ਅਟਵਾਲ – ਇਹ ਮਹਾਂਭਾਰਤ ਦੇ ਸਮੇਂ ਤੋਂ ਹੀ ਪੰਜਾਬ ਵਿਚ ਵਸੇ
ਪੁਰਾਣੇ ਜੱਟ ਕਬੀਲਿਆਂ ਵਿਚੋਂ ਹਨ। ਇਬੱਟਸਨ ਅਟਵਾਲ ਜੱਟਾਂ ਨੂੰ ਸੂਰਜਬੰਸ ਵਿਚੋਂ ਮੰਨਦਾ
ਹੈ। ਇਸ ਗੋਤ ਦਾ ਮੋਢੀ ਮਹਾਰਾਜ ਸੀ। ਇਹ ਊੱਠਾਂ ਦਾ ਵਪਾਰ
ਕਰਦੇ ਸਨ। ਇਸ ਕਾਰਨ ਇਨ੍ਹਾਂ ਨੂੰ ਪਹਿਲਾਂ ਉਂਠ ਵਾਲਾ ਕਿਹਾ ਜਾਂਦਾ ਸੀ। ਫਿਰ ਅਟਵਾਲ ਨਾਮ
ਪਰਚਲਤ ਹੋ ਗਿਆ। ਇਹ ਬਹੁਤੇ ਅੰਬਾਲਾ, ਲੁਧਿਆਣਾ, ਜਲੰਧਰ ਤੇ ਪਟਿਆਲਾ ਆਦਿ ਖੇਤਰਾਂ ਵਿਚ
ਵਸਦੇ ਸਨ। ਕੁਝ ਪੱਛਮੀ ਪੰਜਾਬ ਵਲ ਸਿਆਲਕੋਟ, ਮੁਲਤਾਨ, ਝੰਗ, ਮਿੰਟਗੁਮਰੀ, ਮੁਜਫਰਗੜ੍ਹ
ਤੇ ਬਹਾਵਲਪੁਰ ਆਦਿ ਖੇਤਰਾਂ ਵਿਚ ਚਲੇ ਗਏ ਸਨ।
ਪੱਛਮੀ ਪੰਜਾਬ ਵਿਚ ਜਾਕੇ ਬਹੁਤੇ ਅੱਟਵਾਲ ਜੱਟ ਮੁਸਲਮਾਨ ਬਣ ਗਏ ਸਨ। ਮਾਝੇ ਦੇ
ਅੰਮ੍ਰਿਤਸਰ ਤੇ ਗੁਰਦਾਸਪੁਰ ਖੇਤਰ ਵਿਚ ਵੀ ਅੱਟਵਾਲ ਕਾਫੀ ਗਿਣਤੀ ਵਿਚ ਵਸਦੇ ਹਨ।
ਐੱਚ ਏ ਰੋਜ਼ ਅੱਟਵਾਲਾਂ ਨੂੰ ਪੰਵਾਰ ਬੰਸੀ ਮੰਨਦਾ ਹੈ ਤੇ ਇਨ੍ਹਾਂ ਨੂੰ ਮੁਲਤਾਨ ਵਲੋਂ
ਪੂਰਬੀ ਪੰਜਾਬ ਵਿਚ ਆਏ ਮੰਨਦਾ ਹੈ। ਸਾਰੇ ਇਤਿਹਾਸਕਾਰ ਇਸ ਗੱਲ ਤੇ ਜ਼ਰੂਰ ਸਹਿਮਤ ਹਨ ਕਿ
ਅਟਵਾਲ ਸ਼ੁਰੂ ਵਿਚ ਉੱਠਾਂ ਨੂੰ ਜ਼ਰੂਰ ਰੱਖਦੇ ਹੁੰਦੇ ਸਨ।
ਅਟਵਾਲ ਦਲਿਤ ਜਾਤੀਆਂ ਵਿਚ ਵੀ ਹਨ। ਜਿਹੜੇ ਜੱਟ ਕਿਸੇ ਦਲਿਤ ਜਾਤੀ ਦੀ ਇਸਤਰੀ ਨਾਲ
ਵਿਆਹ ਕਰ ਲੈਂਦੇ ਸਨ, ਉਹ ਉਸੇ ਦਲਿਤ ਜਾਤੀ ਵਿਚ ਰਲ ਮਿਲ ਜਾਂਦੇ ਸਨ। ਉਸ ਦੀ ਜਾਤੀ ਤਾਂ
ਬਦਲ ਜਾਂਦੀ ਸੀ ਪਰ ਗੋਤ ਨਹੀਂ ਬਦਲਦਾ ਸੀ। ਪੰਜਾਬ ਵਿਚ ਅੱਟਵਾਲ ਜੱਟ ਵੀ ਹਨ ਤੇ ਮਜ਼ਬੀ
ਸਿੱਖ ਵੀ ਹਨ। ਸਾਰੇ ਹੀ ਸਿੱਖ ਧਰਮ ਨੂੰ ਮੰਨਦੇ ਹਨ।
1881 ਈਸਵੀ ਦੀ ਜਨਸੰਖਿਆ ਅਨੁਸਾਰ ਸਾਂਝੇ ਪੰਜਾਬ ਵਿਚ ਅਟਵਾਲਾਂ ਦੀ ਗਿਣਤੀ 23,405
ਸੀ।
ਜੱਟਾਂ, ਖੱਤਰੀਆਂ, ਰਾਜਪੂਤਾਂ ਤੇ ਦਲਿਤਾਂ ਦਾ ਪਿਛੋਕੜ ਸਾਂਝਾ ਹੈ। ਇਹ ਬਹੁਤੇ ਮੱਧ
ਏਸ਼ੀਆ ਤੋਂ ਵੱਖ ਵੱਖ ਸਮੇਂ ਭਾਰਤ ਵਿਚ ਆਏ ਹੋਏ ਆਰੀਆ ਕਬੀਲਿਆਂ ਦੀ ਬੰਸ ਹੀ ਹਨ। ਪੰਜਾਬ
ਦੇ ਆਦਿ ਵਾਸੀ ਆਰੀਆ ਤੋਂ ਹਾਰਕੇ ਭਾਰਤ ਦੇ ਵਖ ਵਖ ਪਰਾਂਤਾਂ ਵਿਚ ਚਲੇ ਗਏ ਸਨ। ਪੰਜਾਬ
ਵਿਚ ਆਦਿ ਵਾਸੀ ਕਬੀਲੇ ਬਹੁਤ ਹੀ ਘੱਟ ਹਨ। ਅਟਵਾਲ ਜੱਟਾਂ ਤੇ ਦਲਿਤਾਂ ਦਾ ਬਹੁਤ ਹੀ
ਪ੍ਰਸਿਧ ਤੇ ਪ੍ਰਾਚੀਨ ਗੋਤ ਹੈ। ਇਨ੍ਹਾਂ ਨੇ ਬਾਹਰਲੇ ਦੇਸ਼ਾਂ ਵਿਚ ਜਾਕੇ ਵੀ ਬਹੁਤ ਉਨਤੀ
ਕੀਤੀ ਹੈ। ਇਹ ਜਗਤ ਪ੍ਰਸਿਧ ਭਾਈਚਾਰ ਹੈ। ਇਹ ਮਿਹਨਤੀ ਤੇ ਸੰਜਮੀ ਹਨ।
ਸੋਹੀ- ਇਸ ਬੰਸ ਦਾ ਮੋਢੀ ਸੋਹੀ, ਰਾਜੇ ਕਾਂਗ ਦੀ ਬੰਸ ਵਿਚੋਂ ਸੀ। ਇਹ ਬਹੁਤੇ
ਸਿਆਲਕੋਟ ਦੇ ਗੁਜਰਾਂਵਾਲਾ ਦੇ ਇਲਾਕੇ ਵਿਚ ਸਨ। ਅਲਾਉਦੀਨ ਗੌਰ ਦੇ ਸਮੇਂ ਇਸ ਬੰਸ ਦੇ ਜੱਟ
ਲੁਧਿਆਣੇ ਵਿਚ ਆ ਗਏ ਸਨ। ਸੋਹੀ ਬੰਸ ਦੇ ਬੈਨਸਪਾਲ ਨੇ ਅੰਮ੍ਰਿਤਸਰ ਜ਼ਿਲੇ ਵਿਚ ਆਕੇ ਸੋਹੀ
ਸੈਣੀਆਂ ਪਿੰਡ ਵਸਾਇਆ। ਸੋਹੀ ਚਹਿਲ ਭਾਇਚਾਰੇ ਵਿਚੋਂ ਹਨ। ਅੰਮ੍ਰਿਤਸਰ ਤੇ ਮਿੰਟਗੁਮਰੀ
ਵਿਚ ਸੋਹੀ ਜੱਟ ਹਨ। ਪੁਰਾਣੇ ਰਵਾਜ਼ ਜੰਡੀ ਵਢਣਾ, ਕੰਗਣਾ ਖੇੜਨਾ ਆਦਿ ਸੋਹੀਆਂ ਵਿਚ ਵੀ
ਪ੍ਰਚਲਤ ਸੀ। 10 ਸੇਰ ਆਟੇ ਦਾ ਭਾਈਚਾਰੇ ਰੋਟ ਵੀ ਪਕਾਇਆ ਜਾਂਦਾ ਸੀ, ਪੂਜਾ ਬ੍ਰਾਹਮਣ ਨੂੰ
ਦਿਤੀ ਜਾਂਦੀ ਸੀ। ਚਾਹਲ ਚਾਹੋ ਰਾਜੇ ਦਾ ਪੁੱਤਰ ਸੀ।
ਬਹੁਤੇ ਸੋਹੀ ਜੱਟ ਸਖੀਸਰਰ ਦੇ ਚੇਲੇ ਸਨ। ਇਸ ਕਾਰਨ ਸਖੀਸਰਵਰ ਦਾ ਰੋਟ ਪਕਾਉਂਦੇ ਸਨ।
ਰੋਟ ਦਾ ਚੌਥਾ ਹਿੱਸਾ ਮੁਸਲਮਾਨ ਭਰਾਈ ਨੂੰ ਦੇ ਕੇ ਬਾਕੀ ਆਪਣੀ ਬਰਾਦਰੀ ਵਿਚ ਵੰਡ ਦਿੰਦੇ
ਸਨ। ਪੜ੍ਹ ਲਿਖ ਕੇ ਤੇ ਸਿਖੀ ਧਾਰਨ ਕਰਕੇ ਹੁਣ ਸਹੀਆਂ ਨੇ ਪੁਰਾਣੇ ਰਸਮ ਰਵਾਜ਼ ਕਾਫੀ ਛੱਡ
ੋਿਦਤੇ ਹਨ।
ਮਿੰਟਗੁਮਰੀ ਦੇ ਸੋਹੀ ਖਰਲ ਜੱਟਾਂ ਨੂੰ ਆਪਣੇ ਭਾਈਚਾਰੇ ਵਿਚੋਂ ਮੰਨਦੇ ਹਨ। ਸੈਣੀ ਤੇ
ਹੋਰ ਦਲਿਤ ਜਾਤੀਆਂ ਵਿਚ ਵੀ ਸੋਹੀ ਗੋਤ ਦੇ ਲੋਕ ਹੁੰਦੇ ਸਨ, ਸੈਣੀਆਂ ਦੇ ਕਈ ਗੋਤ ਜੱਟਾਂ
ਨਾਲ ਰਲਦੇ ਹਨ। ਪਟਿਆਲਾ, ਬਠਿੰਡਾ, ਮਾਨਸਾ, ਲੁਧਿਆਣਾ ਤੇ ਸੰਗਰੂਰ ਆਦਿ ਜ਼ਿਲਿਆਂ ਵਿਚ
ਸੋਹੀ ਗੋਤ ਦੇ ਲੋਕ ਘੱਟ ਗਿਣਤੀ ਵਿਚ ਹਨ। ਪੰਜਾਬ ਵਿਚ ਸੋਹੀ ਜਾਂ ਸੋਹੀਆਂ ਨਾਮ ਦੇ ਕਈ
ਪਿੰਡ ਹਨ। ਜ਼ਿਲ੍ਹਾ ਸੰਗਰੂਰ ਵਿਚ ਸੋਹੀਵਾਲ ਇਨ੍ਹਾਂ ਦਾ ਪ੍ਰਸਿਧ ਪਿੰਡ ਹੈ।
ਮਲੇਰਕੋਟਲਾ ਦੇ ਖੇਤਰ ਵਿਚ ਬਨਭੋਰਾ, ਬਨਭੋਰੀ ਆਦਿ ਸੋਹੀ ਗੋਤ ਦੇ 10 ਪਿੰਡ ਹਨ।
ਪੰਜਾਬ ਵਿਚ ਸੋਹੀ ਗੋਤ ਦੇ ਜੱਟਾਂ ਦੀ ਗਿਣਤੀ ਬਹੁਤ ਹੀ ਘੱਟ ਹੈ। ਜੱਟ ਭਾਈਚਾਰੇ ਦੀ
ਸਰਬਪਖੀ ਉਨਤੀ ਲਈ ਵਿਦਿਆ ਤੇ ਸਿਹਤ ਬਹੁਤ ਜ਼ਰੂਰੀ ਹੈ। ਪੰਜਾਬ ਦੀਆਂ ਯੂਨੀਵਰਸਿਟੀਆਂ ਨੂੰ
ਵੀ ਅੰਤਰ ਰਾਸ਼ਟਰੀ ਪੱਧਰ ਦੀਆਂ ਬਣਾਉਣ ਦੀ ਜ਼ਰੂਰਤ ਹੈ। ਜੱਟਾਂ ਦੀ ਆਰਥਿਕ ਹਾਲਤ ਵੀ
ਬਿਹਤਰੀਨ ਹੋਣੀ ਚਾਹੀਦੀ ਹੈ। ਇਨ੍ਹਾਂ ਨੂੰ ਵੀ ਖੇਤੀਬਾੜੀ ਦੇ ਨਾਲ ਹੋਰ ਨਵੇਂ ਕੰਮ ਸੁਰੂ
ਕਰਨੇ ਚਾਹੀਦੇ ਹਨ। ਸੋਹੀ ਗੋਤ ਦੇ ਜੱਟਾਂ ਨੇ ਬਾਹਰਲੇ ਦੇਸ਼ਾਂ ਵਿਚ ਜਾਕੇ ਆਪਣੀ ਮਿਹਨਤ ਤੇ
ਸਿਆਣਪ ਨਾਲ ਬਹੁਤ ਉਨਤੀ ਕੀਤੀ ਹੈ। ਸੋਹੀ ਜੱਟਾਂ ਦਾ ਬਹੁਤ ਹੀ ਉਘਾ ਤੇ ਛੋਟਾ ਗੋਤ ਹੈ।
|