ਦਰਾਮਨ- ਨਾਰਵੇ-29 ਜਨਵਰੀ
ਸ਼ਹੀਦ ਊਧਮ ਸਿੰਘ ਸਪੋਰਟਸ ਕਮੇਟੀ ਨਾਰਵੇ ਵੱਲੋ ਆਪਣਾ ਧਰਮ, ਬੋਲੀ,
ਸਭਿਆਚਾਰ ਅਤੇ ਵਿਰਸੇ ਨੂੰ ਹਮੇਸ਼ਾ ਸੰਭਾਲੀ ਰੱਖਣ ਦੇ ਸਲਾਘਾਂ ਯੌਗ ਊਪਰਾਲੇ
ਕੀਤੇ ਜਾ ਰਹੇ ਹਨ। ਅੱਜ ਲੱਖਾ ਦੀ ਤਾਦਾਦ ਚ ਪੰਜਾਬੀਆ ਦੀ ਪਹਿਲੀ ਪੀੜੀ
ਵਿਦੇਸ਼ਾ ਦੀ ਜੰਮਪਲ ਹੈ ਅਤੇ ਵੱਖ ਵੱਖ ਮੁਲਕਾ ਦੇ ਮਾਹੋਲ ਅਤੇ ਰਹਿਣ ਸਹਿਣ ਚ
ਰੰਗੀ ਗਈ ਹੈ ਪਰ ਮਾਪਿਆ ਅਤੇ ਪੰਜਾਬੀ ਸੰਸਥਾਵਾ ਦਾ ਹਮੇਸ਼ਾ ਉਪਰਾਲਾ ਰਿਹਾ
ਹੈ ਕਿ ਉਹਨਾ ਦੀ ਵਿਦੇਸ਼ਾ ਚ ਜਵਾਨ ਹੋ ਰਹੀ ਪੀੜੀ ਆਪਣੇ ਸਭਿਆਚਾਰ ਨਾਲ ਜੁੜੀ
ਰਹੇ ਅਤੇ ਨਾਰਵੇ ਚ ਭਾਰਤੀ ਪੰਜਾਬੀਆ ਦੀ ਜੰਮ ਪਲ ਪੀੜੀ ਨੂੰ ਹਮੇਸ਼ਾ ਹੀ
ਭਾਰਤੀ ਅਤੇ ਪੰਜਾਬੀ ਸਭਿਆਚਾਰ ਖੇਡਾ ਦੇ ਸਾਂਚੇ ਚ ਢਾਲਣ ਲਈ ਯਤਨਸ਼ੀਲ
ਰਹਿੰਦੀ ਹੈ।
ਸਹੀਦ ਊਧਮ ਸਿੰਘ ਸਪੋਰਟਸ ਕਲੱਬ ਨਾਰਵੇ ਵਲੋ ਅੱਜ ਇੱਕ ਅਹਿਮ ਮੀਟਿੰਗ
ਕੀਤੀ ਗਈ, ਮੀਟਿੰਗ ਵਿੱਚ ਕਲੱਬ ਵਲੋ ਅਹਿਮ ਫੈਸਲਾ ਲਿਆ ਗਿਆ ਸਹੀਦ ਊਧਮ ਸਿੰਘ
ਦੀ ਕੁਰਬਾਨੀ ਨੂੰ ਯਾਦ ਕਰਦਿਆ ਤੇ ਸਰਕਾਰ ਵਲੋ ਉਸ ਦੇ ਪਰਿਵਾਰ ਪੋਤੇ ,
ਪ੍ਰੜਪੋਤੇ , ਰਿਸਤੇਦਾਰਾ ਨੂੰ ਜੋ ਅੱਜ ਕਲ ਮਜਦੂਰੀ ਕਰਕੇ ਆਪਨਾ ਗੁਜਾਰਾ ਕਰ
ਰਹੇ ਹਨ ਇਸ ਮਹਾਨ ਸ਼ਹੀਦ ਦੀ ਕੁਰਬਾਨੀ ਪੂਰੇ ਭਾਰਤ ਨੂੰ ਯਾਦ ਹੈ ਪਰ ਸਹੀਦ
ਦੇ ਪਰਿਵਾਰ ਦੀ ਪੀੜੀ ਨੂੰ ਸਰਕਾਰ ਨੇ ਅਣਗੋਲਿਆ ਕੀਤਾ, ਕਲੱਬ ਵਲੋ ਵੱਧ ਵੱਧ
ਮਦਦ ਕਰਨ ਦਾ ਭਰੋਸਾ ਪ੍ਰਗਟਾਇਆ ਗਿਆ ਸਾਰੇ ਮੈਬਰਾ ਵਲੋ ਇੱਕ ਲੱਖ ਰੁਪਏ ਦੀ
ਰਾਸੀ ਇਕੱਤਰ ਕੀਤੀ ਗਈ। ਪ੍ਰਧਾਨ ਹਰਪਾਲ ਸਿੰਘ ਖੱਟੜਾ ਸੈਕਟਰੀ ਕੰਵਲਦੀਪ
ਸਿੰਘ,ਦੀ ਦੇਖ ਰੇਖ ਵਿੱਚ ਭਾਰਤ ਵਿਚ ਵਿਸੇਸ ਕਮੇਟੀ ਬਣਾਈ ਗਈ ਹੈ ਜੋ ਇਸ
ਸਹੀਦ ਦੇ ਪਰਿਵਾਰ ਦੀ ਹਰ ਤਰਾ ਦੀ ਮਦਦ ਕਰੇਗੀ, ਇਸ ਮੀਟਿੰਗ ਵਿੱਚ ਹੋਰਨਾ ਤੌ
ਇਲਾਵਾ ਪ੍ਰਧਾਨ ਹਰਪਾਲ ਸਿੰਘ ਖੱਟੜਾ, ਸੈਕਟਰੀ ਕੰਵਲਦੀਪ ਸਿੰਘ, ਮੀਤ ਪ੍ਰਧਾਨ
ਪ੍ਰਿਥਪਾਲ ਸਿੰਘ , ਖਜਾਨਚੀ ਸਰਵਜੀਤ ਸਿੰਘ ਸੇਰਗਿੱਲ, ਚੈਅਰਮੈਨ ਰਣਜੀਤ
ਸਿੰਘ, ਵਾਈਸ ਚੇਅਰਮੈਨ ਤਰਲੋਚਨ ਸਿੰਘ ਬੜਿਆਲ, ਹਰਭਜਨ ਸਿੰਘ , ਜਸਵੀਰ ਸਿੰਘ
ਸੇਰਗਿੱਲ, ਹਰਿੰਦਰਪਾਲ ਸਿੰਘ ਬੀੜ ਚੜਿੱਕ, ਇੰਦਰਜੀਤ ਸਿੰਘ ,ਅਜੈਬ ਸਿੰਘ
ਚੱਬੇਵਾਲ ,ਪਰਮਜੀਤ ਸਿੰਘ, ਸੰਤੋਖ ਸਿੰਘ, ਸਰਵਜੀਤ ਸਿੰਘ ਵਿਰਕ,ਬਲਦੇਵ ਸਿੰਘ
ਬਰਾੜ, ਮਨਜੋਰ ਸਿੰਘ ਪ੍ਰਧਾਨ ਗੁਰੁ ਗਰ ਲੀਅਰ ,ਤੇਜਿੰਦਰ ਸਿੰਘ ,ਨਰਿੰਦਰ
ਸਿੰਘ ਦਿਉਲ,ਸਤਿਨਾਮ ਸਿੰਘ ਪਨੂੰ,ਗੁਰਦੇਵ ਸਿੰਘ, ਰਾਜਿੰਦਰ ਸਿੰਘ ਔਲਖ, ਪ੍ਰਭ
ਸਿੰਘ ਵਿਰਕ, ਨਰਿੰਦਰ ਸਿੰਘ ਧਾਲੀਵਾਲ,ਆਦਿ ਹਾਜਰ ਸਨ