WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)


ਮੁਲਕ ਰਾਜ ਆਨੰਦ ਨੂੰ ਭਾਰਤੀ ਹੋਣ ਤੇ ਬਹੁਤ ਮਾਣ ਸੀ

ਖੁਸਵੰਤ ਸਿੰਘ

ਸੰਨ 1940 ਦੇ ਆਸ ਪਾਸ ਕੁਝ ਸਾਹਿਤਕ ਖਾਹਿਸੀ ਮਿੱਤਰਾਂ ਨੇ ਇਕ ਅਜਿਹੀ ਮੰਡਲੀ ਬਣਾਈ ਜਿਸ ਵਿਚ ਹਫਤ ਵਿਚ ਇਕ ਵਾਰ ਆਪਣੀਆਂ ਲਿਖੀਆਂ ਕਵਿਤਾਵਾਂ ਅਤੇ ਕਹਾਣੀ ਨੂੰ ਪੜਿਆ ਜਾਂਦਾ ਸੀ। ਇਹ ਇਕ ਦੂਜੇ ਦੀ ਸਲਾਘਾ ਸੁਸਾਇਟੀ ਸੀ ਜਿਥੇ ਹਰੇਕ ਪੇਸਾਕਾਰੀ ਤੋਂ ਬਾਅਦ ਵਿਸਕੀ ਦੇ ਗਲਾਸ ਮੁੜ ਭਰ ਦਿਤੇ ਜਾਂਦੇ ਸਨ। ਅਸੀਂ ਭਾਰਤੀ ਲੇਖਕ ਮੁਲਕ ਰਾਜ ਆਨੰਦ ਅਤੇ ਆਰ ਆਰ ਕੇ ਨਰਾਇਣਨ ਬਾਰੇ ਸੁਣਿਆ ਸੀ ਕਿ ਇੰਗਲੈਂਡ ਵਿਚ ਉਨ੍ਹਾਂ ਦੀ ਰਚਨਾਵਾਂ ਤੋਂ ਰੋਟੀ ਚਲਦੀ ਸੀ। ਅਸੀਂ ਬਹੁਤ ਉਤਸੁਕਤਾ ਨਾਲ ਉਨ੍ਹਾਂ ਦੀ ਕਿਤਾਬਾਂ ਨੂੰ ਜਮ੍ਹਾਂ ਕਰਦੇ ਅਤੇ ਆਪਣੀ ਬੈਠਕਾਂ ਵਿਚ ਉਨ੍ਹਾਂ ਬਾਰੇ ਵਾਦ ਵਿਵਾਦ ਕਦੇ ਸੀ। ਅਸੀਂ ਇਸ ਨਤੀਜੇ ਤੇ ਪਹੁੰਚੇ ਅਤੇ ਆਮ ਤੌਰ ਤੇ ਸਹਿਮਤ ਸੀ ਕਿ ਜੇ ਮੁਲਕ ਰਾਜ ਅਤੇ ਨਾਰਾਇਣਨ ਨੂੰ ਵਿਦੇਸ਼ਾਂ ਵਿਚ ਪ੍ਰਕਾਸਕ ਮਿਲ ਸਕਦੇ ਹਨ ਤਾਂ ਸਾਨੂੰ ਕਿਉਂ ਨਹੀਂ? ਜਦੋਂ ਇੰਗਲੈਂਡ ਵਿਚ ਕਾਫੀ ਨਾਂ ਕਮਾਉਣ ਤੋਂ ਬਾਅਦ ਮੁਲਕ ਰਾਜ ਭਾਰਤ ਆਏ ਤਾਂ ਉਨ੍ਹਾਂ ਨੂੰ ਇੰਡੋ ਐਗੋਲੀਅਨ ਲੇਖਣੀ ਦਾ ਪਰਿਵਰਤਕ ਮੰਨਿਆ ਗਿਆ। ਉਹ ਸਾਡੀ ਬੈਠਕ ਵਿਚ ਆਉਣ ਲਈ ਸਹਿਮਤ ਹੋ ਗਏ। ਉਨ੍ਹਾਂ ਨੂੰ ਗਰਜਣ ਦੀ ਉਮੀਦ ਸੀ। ਉਹ ਬਹੁਤ ਹੀ ਠੰਡੇ ਸਵਾਗਤ ਨਾਲ ਨਿਰਉਤਸਾਹਤ ਹੋ ਗਏ। ਤੁਸੀਂ ਨਹੀਂ ਜਾਣਦੇ ਕਿ ਇਕ ਨਾਵਲ ਲਿਖਣ ਲਈ ਕੀ ਕੀ ਕਰਨਾ ਪੈਂਦਾ ਹੈ, ਉਨ੍ਹਾਂ ਨੇ ਝਿੜਕਿਆ, ਜਦੋਂ ਕੋਈ ਪ੍ਰਕਸਕ ਤੁਹਾਡੀ ਕੋਈ ਰਚਨਾ ਪ੍ਰਵਾਨ ਕਰ ਲਵੇ ਤਾਂ ਮੇਰੇ ਨਾਲ ਗੱਲ ਕਰਨਾ। ਉਨ੍ਹਾਂ ਨੂੰ ਸਾਨੂੰ ਝਿੜਕਣ ਦਾ ਪੂਰਾ ਹੱਕ ਸੀ।

ਮੁਲਕ ਰਾਜ ਅਤੇ ਨਰਾਇਣਨ ਬਾਰੇ ਮੇਰੇ ਵਿਚਾਰ ਬਦਲੇ ਨਹੀਂ ਹਨ। ਦੋਵੇਂ ਹੀ ਭਾਰਤੀ ਅੰਗਰੇਜ਼ੀ ਫਿਕਸਨ ਦੇ ਅਪਣੇ ਹੀ ਤਰੀਕੇ ਦੇ ਪਰਿਵਰਤਕ ਸਨ। ਆਪਣੀ ਰਚਨਾਵਾਂ ਵਿਚ ਬਹੁਤ ਸ੍ਰੇਸ਼ਠ ਸਨ ਪਰ ਮੀਡੀਓਕਰ ਰਚਨਾਕਾਰ ਸਨ। ਮੁਲਕ ਰਾਜ ਦੇ ਨਾਵਲ ਪ੍ਰਾਪੇਗੰਡਾ ਕਿਸਮ ਦੇ ਸਨ ਜਿਨ੍ਹਾਂ ਵਿਚ ਫਿਕਸਨ ਦੀ ਝਲਕ ਹੈ। ਅਨਟਚੇਬਲ ਕੁਲੀ, ਹੂ ਲਾਈਵਜ਼ ਐਡ ਏ ਬਰਡ। ਇਨ੍ਹਾਂ ਦੀ ਰਚਨਾ ਅਮੀਰਾਂ ਵਲੋਂ ਗਰੀਬਾਂ ਤੇ ਕੀਤੇ ਜਾਣ ਵਾਲੇ ਅਤਿਆਚਾਰਾਂ ਪ੍ਰਤੀ ਪਾਠਕਾਂ ਦੀ ਭਾਵਨਾ ਭੜਕਾਉਣ ਲਈ ਕਾਫੀ ਸੀ ਅਤੇ ਅੰਗਰੇਜ਼ਾਂ ਨੂੰ ਅਪਣੇ ਜਾਤੀਵਾਦ ਬਸਤੀਵਾਦ ਬਾਰੇ ਅਪਰਾਧ ਬੋਧ ਕਰਵਾਉਣਾ ਸੀ। ਉਨ੍ਹਾਂ ਦਾ ਬਿ੍ਟਿਸ਼ ਲਿਬਰਲਾਂ ਅਤੇ ਖਬੇ ਪਖੀ ਨੇ ਸਵਾਗਤ ਕੀਤਾ। ਨਰਾਇਣਨ ਕਥਾਵਾਚਕ ਦੇ ਰੂਪ ਵਿਚ ਸੰਤੁਸਟ ਸਨ । ਲੋਕਾਂ ਦੇ ਜੀਵਨ ਦੀ ਛੋਟੀ ਛੋਟੀ ਗੱਲਾਂ ਨੂੰ ਕਾਲਪਨਿਕ ਛੋਟੇ ਜਿਹੇ ਕਸਬੇ ਮਾਲਗੁੜੀ ਨਾਲ ਉਨ੍ਹਾਂ ਨੇ ਜੋੜਿਆ ਹੋਇਆ ਸੀ। ਉਨ੍ਹਾਂ ਨੂੰ ਮੁਲਕ ਰਾਜ ਤੋਂ ਜ਼ਿਆਦਾ ਸੋਹਰਤ ਮਿਲੀ। ਖਾਸ ਕਰਕੇ ਦਖਣ ਭਾਰਤ ਵਿਚ ਦੋਹਾਂ ਵਿਚਾਲੇ ਇਕ ਗੱਲ ਸਾਂਝੀ ਹੈ ਕਿ ਦੋਵੇਂ ਪਾਇਨੀਅਰ ਸਨ। ਮੁਲਕ ਰਾਜ ਦਾ ਜਨਮ ਪੇਸਾਵਰ ਵਿਚ 12 ਦਸੰਬਰ 1905 ਨੂੰ ਹੋਇਆ ਸੀ ਪਰ ਉਨ੍ਹਾਂ ਨੇ ਆਪਣੇ ਮੁਢਲੇ ਸਾਲ ਅੰਮਿ੍ਤਸਰ ਵਿਚ ਸਕੂਲ ਤੇ ਕਾਲਜ ਵਿਚ ਬਿਤਾਏ। ਉਹ ਆਪਣੇ ਆਪ ਨੂੰ ਅਕਸਰ ਅੰਬਸਰੀਆ ਕਹਿੰਦੇ ਹੁੰਦੇ ਸਨ। ਉਹ ਮਧਰੇ ਕੱਦ ਦੇ ਸਨ ਤੇ ਉਨ੍ਹਾਂ ਦੇ ਵਾਲ ਘੁੰਗਰਾਲੇ ਸਨ। ਉਨ੍ਹਾਂ ਦਾ ਹੇਠਲਾ ਬੁੱਲ੍ਹ ਮੋਟਾ ਸੀ। ਉਹ ਲਗਾਤਾਰ ਬੋਲਦੇ ਰਹਿ ਸਕਦੇ ਸਨ ਤੇ ਅਕਸਰ ਜ਼ਿਆਦਾ ਬੋਲਦੇ ਰਹਿਣ ਕਰਕੇ ਠਟ ਠਟ ਦੀ ਅਵਾਜ਼ ਵੀ ਕਰਨ ਲਗਦੇ ਸਨ। ਇਥੋਂ ਤਕ ਕਿ ਅਜਿਹੀ ਸਭਾਵਾਂ ਵਿਚ ਵੀ ਜਿਥੇ ਬੁਲਾਰਿਆਂ ਨੂੰ ਬੋਲਣ ਲਈ ਪੰਜ ਦਸ ਮਿੰਟ ਹੀ ਮਿਲਦੇ ਸਨ, ਮੁਲਕ ਰਾਜ ਅੱਧੇ ਘੰਟੇ ਤਕ ਭਾਸ਼ਣ ਦਿੰਦੇ ਰਹਿੰਦੇ ਸਨ ਅਤੇ ਇਸ ਗੱਲ ਦੀ ਪ੍ਰਵਾਹ ਨਹੀਂ ਕਰਦੇ ਸਨ ਕਿ ਉਨ੍ਹਾਂ ਦੀ ਟਾਈਮ ਖਤਮ ਹੋਣ ਲਈ ਘੰਟੀ ਵਜਾ ਦਿਤੀ ਗਈ ਹੈ ਜਾਂ ਉਨ੍ਹਾਂ ਨੂੰ ਮੋਢੇ ਤੋਂ ਫੜ ਕੇ ਹਲੂਣਿਆ ਗਿਆਹੈ। ਉਹ ਅਕਸਰ ਦਸਦੇ ਸਨ ਕਿ ਉਨ੍ਹਾਂ ਦੇ ਪਿਤਾ ਉਨ੍ਹਾਂ ਦੀ ਮਾਂ ਨੂੰ ਕੁਟਦੇ ਰਹਿੰਦੇ ਸਨ ਤੇ ਇਕ ਬੱਚੇ ਵਜੋਂ ਉਸ ਦਾ ਉਨ੍ਹਾਂ ਤੇ ਕੀ ਅਸਰ ਪਿਆ।ਉਨ੍ਹਾਂ ਨੇ ਅਪਣੇ ਪਿਤਾ ਨੂੰ ਕਦੇ ਮੁਆਫ ਨਹੀਂ ਕੀਤਾ ਤੇ ਡਾਕਟਰ ਸਿੰਗਮੈਂਟ ਫਰਾਇਡ ਵਰਗੇ ਮਹਾਨ ਮਨੋਰੋਗ ਦੇ ਡਾਕਟਰ ਨੇ ਉਨ੍ਹਾਂ ਨੂੰ ਗੰਭੀਰ ਰੂਪ ਨਾਲ ਮਾਂ ਨਾਲ ਚਿੰਬੜੇ ਰਹਿਣ ਵਾਲੀ ਬੀਮਾਰੀ ਤੋਂ ਪੀੜਤ ਦਸਿਆ।

ਮੁਲਕ ਰਾਜ ਨੂੰ ਭਾਰਤੀ ਹੋਣ ਦਾ ਬਹੁਤ ਮਾਣ ਸੀ। ਉਨ੍ਹਾਂ ਨੂੰ ਭਾਰਤ ਦੀ ਕਲਾ, ਮੂਰਤੀ ਕਲਾ, ਚਿੱਤਰਕਲਾ, ਵਾਸਤੂ ਸੈਲੀ, ਰਹਿਣ ਸਹਿਣ ਤੇ ਤਹਿਜ਼ੀਬ ਦੀ ਮਹਾਨ ਪਰੰਪਰਾਵਾਂ ਤੇ ਮਾਣ ਸੀ। ਇ ਵਾਰ ਲੰਡਨ ਵਿਚ ਇਕ ਗਜ਼ਲ ਪ੍ਰੋਗਰਾਮ ਵਿਚ ਉਹ ਪਹਿਲੀ ਕਤਾਰ ਵਿਚ ਬੈਠੇ ਹੋਏ ਸਨ ਅਤੇ ਗਾਇਕਾ ਦੇ ਹਰੇਕ ਸੇਅਰ ਤੋਂ ਬਾਅਦ ਦਾਦ ਦੇ ਰਹੇ ਸਨ ਜਿਸ ਦੇ ਬਦਲੇ ਉਨ੍ਹਾਂ ਨੂੰ ਗਾਇਕਾ ਵਲੋਂ ਬਹੁਤ ਹੀ ਨਿਮਰ ਸਲਾਮ ਮਿਲ ਰਿਹਾ ਸੀ। ਸਰੋਤਿਆਂ ਵਿਚੋਂ ਕੋਈ ਵੀ ਨਹੀਂ ਜਾਣਦਾ ਸੀ ਕਿ ਦਾਦ ਇਸੇ ਤਰ੍ਹਾਂ ਦਿਤੀ ਜਾਣੀ ਚਾਹੀਦੀ ਹੈ। ਮੇਰੇ ਨਾਲ ਅੰਗਰਜ਼ੇ ਮਿਤਰ ਸੀ ਜਿਸ ਨੇ ਮੈਨੂੰ ਪੁਛਿਆ, ਇਹ ਛੋਟੇ ਜਿਹੇ ਕੱਦ ਦਾ ਆਦਮੀ ਕੌਣ ਹੈ ਜੋ ਗਾਇਕਾ ਦੇ ਗਾਉਣ ਦੌਰਾਨ ਵਾਊ ਵਾਊ ਕਰਕੇ ਭੌਂਕ ਰਿਹਾ ਹੈ। ਮੈਂ ਉਸ ਨੂੰ ਦਸਿਆ ਕਿ ਮੁਲਕ ਰਾਜ ਕੌਣ ਹੈ ਅਤੇ ਇਹ ਕਿ ਭੌਂਕ ਨਹੀਂ ਰਿਹਾ ਸਗੋਂ ਵਾਹ ਵਾਹ ਕਹਿ ਰਿਹਾ ਹੈ ਜਿਸ ਦਾ ਅਰਥ ਹੈ ਵੰਡਰਫੁਲ ਵੰਡਰਫੁਲ।

ਹਾਲਾਂਕਿ ਮੁਲਕ ਰਾਜ ਨੂੰ ਕੁਝ ਸਮਾਂ ਮਹਾਤਮਾ ਗਾਂਧੀ ਨਾਲ ਉਨ੍ਹਾਂ ਦੇ ਆਸਰਮ ਵਿਚ ਵੀ ਬਿਤਾਇਆ ਸੀ। ਉਹ ਸਿਆਸਤ ਵਿਚ ਕਮਿਊਨਿਸਟ ਪਾਰਟੀ ਦੇ ਜ਼ਿਆਦਾ ਨੇੜੇ ਸਨ। ਉਹ ਪ੍ਰੋਗਰੈਸਿਵ ਰਾਈਟਰਜ਼ ਐਸੋਸੀਏਸਨ ਪੀਪਲਜ਼ ਥਿਏਟਰ ਗਰੁਪ ਨਾਲ ਬਹੁਤ ਨੇੜਿਓਂ ਜੁੜੇ ਹੋਏ ਸਨ। ਇਸ ਗੱਲ ਨੇ ਉਨ੍ਹਾਂ ਨੂੰ ਦਖਣ ਪੰਥੀ ਦਾ ਵਿਰੋਧੀ ਬਣਾ ਦਿਤਾ ਸੀ। ਇਕ ਵਾਰ ਉਹ ਉਨ੍ਹਾਂ ਦੇ ਨਿਸ਼ਾਨੇ ਤੇ ਆਹੀ ਗਏ। ਉਨ੍ਹਾਂ ਨੂੰ ਨਿਊਯਾਰਕ ਦੇ ਐਵਰਗਰੀਨ ਰਵਿਊ ਵਲੋਂ ਭਾਰਤੀ ਕਲਾ ਵਿਚ ਉਤੇਜਨਾ ਤੇ ਲੰਮਾ ਲੇਖ ਲਿਖਣ ਲਈ ਸਦਿਆ ਗਿਆ। ਲੇਖ ਖੁਜਰਾਹੋ ਦੀ ਕਲਾਤਮਕ ਆਕਿ੍ਤੀ ਅਤੇ ਕਾਮਸੂਤਰ ਦੀ ਪੇਂਟਿੰਗ ਨਾਲ ਚੰਗੀ ਤਰ੍ਹਾਂ ਸਜਾਇਆ ਹੋਇਆ ਸੀ। ਉਸ ਦੇ ਛਪਣ ਤੋਂ ਇਕ ਹਫਤੇ ਬਾਅਦ ਮੈਗਜ਼ੀਨ ਨੂੰ ਨਿਊਯਾਰਕ ਦੇ ਸਾਰ ਲਾਰੈਂਸ ਕਾਲਜ ਦੇ ਪ੍ਰੋਫੇਸਰ ਕੈਂਪਬੈਲ ਦਾ ਕਾਨੂੰਨੀ ਨੋਟਿਸ ਮਿਲਿਆ ਕਿ ਇਹ ਲੇਖ ਇਸੇ ਵਿਸ਼ੇ ਤੇ ਜਰਮਨ ਵਿਚ ਉਨ੍ਹਾਂ ਦੇ ਅਨੁਵਾਦ ਤੋਂ ਉਠਾ ਲਿਆ ਗਿਆ ਹੈ। ਵਿਚਾਰੇ ਮੁਲਕ ਰਾਜ ਨੂੰ ਆਪਣਾ ਬਚਾਅ ਕਰਨ ਲਈ ਸਦਿਆ ਗਿਆ।

ਉਨ੍ਹਾਂ ਨੇ ਆਪਣੇ ਆਪ ਨੂੰ ਨਿਰਦੋਸ ਸਿੱਧ ਕਰਨ ਦੀ ਬਹੁਤ ਕੋਸਿਸ ਕੀਤੀ। ਇ ਗੱਲ ਕਰੰਟ ਦੇ ਸੰਪਾਦਕ, ਕਮਿਊਨਿਸਟ ਵਿਰੋਧੀ ਦੋਸੂ ਕਰਾਕਾ ਲਈ ਕਾਫੀ ਸੀ, ਕਿ ਉਹ ਆਪਣੀ ਵੀਕਲੀ ਮੈਗਜ਼ੀਨ ਦੇ ਪਹਿਲੇ ਸਫੇ ਤੇ ਛਾਪਣ ਅਤੇ ਸਿਰਲੇਖ ਰਖਣ ਕਮਿਊਨਿਸਟ ਲੇਖਕ ਚੋਰੀ ਦੇ ਦੋਸ ਵਿਚ ਫੜਿਆ ਗਿਆ। ਮੁਲਕ ਰਾਜ ਨੂੰ ਜਨਤਾ ਸਾਹਮਣੇ ਆਉਣ ਲਈ ਖੁਦ ਨੂੰ ਤਿਆਰ ਕਰਨ ਵਿਚ ਕਈ ਮਹੀਨੇ ਲੱਗ ਗਏ।

ਮੈਂ ਮੁੰਬਈ ਵਿਚ ਕਫ ਪਰੇਡ ਤੇ ਉਨ੍ਹਾਂ ਦੇ ਗਰਾਊਂਡ ਫਲੋਰ ਵਾਲੇ ਫਲੈਟ ਤੇ ਕਈ ਵਾਰ ਮਿਲਣ ਗਿਆ। ਉਨ੍ਹਾਂ ਨੇ ਆਪਣੇ ਲਈ ਵਿਸ਼ੇਸ਼ ਤੌਰ ਤੇ ਇਕ ਉਚੀ ਕੁਰਸੀ ਬਣਵਾਈ ਹੋਈ ਸੀ ਜਿਸ ਵਿਚ ਅਗੇ ਕਾਗਜ਼ ਰਖਣ ਲਈ ਇਕ ਸਲੈਬ ਲਗੀ ਹੋਈ ਸੀ। ਇਹ ਬਚੇ ਦੀ ਕੁਰਸੀ ਵਰਗੀ ਜ਼ਿਆਦਾ ਲਗਦੀ ਸੀ ਜਿਸ ਦੀ ਬਗਲ ਵਿਚ ਖਾਣੇ ਵਾਲਾ ਮੇਜ਼ ਲਗਾ ਹੋਇਆ ਸੀ। ਮੁਲਕ ਰਾਜ ਹੇਠਾਂ ਲਗੀ ਪੱਟੀ ਤੇ ਆਪਣੇ ਪੈਰਾਂ ਨੂੰ ਅਰਾਮ ਨਾਲ ਰਖਦੇ ਹੋਏ ਘੰਟਿਆਂਬੱਧੀ ਇਸ ਕੁਰਸੀ ਤੇ ਬੈਠ ਕੇ ਲਿਖ ਸਕਦੇ ਸਨ।

ਹਾਲਾਂਕਿ ਉਹ ਕੋਈ ਕੈਸਾਨੋਵਾ ਨਹੀਂ ਸਨ ਪਰ ਵਖ ਵਖ ਦੇਸ਼ਾਂ ਦੀ ਔਰਤਾਂ ਉਨ੍ਹਾਂ ਦੁਆਲੇ ਤਿਤਲੀ ਵਾਂਗ ਮੰਡਰਾਉਂਦੀਆਂ ਰਹਿੰਦੀਆਂ ਸਨ। ਉਹ ਇਕ ਸੈਲੀਬ੍ਰਿਟੀ ਸਨ ਤੇ ਉਨ੍ਹਾਂ ਨੂੰ ਉਨ੍ਹਾਂ ਨਾਲ ਨਜ਼ਰ ਆਉਣ ਤੇ ਆਨੰਦ ਮਿਲਦਾ ਸੀ। ਉਨ੍ਹਾਂ ਨੇ ਦੋ ਤੋਂ ਜ਼ਿਆਦਾ ਵਿਆਹ ਕਰਵਾਏ। ਉਨ੍ਹਾਂ ਦੀ ਕਈ ਮਹਿਲਾ ਮਿੱਤਰ ਸਨ। ਉਨ੍ਹਾਂ ਦੀ ਇਕ ਅੰਗਰੇਜ਼ ਪਤਨੀ ਤੋਂ ਪੈਦਾ ਹੋਈ ਇਕ ਔਲਾਦ ਨੇ ਮਹਾਰਾਜਾ ਦਲੀਪ ਸਿੰਘ ਦੀ ਸਭ ਤੋਂ ਵੱਧ ਪੜੀ ਜਾਣ ਵਾਲੀ ਜੀਵਨੀ ਲਿਖੀ ਹੈ।

ਮੁਲਕ ਰਾਜ ਦੀ ਆਖਰੀ ਵਿਰਾਸਤ ਮਾਰਗ ਮੈਗਜ਼ੀਨ ਹੈ, ਜੋ ਕਿ ਕਲਾ ਨੂੰ ਸਮਰਪਤ ਸੀ ਤੇ ਟਾਟਾ ਪਰਿਵਾਰ ਵਲੋਂ ਇਸ ਦੇ ਲਈ ਪੈਸਾ ਦਿਤਾ ਜਾਂਦਾ ਸੀ ਇਸ ਦੀ ਪ੍ਰਸਾਰ ਗਿਣਤੀ ਬਹੁਤ ਹੀ ਜ਼ਿਆਦਾ ਸੀ ਅਤੇ ਹੈ ਪਰ ਇਹ ਇਕ ਬਹੁਤ ਹੀ ਵਧੀਆ ਕਿਸਮ ਦੀ ਮੈਗਜ਼ੀਨ ਹੈ। ਉਨ੍ਹਾਂ ਨੂੰ ਕਈ ਐਵਾਰਡ ਮਿਲੇ ਜਿਨ੍ਹਾਂ ਵਿਚ ਸਾਹਿਤ ਅਕਾਦਮੀ ਤੇ ਪਦਮ ਭੂਸ਼ਣ ਮੁਖ ਸਨ। ਸਰਕਾਰੀ ਸੰਸਥਾਵਾਂ ਵਿਚ ਉਨ੍ਹਾਂ ਦੀ ਗੱਲ ਦਾ ਬਹੁਤ ਮਹੱਤਵ ਸੀ। ਖਾਸ ਕਰਕੇ ਸੀਨੀਅਰ ਬਾਬੂਆਂ ਵਿਚ, ਜੋ ਉਨ੍ਹਾਂ ਦੀ ਕਿਤਾਬਾਂ ਦੇ ਨਾਂ ਤੋਂ ਇਲਾਵਾ ਕੁਝ ਨਹੀਂ ਜਾਣਦੇ ਸਨ ਪਰ ਉਨ੍ਹਾਂ ਦੀ ਪ੍ਰਸਿੱਧੀ ਤੋਂ ਪ੍ਰਭਾਵਤ ਸਨ। ਉਨ੍ਹਾਂ ਨੇ ਸਰਕਾਰੀ ਸੰਸਥਾਵਾਂ ਨੂੰ ਲੇਖਕਾਂ ਲਈ ਦਿੱਲੀ ਤੇ ਲੋਨਾਵਾਲਾ ਵਿਚ ਰਾਈਟਰ ਹੋਮ ਲਈ ਗ੍ਰਾਂਟ ਦੇਣ ਵਾਸਤੇ ਰਾਜ਼ੀ ਕੀਤਾ। ਆਮ ਤੌਰ ਤੇ ਇਨ੍ਹਾਂ ਹੋਮਜ਼ ਦੇ ਉਹ ਇਕੱਲੇ ਨਿਵਾਸੀ ਸਨ।

ਮੈਂ ਜੋ ਕੁਝ ਲਿਖਿਆ ਹੈ, ਉਹ ਇਕ ਪ੍ਰਸਿੱਧ ਲੇਖਕ ਲਈ ਸ਼ਰਧਾਂਜਲੀ ਵਾਂਗ ਨਹੀਂ ਲਗ ਸਕਦਾ। ਇਸ ਦੇ ਲਈ ਮੈਂ ਮੁਲਕ ਰਾਜ ਦੇ ਲਖਾਂ ਪ੍ਰਸੰਸਕਾਂ ਤੋਂ ਮੁਆਫੀ ਚਾਹੁੰਦਾ ਹਾਂ ਪਰ ਜਦੋਂ ਮੈਂ ਪੂਨਾ ਵਿਚ 28 ਸਤੰਬਰ 2004 ਨੂੰ 99 ਸਾਲ ਦੀ ਉਮਰ ਵਿਚ ਉਨ੍ਹਾਂ ਦੀ ਮੌਤ ਦੀ ਖਬਰ ਸੁਣੀ ਤਾਂ ਮੈਨੂੰ ਬਹੁਤ ਦੁਖ ਹੋਇਆ। ਇਕ ਲੇਖਕ ਵਜੋਂ ਮੈਂ ਉਨ੍ਹਾਂ ਨੂੰ ਕੋਈ ਮਹਾਨ ਆਦਮੀ ਨਾ ਸਮਝਿਆ ਹੋਵੇ ਪਰ ਮੈਂ ਉਨ੍ਹਾਂ ਨੂੰ ਪਿਆਰ ਅਤੇ ਸਤਿਕਾਰ ਨਾਲ ਯਾਦ ਕਰਦਾ ਹਾਂ।


ਤੁਹਾਡੇ ਵਿਚਾਰਾਂ ਦਾ ਸੁਆਗਤ ਹੈ

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com