WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)

ਵਿਦੇਸ਼ੀ ਕੁੱਤੇ ਘੱਟ ਕੱਟਦੇ ਹਨ। ਕਿਉਂ?
ਪਰਸ਼ੋਤਮ ਲਾਲ ਸਰੋਏ

ਦੇਖੋ ਜੀ ਤੁਸੀਂ ਆਮ ਹੀ ਦੇਖਦੇ ਹੋ ਕਿ ਅਸੀਂ ਆਪਣੇ ਘਰਾਂ ’ਚ ਕਈ ਤਰਾਂ ਦੇ ਪਾਲਤ ਜ਼ਾਨਵਰ ਰੱਖ ਲੈਂਦੇ ਹਾਂ ਤੇ ਇਨਾਂ ਜਾਨਵਰਾਂ ’ਚੋਂ ਸਭ ਤੋਂ ਫੇਵਰਿੱਟ ਜਾਨਵਰ ਕੁੱਤਾ ਹੈ। ਇਹ ਵੀ ਧਾਰਨਾ ਹੈ ਕਿ ਕੁੱਤਾ ਸਾਡਾ ਇੱਕ ਵਫ਼ਦਾਰ ਜਾਨਵਰ ਹੈ। ਦੁਨੀਆਂ ’ਤੇ ਕੁੱਤਿਆਂ ਦੀਆਂ ਵੀ ਕਈ ਕਈ ਨਸਲਾਂ ਪਾਈਆਂ ਜਾਂਦੀਆਂ ਹਨ। ਕਈ ਲੋਕ ਤਾਂ ਆਪਣੇ ਕੁੱਤੇ ਨੂੰ ਦੂਨੀਆਂ ’ਤੇ ਕਿਸ ਤਰਾਂ ਜੀਣਾ ਹੈ ਦਾ ਸਬਕ ਵੀ ਯਾਦ ਕਰਾ ਦਿੰਦੇ ਹਨ। ਫਿਰ ਉਹ ਕੁੱਤਾ ਮਾਲਕ ਦੀ ਇੱਕ ਇੱਕ ਕਥਨੀ ’ਤੇ ਅਮਲ ਕਰਦਾ ਹੋਇਆ ਦਿਖਾਈ ਦਿੰਦਾ ਹੈ।

ਕਈ ਕੁੱਤਿਆਂ ਨੂੰ ਤਾਂ ਆਪਣੇ-ਪਰਾਏ ਦੀ ਪਛਾਣ ਹੁੰਦੀ ਹੈ। ਕਈਆਂ ਨੂੰ ਨਹੀਂ ਹੁੰਦੀ। ਸਾਡੇ ਭਾਰਤ ਦੇ ਕੁੱਤਿਆਂ ਦੀ ਗੱਲ ਕਰੀਏ ਤਾਂ ਇਨਾਂ ਦੇ ਕਿਆ ਈ ਕਹਿਣੇ ਬਈ। ਏਥੇ ਤਾਂ ਕੁੱਤਾ ਆਪਣੇ ਮਾਲਕ ਦੀ ਨਕਲ ਵੀ ਕਰ ਲੈਂਦਾ ਹੈ। ਸਾਡੇ ਭਾਰਤ ਦੇ ਲੋਕ ਵਿੱਚ ਆਮ ਤੌਰ ਇੱਕ ਵਿਰਤੀ ਦੇਖਣ ਨੂੰ ਆਮ ਹੀ ਮਿਲ ਜਾਏਗੀ। ਅਖੇ ‘ਇਨਸ਼ਾਨ ਬਣ ਕੇ ਪੀ, ਤੇ ਕੁੱਤਾ ਬਣ ਕੇ ਜੀਅ। ’ ਕਹਿਣ ਦਾ ਭਾਵ ਜੇਕਰ ਇੱਕ ਖੂਹ ’ਚ ਛਾਲ ਮਾਰਦਾ ਹੈ ਤਾਂ ਦੂਸਰਾ ਆਪਣੇ ਆਪ ਹੀ ਉਸੇ ਖੂਹ ’ਚ ਛਾਲ ਮਾਰਨ ਲਈ ਤਿਆਰ ਹੋ ਜਾਂਦਾ ਹੈ। ਜਿਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ।

ਸਾਡੇ ਭਾਰਤੀ ਕੁੱਤਿਆਂ ਅਤੇ ਵਿਦੇਸ਼ੀ ਕੁੱਤਿਆਂ ’ਚ ਜ਼ਮੀਨ ਆਸਮਾਨ ਦਾ ਅੰਤਰ ਹੈ। ਜਿੱਥੇ ਇੱਕ ਪਾਸੇ ਇੱਕ ਵਿਦੇਸ਼ੀ ਕੁੱਤਾ ਮਾਲਕ ਦੇ ਇੱਕ ਆਰਡਰ ਉੱਤੇ ਦੁੰਮ ਹਿਲਾਉਂਦਾ ਦਿਖਾਈ ਦੇਵੇਗਾ, ਉੱਥੇ ਦੂਜੇ ਪਾਸੇ ਭਾਰਤ ’ਚ ਇਹ ਕੰਮ ਮਾਲਕ ਕਰਦਾ ਹੈ। ਭਾਰਤੀ ਕੁੱਤਾ ਤਾਂ ਜਿਸ ਥਾਲੀ ’ਚ ਖਾਂਦਾ ਹੈ ਕਈ ਵਾਰ ਉਸੇ ਮਾਲਕ ਨੂੰ ਨੁਕਸ਼ਾਨ ਪਹੁੰਚਾਉਣ ਤੋਂ ਗੁਰੇਜ਼ ਨਹੀਂ ਕਰਦਾ। ਫਿਰ ਇਸ ਗੱਲ ਦਾ ਜ਼ਿਕਰ ਤਾਂ ਗੁਰਬਾਣੀ ਦੇ ਸਲੋਕਾਂ ’ਚ ਵੀ ਕੀਤਾ ਗਿਆ ਹੈ:

 ‘‘ਕੁੱਤਾ ਰਾਜ ਬਿਠਾਈਐ, ਮੁੜ ਚੱਕੀ ਚਾਟੈ, ਸੱਪੇ ਦੁੱਧ ਪਿਆਈਐ ਬਿਖ ਮੁਖਉ ਛਾਟੈ॥ ’’

ਸੋ ਅਸੀਂ ਫਿਰ ਇਸ ਨਸਲ ’ਤੇ ਕਿਸ ਤਰਾਂ ਵਿਸ਼ਵਾਸ ਕਰ ਕਰ ਸਕਦੇ ਹਾਂ। ਫਿਰ ਇਨਾਂ ਦੇ ਭੌਕਣ ਤੇ ਕੱਟਣ ’ਚ ਵੀ ਅੰਤਰ ਦਿਖਾਈ ਦਿੰਦਾ ਹੈ। ਕਈ ਕੁੱਤੇ ਤਾਂ ਬੰਦੇ ਨੂੰ ਦੂਰੋਂ ਹੀ ਸਤਰਕ ਕਰ ਦਿੰਦੇ ਹਨ ਕਿ ‘‘ਮੈਂ ਹੁਣ ਤੈਨੂੰ ਕੱਟਣ ਲੱਗਾ ਹਾਂ ਬਚਣਾ ਹੈ ਤਾਂ ਬਚ ਲੈਅ।’’ ਦੂਜੇ ਕੁਝ ਕੁੱਤੇ ਤਾਂ ਚੁੱਪ-ਚੁਪੀਤੇ ਆ ਕੇ ਲੱਤ ਫੜ ਲੈਂਦੇ ਹਨ। ਪਤਾ ਨਹੀਂ ਕੁੱਤੇ ਦਾ ਇਹ ਬੰਦੇ ਨਾਲ ਕੋਈ ਪਿਆਰ ਹੈ ਜਾ ਕੋਈ ਦੁਸ਼ਮਣੀ।

ਫਿਰ ਹੋਰ ਤਾਂ ਹੋਰ ਇਨਾਂ ਦੀ ਭੌਕਣ ਦੀ ਆਵਾਜ਼ ’ਚ ਵੀ ਅੰਤਰ ਦੇਖਣ ਨੂੰ ਮਿਲਦਾ ਹੈ। ਜਿੱਥੇ ਵਿਦੇਸ਼ੀ ਕੁੱਤਾ ਹੌਲੇ ਜਿਹੇ ‘‘ਬੁੱਫ’’ ਕਹਿ ਕੇ ਚੁੱਪ ਕਰ ਜਾਂਦਾ ਹੈ। ਉੱਥੇ ਦੂਜੇ ਪਾਸੇ ਭਾਰਤੀ ਕੁੱਤਾ ‘‘ਭਊ-ਭਊ-ਭਊ-ਭਊ……....... ’’ ਲਗਾਤਾਰ ਕਰਦਾ ਦਿਖਾਈ ਦਿੰਦਾ ਹੈ। ਕਦੇ-ਕੁਦਈ ਬਚਾਰਾ ਥੋੜਾ ਥੱਕ ਜਾਂਦਾ ਹੈ ਤਾਂ ਵਿੱਚੋਂ ਥੋੜਾ ਸਾਹ ਲੈ ਲੈਂਦਾ ਤੇ ਬਾਅਦ ’ਚ ਫਿਰ ਉਹੀ ‘‘ਭਊ-ਭਊ-ਭਊ-ਭਊ……....’’ ਵੀ ਰਟ ਛੇੜ ਦਿੰਦਾ ਹੈ। ਅਰਥਾਤ ਉਹ ਬੰਦੇ ਨੂੰ ਇਸ਼ਾਰਾ ਕਰਦਾ ਹੈ ਕਿ ‘‘ਮੈਂ ਭਊ ਹਾਂ, ਮੈਥੋਂ ਡਰ। ’’

ਫਿਰ ਭਾਰਤੀ ਕੁੱਤਿਆਂ ਦੀ ਰਹਿਣੀ ਸਹਿਣੀ ਤੇ ਵਿਦੇਸ਼ੀ ਕੁੱਤਿਆਂ ਦੀ ਰਹਿਣੀ ਸਹਿਣੀ ’ਚ ਵੀ ਜ਼ਮਂੀਨ-ਆਸ਼ਮਾਨ ਦਾ ਅੰਤਰ ਹੈ। ਜਿੱਥੇ ਵਿਦੇਸ਼ੀ ਤੇ ਅਮੀਰ ਕੁੱਤਾ ਵੱਡੀਆਂ-ਵੱਡੀਆਂ ਗੱਡੀਆਂ ’ਚ ਘੁਮਦਾ ਹੈ ਤੇ ਏ.ਸੀ. ਲੱਗੇ ਰੂਮਾਂ ਨਿਵਾਸ ਕਰ ਸ਼ਾਹੀ ਜ਼ਿੰਦਗੀ ਬਸਰ ਕਰਦਾ ਹੈ ਭਾਰਤੀ ਪੰਜਾਬੀ ਕੁੱਤਾ ਬੇਚਾਰ ਗੰਦੀ ਜਿਹੀ ਜਗਾ ’ਚ ਹੀ ਗੁਜ਼ਾਰਾ ਕਰ ਲੈਂਦਾ ਹੈ। ਫਿਰ ਇਨਾਂ ਦੇ ਖਾਣੇ ’ਚ ਵੀ ਅੰਤਰ ਹੈ। ਜਿੱਥੇ ਵਿਦੇਸ਼ੀ ਕੁੱਤਾ ਚਿਕਨ ਸ਼ਿਕਨ ਖਾਂਦਾ ਹੈ, ਤੇ ਭਾਰਤੀ ਕੁੱਤਾ ਬੇਚਾਰਾ ਪਿਛਲੇ ਡੰਗ ਦੀ ਬਚੀ ਹੋਈ ਸੁੱਕੀ ਰੋਟੀ ਖਾ ਕੇ ਹੀ ਗੁਜ਼ਾਰਾ ਕਰ ਲੈਂਦਾ ਹੈ।

ਫਿਰ ਭਾਰਤੀ ਕੁੱਤਿਆਂ ਤੇ ਵਿਦੇਸ਼ੀ ਕੁੱਤਿਆਂ ਦੀ ਸਿੱਖਿਆ ’ਚ ਵੀ ਅੰਤਰ ਦੇਖਣ ਨੂੰ ਮਿਲਦਾ ਹੈ। ਵਿਦੇਸ਼ੀ ਕੁੱਤਾ ਘਰ ’ਚ ਕੋਈ ਮਹਿਮਾਨ ਆਵੇ ਤਾਂ ਬਸ ਫਿਰ ਕੀ ਉਹ ਉਸ ਦੇ ਪੈਰ ਚੱਟੇਗਾ ਤੇ ਪਾਸੇ ਜਾ ਕੇ ਸਾਈਡ ’ਤੇ ਬੈਠ ਜਾਂਦਾ ਹੈ। ਕਈ ਵਾਰੀ ਤਾਂ ਜੇਕਰ ਮਾਲਕ ਕਹਿੰਦਾ ਹੈ, ‘‘ਸ਼ੇਕ ਹੈਂਡ’’ ਤਾਂ ਉਹ ਅਗਲਾ ਹੱਥ ਅੱਗੇ ਕੱਢਦਾ ਹੈ। ਜੇਕਰ ਕੋਈ ਕਹੇ ਕਿ ਇਨਾਂ ਨੂੰ ‘ਗੁਡ-ਮਾਰਨਿੰਗ’, ‘ਗੁੱਡ ਆਫਟਰ ਨੂਨ’, ‘ਗੁੱਡ ਇਵਨਿੰਗ’ ਜਾਂ ‘ਫਿਰ ਗੁੱਡ ਨਾਈਟ’ ਕਹਿ ਤਾਂ ਉਹ ਦੂਰੋਂ ਹੀ ਆਪਣਾ ਸਿਰ ਹਿਲਾਉਂਦਾ ਹੈ।

ਹੁਣ ਗੱਲ ਕੀ ਅਸੀਂ ਭਾਰਤੀ ਕੁੱਤੇ ਦੀ ਗੱਲ ਕਰੀਏ ਤਾਂ ਮਾਲਕ ਤੋਂ ਪਹਿਲਾਂ ਕੁੱਤਾ ਆਏ ਹੋਏ ਮਹਿਮਾਨ ਦਾ ਸਵਾਗਤ ਕਰਦਾ ਹੈ। ਕਈ ਵਾਰ ਤਾਂ ਆਏ ਹੋਏ ਮਹਿਮਾਨ ਦੇ ਕੱਪੜੇ ਤੱਕ ਵੀ ਪਾੜ ਕੇ ਘਰ ’ਚ ਦਾਖ਼ਲ ਹੋਣ ਦਿੰਦੇ ਹਨ। ਕਈਆਂ ਨੇ ਤਾਂ ਆਪਣੇ ਘਰਾਂ ਦੇ ਗੇਟ ਉੱਤੇ ‘‘ਬੀਵੇਅਰ ਆਫ ਡਾਗ’’ ਅਰਥਾਤ ਕੁੱਤਿਆਂ ਤੋਂ ਸਾਵਧਾਨ। ਜਦ ਅਸੀਂ ਕਿਸੇ ਦੇ ਘਰ ਕਿਸੇ ਨੂੰ ਮਿਲਣ ਜਾਂਦੇ ਹਾਂ ਤਾਂ ਸਾਡੀ ਮੁਲਾਕਾਤ ਮਾਲਕ ਦੀ ਬਜਾਏ ਪਹਿਲਾਂ ਉਸ ਦੇ ਪਾਲਤੂ ਕੁੱਤੇ ਨਾਲ ਹੁੰਦੀ ਹੈ।

ਹੁਣ ਭਾਰਤੀ ਕੁੱਤੇ ਅਤੇ ਵਿਦੇਸ਼ੀ ਕੁੱਤੇ ਦੀ ਮੇਜ਼ਬਾਨੀ ’ਚ ਵੀ ਅੰਤਰ ਹੁੰਦਾ ਹੈ। ਜਿੱਥੇ ਵਿਦੇਸ਼ੀ ਕੁੱਤਾ ਆਏ ਗਏ ਦਾ ਸਵਾਗਤ ਉਸਦੇ ਪੈਰ ਚੱਟ ਕੇ ਕਰਦਾ ਹੈ ਉੱਥੇ ਭਾਰਤੀ ਕੁੱਤਾ ਆਏ ਹੋਏ ਮਹਿਮਾਨ ਦਾ ਸਵਾਗਤ ਉਸ ਦੀ ਲੱਤ ਫੜ ਕੇ ਜਾਂ ਫਿਰ ਉਸਦੇ ਕੱਪੜੇ ਫਾੜ ਕੇ ਕਰਦਾ ਹੈ। ਇਨਾਂ ਦੋਨਾਂ ਦੀ ਐਜੂਕੇਸ਼ਨ ’ਚ ਵੀ ਫਰਕ ਹੁੰਦਾ ਹੈ। ਵਿਦੇਸ਼ੀ ਕੁੱਤਾ ਤਾ ਅੰਗਰੇਜ਼ੀ ਸਿੱਖ ਤੇ ਸਮਝ ਵੀ ਲੈਂਦਾ ਹੈ, ਭਾਰਤੀ ਕੁੱਤਾ ਬੇਚਾਰਾ ਕਰਮਾਂ ਦਾ ਮਾੜਾ ਪੰਜਾਬੀ ਤੱਕ ਵੀ ਸਮਝ ਨਹੀਂ ਸਕਿਆ।

ਵਿਦੇਸ਼ੀ ਕੁੱਤੇ ਆਏ ਗਏ ਦਾ ਸ਼ੁਭਾਅ ਵੀ ਪਰਖ ਲੈਂਦੇ ਹਨ ਤੇ ਉਸ ਨੂੰ ਪਹਿਚਾਣ ਵੀ ਲੈਂਦੇ ਹਨ। ਦੂਜੇ ਪਾਸੇ ਭਾਰਤੀ ਕੁੱਤੇ ਸਾਡੀ ਇਨਸ਼ਾਨੀ ਭਾਸ਼ਾ ਨਾ ਸਮਝਣ ਕਰ ਕੇ ਸਮਝ ਨਹੀਂ ਸਕਦੇ ਕਿ ਅਸੀਂ ਕੀ ਕਹਿ ਰਹੇ ਹਾਂ। ਇਸ ਲਈ ਭਾਰਤੀ ਕੁੱਤੇ ਜ਼ਿਆਦਾ ਤੇ ਵਿਦੇਸ਼ੀ ਕੁੱਤੇ ਘੱਟ ਕੱਟਦੇ ਹਨ। ਬਾਕੀ ਹੋਰ ਕੀ ਕਹੀਏ ਹਰ ਇੱਕ ਦੀ ਆਪਣੀ ਸਮਝ ਹੈ।

ਪਰਸ਼ੋਤਮ ਲਾਲ ਸਰੋਏ
ਪਿੰਡ: ਧਾਲੀਵਾਲ=ਕਾਦੀਆਂ,
ਡਾਕ: ਬਸਤੀ=ਗੁਜ਼ਾਂ, ਜਲੰਧਰ


 

 

 


ਵਿਦੇਸ਼ੀ ਕੁੱਤੇ ਘੱਟ ਕੱਟਦੇ ਹਨ। ਕਿਉਂ?
ਪਰਸ਼ੋਤਮ ਲਾਲ ਸਰੋਏ
ਅੱਜ ਕੱਲ ਤਾਂ ਬਾਬੇ ਈ ਬੜੇ ਤਰੱਕੀਆਂ ’ਚ ਨੇ ਜੀ
ਪਰਸ਼ੋਤਮ ਲਾਲ ਸਰੋਏ
ਤੇ ਜਦੋਂ ਆਂਟੀ ਨੇ ਜੀਨ ਪਾ ਲਈ.....
ਰਵੀ ਸਚਦੇਵਾ
"ਸੱਦਾਰ ਜੀ, ਨਮਾਂ ਸਾਲ ਮੰਮਾਰਕ...!"
ਸ਼ਿਵਚਰਨ ਜੱਗੀ ਕੁੱਸਾ
ਬੋਲ ਕਬੋਲ ਵੰਡ ਹੀ ਗਈ ਤਾਏ - ਭਤੀਜੇ ਦੀ ਸਿਆਸੀ ਖੀਰ …
ਜਰਨੈਲ ਘੁਮਾਣ
ਬੋਲ ਕਬੋਲ ਫੇਰ ਕੀ ਕਹਿੰਦੀ ਥੋਡੀ ਸੇਵਾ ਸਰਕਾਰ
ਜਰਨੈਲ ਘੁਮਾਣ
ਅਵਾਰਾ ਕੁੱਤਿਆਂ ਦਾ ਫ਼ੈਮਿਲੀ ਪਲੈਨਿੰਗ
ਸ਼ਿਵਚਰਨ ਜੱਗੀ ਕੁੱਸਾ
ਸੱਘੇ ਅਮਲੀ ਦਾ ਸਵੰਬਰ
ਸ਼ਿਵਚਰਨ ਜੱਗੀ ਕੁੱਸਾ
ਇੱਕ ਲੱਪ ਕਿਰਨਾਂ ਦੀ...! ਵਿਅੰਗ- ਮਾਰਤੇ ਓਏ ਇੰਗਲੈਂਡ ਵਾਲੇ ਫੁੱਫੜ ਜੀ ਦੀ "ਓ ਕੇ" ਨੇ
ਮਨਦੀਪ ਖੁਰਮੀ ਹਿੰਮਤਪੁਰਾ (ਇੰਗਲੈਂਡ)
ਅੰਕਲ ਅੰਟੀ ਨੇ ਮਾਰ’ਤੇ ਚਾਚੇ ਤਾਏ ਭੂਆ ਫੁੱਫੜ
ਨਿਸ਼ਾਨ ਰਾਠੌਰ ‘ਮਲਿਕਪੁਰੀ’
ਜੇਹਾ ਦਿਸਿਆ- ਤੇਹਾ ਲਿਖਿਆ ਭੀਰੀ ਅਮਲੀ ਦੀਆਂ ‘ਬਾਬੇ ਸੈਂਟੇ’ ਨੂੰ ਅਰਜ਼ਾਂ........!
ਮਨਦੀਪ ਖੁਰਮੀ ਹਿੰਮਤਪੁਰਾ (ਇੰਗਲੈਂਡ)
ਪਾਪਾ ਗੰਦਾ ਚੈਨਲ ਨਹੀਂ ਦੇਖਣਾ
ਨਿਸ਼ਾਨ ਰਾਠੌਰ ‘ਮਲਿਕਪੁਰੀ’
ਮੈਨੂੰ ਕੀ ? ……ਤੇ ਤੈਨੂੰ ਕੀ ?
ਸੁਰਿੰਦਰ ਭਾਰਤੀ ਤਿਵਾੜੀ, ਫਰੀਦਕੋਟ।
"ਆਈ ਨਾਟ ਦੇਖਿੰਗ ਯੂਅਰ ਨੰਗੇਜ..!"
ਸ਼ਿਵਚਰਨ ਜੱਗੀ ਕੁੱਸਾ
ਬੋਦੇ ਵਾਲ਼ਾ ਭਲਵਾਨ
ਸ਼ਿਵਚਰਨ ਜੱਗੀ ਕੁੱਸਾ
ਮੈਂ ਤਾਂ ਆਵਦੇ ‘ਪਸਤੌਲ’ ਦੇ ਤਲੇ ਲੁਆਉਣ ਲੱਗਿਆਂ...!
ਮਨਦੀਪ ਖੁਰਮੀ ਹਿੰਮਤਪੁਰਾ (ਇੰਗਲੈਂਡ)

hore-arrow1gif.gif (1195 bytes)


Terms and Conditions
Privacy Policy
© 1999-2011, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2011, 5abi.com