WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 
     
 
ਸੰਘ, ਭਾਜਪਾ ਤੇ 'ਆਪ' ਦੀ ਰਾਜਨੀਤੀ ਦੇ ਤੇਵਰ  
ਹਰਜਿੰਦਰ ਸਿੰਘ ਲਾਲ            28/10/2022)

lall

55-1ਸੱਚ ਜੇ ਮੈਂ ਕਹਾਂ, ਓਹ ਕਰੁਣ ਦਾਸਤਾਂ, ਸ਼ਾਇਦ ਮੇਰੀ ਜ਼ੁਬਾਂ, ਜਾਂ ਕਿ ਮੈਂ ਨਾ ਰਹਾਂ,  - 'ਲਾਲ'

ਬੋਲਣ ਤੋਂ ਪਹਿਲਾਂ ਮੇਰੇ ਦਿਲ ਦੇ ਵਿਚ, ਇਸ ਤਰ੍ਹਾਂ ਦੇ ਕਈ ਡਰ ਗੁਜ਼ਰਦੇ ਗਏ। - (ਲਾਲ ਫਿਰੋਜ਼ਪੁਰੀ)

ਅੱਜ ਦਾ ਲੇਖ ਲਿਖਣ ਤੋਂ ਪਹਿਲਾਂ ਮੈਨੂੰ ਕਈ ਵਾਰ ਆਪਣਾ ਹੀ ਦਹਾਕੇ ਪਹਿਲਾਂ ਲਿਖਿਆ ਇਹ ਸ਼ਿਅਰ ਯਾਦ ਆਇਆ ਪਰ ਕਿਸੇ ਲੇਖਕ ਵਲੋਂ ਸਮੇਂ ਦਾ ਸੱਚ ਨਾ ਲਿਖਣਾ ਸਿਰਫ਼ ਬੁਜ਼ਦਿਲੀ ਹੀ ਨਹੀਂ ਹੁੰਦੀ ਸਗੋਂ ਇਹ ਮਨੁੱਖਤਾ ਨਾਲ ਗੱਦਾਰੀ ਵੀ ਹੁੰਦੀ ਹੈ। ਇਸ ਲਈ ਮੈਂ ਇਹ ਲਿਖਣ 'ਤੇ ਮਜਬੂਰ ਹਾਂ ਕਿ ਭਾਰਤ ਵਿਚ ਹਾਲਾਤ ਹੁਣ ਹੌਲੀ-ਹੌਲੀ ਨਹੀਂ, ਸਗੋਂ ਤੇਜ਼ੀ ਨਾਲ 'ਹਿੰਦੂ ਰਾਸ਼ਟਰ' ਐਲਾਨੇ ਜਾਣ ਵੱਲ ਵਧਦੇ ਜਾਪ ਰਹੇ ਹਨ।

ਇਹ ਸਪੱਸ਼ਟ ਹੈ ਕਿ 'ਰਾਸ਼ਟਰੀ ਸੋਇਮ ਸੇਵਕ ਸੰਘ' (ਰਾ: ਸੋ: ਸ:) ਦੇ ਇਰਾਦੇ ਭਾਰਤ ਨੂੰ ਇਕ ਹਿੰਦੂ ਰਾਸ਼ਟਰ ਬਣਾਉਣ ਦੇ ਹਨ ਤੇ ਉਹ ਇਸ ਲਈ ਕੁਝ ਵੀ ਕਰਨ ਲਈ ਤਿਆਰ ਹੈ। ਭਾਜਪਾ, ਰਾ: ਸੋ: ਸ: ਦੀ ਰਾਜਸੀ ਜਮਾਤ ਹੈ ਪਰ ਇਹ ਚਰਚਾ ਵੀ ਬਹੁਤ ਵਾਰ ਹੋ ਚੁੱਕੀ ਹੈ ਕਿ 'ਆਮ ਆਦਮੀ ਪਾਰਟੀ' ਵੀ ਲੁਕੇ ਰੂਪ ਵਿਚ ਰਾ: ਸੋ: ਸ:  ਦੀ ਹੀ 'ਬੀ' ਟੀਮ ਹੈ। ਭਾਵੇਂ 'ਆਪ' ਮੁਖੀ ਅਰਵਿੰਦ ਕੇਜਰੀਵਾਲ ਬਾਹਰਮੁਖੀ ਤੌਰ 'ਤੇ ਭਾਜਪਾ ਦੇ ਸਖ਼ਤ ਵਿਰੋਧੀ ਨਜ਼ਰ ਆਉਂਦੇ ਹਨ ਪਰ ਉਨ੍ਹਾਂ ਦੀ ਕਾਰਗੁਜ਼ਾਰੀ ਹਮੇਸ਼ਾ ਹੀ ਭਾਜਪਾ ਦੇ ਹਿੰਦੂ ਰਾਸ਼ਟਰ ਵੱਲ ਵਧਦੇ ਮਨਸੂਬਿਆਂ ਨੂੰ ਉਤਸ਼ਾਹਿਤ ਕਰਨ ਵਾਲੀ ਹੁੰਦੀ ਹੈ। ਹੁਣ ਤਾਂ ਉਹ ਖੁੱਲ੍ਹ ਕੇ ਖੇਲੇ ਹਨ ਤੇ ਉਨ੍ਹਾਂ ਨੇ ਭਾਜਪਾ ਤੋਂ ਵੀ ਅੱਗੇ ਵਧ ਕੇ ਭਾਰਤ ਦੇ ਕਰੰਸੀ ਨੋਟਾਂ ਉੱਪਰ ਹਿੰਦੂ ਧਰਮ ਦੇ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਛਾਪਣ ਦੀ ਮੰਗ ਕਰ ਦਿੱਤੀ ਹੈ।

ਉਨ੍ਹਾਂ ਦਲੀਲ ਇਹ ਦਿੱਤੀ ਹੈ ਕਿ ਭਾਰਤ ਦੀ ਆਰਥਿਕਤਾ ਲੜਖੜਾ ਰਹੀ ਹੈ ਤੇ ਦੇਵੀ-ਦੇਵਤਿਆਂ ਦਾ ਅਸ਼ੀਰਵਾਦ ਇਸ ਨੂੰ ਸੰਭਾਲਣ ਲਈ ਜ਼ਰੂਰੀ ਹੈ। ਇਸ ਲਈ ਨੋਟਾਂ 'ਤੇ ਮਹਾਤਮਾ ਗਾਂਧੀ ਦੇ ਨਾਲ-ਨਾਲ ਸ੍ਰੀ ਗਣੇਸ਼ ਤੇ ਦੇਵੀ ਲੱਛਮੀ ਦੀਆਂ ਤਸਵੀਰਾਂ ਛਾਪੀਆਂ ਜਾਣੀਆਂ ਚਾਹੀਦੀਆਂ ਹਨ। ਕੇਜਰੀਵਾਲ ਇਹ ਦਲੀਲ ਵੀ ਦੇ ਰਹੇ ਹਨ ਕਿ ਜੇ 'ਇੰਡੋਨੇਸ਼ੀਆ' ਵਰਗਾ ਮੁਸਲਿਮ ਦੇਸ਼ ਆਪਣੇ ਨੋਟਾਂ 'ਤੇ ਇਕ ਹਿੰਦੂ ਦੇਵਤੇ ਸ੍ਰੀ ਗਣੇਸ਼ ਦੀ ਤਸਵੀਰ ਲਾ ਸਕਦਾ ਹੈ ਤਾਂ ਅਸੀਂ ਕਿਉਂ ਨਹੀਂ?

ਪਹਿਲੀ ਗੱਲ ਤਾਂ ਇਹ ਹੈ ਕਿ ਜੇ ਇਕ ਮੁਸਲਿਮ ਦੇਸ਼ ਆਪਣੀ ਪੁਰਾਤਨ ਸੱਭਿਅਤਾ ਦੀ ਕਦਰ ਕਰਦਾ ਹੋਇਆ ਇਕ ਹਿੰਦੂ ਦੇਵਤੇ ਨੂੰ ਸਨਮਾਨ ਦਿੰਦਾ ਹੈ ਤਾਂ ਅਸੀਂ ਆਪਣੇ ਦੇਸ਼ ਦੀਆਂ ਘੱਟ-ਗਿਣਤੀਆਂ ਨਾਲ ਕਿਸ ਤਰ੍ਹਾਂ ਦਾ ਵਰਤਾਰਾ ਕਰ ਰਹੇ ਹਾਂ। ਕੀ ਸਾਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਨਹੀਂ?

ਦੂਸਰੀ ਗੱਲ ਕੀ ਗਣੇਸ਼ ਜੀ ਦੀ ਤਸਵੀਰ ਨੇ ਇੰਡੋਨੇਸ਼ੀਆ ਦੀ ਆਰਥਿਕਤਾ ਨੂੰ ਸੰਭਾਲ ਲਿਆ ਹੈ?

ਮੈਨੂੰ 25 ਸਤੰਬਰ, 2010 ਦੀ ਘਟਨਾ ਯਾਦ ਆ ਗਈ, ਜਦੋਂ ਮੈਂ ਆਪਣੀ ਪਤਨੀ ਤੇ ਕੁਝ ਰਿਸ਼ਤੇਦਾਰਾਂ ਨਾਲ ਸਿੰਗਾਪੁਰ ਤੋਂ ਇੰਡੋਨੇਸ਼ੀਆ ਦੇ ਟਾਪੂ 'ਬਾਟਮ' ਗਿਆ ਸੀ। ਇਥੇ ਨੋਟ ਕਰਨ ਵਾਲੀ ਗੱਲ ਹੈ ਕਿ ਇੰਡੋਨੇਸ਼ੀਆ ਦੇ ਨੋਟਾਂ ਨੂੰ ਭਾਰਤ ਵਾਂਗ ਰੁਪਿਆ ਹੀ ਕਿਹਾ ਜਾਂਦਾ ਹੈ। ਜਦੋਂ ਅਸੀਂ ਇਕ ਢਾਬੇ ਤੋਂ ਦੁਪਹਿਰ ਦੀ ਰੋਟੀ ਖਾਧੀ ਤਾਂ ਉਸ ਦਾ ਬਿੱਲ 1 ਲੱਖ 5 ਹਜ਼ਾਰ ਰੁਪਏ ਬਣ ਗਿਆ, ਜਿਸ ਨੂੰ ਦੇਖ ਕੇ ਮੇਰੇ ਸਾਥੀ ਇਕ ਵਾਰ ਤਾਂ ਘਬਰਾ ਗਏ ਕਿ ਏਨਾ ਮਹਿੰਗਾ ਖਾਣਾ? ਪਰ ਅਸਲ ਵਿਚ ਸਾਨੂੰ ਇਸ ਖਾਣੇ ਦੇ ਸਿਰਫ਼ 525 ਭਾਰਤੀ ਰੁਪਏ ਹੀ ਅਦਾ ਕਰਨੇ ਪਏ।

ਉਸ ਵੇਲੇ ਇਕ ਭਾਰਤੀ ਰੁਪਏ ਦੇ 200 ਇੰਡੋਨੇਸ਼ੀਅਨ ਰੁਪਏ ਮਿਲਦੇ ਸਨ ਤੇ ਅੱਜ ਵੀ 190 ਰੁਪਏ ਮਿਲਦੇ ਹਨ। ਅੱਜ ਇਕ ਅਮਰੀਕੀ ਡਾਲਰ ਦੇ ਬਦਲੇ 15 ਹਜ਼ਾਰ 600 ਰੁਪਏ ਦੇ ਕਰੀਬ ਮਿਲਦੇ ਹਨ। ਪਰ ਇਹ ਜ਼ਿਕਰ ਤਾਂ ਇਕ ਪ੍ਰਸੰਗ ਮਾਤਰ ਹੈ ਕਿ ਦੇਵਤਿਆਂ ਦੀਆਂ ਤਸਵੀਰਾਂ ਕਰੰਸੀ ਨੂੰ ਨਹੀਂ ਸੰਭਾਲਦੀਆਂ, ਇਹ ਤਾਂ ਕੇਜਰੀਵਾਲ ਦੀ ਹਿੰਦੂ ਰਾਸ਼ਟਰ ਨੂੰ ਉਤਸ਼ਾਹਿਤ ਕਰਨ ਅਤੇ ਚੋਣਾਂ ਵਿਚ ਹਿੰਦੂ ਵੋਟਾਂ ਲੈਣ ਦੀ ਇਕ ਤਰਕੀਬ ਤੋਂ ਵੱਧ ਕੁਝ ਵੀ ਨਹੀਂ। ਪਰ ਅਸਲ ਗੱਲ ਤਾਂ ਇਹ ਜਾਪਦੀ ਹੈ ਕਿ ਰਾ: ਸੋ: ਸ:  ਦੀ ਕੋਸ਼ਿਸ਼ ਇਹ ਹੈ ਕਿ ਭਾਰਤ 'ਤੇ ਰਾਜ ਕਰਨ ਵਾਲੀ ਪਾਰਟੀ ਦੇ ਨਾਲ-ਨਾਲ ਪ੍ਰਮੁੱਖ ਵਿਰੋਧੀ ਧਿਰ ਵੀ ਉਸ ਦੀ ਹੀ ਹੋਵੇ ਤਾਂ ਜੋ ਹਿੰਦੂ ਰਾਸ਼ਟਰ ਐਲਾਨਣ ਦਾ ਕੋਈ ਵੱਡਾ ਵਿਰੋਧ ਨਾ ਹੋ ਸਕੇ।

ਇਹੀ ਕਾਰਨ ਜਾਪਦਾ ਹੈ ਕਿ ਕਾਂਗਰਸ ਤੋਂ ਮੁੱਖ ਵਿਰੋਧੀ ਪਾਰਟੀ ਦਾ ਰੁਤਬਾ ਖੋਹਣ ਲਈ ਹੀ ਭਾਜਪਾ ਸਰਕਾਰ ਕਾਂਗਰਸੀ ਨੇਤਾਵਾਂ ਦੇ ਨਾਲ-ਨਾਲ ਕੁਝ 'ਆਪ' ਨੇਤਾਵਾਂ ਨੂੰ ਵੀ ਈ.ਡੀ. ਤੇ ਹੋਰ ਕੇਂਦਰੀ ਏਜੰਸੀਆਂ ਦਾ ਨਿਸ਼ਾਨਾ ਤਾਂ ਬਣਾ ਰਹੀ ਹੈ ਪਰ 'ਆਪ' ਦੇ ਨੇਤਾਵਾਂ ਖਿਲਾਫ਼ ਕੀਤੀ ਗਈ ਕਾਰਵਾਈ ਉਨ੍ਹਾਂ ਨੂੰ ਹੋਰ ਉਭਾਰਦੀ ਹੈ, ਬਦਨਾਮ ਨਹੀਂ ਕਰਦੀ।

ਕਈ ਲੋਕ ਇਲਜ਼ਾਮ ਲਾਉਂਦੇ ਹਨ ਕਿ 'ਆਪ' ਤੇ ਭਾਜਪਾ ਦੀ ਲੜਾਈ ਇਕ ਤਰ੍ਹਾਂ ਦੀ 'ਨੂਰਾ ਕੁਸ਼ਤੀ' (ਵਿਖਾਵੇ ਦੀ ਨਕਲੀ ਲੜਾਈ) ਹੈ, ਕਿਉਂਕਿ ਹਰ ਥਾਂ 'ਆਪ' ਕੇਂਦਰ ਨਾਲ ਲੜਾਈ ਤਾਂ ਸ਼ੁਰੂ ਕਰਦੀ ਹੈ ਪਰ ਕੇਂਦਰ ਅੱਗੇ ਹਾਰ ਕੇ ਉਸ ਦੇ ਹੱਥ ਹੋਰ ਮਜ਼ਬੂਤ ਕਰਕੇ ਚੁੱਪ ਕਰਕੇ ਬੈਠ ਜਾਂਦੀ ਹੈ ਤੇ ਨਤੀਜੇ ਵਜੋਂ ਸੰਘਵਾਦ ਕਮਜ਼ੋਰ ਹੁੰਦਾ ਜਾਂਦਾ ਹੈ ਤੇ ਕੇਂਦਰੀਵਾਦ ਮਜ਼ਬੂਤ।

ਉਦਾਹਰਨ ਵਜੋਂ 'ਆਪ' ਨੇ ਦਿੱਲੀ ਨੂੰ ਸੰਪੂਰਨ ਰਾਜ ਦਾ ਦਰਜਾ ਦਿਵਾਉਣ ਦੇ ਦਮਗਜੇ ਮਾਰੇ ਹਨ। ਪਰ ਅਖੀਰ ਦਿੱਲੀ ਦੇ ਉਪ-ਰਾਜਪਾਲ (ਲੈਫਟੀਨੈਂਟ ਗਵਰਨਰ) ਨੂੰ ਦਿੱਲੀ ਦੀ ਅਸਲ ਸਰਕਾਰ ਮੰਨ ਲਿਆ ਗਿਆ। ਹੁਣ ਵੀ ਉਪ-ਕੁਲਪਤੀਆਂ ਦੀਆਂ ਨਿਯੁਕਤੀਆਂ ਦੇ ਮਾਮਲੇ ਵਿਚ ਅਜਿਹਾ ਹੀ ਹੋਣ ਦੇ ਆਸਾਰ ਹਨ, ਜਿਸ ਨਾਲ ਕੇਂਦਰੀਕਰਨ ਅਤੇ ਇਕ ਦੇਸ਼ ਤੇ ਇਕ ਹੀ ਸਰਕਾਰ ਦੀ ਕੇਂਦਰੀਕਰਨ ਦੀ ਨੀਤੀ ਨੂੰ ਬਲ ਮਿਲੇਗਾ। 'ਆਪ' ਨੇ ਸੀ.ਏ.ਏ., ਧਾਰਾ 370 ਖਤਮ ਕਰਨ, ਜੰਮੂ-ਕਸ਼ਮੀਰ ਨੂੰ ਦੋ ਕੇਂਦਰ ਸ਼ਾਸਿਤ ਰਾਜਾਂ ਵਿਚ ਵੰਡਣ, ਦੇਸ਼ ਭਰ ਵਿਚ ਹਿੰਦੀ ਨੂੰ ਪਹਿਲੇ ਦਰਜੇ ਦੀ ਭਾਸ਼ਾ ਬਣਾਉਣ ਅਤੇ ਅਜਿਹੀਆਂ ਕਈ ਹੋਰ ਸੰਘੀ ਢਾਂਚੇ ਵਿਰੋਧੀ ਗੱਲਾਂ ਦਾ ਵਿਰੋਧ ਕਰਨਾ ਤਾਂ ਦੂਰ ਅਜੇ ਤੱਕ ਇਨ੍ਹਾਂ ਮੁੱਦਿਆਂ ਸੰਬੰਧੀ ਆਪਣਾ ਨਜ਼ਰੀਆ ਹੀ ਸਪੱਸ਼ਟ ਨਹੀਂ ਕੀਤਾ।

ਹਰ ਵਾਰ ਇੰਜ ਜਾਪਦਾ ਹੈ ਕਿ ਭਾਜਪਾ 'ਆਪ' 'ਤੇ ਹਮਲਾ ਹੀ ਇਸ ਲਈ ਕਰਦੀ ਹੈ ਤਾਂ ਕਿ ਉਹ ਕਾਂਗਰਸ ਦੀ ਥਾਂ ਭਾਜਪਾ ਦੀ ਪ੍ਰਮੁੱਖ ਵਿਰੋਧੀ ਪਾਰਟੀ ਨਜ਼ਰ ਆਵੇ ਤੇ ਭਾਜਪਾ ਵਿਰੋਧੀ ਕਾਂਗਰਸ ਨੂੰ ਛੱਡ ਕੇ 'ਆਪ' ਪਿਛੇ ਜਾ ਲੱਗਣ। ਉਂਜ ਅਜਿਹੇ ਇਲਜ਼ਾਮ ਵੀ ਲਗਦੇ ਰਹੇ ਹਨ ਕਿ 'ਆਮ ਆਦਮੀ ਪਾਰਟੀ' ਵੀ ਉਥੇ ਹੀ ਜ਼ਿਆਦਾਤਰ ਜ਼ੋਰ ਲਾਉਂਦੀ ਹੈ, ਜਿਥੇ ਉਹ 'ਭਾਜਪਾ' ਵਿਰੋਧੀ ਕਾਂਗਰਸ ਜਾਂ ਦੂਸਰੀਆਂ ਪਾਰਟੀਆਂ ਦੀਆਂ ਵੋਟਾਂ ਵੰਡ ਕੇ ਉਨ੍ਹਾਂ ਨੂੰ ਨੁਕਸਾਨ ਪਹੁੰਚਾ ਸਕੇ।

'ਆਪ' ਵਲੋਂ ਹਿਮਾਚਲ ਚੋਣਾਂ ਤੋਂ ਧਿਆਨ ਘਟਾ ਕੇ ਗੁਜਰਾਤ ਵਿਚ ਜ਼ਿਆਦਾ ਜ਼ੋਰ ਲਾਉਣ ਨੂੰ ਵੀ ਇਸੇ ਨਜ਼ਰੀਏ ਨਾਲ ਦੇਖਿਆ ਜਾ ਰਿਹਾ ਹੈ। ਬੇਸ਼ੱਕ ਕਾਂਗਰਸ ਦੇ ਚਿਹਰੇ 'ਤੇ ਸਿੱਖ ਵਿਰੋਧੀ ਕਤਲੇਆਮ ਦੇ ਬਦਨੁਮਾ ਦਾਗ਼ ਲੱਗੇ ਹੋਏ ਹਨ, ਪਰ ਫਿਰ ਵੀ ਇਹ ਸਮਝਿਆ ਜਾਂਦਾ ਹੈ ਕਿ ਕਾਂਗਰਸ ਕਿਸੇ ਹੱਦ ਤੱਕ ਧਰਮ-ਨਿਰਪੱਖ ਪਾਰਟੀ ਹੈ ਤੇ ਇਕ ਮਜ਼ਬੂਤ ਧਰਮ-ਨਿਰਪੱਖ ਵਿਰੋਧੀ ਧਿਰ ਰਾ: ਸੋ: ਸ: ਦੇ ਏਜੰਡੇ ਲਈ ਸੂਤ ਨਹੀਂ ਬੈਠਦੀ।

ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਚੁਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ?
ਬਲਦੇ ਹੱਥਾਂ ਨੇ ਜਿਹੜੇ ਹਵਾ ਵਿਚ ਲਿਖੇ, ਹਰਫ਼ ਓਹੀ ਹਮੇਸ਼ਾ ਲਿਖੇ ਰਹਿਣਗੇ।
   (ਸੁਰਜੀਤ ਪਾਤਰ)

ਸਮੇਂ ਦੀ ਸਿਤਮਜ਼ਰੀਫੀ
ਇਹ ਵਕਤ ਦੀ ਸਿਤਮਜ਼ਰੀਫੀ ਹੀ ਹੈ ਕਿ ਇਕ ਪਾਸੇ ਅਸੀਂ ਖ਼ੁਸ਼ੀ ਮਨਾ ਰਹੇ ਹਾਂ ਕਿ ਬਰਤਾਨੀਆ ਦਾ ਪ੍ਰਧਾਨ ਮੰਤਰੀ ਇਕ ਭਾਰਤੀ, ਪੰਜਾਬੀ ਮੂਲ ਦਾ ਹਿੰਦੂ ਬਣ ਗਿਆ ਹੈ ਤੇ ਦੂਜੇ ਪਾਸੇ ਭਾਰਤ ਦੀ ਸੱਤਾ 'ਤੇ ਕਾਬਜ਼ ਧਿਰ ਦੀ ਨਾਰਾਜ਼ਗੀ ਭਾਰਤ ਵਿਚ ਹਿੰਦੂ ਰਾਸ਼ਟਰ ਬਣਾਉਣ ਦੇ ਸੰਕੇਤ ਵੀ ਦੇ ਰਹੀ ਹੈ।

ਗੌਰਤਲਬ ਹੈ ਕਿ ਬਰਤਾਨੀਆ ਦੇ ਨਵੇਂ ਪ੍ਰਧਾਨ ਮੰਤਰੀ 'ਰਿਸ਼ੀ ਸੁਨਕ' ਹੀ ਕਿਸੇ ਦੇਸ਼ ਦੇ ਪਹਿਲੇ ਭਾਰਤੀ ਮੂਲ ਦੇ ਮੁਖੀ ਨਹੀਂ ਬਣੇ। ਇਨ੍ਹਾਂ ਤੋਂ ਇਲਾਵਾ 'ਪ੍ਰਵਿੰਦ ਕੁਮਾਰ ਜਗਨਨਾਥ' (ਮਾਰਸ਼ੀਅਸ਼) ਦੇ ਪ੍ਰਧਾਨ ਮੰਤਰੀ ਰਹੇ, 'ਕਮਲਾ ਹੈਰਿਸ' ਇਸ ਵੇਲੇ ਵੀ ਅਮਰੀਕਾ ਵਰਗੇ ਮਹਾਂਸ਼ਕਤੀਸ਼ਾਲੀ ਦੇਸ਼ ਦੀ ਉਪ-ਰਾਸ਼ਟਰਪਤੀ (ਵਾਈਸ ਪ੍ਰੈਜ਼ੀਡੈਂਟ) ਹੈ।

'ਸੇਲਾਪਨ ਰਾਮਾਨਾਥਨ' 'ਸਿੰਗਾਪੁਰ' ਦੇ ਰਾਸ਼ਟਰਪਤੀ ਬਣੇ। ਭਾਰਤੀ ਮੂਲ ਦੇ 'ਲਿਓ ਵਰਾਦਕਰ' 'ਆਇਰਲੈਂਡ' ਦੇ ਪ੍ਰਧਾਨ ਮੰਤਰੀ ਤੇ ਰੱਖਿਆ ਮੰਤਰੀ ਰਹੇ। 'ਪੁਰਤਗਾਲ' ਵਰਗੇ ਯੂਰਪੀ ਮੁਲਕ ਦੇ ਪ੍ਰਧਾਨ ਮੰਤਰੀ 'ਐਂਟੋਨੀਓ ਕੋਸਟਾ' ਅਰਧ-ਭਾਰਤੀ ਹਨ। 'ਮਹਿੰਦਰ ਚੌਧਰੀ' ਜੋ ਮੁਢਲੇ ਤੌਰ 'ਤੇ ਪੰਜਾਬੀ-ਹਰਿਆਣਵੀ ਮੂਲ ਦੇ ਹਨ 'ਫਿਜੀ' ਦੇ ਪ੍ਰਧਾਨ ਮੰਤਰੀ ਰਹੇ। 'ਚੰਦਰਿਕਾ ਪ੍ਰਸਾਦ ਚੰਨ' ਵੀ ਜੋ ਭਾਰਤੀ ਮੂਲ ਦੇ ਹਨ 'ਸੂਰੀਨਾਮ' ਦੇ ਰਾਸ਼ਟਰਪਤੀ ਬਣੇ। ਜਦੋਂ ਕਿ 'ਕੈਨੇਡਾ' ਦੇ ਰੱਖਿਆ ਮੰਤਰੀ 'ਹਰਜੀਤ ਸਿੰਘ ਸੱਜਣ' ਸਮੇਤ ਕਿੰਨੇ ਪੰਜਾਬੀ ਤੇ ਭਾਰਤੀ ਮੂਲ ਦੇ ਮੰਤਰੀ ਬਣੇ।

ਪਰ ਰਿਸ਼ੀ ਸੁਨਕ ਦੇ ਮਾਮਲੇ ਵਿਚ ਸਭ ਤੋਂ ਵੱਡੀ ਤੇ ਜ਼ਿਕਰਯੋਗ ਗੱਲ ਇਹ ਹੈ ਕਿ ਉਹ ਉਸ ਦੇਸ਼ 'ਬਰਤਾਨੀਆ' ਦੇ ਪਹਿਲੇ ਗ਼ੈਰ-ਇਸਾਈ ਪ੍ਰਧਾਨ ਮੰਤਰੀ ਬਣੇ ਹਨ ਜੋ ਦੇਸ਼ ਦੁਨੀਆ ਭਰ ਵਿਚ ਇਸਾਈਅਤ ਫੈਲਾਉਣ ਵਿਚ ਮੋਹਰੀ ਰਿਹਾ। ਉਥੋਂ ਦਾ ਸ਼ਾਹੀ ਪਰਿਵਾਰ ਹੁਣ ਵੀ ਇਕ ਇਸਾਈ ਪਰਿਵਾਰ ਹੈ। ਇਸਾਈ ਬਹੁਗਿਣਤੀ ਵਾਲੇ ਇਸ ਦੇਸ਼ ਦੇ ਸੰਸਦ ਮੈਂਬਰਾਂ ਨੇ ਇਕ ਗ਼ੈਰ-ਇਸਾਈ ਨੂੰ ਆਪਣਾ ਪ੍ਰਧਾਨ ਚੁਣਨ ਵੇਲੇ ਧਰਮ ਨਹੀਂ, ਕਾਬਲੀਅਤ ਨੂੰ ਦੇਖਿਆ ਹੈ ਪਰ ਅਸੀਂ 19ਵੀਂ ਸਦੀ ਵੱਲ ਦੁਬਾਰਾ ਪਰਤ ਰਹੇ ਹਾਂ ਤੇ ਧਰਮ ਆਧਾਰਿਤ ਰਾਜ ਬਣਾਉਣ ਦੀਆਂ ਗੱਲਾਂ ਕਰ ਰਹੇ ਹਾਂ।

ਇਥੇ ਇਤਿਹਾਸ ਦੇ ਇਕ ਬਾਬ ਦਾ ਜ਼ਿਕਰ ਵਰਨਣਯੋਗ ਹੈ, ਜਦੋਂ ਭਾਰਤ ਵਿਚੋਂ ਬੋਧੀ ਬਹੁਮਤ ਨੂੰ ਖਤਮ ਕਰਕੇ ਇਕ ਵਾਰ ਫਿਰ ਸਨਾਤਨ ਹਿੰਦੂ ਧਰਮ ਦਾ ਬਹੁਮਤ ਸਥਾਪਤ ਕੀਤਾ ਗਿਆ ਸੀ। ਮਹਾਨ ਕਹੇ ਜਾਂਦੇ 'ਰਾਜਾ ਅਸ਼ੋਕ' ਦੇ 'ਮੌਰੀਆ ਵੰਸ਼' ਦੇ ਅੰਤਿਮ ਰਾਜੇ 'ਬ੍ਰਹਿਦ੍ਰਥ' ਦੇ ਬ੍ਰਾਹਮਣ ਸੈਨਾਪਤੀ 'ਪੁਸ਼ਯਮਿਤ੍ਰ ਸ਼ੁੰਗ' ਨੇ ਹੀ ਉਸ ਦਾ ਕਤਲ ਕਰਕੇ ਸ਼ੁੰਗ ਸਾਮਰਾਜ ਦੀ ਨੀਂਹ ਰੱਖੀ ਸੀ।

ਰਾਜਾ ਪੁਸ਼ਯਮਿਤ੍ਰ ਸ਼ੁੰਗ ਨੇ ਬੋਧੀ ਨੇਤਾਵਾਂ ਦੇ ਕਤਲ ਦੇ ਹੁਕਮ ਜਾਰੀ ਕੀਤੇ, ਇਨਾਮ ਰੱਖਣ ਦਾ ਚਰਚਾ ਵੀ ਇਤਿਹਾਸ ਵਿਚ ਮਿਲਦਾ ਹੈ, ਜਿਸ ਦੇ ਨਤੀਜੇ ਵਜੋਂ ਭਾਰਤ ਵਿਚ ਉਸ ਵੇਲੇ ਦੇ ਬਹੁਗਿਣਤੀ ਬੋਧੀਆਂ ਵਿਚੋਂ ਕੁਝ ਮਾਰੇ ਗਏ, ਬਹੁਤੇ ਦੇਸ਼ ਤੋਂ ਬਾਹਰ ਧੱਕ ਦਿੱਤੇ ਗਏ ਜਾਂ ਜੋ ਰਹੇ ਉਨ੍ਹਾਂ ਵਿਚੋਂ ਬਹੁਤੇ ਵਾਪਸ ਹਿੰਦੂ ਧਰਮ ਵਿਚ ਪਰਤ ਆਏ। ਇਹ ਬੜਾ ਦਿਲਚਸਪ ਇਤਿਹਾਸ ਹੈ ਤੇ ਇਸ ਦੀ ਘੋਖ ਇਹ ਸੰਕੇਤ ਕਰਦੀ ਹੈ ਕਿ ਹਿੰਦੂ ਰਾਸ਼ਟਰ ਦੇ ਹਾਮੀਆਂ ਦੇ ਮਨਾਂ ਵਿਚ ਕੀ ਹੋ ਸਕਦਾ ਹੈ ਪਰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਭਾਵੇਂ ਇਤਿਹਾਸ ਆਪਣੇ-ਆਪ ਨੂੰ ਦੁਹਰਾਉਂਦਾ ਹੈ ਪਰ 185 ਈਸਵੀ ਪੂਰਵ ਦੀ ਦੁਨੀਆ ਅਤੇ ਅੱਜ ਦੀ ਵਿਗਿਆਨਕ ਦੁਨੀਆ ਵਿਚ ਬਹੁਤ ਫ਼ਰਕ ਹੈ।

ਕਿਸੇ ਤਰ੍ਹਾਂ ਦਾ ਧੱਕਾ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਖ਼ਤਰਨਾਕ ਵੀ ਹੋ ਸਕਦਾ ਹੈ। ਇਤਿਹਾਸ ਪੜ੍ਹਨਾ ਜ਼ਰੂਰੀ ਹੈ ਕਿ ਕਿਵੇਂ ਹਿੰਦੂ ਰਾਜ ਭਾਰਤ ਤੋਂ ਬਾਹਰ ਕਈ ਦੇਸ਼ਾਂ ਵਿਚ ਫੈਲਿਆ ਤੇ ਖ਼ਤਮ ਹੋਇਆ। ਕਿਵੇਂ ਮੁਸਲਿਮ ਸ਼ਾਸਕਾਂ ਨੇ ਦੇਸ਼ ਨੂੰ ਪੂਰੀ ਤਰ੍ਹਾਂ ਮੁਸਲਿਮ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ। ਕਿਵੇਂ ਉਸ ਦਾ ਵਿਰੋਧ ਹੋਇਆ। ਇਸ ਸੰਦਰਭ ਵਿਚ ਸਿੱਖ ਧਰਮ ਦਾ ਇਤਿਹਾਸ ਤੇ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਵਾਚਣਾ ਵੀ ਜ਼ਰੂਰੀ ਹੈ।

ਮਰਾਠਾ ਬਗ਼ਾਵਤ ਵੀ ਜ਼ਿਕਰਯੋਗ ਹੈ। ਕਿਵੇਂ ਅੰਗਰੇਜ਼ਾਂ ਨੇ ਭਾਰਤ 'ਤੇ ਹਕੂਮਤ ਕੀਤੀ ਤੇ ਕਿਵੇਂ ਖੰਡ-ਖੰਡ ਹੋਇਆ ਭਾਰਤ ਫਿਰ ਇਕ ਇਕਾਈ ਬਣਾਇਆ। ਇਹ ਇਤਿਹਾਸ ਸਿਰਫ਼ ਇਤਿਹਾਸਕਾਰਾਂ ਤੇ ਇਤਿਹਾਸ ਦੇ ਵਿਦਿਆਰਥੀਆਂ ਲਈ ਹੀ ਪੜ੍ਹਨਾ ਜ਼ਰੂਰੀ ਨਹੀਂ ਸਗੋਂ ਦੇਸ਼, ਸਾਰੇ ਰਾਜਨੀਤੀਵਾਨਾਂ, ਧਾਰਮਿਕ ਆਗੂਆਂ ਅਤੇ ਬੁੱਧੀਜੀਵੀਆਂ ਲਈ ਵੀ ਪੜ੍ਹਨਾ ਜ਼ਰੂਰੀ ਹੈ।

ਯੇ ਦੁਨੀਆ ਹੈ ਯਹਾਂ ਤਾਰੀਖ਼ ਹੀ ਦੁਹਰਾਈ ਜਾਤੀ ਹੈ,
ਅਨੋਖਾ ਕੁਛ ਨਹੀਂ ਹੋਤਾ, ਅਜਬ ਕੁਛ ਭੀ ਨਹੀਂ ਹੋਤਾ।


1044, ਗੁਰੂ ਨਾਨਕ ਸਟਰੀਟ,
ਸਮਰਾਲਾ ਰੋਡ, ਖੰਨਾ
ਫੋਨ: 92168-60000
E. mail : hslall@ymail.com

 
 
 
  55ਸੰਘ, ਭਾਜਪਾ ਤੇ 'ਆਪ' ਦੀ ਰਾਜਨੀਤੀ ਦੇ ਤੇਵਰ  
ਹਰਜਿੰਦਰ ਸਿੰਘ ਲਾਲ 
54ਭਾਰਤੀ ਮੂਲ ਦੇ ਪੰਜਾਬੀ ਦੇ ਪੋਤਰੇ ਰਿਸ਼ੀ ਸੁਨਕ  ਬਰਤਾਨੀਆਂ ਦੇ ਨਵੇਂ ਪ੍ਰਧਾਨ ਮੰਤਰੀ
ਉਜਾਗਰ ਸਿੰਘ
53-1'ਖੜਗੇ' ਨੂੰ ਪ੍ਰਧਾਨ ਬਣਾਕੇ ਗਾਂਧੀ ਪਰਿਵਾਰ ਇਕ ਤੀਰ ਨਾਲ ਦੋ ਸ਼ਿਕਾਰ ਕਰ ਗਿਆ
ਉਜਾਗਰ ਸਿੰਘ
52ਭਾਰਤ ਤੇ ਕੈਨੇਡਾ ਵਿਚਕਾਰ ਵਧ ਰਹੇ ਤਣਾਅ ਨੂੰ ਰੋਕਣ ਦੀ ਲੋੜ  
ਹਰਜਿੰਦਰ ਸਿੰਘ ਲਾਲ
51ਕੈਨੇਡਾ ਵਿਚ ਵਿਸ਼ੇਸ਼ ਅਹਿਮੀਅਤ ਰੱਖਦੇ ਹਨ ਪੰਜਾਬੀ  
ਹਰਜਿੰਦਰ ਸਿੰਘ ਲਾਲ  
50ਪੰਜਾਬੀ ਭਾਸ਼ਾ ਦੀ ਬੁਨਿਆਦ ਕਿਵੇਂ ਪੱਕੀ ਕੀਤੀ ਜਾਵੇ?  
ਹਰਜਿੰਦਰ ਸਿੰਘ ਲਾਲ
49ਸਤਲੁਜ ਯਮੁਨਾ ਲਿੰਕ ਨਹਿਰ ਵਿਵਾਦ: ਪੰਜਾਬ ਦੇ ਹਿੱਤਾਂ ਦੀ ਡਟ ਕੇ ਰਾਖੀ ਕਰੇ ਮਾਨ ਸਰਕਾਰ
ਹਰਜਿੰਦਰ ਸਿੰਘ ਲਾਲ
48ਪਰਾਲੀ ਦੀ ਸਮੱਸਿਆ ਦਾ ਨਿਦਾਨ  
ਗੋਬਿੰਦਰ ਸਿੰਘ ਢੀਂਡਸਾ
47ਸ਼ਬਦ ਗੁਰੂ ਸੁਰਤਿ ਧੁਨਿ ਚੇਲਾ...  

ਬੁੱਧ ਸਿੰਘ ਨੀਲੋਂ   
46ਮਸਲਾ ਧਰਮ ਪਰਿਵਰਤਨ ਦਾ - ਸਿੱਖ ਪੰਥ ਦਾ ਪ੍ਰਤੀਕਰਮ ਕੀ ਹੋਵੇ?  

ਹਰਜਿੰਦਰ ਸਿੰਘ ਲਾਲ 
45ਮੋਦੀ ਜੀ ਦੀ ਪੰਜਾਬ ਫੇਰੀ: ਪੰਜਾਬੀਆਂ ਦੀਆਂ ਉਮੀਦਾਂ ਨੂੰ ਬੂਰ ਨਹੀਂ ਪਿਆ  
ਹਰਜਿੰਦਰ ਸਿੰਘ ਲਾਲ
442024 ਦੀਆਂ ਲੋਕ ਸਭਾ ਚੋਣਾਂ ‘ਤੇ ਸਭ ਦੀ ਅੱਖ
ਹਰਜਿੰਦਰ ਸਿੰਘ ਲਾਲ
4375ਵਾਂ ਅਜ਼ਾਦੀ ਦਿਹਾੜਾ ਅਤੇ ਪੰਜਾਬ ਵੰਡ ਦੀ ਤ੍ਰਾਸਦੀ 
ਲਖਵਿੰਦਰ ਜੌਹਲ ‘ਧੱਲੇਕੇ’ 
42ਅਕਾਲੀ ਦਲ ਸਿਆਸੀ ਸੰਕਟ: ਕਾਬਜ਼ ਧਿਰ ਕਬਜ਼ਾ ਰੱਖਣ ਉੱਤੇ ਬਜ਼ਿੱਦ 
ਹਰਜਿੰਦਰ ਸਿੰਘ ਲਾਲ 
41ਮਸਲਾ 'ਰਾਸ਼ਟਰਪਤੀ' ਤੇ 'ਰਾਸ਼ਟਰਪਤਨੀ' ਦਾ
ਨਵਜੋਤ ਢਿੱਲੋਂ ਕਨੇਡਾ  
40ਸਿਹਤ ਮੰਤਰੀ ਪੰਜਾਬ ਦੇ ਵਿਵਹਾਰ ਬਾਅਦ ਤੋਂ ਡਾ. ਰਾਜ ਬਹਾਦਰ ਦਾ ਅਸਤੀਫ਼ਾ
ਉਜਾਗਰ ਸਿੰਘ
39ਪਹਿਲੀ ਕਬਾਇਲੀ ਇਸਤਰੀ ਰਾਸ਼ਟਰਪਤੀ: ਦਰੋਪਦੀ ਮੁਰਮੂ /a>
ਉਜਾਗਰ ਸਿੰਘ  
38ਝੂੰਦਾਂ ਕਮੇਟੀ ਦੀਆਂ ਕੁੱਝ ਸਿਫ਼ਾਰਸ਼ਾਂ 'ਤੇ ਅਮਲ ਨਾਲ਼ ਮੁੜ ਪੈਰੀਂ ਹੋ ਸਕਦੈ ਅਕਾਲੀ ਦਲ ਬਾਦਲ
ਹਰਜਿੰਦਰ ਸਿੰਘ ਲਾਲ
37ਸਾਵਧਾਨ: ਖਤਰਨਾਕ ਖੇਡ ਨੂੰ ਸਮਝਿਆ ਜਾਵੇ
ਕੇਹਰ ਸ਼ਰੀਫ਼
36ਧੱਕੇ ਨਾਲ ਠੋਸੇ ਪੰਜਾਬ ‘ਤੇ ਪਾਣੀ ਸਮਝੌਤੇ
ਹਰਜਿੰਦਰ ਸਿੰਘ ਲਾਲ 
35ਬੋਗਨਵੀਲੀਆ ਦੀ ਗੁਲਾਬੀ ਬਹਾਰ..!
ਲਖਵਿੰਦਰ ਜੌਹਲ ‘ਧੱਲੇਕੇ’ 
34ਲੋਕਾਂ ਦਾ ਵਿਸ਼ਵਾਸ ਜਿੱਤਣਾ ਅਕਾਲੀ ਦਲ ਲਈ ਟੇਢੀ ਖੀਰ  
ਹਰਜਿੰਦਰ ਸਿੰਘ ਲਾਲ
33ਰਲੇ ਮਿਲੇ ਪ੍ਰਭਾਵਾਂ ਵਾਲਾ 'ਆਪ' ਦਾ ਪੰਜਾਬ ਦਾ ਬਜਟ
ਹਰਜਿੰਦਰ ਸਿੰਘ ਲਾਲ
32ਸੰਗਰੂਰ ਲੋਕ ਸਭਾ ਦੀ ਚੋਣ ਦਾ ਨਤੀਜਾ:  ਆਮ ਆਦਮੀ ਪਾਰਟੀ ਨੂੰ ਝਟਕਾ  
ਉਜਾਗਰ ਸਿੰਘ 
31ਪੰਜਾਬ ਬਚਾਉਣਾ ਲਈ ਮਾਨ ਸਰਕਾਰ ਲੋਕ-ਲੁਭਾਊ ਨੀਤੀ ਤੋਂ ਉੱਪਰ ਉੱਠੇ 
ਹਰਜਿੰਦਰ ਸਿੰਘ ਲਾਲ 
30ਭਾਜਪਾ ਦਾ ਮਾਸਟਰ  ਸਟਰੋਕ: ਕਬਾਇਲੀ ਇਸਤਰੀ ਰਾਸ਼ਟਰਪਤੀ ਦੀ ਉਮੀਦਵਾਰ
ਉਜਾਗਰ ਸਿੰਘ 
ਸ਼ਰਨਾਰਥੀ20 ਜੂਨ ਨੂੰ ਵਿਸ਼ਵ ਸ਼ਰਨਾਰਥੀ ਦਿਵਸ ਤੇ ਵਿਸ਼ੇਸ਼ ਸ਼ਰਨਾਰਥੀ ਹੋਣ ਦਾ ਦਰਦ
ਲਖਵਿੰਦਰ ਜੌਹਲ ‘ਧੱਲੇਕੇ’
28ਪੰਜਾਬੀਆਂ ਲਈ ਸਿਆਸਤ ਤੋਂ ਉਪਰ ਉੱਠ ਕੇ ਸੋਚਣ ਦਾ ਸਮਾਂ      
ਉਜਾਗਰ ਸਿੰਘ
sikhyaਉਚੇਰੀ ਸਿੱਖਿਆ ਵਿੱਚ ਆ ਰਿਹਾ ਨਿਘਾਰ!
ਬੁੱਧ ਸਿੰਘ ਨੀਲੋਂ 
velaਵੇਲਾ ਹੈ ਸਥਿਤੀ ਨੂੰ ਮਜ਼ਬੂਤੀ ਨਾਲ ਸੰਭਾਲਣ ਦਾ, ਕਿਤੇ ਆਸੋਂ ਬੇਆਸ ਨਾ ਹੋ ਜਾਣ ਪੰਜਾਬੀ
ਹਰਜਿੰਦਰ ਸਿੰਘ ਲਾਲ
25ਉਪ-ਕਮੇਟੀ ਦੀਆਂ ਸਿਫ਼ਰਸ਼ਾਂ: ਅਕਾਲੀ ਆਗੂਆਂ ਨੂੰ ਘੁੰਮਣਘੇਰੀ   
ਉਜਾਗਰ ਸਿੰਘ
parmanuਪ੍ਰਮਾਣੂ ਸ਼ਕਤੀ ਮਨੁੱਖਤਾ ਲਈ ਵਰਦਾਨ
ਹਰਜਿੰਦਰ ਸਿੰਘ ਲਾਲ 
23ਸਿਹਤ ਮੰਤਰੀ ਦੀ ਬਰਖਾਸਤਗੀ ਸ਼ੁਭ ਸੰਕੇਤ: ਭਰਿਸ਼ਟਾਚਾਰੀਆਂ ਲਈ ਚੇਤਾਵਨੀ  
ਉਜਾਗਰ ਸਿੰਘ, ਪਟਿਆਲਾ
22ਕਿਸਾਨ ਮੋਰਚਾ - ਦੋਸਤਾਨਾ ਦੰਗਲ: ਦੋਨੋਂ ਧਿਰਾਂ ਜੇਤੂ  
ਹਰਜਿੰਦਰ ਸਿੰਘ ਲਾਲ
21ਦੇਸ਼ ਕੌਣ ਬਣੇਗਾ ਆਸਟ੍ਰੇਲੀਆ ਦਾ ਅਗਲਾ ਪ੍ਰਧਾਨ ਮੰਤਰੀ: ਸਕਾਟ ਮੋਰੀਸਨ ਬਨਾਮ ਐਂਥਨੀ ਐਲਬਨੀਜ਼/a>   
ਮਿੰਟੂ ਬਰਾੜ,  ਆਸਟ੍ਰੇਲੀਆ  
20ਦੇਸ਼ ਧ੍ਰੋਹ ਕਾਨੂੰਨ ਦੀ ਦੁਰਵਰਤੋਂ ਨੂੰ ਰੋਕਣਾ ਲਾਜ਼ਮੀ  
ਹਰਜਿੰਦਰ ਸਿੰਘ ਲਾਲ 
19400 ਸਾਲਾ ਪ੍ਰਕਾਸ਼ ਦਿਵਸ ਦੇ ਸੰਪੂਰਨਤਾ ਸਮਾਗਮ
ਜਿੱਤ ਹਮੇਸ਼ਾ ਹੱਕ ਤੇ ਸੱਚ ਦੀ ਹੀ ਹੁੰਦੀ ਹੈ  
ਹਰਜਿੰਦਰ ਸਿੰਘ ਲਾਲ  
18ਕਾਂਗਰਸ ਦਾ ਨਵਾਂ ਫਾਰਮੂਲਾ ਕੀ ਗੁਲ ਖਿਲਾਵੇਗਾ?   
ਉਜਾਗਰ ਸਿੰਘ 
17ਸਿੱਖਾਂ ਦਾ ਘੱਟ-ਗਿਣਤੀ ਦਾ ਦਰਜਾ ਖਤਰੇ ਵਿੱਚ
ਹਰਜਿੰਦਰ ਸਿੰਘ ਲਾਲ
16‘ਆਪ’ ਲਈ ਮਹਾਂ ਚੁਣੌਤੀ: ਭ੍ਰਿਸ਼ਟਾਚਾਰ ਮੁਕਤ ਸਰਕਾਰ     
ਹਰਜਿੰਦਰ ਸਿੰਘ ਲਾਲ 
15ਭਗਵੰਤ ਮਾਨ ਦੇ ਨਵੇਂ ਪੈਂਡੇ ਦੀਆਂ ਨਵੀਆਂ ਅਨੇਕਾਂ ਚੁਣੌਤੀਆਂ    
ਹਰਜਿੰਦਰ ਸਿੰਘ ਲਾਲ
114ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰਾਂ ਨੇ ਕਾਂਗਰਸ ਦੀ ਬੇੜੀ ਵਿੱਚ ਵੱਟੇ ਪਾਏ   
ਉਜਾਗਰ ਸਿੰਘ, ਪਟਿਆਲਾ
13ਲੋਕਤੰਤਰੀ ਰਵਾਇਤਾਂ ਦੀ ਪਾਲਣਾ ਜਰੂਰੀ
ਕੇਹਰ ਸ਼ਰੀਫ਼, ਜਰਮਨੀ
12ਅੰਤਰਾਸ਼ਟਰੀ ਮਹਿਲਾ ਦਿਵਸ `ਤੇ ਵਿਸ਼ੇਸ਼
ਸਮਾਜ ਵਿੱਚ ਔਰਤਾਂ ਦੀਆਂ ਸਥਿਤੀਆਂ ਨਾਲ ਸੰਬੰਧਤ 15 ਫਿਲਮਾਂ    
ਸੁਖਵੰਤ ਹੁੰਦਲ, ਕਨੇਡਾ
11ਪੰਜਾਬ ਦੇ ਹਿੱਤਾਂ ਦੀ ਆਵਾਜ਼ ਉਠਾਉਣ ਦਾ ਵੇਲਾ     
ਹਰਜਿੰਦਰ ਸਿੰਘ ਲਾਲ 
10ਸਿਆਸਤਦਾਨ, ਨੈਤਿਕਤਾ ਅਤੇ  ਸਿਆਸੀ ਧੰਦੇਬਾਜ਼ੀ    
ਕੇਹਰ ਸ਼ਰੀਫ਼, ਜਰਮਨੀ
09ਪੰਜਾਬ ਚੋਣਾਂ ਦੀ ਭਵਿੱਖਬਾਣੀ: ਮਹਾਂ-ਟੇਢੀ ਖੀਰ    
ਹਰਜਿੰਦਰ ਸਿੰਘ ਲਾਲ
08ਪੰਜਾਬ ਚੋਣਾਂ: ਤਸਵੀਰ ਅਜੇ ਵੀ ਧੁੰਦਲ਼ੀ
ਹਰਜਿੰਦਰ ਸਿੰਘ ਲਾਲ
07ਕੀ ਟੁੱਟੇ ਲੱਕ ਵਾਲਾ ਪੰਜਾਬ ਉੱਠ ਸਕੇਗਾ?
ਡਾ. ਹਰਸ਼ਿੰਦਰ ਕੌਰ, ਪਟਿਆਲਾ
06ਜਦ ਆਗੂ ਹੀ ਪਾਉਣ ਆਪਣੀ ਹੀ ਬੇੜੀ ਵਿੱਚ ਵੱਟੇ   
ਹਰਜਿੰਦਰ ਸਿੰਘ ਲਾਲ
05ਮੁੱਦੇ ਅਤੇ ਵਿਚਾਰਧਾਰਾ ਸਿਆਸੀ ਪਾਰਟੀਆਂ ਲਈ ਮਹੱਤਵਪੂਰਨ ਨਹੀਂ ਰਹੇ   
ਹਰਜਿੰਦਰ ਸਿੰਘ ਲਾਲ
04ਦੇਸੀ ਏਅਰਲਾਈਨਾਂ ਸਾਨੂੰ ਕਦੇ ਵੀ ਵਫ਼ਾ ਨਹੀਂ ਕਰਨਗੀਆਂ - ਪ੍ਰਵਾਸੀਆਂ ਨੂੰ ਉਹ ਸਿਰਫ਼ ਮੁੰਨਣ ਵਾਲ਼ੀਆਂ ਭੇਡਾਂ ਹੀ ਸਮਝਦੇ ਨੇ     
ਸ਼ਿਵਚਰਨ ਜੱਗੀ ਕੁੱਸਾ, ਲੰਡਨ
03ਕਾਂਗਰਸ ਦੀ ਛਵ੍ਹੀ ਉੱਤੇ ਈ. ਡੀ. ਦੇ ਛਾਪੇ
ਹਰਜਿੰਦਰ ਸਿੰਘ ਲਾਲ
02ਮੋਦੀ ਜੀ ਦੀ ਰੈਲੀ ਰੱਦ ਹੋਣ ਬਾਦ ਕਿਉਂ  ਭੜਕੀ ਭਾਜਪਾ?    
ਬੁੱਧ ਸਿੰਘ ਨੀਲੋਂ  
01ਮੋਦੀ ਜੀ ਦੇ ਪੰਜਾਬ ਦੌਰੇ ਦੇ ਸੰਭਾਵੀ ਨਤੀਜੇ
ਹਰਜਿੰਦਰ ਸਿੰਘ ਲਾਲ 
  912021 ਦਾ ਸਤਿਕਾਰਤ ਸਰਵੋਤਮ ਪੰਜਾਬੀ
ਪੰਜਾਬੀਆਂ ਦਾ ਮਾਣ: ਡਾ ਸਵੈਮਾਨ ਸਿੰਘ ਪੱਖੋਕੇ  
ਉਜਾਗਰ ਸਿੰਘ, ਪਟਿਆਲਾ
90ਏਕਤਾ ਕਮਜ਼ੋਰ ਨਹੀਂ ਹੋਰ ਮਜਬੂਤ ਕਰਨ ਦੀ ਲੋੜ 
ਕੇਹਰ ਸ਼ਰੀਫ਼, ਜਰਮਨੀ 
89ਪੰਜਾਬ ਦਾ ਚੋਣ ਦ੍ਰਿਸ਼ ਅਜੇ ਵੀ ਅਸਪਸ਼ਟ 
ਹਰਜਿੰਦਰ ਸਿੰਘ ਲਾਲ

hore-arrow1gif.gif (1195 bytes)

   
     
 

Terms and Conditions
Privacy Policy
© 1999-2023, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2023, 5abi.com