
|
|
ਸੱਤਪਾਲ ਗੋਇਲ (ਮਿਸ਼ੀਗਨ) |
|
28/11/04
ਪਿਆਰੇ ਰਾਜ ਭੁਪਿੰਦਰ ਸਿੰਘ ਜੀ,
ਆਪ ਦੇ ਪਿਆਰ ਤੇ ਹੌਸਲਾ ਬੁਲੰਦ ਕਰਨ ਦਾ ਧੰਨਵਾਦ।
ਕੁੰਢੀਆਂ ਦੇ ਸਿੰਗ ਫਸ ਗਏ ਤੇ ਨਿੱਤਰੂ ਬੜੇਵੇਂ ਖਾਣੀ।
ਅਗਰ ਕਬੱਡੀ ਨਹੀਂ ਤਾਂ ਖੋਖੋ ਖੇਲ ਲਵਾਂਗੇ।
ਤਿੰਨ ਟੰਗੀ ਤਾਂ ਵੱਟ ਤੇ ਹੀ ਪਈ ਆ।
ਨਾ ਹਿੰਗ ਲਗੂ ਨਾਂ ਫ਼ਟਕੜੀ, ਜੇ ਚੋਖਾ ਨਾਂ ਉਭਰਿਆ ਕੋਈ ਕਾਲਾ
ਪੀਲਾ ਜਾਂ ਕੋਈ ਰੰਗ ਤਾਂ ਹੋਉ। ਸਾਡੀ
ਪੰਜਾਬੀਆਂ ਦੀ ਜ਼ਿਦ ਵੀ ਤਾਂ ਕੋਈ ਮਤਲਬ ਰਖਦੀ ਹੈ।
ਮੈਨੂੰ ਉਮੀਦ ਹੈ ਕਿ ਜਦੋਂ ਜਾਲ ਵਿਛਾ ਹੀ ਦਿੱਤਾ ਤਾਂ ਕੋਈ
ਮੱਛੀ। ਕੰਦੋਲਾ ਜੀ ਦੀ ਨਬਜ਼ ਵੀ ਸੁਣ ਲਈ ਹੈ। ਕੋਈ ਨੀਮ ਹਕੀਮ ਲੱਭਦੇ
ਆਂ। ਹੁਣੇ ਹੁਣੇ ਇਕ ੲ-ਚਿੱਠੀ ਆਈ ਹੈ ਕਿ ਮੇਰੇ ਜਪੁਜੀ ਸਾਹਬ ਉਪਰ
ਲੇਖ ਦਾ ਅੰਗਰੇਜ਼ੀ ਤਰਜ਼ਮਾ ਕਲ ਹੀ ਚਾਹੀਦਾ ਹੈ। ਮੈਂ ਹਾਲੀ ਅੰਗਰੇਜ਼ੀ
ਦੀ ਪੰਡ ਬੱਨ੍ਹ ਹੀ ਰਿਹਾ ਸੀ ਕਿ ਸਿਰ ਤੇ ਰੱਖਣ ਤੋਂ ਪਹਿਲਾਂ ਤੱਤੇ
ਸ਼ਿਕਾਰੀਆਂ ਨੇ ਸੇਧ ਲਾ ਦਿੱਤੀ। ਉਮੀਦ ਹੈ ਕਿ ਅਸੀਂ ਰਲ ਮਿਲ ਕੇ ਸਾਡੀ
ਸਾਂਝੀ ਸੱਥ ਤੇ ਮੇਲੇ ਤੇ ਜਸ਼ਨ ਤੇ ਢੱਡ ਸਾਰੰਗੀਆਂ ਤੇ ਤੂੰਬੀਆਂ ਨੂੰ
ਨਵੀਆਂ ਤਾਰਾਂ ਵਿੱਚ ਮੜ੍ਹ ਕੇ ਯਮਲੇ ਜੱਟਾਂ ਨੂੰ ਨਿਉਂਦੇ ਭੇਜ ਛੱਡਣੇ
ਐਂ। ਧੰਨ ਧੰਨ ਹੋ ਜਾਉ 5ਆਬੀ.ਕਾਮ ਦੀ ਫਿਰ। ਬਾਕੀ ਅਗਲੀ
ਚਿੱਠੀ ਵਿੱਚ।
ਸਾਰਿਆਂ ਨੂੰ ਸਤਸ੍ਰੀਅਕਾਲ।
ਸਤਪਾਲ |
|
ਰਾਜ ਭੁਪਿੰਦਰ ਸਿੰਘ, ਭਾਰਤ |
|
27/11/04
ਪਿਆਰੇ ਸਤਪਾਲ ਜੀ,
ਸਤਿ ਸ੍ਰੀ ਅਕਾਲ,
ਤੁਹਾਡੀ ਪੰਜਾਬੀ ਵਿਚ ਲਿਖੀ
ਚਿੱਠੀ ਪੜੀ, ਸਚਮੁੱਚ ਮਜਾ ਆ ਗਿਆ । ਤੁਸੀਂ ਪਹਿਲੀ ਪੰਜਾਬੀ ਦੀ
ਚਿੱਠੀ ਲਿਖੀ, ਪਰ ਗਲਤੀ ਕੋਈ ਵੀ ਨਹੀਂ । ਲਗ ਗਿਆ ਹੋਣੇ, ਘੰਟਾ ਕੁ
ਚਿੱਠੀ ਲਿਖਣ 'ਚ । ਫਿਰ ਵੀ ਪੰਜਾਬੀ ਵਿਚ ਲਿਖਣ ਦੀ ਮੁਬਾਰਕ ਵਾਦ ।
ਬਾਕੀ ਪੰਜਾਬੀ ਪਾਠਕ, ਜੋ ਅੰਗਰੇਜੀ ਵਰਤ ਰਹੇ ਹਨ, ਨੂੰ ਵੀ ਬੇਨਤੀ ਹੈ
ਕਿ ਉਹ ਵੀ ਛੇਤੀ ਤੋਂ ਛੇਤੀ ਪੰਜਾਬੀ ਮਾਂ-ਬੋਲੀ ਦੀ ਗੋਦ ਦਾ ਨਿੱਘ
ਮਾਨਣਾ ਸ਼ੁਰੂ ਕਰ ਦੇਣ ।
ਬਾਕੀ
5ਆਬੀ.ਕਾਮ ਦੇ ਮੁਫਤ ਇਸਤੇਮਾਲ ਬਾਰੇ ਜੋ ਗਲ ਤੁਸੀਂ ਕੀਤੀ ਹੈ
, ਉਸ ਵਿਚ ਵਪਾਰਕ ਅਦਾਰਿਆਂ ਦੇ ਲਿੰਕ (ਵਰਕਾ-ਜੋੜ) ਦੇਣ ਦੇ ਨਾਲ
ਨਾਲ, ਜੇ ਕਰ ਆਮ ਪਾਠਕ ਵੀ ਆਪਣਾ ਬਣਦਾ ਸਰਦਾ ਯੋਗਦਾਨ ਪਾਉਣ ਤਾਂ ਵੀ
ਬਹੁਤ ਚੰਗਾ ਹੋਵੇਗਾ । 5ਆਬੀ.ਕਾਮ ਦੇ ਮੁੱਖ ਪੰਨੇ ਤੇ ਇਕ
ਲਿੰਕ (ਵਰਕਾ-ਜੋੜ) ਹੋਣਾ ਚਾਹੀਦਾ ਹੈ ਜਿਸ ਤੇ ਕਲਿਕ ( ? ) ਕਰ ਕੇ
ਪਾਠਕ ਆਪਣਾ ਯੋਗਦਾਨ ਕਰੈਡਿਟ ਕਾਰਡ ਰਾਹੀਂ ਪਾ ਸਕਣ ।
ਇਸ ਤੋਂ ਇਲਾਵਾ 'ਨਵੇਂ ਤੇ
ਪੁਰਾਣੇ ਭੁਲੇ ਵਿਸਰੇ ਪੰਜਾਬੀ ਸ਼ਬਦ' ਨਾਂ ਦਾ ਕਾਲਮ ਵੀ ਸ਼ੁਰੂ
ਕੀਤਾ ਜਾਵੇ ਜਿਸ ਤੇ ਸਾਰੇ ਆਪੋ ਆਪਣੀ ਸੋਚ ਮੁਤਾਬਿਕ ਪੰਜਾਬੀ ਸ਼ਬਦ
ਭੇਜ ਸਕਣ ਤੇ ਬਾਦ ਵਿਚ ਇਹ ਸ਼ਬਦ-ਭੰਡਾਰ ਬਹੁਤ ਵਧੀਆ ਤੇ ਅਣਮੋਲ ਬਣ
ਜਾਵੇਗਾ, ਜਿਥੋਂ ਹਰ ਪੰਜਾਬੀ ਲੋੜ ਅਨੁਸਾਰ ਪੰਜਾਬੀ ਸ਼ਬਦ ਲੱਭ ਸਕਦਾ
ਹੈ ।
ਬਾਕੀ ਹੁਣ ਵੇਖਦੇ ਹਾਂ ਕਿ
ਤੁਹਾਡੀ ਕਬੱਡੀ ਵਿਚ ਕਿੰਨੇ ਕੁ ਨਵੇਂ ਖਿਡਾਰੀ ਆਣ ਮਿਲਦੇ ਹਨ ਤੇ
ਕਿਨਿਆਂ ਨੂੰ ਤੁਸੀਂ ਜੱਫਾ ਮਾਰ ਸਕਦੇ ਹੋ !
ਰਾਜ ਭੁਪਿੰਦਰ ਸਿੰਘ, ਭਾਰਤ
|
ਭੁਪਿੰਦਰ ਜੀ, ਕਾਲਮ ਤਾਂ
ਬਹੁਤ ਸ਼ੁਰੂ ਕੀਤੇ ਜਾ ਸਕਦੇ ਹਨ! ਪੰਜਾਬੀ ਭਾਸ਼ਾ ਲਈ ਬੇਸ਼ੁਮਾਰ
ਕੰਮ ਕੀਤਾ ਜਾ ਸਕਦਾ ਹੈ!! ਪਰ ਕਰੇਗਾ ਕੌਣ ?
ਨਵੀਂ ਟੈਕਨਾਲੋਜੀ ਪੰਜਾਬੀ
ਲਈ ਅਨਮੋਲ ਤੋਹਫਾ ਹੀ ਨਹੀਂ ਬਲਕਿ ਇਕ ਸੁਨਿਹਰੀ ਮੌਕਾ ਵੀ
ਹੈ - ਅਨਗਿਣਤ ਪ੍ਰਾਪਤੀਆਂ ਖੱਟਣ ਦਾ!
ਸਾਨੂੰ ਲਗਾਤਾਰ ਦੁਨੀਆ ਦੇ ਕੋਨੇ ਕੋਨੇ ਤੋਂ ਈਮੇਲ ਸੁਨੇਹੇ
ਆਉਂਦੇ ਰਹਿੰਦੇ ਹਨ ਕਿ ਅਸੀਂ ਪਾਠਕਾਂ ਦੀ, ਪੰਜਾਬੀ ਭਾਸ਼ਾ ਸਿੱਖਣ
ਵਿਚ, ਮਦਦ ਕਰੀਏ। ਹਰ ਕੋਈ, ਪੰਜਾਬੀ ਸਾਫਟਵੇਅਰ
ਖਰੀਦਣ ਦਾ ਚਾਹਵਾਨ ਹੈ। ਲੇਕਿਨ ਸੁਹਿਰਦ ਪੰਜਾਬੀਆਂ ਦੀ
ਇਸ ਵਲ ਕੋਈ ਦਿਲਚਸਪੀ ਹੀ ਨਹੀਂ ਹੈ। ਪੰਜਾਬੀ ਵਪਾਰਕ
ਅਦਾਰਿਆਂ ਦੀ ਤੁਸੀਂ ਕੀ ਗੱਲ ਕਰ ਰਹੇ ਹੋ! ਉਨ੍ਹਾਂ ਲਈ
''ਪੰਜਾਬੀ ਵਿਚ ਕੋਈ ਪੈਸਾ ਨਹੀਂ ਹੈ''।
ਪੰਜਾਬੀ ਯੁਨੀਵਰਿਸਟੀ
ਵਾਲੇ ਹੁਣ ਤੱਕ ਰੋਣਾ ਰੋਈ ਜਾ ਰਹੇ ਹਨ ਕਿ ਗੁਰਮੁੱਖੀ ਲਿੱਪੀ
ਦਾ, ਕੰਪਿਊਟਰ ਵਰਤੋਂ ਲਈ, ਕੋਈ ਸਟੈਂਡਰਡ ਹੀ
ਨਹੀਂ ਹੈ। ਪਰ ਇਹ ਸਟੈਂਡਰਡ ਤਾਂ ਭਾਰਤ ਵਿਚ ਬਣੇ ਨੂੰ ਪੱਚੀ
(25) ਸਾਲ ਹੋ ਚੁੱਕੇ ਹਨ, ਜੋ ਮਾਈਕਰੋਸਾਫਟ
(Microsoft) ਨੇ ਲਾਗੂ
ਕਰ ਦਿਖਾਇਆ ਹੈ। ਮੈਂ ਪਿਛਲੇ ਵੀਹ ਸਾਲ ਵਿਚ ਹਰ ਸਰਕਾਰੀ (ਭਾਰਤ,
ਪੰਜਾਬ) ਅਦਾਰੇ ਤੋਂ ਭਾਰਤੀ ਭਾਸ਼ਾਵਾਂ ਬਾਰੇ ਸੁਚਨਾ ਲੈਣ ਲਈ ਹਾਰ
ਗਿਆ। ਅੱਜ ਤੱਕ ਕਿਸੇ ਚਿੱਠੀ, ਫੋਨ ਜਾਂ ਫੈਕਸ ਦਾ ਕੋਈ ਜਵਾਬ
ਨਹੀਂ ਆਇਆ। ਇਹ ਸਾਰੀ ਸੂਚਨਾ ਮੈਨੂੰ, ਦਸ ਸਾਲ ਪਹਿਲਾ, ਪ੍ਰਾਪਤ
ਹੋਈ ਬ੍ਰਿਟਿਸ਼ ਸਟੈਂਡਰਡਜ਼ ਇੰਸਟੀਟਿਊਸ਼ਨ, ਲੰਡਨ ਤੋਂ! ਉਨ੍ਹਾਂ
ਨੇ ਮੇਰਾ ਸ਼ੁਕਰੀਆ ਅਦਾ ਵੀ ਕੀਤਾ ਅਤੇ ਨਾਲੇ ਭੇਜੀ ਇਕ ਕਿਤਾਬ,
ਸਾਰੀਆਂ ਭਾਰਤੀ ਭਾਸ਼ਾਵਾਂ ਦੇ ਕੰਪਿਊਟਰ ਸਟੈਂਡਰਡ ਬਾਰੇ -
ਬਿਲਕੁਲ ਮੁਫਤ!!
ਇਹ ਪੰਜਾਬ ਦੀਆਂ
ਯੁਨੀਵਰਸਿਟੀਆਂ ਆਖਰ ਹੈ ਕਿਸ ਕੰਮ ਲਈ ? ਜੋ ਆਮ
ਪੰਜਾਬੀਆਂ ਦੀ ਖੂਨ ਪਸੀਨੇ ਦੀ ਕਮਾਈ ਧੜਾ ਧੜ ਬਰਬਾਦ ਕਰ ਰਹੀਆਂ
ਹਨ। ਕੀ ਇਨ੍ਹਾਂ ਨੂੰ ਪੰਜਾਬੀ ਭਾਸ਼ਾ ਦੇ ਸਾਫਟਵੇਅਰ ਤਿਆਰ ਕਰਕੇ
ਮੁਫਤ ਨਹੀਂ ਵੰਡਣੇ ਚਾਹੀਦੇ ? ਸਦਮਾ ਤਾਂ ਇਹ ਹੈ ਕਿ
ਉਨ੍ਹਾਂ ਨੂੰ ਖੁਦ ਪੰਜਾਬੀ ਨਹੀਂ ਆਉਂਦੀ - ਸਾਨੂੰ ਕੀ ਪੜ੍ਹਾ
ਸਕਦੇ ਹਨ! ਉਧਰ ਧਰਮ ਦੇ ਠੇਕੇਦਾਰ, ਪੰਜਾਬੀ ਭਾਸ਼ਾ ਦੇ
ਮਾਲਕ, ਤਾਂ ਬਿਲਕੁਲ ਹੀ ਗਰਕ ਚੁੱਕੇ ਹਨ। ਉਨ੍ਹਾਂ ਲਈ ਭਾਸ਼ਾ ਕੋਈ
ਮਹੱਤਤਾ ਨਹੀਂ ਰੱਖਦੀ।
ਇਸ ਦੇ ਨਾਲ ਨਾਲ
ਪੰਜਾਬੀ ਲਿਖਾਰੀਆਂ ਨੂੰ ਵੀ ਤਾਂ ਮੁਆਫ ਨਹੀਂ ਕੀਤਾ ਜਾ ਸਕਦਾ।
ਹੈ ਕੋਈ ਉਨ੍ਹਾਂ ਦੀ ਐਸੀ ਸ਼ਕਤੀਸ਼ਾਲੀ ਜਾਂ ਧੜੱਲੇਦਾਰ ਜਥੇਬੰਦੀ
ਜਿਸਦੀ ਆਵਾਜ਼ ਸਰਕਾਰ ਨੂੰ ਖ਼ਬਰਦਾਰ ਰੱਖ ਸਕੇ ? ਹਰ ਰੰਗ
ਦੀ ਸਰਕਾਰ, ਪੰਜਾਬੀ ਭਾਸ਼ਾ ਨਾਲ ਗੁੱਲੀ ਡੰਡਾ ਹੀ ਖੇਲਦੀ ਆਈ ਹੈ।
ਇਸ ਭਾਸ਼ਾਈ ਕਲ ਯੁੱਗ ਦੇ ਅੜਾਂਦੀ ਦੇ ਟਿੱਬੇ ਵਿਚ
5abi.com
ਤਾਂ ਬੇਬਸੀ ਦੀ ਇਕ ਮੱਧਮ ਜਿਹੀ ਚੀਕ ਹੈ।
ਇਸ ਲਈ, ਭੁਪਿੰਦਰ ਜੀ,
ਸਾਨੂੰ ਪਤਾ ਹੈ
5abi.com ਦੀ ਇਸ
ਸਹਿੰਮ ਵਿਚ ਪੰਜਾਬੀਆਂ ਦੀ ਸ਼ਿਰਕਤ ਤੇ ਉਮੀਦ ਨਹੀਂ ਰੱਖੀ ਜਾ
ਸਕਦੀ ਵਰਨਾ ਹੁਣ ਤੱਕ ਪੰਜਾਬੀ ਭਾਸ਼ਾ ਨੂੰ ਸੂਚਨਾ ਟੈਕਨਾਲੋਜੀ ਦੇ
ਖੇਤ੍ਰ ਵਿਚ ਭਾਰਤ ਦੀ ਅਹਿਮ ਭਾਸ਼ਾ ਬਣਾ ਦਿੱਤਾ ਜਾਂਦਾ!
ਪੰਜਾਬੀ ਭਾਸ਼ਾ ਦਾ ਸਾਰਾ ਸਾਹਿਤ ਇੰਟਰਨੈੱਟ ਤੇ, ਮੁਫਤ
ਵਰਤੋਂ ਲਈ, ਪਾ ਦਿੱਤਾ ਜਾਂਦਾ। ਪੰਜ ਸਾਲ ਪਹਿਲਾਂ, ਸਾਡਾ ਇਹ ਹੀ
ਪਵਿੱਤਰ ਮਕਸਦ ਸੀ,
5abi.com
ਸ਼ੁਰੂ ਕਰਨਾ ਦਾ!! |
|
-
ਸੰਪਾਦਕ |
|
|
ਰਜਿੰਦਰ ਸਿੰਘ, ਬੈਲਜੀਅਮ |
|
27/11/04
 |
|
ਸੱਤਪਾਲ ਗੋਇਲ (ਮਿਸ਼ੀਗਨ) |
|
27/11/04
ਸ੍ਰੀਮਾਨ ਕੰਦੋਲਾ ਜੀ,
ਪੰਜਾਬੀ ਯੁਨੀਵਰਸਿਟੀ ਪਟਿਆਲਾ ਦੀ
ਮੋਹਰ ਕਹਿੰਦੀ ਹੈ
ਵਿੱਦਿਆ ਵੀਚਾਰੀ ਤਾਂ
ਪ੍ਰੋਪਕਾਰੀ
ਕਿਸੇ ਨੇ ਕਿਹਾ, ਵਿੱਦਿਆ ਬੇਚਾਰੀ
ਤਾਂ ਕੀ ਪ੍ਰੋਪਕਾਰੀ?
ਤਾਰ ਦਾ ਸਨੇਹਾ ''ਬਾਪੂ ਜੀ ਅਜਮੇਰ ਗਏ''
ਭੇਜ ਦਿੱਤਾ ਇਹ ਸਨੇਹਾ ''ਬਾਪੂ ਜੀ
ਅਜ ਮਰ ਗਏ''
ਨੁਕਤੇ, ਬਿੰਦੀ, ਅੱਦਕਦਾ ਬਹੁਤ
ਮਹੱਤਵ ਹੈ ਹਰ ਭਾਸ਼ਾ ਵਿੱਚ।
ਰੋਕੋ ਮਤ, ਜਾਨੇ ਦੋ ।
ਰੋਕੋ, ਮਤ ਜਾਨੇ ਦੋ । |
|
ਬਲਜਿੰਦਰ |
|
27/11/04
ਸਤਿਕਾਰਯੋਗ ਵੀਰ ਜੀ ਗੁਰੂ ਫਤਹਿ
ਆਪ ਜੀ ਦਾ ਅਸੀ ਦਿਲੋ ਸਤਿਕਾਰ ਕਰਦੇ ਹਾ ਅਤੇ ਵਹਿਗੁਰੂ ਜੀ ਅਗੇ
ਅਰਦਾਸ ਕਰਦੇ ਹਾ ਆਪ ਜੀ ਦੀ ਸੇਵਾ ਵਿਚ ਹਾਜਰ ਹਾ |
|
ਸ੍ਰੀਮਾਨ ਅਤੇ ਸ੍ਰੀਮਤੀ ਚਰਨਜੀਤ ਸਿੰਘ
ਗੁਮਟਾਲਾ |
27/11/04
SSA. Wish you Happy Birth Day of Sri
Guru Nanak Dev ji
Mrs & Mr > Charanjit Singh Gumtala |
|
ਸਾਥੀ ਲੁਧਿਆਣਵੀ ਲੰਡਨ |
|
26/11/04
ਮਿੱਤਰ ਪਿਆਰੇ ਇਕਬਾਲ ਰਾਮੂੰਵਾਲ਼ੀਆ ਜੀ ਦੀ ਇਹ ਗੱਲ ਬਿਲਕੁਲ ਦਰੁਸਤ
ਹੈ ਕਿ ਪੰਜਾਬੀ ਦੀ ਦੁਰਗਤ ਵਿਚ ਸੋ ਕਾਲਡ ਪੜ੍ਹੇ ਲਿਖ਼ੇ
ਲੋਕਾਂ ਦਾ ਬਹੁਤ ਕਸੂਰ ਹੈ।
ਰਾਮੂਵਾਲ਼ਆ ਜੀ, ਜਿਸ ਢੰਗ ਨਾਲ਼
ਪੰਜਾਬ ਵਿਚ ਡਾਕਟਰੀ ਦੀਆਂ ਡਿੱਗਰੀਆਂ ਰਿਉੜੀਆਂ ਵਾਂਗ ਵੰਡੀਆਂ ਜਾ
ਰਹੀਆਂ ਹਨ, ਉਸ ਤੋਂ ਤਾਂ ਇਹੋ ਜ਼ਾਹਰ ਹੂੰਦਾ ਹੈ ਕਿ ਅੱਜ ਕੱਲ ਇਹ
ਡਿਗਰੀਆਂ ਉਸੇ ਕੁਰੱਪਟ ਸਿਸਟਮ ਦਾ ਹਿੱਸਾ ਬਣ ਚੁੱਕੀਆਂ ਹਨ
ਜਿਹੜਾ ਬਾਕੀ ਦੇ ਸਮਾਜ ਨੂੰ ਘੁਣ ਵਾਂਗੂੰ ਖਾ ਰਿਹਾ ਹੈ ।
ਰੇਡੀਓ ਤੇ ਟੀ ਵੀ ਦੀ
ਜੱਖ਼ਣਾ ਜਿਸ ਢੰਗ ਨਾਲ਼ ਵਿਦੇਸ਼ਾਂ ਵਿਚ ਪੱਟੀ ਜਾ ਰਹੀ ਹੈ ਉਸ ਤੌਂ ਤਾਂ
ਇਹੋ ਪ੍ਰਤੀਤ ਹੁੰਦਾ ਹੈ ਕਿ ਪੰਜਾਬੀ ਭਾਸ਼ਾ ਦਾ ਤਾਂ ਰੱਬ ਹੀ ਰਾਖ਼ਾ ਹੈ
। ਤੁਸੀਂ “ਜ਼” ਦੀ ਗੱਲ ਕਰਦੇ ਹੋ ਸਾਡੇ ਇੱਥੇ ਇੰਗਲੈਂਡ ਵਿਚ ਆ ਕੇ
ਦੇਖ਼ੋ । ਸਾਡੇ ਇੰਡੀਆ ਤੋਂ “ਪੜ੍ਹਾਈ” ਲਈ ਆਏ ਹੋਏ ਡਾਕਟਰ
ਅਤੇ ਡਾਕਟਰਨੀਆਂ ਨੇ ਤਾਂ ਹੱਦ ਹੀ ਕੀਤੀ ਹੋਈ ਹੈ। ਇਹਨਾਂ ਨੇ ਪੰਜਾਬੀ
ਦੀ ਐਹੀ ਤੈਹੀ ਫ਼ੇਰ ਕੇ ਰੱਖ਼ ਦਿੱਤੀ ਹੈ । ਮੈਂ ਪਿਛਲੇ ਵੀਹਾਂ ਸਾਲਾਂ
ਤੌਂ ਬ੍ਰਾਡਕਾਸਟਿੰਗ ਦੇ ਖ਼ੇਤਰ ਵਿਚ ਹਾਂ ਪਰ ਕਈ ਵੇਰ ਏਨੀ
ਸ਼ਰਮ ਆਉਂਦੀ ਹੈ ਕਿ ਦਿਲ ਕਰਦਾ ਹੈ ਕਿ ਇਹਨਾਂ ਵਾਰੇ ਬਹੁਤ ਕੁੱਝ ਕਿਹਾ
ਜਾਵੇ ਪਰ ਇਥੇ ਤਾਂ ਆਵਾ ਹੀ ਊਤਿਆ ਹੋਇਆ ਹੈ । ਪਰ ਫ਼ਿਰ ਵੀ ਅਸੀਂ ਤੇ
ਤੁਹਾਡੇ ਵਰਗੇ ਦੋਸਤ ਯਤਨਸ਼ੀਲ ਰਹਿਣਗੇ ਹੀ ਵਰਨਾ ਵਿਚਾਰੀ ਪੰਜਾਬੀ ਦਾ
ਕੀ ਬਣੂੰ ?
ਸਾਥੀ ਲੁਧਿਆਣਵੀ ਲੰਡਨ |
|
ਸੰਤੋਖ ਸਿੰਘ |
|
26/11/04
ਪਿਆਰੇ ਡਾ. ਕੰਦੋਲਾ ਜੀਓ
ਹੁਣੇ ਹੀ ਆਪਣੇ ਮਿੱਤਰ ਸ. ਬਲਵੰਤ
ਸਿੰਘ ਰਾਮੂਵਾਲ਼ੀਆ ਦੇ ਭਰਾ, ਸ. ਇਕਬਾਲ ਸਿੰਘ ਰਾਮੂਵਾਲ਼ੀਆ ਜੀ ਦੀ
ਚਿੱਠੀ 5ਆਬੀ.ਕਾਮ ਤੇ ਪੜ੍ਹੀ ਹੈ। ਇਕਬਾਲ ਜੀ ਨਾਲ਼ ਇਕ ਗੱਲ ਤੇ ਮੈ
ਅਸਹਿਮਤ ਹੋਣ ਲਈ ਮਜਬੂਰ ਹਾਂ; ਉਹ ਇਹ ਕਿ ਪੰਜਾਬੀ ਲਿੱਪੀ ਵਿਚੋਂ
ਜ਼ ਦੀ ਆਵਾਜ਼ ਨੂੰ ਦੇਸ਼ ਨਿਕਾਲ਼ਾ ਨਹੀ ਦਿਤਾ ਜਾ ਰਿਹਾ ਬਲਕਿ ਇਸਦੀ
ਵਰਤੋਂ ਗ਼ਲਤ ਥਾਂ ਤੇ ਹੋ ਰਹੀ ਹੈ। ਬੜੇ ਬੜੇ ਪੜ੍ਹੇ ਲਿਖੇ, ਅਧਿਆਪਕ,
ਵਿਦਵਾਨ, ਸਿਆਣੇ ਅਖ਼ਬਾਰਾਂ ਦੇ ਐਡੀਟਰ ਜ਼
ਨੂੰ ਪੱਥਭ੍ਰਸ਼ਟ ਕਰਕੇ ਬੇਲੋੜੇ ਥਾਂਵਾਂ ਤੇ ਵਰਤ ਰਹੇ ਹਨ; ਜਿਹਾ ਕਿ –
ਪੇਜ ਨੂੰ ਪੇਜ਼, ਬਰਿਜ ਨੂੰ ਬਰਿਜ਼, ਲੈਂਗਵਿਜ ਲੈਂਗਵਿਜ਼, ਫਰਿਜ ਨੂੰ
ਫਰਿਜ਼, ਅਪਾਹਜ ਨੂੰ ਅਪਾਹਜ਼, ਫ਼ਿਜੀ ਨੂੰ ਫਿਜ਼ੀ ਆਦਿ ਕਿੰਨੇ ਕੁ ਗਿਣੀਏ!
ਉਹਨਾਂ ਨੂੰ ਇਸ ਗੱਲ਼ ਦੀ ਸਮਝ ਨਹੀ ਕਿ ਅੰਗ੍ਰੇਜ਼ੀ ਵਿਚ ਜਿਥੇ
J, dge
ਜਾਂ GE
ਹੋਵੇ ਓਥੇ ਜ ਦੀ ਆਵਾਜ਼ ਹੁੰਦੀ ਹੈ। ਜ਼ ਦੀ
ਆਵਾਜ਼ Z
ਜਾਂ S
ਵਾਲ਼ੇ ਥਾਂ ਹੁੰਦੀ ਹੈ।
ਅਕਸਰ ਹੀ ਮੈ ਪੱਤਰਾਂ ਤੇ
ਮਿੱਤਰਾਂ ਨਾਲ਼, ਪੰਜਾਬੀ ਲਿਖਤ ਦੀ ਜੜ੍ਹੀਂ ਤੇਲ ਦੇਣ ਵਾਲ਼ੀ, ਇਸ
ਅਣਗਹਿਲੀ ਬਾਰੇ ਉਲ਼ਝਦਾ ਰਹਿੰਦਾ ਹਾਂ।
ਪੰਜਾਬੀ ਪ੍ਰੈਸ ਨੇ ਵੀ ਤੇ ਏਥੋਂ
ਤੱਕ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ, ਦਹਾਕੇ ਲਾ ਕੇ, ਕ੍ਰੋੜਾਂ ਖ਼ਰਚ
ਕੇ ਤੇ 159 ਵਿਦਵਾਨਾਂ ਦੀ ਸਲਾਹ ਤੇ ਸਹਾਇਤਾ ਨਾਲ਼ ਤਿਆਰ ਕੀਤੇ ਗਏ
ਬਹੁ-ਜਿਲਦੀ ਪੰਜਾਬੀ ਸ਼ਬਦ-ਜੋੜ ਕੋਸ਼ ਵਿਚ ਵੀ ‘ਹੁਦਾਰ’ ਨੂੰ ‘ਉਧਾਰ’
ਲਿਖ ਕੇ ਆਪਣੀ ਵਿਦਵਤਾ ਦਾ ਦਿਵਾਲ਼ਾ ਕਢਿਆ ਗਿਆ ਹੈ। ਫਿਰ ਇਹ ਵੀ ਲਿਖਣ
ਦੀ ਕਿਰਪਾ ਕੀਤੀ ਗਈ ਹੈ ਕਿ ਬੋਲਚਾਲ ਵਿਚ ਇਸਨੂੰ ‘ਹੁਦਾਰ’ ਵੀ ਆਖਿਆ
ਜਾਂਦਾ ਹੈ। ਭੱਦਰਪੁਰਸ਼ੋ ਜੇ ਅੰਮ੍ਰਿਤਸਰ ਸ਼ਹਿਰ ਦੇ ਵਸਨੀਕ ਇਸਨੂੰ
ਆਪਣੀ ਬੋਲਚਾਲ ਵਿਚ ਵਰਤਦੇ ਹਨ ਤਾਂ ਤੁਹਾਨੂੰ ਕੀ ਕਿਸੇ ਕੁੱਤੇ ਨੇ
ਵਢਿਆ ਹੈ ਕਿ ਤੁਸੀਂ ਪੰਜਾਬੀ ਭਾਸ਼ਾ ਦੇ ਇਕ ਅਹਿਮ ਤੇ ਨਿਤ ਵਰਤੀਂਦੇ
ਸ਼ਬਦ ਦੀ ਮੌਤ ਕਰ ਦਿਓ!
ਅਸਲ ਵਿਚ, ਜਿਵੇਂ ਕਿ ਅੱਗੇ ਵੀ
ਇਕ ਵਾਰੀਂ ਮੈ ਲਿਖਿਆ ਸੀ, ਪੰਜਾਬੀ ਦੇ ਤਿੰਨ ਅਹਿਮ ਸ਼ਬਦ ਹਨ ਜਿਨ੍ਹਾਂ
ਦੀ ਧੁਨੀ ਮਿਲ਼ ਜਾਂਦੀ ਹੈ; ਉਹ ਹਨ: ਉਦਾਰ, ਹੁਦਾਰ ਤੇ ਉਧਾਰ। ਤਿੰਨਾਂ
ਦੇ ਵੱਖ ਵੱਖ ਅਰਥ ਹਨ; ਜਿਵੇਂ ਕਿ –
ਉਦਾਰ – ਉਹ ਵਿਅਕਤੀ
ਉਦਾਰ ਵਿਚਾਰਾਂ ਦਾ ਹੈ।
ਹੁਦਾਰ – ਮੈ ਸੌ ਰੁਪਏ
ਹੁਦਾਰ ਲਏ।
ਉਧਾਰ – ਗੁਰੂ ਨਾਨਕ ਦੇਵ
ਜੀ ਨੇ ਪਾਪੀ ਜੀਵਾਂ ਦਾ ਉਧਾਰ ਕੀਤਾ।
ਬਾਕੀ ਉਹਨਾਂ ਦੀ ‘ਵਧਾਈ’ ਵਾਲ਼ੀ
ਗੱਲ ਮੇਰੇ ਮੰਨਣ ਵਿਚ ਆਉਂਦੀ ਹੈ। ਹੋਰ ਵੀ ਪਾਠਕਾਂ ਤੇ ਵਿਚਾਰਵਾਨਾਂ
ਨੂੰ ਇਸ ਬਾਰੇ ਆਪਣੇ ਵਿਚਾਰ ਪਰਗਟ ਕਰਨੇ ਚਾਹੀਦੇ ਨੇ। ਮੈ ਵੀ ਕਲ੍ਹ
ਅਜਿਹਾ ਕੁਝ ਕਰ ਚੁੱਕਾ ਹਾਂ ਪਰ ਅੱਗੇ ਤੋਂ ਸੋਚਣ ਲਈ ਰੁਕਾਂਗਾ।
ਪੰਜਾਬੀ ਪਾਠਕਾਂ, ਲਿਖਾਰੀਆਂ,
ਵਿਚਾਰਵਾਨਾਂ ਦਾ ਪ੍ਰਸੰਸਕ,
ਸੰਤੋਖ ਸਿੰਘ |
|
ਇਕਬਾਲ
ਰਾਮੂਵਾਲੀਆ, ਕੈਨਡਾ |
|
26/11/04
ਗੁਰਪੁਰਬ ਜਾਂ ਹੋਰ ਸ਼ੁਭ-ਦਿਨ ਦੀ ਵਧਾਈ ਨਹੀਂ ਦੇਈਦੀ
-ਇਕਬਾਲ ਰਾਮੂਵਾਲੀਆ, ਕੈਨਡਾ
ਪਿਆਰੇ ਬਲਦੇਵ ਜੀ: ਗ਼ੁਸਤਾਖ਼ੀ
ਮੁਆਫ਼! ਮੈਂ ਪਹਿਲਾਂ ਵੀ ਇੱਕ ਚਿੱਠੀ ਰਾਹੀਂ ਇਹ ਮੁੱਦਾ ਉਠਾਉਣਾ
ਚਾਹਿਆ ਸੀ ਕਿ ਸਾਡੇ ਲੇਖਕ ਪੰਜਾਬੀ ਬੋਲੀ ਦੀ ਸਹੀ ਵਰਤੋਂ ਅਤੇ ਮਿਆਰ
ਕਾਇਮ ਰੱਖਣ ਵੱਲੋਂ ਉੱਕਾ ਹੀ ਅਵੇਸਲੇ ਨੇ। ਪਤਾ ਨਹੀਂ ਕਿਹੜੇ ਅਗਿਆਤ
ਕਾਰਨਾਂ ਕਰ ਕੇ ਪੰਜਾਬੀ ਵਿੱਚੋਂ 'ਜ਼' ਦੀ ਧੁਨੀ ਨੂੰ ਹੀ ਜਲਾਵਤਾਨ
ਸੁੱਟਿਆ ਹੈ। ਹੁਣ ਯੂਨੀਵਰਸਿਟੀਆਂ ਦੇ ਪੰਜਾਬੀ 'ਡਾਕਟਰ', 'ਜ਼ਖ਼ਮ'
ਨੂੰ 'ਜਖਮ', 'ਹਜ਼ਾਰ' ਨੂੰ 'ਹਜਾਰ', 'ਜ਼ੀਰੋ' ਨੂੰ 'ਜੀਰੋ',
'ਪੀਜ਼ਾ' ਨੂੰ 'ਪੀਜਾ', 'ਗਜ਼ਲ' ਨੂੰ 'ਗੱਜਲ' ਅਤੇ 'ਪਲਾਜ਼ਾ' ਨੂੰ
'ਪਲਾਜਾ' ਪੁਕਾਰ ਕੇ ਪੰਜਾਬੀ ਦਾ ਚੰਗਾ ਜਲੂਸ ਕਢਦੇ ਹਨ। ਪੰਜਾਬੀ
ਵਿੱਚੋਂ 'ਜ਼' ਦੀ ਧੁਨੀ ਨੂੰ ਨਿਚੋੜ ਸੁੱਟਣ ਦਾ ਨੁਕਸਾਨ ਇਹ ਹੈ ਕਿ
ਗਲੋਬਲੀ ਸੰਸਾਰ ਵਿੱਚ ਜਿਹੜੇ ਮੁੰਡੇ ਕੁੜੀਆਂ ਪੰਜਾਬ ਵਿੱਚੋਂ ਪੜ੍ਹ
ਕੇ ਆਉਂਦੇ ਨੇ, ਉਨ੍ਹਾਂ ਦੇ ਗਲਿਆਂ ਵਿੱਚ 'ਜ਼' ਦੀ ਧੁਨੀ ਹੈ ਹੀ
ਨਹੀਂ, ਇਸ ਲਈ ਉਹ "ਆਈ ਵਾਜ਼' ਨੂੰ 'ਆਈ ਵਾਜ', 'ਇਜ਼' ਨੂੰ 'ਇੱਜ',
'ਜ਼ੀਰੋ' ਨੂੰ 'ਜੀਰੋ', 'ਕਨਜ਼ਰਵਟਵ' ਨੂੰ 'ਕੰਜਰਵੇਟਿਵ', 'ਬਿਜ਼ਨਸ'
ਨੂੰ 'ਬਿਜਨਸ' ਆਦਿਕ ਪੁਕਾਰਦੇ ਹਨ। ਇਸੇ ਸੰਦਰਭ ਵਿੱਚ ਹੀ ਮੈਂ
ਤੁਹਾਡੀ ਵੈਬਸਾਈਟ ਵਿੱਚ ਛਪ ਰਹੇ ਇੱਕ 'ਨਾਮੀ' ਪੰਜਾਬੀ ਲੇਖਕ ਦੇ
ਲੇਖਾਂ ਵਿਚਲੀਆਂ ਉਣਤਾਈਆਂ ਵੱਲ ਇਸ਼ਾਰਾ ਕੀਤਾ ਸੀ, ਪਰ ਪਤਾ ਨਹੀਂ
ਕਿਹੜੇ ਅਗਿਆਤ ਕਾਰਨਾ ਕਰਕੇ ਤੁਸੀਂ ਉਹ ਚਿੱਠੀ ਨਹੀਂ ਛਾਪੀ। ਛਾਪੀ
ਜਾਂਦੀ ਤਾਂ ਇਸ ਬਾਰੇ ਬਹਿਸ ਚੱਲਣੀ ਚਾਹੀਦੀ ਸੀ।
ਖ਼ੈਰ ਹੁਣ ਆਈਏ ਮੁਬਾਰਕ ਦਿਨਾਂ
ਉੱਪਰ 'ਵਧਾਈ' ਦੇਣ ਦੀ ਗੱਲ ਵੱਲੀਂ। ਮੇਰੇ ਖ਼ਿਆਲ 'ਚ 'ਗੁਰਪੁਰਬ ਦੀ
ਲੱਖ ਲੱਖ ਵਧਾਈ', 'ਦੀਵਾਲੀ ਦੀ ਲੱਖ ਲੱਖ ਵਧਾਈ', ਜਾਂ 'ਈਦ ਦੀ
ਵਧਾਈ', ਜਾਂ 'ਨਵੇਂ ਸਾਲ ਦੀ ਵਧਾਈ'; ਇਹ 'ਵਧਾਈ' ਵਾਲਾ ਕੰਮ ਠੀਕ
ਨਹੀਂ। ਵਧਾਈ ਉਸ ਚੀਜ਼ ਜਾਂ ਘਟਨਾ ਦੀ ਦੇਈਦੀ ਹੈ ਜਿਸ ਵਿੱਚ ਵਿਘਨ ਪੈ
ਸਕਣ ਦੀ ਗੁੰਜਾਇਸ਼ ਹੋਵੇ, ਜਾਂ ਜਿਹੜੀ ਚੀਜ਼ 'ਪ੍ਰਾਪਤ' ਕੀਤੀ ਗਈ
ਹੋਵੇ, ਜਿਵੇਂ ਕਿ ਸ਼ਾਦੀ ਦੀ ਵਧਾਈ ਇਸ ਲਈ ਦੇਈਦੀ ਹੈ ਕਿ ਚੰਗਾ ਹੋਇਆ
ਕਿ ਸ਼ਾਦੀ ਹੋ ਗਈ, ਬੱਚਾ ਜਨਮਣ ਵੇਲੇ ਵਧਾਈ ਇਸ ਲਈ ਦੇਈਦੀ ਹੈ ਕਿ ਹੋ
ਸਕਦਾ ਬੱਚਾ ਨਾ ਹੀ ਜੰਮਦਾ ਜਾਂ ਕੋਈ ਵਿਘਨ ਪੈ ਜਾਂਦਾ, ਮਕਾਨ ਖਰੀਦਣ
ਦੀ ਵਧਾਈ, ਡਿਗਰੀ ਪ੍ਰਾਪਤ ਕਰਨ ਦੀ ਵਧਾਈ, ਜਾਂ ਜਾਬ
ਮਿਲਣ ਦੀ ਵਧਾਈ, ਜਾਂ ਹੋਰ ਕਿਸੇ ਘਟਨਾ ਦੀ ਵਧਾਈ ਇਸ ਲਈ ਦੇਈਦੀ ਹੈ
ਕਿ ਇਹ ਚੀਜ਼ਾਂ ਜਾਂ ਘਟਨਾਵਾਂ ਦੇ ਘਟਣ ਵਿੱਚ ਕੋਈ ਵਿਘਨ ਪੈ ਸਕਣ ਦੀ
ਗੁੰਜਾਇਸ਼ ਰਹਿੰਦੀ ਹੈ, ਪਰ ਨਵਾਂ ਸਾਲ ਤਾਂ ਚੜ੍ਹਨਾ ਹੀ ਚੜ੍ਹਨਾ ਹੈ,
ਦੀਵਾਲੀ ਵੀ ਆਉਣੀ ਹੀ ਆਉਣੀ ਹੈ, ਗੁਰਪੁਰਬ ਵੀ ਆਉਣੇ ਹੀ ਹਨ,
ਕ੍ਰਿਸਮਸ ਨੂੰ ਵੀ ਕੋਈ ਰੋਕ ਨਹੀਂ ਸਕਦਾ; ਇਸ ਲਈ ਏਨ੍ਹਾਂ ਦਿਨਾਂ ਦੀ
ਵਧਾਈ ਨਹੀਂ ਦੇਈਦੀ ਸਗੋਂ ਇਨ੍ਹਾਂ ਦਿਨਾਂ ਲਈ
'ਸ਼ੁਭ-ਕਾਮਨਾ' ਭੇਜੀਦੀ ਹੈ। ਇਸ ਲਈ ਵਧਾਈ ਦੀ ਥਾਂ 'ਗੁਰਪੁਰਬ
ਮੁਬਾਰਕ', 'ਈਦ ਮੁਬਾਰਕ', 'ਨਵਾਂ ਸਾਲ ਮੁਬਾਰਕ', 'ਦੀਵਾਲੀ ਮੁਬਾਰਕ'
ਕਹਿਣਾ ਬਣਦਾ ਹੈ ਜਿਸ ਰਾਹੀਂ ਇਹ ਪ੍ਰਗਟ ਹੁੰਦਾ ਹੈ ਕਿ ਇਹ ਸ਼ੁਭ ਦਿਨ
ਤੁਹਾਨੂੰ ਖੁਸ਼ੀਆਂ ਲੈ ਕੇ ਆਵੇ।
ਦਰਅਸਲ ਪੰਜਾਬੀ ਬੋਲੀ ਦੇ ਰੇਡੀਓ,
ਟੀ ਵੀ ਅਤੇ ਅਖਬਾਰ ਤੇ ਅਕਾਦਮਿਕ ਅਦਾਰੇ ਬਹੁਤਾ ਕਰ ਕੇ ਬੋਲੀ ਦੇ
ਮਿਆਰ ਪੱਖੋਂ 'ਕੰਗਾਲੀ' ਭੋਗਦੇ ਲੋਕਾਂ ਦੀ ਜਕੜ ਵਿੱਚ ਆ ਗਏ ਹਨ ਜਿਸ
ਕਰ ਕੇ ਪੰਜਾਬੀ ਬੋਲੀ 'ਚ ਵਿਗਾੜ ਵਧੀ ਜਾ ਰਿਹਾ ਹੈ। ਪੰਜਾਬੀ ਬੋਲੀ
ਦੇ ਮਿਆਰੀਕਰਣ ਲਈ ਨਾ ਤਾਂ ਯੂਨੀਵਰਸਿਟੀਆਂ ਹੀ ਸੁਹਿਰਦ ਹਨ, ਨਾ ਹੀ
ਲੇਖਕ, ਤੇ ਨਾ ਹੀ ਕੋਈ ਹੋਰ। ਪੰਜਾਬੀ ਯੂਨੀਵਰਸਿਟੀ ਦੀ ਕਮਾਂਡ ਜਦੋਂ
ਕਈ ਵਰ੍ਹੇ ਇੱਕ ਜੱਟ ਕਿਸਮ ਦੇ ਵੀ. ਸੀ. ਦੇ ਹੱਥ ਆ ਗਈ ਤਾਂ ਉਸ ਨੇ
ਪੰਜਾਬੀ ਦੀ ਡਿਕਸ਼ਨਰੀ ਵਿੱਚੋਂ 'ਜ਼' ਨੂੰ ਡੰਡੇ ਨਾਲ ਬਾਹਰ ਕੱਢ
ਮਾਰਿਆ। ਅੱਜ ਪੰਜਾਬੀ ਯੂਨੀਵਰਸਿਟੀ ਵੱਲੋਂ ਛਾਪੀ ਪੰਜਾਬੀ ਤੋਂ
ਅੰਗਰੇਜ਼ੀ ਤੇ ਅੰਗਰੇਜ਼ੀ ਤੋਂ ਪੰਜਾਬੀ ਦੀ ਡਿਕਸ਼ਨਰੀ ਵਿੱਚ ਜ਼ ਵਾਲੇ
ਸਾਰੇ ਸ਼ਬਦਾਂ ਦੇ ਸ਼ਬਦਜੋੜਾਂ ਵਿੱਚੋਂ 'ਬਿੰਦੀਆਂ' ਝਟਕਾਅ ਮਾਰੀਆਂ
ਹਨ। ਮਿਸਾਲ ਲਈ ਅਸਲੀ ਲਫ਼ਜ਼ “ਜ਼ਖ਼ਮ” ਨੂੰ 'ਜਖਮ' ਦੇ ਰੂਪ ਵਿੱਚ
ਲਿਸਟ ਕੀਤਾ ਗਿਆ ਹੈ ਅਤੇ ਬ੍ਰੈਕਟਾਂ ਵਿੱਚ ਲਿਖਿਆ ਹੈ "ਆਲਸੋ ਜ਼ਖਮ"
ਭਾਵ ਇਹ ਜ਼ਖਮ ਵੀ ਹੈ। ਅਸਲੀ ਨੂੰ “ਆਲਸੋ” ਬਣਾ ਦੇਣਾ ਇੰਝ ਹੈ ਜਿਵੇਂ
ਕਿਸੇ ‘ਪਲੰਘ’ ਨੂੰ ਕੋਈ ‘ਮੰਜੀ ਕਹੀ ਜਾਵੇ ਤੇ ਅਖੀਰ ‘ਤੇ ਕਹੇ ਕਿ ਇਹ
‘ਪਲੰਘ’ ਵੀ ਹੈ।
ਉਂਝ ਜਿੱਥੇ ਸਮਾਜਕ, ਧਾਰਮਿਕ,
ਸਿਆਸੀ, ਇਨਾਸਾਫ਼ੀ ਤੇ ਅਫਸਰੀ ਪਿੜਾਂ ਵਿੱਚ ਭ੍ਰਿਸ਼ਟਾਚਾਰ ਦਾ
ਬੋਲਬਾਲਾ ਹੋਵੇ, ਉਥੇ ਬੋਲੀ ਦਾ ਮਿਆਰ ਕਾਇਮ ਰੱਖਣਾ ਬਹੁਤ ਮੁਸ਼ਕਿਲ
ਹੈ। ਫਿਰ ਵੀ ਕੋਸ਼ਿਸ਼ ਜਾਰੀ ਰੱਖਣੀ ਬਣਦੀ ਹੈ।
ਇਕਬਾਲ ਰਾਮੂਵਾਲੀਆ, ਕੈਨਡਾ |
|
ਕਾਰੀ, ਚੀਨ |
|
26/11/04
DEAR DALVER SINGH GEE,
TUSE SAHI KHIA HA K SANU TAN PHILAN TON HE AH PRHAIA
JANDA HA K BAPU GANDHI GEE NE BINA LARHAI LARE HE SANU
AJADI LA DITTI PAR ONHA SARIA AH NHI PATA K AJADI VICH
JINHA NE APNIAN JANA BAHRIA NE ONHA DA KOI NAME HE NHI
LAIN
CARYY
FROM CHINA |
|
ਸੱਤਪਾਲ ਗੋਇਲ (ਮਿਸ਼ੀਗਨ) |
|
25/11/04
ਪਿਆਰੇ ਬਲਦੇਵ ਕੰਦੋਲਾ ਜੀ ਅਤੇ ਪਾਠਕੋ,
5ਆਬੀ.ਕਾਮ ਦੇ ਸਿਰਜਨਹਾਰ ਅਤੇ ਸਾਰੇ ਪਾਠਕਾਂ ਨੂੰ ਗੁਰਪੂਰਬ ਦੀ
ਲੱਖ ਲੱਖ ਵਧਾਈ ਹੋਵੇ। ਮੇਰੀ ਪ੍ਰਾਰਥਨਾ ਹੈ ਕਿ ਪ੍ਰਭੂ ਸਾਨੂੰ ਸਭ
ਨੂੰ ਸਦ ਬੁਧੀ, ਸੰਤੋਖ ਤੇ ਸਹਿਨਸ਼ੀਲਤਾ ਦੀ ਕਲਾ ਬਖ਼ਸ਼ੇ। ਅਸੀਂ ਅਪਣੇ
ਸਾਧਨਾਂ ਦਾ ਸਦਉਪਯੋਗ ਕਰ ਪਾਈਏ।
ਗਿਆਨੀ ਕਰਨੈਲ ਸਿੰਘ ਜੀ ਨੇ ਸਾਨੂੰ ਸਭ ਨੂੰ ਵੰਗਾਰਿਆ ਹੈ,
ਉਨ੍ਹਾਂ ਦੀ ਪੁਕਾਰ ਸਿਰ ਮੱਥੇ। ਜੀ ਤਾਂ ਕਰਦੈ ਕਿ ਮੈਂ ਖ਼ੁਦ ਜਾ ਕੇ
ਗਿਆਨੀ ਜੀ ਨੂੰ ਕਬੱਡੀ ਕਬੱਡੀ ਕਹਾਂ ਤੇ ਉਨ੍ਹਾਂ ਨੂੰ ਪਾੜੇ ਤੋਂ
ਦੂਜੇ ਪਾਸੇ ਹੱਥ ਲਾ ਕੇ ਹੀ ਦੂਜਾ ਸਾਹ ਲਵਾਂ। ਪਰ ਮੇਰੇ ਪਾਸ ਉਨ੍ਹਾਂ
ਦਾ ਪਤਾ ਨਹੀਂ ਹੈ। ਮੈਨੂਂ ਉਮੀਦ ਹੈ ਕਿ ਇਕ ਦਿਨ ਮੁਲਾਕਾਤ ਹੋ ਕੇ ਹੀ
ਰਹੇਗੀ। ਮੈਂ ਕਿਸੇ ਵੀ ਤਰ੍ਹਾਂ ਪਿੱਛੇ ਨਹੀਂ ਰਹਾਂਗਾ। ਸਵਾਲ ਇਹ ਹੈ
ਕਿ ਬਿੱਲੀ ਦੇ ਗਲ ਘੰਟੀ ਕੌਨ ਬੱਨੂੰ ? ਮੈਂ ਇਕ ਬਕਸਾ ਸੁਹਣੀਆਂ
ਕਿਤਾਬਾਂ ਦਾ ਭੇਜਿਆ ਸੀ ਡਾਕ ਰਾਹੀਂ। ਨਹੀਂ ਪਹੁੰਚਿਆ ਉਹ ਸਾਡੇ
ਮੁਲਕ। ਇਸ ਲਈ ਸੋਚ ਸਮਝ ਕੇ ਕਦਮ ਉਠਾਉਣਾ ਹੀ ਉਚਿਤ ਹੋਵੇਗਾ।
ਵਗਾਨਿਆਂ ਦੀ ਛਾਹ ਤੇ ਮੁੱਛਾਂ ਬਥੇਰੇ ਚੜ੍ਹਾਈ ਬੈਠੇ ਹਨ। ਮੇਰੀ
ਪੰਜਾਬੀ ਵਿੱਚ ਇਹ ਪਹਿਲੀ ਚਿੱਠੀ ਹੈ। ਹੌਲੀ ਹੌਲੌ ਹੱਥ ਮੋਕਲਾ
ਹੋਉਗਾ। ਫਿਰ ਜਾਕੇ ਕਿਤੇ ਅਪਣੀ ਬੇਬੇ ਦੇ ਚਰਖਿਆਂ ਤੇ ਕੁੜਿਆਂ ਦੇ
ਤਰਿਞੰਨਾਂ ਵਾਰੇ ਵੀ ਬਹੁਤ ਕੁਛ ਲਿਖਨਾ ਹੈ। ਇਕ ਹੋਰ ਅਰਜ਼ ਭੀ ਹੈ
ਪਾਠਕਾਂ ਨੂੰ
ਅਸੀਂ ਕਦੋਂ ਤੱਕ 5ਆਬੀ.ਕਾਮ ਮੁਫ਼ਤ ਹੀ
ਇਸਤੇਮਾਲ ਕਰਦੇ ਰਹਾਂਗੇ? ਮੇਰੀ ਬਿਸਨੈਸ ਦੇ ਅਦਾਰਿਆਂ ਅੱਗੇ ਬੇਨਤੀ
ਹੈ ਕਿ ਉਹ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਇਸ ਸਾਈਟ ਉਪਰ ਅਪਣੇ ਲਿੰਕ
ਦੇਣ ਅਤੇ ਹਰ ਪੰਜਾਬੀ ਬੋਲਦਾ ਇਨਸਾਨ ਅਪਣੀ ਮਾਂ ਭਾਸ਼ਾ ਨੂੰ ਫਿਰ ਜੱਫ਼ੀ
ਪਾਵੇ। ਮੇਰਾ ਸੁਝਾਬ ਇਹ ਹੈ ਕਿ ਪੰਜਾਬੀ ਦੇ ਵਿਦਵਾਨ ਇਸ ਸਾਈਟ ਤੇ
ਅਉਣ ਤੇ ਨਵੇਂ ਸ਼ਬਦਾਂ ਦੇ ਵਿਕਾਸ ਕਰਨ ਵਿਚ ਮਦਦ ਕਰਨ। ਜਿਵੇਂ ਕਿ
ਅੰਗਰੇਜ਼ੀ ਦੇ ਸ਼ਬਦ ਸਾਈਟ, ਡਾਟ ਕਾਮ, ਲਿੰਕ, ਕਮਪਿਉਟਰ, ਮੁਨੀਟਰ ਜਾਂ
ਮੌਨੀਟਰ, ਸੌਫਟ ਵੇਅਰ, ਹਾਰਡ ਵੇਅਰ, ਈ ਮੇਲ, ਕੀ ਬੋਰਡ (
ਅੱਖਰਵੱਟੀ), ਸਕਰੀਨ(ਪਰਦਾ). ਅਗਰ ਅਸੀਂ 19ਵੀਂ ਸਦੀ ਵਿਚ ਰੇਡੂਆ,
ਡਾਕ ਤਾਰ, ਤਾਰ (ਟੈਲੀਗਰਾਮ) ਰੇਲ ਗੱਡੀ, ਬੰਬੂਕਾਟ (ਮੋਟਰ
ਸਾਈਕਲ)..ਰੇਲਵੇ ਅਤੇ ਰੇਡੀਓ ਪ੍ਰਸਾਰਨ ਨੇ ਹਜ਼ਾਰਾਂ ਸ਼ਬਦਾਂ ਨੂੰ ਜਨਮ
ਦਿੱਤਾ। ਆਓ ਸਭ ਰਲਕੇ ਅਸੀਂ ਸਾਡੀ ਮਾਂ ਦੀ ਸੇਵਾ ਵਿੱਚ ਲਗ ਜਾਈਏ।
ਮੇਰਾ ਵਿਸ਼ਾ ਅੰਗਰੇਜ਼ੀ ਰਿਹਾ ਹੈ। ਲੇਕਿਨ ਪਹਿਲਾ ਪਿਆਰ ਪਹਿਲਾ ਹੀ
ਹੁੰਦਾ ਹੈ। ਉਹਨੂੰ ਤਿਨ ਵੇਲੇ, ਤੈਨੂੰ ਹਰ ਵੇਲੇ। ਮੈਂ ਅਪਣੇ ਯਤਨ
ਜ਼ਾਰੀ ਰੱਖਾਂਗਾ ਚਾਹੇ ਕੋਈ ਸਾਥ ਦੇਵੇ ਜਾਂ ਨਾ। ਘਟੋ ਘਟ ਗਿਆਨੀ ਜੀ
ਤਾਂ ਹੁਣ ਕਾਬੂ ਆ ਹੀ ਗਏ ਹਨ। ਉਮੀਦ ਹੈ ਹੋਰ ਬਥੇਰੇ ਸਾਥੀ ਲੰਬੀ ਸਾਹ
ਲੈ ਕੇ ਆਖਣਗੇ ਕਬੱਡੀ ਕਬੱਡੀਕਬਡੀ..ਡਡਡਡਡ..ੲੲੲ,,,,ਈ ਆਓ
ਨਵੇਂ ਪਾਲੇ ਖਿਚੱ ਕੇ ਸੱਜੇ ਹੱਥ ਨਾਲ ਸਫ਼ੇਦੀ ਪਾ ਕੇ ਸਜਾਈਏ ਤਾਂ ਕਿ
ਪੰਜਾਬੀ ਕਬੱਡੀ ਖੇਲਦੀ ਖੇਲਦੀ 21ਵੀਂ ਸਦੀ ਦੀ ਸਾਫ ਹਵਾ ਤੇ ਤਕਨੀਕੀ
ਦੇ ਮੈਦਾਨ ਵਿਚ ਬਾਜੀ ਹਾਰ ਨਾ ਜਾਵੇ ਜਿਵੇਂ ਸੰਸਕ੍ਰਿਤ ਨੇ ਹਾਰੀ।
ਸੱਤਪਾਲ ਗੋਇਲ (ਮਿਸ਼ੀਗਨ) |
|
ਜਸਬੀਰ ਸਿੰਘ |
|
25/11/04
Dear hard working staff members and
readers of 5abi.com,
Happy gurpurb to all members and
their families. We have discussed earleir, how to
celibrate this Gurpurb on many occasions and on many
forums. I just want to remind you certain points. The
way gurpurb is celibrated in India is different from
abroad. Here we use to shift celebrations on weekends,
which is not a good practice. Gurpurbs must be
celebrated on the same date in every part of world.
People of other faiths eagerly wait their festivals to
come, everyone knows chrismas or eid is coming. We have
to remind our children regarding this day. Let us
involve them. What a child want from us, a present that
may be toy, shirt, cricket bat, a soccer ball etc. Of
course we can also provide certain reading material of
our choice. Now a days, when telecommunications is
becoming cheaper and cheaper, we should not forget to
phone our dearone in India or elsewhere on this
important day. The time of Gurpurb celebration must also
be extended. This is the day when we can show some
movies to our members regarding sikh history. Thanks.
regards,
Jasbir singh |
|
ਸ਼ਿਵਚਰਨ ਜੱਗੀ ਕੁੱਸਾ |
|
25/11/04
ਸਤਿਕਾਰਯੋਗ ਕੰਦੋਲਾ ਸਾਹਿਬ!
ਆਪਣੇ ਸਾਰੇ ਪ੍ਰੀਵਾਰ ਵੱਲੋਂ 5ਆਬੀ ਡਾਟ ਕਾਮ ਦੇ ਸੁਹਿਰਦ-ਪਿਆਰੇ
ਪਾਠਕਾਂ ਅਤੇ ਅਦਾਰੇ ਨੂੰ ਜਗਤ-ਗੁਰੂ, ਸ੍ਰੀ ਗੁਰੂ ਨਾਨਕ ਦੇਵ ਜੀ ਦੇ
ਆਗਮਨ ਪੁਰਬ ਦੀ ਲੱਖ-ਲੱਖ ਵਧਾਈ! ਗੁਰੂ ਬਾਬਾ ਕ੍ਰਿਪਾ ਕਰੇ, ਜਲੰਦੇ
ਜਗਤ ਨੂੰ ਆਪਣੀ ਕਿਰਪਾ ਧਾਰ ਕੇ ਰੱਖ ਲਵੇ। ਗੁਰਸਿੱਖਾਂ ਦੀ ਸਾਨੂੰ
ਧੂੜ ਬਖ਼ਸ਼ੇ, ਅਸੀਂ ਪਾਪੀ ਵੀ ਗਤ ਪਾ ਸਕੀਏ।
ਸ਼ਿਵਚਰਨ ਜੱਗੀ ਕੁੱਸਾ |
|
ਸੰਤੋਖ ਸਿੰਘ |
|
24/11/04/
ਪਿਆਰੇ ਐਡੀਟਰ ਜੀਓ
ਹੁਣੇ ਹੀ ਮੈ, ਸਤਿਕਾਰਯੋਗ ਗਿ. ਕਰਨੈਲ ਸਿੰਘ ਜੀ (ਯੂ. ਐਸ. ਏ.)
ਹੋਰਾਂ ਦਾ
5abi.com ਤੇ ਲਿਖਿਆ ਪੱਤਰ
ਪੜ੍ਹਿਆ ਹੈ। ਦੁਖੀਆਂ ਦੀ ਭਲਾਈ ਹਿਤ ਕੁਝ ਕਰਨ ਦਾ ਸੁਝਾ ਉਹਨਾਂ ਨੇ
ਦਿਤਾ ਹੈ। ਇਹ ਤਾਂ ਇਉਂ ਜਾਪਦਾ ਏ ਜਿਵੇਂ ਉਹਨਾਂ ਨੇ ਮੇਰੇ ਦਿਲ ਦੀ
ਗੱਲ ਹੀ ਆਖੀ ਹੋਵੇ। ਮੈ ਆਪਣੀਆਂ ਸੇਵਾਵਾਂ ਇਸ ਚੰਗੇ ਕਾਰਜ ਲਈ ਉਹਨਾਂ
ਦੇ ਹਵਾਲੇ ਕਰਦਾ ਹਾਂ।
ਕਈ ਸਾਲਾਂ ਤੋਂ ਮੈ ਐਕਟਿਵ ਉਪਜਾਊ ਕਾਰੋਬਾਰ ਤੋਂ ਵੇਹਲਾ
ਹਾਂ। ਘਰ ਦਾ ਕਾਰੋਬਾਰ ਚਲਾਉਣ ਵਾਸਤੇ ਮੈਨੂੰ ਕੋਈ ਧਨ ਕਮਾਉਣ ਦੀ
ਮਜਬੂਰੀ ਨਹੀ। ਚਾਰਾਂ ਵਿਚੋਂ ਤਿਨ ਬੱਚੇ ਆਪਣੇ ਘਰੀਂ, ਆਪਣੀ ਕਮਾਉਂਦੇ
ਤੇ ਖਾਂਦੇ ਹਨ। ਚੌਥਾ ਬੱਚਾ ਡਿਗਰੀ ਕਰ ਰਿਹਾ ਹੈ ਤੇ ਸਰਕਾਰੀ ਵਜ਼ੀਫ਼ਾ
ਵੀ ਪ੍ਰਾਪਤ ਕਰਦਾ ਹੈ। ਗੁਰੂ ਦੀ ਕਿਰਪਾ ਸਦਕਾ ਡਿਗਰੀ ਮੁਕੰਮਲ ਕਰਨ
ਉਪ੍ਰੰਤ ਕਿਤੇ ‘ਅੜ’ ਵੀ ਜਾਵੇਗਾ। ਸਿੰਘਣੀ ਤੇ ਮੇਰੇ ਗੁਜ਼ਾਰੇ ਦਾ
ਪ੍ਰਬੰਧ, ਮਿਲਣ ਵਾਲ਼ੀ ਸਰਕਾਰੀ ਪੈਨਸ਼ਨ ਨਾਲ਼ ਸੌਖਾ ਹੀ ਚੱਲ ਰਿਹਾ ਹੈ।
ਤਕਰੀਬਨ ਬਾਹਠ-ਕੁ ਸਾਲ ਦੀ ਇਸ ਸਮੇ ਮੇਰੀ ਉਮਰ ਹੈ ਤੇ ਮੈ ਨਹੀ ਅਨੁਭਵ
ਕਰਦਾ ਕਿ ਅੱਜ ਮੈ, ਅੱਜ ਤੋਂ ਵੀਹ-ਤੀਹ ਸਾਲ ਪਹਿਲਾਂ ਨਾਲ਼ੋਂ ਘਟ ਜਾਂ
ਵਧ ਕੰਮ ਕਰ ਸਕਦਾ ਹਾਂ।
ਰੱਬ ਦੀ ਰਹਿਮਤ ਸਦਕਾ ਮੈਨੂੰ ਇਹ ਵੀ ਆਸ ਹੈ ਕਿ ਖ਼ੁਦ ਆਪਣੇ ਸਮੇ
ਤੇ ਵਸੀਲਿਆਂ ਦਾ ਪ੍ਰਯੋਗ ਕਰਨ ਤੋਂ ਇਲਾਵਾ ਮੈ ਹੋਰ ਬਹੁਤ ਸਾਰੇ
ਪਰਵਾਰਕ ਮੈਬਰਾਂ, ਸੱਜਣਾਂ ਤੇ ਆਮ ਸੁਹਿਰਦ ਵਿਅਕਤੀਆਂ ਨੂੰ ਵੀ ਇਸ
ਕਾਰਜ ਲਈ ਪ੍ਰੇਰ ਕੇ, ਉਹਨਾਂ ਦਾ ਹਿੱਸਾ ਇਸ ਲੋਕ ਭਲਾਈ ਦੇ ਕਾਰਜ ਵਿਚ
ਪੁਆ ਸਕਦਾ ਹਾਂ। ਲੋੜ ਸਿਰਫ ਇਕ ਜਾਂ ਇਕ ਤੋਂ ਵਧ, ਇਸ ਚੰਗੇ ਕਾਜ਼ ਲਈ
ਸੁਹਿਰਦ ਸੱਜਣ ਜਾਂ ਸੱਜਣਾਂ ਦੇ ਅੱਗ ਲੱਗਣ ਦੀ ਹੈ।
ਲੋੜ ਕੁਝ ਚੰਗਾ ਕਰਨ ਦੀ ਹੈ ਨਾ ਕਿ ਨਾਵਾਜਬ, ਪਹੁਚੋਂ ਪਰੇ ਵਾਲ਼ੇ
ਬੇਲੋੜੇ ਸੁਝਾ ਦੇ ਕੇ ਗੱਡੇ ਨਾਲ਼ ਕੱਟਾ ਬੰਨ੍ਹਣ ਵਾਲ਼ੀ ਹਾਲਤ ਪੈਦਾ
ਕਰਨ ਦੀ ਹੈ। ਜਿਵੇਂ ਕਿ ਯੁਰਪੋਂ ਇਕ ਬੀਬੀ ਤੇ ਪੰਜਾਬੋਂ ਇਕ ਬੀਬੇ
ਨੇ, ਸਮਿਉਂ ਪਹਿਲਾਂ ਹੀ ਦਾਇਰਾ ਮੋਕਲ਼ਾ ਕਰਨ ਦੇ ਸੁਝਾ ਦਿਤੇ ਹਨ।
ਆਪਾਂ ਕੰਮ ਸ਼ੁਰੂ ਤਾਂ ਕਰੀਏ। “ਰੋਮ ਵਾਸ ਨਾਟ ਬਿਲਟ ਇਨ ਵਨ ਡੇ।“
ਹਰੇਕ ਮੰਜ਼ਲ ਇਕ ਕਦਮ ਤੋਂ ਤੇ ਹਰੇਕ ਵਿਸ਼ਾਲ ਬਿਲਡਿੰਗ ਪਹਿਲੀ ਇਟ ਤੋਂ
ਹੀ ਆਰੰਭ ਹੁੰਦੀ ਹੈ।
ਫੇਰ ਇਕ ਵੇਰ ਦੁਹਰਾਉਂਦਾ ਹਾਂ ਕਿ ਇਸ ਮਨੁਖਤਾ ਦੀ ਭਲਾਈ ਵਾਲ਼ੇ
ਸ਼ੁਭ ਕਾਰਜ ਤੇ ਸ਼ੁਭ ਸੋਚ ਲਈ ਵਧਾਈ ਤੇ ਖ਼ੁਦ ਦੀ ਸੇਵਾ, ਗਿਆਨੀ ਕਰਨੈਲ
ਸਿੰਘ ਜੀ ਦੀ ਅਗਵਾਈ ਵਿਚ ਹਾਜਰ ਕਰਦਾ ਹਾਂ।
ਸਤਿਕਾਰ ਸਹਿਤ,
ਸੰਤੋਖ ਸਿੰਘ |
|
ਅ ਕੌਰ |
|
24/11/04 ਵੀਰ ਕਰਨੈਲ
ਸਿੰਘ ਜੀ ਦੇ ਹੋਕੇ ਦੀ ਅਵਾਜ਼ ਕੁਝ ਕੰਨਾਂ ਤੱਕ ਅੱਪੜੀ, ਇਹ ਇੱਕ ਚੰਗਾ
ਸ਼ਗਨ ਹੈ। ਸਤਿਕਾਰਯੋਗ ਵੀਰ ਸ਼ਮਸ਼ੇਰ ਸਿੰਘ ਜੀ ਮੈਂ ਸਿਰਫ ਆਪ ਸਭ ਦੀ
ਜਾਣਕਾਰੀ ਵਿੱਚ ਵਾਧਾ ਕੀਤਾ ਸੀ ਕਿ ਜੇ ਕਰ ਭਲਾਈ ਦਾ ਕੰਮ ਸ਼ੁਰੂ
ਕਰਨਾਂ ਹੈ ਤਾਂ ਸਿਰਫ 84 ਦੇ ਦੰਗਾ ਪੀੜਿਤਾਂ ਤੱਕ ਹੀ ਧਿਆਨ ਸੀਮਿਤ
ਨਾਂ ਰਖਿਆ ਜਾਏ, ਸਗੋਂ ਦੇਰ ਤੋਂ ਅਣਗੌਲੇ ਕੀਤੇ ਸਿੱਖ ਸਮਾਜ ਦੇ ਇਸ
ਹਿੱਸੇ ਨੂੰ ਵੀ ਪਛਾਣਿਆ ਜਾਏ। ਬਾਕੀ ਰਹੀ ਗੱਲ਼ ਅੱਗੇ ਹੋ ਕੇ ਕੰਮ
ਸ਼ੁਰੂ ਕਰਨ ਦੀ। ਇਹ ਸੇਵਾ ਉਸ ਕੋਲ ਜਾਣੀ ਚਾਹੀਦੀ ਹੈ ਜੋ ਵੱਡੇ ਪਧਰ
ਤੇ ਜਾਣ ਪਛਾਣ ਰੱਖਦਾ ਹੈ। ਮੇਰੀ ਪਹੁੰਚ ਤਾਂ ਇੰਟਰਨੈੱਟ ਤੱਕ ਹੀ
ਸੀਮਿਤ ਹੈ। ਮੈਂ ਆਪ ਸਭ ਦੇ ਨਾਲ ਹਾਂ। ਮੈਂ ਕਦੇ ਵੀ ਨਹੀਂ ਚਾਹਾਂਗੀ
ਕਿ ਮਾਮਲਾ ਖਟਾਈ ਵਿੱਚ ਪਾਇਆ ਜਾਏ, ਸਗੋਂ ਜਿੰਨੀ ਛੇਤੀਂ ਹੋ ਸਕੇ ਕੰਮ
ਸ਼ੁਰੂ ਕਰਨਾਂ ਚਾਹੀਦਾ ਹੈ। ਗੁਰੂ ਮਹਾਂਰਾਜ ਇਸ ਕੰਮ ਵਿੱਚ ਆਪ ਸਹਾਈ
ਹੋਣ ਤਾਂਕਿ ਦੁਖੀਆਂ ਦੇ ਦੁੱਖ ਦੂਰ ਹੋ ਸਕਣ।
ਅ ਕੌਰ |
|
ਪਰਮਿੰਦਰ ਸਿੰਘ
ਡੱਲਾ |
|
24/11/04
Peaceful Demonstration by Canadian
Sikhs
We have organized a peaceful
demonstration in Ottawa in front of embassy of France on
Friday November 26, 2004.
We are doing it in the support of
French Sikhs and to oppose the black law of French
government by which they have banned the use of turban
in French schools.
We are inviting all like minded
peoples to participate in the demonstration. Your effort
will be appreciated by Shiromani Akali Dal
International.
Looking forward to have your
support.
Shiromani Akali Dal International
Parminder Singh (ਡੱਲਾ)
President
Montreal Unit Canada |
|
ਰਾਜ ਭੁਪਿੰਦਰ ਸਿੰਘ, ਭਾਰਤ |
|
23/11/04 ਗਿਆਨੀ ਕਰਨੈਲ
ਸਿੰਘ ਜੀ,
ਸਤਿ ਸ੍ਰੀ ਅਕਾਲ,
ਤੁਹਾਡੇ ਪਤਰ ਵਿਚ ਦਿਤਾ ਗਿਆ ਸੁਝਾਅ ਬਹੁਤ ਹੀ ਵਧੀਆ ਹੈ ਤੇ ਇਸ
ਬਾਰੇ ਸਾਨੂੰ ਸਾਰਿਆਂ ਦੀ ਵਿਚਾਰ ਕਰਨੀ ਬਣਦੀ ਹੈ ।
ਤੁਹਾਡਾ ਇਹ ਕਹਿਣਾ ਠੀਕ ਹੈ ਕਿ ਸਮਾਜ ਭਲਾਈ ਲਈ ਸਾਰਾ ਕੁਝ ਸਾਨੂੰ
ਆਪ ਹੀ ਕਰਨਾ ਪੈਣਾ ਹੈ । ਇਨਾਂ ਲੀਡਰਾਂ ਨੇ ਸਾਡਾ ਕੁਝ ਨਹੀਂ ਜੇ
ਸਵਾਰਨਾ । ਆਓ ਇਸੇ ਵੈਬਸਾਈਟ ਤੇ ਹੀ ਇਕ "ਲੋਕ ਭਲਾਈ ਕਲੱਬ"
ਸਿਰਜੀਏ, ਜਿਸ ਦੇ ਮੈਂਬਰ ਭਾਰਤ ਤੋਂ ਤੇ ਬਾਹਰੋਂ ਲਏ ਜਾਣ । ਮੈਨੂੰ
ਜੋ ਵੀ ਸੇਵਾ ਬਖਸ਼ੀ ਜਾਵੇਗੀ, ਮੈਂ ਖੁਸ਼ੀ ਖੁਸ਼ੀ ਪ੍ਰਵਾਨ ਕਰਾਂਗਾ ।
ਆਓ, ਸਾਰੇ ਸਮਾਜ ਸੇਵਾ ਲਈ ਰਲ ਕੇ ਹੰਭਲਾ ਮਾਰੀਏ ।
ਰਾਜ ਭੁਪਿੰਦਰ ਸਿੰਘ, ਭਾਰਤ । |
|
ਅਨਿਲ ਕੁਮਾਰ (ਪਿੰਡ ਘੱਗਾ) |
|
23/11/04
ਸਰਦਾਰ ਗਿਆਨੀ ਕਰਨੈਲ ਸਿੰਘ ਜੀ ਨੇ ਜੋ ਵੰਗਾਰ ਪਾਈ ਹੈ ਉਸਦਾ
ਢੁੱਕਵਾਂ ਉੱਤਰ ਦੇਣਾ ਬਣਦਾ ਹੈ, ਆਸ ਹੈ ਕਿ ਘੱਟੋ-ਘੱਟ ਉਹ ਸੱਜਣ
ਜਿਨਾਂ ਦਾ ਗਿਆਨੀ ਜੀ ਨੇ ਨਾਂ ਲਿਆ ਹੈ , ਇਸ ਵਾਰਤਾਲਾਪ ਵਿਚ ਜ਼ਰੂਰ
ਸ਼ਿਰਕਤ ਕਰਨਗੇ। ਬੀਬੀ ਅ ਕੌਰ ਹੁਰਾਂ ਨੇ ਇਸ ਵੰਗਾਰ ਨੂੰ ਪੂਰੀ
ਗੰਭੀਰਤਾ ਨਾਲ ਲੈਂਦਿਆਂ ਇਸ ਯਤਨ ਵਿਚ ਕੁੱਝ ਹੋਰ ਪੀੜਤ ਸੰਗਤਾਂ ਨੂੰ
ਵੀ ਸ਼ਾਮਿਲ ਕਰ ਲੈਣ ਦਾ ਸੁਝਾਅ ਦਿੱਤਾ ਹੈ ਜੋ ਕਿਸੇ ਵਜ੍ਹਾ ਕਾਰਨ ਹੁਣ
ਤਕ ਅਣਗੌਲੀਆਂ ਰਹੀਆਂ ਹਨ। ਜੋ ਕੁੱਝ ਬੀਬੀ ਹੁਰਾਂ ਨੇ ਲਿਖਿਆ ਹੈ ਉਸ
ਬਾਰੇ ਮੈਂ ਤਾਂ ਪਹਿਲੀ ਵਾਰ ਸੁਣਿਆ ਹੈ ਪਰ 84 ਦੇ ਦੰਗਾ ਪੀੜਤਾਂ
ਬਾਰੇ ਜ਼ਰੂਰ ਕਾਫੀ ਕੁੱਝ ਪੜਦੇ ਸੁਣਦੇ ਰਹੀਦਾ ਹੈ। ਹੋ ਸਕਦੈ ਕਿਸੇ
ਹੋਰ ਸੱਜਣ ਦਾ ਹੋਰ ਖਿਆਲ ਹੋਵੇ ਕਿ ਕਿਸੇ ਹੋਰ ਤਰਾਂ ਦੇ ਪੀੜਤਾਂ ਦੀ
ਵੀ ਸਾਰ ਲਈ ਜਾਵੇ।
ਮੇਰੇ ਖਿਆਲ ਵਿਚ ਸਾਨੂੰ ਸੱਭ ਨੂੰ
ਹੀ ਹਰ ਤਰਾਂ ਦੇ ਪੀੜਤ ਲੋਕਾਂ ਦੀ ਬਿਨਾਂ ਕਿਸੇ ਵਿਤਕਰੇ ਦੇ ਮੱਦਦ
ਕਰਨ ਲਈ ਤੱਤਪਰ ਰਹਿਣਾ ਚਾਹੀਦਾ ਹੈ ਅਤੇ ਜਦੋਂ ਵੀ ਜਿਵੇਂ ਵੀ ਹੋ
ਸਕੇ, ਬਿਨਾਂ ਕਿਸੇ ਵਿਖਾਵੇ ਜਾਂ ਢੀਂਗਾਂ ਮਾਰਨ ਦੇ, ਲੋੜਵੰਦਾਂ ਦੇ
ਗਮ ਵਿਚ ਸ਼ਾਮੂਲੀਅਤ ਕਰਨੀ ਚਾਹੀਦੀ ਹੈ ਅਤੇ ਮੇਰਾ ਵਿਸ਼ਵਾਸ਼ ਹੈ ਕਿ
ਅਜਿਹੇ ਬਹੁਤ ਸਾਰੇ ਸੱਜਣ ਹਨ ਜੋ ਕਿ ਨਿਸਵਾਰਥ ਲੋੜਵੰਦਾਂ ਦੀ ਮੱਦਦ
ਕਰਦੇ ਰਹਿੰਦੇ ਹਨ। ਐਸੇ ਸੱਜਣ ਵੀ ਹੋਣਗੇ ਜੋ ਤਨ-ਮਨ-ਧਨ ਨਾਲ ਮਾਨਵਤਾ
ਦੇ ਕੰਮ ਆਉਣ ਦਾ ਆਪਣਾ ਮੁੱਢਲਾ ਫ਼ਰਜ਼ ਜੀ-ਜਾਨ ਨਾਲ ਨਿਭਾਉਂਦੇ ਹਨ ਤੇ
ਇਨਾਂ ਪੰਨਿਆਂ ਉਪਰ ਨਾਮ ਛਪਵਾਣ ਜਾਂ ਫ਼ੋਕੀਆਂ ਸ਼ੋਹਰਤਾਂ ਝੋਲੀ ਪਾਉਣ
ਤੋਂ ਗੁਰੇਜ਼ ਵੀ ਕਰਦੇ ਹਨ। ਹੋ ਸਕਦੈ ਕਿ ਜਿੰਨਾਂ ਸੱਜਣਾਂ ਦਾ ਗਿਆਨੀ
ਜੀ ਹੁਰਾਂ ਨੇ ਨਾਮ ਲਿਆ ਹੈ ਉਨਾਂ ਵਿਚੋਂ ਹੀ ਕੁੱਝ ਸੱਜਣ ਐਸੇ ਹੀ
ਹੋਣ ਜੋ ਪਹਿਲੋਂ ਹੀ ਬਹੁਤ ਕੁੱਝ ਐਸਾ ਕਰ ਰਹੇ ਹੋਣ। ਫ਼ਿਰ ਵੀ ਸਾਡੀ
ਕੋਸ਼ਿਸ਼ ਵੱਧ ਤੋਂ ਵੱਧ ਦਰਦਮੰਦਾਂ ਦਾ ਦਾਰੂ ਬਣਨ ਦੀ ਹੀ ਹੋਣੀ ਚਾਹੀਦੀ
ਹੈ ਕਿਉਂਕਿ ਇਸ ਦੁਨਿਆਂ ਵਿਚ ਨਾ ਹੀ ਦਰਦਮੰਦਾਂ ਦੀ ਕਮੀ ਹੈ ਅਤੇ ਨਾ
ਹੀ ਦੂਜਿਆਂ ਨੂੰ ਦਰਦ ਦੇਣ ਵਾਲੇ ਵਹਿਸ਼ੀ ਰਾਖ਼ਸ਼ਾਂ ਦੀ - ਤਾਂ ਫ਼ਿਰ
ਜਿਨ੍ਹਾਂ ਉਪਰ ਹੋਣੀ ਮਿਹਰਬਾਨ ਹੈ ਉਨਾਂ ਦਾ ਜ਼ਰੂਰ ਫ਼ਰਜ਼ ਬਣਦਾ ਹੈ ਕਿ
ਉਹ ਵੀ ਰਹਿਮਤ ਦੀ ਝੜੀ ਲਾਈ ਰੱਖਣ ਵਿਚ ਕਸਰ ਬਾਕੀ ਨਾ ਰਹਿਣ ਦੇਣ।
ਗਿਆਨੀ ਜੀ ਅਸੀਂ ਆਪ ਜੀ ਦੇ
ਵਿਚਾਰਾਂ ਦੇ ਤੇ ਆਪ ਦੀ ਪ੍ਰਤੀਭਾ ਦੇ ਕਾਇਲ ਹਾਂ। ਸਿਰਫ਼ ਗੁਜ਼ਾਰਿਸ਼ ਕਰ
ਰਹੇ ਹਾਂ ਕਿ ਜਦ ਲੋੜਵੰਦਾਂ ਦੀ ਮੱਦਦ ਦੀ ਵੰਗਾਰ ਪਾਈਏ ਤਾਂ ਉਸਨੂੰ
ਫ਼ਿਰਕਿਆਂ, ਜਾਤਾਂ-ਪਾਤਾਂ ਨਾਲ ਨਾ ਜੋੜੀਏ। ਪੰਜਾਬ ਦੀ ਮਿੱਟੀ ਪੰਦਰਾਂ
ਸਾਲ ਬੇਗੁਨਹਾਂ ਦੇ ਲਹੂ ਵਿਚ ਨੂਚੜਦੀ ਰਹੀ। ਦਿੱਲੀ ਤੇ ਕ੍ਹਾਨਪੁਰ
ਦੀਆਂ ਗਲੀਆਂ ਵਿਚੋਂ ਅਜੇ ਵੀ ਰੱਤ ਸਿੰਮਦੈ। ਝੂੱਠੇ ਮੁਕਾਬਲਿਆਂ ਵਿਚ
ਮਾਰੇ ਗਏ ਨੋਜਵਾਨਾਂ ਦੀਆਂ ਮਾਵਾਂ ਅੰਨੀਆਂ ਹੋਈਆਂ ਟੱਕਰਾਂ ਮਾਰਦੀਆਂ
ਫਿਰਦੀਆਂ ਹਨ। ਸੈਂਕੜੇ ਪੁਲਸ ਦੇ ਕਰਮੀਆਂ ਦੇ ਬੱਚੇ ਅਜ ਜਵਾਨ ਹੋਏ
ਮੁਰਦਾ ਜੀਵਨ ਹੰਢਾ ਰਹੇ ਹਨ ਕਿ ਪਤਾ ਨਹੀਂ ਮੇਰੇ ਪਿਤਾ ਨੇ ਪੁਲਸ 'ਚ
ਭਰਤੀ ਹੋਕੇ ਕਿਹੜੀ ਐਸੀ ਖਤਾ ਕਰ ਲਈ ਸੀ। ਕਈ ਪੁੱਛਦੇ ਨੇ ਕਿ ਬੱਸ
ਵਿਚ ਬੈਠੇ ਮੇਰੇ ਬਾਪ ਜਾਂ ਭਰਾ ਦੇ ਜੇ ਕੇਸ ਨਹੀਂ ਸਨ ਜਾਂ ਨਾਮ
ਪਿੱਛੇ ਸਿੰਘ ਨਹੀਂ ਸੀ ਲੱਗਾ ਤਾਂ ਕਿਹੜੀ ਪਰਲੋ ਆ ਗਈ ਸੀ । ਜਿਸ
ਤਰਾਂ ਜ਼ਾਲਮ ਦਾ ਕੋਈ ਧਰਮ ਨਹੀਂ ਹੁੰਦਾ ਬਿਲਕੁਲ ਉਸੇ ਤਰਾਂ ਹੀ
ਬੇਗੁਨਾਹ ਪੀੜਤਾਂ ਦਾ ਸਿਰਫ ਇਕੋ ਧਰਮ ਹੁੰਦੈ। ਸਿਰਫ ਪੰਜਾਬ ਦੇ
ਦੁਖਾਂਤ ਦੇ ਹੀ ਨਹੀਂ ਬਲਕਿ ਹਰ ਦੁਖਾਂਤ ਦੇ ਬੇਗੁਨਾਹ ਪੀੜਤਾਂ ਦਾ
ਇਕੋ ਹੀ ਧਰਮ ਹੁੰਦੈ ਕਿਉਂਕਿ ਪੀੜਾ ਤਾਂ ਪੀੜਾ ਹੀ ਹੁੰਦੀ ਹੈ ਤੇ
'ਜਿਸ ਤਨ ਲਾਗੈ, ਸੋ ਤਨ ਜਾਣੈ'। ਫਿਰ ਜਦੋਂ ਦੁਨਿਆ ਦੇ ਹਰ
ਬੇਗੁਨਾਹ ਪੀੜਤਾਂ ਦਾ ਧਰਮ ਇਕ ਹੈ ਤਾਂ ਫਿਰ ਜਦੋਂ ਅਸੀਂ ਦਿੱਲੀ ਦੇ
ਬੇਗੁਨਾਹ ਦੰਗਾ ਪੀੜਤਾਂ ਦੀ ਮੱਦਦ ਕਰਨ ਦੀ ਗਲ ਕਰਦੇ ਹਾਂ ਤਾਂ ਮੇਰੇ
ਖਿਆਲ ਵਿਚ ਸਾਨੂੰ ਕ੍ਹਾਨਪੁਰ, ਯੂ. ਪੀ. ਆਦਿ ਦੇ ਬੇਗੁਨਾਹ ਦੰਗਾ
ਪੀੜਤ, ਪੰਜਾਬ ਦੇ ਉਹ ਸਾਰੇ ਪੀੜਤ ਪਰਿਵਾਰ, ਜਿਨਾਂ ਦੇ ਜੀਆਂ ਨੂੰ
ਸਿਰ ਫਿਰਿਆਂ ਦੀ ਸਿੱਖੀ ਸ਼ਾਨ ਲਈ ਆਹੂਤੀ ਦੇਣੀ ਪਈ, ਅਤੇ ਉਹ ਪਰਿਵਾਰ
ਵੀ ਜਿਨਾਂ ਦੇ ਜੀਆਂ ਨੇ ਬੇਰਹਿਮ ਸਰਕਾਰਾਂ ਦੇ ਨੌਕਰ ਬਣਕੇ ਬੱਚੇ
ਪਾਲਣ ਦੀ ਗਲਤੀ ਕਰ ਲਈ ਸੀ, ਆਦਿ ਸੱਭ ਨੂੰ ਅਖੋਂ ਉਹਲੇ ਨਹੀਂ ਕਰ
ਸਕਦੇ ਕਿਉਂਕਿ ਇਹ ਸੱਭ ਪਰਿਵਾਰ ਉਸੇ ਇਕੋ ਹਨੇਰੀ ਨੇ ਜੜ੍ਹੋਂ ਹਲੂਣ
ਦਿੱਤੇ ਸਨ ਜੋ ਹਨੇਰੀ ਕਦੇ ਸੰਤਾਂ ਦੀ ਵਰਦੀ ਵਿਚ ਨੋਜਵਾਨਾਂ ਨੂੰ
ਗੁੰਮਰਾਹ ਕਰਦੀ ਤੇ ਪੰਜਾਬ ਦੀ ਹਰ ਨੁੱਕਰ ਵਿਚ ਸ਼ੂਕਦੀ ਰਹੀ, ਜੋ
ਹਨੇਰੀ ਦਿੱਲੀ ਦੀ ਹੁਕਮਰਾਨ ਬਣਕੇ ਸਾਨੂੰ ਸਾਰੇ ਪੰਜਾਬੀਆਂ ਨੂੰ ਆਪਸ
ਵਿਚ ਲੜਦਾ-ਮਰਦਾ ਵੇਖ ਟਿਚਕਰਾਂ ਕਰਦੀ ਰਹੀ, ਜੋ ਹਨੇਰੀ ਕਦੇ ਫਿੱਤੀਆਂ
ਲਾਕੇ ਪੰਜਾਬ ਦੇ ਗਰਮ ਲਹੂ ਨਾਲ ਹੋਲੀਆਂ ਖੇਡਦੀ ਰਹੀ ਤੇ ਸੋਈ ਹਨੇਰੀ
ਕਦੇ ਦਿੱਲੀ ਦੇ ਲਾਚਾਰ ਲੋਕਾਂ ਦੇ ਗਲ ਦਾ ਟਾਇਰ ਬਣਦੀ ਰਹੀ।
ਪੰਜਾਬ ਦੇ ਇਨਾਂ ਬਦਨਸੀਬ ਲੋਕਾਂ
ਨੇ ਕੁੱਝ ਲਾਲਚੀ, ਹੈਂਕੜਬਾਜ਼ ਤੇ ਤੰਗਦਿਲ ਮਨੁਖਾਂ ਦੀਆਂ ਖੂਨੀ ਖੇਡਾਂ
ਨੂੰ ਆਪਣੇ ਅੱਖੀਂ ਲਾਚਾਰੀ ਨਾਲ ਆਪਣੇ ਘਰ ਸਾੜਦੇ ਤੱਕਿਆ ਹੈ। ਲੋੜ ਹੈ
ਇਨਾਂ ਲਈ ਕੁੱਝ ਵੀ ਕਰਨ ਦੀ, ਲੋੜ ਹੈ ਇਨਾਂ ਸਾਰਿਆਂ ਨੂੰ ਇਹ ਦੱਸਣ
ਦੀ ਕਿ ਇਸ ਗਮ ਨੂੰ ਸਿਰਫ ਤੁਸੀਂ ਹੀ ਨਹੀਂ ਬਲਕਿ ਪੰਜਾਬ ਦਾ ਹਰ
ਜਾਗਰੂਕ ਬੱਚਾ-ਬੱਚਾ ਦੁਨਿਆ ਦੇ ਕੋਨੇ-ਕੋਨੇ ਵਿਚ ਮਹਿਸੂਸਦਾ ਹੈ। ਲੋੜ
ਹੈ ਆਪਾਂ ਸੱਭ ਨੂੰ ਇਹ ਸਮਝਣ ਦੀ ਕਿ ਇਹ ਦੁੱਖ ਸਾਡਾ ਸਾਰਿਆਂ ਦਾ
ਸਾਂਝਾ ਹੈ। ਇਹ ਸਮਝਣ ਦੀ ਕਿ ਅਸੀਂ ਕੁੱਝ ਕਰੀਏ ਤਾਂ ਜੋ ਇਹ ਹਨੇਰੀ
ਮੁੜ ਨਾ ਵਗੇ - ਕਿਸੇ ਵੀ ਹੋਰ ਰੂਪ ਵਿਚ। ਲੋੜ ਹੈ ੳਸ ਮਾਹੌਲ ਦੀ
ਸਿਰਜਣਾ ਵਿਚ ਯੋਗਦਾਨ ਪਾਉਣ ਦੀ ਜਿਸ ਮਾਹੌਲ ਵਿਚ ਅਜਿਹੇ ਲਾਲਚੀ,
ਤੰਗਦਿਲ ਮਨੁੱਖਾਂ ਦਾ ਦਮ ਘੁੱਟੇ ਅਤੇ ਪੰਜਾਬ ਦੇ ਅਣਖੀ ਲੋਕ ਸਿਰ ਉਚਾ
ਕਰਕੇ ਚਲ ਸਕਣ। ਲੋੜ ਹੈ ਉਨਾਂ ਸੱਭ ਸ਼ਰਾਰਤੀ ਲੋਕਾਂ ਦੀਆਂ
ਮਿੱਠੀਆਂ-ਮਿੱਠੀਆਂ ਮੋਮੋਠੱਗਣਆਂ ਤੋਂ ਬਚਣ ਦੀ ਜਿਸ ਨਾਲ ਅਸੀਂ
ਇਕ-ਦੂਜੇ ਦਾ ਦਰਦ ਵੰਡਾਉਣ ਦੀ ਥਾਂ, ਇਕ ਦੂਜੇ ਦੇ ਵੈਰੀ ਬਣ ਬੈਠਦੇ
ਹਾਂ ਤੇ ਸੋਚਦੇ ਹਾਂ ਕਿ ਇਹੋ ਹੀ ਧਰਮ-ਸੇਵਾ ਹੈ। ਮੈਂ ਗਿਆਨੀ ਜੀ ਦੇ
ਉਪਰਾਲੇ ਨਾਲ ਪੂਰੀ ਤਰਾਂ ਨਾਲ ਸਹਿਮਤ ਹਾਂ ਅਤੇ ਸਾਰੇ ਪਾਠਕਾਂ ਨੂੰ
ਗਿਆਨੀ ਜੀਆਂ ਦੀ ਬੇਨਤੀ ਨੂੰ ਗੰਭੀਰਤਾ ਨਾਲ ਲੈਣ ਲਈ ਅਰਜ਼ੋਈ ਕਰਦਾ
ਹਾਂ। ਆਓ ! ਇਸ ਤੋਂ ਪਹਿਲਾਂ ਕਿ ਲੋੜਵੰਦਾਂ ਦੀ ਸੂਚੀ ਹੋਰ ਲੰਬੀ ਹੋ
ਜਾਵੇ, ਜਾਂ ਹਨੇਰੀ ਕਿਸੇ ਹੋਰ ਦਾ ਘਰ ਭੰਨ ਸੁੱਟੇ, ਆਪਾਂ ਇਸ ਹਨੇਰੀ
ਦਾ ਮੱਕੂ ਠੱਪਣ ਦਾ ਹੀਲਾ ਕਰੀਏ - ਹੋ ਸਕਦੈ ਹਨੇਰੀ ਦਾ ਅਗਲਾ ਨਿਸ਼ਾਨਾ
ਮੇਰਾ ਜਾਂ ਆਪ ਦਾ ਹੀ ਘਰ ਹੋਵੇ। ਸਤਿਕਾਰ ਨਾਲ,
ਅਨਿਲ ਕੁਮਾਰ (ਪਿੰਡ ਘੱਗਾ) |
|
ਜਨਮੇਜਾ ਸਿੰਘ ਜੌਹਲ |
|
23/11/04
ਪੇਂਡੂ ਬੱਚਿਆਂ ਦੇ ਲੋਕ–ਗੀਤ ਮੁਕਾਬਲੇ 24 ਨੂੰ
ਪੇਂਡੂ ਲੋਕਗੀਤ ਲੜੀ ਵਜੋਂ ਪੇਂਡੂ ਬੱਚਿਆਂ ਲਈ ਲੋਕ–ਗੀਤ ਤੇ
ਲੋਕ–ਗਾਥਾ ਗਾਉਣ ਦੇ ਮੁਕਾਬਲੇ 24 ਨਵੰਬਰ ਨੂੰ ਸਵੇਰੇ 10 ਵਜੇ ਤੋਂ 1
ਵਜੇ ਤੱਕ ਪੰਜਾਬ ਭਵਨ, ਲੁਧਿਆਣਾ ਵਿਖੇ ਕਰਵਾਏ ਜਾ ਰਹੇ ਹਨ। ਇਹਨਾਂ
ਮੁਕਾਬਲਿਆਂ ਵਿਚ ਸਿਰਫ ਪਿੰਡਾਂ ਦੇ ਬੱਚੇ ਹੀ ਭਾਗ ਲੈ ਸਕਦੇ ਹਨ ਤੇ
ਜਿਨ੍ਹਾਂ ਦੀ ਮੁੱਢਲੀ ਚੋਣ ਲੁਧਿਆਣੇ ਦੇ ਚੋਣਵੇਂ 15 ਪਿੰਡਾਂ ਵਿਚੋਂ
ਕਰ ਲਈ ਗਈ ਹੈ। ਇਹਨਾਂ ਬੱਚਿਆਂ ਦੇ ਇਨਾਮੀ ਮੁਕਾਬਲੇ 24 ਨਵੰਬਰ ਨੂੰ
ਪੰਜਾਬੀ ਭਵਨ ਵਿਖੇ ਕਰਵਾਏ ਜਾਣਗੇ। ਅਜੋਕੇ ਅਸ਼ਲੀਲ, ਗੈਰ ਸਭਿਆਚਾਰਕ
ਅਤੇ ਵਿਰਸੇ ਦੇ ਨਾਂ ਤੇ ਚੱਲਦੇ ਗੀਤਾਂ ਨੂੰ ਠੱਲ੍ਹ ਪਾਉਣ ਅਤੇ
ਬੱਚਿਆਂ ਵਿਚ ਲੋਕ–ਗੀਤ ਅਤੇ ਲੋਕ–ਗਥਾਵਾਂ ਦੀ ਚੇਟਕ ਲਾਉਣ ਖਾਤਰ ਇਹ
ਮੁਕਾਬਲੇ ਕਰਵਾਏ ਜਾ ਰਹੇ ਹਨ। ਪ੍ਰੋਗਰਾਮ ਦੇ ਕਨਵੀਨਰ ਜਨਮੇਜਾ ਸਿੰਘ
ਜੌਹਲ ਅਤੇ ਡਾ. ਦਵਿੰਦਰ ਸਿੰਘ ਯੂ.ਐੱਸ.ਏ. ਨੇ ਦੱਸਿਆ ਕਿ ਇਹਨਾਂ
ਮੁਕਾਬਲਿਆਂ ਨੂੰ ਕਈ ਲੜੀਆਂ ਵਿਚ ਕੀਤਾ ਜਾਵੇਗਾ ਅਤੇ ਸਮਾਂ ਪਾ ਕੇ ਇਹ
ਮੁਕਾਬਲਾ ਰਾਜ ਪੱਧਰ ਦਾ ਕਰਵਾਇਆ ਜਾਵੇਗਾ। ਸਮਾਗਮ ਦੀ ਪ੍ਰਧਾਨਗੀ
ਪ੍ਰਸਿੱਧ ਸ਼ਾਇਰ ਸੁਰਿੰਦਰ ਧੰਜਲ ਕਰਨਗੇ। ਇਸ ਮੁਕਾਬਲੇ ਦੀ ਕੋਈ ਦਾਖਲਾ
ਫੀਸ ਨਹੀਂ ਹੈ। |
|
ਸ਼ਮਸ਼ੇਰ ਸਿੰਘ |
|
23/11/04
ਸੰਪਾਦਕ ਜੀ,
ਬੀਬੀ ਅ. ਕੌਰ ਜੀ ਨੇ ਬੈਲਜੀਅਮ
ਤੋਂ ਖਤ ਲਿਖ ਕੇ ਗਿਆਨੀ ਜੀ ਦੇ 'ਸੀਰੀਅਸ ਹੋਕੇ' ਨੁੰ ਸਵੀਕਾਰਦੇ ਹੋਏ
ਗੱਲ ਤਾਂ ਕਹਿਣੀ ਸ਼ੁਰੂ ਕੀਤੀ ਪਰ ਇਕ ਲਾਈਨ ਲਿਖ ਕੇ ਕੋਈ ਬਾਰਾਂ ਕੁ
(12) ਲਾਈਨਾਂ (ਆਪਣੇ ਸੁਝਾਵ ਨੂੰ ਮਹੱਤਵ ਦੇ ਕੇ ) 1849 ਦੇ
ਜਰਨੈਲਾਂ ਦੀਆਂ ਗੱਲਾਂ ਕਹਿ ਕੇ ਮੁਅਮਲਾ ਖਟਾਈ ਵਿਚ ਪਾਉਣ ਵਾਂਗ ਕਰ
ਦਿੱਤਾ।
ਸਾਡੇ ਸਿੱਖਾ ਵਿਚ ਏਹੀ ਪ੍ਰਾਬਲਮ
ਹੈ, ਕਿ ਜਜ਼ਬਾ ਤਾਂ ਹੈ ਪਰ ਕਦੇ ਕਦੇ ਕਿਸੇ ਗੰਭੀਰ ਗੱਲ ਨੂੰ ਸਿਰੇ
ਲੱਗਣ ਨਹੀਂ ਦੇਣਾ। ਜਿਹੜੀ ਕੋਈ ਗੱਲ 1849 ਦੀ ( ਭਾਵੇਂ ਕਾਫ਼ੀ ਜ਼ਰੂਰੀ
ਹੈ ਐਪਰ) ਏਸ ਵੇਲੇ ਵਿਸ਼ਿਓਂ ਬਾਹਰ ਹੈ, ਉਸ ਨੂੰ ਅੱਗੇ ਲਿਆ ਕੇ ਹਾਲ
ਦੀ ਘੜੀ ਦਾ ਵਿਸ਼ਾ (ਜਿਹੜਾ ਨਵੰਬਰ 84 ਦੇ ਨਾਲ ਤਅੱਲਕ ਰੱਖਦਾ ਹੈ)
ਅੱਖੋਂ ਪਰੋਖੇ ਕਰਨਾ ਮੰਦ ਭਾਗਾ ਹੋਵੇਗਾ।
ਪਰ ਮੈਂ ਬੀਬੀ ਅ.ਕੌਰ ਹੋਰਾਂ ਨੂੰ
ਹੀ ਇਸ ਗੱਲ ਬਾਰੇ ਪੂਰੀ ਹਿੰਮਤ ਨਾਲ ਮਾਈ ਭਾਗੋ ਵਾਲਾ ਦਲੇਰਾਨਾ ਜਜ਼ਬਾ
ਆਪਣੇ ਪਾਠਕ ਵੀਰਾਂ / ਭੈਣਾਂ ਵਿਚ ਭਰਨ ਲਈ ਬੇਨਤੀ ਕਰਾਂਗਾ। ਉਸ
ਪਿੱਛੋਂ ਉਹਨਾਂ ਦੇ ਵਿਸ਼ੇ ਤੇ ਵੀ ਉਹਨਾਂ ਨਾਲ ਪੂਰੀ ਸਹਿਮਤੀ ਨਾਲ
ਅੱਗੇ ਆਉਣ ਦਾ ਉਪਰਾਲਾ ਕਰਾਂਗੇ।
ਮੈਂ ਸੋਚਦਾ ਸਾਂ ਗਿਆਨੀ ਜੀ ਦੇ
ਸੁਨੇਹੇ 'ਤੇ ਫੁੱਲ ਚੜ੍ਹਾਉਂਦੇ ਕਿੰਨੇ ਹੀ ਖਤ ਆਉਣਗੇ। ਰਾਜ ਭੂਪਿੰਦਰ
ਸਿੰਘ ਹੋਰਾਂ ਵਰਗੇ ਸੱਚੇ ਸੁੱਚੇ ਸਿੱਖ, ਵਿਦਿਆਰਥੀਆਂ ਨੂੰ ਸਪਾਂਸਰ
ਕਰਨ ਦਾ ਕੋਈ ਰਾਸਤਾ ਉਲੀਕਣ ਗੇ। ਕੋਈ (Sponsor
a Student) ਵਰਗੀ ਮੁਹਿੰਮ ਦੀ ਗੱਲ ਸ਼ੁਰੂ ਹੋਵੇਗੀ।
ਇਹ ਸੱਚ ਮੁੱਚ ਕਰਨ ਵਾਲਾ ਕੰਮ
ਹੈ। ਗੁਰੂ ਆਸਰਾ ਅਤੇ ਨਿਸ਼ਕਾਮ ਜਿਹੀਆਂ ਕੁਝ ਸੰਸਥਾਵਾਂ ਬਾਰੇ ਸੁਣਿਆ
ਹੈ। ਜੋ ਲੋਕ ਭਾਰਤ ਵਿਚ ਹਨ, ਅਤੇ ਤਨੋਂ ਮਨੋਂ ਸਿੱਖੀ ਅਤੇ ਮਨੁੱਖਤਾ
ਨੂੰ ਸਮਰਪਿਤ ਹਨ, ਕੁਝ ਸੁੱਡੌਲ ਪਲਾਨ ਲੈ ਕੇ ਅੱਗੇ ਆਉਣ ਤਾਂ ਕਿ
ਪਹਿਲਾਂ ਵਾਂਗ ਇਕੱਠਾ ਕੀਤਾ ਪੈਸਾ ਗ਼ਲਤ ਹੱਥਾਂ ਵਿਚ ਨਾ ਜਾਵੇ। ਸਾਰੀ
ਉਗਰਾਹੀ ਦਾ ਵੇਰਵਾ, ਇੰਟਰਨੈਟ 'ਤੇ ਨਸ਼ਰ ਹੋਵੇ। ਸਾਰੇ ਖਰਚਿਆ ਦੀ ਝਲਕ
ਹਰ ਦੋ ਤਿੰਨ ਹਫ਼ਤਿਆਂ ਵਿਚ ਦਿੱਤੀ ਜਾਂਦੀ ਰਹੇ।
ਕਿਸੇ ਨੂੰ ਉਚੇਚਾ ਇੰਡੀਆਂ ਦੇ
ਮਹਿੰਗੇ ਚੱਕਰ ਲਾਉਣ ਦੀ ਥਾ, ਸੁਹਿਰਦ ਪ੍ਰਾਣੀਆਂ ਨਾਲ ਈ.ਮੇਲ. ਰਾਹੀਂ
ਤਾਲ ਮੇਲ ਰੱਖਿਆ ਜਾਵੇ। ਫ਼ੋਨ ਰਾਹੀਂ ਸੰਪਰਕ ਬਣਾਏ ਜਾਣ। ਹਰ ਕਿਸੇ
ਵੱਲੋਂ ਜਵਾਬ ਤਲਬੀ ਦੀ ਥਾਂ, ਡਾਕਟਰ ਦਿਲਗੀਰ, ਸ. ਹਰਬੀਰ ਸਿੰਘ
ਭੰਵਰ, ਸ. ਸੰਤੋਖ ਸਿੰਘ ਸਿਡਨੀ, ਡਾਕਟਰ ਟਾਂਡਾ, ਸ. ਭੂਪਿੰਦਰ ਸਿੰਘ
ਜਿਹੇ ਸਿੱਚੇ ਸੁੱਚੇ ਜ਼ੰਮੇਦਾਰ ਸੱਜਣਾ ਵਿੱਚੋਂ ਕੁਝ ਇਕਨਾਂ ਨੂੰ ਇਸ
ਦੀ ਜ਼ਿੰਮੇਦਾਰੀ ਸੰਭਾਲ ਦਿੱਤੀ ਜਾਵੇ ਤਾਂ ਕਿ ਉਹ ਪੁੱਛ ਗਿੱਛ ਕਰਦੇ
ਰਹਿਣ। ਸਮੇਂ ਸਮੇਂ ਪਤਾ ਲੱਗੇ, ਕਿੰਨੇ ਬੱਚੇ ਦਾਖਲ ਹੋਏ? ਕੀ ਕੀ
ਕੋਰਸ ਕਰ ਰਹੇ ਹਨ? ਕਿਸ ਕਿਸ ਅਦਾਰੇ ਨੇ ਫ਼ਰੀ ਦਾਖਲੇ ਲਈ ਕਿਰਪਾ ਕੀਤੀ
ਹੈ? ਕਿਸ ਕਿਸ ਡਿਗਰੀ ਲਈ ਪ੍ਰਾਰਥੀ ਹਨ? ਕੀ ਪੜ੍ਹਾਈ ਦੀਆਂ ਰੀਪੋਰਟਾਂ
ਹਨ? ਆਦਿ...
ਵਿਦਿਆਰਥੀਆਂ ਦੇ ਪਰਿਵਾਰਾਂ ਦੀਆਂ
ਲਿਸਟਾਂ, ਐਡਰੈਸ / ਫ਼ੋਨ ਨੰਬਰ ਇਕੱਤਰ ਕੀਤੇ ਜਾਣ।
ਇਸ ਮੁਆਮਲੇ ਵਿਚ
sikhnet.com ਦੇ ਯੁਵਕਾ ਦੀ ਵੀ
ਸਹਾਇਤਾ ਲਈ ਜਾ ਸਕਦੀ ਹੈ।
ਬੱਚੇ ਕਿਹੜੇ ਕਿਹੜੇ ਸਕੂਲ /
ਕਾਲਿਜ ਵਿਚ ਪੜ੍ਹਦੇ ਹਨ ਜਾ ਪੜ੍ਹਨ ਲਈ ਪ੍ਰਾਰਥੀ ਹਨ?
ਕਿਹੜੇ ਕੋਰਸ ਕਰਨਾ ਚਾਹੁੰਦੇ ਹਨ?
ਕੀ ਕੀ ਫ਼ੀਸਾਂ ਹਨ, ਕੀ ਕੀ ਕੋਰਸ ਦੀਆਂ ਕਿਤਾਬਾਂ ਆਦਿ ਦੇ
ਖਰਚੇ ਹਨ? ਕੀ ਇਸ ਤਰਾਂ ਦੇ ਦਾਖਲ਼ੇ
ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਕਾਲਜਾਂ ਵਿਚ ਹਨ?
ਜਾਂ ਕੀ ਅਜੇਹੇ ਕੋਰਸ ਦਿੱਲੀ ਦੇ ਖਾਲਸਾ ਸਕੂਲਾਂ / ਕਾਲਜਾਂ
ਵਿਚ ਹਨ? ਕੀ ਉਹਨਾ ਦੀ ਫ਼ੀਸ ਮੁਆਫ਼ ਹੋ
ਸਕਦੀ ਹੈ?
ਬੱਚਿਆਂ ਦੇ ਕੀਮਤੀ ਸਾਲ ਬਚਾਉਣ
ਲਈ ਸਕੂਲਾਂ / ਕਾਲਜਾਂ ਦੇ ਪ੍ਰਿੰਸੀਪਲਾਂ ਹੈਡ ਮਾਸਟਰਾਂ ਨਾਲ ਰਾਬਤਾ
ਕਾਇਮ ਕਰਕੇ ਸਿੱਧੇ ਫ਼ੀਸ ਜਮਾਂ ਕਰਾਉਣ ਦਾ ਪ੍ਰਬੰਧ..?
ਇਹ ਕੁਝ ਇਕ ਗੱਲਾਂ ਸੋਚਣ ਵਿਚ
ਆਉਂਦੀਆਂ ਹਨ। ਬਾਕੀ ਜੋ ਕਾਰਜ ਕਰਤਾ ਹਨ, ਉਹ ਸਿਆਣੇ ਹਨ। ਕੋਈ
ਰਿਟਾਇਰਡ ਪ੍ਰਿੰਸੀਪਲ / ਹੈਡ ਮਾਸਟਰ / ਪ੍ਰੋਫ਼ੈਸਰ ਸਾਹਿਬਾਂਨ ਮਦਦ ਕਰ
ਸਕਦੇ ਹਨ। ਉਨਾਂ ਦੀ ਭੱਜ ਨੱਠ ਦਾ ਖਰਚਾ ਕਿਸੇ ਇਕੱਤ੍ਰ ਕੀਤੇ ਫ਼ੰਡ
'ਚੋਂ ਦਿੱਤਾ ਜਾ ਸਕਦੈ।
ਇਹ ਮੇਰੇ ਵਿਚਾਰ ਹਨ। ਅਤੇ ਮੈਂ
ਕੌਮ ਦੇ ਏਸ ਸੰਕਟ ਵਿਚ ਯੋਗਦਾਨ ਪਾਉਣ ਲਈ ਖੁਦ ਹਾਜ਼ਰ ਹਾਂ। ਗਿਆਨੀ ਜੀ
ਬਾਰੇ ਮੈਂ ਨਿਜੀ ਤੌਰ ਤੇ ਵਾਕਿਫ਼ ਹਾਂ। ਉਹ ਭਾਵੇਂ ਰੀਟਾਇਰਡ ਹਨ ਐਪਰ
ਹਰ ਕੋਈ ਸੇਵਾ ਲੈਣ ਦੇ ਅਜੇ ਵੀ ਸਮਰੱਥ ਹਨ।
ਤੁਸੀਂ ਪਲਾਨ ਉਲੀਕੋ। ਆਪਾਂ ਸਾਰੇ
ਹਰ ਸੰਭਵ ਵਿਚ ਖੇਤਰ ਦੇ ਧਨੀ ਸਿੱਖਾਂ ਦਾ ਬੂਹਾ ਖੜਕਾਵਾਂਗੇ। ਪੈਸੇ
ਦੀ ਤੋਟ ਨਹੀਂ ਆਵੇਗੀ। ਇਹ ਪੈਸਾ ਬਾਦਲ ਹੋਰਾਂ ਦੇ ਕਾਰੂੰ ਖਜ਼ਾਨਿਆਂ
ਲਈ ਨਹੀਂ, ਕੌਮ ਦੀ ਉੱਠ ਰਹੀ ਪਨੀਰੀ ਲਈ ਹੋਵੇਗਾ। ਜਿਹੜੇ, ਸ਼ਾਇਦ
ਕੱਲ੍ਹ ਦੇ ਮੌਨਟੇਕ ਸਿੰਘ, ਮਨਮੋਹਨ ਸਿੰਘ, ਰੌਣਕ ਸਿੰਘ, ਇੰਦਰਜੀਤ
ਸਿੰਘ ਬਣ ਸਕਣਗੇ।
ਸ਼ਮਸ਼ੇਰ ਸਿੰਘ - ਫ਼ਲੌਰੀਡਾ |
|
ਮੇਜਰ ਸਿੰਘ ਨਾਗਰਾ |
23/11/04
ਗੁਰੂ ਨਾਨਕ ਕਮਿਉਨੀਟੀ ਸਰਵਸਿਜ਼ ਫਾਊਂਡੇਸ਼ਨ
ਵਲੋਂ
ਸਮੂਹ ਲੋਕਾਈ ਨੂੰ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 536
ਵੇਂ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ ਜੀ। ਪ੍ਰਮਾਤਮਾ ਅੱਗੇ
ਅਰਦਾਸ ਹੈ ਕਿ ਇਹ ਸਾਲ ਤੁਹਾਡੇ ਅਤੇ ਤੁਹਾਡੇ ਪਰਿਵਾਰਾਂ ਲਈ ਖ਼ੁਸ਼ਹਾਲੀ
ਲੈ ਕੇ ਆਵੇ ਜੀ। ਆਓ ਗੁਰੂ ਨਾਨਕ ਦੇਵ ਜੀ ਵਲੋਂ ਦਰਸਾਏ ਫਲਸਫੇ ਨਾਮ
ਜਪਣ,ਕਿਰਤ ਕਰਨ ਅਤੇ ਵੰਡ ਛਕਣ ਨੂੰ ਅਪਣੇ ਜੀਵਨ ਵਿੱਚ ਅਪਨਾਉਣ ਦਾ
ਪ੍ਰਣ ਕਰੀਏ।
ਨਾਨਕ ਨਾਮ ਚੜ੍ਹਦੀਕਲਾ ਤੇਰੇ ਭਾਣੇ ਸਰਬਤ ਦਾ ਭਲਾ।
ਵਾਹਿਗੁਰੂ ਜੀ ਕਾ ਖਾਲਸਾ।
ਵਹਿਗੁਰੂ ਜੀ ਕੀ ਫਤਿਹ॥
ਸਮੂਹ ਸੇਵਾਦਾਰ: ਦਰਸ਼ਨ ਸਿੰਘ ਬਿਲਖੂ, ਗੁਰਦੀਪ ਸਿੰਘ
ਠੇਠੀ, ਮੇਜਰ ਸਿੰਘ ਨਾਗਰਾ, ਕਮਲ ਸਿੰਘ, ਸਤਪਾਲ ਕੌਰ ਬੰਗਾ, ਸੁਖੀ
ਪਾਂਧਾ, ਲਵਲੀਨ ਕੌਰ, ਹਰਜੀਤ ਸਿੰਘ, ਜਸਵਿੰਦਰ ਸਿੰਘ, ਗੁਰਪ੍ਰੀਤ
ਸਿੰਘ ਗਿੱਲ(ਕਾਲਾ), ਦਲਜੀਤ ਸਿੰਘ ਗੈਡੂ, ਰਾਜਿੰਦਰ ਸਿੰਘ ਸੰਧੂ |
|
ਬਲਦੇਵ ਸਿੰਘ ਸਰਾ, ਕੋਟਲੀ ਲੋਹਾਰਾ |
|
23/11/04
ਪਾਕਿਸਤਾਨ ਵਲੋਂ ਕਸ਼ਮੀਰ ਬਾਰੇ ਫਿਰ ਤੀਸਰੀ ਧਿਰ ਦੀ ਵਿਚੋਲਗੀ ਦੀ
ਰੱਟ
Dear Editor,
I am very "§%&ß*' about this demand from him.It make
clear that they are supporting the terror in Kashmir?
Kasmir problem and Pakistan are created by
Mountbatten.Pakistan exist due to planed rape with India
on 14.08.1947 and Nehru,Gandhi was
present/evidence/Helper.
If Britsh Govt. supporting Pak to have kashmir from
Us...
My Questions...
1.Britsh Govt.advised all Princely state on
14,15.Aug.1947 to be merges with India or pak.Mr.Hari
singhs documents are enough for the solution of this
problem.So pak should "Quit Kasmir"..
2.In oct.1947...trible invations in Kashmir is
showing the role of new born Child of Mounbatten,that he
Have right to do any tact according to his illegal
birth.
3....ਪਾਕਿਸਤਾਨ ਵਲੋਂ ਕਸ਼ਮੀਰ ਬਾਰੇ ਫਿਰ ਤੀਸਰੀ ਧਿਰ ਦੀ
ਵਿਚੋਲਗੀ ਦੀ ਰੱਟ....if he meant Britsh...why britsh
Govt.dont make this kind of try first in North Ireland?
With best regards.
Baldev Singh Sra of Kotli-Lohara |
|
ਸਤਿਨਾਮ ਸਿੰਘ ਸਵਿਟਜ਼ਰਲੈਡ |
|
22/11/04 ਜਿਸ ਕੌਮ ਪਾਸ
ਬਾਦਲ ਵਰਗੇ ਮਹਾਨ ਯੋਧੇ ਤੇ ਜਗੀਰ ਕੌਰ ਵਰਗੀਆਂ ਮਹਾਨ ਸ਼ਖਸ਼ੀਅਤਾਂ ਹੋਣ
ਉਸ ਕੌਮ ਨੂੰ ਕਿਸੇ ਤੋਂ ਕੀ ਖਤਰਾ ਹੋ ਸਕਦਾ ਹੈ।
ਉਸ ਕੌਮ ਨੂੰ ਦੁਸ਼ਮਣਾਂ ਦੀ ਜਰੂਰਤ ਨਹੀ ਹੈ। ਅਸੀ ਸਾਰੇ ਹੀ ਜਾਣਦੇ
ਹਾਂ ਕੇ ਦਰਸ਼ਣੀ ਡਿਉਢੀ ਦੇ ਦਰਵਾਜੇ ਜੋ ਸੈਂਕੜੇ ਸਾਲ ਪਹਿਲਾਂ ਸੋਮ
ਨਾਥ ਦੇ ਮੰਦਰ ਨੂੰ ਲੱਗੇ ਸਨ ਉਥੋਂ ਗਜਨਵੀ ਨੇ ਇਹ ਦਰਵਾਜੇ ਲੁਟੇ,
ਮੰਦਰ ਲੁਟਿਆ ਤੇ ਬਾਅਦ ਵਿੱਚ ਗੁਰੂ ਦਿਆਂ ਸਿੰਘਾਂ ਨੇ ਇਹ ਦਰਵਾਜੇ
ਗਜਨਵੀ ਪਾਸੋਂ ਖੋ ਲਏ ਤੇ ਉਹਨੂੰ ਕੁਟਿਆ। ਇਹ ਦਰਵਾਜੇ ਸਿੱਖਾਂ ਨੇ
ਸੋਮ ਨਾਥ ਦੇ ਮੰਦਰ ਨੂੰ ਵਾਪਸ ਕਰ ਦਿਤੇ ਸਨ ਪਰ ਉਸ ਵਕਤ ਦੇ ਪਾਦਰੀਆਂ
ਨੇ ਇਹ ਕਹਿ ਕੇ ਵਾਪਸ ਕਰ ਦਿਤੇ ਕੇ ਇਹ ਦਰਵਾਜੇ ਭਿਟੇ ਗਏ ਹਨ ਸਾਡੇ
ਯੋਗ ਨਹੀ ਰਹੇ, ਫਿਰ ਇਹ ਦਰਵਾਜੇ ਦਰਸ਼ਨੀ ਡਿਉਢੀ ਨੂੰ ਲਗਾ ਦਿਤੇ ਗਏ।
82ਵਿਆਂ ਵਿਚ ਫਿਰ ਮੁਰਾਰਜੀ ਡੇਸਾਈ ਨੇ ਇਹਨਾ ਦਰਵਾਜਿਆਂ ਬਾਰੇ ਗੱਲ
ਚਲਾਈ ਪਰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਇਹ ਕਹਿ ਕੇ ਡੇਸਾਈ
ਦੀ ਤਜਵੀਜ ਠੁਕਰਾ ਦਿਤੀ ਕਾ ਅਸੀ ਕੁਰਬਾਨੀਆਂ ਕਰਕੇ ਕਈ ਸਿੰਘ ਸ਼ਹੀਦ
ਕਰਵਾ ਕੇ ਇਹ ਪ੍ਰਾਪਤ ਕੀਤੇ ਸਨ ਜੇ ਤੁਸੀ ਕੁਰਬਾਨੀਆਂ ਦੇ ਸਕਦੇ ਹੋ
ਤਾਂ ਕੁਰਬਾਨੀਆਂ ਕਰਕੇ ਲੈ ਜਾਵੋ। ਫਿਰ ਹੁਣ ਤੱਕ ਇਸ ਬਾਰੇ ਕਿਸੇ ਨੂੰ
ਕੋਈ ਖਿਆਲ ਨਹੀ ਆਇਆ, ਇਕ ਦੋ ਵਾਰ ਅਡਵਾਨੀ ਨੇ ਜਰੂਰ ਮਰੇ ਸੱਪ ਵਾਂਗ
ਵਿਸ ਘੋਲੀ ਹੈ, ਪਰ ਹੁਣ ਥੋੜੇ ਦਿਨ ਪਹਿਲਾਂ ਇਹ ਸੱਪ ਪੰਜਾਬ ਆ ਕੇ
ਬਾਦਲ ਹੁਣਾਂ ਨਾਲ ਪਤਾ ਨਹੀ ਕੀ ਗੱਲ ਕਰ ਕੇ ਗਿਆ ਹੈ, ਇਹਨਾਂ ਨੇ ਉਹ
ਦਰਵਾਜੇ ਉਤਾਰ ਕੇ ਨਵੇ ਲਗਾਉਣ ਦੀ ਗੱਲ ਕੀਤੀ ਹੈ, ਕਹਿ ਰਹੇ ਹਨ ਕੇ
ਪੁਰਾਣੇ ਦਰਵਾਜੇ ਤੋਸ਼ਾ ਖਾਨਾ ਵਿੱਚ ਰੱਖ ਦਿਆ ਗੇ, ਪਰ ਸਚਾਈ ਇਹ ਹੈ
ਕੇ ਸਹਿਜੇ ਸਹਿਜੇ ਇਹ ਦਰਵਾਜੇ ਅਡਵਾਨੀ ਨੂੰ ਵਾਪਸ ਕਰ ਦਿਤੇ ਜਾਣ ਗੇ
ਤੇ ਉਹ ਇਹਨਾਂ ਦਰਵਾਜਿਆਂ ਦੇ ਬਲਬੂਤੇ ਅਗਲੀਆਂ ਇਲੈਕਸ਼ਨਾਂ ਵਿੱਚ ਜਿਤ
ਸਕਣ ਗੇ। ਬਾਦਲ ਇਹ ਵੀ ਜਾਣਦਾ ਹੈ ਕੇ ਅਗਲੀ ਵਾਰ ਭਾਰਤ ਦਾ ਪ੍ਰਾਈਮ
ਮਨਿਸਟਰ ਅਡਵਾਨੀ ਬਣੇ ਗਾ, ਇਸ ਕਰਕੇ ਇਸ ਨਾਲ ਹੁਣ ਤੋ ਹੀ ਬਣਾ ਕੇ
ਰੱਖੋ। ਕਿੰਨੇ ਸ਼ਰਮ ਵਾਲੀ ਗੱਲ ਹੈ, ਇਹਨਾਂ ਨੂੰ ਕੀ ਕਹੀਏ, ਸ਼ਰਮ ਦੀ
ਵੀ ਕੋਈ ਹੱਧ ਹੁੰਦੀ ਹੈ।
ਇਹਨਾਂ ਤੇ ਸ਼ਰਮ ਨੂੰ ਛਿਕੇ ਟੰਗ ਦਿਤਾ ਹੈ, ਹੁਣ ਤੇ ਸ਼ਰਮ ਖੁਦ ਹੀ
ਸ਼ਰਮ ਨਾਲ ਮਰ ਰਹੀ ਹੈ, ਪਰ ਇਹਨਾਂ ਨੂੰ ਨਹੀ ਆਉਣੀ।
ਸ਼੍ਰੋਮਣੀ ਕਮੇਟੀ ਜਿਸ ਨੂੰ ਅਸੀ ਸ਼੍ਰੋਮਣੀ ਮੰਨਦੇ ਹਾਂ, ਪਰ ਕਾਹਦੀ
ਸ਼੍ਰੋਮਣੀ ਹੈ, ਸਗੋ ਬਾਦਲ ਦੇ ਪੈਰਾਂ ਹੇਠ ਪਈ ਹੈ, ਚੋਰ ਉਚੱਕਾ ਚੌਧਰੀ
ਤੇ ਗੁੰਢੀ ਰੰਨ ਪ੍ਰਧਾਨ ਵਾਲੀ ਗੱਲ ਬਣੀ ਹੈ।
ਜੇ ਇਹ ਦਰਵਾਜੇ ਖਰਾਬ ਹਨ ਤਾਂ ਕੀ ਇਹਨਾਂ ਦੀ ਰੀਪੇਅਰ ਨਹੀ ਹੋ
ਸਕਦੀ? ਬਿਲਕੁਲ ਹੋ ਸਕਦੀ ਹੈ, ਪਰ ਦੇਖਣਾ ਇਹਨਾਂ ਕਾਲੀਆਂ ਦਾ ਕੰਮ।
ਇਹ ਕਾਲੀ ਇਹ ਦਰਵਾਜੇ ਅਡਵਾਨੀ ਨੂੰ ਦੇ ਕੇ ਹੀ ਸਾਹ ਲੈਣ ਗੇ। ਇਹ
ਅਕਾਲੀ ਨਹੀ ਕਾਲੀ ਹਨ। ਵਾਹਿਗੁਰੂ ਖੈਰ ਕਰੇ ਪਤਾ ਨਹੀ ਇਹਨਾਂ ਹੱਥੋਂ
ਕਦੋ ਸਾਡਾ ਪੰਜਾਬ ਮੁਕਤੀ ਪਾਵੇ ਗਾ।
ਸਤਿਨਾਮ ਸਿੰਘ ਸਵਿਟਜ਼ਰਲੈਡ ਤੋਂ |
|
ਅ ਕੌਰ ਬੈਲਜੀਅਮ |
|
22/11/04
ਵੀਰ ਕਰਨੈਲ ਸਿੰਘ ਗਿਆਨੀ ਜੀ ਹੋਰਾਂ ਨੇ ਜੋ ਹੋਕਾ ਦਿੱਤਾ ਹੈ,ਬਹੁਤ
ਹੀ ਕਾਇਬਲੇ ਤਾਰੀਫ ਹੈ। ਇਹ ਕੰਮ ਰਲ
ਮਿਲ ਕੇ ਕਰਨ ਦਾ ਹੈ।
ਸਿਰਫ 84 ਦੇ ਦੰਗਾ ਪੀੜਿਤ ਹੀ ਨਹੀਂ,
ਸਗੋਂ 1849 ਦੇ ਉਹ ਫੌਜੀ ਜਰਨੈਲ ਜੋ ਸਿੱਖ ਰਾਜ ਦੀਆਂ ਸ਼ਾਮਾਂ
ਦੀ ਅਸਹਿ ਪੀੜਾ ਨੂੰ ਦਿਲ ਵਿੱਚ ਸਮੇਟੀ ਮਹਾਂਰਾਣੀ ਜਿੰਦਾ ਦੇ ਹੁਕਮ
ਦੀ ਤਾਮੀਲ ਕਰਦੇ ਹੋਏ ਭਾਰਤ ਅਤੇ ਨਿਪਾਲ ਦੇ ਬਾਰਡਰ ਦੇ ਦੋਹੀਂ ਪਾਸੀਂ
ਜੰਗਲ ਵਿੱਚ ਵੱਸ ਗਏ ਸਨ, ਅੱਜ ਉਹਨਾਂ
ਦੀ ਔਲਾਦ ਜਿੰਦਗੀ ਦੇ ਆਮ ਪੱਧਰ ਤੋਂ ਬਹੁਤ ਹੀ ਥੱਲੇ ਜਿਉਣ ਲਈ ਮਜਬੂਰ
ਹੈ। ਸਿੱਖੀ ਦੀ ਪਛਾਣ ਕੇਸ ਹਨ,
ਪਰ ਉਹਨਾਂ ਨੂੰ ਢੱਕਣ ਵਾਸਤੇ ਕੱਪੜੇ ਦਾ ਕੋਈ ਟੁਕੜਾ ਨਸੀਬ
ਨਹੀਂ। ਹੋਰਤੇ ਹੋਰ ਦੋ ਵੇਲੇ ਦੀ
ਰੋਟੀ ਨਸੀਬ ਨਹੀਂ। ਜਿੰਦਗੀ ਦੀਆਂ
ਬਾਕੀ ਲੋੜਾਂ ਦੀ ਗੱਲ ਤਾਂ ਬਹੁਤ ਦੂਰ ਦੀ ਗੱਲ ਹੈ।
ਕੁਝ ਵੀ ਕੋਲ ਨਾਂ ਹੋਣ ਦੇ ਬਾਵਜੂਦ ਧਰਮ ਦੀ ਪਛਾਣ ਸਾਬਤ
ਸੂਰਤ ਨੂੰ ਸੰਭਾਲਿਆ ਹੋਇਆ ਹੈ। ਇਹੋ
ਜਿਹੇ ਗਰੀਬੜੇ ਸਿੱਖਾਂ ਦੀ ਕਦੋਂ ਸੁਣੀ ਜਾਏਗੀ।
ਜੇਕਰ ਦੇਵਨੇਤ ਨਾਲ ਇੱਕ ਦੁਨਿਆਵੀ ਭਰਾ ਅਮੀਰ ਅਤੇ ਇੱਕ ਗਰੀਬ
ਹੋਏ ਤਾਂ ਅਮੀਰ ਭਰਾ ਆਪਣੇ ਗਰੀਬ ਭਰਾ ਦੀ ਜਰੂਰ ਮੱਦਦ ਕਰਦਾ ਹੈ।
ਅਸੀਂ ਸਿੱਖ ਇੱਕ ਪਾਸੇ ਆਪਣੇ ਆਪ ਨੂੰ ਗੁਰ ਭਾਈ ਮੰਨਦੇ ਹਾਂ
ਤਾਂ ਸਾਡਾ ਇਹ ਇਖਲਾਕੀ ਫਰਜ ਬਣਦਾ ਹੈ ਕਿ ਇੱਕ ਦੂਜੇ ਦੀ ਜਰੂਰ
ਸਹਾਇਤਾ ਕਰੀਏ। ਗੁਰੂ ਸਾਹਿਬ ਦਾ ਤਾਂ
ਇਹ ਹੁਕਮ ਵੀ ਹੈ ਕਿ ਗਰੀਬ ਦੀ ਰਸਨਾਂ ਗੁਰੂ ਦੀ ਗੋਲਕ ਹੈ।
ਇਸਾਈ ਮਿਸ਼ਨਰੀ ਗਰੀਬਾਂ ਦੀ ਮਾਇਕ ਮੱਦਦ ਕਰਕੇ ਲੋਕਾਂ ਨੂੰ
ਇਸਾਈਅਤ ਵੱਲ ਖਿੱਚ ਰਹੇ ਹਨ। ਸਾਨੂੰ
ਆਪਣੀ ਨੀਂਦ ਤਿਆਗ ਕੇ ਵੇਲੇ ਸਿਰ ਆਪਣੀ ਪਨੀਰੀ ਨੂੰ ਸੰਭਾਲਣਾ ਚਾਹੀਦਾ
ਹੈ।
ਗਿਆਨੀ ਜੀ ਦਾ ਇਹ ਹੋਕਾ ਮਹਿਜ ਇੱਕ ਹੋਕਾ ਬਣ ਕੇ ਨਾਂ ਰਹਿ ਜਾਏ
ਸਾਨੂੰ ਮਿਲ ਕੇ ਇੱਕ ਫੋਰਮ ਬਣਾਉਣਾ ਚਾਹੀਦਾ ਹੈ,ਜੋ ਲੋੜਵੰਦਾ ਦੀ ਇਸ
ਹਿਸਾਬ ਮੱਦਦ ਕਰੇ ਕਿ ਉਹਨਾਂ ਨੂੰ ਆਪਣੇ ਪੈਰਾਂ ਤੇ ਖੜੇ ਕਰ ਦੇਵੇ।
ਅ ਕੌਰ ਬੈਲਜੀਅਮ |
|
ਕਰਨੈਲ ਸਿੰਘ ਗਿਆਨੀ-ਫ਼ਿਲਾਡੈਲਫ਼ੀਆ |
|
21/11/04
ਆਦਰਣੀਯ ਸੰਪਾਦਕ ਜੀ,
ਰਾਜ ਭੂਪਿੰਦਰ ਜੀ, ਗੋਇਲ ਜੀ,
ਗਰੇਵਾਲ ਜੀ, ਕੰਗ ਜੀ, ਸੰਤੋਖ ਸਿੰਘ ਸਿਡਨੀ ਜੀ, ਡਾਕਟਰ ਟਾਂਡਾ ਜੀ,
ਸਾਥੀ ਲੁਧਿਆਂਣਵੀ ਜੀ, ਅਤੇ ਅਮਰੀਕਾ, ਕੈਨੇਡਾ, ਇੰਗਲੈਂਡ,
ਯੂਰਪ, ਆਸਟਰੇਲੀਆਂ ਆਦਿ ਮੁਲਕਾਂ ਵਿਚ ਰਹਿ ਰਹੇ ਹੋਰ ਸੁਹਿਰਦ
ਪਾਠਕ ਜਨੋਂ,
ਤੁਸੀਂ ਏਨੇ ਸੋਹਣੇ ਲੇਖ ਲਿਖਦੇ
ਹੋ, ਖੁਸ਼ੀ ਦੀ ਗੱਲ ਹੈ। ਪਰ ਨਿਰਾ ਲੇਖ ਲਿਖ ਕੇ ਹੀ ਪ੍ਰਭਾਵ ਪਾ ਲੈਣਾ
ਹੀ ਸਾਡੀ ਜ਼ਿੰਦਗੀ ਦਾ ਮਨੋਰਥ ਨਾ ਰਹਿ ਜਾਵੇ, ਕੁਝ ਜ਼ਰੂਰੀ ਗੱਲਾਂ ਵੱਲ
ਆਪ ਜੀ ਦਾ ਧਿਆਨ ਦੁਆਣਾ ਚਾਹੁੰਦਾ ਹਾਂ, ਜੀ।
ਪਿੱਛੇ ਜਿਹੇ ਅਖਬਾਰਾਂ ਵਿਚ 84
ਦੇ ਮਜ਼ਲੂਮਾਂ ਬਾਰੇ ਪੜ੍ਹ ਕੇ ਦਿਲ ਨੂੰ ਅਤਿਅੰਤ ਦੁੱਖ ਹੋਇਆ।
ਉਹਨਾਂ ਦੇ ਬੱਚੇ ਸਕੂਲਾਂ/
ਕਾਲਜਾਂ ਦੀ ਫ਼ੀਸ ਨਹੀਂ ਦੇ ਸਕਦੇ।
ਉਹ ਘਟੀਆਂ ਘਰਾਂ ਵਿਚ ਰਹਿੰਦੇ
ਹਨ। ਜਾਂ ਉਹਨਾਂ ਨੂੰ ਕੋਈ ਰੁਜ਼ਗਾਰ / ਪੈਨਸ਼ਨ ਦਾ ਇੰਤਜ਼ਾਮ ਨਹੀਂ ਹੈ।
ਅਸੀਂ 20 ਸਾਲਾਂ ਤੋਂ ਲੇਖ ਹੀ
ਲਿਖਦੇ ਰਹੇ ਹਾਂ, ਪਰ ਆਪਣੀ ਹੀ ਕੌਮ ਦੇ ਕੁਝ ਲੋਕਾਂ ਲਈ ਨਹੀਂ ਕੁਝ
ਕਰ ਸਕੇ। ਏਡੀ ਅਮੀਰ ਵਿਰਸੇ ਵਾਲੀ ਕੌਮ ਲਈ 4000 ਪਰਿਵਾਰਾਂ ਦੀ ਦੇਖ
ਭਾਲ ਕੀ ਵੱਡੀ ਗੱਲ ਹੈ?
ਜੇ ਕਿਸੇ ਕਾਂਗਰਸ / ਅਕਾਲੀ
ਸਰਕਾਰ ਨੇ ਕੁਝ ਨਹੀਂ ਕਰਨਾ ਤਾਂ ਅਸੀਂ ਇਹਨਾਂ ਮੁਲਕਾਂ ਵਿਚ ਲੱਖਾ
ਕਰੋੜਾਂ ਡਾਲਰ ਦਲੇਰ ਮਹਿੰਦੀ, ਗੁਰਦਾਸ ਮਾਨ, ਗੁਣਾ ਚੌਰੀਆ ਜੈਜੀ
.ਬੀ., ਮਨਮੋਹਨ ਵਾਰਿਸ ਜਾਂ ਹੋਰ ਫ਼ਿਲਮ ਸਟਾਰਾਂ ਦੇ ਸ਼ੋਆਂ ਤੇ
ਖਰਚ ਕਰਦੇ ਹਾਂ , ਪੰਜਾਬੋਂ ਆਉਂਦੇ ਜਥੇਦਾਰਾਂ (ਸਾਹਨਾਂ) ਦੇ
ਬੱਬਰ ਭਰਦੇ ਹਾਂ ( ਜੋ ਸਿੱਖ ਕੌਮ ਲਈ ਡੱਕਾ ਵੀ ਨਹੀਂ ਤੋੜਦੇ ਤੇ
ਸਿੱਖ ਰੋਜ਼ ਪਤਿਤ ਹੋਈ ਜਾਂਦੇ ਨੇ) ਤਾਂ ਕਿਓਂ ਨਾਂ ਅਸੀਂ ਇਕ ਇਕ
ਮਜ਼ਲੂਮ ਪਰਿਵਾਰ ਦੇ ਵਿਦਿਆਰਥੀ (ਨੂੰ ਸਪੌਂਸਰ ਕਰਕੇ ਉਸ) ਦੀ ਕਾਲਿਜ
ਦੀ ਫ਼ੀਸ ਦੇ ਕੇ ਉਸ ਪਰਿਵਾਰ ਦਾ ਦੀਵਾ ਜਗਾਣ ਵਿਚ ਮਦਦ ਕਰ ਸਕੀਏ।
ਉਨਾਂ ਦੀ ਨੌਕਰੀ ਦਾ ਪ੍ਰਬੰਧ ਕਰ ਸਕੀਏ।
ਕਦੇ ਕਿਸੇ ਨੇ ਪੰਜਾਬ ਸਿੰਧ ਬੈਂਕ
ਦੇ ਸਿੱਖ ਚੇਅਰਮੈਨ ਸ. ਇਦਰਜੀਤ ਸਿੰਘ ਹੋਰਾਂ ਬਾਰੇ ਨਹੀਂ
ਪੜ੍ਹਿਆ, ਜਿਸ ਨੇ ਪੜ੍ਹੇ ਲਿਖੇ ਸਿੱਖ ਯੁਵਕਾਂ ਲਈ ਬੇ ਮਿਸਾਲ ਕੰਮ
ਕੀਤਾ ਸੀ।
ਭਾਰਤ ਦਾ ਇਕ ਲੱਖ ਰੁਪਈਆ ਕੋਈ
ਸਵਾ ਦੋ ਹਜ਼ਾਰ ਡਾਲਰ ਹੀ ਬਣਦਾ ਹੈ । ਏਨੀ ਕੁ ਰਕਮ ਤਾਂ ਇਕ ਫ਼ੇਰੀ
ਵਿਚ ਜਥੇਦਾਰ / ਪਰਚਾਰਕ ਲੈ ਜਾਂਦੇ ਨੇ। ਏਨਾ ਕੁ ਤਾਂ ਅਸੀਂ ਕਿਸੇ
ਬਰਥ ਡੇ ਪਾਰਟੀ ਜਾਂ ਦਸਤਾਰ ਬੰਦੀ 'ਤੇ ਖਰਚ ਕਰ ਦਿੰਦੇ ਹਾਂ। ਪਤਾ
ਲੱਗਾ ਹੈ ਕਿ ਗੁਰਦਾਸ ਮਾਨ ਜਾਂ ਦਲੇਰ ਮਹਿੰਦੀ ਦਾ ਇਕ ਰਾਤ ਦਾ ਸ਼ੋਅ
50 ਜਾਂ 60 ਹਜ਼ਾਰ ਡਾਲਰ ਵਿਚ ਹੁੰਦਾ ਹੈ। ਪੱਚੀ ਤੀਹ ਲੱਖ ਰੁਪਈਆ
ਕੇਵਲ ਇਕ ਰਾਤ ਦਾ।
ਸੁਣਿਆ ਹੈ ਅੱਜ ਕਲ੍ਹ, ਪੰਜਾਬ
ਵਿਚ ਵੀ ਉੱਘੇ ਸਿੱਖ ਰਾਗੀਆਂ ਦੇ ਇਕ ਕੀਰਤਨ ਦਰਬਾਰ ਦੀ ਫ਼ੀਸ ਕਈ ਲੱਖ
ਰੁਪਏ ਹੁੰਦੀ ਹੈ।
ਅਮਰੀਕਾ, ਕੈਨੇਡਾ, ਇੰਗਲੈਂਡ ਆਦਿ
ਮੁਲਕਾਂ ਵਿਚ ਸ. ਦੀਦਾਰ ਸਿੰਘ ਜੀ, ਸੰਤ ਸਿੰਘ ਚਟਵਾਲ ਜੀ,
ਕੈਲੇਫ਼ੋਰਨੀਆ ਦੇ ਸੌਗੀ ਦੇ ਬਾਦਸ਼ਾਹ, ਮਿਲਵਾਕੀ ਵਾਲੇ ਸ.ਦਰਸ਼ਨ ਸਿੰਘ
ਜੀ ਜਿਹੇ ਕਿੰਨੇ ਹੀ ਧਨਾਡ ਬੈਠੇ ਹਨ, ਜਿਹੜੇ ਪੰਜਾਬ ਵਿਚ
ਯੂਨੀਵਰਸਟੀਆਂ ਸਥਾਪਿਤ ਕਰਨ ਦੇ ਸਮਰੱਥ ਹਨ। ਜੇ ਉਹ ਹੱਥ ਵੀ ਝਾੜਨ
ਤਾਂ ਉਹਨਾ ਬੱਚਿਆਂ ਦਾ ਕਲਿਆਣ ਕਰ ਸਕਦੇ ਹਨ। ਉਹਨਾਂ ਦੀਆਂ ਫ਼ੀਸਾਂ
ਕਿਤਾਬਾਂ ਦਾ ਖਰਚਾ ਕਿੰਨਾ ਕੁ ਹੋਵੇਗਾ? ਏਨਾ ਕੁ ਹੀ ਕਰਨ ਨਾਲ ਉਹਨਾਂ
ਪਰਿਵਾਰਾਂ ਦਾ ਜੀਵਨ ਰੋਸ਼ਨ ਹੋ ਸਕਦਾ ਹੈ।
ਕਿਸੇ ਨਿਸ਼ਕਾਮ ਜਾਂ ਕੋਈ ਨਿਰਪੱਖ
ਸੰਸਥਾ ਰਾਹੀਂ ਜਾਂ ਆਪ ਖੁਦ ਉਹਨਾਂ ਬੱਚਿਆਂ ਦੀ ਫ਼ੀਸ ( ਭਾਵੇਂ ਉਹਨਾਂ
ਦੀ ਥਾਂ, ) ਉਹਨਾਂ ਦੇ ਕਾਲਜਾਂ ਨੂੰ ਹੀ ਭੇਜਣ ਦਾ ਪ੍ਰਬੰਧ ਕਰੀਏ।
ਕੀ ਰਾਜ ਭੁਪਿੰਦਰ ਸਿੰਘ ਜਿਹੇ
ਹੋਰ ਮੇਹਰਬਾਨ ਏਸ ਕੰਮ ਦਾ ਬੀੜਾ ਚੁੱਕ ਸਕਦੇ ਨੇ?
ਸੁਣਿਆ ਹੈ ਗੁਰੂ ਗਰੰਥ ਸਾਹਿਬ ਦਾ
400 ਸਾਲਾ ਪ੍ਰਕਾਸ਼ ਦਿਵਸ, ਸਾਡੇ ਨੇਤਾਵਾਂ ਨੇ ਨਿਜੀ ਮਤਲਬ ਲਈ ਵਰਤ
ਕੇ ਗੁਰੂ ਦੀ ਗੋਲਕ ਦਾ ਲੱਖਾ ਰੁਪਈਆ ਰੋਹੜਿਆ ਹੈ। ਅਤੇ ਗੁਰੂ ਜੀ ਦੇ
ਰਥਾਂ ਤੇ ਬੈਠ ਕੇ ਆਪਣੀ ਮਸ਼ਹੂਰੀ ਕਰਨ ਲਈ ਉਹਨਾਂ ਰਥਾਂ ਨੂੰ ਤੋੜਿਆ
ਹੈ । ਇਹਨਾਂ ਨੇ ਉਹਨਾਂ ਵਿਧਵਾਵਾਂ ਦੇ ਅੱਥਰੂ ਪੂੰਝਣ ਦੀ ਥਾਂ ਉਹਨਾਂ
ਨੂੰ ਆਂਪਣੀਆਂ ਜ਼ਿਮਨੀ ਚੋਣਾ ਲਈ ਵਰਤਣ ਤੋਂ ਬਿਨਾ ਕੁਝ ਨਹੀਂ ਕੀਤਾ।
ਅਜੇਹੇ ਅਕਿਰਤ-ਘਣਾ ਨੂੰ ਲਾਂਭੇ ਕਰਕੇ, ਦੁਖੀਆਂ ਦੇ ਦੁੱਖ ਭਰਨ ਦਾ
ਬੀੜਾ, ਕੌਮ ਨੂੰ ਆਪ ਹੀ ਚੁੱਕਣਾ ਪੈਣਾ ਹੈ।
ਹੋਰ ਤਰਾਂ ਦੀਆਂ ਨਿਗੂਣੀਆਂ
ਬਹਿਸਾਂ ਛੱਡ ਕੇ, ਜ਼ਰਾ ਸੋਚੋ ਅਤੇ ਏਸ ਵਿਸ਼ੇ ਤੇ ਕਾਰਗਰ ਵਾਰਤਲਾਪ
ਕਰਕੇ ਕੁਝ ਕਰ ਵਿਖਾਓ।
ਕਰਨੈਲ ਸਿੰਘ ਗਿਆਨੀ-ਫ਼ਿਲਾਡੈਲਫ਼ੀਆ |
|
ਗੁਰਮੀਤ ਸਿੰਘ |
21/11/04
ਰੱਬ ਤੋਂ ਬਾਅਦ ਦੂਜੇ ਨੰਬਰ ਤੇ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ।
ਗੁਰਮੀਤ ਸਿੰਘ। |
|
ਕੁਲਬੀਰ ਸਿੰਘ ਸ਼ੇਰਗਿੱਲ |
|
20/11/04
Terrorism is a well known word in
these days and no need explain the meaning of it. Where
it came from? This is the main issue to discuss.
There are so many ways that
terrorism takes birth. If we search the history and take
a look at the previous kings, when they start to invade
the neighbouring countries just to impose their will on
others and to grab or loot something. This is the main
source of terrorism. Kings become the terrorist to feed
their ego, to conquer others. United Nations was come in
to existence to eliminate this problem but became
meaningless to some extent. This is main reason state
terrorism is still well and alive in this world. People
spend too much money on their forces to keep safe their
country from invader.
The second type of terrorism comes
from the domestic problems. Most leaders in this world
| | | |