ਸਮਾ

ਸੰਪਰਕ: info@5abi.com

  ਫੇਸਬੁੱਕ 'ਤੇ 5abi
 
 

ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

 
 
    WWW 5abi।com  ਸ਼ਬਦ ਭਾਲ

 
     
 
 

ਲੇਖਕ ਸੁਭਾਸ਼ ਭਾਸਕਰ ਤੇ ਪੱਤਰਕਾਰ ਦਲਵੀਰ ਹਲਵਾਰਵੀ ਦਾ ਬਰਮਿੰਘਮ ਵਿਖੇ ਰੂਬਰੂ ਸਮਾਗਮ    
ਮਨਦੀਪ ਖੁਰਮੀ ਹਿੰਮਤਪੁਰਾ, ਯੂ ਕੇ              (08/06/2022)

 


03ਬਰਮਿੰਘਮ/ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਸਮੂਹ ਲੇਖਕ ਭਾਈਚਾਰਾ ਬਰਮਿੰਘਮ ਵੱਲੋਂ ਪੰਜਾਬੀ ਸੱਥ ਦੇ ਸੰਚਾਲਕ ਮੋਤਾ ਸਿੰਘ ਦੀ ਪ੍ਰਧਾਨਗੀ ਹੇਠ ਕਰਵਾਏ ਗਏ ਇੱਕ ਪ੍ਰਭਾਵਸ਼ਾਲੀ ਸਾਹਿਤਕ ਸਮਾਗਮ ਵਿੱਚ ਅਨੁਵਾਦਕ ਤੇ ਜੀਵਨੀਕਾਰ ਲੇਖਕ ਸੁਭਾਸ਼ ਭਾਸਕਰ ਅਤੇ ਪੱਤਰਕਾਰ ਤੇ ਪੇਸ਼ਕਾਰ ਦਲਵੀਰ ਹਲਵਾਰਵੀ ਦਾ ਰੂਬਰੂ ਕਰਵਾਇਆ ਗਿਆ ਜਿਸ ਵਿੱਚ ਬੀਬੀ ਕੁਲਵੰਤ ਕੌਰ ਢਿੱਲੋਂ ਪ੍ਰਧਾਨ ਸਾਹਿਤ ਕਲਾ ਕੇਂਦਰ ਸਾਊਥਾਲ ਬਤੌਰ ਮੁਖ ਮਹਿਮਾਨ ਸ਼ਾਮਿਲ ਹੋਏ।

ਇਸ ਵਿੱਚ ਦੋਹਾਂ ਸਖਸ਼ੀਅਤਾਂ ਸੁਭਾਸ਼ ਭਾਸਕਰ ਤੇ ਦਲਵੀਰ ਹਲਵਾਰਵੀ ਦੇ ਜੀਵਨ, ਉਹਨਾਂ ਦੀ ਲੇਖਣੀ, ਸਮਾਜਿਕ ਤੇ ਸਭਿਆਚਾਰਕ ਗਤੀਵਿਧੀਆਂ ਉੱਪਰ ਖੁੱਲ ਕੇ ਗੱਲਬਾਤ ਕੀਤੀ ਗਈ। ਸੁਭਾਸ਼ ਭਾਸਕਰ ਬਾਰੇ ਨਿਰਮਲ ਕੰਧਾਲਵੀ ਅਤੇ ਦਲਵੀਰ ਹਲਵਾਰਵੀ ਬਾਰੇ ਨਾਵਲਕਾਰ ਜਸਵਿੰਦਰ ਰੱਤੀਆ ਨੇ ਜਾਣਕਾਰੀ ਸਾਂਝੀ ਕੀਤੀ।

ਸੁਭਾਸ਼ ਭਾਸਕਰ ਨੇ ਬੋਲਦੇ ਹੋਏ ਸਭ ਨਾਲ ਆਪਣੇ ਜੀਵਨ ਤੋਂ ਇਲਾਵਾ ਪਿਛੋਕੜ ਅਤੇ ਅਨੁਵਾਦ ਤੇ ਹੋਰ ਲਿਖਤਾਂ ਬਾਰੇ ਵਿਚਾਰ ਸਾਂਝੇ ਕੀਤੇ। ਇਸੇ ਤਰ੍ਹਾਂ ਦਲਵੀਰ ਹਲਵਾਰਵੀ ਨੇ ਇੰਗਲੈਂਡ ਵਿੱਚ ਬਿਤਾਏ ਸਮੇਂ ਦੇ ਨਾਲ ਹੁਣ ਆਸਟਰੇਲੀਆ ਰਹਿਣ ਦੇ ਤਜਰਬਿਆਂ ਨੂੰ ਵੀ ਸਭ ਨਾਲ ਸਾਂਝਾ ਕੀਤਾ। ਇਸ ਤੋਂ ਬਾਅਦ ਕਹਾਣੀਕਾਰ ਸੁਖਜੀਤ ਦਾ ਅਨੁਵਾਦਿਤ ਕਹਾਣੀ ਸੰਗ੍ਰਹਿ ਮੈਂ ਇਨਜੁਆਏ ਕਰਦੀ ਹਾਂ ਲੋਕ ਅਰਪਣ ਕੀਤਾ ਗਿਆ।

ਹੋਰ ਬੁਲਾਰਿਆਂ ਵਿੱਚ ਅਜਾਇਬ ਸਿੰਘ ਗਰਚਾ, ਹਰਮੀਤ ਸਿੰਘ ਭਕਨਾ ਨੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਸਮੇਂ ਇੱਕ ਪ੍ਰਭਾਵਸ਼ਾਲੀ ਕਵੀ ਦਰਬਾਰ ਵੀ ਕਰਵਾਇਆ ਗਿਆ ਜਿਸ ਵਿੱਚ ਆਏ ਕਵੀ ਜਨਾਂ ਵੱਲੋਂ ਕਾਵਿਕ ਮਾਹੌਲ ਸਿਰਜਿਆ ਗਿਆ ਜਿਹਨਾਂ ਵਿੱਚ ਕੁਲਵੰਤ ਸਿੰਘ ਢੇਸੀ, ਸੰਤੋਖ ਹੇਅਰ, ਮਹਿੰਦਰ ਦਿਲਬਰ, ਤਾਰਾ ਸਿੰਘ ਤਾਰਾ, ਚਰਨਜੀਤ ਰਾਇਤ, ਸ਼ਗੁਫਤਾ ਗਿੰਮੀ, ਨਿਰਮਲ ਸਿੰਘ ਕੰਧਾਲਵੀ, ਰਜਿੰਦਰਜੀਤ, ਗੁਰਮੇਲ ਕੌਰ ਸੰਘਾ, ਮਨਜੀਤ ਕਮਲਾ, ਬਲਦੇਵ ਦਿਉਲ, ਉਂਕਾਰਪ੍ਰੀਤ ਸਿੰਘ, ਡਾ ਰਸ਼ਮੀ, ਗੀਤਕਾਰ ਚੰਨ ਜੰਡਿਆਲਵੀ, ਰਵਿੰਦਰ ਸਿੰਘ ਕੁੰਦਰਾ, ਹਰਜਿੰਦਰ ਮੱਲ, ਮਨਮੋਹਨ ਮਹੇੜੂ, ਭੁਪਿੰਦਰ ਸੱਗੂ, ਨੇ ਭਾਗ ਲਿਆ।

ਇਸ ਸਮੁੱਚੇ ਸਮਾਗਮ ਦਾ ਸੰਚਾਲਨ ਬਲਵਿੰਦਰ ਸਿੰਘ ਚਾਹਲ ਤੇ ਪ੍ਰਸਿੱਧ ਗਜ਼ਲਗੋ ਰਜਿੰਦਰਜੀਤ ਨੇ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ। ਅਖੀਰ ਵਿੱਚ ਜਸਵਿੰਦਰ ਰੱਤੀਆ ਨੇ ਆਏ ਸਭ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਜਲਦ ਅਗਲੇ ਕਿਸੇ ਸਮਾਗਮ ਵਿੱਚ ਇਕੱਠੇ ਹੋਣ ਦਾ ਵਾਅਦਾ ਕੀਤਾ।

03
 

2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

2014 ਦੇ ਵ੍ਰਿਤਾਂਤ »

2015 ਦੇ ਵ੍ਰਿਤਾਂਤ »

2016 ਦੇ ਵ੍ਰਿਤਾਂਤ »

2017 ਦੇ ਵ੍ਰਿਤਾਂਤ »

2018 ਦੇ ਵ੍ਰਿਤਾਂਤ » 2019 ਦੇ ਵ੍ਰਿਤਾਂਤ » 2020 ਦੇ ਵ੍ਰਿਤਾਂਤ »
2021 ਦੇ ਵ੍ਰਿਤਾਂਤ » 2022 ਦੇ ਵ੍ਰਿਤਾਂਤ »      

03ਲੇਖਕ ਸੁਭਾਸ਼ ਭਾਸਕਰ ਤੇ ਪੱਤਰਕਾਰ ਦਲਵੀਰ ਹਲਵਾਰਵੀ ਦਾ ਬਰਮਿੰਘਮ ਵਿਖੇ ਰੂਬਰੂ ਸਮਾਗਮ
ਮਨਦੀਪ ਖੁਰਮੀ ਹਿੰਮਤਪੁਰਾ, ਯੂ ਕੇ
02ਭਾਈ ਕਾਨ੍ਹ ਸਿੰਘ ਨਾਭਾ ਦੀਆਂ ਬੌਧਿਕ ਲਿਖਤਾਂ ਨੇ ਸਿੱਖ ਭਾਈਚਾਰੇ ਦੀ ਨਵੇਕਲੀ ਹੋਂਦ ਉਸਾਰਨ ਵਿੱਚ ਪਾਇਆ ਵੱਡਾ ਹਿੱਸਾ  
ਜਸਵੰਤ ਸਿੰਘ, ਚੰਡੀਗੜ੍ਹ
01ਨਾਰਵੇ ਦੇ ਪੰਜਾਬੀ ਸਕੂਲ ਵੱਲੋਂ ਵਿਖਾਖੀ ਦਾ ਵਿਸ਼ੇਸ਼ ਪ੍ਰੋਗਰਾਮ  
ਸ਼ਿੰਦਰ ਮਾਹਲ, ਓਸਲੋ
17-1ਲੋਕ ਅਧਿਕਾਰ ਲਹਿਰ ਦਾ ਪਹਿਲਾ ਮਾਝਾ ਸਮਾਗਮ
ਗੁਰਦਾਸ ਦੋਸਾਂਝ / ਨਿਰਵੈਰ ਸਿੰਘ
16-1'ਗੁਰੂ ਨਾਨਕ ਸਿੱਖ ਟੈਂਪਲ ਗਲਾਸਗੋ' ਵਿਖੇ ਅੰਤਰਰਾਸ਼ਟਰੀ ਕਾਨਫਰੰਸ ਸ਼ਾਨੋ ਸ਼ੌਕਤ ਨਾਲ ਸਮਾਪਤ  
ਮਨਦੀਪ ਖੁਰਮੀ ਹਿੰਮਤਪੁਰਾ, ਗਲਾਸਗੋ
15-1ਸਕਾਟਲੈਂਡ ਦੀ ਧਰਤੀ 'ਤੇ "ਤੀਆਂ ਪੰਜ ਦਰਿਆ ਦੀਆਂ" ਬੇਹੱਦ ਸਫਲ ਹੋ ਨਿੱਬੜੀਆਂ 
ਮਨਦੀਪ ਖੁਰਮੀ ਹਿੰਮਤਪੁਰਾ, ਗਲਾਸਗੋ

2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

2014 ਦੇ ਵ੍ਰਿਤਾਂਤ »

2015 ਦੇ ਵ੍ਰਿਤਾਂਤ »

2016 ਦੇ ਵ੍ਰਿਤਾਂਤ »

2017 ਦੇ ਵ੍ਰਿਤਾਂਤ »

2018 ਦੇ ਵ੍ਰਿਤਾਂਤ » 2019 ਦੇ ਵ੍ਰਿਤਾਂਤ » 2020 ਦੇ ਵ੍ਰਿਤਾਂਤ »
2021 ਦੇ ਵ੍ਰਿਤਾਂਤ » 2022 ਦੇ ਵ੍ਰਿਤਾਂਤ »      

 
 
kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

 
 

Terms and Conditions/a>
Privay Policy
© 1999-2022, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)