ਸਮਾ

ਸੰਪਰਕ: info@5abi.com

  ਫੇਸਬੁੱਕ 'ਤੇ 5abi
 
 

ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

 
 
    WWW 5abi।com  ਸ਼ਬਦ ਭਾਲ

 
     
 
 

'ਗੁਰੂ ਨਾਨਕ ਸਿੱਖ ਟੈਂਪਲ ਗਲਾਸਗੋ' ਵਿਖੇ ਅੰਤਰਰਾਸ਼ਟਰੀ ਕਾਨਫਰੰਸ ਸ਼ਾਨੋ ਸ਼ੌਕਤ ਨਾਲ ਸਮਾਪਤ  
ਮਨਦੀਪ ਖੁਰਮੀ ਹਿੰਮਤਪੁਰਾ, ਗਲਾਸਗੋ           (01/09/2021)

khurmi


16-1- ਗੁਰਦੁਆਰਾ ਸਾਹਿਬ ਦੇ 40 ਵੇਂ ਸਥਾਪਨਾ ਦਿਵਸ ਸਮੇਂ ਹੋਈਆਂ ਗੰਭੀਰ ਵਿਚਾਰਾਂ  
-ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਜਨਮ ਦਿਨ ਮੌਕੇ ਵਿਦਵਾਨਾਂ ਨੇ ਪਰਚੇ ਪੜ੍ਹੇ 

 
ਗਲਾਸਗੋ: ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਜਨਮਦਿਨ ਸੰਬੰਧੀ 'ਰਾਮਗੜ੍ਹੀਆ ਕੌਂਸਲ ਯੂਕੇ' ਵੱਲੋਂ ਹਰ ਸਾਲ ਕਿਸੇ ਵੱਖਰੇ ਮੁਲਕ ਵਿੱਚ ਕਾਨਫਰੰਸ ਕੀਤੀ ਜਾਂਦੀ ਹੈ। ਇਸ ਵਾਰ ਦੀ ਕਾਨਫਰੰਸ ਦੇ ਪ੍ਰਬੰਧਾਂ ਦੀ ਸੇਵਾ ਸਕਾਟਲੈਂਡ ਦੀ ਝੋਲੀ ਵਿੱਚ ਪਈ ਸੀ।

ਗੁਰਦੁਆਰਾ  'ਗੁਰੂ ਨਾਨਕ ਸਿੱਖ ਟੈਂਪਲ ਗਲਾਸਗੋ' ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਆਪਣੀ ਸੂਝ ਬੂਝ, ਪ੍ਰਬੀਨਤਾ ਅਤੇ ਅਨੁਸ਼ਾਸਨ ਦਾ ਸਬੂਤ ਦਿੰਦਿਆਂ ਬੇਹੱਦ ਸੁਚੱਜੇ ਪ੍ਰਬੰਧ ਕਰਕੇ ਇਸ ਵਾਰ ਦੀ ਕਾਨਫਰੰਸ ਨੂੰ ਯਾਦਗਾਰੀ ਬਣਾ ਦਿੱਤਾ ਗਿਆ। ਦੇਸ਼ ਵਿਦੇਸ਼ ਵਿੱਚੋਂ ਪਹੁੰਚੀਆਂ ਸੰਗਤਾਂ ਦੇ ਨਾਲ ਨਾਲ ਯੂਕੇ ਭਰ ਦੀਆਂ ਰਾਮਗੜ੍ਹੀਆਂ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਪ੍ਰਧਾਨ ਭੁਪਿੰਦਰ ਸਿੰਘ ਬਰ੍ਹਮੀ, ਮੀਤ ਪ੍ਰਧਾਨ ਜਸਵੀਰ ਸਿੰਘ ਜੱਸੀ ਬਮਰਾਹ, ਸਕੱਤਰ ਸੋਹਣ ਸਿੰਘ ਸੌਂਦ ਦੀ ਅਗਵਾਈ ਵਿੱਚ ਸਵਾਗਤ ਕੀਤਾ ਗਿਆ।

ਕਾਨਫਰੰਸ ਦਾ ਪਹਿਲਾ ਅੱਧ 'ਗੁਰੂ ਨਾਨਕ ਸਿੱਖ ਟੈਂਪਲ' ਦੇ 40ਵੇਂ ਸਥਾਪਨਾ ਦਿਵਸ ਨੂੰ ਸਮਰਪਤ ਰਿਹਾ ਜਿਸ ਵਿੱਚ 'ਕੌਂਸਲੇਟ ਜਨਰਲ ਆਫ ਇੰਡੀਆ ਐਡਿਨਬਰਾ' ਬਿਜੇ ਸੇਲਵਰਾਜ, ਐਚ ਓ ਸੀ  ਸੱਤਿਆਬੀਰ ਸਿੰਘ, ਲਾਰਡ ਪ੍ਰੋਵੋਸਟ ਫਿਲਿਪ ਬਰਾਟ, ਐੱਸ ਐੱਮ ਪੀ ਡਾਕਟਰ ਸੰਦੇਸ਼ ਗਿਲਾਨੀ, ਐਮ ਬੀ ਈ ਰਾਜ ਬਾਜਵੇ, ਇੰਡੀਅਨ ਕੌਂਸਲ ਸਕਾਟਲੈਂਡ ਦੇ ਪ੍ਰਧਾਨ ਅਨੀਲ ਲਾਲ, ਮੀਨਾਕਸ਼ੀ ਸੂਦ, ਪ੍ਰਿਆ ਕੌਰ  ਆਦਿ ਨੇ ਗੁਰੂ ਨਾਨਕ ਸਿੱਖ ਟੈਂਪਲ ਦੀ ਚਾਲੀ ਵੀਂ ਵਰ੍ਹੇਗੰਢ ਦੀ ਮੁਬਾਰਕਬਾਦ ਪੇਸ਼ ਕੀਤੀ। ਇਸ ਸਮੇਂ ਸਮਾਗਮ ਦੀ ਸ਼ੁਰੂਆਤ ਸਕੱਤਰ ਸੋਹਣ ਸਿੰਘ ਸੋਂਦ ਜੀ ਵੱਲੋਂ ਗੁਰੂ ਘਰ ਦੀ ਕਮੇਟੀ ਵੱਲੋਂ ਕੀਤੇ ਜਾਂਦੇ ਕਾਰਜਾਂ ਦੀ ਸੰਗਤ ਨਾਲ ਸਾਂਝ ਪਵਾ ਕੇ ਕੀਤੀ ਗਈ।

ਮੀਤ ਪ੍ਰਧਾਨ ਜਸਵੀਰ ਸਿੰਘ ਜੱਸੀ ਬਮਰਾਹ ਵੱਲੋਂ ਯੂਕੇ ਦੇ ਪ੍ਰਧਾਨ ਮੰਤਰੀ 'ਬੋਰਿਸ ਜੌਹਨਸਨ', ਸਕਾਟਲੈਂਡ ਦੀ ਫਸਟ ਮਨਿਸਟਰ  'ਨਿਕੋਲਾ ਸਟਰਜਨ' ਅਤੇ ਭਾਰਤ ਦੇ ਰਾਸ਼ਟਰਪਤੀ 'ਰਾਮ ਨਾਥ ਕੋਵਿੰਦ' ਵੱਲੋਂ ਭੇਜੇ ਵਧਾਈ ਸੰਦੇਸ਼ ਪੜ੍ਹ ਕੇ ਸੁਣਾਏ ਗਏ।

ਸਮੁੱਚੀ ਗੁਰਦੁਆਰਾ ਕਮੇਟੀ ਵੱਲੋਂ ਸੈਂਕੜਿਆਂ ਦੀ ਗਿਣਤੀ ਵਿੱਚ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਇਸ ਸਮਾਗਮ ਵਿੱਚ 40 ਵਰ੍ਹੇ ਬਾਅਦ ਮੁੜ ਇਤਿਹਾਸ ਦੁਹਰਾਇਆ ਗਿਆ।

1981 ਵਿੱਚ ਗੁਰੂ ਘਰ ਦੀ ਸਥਾਪਨਾ ਮੌਕੇ ਸ਼੍ਰੀ ਬਾਲ ਕ੍ਰਿਸ਼ਨ ਸੂਦ ਅਤੇ ਪਰਿਵਾਰ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਕਰਵਾਈ ਗਈ ਸੀ,  ਹੁਣ 40 ਵੇਂ ਸਥਾਪਨਾ ਦਿਵਸ ਮੌਕੇ ਵੀ ਬੇਸ਼ੱਕ ਬਾਲ ਕ੍ਰਿਸ਼ਨ ਸੂਦ ਜੀ ਇਸ ਜਹਾਨ 'ਤੇ ਨਹੀਂ ਰਹੇ ਪਰ ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਰਾਜ ਕੁਮਾਰੀ ਸੂਦ, ਸਪੁੱਤਰ ਓਮ ਸੂਦ, ਸ਼ਿਵ ਸੂਦ, ਬਲਦੇਵ ਸੂਦ ਅਤੇ ਪਰਿਵਾਰ ਵੱਲੋਂ 40ਵੇਂ ਸਥਾਪਨਾ ਦਿਵਸ ਮੌਕੇ ਵੀ  ਲੰਗਰ ਦੀ ਸੇਵਾ ਆਪਣੇ ਸਿਰ ਲਈ ਗਈ।

ਸਮਾਗਮ ਦੇ ਦੂਜੇ ਹਿੱਸੇ ਵਿੱਚ ਮਹਾਨ ਜਰਨੈਲ ਮਹਾਰਾਜਾ 'ਜੱਸਾ ਸਿੰਘ ਰਾਮਗੜ੍ਹੀਆ' ਜੀ ਦੇ ਜਨਮ ਦਿਨ ਨੂੰ 'ਮਿਸਲ ਡੇਅ' ਦੇ ਤੌਰ 'ਤੇ ਮਨਾਉਂਦਿਆਂ ਵਿਦਵਾਨਾਂ ਦੀ ਵਿਚਾਰ ਚਰਚਾ ਦਾ ਦੌਰ ਸ਼ੁਰੂ ਹੋਇਆ ਜਿਸ ਵਿੱਚ 'ਰਾਮਗੜ੍ਹੀਆ ਕੌਂਸਲ ਯੂਕੇ' ਦੇ ਪੀ ਆਰ ਓ  'ਲਛਮਨ ਸਿੰਘ ਭੰਮਰਾ', ਸਕੱਤਰ 'ਰਨਵੀਰ ਸਿੰਘ ਵਿਰਦੀ',  ਪ੍ਰਧਾਨ 'ਹਰਜਿੰਦਰ ਸਿੰਘ ਸੀਹਰਾ', ਸਹਾਇਕ ਸਕੱਤਰ 'ਨਰਿੰਦਰ ਸਿੰਘ ਉੱਭੀ', ਸਹਾਇਕ ਖਜ਼ਾਨਚੀ 'ਜੋਗਾ ਸਿੰਘ ਜੁਟਲਾ', ਸਾਬਕਾ ਪ੍ਰਧਾਨ 'ਕਿਰਪਾਲ ਸਿੰਘ ਸੱਗੂ', ਲੈਸਟਰ ਗੁਰਦੁਆਰਾ ਸਾਹਿਬ ਦੇ ਸਹਾਇਕ ਸਕੱਤਰ 'ਹਿੰਦਪਾਲ ਸਿੰਘ ਕੁੰਦਰਾ', ਕਵੈਂਟਰੀ ਗੁਰਦੁਆਰਾ ਦੇ ਪ੍ਰਧਾਨ 'ਰਣਧੀਰ ਸਿੰਘ ਭੰਮਰਾ', ਸਮਾਲਹੀਥ ਬਰਮਿੰਘਮ ਗੁਰਦੁਆਰਾ ਦੇ ਟਰੱਸਟੀ/ ਚੇਅਰਮੈਨ  'ਹਰਜਿੰਦਰ ਸਿੰਘ ਜੁਟਲਾ', ਸਾਊਥਹੈਂਪਟਨ ਗੁਰਦੁਆਰਾ ਦੇ ਸਾਬਕਾ ਸਕੱਤਰ 'ਅਜੀਤ ਸਿੰਘ ਜੌਹਲ' ਵੱਲੋਂ ਆਪੋ ਆਪਣੀਆਂ ਤਕਰੀਰਾਂ ਦੌਰਾਨ ਮਹਾਰਾਜਾ 'ਜੱਸਾ ਸਿੰਘ ਰਾਮਗੜ੍ਹੀਆ' ਜੀ ਦੇ ਜੀਵਨ ਸੰਘਰਸ਼, ਮਾਣ ਮੱਤੀਆਂ ਪ੍ਰਾਪਤੀਆਂ ਦਾ ਵਿਸ਼ਲੇਸ਼ਣ ਕਰਦਿਆਂ ਆਪਣੇ ਵਿਚਾਰ ਸਾਂਝੇ ਕੀਤੇ।

ਬੁਲਾਰਿਆਂ ਨੇ ਜਿੱਥੇ ਇਸ ਦਿਨ ਦੀ ਸਮੁੱਚੀ ਸਿੱਖ ਸੰਗਤ ਨੂੰ ਵਧਾਈ ਪੇਸ਼ ਕੀਤੀ ਉਥੇ 'ਗੁਰੂ ਨਾਨਕ ਸਿੱਖ ਟੈਂਪਲ ਗਲਾਸਗੋ' ਦੀ ਕਮੇਟੀ ਅਤੇ ਸੰਗਤ ਵੱਲੋਂ ਕੀਤੇ ਸਮੁੱਚੇ ਪ੍ਰਬੰਧਾਂ ਦੀ ਵੀ ਭਰਪੂਰ ਸਰਾਹਨਾ ਕੀਤੀ। ਲਗਾਤਾਰ ਪੰਜ ਘੰਟੇ ਚੱਲੀ ਇਸ ਕਾਨਫਰੰਸ ਦੌਰਾਨ ਦੂਰ ਦੁਰਾਡੇ ਤੋਂ ਸੰਗਤਾਂ ਨੇ ਨਤਮਸਤਿਕ ਹੋ ਕੇ ਹਾਜ਼ਰੀ ਭਰੀ।

ਪ੍ਰਬੰਧਕਾਂ ਦੀ ਸੁਯੋਗਤਾ ਤੇ ਸਮਝਦਾਰੀ ਦੀ ਮਿਸਾਲ  ਇਸ ਗੱਲੋਂ ਦੇਖਣ ਨੂੰ ਮਿਲਦੀ ਸੀ ਕਿ ਬੁਲਾਰਿਆਂ ਅਤੇ ਮਹਿਮਾਨਾਂ ਨੂੰ ਸਤਿਕਾਰ ਸਹਿਤ ਗੁਰੂ ਦੀ ਹਾਜ਼ਰੀ ਵਿੱਚ ਸਨਮਾਨਤ ਵੀ ਕੀਤਾ ਜਾਂਦਾ ਰਿਹਾ। ਸਮਾਗਮ ਦੇ ਅਖੀਰ ਵਿੱਚ ਪ੍ਰਧਾਨ 'ਭੁਪਿੰਦਰ ਸਿੰਘ ਬਰ੍ਹਮੀਂ', ਮੀਤ ਪ੍ਰਧਾਨ 'ਜਸਵੀਰ ਸਿੰਘ ਜੱਸੀ ਬਮਰਾਹ', ਸਕੱਤਰ 'ਸੋਹਣ ਸਿੰਘ ਸੋਂਦ', 'ਹਰਜੀਤ ਸਿੰਘ ਮੋਗਾ', 'ਹਰਦੀਪ ਸਿੰਘ ਕੁੰਦੀ', 'ਇੰਦਰਜੀਤ ਸਿੰਘ ਗਾਬੜੀਆ  ਮਹਿਣਾ' ਅਤੇ ਲੇਡੀਜ਼ ਕਮੇਟੀ  ਦੀਆਂ ਆਗੂ ਸਹਿਬਾਨ ਵੱਲੋਂ ਆਈ ਸੰਗਤ ਦਾ ਹਾਰਦਿਕ ਧੰਨਵਾਦ ਕੀਤਾ ਗਿਆ।

ਇਸ ਤਰ੍ਹਾਂ ਸਕਾਟਲੈਂਡ ਦੀ ਧਰਤੀ 'ਤੇ ਹੋਈ ਇਹ ਕਾਨਫਰੰਸ ਨਿੱਘੀਆਂ ਯਾਦਾਂ ਦਾ ਸਰਮਾਇਆ  ਜੋੜ ਕੇ ਸੰਪੰਨ ਹੋ ਗਈ ।

16-2
 
16-3
 
 

2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

2014 ਦੇ ਵ੍ਰਿਤਾਂਤ »

2015 ਦੇ ਵ੍ਰਿਤਾਂਤ »

2016 ਦੇ ਵ੍ਰਿਤਾਂਤ »

2017 ਦੇ ਵ੍ਰਿਤਾਂਤ »

2018 ਦੇ ਵ੍ਰਿਤਾਂਤ » 2019 ਦੇ ਵ੍ਰਿਤਾਂਤ » 2020 ਦੇ ਵ੍ਰਿਤਾਂਤ »
2021 ਦੇ ਵ੍ਰਿਤਾਂਤ »        

16-1'ਗੁਰੂ ਨਾਨਕ ਸਿੱਖ ਟੈਂਪਲ ਗਲਾਸਗੋ' ਵਿਖੇ ਅੰਤਰਰਾਸ਼ਟਰੀ ਕਾਨਫਰੰਸ ਸ਼ਾਨੋ ਸ਼ੌਕਤ ਨਾਲ ਸਮਾਪਤ  
ਮਨਦੀਪ ਖੁਰਮੀ ਹਿੰਮਤਪੁਰਾ, ਗਲਾਸਗੋ
15-1ਸਕਾਟਲੈਂਡ ਦੀ ਧਰਤੀ 'ਤੇ "ਤੀਆਂ ਪੰਜ ਦਰਿਆ ਦੀਆਂ" ਬੇਹੱਦ ਸਫਲ ਹੋ ਨਿੱਬੜੀਆਂ 
ਮਨਦੀਪ ਖੁਰਮੀ ਹਿੰਮਤਪੁਰਾ, ਗਲਾਸਗੋ
14ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਰਾਮਗੜ੍ਹੀਆ ਵਿਰਾਸਤ ਉੱਪਰ ਪੁਸਤਕ ਲੋਕ ਅਰਪਣ  
ਉਜਾਗਰ ਸਿੰਘ, ਪਟਿਆਲਾ
13ਗਲਾਸਗੋ: 'ਭਾਰਤੀ ਸੰਗਠਨਾਂ ਦੀ ਸੰਮਤੀ' ਵੱਲੋਂ 'ਪ੍ਰਧਾਨ ਕੌਂਸਲਦੂਤ ਭਾਰਤ, ਐਡਿਨਬਰਾ'  ਦੇ ਸਵਾਗਤ 'ਚ ਵਿਸ਼ੇਸ਼ ਸਮਾਗਮ 
ਮਨਦੀਪ ਸਿੰਘ ਖੁਰਮੀ ਹਿੰਮਤਪੁਰਾ
12-1ਸੰਯੁਕਤ ਕਿਸਾਨ ਮੋਰਚੇ ਵੱਲੋਂ ‘ਖੇਤੀ ਬਚਾਓ-ਲੋਕਤੰਤਰ ਬਚਾਓ’ ਦਿਵਸ ਮੌਕੇ ਇਪਟਾ ਦੇ ਕਾਰਕੁਨਾਂ ਨੇ ਕੀਤੀ ਭਰਵੀਂ ਸ਼ਮੂਲੀਅਤ  
ਰਾਬਿੰਦਰ ਸਿੰਘ ਰੱਬੀ
11ਸਕਾਟਲੈਂਡ: ਗਲਾਸਗੋ ਦੇ ਇਸ ਪ੍ਰਮੁੱਖ ਹਸਪਤਾਲ ਵਿੱਚ ਕੋਰੋਨਾ ਕਾਰਨ ਹੋਈਆਂ ਸਭ ਤੋਂ ਜ਼ਿਆਦਾ ਮੌਤਾਂ  
ਮਨਦੀਪ ਖੁਰਮੀ ਹਿੰਮਤਪੁਰਾ, ਗਲਾਸਗੋ
10ਕਾਲੇ ਕਾਨੂੰਨਾ ਖਿਲਾਫ਼ 'ਇਪਟਾ' ਦੇ ਕਾਰਕੁਨ ਨੇ ਕਾਲੇ ਝੰਡੇ ਲਹਰਾ ਕੇ ਕੀਤਾ ਰੋਹ ਪ੍ਰਗਟ  
ਰਾਬਿੰਦਰ ਸਿੰਘ ਰੱਬੀ,  ਮੁਹਾਲੀ
09ਸਕਾਟਲੈਂਡ: ਯਾਤਰਾ ਪਾਬੰਦੀਆਂ ਵਿੱਚ ਢਿੱਲ ਤੋਂ ਬਾਅਦ ਐਡਿਨਬਰਾ ਤੋਂ ਉੱਡਿਆ ਪਹਿਲਾ ਜਹਾਜ਼  
ਮਨਦੀਪ ਖੁਰਮੀ ਹਿੰਮਤਪੁਰਾ, ਗਲਾਸਗੋ
08ਲੰਡਨ ਦੀ ਈਲਿੰਗ ਕੌਂਸਲ ਦੀ ਡਿਪਟੀ ਮੇਅਰ ਬਣਨ ਦਾ ਸ੍ਰੀਮਤੀ ਮਹਿੰਦਰ ਕੌਰ ਮਿੱਢਾ ਨੂੰ ਮਿਲਿਆ ਮਾਣ
ਮਨਦੀਪ ਖੁਰਮੀ ਹਿੰਮਤਪੁਰਾ, ਗਲਾਸਗੋ 
07ਸੰਯੁਕਤ ਕਿਸਾਨ ਮੋਰਚੇ ਦੀ ਅਵਾਮੀ ਜਥੇਬੰਦੀਆਂ ਨਾਲ ਉੱਚ-ਪੱਧਰੀ ਬੈਠਕ ਵਿੱਚ ਇਪਟਾ, ਪੰਜਾਬ ਨੇ ਕੀਤੀ ਸ਼ਿਰਕਤ
ਸੰਜੀਵਨ ਸਿੰਘ, ਮੁਹਾਲੀ
06ਸਕਾਟਲੈਂਡ ਵਸਦੇ ਗਾਇਕ ਕਰਮਜੀਤ ਮੀਨੀਆਂ ਦੇ ਗੀਤ "ਡੋਲੀ" ਦਾ ਪੋਸਟਰ ਲੋਕ ਅਰਪਣ    
ਮਨਦੀਪ ਖੁਰਮੀ ਹਿੰਮਤਪੁਰਾ, ਗਲਾਸਗੋ 
05ਲਗਾਤਾਰ ਸੌਲਵੀਂ ਵਾਰ ਬਣੇ ਸੰਜੀਵਨ ਸਿੰਘ ਪ੍ਰਧਾਨ ਤੇ ਅਸ਼ੋਕ ਬਜਹੇੜੀ ਜਨਰਲ ਸੱਕਤਰ ਬਣੇ ਸਰਘੀ ਕਲਾ ਕੇਂਦਰ ਮੁਹਾਲੀ ਦੇ    
ਰੰਜੀਵਨ ਸਿੰਘ, ਮੁਹਾਲੀ  
04ਪੰਜਾਬੀ ਲੈਂਗੂਏਜ਼ ਐਜੂਕੇਸ਼ਨ ਐਸੋਸੀਏਸ਼ਨ (ਪਲੀ) ਨੇ ਅਠਾਰਵਾਂ ਮਾਂ-ਬੋਲੀ ਦਿਵਸ ਜ਼ੂਮ ਰਾਹੀਂ ਮਨਾਇਆ
ਹਰਪ੍ਰੀਤ ਸੇਖਾ, ਕਨੇਡਾ
03ਇਪਟਾ, ਪੰਜਾਬ ਦੇ ਕਾਰਕੁਨ ਨੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉਤੇ ਚੱਕਾ ਜਾਮ ਦੌਰਾਨ ਕੀਤੀ ਸ਼ਮੂਲੀਅਤ
ਰਾਬਿੰਦਰ ਸਿੰਘ ਰੱਬੀ
02ਸਾਂਈ ਮੀਆਂ ਮੀਰ ਦਰਬਾਰ, ਲਾਹੌਰ 'ਚ ਸ੍ਰੀ ਦਰਬਾਰ ਸਾਹਿਬ ਸਥਾਪਨਾ ਦਿਵਸ ਤੇ ਵਿਸ਼ੇਸ਼ ਸਮਾਗਮ   
ਜਨਮ ਸਿੰਘ, ਲਾਹੌਰ    
01ਭਾਰਤੀ ਲੋਕ ਨਾਟ ਸੰਘ, ਪ੍ਰਗਤੀਸ਼ੀਲ ਲੇਖਕ ਸੰਘ ਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਕਾਰਕੁਨਾ, ਰੰਗਕਰਮੀਆ ਤੇ ਕਲਮਕਾਰਾਂ ਨੇ ਨਵਾਂ ਸਾਲ ਕਿਸਾਨਾ ਨਾਲ ਸਿੰਘੂ ਬਾਰਡਰ ’ਤੇ ਮਨਾਇਆ- ਰਾਬਿੰਦਰ ਸਿੰਘ ਰੱਬੀ 
21ਇੰਗਲੈਂਡ ਦੇ ਗਾਇਕ ਵੀ ਕਿਸਾਨ ਮੋਰਚੇ ਦੇ ਹੱਕ ਵਿੱਚ ਨਿੱਤਰੇ   
ਸਰਦੂਲ ਸਿੰਘ ਮਾਰਵਾ, ਯੂ ਕੇ 
20ਇਪਟਾ, ਪੰਜਾਬ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਦੇ ਰੰਗਕਰਮੀ  ਤੇ ਕਲਮਕਾਰਾਂ ਨੇ ਸੰਯੁਕਤ ਕਿਸਾਨ ਮੋਰਚੇ’ ਦੇ ਸੱਦੇ ਉਤੇ ਅਧੇ ਦਿਨ ਦੀ ਰੱਖੀ ਭੁਖ-ਹੜਤਾਲ, 27 ਦਸੰਬਰ ਨੂੰ ਹਾਕਿਮ ਨੂੰ ਜਗਾਉਣ ਲਈ ਖੜਉਣਗੇ ਥਾਲੀਆਂ  
ਰਾਬਿੰਦਰ ਸਿੰਘ ਰੱਬੀ, ਪੰਜਾਬ
19ਨਨਕਾਣਾ ਸਾਹਿਬ ਵਿਖੇ ਮੋਦੀ ਸਰਕਾਰ ਦੇ ਕਿਸਾਨ ਵਿਰੋਧੀ ਜ਼ੁਲਮਾਂ ਤੋਂ ਜਾਨ ਵਾਰਨ ਵਾਲੇ ਸੰਤ ਬਾਬਾ ਰਾਮ ਸਿੰਘ ਜੀ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਅਤੇ ਸੋਗ ਦੀ ਲਹਿਰ - ਜਨਮ ਸਿੰਘ, ਨਨਕਾਣਾ ਸਾਹਿਬ 18ਅਮਰੀਕਾ ਵਿਚ ਵਸੇ ਭਾਰਤੀਆਂ ਵੱਲੋਂ ਕਿਸਾਨ ਅੰਦੋਲਨ ਦੇ ਹੱਕ ਵਿਚ ਸਮਾਗਮ  
ਉਜਾਗਰ ਸਿੰਘ. ਕੈਪਟਨ ਕੌਰ ਸਿੰਘ, ਅਮਨਦੀਪ ਕੌਰ, ਹਰਦੀਪ ਸਿੰਘ ਸੋਢੀ  

2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

2014 ਦੇ ਵ੍ਰਿਤਾਂਤ »

2015 ਦੇ ਵ੍ਰਿਤਾਂਤ »

2016 ਦੇ ਵ੍ਰਿਤਾਂਤ »

2017 ਦੇ ਵ੍ਰਿਤਾਂਤ »

2018 ਦੇ ਵ੍ਰਿਤਾਂਤ » 2019 ਦੇ ਵ੍ਰਿਤਾਂਤ » 2020 ਦੇ ਵ੍ਰਿਤਾਂਤ »
2021 ਦੇ ਵ੍ਰਿਤਾਂਤ »        

 
 
kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

 
 

Terms and Conditions/a>
Privay Policy
© 1999-2021, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)