ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi।com  ਸ਼ਬਦ ਭਾਲ

   ਸਮਾ

ਸੰਪਰਕ: info@5abi.com

ਫੇਸਬੁੱਕ 'ਤੇ 5abi

77 ਵੀਆਂ ਕਿਲ੍ਹਾ ਰਾਇਪੁਰ ਪੇਂਡੂ ਖੇਡਾਂ
ਰਣਜੀਤ ਸਿੰਘ ਪ੍ਰੀਤ ਬਠਿੰਡਾ

 

ਪੰਜਾਬ ਵਿੱਚ ਪੇਂਡੂ ਖੇਡ ਮੇਲੇ ਤਾਂ ਭਾਵੇਂ ਹਰ ਆਏ ਰੋਜ਼ ਹੁੰਦੇ ਹੀ ਰਹਿੰਦੇ ਹਨ। ਪਰ ਮਿੰਨੀ ਓਲੰਪਿਕ ਵਜੋਂ ਪ੍ਰਸਿੱਧ ਕਿਲ੍ਹਾ ਰਾਇਪੁਰ ਦੀਆਂ ਪੇਂਡੂ ਖੇਡਾਂ ਦਾ ਕੋਈ ਹੋਰ ਖੇਡ ਮੇਲਾ ਸਾਨੀ ਨਹੀਂ ਹੈ। ਇਸ ਵਾਰੀ ਇਹ 31 ਜਨਵਰੀ ਤੋਂ 3 ਫਰਵਰੀ 2013 ਤੱਕ 77 ਵੀਂ ਵਾਰੀ ਹੋ ਰਿਹਾ ਹੈ। ਇਸ ਖੇਡੇ ਮੇਲੇ ਦਾ ਸ਼ਿੰਗਾਰ ਭਗਵੰਤ ਮੈਮੋਰੀਅਲ ਹਾਕੀ ਕੱਪ, ਬੈਲ ਗੱਡੀਆਂ ਦੀਆਂ ਦੌੜਾਂ, ਨਿਹੰਗ ਸਿੰਘਾਂ ਦੇ ਕਰਤੱਵ, ਕਬੱਡੀ, ਅਥਲੈਟਿਕਸ, ਕੁੱਤਿਆਂ ਦੀਆਂ ਦੌੜਾਂ, ਘੋੜ ਦੌੜ, ਰੱਸਾਕਸ਼ੀ, ਜਿਮਨਾਸਟਿਕ, ਬਾਜ਼ੀਗਰਾਂ ਦੇ ਕਰਤੱਵ, ਕੁੱਕੜਾਂ ਦੀ ਲੜਾਈ, ਕਬੂਤਰਬਾਜ਼ੀ, ਸਾਹਨਾਂ ਦੇ ਭੇੜ, ਸ਼ਤਰਿਆਂ ਦੇ ਟਾਕਰੇ, ਦੰਦਾਂ ਨਾਲ ਹਲ਼ ਚੁੱਕਣਾ, ਕੁੜੀਆਂ ਦੀ ਹਾਕੀ, ਕੁੜੀਆਂ ਦੀ ਕਬੱਡੀ, ਵਾਲੀਬਾਲ, ਬਾਸਕਟਬਾਲ, ਧੌਲ ਦਾੜੀਆਂ ਵਾਲੇ ਬਾਬਿਆਂ ਦੀਆਂ ਖੇਡਾਂ ਆਦਿ ਨੂੰ ਦਰਸ਼ਕ ਸਾਹ ਰੋਕ ਰੋਕ ਕਿ ਵੇਖਿਆ ਕਰਦੇ ਹਨ। ਪਿਛਲੀਆਂ 2012 ਦੀਆਂ ਖੇਡਾਂ ਸਮੇ ਜਦ ਬੈਲ ਗੱਡੀਆਂ ਦੀਆਂ ਦੌੜਾਂ ਉੱਤੇ ਪਾਬੰਦੀ ਲਗਾਈ ਗਈ ਤਾਂ ਇੰਜ ਲੱਗਿਆ ਜਿਵੇਂ ਇਸ ਪੇਂਡੂ ਖੇਡ ਮੇਲੇ ਨੂੰ ਕਿਸੇ ਦੀ ਨਜ਼ਰ ਲੱਗ ਗਈ ਹੋਵੇ। ਪਰ ਪ੍ਰਵਾਨਗੀ ਮਿਲਣ ਮਗਰੋਂ ਇਸ ਵਾਰੀ ਨਗੌਰੀ ਬਲਦਾਂ ਵਾਲੀਆਂ ਗੱਡੀਆਂ ਦੀਆਂ ਦੌੜਾਂ ਫਿਰ ਤੋਂ ਖਿੱਚ ਦਾ ਕੇਂਦਰ ਬਣਨਗੀਆਂ।

ਏਥੇ ਕੁੱਝ ਕੁ ਉਹਨਾਂ ਲੋਕਾਂ ਬਾਰੇ ਗੱਲ ਕਰਨੀ ਵੀ ਸ਼ਾਇਦ ਲਾਭਕਾਰੀ ਰਹੇਗੀ ਜੋ ਬਲਦਾਂ ਨੂੰ ਘਿਓ, ਬਦਾਮ, ਸਾਫ਼ -ਸੁਥਰੇ ਪੱਠੇ, ਵਧੀਆ ਖੁਰਾਕ ਅਤੇ ਸੁਧਰੀ ਸਾਂਭ ਸੰਭਾਲ ਦੀ ਥਾਂ ਦੌੜ ਤੋਂ ਇੱਕ ਦਿਨ ਪਹਿਲਾਂ ਦੋ ਟੀਕੇ ‘ਡੈਕਾਡੂਰਾਵੋਲੀਨ‘ ਸੌ ਮਿਲੀਗਰਾਮ, ਦੋ ਟੀਕੇ ਟੈਸਟਾਵੋਰੇਨ ਅਤੇ ਇਕ ਟੀਕਾ ਪਰੈਡਨੀਸੋਲ ਦਸ ਮਿਲੀ:, ਅਤਿ ਖਤਰਨਾਕ ਟੀਕਾ (ਟਰਮਿਨ 10 ਐਮ.ਐਲ) ਫੌਰਟਵਿਨ, ਨੌਰਫਿਨ ਅਤੇ ਸ਼ੀਕਲ ਵੀ ਆਪਣੀ ਲੋੜ ਅਨੁਸਾਰ ਵਰਤਿਆ ਕਰਦੇ ਹਨ। ਦੌੜ ਸ਼ੁਰੂ ਹੋਣ ਤੋਂ ਥੋਹੜਾ ਚਿਰ ਹੀ ਪਹਿਲਾਂ ਘਰਦੀ ਕੱਢੀ ਜਾਂ ਚੰਗੀ ਅੰਗਰੇਜ਼ੀ ਸ਼ਰਾਬ ਜਾਂ ਭੰਗ ਵੀ ਪਿਲਾਉਂਦੇ ਹਨ। ਗੱਡੀ ਚਾਲਕ ਦੇ ਹੱਥ ਵਿੱਚ ਫੜੀ ਸੋਟੀ ਦੇ ਅੱਗੇ ਕਰੀਬ ਡੇਢ ਕੁ ਇੰਚ ਦੀ ਮੇਖ ਲਗਾ ਕੇ ਆਰ ਵਜੋਂ ਵਰਤਦਿਆਂ ਬਲਦ ਨੂੰ ਲਹੂ-ਲੁਹਾਣ ਕੀਤਾ ਜਾਂਦਾ ਹੈ। ਆਪਣੀ ਜਿੱਤ ਦੀ ਖਾਤਰ ਬਲਦਾਂ ਉੱਤੇ ਅਨਿਆਂ ਕਰਨ ਵਾਲਿਆਂ ਨੂੰ ਇਸ ਵੱਲ ਬਹੁਤ ਧਿਆਂਨ ਦੇਣ ਦੀ ਲੋੜ ਹੈ। ਜਿਵੇਂ ਬਹੁਤੇ ਗੱਡੀ ਚਾਲਕ ਬਲਦਾਂ ਨੂੰ ਬਹੁਤ ਪਿਆਰ ਨਾਲ ਪਾਲਦੇ ਅਤੇ ਸਹੀ ਸੰਭਾਲ ਕਰਦੇ ਹਨ, ਉਹਨਾਂ ਤੋਂ ਪ੍ਰੇਰਨਾ ਲੈਣ ਦੀ ਬਹੁਤ ਲੋੜ ਹੈ। ਇਸ ਦੌੜ ਦਾ ਮੋਹੜੀ ਗੱਡ ਵੀ ਕਿਲ੍ਹਾ ਰਾਇਪੁਰ ਦਾ ਹੀ ਬਖ਼ਸ਼ੀਸ਼ ਸਿੰਘ ਗਰੇਵਾਲ ਸੀ ਜਿਸ ਨੇ ਆਪ ਤਿਆਰ ਕੀਤੀ ਗੱਡੀ 1934 ਵਿੱਚ ਦੂਜੀਆਂ ਖੇਡਾਂ ਸਮੇ ਟਰੈਕ ਉੱਤੇ ਉਤਾਰੀ।

ਪਹਿਲੀ ਵਾਰ ਇਹ ਖੇਡਾਂ ਇੰਦਰ ਸਿੰਘ ਗਰੇਵਾਲ ਅਤੇ ਸਾਥੀਆਂ ਨੇ 1933 ਵਿੱਚ ਹਾਕੀ ਟੂਰਨਾਮੈਟ ਕਰਵਾਕੇ ਸ਼ੁਰੂ ਕੀਤੀਆਂ। ਪਿੰਡ ਨੌਰੰਗਵਾਲ ਦੇ ਹਾਕੀ ਪ੍ਰੇਮੀ ਪ੍ਰਹਿਲਾਦ ਸਿੰਘ ਨੇ ਆਪਣੇ ਪੁੱਤ ਭਗਵੰਤ ਸਿੰਘ ਦੀ ਯਾਦ ਵਿੱਚ 100 ਤੋਲੇ ਸੋਨੇ ਦਾ ਕੱਪ ਬਣਵਾਕੇ ਦਿੱਤਾ। ਏਥੇ ਕਰਵਾਏ ਜਾਂਦੇ ਹਾਕੀ ਮੁਕਾਬਲੇ ਵਿੱਚ ਧਿਆਂਨ ਚੰਦ, ਪਿ੍ਰਥੀਪਾਲ ਸਿੰਘ, ਊਧਮ ਸਿੰਘ, ਸੁਰਜੀਤ ਸਿੰਘ ਅਤੇ ਪਰਗਟ ਸਿੰਘ ਆਦਿ ਵਰਗੇ ਹਾਕੀ ਦੇ ਜਾਦੂਗਰ ਵੀ ਖੇਡ ਦਾ ਜਾਦੂ ਦਿਖਾਉਂਦੇ ਰਹੇ ਹਨ। ਇਸ ਵਾਰੀ ਖੇਡ ਮੇਲੇ ਦਾ ਪੋਸਟਰ ਯੂਥ ਅਕਾਲੀ ਦਲ ਦੇ ਜਨਰਲ ਸਕੱਤਰ ਹਰਪ੍ਰੀਤ ਸਿੰਘ ਸ਼ਿਵਾਲਕ ਨੇ ਕੁੱਝ ਦਿਨ ਪਹਿਲਾਂ ਹੀ ਜਾਰੀ ਕਰਿਆ ਹੈ। ਗਰੇਵਾਲ ਸਪੋਟਸ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਗਰੇਵਾਲ ਬਹੁਤ ਸੁਲਝੇ ਅਤੇ ਠਰੰਮੇ ਵਾਲੇ ਵਿਅਕਤੀ ਹਨ ਜੋ ਹਰ ਤਿਆਰੀ ਨੂੰ ਨੇੜਿਓਂ ਵੇਖਦੇ ਅਤੇ ਸੁਝਾਅ ਸਾਂਝੇ ਕਰਨ ਵਿੱਚ ਰੁੱਝੇ ਹੋਏ ਹਨ। ਇਨਾਮਾਂ ਦੀ ਰਾਸ਼ੀ ਵਿੱਚ ਵੀ ਵਾਧੇ ਦਾ ਐਲਾਨ ਕੀਤਾ ਗਿਆ ਹੈ।

ਹੁਣ ਕਬੱਡੀ ਪਿੰਡ ਓਪਨ ਨੂੰ ਇੱਕ ਲੱਖ, ੳਪੁ-ਜੇਤੂ ਨੂੰ 75 ਹਜ਼ਾਰ, ਬੈਲ ਗੱਡੀ ਦੌੜ ਦੇ ਜੇਤੂ ਨੂੰ ਵੀ ਇੱਕ ਲੱਖ, ਉਪ ਜੇਤੂ ਨੂੰ 75 ਹਜ਼ਾਰ, ਘੋੜੀਆਂ ਦੀ ਦੌੜ ਦੇ ਜੇਤੂ ਨੂੰ 11000 ਹਜ਼ਾਰ, ਦੂਜੇ ਸਥਾਨ ਵਾਲੇ ਨੂੰ 7100 ਰੁਪਏ, ਭਗਵੰਤ ਹਾਕੀ ਕੱਪ ਦੇ ਵਿਜੇਤਾ ਨੂੰ 51 ਹਜ਼ਾਰ, ਦੋਮ ਰਹਿਣ ਵਾਲੀ ਟੀਮ ਨੂੰ 41 ਹਜ਼ਾਰ ਮਿਲਣੇ ਹਨ।

ਕਿਲ੍ਹਾ ਰਾਇਪੁਰ ਦੇ ਖੇਡ ਮੇਲੇ ਵਿੱਚ ਭਾਰਤ ਦੇ ਰਾਸ਼ਟਰਪਤੀ, ਪੰਜਾਬ ਦੇ ਰਾਜਪਾਲ ਅਤੇ ਦੇਸ਼-ਵਿਦੇਸ਼ ਦੇ ਹੋਰ ਆਗੂ ਮੁੱਖ ਮਹਿਮਾਨ ਵਜੋਂ ਅਤੇ ਚੋਟੀ ਦੇ ਕਲਾਕਾਰ, ਫ਼ਿਲਮੀ ਅਦਾਕਾਰ ਪਹੁੰਚਦੇ ਰਹੇ ਹਨ। ਖੇਡ ਮੇਲੇ ਦਾ ਰਸਮੀ ਉਦਘਾਟਨ ਪਹਿਲੀ ਫਰਵਰੀ ਨੂੰ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਕਰਨਾ ਹੈ। ਇਸ ਮੌਕੇ ਰੰਗਾਰੰਗ ਪ੍ਰੋਗਰਾਮ ਵਿੱਚ ਗਿੱਧਾ, ਭੰਗੜਾ ਅਤੇ ਰਾਜਸਥਾਨੀ ਨਾਚ ਸ਼ਾਮਲ ਕੀਤਾ ਜਾਣਾ ਹੈ। ਦੂਜੇ ਦਿਨ ਕੇਂਦਰੀ ਮੰਤਰੀ ਮੁਨੀਸ਼ ਤਿਵਾੜੀ ਅਤੇ ਜਸਵੀਰ ਸਿੰਘ ਜੱਸੀ ਖੰਘੂੜਾ ਮਹਿਮਾਨ ਹੋਣਗੇ। ਤਿੰਨ ਫਰਵਰੀ ਨੂੰ ਇਨਾਮ ਵੰਡਣ ਦੀ ਰਸਮ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਨਿਭਾਉਣੀ ਏ। ਭਾਰਤ ਵਿੱਚ ਇਹ ਸੱਭ ਤੋਂ ਪੁਰਾਣਾ ਪੇਂਡੂ ਖੇਡ ਮੇਲਾ ਹੈ ਅਤੇ ਇਹ ਹਰ ਸਾਲ ਕੜਾਕੇ ਦੀ ਠੰਢ ਵਿੱਚ ਨੇਪਰੇ ਚਾੜਿਆ ਜਾਂਦਾ ਹੈ। ਸ਼ਾਲਾ ! ਇਹ ਖੇਡ ਮੇਲਾ ਨਿਰੰਤਰ-ਨਿਰਵਿਘਨ ਹੁੰਦਾ ਰਹੇ ਅਤੇ ਦਰਸ਼ਕਾਂ ਦਾ ਠਾਠਾਂ ਮਾਰਦਾ ਇਕੱਠ ਇਸ ਦਾ ਲੁਤਫ਼ ਲੈਂਦਾ ਰਹੇ।

ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ)
ਮੁਬਾਇਲ ਸੰਪਰਕ: 98157-07232

23/01/2013

 


     

2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

  77 ਵੀਆਂ ਕਿਲ੍ਹਾ ਰਾਇਪੁਰ ਪੇਂਡੂ ਖੇਡਾਂ
ਰਣਜੀਤ ਸਿੰਘ ਪ੍ਰੀਤ ਬਠਿੰਡਾ
ਯੂਨੀਵਰਸਿਟੀ ਕਾਲਜ ਜੈਤੋ ਵਿਖੇ ‘ਕੌਮੀ ਸਦਭਾਵਨਾ ਵਰਕਸ਼ਾਪ’ ਹੋਈ
ਡਾ. ਪਰਮਿੰਦਰ ਸਿੰਘ ਤੱਗੜ, ਪਟਿਆਲਾ
ਜਲੰਧਰ ਵਿਖੇ ਦੋ ਰੋਜ਼ਾ ‘ਵਿਸ਼ਵ ਪੰਜਾਬੀ ਮੀਡੀਆ ਕਾਨਫ਼ਰੰਸ’ ਹੋਈ - ਦੇਸ਼ ਵਿਦੇਸ਼ ’ਚੋਂ ਪੰਜਾਬੀ ਮੀਡੀਆ ਨਾਲ ਸਬੰਧਤ ਹਸਤੀਆਂ ਸ਼ਾਮਲ
ਡਾ. ਪਰਮਿੰਦਰ ਸਿੰਘ ਤੱਗੜ, ਜਲੰਧਰ
ਸੁਪਰੀਮ ਕੋਰਟ ਵੱਲੋਂ ਯੂ. ਜੀ. ਸੀ. (ਨੈੱਟ) ਪ੍ਰੀਖਿਆ ਜੂਨ 2012 ਦਾ ਐਲਾਨਿਆ ਨਤੀਜਾ ਰੱਦ
ਡਾ. ਪ.ਸ. ਤੱਗੜ, ਪਟਿਆਲਾ
ਯੂ.ਜੀ.ਸੀ. ਦੇ ਨੈੱਟ ਪ੍ਰੀਖਿਆ ਲਈ ਨਵ-ਨਿਰਧਾਰਤ ਮਾਪਦੰਡ ਕੇਰਲਾ ਹਾਈਕੋਰਟ ਵੱਲੋਂ ਗ਼ੈਰਕਾਨੂੰਨੀ ਕਰਾਰ - ਮਾਮਲਾ ਜੂਨ 2012 ’ਚ ਹੋਈ ਨੈੱਟ ਪ੍ਰੀਖਿਆ ਦਾ
ਡਾ. ਪ.ਸ. ਤੱਗੜ, ਪਟਿਆਲਾ
ਕਲਮ ਫ਼ਾਊਂਡੇਸ਼ਨ ਵਲੋਂ ਸਾਲ 2013 ਦੀ ਪਲੇਠੀ ਮਾਸਿਕ ਮਿਲਣੀ ਆਯਜਿ਼ਤ ਕੀਤੀ ਗਈ - ਪ੍ਰਵਾਸੀ ਲੇਖਕ ਤਾਰਾ ਸਿੰਘ ਸਾਗਰ ਦੀ ਕਾਵਿ ਪੁਸਤਕ ‘ਰੇਤ ਮਹਿਲ’ ਦਾ ਕੀਤਾ ਗਿਆ ਲੋਕ ਅਰਪਣ
ਕੁਲਜੀਤ ਸਿੰਘ ਜੰਜੂਆ, ਟੋਰਾਂਟੋ
ਲੋਕ-ਲਿਖਾਰੀ ਸਾਹਿਤ ਸਭਾ ਦੀ ਮੀਟਿੰਗ, ਸਰੀ, ਕਨੇਡਾ
ਸੁਖਵਿੰਦਰ ਕੌਰ, ਕਨੇਡਾ
ਪ੍ਰਸਿੱਧ ਪੰਜਾਬੀ ਲੇਖਿਕਾ ਪਰਮਜੀਤ ਕੋਰ ਸਰਹਿੰਦ ਦਾ ਗਜ਼ਲ ਸੰਗ੍ਰਹਿ ਸਾਗਰ ਤੇ ਮਾਰੂਥਲ ਨੂੰ ਨਾਰਵੇ ਚ ਰਿਲੀਜ ਕੀਤਾ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ, ਕਨੇਡਾ
ਗੁਰੂਦੁਆਰਾ ਸਾਹਿਬ ਲੀਅਰ (ਨਾਰਵੇ) ਵਿਖੇ ਸਿੱਖ ਪਰਿਵਾਰ ਗੁਰਮਤਿ ਕੈਪ ਲਗਾਇਆ ਗਿਆ।
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਦੋਸਤ ਮਿੱਤਰਾਂ ਨੇ ਪਰਿਵਾਰਾ ਸਮੇਤ 2012 ਨੂੰ ਅਲਵਿਦਾ ਕਹਿ ਸਾਲ 2013 ਦਾ ਸਵਾਗਤ ਕੀਤਾ-ਨਾਰਵੇ
ਰੁਪਿੰਦਰ ਢਿੱਲੋ ਮੋਗਾ, ਨਾਰਵੇ

kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2013, 5abi।com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)