
|
|
ਸਤਪਾਲ ਗੋਇਲ, ਮਿਸ਼ਗਿਨ |
|
15/12/04 ਸ੍ਰੀਮਾਨ
ਸੰਪਾਦਕ ਜੀ,
ਸ੍ਰੀ ਖ਼ੁਸ਼ਵੰਤ ਸਿੰਘ ਜੀ ਦਾ ਸ਼ਰਾਬ ਤੇ ਕਲਾ ਵਾਰੇ ਬਹੁਤ ਅਰਸੇ ਬਾਅਦ
ਸਲਾਹ ਮਸ਼ਵਰਾ ਪੜ੍ਹਨ ਲਈ ਮਿਲਿਆ।
ਮੁਹੰਮਦ ਅਲੀ ਜਿਨਾੱਹ ਅਤੇ ਸਰ ਬਹਾਦਰ ਸਪਰੂ ਦੋਨਾਂ ਦੇ ਨਾਂ ਮੌਲਾਨਾ
ਤੇਜ ਬਹਾਦਰ ਸਪਰੂ ਅਤੇ ਪੰਡਤ ਮੁਹੰਮਦ ਜਿਨਾਹ ਜਿਸ ਹਿਸਾਬ ਨਾਲ ਲੋਕਲ
ਅਖ਼ਬਾਰ ਨੇ ਹੈਦਰਾਬਆਦ ਰਿਆਸਤ ਦੀ ਕਚੈਹਰੀ ਦੀ ਖ਼ਬਰ ਨੂੰ ਚਾਰ ਚੰਨ
ਲਗਾਏ ਇਹ ਜਾਣਕੇ ਬਹੁਤ ਖ਼ੁਸ਼ੀ ਹੋਈ।
ਇਸ ਖ਼ਬਰ ਤੋਂ ਜਿਨਹਾ ਦੀ ਲਿਆਕਤ ਅਤੇ ਉਸ ਸਮੇਂ ਦੀ ਕੋਰਟ ਦੇ ਅਦਬ ਅਤੇ
ਸ਼ਾਨ ਦੀ ਵੀ ਇਕ ਝਲਕ ਮਿਲੀ। ਜੋ ਇਸ
ਕਾਲਿਮ ਵਿੱਚ ਸ਼ਾਮਲ ਨਹੀਂ ਹੈ ਉਹ ਸਰਦਾਰ ਖ਼ੁਸ਼ਵੰਤ ਸਿੰਘ ਜੀ ਦੀ ਮੋਹਰ
(ਐਂਬਲਮ) ਹੈ। ਯਾਦ ਰਹੇ ਬੁਝਿਆ ਹੋਇਆ
ਬਲਬ, ਸ਼ਰਾਬ ਦੀ ਬੋਤਲ,ਖ਼ੁਲੀ ਹੋਈ
ਕਿਤਾਬ ਉਨ੍ਹਾਂ ਦੀ ਮੰਨੀ ਹੋਈ ਐਂਬਲਮ ਹੁੰਦੀ ਸੀ ਜੋ ਕਿ ਹਿੰਦੁਸਤਾਨ
ਟਾਈਮਜ਼ ਵਿੱਚ ਹਰ ਹਫ਼ਤੇ
"Malice Towards One and All" ਵਿੱਚ
ਛਪੇ ਖ਼ੁਸ਼ਵੰਤ ਜੀ ਦੇ ਲੇਖ ਨਾਲ ਸੱਜੇ ਹੱਥ ਵਲ ਛਾਪੀ ਜਾਂਦੀ ਸੀ।
1974 ਵਿਚ ਪੰਜਾਬ ਵਿਸ਼ਵਵਿਦਿਆਲੇ
ਦੀ ਸਲਾਨਾ ਡਿਗਰੀ ਵੰਡ ਸਮਾਗਮ ਲਈ ਆਏ ਸ੍ਰੀ ਸਿੰਘ ਜੀ ਨੇ ਸਾਨੂੰ
ਸਾਰੇ ਸ਼ਰੋਤਿਆਂ ਨੂੰ ਹਸਾ ਹਸਾ ਕੇ ਢਿਡ ਵਿੱਚ ਦਰਦ ਕਰ ਦਿਤਾ।
ਸਭਤੋਂ ਵਧੀਆ ਮਜ਼ਾਕ ਉਨ੍ਹਾਂ ਨੇ ਸ੍ਰੀ ਸੂਰਜ ਭਾਨ ਜੋ ਕਿ ਉਸ
ਸਮੇਂ ਉਪ ਕੁਲਪਤੀ ਸਨ ਨਾਲ ਕੀਤਾ।
ਜਾਨ ਬੁਝਕੇ ਖ਼ੁਸ਼ਵੰਤ ਸਿੰਘ ਜੀ ਨੇ ਉਨ੍ਹਾਂ ਨੂੰ ਲਾਲਾ ਸੂਰਜ ਭਾਨ ,
ਵਾਈਸ ਚਾਨਸਲਰ ਆਵ ਪੰਜਾਬ ਯੁਨੀਵਰਸਿਟੀ, ਚੰਡੀਗੜ੍ਹ ਕਹਿਕੇ
ਸੰਬੋਧਨ ਕੀਤਾ ਅਤੇ ਬੜੇ ਅਦਵ ਨਾਲ ਦੱਸਿਆ ਕਿ ਲਾਲਾ ਜੀ ਨੇ ਮੈਨੂੰ
300 ਰੁਪੀਏ ਦੀ ਨੌਕਰੀ ਦੇਣ ਤੌਂ ਇਨਕਾਰ ਕਰ ਦਿੱਤਾ ਸੀ ਪਰੰਤੂ ਅੱਜ
ਉਹ ਇਤਨਾ ਵੱਡਾ ਹਾਰ ਲੈਕੇ ਮੈਨੂੰ ਸਨਮਾਨਿਤ ਕਰ ਰਹੇ ਹਨ ਮੈਂ ਉਹਨਾਂ
ਦਾ ਬੜਾ ਸ਼ੁਕਰਗੁਜ਼ਾਰ ਹਾਂ। ਲਾਲਾ ਜੀ
ਪਸੀਨੇ ਪਸੀਨੇ ਹੋ ਗਏ। ਮੈਨੂੰ ਬੜਾ
ਫ਼ਖ਼ਰ ਹੈ ਕਿ ਮੈਂ ਸ੍ਰੀ ਖ਼ੁਸ਼ਵੰਤ ਸਿੰਘ ਜੀ ਦੇ ਹਥੋਂ ਐਮੇ ਦੀ ਡਿਗਰੀ
ਹਾਸਲ ਕੀਤੀ ਅਤੇ ਬਾਅਦ ਵਿੱਚ ਅੰਗ੍ਰੇਜ਼ੀ ਵਿਚ ਲਿਖਨ ਵਾਲੇ ਭਾਰਤੀ
ਲਿਖਾਰੀਆਂ ਉਪਰ ਖੋਜ-ਪੱਤਰ ਲਿਖਿਆ।
ਖ਼ੁਸ਼ਵੰਤ ਸਿੰਘ ਜੀ ਦੀ
Portrait of a Lady ਸਭ
ਤੌਂ ਵੱਧ ਸਰੇਸ਼ਟ ਕਹਾਣੀਆਂ ਵਿਚੋਂ ਇਕ ਹੈ।
5ਆਬੀ .ਕਾਮ ਦੇ ਪਾਠਕਾਂ ਲਈ ਇਸ ਕਹਾਣੀ ਦਾ ਅਨੁਵਾਦ ਕਰਕੇ ਆਪ
ਸਭ ਦੀ ਸੇਵਾ ਲਈ ਭੇਟ ਕਰਨ ਦਾ ਖ਼ਿਆਲ ਹੁਣੇ ਹੀ ਮੇਰੇ ਜ਼ਹਿਨ ਵਿੱਚ
ਆਇਆ। ਉਮੀਦ ਹੈ ਜਿਉਂ ਹੀ ਮੈਨੂੰ ਇਹ
ਕਹਾਣੀ ਹੱਥ ਲਗੀ ਮੈਂ ਅਨੁਵਾਦ ਕਰਕੇ ਥੋੜਾ ਕਰਜ਼ਾ ਵਾਪਿਸ ਕਰਨ ਦਾ ਯਤਨ
ਕਰਾਂਗਾ। ਉਸ ਸ਼ਾਮ ਦੇ ਬਾਕੀ ਦੇ ਮਜ਼ਾਕ
ਅਤੇ ਉਨ੍ਹਾਂ ਦੇ ਏਅਰ ਇੰਡਿਆ ਦੀਆਂ ਏਅਰ ਹੋਸਟਸਾਂ ਦੀ
ਅੰਗਰੇਜ਼ੀ-ਪੰਜਾਬੀ ਦੀ ਖਿਚੜੀ ਉਪਰ ਸਮੇਂ ਸਮੇਂ ਤੋਂ ਛਪੇ ਮਜ਼ਾਕ ਮੈਂ
ਪੇਸ਼ ਕਰ ਸਕਦਾ ਹਾਂ। ਮੈਂ ਪਾਠਕਾਂ ਦਾ
ਸੁਆਦ ਵੇਖਕੇ ਹੀ ਪੰਜਾਬੀ ਵਿਚ ਲਿਖਨ ਦੀ ਕੋਸ਼ਿਸ਼ ਕਰਾਂਗਾ ਕਿਉਂਕਿ
ਹਾਲੀ ਹੱਥ ਤੰਗ ਹੈ। ਸਭ ਨੂੰ ਫ਼ਤਿਹ
ਪਰਵਾਨ ਹੋਵੇ।
ਸਤਪਾਲ ਗੋਇਲ (ਮਿਸ਼ਗਿਨ) |
|
ਸਤਨਾਮ ਸਿੰਘ ਚਾਹਲ, ਕੈਲੇਫੋਰਨੀਆ |
|
15/12/04 An
open letter to All the Indians who are Residents of
United States America
Sub:- Urge Your Senators
to Improve the Visa Process for International Students
and Exchange Visitors
Support Senate Bill 2715
Dear brothers and
sisters of Indian origin in United States
As you may be aware that
Senator Norm Coleman (R-MN) introduced on July 21, 2004,
the International Student and Scholar Access Act of
2004, S. 2715, to streamline the visa process and
require the government to develop a strategic plan to
attract foreign students.
The legislation would
require that the Secretary of State issue guidance to
consular officers, giving them appropriate discretion
to: grant waivers of personal interviews for legitimate
travelers in order to minimize delays; and, allow
security clearance under the Visas Mantis system to be
valid for the duration of status or program to avoid
repetitive reviews of visitors who leave the U.S.
temporarily. It would also establish a presumption of
visa approval for frequent visitors who have previously
been granted visas for the same purpose and who have no
status violations. It would call for guidance to
consular officers to refine controls on the entry of
visitors who propose to engage in study or research in
advanced science and technology, to ensure that only
cases of concern are subjected to special review.
It would also require
the President, in consultation with higher education
institutions, international exchange program
organizations and other appropriate groups, to submit a
strategic plan to Congress to enhance international
student access to the United States for study and
exchange activities. Under the terms of the legislation,
the strategy would include: a marketing plan to promote
and facilitate study in the U.S.; a clear division of
responsibility between the Departments of State,
Commerce, Education and Homeland Security that
eliminates duplication and promotes inter-agency
cooperation; a mechanism for institutionalized
coordination of those government agencies to facilitate
access to the U.S. for international students and
exchange visitors; and an effective mandate and
strategic plan for the Department of States overseas
educational advising centers to promote study in the
U.S. and to prescreen visa applicants.
Please write to the
senator of your area to support this bill introduced by
Senator Norm Coleman in the United States Senate.Your
efforts can help those Indian Students who are trying to
come to the United States for higher studies.
Best Regards,
Satnam Singh Chahal |
|
ਬਲਦੇਵ ਸਿੰਘ ਸਰਾ, ਕੋਟਲੀ-ਲੋਹਾਰਾ |
|
15/12/04 Dear Editor,
It make me a little bit confused
about the issue of new bank notes about Gandhi ( why
should I call him Mahatama?)
It is written in Indian
constitution that It is punishable to hanging the Photos
of Modern Indian Thinkers,(I must laugh ) and Political
leaders (like him ,they ,he etc! .) and any Religious
Devi , Devta or ....(sorry logically it is too not
possible as they are 36 crore?)
But after releasing this kinds of
leagel bills from RBI,may I say Mr.Gandhi is transiting
24 hrs through liquers shops, and some times he stay all
night in "AHATA'S", without feeling suffocation or
becomes drunked?
Is it not a direct insult for
their LOVELY MODERN INDIAN THINKER??? OK if the RBI like
it, I must be too happy and remain agree with RBI.
Why only Gandi on notes,if there r
so many others who really sacrificed their lives for
India.
But....? ...Oh!!! sorry editor, I
dont,t want to see the photo of MR. BHAGAT SINGH on the
notes,perhaps a young guy after drinking may kill a
SAUNDERS or can go to ASSEMBLY to repeat the
history,which is most required.
With all my Best reg! ards ,
Baldev Singh Sra of Kotli - Lohara |
|
ਦਲਜੀਤ ਸਿੰਘ ਦਿਓਲ, ਅਮਰੀਕਾ |
|
14/12/04
This is very pleasing to
know the appointment with the state govt. There are many
more sikhs with turbans working with the Fed including
defence forces.
There is a need to put
them in the limelight like "Who
Is Who" list as this will encourage the future Sikh
generation to feel pride of their religion as well as
encourage them to maintain their identity. I am myself
working for USAF as a civilian in the National Air and
Space Intellegence Center. There are more in the Armed
Forces too.
|
ਸ: ਦਲਜੀਤ ਸਿੰਘ ਦੇ ਇਸ ਸੁਝਾਓ ਦਾ ਅਸੀਂ ਸੁਆਗਤ ਕਰਦੇ ਹਾਂ ਅਤੇ
ਇਸ ਤਰ੍ਹਾਂ ਦੀ ''ਕੌਣ, ਕੌਣ ਹੈ'' ਸੂਚੀ ਤਿਆਰ ਕਰਨ ਲਈ
5abi.com ਦੀਆਂ
ਸੇਵਾਵਾਂ, ਸਮੁੱਚੇ ਪੰਜਾਬੀ ਜਗਤ ਲਈ, ਹਾਜ਼ਰ ਕਰਦੇ ਹਾਂ।
ਜੇਕਰ ਤੁਸੀਂ ਅਮਰੀਕਾ ਦੇ ਜਾਣੇ-ਪਛਾਣੇ ਪੰਜਾਬੀ ਹੋ ਜਾਂ ਤੁਸੀਂ
ਐਸੇ ਪੰਜਾਬੀਆਂ ਬਾਰੇ ਜਾਣਦੇ ਹੋ ਤਾਂ ਸਾਨੂੰ ਉਨ੍ਹਾਂ ਬਾਰੇ ਹੋਰ
ਜਾਣਕਾਰੀ ਜ਼ਰੂਰ ਭੇਜੋ!
uspunjabi@5abi.com |
|
-
ਸੰਪਾਦਕ |
Please try to get their
pictures and bio-data and publish that. This will
encourage the highly educated people
to join the Fed Govt.
Sincerely
Daljit Singh Deol
USAF |
|
ਜੋਗਿੰਦਰ ਸੰਘੇੜਾ ਕਨੇਡਾ |
|
14/12/04 ( ਮੌਜ਼ੀ-ਮੌਲਾਂ
ਦੀ ਕਾਲ )
ਅੱਜ ਸਵੇਰੇ-ਸਵੇਰੇ ਮੇਰੇ ਫ਼ੋਨ ਦੀ
ਘੰਟੀ ਵੱਜਣ ਤੇ ਮੈਂ ਰਸੀਵਰ ਚੁੱਕਿਆ ਤਾਂ ਮੌਜ਼ੀ-ਮੌਲਾਂ ਦੀ ਅਵਾਜ਼ ਸੁਣ
ਕੇ ਮੈਂ ਹੈਰਾਨ ਰਹਿ ਗਿਆ, ਕਿਉਂ ਕਿ
ਪਿਛਲੇ ਕਈ ਮਹੀਨਿਆਂ ਤੋਂ ਮੌਜ਼ੀ-ਮੌਲਾਂ ਨਾਲ ਕੋਈ ਰਾਫ਼ਤਾ ਨਹੀਂ ਸੀ ਹੋ
ਸਕਿਆ, ਮੈਨੂੰ ਡਰ ਸੀ ਕਿ ਸ਼ਾਇਦ ਮੇਰੇ ਕੋਲੋਂ ਕੋਈ ਖ਼ੁਨਾਮੀ ਹੋ ਗਈ
ਹੋਣੀ ਹੈ ਜਹਿੜਾ ਮੌਜ਼ੀ-ਮੌਲਾਂ ਜੀ ਹੁਣਾ ਨੇ ਸਾਡੇ ਨਾਲੋਂ ਸੰਪਰਕ ਹੀ
ਤੋੜ ਲਿਆ, ਪਰ ਨਹੀਂ ਇਸ ਤਰਾਂ ਦੀ
ਕੋਈ ਗੱਲ ਨਹੀਂ,ਦਰਅਸਲ ਮੌਜ਼ੀ-ਮੌਲਾਂ ਜੀ ਦਾ ਕੰਪਿਊਟਰ ਹੀ ਬਿਮਾਰ ਸੀ।
ਖ਼ੈਰੀਅਤ ਵਗ਼ੈਰਾ ਪੁੱਛਣ-ਦੱਸਣ ਤੋਂ ਬਾਅਦ ਮੌਜ਼ੀ-ਮੌਲਾਂ ਨੇ
ਮੈਨੂੰ ਦੱਸਿਆ ਕਿ ਉਹਨਾ ਨੇ 5ਆਬੀ.ਕਾਮ ਨੂੰ ਭੇਜਣ ਲਈ
ਇਧਰੋਂ-ਓਧਰੋਂ ਗੱਲਾਂ ਇੱਕਠੀਆਂ ਕਰ ਕੇ ਇਕ ਪੇਪਰ ਕਾਲਾ ਕਰ ਕੇ ਭੇਜ
ਦਿੱਤਾ ਹੈ। ਪਰ ਪਬਲਿਸ਼ ਹੋਣ ਨਾ ਦਾ ਪਤਾ ਨਹੀਂ। ਮੇਰੇ ਅਰਜ਼ ਕਰਨ ਤੇ
ਕਿ ਤੂੰ ਕੀ ਲਿਖਿਆ ਹੈ। ਮੌਜ਼ੀ-ਮੌਲਾਂ ਨੇ ਇਸ ਤਰਾਂ ਸੁਨਾਉਣਾ ਸ਼ੁਰੂ
ਕੀਤਾ।
ਸਭ ਤੋਂ ਪਹਿਲਾਂ ਤਾਂ ਮੈਂ ਆਪ
ਸਾਰਿਆਂ ਤੋਂ ਮੁਆਫੀ ਮੰਗਣੀ ਚਾਹਾਂਗਾ ਕਿ ਮੈਂ ਕੋਈ ਲੇਖਕ ਨਾ ਹੁੰਦੇ
ਹੋਏ ਵੀ ਕੁਝ ਲਿਖਣ ਦੀ ਗ਼ੁਸਤਾਖ਼ੀ ਕਰ ਰਿਹਾ ਹਾਂ। ਪਰ ਕੀ ਕਰਾਂ, ਰਿਹਾ
ਨਹੀਂ ਗਿਆ, ਰਹਿ ਵੀ ਕਿਵੇਂ ਸਕਦਾ ਸੀ, ਮਸੀਂ-ਮਸੀਂ ਤਾਂ ਮੇਰਾ
ਕੰਪਿਊਟਰ ਕਈ ਮਹੀਨਿਆਂ ਬਾਅਦ ਠੀਕ ਹੋਇਆ ਹੈ। ਹੁਣ ਮੈਂ ਫਿਰ ਆਪਣੇ
ਕੰਪਿਊਟਰ ਤੇ ਪੰਜਾਬੀ ਲਿਖ ਸਕਦਾ ਹਾਂ ਇਸ ਲਈ ਬੜੀ ਦੇਰ ਬਾਅਦ ਲਿਖ
ਰਿਹਾ ਹਾਂ। ਪਿਛਲਿਆਂ ਕਈ ਮਹੀਨਿਆਂ ਤੋਂ ਆਪਣੇ ਪੰਜਾਬੀ ਸੱਥ
ਉੱਤੇ ਪੰਜਾਬੀ ਦੇ ਬੜੇ-ਬੜੇ ਮਹਾਂ-ਰਥੀ ਲੇਖਕਾਂ ਦੇ ਲੇਖ-ਸਿਰਲੇਖ,
ਹੱਡ ਬੀਤੀਆਂ, ਜੱਗ ਬੀਤੀਆਂ, ਘਰ ਦੀ ਫ਼ਿਕਰ, ਬਾਹਰ ਦੀ ਫ਼ਿਕਰ, ਆਪਣੀ
ਫ਼ਿਕਰ,ਲੋਕਾਂ ਦੀ ਫ਼ਿਕਰ,(5ਆਬੀ.ਕਾਮ ਵਾਰੇ ਫ਼ਿਕਰ ਵਾਲੀ ਗੱਲ
ਤੋਂ ਵਗੈਰ ) ਬਹੁਤ ਕੁਝ ਪੜ੍ਹਨ ਲਈ ਮਿਲ ਰਿਹਾ ਹੈ। ਪੜ੍ਹ ਕੇ ਬੜੀ
ਖੁਸ਼ੀ ਹੋਈ ਕਿ ਸਾਡੇ ਪੰਜਾਬੀ ਭਰਾ ਆਪਣੀ ਮਾਂ ਬੋਲੀ ਨੂੰ ਕਮ-ਸੇ-ਕਮ
ਮਾਂ ਮੰਨਣ ਤੋਂ ਇਨਕਾਰ ਤਾਂ ਨਹੀਂ ਕਰਦੇ। ਪਰ ਮੈਨੂੰ ਅਫ਼ਸੋਸ ਹੈ, ਮੈਂ
ਹੈਰਾਨ ਹਾਂ ਇਹਨਾ ਆਪਣੇ ਪੰਜਾਬੀ ਭਰਾਵਾਂ ਤੋਂ (ਭਰਾ ਕਹਿਣ ਨੂੰ ਦਿਲ
ਤਾਂ ਨਹੀਂ ਕਰਦਾ ਪਰ ਕੀ ਕਰਾਂ ਮਾਂ ਬੋਲੀ ਜਿਉਂ ਇਕ ਹੈ ਇਸ ਲਈ ਇਹਨਾ
ਖ਼ੁਦ-ਗਰਜ਼ਾਂ ਨੂੰ ਵੀ ਭਰਾ ਹੀ ਕਹਿਣਾ ਪੈਣਾ ਹੈ) ਮੈਂ ਇਥੇ ਇਹ ਸਭ ਕੁਝ
ਤਾਂ ਲਿਖ ਰਿਹਾ ਹਾਂ ਕਿ ਇਹ ਮੇਰੇ ਪੰਜਾਬੀ ਵੀਰ ਬਹੁਤ ਹੀ ਮਤਲਬੀਏ
ਹਨ,ਆਪਣੇ ਹੱਥਾਂ ਨਾਲ, ਆਪਣੀ ਸੋਚ ਨਾਲ, ਆਪਣੀ ਅਕਲ-ਸਮਝ ਨਾਲ ਜੋ ਕੁਝ
ਵੀ ਲਿਖ ਸਕਦੇ ਹਨ ਉਸ ਨੂੰ ਪੰਜਾਬੀ ਸੱਥ ਪੇਪਰ ਤੇ ਮੁਫ਼ਤ
ਵਿੱਚ ਛਪਵਾਉਣ ਲਈ ਧੜਾ-ਧੜ ਭੇਜੀ ਜਾ ਰਹੇ ਹਨ। ਅਤੇ ਸਾਡੇ ਮਾਨਯੋਗ
ਡਾਕਟਰ ਸਾਹਿਬ ਆਪਣਾ ਫ਼ਰਜ਼ ਬਾ-ਖ਼ੂਬੀ ਨਿਵਾ ਰਹੇ ਹਨ।
ਸਾਡੇ ਸਤਿਕਾਰ ਯੋਗ ਗਿਆਨੀ ਜੀ
ਹੋਰਾਂ ਨੇ ਇਕ ਬਹੁਤ ਹੀ ਚੰਗੇ ਕੰਮ ਲਈ ਇਕ ਕਦਮ ਉਠਾਇਆ ਹੈ, ਜਿਸ ਕੰਮ
ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਥੋੜੀ ਹੈ। ਕੁਝ ਚੰਦ ਲੋਕਾਂ ਦੇ
ਨਾਮ ਵੀ ਪੜਨ ਲਈ ਮਿਲੇ ਹਨ ਜੋ ਇਸ ਕੰਮ ਵਿੱਚ ਹਿੱਸੇਦਾਰ ਬਣਨਾ
ਚਾਹੁੰਦੇ ਹਨ, ਬੜੀ ਖੁਸ਼ੀ ਹੋਈ ਪੜ੍ਹ ਕੇ। ਹੋ ਸਕਦਾ ਹੈ ਇਹਨਾ ਨਾਵਾਂ
ਦੀ ਲਿਸਟ ਦਿਨੋ-ਦਿਨ ਲੰਬੀ ਹੁੰਦੀ ਜਾਵੇ, ਮੈਂ ਤਾਂ ਇਹੀ ਕਹਾਂਗਾ ਕਿ
ਹੋਣੀ ਵੀ ਚਾਹੀਦੀ ਹੈ। ਜੇ ਪਲਿਓਂ ਕੁਝ ਹਿੰਗ-ਫ਼ਟਕੜੀ ਨਹੀਂ ਲੱਗਣੀ
ਤਾਂ ਮੈਂ ਵੀ ਆਪਣਾ ਨਾਮ ਇਹਨਾ ਦੀ ਲਿਸਟ ਵਿੱਚ ਲਿਖਵਾਉਣਾ ਚਾਹੁੰਦਾ
ਹਾਂ। ਕਿੰਨਾ ਚੰਗਾ ਹੁੰਦਾ ਜੇ ਕਿਤੇ ਇਸ ਲਿਸਟ ਤੋਂ ਪਹਿਲਾਂ
5ਆਬੀ.ਕਾਮ ਲਈ ਸਹਿਯਗ ਦੀ ਲਿਸਟ ਲੰਬੀ ਹੁੰਦੀ। ਮੈਨੂੰ ਬਹੁਤ
ਅੱਛੀ ਤਰਾਂ ਪਤਾ ਹੈ ਕਿ ਸਾਡੇ ਪੰਜਾਬੀ ਦੇਸਾਂ-ਪ੍ਰਦੇਸਾਂ ਵਿੱਚ ਬਹੁਤ
ਮਹਿਨਤ ਕਰਦੇ ਹਨ ਅਤੇ ਬਹੁਤ ਹੀ ਕਾਮਯਾਬੀ ਹਾਸਲ ਕਰੀ ਬੈਠੇ ਹਨ, ਬੜੀ
ਖੁਸ਼ੀ ਵਾਲੀ ਗੱਲ ਹੈ, ਪ੍ਰਮਾਤਮਾ ਮੇਰੇ ਵੀਰਾਂ ਨੂੰ ਹੋਰ ਬਰਕਤ ਦੇਵੇ।
ਪਰ ਮੈਂ ਤਾਂ ਇਸ ਗੱਲ ਤੋਂ ਹੈਰਾਨ ਹਾਂ ਕਿ ਅਸੀਂ ਜਿਸ ਕਿਸ਼ਤੀ ਵਿੱਚ
ਬੈਠ ਕੇ ਇਹ ਸਾਰਾ ਸਫ਼ਰ ਤੈਹ ਕਰਨ ਲਈ ਮਨ ਬਣਾਈ ਬੈਠੇ ਹਾਂ ਕੀ ਇਹ
ਕਿਸ਼ਤੀ ਮਲਾਹ ਦੇ ਹੁੰਦੇ ਹੋਏ ਵੀ ਬਿਨਾ ਕਿਸੇ ਮੈਨਟੈਂਸ ਦੇ ( ਮੇਰਾ
ਮਤਲਬ ਹੈ ਬਿਨਾ ਦੇਖ-ਰੇਖ ਦੇ ) ਸਾਨੂੰ ਸਾਡੀ ਮੰਜ਼ਲ ਤੱਕ ਠੀਕ-ਠਾਕ
ਪਹੁੰਚਾਵੇਗੀ?। ਇਸ ਕਿਸ਼ਤੀ ਨੂੰ ਚਲਦੀ ਰੱਖਣ ਲਈ ( ਸਾਨੂੰ
ਦੇਸਾਂ-ਪ੍ਰਦੇਸਾਂ ਵਿੱਚ ਇਕ ਦੂਜੇ ਤੋਂ ਦੂਰ ਬੈਠਿਆਂ ਨੂੰ ਇਕ ਦੂਜੇ
ਦੇ ਨਾਲ ਜੋੜ ਕੇ ਰੱਖਣ ਲਈ ) ਸਟਾਫ ਦੀ ਅਤੇ ਸਾਜ਼ੋ-ਸਮਾਨ ਦੀ ਜਰੂਰਤ
ਤਾਂ ਹਰ ਹਾਲਤ ਵਿੱਚ ਰਹੇਗੀ, ਇਹਨਾ ਦੋਹਾਂ ਚੀਜ਼ਾਂ ਲਈ ਦੁਨਿਆਵੀ ਮਾਇਆ
ਦੀ ਵੀ ਲੋੜ ਹੁੰਦੀ ਹੈ, ਕੀ ਇਸ ਸਭ ਕੁਝ ਨੂੰ ਚਲਾਉਣ ਲਈ ਇਸ ਕਿਸ਼ਤੀ
ਵਿੱਚ ਸਫ਼ਰ ਕਰ ਰਹੇ ਸਵਾਰਾਂ ਦੀ ਜ਼ੁੰਮੇਵਾਰੀ ਨਹੀਂ ਬਣਦੀ? ਕਿ ਪਹਿਲਾਂ
ਕਿਸ਼ਤੀ ਦੀ ਤੰਦਰੁਸਤੀ ਵਾਰੇ ਸੋਚਿਆ ਜਾਵੇ ਅਤੇ ਬਾਅਦ ਵਿੱਚ ਸਫ਼ਰ ਕਰਨ
ਵਾਰੇ। ਤਕਰੀਬਨ ਤਿੰਨ-ਚਾਰ ਸਾਲਾਂ ਤੋਂ ਮੈਂ ਇਸ ਪੰਜਾਬੀ ਸੱਥ
ਨਾਲ ਜੁੜਿਆ ਹੋਇਆ ਹਾਂ, ਦੇਖਦਾ ਹਾਂ, ਪੜ੍ਹਦਾ ਹਾਂ, ਸਾਡੇ ਪੰਜਾਬੀ
ਵੀਰਾਂ ਦਾ ਰਵਈਆ ਇਸ ਕਿਸ਼ਤੀ ਲਈ, ਸਵਾਰ ਤਾਂ ਹਰ ਕੋਈ ਹੋਣਾ ਚਾਹੁੰਦਾ
ਹੈ ਪਰ ਅਫਸੋਸ ………।
ਓ ਯਾਰ ਮੈਨੂੰ ਇਕ ਗੱਲ ਦੀ ਸਮਝ
ਨਹੀਂ ਆਈ ਇਹਨਾ ਲੋਕਾਂ ਦੀ। ਏਹੀ ਕਿ ਸਾਥੀ ਜੀ ਹੁਣਾ ਦੇ ਕਹਿਣ
ਮੁਤਾਬਕ ਇਹ ਲੋਕ ਧਰਮਾਂ ਦੇ ਨਾਮ ਤੇ ਤਾਂ ਜ਼ਜਬਾਤੀ ਹੋ ਕੇ ਲੱਖਾਂ
ਡਾਲਰ ਲੁਟਾ ਦੇਣਗੇ, ਪਰ ਆਪਣੇ ਵਿਰਸੇ ਲਈ ਆਪਣੀ ਮਾਂ ਬੋਲੀ ਲਈ ਜਾਂ
ਇਨਸਾਨੀਅਤ ਦੀ ਮਦਦ ਲਈ ਪਤਾ ਨਹੀਂ ਇਹਨਾ ਨੂੰ ਕਹਿੜੀ ਕਿਸਮ ਦਾ ਸੱਪ
ਸੁੰਘ ਜਾਂਦਾ ਹੈ।
ਮੈਂ ਅੱਜ ਲਈ ਇਤਨਾ ਕੁ ਕਮਲ
ਕੁੱਟਦਾ ਹੋਇਆ ਕੌੜੇ-ਮਿੱਠੇ ਬੋਲ ਲਿਖਣ ਲਈ ਮੁਆਫ਼ੀ ਚਾਹੁੰਦਾ ਹਾਂ ਅਤੇ
ਉਮੀਦ ਕਰਦਾ ਹਾਂ ਕਿ ਅਗਲੇ ਕੁਝ ਹਫ਼ਤਿਆਂ ਵਿੱਚ ਪੰਜਾਬੀ ਡਾਟ-ਕਾਮ ਦੇ
ਸਹਿਯੋਗ ਦੀ ਲਿਸਟ ਵੀ ਲੰਬੀ ਹੋਵੇਗੀ।
ਖ਼ਿਮਾਂ ਦਾ ਜ਼ਾਚਕ
ਜੋਗਿੰਦਰ ਸੰਘੇੜਾ ਕਨੇਡਾ |
|
ਸੁਰਿੰਦਰ ਮਾਹਲ, ਲੈੱਸਟਰ-ਇੰਗਲੈਂਡ |
|
13/12/04 "ਕੇਲ ਕਰੇਂਦੇ ਹੰਸ ਨੂੰ ਅਚਿੰਤੇ ਬਾਜ਼ ਪਏ"
ਰਾਮੂੰਵਾਲੀਆ ਭਰਾਵਾਂ ਬਲਵੰਤ ਸਿੰਘ, ਇਕਬਾਲ ਅਤੇ ਰਛਪਾਲ
(ਕੈਨੇਡਾ) ਦੀ ਲਾਡਲੀ ਡਾਕਟਰ ਭਾਣਜੀ ਦੇ ਪਏ ਅਚਾਨਕ ਸਦੀਵੀ ਵਿਛੋੜੇ
ਤੇ ਬਹੁਤ ਹੀ ਦੁਖੀ ਦਿਲ ਨਾਲ ਸਾਰੇ ਪਰਿਵਾਰ ਦੇ ਦੁੱਖ ਵਿੱਚ ਸ਼ਰੀਕ
ਸਮਝਦੇ ਹੋਏ ਦਿਲ ਦੀਆਂ ਗਹਿਰਾਈਆਂ 'ਚੋਂ ਦੁੱਖ ਪ੍ਰਗਟ ਕਰਦਾ ਹੋਇਆ
ਵਿੱਛੜੀ ਆਤਮਾ ਦੀ ਸ਼ਾਂਤੀ ਲਈ ਅਤੇ ਪਰਿਵਾਰ ਨੂੰ ਡਾਢੇ ਦਾ ਡਾਢਾ ਭਾਣਾ
ਮੰਨਣ ਦੀ ਸਮਰੱਥਾ ਲਈ ਅਰਦਾਸ ਕਰਦਾ ਹਾਂ।
... ਸੁਰਿੰਦਰ ਮਾਹਲ(ਲੈੱਸਟਰ-ਇੰਗਲੈਂਡ) |
|
ਸ੍ਰ: ਨਿਰਮਲ ਸਿੰਘ ਸਿੱਧੂ, ਇਟਲੀ |
|
13/12/04 ਸ੍ਰ: ਰਾਮੂਵਾਲੀਆ ਦੀ ਭਾਣਜੀ ਦੀ ਭਰ ਜਵਾਨੀ
ਮੌਤ ਤੇ ਗਹਿਰਾ ਅਫਸੋਸ
ਲੋਕ ਭਲਾਈ ਪਾਰਟੀ ਇਟਲੀ ਦੇ ਪ੍ਰਧਾਨ ਸ੍ਰ: ਨਿਰਮਲ ਸਿੰਘ ਸਿੱਧੂ,
ਹਰਪਾਲ ਸਿੰਘ ਬਧੋਛੀ, ਵਰਿੰਦਰਪਾਲ ਸਿੰਘ ਮੱਲੀ, ਬਲਵਿੰਦਰ ਸਿੰਘ
ਗਿੱਲ, ਗੋਪਾਲ ਸਿੰਘ, ਮੇਜਰ ਸਿੰਘ, ਗੁਰਦੀਪ ਸਿੰਘ ਅਤੇ ਸਮੂਹ ਲੋਕ
ਭਲਾਈ ਪਾਰਟੀ ਇਟਲੀ ਵੱਲੋਂ ਲੋਕ ਭਲਾਈ ਪਾਰਟੀ ਦੇ ਕੌਮੀ ਪ੍ਰਧਾਨ ਤੇ
ਘੱਟ ਗਿਣਤੀ ਵਿਦਿਅਕ ਸੰਸਥਾਵਾਂ ਦੇ ਕੌਮੀ ਕਮਿਸ਼ਨ ਦੇ ਸੀਨੀਅਰ ਮੈਂਬਰ
ਸ੍ਰ: ਬਲਵੰਤ ਸਿੰਘ ਰਾਮੂਵਾਲੀਆ ਜੀ ਦੇ ਸਮੂਹ ਪਰਿਵਾਰ ਨਾਲ ਦਿਲੀ
ਹਮਦਰਦੀ ਤੇ ਅਚਾਨਕ ਲੱਗੇ ਗਹਿਰੇ ਸਦਮੇ ਵਿਚ ਅਫਸੋਸ ਪ੍ਰਗਟ ਕੀਤਾ ਗਿਆ
ਹੈ । ਬਹੁਤ ਹੀ ਦੁਖ ਦੀ ਗੱਲ ਹੈ ਕਿ ਸ੍ਰ ਰਾਮੂਵਾਲੀਆ ਦੀ ਭਾਣਜੀ
ਡਾਕਟਰ ਹਰਸਿਮਰਤ ਕੌਰ ਦਾ ਅਚਾਨਕ ਪਏ ਦਿਲ ਦੇ ਦੌਰੇ ਕਾਰਨ ਸਵਰਗਵਾਸ
ਹੋ ਗਿਆ । ਸ੍ਰ; ਰਾਮੂਵਾਲੀਆ ਸਾਹਿਬ ਦਾ ਸਮੁੱਚਾ ਪਰਿਵਾਰ ਬਹੁਤ
ਕਾਬਿਲ ਸਮਝਦਾਰ ਤੇ ਵਿਦਵਾਨ ਹੈ । ਇਸ ਪਰਿਵਾਰ ਚੌਂ ਮਹਾਨ ਸਖ਼ੀਅਤਾਂ
ਨੇ ਜਨਮ ਲਿਆ ਹੈ । ਡਾਕਟਰ ਹਰਸਿਮਰਤ ਕੌਰ ਸੇਖੌਂ ਜਿੰਨਾ ਨੇ ਐਮ ਬੀ
ਬੀ ਐਸ ਤੇ ਇੰਟਰਸ਼ਿਪ ਮੁਕੱਮਲ ਕਰ ਲਈ ਸੀ, ਸਮਾਜ ਦੀ ਸੇਵਾ ਲਈ ਪੁਲਾਂਘ
ਪੁੱਟਣ ਲੱਗੇ ਸੀ, ਪਰ ਅਕਾਲ-ਪੁਰਖ ਦੇ ਸੱਦੇ ਤੇ ਪਰਲੋਕ ਨਿਵਾਸਾ ਹੋ
ਗਏ । ਇਸ ਤਰਾਂ ਅਸੀਂ ਇੱਕ ਕਾਬਿਲ ਡਾਕਟਰ ਦੀਆਂ ਸੇਵਾਂਵਾ ਤੋਂ ਵਾਝੇ
ਰਹਿ ਗਏ । ਪਰ ਜੋ ਅਕਾਲ –ਪੁਰਖ ਨੂੰ ਮਨਜੂਰ ਹੁੰਦਾ ਹੈ ,ਉਹੀ ਹੁੰਦਾ
ਹੈ ।
ਘੱਲੇ ਆਏ ਨਾਨਕਾ, ਸੱਦੇ ਉਠਿ ਜਾਇ
ਅਸੀਂ ਵਾਹਿਗੂਰੁ ਅੱਗੇ ਅਰਦਾਸ ਕਰਦੇਂ ਹਾਂ ਕਿ ਡਾਕਟਰ ਹਰਸਿਮਰਤ
ਕੌਰ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ , ਸਵਰਗਾਂ ਦਾ ਭਾਗੀਦਾਰ ਬਣਾਏ।
ਡਾਕਟਰ ਹਰਸਿਮਰਤ ਕੌਰ ਦੇ ਮਾਤਾ ਪ੍ਰੋਫੈਸਰ ਕਰਮਜੀਤ ਕੌਰ ਸੇਖੋਂ ਅਤੇ
ਪਿਤਾ ਸ੍ਰ: ਬਲਵਿੰਦਰ ਸਿੰਘ ਸੇਖੋਂ ਅਤੇ ਸਮੂਹ ਪਰਿਵਾਰ ਨਾਲ ਇਸ
ਗਹਿਰੇ ਸਦਮੇ ਵਿਚ ਅਫਸੋਸ ਪ੍ਰਗਟ ਕਰਦੇ ਹਾਂ ਅਤੇ ਅਰਦਾਸ ਕਰਦੇ ਹਾਂ
ਕਿ ਵਾਹਿਗੁਰੂ ਸੇਖੋਂ ਪਰਿਵਾਰ ਨੂੰ ਮਨ ਦੀ ਸ਼ਾਤੀ ਤੇ ਹੌਸਲਾ ਬਖਸ਼ੇ
। |
|
ਸਤਨਾਮ ਸਿੰਘ ਚਾਹਲ, ਕੈਲੇਫੋਰਨੀਆ |
|
10/12/04
Copy
of letter sent to all US Senators
Dear Senators,
Recent events around the
globe have highlighted the need to make citizen
diplomacy a central component of U.S. foreign policy. I
am writing to urge you to support swift passage of the
International Student and Scholar Access Act of 2004, S.
2715, introduced by Senator Norm Coleman (R-MN).
As a member of Sister
Cities International, one of the premier citizen
diplomacy organizations in the United States with over
700 U.S. communities partnered with over 1,800
international communities in 124 countries, I believe
firmly that efforts to balance U.S. security needs with
a desire and need to reach out to underserved regions of
the world requires us to reexamine current visa policy
as it relates to student and professional exchanges. As
Senator Coleman eloquently stated, the current visa
process is "the equivalent of
a police roadblock. We are stopping so many innocent
people that it calls into question if this is a good use
of Government resources and power. Again, it is in the
interest of the United States of America to bring in the
best and brightest". These are
people who will lead their nations one day. The
experience they gain with our democratic system and our
values gives them a better understanding of what America
is and who Americans are.
S.2715 would restore a
balanced approach to U.S. visa policy and would ensure
that international students and exchange visitors
encounter a timely, predictable and transparent visa
process. In addition, the bill calls for the Departments
of State, Commerce, Education and Homeland Security to
develop a strategic plan to attract foreign students to
study in the United States, similar to the strategies
implemented by the U.K., Canada, and Australia, to bring
students back to American colleges and universities.
Without these necessary changes, the United States will
continue to lose ground in attracting future leaders,
practitioners, scientists and other professionals who
act as beacons of truth and hope once they return to
their home country and share their experiences with
their friends and families.
With your support, we can
continue to reach out to underserved regions of the
world and bridge cultures to foster a more peaceful and
prosperous world. Thank you for your support of
international exchange programs and your attention to
this important matter. I look forward to hearing from
you about this urgent issue.
Sincerely,
Satnam Singh Chahal
California |
|
ਕਮਲਜੀਤ ਸੰਘਾ |
|
09/12/04
Dear Editor 5abi.com
Was reading about the project
Spread the light. My husband (Rajesh K. Jalota) and my
self are very keen to be involved in the project and
help wherever needed. We got some links in rural Punjab
especially, in Sangrur and Jalandhar districts, and our
parents can also provide on the ground information for
students who would need assistance as they are retired
from the education and bank sectors. I think their on
the ground information could be useful. We volunteer
ourselves for any type of service for this cause...fund
raising, contributions or looking for needed people.
hope you can include our names for
this project. |
|
ਸਤਪਾਲ ਗੋਇਲ |
|
09/12/04
ਪਗੜੀ ਸੰਭਾਲ ਜੱਟਾ
(ਸਤਪਾਲ ਗੋਇਲ)
ਫਰਾਂਸ ਵਿੱਚ ਚੱਲ ਰਹੀ ਪਗੜੀ ਵਾਰੇ ਕਾਨੂੰਨ ਦੀ ਚਰਚਾ ਅੱਜ ਸਵੇਰੇ
ਸੁੱਖ ਸਾਗਰ ਰੇਡੀਓ ਤੋਂ ਪ੍ਰਸਾਰਨ ਹੋਈ।
ਸਰਦਾਰ ਜ਼ੋਰਾਵਰ ਸਿੰਘ ਜੀ ਉਘੇ ਵਕੀਲ ਸ੍ਰੀ ਰਾਹੀ ਜੀ ਅਤੇ ਕਈ
ਹੋਰ ਪਤਵੰਤੇ ਸੱਜਨਾ ਨਾਲ ਬੜੀ ਸੂਝਬੂਝ, ਸਮਝ, ਅਦਵ, ਧਿਆਨ, ਅਤੇ
ਕਾਨੂਨੀ ਸੰਧਰਵ, ਸਰਿਸ਼ਟਾਚਾਰ ਅਤੇ ਬਹੁ-ਪੱਖੀ ਨਜ਼ਰਿਏ ਨਾਲ ਮਾਰਚ 2004
ਵਿੱਚ ਹੋਣ ਵਾਲੇ ਫਰਾਂਸ ਦੇ ਕਾਨੂਨ ਦੇ ਵੱਖ ਵੱਖ ਪਹਿਲੂਆਂ ਵਾਰੇ
ਚਰਚਾ ਕੀਤੀ। ਮੇਰੀ ਸਮਝ ਅਨੁਸਾਰ ਸਿੱਖ ਸੰਸਾਰ ਲਈ (ਵਿਸ਼ੇਸ਼ ਤੌਰ ਤੇ
ਯੂਰਪ ਵਿੱਚ ਰਹਿੰਦੇ ਸਿਖਾਂ ਲਈ) ਇਹ ਇਕ ਬਹੁਤ ਵੱਡੀ ਚਨੌਤੀ ਹੈ।
ਮੇਰੇ ਸੁਝਾਵ ਇਸ ਤਰ੍ਹਾਂ ਹਨ:
(1)ਇਸ ਲੜਾਈ ਲਈ ਕਾਨੂਨੀ,
ਸਮਾਜਿਕ, ਰਾਜਨੀਤਕ, ਆਰਥਕ ਅਤੇ ਸਰਕਾਰੀ ਸੰਸਥਾਵਾਂ ਅਤੇ ਸਹਿਯੋਗ ਅਤੇ
ਉੱਚਕੋਟੀ ਦੀ ਸੂਝਬੂਝ, ਗਿਆਨ ਅਤੇ ਇਹਨਾਂ ਸਾਰੇ ਸੂਤਰਾਂ ਨੂੰ ਲੀਗਲ
ਪੱਧਰ ਤੇ ਇਕ ਸੰਜੁਕਤ ਪਲੇਟਫਾਰਮ ਦੇ ਜ਼ਰੀਏ ਬਹੁਤ ਸਲੀਕੇ ਨਾਲ ਪੇਸ਼
ਕਰਨ ਦੀ ਜ਼ਰੂਰਤ ਹੈ।
(2) ਭਾਰਤ ਅਤੇ ਪੰਜਾਬ ਦੇ
ਉੱਚਕੋਟੀ ਦੇ ਰੀਟਾਇਰਡ ਸਿੱਖ ਜੱਜਾਂ ਦਾ ਇਕ ਗਰੁਪ ਫਰਾਂਸ ਭੇਜਿਆ
ਜਾਵੇ।
(3) ਇਹ ਲੜਾਈ ਝੰਡੀਆਂ ਲੈ ਕੇ
ਜਲੂਸ ਕੱਢਨ ਨਾਲ ਨਹੀਂ ਲੜੀ ਜਾ ਸਕਦੀ।
(4) ਕੇਵਲ ਇਕ ਸਾਧਨ ਜਾਂ ਇਕ
ਸੰਸਥਾ ਜਾਂ ਇਕ ਵਿਅਕਤੀ ਉਪਰ ਨਿਰਭਰ ਨਹੀਂ ਕਰਨਾ। ਡਾਕਟਰ ਮਨਮੋਹਨ
ਸਿੰਘ ਜੀ ਨੇ ਜੋ ਕੋਸ਼ਿਸ਼ ਕੀਤੀ ਹੈ ਉਹ ਬਹੁਤ ਪ੍ਰਸੰਸ਼ਾ ਦੇ ਯੋਗ ਹੈ।
ਯਾਦ ਰਹੇ ਉਹ ਭਾਰਤ ਦੇ ਪਰਧਾਨ ਮੰਤਰੀ ਹਨ। ਲੱਖਾਂ ਕੰਮਾਂ ਵਿੱਚ
ਵਿਅਸਤ ਹਨ।
(5) ਅਮਰੀਕਾ, ਕਨੇਡਾ, ਯੂ.ਕੇ
ਅਤੇ ਹੋਰ ਮੁਲਕਾਂ ਤੌਂ ਪਹੁੰਚ ਵਾਲੇ ਸਿੱਖ ਸਜਨ ਵਕੀਲਾਂ ਰਾਹੀਂ ਕੇਸ
ਨੂੰ ਸਪੋਰਟ ਕਰਨ।
(6) ਧਾਰਮਿਕ ਸੰਸਥਾਵਾਂ ਮਾਇਆ
ਬਖ਼ਸ਼ਨ। ਅਪਨੇ ਵਿਚਾਰ ਕੇਵਲ ਸਰਵਉਤਮ ਉਘੇ ਵਿਦਵਾਨਾਂ ਰਾਹੀਂ ਹੀ ਵਿਅਕਤ
ਕਰਨ। ਹਰ ਕੋਈ ਉਠ ਕੇ ਸ਼ੋਰ ਨਾ ਪਾਵੇ। ਚੁਪ ਤੇ ਵਿਵੇਕ ਸਹਾਈ ਹੋ ਸਕਦੇ
ਹਨ।
(7) ਸਿੱਖ ਧਰਮ, ਪਗੜੀ,
ਦਾੜੀ-ਕੇਸ ਵਾਰੇ ਅੰਗ੍ਰੇਜ਼ੀ, ਫਰੈਂਚ ਭਾਸ਼ਾਵਾਂ ਵਿਚ ਬਹੁਤ ਸੁੰਦਰ
ਪੇਪਰ ਤੇ ਆਲੀਸ਼ਾਨ ਛਪਾਈ ਕਰਕੇ ਪਬਲਿਕ ਤੇ ਸਰਕਾਰੀ ਸਥਾਨਾਂ ਤੇ ਵੰਡਿਆ
ਜਾਵੇ। ਸਿਖ ਧਰਮ ਵਾਰੇ ਸੁੰਦਰ ਅਤੇ ਅਸਾਨ ਭਾਸ਼ਾ ਵਿਚ ਕਿਤਾਬਾਂ ਮੁਫ਼ਤ
ਭੇਜਨ ਦਾ ਪ੍ਰੋਗਰਾਮ ਸ਼ੁਰੂ ਕੀਤਾ ਜਾਵੇ। ਧਿਆਨ ਰਹੇ ਇਹ ਕੰਮ ਬਹੁਤ ਹੀ
ਲਾਇਕ ਵਿਅਕਤੀਆਂ ਨੂੰ ਸੋਂਪਿਆਂ ਜਾਵੇ। ਮੇਰੀ ਨਜ਼ਰ ਵਿਚ ਸਰਦਾਰ
ਖ਼ੁਸਵੰਤ ਸਿੰਘ ਦੁਨਿਆਂ ਵਿਚ ਜਾਨੇ ਜਾਂਦੇ ਹਨ। ਉਹਨਾ ਨੇ ਸਿਖਾਂ ਦੇ
ਇਤਿਹਾਸ ਵਾਰੇ ਬਹੁਤ ਕੁਝ ਲਿਖਿਆਂ ਹੈ ਅਤੇ ਦੁਨੀਆਂ ਭਰ ਵਿਚ ਰਸੂਖ਼ ਵੀ
ਬਹੁਤਮ ਹੈ। ਬੁਧੀਜੀਵੀ ਅਤੇ ਬਿਸਨਿਸ ਅਦਾਰੇ ਅਤੇ ਲੇਖਕ ਮਿਲਕੇ
ਯੋਗਦਾਨ ਦੇਨ। ਇਹ ਕੰਮ ਪੈਸੇ ਖ਼ਰਚ ਕੇ ਅਤੇ ਪੂਰਾ ਸਮਾਂ ਲਗਾ ਕੇ ਕੀਤਾ
ਜਾਵੇ। ਟਾਈਮ ਇਜ਼ ਐਸੰਸ ਹੀਅਰ। ਵਕਤ ਜ਼ਾਇਆ ਨਹੀਂ ਕਰਨਾ ਇਸ
ਪਹਲੁ ਵਾਰੇ। ਯਾਦ ਰਹੇ ਹੋਰ ਪਗੜੀਧਾਰੀ ਲੋਕਾਂ ਦਾ ਜ਼ਿਕਰ ਕੀਤਾ ਜਾਵੇ
ਜਿਵੇਂ ਕਿ ਅਰਬੀ ਕਮਉਨਿਟੀ ਵਗੈਰਾ ਵਗੈਰਾ। ਜ਼ੋਰਾਵਰ ਸਿੰਘ ਜੀ ਇਕ ਸਜਨ
ਨਾਲ ਗਲ ਕਰ ਰਹੇ ਸਨ ਜਿਨਾਂ ਨੇ ਪਗੜੀ ਦੀ ਰਸਮ ਤੇ ਸਿੱਖੀ ਦੀ ਰੁਹਾਨੀ
ਰਵਾਇਤ ਦਾ ਇਤਹਾਸਿਕ ਪਹਿਲੂ ਅਤੇ ਅਧਿਆਤਮਿਕ ਨਜ਼ਰੀਆ ਇੰਗਲੈਂਡ ਵਿਚ ਇਕ
ਪੇਪਰ ਪੜ੍ਹਕੇ ਸਰਕਾਰ ਤੇ ਜਨਤਾ ਨੂੰ ਪਗੜੀ ਵਾਰੇ ਜਾਣੂ ਕਰਵਾਇਆ। ਐਸੇ
ਵਿਦਵਾਨਾਂ ਨੂੰ ਸੁਹਣੇ ਤੇ ਸੁਚੱਜੇ ਢੰਗ ਨਾਲ ਸਨਮਾਨਤ ਕਰਨ ਦੀ ਪ੍ਰਥਾ
ਜਲਦੀ ਸ਼ੁਰੂ ਕੀਤੀ ਜਾਵੇ।
(8) ਟੀ.ਐਸ. ਐਲੀਅਟ ਅੰਗ੍ਰੇਜ਼ੀ
ਦਾ ਉਘਾ ਕਵੀ ਤੇ ਅਲੋਚਕ ਹੋਇਆ ਹੈ। ਉਸ ਦੇ ਲੇਖ
Tradition and Individual Talent
ਵਿਚ ਲਿਖਿਆ ਹੈ ਕਿ ਟਰੀਡਿਸ਼ਨ ਇਕ ਨਦੀ ਹੈ ਜੋ ਸਦੀਆਂ
ਤੋਂ ਵਹਿੰਦੀ ਆ ਰਹੀ ਹੈ। ਇੰਡੀਵਿਜੁਅਲ ਲਿਆਕਤ ਨਦੀ ਦੇ ਪਾਣੀ
ਨੂੰ ਸਾਫ਼ ਰਖਨ ਦੀ ਕਲਾ ਹੈ। ਹੁਣ ਸਿੱਖ ਕੌਮ ਦੀ ਟੈਲੰਟ ਦੀ
ਪਹਿਚਾਣ ਦੀ ਜ਼ਰੂਰਤ ਹੈ।
(9) Please forgive me for
switching to English. I am losing my thoughts because of
my low speed in Punjabi.T.S Eliots essay is very useful
here. He defines TRADITION as a CONTINUUM and INDIVIDUAL
TALENT as an individuals contribution to the already
flowing STREAM OF TRADITION. What we need is a few very
dedicated INDIVIDUALS who can use their talents in the
context of tradition so that they can defend the cause
in a very logical, compassionate, and culturally rich
context...Sikh religious institutions have no dirth of
money or talent. They should come out wholeheartedly and
financially to win this battle.My good wishes are with
all |
|
ਸੁਰਿੰਦਰ ਮਾਹਲ |
|
08/12/04
ਸੱਭ ਤੋਂ ਪਹਿਲਾਂ ਸਾਰੇ ਹੀ ਪੰਜਾਬੀ ਦੇ ਹਤੈਸ਼ੀਆਂ ਨੂੰ 'ਫੇਰ' ਸਲਾਮ
!
ਪਰਨਾਲਾ ਥਾਂ
ਦੀ ਥਾਂ। ਮੈਂ ਪਹਿਲਾਂ ਵੀ ਕਿਹਾ ਸੀ, ਹੁਣ ਵੀ ਕਹਿ ਰਿਹਾ ਹਾਂ, ਤੇ
ਕਹਿੰਦਾ ਹੀ ਰਹਾਂਗਾ ਜਦ ਤੱਕ ਗੱਲ ਸੌਰਦੀ ਨਹੀਂ....
ਬਲਦੇਵ
ਕੰਦੋਲਾ! ਤੂੰ ਬਹੁਤ ਹੀ ਸਿਰੜੀ ਯੋਧਾ ਹੈਂ ਜੋ ਥੋੜੇ ਕੀਤੇ ਹਾਰ ਨੀਂ
ਮੰਨਦਾ। ਮੈਂ ਉਹਨਾਂ ਨੂੰ ਮੁਖਾਤਿਬ ਹੋਇਆ ਸੀ ਜਿਹਨਾਂ ਬਾਰੇ ਮੈਂ
ਤੇਰੇ ਰਾਹੀਂ ਸੁਣਿਆਂ ਤੇਰੇ ਰਾਹੀਂ ਜਾਣਿਆਂ ਤੇ ਪਿਆਰਿਆ ਸੀ ਕਿ ਸ਼ਾਇਦ
ਪੰਜਾਬੀ ਦਾ ਕੁੱਝ ਸੌਰ ਸਕੇਗਾ। ਤੇਰੀ ਦ੍ਰਿੜਤਾ ਅਤੇ ਦਲੇਰੀ ਦੀ ਮੈਂ
ਤੇ ਸਾਥੀ ਦਾਦ ਦੇਣੋਂ ਕਿਵੇਂ ਵੀ ਪਿੱਛੇ ਨਹੀਂ ਰਹਿ ਸਕਦੇ।
ਕਿ ਤੁੰ ਕਿੰਨਾ ਲੰਬਾ ਸਮਾਂ ਨੰਗੇ ਧੜ ਆਪਣੇ ਸਿਦਕ ਆਸਰੇ ਲੜਦਾ ਰਿਹੈਂ
ਤੇ ਅੱਜ ਵੀ ਲੜ ਰਿਹੈਂ। ਚੰਡੀਗੜ੍ਹ ਵਾਲੇ ਦਲਬੀਰ ਸਿੰਘ ਦਾ ਵੀ ਇਹੋ
ਖ਼ਿਆਲ ਹੈ ।
ਤੇਰੇ ਸਿਦਕ
ਨੂੰ ਸਲਾਮ। ਹੁਣ ਕੱਲ੍ਹ ਨੂੰ ਇਹ 5ਆਬੀ ਡੌਟ ਕੌੱਮ ਬੰਦ ਵੀ ਕਰ ਦੇਵੇਂ
ਤਾਂ ਸਾਨੂੰ ਤੇਰੇ ਤੇ ਕੋਈ ਗ਼ਿਲਾ ਨਹੀਂ ਕਿ ਤੇਰੇ ਪਾਠਕ ਹੁਣ ਹੋਰ
ਵੱਖਰੀ ਵੈੱਬ ਸਾਈਟ ਬਣਾਉਣਾ ਸੋਚਦੇ ਤੇ ਲੋਚਦੇ ਹਨ। ਤੇਰੇ ਪੁਲ ਨੇ
ਬੜੇ ਪਾਰ ਲੰਘਾਏ ਪਰ ਤੇਰੀ ਕਿਸੇ ਸਾਰ ਨਾ ਲਈ। ਬੜੇ ਮੁਫਤੀ ਸਲਾਹਕਾਰ
ਆਏ ਤੇ ਗੱਡੇ ਸਲਾਹਾਂ ਦੇ ਤੇਰੇ ਵਿਹੜੇ ਢੇਰੀ ਕਰ ਗਏ ਤੇ ਮੁੜ ਨਹੀਂ
ਬਹੁੜੇ। ਮੈਂ ਬਹੁਤ ਲੰਬੇ ਸਮੇਂ ਬਾਦ ਕੁੱਝ ਮਹਿਸੂਸ ਕਰਕੇ ਲਿਖਿਆ ਸੀ
ਪਰ ਸ਼ਾਇਦ ਉਹ ਸਾਦੀ ਤੇ ਠੇਠ ਪੰਜਾਬੀ 'ਚ ਸੀ ਏਸ ਲਈ ਅਸਰ ਘੱਟ ਹੋਇਆ
ਹੋਵੇਗਾ।
ਤੁਸੀਂ 5 ਸਾਲ
ਯੁੱਧ ਲੜਿਆ ..ਕੇਹਦੇ ਲਈ? ਪੰਜਾਬੀ ਦੇ ੳ ਅ ੲ ਘੜੇ ਤੇ ਆਪ ਈ
ਘਿਰ ਗਿਐਂ 'ਊੜੇ' ਦੇ ਚਿੱਬਾਂ 'ਚ। ਯੂਨੀਕੋਡ ਤੇ ਗਾਲ਼ੇ ਸਮੇਂ ਨੇ ਕੀ
ਦਿੱਤਾ ? ਸਲਾਹਾਂ ਤੇ ਹੋਰ ਸਲਾਹਾਂ...ਮੰਗਾਂ ਤੇ ਹੋਰ ਮੰਗਾਂ
....ਫੁਰਮੈਸ਼ਾਂ ਤੇ ਬੱਸ ਹੋਰ ਫੁਰਮੈਸ਼ਾਂ ......ਚੰਗਾ ਰਹਿੰਦਾ
ਗ੍ਰੋਸਰੀ ਦੀ ਦੁਕਾਨ ਖੋਲ੍ਹ ਲੈਂਦਾ.... ਆਸ ਹੈ ਪੰਜਾਬੀ ਦਾ ਸਵਾਰ
ਭੂਤ ਜਲਦੀ ਉੱਤਰ ਜਾਏਗਾ...... ਪਰ ਮੈਂ ਸੁੱਖਣਾ ਸੁੱਖਦਾਂ ਕਿ ਮੇਰਾ
ਖ਼ਿਆਲ ਗ਼ਲਤ ਹੋਵੇ......
ਵੁਲਵਰਹੈਂਪਟਨ
ਦੀ ਮਿਲਣੀ ਦੀਆਂ ਯਾਦਾਂ 'ਚੋਂ ਕੁੱਝ ਜ਼ਿਆਦਾ ਹੀ ਉੱਘੜ ਆਈਆਂ ਤੇ
ਮੈਥੋਂ ਰਹਿ ਨੀਂ ਹੋਇਆ....... ਸ਼ਾਇਦ ਕੁੱਝ ਭਾਵਨਾ ਵੱਸ ਹੋ ਲਿਖ ਹੋ
ਗਿਆ ਲੱਗੇ.....ਪਰ ਨਹੀਂ ਇਹ ਸਧਾਰਨ ਹਾਲਾਤਾਂ ਦੇ ਖ਼ਿਆਲ ਹਨ।
...ਬਾਕੀ ਜੋ
ਸੱਚੇ ਦਿਲੋਂ ਤੇਰੇ ਨਾਲ ਖੜ੍ਹੇ ਹਨ ਉਹਨਾਂ ਦਾ ਧੰਨਵਾਦ.....
ਨਹੀਂ ਤਾਂ
ਇਕਬਾਲ ਰਾਮੂੰਵਾਲੀਆ ਦੀ ਨਵੀਂ ਆਈ ਸੀ.ਡੀ. ਦੇ ਇੱਕ ਗੀਤ
ਵਾਂਗ "ਨਿੰਮ ਦਾ ਮਾਣ ਕਰੀਂ ਨਾ ਹੀਰੇ, ਸਾਨੂੰ ਤੋਤਿਆਂ ਨੂੰ ਬਾਗ਼
ਵਥੇਰੇ" ਗੌਣ ਵਾਲੇ ਬਹੁਤ ਹੋਣਗੇ । ਜਿਨ੍ਹਾਂ ਦੀ ਅੱਖ ਕਦੇ ਨੀਂ
ਖੁੱਲਣੀਂ .... ਤੇਰੇ ਸਿਦਕ ਤੋਂ ਕੁਰਬਾਨ.....
ਸੁਰਿੰਦਰ ਮਾਹਲ |
|
ਅਨਮੋਲ ਕੌਰ |
|
08/12/04
ਸਤਿਕਾਰ ਯੋਗ ਸੰਪਾਦਕ ਜੀ,
ਸਤਿ ਸ੍ਰੀ ਅਕਾਲ।
ਮੈ ਸਤਪਾਲ
ਗੋਇਲ ਜੀ ਦਾ ਬਹੁਤ ਧੰਨਵਾਦ ਕਰਦੀ ਹਾਂ ਜਿਹਨਾਂ ਨੇ ਮੇਰੀ ਕਹਾਣੀ
ਪੜ੍ਹੀ ਅਤੇ ਕੀਮਤੀ ਵਿਚਾਰ ਦਿੱਤੇ। ੳਹਨਾਂ ਨੇ ਬਹੁਤ ਹੀ ਵਧੀਆ ਢੰਗ
ਨਾਲ ਅਲੋਚਨਾ ਕੀਤੀ ਜਿਸ ਤੋਂ ਮੈ ਕਾਫ਼ੀ ਪ੍ਰਭਾਵਿਤ ਹੋਈ।
ਕਿਉਕਿ ਜਿਨਾ ਚਿਰ ਤੁਹਾਡੀਆਂ ਰਚਨਾਵਾਂ ਨੂੰ ਕੋਈ ਚੰਗਾ
ਅਲੋਚਕ ਪੜਚੋਲ ਨਹੀ ਕਰਦਾ ਤੁਸੀ ਕੁੱਝ ਸਿੱਖ ਵੀ ਨਹੀ ਸਕਦੇ। ਕਹਾਣੀ
ਬਾਰੇ ਵਿਚਾਰ ਸਾਂਝੇ ਕਰਨ ਲਈ ਉਹਨਾਂ ਨੂੰ ਮੇਰਾ ਈ: ਮੇਲ ਅਡਰੈਸ ਦੇਣਾ
ਜਾਂ ਮੈਨੂੰ ਉਹਨਾਂ ਦਾ। ਮੈ ਆਪ ਜੀ ਦੀ ਧੰਨਵਾਦੀ ਹੋਵਾਂਗੀ।
ਆਦਰ ਸਹਿਤ,
ਅਨਮੋਲ ਕੌਰ। |
|
ਸਤਪਾਲ ਗੋਇਲ |
|
07/12/04
ਸ੍ਰੀਮਾਨ ਸੰਪਾਦਕ ਜੀ,
ਅਨਮੌਲ ਕੌਰ ਦੀ ਕਹਾਣੀ 'ਡਰ ਤਿੰਨ ਅੱਖਰਾਂ ਦਾ' ਕਾਫੀ ਰੌਚਕ ਤੇ
ਮਨਮੋਹਕ ਸਾਬਤ ਹੋਈ। ਮੈਂ ਇਕ ਹੀ ਸਾਹ ਵਿੱਚ ਪੜ੍ਹ ਗਿਆ। ਪ੍ਰੰਤੂ ਆਖ਼ਿਰ
ਦੇ ਹਿੱਸੇ ਨੂੰ ਦੋ ਵਾਰ ਪੜ੍ਹਿਆ।
ਕਹਾਣੀ ਦਾ ਵਿਸ਼ਾ ਤੇ ਸਾਰੇ ਕਿਰਦਾਰ
ਬਹੁਤ ਸਚੁਜੇ ਢੰਗ ਨਾਲ ਉਭਾਰੇ ਗਏ ਹਨ। ਹਰਪ੍ਰੀਤ ਤੇ ਉਸਦੀ
ਸਹੇਲੀ, ਮੈਡਮ ਪੁਰੀ, ਮੈਡਮ ਸੱਭਰਵਾਲ ਚੰਗੇ ਰੰਗ ਤੇ ਅਲਗ ਅਲਗ ਖ਼ੁਸ਼ਬੂ
ਲੈ ਕੇ ਵਧੀਆ ਤਰੀਕੇ ਨਾਲ ਪੇਸ਼ ਹੋਈਆਂ। ਮੈਡਮ ਦਮਨ ਦੀ ਵਾਕਫ਼ੀਅਤ ਬਹੁਤ
ਸੁਚਜੀ ਅਤੇ ਦਿਲਕਸ਼ ਰਹੀ। ਸੁੰਦਰ ਸਖ਼ਸ਼ੀਅਤ, ਮਿਲਾਪੜਾ ਸੁਭਾਹ, ਬੋਲਦੀ
ਤਾਂ ਮੂਹੋਂ ਜਿਵੇਂ ਫ਼ੁਲ ਗਿਰਦੇ ਪੰਜਾਬੀ ਬੋਲੀ ਤੇ ਸੁਭਾਹ ਨੂੰ ਬੜੇ
ਨਿਖਾਰ ਨਾਲ ਦਰਸਾਉਂਦੇ ਹਨ। ਆਂਢ ਗੁਆਂਢ ਦੀਆਂ ਔਰਤਾਂ ਦੀ ਬੋਲੀ ਵੀ
ਕਾਫ਼ੀ ਢੁਕਵੀਂ ਹੈ। ਲੇਕਿਨ ਕਹਾਣੀ ਦਾ ਅੰਤ ਹਾਲੀ ਤੱਕ ਮੇਰੇ ਸਾਹਿਤਕ
ਅਤੇ ਕਰਾਂਤੀਕਾਰੀ ਸੋਚ (ਜੋਕਿ ਲੇਖਿਕ ਨੇ ਮੁੱਖ ਪਾਤਰ ਦੇ ਮੂਹੋਂ
ਕਹਾਇਆ ਹੈ) ਨੂੰ ਮੰਨਣ ਲਈ ਤਿਆਰ ਨਹੀਂ ਹੋ ਰਿਹਾ।ਮੈਡਮ ਦਮਨ ਨੂੰ
ਦਮਨ ਦਾ ਖ਼ਾਮਖ਼ਾਹ ਸ਼ਿਕਾਰ ਬਨਾ ਦਿਤਾ। ਭਾਸ਼ਨ ਅਤੇ ਜ਼ਿੰਦਗੀ ਵਿੱਚ ਦੋਗਲੀ
ਦੀਵਾਰ ਖੜੀ ਕਰਕੇ ਕਹਾਣੀ ਦੀ ਗਤੀ ਅਤੇ ਮਕਸਦ ਦਾ ਗਲਾ ਘੋਟ ਦਿਤਾ। ਅਗਰ
ਪੜ੍ਹੀ ਲਿਖੀ ਔਰਤ,ਉਹ ਵੀ ਖਾਂਦੇ ਪੀਂਦੇ ਘਰ ਦੀ ਧੀ ਤੇ ਚੰਗੇ ਪਰਿਵਾਰ
ਵਿਚ ਵਿਆਹੀ ਹੋਈ ਕਾਲਜ ਦੀ ਪਰੋਫੈਸਰ ਦੀ ਹੈਸੀਅਤ ਤੇ ਸੁਭਾਹ ਪਖੋਂ
ਬਹੁਤ ਨਰਮ ਤੇ ਸੁਲਝੀ ਹੋਈ ਮੈਡਮ ਦਮਨ ਇਕ ਸ਼ਰਾਬੀ ਪਤੀ ਅਤੇ ਵੇਵਕੂਫ਼
ਅਣਪੜ੍ਹ ਸੱਸ ਨੂੰ ਸਿੱਧਾ ਨਹੀਂ ਕਰ ਸਕਦੀ ਤਾਂ ਆਮ ਘੱਟ ਪੜੀ ਲਿਖੀ
ਬਹੂ ਦਾ ਜੋ ਧਿਰਗ ਸਾਡੇ ਸਮਾਜ ਵਿਚ ਹੈ ਉਸ ਨੂੰ ਸ਼ਾਇਦ ਅਸੀਂ ਸਾਰੇ
ਜਾਣਦੇ ਹਾਂ। ਮੇਰੀ ਰਾਇ ਵਿੱਚ ਮੈਡਮ ਦਮਨ ਦੀ ਥਾਂ ਮੈਡਮ ਹੁਸ਼ਿਆਰ ਨੂੰ
ਦੇਣੀ ਮੁਨਾਸਬ ਹੌਵੇਗੀ। ਅਗਰ ਕਹਾਣੀ ਨੂਂ ਨਵਾਂ ਮੋੜ ਦੇਣ ਵਿਚ ਮੇਰੀ
ਮੱਦਦ ਦੀ ਜ਼ਰੂਰਤ ਪਵੇ ਤਾਂ ਮੈਂ ਹਾਜ਼ਰ ਹਾਂ। ਇਹ ਪੰਜਾਬੀ ਵਿੱਚ ਮੇਰਾ
ਅਲੋਚਨਾ ਦਾ ਪਹਿਲਾ ਪੱਤਾ ਹੈ। ਮੈਂ 5ਆਬੀ ਡਾਟ ਕਾਮ ਦਾ ਬਹੁਤ
ਸ਼ੁਕਰਗੁਜ਼ਾਰ ਹਾਂ ਜਿਸ ਨੇ ਮੈਨੂੰ ਗੁਰਮੁੱਖ਼ੀ ਵਿਚ ਲਿਖਨ ਲਈ
ਪ੍ਰੇਰਿਆ। ਕੋਈ 25-30 ਸਾਲਾਂ ਬਾਅਦ ਨਵੀਂ ਫ਼ਸਲ ਲੇਕਿਨ ਅਪਨੇ ਮੁਲਕ ਦੀ
ਮਿੱਟੀ ਦੀ ਖ਼ੁਸ਼ਬੂ ਇੰਜ ਮਨ ਨੂੰ ਭੌਂਦੀ ਹੈ ਜਿਵੇਂ ਸਾਡੇ ਅਪਨੇ ਦੇਸ
ਦੇ ਅੰਬ ਦਾ ਪਹਿਲਾ ਸੁਆਦ।
ਸਤਪਾਲ ਗੋਇਲ |
|
ਪੰਜਾਬੀ ਅਮੈਰਿਕਨ ਹੈਰੀਟੇਜ ਸੋਸਾਇਟੀ,
ਯੂਬਾ ਸਿਟੀ (ਕੈਲੀਫੋਰਨੀਆ) |
|
07/12/04
5 ਆਬੀ.ਕਾਮ ਦੇ ਸੁਹਿਰਦ ਪਾਠਕ ਸਜਣੋ।
ਅਸੀਂ ਉਹਨਾ ਸਾਰੇ ਭੈਣਾਂ-ਭਰਾਵਾਂ
ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਹਨਾ ਨੇ ਸੰਦੀਪ ਸਿੰਘ ਚਾਹਲ
ਹੁਰਾਂ ਦੁਆਰਾ ਯੂਬਾ ਸਿਟੀ ਵਿਖੇ (ਭਾਰਤ ਦੀ ਰਾਜਧਾਨੀ ਵਿੱਚ ਵਾਪਰੇ
1984 ਦੇ ਦਰਦਨਾਕ ਦੁਖਾਂਤ ਦੇ ਪੀੜਤਾਂ ਨੂੰ ਸਮਰਪਿਤ) ਆਯੋਜਿਤ
“Remembrance and Prayers” ਸਮਾਰੋਹ ਦੇ ਸਬੰਧ
ਵਿੱਚ ਸਮੀਖਿਆ ਪੜ੍ਹੀ। ਇਸ ਸਮਾਰੋਹ ਦਾ ਉਦੇਸ਼ ਨਵ-ਘਟਿਤ ਇਤਿਹਾਸ ਨੂੰ
ਨਵੀਂ ਪੀੜ੍ਹੀ (ਅਤੇ ਮੁੱਖਧਾਰਾ ਦੇ ਸਮਾਜ) ਨਾਲ ਢੁੱਕਵੇਂ
ਦ੍ਰਿਸ਼ਟੀਕੋਣ ਤੋਂ ਸਾਂਝਾ ਕਰਨਾ, ਪੀੜਤਾਂ ਨੂੰ ਸ਼ਰਧਾਂਜਲੀ ਭੇਟ ਕਰਨੀ
ਅਤੇ ਇਨਸਾਫ਼ ਦੀ ਮੰਗ ਕਰਨਾ ਸੀ। ਇਹ ਬਹੁਤ ਲਾਜ਼ਮੀ ਹੈ ਕਿ ਇਹਨਾ
ਘਟਨਾਵਾਂ ਨੂੰ ਯਾਦ ਰੱਖਿਆ ਜਾਵੇ ਤਾਂ ਜੋ ਇਸ ਤਰਾਂ ਦੇ ਨਰਸੰਹਾਰ ਫਿਰ
ਕਿਤੇ ਦੁਹਰਾਏ ਨਾ ਜਾਣ। ਸਾਡਾ ਟੀਚਾ ਇਸ ਸਮਾਰੋਹ ਨੂੰ ਰਾਜਨੀਤੀ ਤੋਂ
ਰਹਿਤ ਅਤੇ ਨਿਰਲੇਪ ਰੱਖਣਾ ਸੀ। ਸਮਾਰੋਹ ਦੇ ਅੰਤ ਵਿੱਚ
‘ਨਿਸ਼ਕਾਮ ਸਿੱਖ ਵੈਲਫੇਅਰ ਕੌਂਸਿਲ’
ਦਾ ਪਤਾ ਲਿਖੇ ਅਤੇ ਟਿਕਟਾਂ ਲੱਗੇ ਲਿਫਾਫੇ ਸੰਗਤ ਵਿੱਚ
ਵੰਡੇ ਗਏ। ਸਾਨੂੰ ਇਸ ਦੀ ਕੋਈ ਜਾਣਕਾਰੀ ਨਹੀਂ ਕਿ ਹਕੀਕਤ ਵਿੱਚ
ਕਿੰਨੇ ਲੋਕਾਂ ਨੇ ਆਪਣਾ ਮਾਇਕੀ ਯੋਗਦਾਨ ਡਾਕ ਵਿੱਚ ਪਾਇਆ ਹੈ।
ਕਿਉਂਕਿ ਸਾਡੀ ਸੰਸਥਾ ਫੰਡਾਂ ਨਾਲ ਸਿੱਧੇ ਤੌਰ ਤੇ ਨਜਿੱਠਣਾ ਨਹੀਂ
ਚਾਹੁੰਦੀ, ਇਸ ਕਰਕੇ ਅਸੀਂ ਸੰਗਤ ਨੂੰ ਬੇਨਤੀ ਕੀਤੀ ਕਿ ਉਹ ਆਪਣਾ
ਮਾਇਕੀ ਯੋਗਦਾਨ ਸਿੱਧਾ ਹੀ ਨਿਸ਼ਕਾਮ ਨੂੰ ਭੇਜਣ। ਨਿਸ਼ਾਕਾਮ ਦੀ ਵੈੱਬ
ਸਾਈਟ ਹੇਠ ਲਿਖੀ ਹੈ:
http://www.nishkam.org/index_m.html
ਅਤੇ ਨਿਸ਼ਕਾਮ ਦਾ ਪਤਾ ਹੈ: Nishkam
Sikh Welfare Council (Regd.),
Nishkam Bhawan,
B-Block, Tilak Vihar,
New Delhi-110018.
(Phone: 25412601, 25101848, 55464490).
USA address:
S. Mohan Singh C/O Dr. Harpreet
Singh,
17 Melville Rd., West Windsor,
NJ-08550, USA.
Phone. 609-716-0380
Email:
msinghnishkam@hotmail.com
ਸਾਡੇ ਲੋਕ ਵੱਖੋ-ਵੱਖ
ਜਥੇਬੰਦੀਆਂ ਦੀਆਂ ਪਾਲਸੀਆਂ ਤੋਂ ਅੱਕ ਚੁੱਕੇ ਹਨ। ਲੋਕ ਕਿਸੇ ਨੂੰ ਵੀ
ਪੈਸਾ ਦੇਣ ਤੋਂ ਕੰਨੀ-ਕਤਰਾਉਂਦੇ ਹਨ ਕਿਉਂਕਿ ਉਹਨਾਂ ਨੂੰ ਬਹੁਤ
ਕੌੜੇ-ਫਿੱਕੇ ਤਜ਼ਰਬੇ ਹੋ ਚੁੱਕੇ ਹਨ। ਇਸ ਕਰਕੇ ਇਹ ਬਿਹਤਰ ਹੈ ਕਿ
ਕਿਸੇ ਸਥਾਪਤ ਸੰਸਥਾ ਜਿਸ ਦੀ ਠੋਸ ਭਰੋਸੇਯੋਗਤਾ ਹੋਵੇ ਅਤੇ ਭਾਰਤ
ਵਿੱਚ ਅਧਾਰ ਹੋਵੇ, ਦੀ ਮਦਦ ਕੀਤੀ ਜਾਵੇ। ਅਸੀਂ ਨਿਸ਼ਕਾਮ ਬਾਰੇ ਉਸਾਰੂ
ਟਿੱਪਣੀਆਂ ਹੀ ਸੁਣੀਆਂ ਹਨ ਅਤੇ ਅਸੀਂ ਪਾਠਕਾਂ ਨੂੰ ਬੇਨਤੀ ਕਰਦੇ ਹਾਂ
ਕਿ ਉਹ ਆਪਣੇ ਪੱਧਰ ਤੇ ਵੀ ਇਸ ਬਾਰੇ ਆਪਣੀ ਤਸੱਲੀ ਕਰ ਲੈਣ। ਭਾਰਤ
ਵਿੱਚ ਰਹਿਣ ਵਾਲੇ 5ਆਬੀ.ਕਾਮ ਦੇ ਪਾਠਕ ਸੱਜਣ ਖ਼ੁਦ ਜਾ ਕੇ ਨਿਸ਼ਕਾਮ ਦੇ
ਕੰਮਾਂ ਦੀ ਕਾਰਜਸ਼ੀਲਤਾ ਬਾਰੇ ਆਪਣੇ ਵਿਚਾਰ ਸਾਡੇ ਸਭ ਨਾਲ ਸਾਂਝਾ ਕਰ
ਸਕਦੇ ਹਨ। ਉਹ ਦੋਸਤ ਜੋ (84 ਦੇ ਦੰਗਾ ਪੀੜਤ) ਬੱਚਿਆਂ ਨੂੰ ਸਿੱਖਿਅਤ
ਕਰਨਾ ਚਾਹੁੰਦੇ ਹਨ ਇਹ ਜਰੂਰ ਚੇਤੇ ਰੱਖਣ ਕਿ ਉਹ ਬੱਚੇ ਹੁਣ 20-30
ਸਾਲ ਦੀ ਉਮਰ ਦੇ ਹੋ ਗਏ ਹਨ। ਕਿਰਪਾ ਕਰਕੇ ਇਹ ਨਾ ਭੁੱਲੋ ਕਿ ਇਸ
ਦੁਖਾਂਤ ਨੂੰ ਵਾਪਰਿਆਂ ਵੀਹ ਸਾਲ ਹੋ ਚੁੱਕੇ ਹਨ। ਗਰੀਬ ਵਿਧਵਾਵਾਂ ਦੇ
ਦੋਹਤਰਿਆਂ-ਪੋਤਰਿਆਂ ਦੀ ਪੜ੍ਹਾਈ ਦੀ ਜਿੰਮੇਵਾਰੀ ਲੈਣ ਲਈ ਵੀ ਤੁਹਾਡਾ
ਪੂਰਾ ਸੁਆਗਤ ਹੈ। ਉਹਨਾ ਬੱਚਿਆਂ ਦੇ ਆਪਣੇ ਪਰਿਵਾਰਾਂ ਵਿੱਚ ਵਿਆਹ
ਕਰਨੇ ਵੀ ਇੱਕ ਬਹੁਤ ਮਹਾਨ ਖ਼ਿਆਲ ਹੋਵੇਗਾ।
ਅਸੀਂ ਗਿਆਨੀ ਕਰਨੈਲ
ਸਿੰਘ ਜੀ ਹੁਰਾਂ ਦੇ ਵਿਚਾਰ ਨਾਲ ਸਹਿਮਤ ਹਾਂ ਕਿ ਮੁਢਲੇ ਕਾਰਜਾਂ
ਤਹਿਤ ਇਸ ਸੰਸਥਾ (ਨਿਸ਼ਕਾਮ) ਦੇ ਭਾਰਤ ਵਿੱਚ ਕੀਤੇ ਕੰਮਾਂ ਦੀ ਪੜਚੋਲ
ਕੀਤੀ ਜਾਵੇ ਅਤੇ ਫਿਰ ਇਸ ਦੇ ਦੁਆਲੇ ਅੰਤਰ-ਰਾਸ਼ਟਰੀ ਸੰਸਥਾ ਕਾਇਮ
ਕੀਤੀ ਜਾਵੇ ਅਤੇ ਸਥਾਨਕ ਇਕਾਈਆਂ ਇਸ ਸਮਰਪਿਤ ਸੰਸਥਾ ਨੂੰ ਆਪਣਾ
ਯੋਗਦਾਨ ਦੇਣ ਅਤੇ ਦਾਨਕਰਤਾਵਾਂ ਨੂੰ ਪੂਰੀ ਪਾਰਦਰਸ਼ਤਾ ਅਤੇ
ਹਿਸਾਬ-ਕਿਤਾਬ ਉਪਲਭਧ ਹੋਵੇ।
(ਹੋਰਨਾ ਭਾਈਚਾਰਿਆਂ
ਦੀਆਂ) ਜਿਆਦਾਤਰ ਕਾਮਯਾਬ ਸੰਸਥਾਂਵਾਂ ‘ਇੱਕ ਵਲੋਂ ਇੱਕ ਵਾਸਤੇ’
ਦਾਨ ਦੇ ਅਧਾਰ ਤੇ ਚਲਦੀਆਂ ਹਨ। ਇਸ ਦਾ ਭਾਵ ਕਿ ਇਹ ਸੰਸਥਾਂਵਾਂ
ਯੋਗ/ਢੁੱਕਵੇਂ ਲੋੜਵੰਦ ਵਿਅਕਤੀ/ਵਿਦਿਆਰਥੀ ਦੀ ਨਿਸ਼ਾਨਦੇਹੀ ਕਰਦੀਆਂ
ਹਨ ਅਤੇ ਫਿਰ ਪੈਸਾ/ਯੋਗਦਾਨ ਦਾਨੀ ਵਲੋਂ ਸਿੱਧਾ ਲੋੜਵੰਦ ਤੱਕ
ਪਹੁੰਚਦਾ ਹੈ। ਇਸੇ ਤਰਾਂ ਲੋੜਵੰਦ ਬੱਚੇ ਤੁਹਾਡੇ ਮੁੰਹ-ਬੋਲੇ ਬੱਚੇ
ਬਣ ਸਕਦੇ ਹਨ ਅਤੇ ਉਹ ਤੁਹਾਨੂੰ ਹਰ ਮਹੀਨੇ ਚਿੱਠੀ ਦੁਆਰਾ ਆਪਣੇ
ਮੌਜੂਦਾ ਹਾਲਾਤਾਂ ਤੋਂ ਜਾਣੂ ਕਰਵਾ ਸਕਦੇ ਹਨ। ਲੋੜ ਅਨੁਸਾਰ ਤੁਸੀਂ
ਉਹਨਾ ਨੂੰ ਜਾ ਕੇ ਮਿਲ ਵੀ ਸਕਦੇ ਹੋ ਜਾਂ ਛੁੱਟੀਆਂ ਵਿੱਚ ਉਹਨਾ ਨੂੰ
ਆਪਣੇ ਕੋਲ ਰਹਿਣ ਲਈ ਸੱਦ ਵੀ ਸਕਦੇ ਹੋ। ਇਸ ਪ੍ਰਕਾਰ ਇਸ
ਆਦਾਨ-ਪ੍ਰਦਾਨ ਵਿੱਚ ਇੱਕ ਵਿਅਕਤੀਗਤ ਛੋਹ ਹੋਵੇਗੀ ਅਤੇ ਦਾਨੀ ਸੱਜਣ
ਲਈ ਇੱਕ ਸੰਤੁਸ਼ਟੀ ਵੀ। ਦਾਨੀ ਆਪਣੀ ਨੇਕ ਕਮਾਈ ਰਾਜਨੀਤਿਕ ਕੰਮਾਂ ਲਈ
ਵਰਤ ਹੁੰਦੀ ਨਹੀਂ ਦੇਖਣਾ ਚਾਹੁੰਦੇ। “ਪੰਜਾਬੀ ਅਮੈਰਿਕਨ ਹੈਰੀਟੇਜ
ਸੋਸਾਇਟੀ” ਲੋੜਵੰਦ ਬਚਿੱਆਂ ਦੀ ਸਿੱਧੇ ਤੌਰ ਮਦਦ ਕਰਨ ਲਈ ਤਿਆਰ
ਹੈ। ਸਾਨੂੰ ਭਰੋਸੇਯੋਗ ਸੰਸਥਾ ਦੀ ਬੇਸ਼ੱਕ ਲੋੜ ਹੈ ਜੋ ਕਿ ਸਹੀ ਅਤੇ
ਢੁਕਵੇਂ ਲੋੜਵੰਦ ਬੱਚਿਆਂ/ਵਿਅਕਤੀਆਂ ਦੀ ਪਛਾਣ/ਨਿਸ਼ਾਨਦੇਹੀ ਕਰੇ ਅਤੇ
ਚਾਹਵਾਨ ਦਾਨੀ ਸੱਜਣਾ/ਸੰਸਥਾਵਾਂ ਨਾਲ ਉਹਨਾ ਦਾ ਸੰਪਰਕ ਕਰਵਾ ਸਕੇ।
ਧੰਨਵਾਨ ਸਹਿਤ
ਪੰਜਾਬੀ ਅਮੈਰਿਕਨ ਹੈਰੀਟੇਜ ਸੋਸਾਇਟੀ
ਯੂਬਾ ਸਿਟੀ (ਕੈਲੀਫੋਰਨੀਆ) |
|
ਰਮਨਪ੍ਰੀਤ ਬਜਾਜ |
|
07/12/04
Are we doing something about the
comments by Narendara Modi?
Regards,
Ramanpreet Bajaj |
|
ਰੁਪਿੰਦਰ ਢਿੱਲੋ ਮੋਗਾ, ਨਾਰਵੇ |
|
05/12/04
ਸਤਿ ਸ੍ਰੀ ਅਕਾਲ,
ਪਿਛਲੇ ਦਿਨੀ ਵੱਡੇ ਬਾਈ ਸ਼ਿਵਚਰਨ ਜੱਗੀ
(ਕੁੱਸਾ ਆਲਾ) ਦਾ ਲੇਖ ਪੰਜਾਬ ਦੀ ਜਵਾਨੀ ਪ੍ਰਵਾਸ ਦੀ ਤਬਾਹੀ
ਵੱਲ ਕਿਉਂ ਪੜਿਆ ਤਾ ਪਿੱਛੇ ਜਿਹੇ ਭਾਰਤ ਫੇਰੀ ਦੌਰਾਨ ਮਾਸਕੌ ਏਅਰ
ਪੌਰਟ ਤੇ ਪੰਜਾਬੀ ਨੌਜਵਾਨਾ ਨਾਲ ਹੌਈ ਮੁਲਾਕਾਤ ਯਾਦ ਆ ਗਈ ਕਿ ਏਜੰਟਾ
ਦੇ ਸਬਜ ਬਾਗ ਦੇ ਹੱਥੇ ਚੜੇ ਇਹ ਪੰਜਾਬੀ ਨੋਜਵਾਨ ਕਿਵੇ ਪ੍ਰਦੇਸ ਵਿੱਚ
ਅਥਰੂ ਵਰਾ ਰਿਹਾ ਸੀ। ਕੋਈ 25-27 ਲੜਕੇ ਦਿੱਲੀ ਏਅਰ ਪੋਰਟ ਦੇ
ਮੁਲਾਜਮਾ ਅਤੇ ਏਜੰਟਾ ਦੀ ਮਿਲੀ ਭੁਗਤ ਨਾਲ ਵਾਇਆ ਮਾਸਕੋ , ਚੈਕ
(ਯਰੂਪ) ਲਈ ਰਵਾਨਾ ਹੋ ਗਿਆ ਅਤੇ ਚੈਕ ਮੁਲਕ ਦੇ ਏਅਰ ਪਰੋਟ ਤੋ ਇਹ
ਸਾਰੇ ਲੜਕੇ ਉਥੋ ਦੀ ਇਮੀਗਰੇਸ਼ਨ ਅਥਾਰਟੀ ਨੇ ਜਾਅਲੀ ਵੀਜੇ ਹੋਣ ਕਰਕੇ
ਵਾਪਸ ਵਾਇਆ ਮਾਸਕੋ ਇੰਡੀਆ ਡਿਪਰੋਟ ਕਰ ਦਿੱਤੇ ਅਤੇ ਇਹਨਾ ਨੌਜਵਾਨਾ
ਦੀ ਵਾਪਸੀ ਵੇਲੇ ਚੈਕ ਪੁਲੀਸ ਦੇ 2 ਮੁਲਾਜਮ ਵੀ ਨਾਲ ਇਹਨਾ ਦੀ
ਨਿਗਰਾਨੀ ਲਈ ਭੇਜੇ। ਇਹਨਾ ਨੋਜਵਾਨਾ ਦੇ ਚਿਹਰਿਆ ਤੇ ਬੇਬਸੀ ਅਤੇ
ਕਰਜੇ ਦੀ ਪੱਡ ਮਾਪਿਆ ਦੇ ਸਿਰ ਸਾਫ ਨਜਰ ਆ ਰਹੀ ਸੀ। ਕਿਸੇ ਨੂੰ ਇਹ
ਜਹਾਜ ਦਾ ਝੂਟਾ 4 ਲੱਖ ਦਾ ਪਿਆ ਅਤੇ ਕਿਸੇ ਨੂੰ 5 ਲੱਖ ਚ, ਪਰ ਮੰਜਿਲ
ਕਿਸੇ ਨੂੰ ਨਸੀਬ ਨਾ ਹੋਈ। ਅਤੇ ਵਾਪਸੀ ਤੇ ਵੀ ਤਕਰੀਬਨ 10-15 ਲੜਕੇ
ਬਿਜਨੈਸ ਵੀਜਿਆ ਤੇ ਮਾਸਕੋ ਤੱਕ ਆਏ ਅਤੇ ਯਕੀਨਨ ਇਹਨਾ ਨੋਜਵਾਨਾ ਦਾ
ਸੁੱਪਨਾ ਅਤੇ ਮੰਜਿਲ ਯਰੂਪ ਦਾ ਹੀ ਕੋਈ ਮੁਲਕ ਹੋਵੇਗਾ। ਇਹਨੇ
ਨੋਜਵਾਨਾ ਦੇ ਮੂੰਹਾ ਤੇ ਦਿੱਲੀਓਂ ਖੁਸੀ ਦੀ ਝੱਲਕ ਜਰੂਰ ਵੇਖੀ ਪਰ
ਆਪਣੀ ਮੰਜਿਲ ਤੋ ਹਰ ਕੋਈ ਅੱਜੇ ਕੋਹਾ ਦੂਰ ਸੀ। ਮਾਸਕੋ ਅੱਡੇ ਤੇ ਹੋਈ
ਨੋਜਵਾਨਾ ਨਾਲ ਮੁਲਾਕਾਤ ਅਨੁਸਾਰ ਅਜਿਹੇ ਏੰਜਟਾ ਦੇ ਅੱਗੇ ਰੱਖੇ ਬੰਦੇ
ਜੰਲਧਰ ਦੇ ਆਸ ਪਾਸ ਧਾਰਮਿਕ ਅਸਥਾਨਾ ਤੇ ਆ ਕੇ ਭੋਲੇ ਭਾਲੇ ਨੋਜਵਾਨਾ
ਨੂੰ ਝੂੱਠੇ ਸਬਜ ਬਾਗ ਵਿਖਾ ਕੇ ਆਪਣੇ ਜਾਲ ਵਿੱਚ ਫਸਾਉਦੇ ਹਨ। ਅਜਿਹਾ
ਸਖਸ ਕੋਈ ਧਵਨ ਨਾਮ ਦਾ ਵਿਅਕਤੀ ਹੈ ਜਿੱਸ ਦਾ ਕੋਈ ਸਹੀ ਟਿਕਾਣਾ ਤਾ
ਨਹੀ ਪਰ ਇਸ ਦੇ ਬੰਦੇ ਆਪਣੇ ਸ਼ਿਕਾਰ ਵਿੱਚ ਫਸੇ ਨੋਜਵਾਨਾ ਨੂੰ ਇਸ ਦਾ
ਦਿੱਲੀ ਦਾ ਕੋਈ ਨੰਬਰ ਦੇ ਕੇ ਰਾਬਤਾ ਕਰਾ ਦਿੰਦੇ ਹਨ ਅਤੇ ਇਹ ਸਖਸ
ਅਕਸਰ ਆਪਣਾ ਨੰਬਰ ਬੱਦਲਦਾ ਰਹਿੰਦਾ ਹੈ।
ਪੰਜਾਬ ਦੇ ਅਖਬਾਰਾ ਵਿੱਚ ਅਕਸਰ
ਅਜਿਹੇ ਲੇਖ ਛੱਪਦੇ ਰਹਿੰਦੇ ਹਨ ਕਿ ਅਜਿਹੇ ਏੰਜਟਾ ਤੋ ਸਾਵਧਾਨ ਰਹੋ
ਪਰ ਸ਼ਾਇਦ ਅਜਿਹੇ ਲੋਕਾ ਦੇ ਵਿਖਾਏ ਸਬਜਬਾਗ ਅਖਬਾਰੀ ਦਲੀਲਾ ਤੋ ਜਿਆਦਾ
ਕਾਰਗਾਰ ਸਿੱਧ ਹੁੰਦੇ ਹਨ ਕਿ ਪੰਜਾਬੀ ਪੀੜੀ ਯਰੂਪ, ਕੈਨੇਡਾ ਆਦਿ
ਮੁਲਕਾ ਚ ਪੁਹੰਚਣ ਦਾ ਸੁੱਪਨਾ ਲੈਕੇ ਇਹਨਾ ਝੂੱਠੇਬਾਜ ਫੇਰਬੀ ਲੋਕਾ
ਦੀ ਗੱਲਾ ਦੀ ਦੱਲਦਲ ਵਿੱਚ ਫਸ ਕੇ ਆਪਣਾ ਸੱਭ ਕੁੱਝ ਲੁੱਟਾ ਬਹਿੰਦੇ
ਹਨ ਜਾ ਫਿਰ ਫਿਲਮ 'ਸਾਨੂੰ ਮਾਣ ਵੱਤਣਾ ਦਾ' ਦੇ ਪਾਤਰਾ ਦੇ ਬੋਲ ਕਿ
ਪਿੰਡੋ ਬਾਹਰ 2 ਪੁਰਾਣੇ ਪ੍ਰਵਾਸੀਆ ਦੀ ਬੰਦ ਪਾਈਆ ਕਿੱਲਾ ਨੁਮਾ
ਕੋਠੀਆ ਅਤੇ ਇਹਨਾ ਨੂੰ ਵੇਖ ਕੇ ਪੰਜਾਬੀ ਨੋਜਵਾਨਾ ਦੇ ਦਿੱਲ ਵਿੱਚ ਇਹ
ਗੱਲ ਘਰ ਗਈ ਕਿ ਅਸੀ ਕਿਉ ਪਿੱਛੇ ਰਹੀਏ ਉਸ ਖਾਨ ਚੋ ਸੋਨਾ ਕੱਢਣ ਲਈ
ਜੋ ਇਹ ਕੋਠੀਆ ਬਣਾਉਣ ਵਾਲਿਆ ਨੇ ਕੱਢ ਲਿਆ ਆਦਿ ਗੱਲਾ ਮਜਬੂਰ ਕਰ
ਦਿੰਦੀਆ ਹਨ। ਪੰਜਾਬੀ ਨੋਜਵਾਨਾ ਨੂੰ ਕਿ ਉਹ ਗੱਲਤ ਕਿਸਮ ਦੇ ਬੰਦਿਆ
(ਏਜੰਟਾ) ਦੀਆ ਗੱਲਾ ਚ ਆਪਣੀ ਜਾਨ ਜੋਖਮ ਚ ਅਤੇ ਪੈਸਾ ਖਰਾਬ ਕਰ
ਬਹਿੰਦੇ ਹਨ।
ਮੇਰੀ ਅਜਿਹੇ ਵੀਰਾ ਨੂੰ ਬੇਨਤੀ
ਹੈ ਕਿ ਵੀਰੋ 11 ਸੰਤਬਰ ਦੇ ਅਮਰੀਕੀ ਵਾਕਿਆ ਤੋ ਬਾਅਦ ਹਾਲਾਤ ਬਹੁਤ
ਬੱਦਲ ਚੁੱਕੇ ਹਨ, ਆਸਾਨੀ ਨਾਲ ਕੰਮ ਨਹੀ ਮਿਲਦੇ ਅਤੇ ਗੈਰ ਕਾਨੂੰਨੀ
ਪ੍ਰਵਾਸੀਆ ਨੂੰ ਨਾ ਮਾਤਰ ਪੈਸੇ ਦੇ ਕੇ ਵੱਧ ਤੋ ਵੱਧ ਕੰਮ ਕਰਨ ਲਈ
ਮਜਬੂਰ ਕੀਤਾ ਜਾਦਾ ਹੈ ਆਦਿ। ਬਾਹਰ ਦੀ ਦੁਨੀਆ ਵੇਖਣ ਲਈ ਸਹੀ ਰਾਸਤਾ
ਚੁਣੋ ਨਾ ਕਿ ਫੇਰਬੀ ਏੰਜਟ। ਸਹੀ ਰਸਤੇ ਤੋ ਭਾਵ ਵਿੱਦਿਆ , ਚੰਗੀ
ਵਿੱਦਿਆ ਹਾਸਲ ਕਰੋ ਅਤੇ ਖੁਦ ਜਾਕੇ ਅਪਲਾਈ ਕਰੋ। ਵਿਦੇਸਾ ਵਿੱਚ
ਭਾਰਤੀ ਇੰਜੀਨੀਅਰਾ, ਸਟਾਫ ਨਰਸਾ (ਮੁੰਡੇ ਕੁੜੀਆ) ਟੈਕਨਾਲੋਜੀ
,ਡਾਕਟਰਾ ਆਦਿ ਦੀ ਲੋੜ ਸਮੇ ਅਨੁਸਾਰ ਅਤੇ ਭਾਰਤੀਆ ਦੀ ਕਾਬਿਲੀਅਤ
ਕਾਰਨ ਵੱਧ ਰਹੀ ਹੈ। ਅਜਿਹੀ ਉੱਚੇਰੀਆ ਪੜਾਈਆ ਚ ਰੁੱਚੀ ਲੈਣ ਅਤੇ ਖੁਦ
ਅਪਲਾਈ ਕਰਨ।
ਇੱਕ ਵਾਰ ਫਿਰ ਸ਼ਿਵਚਰਨ ਜੱਗੀ
(ਕੁੱਸਾ ਆਲਾ) ਬਾਈ ਜੀ ਦਾ ਇਸ ਸੱਚਾਈ ਭਰੇ ਸੱਚ ਨੂੰ ਦੂਜਿਆ ਨਾਲ
ਸਾਝਾ ਕਰਨ ਲਈ ਸ਼ੁਕਰੀਆ।
ਰੁਪਿੰਦਰ ਢਿੱਲੋ ਮੋਗਾ, ਨਾਰਵੇ |
|
ਅਨੰਤ ਢਿੱਲੋਂ, ਅਮ੍ਰਿਤਸਰ |
|
04/12/04
Dear Sir,
It was nice reading the
special article by Dr. Gumtala Sahib.I always read such
special articles and I hope you will keep it going.It is
indeed very good effort by 5abi portal, very good and
informative.
Regards
Anant Dhillon
Amritsar-India |
|
ਸੱਤਪਾਲ ਗੋਇਲ,
ਮਿਸ਼ੀਗਨ |
04/12/04
ਪਾਵਨ ਅਵਤਾਰ
ਕੁਦਰਤ ਬਖ਼ਸ਼ੇ ਖੁਲੇ ਭੰਡਾਰੇ
ਸ਼ਰਧਾਂ ਲਿਆਵਨ ਖ਼ੁਸ਼ੀਆਂ ਨਾਲ
ਸਤਗੁਰ ਹੋਵੇ ਜਦੋਂ ਦਿਆਲ |
|
ਰਾਜ ਭੁਪਿੰਦਰ ਸਿੰਘ, ਭਾਰਤ |
|
04/12/04
ਪਿਆਰੇ ਸੁਰਿੰਦਰ ਜੀ,
ਸਤਿ ਸ੍ਰੀ ਅਕਾਲ,
ਤੁਹਾਡਾ 3-12-2004 ਦਾ ਪਤਰ ਬਹੁਤ ਵਧੀਆ ਵਿਚਾਰ ਪੇਸ਼ ਕਰ ਰਿਹਾ ਹੈ,
ਜਿਸ ਵਿਚ ਤੁਸੀਂ 5ਆਬੀ.ਕਾਮ ਲਈ ਸਾਰੇ ਪਾਠਕਾਂ ਨੂੰ 50- 50 ਡਾਲਰ
ਭੇਜਣ ਦੀ ਸਲਾਹ ਦਿੱਤੀ ਹੈ । ਇਸ ਲਈ ਮੈਂ ਆਪਣਾ ਯੋਗਦਾਨ ਛੇਤੀ ਪਾਉਣ
ਜਾ ਰਿਹਾ ਹਾਂ ।
ਬਾਕੀ ਜੋ
ਸੰਪਾਦਕ ਜੀ ਵਲੋਂ ਪੰਜਾਬੀ ਭਾਸ਼ਾ ਲਈ ਲਿਖਿਆ ਹੈ ਉਸ ਤੇ ਵਿਚਾਰ ਕਰਨ
ਉਪਰੰਤ ਮੈਂ ਕਹਿਣਾ ਚਾਹੁੰਦਾ ਹਾਂ ਕਿ :-
1. ਇੰਟਰਨੈਟ
ਦਾ ਫਾਇਦਾ ਪੰਜਾਬੀ ਦੇ ਪਸਾਰ ਲਈ ਬਹੁਤ ਉਠਾਇਆ ਜਾ ਰਿਹਾ ਹੈ ਤੇ
ਸਾਨੂੰ ਇਸ ਬਾਬਤ ਹੋਰ ਸੁਚੱਜੇ ਕਦਮ ਚੁਕਣੇ ਚਾਹੀਦੇ ਹਨ ।
2. ਜੋ ਗੱਲ ਵਪਾਰਕ ਅਦਾਰਿਆਂ ਦੀ ਹੈ, ਉਨ੍ਹਾਂ ਵਲੋਂ ਜੋ ਸਹਾਇਤਾ
ਮਿਲੇ ਉਹ ਠੀਕ ਹੈ ਤੇ ਬਾਕੀ ਸਾਰੇ ਪਾਠਕਾਂ ਆਪਣੀ ਆਪਣੀ ਕਮਾਈ ਵਿਚੋਂ
ਕੱਢਣ । ਜਿਸ ਦੀ ਨੇਕ ਸ਼ੁਰੂਆਤ ਸੁਰਿੰਦਰ ਜੀ ਤੇ ਸ਼ਿਵਚਰਨ ਜੀ ਵਲੋਂ
ਕੀਤੀ ਗਈ ਹੈ ।
3.ਪੰਜਾਬੀ
ਯੂਨੀਵਰਸਿਟੀ ਬਾਰੇ ਤੁਹਾਡਾ ਗਿਲਾ ਬਿਲਕੁਲ ਠੀਕ ਹੈ ਪਰ ਮੇਰਾ ਖਿਆਲ
ਹੈ ਕਿ ਪੰਜਾਬੀ ਦੇ ਚੰਗੇ ਪਾਸਾਰ ਲਈ ਪੰਜਾਬੀ ਦੀਆਂ ਵੈਬਸਾਈਟਾਂ ਵੀ
ਆਪੋ ਆਪਣਾ ਉੱਘਾ ਯੋਗਦਾਨ ਪਾ ਸਕਦੀਆਂ ਹਨ ਤੇ ਇਨ੍ਹਾਂ ਸਾਈਟਾਂ ਦੀ
ਮਦਦ ਸਾਰੇ ਪੰਜਾਬੀ ਦੇ ਪਾਠਕਾਂ ਵਲੋਂ ਕਰਨੀ ਬਣਦੀ ਹੈ ।
4. ਪੰਜਾਬੀ ਦੇ
ਲਿਖਾਰੀ, ਕੁਝ ਤਾਂ ਠੀਕ ਹਨ, ਪਰ ਬਹੁਤੇ ਰੋਜੀ ਰੋਟੀ ਖਾਤਰ ਵਿਕ
ਜਾਂਦੇ ਹਨ । ਅਜੀਤ ਕੌਰ ਵਲੋਂ ਪੰਜਾਬ ਸਰਕਾਰ ਵਲੋਂ ਦਿਤਾ ਜਾ ਰਿਹਾ
ਸਾਹਿਤਕ ਪੁਰਸਕਾਰ ਠੁਕਰਾਉਣਾ, ਸਰਕਾਰ ਵਲੋਂ ਪੰਜਾਬੀ ਨਾਲ ਕੀਤੇ ਜਾ
ਰਹੇ ਖਿਲਵਾੜ ਦੀ ਸਹੀ ਤਸਵੀਰ ਪੇਸ਼ ਕਰਦਾ ਨਜਰ ਆ ਰਿਹਾ ਹੈ ।
5. ਵੀਰ ਜੀ,
ਪੰਜਾਬੀ ਦਾ ਇੰਟਰਨੈੱਟ ਤੇ ਪਾਸਾਰ ਕਰਨ ਲਈ ਮੌਜੂਦਾ ਟੈਕਨਾਲੋਜੀ ਬਹੁਤ
ਕੰਮ ਆ ਸਕਦੀ ਹੈ । ਇਸ ਲਈ ਨਿਰਾਸ਼ ਹੋਣ ਦੀ ਲੋੜ ਨਹੀਂ । ਪਿਛਲੇ ਪੰਜ
ਸਾਲਾਂ ਵਿਚ 5ਆਬੀ.ਕਾਮ ਨੇ ਪੰਜਾਬੀ ਦੀ ਬਹੁਤ ਸੇਵਾ ਕੀਤੀ ਹੈ । ਕਈ
ਮਸਲਿਆਂ ਦੇ ਬਹਿਸ ਹੋਈ ਹੈ । ਦੂਰ ਦੂਰ ਬੈਠੇ ਪੰਜਾਬੀਆਂ ਨੂੰ ਨੇੜੇ
ਲਿਆਉਣ ਵਿਚ ਬਹੁਤ ਸਹਾਇਤਾ ਕੀਤੀ ਹੈ । ਹੁਣ ਗਿਆਨੀ ਕਰਨੈਲ ਸਿੰਘ ਜੀ
ਵਲੋਂ " ਵੰਡੋ ਵਿਦਿਆ ਦੀ ਲੋਅ " ਨਾਂ ਦਾ ਸ਼ੁਰੂ ਹੋਣ ਜਾ
ਰਿਹਾ ਪ੍ਰੋਜੈਕਟ ਵੀ ਨਵੀਂ ਟੈਕਨਾਲੋਜੀ ਦੀ ਦੇਣ ਹੈ । ਸੋ ਸਾਰੇ ਕੰਮ
ਹੋ ਜਾਣਗੇ । ਸਹਿਜੇ ਸਹਿਜੇ । ਲੋੜ ਹੈ ਲਗਾਤਾਰ ਕੋਸ਼ਿਸ਼ ਤੇ ਯਤਨ ਕਰਨ
ਦੀ ।
ਰਾਜ ਭੁਪਿੰਦਰ
ਸਿੰਘ, ਭਾਰਤ । |
|
ਸ਼ਿਵਚਰਨ
ਜੱਗੀ ਕੁੱਸਾ, ਆਸਟਰੀਆ |
|
03/12/04
ਪਿਆਰੇ ਬਾਈ ਕੰਦੋਲਾ ਸਾਹਿਬ ਜੀ!
ਬੜਾ ਧੰਨਵਾਦੀ ਹਾਂ ਬਾਈ ਸੁਰਿੰਦਰ
ਮਾਹਲ ਜੀ ਦਾ, ਜਿੰਨ੍ਹਾਂ ਨੇ ਪਹਿਲ ਕਰਨ ਲਈ ਸੁਝਾਅ ਦਿੱਤਾ! ਆਪਣੇ
ਵੱਲੋਂ ਮੈਂ 100 ਡਾਲਰ ਆਪ ਜੀ ਨੂੰ ਅੱਜ ਹੀ ਭੇਜ ਰਿਹਾ ਹਾਂ।
ਅਜਿਹੀਆਂ ਸਲਾਹਾਂ ਮਿਲਦੀਆਂ
ਰਹਿਣੀਆਂ ਚਾਹੀਦੀਆਂ ਹਨ। ਮੈਂ ਆਪਣੇ ਇਲਾਕੇ ਦੇ ਮਿੱਤਰਾਂ, ਰੁਪਿੰਦਰ
ਢਿੱਲੋਂ, ਜੀਵਨ ਨਿਹਾਲੇ ਵਾਲੀਆ ਹੋਰਾਂ ਵਰਗੇ ਵੀਰਾਂ ਨੂੰ ਵੀ ਬੇਨਤੀ
ਕਰਦਾ ਹਾਂ ਕਿ ਛੋਟੇ ਵੀਰੋ! ਹਿੱਕ ਤਾਣ ਕੇ ਅੱਗੇ ਆਓ! ਤਿੰਨ ਕੁ
ਹਫ਼ਤੇ ਥੋੜ੍ਹਾ ਬਿਜ਼ੀ ਹਾਂ, ਉਸ ਤੋਂ ਬਾਅਦ ਹੋਰ ਮੈਂਬਰ ਬਣਾਉਣ ਦਾ
ਉਪਰਾਲਾ ਵੀ ਕਰਾਂਗੇ। ਹਰ ਬੰਦੇ ਦੇ ਜ਼ਿੰਮੇ ਘੱਟੋ-ਘੱਟ ਪੰਜ ਮੈਂਬਰ
ਜ਼ਰੂਰ ਲਾਏ ਜਾਣ! ਇਹ ਮੇਰੀ ਨਿੱਜੀ ਰਾਇ ਹੈ। 15 ਮੈਬਰ ਮੈਂ ਆਪਣੇ
ਜ਼ਿੰਮੇਂ ਲੈਂਦਾ ਹਾਂ। ਗੁਰੂ ਕ੍ਰਿਪਾ ਕਰੇ!!
ਸ਼ਿਵਚਰਨ ਜੱਗੀ ਕੁੱਸਾ, ਆਸਟਰੀਆ
|
5abi.com
ਦੀ ਸਮੁੱਚੀ ਟੀਮ,
ਪੰਜਾਬੀ ਭਾਸ਼ਾ ਦੇ ਸਿਰਮੌਰ ਲਿਖਾਰੀ, ਸ੍ਰੀ ਸ਼ਿਵਚਰਨ ਜੱਗੀ
ਕੁੱਸਾ ਜੀ, ਦਾ ਤਹਿ ਦਿਲੋਂ ਧੰਨਵਾਦ ਕਰਦੀ ਹੈ ਕਿ ਉਨ੍ਹਾਂ ਨੇ
ਮੋਢੇ ਨਾਲ ਮੋਢਾ ਜੋੜ ਕੇ ਸਾਡੇ ਪੰਜਾਬੀ ਭਾਸ਼ਾ ਪ੍ਰਤੀ ਯਤਨਾਂ
ਵਿਚ ਸਹਿਯੋਗ ਦੇਣ ਦਾ ਵਾਅਦਾ ਕੀਤਾ ਹੈ। ਅਸੀਂ ਪਿਛਲੇ ਪੰਜ
ਸਾਲ ਤੋਂ ਇਸ ਮੁਹਿੰਮ ਦੀ ਜੋਤ ਨੂੰ ਹਰ ਮੁਸ਼ਕਿਲ ਦਾ ਸਾਹਮਣਾ
ਕਰਦੇ ਹੋਏ ਜਗਦੀ ਰੱਖਿਆ ਹੈ। ਕੁੱਸਾ ਜੀ ਦੇ ਇਸ ਸਹਿਯੋਗ ਨਾਲ
ਸਾਡੇ ਹੌਂਸਲੇ ਹੀ ਬੁਲੰਦ ਨਹੀਂ ਹੋਏ ਬਲਕਿ ਪੰਜਾਬੀ ਭਾਸ਼ਾ ਦੀ
ਸੂਚਨਾ ਟੈਕਨਾਲੋਜੀ ਵਲ ਤਰੱਕੀ ਵੀ ਯਕੀਨਨ ਬਣ ਗਈ ਹੈ। ਪੰਜਾਬੀ
ਸਾਹਿੱਤ ਨੂੰ, ਇੰਟਰਨੈੱਟ ਰਾਹੀਂ, ਦੁਨੀਆਂ ਦੇ ਹਰ ਕੋਨੇ ਵਿੱਚ
ਪਹੁੰਚਾਉਣ ਦਾ ਸਾਡਾ ਮਨੋਰਥ ਹੁਣ ਜ਼ਰੂਰ ਪੂਰਾ ਹੋਵੇਗਾ।
5abi.com
ਸਮੁੱਚੇ
ਪੰਜਾਬੀਆਂ ਦੀ ਹੀ ਮੁਹਿੰਮ ਹੈ!
''... ਐ ਦੋਸਤ
ਅਗਰ ਤੁਮ ਸਾਥ ਨਾ ਦੋ, ਤੋ ਤਨਹਾਂ ਮੁੱਝ ਸੇ ਕਿਆ ਹੋਗਾ''।
ਇਸ ਦੇ
ਨਾਲ ਨਾਲ ਅਸੀਂ ਸ੍ਰੀ ਸੁਰਿੰਦਰ ਮਾਹਲ ਅਤੇ ਪੰਜਾਬੀ ਅਕੈੱਡਮੀ
ਲੈੱਸਟਰ ਦੇ ਵੀ ਅਤੀ ਧੰਨਵਾਦੀ ਹਾਂ ਜਿਨ੍ਹਾਂ ਨੇ ਹਰ ਪੱਖੋਂ
5abi.com
ਦਾ ਸਦਾ ਸਾਥ ਦਿੱਤਾ
ਹੈ। |
|
- ਸੰਪਾਦਕ ਅਤੇ 5ਆਬੀ
ਟੀਮ |
|
|
ਸੁਰਿੰਦਰ ਮਾਹਲ, ਪੰਜਾਬੀ ਅਕੈੱਡਮੀ
ਲੈੱਸਟਰ, ਇੰਗਲੈਂਡ |
|
03/12/04
ਸਾਰੇ ਸਾਥੀ ਲੇਖਕ/ਪਾਠਕਾਂ ਨੂੰ ਨਿੱਘਾ ਸਲਾਮ-ਸਤਿ ਸ੍ਰੀ ਅਕਾਲ ਕਬੂਲ
ਹੋਵੇ !
ਬਹੁਤ ਵਧੀਆ ਪ੍ਰੋਜੈਕਟ ਦੀ ਨੀਂਹ
ਰੱਖੀ ਜਾ ਰਹੀ ਹੈ - ਸ਼ੁੱਭ ਕਾਮਨਾਵਾਂ !!
ਕੀ ਮੈਂ ਸਾਰੇ ਸੁਹਿਰਦ ਅਤੇ ਸਮਾਜ
ਸੇਵੀ, ਖ਼ੈਰ ਖ਼ਵਾਹਾਂ ਨੂੰ ਬੇਨਤੀ ਮਈ ਸਲਾਹ ਦੇਣ ਦੀ ਗ਼ੁਸਤਾਖ਼ੀ ਕਰ
ਸਕਦਾ ਹਾਂ? ਕਿਓਂ ਨਾ ਅਸੀਂ ਇਹ ਨੇਕ ਕਾਰਜ ਘਰ ਤੋਂ ਸ਼ੁਰੂ ਕਰੀਏ।
ਮੈਂ ਚਾਹੁੰਦਾ ਹਾਂ ਕਿ ਸਾਰੇ
ਲੇਖਕ/ਪਾਠਕ ਸੱਭ ਤੋਂ ਪਹਿਲਾਂ 5ਆਬੀ.ਕੌਮ ਨੂੰ 50-50 ਡਾਲਰ ਸਾਲ ਦੇ
ਚੰਦਾ ਭੇਜ ਕੇ ਇਸਨੂੰ ਹੋਰ ਕਾਮਯਾਬ ਕਰਨ ਦਾ ਉਪਰਾਲਾ ਕਰੀਏ। ਮੈਂ
ਪਿਛਲੇ ਸਾਲ ਵੀ ਲਿਖਿਆ ਸੀ, ਹੁਣ ਕੁੱਸਾ ਸਾਹਬ ਨੇ ਵੀ ਜ਼ਿਕਰ ਕੀਤਾ ਸੀ
ਪਰ ਕਿਸੇ ਨੇ ਗ਼ੌਰ ਨਹੀਂ ਕੀਤਾ। ਰਾਜ ਭੁਪਿੰਦਰ ਸਾਹਬ ਨੇ ਵੀ ਕੁੱਝ
ਮਸ਼ਵਰੇ ਸੁਝਾਏ ਸਨ ਅਤੇ ਸੰਪਾਦਕ ਸਾਹਬ ਨੇ ਉਚੇਚੇ ਤੌਰ ਤੇ ਜਵਾਬ ਵੀ
ਦਿੱਤਾ ਸੀ ਪਰ ਪਰਨਾਲਾ ਥਾਂ ਦੀ ਥਾਏਂ ਹੀ ਰਹਿ ਗਿਆ। ਕਈ ਪਾਠਕ /
ਲੇਖਕ ਵੱਧ ਇਮਦਾਦ ਕਰਨ ਦੇ ਸਮਰੱਥ ਵੀ ਹੋਣਗੇ ਅਤੇ ਉਹ 50 ਡਾਲਰ ਤੋਂ
ਵੱਧ ਵੀ ਕਰਨ।
ਜਿਸ ਪਲੇਟਫਾਰਮ ਨੇ ਸਾਨੂੰ ਸਭ
ਨੂੰ ਇਕੱਠਾ ਕੀਤਾ ਉਹਦਾ ਕਦੇ ਨਾਮ ਹੀ ਨਹੀਂ ਆਉਂਦਾ ਅਤੇ ਮੈਨੂੰ
ਸੁਰਜੀਤ ਪਾਤਰ ਸਾਹਬ ਦੀ ਕਵਿਤਾ ਯਾਦ ਆ ਜਾਂਦੀ ਹੈ :-
" ਮੈਂ ਜਿਹਨਾਂ ਲੋਕਾਂ ਕਈ
ਪੁਲ ਬਣ ਗਿਆ ਸਾਂ,
ਉਹ ਜਦੋਂ ਮੇਰੇ ਉੱਪਰੋਂ ਲੰਘਕੇ ਜਾ ਰਹੇ ਸਨ..
ਤਾਂ ਮੈਂ ਸੁਣਿਆਂ ਕਿ ਮੇਰੇ ਬਾਰੇ ਕਹਿ ਰਹੇ ਸਨ..
... ਕਿੱਥੇ ਰਹਿ ਗਿਆ ਹੈ ਉਹ ਮਾੜਕੂ ਜਿਹਾ ਬੰਦਾ ...
ਸ਼ਾਇਦ ਪਿੱਛੇ ਮੁੜ ਗਿਆ ਹੈ...
ਸਾਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਉਸ ਵਿੱਚ ਦਮ ਨਹੀਂ ਹੈ
........"
ਅੱਜ ਕੱਲ੍ਹ ਤਾਂ ਬੱਚੇ ਦੇ ਰੋਏ
ਬਿਨਾਂ ਮਾਂ ਵੀ ਦੁੱਧ ਨਹੀਂ ਦਿੰਦੀ ਤੇ ਸੋਚਦੀ ਹੈ ਕਿ ਬੱਚੇ ਨੂੰ ਕੋਈ
ਭੁੱਖ ਨਹੀਂ ਹੈ .... ਬਾਕੀ ਸਾਰੇ ਸਮਝਦਾਰ ਹੋ...
ਸੁਰਿੰਦਰ ਮਾਹਲ, ਪੰਜਾਬੀ
ਅਕੈੱਡਮੀ ਲੈੱਸਟਰ, ਇੰਗਲੈਂਡ |
|

|
|
|