
|
|
ਸੁਰਿੰਦਰ ਮਾਹਲ |
|
08/12/04
ਸੱਭ ਤੋਂ ਪਹਿਲਾਂ ਸਾਰੇ ਹੀ ਪੰਜਾਬੀ ਦੇ ਹਤੈਸ਼ੀਆਂ ਨੂੰ 'ਫੇਰ' ਸਲਾਮ
!
ਪਰਨਾਲਾ ਥਾਂ
ਦੀ ਥਾਂ। ਮੈਂ ਪਹਿਲਾਂ ਵੀ ਕਿਹਾ ਸੀ, ਹੁਣ ਵੀ ਕਹਿ ਰਿਹਾ ਹਾਂ, ਤੇ
ਕਹਿੰਦਾ ਹੀ ਰਹਾਂਗਾ ਜਦ ਤੱਕ ਗੱਲ ਸੌਰਦੀ ਨਹੀਂ....
ਬਲਦੇਵ
ਕੰਦੋਲਾ! ਤੂੰ ਬਹੁਤ ਹੀ ਸਿਰੜੀ ਯੋਧਾ ਹੈਂ ਜੋ ਥੋੜੇ ਕੀਤੇ ਹਾਰ ਨੀਂ
ਮੰਨਦਾ। ਮੈਂ ਉਹਨਾਂ ਨੂੰ ਮੁਖਾਤਿਬ ਹੋਇਆ ਸੀ ਜਿਹਨਾਂ ਬਾਰੇ ਮੈਂ
ਤੇਰੇ ਰਾਹੀਂ ਸੁਣਿਆਂ ਤੇਰੇ ਰਾਹੀਂ ਜਾਣਿਆਂ ਤੇ ਪਿਆਰਿਆ ਸੀ ਕਿ ਸ਼ਾਇਦ
ਪੰਜਾਬੀ ਦਾ ਕੁੱਝ ਸੌਰ ਸਕੇਗਾ। ਤੇਰੀ ਦ੍ਰਿੜਤਾ ਅਤੇ ਦਲੇਰੀ ਦੀ ਮੈਂ
ਤੇ ਸਾਥੀ ਦਾਦ ਦੇਣੋਂ ਕਿਵੇਂ ਵੀ ਪਿੱਛੇ ਨਹੀਂ ਰਹਿ ਸਕਦੇ।
ਕਿ ਤੁੰ ਕਿੰਨਾ ਲੰਬਾ ਸਮਾਂ ਨੰਗੇ ਧੜ ਆਪਣੇ ਸਿਦਕ ਆਸਰੇ ਲੜਦਾ ਰਿਹੈਂ
ਤੇ ਅੱਜ ਵੀ ਲੜ ਰਿਹੈਂ। ਚੰਡੀਗੜ੍ਹ ਵਾਲੇ ਦਲਬੀਰ ਸਿੰਘ ਦਾ ਵੀ ਇਹੋ
ਖ਼ਿਆਲ ਹੈ ।
ਤੇਰੇ ਸਿਦਕ
ਨੂੰ ਸਲਾਮ। ਹੁਣ ਕੱਲ੍ਹ ਨੂੰ ਇਹ 5ਆਬੀ ਡੌਟ ਕੌੱਮ ਬੰਦ ਵੀ ਕਰ ਦੇਵੇਂ
ਤਾਂ ਸਾਨੂੰ ਤੇਰੇ ਤੇ ਕੋਈ ਗ਼ਿਲਾ ਨਹੀਂ ਕਿ ਤੇਰੇ ਪਾਠਕ ਹੁਣ ਹੋਰ
ਵੱਖਰੀ ਵੈੱਬ ਸਾਈਟ ਬਣਾਉਣਾ ਸੋਚਦੇ ਤੇ ਲੋਚਦੇ ਹਨ। ਤੇਰੇ ਪੁਲ ਨੇ
ਬੜੇ ਪਾਰ ਲੰਘਾਏ ਪਰ ਤੇਰੀ ਕਿਸੇ ਸਾਰ ਨਾ ਲਈ। ਬੜੇ ਮੁਫਤੀ ਸਲਾਹਕਾਰ
ਆਏ ਤੇ ਗੱਡੇ ਸਲਾਹਾਂ ਦੇ ਤੇਰੇ ਵਿਹੜੇ ਢੇਰੀ ਕਰ ਗਏ ਤੇ ਮੁੜ ਨਹੀਂ
ਬਹੁੜੇ। ਮੈਂ ਬਹੁਤ ਲੰਬੇ ਸਮੇਂ ਬਾਦ ਕੁੱਝ ਮਹਿਸੂਸ ਕਰਕੇ ਲਿਖਿਆ ਸੀ
ਪਰ ਸ਼ਾਇਦ ਉਹ ਸਾਦੀ ਤੇ ਠੇਠ ਪੰਜਾਬੀ 'ਚ ਸੀ ਏਸ ਲਈ ਅਸਰ ਘੱਟ ਹੋਇਆ
ਹੋਵੇਗਾ।
ਤੁਸੀਂ 5 ਸਾਲ
ਯੁੱਧ ਲੜਿਆ ..ਕੇਹਦੇ ਲਈ? ਪੰਜਾਬੀ ਦੇ ੳ ਅ ੲ ਘੜੇ ਤੇ ਆਪ ਈ
ਘਿਰ ਗਿਐਂ 'ਊੜੇ' ਦੇ ਚਿੱਬਾਂ 'ਚ। ਯੂਨੀਕੋਡ ਤੇ ਗਾਲ਼ੇ ਸਮੇਂ ਨੇ ਕੀ
ਦਿੱਤਾ ? ਸਲਾਹਾਂ ਤੇ ਹੋਰ ਸਲਾਹਾਂ...ਮੰਗਾਂ ਤੇ ਹੋਰ ਮੰਗਾਂ
....ਫੁਰਮੈਸ਼ਾਂ ਤੇ ਬੱਸ ਹੋਰ ਫੁਰਮੈਸ਼ਾਂ ......ਚੰਗਾ ਰਹਿੰਦਾ
ਗ੍ਰੋਸਰੀ ਦੀ ਦੁਕਾਨ ਖੋਲ੍ਹ ਲੈਂਦਾ.... ਆਸ ਹੈ ਪੰਜਾਬੀ ਦਾ ਸਵਾਰ
ਭੂਤ ਜਲਦੀ ਉੱਤਰ ਜਾਏਗਾ...... ਪਰ ਮੈਂ ਸੁੱਖਣਾ ਸੁੱਖਦਾਂ ਕਿ ਮੇਰਾ
ਖ਼ਿਆਲ ਗ਼ਲਤ ਹੋਵੇ......
ਵੁਲਵਰਹੈਂਪਟਨ
ਦੀ ਮਿਲਣੀ ਦੀਆਂ ਯਾਦਾਂ 'ਚੋਂ ਕੁੱਝ ਜ਼ਿਆਦਾ ਹੀ ਉੱਘੜ ਆਈਆਂ ਤੇ
ਮੈਥੋਂ ਰਹਿ ਨੀਂ ਹੋਇਆ....... ਸ਼ਾਇਦ ਕੁੱਝ ਭਾਵਨਾ ਵੱਸ ਹੋ ਲਿਖ ਹੋ
ਗਿਆ ਲੱਗੇ.....ਪਰ ਨਹੀਂ ਇਹ ਸਧਾਰਨ ਹਾਲਾਤਾਂ ਦੇ ਖ਼ਿਆਲ ਹਨ।
...ਬਾਕੀ ਜੋ
ਸੱਚੇ ਦਿਲੋਂ ਤੇਰੇ ਨਾਲ ਖੜ੍ਹੇ ਹਨ ਉਹਨਾਂ ਦਾ ਧੰਨਵਾਦ.....
ਨਹੀਂ ਤਾਂ
ਇਕਬਾਲ ਰਾਮੂੰਵਾਲੀਆ ਦੀ ਨਵੀਂ ਆਈ ਸੀ.ਡੀ. ਦੇ ਇੱਕ ਗੀਤ
ਵਾਂਗ "ਨਿੰਮ ਦਾ ਮਾਣ ਕਰੀਂ ਨਾ ਹੀਰੇ, ਸਾਨੂੰ ਤੋਤਿਆਂ ਨੂੰ ਬਾਗ਼
ਵਥੇਰੇ" ਗੌਣ ਵਾਲੇ ਬਹੁਤ ਹੋਣਗੇ । ਜਿਨ੍ਹਾਂ ਦੀ ਅੱਖ ਕਦੇ ਨੀਂ
ਖੁੱਲਣੀਂ .... ਤੇਰੇ ਸਿਦਕ ਤੋਂ ਕੁਰਬਾਨ.....
ਸੁਰਿੰਦਰ ਮਾਹਲ |
|
ਅਨਮੋਲ ਕੌਰ |
|
08/12/04
ਸਤਿਕਾਰ ਯੋਗ ਸੰਪਾਦਕ ਜੀ,
ਸਤਿ ਸ੍ਰੀ ਅਕਾਲ।
ਮੈ ਸਤਪਾਲ
ਗੋਇਲ ਜੀ ਦਾ ਬਹੁਤ ਧੰਨਵਾਦ ਕਰਦੀ ਹਾਂ ਜਿਹਨਾਂ ਨੇ ਮੇਰੀ ਕਹਾਣੀ
ਪੜ੍ਹੀ ਅਤੇ ਕੀਮਤੀ ਵਿਚਾਰ ਦਿੱਤੇ। ੳਹਨਾਂ ਨੇ ਬਹੁਤ ਹੀ ਵਧੀਆ ਢੰਗ
ਨਾਲ ਅਲੋਚਨਾ ਕੀਤੀ ਜਿਸ ਤੋਂ ਮੈ ਕਾਫ਼ੀ ਪ੍ਰਭਾਵਿਤ ਹੋਈ।
ਕਿਉਕਿ ਜਿਨਾ ਚਿਰ ਤੁਹਾਡੀਆਂ ਰਚਨਾਵਾਂ ਨੂੰ ਕੋਈ ਚੰਗਾ
ਅਲੋਚਕ ਪੜਚੋਲ ਨਹੀ ਕਰਦਾ ਤੁਸੀ ਕੁੱਝ ਸਿੱਖ ਵੀ ਨਹੀ ਸਕਦੇ। ਕਹਾਣੀ
ਬਾਰੇ ਵਿਚਾਰ ਸਾਂਝੇ ਕਰਨ ਲਈ ਉਹਨਾਂ ਨੂੰ ਮੇਰਾ ਈ: ਮੇਲ ਅਡਰੈਸ ਦੇਣਾ
ਜਾਂ ਮੈਨੂੰ ਉਹਨਾਂ ਦਾ। ਮੈ ਆਪ ਜੀ ਦੀ ਧੰਨਵਾਦੀ ਹੋਵਾਂਗੀ।
ਆਦਰ ਸਹਿਤ,
ਅਨਮੋਲ ਕੌਰ। |
|
ਸਤਪਾਲ ਗੋਇਲ |
|
07/12/04
ਸ੍ਰੀਮਾਨ ਸੰਪਾਦਕ ਜੀ,
ਅਨਮੌਲ ਕੌਰ ਦੀ ਕਹਾਣੀ 'ਡਰ ਤਿੰਨ ਅੱਖਰਾਂ ਦਾ' ਕਾਫੀ ਰੌਚਕ ਤੇ
ਮਨਮੋਹਕ ਸਾਬਤ ਹੋਈ। ਮੈਂ ਇਕ ਹੀ ਸਾਹ ਵਿੱਚ ਪੜ੍ਹ ਗਿਆ। ਪ੍ਰੰਤੂ ਆਖ਼ਿਰ
ਦੇ ਹਿੱਸੇ ਨੂੰ ਦੋ ਵਾਰ ਪੜ੍ਹਿਆ।
ਕਹਾਣੀ ਦਾ ਵਿਸ਼ਾ ਤੇ ਸਾਰੇ ਕਿਰਦਾਰ
ਬਹੁਤ ਸਚੁਜੇ ਢੰਗ ਨਾਲ ਉਭਾਰੇ ਗਏ ਹਨ। ਹਰਪ੍ਰੀਤ ਤੇ ਉਸਦੀ
ਸਹੇਲੀ, ਮੈਡਮ ਪੁਰੀ, ਮੈਡਮ ਸੱਭਰਵਾਲ ਚੰਗੇ ਰੰਗ ਤੇ ਅਲਗ ਅਲਗ ਖ਼ੁਸ਼ਬੂ
ਲੈ ਕੇ ਵਧੀਆ ਤਰੀਕੇ ਨਾਲ ਪੇਸ਼ ਹੋਈਆਂ। ਮੈਡਮ ਦਮਨ ਦੀ ਵਾਕਫ਼ੀਅਤ ਬਹੁਤ
ਸੁਚਜੀ ਅਤੇ ਦਿਲਕਸ਼ ਰਹੀ। ਸੁੰਦਰ ਸਖ਼ਸ਼ੀਅਤ, ਮਿਲਾਪੜਾ ਸੁਭਾਹ, ਬੋਲਦੀ
ਤਾਂ ਮੂਹੋਂ ਜਿਵੇਂ ਫ਼ੁਲ ਗਿਰਦੇ ਪੰਜਾਬੀ ਬੋਲੀ ਤੇ ਸੁਭਾਹ ਨੂੰ ਬੜੇ
ਨਿਖਾਰ ਨਾਲ ਦਰਸਾਉਂਦੇ ਹਨ। ਆਂਢ ਗੁਆਂਢ ਦੀਆਂ ਔਰਤਾਂ ਦੀ ਬੋਲੀ ਵੀ
ਕਾਫ਼ੀ ਢੁਕਵੀਂ ਹੈ। ਲੇਕਿਨ ਕਹਾਣੀ ਦਾ ਅੰਤ ਹਾਲੀ ਤੱਕ ਮੇਰੇ ਸਾਹਿਤਕ
ਅਤੇ ਕਰਾਂਤੀਕਾਰੀ ਸੋਚ (ਜੋਕਿ ਲੇਖਿਕ ਨੇ ਮੁੱਖ ਪਾਤਰ ਦੇ ਮੂਹੋਂ
ਕਹਾਇਆ ਹੈ) ਨੂੰ ਮੰਨਣ ਲਈ ਤਿਆਰ ਨਹੀਂ ਹੋ ਰਿਹਾ।ਮੈਡਮ ਦਮਨ ਨੂੰ
ਦਮਨ ਦਾ ਖ਼ਾਮਖ਼ਾਹ ਸ਼ਿਕਾਰ ਬਨਾ ਦਿਤਾ। ਭਾਸ਼ਨ ਅਤੇ ਜ਼ਿੰਦਗੀ ਵਿੱਚ ਦੋਗਲੀ
ਦੀਵਾਰ ਖੜੀ ਕਰਕੇ ਕਹਾਣੀ ਦੀ ਗਤੀ ਅਤੇ ਮਕਸਦ ਦਾ ਗਲਾ ਘੋਟ ਦਿਤਾ। ਅਗਰ
ਪੜ੍ਹੀ ਲਿਖੀ ਔਰਤ,ਉਹ ਵੀ ਖਾਂਦੇ ਪੀਂਦੇ ਘਰ ਦੀ ਧੀ ਤੇ ਚੰਗੇ ਪਰਿਵਾਰ
ਵਿਚ ਵਿਆਹੀ ਹੋਈ ਕਾਲਜ ਦੀ ਪਰੋਫੈਸਰ ਦੀ ਹੈਸੀਅਤ ਤੇ ਸੁਭਾਹ ਪਖੋਂ
ਬਹੁਤ ਨਰਮ ਤੇ ਸੁਲਝੀ ਹੋਈ ਮੈਡਮ ਦਮਨ ਇਕ ਸ਼ਰਾਬੀ ਪਤੀ ਅਤੇ ਵੇਵਕੂਫ਼
ਅਣਪੜ੍ਹ ਸੱਸ ਨੂੰ ਸਿੱਧਾ ਨਹੀਂ ਕਰ ਸਕਦੀ ਤਾਂ ਆਮ ਘੱਟ ਪੜੀ ਲਿਖੀ
ਬਹੂ ਦਾ ਜੋ ਧਿਰਗ ਸਾਡੇ ਸਮਾਜ ਵਿਚ ਹੈ ਉਸ ਨੂੰ ਸ਼ਾਇਦ ਅਸੀਂ ਸਾਰੇ
ਜਾਣਦੇ ਹਾਂ। ਮੇਰੀ ਰਾਇ ਵਿੱਚ ਮੈਡਮ ਦਮਨ ਦੀ ਥਾਂ ਮੈਡਮ ਹੁਸ਼ਿਆਰ ਨੂੰ
ਦੇਣੀ ਮੁਨਾਸਬ ਹੌਵੇਗੀ। ਅਗਰ ਕਹਾਣੀ ਨੂਂ ਨਵਾਂ ਮੋੜ ਦੇਣ ਵਿਚ ਮੇਰੀ
ਮੱਦਦ ਦੀ ਜ਼ਰੂਰਤ ਪਵੇ ਤਾਂ ਮੈਂ ਹਾਜ਼ਰ ਹਾਂ। ਇਹ ਪੰਜਾਬੀ ਵਿੱਚ ਮੇਰਾ
ਅਲੋਚਨਾ ਦਾ ਪਹਿਲਾ ਪੱਤਾ ਹੈ। ਮੈਂ 5ਆਬੀ ਡਾਟ ਕਾਮ ਦਾ ਬਹੁਤ
ਸ਼ੁਕਰਗੁਜ਼ਾਰ ਹਾਂ ਜਿਸ ਨੇ ਮੈਨੂੰ ਗੁਰਮੁੱਖ਼ੀ ਵਿਚ ਲਿਖਨ ਲਈ
ਪ੍ਰੇਰਿਆ। ਕੋਈ 25-30 ਸਾਲਾਂ ਬਾਅਦ ਨਵੀਂ ਫ਼ਸਲ ਲੇਕਿਨ ਅਪਨੇ ਮੁਲਕ ਦੀ
ਮਿੱਟੀ ਦੀ ਖ਼ੁਸ਼ਬੂ ਇੰਜ ਮਨ ਨੂੰ ਭੌਂਦੀ ਹੈ ਜਿਵੇਂ ਸਾਡੇ ਅਪਨੇ ਦੇਸ
ਦੇ ਅੰਬ ਦਾ ਪਹਿਲਾ ਸੁਆਦ।
ਸਤਪਾਲ ਗੋਇਲ |
|
ਪੰਜਾਬੀ ਅਮੈਰਿਕਨ ਹੈਰੀਟੇਜ ਸੋਸਾਇਟੀ,
ਯੂਬਾ ਸਿਟੀ (ਕੈਲੀਫੋਰਨੀਆ) |
|
07/12/04
5 ਆਬੀ.ਕਾਮ ਦੇ ਸੁਹਿਰਦ ਪਾਠਕ ਸਜਣੋ।
ਅਸੀਂ ਉਹਨਾ ਸਾਰੇ ਭੈਣਾਂ-ਭਰਾਵਾਂ
ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਹਨਾ ਨੇ ਸੰਦੀਪ ਸਿੰਘ ਚਾਹਲ
ਹੁਰਾਂ ਦੁਆਰਾ ਯੂਬਾ ਸਿਟੀ ਵਿਖੇ (ਭਾਰਤ ਦੀ ਰਾਜਧਾਨੀ ਵਿੱਚ ਵਾਪਰੇ
1984 ਦੇ ਦਰਦਨਾਕ ਦੁਖਾਂਤ ਦੇ ਪੀੜਤਾਂ ਨੂੰ ਸਮਰਪਿਤ) ਆਯੋਜਿਤ
“Remembrance and Prayers” ਸਮਾਰੋਹ ਦੇ ਸਬੰਧ
ਵਿੱਚ ਸਮੀਖਿਆ ਪੜ੍ਹੀ। ਇਸ ਸਮਾਰੋਹ ਦਾ ਉਦੇਸ਼ ਨਵ-ਘਟਿਤ ਇਤਿਹਾਸ ਨੂੰ
ਨਵੀਂ ਪੀੜ੍ਹੀ (ਅਤੇ ਮੁੱਖਧਾਰਾ ਦੇ ਸਮਾਜ) ਨਾਲ ਢੁੱਕਵੇਂ
ਦ੍ਰਿਸ਼ਟੀਕੋਣ ਤੋਂ ਸਾਂਝਾ ਕਰਨਾ, ਪੀੜਤਾਂ ਨੂੰ ਸ਼ਰਧਾਂਜਲੀ ਭੇਟ ਕਰਨੀ
ਅਤੇ ਇਨਸਾਫ਼ ਦੀ ਮੰਗ ਕਰਨਾ ਸੀ। ਇਹ ਬਹੁਤ ਲਾਜ਼ਮੀ ਹੈ ਕਿ ਇਹਨਾ
ਘਟਨਾਵਾਂ ਨੂੰ ਯਾਦ ਰੱਖਿਆ ਜਾਵੇ ਤਾਂ ਜੋ ਇਸ ਤਰਾਂ ਦੇ ਨਰਸੰਹਾਰ ਫਿਰ
ਕਿਤੇ ਦੁਹਰਾਏ ਨਾ ਜਾਣ। ਸਾਡਾ ਟੀਚਾ ਇਸ ਸਮਾਰੋਹ ਨੂੰ ਰਾਜਨੀਤੀ ਤੋਂ
ਰਹਿਤ ਅਤੇ ਨਿਰਲੇਪ ਰੱਖਣਾ ਸੀ। ਸਮਾਰੋਹ ਦੇ ਅੰਤ ਵਿੱਚ
‘ਨਿਸ਼ਕਾਮ ਸਿੱਖ ਵੈਲਫੇਅਰ ਕੌਂਸਿਲ’
ਦਾ ਪਤਾ ਲਿਖੇ ਅਤੇ ਟਿਕਟਾਂ ਲੱਗੇ ਲਿਫਾਫੇ ਸੰਗਤ ਵਿੱਚ
ਵੰਡੇ ਗਏ। ਸਾਨੂੰ ਇਸ ਦੀ ਕੋਈ ਜਾਣਕਾਰੀ ਨਹੀਂ ਕਿ ਹਕੀਕਤ ਵਿੱਚ
ਕਿੰਨੇ ਲੋਕਾਂ ਨੇ ਆਪਣਾ ਮਾਇਕੀ ਯੋਗਦਾਨ ਡਾਕ ਵਿੱਚ ਪਾਇਆ ਹੈ।
ਕਿਉਂਕਿ ਸਾਡੀ ਸੰਸਥਾ ਫੰਡਾਂ ਨਾਲ ਸਿੱਧੇ ਤੌਰ ਤੇ ਨਜਿੱਠਣਾ ਨਹੀਂ
ਚਾਹੁੰਦੀ, ਇਸ ਕਰਕੇ ਅਸੀਂ ਸੰਗਤ ਨੂੰ ਬੇਨਤੀ ਕੀਤੀ ਕਿ ਉਹ ਆਪਣਾ
ਮਾਇਕੀ ਯੋਗਦਾਨ ਸਿੱਧਾ ਹੀ ਨਿਸ਼ਕਾਮ ਨੂੰ ਭੇਜਣ। ਨਿਸ਼ਾਕਾਮ ਦੀ ਵੈੱਬ
ਸਾਈਟ ਹੇਠ ਲਿਖੀ ਹੈ:
http://www.nishkam.org/index_m.html
ਅਤੇ ਨਿਸ਼ਕਾਮ ਦਾ ਪਤਾ ਹੈ: Nishkam
Sikh Welfare Council (Regd.),
Nishkam Bhawan,
B-Block, Tilak Vihar,
New Delhi-110018.
(Phone: 25412601, 25101848, 55464490).
USA address:
S. Mohan Singh C/O Dr. Harpreet
Singh,
17 Melville Rd., West Windsor,
NJ-08550, USA.
Phone. 609-716-0380
Email:
msinghnishkam@hotmail.com
ਸਾਡੇ ਲੋਕ ਵੱਖੋ-ਵੱਖ
ਜਥੇਬੰਦੀਆਂ ਦੀਆਂ ਪਾਲਸੀਆਂ ਤੋਂ ਅੱਕ ਚੁੱਕੇ ਹਨ। ਲੋਕ ਕਿਸੇ ਨੂੰ ਵੀ
ਪੈਸਾ ਦੇਣ ਤੋਂ ਕੰਨੀ-ਕਤਰਾਉਂਦੇ ਹਨ ਕਿਉਂਕਿ ਉਹਨਾਂ ਨੂੰ ਬਹੁਤ
ਕੌੜੇ-ਫਿੱਕੇ ਤਜ਼ਰਬੇ ਹੋ ਚੁੱਕੇ ਹਨ। ਇਸ ਕਰਕੇ ਇਹ ਬਿਹਤਰ ਹੈ ਕਿ
ਕਿਸੇ ਸਥਾਪਤ ਸੰਸਥਾ ਜਿਸ ਦੀ ਠੋਸ ਭਰੋਸੇਯੋਗਤਾ ਹੋਵੇ ਅਤੇ ਭਾਰਤ
ਵਿੱਚ ਅਧਾਰ ਹੋਵੇ, ਦੀ ਮਦਦ ਕੀਤੀ ਜਾਵੇ। ਅਸੀਂ ਨਿਸ਼ਕਾਮ ਬਾਰੇ ਉਸਾਰੂ
ਟਿੱਪਣੀਆਂ ਹੀ ਸੁਣੀਆਂ ਹਨ ਅਤੇ ਅਸੀਂ ਪਾਠਕਾਂ ਨੂੰ ਬੇਨਤੀ ਕਰਦੇ ਹਾਂ
ਕਿ ਉਹ ਆਪਣੇ ਪੱਧਰ ਤੇ ਵੀ ਇਸ ਬਾਰੇ ਆਪਣੀ ਤਸੱਲੀ ਕਰ ਲੈਣ। ਭਾਰਤ
ਵਿੱਚ ਰਹਿਣ ਵਾਲੇ 5ਆਬੀ.ਕਾਮ ਦੇ ਪਾਠਕ ਸੱਜਣ ਖ਼ੁਦ ਜਾ ਕੇ ਨਿਸ਼ਕਾਮ ਦੇ
ਕੰਮਾਂ ਦੀ ਕਾਰਜਸ਼ੀਲਤਾ ਬਾਰੇ ਆਪਣੇ ਵਿਚਾਰ ਸਾਡੇ ਸਭ ਨਾਲ ਸਾਂਝਾ ਕਰ
ਸਕਦੇ ਹਨ। ਉਹ ਦੋਸਤ ਜੋ (84 ਦੇ ਦੰਗਾ ਪੀੜਤ) ਬੱਚਿਆਂ ਨੂੰ ਸਿੱਖਿਅਤ
ਕਰਨਾ ਚਾਹੁੰਦੇ ਹਨ ਇਹ ਜਰੂਰ ਚੇਤੇ ਰੱਖਣ ਕਿ ਉਹ ਬੱਚੇ ਹੁਣ 20-30
ਸਾਲ ਦੀ ਉਮਰ ਦੇ ਹੋ ਗਏ ਹਨ। ਕਿਰਪਾ ਕਰਕੇ ਇਹ ਨਾ ਭੁੱਲੋ ਕਿ ਇਸ
ਦੁਖਾਂਤ ਨੂੰ ਵਾਪਰਿਆਂ ਵੀਹ ਸਾਲ ਹੋ ਚੁੱਕੇ ਹਨ। ਗਰੀਬ ਵਿਧਵਾਵਾਂ ਦੇ
ਦੋਹਤਰਿਆਂ-ਪੋਤਰਿਆਂ ਦੀ ਪੜ੍ਹਾਈ ਦੀ ਜਿੰਮੇਵਾਰੀ ਲੈਣ ਲਈ ਵੀ ਤੁਹਾਡਾ
ਪੂਰਾ ਸੁਆਗਤ ਹੈ। ਉਹਨਾ ਬੱਚਿਆਂ ਦੇ ਆਪਣੇ ਪਰਿਵਾਰਾਂ ਵਿੱਚ ਵਿਆਹ
ਕਰਨੇ ਵੀ ਇੱਕ ਬਹੁਤ ਮਹਾਨ ਖ਼ਿਆਲ ਹੋਵੇਗਾ।
ਅਸੀਂ ਗਿਆਨੀ ਕਰਨੈਲ
ਸਿੰਘ ਜੀ ਹੁਰਾਂ ਦੇ ਵਿਚਾਰ ਨਾਲ ਸਹਿਮਤ ਹਾਂ ਕਿ ਮੁਢਲੇ ਕਾਰਜਾਂ
ਤਹਿਤ ਇਸ ਸੰਸਥਾ (ਨਿਸ਼ਕਾਮ) ਦੇ ਭਾਰਤ ਵਿੱਚ ਕੀਤੇ ਕੰਮਾਂ ਦੀ ਪੜਚੋਲ
ਕੀਤੀ ਜਾਵੇ ਅਤੇ ਫਿਰ ਇਸ ਦੇ ਦੁਆਲੇ ਅੰਤਰ-ਰਾਸ਼ਟਰੀ ਸੰਸਥਾ ਕਾਇਮ
ਕੀਤੀ ਜਾਵੇ ਅਤੇ ਸਥਾਨਕ ਇਕਾਈਆਂ ਇਸ ਸਮਰਪਿਤ ਸੰਸਥਾ ਨੂੰ ਆਪਣਾ
ਯੋਗਦਾਨ ਦੇਣ ਅਤੇ ਦਾਨਕਰਤਾਵਾਂ ਨੂੰ ਪੂਰੀ ਪਾਰਦਰਸ਼ਤਾ ਅਤੇ
ਹਿਸਾਬ-ਕਿਤਾਬ ਉਪਲਭਧ ਹੋਵੇ।
(ਹੋਰਨਾ ਭਾਈਚਾਰਿਆਂ
ਦੀਆਂ) ਜਿਆਦਾਤਰ ਕਾਮਯਾਬ ਸੰਸਥਾਂਵਾਂ ‘ਇੱਕ ਵਲੋਂ ਇੱਕ ਵਾਸਤੇ’
ਦਾਨ ਦੇ ਅਧਾਰ ਤੇ ਚਲਦੀਆਂ ਹਨ। ਇਸ ਦਾ ਭਾਵ ਕਿ ਇਹ ਸੰਸਥਾਂਵਾਂ
ਯੋਗ/ਢੁੱਕਵੇਂ ਲੋੜਵੰਦ ਵਿਅਕਤੀ/ਵਿਦਿਆਰਥੀ ਦੀ ਨਿਸ਼ਾਨਦੇਹੀ ਕਰਦੀਆਂ
ਹਨ ਅਤੇ ਫਿਰ ਪੈਸਾ/ਯੋਗਦਾਨ ਦਾਨੀ ਵਲੋਂ ਸਿੱਧਾ ਲੋੜਵੰਦ ਤੱਕ
ਪਹੁੰਚਦਾ ਹੈ। ਇਸੇ ਤਰਾਂ ਲੋੜਵੰਦ ਬੱਚੇ ਤੁਹਾਡੇ ਮੁੰਹ-ਬੋਲੇ ਬੱਚੇ
ਬਣ ਸਕਦੇ ਹਨ ਅਤੇ ਉਹ ਤੁਹਾਨੂੰ ਹਰ ਮਹੀਨੇ ਚਿੱਠੀ ਦੁਆਰਾ ਆਪਣੇ
ਮੌਜੂਦਾ ਹਾਲਾਤਾਂ ਤੋਂ ਜਾਣੂ ਕਰਵਾ ਸਕਦੇ ਹਨ। ਲੋੜ ਅਨੁਸਾਰ ਤੁਸੀਂ
ਉਹਨਾ ਨੂੰ ਜਾ ਕੇ ਮਿਲ ਵੀ ਸਕਦੇ ਹੋ ਜਾਂ ਛੁੱਟੀਆਂ ਵਿੱਚ ਉਹਨਾ ਨੂੰ
ਆਪਣੇ ਕੋਲ ਰਹਿਣ ਲਈ ਸੱਦ ਵੀ ਸਕਦੇ ਹੋ। ਇਸ ਪ੍ਰਕਾਰ ਇਸ
ਆਦਾਨ-ਪ੍ਰਦਾਨ ਵਿੱਚ ਇੱਕ ਵਿਅਕਤੀਗਤ ਛੋਹ ਹੋਵੇਗੀ ਅਤੇ ਦਾਨੀ ਸੱਜਣ
ਲਈ ਇੱਕ ਸੰਤੁਸ਼ਟੀ ਵੀ। ਦਾਨੀ ਆਪਣੀ ਨੇਕ ਕਮਾਈ ਰਾਜਨੀਤਿਕ ਕੰਮਾਂ ਲਈ
ਵਰਤ ਹੁੰਦੀ ਨਹੀਂ ਦੇਖਣਾ ਚਾਹੁੰਦੇ। “ਪੰਜਾਬੀ ਅਮੈਰਿਕਨ ਹੈਰੀਟੇਜ
ਸੋਸਾਇਟੀ” ਲੋੜਵੰਦ ਬਚਿੱਆਂ ਦੀ ਸਿੱਧੇ ਤੌਰ ਮਦਦ ਕਰਨ ਲਈ ਤਿਆਰ
ਹੈ। ਸਾਨੂੰ ਭਰੋਸੇਯੋਗ ਸੰਸਥਾ ਦੀ ਬੇਸ਼ੱਕ ਲੋੜ ਹੈ ਜੋ ਕਿ ਸਹੀ ਅਤੇ
ਢੁਕਵੇਂ ਲੋੜਵੰਦ ਬੱਚਿਆਂ/ਵਿਅਕਤੀਆਂ ਦੀ ਪਛਾਣ/ਨਿਸ਼ਾਨਦੇਹੀ ਕਰੇ ਅਤੇ
ਚਾਹਵਾਨ ਦਾਨੀ ਸੱਜਣਾ/ਸੰਸਥਾਵਾਂ ਨਾਲ ਉਹਨਾ ਦਾ ਸੰਪਰਕ ਕਰਵਾ ਸਕੇ।
ਧੰਨਵਾਨ ਸਹਿਤ
ਪੰਜਾਬੀ ਅਮੈਰਿਕਨ ਹੈਰੀਟੇਜ ਸੋਸਾਇਟੀ
ਯੂਬਾ ਸਿਟੀ (ਕੈਲੀਫੋਰਨੀਆ) |
|
ਰਮਨਪ੍ਰੀਤ ਬਜਾਜ |
|
07/12/04
Are we doing something about the
comments by Narendara Modi?
Regards,
Ramanpreet Bajaj |
|
ਰੁਪਿੰਦਰ ਢਿੱਲੋ ਮੋਗਾ, ਨਾਰਵੇ |
|
05/12/04
ਸਤਿ ਸ੍ਰੀ ਅਕਾਲ,
ਪਿਛਲੇ ਦਿਨੀ ਵੱਡੇ ਬਾਈ ਸ਼ਿਵਚਰਨ ਜੱਗੀ
(ਕੁੱਸਾ ਆਲਾ) ਦਾ ਲੇਖ ਪੰਜਾਬ ਦੀ ਜਵਾਨੀ ਪ੍ਰਵਾਸ ਦੀ ਤਬਾਹੀ
ਵੱਲ ਕਿਉਂ ਪੜਿਆ ਤਾ ਪਿੱਛੇ ਜਿਹੇ ਭਾਰਤ ਫੇਰੀ ਦੌਰਾਨ ਮਾਸਕੌ ਏਅਰ
ਪੌਰਟ ਤੇ ਪੰਜਾਬੀ ਨੌਜਵਾਨਾ ਨਾਲ ਹੌਈ ਮੁਲਾਕਾਤ ਯਾਦ ਆ ਗਈ ਕਿ ਏਜੰਟਾ
ਦੇ ਸਬਜ ਬਾਗ ਦੇ ਹੱਥੇ ਚੜੇ ਇਹ ਪੰਜਾਬੀ ਨੋਜਵਾਨ ਕਿਵੇ ਪ੍ਰਦੇਸ ਵਿੱਚ
ਅਥਰੂ ਵਰਾ ਰਿਹਾ ਸੀ। ਕੋਈ 25-27 ਲੜਕੇ ਦਿੱਲੀ ਏਅਰ ਪੋਰਟ ਦੇ
ਮੁਲਾਜਮਾ ਅਤੇ ਏਜੰਟਾ ਦੀ ਮਿਲੀ ਭੁਗਤ ਨਾਲ ਵਾਇਆ ਮਾਸਕੋ , ਚੈਕ
(ਯਰੂਪ) ਲਈ ਰਵਾਨਾ ਹੋ ਗਿਆ ਅਤੇ ਚੈਕ ਮੁਲਕ ਦੇ ਏਅਰ ਪਰੋਟ ਤੋ ਇਹ
ਸਾਰੇ ਲੜਕੇ ਉਥੋ ਦੀ ਇਮੀਗਰੇਸ਼ਨ ਅਥਾਰਟੀ ਨੇ ਜਾਅਲੀ ਵੀਜੇ ਹੋਣ ਕਰਕੇ
ਵਾਪਸ ਵਾਇਆ ਮਾਸਕੋ ਇੰਡੀਆ ਡਿਪਰੋਟ ਕਰ ਦਿੱਤੇ ਅਤੇ ਇਹਨਾ ਨੌਜਵਾਨਾ
ਦੀ ਵਾਪਸੀ ਵੇਲੇ ਚੈਕ ਪੁਲੀਸ ਦੇ 2 ਮੁਲਾਜਮ ਵੀ ਨਾਲ ਇਹਨਾ ਦੀ
ਨਿਗਰਾਨੀ ਲਈ ਭੇਜੇ। ਇਹਨਾ ਨੋਜਵਾਨਾ ਦੇ ਚਿਹਰਿਆ ਤੇ ਬੇਬਸੀ ਅਤੇ
ਕਰਜੇ ਦੀ ਪੱਡ ਮਾਪਿਆ ਦੇ ਸਿਰ ਸਾਫ ਨਜਰ ਆ ਰਹੀ ਸੀ। ਕਿਸੇ ਨੂੰ ਇਹ
ਜਹਾਜ ਦਾ ਝੂਟਾ 4 ਲੱਖ ਦਾ ਪਿਆ ਅਤੇ ਕਿਸੇ ਨੂੰ 5 ਲੱਖ ਚ, ਪਰ ਮੰਜਿਲ
ਕਿਸੇ ਨੂੰ ਨਸੀਬ ਨਾ ਹੋਈ। ਅਤੇ ਵਾਪਸੀ ਤੇ ਵੀ ਤਕਰੀਬਨ 10-15 ਲੜਕੇ
ਬਿਜਨੈਸ ਵੀਜਿਆ ਤੇ ਮਾਸਕੋ ਤੱਕ ਆਏ ਅਤੇ ਯਕੀਨਨ ਇਹਨਾ ਨੋਜਵਾਨਾ ਦਾ
ਸੁੱਪਨਾ ਅਤੇ ਮੰਜਿਲ ਯਰੂਪ ਦਾ ਹੀ ਕੋਈ ਮੁਲਕ ਹੋਵੇਗਾ। ਇਹਨੇ
ਨੋਜਵਾਨਾ ਦੇ ਮੂੰਹਾ ਤੇ ਦਿੱਲੀਓਂ ਖੁਸੀ ਦੀ ਝੱਲਕ ਜਰੂਰ ਵੇਖੀ ਪਰ
ਆਪਣੀ ਮੰਜਿਲ ਤੋ ਹਰ ਕੋਈ ਅੱਜੇ ਕੋਹਾ ਦੂਰ ਸੀ। ਮਾਸਕੋ ਅੱਡੇ ਤੇ ਹੋਈ
ਨੋਜਵਾਨਾ ਨਾਲ ਮੁਲਾਕਾਤ ਅਨੁਸਾਰ ਅਜਿਹੇ ਏੰਜਟਾ ਦੇ ਅੱਗੇ ਰੱਖੇ ਬੰਦੇ
ਜੰਲਧਰ ਦੇ ਆਸ ਪਾਸ ਧਾਰਮਿਕ ਅਸਥਾਨਾ ਤੇ ਆ ਕੇ ਭੋਲੇ ਭਾਲੇ ਨੋਜਵਾਨਾ
ਨੂੰ ਝੂੱਠੇ ਸਬਜ ਬਾਗ ਵਿਖਾ ਕੇ ਆਪਣੇ ਜਾਲ ਵਿੱਚ ਫਸਾਉਦੇ ਹਨ। ਅਜਿਹਾ
ਸਖਸ ਕੋਈ ਧਵਨ ਨਾਮ ਦਾ ਵਿਅਕਤੀ ਹੈ ਜਿੱਸ ਦਾ ਕੋਈ ਸਹੀ ਟਿਕਾਣਾ ਤਾ
ਨਹੀ ਪਰ ਇਸ ਦੇ ਬੰਦੇ ਆਪਣੇ ਸ਼ਿਕਾਰ ਵਿੱਚ ਫਸੇ ਨੋਜਵਾਨਾ ਨੂੰ ਇਸ ਦਾ
ਦਿੱਲੀ ਦਾ ਕੋਈ ਨੰਬਰ ਦੇ ਕੇ ਰਾਬਤਾ ਕਰਾ ਦਿੰਦੇ ਹਨ ਅਤੇ ਇਹ ਸਖਸ
ਅਕਸਰ ਆਪਣਾ ਨੰਬਰ ਬੱਦਲਦਾ ਰਹਿੰਦਾ ਹੈ।
ਪੰਜਾਬ ਦੇ ਅਖਬਾਰਾ ਵਿੱਚ ਅਕਸਰ
ਅਜਿਹੇ ਲੇਖ ਛੱਪਦੇ ਰਹਿੰਦੇ ਹਨ ਕਿ ਅਜਿਹੇ ਏੰਜਟਾ ਤੋ ਸਾਵਧਾਨ ਰਹੋ
ਪਰ ਸ਼ਾਇਦ ਅਜਿਹੇ ਲੋਕਾ ਦੇ ਵਿਖਾਏ ਸਬਜਬਾਗ ਅਖਬਾਰੀ ਦਲੀਲਾ ਤੋ ਜਿਆਦਾ
ਕਾਰਗਾਰ ਸਿੱਧ ਹੁੰਦੇ ਹਨ ਕਿ ਪੰਜਾਬੀ ਪੀੜੀ ਯਰੂਪ, ਕੈਨੇਡਾ ਆਦਿ
ਮੁਲਕਾ ਚ ਪੁਹੰਚਣ ਦਾ ਸੁੱਪਨਾ ਲੈਕੇ ਇਹਨਾ ਝੂੱਠੇਬਾਜ ਫੇਰਬੀ ਲੋਕਾ
ਦੀ ਗੱਲਾ ਦੀ ਦੱਲਦਲ ਵਿੱਚ ਫਸ ਕੇ ਆਪਣਾ ਸੱਭ ਕੁੱਝ ਲੁੱਟਾ ਬਹਿੰਦੇ
ਹਨ ਜਾ ਫਿਰ ਫਿਲਮ 'ਸਾਨੂੰ ਮਾਣ ਵੱਤਣਾ ਦਾ' ਦੇ ਪਾਤਰਾ ਦੇ ਬੋਲ ਕਿ
ਪਿੰਡੋ ਬਾਹਰ 2 ਪੁਰਾਣੇ ਪ੍ਰਵਾਸੀਆ ਦੀ ਬੰਦ ਪਾਈਆ ਕਿੱਲਾ ਨੁਮਾ
ਕੋਠੀਆ ਅਤੇ ਇਹਨਾ ਨੂੰ ਵੇਖ ਕੇ ਪੰਜਾਬੀ ਨੋਜਵਾਨਾ ਦੇ ਦਿੱਲ ਵਿੱਚ ਇਹ
ਗੱਲ ਘਰ ਗਈ ਕਿ ਅਸੀ ਕਿਉ ਪਿੱਛੇ ਰਹੀਏ ਉਸ ਖਾਨ ਚੋ ਸੋਨਾ ਕੱਢਣ ਲਈ
ਜੋ ਇਹ ਕੋਠੀਆ ਬਣਾਉਣ ਵਾਲਿਆ ਨੇ ਕੱਢ ਲਿਆ ਆਦਿ ਗੱਲਾ ਮਜਬੂਰ ਕਰ
ਦਿੰਦੀਆ ਹਨ। ਪੰਜਾਬੀ ਨੋਜਵਾਨਾ ਨੂੰ ਕਿ ਉਹ ਗੱਲਤ ਕਿਸਮ ਦੇ ਬੰਦਿਆ
(ਏਜੰਟਾ) ਦੀਆ ਗੱਲਾ ਚ ਆਪਣੀ ਜਾਨ ਜੋਖਮ ਚ ਅਤੇ ਪੈਸਾ ਖਰਾਬ ਕਰ
ਬਹਿੰਦੇ ਹਨ।
ਮੇਰੀ ਅਜਿਹੇ ਵੀਰਾ ਨੂੰ ਬੇਨਤੀ
ਹੈ ਕਿ ਵੀਰੋ 11 ਸੰਤਬਰ ਦੇ ਅਮਰੀਕੀ ਵਾਕਿਆ ਤੋ ਬਾਅਦ ਹਾਲਾਤ ਬਹੁਤ
ਬੱਦਲ ਚੁੱਕੇ ਹਨ, ਆਸਾਨੀ ਨਾਲ ਕੰਮ ਨਹੀ ਮਿਲਦੇ ਅਤੇ ਗੈਰ ਕਾਨੂੰਨੀ
ਪ੍ਰਵਾਸੀਆ ਨੂੰ ਨਾ ਮਾਤਰ ਪੈਸੇ ਦੇ ਕੇ ਵੱਧ ਤੋ ਵੱਧ ਕੰਮ ਕਰਨ ਲਈ
ਮਜਬੂਰ ਕੀਤਾ ਜਾਦਾ ਹੈ ਆਦਿ। ਬਾਹਰ ਦੀ ਦੁਨੀਆ ਵੇਖਣ ਲਈ ਸਹੀ ਰਾਸਤਾ
ਚੁਣੋ ਨਾ ਕਿ ਫੇਰਬੀ ਏੰਜਟ। ਸਹੀ ਰਸਤੇ ਤੋ ਭਾਵ ਵਿੱਦਿਆ , ਚੰਗੀ
ਵਿੱਦਿਆ ਹਾਸਲ ਕਰੋ ਅਤੇ ਖੁਦ ਜਾਕੇ ਅਪਲਾਈ ਕਰੋ। ਵਿਦੇਸਾ ਵਿੱਚ
ਭਾਰਤੀ ਇੰਜੀਨੀਅਰਾ, ਸਟਾਫ ਨਰਸਾ (ਮੁੰਡੇ ਕੁੜੀਆ) ਟੈਕਨਾਲੋਜੀ
,ਡਾਕਟਰਾ ਆਦਿ ਦੀ ਲੋੜ ਸਮੇ ਅਨੁਸਾਰ ਅਤੇ ਭਾਰਤੀਆ ਦੀ ਕਾਬਿਲੀਅਤ
ਕਾਰਨ ਵੱਧ ਰਹੀ ਹੈ। ਅਜਿਹੀ ਉੱਚੇਰੀਆ ਪੜਾਈਆ ਚ ਰੁੱਚੀ ਲੈਣ ਅਤੇ ਖੁਦ
ਅਪਲਾਈ ਕਰਨ।
ਇੱਕ ਵਾਰ ਫਿਰ ਸ਼ਿਵਚਰਨ ਜੱਗੀ
(ਕੁੱਸਾ ਆਲਾ) ਬਾਈ ਜੀ ਦਾ ਇਸ ਸੱਚਾਈ ਭਰੇ ਸੱਚ ਨੂੰ ਦੂਜਿਆ ਨਾਲ
ਸਾਝਾ ਕਰਨ ਲਈ ਸ਼ੁਕਰੀਆ।
ਰੁਪਿੰਦਰ ਢਿੱਲੋ ਮੋਗਾ, ਨਾਰਵੇ |
|
ਅਨੰਤ ਢਿੱਲੋਂ, ਅਮ੍ਰਿਤਸਰ |
|
04/12/04
Dear Sir,
It was nice reading the
special article by Dr. Gumtala Sahib.I always read such
special articles and I hope you will keep it going.It is
indeed very good effort by 5abi portal, very good and
informative.
Regards
Anant Dhillon
Amritsar-India |
|
ਸੱਤਪਾਲ ਗੋਇਲ,
ਮਿਸ਼ੀਗਨ |
04/12/04
ਪਾਵਨ ਅਵਤਾਰ
ਕੁਦਰਤ ਬਖ਼ਸ਼ੇ ਖੁਲੇ ਭੰਡਾਰੇ
ਸ਼ਰਧਾਂ ਲਿਆਵਨ ਖ਼ੁਸ਼ੀਆਂ ਨਾਲ
ਸਤਗੁਰ ਹੋਵੇ ਜਦੋਂ ਦਿਆਲ |
|
ਰਾਜ ਭੁਪਿੰਦਰ ਸਿੰਘ, ਭਾਰਤ |
|
04/12/04
ਪਿਆਰੇ ਸੁਰਿੰਦਰ ਜੀ,
ਸਤਿ ਸ੍ਰੀ ਅਕਾਲ,
ਤੁਹਾਡਾ 3-12-2004 ਦਾ ਪਤਰ ਬਹੁਤ ਵਧੀਆ ਵਿਚਾਰ ਪੇਸ਼ ਕਰ ਰਿਹਾ ਹੈ,
ਜਿਸ ਵਿਚ ਤੁਸੀਂ 5ਆਬੀ.ਕਾਮ ਲਈ ਸਾਰੇ ਪਾਠਕਾਂ ਨੂੰ 50- 50 ਡਾਲਰ
ਭੇਜਣ ਦੀ ਸਲਾਹ ਦਿੱਤੀ ਹੈ । ਇਸ ਲਈ ਮੈਂ ਆਪਣਾ ਯੋਗਦਾਨ ਛੇਤੀ ਪਾਉਣ
ਜਾ ਰਿਹਾ ਹਾਂ ।
ਬਾਕੀ ਜੋ
ਸੰਪਾਦਕ ਜੀ ਵਲੋਂ ਪੰਜਾਬੀ ਭਾਸ਼ਾ ਲਈ ਲਿਖਿਆ ਹੈ ਉਸ ਤੇ ਵਿਚਾਰ ਕਰਨ
ਉਪਰੰਤ ਮੈਂ ਕਹਿਣਾ ਚਾਹੁੰਦਾ ਹਾਂ ਕਿ :-
1. ਇੰਟਰਨੈਟ
ਦਾ ਫਾਇਦਾ ਪੰਜਾਬੀ ਦੇ ਪਸਾਰ ਲਈ ਬਹੁਤ ਉਠਾਇਆ ਜਾ ਰਿਹਾ ਹੈ ਤੇ
ਸਾਨੂੰ ਇਸ ਬਾਬਤ ਹੋਰ ਸੁਚੱਜੇ ਕਦਮ ਚੁਕਣੇ ਚਾਹੀਦੇ ਹਨ ।
2. ਜੋ ਗੱਲ ਵਪਾਰਕ ਅਦਾਰਿਆਂ ਦੀ ਹੈ, ਉਨ੍ਹਾਂ ਵਲੋਂ ਜੋ ਸਹਾਇਤਾ
ਮਿਲੇ ਉਹ ਠੀਕ ਹੈ ਤੇ ਬਾਕੀ ਸਾਰੇ ਪਾਠਕਾਂ ਆਪਣੀ ਆਪਣੀ ਕਮਾਈ ਵਿਚੋਂ
ਕੱਢਣ । ਜਿਸ ਦੀ ਨੇਕ ਸ਼ੁਰੂਆਤ ਸੁਰਿੰਦਰ ਜੀ ਤੇ ਸ਼ਿਵਚਰਨ ਜੀ ਵਲੋਂ
ਕੀਤੀ ਗਈ ਹੈ ।
3.ਪੰਜਾਬੀ
ਯੂਨੀਵਰਸਿਟੀ ਬਾਰੇ ਤੁਹਾਡਾ ਗਿਲਾ ਬਿਲਕੁਲ ਠੀਕ ਹੈ ਪਰ ਮੇਰਾ ਖਿਆਲ
ਹੈ ਕਿ ਪੰਜਾਬੀ ਦੇ ਚੰਗੇ ਪਾਸਾਰ ਲਈ ਪੰਜਾਬੀ ਦੀਆਂ ਵੈਬਸਾਈਟਾਂ ਵੀ
ਆਪੋ ਆਪਣਾ ਉੱਘਾ ਯੋਗਦਾਨ ਪਾ ਸਕਦੀਆਂ ਹਨ ਤੇ ਇਨ੍ਹਾਂ ਸਾਈਟਾਂ ਦੀ
ਮਦਦ ਸਾਰੇ ਪੰਜਾਬੀ ਦੇ ਪਾਠਕਾਂ ਵਲੋਂ ਕਰਨੀ ਬਣਦੀ ਹੈ ।
4. ਪੰਜਾਬੀ ਦੇ
ਲਿਖਾਰੀ, ਕੁਝ ਤਾਂ ਠੀਕ ਹਨ, ਪਰ ਬਹੁਤੇ ਰੋਜੀ ਰੋਟੀ ਖਾਤਰ ਵਿਕ
ਜਾਂਦੇ ਹਨ । ਅਜੀਤ ਕੌਰ ਵਲੋਂ ਪੰਜਾਬ ਸਰਕਾਰ ਵਲੋਂ ਦਿਤਾ ਜਾ ਰਿਹਾ
ਸਾਹਿਤਕ ਪੁਰਸਕਾਰ ਠੁਕਰਾਉਣਾ, ਸਰਕਾਰ ਵਲੋਂ ਪੰਜਾਬੀ ਨਾਲ ਕੀਤੇ ਜਾ
ਰਹੇ ਖਿਲਵਾੜ ਦੀ ਸਹੀ ਤਸਵੀਰ ਪੇਸ਼ ਕਰਦਾ ਨਜਰ ਆ ਰਿਹਾ ਹੈ ।
5. ਵੀਰ ਜੀ,
ਪੰਜਾਬੀ ਦਾ ਇੰਟਰਨੈੱਟ ਤੇ ਪਾਸਾਰ ਕਰਨ ਲਈ ਮੌਜੂਦਾ ਟੈਕਨਾਲੋਜੀ ਬਹੁਤ
ਕੰਮ ਆ ਸਕਦੀ ਹੈ । ਇਸ ਲਈ ਨਿਰਾਸ਼ ਹੋਣ ਦੀ ਲੋੜ ਨਹੀਂ । ਪਿਛਲੇ ਪੰਜ
ਸਾਲਾਂ ਵਿਚ 5ਆਬੀ.ਕਾਮ ਨੇ ਪੰਜਾਬੀ ਦੀ ਬਹੁਤ ਸੇਵਾ ਕੀਤੀ ਹੈ । ਕਈ
ਮਸਲਿਆਂ ਦੇ ਬਹਿਸ ਹੋਈ ਹੈ । ਦੂਰ ਦੂਰ ਬੈਠੇ ਪੰਜਾਬੀਆਂ ਨੂੰ ਨੇੜੇ
ਲਿਆਉਣ ਵਿਚ ਬਹੁਤ ਸਹਾਇਤਾ ਕੀਤੀ ਹੈ । ਹੁਣ ਗਿਆਨੀ ਕਰਨੈਲ ਸਿੰਘ ਜੀ
ਵਲੋਂ " ਵੰਡੋ ਵਿਦਿਆ ਦੀ ਲੋਅ " ਨਾਂ ਦਾ ਸ਼ੁਰੂ ਹੋਣ ਜਾ
ਰਿਹਾ ਪ੍ਰੋਜੈਕਟ ਵੀ ਨਵੀਂ ਟੈਕਨਾਲੋਜੀ ਦੀ ਦੇਣ ਹੈ । ਸੋ ਸਾਰੇ ਕੰਮ
ਹੋ ਜਾਣਗੇ । ਸਹਿਜੇ ਸਹਿਜੇ । ਲੋੜ ਹੈ ਲਗਾਤਾਰ ਕੋਸ਼ਿਸ਼ ਤੇ ਯਤਨ ਕਰਨ
ਦੀ ।
ਰਾਜ ਭੁਪਿੰਦਰ
ਸਿੰਘ, ਭਾਰਤ । |
|
ਸ਼ਿਵਚਰਨ
ਜੱਗੀ ਕੁੱਸਾ, ਆਸਟਰੀਆ |
|
03/12/04
ਪਿਆਰੇ ਬਾਈ ਕੰਦੋਲਾ ਸਾਹਿਬ ਜੀ!
ਬੜਾ ਧੰਨਵਾਦੀ ਹਾਂ ਬਾਈ ਸੁਰਿੰਦਰ
ਮਾਹਲ ਜੀ ਦਾ, ਜਿੰਨ੍ਹਾਂ ਨੇ ਪਹਿਲ ਕਰਨ ਲਈ ਸੁਝਾਅ ਦਿੱਤਾ! ਆਪਣੇ
ਵੱਲੋਂ ਮੈਂ 100 ਡਾਲਰ ਆਪ ਜੀ ਨੂੰ ਅੱਜ ਹੀ ਭੇਜ ਰਿਹਾ ਹਾਂ।
ਅਜਿਹੀਆਂ ਸਲਾਹਾਂ ਮਿਲਦੀਆਂ
ਰਹਿਣੀਆਂ ਚਾਹੀਦੀਆਂ ਹਨ। ਮੈਂ ਆਪਣੇ ਇਲਾਕੇ ਦੇ ਮਿੱਤਰਾਂ, ਰੁਪਿੰਦਰ
ਢਿੱਲੋਂ, ਜੀਵਨ ਨਿਹਾਲੇ ਵਾਲੀਆ ਹੋਰਾਂ ਵਰਗੇ ਵੀਰਾਂ ਨੂੰ ਵੀ ਬੇਨਤੀ
ਕਰਦਾ ਹਾਂ ਕਿ ਛੋਟੇ ਵੀਰੋ! ਹਿੱਕ ਤਾਣ ਕੇ ਅੱਗੇ ਆਓ! ਤਿੰਨ ਕੁ
ਹਫ਼ਤੇ ਥੋੜ੍ਹਾ ਬਿਜ਼ੀ ਹਾਂ, ਉਸ ਤੋਂ ਬਾਅਦ ਹੋਰ ਮੈਂਬਰ ਬਣਾਉਣ ਦਾ
ਉਪਰਾਲਾ ਵੀ ਕਰਾਂਗੇ। ਹਰ ਬੰਦੇ ਦੇ ਜ਼ਿੰਮੇ ਘੱਟੋ-ਘੱਟ ਪੰਜ ਮੈਂਬਰ
ਜ਼ਰੂਰ ਲਾਏ ਜਾਣ! ਇਹ ਮੇਰੀ ਨਿੱਜੀ ਰਾਇ ਹੈ। 15 ਮੈਬਰ ਮੈਂ ਆਪਣੇ
ਜ਼ਿੰਮੇਂ ਲੈਂਦਾ ਹਾਂ। ਗੁਰੂ ਕ੍ਰਿਪਾ ਕਰੇ!!
ਸ਼ਿਵਚਰਨ ਜੱਗੀ ਕੁੱਸਾ, ਆਸਟਰੀਆ
|
5abi.com
ਦੀ ਸਮੁੱਚੀ ਟੀਮ,
ਪੰਜਾਬੀ ਭਾਸ਼ਾ ਦੇ ਸਿਰਮੌਰ ਲਿਖਾਰੀ, ਸ੍ਰੀ ਸ਼ਿਵਚਰਨ ਜੱਗੀ
ਕੁੱਸਾ ਜੀ, ਦਾ ਤਹਿ ਦਿਲੋਂ ਧੰਨਵਾਦ ਕਰਦੀ ਹੈ ਕਿ ਉਨ੍ਹਾਂ ਨੇ
ਮੋਢੇ ਨਾਲ ਮੋਢਾ ਜੋੜ ਕੇ ਸਾਡੇ ਪੰਜਾਬੀ ਭਾਸ਼ਾ ਪ੍ਰਤੀ ਯਤਨਾਂ
ਵਿਚ ਸਹਿਯੋਗ ਦੇਣ ਦਾ ਵਾਅਦਾ ਕੀਤਾ ਹੈ। ਅਸੀਂ ਪਿਛਲੇ ਪੰਜ
ਸਾਲ ਤੋਂ ਇਸ ਮੁਹਿੰਮ ਦੀ ਜੋਤ ਨੂੰ ਹਰ ਮੁਸ਼ਕਿਲ ਦਾ ਸਾਹਮਣਾ
ਕਰਦੇ ਹੋਏ ਜਗਦੀ ਰੱਖਿਆ ਹੈ। ਕੁੱਸਾ ਜੀ ਦੇ ਇਸ ਸਹਿਯੋਗ ਨਾਲ
ਸਾਡੇ ਹੌਂਸਲੇ ਹੀ ਬੁਲੰਦ ਨਹੀਂ ਹੋਏ ਬਲਕਿ ਪੰਜਾਬੀ ਭਾਸ਼ਾ ਦੀ
ਸੂਚਨਾ ਟੈਕਨਾਲੋਜੀ ਵਲ ਤਰੱਕੀ ਵੀ ਯਕੀਨਨ ਬਣ ਗਈ ਹੈ। ਪੰਜਾਬੀ
ਸਾਹਿੱਤ ਨੂੰ, ਇੰਟਰਨੈੱਟ ਰਾਹੀਂ, ਦੁਨੀਆਂ ਦੇ ਹਰ ਕੋਨੇ ਵਿੱਚ
ਪਹੁੰਚਾਉਣ ਦਾ ਸਾਡਾ ਮਨੋਰਥ ਹੁਣ ਜ਼ਰੂਰ ਪੂਰਾ ਹੋਵੇਗਾ।
5abi.com
ਸਮੁੱਚੇ
ਪੰਜਾਬੀਆਂ ਦੀ ਹੀ ਮੁਹਿੰਮ ਹੈ!
''... ਐ ਦੋਸਤ
ਅਗਰ ਤੁਮ ਸਾਥ ਨਾ ਦੋ, ਤੋ ਤਨਹਾਂ ਮੁੱਝ ਸੇ ਕਿਆ ਹੋਗਾ''।
ਇਸ ਦੇ
ਨਾਲ ਨਾਲ ਅਸੀਂ ਸ੍ਰੀ ਸੁਰਿੰਦਰ ਮਾਹਲ ਅਤੇ ਪੰਜਾਬੀ ਅਕੈੱਡਮੀ
ਲੈੱਸਟਰ ਦੇ ਵੀ ਅਤੀ ਧੰਨਵਾਦੀ ਹਾਂ ਜਿਨ੍ਹਾਂ ਨੇ ਹਰ ਪੱਖੋਂ
5abi.com
ਦਾ ਸਦਾ ਸਾਥ ਦਿੱਤਾ
ਹੈ। |
|
- ਸੰਪਾਦਕ ਅਤੇ 5ਆਬੀ
ਟੀਮ |
|
|
ਸੁਰਿੰਦਰ ਮਾਹਲ, ਪੰਜਾਬੀ ਅਕੈੱਡਮੀ
ਲੈੱਸਟਰ, ਇੰਗਲੈਂਡ |
|
03/12/04
ਸਾਰੇ ਸਾਥੀ ਲੇਖਕ/ਪਾਠਕਾਂ ਨੂੰ ਨਿੱਘਾ ਸਲਾਮ-ਸਤਿ ਸ੍ਰੀ ਅਕਾਲ ਕਬੂਲ
ਹੋਵੇ !
ਬਹੁਤ ਵਧੀਆ ਪ੍ਰੋਜੈਕਟ ਦੀ ਨੀਂਹ
ਰੱਖੀ ਜਾ ਰਹੀ ਹੈ - ਸ਼ੁੱਭ ਕਾਮਨਾਵਾਂ !!
ਕੀ ਮੈਂ ਸਾਰੇ ਸੁਹਿਰਦ ਅਤੇ ਸਮਾਜ
ਸੇਵੀ, ਖ਼ੈਰ ਖ਼ਵਾਹਾਂ ਨੂੰ ਬੇਨਤੀ ਮਈ ਸਲਾਹ ਦੇਣ ਦੀ ਗ਼ੁਸਤਾਖ਼ੀ ਕਰ
ਸਕਦਾ ਹਾਂ? ਕਿਓਂ ਨਾ ਅਸੀਂ ਇਹ ਨੇਕ ਕਾਰਜ ਘਰ ਤੋਂ ਸ਼ੁਰੂ ਕਰੀਏ।
ਮੈਂ ਚਾਹੁੰਦਾ ਹਾਂ ਕਿ ਸਾਰੇ
ਲੇਖਕ/ਪਾਠਕ ਸੱਭ ਤੋਂ ਪਹਿਲਾਂ 5ਆਬੀ.ਕੌਮ ਨੂੰ 50-50 ਡਾਲਰ ਸਾਲ ਦੇ
ਚੰਦਾ ਭੇਜ ਕੇ ਇਸਨੂੰ ਹੋਰ ਕਾਮਯਾਬ ਕਰਨ ਦਾ ਉਪਰਾਲਾ ਕਰੀਏ। ਮੈਂ
ਪਿਛਲੇ ਸਾਲ ਵੀ ਲਿਖਿਆ ਸੀ, ਹੁਣ ਕੁੱਸਾ ਸਾਹਬ ਨੇ ਵੀ ਜ਼ਿਕਰ ਕੀਤਾ ਸੀ
ਪਰ ਕਿਸੇ ਨੇ ਗ਼ੌਰ ਨਹੀਂ ਕੀਤਾ। ਰਾਜ ਭੁਪਿੰਦਰ ਸਾਹਬ ਨੇ ਵੀ ਕੁੱਝ
ਮਸ਼ਵਰੇ ਸੁਝਾਏ ਸਨ ਅਤੇ ਸੰਪਾਦਕ ਸਾਹਬ ਨੇ ਉਚੇਚੇ ਤੌਰ ਤੇ ਜਵਾਬ ਵੀ
ਦਿੱਤਾ ਸੀ ਪਰ ਪਰਨਾਲਾ ਥਾਂ ਦੀ ਥਾਏਂ ਹੀ ਰਹਿ ਗਿਆ। ਕਈ ਪਾਠਕ /
ਲੇਖਕ ਵੱਧ ਇਮਦਾਦ ਕਰਨ ਦੇ ਸਮਰੱਥ ਵੀ ਹੋਣਗੇ ਅਤੇ ਉਹ 50 ਡਾਲਰ ਤੋਂ
ਵੱਧ ਵੀ ਕਰਨ।
ਜਿਸ ਪਲੇਟਫਾਰਮ ਨੇ ਸਾਨੂੰ ਸਭ
ਨੂੰ ਇਕੱਠਾ ਕੀਤਾ ਉਹਦਾ ਕਦੇ ਨਾਮ ਹੀ ਨਹੀਂ ਆਉਂਦਾ ਅਤੇ ਮੈਨੂੰ
ਸੁਰਜੀਤ ਪਾਤਰ ਸਾਹਬ ਦੀ ਕਵਿਤਾ ਯਾਦ ਆ ਜਾਂਦੀ ਹੈ :-
" ਮੈਂ ਜਿਹਨਾਂ ਲੋਕਾਂ ਕਈ
ਪੁਲ ਬਣ ਗਿਆ ਸਾਂ,
ਉਹ ਜਦੋਂ ਮੇਰੇ ਉੱਪਰੋਂ ਲੰਘਕੇ ਜਾ ਰਹੇ ਸਨ..
ਤਾਂ ਮੈਂ ਸੁਣਿਆਂ ਕਿ ਮੇਰੇ ਬਾਰੇ ਕਹਿ ਰਹੇ ਸਨ..
... ਕਿੱਥੇ ਰਹਿ ਗਿਆ ਹੈ ਉਹ ਮਾੜਕੂ ਜਿਹਾ ਬੰਦਾ ...
ਸ਼ਾਇਦ ਪਿੱਛੇ ਮੁੜ ਗਿਆ ਹੈ...
ਸਾਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਉਸ ਵਿੱਚ ਦਮ ਨਹੀਂ ਹੈ
........"
ਅੱਜ ਕੱਲ੍ਹ ਤਾਂ ਬੱਚੇ ਦੇ ਰੋਏ
ਬਿਨਾਂ ਮਾਂ ਵੀ ਦੁੱਧ ਨਹੀਂ ਦਿੰਦੀ ਤੇ ਸੋਚਦੀ ਹੈ ਕਿ ਬੱਚੇ ਨੂੰ ਕੋਈ
ਭੁੱਖ ਨਹੀਂ ਹੈ .... ਬਾਕੀ ਸਾਰੇ ਸਮਝਦਾਰ ਹੋ...
ਸੁਰਿੰਦਰ ਮਾਹਲ, ਪੰਜਾਬੀ
ਅਕੈੱਡਮੀ ਲੈੱਸਟਰ, ਇੰਗਲੈਂਡ |
|
ਸੱਤਪਾਲ ਗੋਇਲ,
ਮਿਸ਼ੀਗਨ |
03/12/04
ਇਲਾਹੀ ਨੂਰ
ਠੰਡੀਆਂ ਬਰਫ਼ਾਂ ਹਵਾ ਦੇ ਬੁਲੇ
ਅੰਬਰਾਂ ਤੋਂ ਬਰਸਨ ਨੂਰੀ ਖ਼ੁਸ਼ੀਆਂ
ਹੈਰਾਨ ਮੈਂ ਹੋਵਾਂ ਤੱਕ ਤੱਕ ਤੇਰੇ ਖ਼ਜ਼ਾਨੇ
|
|
ਦਲਜੀਤ ਸਿੰਘ ਦਿਓਲ |
|
03/12/04
This is good time to conduct survey
at the villege level to find out the missing number of
persons as welll as their biodata for Shahhedi Data to
be preserved.
Daljit Singh Deol |
|
ਰਾਜ ਭੁਪਿੰਦਰ ਸਿੰਘ, ਭਾਰਤ |
|
03/12/04
ਪਿਆਰੇ ਸੰਪਾਦਕ ਜੀ,
ਸਤਿ ਸ੍ਰੀ ਅਕਾਲ,
ਸ. ਸੁਖਦੇਵ ਸਿੰਘ ਜੀ ਤੇ ਸਤਨਾਮ
ਸਿੰਘ ਜੀ ਨੇ ਪੰਜਾਬੀ ਵਿਚ ਚਿੱਠੀ ਲਿਖੀ ਤੇ ਉਹ ਵੀ ਕਾਫੀ ਸਮਾਂ ਲਾ
ਕੇ । ਤੁਹਾਡੇ ਇਹ ਕਰਮ ਪੰਜਾਬੀ ਮਾਂ-ਬੋਲੀ ਦੀ ਸੇਵਾ ਵਿਚ ਇਕ ਸੁਚੱਜਾ
ਕਦਮ ਹੈ । । ਇਸ ਦੇ ਨਾਲ ਨਾਲ ਬਾਕੀ ਪੰਜਾਬੀਆ ਨੂੰ ਵੀ ਮਾਂ-ਬੋਲੀ
ਨਾਲ ਜੋੜਨ ਲਈ ਪ੍ਰੇਰਨਾ ਦਿਓ ਤਾਂ ਬਹੁਤ ਚੰਗਾ ਹੋਵੇਗਾ ।
ਸੁਖਦੇਵ ਸਿੰਘ ਜੀ ਦਾ ਇਹ ਕਹਿਣਾ
ਵੀ ਬਿਲਕੁਲ ਠੀਕ ਹੈ ਕਿ ਵਧਾਈ ਤੇ ਮੁਬਾਰਕ ਦਾ ਮਤਲਬ ਇਕੋ ਹੀ । ਇਹ
ਗੱਲ ਵੱਖਰੀ ਹੈ ਕਿ ਵਧਾਈ ਪੰਜਾਬੀ ਦਾ ਲਫਜ਼ ਹੈ ਤੇ ਮੁਬਾਰਕ ਉਰਦੂ ਦਾ
ਸ਼ਬਦ ਹੈ ।
ਸਤਨਾਮ ਸਿੰਘ ਵੀਰ ਜੀ ਦੀ
"ਵੰਡੋ ਵਿਦਿਆ ਦੀ ਲੋਅ" ਪ੍ਰੋਜੈਕਟ ਬਾਰੇ ਬਹੁਤ ਚੰਗੇ ਵਿਚਾਰ
ਦਿਤੇ ਹਨ । ਆਸ ਕਰਦੇ ਹਾਂ ਕਿ ਉਨ੍ਹਾਂ ਦਾ ਇਸ ਪਵਿਤਰ ਕੰਮ ਵਿਚ ਪੂਰਾ
ਸਹਿਯੋਗ ਮਿਲਦਾ ਰਹੇਗਾ ।
ਬੀਬੀ ਦੁਰਲੱਭ ਕੌਰ ਦੇ ਵਿਚਾਰ
ਭਾਵੇਂ ਅੰਗਰੇਜੀ ਵਿਚ ਲਿਖੇ ਹਨ, ਪਰ ਫਿਰ ਵੀ ਉਨ੍ਹਾਂ ਦੀ ਸਲਾਹ
ਅਨੁਸਾਰ ਸ. ਦੀਦਾਰ ਸਿੰਘ ਬੈਂਸ, ਡਾ. ਜਸਬੀਰ ਸਿੰਘ ਕੰਗ, ਸ. ਅਵਤਾਰ
ਸਿੰਘ ਗਿੱਲ, ਸ. ਸੰਤ ਸਿੰਘ ਛਤਵਾਲ, ਸ. ਦਰਸ਼ਨ ਸਿੰਘ ਮਿਲਵਾਕੀ
ਵਾਲਿਆਂ ਦੀ ਮਦਦ ਇਸ ਪ੍ਰੋਜੈਕਟ ਲਈ ਬਹੁਤ ਸਹਾਈ ਹੋਵੇਗੀ । ਬੀਬੀ ਜੀ
ਨੂੰ ਵੀ ਬੇਨਤੀ ਹੈ ਕਿ ਉਹ ਵੀ ਆਪਣੇ ਪਤਰ ਪੰਜਾਬੀ ਵਿਚ ਲਿਖਣ ਦੀ
ਖੇਚਲ ਕਰਨ ਕਿਉਂਕਿ ਪੰਜਾਬੀ ਵਿਚ ਲਿਖਣ ਨਾਲ ਅਸੀਂ ਮਾਂ-ਬੋਲੀ ਦੇ
ਬਹੁਤ ਨਜਦੀਕ ਹੋ ਕੇ ਵਿਚਰਦੇ ਹਾਂ ।
ਮੇਰੀ ਹੋਰ ਪੰਜਾਬੀਆਂ ਨੂੰ ਵੀ
ਬੇਨਤੀ ਹੈ ਕਿ ਉਹ ਇਸ ਲੋਕ ਭਲਾਈ ਕਾਰਜ ਵਿਚ ਆਪੋ ਆਪਣਾ ਯੋਗਦਾਨ ਪਾਉਣ
ਦਾ ਉਦਮ ਕਰਨ ।
ਰਾਜ ਭੁਪਿੰਦਰ ਸਿੰਘ, ਭਾਰਤ । |
|
ਸਤਨਾਮ ਸਿੰਘ ਚਾਹਲ ਕੈਲੇਫਰਨੀਆ |
|
02/12/04
ਪਰਮ ਸਤਿਕਾਰ ਯੋਗ ਗਿਆਨੀ ਕਰਨੈਲ ਸਿੰਘ ਜੀ ਤੇ ਇਸ ਕਾਰਜ ਲਈ
ਸਮਰਪਤ ਸਮੂਹ ਦੋਸਤੋ ।।
ਸਤ ਸ੍ਰੀ ਅਕਾਲ
ਜੀ
ਸਭ ਤੋਂ
ਪਹਿਲਾਂ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਮੈਨੂੰ ਪੰਜਾਬੀ
ਟਾਇਪ ਕਰਨੀ ਨਹੀਂ ਆਉਂਦੀ। ਜੇਕਰ ਮੈਂ ਸਮਾਂ ਲਾ ਕੇ ਟਾਈਪ ਕਰਦਾ ਵੀ
ਹਾਂ ਤਾਂ ਵਿਚਾਰ ਜਿਆਦਾ ਹੋਣ ਕਰਕੇ ਆਪਣੇ ਦਿਲ ਦੀ ਗੱਲ ਚੰਗੀ ਤਰਾਂ
ਲਿਖ ਨਹੀਂ ਸਕਦਾ। ਇਸ ਲਈ ਕੋਈ ਵਿਚਾਰ ਭੇਜਣ ਤੋਂ ਕੰਨੀ ਕਤਰਾਉਂਦਾ
ਰਹਿੰਦਾ ਹਾਂ ਜੀ।
ਤੁਹਾਡਾ ਵਿਸ਼ਾ
ਇਤਨਾ ਪਵਿਤਰ ਹੈ ਕਿ ਇਸ ਬਾਰੇ ਕੁਝ ਕਹਿਣ ਤੋਂ ਬਗੈਰ ਰਹਿ ਨਹੀਂ
ਸਕਿਆ। ਜੇਕਰ ਮੇਰੀ ਕਿਸੇ ਗੱਲ ਦੇ ਗਲਤ ਅਰਥ ਨਿਕਲਦੇ ਹੋਣ ਤਾਂ ਫੋਨ
ਰਾਹੀਂ ਸੰਪਰਕ ਕਰਕੇ ਦੂਰ ਕੀਤੇ ਜਾ ਸਕਦੇ ਹਨ। ਫੋਨ ਨੰਬਰ ਕੰਦੋਲਾ
ਸਾਹਿਬ ਪਾਸ ਹੈ। ਮੇਰੀ ਬੇਨਤੀ ਉਪਰ ਆਪ ਸਭ ਨੂੰ ਜਰੂਰਤ ਪੈਣ ਤੇ ਮਿਲ
ਸਕਦਾ ਹੈ।
1-ਇਹ ਕੰਮ
ਬਹੁਤ ਨੇਕ ਹੈ ਤੇ ਇਸ ਨੂੰ ਨੇਪਰੇ ਚਾੜਨ ਵਿਚ ਕੋਈ ਕਸਰ ਬਾਕੀ ਨਹੀਂ
ਛਡੀ ਜਾਣੀ ਚਾਹੀਦੀ
2-ਇਹ ਸਾਰਾ
ਕੰਮ ਅਜਾਦਾਨਾ ਤੌਰ ਤੇ ਜਾਂ ਖੁਦ ਹੀ ਕਰਨਾਂ ਚਾਹੀਦਾ ਹੈ। ਕਿਸੇ ਵੀ
ਸੰਸਥਾ ਦਾ ਸਹਿਯੋਗ ਲੈਣ ਦੀ ਗੱਲ ਕਈ ਸਮਿਸਆਵਾਂ ਖੜੀ ਕਰ ਸਕਦੀ ਹੈ ਜੀ
3-ਮੈਂ ਕਿਸੇ
ਵੀ ਸੰਸਥਾ ਦੇ ਵਿਰੁਧ ਨਹੀਂ ਹਾਂ ਜੀ। ਹਮੇਸ਼ਾਂ ''ਹਮ ਨਹੀਂ ਚੰਗੇ
ਬੁਰਾ ਨਹੀਂ ਕੋਇ'' ਵਾਲੀ ਸੋਚ ਰੱਖਣ ਦਾ ਯਤਨ ਕਰਦਾ ਹਾਂ ਜੀ। ਪਰ
ਜਿੰਦਗੀ ਵਿਚ ਅਜਿਹਾ ਕਾਰਜ ਕਰਦੇ ਸਮੇਂ ਮੈਨੰ ਕੁਝ ਐਸੇ ਤਜਰਬੇ ਹੋਏ
ਹਨ ਜਿਹਨਾਂ ਕਰਕੇ ਕਿਸੇ ਸੰਸਥਾ ਨੂੰ ਤਿਲ ਫੁਲ ਭੇਜਣ ਲਈ ਮੰਨ ਨਹੀਂ
ਕਰਦਾ ਜੀ। ਇਸ ਲਈ ਮੇਰੀ ਬੇਨਤੀ ਹੈ ਜੋ ਕਰਨਾ ਹੈ ਖੁਦ ਕਰੋ। ਗੁਰੂ ਦਾ
ਅਸ਼ੀਰਵਾਦ ਹਮੇਸ਼ਾਂ ਤੁਹਾਡੇ ਨਾਲ ਹੈ। ਇਕ ਗੱਲ ਹੋਰ ਦਸ ਦੇਵਾਂ ਇਹ ਕੰਮ
ਸਫਲ ਕਰਨ ਲਈ ਬਹੁਤ ਸਾਰੇ ਸੰਘਰਸ਼ ਦੀ ਲੋੜ ਹੈ। ਇਹ ਕੰਮ ਕਾਗਜੀ ਘਟ ਤੇ
ਪਰੈਕਟੀਕਲ ਜਿਆਦਾ ਹੈ। ਇਸ ਲਈ ਜੇਕਰ ਬੁਨਿਆਦ ਸਹੀ ਰੱਖੀ ਗਈ ਤਾਂ
ਸਫਲਤਾ ਹੀ ਸਫਲਤਾ ਹੈ। ਮੇਰਾ ਸਹਿਯੋਗ ਤੁਹਾਡੇ ਨਾਲ ਹੈ ਜੀ। ਮੈਨੂੰ
ਜੋ ਹੁਕਮ ਕਰੋਗੇ ਖਿੜੇ ਮੱਥੇ ਮੰਨਾਂਗਾ ਜੀ। ਬਸ ਇਕੋ ਹੀ ਮੈਨੂੰ ਦਿਕਤ
ਹੈ ਕਿ ਮੈਂ ਆਪਣੀ ਕਮਾਈ ਵਿਚੋਂ ਮਹੀਨੇਵਾਰ ਦਸਵੰਧ ਤਾਂ ਦੇ ਸਕਦਾ ਹਾਂ
ਜੀ ਪਰ ਕਿਸੇ ਕੋਲੋਂ ਮੰਗਣਾ ਮੇਰੇ ਲਈ ਬਹੁਤ ਮੁਸ਼ਕਲ ਹੈ। ਵੈਸੇ ਇਹ
ਕੰਮ ਐਸਾ ਹੈ ਕਿ ਜੇਕਰ ਸਹੀ ਦਿਸ਼ਾ ਵਿਚ ਇਸ ਕਾਰਜ ਦੀ ਸ਼ੁਰੂਆਤ ਹੋ ਗਈ
ਤਾਂ ਸਾਨੂੰ ਇਸ ਕਾਰਜ ਲਈ ਕਿਸੇ ਕੋਲੋਂ ਮੰਗਣ ਦੀ ਲੋੜ ਨਹੀਂ ਪਵੇਗੀ ।
ਸੋ ਅੱਗੇ ਵਧੋ ਜੀ। ਮੇਰੀਆਂ ਸਾਰੀਆਂ ਸੇਵਾਵਾਂ ਤੁਹਾਨੂੰ ਸਮਰਪਤ ਹਨ
ਜੀ। ਮੇਰੀ ਬੇਨਤੀ ਹੈ ਕਿ ਮੇਰੀ ਕਿਸੇ ਗੱਲ ਦਾ ਗਲਤ ਮਤਲਬ ਨਾਂ ਕਢਣਾ
ਜੀ
ਸਤਨਾਮ ਸਿੰਘ
ਚਾਹਲ ਕੈਲੇਫਰਨੀਆ
chahalsatnam@yahoo.com |
|
ਦੁਰਲੱਭ ਕੌਰ |
|
02/12/04
Respected S. Sandeep Singh Chahal,
Your article covering the plight
of 1984 tragedy affected families is commendable.
I congratulate Bibi Jaskaran Kaur
for her efforts through the formation of society INSAAF.
This is significant that leaving the Sikh MENFOLK in the
background, Sikh Women have to play such an important
and historical Role.
Instead of shedding tears, we
should try to do something concrete, to lesson the
effects of those Oozing wounds.
Recently, I have noticed that this
website has very bravely decided to muster up strength,
at least to help the needy children of these families
thru their Project
SPREAD THE LIGHT OF KNOWLEDGE
We are fortunate to have amongst
us, persons like S. Sandeep Singh Chahal who is
occupying a prestigious position of a Sikh Chairman in
Yuba City.
The involvement of the richest
Sikh farmer in USA S. Didar Singh Bains, Dr. Jasbir
Singh Kang, and a strong voice of Bibi Davinder Kaur
Deol is a welcome keynote.
Then there are other
multimillionaires in Canada , America like Avtar /Harry
Gill -Saugi De Badshah of Yuba City, S. Sant Singh
Chatwal of New York and S. Darshan Singh of Milwaukee,
an authority in Petro Chemicals.
I would like to request Mr. Chahal
to use his good offices, to get these personalities
involved ( deeper) in this practical approach
( of Vando Vidya a Daan) as being
endorsed by Dr. Kandola and Gyani Karnail Singh of
Philadelphia, to ease the suffering of those families.
Without coaxing them, they should voluntarily come
forward and join the list of volunteers, for field work
in India and Fund raising in these countries.
We all have learnt lessons about
the BLACK-SHEEPS amongst us.
Sikhs are known for their slogan
of SARBAT DA BHALA.
Hope to see the names of every one
on that daily growing list.
Durlabh Kaur |
|
ਰਾਜ ਭੁਪਿੰਦਰ ਸਿੰਘ, ਭਾਰਤ |
|
01/12/04
ਇਸ ਰਿਪੋਰਟ ਵਿਚ 84 ਦੇ ਦੰਗਿਆਂ ਬਾਰੇ ਸੁਣ ਕੇ ਮਨ ਦੁੱਖੀ ਹੋ
ਉਠਿਆ । ਇਸ ਸ਼ਰਧਾਂਜਲੀ ਸਮਾਗਮ ਵਿਚ 'ਅਮਰੀਕਨ ਹੈਰੀਟੇਜ ਸੁਸਾਇਟੀ' ਨੇ
ਕਾਫੀ ਯੋਗਦਾਨ ਪਾਇਆ । ਇਸ ਮੌਕੇ ਤੇ ਬੁਲਾਰਿਆਂ ਨੇ ਭਾਰਤ ਸਰਕਾਰ ਤੋਂ
ਇਨਸਾਫ ਦੀ ਮੰਗ ਕੀਤੀ ਜੋ ਕਿ ਜਲਦੀ ਤੋਂ ਜਲਦੀ ਪੂਰੀ ਹੋਣੀ ਚਾਹੀਦੀ
ਹੈ ।
ਪਰ ਇਸ ਦੇ ਨਾਲ ਨਾਲ ਸਮਾਗਮ ਵਿਚ ਇਹ ਵੀ ਦਸਣਾ ਬਣਦਾ ਸੀ ਕਿ
'ਅਮਰੀਕਨ ਹੈਰੀਟੇਜ ਸੁਸਾਇਟੀ' ਤੇ ਹੋਰਨਾਂ ਨੇ '84 ਦੇ ਦੰਗਿਆਂ ਵਿਚ
ਰੁਲੇ ਪਰਿਵਾਰਾਂ ਦੀ ਭਲਾਈ ਲਈ ਕੀ ਕੀ ਕਾਰਜ ਕੀਤੇ ਸਨ । ਇਹ ਭਲਾਈ ਦੇ
ਕਾਰਜ ਕਰਨੇ ਹੀ ਸੱਚੀ ਸ਼ਰਧਾਂਜਲੀ ਹੋ ਸਕਦੀ ਹੈ ।
ਰਾਜ ਭੁਪਿੰਦਰ ਸਿੰਘ, ਭਾਰਤ । |
|
ਰਜੇਸ਼ ਜਲੋਟਾ |
|
01/12/04
Dear Mr. Editor,
This is a wonderful idea launched
by Karnail Singhji and the best part is that six readers
of 5abi.com has also offered their services for this
noble cause.
Please include me and my wife (
Kamaljit Kaur) in the list of valunteers. We shall try
to contribute in this cause as much as possible.
Kind regards!
Rajesh |
|
ਕੁਲਵੰਤ ਸਿੰਘ ਬਰਾੜ, ਨਾਰਵੇ |
|
30/11/04
ਸਤਿਕਾਰਯੋਗ ਸੰਪਾਦਕ ਜੀ,
“ਵੰਡੋ
ਵਿਦਿਆ ਦੀ ਲੋਅ” ਪ੍ਰੋਜੈਕਟ ਬਹੁਤ ਹੀ ਵਧੀਆ ਹੈ ਤੇ ਸਮਾਂ ਇਸ ਦੀ
ਮੰਗ ਕਰਦਾ ਹੈ । ਵਿਚਾਰਵਾਨ ਵੀਰਾਂ / ਭੈਣਾ ਦੇ ਉਤਸ਼ਾਹ ਭਰੇ ਪੱਤਰ
ਪੜ੍ਹ ਕੇ ਮਨ ਨੂੰ ਤਸੱਲ਼ੀ ਹੋਈ ਕਿ ਜੋਧਿਆਂ ਵਿਚ ਅਜੇ ਜਾਨ ਹੈ । ਮੈਂ
ਆਪਣੀ ਪਹੁੰਚ ਮੁਤਾਬਕ ਪਿਛਲੇ ਕੁਝ ਸਾਲਾਂ ਤੋਂ ਇਸੇ ਤਰ੍ਹਾਂ ਦੇ ਹੀ
ਪ੍ਰੋਜੈਕਟ ਤੇ ਕੰਮ ਕਰ ਰਿਹਾ ਹਾਂ ਅਤੇ ਇਸ ਨਵੇਂ ਪ੍ਰੋਜੈਕਟ ਵਿਚ ਕੰਮ
ਕਰਨ ਲਈ ਤਿਆਰ ਹਾਂ । ਹਰ ਨਵਾਂ ਕੰਮ ਕਰਨ ਲਈ ਮੁਸ਼ਕਲਾਂ ਦਾ ਸਾਹਮਣਾ
ਤਾਂ ਕਰਨਾ ਪੈਣਾ ਹੀ ਹੈ । ਮੇਰੀਆਂ ਮੁਸ਼ਕਲਾਂ ਸਰਕਾਰੀ ਵੀ ਹਨ ਤੇ
ਨਿਜੀ ਵੀ ਪਰ ਮੁਸ਼ਕਲਾਂ ਆਉਣ ਦੇ ਬਾਵਜੂਦ ਵੀ ਮੈਂ ਆਪਣਾ ਕੰਮ ਜਾਰੀ
ਰੱਖ ਰਿਹਾ ਹਾਂ।
ਮੇਰੇ ਕੁਝ ਕੁ
ਸੁਝਾਅ:
1. ਇਸ
ਪ੍ਰੋਜੇਕਟ ਦਾ ਨਾਮ ਕਿਸੇ ਰਾਜਨੀਤਕ ਪਾਰਟੀ ਨਾਲ ਰਲ਼ਦਾ ਨਾ ਹੋਵੇ ਤਾਂ
ਚੰਗਾ ਹੈ । ‘ਵੰਡੋ ਵਿਦਿਆ ਦੀ ਲੋਅ’ ਵੀ ਰੱਖਿਆ ਜਾ ਸਕਦਾ ਹੈ ।
2. ਵੱਖਰੀ ਵੈਬ ਸਾਈਟ ਹੋਣੀ ਚਾਹੀਦੀ ਹੈ ।
3. ਮੁਢਲੀ ਕਮੇਟੀ ਵਿਚ ਹਰ ਬਾਹਰਲੇ ਮੁਲਕ ਵਿਚੋਂ ਘੱਟੋ ਘੱਟ ਇਕ
ਮੈਂਬਰ ਹੋਣਾ ਚਾਹੀਦਾ ਹੈ ਜੋ ਅੱਗੋਂ ਕੋਸ਼ਿਸ਼ ਕਰਕੇ ਹਰ ਪਿੰਡ ਵਿਚੋਂ
ਕੁੱਝ ਮੈਂਬਰ ਆਪਣੇ ਨਾਲ ਰਲਾਵੇ ।
4. ਇਕ ਡੇਟਾਬੇਸ ਬਣਾਇਆ ਜਾਵੇ, ਜਿਸ ਵਿਚ ਹਰ ਪਿੰਡ ਦੇ ਵਿਅਕਤੀਆਂ ਦੇ
ਨਾ ਦਰਜ ਹੋਣ ਤਾਂ ਕਿ ਜ਼ਰੂਰਤ ਪੈਣ ਤੇ ਉਹਨਾਂ ਤੋਂ ਰਾਇ ਅਤੇ ਮਾਇਕ
ਮੱਦਦ ਲਈ ਜਾ ਸਕੇ ।
5. ਵੈਬ ਸਾਈਟ ਦੇ ਕੁੱਝ ਕੁ ਸਫੇ ਗੁਪਤ ਰੱਖੇ ਜਾਣ ਜਿੰਨ੍ਹਾਂ ਵਿਚ
ਜਰੂਰਤ-ਮੰਦ ਵਿਆਕਤੀਆਂ ਅਤੇ ਮੱਦਦ ਦੇਣ ਵਾਲਿਆਂ ਦੇ ਨਾਂ ਵਗੈਰਾ ਰੱਖੇ
ਜਾਣ । ਇਹਨਾਂ ਦੇ ਅਧਿਕਾਰ ਸਿਰਫ ਮੁਢਲੀ ਕਮੇਟੀ ਕੋਲ ਹੀ ਹੋਣ ।
6. ਲੈਣ ਦੇਣ ਚੈਕ/ਡਰਾਫਟ ਰਾਹੀਂ ਹੀ ਹੋਵੇ ਤਾਂ ਕਿ ਸਹੀ ਹਿਸਾਬ
ਰੱਖਿਆ ਜਾ ਸਕੇ ।
7. ਲੋੜਵੰਦਾਂ ਦੀ ਸ਼ੁਰੂਆਤ ਰਜਿਸਟਰ ਮੈਂਬਰਾਂ ਦੀ ਰਾਇ ਲੈ ਕੇ ਸ਼ੁਰੂ
ਕੀਤੀ ਜਾ ਸਕਦੀ ਹੈ ।
8. ਸਾਂਝੀਆਂ ਮੀਟਿੰਗਾਂ ਟੈਲੀਫੋਨਾਂ ਰਾਹੀਂ ਕੀਤੀਆਂ ਜਾ ਸਕਦੀਆਂ ਹਨ
।
9. ਅਤੇ ਹੋਰ …….
ਸੁਖਦੇਵ ਸਿੰਘ
’ਰ’ ਜੀ ਲਿਖਦੇ ਹਨ ਕਿ ਪੰਜਾਬੀ ਦੂਸਰੀਆਂ ਭਾਸ਼ਾਵਾਂ ਦੇ ਮੁਕਾਬਲੇ ਵਿਚ
ਪੂਰੀ ਨਹੀਂ ਹੈ । ਕੋਈ ਵੀ ਭਾਸ਼ਾ 100 ਪ੍ਰਤੀਸ਼ਤ ਖਾਲਸ ਜਾਂ ਆਪਣੇ ਆਪ
ਵਿਚ ਪੂਰੀ ਨਹੀਂ ਹੋ ਸਕਦੀ । ਸ਼ਬਦਾਂ ਨੂੰ ਨਾਂ ਵਰਤਣ ਕਰਕੇ ਉਹ ਬੋਲੀ
ਵਿਚੋਂ ਗਾਇਬ ਹੋ ਜਾਂਦੇ ਹਨ ਅਤੇ ਨਵੇਂ ਸ਼ਬਦ ਆਉਂਦੇ ਰਹਿੰਦੇ ਹਨ ।
ਬੋਲੀ ਨੂੰ ਗੰਧਲਾ ਕਰਨ ਵਿਚ ਪੱਤਰਕਾਰਾਂ ਅਤੇ ਲਿਖਾਰੀਆਂ ਦਾ ਜਿਆਦਾ
ਹਿੱਸਾ ਹੈ । ਪੰਜਾਬੀ ਇਕ ਪੁਰਾਣੀ ਬੋਲੀ ਹੈ ਜੋ ਆਪਣੇ ਉੱਪਰ ਵੱਖਰੀ
ਵੱਖਰੀ ਕਿਸਮ ਦੇ ਕਸ਼ਟ ਸਹਿ ਕੇ ਵੀ ਆਪਣੇ ਨਿੱਗਰ ਜੁੱਸੇ ਕਰਕੇ ਜਿਉਂ
ਰਹੀ ਹੈ । ਪੰਜਾਬੀ ਬੋਲੀ ਦੇ ਇਤਿਹਾਸ ਉੱਪਰ ਲਿਖੀਆਂ ਕਾਫੀ ਕਿਤਾਬਾਂ
ਮਿਲਦੀਆਂ ਹਨ ਜੋ ਇਹ ਦਸਦੀਆਂ ਹਨ ਕਿ ਪੰਜਾਬੀ ਇਕ ਅਧੂਰੀ ਨਹੀਂ ਸਗੋਂ
ਸੰਪੂਰਨ ਬੋਲੀ ਹੈ ।
ਸੁਖਦੇਵ ਸਿੰਘ
ਜੀ ਜਿਸ ਤਰ੍ਹਾਂ ਦੀ ਤੁਸੀਂ ਪੰਜਾਬੀ ਜਾਂ ਅੰਗਰੇਜੀ ਲਿਖੀ ਹੈ, ਇਹ
ਦਸਦੀ ਹੈ ਕਿ ਤੁਸੀਂ 8 ਜਮਾਤਾਂ ਵੰਡ ਤੋਂ ਪਹਿਲਾਂ ਦੀਆਂ ਹੀ ਪੜ੍ਹੀਆਂ
ਹਨ ।
ਕੁਲਵੰਤ ਸਿੰਘ
ਬਰਾੜ, ਨਾਰਵੇ |
|
ਰਾਜ ਭੁਪਿੰਦਰ ਸਿੰਘ, ਭਾਰਤ |
|
30/11/04
ਸ਼ਹੀਦ - ਕੇ.ਐਲ.ਗਰਗ
ਇਹ ਕਹਾਣੀ ਦਿਲ ਨੂੰ ਛੂ ਗਈ।
ਲੇਖਕ ਨੇ ਬੱਚੇ ਦੇ ਸਵਾਲਾਂ ਦਾ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਹੈ । ਪਰ
'ਸ਼ਹੀਦ' ਕਿਉਂ ਹੁੰਦੇ ਹਨ , ਇਸ ਬਾਰੇ ਮੈਂ ਕੁਝ ਕਹਿਣਾ ਚਾਹੁੰਦਾ ਹਾਂ
।
ਮੌਜੂਦਾ ਸਿਸਟਮ ਸਰਮਾਏਦਾਰੀ ਦੀ
ਦੇਣ ਹੈ । ਹਰ ਤਰਾਂ ਦਾ ਕਾਨੂੰਨ ਆਮ ਆਦਮੀ ਲਈ ਹੈ ਪਰ ਸਰਮਾਏਦਾਰੀ ਲਈ
ਸਭ ਕੁਝ ਕਰਨਾ ਮੁਮਕਿਨ ਹੈ ।
ਇਸ ਕਹਾਣੀ ਵਿਚਲੇ ਪਾਤਰ ਰਾਮ ਲਾਲ
ਵਰਗੇ ਲੱਖਾਂ, ਕਰੋੜਾਂ, ਅਰਬਾਂ ਸ਼ਹੀਦ ਹਨ ਜੋ ਕਿ ਗਰੀਬੀ ਦੀ ਚੱਕੀ
ਵਿਚ ਪਿਸ ਪਿਸ ਕੇ ਮਰ ਰਹੇ ਹਨ । ਇਨਸਾਨ ਦਾ ਨਿਸ਼ਾਨਾ ਵੱਧ ਤੋਂ ਵੱਧ
ਪੈਸਾ ਇਕੱਠਾ ਕਰਨਾ ਹੈ ਤੇ ਇਸ ਲਈ ਇਨਸਾਨ ਦੂਜੇ ਇਨਸਾਨ ਨੂੰ ਗੁਲਾਮ
ਬਨਾਉਣ ਵਰਗੇ ਜਲੀਲ ਕੰਮ ਕਰਨ ਤੋਂ ਵੀ ਨਹੀਂ ਮੁੜਦਾ । ਇਨਸਾਨ ਵਿਚਲੀ
ਇਨਸਾਨੀਅਤ ਲਗਭਗ ਖਤਮ ਹੋ ਰਹੀ ਹੈ । ਬਹੁਤ ਹੀ ਘੱਟ ਇਨਸਾਨ ਈਮਾਨਦਾਰੀ
ਨਾਲ ਕਮਾਉਂਦੇ ਤੇ ਜਿਉਂਦੇ ਹਨ !
ਸਰਕਾਰਾਂ ਵੀ ਸਰਮਾਏਦਾਰ ਦੀ ਰਾਖੀ
ਲਈ ਹੀ ਬਣਦੀਆਂ ਹਨ । ਸਰਮਾਏਦਾਰ ਹੀ ਧਰਮਾਂ ਨੂੰ ਲੋਕਾਂ ਵਿਚ ਫੁੱਟ
ਪੁਆਉਣ ਲਈ ਵਰਤਦੇ ਹਨ । ਮੀਡੀਏ ਤੇ ਸਰਮਾਏਦਾਰਾਂ ਦਾ ਕਬਜਾ ਹੈ । ਜੋ
ਕੁਝ ਮਰਜੀ ਲੋਕਾਂ ਨੂੰ ਦਿਖਾਈ ਜਾਵੋ । ਸਭ ਚਲਤਾ ਹੈ !
ਇੱਕ ਅਮੀਰ ਦੇਸ਼ ਦੂਜੇ ਦੇਸ਼ ਤੇ
ਕਬਜਾ ਕਰਨ ਲਈ ਤਤਪਰ ਰਹਿੰਦਾ ਹੈ । ਨਿਸ਼ਾਨਾ ਸਿਰਫ ਇੱਕ ਹੈ ਕਿ ਵੱਧ
ਤੋਂ ਵੱਧ ਸਰਮਾਇਆ ਇਕੱਠਾ ਕਰਨਾ । ਅਮਰੀਕਾ ਦੀ ਹੀ ਉਦਾਹਰਣ ਲੈ ਲਓ ।
ਅਖੇ ਜੀ, ਇਰਾਕ ਦੇ ਲੋਕ ਗੁਲਾਮੀ ਭੋਗ ਰਹੇ ਹਨ ਤੇ ਉਨਾਂ ਨੂੰ ਅਜਾਦ
ਕਰਾਉਣਾ ਜਰੂਰੀ ਹੈ ! ਪਰ ਅਮਰੀਕਾ ਦਾ ਨਿਸ਼ਾਨਾ ਤਾਂ ਇਰਾਕ ਦਾ ਤੇਲ
ਕੌਡੀਆਂ ਤੇ ਭਾਅ ਪ੍ਰਾਪਤ ਕਰਨਾ ਹੀ ਹੈ। ਲੁੱਟ ਖਸੁੱਟ ਜਾਰੀ ਹੈ ।
ਜਦੋਂ ਤੱਕ ਸਰਮਾਏਦਾਰੀ ਨਹੀਂ ਖਤਮ
ਹੁੰਦੀ , ਉਦੋਂ ਤੱਕ ਇਕ ਪਾਸੇ 'ਸ਼ਹੀਦ' ਹੁੰਦੇ ਰਹਿਣਗੇ ਤੇ ਦੂਜੇ
ਪਾਸੇ 'ਦਹਿਸ਼ਤਗਰਦ / ਕਾਫਿਰ / ਗੁੰਡੇ' ਮਰਦੇ ਰਹਿਣਗੇ ।
ਰਾਜ ਭੁਪਿੰਦਰ ਸਿੰਘ, ਭਾਰਤ । |
|
ਦਲਜੀਤ ਦਿਓਲ |
|
30/11/04
Bhangra also belongs to West Punjab.
How come there is no participation by any West Punjab
team , so it does not deserve the title of International
Bhangra, it is simply a certain group event. the writer
should think about the reality of the contents . |
|
ਬਰਿੰਦਰ ਸਿੰਘ |
|
29/11/04
ਸਤਿਕਾਰਯੋਗ ਸੰਪਾਦਕ ਜੀ,
ਗਿਆਨੀ ਕਰਨੈਲ ਸਿੰਘ ਜੀ ਵਲੋਂ ਸ਼ੁਰੂ ਕੀਤੇ ਕਾਰਜ ਵਾਸਤੇ ਮੈਂ ਵੀ
ਵੱਧ ਤੋਂ ਵੱਧ ਯੋਗਦਾਨ ਦੇਣ ਵਾਸਤੇ ਤਿਆਰ ਹਾਂ |
|
ਦਾਰਾ ਸੁਸਣਾਂ (ਸ਼ਿਕਾਗੋ) |
|
29/11/04 ਸ: ਕਰਨੈਲ
ਸਿੰਘ ਗਿਆਨੀ ਜੀ ਦੀ ਨੇਕ ਸਲਾਹ ਤੇ ਫੁੱਲ ਚੜੋਦੇ ਹੋਏ ਮੈ ਗੁਰੂ
ਮਹਾਂਰਾਜ ਦੀ ਕ੍ਰਿਪਾਂ ਨਾਲ ਕੁਝ ਸੇਵਾ ਲੈਣੀ ਚੋਹਦਾ ਹਾਂ। ਜੋ ਮੇਰੇ
ਤੋ ਸਰੇ ਬਣੇਗਾ ਮੈ ਜਰੂਰ ਭੇਟਾ ਕਰਗਾ।
ਦਾਰਾ ਸੁਸਣਾਂ (ਸ਼ਿਕਾਗੋ) |
|
ਸੁਖਦੇਵ ਸਿੰਘ 'ਰ" |
|
29/11/04 ਪਿਆਰੇ ਪੰਜਾਬੀ ਆੜੀਓ
ਵੀਰੋ ਮੈ ਤਾ ਪੰਜਾਬੀ ਅੱਠ ਜਮਾਂਤਾ ਤੱਕ ਹੀ ਪੱੜ੍ਹੀ ਹੈ ॥ ਵੈਸੇ
ਤੁਸੀ ਪੋਥੀਆ ਲਿਖੀਆਂ ਵੀ ਹੱਨ ਅਤੇ ਗੱਡਾ ਭਰ ਪੜ੍ਹੀਆ ਵੀ ਹਨ ॥
ਜੇ ਬੋਲਿਆ ਠੀਕ ਜਾਵੇ ਤਾਂ ਲਿਖਿਆ ਵੀ ਠੀਕ ਜਾਦਾ ਹੈ ॥ ਅਸੀ
ਪਰਦੇਸਾ ਵਿਚ ਰਹਿੰਦੇ ਐਗਲੌ-ਪੰਜਾਬੀ ਬੋਲਦੇ ਹਾ ਅਤੇ ਪੰਜਾਬ ਦੇ
ਪੰਜਾਬੀ ਹਿੰਦੀ ਅਤੇ ਉਰਦੂ ਮਿਲੀ ਪੰਜਾਬੀ :-ਜਿਵੇ ਕੇ ਜ਼ਖ਼ਮ ਦਾ
ਪੰਜਾਬੀ ਰੂਪ ਘਾਓ ਹੈ, ਜ਼ੀਰੋ ਦਾ ਬਿੰਦੀ { ਏਕੇ ਬਿੰਦੀ 10 {ਦੱਸ} }
ਮੁਬਾਰਕ ਤੇ ਵਧਾਈ are
same congratualtions. I know Punjabi is not complete
language so are other languages ਦਰੁਸਤ==ਠੀਕ
,ਇਸਤੇਮਾਲ= ਵਰਤੋਂ
ਜੇ ਪੰਜਾਬੀ ਵਿਚ ਮੇਚ ਦਾ ਸ਼ਬਦ ਮਿਲਦਾ ਹੋਵੇ ਤਾ ਲਿਖਾਰੀ ਕਿਉ ਨਹੀ
ਵੱਰਤਦੇ ?? ਪੰਜਾਬੀ ਦੀ ਵਿਆਕਰਨ ਦੀ ਜਾਣਕਾਰੀ ਲਈ ਲਾਹੇਵੱਦ ਹੈ॥www.gurugranthdarpan.com॥
ਖਿਮਾਂ ਦਾ ਜਾਚਕ
ਸੁਖਦੇਵ ਸਿੰਘ 'ਰ"
PS: It took me
half an hour to write this letter in Gurmukhi. |
|
ਚਰਨਜੀਤ ਸਿੰਘ
ਗੁਮਟਾਲਾ |
|
28/11/04
ਅਮ੍ਰਿਤਸਰ ਵਿਖੇ ਗੁਰਪੁਰਬ ਦੇ ਸ਼ੁੱਭ ਮੌਕੇ ਦੀਆਂ ਕੁਝੱ ਝਲਕੀਆਂ
|
|
ਸੱਤਪਾਲ ਗੋਇਲ (ਮਿਸ਼ੀਗਨ) |
|
28/11/04
ਪਿਆਰੇ ਰਾਜ ਭੁਪਿੰਦਰ ਸਿੰਘ ਜੀ,
ਆਪ ਦੇ ਪਿਆਰ ਤੇ ਹੌਸਲਾ ਬੁਲੰਦ ਕਰਨ ਦਾ ਧੰਨਵਾਦ।
ਕੁੰਢੀਆਂ ਦੇ ਸਿੰਗ ਫਸ ਗਏ ਤੇ ਨਿੱਤਰੂ ਬੜੇਵੇਂ ਖਾਣੀ।
ਅਗਰ ਕਬੱਡੀ ਨਹੀਂ ਤਾਂ ਖੋਖੋ ਖੇਲ ਲਵਾਂਗੇ।
ਤਿੰਨ ਟੰਗੀ ਤਾਂ ਵੱਟ ਤੇ ਹੀ ਪਈ ਆ।
ਨਾ ਹਿੰਗ ਲਗੂ ਨਾਂ ਫ਼ਟਕੜੀ, ਜੇ ਚੋਖਾ ਨਾਂ ਉਭਰਿਆ ਕੋਈ ਕਾਲਾ
ਪੀਲਾ ਜਾਂ ਕੋਈ ਰੰਗ ਤਾਂ ਹੋਉ। ਸਾਡੀ
ਪੰਜਾਬੀਆਂ ਦੀ ਜ਼ਿਦ ਵੀ ਤਾਂ ਕੋਈ ਮਤਲਬ ਰਖਦੀ ਹੈ।
ਮੈਨੂੰ ਉਮੀਦ ਹੈ ਕਿ ਜਦੋਂ ਜਾਲ ਵਿਛਾ ਹੀ ਦਿੱਤਾ ਤਾਂ ਕੋਈ
ਮੱਛੀ। ਕੰਦੋਲਾ ਜੀ ਦੀ ਨਬਜ਼ ਵੀ ਸੁਣ ਲਈ ਹੈ। ਕੋਈ ਨੀਮ ਹਕੀਮ ਲੱਭਦੇ
ਆਂ। ਹੁਣੇ ਹੁਣੇ ਇਕ ੲ-ਚਿੱਠੀ ਆਈ ਹੈ ਕਿ ਮੇਰੇ ਜਪੁਜੀ ਸਾਹਬ ਉਪਰ
ਲੇਖ ਦਾ ਅੰਗਰੇਜ਼ੀ ਤਰਜ਼ਮਾ ਕਲ ਹੀ ਚਾਹੀਦਾ ਹੈ। ਮੈਂ ਹਾਲੀ ਅੰਗਰੇਜ਼ੀ
ਦੀ ਪੰਡ ਬੱਨ੍ਹ ਹੀ ਰਿਹਾ ਸੀ ਕਿ ਸਿਰ ਤੇ ਰੱਖਣ ਤੋਂ ਪਹਿਲਾਂ ਤੱਤੇ
ਸ਼ਿਕਾਰੀਆਂ ਨੇ ਸੇਧ ਲਾ ਦਿੱਤੀ। ਉਮੀਦ ਹੈ ਕਿ ਅਸੀਂ ਰਲ ਮਿਲ ਕੇ ਸਾਡੀ
ਸਾਂਝੀ ਸੱਥ ਤੇ ਮੇਲੇ ਤੇ ਜਸ਼ਨ ਤੇ ਢੱਡ ਸਾਰੰਗੀਆਂ ਤੇ ਤੂੰਬੀਆਂ ਨੂੰ
ਨਵੀਆਂ ਤਾਰਾਂ ਵਿੱਚ ਮੜ੍ਹ ਕੇ ਯਮਲੇ ਜੱਟਾਂ ਨੂੰ ਨਿਉਂਦੇ ਭੇਜ ਛੱਡਣੇ
ਐਂ। ਧੰਨ ਧੰਨ ਹੋ ਜਾਉ 5ਆਬੀ.ਕਾਮ ਦੀ ਫਿਰ। ਬਾਕੀ ਅਗਲੀ
ਚਿੱਠੀ ਵਿੱਚ।
ਸਾਰਿਆਂ ਨੂੰ ਸਤਸ੍ਰੀਅਕਾਲ।
ਸਤਪਾਲ |
|
ਰਾਜ ਭੁਪਿੰਦਰ ਸਿੰਘ, ਭਾਰਤ |
|
27/11/04
ਪਿਆਰੇ ਸਤਪਾਲ ਜੀ,
ਸਤਿ ਸ੍ਰੀ ਅਕਾਲ,
ਤੁਹਾਡੀ ਪੰਜਾਬੀ ਵਿਚ ਲਿਖੀ
ਚਿੱਠੀ ਪੜੀ, ਸਚਮੁੱਚ ਮਜਾ ਆ ਗਿਆ । ਤੁਸੀਂ ਪਹਿਲੀ ਪੰਜਾਬੀ ਦੀ
ਚਿੱਠੀ ਲਿਖੀ, ਪਰ ਗਲਤੀ ਕੋਈ ਵੀ ਨਹੀਂ । ਲਗ ਗਿਆ ਹੋਣੇ, ਘੰਟਾ ਕੁ
ਚਿੱਠੀ ਲਿਖਣ 'ਚ । ਫਿਰ ਵੀ ਪੰਜਾਬੀ ਵਿਚ ਲਿਖਣ ਦੀ ਮੁਬਾਰਕ ਵਾਦ ।
ਬਾਕੀ ਪੰਜਾਬੀ ਪਾਠਕ, ਜੋ ਅੰਗਰੇਜੀ ਵਰਤ ਰਹੇ ਹਨ, ਨੂੰ ਵੀ ਬੇਨਤੀ ਹੈ
ਕਿ ਉਹ ਵੀ ਛੇਤੀ ਤੋਂ ਛੇਤੀ ਪੰਜਾਬੀ ਮਾਂ-ਬੋਲੀ ਦੀ ਗੋਦ ਦਾ ਨਿੱਘ
ਮਾਨਣਾ ਸ਼ੁਰੂ ਕਰ ਦੇਣ ।
ਬਾਕੀ
5ਆਬੀ.ਕਾਮ ਦੇ ਮੁਫਤ ਇਸਤੇਮਾਲ ਬਾਰੇ ਜੋ ਗਲ ਤੁਸੀਂ ਕੀਤੀ ਹੈ
, ਉਸ ਵਿਚ ਵਪਾਰਕ ਅਦਾਰਿਆਂ ਦੇ ਲਿੰਕ (ਵਰਕਾ-ਜੋੜ) ਦੇਣ ਦੇ ਨਾਲ
ਨਾਲ, ਜੇ ਕਰ ਆਮ ਪਾਠਕ ਵੀ ਆਪਣਾ ਬਣਦਾ ਸਰਦਾ ਯੋਗਦਾਨ ਪਾਉਣ ਤਾਂ ਵੀ
ਬਹੁਤ ਚੰਗਾ ਹੋਵੇਗਾ । 5ਆਬੀ.ਕਾਮ ਦੇ ਮੁੱਖ ਪੰਨੇ ਤੇ ਇਕ
ਲਿੰਕ (ਵਰਕਾ-ਜੋੜ) ਹੋਣਾ ਚਾਹੀਦਾ ਹੈ ਜਿਸ ਤੇ ਕਲਿਕ ( ? ) ਕਰ ਕੇ
ਪਾਠਕ ਆਪਣਾ ਯੋਗਦਾਨ ਕਰੈਡਿਟ ਕਾਰਡ ਰਾਹੀਂ ਪਾ ਸਕਣ ।
ਇਸ ਤੋਂ ਇਲਾਵਾ 'ਨਵੇਂ ਤੇ
ਪੁਰਾਣੇ ਭੁਲੇ ਵਿਸਰੇ ਪੰਜਾਬੀ ਸ਼ਬਦ' ਨਾਂ ਦਾ ਕਾਲਮ ਵੀ ਸ਼ੁਰੂ
ਕੀਤਾ ਜਾਵੇ ਜਿਸ ਤੇ ਸਾਰੇ ਆਪੋ ਆਪਣੀ ਸੋਚ ਮੁਤਾਬਿਕ ਪੰਜਾਬੀ ਸ਼ਬਦ
ਭੇਜ ਸਕਣ ਤੇ ਬਾਦ ਵਿਚ ਇਹ ਸ਼ਬਦ-ਭੰਡਾਰ ਬਹੁਤ ਵਧੀਆ ਤੇ ਅਣਮੋਲ ਬਣ
ਜਾਵੇਗਾ, ਜਿਥੋਂ ਹਰ ਪੰਜਾਬੀ ਲੋੜ ਅਨੁਸਾਰ ਪੰਜਾਬੀ ਸ਼ਬਦ ਲੱਭ ਸਕਦਾ
ਹੈ ।
ਬਾਕੀ ਹੁਣ ਵੇਖਦੇ ਹਾਂ ਕਿ
ਤੁਹਾਡੀ ਕਬੱਡੀ ਵਿਚ ਕਿੰਨੇ ਕੁ ਨਵੇਂ ਖਿਡਾਰੀ ਆਣ ਮਿਲਦੇ ਹਨ ਤੇ
ਕਿਨਿਆਂ ਨੂੰ ਤੁਸੀਂ ਜੱਫਾ ਮਾਰ ਸਕਦੇ ਹੋ !
ਰਾਜ ਭੁਪਿੰਦਰ ਸਿੰਘ, ਭਾਰਤ
|
ਭੁਪਿੰਦਰ ਜੀ, ਕਾਲਮ ਤਾਂ
ਬਹੁਤ ਸ਼ੁਰੂ ਕੀਤੇ ਜਾ ਸਕਦੇ ਹਨ! ਪੰਜਾਬੀ ਭਾਸ਼ਾ ਲਈ ਬੇਸ਼ੁਮਾਰ
ਕੰਮ ਕੀਤਾ ਜਾ ਸਕਦਾ ਹੈ!! ਪਰ ਕਰੇਗਾ ਕੌਣ ?
ਨਵੀਂ ਟੈਕਨਾਲੋਜੀ ਪੰਜਾਬੀ
ਲਈ ਅਨਮੋਲ ਤੋਹਫਾ ਹੀ ਨਹੀਂ ਬਲਕਿ ਇਕ ਸੁਨਿਹਰੀ ਮੌਕਾ ਵੀ
ਹੈ - ਅਨਗਿਣਤ ਪ੍ਰਾਪਤੀਆਂ ਖੱਟਣ ਦਾ!
ਸਾਨੂੰ ਲਗਾਤਾਰ ਦੁਨੀਆ ਦੇ ਕੋਨੇ ਕੋਨੇ ਤੋਂ ਈਮੇਲ ਸੁਨੇਹੇ
ਆਉਂਦੇ ਰਹਿੰਦੇ ਹਨ ਕਿ ਅਸੀਂ ਪਾਠਕਾਂ ਦੀ, ਪੰਜਾਬੀ ਭਾਸ਼ਾ ਸਿੱਖਣ
ਵਿਚ, ਮਦਦ ਕਰੀਏ। ਹਰ ਕੋਈ, ਪੰਜਾਬੀ ਸਾਫਟਵੇਅਰ
ਖਰੀਦਣ ਦਾ ਚਾਹਵਾਨ ਹੈ। ਲੇਕਿਨ ਸੁਹਿਰਦ ਪੰਜਾਬੀਆਂ ਦੀ
ਇਸ ਵਲ ਕੋਈ ਦਿਲਚਸਪੀ ਹੀ ਨਹੀਂ ਹੈ। ਪੰਜਾਬੀ ਵਪਾਰਕ
ਅਦਾਰਿਆਂ ਦੀ ਤੁਸੀਂ ਕੀ ਗੱਲ ਕਰ ਰਹੇ ਹੋ! ਉਨ੍ਹਾਂ ਲਈ
''ਪੰਜਾਬੀ ਵਿਚ ਕੋਈ ਪੈਸਾ ਨਹੀਂ ਹੈ''।
ਪੰਜਾਬੀ ਯੁਨੀਵਰਿਸਟੀ
ਵਾਲੇ ਹੁਣ ਤੱਕ ਰੋਣਾ ਰੋਈ ਜਾ ਰਹੇ ਹਨ ਕਿ ਗੁਰਮੁੱਖੀ ਲਿੱਪੀ
ਦਾ, ਕੰਪਿਊਟਰ ਵਰਤੋਂ ਲਈ, ਕੋਈ ਸਟੈਂਡਰਡ ਹੀ
ਨਹੀਂ ਹੈ। ਪਰ ਇਹ ਸਟੈਂਡਰਡ ਤਾਂ ਭਾਰਤ ਵਿਚ ਬਣੇ ਨੂੰ ਪੱਚੀ
(25) ਸਾਲ ਹੋ ਚੁੱਕੇ ਹਨ, ਜੋ ਮਾਈਕਰੋਸਾਫਟ
(Microsoft) ਨੇ ਲਾਗੂ
ਕਰ ਦਿਖਾਇਆ ਹੈ। ਮੈਂ ਪਿਛਲੇ ਵੀਹ ਸਾਲ ਵਿਚ ਹਰ ਸਰਕਾਰੀ (ਭਾਰਤ,
ਪੰਜਾਬ) ਅਦਾਰੇ ਤੋਂ ਭਾਰਤੀ ਭਾਸ਼ਾਵਾਂ ਬਾਰੇ ਸੁਚਨਾ ਲੈਣ ਲਈ ਹਾਰ
ਗਿਆ। ਅੱਜ ਤੱਕ ਕਿਸੇ ਚਿੱਠੀ, ਫੋਨ ਜਾਂ ਫੈਕਸ ਦਾ ਕੋਈ ਜਵਾਬ
ਨਹੀਂ ਆਇਆ। ਇਹ ਸਾਰੀ ਸੂਚਨਾ ਮੈਨੂੰ, ਦਸ ਸਾਲ ਪਹਿਲਾ, ਪ੍ਰਾਪਤ
ਹੋਈ ਬ੍ਰਿਟਿਸ਼ ਸਟੈਂਡਰਡਜ਼ ਇੰਸਟੀਟਿਊਸ਼ਨ, ਲੰਡਨ ਤੋਂ! ਉਨ੍ਹਾਂ
ਨੇ ਮੇਰਾ ਸ਼ੁਕਰੀਆ ਅਦਾ ਵੀ ਕੀਤਾ ਅਤੇ ਨਾਲੇ ਭੇਜੀ ਇਕ ਕਿਤਾਬ,
ਸਾਰੀਆਂ ਭਾਰਤੀ ਭਾਸ਼ਾਵਾਂ ਦੇ ਕੰਪਿਊਟਰ ਸਟੈਂਡਰਡ ਬਾਰੇ -
ਬਿਲਕੁਲ ਮੁਫਤ!!
ਇਹ ਪੰਜਾਬ ਦੀਆਂ
ਯੁਨੀਵਰਸਿਟੀਆਂ ਆਖਰ ਹੈ ਕਿਸ ਕੰਮ ਲਈ ? ਜੋ ਆਮ
ਪੰਜਾਬੀਆਂ ਦੀ ਖੂਨ ਪਸੀਨੇ ਦੀ ਕਮਾਈ ਧੜਾ ਧੜ ਬਰਬਾਦ ਕਰ ਰਹੀਆਂ
ਹਨ। ਕੀ ਇਨ੍ਹਾਂ ਨੂੰ ਪੰਜਾਬੀ ਭਾਸ਼ਾ ਦੇ ਸਾਫਟਵੇਅਰ ਤਿਆਰ ਕਰਕੇ
ਮੁਫਤ ਨਹੀਂ ਵੰਡਣੇ ਚਾਹੀਦੇ ? ਸਦਮਾ ਤਾਂ ਇਹ ਹੈ ਕਿ
ਉਨ੍ਹਾਂ ਨੂੰ ਖੁਦ ਪੰਜਾਬੀ ਨਹੀਂ ਆਉਂਦੀ - ਸਾਨੂੰ ਕੀ ਪੜ੍ਹਾ
ਸਕਦੇ ਹਨ! ਉਧਰ ਧਰਮ ਦੇ ਠੇਕੇਦਾਰ, ਪੰਜਾਬੀ ਭਾਸ਼ਾ ਦੇ
ਮਾਲਕ, ਤਾਂ ਬਿਲਕੁਲ ਹੀ ਗਰਕ ਚੁੱਕੇ ਹਨ। ਉਨ੍ਹਾਂ ਲਈ ਭਾਸ਼ਾ ਕੋਈ
ਮਹੱਤਤਾ ਨਹੀਂ ਰੱਖਦੀ।
ਇਸ ਦੇ ਨਾਲ ਨਾਲ
ਪੰਜਾਬੀ ਲਿਖਾਰੀਆਂ ਨੂੰ ਵੀ ਤਾਂ ਮੁਆਫ ਨਹੀਂ ਕੀਤਾ ਜਾ ਸਕਦਾ।
ਹੈ ਕੋਈ ਉਨ੍ਹਾਂ ਦੀ ਐਸੀ ਸ਼ਕਤੀਸ਼ਾਲੀ ਜਾਂ ਧੜੱਲੇਦਾਰ ਜਥੇਬੰਦੀ
ਜਿਸਦੀ ਆਵਾਜ਼ ਸਰਕਾਰ ਨੂੰ ਖ਼ਬਰਦਾਰ ਰੱਖ ਸਕੇ ? ਹਰ ਰੰਗ
ਦੀ ਸਰਕਾਰ, ਪੰਜਾਬੀ ਭਾਸ਼ਾ ਨਾਲ ਗੁੱਲੀ ਡੰਡਾ ਹੀ ਖੇਲਦੀ ਆਈ ਹੈ।
ਇਸ ਭਾਸ਼ਾਈ ਕਲ ਯੁੱਗ ਦੇ ਅੜਾਂਦੀ ਦੇ ਟਿੱਬੇ ਵਿਚ
5abi.com
ਤਾਂ ਬੇਬਸੀ ਦੀ ਇਕ ਮੱਧਮ ਜਿਹੀ ਚੀਕ ਹੈ।
ਇਸ ਲਈ, ਭੁਪਿੰਦਰ ਜੀ,
ਸਾਨੂੰ ਪਤਾ ਹੈ
5abi.com ਦੀ ਇਸ
ਸਹਿੰਮ ਵਿਚ ਪੰਜਾਬੀਆਂ ਦੀ ਸ਼ਿਰਕਤ ਤੇ ਉਮੀਦ ਨਹੀਂ ਰੱਖੀ ਜਾ
ਸਕਦੀ ਵਰਨਾ ਹੁਣ ਤੱਕ ਪੰਜਾਬੀ ਭਾਸ਼ਾ ਨੂੰ ਸੂਚਨਾ ਟੈਕਨਾਲੋਜੀ ਦੇ
ਖੇਤ੍ਰ ਵਿਚ ਭਾਰਤ ਦੀ ਅਹਿਮ ਭਾਸ਼ਾ ਬਣਾ ਦਿੱਤਾ ਜਾਂਦਾ!
ਪੰਜਾਬੀ ਭਾਸ਼ਾ ਦਾ ਸਾਰਾ ਸਾਹਿਤ ਇੰਟਰਨੈੱਟ ਤੇ, ਮੁਫਤ
ਵਰਤੋਂ ਲਈ, ਪਾ ਦਿੱਤਾ ਜਾਂਦਾ। ਪੰਜ ਸਾਲ ਪਹਿਲਾਂ, ਸਾਡਾ ਇਹ ਹੀ
ਪਵਿੱਤਰ ਮਕਸਦ ਸੀ,
5abi.com
ਸ਼ੁਰੂ ਕਰਨਾ ਦਾ!! |
|
-
ਸੰਪਾਦਕ |
|
|
ਰਜਿੰਦਰ ਸਿੰਘ, ਬੈਲਜੀਅਮ |
|
27/11/04
 |
|
ਸੱਤਪਾਲ ਗੋਇਲ (ਮਿਸ਼ੀਗਨ) |
|
27/11/04
ਸ੍ਰੀਮਾਨ ਕੰਦੋਲਾ ਜੀ,
ਪੰਜਾਬੀ ਯੁਨੀਵਰਸਿਟੀ ਪਟਿਆਲਾ ਦੀ
ਮੋਹਰ ਕਹਿੰਦੀ ਹੈ
ਵਿੱਦਿਆ ਵੀਚਾਰੀ ਤਾਂ
ਪ੍ਰੋਪਕਾਰੀ
ਕਿਸੇ ਨੇ ਕਿਹਾ, ਵਿੱਦਿਆ ਬੇਚਾਰੀ
ਤਾਂ ਕੀ ਪ੍ਰੋਪਕਾਰੀ?
ਤਾਰ ਦਾ ਸਨੇਹਾ ''ਬਾਪੂ ਜੀ ਅਜਮੇਰ ਗਏ''
ਭੇਜ ਦਿੱਤਾ ਇਹ ਸਨੇਹਾ ''ਬਾਪੂ ਜੀ
ਅਜ ਮਰ ਗਏ''
ਨੁਕਤੇ, ਬਿੰਦੀ, ਅੱਦਕਦਾ ਬਹੁਤ
ਮਹੱਤਵ ਹੈ ਹਰ ਭਾਸ਼ਾ ਵਿੱਚ।
ਰੋਕੋ ਮਤ, ਜਾਨੇ ਦੋ ।
ਰੋਕੋ, ਮਤ ਜਾਨੇ ਦੋ । |
|
ਬਲਜਿੰਦਰ |
|
27/11/04
ਸਤਿਕਾਰਯੋਗ ਵੀਰ ਜੀ ਗੁਰੂ ਫਤਹਿ
ਆਪ ਜੀ ਦਾ ਅਸੀ ਦਿਲੋ ਸਤਿਕਾਰ ਕਰਦੇ ਹਾ ਅਤੇ ਵਹਿਗੁਰੂ ਜੀ ਅਗੇ
ਅਰਦਾਸ ਕਰਦੇ ਹਾ ਆਪ ਜੀ ਦੀ ਸੇਵਾ ਵਿਚ ਹਾਜਰ ਹਾ |
|
ਸ੍ਰੀਮਾਨ ਅਤੇ ਸ੍ਰੀਮਤੀ ਚਰਨਜੀਤ ਸਿੰਘ
ਗੁਮਟਾਲਾ |
27/11/04
SSA. Wish you Happy Birth Day of Sri
Guru Nanak Dev ji
Mrs & Mr > Charanjit Singh Gumtala |
|
ਸਾਥੀ ਲੁਧਿਆਣਵੀ ਲੰਡਨ |
|
26/11/04
ਮਿੱਤਰ ਪਿਆਰੇ ਇਕਬਾਲ ਰਾਮੂੰਵਾਲ਼ੀਆ ਜੀ ਦੀ ਇਹ ਗੱਲ ਬਿਲਕੁਲ ਦਰੁਸਤ
ਹੈ ਕਿ ਪੰਜਾਬੀ ਦੀ ਦੁਰਗਤ ਵਿਚ ਸੋ ਕਾਲਡ ਪੜ੍ਹੇ ਲਿਖ਼ੇ
ਲੋਕਾਂ ਦਾ ਬਹੁਤ ਕਸੂਰ ਹੈ।
ਰਾਮੂਵਾਲ਼ਆ ਜੀ, ਜਿਸ ਢੰਗ ਨਾਲ਼
ਪੰਜਾਬ ਵਿਚ ਡਾਕਟਰੀ ਦੀਆਂ ਡਿੱਗਰੀਆਂ ਰਿਉੜੀਆਂ ਵਾਂਗ ਵੰਡੀਆਂ ਜਾ
ਰਹੀਆਂ ਹਨ, ਉਸ ਤੋਂ ਤਾਂ ਇਹੋ ਜ਼ਾਹਰ ਹੂੰਦਾ ਹੈ ਕਿ ਅੱਜ ਕੱਲ ਇਹ
ਡਿਗਰੀਆਂ ਉਸੇ ਕੁਰੱਪਟ ਸਿਸਟਮ ਦਾ ਹਿੱਸਾ ਬਣ ਚੁੱਕੀਆਂ ਹਨ
ਜਿਹੜਾ ਬਾਕੀ ਦੇ ਸਮਾਜ ਨੂੰ ਘੁਣ ਵਾਂਗੂੰ ਖਾ ਰਿਹਾ ਹੈ ।
ਰੇਡੀਓ ਤੇ ਟੀ ਵੀ ਦੀ
ਜੱਖ਼ਣਾ ਜਿਸ ਢੰਗ ਨਾਲ਼ ਵਿਦੇਸ਼ਾਂ ਵਿਚ ਪੱਟੀ ਜਾ ਰਹੀ ਹੈ ਉਸ ਤੌਂ ਤਾਂ
ਇਹੋ ਪ੍ਰਤੀਤ ਹੁੰਦਾ ਹੈ ਕਿ ਪੰਜਾਬੀ ਭਾਸ਼ਾ ਦਾ ਤਾਂ ਰੱਬ ਹੀ ਰਾਖ਼ਾ ਹੈ
। ਤੁਸੀਂ “ਜ਼” ਦੀ ਗ | | | |