ਪੁਰੇਵਾਲ : ਇਹ ਜੱਟਾਂ ਦਾ ਇੱਕ ਛੋਟਾ ਜਿਹਾ ਗੋਤ ਹੈ। ਐਚ• ਏ• ਰੋਜ਼ ਦੀ ਪੁਸਤਕ
ਗਲੌਸਰੀ ਔਫ ਦੀ ਟ੍ਰਾਈਬਜ਼ ਐਂਡ ਕਾਸਟਸ ਦੇ ਅਨੁਸਾਰ ਪੁਰੇਵਾਲ ਜੱਟ ਸੂਰਜਬੰਸੀ
ਰਾਜਪੂਤ ਸਨ ਇਨ੍ਹਾਂ ਦਾ ਵਡੇਰਾ ਰਾਉਪੁਰਾ ਸੀ।
ਮੁੱਗਲ ਬਾਦਸ਼ਾਹ ਅਕਬਰ ਦੇ ਸਮੇਂ ਸਿਆਲਕੋਟ ਦੇ ਨਾਰੋਵਾਲ ਪਰਗਣਾ ਵਿੱਚ ਆਬਾਦ ਸਨ।
ਮੁਗਲਾਂ ਦੇ ਰਾਜ ਸਮੇਂ ਬਹੁਤੇ ਪੁਰੇਵਾਲ ਜੱਟ ਮੁਸਲਮਾਨ ਬਣ ਗਏ ਸਨ ਅਤੇ ਕੁਝ ਪੱਛਮੀ
ਪੰਜਾਬ ਨੂੰ ਛੱਡ ਕੇ ਮਾਝੇ ਵਿੱਚ ਆ ਗਏ ਸਨ। ਫਿਰ ਹੌਲੀ ਹੌਲੀ ਦੁਆਬੇ ਵਿੱਚ ਪਹੁੰਚ ਗਏ।
ਦੁਆਬੇ ਦੇ ਜਲੰਧਰ ਖੇਤਰ ਵਿੱਚ ਸ਼ੰਕਰ ਪਿੰਡ ਪੁਰੇਵਾਲ ਜੱਟਾਂ ਦਾ ਮੋਢੀ ਤੇ ਉਘਾ ਨਗਰ ਹੈ।
ਪੁਰੇਵਾਲ ਭਾਈਚਾਰੇ ਦੇ ਬਹੁਤੇ ਲੋਕ ਦੁਆਬੇ ਵਿੱਚ ਹੀ ਆਬਾਦ ਹਨ। ਸਾਰੇ ਪੁਰੇਵਾਲ ਜੱਟ
ਸਿੱਖ ਹਨ। ਸਾਬਕਾ ਬਦੇਸ਼ ਮੰਤਰੀ ਸਵਰਨ ਸਿੰਘ ਪੁਰੇਵਾਲ ਜੱਟ ਸੀ। ਦੁਆਬੇ ਵਿਚੋਂ ਬਹੁਤੇ
ਪੁਰੇਵਾਲ ਜੱਟ ਬਦੇਸ਼ਾਂ ਵਿੱਚ ਜਾ ਕੇ ਆਬਾਦ ਹੋ ਗਏ ਹਨ। ਇਹ ਬਹੁਤ ਮਿਹਨਤੀ ਤੇ ਸੂਝਵਾਨ
ਜੱਟ ਹਨ।
ਪੰਜਾਬ ਦੇ ਕੁਝ ਜੱਟ ਕਬੀਲੇ ਉਤਰ ਪੱਛਮ ਵੱਲੋਂ ਆਏ ਹਨ ਅਤੇ ਕੁਝ ਪੂਰਬ ਵੱਲੋਂ ਆਏ ਹਨ।
ਪੁਰੇਵਾਲ ਜੱਟਾਂ ਦਾ ਪੰਜਾਬ ਦੇ ਇਤਿਹਾਸ ਵਿੱਚ ਮਹੱਤਵਪੂਰਨ ਯੋਗਦਾਨ ਹੈ। ਪੰਜਾਬ ਖਾੜਕੂ
ਕ੍ਰਿਸਾਨ ਕਬੀਲਿਆਂ ਦਾ ਸਦਾ ਹੀ ਘਰ ਰਿਹਾ ਹੈ। ਜੱਟਾਂ ਨੇ ਹਮੇਸ਼ਾ ਹੀ ਆਪਣੇ ਦੇਸ਼ ਤੇ
ਧਰਮ ਦੀ ਰੱਖਿਆ ਲਈ ਵੈਰੀ ਨਾਲ ਪੂਰਾ ਟਾਕਰਾ ਕੀਤਾ ਹੈ। ਪੁਰੇਵਾਲ,
ਜੱਟਾਂ ਦਾ ਇੱਕ ਉਘਾ ਤੇ ਛੋਟਾ ਗੋਤ ਹੈ।
ਪੱਗੜੀ ਜੱਟ ਦੀ ਇੱਜ਼ਤ ਤੇ ਤਲਵਾਰ ਜੱਟ ਦੀ ਸ਼ਕਤੀ ਹੈ।
ਪੱਗਵਟ ਦੋਸਤ ਨੂੰ ਜੱਟ ਆਪਣੇ ਸੱਕੇ ਭਰਾ ਤੋਂ ਵੀ ਵੱਧ ਸਮਝਦਾ ਹੈ। ਜੱਟ ਸਭਿਆਚਾਰ ਨੇ
ਭਾਰਤੀ ਸਭਿਆਚਾਰ ਤੇ ਬਹੁਤ ਹੀ ਚੰਗੇਰਾ ਪ੍ਰਭਾਵ ਪਾਇਆ ਹੈ। ਰਾਜਾ ਪੋਰਸ ਵੀ ਪੁਰੂ
ਗੋਤ ਦਾ ਜੱਟ ਸੀ। ਪੁਰੂ ਤੇ ਪੁਰੇਵਾਲ ਇਕੋ ਭਾਈਚਾਰੇ ਵਿਚੋਂ ਹਨ। ਧੌਲਪੁਰ ਜਾਟ ਰਾਜਬੰਸ
ਵੀ ਪੁਰੂਬੰਸੀ ਹਨ। ਪੁਰੁ, ਪੁਰੇਵਾਲ, ਪੋਰਸਵਾਲ,
ਪੋਰਵ ਜੱਟ ਗੋਤਰ ਇੱਕ ਹੀ ਹਨ। ਪੁਰੂ ਗੋਤਰ ਦੇ ਜੱਟ ਪੰਜਾਬ, ਹਰਿਆਣਾ, ਦਿੱਲੀ ਅਤੇ ਉਤਰ
ਪ੍ਰਦੇਸ਼ ਵਿੱਚ ਵਸਦੇ ਹਨ ਇਹ ਘੱਟ ਗਿਣਤੀ ਵਿੱਚ ਹੀ ਹਨ। ਪੁਰੀ ਖੱਤਰੀ ਪੋਰਸਬੰਸੀ ਹਨ।
|