ਸਮਾ

ਸੰਪਰਕ: info@5abi.com

  ਫੇਸਬੁੱਕ 'ਤੇ 5abi
 
 

ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

 
 
    WWW 5abi।com  ਸ਼ਬਦ ਭਾਲ

 
     
 
 

ਭਾਈ ਕਾਨ੍ਹ ਸਿੰਘ ਨਾਭਾ ਦੀਆਂ ਬੌਧਿਕ ਲਿਖਤਾਂ ਨੇ ਸਿੱਖ ਭਾਈਚਾਰੇ ਦੀ ਨਵੇਕਲੀ ਹੋਂਦ ਉਸਾਰਨ ਵਿੱਚ ਪਾਇਆ ਵੱਡਾ ਹਿੱਸਾ  
ਜਸਵੰਤ ਸਿੰਘ, ਚੰਡੀਗੜ੍ਹ              (22/05/2022)

 


02ਚੰਡੀਗੜ੍ਹ, 22 ਮਈ (2022) ਸਿੰਘ ਸਭਾ ਵੱਲੋਂ ਉਠਾਈ ਇਸ ਪੁਨਰ ਸੁਰਜੀਤੀ ਦੀ ਲਹਿਰ ਵਿੱਚ ਭਾਈ ਕਾਨ੍ਹ ਸਿੰਘ ਨਾਭਾ ਦੀਆਂ ਬੌਧਿਕ ਲਿਖਤਾਂ ਨੇ ਵੱਡਾ ਹਿੱਸਾ ਪਾਇਆ ਅਤੇ ਸਿੱਖ ਸਿਧਾਂਤ ਅਤੇ ਫਲਸਫੇ ਦੀ ਅੱਡਰੀ ਮਕੁੰਮਲ ਹਸਤੀ ਨੂੰ ਨਿਖਾਰੇਕੇ ਪੇਸ਼ ਕੀਤੀ। ਇਹ ਵਿਚਾਰ ਪ੍ਰੋ ਕੁਲਵੰਤ ਸਿੰਘ ਨੇ ਭਾਈ ਕਾਨ੍ਹ ਸਿੰਘ  ਨਾਭਾ ਦੇ “ਸਿੱਖ ਧਰਮ, ਸਾਹਿਤ ਨੂੰ ਦੇਣ” ਵਿਸ਼ੇ ਉੱਤੇ ਆਪਣਾ ਪੇਪਰ ਪੇਸ਼ ਕਰਦਿਆਂ ਕਹੇ। 19ਵੀਂ ਸਦੀ ਅੱਧ (1861) ਵਿੱਚ ਜਨਮੇ ਭਾਈ ਸਾਹਿਬ ਉੱਚ ਦਰਜੇ ਦੇ ਰੋਸ਼ਨ ਦਿਮਾਗ ਵਿਦਵਾਨ ਸਨ ਜਿੰਨ੍ਹਾਂ ਨੇ ਸਿੱਖ ਧਰਮ ਨੂੰ ਵੱਡੇ ਹਿੰਦੂ ਧਰਮ ਦਾ ਸੁਧਰਿਆਂ ਰੂਪ ਪੇਸ਼ ਕਰਨ ਵਾਲੇ ਭਾਰਤੀ ਵਿਦਵਾਨਾਂ ਨੂੰ ਬਾਦਲੀਲ ਰੱਦ ਕੀਤਾ।

ਇਸ ਸਬੰਧ ਵਿੱਚ “ਹਮ ਹਿੰਦੂ ਨਹੀਂ” ਕਿਤਾਬ ਲਿਖਕੇ, ਭਾਈ ਸਾਹਿਬ ਸਿੱਧ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਵੇਦਾਂ, ਪੁਰਾਣਾਂ ਦੀ ਨਕਲ ਨਹੀਂ ਬਲਕਿ ਸਿੱਖ ਧਰਮ ਜ਼ਿੰਦਗੀ ਦੀ ਮੌਲਿਖ ਸਮਝ ਅਤੇ ਜੀਵਨ-ਜਾਂਚ ਦੁਨੀਆਂ ਨੂੰ ਪੇਸ਼ ਕਰਦੀ ਹੈ। ਸਿੱਖ ਗੁਰੂਆਂ ਨੇ ਸਾਰੇ ਹਿੰਦੂ ਰਸਮੋਂ ਰਿਵਾਜ ਅਤੇ ਦੁਨਿਆਵੀ ਨਜ਼ਰੀਏ ਨੂੰ ਨਕਾਰ ਕੇ ਕਰਮ-ਕਾਂਡ ਰਹਿਤ ਸੱਚੀ ਕਿਰਤ ਭਰਪੂਰ ਜ਼ਿੰਦਗੀ ਨੂੰ ਪਹਿਲ ਦਿੱਤੀ। ਭਾਈ ਸਾਹਿਬ ਨਾਭਾ ਦੀਆਂ ਲਿਖਤਾਂ ਨੇ ਜ਼ੋਰ ਨਾਲ ਉਭਾਰਿਆ ਹੈ ਗੁਰੂਆਂ ਵੱਲੋਂ ਦਰਸਾਏ ਸਿੱਖ ਸਿਧਾਂਤ ਨੇ ਬ੍ਰਹਮਣਵਾਦੀ ਜਾਤ-ਪਾਤ ਨੂੰ ਮੁੱਢੋਂ ਰੱਦ ਕਰਦਿਆਂ ਬਰਾਬਰੀ ਵਾਲੇ ਅਤੇ ਲੁੱਟ-ਘਸੁੱਟ ਤੋਂ ਰਹਿਤ ਸਮਾਜ ਅਤੇ ਰਾਜ ਵਿਵਸਥਾ ਦੀ ਵਕਾਲਤ ਕੀਤੀ ਹੈ।

ਸਿੱਖੀ ਅਧਿਐਨ ਦੀ ਸੰਸਥਾ, ਚੰਡੀਗੜ੍ਹ (ਇੰਸਟੀਚਿਊਟ ਆਫ ਸਿੱਖ ਸੱਟਡੀਜ਼) ਦੇ ਬਾਨੀ ਮੈਂਬਰ ਡਾ. ਖੜਕ ਸਿੰਘ ਦੀ ਯਾਦ ਵਿੱਚ ਇੱਥੇ ਕਰਵਾਏ ਗਏ ਭਾਸ਼ਨ ਵਿੱਚ ਪ੍ਰੋ. ਕੁਲਵੰਤ ਸਿੰਘ ਨੇ ਕਿਹਾ “ਭਾਈ ਕਾਨ੍ਹ ਸਿੰਘ ਵੱਲੋਂ ਉਠਾਏ ਗਏ ਮੁੱਦੇ ਅੱਜ ਵੀ ਉਨ੍ਹੇ ਸਾਰਥਕ ਹਨ ਜਿੰਨ੍ਹੇ ਅੱਜ ਸੌ ਸਾਲ ਪਹਿਲਾਂ ਸਨ। ਅੱਜ ਦੇ ਸਮੇਂ ਵਿੱਚ ਰਾਜ ਸੱਤਾ ਉੱਤੇ ਕਾਬਜ਼ ਤਾਕਤਾਂ ਬਹੁ-ਗਿਣਤੀਵਾਦ ਅਧਾਰਤ ਰਾਜ ਪ੍ਰਬੰਧ ਕਾਇਮ ਕਰਕੇ ਹਿੰਦੂ-ਰਾਸ਼ਟਰ ਖੜ੍ਹਾ ਕਰਨ ਦੀ ਹੋੜ੍ਹ ਵਿੱਚ ਹੈ ਜਿਸ ਕਰਕੇ, ਘੱਟ-ਗਿਣਤੀਆਂ ਦੇ ਸੰਵਿਧਾਨਕ ਅਤੇ ਬਰਾਬਰ ਨਾਗਰਿਕਤਾਂ ਵਾਲੇ ਹੱਕ ਕੁਚਲੇ ਜਾ ਰਹੇ ਹਨ।”

ਉਹਨਾਂ ਨੇ ਕਿਹਾ ਕਿ “ਸਿੱਖ ਧਰਮ, ਹੁਣ ਦੁਨੀਆਂ ਵਿੱਚ ਆਪਣੀ ਵਿਲੱਖਣ ਧਾਰਮਿਕ ਪਹਿਚਾਣ ਕਾਇਮ ਕਰਨ ਵਿੱਚ ਸਫਲ ਹੋ ਗਿਆ ਹੈ। ਸਿੱਖ ਧਰਮ ਦਾ ਦੁਨੀਆਂ ਦੇ ਮੁੱਖ ਧਰਮਾਂ ਵਿੱਚ ਪੰਜਵੇ ਦਰਜ਼ੇ ਤੇ ਪਹੁੰਚ ਜਾਣਾ ਭਾਈ ਕਾਨ੍ਹ ਸਿੰਘ ਨਾਭਾ ਦੀ ਭਵਿੱਖ ਬਾਣੀ ਕਿ “ਹਮ ਹਿੰਦੂ ਨਹੀਂ” ਦੀ ਪ੍ਰੋੜਤਾ ਕਰਦਾ ਹੈ।”

ਲਗਾਤਾਰ ਪੰਦਰਾਂ ਸਾਲਾਂ ਦੀ ਮਿਹਨਤ ਪਿੱਛੋਂ ਬਰਟੈਨਿਕਾ ਇੰਸੈਕਲੋਪੀਡੀਆ (Britannica Encyclopedia) ਦੀ ਤਰਜ਼ ਉੱਤੇ “ਮਹਾਨ ਕੋਸ਼” ਦੀ ਸਿਰਜਨਾ ਕਰਨਾ ਭਾਈ ਕਾਨ੍ਹ ਸਿੰਘ ਨਾਭਾ ਦੀ ਪੰਜਾਬੀਆਂ ਨੂੰ ਅਦੱਤੀ ਦੇਣ ਹੈ। ਮਹਾਨ ਕੋਸ਼ ਵਿੱਚ 65,000 ਵੱਖ ਵੱਖ ਸ਼ਬਦਾਂ/ਲੋਕ ਬੋਲਾਂ, ਪੰਛੀਆਂ ਅਤੇ ਬਨਸਪਤੀ ਦੀਆਂ ਭਰਪੂਰ ਵਿਆਖਿਆਂ ਕੀਤੀ ਗਈ ਹੈ। ਸਿੱਖਾਂ ਦੀ ਨਿਵੇਕਲੀ ਧਾਰਮਿਕ ਹਸਤੀ ਖੜ੍ਹੀ ਕਰਨ ਦੇ ਪ੍ਰਸੰਗ ਵਿੱਚ ਹੀ ਪ੍ਰੋ. ਕੁਲਵੰਤ ਸਿੰਘ ਨੇ ਕਿਹਾ ਭਾਈ ਸਾਹਿਬ ਨਾਭਾ ਨੇ 1909 ਦੇ 'ਆਨੰਦ ਕਾਰਜ ਐਕਟ' ਦੀ ਖਰੜਾ ਵੀ ਤਿਆਰ ਕੀਤਾ ਸੀ ਅਤੇ ਦਰਬਾਰ ਸਾਹਿਬ, ਅੰਮ੍ਰਿਤਸਰ ਦੀ ਪਰਕਰਮਾ ਵਿੱਚ ਹਿੰਦੂ-ਦੇਵੀ-ਦੇਵਤਿਆਂ ਦੀ ਮੂਰਤੀ ਚਕਾਉਣ ਲਈ ਪੰਜਾਬ ਗਵਰਨਰ ਨਾਲ ਚਿੱਠੀ ਪੱਤਰ ਕੀਤਾ ਸੀ ਜਿਸ ਕਰਕੇ ਉਹਨਾਂ ਨੂੰ ਨਾਭਾ ਰਿਆਸਤ ਵਿੱਚ ਆਪਣੀ ਨੌਕਰੀ ਤੋਂ ਹੱਥ ਧੋਣੇ ਪਏ ਸਨ।

ਡੂੰਘੇ ਅਧਿਆਨ ਤੋਂ ਬਾਅਦ ਲਿਖੇ ਇਸ ਪੇਪਰ ਵਿੱਚ ਪ੍ਰੋ. ਕੁਲਵੰਤ ਸਿੰਘ ਨੇ ਕਿਹਾ ਭਾਈ ਸਾਹਿਬ ਨਾਭਾ ਨੇ ਕੋਈ ਵੀ ਸਕੂਲੀ ਵਿਦਿਆ ਪ੍ਰਾਪਤ ਨਹੀਂ ਕੀਤੀ ਸੀ। ਉਹ ਖੁਦ ਮਿਹਨਤ ਨਾਲ ਸੰਸਕ੍ਰਿਤ, ਅਰਬੀ, ਫਾਰਸੀ, ਹਿੰਦੀ, ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾਵਾ ਦੀ ਵਿਦਵਾਨ ਬਣ ਗਏ ਸਨ। ਉਹ ਪੂਰਨ ਸਿੱਖ, ਸਮਾਜ ਸੁਧਾਰਕ ਅਤੇ ਨਿਪੁੰਨ ਕੂਟੀਨਿਤਕ ਸਲਾਹਕਾਰ ਸਨ। ਸਿੱਖਾਂ ਦੀ ਵੱਖਰੀ ਹੋਂਦ ਅਤੇ ਸਿਧਾਂਤ ਬਾਰੇ ਆਰਥਰ ਮੈਕਾਲਿਫ ਵੱਲੋਂ ਲਿਖੀ ਹਿਸਟਰੀ ਪਿੱਛੇ ਵੀ ਭਾਈ ਸਾਹਿਬ ਨਾਭਾ ਦੀ ਵੱਡੀ ਦੇਣ ਸੀ। ਪ੍ਰੋ. ਕੁਲਵੰਤ ਸਿੰਘ ਨੇ ਭਾਈ ਸਾਹਿਬ ਨਾਭਾ ਦੀ ਲਿਖਤਾਂ ਨੂੰ ਚਾਰ ਮੁੱਖ ਸ੍ਰੈਣੀਆਂ ਵੰਡਿਆਂ ਜਾ ਸਕਦਾ ਹੈ। ਜਿਵੇਂ ਸਿੱਖ ਧਰਮ ਤੇ ਸਿੱਖ ਪਹਿਚਾਣ ਬਾਰੇ, ਪੁਰਾਤਨ ਪ੍ਰੌਰਾਨਿਕ ਰਚਨਾਵਾਂ ਸਬੰਧੀ, ਗੁਰਮੁਖੀ ਤੇ ਕਾਵਮਈ ਸਹਿਤ ਅਤੇ ਸਮਾਜਿਕ/ਰਾਜਨੀਤਿਕ ਵਿਸ਼ਿਆ ਬਾਰੇ। ਗੁਰਮਤ ਪ੍ਰਭਾਕਰ, ਗੁਰਮਤ ਸੁਧਾਕਰ, ਗੁਰਗੀਰਾ ਕਸੌਟੀ ਅਤੇ ਗੁਰਮਤ ਮਾਰਤੰਡ ਆਦਿ ਭਾਈ ਸਾਹਿਬ ਦੀਆਂ ਮੁੱਖ ਕ੍ਰਿਤਾਂ ਹਨ।
 
ਇਸ ਮੌਕੇ ਉੱਤੇ ਭਾਈ ਸਾਹਿਬ ਨਾਭਾ ਦੇ ਪੜਪੋਤਰੇ ਮੇਜਰ ਆਦਰਸ਼ਪਾਲ ਸਿੰਘ ਅਤੇ ਸਾਬਕਾ ਭਾਰਤੀ ਰਾਜਦੂਤ ਪਰੀਪੂਰਨ ਸਿੰਘ ਵੀ ਹਾਜ਼ਰ ਸਨ।

ਮੇਜਰ ਏ.ਪੀ. ਸਿੰਘ ਨੇ ਦੱਸਿਆ ਕਿ ਭਾਈ ਸਾਹਿਬ ਨਾਭਾ ਘਰੋਂ ਚੋਰੀ ਦੌੜ ਕੇ ਦਿੱਲੀ ਤੇ ਲਖਨਊ ਦੇ ਆਲਮ-ਫਾਜ਼ਲ ਵਿਆਕਤੀਆ ਕੋਲ ਚਾਰ ਸਾਲ ਰਹਿ ਕੇ ਫਾਰਸੀ ਸਿੱਖੀ ਸੀ। ਭਾਈ ਕਾਨ੍ਹ ਸਿੰਘ ਨਾਭਾ ਬਾਰੇ ਪੀ.ਐਚ.ਡੀ ਕਰਨ ਵਾਲੇ ਵਿਦਵਾਨ ਡਾ.ਜਗਮੇਲ ਸਿੰਘ ਭਾਠੂਆਂ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ ਜਿਸ ਵਿੱਚ ਇੰਸਟੀਚਿਊਟ ਦੇ ਪ੍ਰਧਾਨ ਜਨਰਲ ਆਰ ਐਸ ਸੁਜਲਾਨਾ, ਸੈਕਟਰੀ ਡਾ. ਪਰਮਜੀਤ ਸਿੰਘ, ਪ੍ਰਿੰਸੀਪਲ ਪ੍ਰਭਜੋਤ ਕੌਰ ,ਭਾਈ ਅਸ਼ੋਕ ਸਿੰਘ ਬਾਗੜੀਆਂ, ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ, ਸੀਨੀਅਰ ਪੱਤਰਕਾਰ ਜਸਪਾਲ ਸਿੰਘ  ਸਿੱਧੂ ਤੇ ਇਲਾਵਾਂ ਸਿੱਖ ਬੁੱਧੀਜੀਵੀ/ਚਿੰਤਕ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ।
 
ਫੋਟੋ ਕੈਪਸ਼ਨ- ਇੰਸਟੀਚਿਊਟ ਆਫ ਸਿੱਖ ਸੱਟਡੀਜ਼, ਚੰਡੀਗੜ੍ ਵਲੋਂ ਆਯੋਜਿਤ ਡਾ. ਖੜਕ ਸਿੰਘ ਯਾਦਗਾਰੀ ਸਮਾਗਮ ਦੌਰਾਨ ਮੇਜਰ ਏ.ਪੀ. ਸਿੰਘ, ਪ੍ਰਿੰਸੀਪਲ ਪ੍ਰਭਜੋਤ ਕੌਰ, ਪ੍ਰੋ. ਕੁਲਵੰਤ ਸਿੰਘ, ਡਾ.ਜਗਮੇਲ ਸਿੰਘ ਭਾਠੂਆਂ, ਭਾਈ ਅਸ਼ੋਕ ਸਿੰਘ ਬਾਗੜੀਆਂ, ਪ੍ਰਧਾਨ ਜਨਰਲ ਆਰ ਐਸ ਸੁਜਲਾਨਾ, ਸੀਨੀਅਰ ਪੱਤਰਕਾਰ ਜਸਪਾਲ ਸਿੰਘ  ਸਿੱਧੂ, ਡਾ. ਪਰਮਜੀਤ ਸਿੰਘ
 
ਜਸਵੰਤ ਸਿੰਘ, ਇੰਸਟੀਚਿਊਟ ਆਫ ਸਿੱਖ ਸੱਟਡੀਜ਼, ਚੰਡੀਗੜ੍
ਸ਼ੰਪਰਕ-9915861422,
22ਮਈ 2022

02
 

2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

2014 ਦੇ ਵ੍ਰਿਤਾਂਤ »

2015 ਦੇ ਵ੍ਰਿਤਾਂਤ »

2016 ਦੇ ਵ੍ਰਿਤਾਂਤ »

2017 ਦੇ ਵ੍ਰਿਤਾਂਤ »

2018 ਦੇ ਵ੍ਰਿਤਾਂਤ » 2019 ਦੇ ਵ੍ਰਿਤਾਂਤ » 2020 ਦੇ ਵ੍ਰਿਤਾਂਤ »
2021 ਦੇ ਵ੍ਰਿਤਾਂਤ » 2022 ਦੇ ਵ੍ਰਿਤਾਂਤ »      

  02ਭਾਈ ਕਾਨ੍ਹ ਸਿੰਘ ਨਾਭਾ ਦੀਆਂ ਬੌਧਿਕ ਲਿਖਤਾਂ ਨੇ ਸਿੱਖ ਭਾਈਚਾਰੇ ਦੀ ਨਵੇਕਲੀ ਹੋਂਦ ਉਸਾਰਨ ਵਿੱਚ ਪਾਇਆ ਵੱਡਾ ਹਿੱਸਾ  
ਜਸਵੰਤ ਸਿੰਘ, ਚੰਡੀਗੜ੍ਹ
01ਨਾਰਵੇ ਦੇ ਪੰਜਾਬੀ ਸਕੂਲ ਵੱਲੋਂ ਵਿਖਾਖੀ ਦਾ ਵਿਸ਼ੇਸ਼ ਪ੍ਰੋਗਰਾਮ  
ਸ਼ਿੰਦਰ ਮਾਹਲ, ਓਸਲੋ
17-1ਲੋਕ ਅਧਿਕਾਰ ਲਹਿਰ ਦਾ ਪਹਿਲਾ ਮਾਝਾ ਸਮਾਗਮ
ਗੁਰਦਾਸ ਦੋਸਾਂਝ / ਨਿਰਵੈਰ ਸਿੰਘ
16-1'ਗੁਰੂ ਨਾਨਕ ਸਿੱਖ ਟੈਂਪਲ ਗਲਾਸਗੋ' ਵਿਖੇ ਅੰਤਰਰਾਸ਼ਟਰੀ ਕਾਨਫਰੰਸ ਸ਼ਾਨੋ ਸ਼ੌਕਤ ਨਾਲ ਸਮਾਪਤ  
ਮਨਦੀਪ ਖੁਰਮੀ ਹਿੰਮਤਪੁਰਾ, ਗਲਾਸਗੋ
15-1ਸਕਾਟਲੈਂਡ ਦੀ ਧਰਤੀ 'ਤੇ "ਤੀਆਂ ਪੰਜ ਦਰਿਆ ਦੀਆਂ" ਬੇਹੱਦ ਸਫਲ ਹੋ ਨਿੱਬੜੀਆਂ 
ਮਨਦੀਪ ਖੁਰਮੀ ਹਿੰਮਤਪੁਰਾ, ਗਲਾਸਗੋ

2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

2014 ਦੇ ਵ੍ਰਿਤਾਂਤ »

2015 ਦੇ ਵ੍ਰਿਤਾਂਤ »

2016 ਦੇ ਵ੍ਰਿਤਾਂਤ »

2017 ਦੇ ਵ੍ਰਿਤਾਂਤ »

2018 ਦੇ ਵ੍ਰਿਤਾਂਤ » 2019 ਦੇ ਵ੍ਰਿਤਾਂਤ » 2020 ਦੇ ਵ੍ਰਿਤਾਂਤ »
2021 ਦੇ ਵ੍ਰਿਤਾਂਤ » 2022 ਦੇ ਵ੍ਰਿਤਾਂਤ »      

 
 
kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

 
 

Terms and Conditions/a>
Privay Policy
© 1999-2022, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)