WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)

ਬਾਬਾ ਜੀ ਸੁਣਦੇ ਪਏ ਹੌ
ਯੁੱਧਵੀਰ ਸਿੰਘ ਆਸਟਰੇਲੀਆ

ਬਾਬਾ ਜੀ ਸੁਣਦੇ ਪਏ ਹੌ ? ਕਿ ਦੇਖਦੇ ਪਏ ਹੌ ਕਿ ਕਿਵੇਂ ਗੌਰਖਧੰਦਾ ਚੱਲ ਰਿਹਾ ਹੈ ਤੁਹਾਡੇ ਨਾਮ ਤੇ, ਕੌਈ ਤੁਹਾਡਾ ਨਾਮ ਜਪਾ ਰਿਹਾ ਹੈ ਤੇ ਕੌਈ ਤੁਹਾਡੇ ਦਰਸ਼ਨ ਕਰਵਾ ਰਿਹਾ ਹੈ ਕੁਝ ਇਹ ਕੰਮ ਮੁਫਤ ਵਿਚ ਕਰ ਰਹੇ ਹਨ ਤੇ ਕੁਝ ਨਗਦੀ ਦੇ ਨਾਲ ਨਾਲ ਕਰੈਡਿਟ ਕਾਰਡ ਵੀ ਲੈ ਰਹੇ ਹਨ। ਤੁਸੀਂ ਤਾਂ ਆ ਕੇ ਦੁਨੀਆ ਤਾਰਨ ਦੀ ਕੌਸ਼ਿਸ ਕੀਤੀ ਤੇ ਤੁਹਾਡੇ ਨਾਮ ਤੇ ਕੁਝ ਭਗਤ ਦੁਨੀਆਂ ਨੂੰ ਫਿਰ ਤੌਂ  ਅੰਧਵਿਸ਼ਵਾਸ ਵਿਚ ਵਾੜਨ ਤੇ ਲੱਗੇ ਹੌਏ ਹਨ ਬਾਬਾ ਜੀ ਕੀਹਦਾ ਕੀਹਦਾ ਨਾਮ ਲਵਾਂ ਪਰ ਸਾਡੇ ਬਾਬਾ ਸ਼ਿੰਦਾ ਤੜਥੱਲੀ ਜੀ ਐਸੇ ਮਹਾਰਾਜ ਹਨ ਕਿ  ਐਸੀਆਂ ਮਿੱਠੀਆਂ ਗੱਲਾਂ ਦੇ ਚੱਕਰਾਂ ਵਿਚ ਪਾਉਂਦੇ ਹਨ ਕਿ ਲੌਕ ਆਏ ਕੁਝ ਲੈਣ ਹੁੰਦੇ ਹਨ ਪਰ ਦੇ ਕੇ ਹੀ ਜਾਂਦੇ ਨੇ। ਬਾਬਾ ਜੀ ਤੁਹਾਡੇ ਨਾਮ ਤੇ ਗੁਰੂ ਘਰ ਦੀਆਂ ਐਡੀਆਂ ਉੱਚੀਆਂ ਇਮਾਰਤਾਂ ਖੜੀਆਂ ਕਰ ਦਿੱਤੀਆ ਕਿ ਵੇਖਣ ਵਾਲੇ ਨੂੰ ਚੱਕਰ ਆ ਜਾਣ ਪਰ ਉਹਦੇ ਵਿਚ ਸਾਡੇ ਵਰਗੇ ਆਮ ਲੌਕਾਂ ਦੀ ਜਾਣ ਦੀ ਮਨਾਹੀ ਹੁੰਦੀ ਹੈ। ਕਿਉਂ ਕਿ ਸਾਡੇ ਕੱਪੜੇ ਵਧੀਆ ਨਹੀਂ ਪਾਏ ਹੁੰਦੇ ਅਸੀਂ ਵੇਖਣ ਨੂੰ ਨੀਂਵੀ ਜਾਤ ਦੇ ਹਾਂ ਹੌਰ ਤਾਂ ਹੌਰ ਕਈ ਵਾਰ ਤਾਂ ਸਾਨੂੰ ਭਾਂਡੇ ਵੀ ਆਪਣੇ ਘਰੌਂ ਲੈ ਕੇ ਜਾਣੇ ਪੈਂਦੇ ਹਨ ਕਿਉਂ ਕਿ ਸਾਡੇ ਖਾਣ ਨਾਲ ਕਿਤੇ ਗੁਰੂ ਘਰ ਦੇ ਭਾਂਡੇ ਹੀ ਨਾ ਭਰਿਸ਼ਟ ਹੌ ਜਾਣ, ਬੜੇ ਬੜੇ ਆਪੌ ਬਣੇ ਬੁੱਧੀ ਜੀਵੀ ਤੁਹਾਡੀ ਬਾਣੀ ਦੇ ਆਪਣੇ ਆਪਣੇ ਹਿਸਾਬ ਨਾਲ ਅਰਥ ਕਰ ਰਹੇ ਹਨ ਤੇ ਦੁਨੀਆ ਦੀ ਨਜਰ ਵਿਚ ਸਾਨੂੰ ਤੁਹਾਡੇ ਨਾਲ ਜੌੜ ਰਹੇ ਹਨ ਪਰ ਗਲ ਦੇ ਵਿਚ ਲੌਕਟ ਆਪਣੇ ਪਵਾ ਰਹੇ ਹਨ।

ਸੱਚ ਬੌਲਣ ਦੀ ਮਨਾਹੀ ਹੈ ਤੁਹਾਡੇ ਨਾਮ ਤੇ ਬਣੇ ਗੁਰੂ ਘਰਾਂ  ਵਿਚ ਕਿਉਂ ਕਿ ਸਾਡੀ ਉਕਾਤ ਨਹੀਂ ਹੈ ਕਿਸੇ ਚੀਜ ਬਾਰੇ ਸੌਚਣ ਦੀ, ਪਰ ਬਾਬਾ ਸ਼ਿੰਦਾ ਜੀ ਦੇ ਡੇਰੇ ਤੇ ਸਭ ਬਰਾਬਰ ਹਨ, ਬਾਬਾ ਜੀ ਸਭ ਨੂੰ ਬਹੁਤ ਪਿਆਰ ਕਰਦੇ ਹਨ ਖਾਸ ਕਰ ਕੇ ਨੌਜਵਾਨ ਬੀਬੀਆਂ ਨੂੰ, ਇਹ ਬੀਬੀਆਂ 24 ਘੰਟੇ ਬਾਬਾ ਜੀ ਦੀ ਸੇਵਾ ਵਿਚ ਲੱਗੀਆਂ ਰਹਿੰਦੀਆ ਹਨ। ਆਰਾਮ ਵੀ ਬਾਬਾ ਜੀ ਦੇ ਨਾਲ ਹੀ ਭੌਰਾ ਸਾਹਿਬ ਵਿਚ ਕਰਦੀਆਂ ਹਨ ਰਾਤ ਨੂੰ, ਪਰ ਬਾਬਾ ਜੀ ਸਭ ਨੂੰ ਕਹਿੰਦੇ ਨੇ ਕਿ ਇਹ ਉਹਨਾਂ ਦੀਆਂ ਧੀਆਂ ਭੈਣਾਂ ਹਨ ਸੱਚੀ ਬਾਬਾ ਜੀ ਤਾਂ ਤੁਹਾਡੇ ਹੀ ਭੇਜੇ ਹੌਏ ਲੱਗਦੇ ਨੇ ਜਦੌਂ ਗੁਰੂ ਘਰਾਂ ਵਿਚ ਦੁਤਕਾਰ ਕੇ ਕੱਢ ਦਿੱਤਾ ਜਾਂਦਾ ਹੈ ਤਾਂ ਲੌਕ ਆ ਕੇ ਬਾਬਾ ਜੀ ਦੀ ਚਰਨੀਂ ਡਿੱਗ ਪੈਂਦੇ ਹਨ। ਹੁਨਰਮੰਦ ਲੌਕਾਂ ਨਾਲ ਬਾਬਾ ਜੀ ਦਾ ਖਾਸ ਲਗਾਵ ਹੈ ਕਿਉਂ ਕਿ ਡੇਰੇ ਦੇ ਵਿਚ ਨਜਾਇਜ ਜਮੀਨਾਂ ਤੇ ਕਬਜਾ ਕਰਨਾ, ਕੰਧਾਂ ਉਸਾਰਨੀਆਂ, ਫਰਨੀਚਰ ਬਣਾਉਣ ਤੇ ਹੌਰ ਬੜੇ ਕੰਮ ਹਨ ਜੋ ਕਿ ਇਹ ਬਾਬਾ ਜੀ ਦੇ ਪਿਆਰ ਵਿਚ ਮੁਫਤ ਕਰਦੇ ਹਨ ਤੇ ਸਾਡੀ ਵੀ ਕਈ ਵਾਰ ਸੇਵਾ ਲੱਗਦੀ ਹੈ ਜਿੰਨੇ ਕਿ ਘੰਟੇ ਅਸੀ ਸੇਵਾ ਕਰ ਸਕੀਏ ਕਰਦੇ ਹਾਂ ਕਿਉਂ ਕਿ ਬਾਬਾ ਜੀ ਨੇ ਸੱਚਖੰਡ ਦੀ ਇਮਾਰਤ ਨੂੰ ਹੌਰ ਵੱਡਾ ਕਰਣਾ ਹੈ ਤਾਂ ਕਿ ਵੱਧ ਤੌਂ ਵੱਧ ਲੌਕਾਂ ਨੂੰ ਤੁਹਾਡੇ ਦਰਸ਼ਨ ਕਰਵਾ ਸਕਣ। ਅਜੇ ਦਸਮ ਦੁਆਰ ਤੱਕ ਅਸੀਂ ਪਹੁੰਚੇ ਨਹੀਂ ਪਰ ਲੱਗੇ ਹੌਏ ਹਾਂ ਤੁਹਾਡੇ ਥਾਪੇ ਹੌਏ ਜਾਂ ਆਪੇ ਬਣੇ ਹੌਏ ਬਾਬਾ ਸ਼ਿੰਦਾ ਜੀ ਦੇ ਅਸ਼ੀਰਵਾਦ ਨਾਲ ਤੁਹਾਨੂੰ ਮਿਲਾਂਗੇ।  ਅੱਜ ਤੱਕ ਕਿਸੇ ਨੇ ਵੀ ਕਿਸੇ ਪਰਕਾਰ ਦਾ ਕੌਈ ਵਿਤਕਰਾ ਨਹੀਂ ਕੀਤਾ ਸਾਡੇ ਨਾਲ ਬਾਬਾ ਸ਼ਿੰਦਾ ਜੀ ਦੇ ਡੇਰੇ ਵਿਚ, ਬਾਬਾ ਜੀ ਦਾ ਸ਼ਖਤ ਹੁਕਮ ਹੈ ਜਿੰਨੀ ਦੇਰ ਡੇਰੇ ਵਿਚ ਰਹਿਣਾ ਹੈ 551 ਮਣਕਿਆਂ ਵਾਲੀ ਮਾਲਾ ਫੇਰੀ ਜਾਣੀ ਹਰ ਇੱਕ ਨੂੰ ਬੰਦੇ ਨੂੰ ਭਾਈ ਸਾਹਿਬ ਜੀ ਤੇ ਬੀਬੀ ਨੂੰ ਭੈਣ ਜੀ ਕਹਿਣਾ ਹੈ ਤੇ ਆਪਸ ਵਿਚ ਪਿਆਰ ਨਾਲ ਰਹਿਣਾ ਹੈ ਕੌਈ ਗਲਤੀ ਕਰੇ ਤਾਂ ਮਾਫ ਕਰਣਾ ਹੈ। ਦੇਖੌ ਤੁਹਾਡੇ ਦਿਖਾਏ ਰਸਤੇ ਤੇ ਹੀ ਬਾਬਾ ਜੀ ਚੱਲ ਰਹੇ ਨੇ। ਬਾਬਾ ਜੀ ਨੇ ਚਾਰ ਵਿਆਹ ਕੀਤੇ ਹਨ ਚੌਥੇ ਵਿਆਹ ਦਾ ਆਨੰਦ ਤਾਂ ਮੈਂ ਵੀ ਖੂਬ ਮਾਣਿਆ ਸੀ  ਹੌਇਆ ਇੰਜ ਕਿ ਤੁਹਾਨੂੰ ਤਾਂ ਪਤਾ ਹੀ ਹੈ ਬਾਬਾ ਜੀ ਅੰਤਰਜਾਮੀ ਹਨ ਲੌਕ ਪਰਲੌਕ ਦਾ ਹਾਲ ਜਾਣਦੇ ਹਨ ਇਕ ਬੰਦਾ ਡੇਰੇ ਤੇ ਮੱਥਾ ਟੇਕਣ ਆਇਆ  ਤਾਂ ਬਾਬਾ ਜੀ ਦੀ ਤੁਹਾਡੇ ਨਾਲ ਦਸਮ ਦੁਆਰ ਦੇ ਜਰੀਏ ਗੱਲਬਾਤ ਚੱਲ ਰਹੀ ਸੀ ਜਦੌਂ ਬੀਬੀ ਨੇ ਪੈਰਾਂ ਨੂੰ ਹੱਥ ਲਾਇਆ ਤਾਂ ਬਾਬਾ ਜੀ ਇਕਦਮ ਚੌਂਕ ਗਏ ਤੇ ਬੜੇ ਹੀ ਪਿਆਰ ਨਾਲ ਕਿਹਾ  ਕਮਲੀਏ ਹੁਣ ਆਈ ਹੈ ਮੈਂ ਤਾਂ ਤੇਰਾ ਐਨੇ ਯੁੱਗਾਂ ਤੌਂ ਇੰਤਜਾਰ ਕਰ ਰਿਹਾ ਸੀ। ਸਾਰੇ ਇਕਦਮ ਹੈਰਾਨ ਹੌ ਗਏ ਬਾਬਾ ਜੀ ਨੇ ਬੀਬੀ ਜੀ ਨੂੰ ਆਪਣੇ ਨਾਲ ਬਿਠਾ ਲਿਆ ਤੇ ਦੱਸਿਆ ਕਿ ਇਹ ਬੀਬੀ  ਮੇਰੀ ਪਿਛਲੇ ਪੰਦਰਾਂ ਜਨਮਾਂ ਤੌਂ ਮੇਰੀ ਘਰਵਾਲੀ ਸੀ ਤੇ ਹੁਣ ਵੀ ਮੇਰੀ ਘਰਵਾਲੀ ਰਹੇਗੀ ਤੇ ਬਾਬਾ ਜੀ ਨੇ ਬੀਬੀ ਜੀ ਨੂੰ ਸਾਡੀ ਚੌਥੀ ਰਾਜਮਾਤਾ ਦਾ ਦਰਜਾ ਦੇ ਦਿੱਤਾ।

ਬੀਬੀ ਜੀ ਦਾ ਘਰ ਵਾਲਾ ਵੀ ਰਾਜਮਾਤਾ ਦੇ ਪੈਰਾਂ ਤੇ ਡਿੱਗ ਕੇ ਰੌਇਆ ਕਿ ਉਹਨੂੰ ਪਹਿਲਾਂ ਕਿਉਂ ਨਹੀਂ ਪਤਾ ਚੱਲਿਆ ਰਾਜਮਾਤਾ ਬਾਰੇ, ਬਾਬਾ ਜੀ ਨੇ ਘਰਵਾਲੇ ਨੂੰ ਆਪਣਾ ਨਿੱਜੀ ਸੇਵਕ ਬਣਾ ਲਿਆ ਹੈ। ਬਾਦ ਵਿਚ ਬੜੇ ਜਸ਼ਨ ਮਨਾਏ ਗਏ ਬੜਾ ਵੱਡਾ ਸਮਾਗਮ ਕੀਤਾ ਗਿਆ ਜਿਸ ਵਿਚ ਸੰਤ ਮੇਖਾਂ ਵਾਲੇ, ਸੰਤ ਘੌਟਨੇ ਵਾਲੇ, ਸੰਤ ਯਾਹ ਵਾਹ ਅੰਨੇਵਾਹ ਵਾਲੇ ਤੇ ਹੌਰ ਬੜੇ ਸੰਤ ਪਹੁੰਚੇ ਪਰਸਿੱਧ ਗਾਇਕ ਜੂੰਦਾ ਕਲਿੱਕੜ, ਪਾਰੌ ਡੁੱਬਮਰਨੀ, ਪੰਡਪੁਰੀਆ ਰੇਲਾ ਨੇ ਵੀ ਆਪਣੇ ਗੀਤਾਂ ਨਾਲ ਸਭ ਨੂੰ ਨਿਹਾਲ ਕਰ ਦਿੱਤਾ, ਬਾਬਾ ਜੀ ਨੇ ਕਰੌੜਾਂ ਰੁਪਏ ਵਾਰ ਕੇ ਸੁੱਟ ਦਿੱਤੇ ਕਲਾਕਾਰਾਂ ਤੌਂ,ਨਾਲ ਨਾਲ ਸਾਡੇ ਮੁਲਕ ਦੇ ਵੱਡੇ ਲੀਡਰ ਯੱਬਲ ਪਰਧਾਨ, ਕਲਿੰਦਰ ਮੂਲਾ ਆਦਿ ਨੇ ਵੀ ਬਾਬਾ ਜੀ ਨੂੰ ਵਧਾਈਆਂ ਦੇ ਨਾਲ ਨਾਲ 5-5 ਕਰੌੜ  ਰੁਪਏ ਦਿੱਤੇ ਤਾਂ ਕਿ ਬਾਬਾ ਜੀ ਸਿੱਖੀ ਦਾ ਪਰਚਾਰ ਦੇਸ਼ਾਂ ਵਿਦੇਸ਼ਾਂ ਵਿਚ ਹੌਰ ਵੀ ਕਰ ਸਕਣ ਤੇ ਦਸਤਾਰ ਦੀ ਸ਼ਾਨ ਨੂੰ ਹੌਰ ਵਧਾਊਣ ਵੈਸੇ ਅਸਲ ਗੱਲ ਇਹ ਹੈ ਕਿ ਬਾਬਾ ਜੀ ਦੇ ਆਪਣੇ ਵਾਲ ਕੱਟੇ ਹੌਏ ਹਨ, ਮੁੱਛਾਂ ਦਾੜੀ ਦੇ ਨਵੇਂ ਨਵੇਂ ਸਟਾਇਲ ਬਾਬਾ ਜੀ ਅਜਮਾਉਂਦੇ ਰਹਿੰਦੇ ਹਨ ਕਿਉਂ ਕਿ ਬਾਬਾ ਜੀ ਦਾ ਮੰਨਣਾ ਹੈ ਕਿ ਫੌਕੀ ਬਣਾਵਟ ਨਾਲ ਰੱਬ ਨੂੰ ਪਾਇਆ ਨਹੀਂ ਜਾ ਸਕਦਾ। ਪੰਜ ਦੱਸ ਬੀਬੀਆਂ ਤਾਂ ਬਾਬਾ ਜੀ ਨਾਲ ਐਨਾ ਪਿਆਰ ਕਰਦੀਆਂ ਹਨ ਕਿ ਹਰ ਸਮੇਂ ਕੱਪੜਿਆਂ ਤੇ ਕਢਾਈ ਕਰਦੀਆਂ ਰਹਿੰਦੀਆਂ ਹਨ  ਤਾਂ ਕਿ ਬਾਬਾ ਜੀ ਦੇ ਸੁੰਦਰ ਬਸਤਰ ਤਿਆਰ ਕੀਤੇ ਜਾਣ ਤੇ ਬਾਬਾ ਜੀ ਹੌਰ ਵੀ ਸੌਹਨੇ ਲੱਗਣ, ਜਿੰਨਾਂ ਦੀਆਂ ਮੁਰਾਦਾਂ ਪੂਰੀਆਂ ਹੌ ਜਾਂਦੀਆਂ ਹਨ ਉਹ ਤਾਂ ਐਨਾ ਕੁਝ ਭੇਂਟ ਕਰ ਜਾਂਦੇ ਹਨ ਕਿ ਪਤਾ ਹੀ ਨਹੀਂ ਲੱਗਦਾ ਕੌਣ ਕੀ ਦੇ ਕੇ ਗਿਆ। ਕਰੌੜ ਕਰੌੜ ਦੀਆਂ ਕਾਰਾਂ ਗੁਪਤ ਨਾਮ ਤੇ ਡੇਰੇ ਵਿਚ ਆਊਂਦੀਆਂ ਹਨ ਸੀਮੇਂਟ ਬੱਜਰੀ ਦੇ ਟਰੱਕ ਦਾਨ ਵਿਚ ਆਉਂਦੇ ਹਨ ਤੇ ਮਾਇਆ ਗਿਣਨ ਦੇ ਲਈ ਤਾਂ 10 ਮਸ਼ੀਨਾਂ ਲਗਾ ਰੱਖੀਆਂ ਹਨ ਨਹੀਂ ਤਾਂ ਸੰਗਤਾਂ ਦੇ ਹੱਥ ਦੁਖਣ ਲੱਗ ਜਾਂਦੇ ਹਨ  ਬਾਬਾ ਜੀ ਵਾਕਿਆ ਹੀ ਮਹਾਂਪੁਰਖ ਹਨ। ਤੁਸੀਂ ਡੇਰੇ ਵਿਚ ਨਹੀਂ  ਹੁੰਦੇ ਪਰ ਬਾਬਾ ਜੀ ਸਾਨੂੰ ਦੱਸਦੇ ਨੇ ਕਿ ਤੁਸੀਂ ਸਾਡੇ ਨਾਲ ਹੀ ਹੌ।

ਅੱਜ ਤੱਕ ਕਦੇ ਵੀ ਕਿਸੇ ਗੱਲ ਤੇ ਵਾਦ ਵਿਵਾਦ ਨਹੀਂ ਹੌਇਆ  ਨਾਂ ਹੀ ਪੱਗਾਂ ਲੱਥੀਆਂ ਗੁਰੂ ਘਰ ਵਾਂਗ ਡੇਰੇ ਵਿਚ ਕਿਉਂ ਕਿ ਕੌਈ ਪਰਧਾਨ ਨਹੀਂ ਕੌਈ ਖਜਾਨਚੀ ਨਹੀਂ ਤੇ ਦੂਜੀ ਧਿਰ ਵੀ ਕੌਈ ਨਹੀਂ  ਜਿਹੜੀ ਕੌਈ ਉਲਟੀ ਸਿੱਧੀ ਗੱਲ ਕਰੇ ਹਰ ਰੌਜ ਦੀਵਾਨ ਸੱਜਦੇ ਹਨ ਬਾਬਾ ਜੀ ਦੇ ਕੌਲ ਸਾਰੀ ਟੀਮ ਹੈ ਜੌ ਕਿ ਗਾਉਣ ਵਜਾਉਣ ਵਿਚ ਮਾਹਿਰ ਹੈ। ਕਈ ਵਾਰ ਬਾਬਾ ਜੀ ਖੁਦ ਵੀ ਨੱਚਦੇ ਹਨ ਨਾਲ ਹੀ ਸੰਗਤਾਂ ਨੂੰ ਵੀ ਕਹਿੰਦੇ ਹਨ ਕਿ ਨੱਚੌ ਤੇ ਗਾਉ  ਤੇ ਕਈਆਂ ਨੂੰ ਉਸ ਸਮੇਂ ਵੀ ਤੁਹਾਡਾ ਦੀਦਾਰ ਹੌਇਆ ਹੈ। ਤੁਹਾਡੀ ਸੂਰਤ ਯਾਦ ਨਹੀਂ ਰਹਿੰਦੀ ਐਨਾ ਯਾਦ ਰਹਿੰਦਾ ਹੈ ਕਿ ਚਾਨਣ ਦਿਖਿਆ ਬੱਸ ਫਿਰ ਬਾਬਾ ਸ਼ਿੰਦਾ ਜੀ ਨੂੰ ਹੀ ਉਹ ਰੱਬ ਮੰਨ ਲੈਂਦੇ ਹਨ ਕਈਆਂ ਦੇ ਵਿਚ ਉਸ ਸਮੇਂ ਸ਼ੈਤਾਨ ਵੀ ਆ ਜਾਂਦਾ ਹੈ ਭੂਤ ਚੁੜੇਲਾਂ ਦੇ ਰੂਪ ਵਿਚ, ਪਰ ਬਾਬਾ ਜੀ ਅੱਗੇ ਕਿਥੌਂ ਟਿਕੇ ਬਾਬਾ ਜੀ ਕੌਲ ਸੌਨੇ ਦਾ ਚਿਮਟਾ ਤੇ ਸੰਗਲ ਹਨ ਜਿਸ ਨਾਲ ਉਹ ਭੂਤ ਦੀ ਐਸੀ ਗੱਤ ਬਣਾਉਂਦੇ ਹਨ ਕਿ ਉਹ ਦੁਬਾਰਾ ਕਿਸੇ ਵਿਚ ਨਹੀਂ ਵੜਦਾ, ਬਾਬਾ ਜੀ ਕੌਲ ਖੇਤੀ ਦੀ ਜਮੀਨ ਵੀ ਹੈ ਪਰ ਉੱਥੇ ਖਾਸ ਖਾਸ ਹੀ ਜਾਂਦੇ ਨੇ ਜਿਨਾਂ ਨੂੰ ਖੇਤੀ ਦਾ ਕੰਮ ਆਉਂਦਾ ਹੈ ਮੈਨੂੰ ਪਤਾ ਚੱਲਿਆ ਉੱਥੇ ਡੌਡੇ ਉਗਾਏ ਜਾਂਦੇ ਹਨ ਲੌਕ ਜੌ ਮਰਜੀ ਸੌਚਣ ਪਰ ਉਹ ਤਾਂ ਉਗਾਏ ਜਾਂਦੇ ਹਨ ਤਾਂ ਕਿ ਦਵਾਈਆਂ ਬਣਾਈਆਂ ਜਾ ਸਕਣ ਤੇ ਗਰੀਬਾਂ ਨੂੰ ਮੁਫਤ ਵਿਚ ਵੰਡੀਆਂ ਜਾ ਸਕਣ ਬਾਬਾ ਜੀ ਖੁਦ ਵੀ ਗੁਰੂ ਦੀ ਉਪਮਾ ਲਿਖਦੇ ਹਨ ਇਸੇ ਲਈ ਕਵੀ ਮਸ਼ਹੂਰ ਲੇਖਕ ਮਕਰੰਦੀ ਮੱਲ ਕਰੂੰਬਲ ਜੀ ਬਾਬਾ ਜੀ ਦੀ ਮਦਦ  ਕਰ ਰਹੇ ਹਨ ਤਾਂ ਕਿ ਇਕ ਗਰੰਥ ਬਣਾਇਆ ਜਾ ਸਕੇ ਤੇ ਬਾਬਾ ਜੀ ਦੀ ਯਾਦਾਂ ਸਾਡੇ ਨਾਲ ਹਮੇਸ਼ਾ ਰਹਿਣ। ਹਰੇਕ ਸ਼ਨੀਵਾਰ ਨੂੰ ਬਾਬਾ ਜੀ ਸਿਰਫ ਬੀਬੀਆਂ ਦੇ ਲਈ ਹੀ ਕਥਾ ਕਰਦੇ ਹਨ ਜਿਸ ਵਿਚ ਕਿ ਨਾਮ ਅਭਿਆਸ ਦੇ ਨਾਲ ਨਾਲ ਤੁਹਾਡੇ ਦਰਸ਼ਨ ਕਰਵਾਏ ਜਾਂਦੇ ਹਨ। ਜਿਹੜੀਆਂ ਪੰਜ ਬੀਬੀਆਂ ਪੂਰੇ ਵੇਗ ਵਿਚ ਬਾਬਾ ਜੀ ਦਾ ਨਾਮ ਜਪਦੀਆਂ ਹਨ ਉਹ ਹੀ ਬਾਬਾ ਜੀ ਦੇ ਭੌਰਾ ਸਾਹਿਬ ਵਿਚ ਜਾਂਦੀਆ ਹਨ ਸਵੇਰੇ ਤੁਹਾਡੀ ਜੈ ਜੈ ਕਾਰ ਕਰਦੀਆਂ ਬਾਹਰ ਆਉਂਦੀਆਂ ਹਨ ਕਿ ਉਹਨਾਂ ਨੇ ਤੁਹਾਡੇ ਦਰਸ਼ਨ ਕਰ ਲਏ।  ਐਨਾ ਵੱਡਾ ਡੇਰਾ ਹੌਣ ਦੇ ਬਾਵਜੂਦ ਤੁਸੀਂ ਕਿਤੇ ਵੀ ਗੰਦ ਨਹੀਂ ਵੇਖ ਸਕਦੇ ਕਿਉਂ ਕਿ ਬਾਬਾ ਜੀ ਦੇ ਅਮਰੀਕਾ ਵਾਲੇ ਭਗਤ ਬਤੰਗੜ ਸਿੰਘ ਫਿਲੌਰ ਨੇ ਆਟੌਮੈਟਿਕ ਸਫਾਈ ਵਾਲੀਆਂ 10 ਮਸ਼ੀਨਾਂ ਦਿੱਤੀਆਂ ਹੌਈਆਂ ਹਨ ਬਤੰਗੜ ਸਿੰਘ ਦੇ ਘਰ 10 ਸਾਲ ਤੌਂ ਉਲਾਦ ਨਹੀਂ ਸੀ ਬਸ ਇਕ ਵਾਰ ਆਪ ਆਇਆ ਦੂਜੀ ਵਾਰ ਉਹਦੀ ਘਰਵਾਲੀ ਆਐ ਹੁਣ 2 ਬੱਚੇ ਹਨ ਬਤੰਗੜ ਸਿੰਘ ਜੀ ਦੇ  ਹੁਣ ਇਕ ਵਿਸ਼ਾਲ ਸੌਲਾਂ ਚੁੰਡਾ ਤਲਾਅ ਦਾ ਨਿਰਮਾਣ ਵੀ ਕਰਵਾ ਰਹੇ ਹਨ ਜਿੱਥੇ ਕਿ ਇਕ ਪਾਸੇ ਠੰਡਾ ਪਾਣੀ ਹੌਵੇਗਾ ਇਕ ਪਾਸੇ ਗਰਮ ਪਾਣੀ। ਦੇਖੌ ਧੰਨ ਹੈ ਸੇਵਾ  ਭਗਤਾਂ ਦੀ  ਜਿਹੜੇ ਤੁਹਾਨੂੰ ਪਾਉਣ ਦੇ ਚਾਅ ਵਿਚ ਐਨੀ ਸੇਵਾ ਕਰਦੇ ਹਨ।

ਡੇਰੇ ਦੇ ਲੰਗਰ ਵਿਚ ਕਿਸੇ ਨਾਲ ਕੌਈ ਵਿਤਕਰਾ ਨਹੀਂ ਕੀਤਾ ਜਾਂਦਾ ਬਾਬਾ ਜੀ ਦਾ ਖਾਸ ਹੁਕਮ ਹੈ ਕਿ ਦੌ ਦਾਲਾਂ, ਇਕ ਸਬਜੀ, ਰੈਤਾ, ਸਲਾਦ ਦੇ ਨਾਲ ਨਾਲ ਖੀਰ ਜਾਂ ਪਰਸ਼ਾਦ ਰੌਜ ਬਣਾਇਆ ਜਾਵੇ। ਬੜੇ ਚਾਅ ਨਾਲ ਸੰਗਤ ਸੇਵਾ ਕਰਦੀ ਹੈ ਐਨਾ ਪਿਆਰ ਹੈ ਸੰਗਤ ਦਾ ਕਿ ਭਾਂਡੇ ਧੌਣ ਲਈ ਵੀ ਜਿਦ ਕਰਦੇ ਹਨ ਕਿ ਹੁਣ ਸਾਨੂੰ ਧੌ ਲੈਣ ਦਿਉ ਭਾਂਡੇ ਪਰ ਕੌਈ ਵੀ ਸੇਵਾ ਨਹੀਂ ਛੱਡਦਾ। ਐਨਾ ਪਿਆਰ ਮੈਂ ਕਿਸੇ ਥਾਂ ਤੇ ਨਹੀਂ ਵੇਖਿਆ ਇਹ ਸਭ ਤੁਸੀਂ ਹੀ ਕਰਵਾ ਰਹੇ ਹੌ ਬਾਬਾ ਸ਼ਿੰਦਾ ਜੀ ਨੂੰ ਕਹਿ ਕਿ। ਅੱਜ ਦੇ ਸਮੇਂ ਵਿਚ ਜਿੱਥੇ ਗੁਰੂ ਘਰਾਂ ਵਿਚ ਲੌਕ ਪਰਧਾਨਗੀ ਲਈ ਲੜਦੇ ਨੇ, ਅਦਾਲਤਾਂ ਵਿਚ ਜਾਂਦੇ ਹਨ ,ਇਕ ਦੂਜੇ ਨੂੰ ਕਿਰਪਾਨਾਂ ਕੱਢ ਕੇ ਡਰਾਉਂਦੇ ਹਨ, ਇਕ ਦੂਜੇ ਦੀਆਂ ਦਸਤਾਰਾਂ ਉਤਾਰਦੇ ਨੇ, ਮਾਂਵਾਂ ਭੈਣਾਂ ਦੀਆਂ ਗਾਲਾਂ ਕੱਢਦੇ ਹਨ ਸਿਰੀ ਗੁਰੂ ਗਰੰਥ ਸਾਹਿਬ ਜੀ ਦੀ ਹਾਜਰੀ ਵਿਚ ਉੱਥੇ ਹੀ ਬਾਬਾ ਜੀ ਦੇ ਡੇਰੇ ਵਿਚ ਭਾਂਡੇ ਮਾਂਜਣ ਲਈ ਪਿਆਰ ਨਾਲ ਲੜਦੇ ਨੇ । ਹੁਣ ਤੁਸੀਂ ਆਪ ਹੀ ਦੱਸੌ ਜੀ ਜਿੰਨੀ ਦੇਰ ਇਹ ਫੌਕੀ ਸ਼ੌਹਰਤ ਵਾਲੇ ਲੌਕ ਆਪਸ ਵਿਚ ਇਸੇ ਤਰਾਂ ਗੁਰੂ ਘਰ ਵਿਚ  ਲੜਦੇ ਰਹਿਣਗੇ ਉਨੀਂ ਦੇਰ ਲੌਕ ਡੇਰਿਆਂ ਤੇ ਹੀ ਜਾਣਗੇ ਤੁਹਾਨੂੰ ਮਿਲਣ ਲਈ। ਲੌਕਾਂ ਦਾ ਤੁਹਾਡੇ ਤੌਂ ਮਨ ਉਚਾਟ ਘੜੰਮ ਚੌਧਰੀਆਂ ਨੇ ਕੀਤਾ ਹੈ ਨਾ ਕਿ ਬਾਬਿਆਂ ਤੇ ਸੰਤਾਂ ਨੇ। ਲੌਕ ਘਰ ਵਿਚੌਂ ਦੁਖੀ ਹੌਏ ਤੁਹਾਡੇ ਕੌਲ ਆਪਣੀ ਵਿਥਿਆ ਸੁਣਾਉਣ ਗੁਰੂ ਘਰ ਆਊਂਦੇ ਹਨ ਪਰ ਉੱਥੇ ਚੌਧਰੀਆਂ ਦੀ ਬਿਆਨਬਾਜੀ ਸ਼ੁਰੂ ਹੌ ਜਾਂਦੀ ਹੈ  ਕਿ ਅਸੀਂ ਆਹ ਕਰ ਰਹੇ ਹਾਂ, ਉਹ ਕਰ ਦਿੱਤਾ ਪਿਛਲੀ ਕਮੇਟੀ ਪੈਸੇ ਖਾ ਗਈ ਸੀ ਪਰ ਅਸੀਂ ਨਹੀਂ ਖਾ ਰਹੇ । ਬੰਦਾ ਸਿਰ ਖੁਰਕਦਾ ਲਾਗੇ ਦੇ ਡੇਰੇ ਵਿਚ ਜਾ ਵੜਦਾ ਹੈ ਕਿ ਸ਼ੁਕਰ ਹੈ ਇੱਥੇ ਆਹ ਖਲਜੱਗਣ ਨਹੀਂ ਹੈ।

ਬਾਬਾ ਜੀ ਗੱਲਾਂ ਹੌਰ ਵੀ ਬਹੁਤ ਨੇ ਤੁਹਾਨੂੰ ਦੱਸਣ ਲਈ ਪਰ ਬਾਬਾ ਸ਼ਿੰਦਾ ਤੜਥੱਲੀ  ਜੀ ਦੇ ਭੌਰਾ ਸਾਹਿਬ ਵਿਚ ਜਾਣ ਦਾ ਟਾਇਮ ਹੌ ਗਿਆ ਤੇ ਮੇਰੀ ਡਿਊਟੀ ਹੈ ਦਰਵਾਜੇ ਤੇ ਖੜਨ ਦੀ ਸੌ ਹੁਣ ਮੈਂ ਚੱਲਦਾਂ ਹਾਂ ਤੁਸੀ ਕੌਈ ਰੇਖ ਵਿਚ ਮੇਖ ਮਾਰ ਕੇ ਦੇਖ ਲਿਉ ਜੇ ਅੱਜ ਦੇ ਕੁਝ ਚੌਧਰੀ ਆਪਣੀ ਹੈਸੀਅਤ ਨੂੰ  ਭੁੱਲ ਕੇ ਸਿਰਫ ਸੇਵਾ ਕਰ ਸਕਣ ਵੈਸੇ ਹੈ ਇਹ ਅਨਹੌਣੀ ਗੱਲ ਪਰ ਤੁਹਾਡੇ  ਲਈ ਸਾਇਦ ਆਸਾਨ ਹੌਵੇ। ਬਾਬਾ ਜੀ ਸੁਣ ਰਹੇ ਹੌ ਨਾ .....

ਯੁੱਧਵੀਰ ਸਿੰਘ ਆਸਟਰੇਲੀਆ
0061-432718994
ginni.sagoo@gmail.com


ਬਾਬਾ ਜੀ ਸੁਣਦੇ ਪਏ ਹੌ
ਯੁੱਧਵੀਰ ਸਿੰਘ ਆਸਟਰੇਲੀਆ
ਸੁਣ ਲਓ......ਸੱਚੀਆਂ ਸੁਣਾਵੇ ਭੀਰੀ......!
ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)
ਵਿਦੇਸ਼ੀ ਕੁੱਤੇ ਘੱਟ ਕੱਟਦੇ ਹਨ। ਕਿਉਂ?
ਪਰਸ਼ੋਤਮ ਲਾਲ ਸਰੋਏ
ਅੱਜ ਕੱਲ ਤਾਂ ਬਾਬੇ ਈ ਬੜੇ ਤਰੱਕੀਆਂ ’ਚ ਨੇ ਜੀ
ਪਰਸ਼ੋਤਮ ਲਾਲ ਸਰੋਏ
ਤੇ ਜਦੋਂ ਆਂਟੀ ਨੇ ਜੀਨ ਪਾ ਲਈ.....
ਰਵੀ ਸਚਦੇਵਾ
"ਸੱਦਾਰ ਜੀ, ਨਮਾਂ ਸਾਲ ਮੰਮਾਰਕ...!"
ਸ਼ਿਵਚਰਨ ਜੱਗੀ ਕੁੱਸਾ
ਬੋਲ ਕਬੋਲ ਵੰਡ ਹੀ ਗਈ ਤਾਏ - ਭਤੀਜੇ ਦੀ ਸਿਆਸੀ ਖੀਰ …
ਜਰਨੈਲ ਘੁਮਾਣ
ਬੋਲ ਕਬੋਲ ਫੇਰ ਕੀ ਕਹਿੰਦੀ ਥੋਡੀ ਸੇਵਾ ਸਰਕਾਰ
ਜਰਨੈਲ ਘੁਮਾਣ
ਅਵਾਰਾ ਕੁੱਤਿਆਂ ਦਾ ਫ਼ੈਮਿਲੀ ਪਲੈਨਿੰਗ
ਸ਼ਿਵਚਰਨ ਜੱਗੀ ਕੁੱਸਾ
ਸੱਘੇ ਅਮਲੀ ਦਾ ਸਵੰਬਰ
ਸ਼ਿਵਚਰਨ ਜੱਗੀ ਕੁੱਸਾ
ਇੱਕ ਲੱਪ ਕਿਰਨਾਂ ਦੀ...! ਵਿਅੰਗ- ਮਾਰਤੇ ਓਏ ਇੰਗਲੈਂਡ ਵਾਲੇ ਫੁੱਫੜ ਜੀ ਦੀ "ਓ ਕੇ" ਨੇ
ਮਨਦੀਪ ਖੁਰਮੀ ਹਿੰਮਤਪੁਰਾ (ਇੰਗਲੈਂਡ)
ਅੰਕਲ ਅੰਟੀ ਨੇ ਮਾਰ’ਤੇ ਚਾਚੇ ਤਾਏ ਭੂਆ ਫੁੱਫੜ
ਨਿਸ਼ਾਨ ਰਾਠੌਰ ‘ਮਲਿਕਪੁਰੀ’
ਜੇਹਾ ਦਿਸਿਆ- ਤੇਹਾ ਲਿਖਿਆ ਭੀਰੀ ਅਮਲੀ ਦੀਆਂ ‘ਬਾਬੇ ਸੈਂਟੇ’ ਨੂੰ ਅਰਜ਼ਾਂ........!
ਮਨਦੀਪ ਖੁਰਮੀ ਹਿੰਮਤਪੁਰਾ (ਇੰਗਲੈਂਡ)
ਪਾਪਾ ਗੰਦਾ ਚੈਨਲ ਨਹੀਂ ਦੇਖਣਾ
ਨਿਸ਼ਾਨ ਰਾਠੌਰ ‘ਮਲਿਕਪੁਰੀ’
ਮੈਨੂੰ ਕੀ ? ……ਤੇ ਤੈਨੂੰ ਕੀ ?
ਸੁਰਿੰਦਰ ਭਾਰਤੀ ਤਿਵਾੜੀ, ਫਰੀਦਕੋਟ।
"ਆਈ ਨਾਟ ਦੇਖਿੰਗ ਯੂਅਰ ਨੰਗੇਜ..!"
ਸ਼ਿਵਚਰਨ ਜੱਗੀ ਕੁੱਸਾ
ਬੋਦੇ ਵਾਲ਼ਾ ਭਲਵਾਨ
ਸ਼ਿਵਚਰਨ ਜੱਗੀ ਕੁੱਸਾ
ਮੈਂ ਤਾਂ ਆਵਦੇ ‘ਪਸਤੌਲ’ ਦੇ ਤਲੇ ਲੁਆਉਣ ਲੱਗਿਆਂ...!
ਮਨਦੀਪ ਖੁਰਮੀ ਹਿੰਮਤਪੁਰਾ (ਇੰਗਲੈਂਡ)

hore-arrow1gif.gif (1195 bytes)


Terms and Conditions
Privacy Policy
© 1999-2011, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2011, 5abi.com