ਸਮਾ

ਸੰਪਰਕ: info@5abi.com

  ਫੇਸਬੁੱਕ 'ਤੇ 5abi
 
 

ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

 
 
    WWW 5abi।com  ਸ਼ਬਦ ਭਾਲ

 
     
 
 

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਰਾਮਗੜ੍ਹੀਆ ਵਿਰਾਸਤ ਉੱਪਰ ਪੁਸਤਕ ਲੋਕ ਅਰਪਣ  
ਉਜਾਗਰ ਸਿੰਘ, ਪਟਿਆਲਾ          (20/08/2021)

 


14ਪਟਿਆਲਾ: (ਮਿਤੀ 20 ਅਗਸਤ 2021):  ਪੰਜਾਬੀਆਂ ਨੂੰ ਆਪਣੀ ਅਮੀਰ ਵਿਰਾਸਤ ‘ਤੇ ਮਾਣ ਕਰਦਿਆਂ ਇਸ ਉਪਰ ਬਚਨਵੱਧਤਾ ਨਾਲ ਪਹਿਰਾ ਦੇਣਾ ਚਾਹੀਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਾ ਅਰਵਿੰਦ ਉਪ ਕੁਲਪਤੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਅੱਜ ਯੂਨੀਵਰਸਿਟੀ ਵਿੱਚ ਰਾਮਗੜ੍ਹੀਆ ਵਿਰਾਸਤ ਕਾਫੀ ਟੇਬਲ ਬੁਕ ਨੂੰ ਲੋਕ ਅਰਪਣ ਕਰਨ ਸਮੇਂ ਬੋਲਦਿਆਂ ਕੀਤਾ। ਉਨ੍ਹਾਂ ਜੈ ਤੇਗ ਸਿੰਘ ਅਨੰਤ ਦੇ ਉਦਮ ਦੀ ਪ੍ਰਸੰਸਾ ਕਰਦਿਆਂ ਅੱਗੋਂ ਕਿਹਾ ਕਿ ਜੇਕਰ ਅਸੀਂ ਆਪਣੇ ਪੁਰਖਿਆਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਾਂਗੇ ਤਾਂ ਹੀ ਸਾਡਾ ਭਵਿਖ ਸੁਨਹਿਰਾ ਹੋ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੁਸਤਕ ਸਭਿਅਚਾਰ ਕਿਸੇ ਵੀ ਕੌਮ ਦੇ ਭਵਿਖ ਦਾ ਗਵਾਹ ਹੁੰਦਾ ਹੈ। ਜਿਸ ਕੌਮ ਦੇ ਲੋਕਾਂ ਵਿੱਚ ਆਪਣੀ ਮਾਤ ਭਾਸ਼ਾ ਨਾਲ ਪਿਆਰ, ਸਾਹਿਤ ਤੇ ਇਤਿਹਾਸ ਪੜ੍ਹਨ ਦੀ ਰੁਚੀ ਅਤੇ ਸਤਿਕਾਰ ਹੋਵੇਗਾ, ਉਹ ਕੌਮ ਹਮੇਸ਼ਾ ਬੁਲੰਦੀਆਂ ‘ਤੇ ਪਹੁੰਚੇਗੀ।  ਉਨ੍ਹਾਂ ਅੱਗੋਂ ਕਿਹਾ ਕਿ ਜਿਨ੍ਹਾਂ ਲੋਕਾਂ ਕੋਲ ਜਾਇਦਾਦਾਂ ਸਨ, ਉਹ ਲੜਦੇ ਰਹੇ ਪ੍ਰੰਤੂ ਰਾਮਗੜ੍ਹੀਆ ਭਾਈਚਾਰੇ ਕੋਲ ਕੋਈ ਸੰਪਤੀ ਨਹੀਂ ਸੀ। ਉਨ੍ਹਾਂ ਆਪਣੀ ਲਿਆਕਤ ਅਤੇ ਮਿਹਨਤ ਨਾਲ ਸਿੱਖ ਸਮਾਜ ਵਿੱਚ ਆਪਣਾ ਵਿਲੱਖਣ ਸਥਾਨ ਬਣਾਇਆ।  ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦਾ ਸੰਦੇਸ਼ ਅਜੇ ਵੀ ਲੋਕਾਈ ਤੱਕ ਪਹੁੰਚਾਉਣ ਦੀ ਲੋੜ ਹੈ ਕਿਉਂਕਿ ਜ਼ਾਤ ਪਾਤ ਦੇ ਵਿਰੁਧ ਉਨ੍ਹਾਂ ਆਵਾਜ਼ ਉਠਈ ਪ੍ਰੰਤੂ ਅਜੇ ਤੱਕ ਜ਼ਾਤ ਪਾਤ ਬਰਕਰਾਰ ਹੈ।
 
ਇਸ ਮੌਕੇ ‘ਤੇ ਡਾ ਅਰਵਿੰਦ ਉਪ ਕੁਲਪਤੀ ਪੰਜਾਬੀ ਯੂਨੀਵਰਸਿਟੀ ਪਟਿਆਲਾ  ਨੇ ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ  ਵੱਲੋਂ 'ਕੈਨੇਡੀਅਨ ਰਾਮਗੜ੍ਹੀਆ ਸੋਸਾਇਟੀ' ਦੇ ਸਹਿਯੋਗ ਨਾਲ ਪ੍ਰਕਾਸ਼ਤ ਕੀਤੀ ਪੁਸਤਕ ‘‘ਰਾਮਗੜ੍ਹੀਆ ਵਿਰਾਸਤ’’ ਵਡ ਆਕਾਰੀ, ਸਚਿਤਰ ਕਾਫੀ ਟੇਬਲ ਪੁਸਤਕ ਲੋਕ ਅਰਪਣ ਕੀਤੀ। ਰਾਮਗੜ੍ਹੀਆ ਵਿਰਾਸਤ ਅਜਿਹੀ ਪਹਿਲੀ ਪੁਸਤਕ ਹੈ, ਜੋ ਰਾਮਗੜ੍ਹੀਆਂ ਦੇ ਵਿਰਸੇ  ਤੇ ਵਿਰਾਸਤ ਦੀ ਪੂਰਨ ਤਰਜ਼ਮਾਨੀ ਕਰਦੀ ਹੈ। ਇਸ ਪੁਸਤਕ ਵਿੱਚ 450 ਰੰਗਦਾਰ ਤਸਵੀਰਾਂ ਤੇ ਸੰਸਾਰ ਦੇ 1000 ਤੋਂ ਵੱਧ ਪ੍ਰਮੁੱਖ ਰਾਮਗੜ੍ਹੀਆਂ ਹਸਤੀਆਂ ਬਾਰੇ ਭਰਪੂਰ ਜਾਣਕਾਰੀ ਸ਼ਾਮਲ ਹੈ। ਰਾਮਗੜ੍ਹੀਆ ਵਿਰਾਸਤ ਦੀ ਸੰਪਾਦਨਾ ਪਰਵਾਸੀ ਪੰਜਾਬੀ ਜੈਤੇਗ ਸਿੰਘ ਅਨੰਤ ਨੇ ਕੀਤੀ ਹੈ। ਜੈਤੇਗ ਸਿੰਘ ਅਨੰਤ ਪੰਜਾਬੀ ਦੇ ਨਾਮਵਰ, ਸਿਰਮੌਰ ਚਿੰਤਕ, ਖੋਜੀ ਅਤੇ ਸਿੱਖ ਬੁੱਧੀਜੀਵੀ  ਹਨ, ਜਿਨ੍ਹਾਂ ਨੇ ਹੁਣ ਤੱਕ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਡੇਢ ਦਰਜਨ ਪੁਸਤਕਾ ਪਾ ਕੇ ਅਕੀਦਤ ਦੇ ਫੁੱਲ ਭੇਂਟ ਕੀਤੇ ਹਨ। ਨਾਸਾਜ਼ ਸਿਹਤ ਦੇ ਬਾਵਜੂਦ ਉਹ ਲਗਾਤਾਰ ਪੰਜਾਬੀ ਸਾਹਿਤ ਅਤੇ ਇਤਿਹਾਸ ਦੀ ਸੇਵਾ ਵਿੱਚ ਰੁਝੇ ਹੋਏ ਹਨ। ਉਨ੍ਹਾਂ ਦੀ ਖਾਸੀਅਤ ਇਹ ਹੈ ਕਿ ਉਨ੍ਹਾਂ ਨੇ ਹਮੇਸ਼ਾ ਅਜਿਹੇ ਅਣਗੌਲੇ ਸਿੱਖ ਵਿਦਵਾਨਾ, ਜਿਨ੍ਹਾਂ ਨੇ ਸਿੱਖ ਅਤੇ ਪੰਜਾਬੀ ਭਾਈਚਾਰੇ ਦੀ ਪ੍ਰਫੁਲਤਾ ਅਤੇ ਬਿਹਤਰੀ ਲਈ ਵਡਮੁੱਲਾ ਯੋਗਦਾਨ ਪਾਇਆ ਹੈ, ਉਨ੍ਹਾਂ ਬਾਰੇ ਪੁਸਤਕਾਂ ਲਿਖੀਆਂ ਅਤੇ ਸੰਪਾਦਿਤ ਕੀਤੀਆਂ ਹਨ। ਉਨ੍ਹਾਂ ਵਿੱਚ ਭਾਈ ਸਾਹਿਬ ਭਾਈ ਰਣਧੀਰ ਸਿੰਘ, ਸਿਰਦਾਰ ਕਪੂਰ ਸਿੰਘ ਅਤੇ ਉਸਤਾਦ ਦਾਮਨ ਆਦਿ ਵਰਨਣਯੋਗ ਹਨ। ਉਨ੍ਹਾਂ ਗਦਰ ਲਹਿਰ ਬਾਰੇ  ਗਦਰੀ ਯੋਧੇ ਅਤੇ ਗਦਰ ਲਹਿਰ ਦੀ ਕਹਾਣੀ ਦੋ ਪੁਸਤਕਾਂ ਰਾਹੀਂ ਗਦਰੀ ਬਾਬਿਆਂ ਦੇ ਆਜ਼ਾਦੀ ਸੰਗਰਾਮ ਵਿੱਚ ਪਾਏ ਬਿਹਤਰੀਨ ਯੋਗਦਾਨ ਬਾਰੇ ਪਾਠਕਾਂ ਨੂੰ ਜਾਣਕਾਰੀ ਦਿੱਤੀ ਹੈ। ਜੈ ਤੇਗ ਸਿੰਘ ਅਨੰਤ ਨੇ ਇਕ ਸੰਸਥਾ ਜਿਤਨਾ ਕੰਮ ਕਰਕੇ ਪੰਜਾਬੀ ਅਤੇ ਖਾਸ ਤੌਰ ਤੇ ਸਿੱਖ ਇਤਿਹਾਸ ਵਿੱਚ ਵਡਮੁਲਾ ਯੋਗਦਾਨ ਪਾਇਆ ਹੈ।

ਡਾ ਬਲਕਾਰ ਸਿੰਘ ਡਾਇਰੈਕਟਰ ਵਰਲਡ ਪੰਜਾਬੀ ਸੈਂਟਰ ਨੇ ਆਪਣੇ ਕੁੰਜੀਵਤ ਭਾਸ਼ਣ ਵਿੱਚ ਕਿਹਾ ਕਿ ਸਿੱਖ ਮਿਸਲਾਂ ਦਾ ਪੰਜਾਬੀਆਂ ਨੂੰ ਸੰਗਠਤ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਹੈ। ਸਿੱਖ ਸਭਿਆਚਾਰ ਨੂੰ ਸਮਝਦੇ ਹੋਏ ਪੰਜਾਬੀਆਂ ਨੂੰ ਰਾਮਗੜ੍ਹੀਆਂ ਦੀ ਅਮੀਰ ਵਿਰਾਸਤ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਰਾਮਗੜ੍ਹੀਆ ਭਾਈਚਾਰਾ ਸਿੱਖੀ ਰੰਗ ਵਿੱਚ ਰੰਗਿਆ ਹੋਇਆ ਸੀ, ਜਿਸ ਕਰਕੇ ਉਨ੍ਹਾਂ ਦੀ ਜਦੋਜਹਿਦ ਸਫਲ ਹੋਈ। ਉਨ੍ਹਾਂ ਕਿਹਾ ਕਿ ਪੰਜਾਬੀ ਵਿੱਚ ਇਹ ਆਪਣੀ ਕਿਸਮ ਦੀ ਪਹਿਲੀ ਸਚਿਤਰ ਕਾਫੀ ਟੇਬਲ ਪੁਸਤਕ ਹੈ। ਕਰਮਜੀਤ ਕੌਰ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ, ਪ੍ਰੋ ਬਲਵਿੰਦਰ ਕੌਰ ਮੁੱਖੀ ਰੀਜਨਲ ਸੈਂਟਰ ਬਠਿੰਡਾ, ਡੀ ਐਸ ਕਪੂਰ ਸਾਬਕਾ ਪਿ੍ਰੰਸੀਪਲ ਗੌਰਮਿੰਟ ਕਾਲਜ ਆਫ ਆਰਟਸ ਚੰਡੀਗੜ੍ਹ ਅਤੇ ਮਲਕਿੰਦਰ ਕੌਰ ਮੁੱਖੀ ਗੁਰੂ ਗ੍ਰੰਥ ਸਾਹਿਬ ਵਿਭਾਗ ਪੰਜਾਬੀ ਯੂਨੀਵਰਸਿਟੀ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ।  ਦਲੀਪ ਸਿੰਘ ਉਪਲ ਨੇ ਕਵਿਤਾ ਸੁਣਾਈ।

ਆਪਣੇ ਸਵਾਗਤੀ ਭਾਸ਼ਣ ਵਿੱਚ ਉਜਾਗਰ ਸਿੰਘ  ਕੋਆਰਡੀਨੇਟਰ ਇੰਡੀਆ ਚੈਪਟਰ ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ  ਨੇ ਡਾ ਅਰਵਿੰਦ ਉਪਕੁਲਪਤੀ ਨੂੰ ਜੀਅ ਆਇਆਂ ਕਿਹਾ ਅਤੇ ਪੁਸਤਕ ਲੋਕ ਅਰਪਣ ਕਰਨ ਲਈ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਇਸ ਮੌਕੇ ਤੇ ਸੁਰਿੰਦਰ ਸਿੰਘ ਜੱਬਲ ਪ੍ਰਧਾਨ ਕੈਨੇਡੀਅਨ ਰਾਮਗੜ੍ਹੀਆ ਸੋਸਾਇਟੀ ਕੈਨੇਡਾ, ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ, ਡਾ ਬਲਕਾਰ ਸਿੰਘ ਡਾਇਰੈਕਟਰ ਵਰਲਡ ਸੈਂਟਰ  ਪੰਜਾਬੀ ਯੂਨੀਵਰਸਿਟੀ  ਪਟਿਆਲਾ, ਪੰਜਾਬੀ ਯੂਨੀਵਰਸਿਟੀ ਦੀ ਫੈਕਲਿਟੀ ਅਤੇ ਸਮਾਗਮ ਵਿਚ ਆਏ ਸਾਰੇ ਸਰੋਤਿਆਂ ਦਾ ਸਵਾਗਤ ਕੀਤਾ।

ਇਸ ਮੌਕੇ ਤੇ ਉਨ੍ਹਾਂ ਕੈਨੇਡੀਅਨ ਰਾਮਗੜ੍ਹੀਆ ਸੋਸਾਇਟੀ ਦੇ ਪ੍ਰਧਾਨ ਸੁਰਿੰਦਰ ਸਿੰਘ ਜੱਬਲ ਵੱਲੋਂ ਐਲਾਨ ਕੀਤਾ ਕਿ ਜਿਹੜੇ ਵਿਦਿਆਰਥੀ ਜੱਸਾ ਸਿੰਘ ਰਾਮਗੜ੍ਹੀਆ ‘ਤੇ ਪੀ ਐਚ ਡੀ ਕਰਨਗੇ ਉਨ੍ਹਾਂ ਨੂੰ ਇਕ ਲੱਖ ਰੁਪਏ ਦਾ ਅਵਾਰਡ ਦਿੱਤਾ  ਜਾਵੇਗਾ। ਇਸੇ ਤਰ੍ਹਾਂ ਵਿਦਿਆਰਥੀ ਦੇ ਗਾਈਡ ਨੂੰ 25 ਹਜ਼ਾਰ ਰੁਪਏ ਦੇ ਕੇ ਸਨਮਾਨਤ ਕੀਤਾ ਜਾਵੇਗਾ। ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨ ਟਰੱਸਟ ਕੈਨੇਡਾ ਦੇ ਪ੍ਰਤੀਨਿਧ ਜੋਤਿੰਦਰ ਸਿੰਘ ਨੇ ਡਾ ਅਰਵਿੰਦ ਉਪ ਕੁਲਪਤੀ ਪੰਜਾਬੀ ਯੂਨੀਵਰਸਿਟੀ, ਕੈਨੇਡੀਅਨ ਰਾਮਗੜ੍ਹੀਆ ਸੋਸਾਇਟੀ, ਡਾਇਰੈਕਟਰ ਵਰਲਡ ਪੰਜਾਬੀ ਸੈਂਟਰ ਅਤੇ ਆਏ ਮਹਿਮਾਨਾ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਉਪਕੁਲਪਤੀ, ਕਰਮਜੀਤ ਕੌਰ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਅਤੇ ਡੀ ਐਸ ਕਪੂਰ ਸਾਬਕਾ ਪਿ੍ਰੰ ਗੌਰਮਿੰਟ ਕਾਲਜ ਆਫ਼ ਆਰਟਸ ਚੰਡੀਗੜ੍ਹ ਨੂੰ ਸਨਮਾਨਤ ਕੀਤਾ ਗਿਆ। ਰਛਪਾਲ ਸਿੰਘ ਗਿੱਲ ਸੇਵਾ ਮੁਕਤ ਡਾਇਰੈਕਟਰ ਭਾਸ਼ਾ ਵਿਭਾਗ, ਜਸਬੀਰ ਕੌਰ ਪਿ੍ਰੰਸੀਪਲ ਗੁਰਮਤ ਕਾਲਜ, ਡਾ ਕੇਹਰ ਸਿੰਘ, ਪ੍ਰੋ ਮਨਜੀਤ ਸਿੰਘ, ਡਾ ਗੁਰਮੀਤ ਸਿੰਘ, ਡਾ ਡਾ ਅਨਵਰ ਚਿਰਾਗ, ਦਰਸ਼ਨ ਸਿੰਘ ਆਸ਼ਟ, ਰਾਜਵੰਤ ਕੌਰ ਪੰਜਾਬੀ, ਪ੍ਰੋ ਗੁਰਮੁੱਖ ਸਿੰਘ ਆਦਿ ਵੀ ਮੌਜੂਦ ਸਨ।

 
 
 
 

2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

2014 ਦੇ ਵ੍ਰਿਤਾਂਤ »

2015 ਦੇ ਵ੍ਰਿਤਾਂਤ »

2016 ਦੇ ਵ੍ਰਿਤਾਂਤ »

2017 ਦੇ ਵ੍ਰਿਤਾਂਤ »

2018 ਦੇ ਵ੍ਰਿਤਾਂਤ » 2019 ਦੇ ਵ੍ਰਿਤਾਂਤ » 2020 ਦੇ ਵ੍ਰਿਤਾਂਤ »
2021 ਦੇ ਵ੍ਰਿਤਾਂਤ »        

14ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਰਾਮਗੜ੍ਹੀਆ ਵਿਰਾਸਤ ਉੱਪਰ ਪੁਸਤਕ ਲੋਕ ਅਰਪਣ  
ਉਜਾਗਰ ਸਿੰਘ, ਪਟਿਆਲਾ
13ਗਲਾਸਗੋ: 'ਭਾਰਤੀ ਸੰਗਠਨਾਂ ਦੀ ਸੰਮਤੀ' ਵੱਲੋਂ 'ਪ੍ਰਧਾਨ ਕੌਂਸਲਦੂਤ ਭਾਰਤ, ਐਡਿਨਬਰਾ'  ਦੇ ਸਵਾਗਤ 'ਚ ਵਿਸ਼ੇਸ਼ ਸਮਾਗਮ 
ਮਨਦੀਪ ਸਿੰਘ ਖੁਰਮੀ ਹਿੰਮਤਪੁਰਾ
12-1ਸੰਯੁਕਤ ਕਿਸਾਨ ਮੋਰਚੇ ਵੱਲੋਂ ‘ਖੇਤੀ ਬਚਾਓ-ਲੋਕਤੰਤਰ ਬਚਾਓ’ ਦਿਵਸ ਮੌਕੇ ਇਪਟਾ ਦੇ ਕਾਰਕੁਨਾਂ ਨੇ ਕੀਤੀ ਭਰਵੀਂ ਸ਼ਮੂਲੀਅਤ  
ਰਾਬਿੰਦਰ ਸਿੰਘ ਰੱਬੀ
11ਸਕਾਟਲੈਂਡ: ਗਲਾਸਗੋ ਦੇ ਇਸ ਪ੍ਰਮੁੱਖ ਹਸਪਤਾਲ ਵਿੱਚ ਕੋਰੋਨਾ ਕਾਰਨ ਹੋਈਆਂ ਸਭ ਤੋਂ ਜ਼ਿਆਦਾ ਮੌਤਾਂ  
ਮਨਦੀਪ ਖੁਰਮੀ ਹਿੰਮਤਪੁਰਾ, ਗਲਾਸਗੋ
10ਕਾਲੇ ਕਾਨੂੰਨਾ ਖਿਲਾਫ਼ 'ਇਪਟਾ' ਦੇ ਕਾਰਕੁਨ ਨੇ ਕਾਲੇ ਝੰਡੇ ਲਹਰਾ ਕੇ ਕੀਤਾ ਰੋਹ ਪ੍ਰਗਟ  
ਰਾਬਿੰਦਰ ਸਿੰਘ ਰੱਬੀ,  ਮੁਹਾਲੀ
09ਸਕਾਟਲੈਂਡ: ਯਾਤਰਾ ਪਾਬੰਦੀਆਂ ਵਿੱਚ ਢਿੱਲ ਤੋਂ ਬਾਅਦ ਐਡਿਨਬਰਾ ਤੋਂ ਉੱਡਿਆ ਪਹਿਲਾ ਜਹਾਜ਼  
ਮਨਦੀਪ ਖੁਰਮੀ ਹਿੰਮਤਪੁਰਾ, ਗਲਾਸਗੋ
08ਲੰਡਨ ਦੀ ਈਲਿੰਗ ਕੌਂਸਲ ਦੀ ਡਿਪਟੀ ਮੇਅਰ ਬਣਨ ਦਾ ਸ੍ਰੀਮਤੀ ਮਹਿੰਦਰ ਕੌਰ ਮਿੱਢਾ ਨੂੰ ਮਿਲਿਆ ਮਾਣ
ਮਨਦੀਪ ਖੁਰਮੀ ਹਿੰਮਤਪੁਰਾ, ਗਲਾਸਗੋ 
07ਸੰਯੁਕਤ ਕਿਸਾਨ ਮੋਰਚੇ ਦੀ ਅਵਾਮੀ ਜਥੇਬੰਦੀਆਂ ਨਾਲ ਉੱਚ-ਪੱਧਰੀ ਬੈਠਕ ਵਿੱਚ ਇਪਟਾ, ਪੰਜਾਬ ਨੇ ਕੀਤੀ ਸ਼ਿਰਕਤ
ਸੰਜੀਵਨ ਸਿੰਘ, ਮੁਹਾਲੀ
06ਸਕਾਟਲੈਂਡ ਵਸਦੇ ਗਾਇਕ ਕਰਮਜੀਤ ਮੀਨੀਆਂ ਦੇ ਗੀਤ "ਡੋਲੀ" ਦਾ ਪੋਸਟਰ ਲੋਕ ਅਰਪਣ    
ਮਨਦੀਪ ਖੁਰਮੀ ਹਿੰਮਤਪੁਰਾ, ਗਲਾਸਗੋ 
05ਲਗਾਤਾਰ ਸੌਲਵੀਂ ਵਾਰ ਬਣੇ ਸੰਜੀਵਨ ਸਿੰਘ ਪ੍ਰਧਾਨ ਤੇ ਅਸ਼ੋਕ ਬਜਹੇੜੀ ਜਨਰਲ ਸੱਕਤਰ ਬਣੇ ਸਰਘੀ ਕਲਾ ਕੇਂਦਰ ਮੁਹਾਲੀ ਦੇ    
ਰੰਜੀਵਨ ਸਿੰਘ, ਮੁਹਾਲੀ  
04ਪੰਜਾਬੀ ਲੈਂਗੂਏਜ਼ ਐਜੂਕੇਸ਼ਨ ਐਸੋਸੀਏਸ਼ਨ (ਪਲੀ) ਨੇ ਅਠਾਰਵਾਂ ਮਾਂ-ਬੋਲੀ ਦਿਵਸ ਜ਼ੂਮ ਰਾਹੀਂ ਮਨਾਇਆ
ਹਰਪ੍ਰੀਤ ਸੇਖਾ, ਕਨੇਡਾ
03ਇਪਟਾ, ਪੰਜਾਬ ਦੇ ਕਾਰਕੁਨ ਨੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉਤੇ ਚੱਕਾ ਜਾਮ ਦੌਰਾਨ ਕੀਤੀ ਸ਼ਮੂਲੀਅਤ
ਰਾਬਿੰਦਰ ਸਿੰਘ ਰੱਬੀ
02ਸਾਂਈ ਮੀਆਂ ਮੀਰ ਦਰਬਾਰ, ਲਾਹੌਰ 'ਚ ਸ੍ਰੀ ਦਰਬਾਰ ਸਾਹਿਬ ਸਥਾਪਨਾ ਦਿਵਸ ਤੇ ਵਿਸ਼ੇਸ਼ ਸਮਾਗਮ   
ਜਨਮ ਸਿੰਘ, ਲਾਹੌਰ    
01ਭਾਰਤੀ ਲੋਕ ਨਾਟ ਸੰਘ, ਪ੍ਰਗਤੀਸ਼ੀਲ ਲੇਖਕ ਸੰਘ ਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਕਾਰਕੁਨਾ, ਰੰਗਕਰਮੀਆ ਤੇ ਕਲਮਕਾਰਾਂ ਨੇ ਨਵਾਂ ਸਾਲ ਕਿਸਾਨਾ ਨਾਲ ਸਿੰਘੂ ਬਾਰਡਰ ’ਤੇ ਮਨਾਇਆ- ਰਾਬਿੰਦਰ ਸਿੰਘ ਰੱਬੀ 
21ਇੰਗਲੈਂਡ ਦੇ ਗਾਇਕ ਵੀ ਕਿਸਾਨ ਮੋਰਚੇ ਦੇ ਹੱਕ ਵਿੱਚ ਨਿੱਤਰੇ   
ਸਰਦੂਲ ਸਿੰਘ ਮਾਰਵਾ, ਯੂ ਕੇ 
20ਇਪਟਾ, ਪੰਜਾਬ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਦੇ ਰੰਗਕਰਮੀ  ਤੇ ਕਲਮਕਾਰਾਂ ਨੇ ਸੰਯੁਕਤ ਕਿਸਾਨ ਮੋਰਚੇ’ ਦੇ ਸੱਦੇ ਉਤੇ ਅਧੇ ਦਿਨ ਦੀ ਰੱਖੀ ਭੁਖ-ਹੜਤਾਲ, 27 ਦਸੰਬਰ ਨੂੰ ਹਾਕਿਮ ਨੂੰ ਜਗਾਉਣ ਲਈ ਖੜਉਣਗੇ ਥਾਲੀਆਂ  
ਰਾਬਿੰਦਰ ਸਿੰਘ ਰੱਬੀ, ਪੰਜਾਬ
19ਨਨਕਾਣਾ ਸਾਹਿਬ ਵਿਖੇ ਮੋਦੀ ਸਰਕਾਰ ਦੇ ਕਿਸਾਨ ਵਿਰੋਧੀ ਜ਼ੁਲਮਾਂ ਤੋਂ ਜਾਨ ਵਾਰਨ ਵਾਲੇ ਸੰਤ ਬਾਬਾ ਰਾਮ ਸਿੰਘ ਜੀ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਅਤੇ ਸੋਗ ਦੀ ਲਹਿਰ - ਜਨਮ ਸਿੰਘ, ਨਨਕਾਣਾ ਸਾਹਿਬ 18ਅਮਰੀਕਾ ਵਿਚ ਵਸੇ ਭਾਰਤੀਆਂ ਵੱਲੋਂ ਕਿਸਾਨ ਅੰਦੋਲਨ ਦੇ ਹੱਕ ਵਿਚ ਸਮਾਗਮ  
ਉਜਾਗਰ ਸਿੰਘ. ਕੈਪਟਨ ਕੌਰ ਸਿੰਘ, ਅਮਨਦੀਪ ਕੌਰ, ਹਰਦੀਪ ਸਿੰਘ ਸੋਢੀ  

2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

2014 ਦੇ ਵ੍ਰਿਤਾਂਤ »

2015 ਦੇ ਵ੍ਰਿਤਾਂਤ »

2016 ਦੇ ਵ੍ਰਿਤਾਂਤ »

2017 ਦੇ ਵ੍ਰਿਤਾਂਤ »

2018 ਦੇ ਵ੍ਰਿਤਾਂਤ » 2019 ਦੇ ਵ੍ਰਿਤਾਂਤ » 2020 ਦੇ ਵ੍ਰਿਤਾਂਤ »
2021 ਦੇ ਵ੍ਰਿਤਾਂਤ »        

 
 
kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

 
 

Terms and Conditions/a>
Privay Policy
© 1999-2021, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)