WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)

ਜਸੂਸ ਦਲਬੀਰ ਸਿੰਘ

ਭਾਗ 6

          

6

ਗਿਆਰਾਂ ਮਈ ਦੀ ਸ਼ਾਮ ਸੀ ਜਦੋਂ ਉਹ ਦਿੱਲੀ ਹਵਾਈ ਅੱਡੇ ਉਤੇ ਉੱਤਰੇਹਵਾਈ ਅੱਡੇ ਉ¤ਤੇ ਲੱਗੇ ਹੋਏ ਟੈਲੀਵਜ਼ਨ ਸੈੱਟ ਉਤੇ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪਾਈ ਭਾਸ਼ਣ ਦੇ ਰਹਹੇ ਸਨਉਹ ਦੱਸ ਰਹੇ ਸਨ ਕਿ ਭਾਰਤੀ ਵਿਗਿਆਨੀਆਂ ਨੇ ਰਾਜਸਥਾਨ ਵਿੱਚ ...ਵਿਖੇ ਤਿੰਨ ਐਟਮੀ ਧਮਾਕੇ ਕੀਤੇ ਹਨ ਅਤੇ ਇਸ ਤਰਾਂ ਭਾਰਤ ਹੁਣ ਐਟਮੀ ਸ਼ਕਤੀ ਬਣ ਗਿਆ ਹੈ

ਵਾਈ. ਐਸ. ਖਤਰਾ ਨੇ ਆਪਦੀ ਪਤਲੂਨ ਦੀ ਚੋਰ ਜੇਬ ਵਿੱਚ ਪਲਾਸਟਿਕ ਦੇ ਲਿਫਾਫੇ ਵਿੱਚ ਪਏ ਹੋਏ ਉਸ ਦਸਤਾਵੇਜ਼ ਨੂੰ ਟੋਹਿਆਉਸ ਸੋਚਿਆ ਕਿ ਸ਼ਮਸ਼ੇਰ ਸ਼ਿੰਘ ਨੂੰ ਤੇਈ ਮਈ ਇਹ ਖੁਫੀਆ ਚਿੱਟੀ ਸੰਕੇਤਕ ਸੱਚ ਹਕੀਕੀ ਸੱਚ ਤੋਂ ਨਿਬੜਿਆ ਸੀ

ਪ੍ਰਧਾਨ ਮੰਤਰੀ ਦੇ ਭਾਸ਼ਣ ਤੋਂ ਪਹਿਲਾਂ ਉਸ ਨੇ ਮਹਿਸੂਸ ਕੀਤਾ ਸੀ ਕਿ ਉਹ ਇਹ ਖੁਫ਼ੀਆ ਖ਼ਤ ਰਾਅ ਮੁਖੀ ਆਰ. ਕੇ . ਸ਼ਰਮਾ ਦੇ ਹਵਾਲੇ ਕਰਕੇ ਸ਼ਮਸ਼ੇਰ ਸਿੰਘ ਦੋਂ ਬਦਲਾ ਲੈ ਲਏਗਾਪਰ ਹੁਣ ਦਿੱਲੀ ਹਵਾਈ ਅੱਡੇ ਦੇ ਅਰਾਈਵਲ ਲੋਂਚ ਵਿੱਚ ਖੜ ਕੇ ਐਟਮੀ ਧਮਾਕਿਆ ਦੀ ਖ਼ਬਰ ਸੁਣਨ ਮਗਰੋਂ ਉਸ ਦੇ ਵਿਚਾਰ ਬਦਲ ਗਏ

ਰਾਅ ਦੇ ਮੁਖੀ ਨੂੰ ਜੇ ਇਹ ਪਤਾ ਲੱਗ ਜਾਏ ਕਿ ਉਸ ਦੇ ਇਕ ਜਿੰਮੇਵਾਰ ਅਧਿਕਾਰੀ ਨੇ ਏਨੀ ਵੱਡੀ ਗਲਤੀ ਕੀਤੀ ਸੀ ਕਿ ਇਕ ਅਤਿਅੰਤ ਖੁਫ਼ੀਆਂ ਦਸਤਾਵੇਜ਼ ਪਾਕਿਸਤਾਨ ਭੇਜ ਦਿੱਤਾ ਸੀ ਤਾਂ ਸ਼ਮਸ਼ੇਰ ਸਿੰਘ ਇਕ ਦਿਨ ਵੀ ਅਹੁਦੇ ਉਤੇ ਨਹੀਂ ਰਹਿ ਸਕੇਆਭਾਵੇਂ ਸ਼ਮਸ਼ੇਰ ਨੇ ਖਤਰਾ ਨੂੰ ਫਸਾਇਆ ਹੀ ਸੀ ਫਿਰ ਵੀ ਖ਼ਤਰਾ ਨੇ ਸੋਚਿਆ ਕਿ ਉਸ ਨੇ ਵੀ ਬਹੁਤ ਵਾਰੀ ਸ਼ਮਸ਼ੇਰ ਸਿੰਘ ਪਾਸੋਂ ਪੈਸੇ ਭੇਜੇ ਸਨਇਸ ਲਈ ਹੁਣ ਉਸ ਦਾ ਫਰਜ਼ ਬਣਦਾ ਸੀ ਕਿ ਉਹ ਸ਼ਮਸ਼ੇਰ ਸਿੰਘ ਦੀ ਨੌਕਰੀ ਬਰਕਰਾਰ ਰੱਖੇਉਸ ਪਾਸੇਂ ਉਹ ਵੀਹ ਹਜ਼ਾਰ ਡਾਲਰ ਤਾਂ ...ਹੀ ਚੁੱਕਾ ਸੀਜੇ ਉਸਦੀ ਨੌਕਰੀ ਬਰਕਰਾਰ ਰਹੀ ਤਾਂ ਉਹ ਹੋਰ ਵੀ ਬਥੇਰੀ ਕਮਾਈ ਕਰ ਸਕੇਗਾ

ਇਸ ਲਈ ਉਸ ਨੇ ਆਪਣੀ ਸਾਰੀ ਕਹਾਣੀ ਹੀ ਬਦਲ ਦਿੱਤੀ ਸੀਇਸ ਖ਼ਤਰਨਾਕ ਦਸਤਾਵੇਜ਼ ਸੰਬੰਧੀ ਉਹ ਬਿਲਕੁਲ ਹੀ ਅਨਜਾਣ ਬਣ ਚੁਕਾ ਸੀ

ਆਪਦੇ ਮੁੱਖੀ ਸਨ ਆਰ. ਕੇ. ਸ਼ਰਮਾਂ ਦੀ ਉਮਰ ਕਰੀਬ ਪਚਵੰਜ਼ਾ ਸਾਲਾਂ ਦੀ ਸੀ ਅਤੇ ਉਹ ਆਪਣੇ ਅਮਲੇ ਫੈਲੇ ਸਮੇਤ ਹਵਾਈ ਅੱਡੇ ਉ¤ਤੇ ਹਾਜ਼ਰ ਸਨ ਖਤਰਾ ਦੀ ਰਾਅ ਲਈ ਮਹੱਤਤ ਦੀ ਇਸ ਤੋਂ ਵੱਡੀ ਕੋਈ ਹੋਰ ਨਿਸ਼ਾਨੀ ਕੀ ਹੋ ਸਕਦੀ ਸੀਖਤਰਾ ਇਕ ਵਾਰੀ ਪਹਿਲਾਂ ਵੀ ਸ਼ਰਮਾ ਨਾਲ ਮੁਲਾਕਾਤ ਕਰ ਚੁੱਕਾ ਸੀ ਪਰ ਉਸ ਦੇ ਕਾਰਨਾਮਿਆਂ ਬਾਰੇ ਸ਼ਰਮਾ ਤਾਂ ਹੀ ਸਾਰੇ ਦੀ ਸਾਰੀ ਰਾਅ ਦੀ ਉਪਰਲੀ ਲੀਡਰਸ਼ਿਪ ਜਾਣਦੀ ਸੀ

‘‘ਹੈਲੋ ਮਿਸਟਰ ਖਟੜਾ ਯਾਨੀ ਕਿ ਖਤਰਾ’, ਸ਼ਰਮਾ ਨੇ ਹੱਥ ਮਿਲਾਉਂਦੇ ਹੋਏ ਕਿਹਾ

‘‘ਹੈਲੋ ਮਿਸਟਰ ਸ਼ਰਮਾਬੰਦਾ ਧੰਨਵਾਦੀ ਹੈ ਕਿ ਤੁਸੀਂ ਖ਼ੁਦ ਮੇਰੇ ਇਸਤਕਬਾਲ ਲਈ ਏਥੇ ਆਏ ਹੋ’’ ਖਤਰਾ ਨੇ ਰਤਾ ਕੁ ਮਖੋਲੀ ਲਹਿਜ਼ੇ ਵਿੱਚ ਕਿਹਾ‘‘ਖਾਨਸਾਹ ਏਨੇ ਸਤਿਕਾਰ ਦਾ ਆਪਣੇ ਆਪ ਨੂੰ ਪਾਤਰ ਨਹੀਂ ਸਮਝਦਾ’’

‘‘ਵੈਂਜ, ਅਸੀਂ ਤਾਂ ਸਮਝਦੇ ਹਾਂ’’ ਸ਼ਰਮਾ ਨੇ ਕਿਹਾ

‘‘ਇਹ ਨੇ ਮਿਸ ਸਰੀਨਾ ਦੁਰਾਨੀ,’’ ਖਤਰਾ ਨੇ ਨਾਲ ਖੜੀ ਸਰੀਨਾ ਦੀ ਜਾਣ ਪਹਿਚਾਣ ਕਰਵਾਈ‘‘ਇਸ ਕੁੜੀ ਨੇ ਤੁਹਾਡੇ ਲਈ ਪਾਕਿਸਤਾਨ ਵਿੱਚ ਬਹੁਤ ਕੰਮ ਕੀਤਾ ਹੈਇਹ ਬਹੁਤ ਬਹਾਦਰ ਕੁੜੀ ਹੈ’’

‘‘ਵੈਲਕਮ ਮਿਸ ਸਰੀਨਾ,’’ ਸੁਰਮਾ ਨੇ ਉਸ ਨਾਲ ਹੱਥ ਵਧਾਇਆ ਸਰੀਨਾ ਨੇ ਰਤਾ ਕੁ ਹਿਚਕਿਚਾਹਟ ਮਗਰੋਂ ਹੱਥ ਵਧਾ ਦਿੱਤਾ‘‘ਅਸੀਂ ਆਪਣੇ ਲਈ ਕੰਮ ਕਰਨ ਵਾਲੇ ਲੋਕਾਂ ਦਾ ਬਹੁਤ ਧਿਆਨ ਰੱਖਦੇ ਹਾਂ’’

ਖਤਰਾ ਨੇ ਫਿਰ ਟਿੱਚਰ ਕੀਤਾ, ‘‘ਹਾਂ ਜਿਵੇਂ ਤੁਸੀਂਵਲਿੰਗਟਨ ਦੀ ਕਦਰ ਕੀਤੀ ਸੀ ਐਮ. ਕੇ. ਯਾਦਵ ਨੂੰ ਉਸ ਨੂੰ ਗੋਲੀ ਮਾਰਨ ਲਈ ਲਾਹੌਰ ਭੇਜਿਆ ਗਿਆ ਸੀਤੇ ਮਿਸ ਸਰੀਨਾਂ ਦੇ ਘਰ ਵਿੱਚ.....’’

‘‘ਆਈ ਐਮ ਸਾਰੀ ਪਰ ਕਿਉਂ ਨਾ ਅਸੀਂ ਇਹ ਗੱਲਾਂ ਇਥੇ ਖੜੇ ਹੋਕੇ ਕਰਨ ਦੀ ਥਾਂ ਮੇਰੇ ਦਫਤਰ ਵਿੱਚ ਜਾ ਕੇ ਕਰੀਏ‘‘ਸ਼ਰਮਾ ਨੇ ਦੋਹਾਂ ਨੂੰ ਬਾਹਰ ਖੜੀ ਕਾਰ ਵੱਲ ਇਸ਼ਾਰਾ ਕਰਦੇ ਹੋਏ ਕਿਹਾ

ਕਰੀਬ ਅੱਧੇ ਘੰਟੇ ਮਗਰੋਂ ਹੀ ਉਹ ਦਿਲੀ ਛਾਉਣੀ ਦੇ ਵਿੱਚ ਸਥਿਤ ਰਾਅ ਦੇ ਸੈਨਿਕ ਵਿੰਗ ਦੇ ਦਫ਼ਤਰ ਵਿੱਚ ਬੈਠੇ ਸਨਖਤਰਾ ਅਤੇ ਸਰੀਨਾ ਇਕ ਕਾਰ ਵਿੱਚ ਦੀ ਪਿਛਲੀ ਸੀਨ ਉੱਤੇ ਬੈਠ ਕੇ ਆਏ ਸਨ

ਰਸਤੇ ਵਿੱਚ ਸਰੀਨਾਂ ਦੇ ਚਿਹਰੇ ਉ¤ਤੇ ਹਲਕੀ ਜਿਹੀ ਚਿੰਤਾ ਦੇ ਚਿੰਨ ਉਭਰੇ ਸਨ ਪਰ ਖਤਰਾ ਨੇ ਉਸ ਨੂੰ ਇਸ਼ਾਰੇ ਨਾਲ ਹੀ ਚੁੱਪ ਰਹਿਣ ਲਈ ਕਹਿ ਦਿੱਤਾ ਸੀਉਸ ਨੇ ਸਰੀਨਾਂ ਦਾ ਹੱਥ ਆਪਣੇ ਹੱਥ ਵਿੱਚ ਲੈ ਕੇ ਉਸ ਨੂੰ ਤਸੱਲੀ ਦਿੱਤੀ ਸੀਉਸ ਦੇ ਅੱਖਾਂ ਵਿਚਲੇ ਭਾਵ ਦਰਸਾ ਰਹੇ ਸਨ ਕਿ ਉਸ ਦੇ ਹੁੰਦਿਆਂ ਸਰੀਨਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚ ਸਕਦਾ ਸੀ

ਰਾਅ ਦੇ ਸੈਨਿਕ ਵਿੰਗ ਵਿੱਚ ਉਨਾਂ ਪਾਸੋਂ ਕਾਫ਼ੀ ਪ...ਪ੍ਰਤੀਤ ਕੀਤੀ ਗਈਪਾਕਿਸਤਾਨ ਵਿੱਚ ਉਨਾਂ ਨਾਲ ਕੀ ਕੀ ਵਾਪਰੀ ਇਸ ਬਾਰੇ ਪੁਛਿਆ ਗਿਆਖਤਰਾ ਨੇ ਗੁਪਤ ਦਸਤਾਵੇਜ਼ ਬਾਰੇ ਜ਼ਿਕਰ ਕੀਤੇ ਬਿਨਾਂ ਸਾਰੀ ਕਹਾਣੀ ਦੱਸ ਦਿੱਤੀਇਹ ਵੀ ਦਸ ਦਿੱਤਾ ਕਿ ਸ਼ਮਸ਼ੇਰ ਸਿੰਘ ਨੇ ਕਿਵੇਂ ਉਸ ਨੂੰ ਗੁੰਮਰਾਹ ਕਰਕੇ ਪਾਕਿਸਤਾਨ ਭੇਜਿਆ ਸੀ, ਕਿਵੇਂ ਉਸ ਨੂੰ ਪੈਸੇ ਚੁੱਕ ਕੇ ਲਿਆਉਣ ਦੀ ਕਹਾਣੀ ਬਣਾ ਕੇ ਭਰਮਾਇਆ ਗਿਆ ਸੀ, ਕਿਵੇਂ ਉਸ ਨੂੰ ਯਾਦਵ ਦੀ ਵਰਤੋਂ ਕੀਤੀ ਸੀ, ਯਾਦਵ ਦੀ ਮੌਤ ਹੋ ਗਈ ਸੀ ਅਤੇ ਕਿਵੇਂ ਉਹ ਸਰੀਨਾਂ ਅਤੇ ਵਲਿਗੰਟਨ ਨੂੰ ਲੈ ਕੇ ਆਖਰਕਾਰ ਸੁਰੰਗ ਰਾਹੀਂ ਬਾਹਰ ਨਿਕਲਣ ਵਿੱਚ ਸਫਲ ਹੋ ਗਏ ਸਨ

ਜੇ ਉਸ ਨੇ ਨਹੀਂ ਦੱਸੀ ਤਾਂ ਖੁਸ਼ਬਾਗ ਖਾਟ ਵੱਲੋਂ ਭਾਰਤੀ ਇਲਾਕੇ ਵਿੱਚ ਦਖਲ ਹੋਣ ਅਤੇ ਉਸ ਵੱਲ ਖੁਸ਼ਬਾਗ ਖਾਨ ਨੂੰ ਸੁਰੰਗ ਰਾਹੀਂ ਵਾਪਸ ਚਲੇ ਜਾਣ ਦੀ ਗੱਲ ਨਹੀਂ ਦੱਸੀਜੇ ਉਹ ਇਸ ਦਾ ਜ਼ਿਕਰ ਕਰਦਾ ਤਾਂ ਉਹ ਕਿਤੇ ਇਕ ਸੀਨੀਅਰ ਪਾਕਿਸਤਾਨੀ ਅਧਿਕਾਰੀ ਨੂੰ ਹੱਥੋਂ ਨਿਕਲ ਜਾਣ ਦਾ ਇਲਜ਼ਾਮ ਲੱਗਾ ਸੀ

ਰਾਅ ਕੋਲ ਉਸ ਨੂੰ ਰੋਕੀ ਰੱਖਣ ਲਈ ਕੋਈ ਵੀ ਬਹਾਨਾ ਨਹੀਂਸੀਉਸ ਵ¤ਲੋਂ ਦੱਸੀ ਗਈ ਕਹਾਣੀ ਦੀ ਲੰਦਨ ਦਫਤਰ ਵੱਲੋਂ ਪੁਸ਼ਟੀ ਹੋ ਗਈ ਸੀ

ਤੀਸਰੇ ਦਿਨ ਆਰ. ਕੇ. ਸ਼ਰਮਾ ਦੇ ਦਖਲ ਨਾਲ ਸਰੀਨਾਂ ਲਈ ਪਾਸਪੋਰਟ ਮਿਲ ਗਿਆ ਸੀ ਅਤੇ ਚੋਥੇ ਦਿਨ ਸਰੀਨਾਂ ਅਤੇ ਖਤਰਾ ਬਰੀਟਿਸ਼ ਏਅਰਪੋਟ ਰਾਹੀਂ ਲੰਦਨ ਪਹੁੰਚ ਗਏ ਸਨ

ਦਿਲੀ-ਲੰਦਨ ਦੀ ਫਲਾਈਟ ਵਿੱਚ ਨਾਲ ਨਾਲ ਦੀਆਂ ਸੀਟਾਂ ਉੱਤੇ ਬੈਠਿਆਂ ਖਤਰਾ ਨੇ ਕਿਹਾ ‘‘ਸਰੀਨਾ ਮੈਂ ਬਹੁਤ ਖੁਸ਼ਨਸੀਬ ਹਾਂ ਕਿ ਮੈਨੂੰ ਤੇਰੇ ਵਰਗੀ ਕੁੜੀ ਨਾਲ ਮੁਲਾਕਾਤ ਦਾ ਮੌਕਾ ਮਿਲਿਆਸਾਡੀ ਮਿਲਣੀ ਅਤੇ ਸਾਡਾ ਸਾਥ ਬਹੁਤ ਚੰਗਾ ਰਿਹਾਤੂੰ ਬਹੁਤ ਬਹਾਦਰ ਅਤੇ ਦਲੇਰ ਕੁੜੀ ਹੈਮੇਰੀ ਜ਼ਿੰਦਗੀ ਵਿੱਚ ਐਸੀ ਕੋਈ ਹੋਰ ਕੁੜੀ ਨਹੀਂ ਆਈ ਜਿਹੜੀ ਏਨੀ ਹਿੰਮਤ ਵਾਲੀ ਹੋਵੇ’’

‘‘ਸ਼ੁਕਰੀਆਂਇਹੀ ਗੱਲ ਮੈਂ ਤੁਹਾਡੇ ਬਾਰੇ ਵੀ ਕਹਿ ਸਕਦੀ ਹਾਂ’’ ਸਰੀਨਾ ਨੇ ਉਤਰ ਦਿੱਤਾ

‘‘ਵਲਿੰਗਟਨ, ਅੱਲਾ ਉਸ ਦੀ ਰੂਹ ਨੂੰ ਜੰਨਤ ਨਸੀਬ ਕਰੇ, ਤੈਨੂੰ ਬਹੁਤ ਪਿਆਰ ਕਰਦਾ ਸੀਬੇਹੱਦ ਜਿਆਦਾ’’ ਖਤਰਾ ਨੇ ਕਿਹਾ

ਸਰੀਨਾਂ ਨੇ ਕੋਈ ਉਤਰ ਨਾ ਦਿੱਤਾ

‘‘ਉਸ ਜਿੰਨੀ ਦੇਰ ਤੱਕ ਪਾਕਿਸਤਾਨ ਵਿੱਚ ਰਾਅ ਲਈ ਕੰਮ ਕਰਦਾ ਰਿਹਾ, ਉਸ ਨੂੰ ਮਿਲਦੀ ਰਕਮ ਸਵਿਜ਼ਰਲੈਂਡ ਦੇ ਬੈਂਕ ਵਿੱਚ ਜਮਾਂ ਹੁੰਦੀ ਰਹੀਉਸ ਨੇ ਇਹ ਰਕਮ ਤੇਰੇ ਨਾ ਕਰ ਦਿੱਤੀ ਹੈਲਿੰਗਟਨ ਨੇ ਇਹ ਗੱਲ ਕਰਨ ਤੋਂ ਪਹਿਲਾਂ ਮੈਨੂੰ ਦੱਸੀ ਸੀ’’

ਸਰੀਨਾਂ ਫਿਰ ਵੀ ਨਾ ਬੋਲੀ

‘‘ਤੂ ਹੁਣ ਬਹੁਤ ਅਮੀਰ ਔਰਤ ਹੈਇੰਗਲੈਂਡ ਪਹੁੰਚਣ ਤੋਂ ਬਾਦ ਤੂੰ, ਜਦੋਂ ਤੇਰਾ ਚਿੱਤ ਕਰੇ, ਸਵਿਟਜਰਲੈਂਡ ਜਾ ਕੇ ਆਪਦੀ ਰਕਮ ਕੱਢਵਾ ਲਈ’’

ਸਰੀਨਾ ਨੇ ਫਿਰ ਵੀ ਕੋਈ ਉਤਰ ਨਾ ਦਿੱਤਾ

‘‘ਫਿਰ ਤੇਰੀ ਮਰਜ਼ੀ ਹੋਏਗੀ ਕਿ ਤੂੰ ਜਿੱਥੇ ਮਰਜ਼ੀ ਰਹਿ ਸਕੇ¦ਦਨ ਪਹੁੰਚਣ ਤੇ ਮੈਂ ਤੇਰੇ ਰਹਿਣ ਲਈ ਕਿਸੇ ਹੋਟਲ ਵਿੱਚ ਕਮਰਾ ਬੁੱਕ ਕਰਵਾ ਦੇਵਾਂਗਾਫੇਰ ਤੂੰ ਜਿੱਥੇ ਵੀ ਚਾਹੇ ਆਪਣਾ ਮਕਾਨ ਤਿਆਰ ਕਰ ਸਕਦੀ ਹੈ’’

‘‘ਪਰ ਕੀ ਤੁਸੀਂ ਇਕ ਗੱਲ ਭੁੱਲ ਨਹੀਂ ਰਹੇ?’’ ਆਖਰਕਾਰ ਉਹ ਬੋਲੀ

‘‘ਕਿਹੜੀ ਗੱਲ?’’

‘‘ਤੁਸੀਂ ਮੇਰੇ ਨਾਲ ਇਕ ਵਾਅਦਾ ਕੀਤਾ ਸੀ’’

‘‘ਕਿਹੜਾ ਵਾਅਦਾ?’’

‘‘ਇਹ ਤੁਸੀਂ ਚੇਤੇ ਰੱਖਣਾ ਸੀ’’

‘‘ਭੁੱਲਣ ਲਈ ਬੰਦਾ ਮਾਫ਼ੀ ਮੰਗਦਾ ਹੈਤੁਸੀਂ ਦੱਸ ਦਿਓ’’

‘‘ਲੰਦਨ ਦੇ ਵਧੀਆਂ ਰੇਸਤਰਾਂ ਵਿੱਚ ਖਾਣਾ...’’

‘‘ਓ ਹਾਂ...,’’ ਖਤਰਾ ਨੇ ਕਿਹਾ‘‘ਉਹ ਵਾਅਦਾ ਤਾਂ ਮੈਨੂੰ ਚੇਤੇ ਹੈ ਮਿਸ ਹੁਸਨਬਾਨੋਜ਼ਰੂਰ ਜੀ ਲੰਦਨ ਦੇ ...ਵਿੱਚ ....ਅਤੇ ਮੇਰੀ ਇਕ ਹਰ ਬੇਨਤੀ ਪਰਵਾਨ ਕਰੋ ਕਿ ਕਲ ਸ਼ਾਮ ਤੁਸੀਂ ਮੇਰੇ ਨਾਲ ਹੈਰੇਡਸ ਸਟੋਰ ਵਿੱਚ ਚਲੋ ਜਿੱਥੈ ਮੈਂ ਤੁਹਾਡੀ ...ਕਰਵਾਉਣਾ ਚਾਹਾਂਗਾਉਸ ਤੋਂ ਬਾਦ ਡਿਨਰ ਲਈ ਚਲਾਂਗੇ’’

‘‘ਅੱਜ ਸ਼ਾਮ ਕਿਉਂ ਨਹੀਂ?’’

‘‘ਅੱਜ ਸ਼ਾਮ ਮੈਂ ਇੱਕ ਮਿੱਤਰ ਨਾਲ ਮੁਲਾਕਾਤ ਕਰਨੀ ਹੈਉਹ ਬਹੁਤ ਤੀਬਰਤਾ ਨਾਲ ਮੇਰੀ ਉਡੀਕ ਕਰ ਰਿਹਾ ਹੈਅੱਜ ਸ਼ਾਮ ਸ਼ਮਸ਼ੇਰ ਸਿੰਘ ਨੂੰ ਮਿਲਣਾ ਹੈ’’ ਖਤਰਾ ਨੇ ਜਵਾਬ ਦਿੱਤਾ 

ਸ਼ਮਸ਼ੇਰ ਸਿੰਘ ਨਾਲ ਮੁਲਾਕਾਤ ਬਹੁਤ ਖੁਸ਼ਗਵਾਰ ਰਹੀਖਾਸ ਕਰਕੇ ਖਤਰਾ ਨੇ ਉਸ ਨੂੰ ਬਹੁਤ ਸਤਾਇਆ

ਜਦੋਂ ਉਹ ਰੀਜੈਂਟੇਂਸ ਸਟਰੀਟ ਉ¤ਤੇ ਸਥਿਤ ਸ਼ਮਸ਼ੇਰ ਸਿੰਘ ਦੇ ਦਫ਼ਤਰ ਪਹੁੰਚਾ ਉਸ ਵੇਲੇ ਸ਼ਾਮ ਦੇ ਅੱਠ ਵੱਜ ਚੁੱਕ ਸਨਉਸ ਦੀ ਸਕਤਰ ਜਾ ਚੁੱਕੀ ਸੀ ਪਰ ਸ਼ਮਸ਼ੇਰ ਸਿੰਘ ਅਤੇ ਬਿਹਾਰੀ ਨਾਲ ਮੋਜੂਦ ਸਨ

‘‘ਹੈਲੋ ਮੇਰੇ ਸ਼ੇਰ ਮਤਲਬ ਮੇਰੇ ਦੋਸਤ ਸ਼ਮਸ਼ੇਰ ਸਿੰਘ ਤੇਰੀ ਸਿਹਤ ਕਾਫ਼ੀ ਕਮਜ਼ੋਰ ਲਗਦੀ ਹੈ’’ ਖਤਰਾ ਨੇ ਜਾਂਦੇ ਹੀ ਕਿਹਾ

‘‘ਆਓ ਮਿਸਟਰ ਖਟੜਾ, ਪਲੀਜ ਬੈਠੋ’’

‘‘ਖਟੜਾ ਕਿਉਂ? ਖਤਰਾ ਕਿਉਂ ਨਹੀਂ? ਖਤਰਾ ਨੇ ਡੋਕਿਆ

‘‘ਆਈ ਐਮ ਸਾਰੀ ਮਿਸਟਰ ਖਤਰਾਜੋ ਕੁਝ ਵੀ ਹੋਇਆ ਉਸ ਲਈ ਬਹੁਤ ਅਫ਼ਸੋਸ ਹੈ’’

‘‘ਮੈਂ ਹੈਰਾਨ ਹਾਂ ਕਿ ਤੂੰ ਭਾਰਤ ਪਾਕਿਸਤਾਨ ਵਿਚਕਾਰ ਜੰਗ ਕਿਉਂ ਕਰਵਾਉਂਣਾ ਚਾਹੁੰਦਾ ਸੀ? ਜੇ ਉਹ ਚਿੱਠੀ ਆਈ. ਐਸ. ਆਈ. ਦੇ ਹੱਥ ਲੱਗ ਜਾਂਦੀ ਤਾਂ ਪਤਾ ਹੈ ਕੀ ਹੁੰਦਾ?’’ ਖਤਰਾ ਨੇ ਕਿਹਾ

‘‘ਕਿੰਨੇ ਪੈਸੇ?’’ ਸ਼ਮਸ਼ੇਰ ਨੇ ਅਚਾਨਕ ਕਿਹਾ

‘‘ਕੀ ਮਤਲਬ?’’

‘‘ਮੇਰਾ ਮਤਲਬ ਹੈ ਕਿ ਉਹ ਚਿੱਠੀ ਵਾਪਸ ਕਰਨ ਲਈ ਕਿੰਨੇ ਪੈਸੇ ਚਾਹੀਦੇ ਨੇ?’’

‘‘ਤੇਰੇ ਹਿਸਾਬ ਨਾਲ ਇਸ ਦੀ ਕਿੰਨੀ ਕੀਮਤ ਹੈ?’’

‘‘ਪੰਜਾਹ ਹਜ਼ਾਰ ਪੌਂਡ?’’ ਸ਼ਮਸ਼ੇਰ ਨੇ ਕਿਹਾ

‘‘ਬਸ! ਸਿਰਫ ਪੰਜਾਹ ਹਜ਼ਾਰ?’’

‘‘ਸੱਠ ਹਜ਼ਾਰ!’’ ਸ਼ਮਸ਼ੇਰ ਨੇ ਕਿਹਾ

‘‘ਸ਼ਮਸ਼ੇਰ, ਇਹ ਠੀਕ ਕਿ ਤੂੰ ਮੇਰੀ ਮੌਤ ਦਾ ਸੌਦਾ ਕੀਤਾ ਸੀਪਰ ਮੈਨੂੰ ਏਨਾ ਕਮੀਨਾ ਨਾ ਸਮਝ ਕਿ ਮੈਂ ਆਪਣੀ ਥਾਂ ਤੇਰੀ ਜ਼ਿੰਦਗੀ ਦਾ ਮੁੱਲ ਮੰਗਾਂਗਾਇਹ ਚਿੱਠੀ ਮੈਂ ਇਸ ਲਈ ਨਹੀਂ ਬਚਾਈ ਕਿ ਤੇਰੇ ਨਾਲ ਕੋਈ ਸੌਦੇਬਾਜ਼ੀ ਕਰ ਸਕਾਂਇਹ ਇਸ ਲਈ ਬਚਾ ਕੇ ਰੱਖੀ ਹੈ ਕਿ ਮੈਂ ਅਮਨ ਦਾ ਪੁਜਾਰੀ ਹਾਂਮੈਂ ਜੰਗ ਨਹੀਂ ਕਰਵਾਉਣਾ ਚਾਹੁੰਦਾਤੇਰੀ ਮੂਰਖਤਾ ਨੇ ਤਾਂ ਜੰਗ ਕਰਵਾ ਦਿੱਤੀ ਸੀਜਿਸ ਚਿੱਠੀ ਵਿਚ ਤੇਰੇ ਦਫਤਰ ਨੇ ਤੈਨੂੰ ਐਟਮੀ ਧਮਾਕੇ ਦੀ ਸੂਰਤ ਵਿਚ ¦ਦਨ ਦੇ ਪ੍ਰਤੀਕਰਮ ਦਾ ਪਤਾ ਲਾਉਣ ਲਈ ਕਿਹਾ ਸੀ ਉਹ ਤੂੰ ਮੇਰੇ ਸੂਟਕੇਸ ਵਿਚ ਰਖਵਾ ਕੇ ਜੰਗ ਦਾ ਸਾਮਾਨ ਕਰ ਦਿੱਤਾ ਸੀ’’

ਖਤਰਾ ਦੀ ਇਸ ਗੱਲ ਉਤੇ ਸ਼ਮਸ਼ੇਰ ਨੇ ਕੁਝ ਨਹੀਂ ਕਿਹਾ

‘‘ਇਸ ਲਈ ਮੇਰੇ ਪਿਆਰੇ ਸ਼ਮਸ਼ੇਰ ਸਿੰਘ ਮੈਂ ਇਹ ਪੱਤਰ ਤੇਰੇ ਹਵਾਲੇ ਕਰਨ ਲਈ ਕੋਈ ਪੈਸਾ ਨਹੀਂ ਲਵਾਂਗਾ ਵੈਸੇ ਜਿਹੜੇ ਪੈਸੇ ਤੂੰ ਮੈਨੂੰ ਫਸਾਉਣ ਲਈ ਰਖੇ ਸਨ ਉਸ ਵਿਚ ਵੀਹ ਹਜ਼ਾਰ ਦਾ ਮੇਰਾ ਹਿੱਸਾ ਮੇਰੇ ਕੋਲ ਹੈਇਸ ਤਰਾਂ ਮੈਂ ਇਕ ਤਰਾਂ ਨਾਲ ਆਪਣੀ ਰਕਮ ਵਸੂਲ ਕਰ ਹੀ ਚੁੱਕਾ ਹਾਂ’’ ਖਤਰਾ ਨੇ ਕਿਹਾ ਅਤੇ ਮੋਮੀ ਕਾਗਜ਼ ਵਿਚ ਲਿਪਟੇ ਪਰ ਬੁਰੀ ਤਰਾਂ ਮੋੜੇ ਅਚਕੋੜੇ ਜਾ ਚੁੱਕੇ ਉਸ ਐਟਮੀ ਬੰਬ ਵਰਗੇ ਕਾਗਜ਼ ਨੂੰ ਸ਼ਮਸ਼ੇਰ ਦੇ ਸਾਹਮਣੇ ਰੱਖ ਦਿੱਤਾ

ਉਸੇ ਵੇਲੇ ਬਿਹਾਰੀ ਲਾਲ ਨੇ ਆ ਕੇ ਖਬਰ ਦਿੱਤੀ ਕਿ ਬੀ. ਬੀ. ਸੀ. ਮੁਤਾਬਕ ਭਾਰਤ ਨੇ ਦੋ ਧਮਾਕੇ ਹੋਰ ਕਰ ਦਿੱਤੇ ਹਨ

‘‘ਕੀ ਤੈਨੂੰ ਇਸ ਦਾ ਪਤਾ ਸੀ?’’ ਖਤਰਾ ਨੇ ਸ਼ਮਸ਼ੇਰ ਨੂੰ ਪੁੱਛਿਆ

‘‘ਨਹੀਂ’’

‘‘ਮੇਰੀ ਸਲਾਹ ਹੈ ਕਿ ਤੂੰ ਇਥੇ ਬਦਲੀ ਕਰਵਾ ਲੈਹੈਡਕੁਆਟਰ ਹੁਣ ਤੇਰੀ ਪਰਵਾਹ ਨਹੀਂ ਕਰ ਰਿਹਾ’’ ਖਤਰਾ ਨੇ ਕਿਹਾ ਅਤੇ ਬਾਹਰ ਨਿਕਲ ਗਿਆ

ਮਗਰ ਸ਼ਮਸ਼ੇਰ ਸਿੰਘ ਮੇਜ਼ ਉਤੇ ਪਏ ਕਾਗਜ਼ ਨੂੰ ਇਸ ਤਰਾਂ ਸੰਭਲ ਸੰਭਲ ਕੇ ਸਿੱਧਾ ਕਰ ਰਿਹਾ ਸੀ ਜਿਵੇਂ ਉਹ ਕਾਗਜ਼ ਨਾ ਹੋ ਕੇ ਉਸ ਦੀ ਸਭ ਤੋਂ ਪਿਆਰੀ ਚੀਜ਼ ਹੋਵੇਅਤੇ ਇਹ ਇਸ ਵੇਲੇ ਉਸ ਲਈ ਸਭ ਤੋਂ ਕੀਮਤੀ ਚੀਜ਼ ਸੀ ਵੀਇਸ ਕਾਗਜ਼ ਨੇ ਪੰਜ ਦਿਨਾਂ ਤੱਕ ਉਸਨੂੰ ਸੌਣ ਨਹੀਂ ਸੀ ਦਿੱਤਾ

ਅੱਜ ਉਹ ਜੀਅ ਭਰ ਕੇ ਸੌਂਵੇਗਾ

ਚੌਦਾਂ ਮਈ ਦੀ ਰਾਤ ਕਰੀਬ ਗਿਆਰਾਂ ਵਜੇ ਖਤਰਾ ਅਤੇ ਸਰੀਨਾ ਅਕਸਫੋਰਡ ਸਟਰੀਟ ਉਤੇ ਸਥਿਤ ‘‘ਪਿਕਾਡਲੀ’’ ਰੇਸਤਰਾਂ ਵਿਚੋਂ ਬਾਹਰ ਨਿਕਲੇ ਤਾਂ ਕੋਈ ਪਹਿਚਾਨ ਵੀ ਨਹੀਂ ਸੀ ਸਕਦਾ ਕਿ ਇਹ ਉਹੀ ਹਨ ਜਿਹੜੇ ਕਰੀਬ ਹਫਤਾ ਪਹਿਲਾਂ ਹੀ ਪਾਕਿਤਾਨ ਦੇ ਜੰਗਲਾਂ ਵਿਚ ਭਟਕ ਰਹੇ ਮੰਦੇ ਹਾਲ ਹੋਏ ਲੋਕ ਸਨ

ਖਤਰਾ ਨੇ ਹੈਰੋਡਸ ਸਟੋਰ ਤੋਂ ਖਰੀਦਿਆ ਬਿਹਤਰੀਨ ਥਰੀ ਪੀਸ ਸੂਟ ਪਾਇਆ ਹੋਇਆ ਸੀਸਰੀਨਾ ਨੇ ਕਾਸ਼ਨੀ ਰੰਗ ਦੀ ਸਲਵਾਰ ਕਮੀਜ਼ ਨਾਲ ਸਤਰੰਗੀ ਚੁੰਨੀ ਲਈ ਹੋਈ ਸੀਬਾਦ ਦੁਪਹਿਰ ਇਸ ਤਰਾਂ ਦੇ ਕਰੀਬ ਅੱਧੀ ਦਰਜਨ ਸੂਟ ਖਤਰਾ ਨੇ ਉਸਨੂੰ ਇਕ ਮਹਿੰਗੇ ਸਟੋਰ ਵਿਚੋਂ ਖਰੀਦ ਕੇ ਦਿੱਤੇ ਸਨ

ਰੇਸਤਰਾਂ ਦੇ ਬਾਹਰ ਨਿਕਲ ਕੇ ਵੱਡੀ ਲਿਮੋਨੀਜ ਕਾਰ ਟੈਕਸੀ ਵਿਚ ਬੈਠ ਕੇ ਖਤਰਾ ਨੇ ਟੈਕਸੀ ਚਾਲਕ ਨੂੰ ਉਸ ਹੋਟਲ ਵਿਚ ਜਾਣ ਲਈ ਕਿਹਾ ਜਿਥੇ ਸਰੀਨਾ ਠਹਿਰੀ ਹੋਈ ਸੀ

ਹੋਟਲ ਦੇ ਬਾਹਰ ਟੈਕਸੀ ਰੁਕੀ ਤਾਂ ਸਰੀਨਾ ਨੇ ਪੁੱਛਿਆ,‘‘ਕੀ ਮੈਨੂੰ ਮੇਰੇ ਕਮਰੇ ਤੱਕ ਛੱਡਣ ਨਹੀਂ ਚਲੋਗੇ?’’

‘‘ਨਹੀਂ ਮਿਸ ਸਰੀਨਾ ਮੇਰੇ ਵਰਗੇ ਰਮਤੇ ਬੰਦੇ ਭਾਵੁਕ ਸੰਬੰਧ ਪਾਇਆ ਨਹੀਂ ਕਰਦੇ ਹੁੰਦੇਅਲਵਿਦਾ’’

‘‘ਮੈਂ ਬਹੁਤ ਦਿਨਾਂ ਤੋਂ ਇਕ ਸਵਾਲ ਪੁੱਛਣਾ ਚਾਹੁੰਦੀ ਸਾਂਕੀ ਤੁਸੀਂ ਜਵਾਬ ਦਿਓਗੇ?’’

‘‘ਹਾਂ ਜੇ ਸਵਾਲ ਜਵਾਬ ਦੇਣ ਯੋਗ ਹੋਇਆ ਤਾਂ ਜ਼ਰੂਰ ਦੇਵਾਂਗਾ’’

‘‘ਏਨੇ ਦਿਨਾਂ ਦੇ ਸਾਥ ਵਿਚ ਵੀ ਮੈਂ ਇਹ ਨਹੀਂ ਸਮਝ ਸਕੀ ਕਿ ਤੁਸੀਂ ਕੌਣ ਹੋ, ਤੁਹਾਡਾ ਨਾਂ ਕੀ ਹੈ, ਤੁਹਾਡਾ ਪਰਿਵਾਰ ਕਿਥੇ ਹੈ, ਤੁਸੀਂ ਰਹਿੰਦੇ ਕਿਥੇ ਹੋ? ਉਸ ਦਿਨ ਸੁਰੰਗ ਵਿਚ ਮੈਂ ਸੋਚਿਆ ਸੀ ਕਿ ਇਹ ਸਵਾਲ ਮੈਂ ਤੁਹਾਨੂੰ ਕਿਸੇ ਦਿਨ ਪੁਛਾਂਗੀ’’

‘‘ਪਰ ਇਹ ਕੋਈ ਇਕ ਸਵਾਲ ਨਹੀਂ ਹੈਇਹ ਤਾਂ ਤੁਸੀਂ ਸਵਾਲਾਂ ਦੀ ਬਾਰਸ਼ ਕਰ ਦਿੱਤੀ ਹੈ’’

‘‘ਚਲੋ ਇਕ ਹੀ ਦਸ ਦਿਓ ਕਿ ਤੁਸੀਂ ਰਹਿੰਦੇ ਕਿਥੇ ਹੋ?’’ ਸਰੀਨਾ ਨੇ ਪੁੱਛਿਆ

‘‘ਮੈਂ ਬਨੋਡ ਸਟਰੀਟ ਉਤੇ ਸ਼ੈਫਰਡ ਇਮਾਰਤ ਦੀ ਪੰਜਵੀਂ ਮੰਜ਼ਲ ਉਤੇ ਤੇਰਾਂ ਨੰਬਰ ਫਲੈਟ ਵਿਚ ਰਹਿੰਦਾ ਹਾਂ’’

‘‘ਸ਼ੁਕਰੀਆ’’ ਕਹਿ ਕੇ ਸਰੀਨਾ ਡਰਾਈਵਰ ਵੱਲੋਂ ਖੋਲੇ ਗਏ ਦਰਵਾਜ਼ੇ ਰਾਹੀਂ ਬਾਹਰ ਨਿਕਲ ਗਈਖਤਰਾ ਉਸਨੂੰ ਹੋਟਲ ਵਿਚ ਦਾਖਲ ਹੋਣ ਤੱਕ ਦੇਖਦਾ ਰਿਹਾਫਿਰ ਉਸਨੇ ਡਰਾਈਵਰ ਨੂੰ ਕਰੀਬ ਅੱਧਾ ਮੀਲ ਦੂਰ ਸਥਿਤ ਬਾਰ ਵਿਚ ਜਾਣ ਲਈ ਕਿਹਾ

ਬਾਰ ਵਿਚ ਉਸਨੇ ਵਾਈਟ ਹਾਰਸ ਸਕਾਚ ਵਿਸਕੀ ਦਾ ਪਟਿਆਲਾ ਪੈ¤ਗ ਪੁਆਇਆ ਅਤੇ ਇਕੋ ਸਾਹੇ ਪੀ ਗਿਆਰਾਤ ਦੇ ਬਾਰਾਂ ਵਜੇ ਤੱਕ ਉਹ ਪੀਂਦਾ ਰਿਹਾ

ਫਿਰ ਉਸਨੇ ਸਧਾਰਨ ਟੈਕਸੀ ਲਈ ਅਤੇ ਆਪਣੇ ਘਰ ਵੱਲ ਚੱਲ ਪਿਆਲਿਫਟ ਰਾਹੀਂ ਪੰਜਵੀਂ ਮੰਜ਼ਿਲ ਉਤੇ ਪਹੁੰਚਾ ਤਾਂ ਉਸਦੇ ਫਲੈਟ ਦੇ ਬੂਹੇ ਸਾਹਮਣੇ ਸਰੀਨਾ ਬੈਠੀ ਸੀ

‘‘ਸਰੀਨਾ, ਤੂੰ! ਇਸ ਵੇਲੇ? ਇਥੇ?’’

‘‘ਹਾਂ ਮੈਂ ਇਹ ਪੁੱਛਣਾ ਭੁੱਲ ਗਈ ਸੀ ਕਿ ਤੁਹਾਡਾ ਨਾਂ ਖਤਰਾ ਕਿਵੇਂ ਪੈ ਗਿਆਕੀ ਦੱਸੋਗੇ ਨਹੀਂ?’’

‘‘ਕਿਉਂ ਨਹੀਂ?’’ ਇਹ ਕਹਿ ਕੇ ਖਤਰਾ ਨੇ ਤਾਲਾ ਖੋਲਿਆ ਅਤੇ ਸਰੀਨਾ ਨੂੰ ਦੋਹਾਂ ਬਾਹਾਂ ਵਿਚ ਚੁੱਕ ਕੇ ਅੰਦਰ ਲੈ ਗਿਆ

ਕਰੀਬ ਇਕ ਘੰਟੇ ਮਗਰੋਂ ਰਜਾਈ ਵਿਚ ਇਕ ਦੂਸਰੇ ਨਾਲ ਲਿਪਟ ਕੇ ਪਿਆਂ ਖਤਰਾ ਦੱਸ ਰਿਹਾ ਸੀ: ‘‘ਮੇਰਾ ਨਾਮ ਯੁਨਸ ਮੁਹੰਮਦ ਖਟੜਾ ਹੈ...ਪਰ....’’

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com