WWW 5abi.com  ਸ਼ਬਦ ਭਾਲ

ਨਾਵਲ
ਸੱਜਰੀ
ਪੈੜ ਦਾ ਰੇਤਾ
ਸ਼ਿਵਚਰਨ ਜੱਗੀ ਕੁੱਸਾ

ਕਾਂਡ 1 ਕਾਂਡ 2 ਕਾਂਡ 3 ਕਾਂਡ 4 ਕਾਂਡ 5 ਕਾਂਡ 6 ਕਾਂਡ 7 ਕਾਂਡ 8
ਕਾਂਡ 9 ਕਾਂਡ 10 ਕਾਂਡ 11 ਕਾਂਡ 12 ਕਾਂਡ 13 ਕਾਂਡ 14 ਕਾਂਡ 15 ਕਾਂਡ 16
ਕਾਂਡ 17 ਕਾਂਡ 18 ਕਾਂਡ 19 ਕਾਂਡ 20        
ਕਾਂਡ 5
ਧੀ ਭੈਣ ਕਾ ਜੋ ਪੈਸਾ ਖਾਵੈ
ਕਹੈ ਗੋਬਿੰਦ ਸਿੰਘ ਨਰਕ ਕੋ ਜਾਵੈ
(ਰਹਿਤਨਾਮਾ)


ਪ੍ਰੀਤ ਅਤੇ ਗੀਤ ਦੀ ਦੇਖ ਦਿਖਾਈ ਤੱਕ ਗੁਰਮੇਲ ਕੌਰ ਅਤੇ ਠੇਕੇਦਾਰ ਦਾ ਆਪਣਾ 'ਸਿਲਸਲਾ' ਚੱਲਦਾ ਰਿਹਾ

ਠੇਕੇਦਾਰ ਦੇ ਪੈਟਰੋਲ ਪੰਪ ਦੇ ਚੁਬਾਰੇ ਵਿਚ ਰਾਤਾਂ ਨਿੱਘੀਆਂ ਹੁੰਦੀਆਂ ਰਹੀਆਂ ਭਈਆ ਉਹਨਾਂ ਦੀ ਸੇਵਾ ਵਿਚ ਜੁਟਿਆ ਰਿਹਾ ਪਰ ਸਾਰਾ ਭੇਦ ਪ੍ਰੀਤ ਦੇ ਰਿਸ਼ਤੇ ਦੀ 'ਆੜ' ਵਿਚ ਹੀ ਲੁਕਿਆ ਰਿਹਾ ਕਿਸੇ ਨੂੰ ਕੰਨੋਂ-ਕੰਨ ਖ਼ਬਰ ਨਹੀਂ ਹੋਈ ਸੀ ਭੇਦ, ਭੇਦ ਹੀ ਰਿਹਾ ਸੀ ਪਰ ਪ੍ਰੀਤ ਜ਼ਰੂਰ ਸ਼ੱਕੀ ਹੋ ਗਈ ਸੀ ਕਿ ਉਸ ਦੀ ਮਾਂ ਘਰ ਕੇ ਸਾਰਾ ਸਾਰਾ ਦਿਨ ਸੁੱਤੀ ਕਿਉਂ ਰਹਿੰਦੀ ਸੀ..? ਪਰ ਉਸ ਨੂੰ ਅਮਰੀਕਾ ਜਾਣ ਦੇ ਸੁਪਨਿਆਂ ਵਿਚ ਬਹੁਤਾ ਕੋਈ ਮਹਿਸੂਸ ਨਹੀਂ ਹੋਇਆ ਸੀ ਜੰਗੀਰ ਸਿੰਘ ਤਾਂ ਵੈਸੇ ਹੀ ਗੁਰਮੇਲ ਕੌਰ ਵੱਲੋਂ ਆਵੇਸਲ਼ਾ ਸੀ

 

ਕਿਹੜਾ ਉਸ ਦੀ ਘਰ ਵਿਚ ਕੋਈ ਪੁੱਛ-ਦੱਸ ਸੀ..? ਉਹ ਬਿਨਾਂ ਗੱਲੋਂ ਵਾੜ ਦਾ ਝਾਫ਼ਾ ਬਣ ਕੇ ਕਿਸੇ ਗੱਲ ਨੂੰ ਚਿੰਬੜਨਾ ਨਹੀਂ ਚਾਹੁੰਦਾ ਸੀ ਆਪਣੀ ਇੱਜ਼ਤ ਆਪਦੇ ਹੱਥ ਸਮਝਦਾ ਸੀ ਝੱਗਾ ਚੁੱਕਿਆਂ ਆਪਣਾ ਢਿੱਡ ਹੀ ਨੰਗਾ ਹੋਣਾਂ ਸੀ ਗੁਰਮੇਲ ਕੌਰ ਦੀਆਂ ਕਾਫ਼ੀ ਚਿਰ ਦੀਆਂ ਸੁੱਤੀਆਂ ਕਲਾਂ ਜਾਗ ਚੁੱਕੀਆਂ ਸਨ ਉਹ ਠੇਕੇਦਾਰ ਦੀ ਸ਼ੁਕਰਗੁਜ਼ਾਰ ਸੀ ਠੇਕੇਦਾਰ ਨੇ ਉਸ ਨੂੰ ਮੁੜ ਜੁਆਨ ਕਰ ਦਿੱਤਾ ਸੀ ਉਸ 'ਤੇ ਮੁੜ ਜੁਆਨੀ ਚੜ੍ਹ ਆਈ ਸੀ ਅਤੇ ਉਹ ਫਿਰ ਤੋਂ ਮੋਰ ਵਾਂਗ 'ਪੈਹਲਾਂ' ਪਾਉਣ ਲੱਗ ਪਈ ਸੀ ਉਹ ਠੇਕੇਦਾਰ ਦੇ ਚੁਬਾਰੇ ਦੀਆਂ ਪੌੜੀਆਂ ਪੱਬਾਂ ਭਾਰ ਚੜ੍ਹਦੀ ਅਤੇ ਫ਼ੁੱਲ ਵਾਂਗ ਤਾਜ਼ੀ ਹੋ ਕੇ ਥੱਲੇ ਉਤਰਦੀ..

-"ਗੁਰਮੇਲ ਕੁਰੇ, ਕਿਤੇ ਜੰਗੀਰ ਸਿਉਂ ਨੂੰ ਕਿਸੇ ਗੱਲੋਂ ਕੋਈ ਭਿਣਕ ਤਾਂ ਨਹੀਂ ਪਈ..?" ਇਕ ਰਾਤ ਚੁਬਾਰੇ ਵਿਚ ਗੁਰਮੇਲ ਕੌਰ ਦੇ ਨਾਲ਼ ਪਏ ਠੇਕੇਦਾਰ ਨੇ ਗੱਲ ਛੇੜ ਲਈ
-"ਠੇਕੇਦਾਰਾ..! ਬੋਤਾ ਬੁੱਢਾ ਹੋ ਜਾਂਦੈ, ਪਰ ਉਹਨੂੰ ਸਾਰੀ ਉਮਰ ਮੂਤਣ ਦੀ ਜਾਂਚ ਨ੍ਹੀ ਆਉਂਦੀ..!" ਇਕੋ ਗੱਲ ਆਖ ਕੇ ਗੁਰਮੇਲ ਕੌਰ ਨੇ ਉਸ ਦੀ ਤਸੱਲੀ ਕਰਵਾ ਦਿੱਤੀ
-"ਐਸੇ ਕਰਕੇ ਮੈਂ ਉਹਤੋਂ ਬਚਦਾ ਤੁਰਿਆ ਆਉਨੈਂ..! ਅਫ਼ਸਰ ਦੇ ਅਗਾੜੀ ਤੇ ਬੋਤੇ ਦੇ ਪਿਛਾੜੀ ਲੰਘਣਾ, ਖ਼ਤਰਾ ਖ਼ਤਰਾ..!" ਠੇਕੇਦਾਰ ਹੱਸ ਪਿਆ
-"ਖੁਸਰੇ ਨਾਲ਼ ਖੁਸਰਾ ਸੁੱਤਾ, ਨਾ ਕੁਛ ਲਿਆ ਤੇ ਨਾ ਦਿੱਤਾ..! ਉਹਨੇ ਤਾਂ ਮੈਨੂੰ ਜਮਾਂ ਬੁੜ੍ਹੀ ਕਰ ਮਾਰਿਆ ਸੀ, ਹੱਥ ਨ੍ਹੀ ਸੀ ਲਾਉਂਦਾ ਹੁਣ ਤਾਂ, ਮੇਰਾ ਤਾਂ ਅੰਦਰ ਮਰ ਚੱਲਿਆ ਸੀ..!" ਗੁਰਮੇਲ ਕੌਰ ਵੀ ਹੱਸ ਪਈ

-"ਤੇਰਾ ਅੰਦਰ ਮਰਨ ਦਿੰਨੇ ਐਂ..? ਇਕ ਗੱਲ ਹੋਰ ਦੱਸ਼..?" ਉਹ ਸਿੱਧਾ ਪਿਆ ਪਿਆ ਉਠ ਕੇ ਗੁਰਮੇਲ ਕੌਰ ਉਪਰ ਝੁਕ ਗਿਆ
ਗੁਰਮੇਲ ਕੌਰ ਨੇ ਅੱਖਾਂ ਉਪਰ ਚੁੱਕੀਆਂ ਠੇਕੇਦਾਰ ਨੇ ਉਸ ਦੀਆਂ ਅੱਖਾਂ ਵਿਚ ਡੂੰਘੀ ਨਜ਼ਰ ਮਾਰੀ ਦੂਰ ਦੂਰ ਤੱਕ ਝੀਲਾਂ ਹੀ ਤਾਂ ਤਾਰੀਆਂ ਲਾ ਰਹੀਆਂ ਸਨ ਸ਼ਰਾਬ ਦੇ ਨਸ਼ੇ ਕਾਰਨ ਅੱਖਾਂ ਦੀ ਲੋਅ ਹੋਰ ਹੁਸੀਨ ਸੀ ਗੁਰਮੇਲ ਕੌਰ ਦਾ ਕੂਲ਼ਾ ਸਰੀਰ ਠੇਕੇਦਾਰ ਨੂੰ ਹਾੜ੍ਹ ਮਹੀਨੇ ਰੂੜੀ ਵਿਚੋਂ ਭੜ੍ਹਦਾਅ ਨਿਕਲਣ ਵਾਂਗ, ਤਪਾੜ ਮਾਰ ਰਿਹਾ ਸੀ
-"ਕੁੜੀ ਆਲ਼ਾ ਕੰਮ ਤਾਂ ਸਮਝਲਾ ਗਿਆ, ਹੋ..! ਉਸ ਤੋਂ ਬਾਅਦ ਆਪਣਾ ਮਿਲਣ ਦਾ ਜੁਗਾੜ..?"
-"ਠੇਕੇਦਾਰਾ..! ਜਿੰਨਾਂ ਚਿਰ ਮੈਂ ਐਥੇ ਐਂ, ਬੇਫ਼ਿਕਰ ਹੋਜਾ..! ਅੱਧੀ ਆਂ ਗਰੀਬ ਜੱਟ ਦੀ ਤੇ ਅੱਧੀ ਤੇਰੀ ਆਂ ਮੁਲ੍ਹਾਜੇਦਾਰਾ..!"
-"ਪਰ ਅਮਰੀਕਾ ਜਾ ਕੇ ਤਾਂ ਭੁੱਲਜੇਂਗੀ ਗਰੀਬ ਯਾਰ ਨੂੰ..?"
-"ਅਮਰੀਕਾ ਜਾ ਕੇ ਭੁੱਲਣ ਆਲ਼ੀ ਗੱਲ ਵੀ ਦਿਲ 'ਚੋਂ ਕੱਢ ਦੇਹ..! ਜਿਉਂਦੀਆਂ ਰੂਹਾਂ ਦੇ ਮੇਲੇ ਤਾਂ ਠੇਕੇਦਾਰਾ ਹੁੰਦੇ ਰਹਿੰਦੇ ..! ਮਰਿਆਂ ਮਗਰੋਂ ਕੋਈ ਗਰੰਟੀ ਨਹੀਂ..!" ਗੁਰਮੇਲ ਕੌਰ ਦੇ ਆਖਣ 'ਤੇ ਠੇਕੇਦਾਰ ਨੇ ਉਸ ਨੂੰ ਗਲਵਕੜੀ ਵਿਚ ਕਸ ਲਿਆ ਉਸ ਨੇ ਰੇਗਮਾਰ ਵਰਗੀ ਜੀਭ ਉਸ ਦੀਆਂ ਰੱਤੀਆਂ ਗੱਲ੍ਹਾਂ 'ਤੇ ਘਸਾਈ
ਨਿਰਵਸਤਰ ਪਈ ਗੁਰਮੇਲ ਕੌਰ ਵਿਚੋਂ ਉਸ ਨੂੰ ਆਨੰਦਮਈ ਨਿੱਘ ਆਇਆ ਸੀ
ਉਸ ਦੇ ਜੁੱਗਾਂ ਜੁਗਾਂਤਰਾਂ ਦੇ ਦੁੱਖ ਟੁੱਟ ਗਏ ਸਨ
ਪ੍ਰੀਤ ਦਾ ਵਿਆਹ ਰੱਖ ਦਿੱਤਾ ਗਿਆ

ਗੱਲ ਪੱਕੀ ਹੋ ਗਈ ਠੇਕੇਦਾਰ ਦੇ ਜੋਰ ਦੇਣ 'ਤੇ ਪੰਜ ਬੰਦੇ ਬਰਾਤ ਦੇ ਆਉਣੇ ਸਨ ਅਤੇ ਵਿਆਹ ਇਕ ਛੋਟੇ ਜਿਹੇ ਮੈਰੇਜ-ਪੈਲਿਸ ਵਿਚ ਹੋਣਾ ਮਿਥ ਲਿਆ ਗਿਆ ਸੀ ਉਸ ਤੋਂ ਬਾਅਦ ਮੈਰੇਜ ਰਜਿਸਟਰ ਹੋਣੀ ਸੀ ਸਾਰਾ ਕਾਰਜ ਠੇਕੇਦਾਰ ਦੀ ਘੜ੍ਹੀ ਸਕੀਮ ਅਨੁਸਾਰ ਹੀ ਚੱਲ ਰਿਹਾ ਸੀ ਉਸ ਦੀ ਸਾਲ਼ੀ ਹਰਦੀਪ ਅਤੇ ਸਾਲ਼ੀ ਦਾ ਮੁੰਡਾ ਗੀਤ ਠੇਕੇਦਾਰ ਦੀ ਸੀਟੀ 'ਤੇ ਹੀ ਉੱਡ ਰਹੇ ਸਨ ਉਨ੍ਹਾਂ ਨੂੰ ਕੁਝ ਪਤਾ ਨਹੀਂ ਸੀ

ਮਿਥਿਆ ਦਿਨ ਵੀ ਗਿਆ

ਪੰਜ ਬੰਦੇ ਹੀ ਬਰਾਤ ਦੇ ਆਏ ਗੀਤ, ਠੇਕੇਦਾਰ, ਗੀਤ ਦਾ ਛੜਾ ਭਰਾ ਜੀਤ, ਹਰਦੀਪ ਅਤੇ ਗੀਤ ਦਾ ਮਾਮਾ ਪਿਸ਼ੌਰਾ ਸਿੰਘ..! ਗੀਤ ਦਾ ਮਾਮਾ ਪਿਸ਼ੌਰਾ ਸਿੰਘ ਕੁਝ ਨਿਰਾਸ਼ ਸੀ ਉਹ ਆਪਣੇ ਅਮਰੀਕਣ ਭਾਣਜੇ ਦਾ ਵਿਆਹ ਗੱਜ ਵੱਜ ਕੇ ਕਰਨਾ ਚਾਹੁੰਦਾ ਸੀ ਪਰ ਠੇਕੇਦਾਰ ਦੇ 'ਉਚੇ' ਖ਼ਿਆਲਾਂ ਨੇ ਉਸ ਦੇ ਦਿਲ ਦੀਆਂ ਦਿਲ ਵਿਚ ਹੀ ਦਫ਼ਨ ਕਰ ਦਿੱਤੀਆਂ ਸਨ ਉਹ ਬਹੁਤੀ ਕਿਸੇ ਨਾਲ਼ ਅੱਖ ਨਹੀਂ ਮਿਲ਼ਾ ਰਿਹਾ ਸੀ ਦਾਰੂ ਪੀਂਦਾ ਸੂਣ ਵਾਲ਼ੀ ਮੱਝ ਵਾਂਗ ਉਸਲ਼ਵੱਟੇ ਜਿਹੇ ਲੈ ਰਿਹਾ ਸੀ ਪਰ ਭਾਣਜੇ ਦੇ ਵਿਆਹ ਵਿਚ ਉਸ ਨੇ ਧੂਤਕੜਾ ਨਹੀਂ ਪਾਇਆ ਸੀ ਬਦਸ਼ਗਨੀ ਨਹੀਂ ਕੀਤੀ ਸੀ ਸਿਆਣਾ ਬੰਦਾ ਫਿਰ ਵੀ ਚੁੱਪ ਸੀ ਜਦੋਂ ਕਿਸੇ ਅੱਗੇ ਕੋਈ ਵਾਹ ਹੀ ਨਹੀਂ ਜਾਂਦੀ ਸੀ, ਰੌਲ਼ਾ ਰੱਪਾ ਪਾਉਣ ਦਾ ਫ਼ਾਇਦਾ..? ਇਸ ਲਈ ਵਿਆਹ ' ਬੀਅ ਦਾ ਲੇਖਾ ਉਹ ਦੇਣਾਂ ਨਹੀਂ ਚਾਹੁੰਦਾ ਸੀ

ਆਨੰਦ ਕਾਰਜਾਂ ਤੋਂ ਪਹਿਲਾਂ ਠੇਕੇਦਾਰ ਉਸ ਨੂੰ ਇਕ ਪਾਸੇ ਲੈ ਗਿਆ

-"ਪਿਸ਼ੌਰਾ ਸਿਆਂ..! ਸਰਬੰਧੀਆ ਕੀ ਗੱਲ ਹੋ ਗਈ? ਬਾਹਲ਼ਾ ਚੁੱਪ ਜਿਐਂ..?" ਠੇਕੇਦਾਰ ਨੇ ਗੱਲ ਚਲਾਈ ਫੇਰ ਵੀ ਠੇਕੇਦਾਰ ਉਹਨਾਂ ਦਾ ਜੁਆਈ ਸੀ ਅਤੇ ਉਹ ਇਸ ਵਿਆਹ ਵਿਚ ਖ਼ਰੂਦ ਨਹੀਂ ਚਾਹੁੰਦਾ ਸੀ ਉਹ ਚਾਹੁੰਦਾ ਸੀ ਕਿ ਇਹ ਉਲੀਕਿਆ ਕਾਰਜ ਸੁੱਖ-ਸਾਂਦ ਨਾਲ਼ ਹੀ ਸਿਰੇ ਲੱਗ ਜਾਵੇ
-"ਗੱਲ ਪ੍ਰਾਹੁਣਿਆਂ ਇਹ ..!" ਪਿਸ਼ੌਰਾ ਸਿੰਘ ਅੰਦਰਲੀ ਖਟਾਸ ਨਾਲ਼ ਬੋਲਿਆ ਪਰ ਮੂੰਹੋਂ ਧਹੱਮਲ ਰੱਖੀ
-"ਦੱਸ਼..?"
-"ਇਕ ਵਾਰੀ ਮੱਝ ਤੇ ਜਨਾਨੀ ਲੜ ਪਈਆਂ..!" ਉਸ ਨੇ ਬਲ਼ਦਾ ਭਾਂਬੜ ਠੱਲ੍ਹ ਕੇ ਕਿਹਾ
-"ਅੱਛਾ...!"
-"ਲੜਾਈ ਇਹ ਸੀ..! ਮੱਝ ਜਨਾਨੀ ਨੂੰ ਕਹਿੰਦੀ ਅਖੇ ਲੋਕ ਮੇਰੇ ਥਣਾਂ ਨੂੰ ਨਿੱਤ ਪਲ਼ੋਸਦੇ , ਤੇ ਝੋਟੇ ਕੋਲ਼ੇ ਮੈਨੂੰ ਸਾਲ ' ਸਿਰਫ਼ ਇਕ ਆਰੀ ਲੈ ਕੇ ਜਾਂਦੇ ..! ਤੇ ਤੈਨੂੰ ਨਿੱਤ ਪਲ਼ੋਸ ਕੇ ਬੰਦਾ ਨਿੱਤ ਤੇਰੀ ਸ਼ੇਜ ਮਾਣਦੈ, ਇਹ ਵਿਤਕਰਾ ਮੇਰੇ ਨਾਲ਼ ਕਿਉਂ..?" ਉਸ ਨੇ ਉਦਾਹਰਣ ਦੇ ਕੇ ਗੱਲ ਗੋਲ਼ ਹੀ ਕਰ ਮਾਰੀ

ਠੇਕੇਦਾਰ ਨੂੰ ਗੱਲ ਦੀ ਪੂਰੀ ਸਮਝ ਤਾਂ ਨਹੀਂ ਸੀ ਆਈ ਪਰ ਉਸ ਦੇ ਇਸ਼ਾਰੇ ਤੋਂ ਸਮਝ ਗਿਆ ਸੀ ਕਿ ਪਿਸ਼ੌਰਾ ਸਿਉਂ ਪੂਰੀ ਬਰਾਤ ਅਤੇ ਠਾਠ-ਬਾਠ ਨਾਲ਼ ਵਿਆਹ ਨਾ ਕਰਨ 'ਤੇ ਦੁਖੀ ਸੀ ਭਾਣਜੇ ਦੇ ਵਿਆਹ ਵਿਚ ਤਾਂ ਮਾਮੇ ਦੀ ਪੂਰੀ ਪੁੱਛ-ਦੱਸ ਅਤੇ ਭੱਲ ਹੁੰਦੀ ਠੂਠੀਆਂ ਜਿਉਂ  ਭੰਨਣੀਆਂ ਹੁੰਦੀਐਂ..! ਤੇ ਨਾਨਕੀ ਛੱਕ ਜਿਉਂ ਪੂਰਨੀ ਹੁੰਦੀ ..!

-"ਇਕ ਗੱਲ ਤੈਨੂੰ ਵਾਅਦੇ ਨਾਲ਼ ਕਹਿੰਨੈ..! ਬਈ ਤੈਨੂੰ ਮਾਮੇ ਆਲ਼ੇ ਪਾਸਿਓਂ ਕੋਈ ਉਲਾਂਭਾ ਨ੍ਹੀ ਆਊ..! ਤੂੰ ਅੰਬ ਖਾਣੇ ਐਂ ਕਿ ਝਾੜ ਗਿਣਨੇ ਐਂ..?" ਸੱਤਾਂ ਪੱਤਣਾਂ ਦੇ ਤਾਰੂ ਠੇਕੇਦਾਰ ਨੇ ਉਸ ਦੀ ਸੰਤੁਸ਼ਟੀ ਕਰਵਾ ਦਿੱਤੀ ਪ੍ਰਾਹੁਣੇਂ ਦਾ ਲਿਹਾਜ਼ ਕਰ ਕੇ ਪਿਸ਼ੌਰਾ ਸਿੰਘ ਘੁੱਟ ਵੱਟੀ ਚੁੱਪ ਕਰ ਗਿਆ

ਪੰਜ ਬੰਦਿਆਂ ਦੀ ਹਾਜ਼ਰੀ ਵਿਚ ਪ੍ਰੀਤ ਅਤੇ ਗੀਤ ਦਾ ਆਨੰਦ ਕਾਰਜ ਹੋ ਗਿਆ
ਗੁਰਮੇਲ ਕੌਰ ਅਤੇ ਜੰਗੀਰ ਸਿਉਂ ਨੇ ਖਰਚ ਵੀ ਪੁੱਜ ਕੇ ਕੀਤਾ ਨੇੜਲੇ ਰਿਸ਼ਤੇਦਾਰਾਂ ਨੂੰ ਮੁੰਦਰੀਆਂ ਨਾਲ਼ ਨਿਵਾਜਿਆ ਗਿਆ ਅਤੇ ਪੰਦਰਾਂ ਲੱਖ ਰੁਪਈਆ ਗੀਤ ਦੀ ਝੋਲ਼ੀ ਪਾਇਆ ਗਿਆ

ਰੋਟੀ ਪਾਣੀ ਅਤੇ ਦਾਰੂ ਛਕਣ ਉਪਰੰਤ ਸ਼ਾਮ ਦੇ ਚਾਰ ਕੁ ਵਜੇ ਪ੍ਰੀਤ ਦੀ ਡੋਲ਼ੀ ਵਿਦਾ ਕੀਤੀ ਗਈ

ਠੇਕੇਦਾਰ ਜੇਤੂ ਅੰਦਾਜ਼ ਵਿਚ ਤੁਰਿਆ ਸੀ ਅਤੇ ਗੁਰਮੇਲ ਕੌਰ ਦਿਲੋਂ ਫ਼ਿੱਸੀ-ਫ਼ਿੱਸੀ ਖੜ੍ਹੀ ਸੀ ਪ੍ਰੀਤ ਉਸ ਦੀ ਇਕਲੌਤੀ ਧੀ ਸੀ ਕੀ-ਕੀ ਪਾਪੜ ਉਸ ਨੇ ਨਹੀਂ ਵੇਲੇ ਸਨ ਆਪਣੀ ਧੀ ਪ੍ਰੀਤ ਲਈ..? ਬੁਲਡੋਜ਼ਰ ਵਰਗੇ ਠੇਕੇਦਾਰ ਦੀਆਂ ਰਾਤਾਂ ਰੰਗੀਨ ਬਣਾਈਆਂ ਸਨ.. ਲਾਲ਼ਾਂ ਚੱਟੀਆਂ ਸਨ.. ਠੇਕੇਦਾਰ ਦਾ ਕੋਈ ਬੋਲ ਭੁੰਜੇ ਨਹੀਂ ਡਿੱਗਣ ਦਿੱਤਾ ਸੀ.. ਠੇਕੇਦਾਰ ਨੂੰ ਆਪਣਾ ਸਾਰਾ ਕੁਝ ਸਮਰਪਣ ਕਰੀ ਰੱਖਿਆ ਸੀ.. ਉਸ ਦੀ 'ਦਾਸੀ ਬਣ ਕੇ ਉਸ ਦਾ 'ਹਰ' ਹੁਕਮ ਸੁਣਿਆਂ ਨਹੀਂ, ਵਜਾਇਆ ਸੀ..! ਪਰ ਠੇਕੇਦਾਰ ਨੇ ਵੀ ਉਸ ਨਾਲ਼ ਲੱਗੀਆਂ ਪੁਗਾਈਆਂ ਸਨ.. ਉਹ ਵੀ ਨਰ ਬੰਦਾ ਹੋ ਨਿੱਬੜਿਆ ਸੀ.. ਅੱਜ ਜੰਗੀਰ ਸਿੰਘ ਵੀ ਠੇਕੇਦਾਰ ਦਾ ਧੰਨਵਾਦੀ ਅਤੇ ਰਿਣੀਂ ਹੋਇਆ ਖੜ੍ਹਾ ਸੀ ਤੁਰਨ ਲੱਗੇ ਠੇਕੇਦਾਰ ਦੇ ਇਕ ਤਰ੍ਹਾਂ ਨਾਲ਼ ਗਲ਼ ਲੱਗ ਕੇ, ਜੱਫ਼ੀ ਪਾ ਕੇ ਉਸ ਨੇ ਆਪਣੇ ਸ਼ੁਕਰਾਨੇ ਦਾ ਇਜ਼ਹਾਰ ਕੀਤਾ ਸੀ

ਰਾਤ ਹੋਈ!

ਵਿਸ਼ਾਲ ਕੋਠੀ ਦੇ ਉਪਰਲੇ ਕਮਰੇ ਵਿਚ ਪ੍ਰੀਤ ਚਾਰ ਕੁ ਕੁੜੀਆਂ ਵਿਚ ਘਿਰੀ, ਕਿਸੇ ਲਾਟ ਵਾਂਗ ਦਗ਼ ਰਹੀ ਸੀ ਉਸ ਦੀਆਂ ਸੁਨੱਖੀਆਂ ਅੱਖਾਂ ਝੁਕੀਆਂ ਪਈਆਂ ਸਨ ਕੁੜੀਆਂ ਕਦੇ-ਕਦੇ ਕੋਈ ਅਸ਼ਲੀਲ ਗੱਲ ਪ੍ਰੀਤ ਨੂੰ ਰੜਕਾ ਕੇ ਕਰਦੀਆਂ ਤਾਂ ਪ੍ਰੀਤ ਦਾ ਮੂੰਹ ਲਾਲ ਰੱਤਾ ਹੋ ਜਾਂਦਾ..! ਕੋਠੀ ਵਿਚ ਕੋਈ ਬਹੁਤੀ ਰੌਣਕ ਨਹੀਂ ਸੀ ਉਸ ਦੀ ਸੱਸ ਦੀਆਂ ਚਾਰ ਕੁ ਪੁਰਾਣੀਆਂ ਸਹੇਲੀਆਂ ਹੀ ਹੇਠ ਬੈਠੀਆਂ ਗੱਲਾਂ ਬਾਤਾਂ ਕਰ ਰਹੀਆਂ ਸਨ, ਅਤੇ ਜਾਂ ਬਾਹਰਲੇ ਗੇਟ ਵਾਲ਼ੇ ਕਮਰੇ ਵਿਚੋਂ ਸ਼ਰਾਬੀ ਅਵਾਜ਼ਾਂ ਪ੍ਰੀਤ ਦੇ ਕੰਨੀਂ ਪੈ ਰਹੀਆਂ ਸਨ ਪ੍ਰੀਤ ਦੀਆਂ ਸਧਰਾਂ ਦੀਆਂ ਕਲੀਆਂ ਖਿੜ ਕੇ ਜੋਬਨ ਬਹਾਰ 'ਤੇ ਗਈਆਂ ਸਨ ਉਸ ਦੇ ਮਨ ਦੀ ਸਾਧਨਾ ਪੂਰੀ ਹੋ ਗਈ ਸੀ ਉਸ ਦਾ ਸੁਪਨਾ ਸੀ ਕਿਸੇ 'ਬਾਹਰਲੇ' ਮੁੰਡੇ ਨਾਲ਼ ਵਿਆਹ ਕਰ ਕੇ ਬਾਹਰ ਜਾਣ ਦਾ..! ਅਮਰੀਕਣ ਮੁੰਡੇ ਗੀਤ ਨਾਲ਼ ਉਸ ਦਾ ਵਿਆਹ ਤਾਂ ਹੋ ਗਿਆ ਸੀ ਅਤੇ ਅਮਰੀਕਾ ਜਾਣ ਦਾ ਅਗਲਾ ਸੁਪਨਾ ਕੁਝ ਸਮਾਂ ਪਾ ਕੇ ਪੂਰਾ ਹੋ ਜਾਣਾਂ ਸੀ ਗੀਤ ਸੋਹਣਾ ਸੁਨੱਖਾ ਅਤੇ ਬਣਦਾ ਤਣਦਾ ਛੇ ਫ਼ੁੱਟਾ ਜੁਆਨ ਮੁੰਡਾ ਸੀ! ਪ੍ਰੀਤ ਉਪਰ ਤਾਂ ਕੋਈ ਦੇਵਤਾ ਦਇਆਵਾਨ ਹੋਇਆ ਸੀ, ਜਿਸ ਨੇ ਉਸ ਦੇ ਮਨ ਦੀਆਂ ਸਾਰੀਆਂ ਮੁਰਾਦਾਂ ਹੀ ਪੂਰੀਆਂ ਕਰ ਦਿੱਤੀਆਂ ਸਨ ਦਿਲ ਦਿਮਾਗ ਵਿਚ ਕਲਪਿਆ ਪ੍ਰੀਤ ਨੂੰ ਸਾਰਾ ਕੁਝ ਹੀ ਬਖਸ਼ ਦਿੱਤਾ ਸੀ..

ਮੂੰਹ ਹਨ੍ਹੇਰੇ ਜਿਹੇ ਹੋਏ ਪ੍ਰੀਤ ਕੋਲ਼ ਉਸ ਦੀ ਸੱਸ ਦੁੱਧ ਲੈ ਕੇ ਆਈ
ਪ੍ਰੀਤ ਕੋਲ਼ ਬੈਠੀਆਂ ਕੁੜੀਆਂ ਹਰਦੀਪ ਦਾ ਇਸ਼ਾਰਾ ਸਮਝ ਕੇ ਸ਼ੈਤਾਨ ਹਾਸਾ ਹੱਸਦੀਆਂ ਬਾਹਰ ਨਿਕਲ਼ ਗਈਆਂ ਇਕ ਨੇ ਤਾਂ ਤੁਰੀ ਜਾਂਦੀ ਨੇ ਪ੍ਰੀਤ ਦੇ ਕੁਤਕੁਤੀ ਵੀ ਕੱਢ ਦਿੱਤੀ ਸੀ
ਦੁੱਧ ਦਾ ਜੱਗ ਇਕ ਪਾਸੇ ਰੱਖ ਕੇ ਹਰਦੀਪ ਪ੍ਰੀਤ ਦੇ ਇਕ ਪਾਸੇ ਬੈਠ ਗਈ
-"ਤੂੰ ਠੀਕ ਐਂ ਪੁੱਤ ਪ੍ਰੀਤ..?" ਉਸ ਨੇ ਪ੍ਰੀਤ ਦੇ ਸਿਰ 'ਤੇ ਹੱਥ ਰੱਖਿਆ
-"ਹਾਂ ਮੰਮੀ ਜੀ, ਬਿਲਕੁਲ ਠੀਕ ਹਾਂ..!" ਉਸ ਦੇ ਪੱਤੀਆਂ ਵਰਗੇ ਬੁੱਲ੍ਹਾਂ 'ਚੋਂ ਬੋਲ ਨਹੀਂ, ਜਿਵੇਂ ਫ਼ੁੱਲ ਕਿਰੇ ਸਨ ਪੱਤੀਆਂ ਬਿਖ਼ਰੀਆਂ ਸਨ
-"ਚੰਗਾ, ਜਿਉਂਦੀ ਵਸਦੀ ਰਹਿ ਧੀਏ...!" ਪਤਾ ਨਹੀਂ ਹਰਦੀਪ ਪ੍ਰੀਤ ਨਾਲ਼ ਕੀ ਗੱਲ ਸਾਂਝੀ ਕਰਨੀ ਚਾਹੁੰਦੀ ਸੀ..? ਪਰ ਗੱਲ ਹੀ ਅਜਿਹੀ ਸੀ, ਜਿਹੜੀ ਉਸ ਦੇ ਮੂੰਹ 'ਤੇ ਕੇ ਮਰ ਜਾਂਦੀ ਸੀ ਸ਼ਾਇਦ ਗੱਲ ਵੱਡੀ ਅਤੇ ਮੂੰਹ ਛੋਟਾ ਸੀ ਪਰ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਹਰਦੀਪ ਦਾ ਸਾਹਸ ਕਿਰ-ਕਿਰ ਪੈਂਦਾ ਸੀ ਹੌਸਲਾ ਬੁੱਕ ਵਿਚੋਂ ਪਾਣੀ ਵਾਂਗ ਡੁੱਲ੍ਹ ਜਾਂਦਾ ਸੀ
-"ਹੋਰ ਕਿਸੇ ਚੀਜ਼ ਦੀ ਜ਼ਰੂਰਤ ਤਾਂ ਨ੍ਹੀ ਧੀਏ..?" ਉਸ ਨੇ ਫਿਰ ਪੁੱਛਿਆ
-"ਨਹੀਂ ਮੰਮੀ ਜੀ, ਕਿਸੇ ਚੀਜ ਦੀ ਜ਼ਰੂਰਤ ਨਹੀਂ..!" ਉਹ ਨੀਵੀਂ ਪਾਈ ਉੱਤਰ ਦਿੱਤਾ ਸੀ
-"ਪ੍ਰੀਤ..! ਮੈਂ ਤੇਰੀ ਸੱਸ ਨਹੀਂ, ਤੇਰੀ ਮਾਂ ਐਂ ਧੀਏ..! ਤੇਰੇ ਨਾਲ਼ ਵਾਅਦਾ ਕਰਦੀ ਐਂ ਕਿ ਸਾਰੀ ਉਮਰ ਤੈਨੂੰ ਪਿੱਛਾ ਨਹੀਂ ਦਿਊਂਗੀ..! ਪਰ ਤੂੰ ਕਿਸੇ ਗੱਲੋਂ ਫ਼ਿਕਰ ਨਾ ਕਰੀਂ ਧੀਏ..!"

ਪ੍ਰੀਤ ਨੇ ਸੱਸ ਨੂੰ ਗਲਵਕੜੀ ਪਾ ਲਈ ਉਹ ਸਤਿਕਾਰ ਵਿਚ ਸੱਸ ਸਾਹਮਣੇ ਇਕ ਤਰ੍ਹਾਂ ਨਾਲ਼ ਵਿਛੀ ਪਈ ਸੀ ਉਹ ਸੱਸ ਨੂੰ ਅਦਬ ਵਜੋਂ ਕੁਝ ਲਫ਼ਜ਼ ਕਹਿਣਾ ਚਾਹੁੰਦੀ ਹੋਈ ਵੀ ਕਹਿ ਨਾ ਸਕੀ ਪਤਾ ਨਹੀਂ ਉਸ ਦੀ ਜ਼ੁਬਾਨ ਨੂੰ ਕਿਉਂ ਜਿੰਦਰਾ ਵੱਜ ਗਿਆ ਸੀ..? ਪਤਾ ਨਹੀਂ ਸ਼ਬਦਾਂ ਦੀ ਲੜੀ ਉਸ ਦੇ ਬੁੱਲ੍ਹਾਂ ਤੱਕ ਕੇ ਖੇਰੂੰ-ਖੇਰੂੰ ਕਿਉਂ ਹੋ ਜਾਂਦੀ ਸੀ..? ਉਸ ਨੇ ਉਠ ਕੇ ਅਦਬ ਵਿਚ ਸੱਸ ਦੇ ਪੈਰੀਂ ਹੱਥ ਲਾ ਦਿੱਤੇ ਹੋਰ ਉਸ ਨੂੰ ਕੁਝ ਸੁੱਝਿਆ ਹੀ ਨਹੀਂ ਸੀ ਉਹ ਸ਼ੁਕਰਾਨੇ ਵਜੋਂ ਸੱਸ ਅੱਗੇ ਦਿਲੋਂ ਲਿਫ਼ੀ ਪਈ ਸੀ

ਸ਼ਰਾਬ ਨਾਲ਼ ਧੁੱਤ ਹੋਇਆ ਠੇਕੇਦਾਰ ਗਿਆ

-"ਖ਼ੁਸ਼ ਐਂ ਕੁੜੀਏ ਪ੍ਰੀਤ..? ਦੇਖ ਲੈ ਤੇਰੇ ਵਾਸਤੇ ਕਿਹੋ ਜਿਆ ਰਾਜਾ ਘਰ ਭਾਲ਼ ਕੇ ਦਿੱਤੈ..! ਤੂੰ ਤਾਂ ਮੇਰੇ ਪੈਰ ਪੂਜ, ਪੈਰ..!" ਉਹ ਕਮਰੇ ਦੇ ਦਰਵਾਜੇ ਵਿਚ ਅੜਿਆ ਜਿਹਾ ਖੜ੍ਹਾ, ਦਾਰੂ ਨਾਲ਼ ਰੱਜਿਆ ਨਾਸਾਂ ਰਾਹੀਂ ਸੀਟੀਆਂ ਮਾਰ ਰਿਹਾ ਸੀ ਪ੍ਰੀਤ ਨੇ ਸ਼ਰਮ ਨਾਲ਼ ਨੀਵੀਂ ਸੁੱਟ ਲਈ ਉਸ ਨੂੰ ਦਾਰੂ ਤੋਂ ਸਖ਼ਤ ਨਫ਼ਰਤ ਸੀ ਦਾਰੂ ਦੀ ਭੜ੍ਹਾਸ ਸਿੱਧੀ ਸਲੋਟ ਉਸ ਦੇ ਮਗਜ ਨੂੰ ਚੜ੍ਹਦੀ ਅਤੇ ਉਸ ਦਾ ਦਿਲ ਘਿਰਨ ਲੱਗ ਪੈਂਦਾ, ਉਲਟੀ ਆਉਣ ਵਾਲ਼ੀ ਹੋ ਜਾਂਦੀ ਉਹ ਮਨ ਹੀ ਮਨ ਵਿਚ ਅਰਦਾਸਾਂ ਕਰ ਰਹੀ ਸੀ ਕਿ ਘੱਟੋ-ਘੱਟ ਅੱਜ ਉਸ ਦਾ ਗੀਤ ਸ਼ਰਾਬ ਪੀ ਕੇ ਨਾ ਆਵੇ..!
-"ਆਜਾ ਹਰਦੀਪ ਕੁਰੇ..! ਤੂੰ ਕਾਹਨੂੰ ਅੰਦਰ ਦੜੀ ਬੈਠੀ ਐਂ? ਜਾ, ਬਾਹਰ ਜਾਹ..! ਬੱਤੀ ਬੰਦ ਕਰਿਆ..! ਆਪਣੇ ਦਿਨ ਹੁਣ ਗਏ..! ਹੁਣ ਵਾਰੀ ਨਿਆਣਿਆਂ ਦੀ ..!" ਉਹ ਸ਼ਰਾਬ ਦੇ ਨਸ਼ੇ ਵਿਚ ਬੱਕੜਵਾਹ ਜਿਹੀ ਕਰਦਾ, ਸਾਹਣ ਵਾਂਗ ਪਾਸੇ ਮਾਰਦਾ ਪੌੜੀਆਂ ਉੱਤਰ ਗਿਆ ਹਰਦੀਪ ਵੀ "ਚੰਗਾ ਧੀਏ..!" ਆਖ ਕੇ, ਬੱਤੀ ਬੰਦ ਕਰਕੇ ਪੌੜੀਆਂ ਉਤਰ ਗਈ ਪ੍ਰੀਤ ਨੂੰ ਸਮਝ ਨਹੀਂ ਆਈ ਸੀ ਕਿ ਠੇਕੇਦਾਰ ਬੱਤੀ ਬੰਦ ਕਰਨ ਵਾਸਤੇ ਕਿਉਂ ਆਖ ਗਿਆ ਸੀ..? ਅਤੇ ਉਸ ਦੀ ਸੱਸ ਨੇ ਹੁਕਮ ਦੀ ਪਾਲਣਾਂ ਕਰਦੀ ਨੇ ਬੱਤੀ ਆਖਰ ਕਿਉਂ ਬੰਦ ਕਰ ਦਿੱਤੀ ਸੀ..? ਉਸ ਦਾ ਦਿਲ ਥਾਲ਼ੀ ਦੇ ਪਾਣੀ ਵਾਂਗ ਡੋਲ ਰਿਹਾ ਸੀ ਅਤੇ ਦਿਲ ਦੀ ਧੜਕਣ ਵਿਚ ਤੂਫ਼ਾਨ ਆਇਆ ਹੋਇਆ ਸੀ

ਬਾਹਰ ਹਨ੍ਹੇਰਾ ਘੁੱਪ ਸੀ
ਕਿਸੇ ਨੇ ਚੁਬਾਰੇ ਦੇ ਬਾਹਰਲੇ ਵਰਾਂਡੇ ਵਾਲ਼ੀ ਬੱਤੀ ਵੀ ਹੇਠੋਂ ਬੰਦ ਕਰ ਦਿੱਤੀ ਸੀ
ਪ੍ਰੀਤ ਦਾ ਮਨ ਡੁੱਬ੍ਹਕੀਆਂ ਖਾਣ ਲੱਗ ਪਿਆ ਉਸ ਦਾ ਦਿਲ ਕਰਦਾ ਸੀ ਕਿ ਉਠ ਕੇ ਬੱਤੀ ਬਾਲ਼ ਲਵੇ ਪਰ ਉਹ ਹੌਸਲਾ ਨਾ ਕਰ ਸਕੀ, ਮਨ ਕਰੜਾ ਕਰ ਕੇ ਬੈਠੀ ਰਹੀ
ਰਾਤ ਕਾਫ਼ੀ ਬੀਤ ਗਈ ਸੀ

ਕੋਈ ਦੱਬਵੇਂ ਪੈਰੀਂ ਉਸ ਦੇ ਕਮਰੇ ਵਿਚ ਆਇਆ ਪ੍ਰੀਤ ਲੇਟੀ ਹੋਈ ਸੀ ਆਉਣ ਵਾਲ਼ੇ ਦੇ ਕਦਮਾਂ ਦੀ ਚਾਲ ਦੱਸਦੀ ਸੀ ਕਿ ਉਸ ਨੇ ਰੱਜ ਕੇ ਸ਼ਰਾਬ ਪੀਤੀ ਹੋਈ ਸੀ ਦਾਰੂ ਬਾਰੇ ਸੋਚ ਕੇ ਪ੍ਰੀਤ ਦੇ ਦਿਲ ਵਿਚ ਭੂਚਾਲ਼ ਗਿਆ ਮੱਥੇ 'ਤੇ ਕੱਚੀ ਤਰੇਲ਼ੀ ਦੀ ਛੱਲ ਫ਼ੁੱਟੀ! ਕੋਈ ਕੇ ਚੁੱਪ ਚਾਪ ਉਸ ਦੇ ਨਾਲ਼ ਲੇਟ ਗਿਆ ਅਤੇ ਰੇਗਮਾਰ ਵਰਗੇ ਹੱਥਾਂ ਨਾਲ਼ ਪ੍ਰੀਤ ਦੇ ਕੋਰੇ ਬਦਨ ਦੀ ਤਲਾਸ਼ੀ ਨਹੀਂ, ਖੁਰਵੱਢ ਕਰਨੀ ਸ਼ੁਰੂ ਕਰ ਦਿੱਤੀ ਪ੍ਰੀਤ ਹੈਰਾਨ ਸੀ ਕਿ ਉਸ ਦੇ ਗੀਤ ਦੇ ਹੱਥ ਤਾਂ ਕਮਲ ਫ਼ੁੱਲ ਵਾਂਗ ਮਾਲੂਕ ਜਿਹੇ ਸਨ ਫਿਰ ਇਹ ਰੰਦੇ ਵਰਗੇ ਹੱਥ ਕਿਸ ਦੇ ਹੋਏ..? ਪ੍ਰੀਤ ਟੇਢੀ ਪਈ ਪਈ ਇਕ ਦਮ ਸੱਪ ਵਾਂਗ ਸਿੱਧੀ ਹੋਈ ਤਾਂ ਆਉਣ ਵਾਲ਼ੇ ਨੇ ਬਦਮਗਜਾਂ ਵਾਂਗ ਉਸ ਦੀਆਂ ਗੱਲ੍ਹਾਂ 'ਤੇ ਦੰਦੀਆਂ ਵੱਢਣੀਆਂ ਸ਼ੁਰੂ ਕਰ ਦਿੱਤੀਆਂ, ਜਿਵੇਂ ਕੋਈ ਹਲ਼ਕਿਆ ਜੰਗਲੀ ਜਾਨਵਰ ਸ਼ਿਕਾਰ ਨੂੰ ਚੂੰਡਦੈ.. ਉਸ ਨੂੰ ਉਸ ਦੇ ਮੂੰਹ ਵਿਚੋਂ ਬੜੀ ਭੈੜ੍ਹੀ ਹਵਾੜ੍ਹ ਆਈ ਪ੍ਰੀਤ ਦਾ ਦਮ ਘੁੱਟਿਆ ਗਿਆ ਉਸ ਨੇ ਕਾਲਜ ਵਿਚ ਕਿਸੇ ਜੰਗਲੀ ਕਬੀਲੇ ਬਾਰੇ ਪੜ੍ਹਿਆ ਸੀ ਉਸ ਕਬੀਲੇ ਦਾ ਦਸਤੂਰ ਅਤੇ ਰਿਵਾਜ਼ ਸੀ ਕਿ ਪਹਿਲੀ ਰਾਤ ਔਰਤ ਨੂੰ ਬੰਦਾ ਜਿਤਨਾ ਤੰਗ ਕਰ ਸਕਦਾ ਹੋਵੇ, ਕਰੇ! ਔਰਤ ਦੀ ਕੋਈ ਪੁੱਛ-ਦੱਸ ਅਤੇ ਕੋਈ ਫ਼ਰਿਆਦ ਨਹੀਂ ਸੁਣਦਾ ਸੀ ਇੱਥੋਂ ਤੱਕ ਕਿ ਜੇ ਔਰਤ ਪਹਿਲੀ ਰਾਤ ਆਦਮੀ ਦਾ ਸਰੀਰਕ ਅਤੇ ਮਾਨਸਿਕ ਜ਼ੁਲਮ ਨਾ ਸਹਾਰਦੀ ਮਰ ਵੀ ਜਾਵੇ, ਤਾਂ ਉਸ ਆਦਮੀ ਨੂੰ ਸਭ ਤੋਂ ਤਾਕਤਵਰ 'ਮਰਦ' ਗਿਣਿਆਂ ਜਾਂਦਾ ਸੀ ਅਤੇ ਉਸ ਦੀ ਸੇਵਾ ਵਿਚ ਇਕ ਨਹੀਂ, ਸਗੋਂ ਦੋ ਔਰਤਾਂ ਇਨਾਮ ਵਜੋਂ ਹੋਰ ਪੇਸ਼ ਕੀਤੀਆਂ ਜਾਂਦੀਆਂ ਸਨ

ਸਰੀਰ ਦੀ ਜੰਗੀ ਪੱਧਰ 'ਤੇ ਹੋ ਰਹੀ 'ਟੋਹ-ਟੋਹਾਈ' ਵਿਚ ਜਦ ਪ੍ਰੀਤ ਨੂੰ ਮਹਿਸੂਸ ਹੋਇਆ ਕਿ ਉਸ ਦੇ ਕੱਪੜੇ ਉਤਾਰੇ ਜਾ ਰਹੇ ਹਨ ਅਤੇ ਅੰਦਰ ਆਉਣ ਵਾਲ਼ਾ ਬੰਦਾ ਉਸ ਦਾ ਗੀਤ ਕਦਾਚਿੱਤ ਨਹੀਂ, ਕੋਈ ਹੋਰ ਸੀ, ਤਾਂ ਉਹ ਅੱਧਨੰਗੀ ਹੀ ਬੈੱਡ ਤੋਂ ਇਕ ਦਮ ਬੁੜ੍ਹਕ ਕੇ ਖੜ੍ਹੀ ਹੋ ਗਈ ਹੁਣ ਉਸ ਨੂੰ ਬੱਤੀ ਬੰਦ ਕਰਨ ਦਾ ਭੇਦ ਸਮਝ ਆਉਣ ਲੱਗ ਪਿਆ ਸੀ, ਕਿ ਇਹ ਉਸ ਨਾਲ਼ ਕੋਈ ਧੋਖਾ ਸੀ..! ਨਹੀਂ ਪਹਿਲੀ ਰਾਤ ਬੱਤੀ ਬੰਦ ਕਰਨ ਦੀ ਕੋਈ ਤੁਕ ਹੀ ਨਹੀਂ ਬਣਦੀ ਸੀ, ਜਦੋਂ ਆਦਮੀ ਔਰਤ ਨੇ ਇਕ ਦੂਜੇ ਨੂੰ ਰੱਜ ਕੇ ਦੇਖਣਾ ਅਤੇ ਸਮਝਣਾ ਹੁੰਦਾ ਹੈ! ਪੁਰਾਣੇਂ ਜ਼ਮਾਨੇ ਤਾਂ ਹੁਣ ਕੰਧਾਂ ਕੋਠੇ ਟੱਪ ਗਏ ਸਨ ਨਵੇਂ ਇਤਿਹਾਸ ਨੇ ਆਪਣੇ ਜੌਹਰ ਦਿਖਾਉਣੇ ਸ਼ੁਰੂ ਕਰ ਦਿੱਤੇ ਸਨ

-"ਪੈਜਾ, ਪੈਜਾ..!" ਕਿਸੇ ਦੀ ਦੱਬਵੀਂ ਅਵਾਜ਼ ਵਿਚ ਦੱਬਵਾਂ ਹੀ ਦਬਕਾ ਆਇਆ ਸੀ ਅਵਾਜ਼ ਵਿਚ ਅਮਲੀਆਂ ਵਾਲ਼ੀ ਗੁਣਗੁਣਾਹਟ ਭਾਰੀ ਸੀ

ਉਸ ਘਬਰਾਈ ਹੋਈ ਨੇ ਬਟਨ ਲੱਭ ਕੇ ਬੱਤੀ ਜਗਾਈ ਤਾਂ ਉਸ ਦੇ ਹੇਠਲੇ ਸਾਹ ਹੇਠਾਂ ਅਤੇ ਉਪਰਲੇ ਸਾਹ ਉਪਰ ਹੀ ਰਹਿ ਗਏ..! ਧਰਤੀ ਉਸ ਅੱਗੇ ਭੰਮੀਰੀ ਬਣ ਘੁਕ ਰਹੀ ਸੀ.. ਸਾਹਮਣੇ ਉਸ ਨਾਲ਼ ਲਾਵਾਂ ਲੈਣ ਵਾਲ਼ਾ ਗੀਤ ਨਹੀਂ, ਉਸ ਦਾ ਛੜਾ ਜੇਠ ਜੀਤ ਉਸ ਦਾ 'ਲਾੜਾ' ਬਣਿਆਂ ਪਿਆ ਸੀ..!! ਨਸ਼ੇ ਵਿਚ ਉਸ ਦਾ ਖੰਘਰ ਚਿਹਰਾ ਪ੍ਰੀਤ ਨੂੰ ਡਰਾਉਣ ਰਿਹਾ ਸੀ ਪ੍ਰੀਤ ਦੇ ਮੂੰਹੋਂ ਅਚਾਨਕ ਚੀਕ ਨਿਕਲ਼ੀ ਤਾਂ ਹੇਠਾਂ ਬੈਠਿਆਂ ਨੂੰ ਵੀ ਖ਼ਬਰ ਹੋ ਗਈ

ਉਸ ਦੀ ਸੱਸ ਹਰਦੀਪ ਅਤੇ ਠੇਕੇਦਾਰ ਡੱਬੂ ਕੁੱਤੇ ਵਾਂਗ ਪੌੜੀਆਂ ਚੜ੍ਹ ਆਏ!
ਜਿਵੇਂ ਉਹ ਇਸ ਭਾਣੇਂ ਦੀ ਉਡੀਕ ਕਰਦੇ ਉਪਰ ਭੱਜਣ ਲਈ ਤਿਆਰ ਹੀ ਬੈਠੇ ਸਨ
ਪ੍ਰੀਤ ਭੱਜ ਕੇ ਸੱਸ ਦੀ ਛਾਤੀ ਨਾਲ਼ ਲੱਗ ਗਈ ਉਸ ਦਾ ਸਾਰਾ ਵਜੂਦ ਕੰਬੀ ਜਾ ਰਿਹਾ ਸੀ ਸਮੁੱਚਾ ਸਰੀਰ ਪਸੀਨੇ ਨਾਲ ਭਿੱਜਿਆ ਹੋਇਆ ਸੀ!

-"ਇਹ ਤਾਂ ਸਾਲ਼ੀ ਨੇੜੇ ਨ੍ਹੀ ਲੱਗਣ ਦਿੰਦੀ, ਮੈਂ ਕੀ ਕਰਾਂ..?" ਜੀਤ ਨੇ ਅਥਾਹ ਨਿਰਾਸ਼ਾ ਵਿਚ ਖੜਸੁੱਕ ਟਾਹਲੀ 'ਤੇ ਬੈਠੇ ਘੋਗੜ ਵਾਂਗ ਅਵਾਜ਼ ਕੱਢੀ ਨਸ਼ੇ ਨਾਲ਼ ਝੂਲਦਾ ਉਹ ਘੁੱਗੂ ਜਿਹਾ ਹੋਇਆ ਖੜ੍ਹਾ ਸੀ ਉਸ ਦੀਆਂ ਅੱਖਾਂ ਚੜ੍ਹੀਆ ਹੋਈਆਂ ਸਨ
-"ਮੰਮੀ ਜੀ...ਇਹੇ...!" ਉਹ ਜੀਤ ਵੱਲ ਨੂੰ ਉਂਗਲ਼ ਕਰ ਕਰ ਕੁਝ ਦੱਸਣਾ ਚਾਹੁੰਦੀ ਸੀ ਪਰ ਦੱਸ ਨਾ ਸਕੀ!
ਪੱਤੇ ਵਾਂਗ ਕੰਬਦੀ ਸੱਸ ਪ੍ਰੀਤ ਨੂੰ ਥਾਪੜੀ ਅਤੇ ਪਲ਼ੋਸੀ ਜਾ ਰਹੀ ਸੀ
ਠੇਕੇਦਾਰ ਜੀਤ ਨੂੰ ਕੱਟੇ ਵਾਂਗ ਧੂਹ ਕੇ ਬਾਹਰ ਲੈ ਗਿਆ ਸੀ

ਸੱਸ ਅਤੇ ਨੂੰਹ ਹੀ ਚੁਬਾਰੇ ਵਿਚ ਰਹਿ ਗਈਆਂ ਸਨ ਪ੍ਰੀਤ ਹੋਰ ਗੱਲੋਂ ਹੈਰਾਨ ਸੀ ਕਿ ਉਸ ਧਾੜਵੀ, ਛੜੇ ਜੇਠ ਜੀਤ ਨੂੰ ਤਾਂ ਕਿਸੇ ਨੇ ਫ਼ਿੱਟ੍ਹੇ ਮੂੰਹ ਨਹੀਂ ਆਖਿਆ ਸੀ..! ਕੀ ਇਹ ਸਾਰਾ ਕਾਂਡ ਸਾਰਿਆਂ ਦੀ ਸਹਿਮਤੀ ਨਾਲ਼ ਹੀ ਨੇਪਰੇ ਚਾੜ੍ਹਿਆ ਜਾ ਰਿਹਾ ਸੀ..? ਜੇ ਹਾਂ, ਤਾਂ ਕਿਉਂ..? ਸੋਚਾਂ ਦੀਆਂ ਪਰਛਾਈਆਂ ਹੇਠ ਵਿਚ ਖੜ੍ਹੀ ਪ੍ਰੀਤ ਦੀਆਂ ਲੱਤਾਂ ਝਰਨ-ਝਰਨ ਕਰੀ ਜਾ ਰਹੀਆਂ ਸਨ! ਸਰੀਰ ਝੂਠਾ ਪੈਂਦਾ ਜਾ ਰਿਹਾ ਸੀ..!

ਸੱਸ ਨੇ ਉਸ ਨੂੰ ਪਾਣੀ ਦਾ ਗਿਲਾਸ ਦਿੱਤਾ
ਪਰ ਪ੍ਰੀਤ ਦੇ ਸੰਘ ਨੂੰ ਜਿਵੇਂ ਕੈਂਸਰ ਹੋ ਗਿਆ ਸੀ
ਕਿਸੇ ਚੀਜ਼ ਨੂੰ ਉਸ ਦੀ ਵੱਢੀ ਰੂਹ ਨਹੀਂ ਕਰਦੀ ਸੀ
ਉਸ ਨੇ ਰੋਣਾਂ ਸ਼ੁਰੂ ਕਰ ਦਿੱਤਾ ਤਾਂ ਸੱਸ ਨੇ ਉਸ ਨੂੰ ਸਹਾਰਾ ਦੇ ਕੇ ਬੈੱਡ 'ਤੇ ਬਿਠਾ ਲਿਆ

-"ਗੱਲ ਸੁਣ ਪ੍ਰੀਤ..!" ਉਸ ਨੇ ਉਸ ਨੂੰ ਥਾਪੜਿਆ ਪ੍ਰੀਤ ਦਾ ਚਿੱਤ ਕੀਤਾ ਕਿ ਸੱਸ ਦਾ ਫ਼ੋਕੀ ਹਮਦਰਦੀ ਵਾਲ਼ਾ ਹੱਥ ਚਲਾ ਕੇ ਮਾਰੇ!
-"ਦੇਖ ਧੀਏ..! ਨੂੰਹ ਸੱਸ ਦੇ ਵੀਹ ਪੜਦੇ ਹੁੰਦੇ ..!" ਸੱਸ ਖ਼ੁਦ ਵੀ ਨਿਹੱਥੀ ਜਿਹੀ ਹੋਈ ਬੈਠੀ ਸੀ ਦਿਲੋਂ ਬੇਦਿਲ਼..!
-".............!" ਪ੍ਰੀਤ ਭਰੀ ਪੀਤੀ ਚੁੱਪ ਸੀ
-"ਜੀਹਦੇ ਨਾਲ਼ ਤੇਰਾ ਵਿਆਹ ਹੋਇਐ...! ਸੱਚੀ ਗੱਲ ਕਰਦੀ ਆਂ ਪੁੱਤ, ਦੁਖੀ ਮੈਂ ਵੀ ਬਥੇਰੀ ਐਂ..!"
-"........." ਪ੍ਰੀਤ ਨੇ ਕਿਸੇ ਅਣਹੋਣੀ ਗੱਲ ਸੁਣਨ ਲਈ ਆਪਣੇ ਕੰਨ ਖੋਲ੍ਹੇ ਅੰਦਰਲਾ ਮਨ ਤਿਆਰ ਕੀਤਾ
-"ਜੀਹਦੇ ਨਾਲ਼ ਤੇਰਾ ਵਿਆਹ ਹੋਇਐ, ਗੀਤ ਨਾਲ਼, ਉਹ ਨਾਮਰਦ ਧੀਏ..!" ਆਖ ਕੇ ਸੱਸ ਨੇ ਪ੍ਰੀਤ ਦੀਆਂ ਸਧਰਾਂ 'ਤੇ ਤਬਾਹੀ ਦਾ ਬੰਬ ਸੁੱਟ ਦਿੱਤਾ

ਪ੍ਰੀਤ ਦੇ ਕੰਨਾਂ ਵਿਚ ਤੋਪਾਂ ਚੱਲੀ ਜਾ ਰਹੀਆਂ ਸਨ ਅਤੇ ਜ਼ਿੰਦਗੀ ਦੀਆਂ ਸਧਰਾਂ ਦੀ ਚਿਖ਼ਾ ਵਿਚੋਂ ਕਾਲ਼ਾ ਧੂੰਆਂ ਨਿਕਲ਼ੀ ਜਾ ਰਿਹਾ ਸੀ

-"ਤੈਨੂੰ ਮੈਂ ਦਿਨੇ ਵੀ ਆਖਿਆ ਸੀ ਧੀਏ..! ਬਈ ਤੈਨੂੰ ਮੈਂ ਕਿਸੇ ਪਾਸਿਓਂ ਵੀ ਪਿੱਛਾ ਨਹੀਂ ਦਿਊਂਗੀ..!"
ਪ੍ਰੀਤ ਨੂੰ ਲੱਗਿਆ ਕਿ ਜੇ ਸੱਸ ਨੇ ਕੋਈ ਹੋਰ ਗੱਲ ਕਰ ਦਿੱਤੀ, ਤਾਂ ਉਸ ਦਾ ਦਿਮਾਗ ਫ਼ਟ ਜਾਵੇਗਾ
-"ਆਹ ਦੇਖ ਧੀਏ..!" ਸੱਸ ਨੇ ਪ੍ਰੀਤ ਸਾਹਮਣੇ ਆਪਣੀ ਚੁੰਨੀ ਦੀ ਝੋਲ਼ੀ ਅੱਡ ਲਈ
-"ਮੇਰੇ ਘਰ ਦੀ ਇੱਜ਼ਤ ਹੁਣ ਤੇਰੇ ਹੱਥ ਪ੍ਰੀਤ..! ਮਾਰ ਚਾਹੇ ਛੱਡ..! ਮੈਂ ਤੇਰੀ ਗੁਨਾਂਹਗਾਰ ਐਂ...!" ਉਹ ਬਿਲਕ ਪਈ
-"........." ਪ੍ਰੀਤ ਨੂੰ ਗੁੱਸੇ ਅਤੇ ਮਾਯੂਸੀ ਵਿਚ ਕੁਝ ਸੁੱਝ ਨਹੀਂ ਰਿਹਾ ਸੀ
-"ਸੱਚੀ ਗੱਲ ਕਰਦੀ ਐਂ ਪ੍ਰੀਤ ਧੀਏ..! ਤੇਰਾ ਸਹੁਰਾ ਅਧਰੰਗ ਦਾ ਮਾਰਿਆ ਮੰਜੇ 'ਤੇ ਬੈਠੈ..! ਰਾਤਾਂ ਝਾਕ ਝਾਕ ਐਹਨਾਂ ਨੂੰ ਮੈਂ ਮਸਾਂ ਪਾਲ਼ਿਐ, ਛੋਟੇ ਗੀਤ ਨੂੰ ਦੇਖਲਾ ਕਿਹੋ ਜੀ ਬਿਮਾਰੀ ਚਿੰਬੜਗੀ? ਉਹਦਾ ਨਿੱਕੇ ਹੁੰਦੇ ਦਾ ਸਾਈਕਲ ਦਾ ਐਕਸੀਡੈਂਟ ਹੋ ਗਿਆ ਸੀ, ਐਹੋ ਜੀ ਕਸੂਤੇ ਥਾਂ ਸੱਟ ਵੱਜੀ ਧੀਏ, ਬੱਸ ਕਿਸੇ ਪਾਸੇ ਜੋਕਰਾ ਨ੍ਹੀ ਰਿਹਾ! ਜੀਤ ਦੀ ਉਮਰ ਤੂੰ ਦੇਖੀ ਜਾਨੀ ਐਂ? ਹੁਣ ਕੁਲ਼ ਦਾ ਚਿਰਾਗ ਬੁਝਦਾ ਜਾਂਦਾ ਸੀ, ਐਸ ਕਰਕੇ ਮਰਦਿਆਂ ਨੇ ਅੱਕ ਚੱਬਿਐ ਧੀਏ ਰਾਣੀਏਂ..! ਹਾੜ੍ਹੇ ਸਾਡੀ ਲਾਜ ਰੱਖ਼..!"

ਸੁਣ ਕੇ ਪ੍ਰੀਤ ਨੂੰ ਖੁੰਧਕ ਚੜ੍ਹ ਗਈ, ਕਿ ਤੁਹਾਡੇ ਖ਼ਾਨਦਾਨ ਦਾ ਚਿਰਾਗ ਜਗਦਾ ਰੱਖਣ ਲਈ ਤੁਹਾਨੂੰ ਬਲੀ ਦੇਣ ਲਈ ਮੈਂ ਹੀ ਟੱਕਰੀ ਬੇਬੇ ਮੇਰੀਏ..? ਪਰ ਪਤਾ ਨਹੀਂ ਉਹ ਕਿਵੇਂ ਸਮਾਈ ਕਰ ਗਈ

-"ਪ੍ਰੀਤ..! ਮੈਂ ਇਕ ਤੇਰੇ ਨਾਲ਼ ਵਾਅਦਾ ਕਰਦੀ ਆਂ, ਕਿ ਜਿੰਨੀ ਜ਼ਮੀਨ ਜਾਇਦਾਤ ਜੀਤ ਨੂੰ ਆਉਂਦੀ , ਉਹਦੇ 'ਚੋਂ ਅੱਧੀ ਕੱਲ੍ਹ ਨੂੰ ਤੇਰੇ ਨਾਂ ਕਰਵਾ ਦਿੰਨੀ ਐਂ..! ਪਰ ਧੀ ਬਣ ਕੇ ਮੂੰਹ ਬੰਦ ਰੱਖੀਂ..! ਸਾਡੀ ਇੱਜ਼ਤ ਹੁਣ ਤੇਰੇ ਹੱਥ ਧੀਏ ਰਾਣੀਏਂ..! ਚਾਹੇ ਤੂੰ ਜੀਤ ਦੀ ਤੀਮੀ ਐਂ, ਤੇ ਚਾਹੇ ਗੀਤ ਦੀ, ਨੂੰਹ ਤਾਂ ਤੂੰ ਅਮਰੀਕਾ ਆਲ਼ਿਆਂ ਦੀ ਵੱਜਣੈਂ..!"

ਪ੍ਰੀਤ ਦਾ ਰੋਕਿਆ ਬੰਨ੍ਹ ਖੁੱਲ੍ਹ ਗਿਆ
ਸੱਸ ਦੀਆਂ ਦੋ ਮੂੰਹੀਆਂ ਗੱਲਾਂ ਨਾਲ਼ ਉਸ ਦੇ ਸਬਰ ਦੇ ਭਾਂਡਾ ਤਿੜਕ ਗਿਆ

-"ਆਨੰਦ ਕਾਰਜ ਤਾਂ ਮੇਰਾ ਗੀਤ ਜੀ ਦੇ ਨਾਲ਼ ਹੋਇਐ ਮੰਮੀ ਜੀ..! ਜੇ ਖਾਨਦਾਨ ਦੀ ਕੁਲ਼ ਦਾ ਐਡਾ ਫ਼ਿਕਰ ਸੀ, ਤਾਂ ਮੇਰੇ ਗਲ਼ 'ਗੂਠਾ ਜਰੂਰ ਦੇਣਾ ਸੀ..? ਹੋਰ ਗਰੀਬ, ਲੋੜਵੰਦ ਜਾਂ ਕਰੇਵੇ ਆਲ਼ੀਆਂ ਥੋੜ੍ਹੀਆਂ ਤੁਰੀਆਂ ਫ਼ਿਰਦੀਐਂ..? ਨਾਲ਼ੇ ਅਮਰੀਕਾ ਦੇ ਨਾਂ ਨੂੰ ਤਾਂ ਬਥੇਰੀਆਂ ਭੱਜੀਆਂ ਆਉਂਦੀਆਂ..?" ਪ੍ਰੀਤ ਦੀ ਇੱਕੋ ਗੱਲ ਨੇ ਹੀ ਸੱਸ ਦੇ ਮੂੰਹ 'ਤੇ ਥੋਬਾ ਲਾ ਦਿੱਤਾ
-"ਪਰ ਥੋਨੂੰ ਤਾਂ ਸ਼ਾਇਦ ਨੂੰਹ ਵੀ ਨਿਆਣੀ ਉਮਰ ਦੀ ਚਾਹੀਦੀ ਸੀ, ਤੇ ਉਹ ਵੀ ਕੁਆਰੀ..! ਮੰਮੀ, ਤੁਹਾਨੂੰ ਮੇਰੀ ਤੇ ਛੜੇ ਜੀਤ ਦੀ ਉਮਰ ਦੇ ਫ਼ਰਕ ਦਾ ਖਿਆਲ ਨਾ ਆਇਆ..? ਜਿਹੜੀ ਜ਼ਮੀਨ ਜਾਇਦਾਦ ਦੀ ਤੁਸੀਂ ਗੱਲ ਕਰਦੇ ਓਂ, ਉਹ ਤਾਂ ਮੇਰੇ ਕੋਲ਼ ਵੀ ਬਥੇਰੀ ..! 'ਕੱਲੀ 'ਕੱਲੀ ਮੈਂ ਮਾਪਿਆਂ ਦੀ ਕੁੜੀ ਐਂ, ਤੇ ਸਾਰੀ ਜ਼ਮੀਨ ਜਾਇਦਾਦ ਮੈਨੂੰ ਆਉਂਦੀ ਐਂ..? ਮੇਰੀ ਜ਼ਿੰਦਗੀ ਤਾਂ ਤੁਸੀਂ ਖਰਾਬ ਕਰ ਦਿੱਤੀ..? ਮੇਰੇ ਕੁਆਰੇਪਣ 'ਤੇ ਤਾਂ ਕਾਲ਼ਸ ਫੇਰ ਦਿੱਤੀ..? ਥੋਡੀ ਫ਼ੋਕੀ ਅਮਰੀਕਣ ਟੌਹਰ ਨੂੰ ਮੈਂ ਹੇਠ ਵਿਛਾ ਲਵਾਂ ਕਿ ਉਤੇ ਲੈ ਲਵਾਂ..?"

ਬਾਹਰ ਹਨ੍ਹੇਰੇ ਵਿਚ ਠੇਕੇਦਾਰ ਕੰਧ ਨਾਲ਼ ਕੰਨ ਲਾ ਕੇ ਸਾਰੀਆਂ ਗੱਲਾਂ ਸੁਣ ਰਿਹਾ ਸੀ
ਉਸ ਦੇ ਨਾਲ਼ ਖੜ੍ਹਾ ਜੀਤ ਕੱਟਰੂ ਵਾਂਗ ਢੁੱਡਾਂ ਜਿਹੀਆਂ ਮਾਰ ਰਿਹਾ ਸੀ
ਠੇਕੇਦਾਰ ਨੂੰ ਚੇਹ ਚੜ੍ਹ ਗਈ

-"ਤੂੰ ਤਾਂ ਚੁੱਪ ਕਰਕੇ ਖੜ੍ਹਜਾ ਭੈਣ ਦਿਆ ਲੱਕੜਾ..! ਤੂੰ ਮੇਰੀ ਕਿਉਂ ... ਲੈਣੀਂ ਕੀਤੀ ?" ਉਹ ਜੀਤ 'ਤੇ ਵੀ ਖਿਝ ਗਿਆ ਸੀ
ਜੀਤ ਉਸ ਦਾ ਲਗਾਤਾਰ ਝੱਗਾ ਜਿਹਾ ਖਿੱਚੀ ਜਾ ਰਿਹਾ ਸੀ ਅਤੇ ਬੇਸਬਰੀ ਨਾਲ਼ ਹੁੱਝਾਂ ਮਾਰ ਰਿਹਾ ਸੀ
-"ਜੇ ਤੂੰ ਕਿਸੇ ਕਰਮ ਦਾ ਹੁੰਦਾ ਭੈਣ ਚੋਦਾ, ਅਗਲੀ ਨੂੰ ਰਗੜ ਕੇ ਪਰ੍ਹੇ ਮਾਰਦਾ..! ਸ਼ਰਮ ਲਾਜ ਦੀ ਮਾਰੀ ਸਾਲ਼ੀ ਜਮਾਂ ਨਾ ਬੋਲਦੀ..! ਹੁਣ ਡਰੇ ਕੁੱਕੜ ਮਾਂਗੂੰ ਮੇਰੇ ਤਾੜਾਂ ਜੀਆਂ ਮਾਰੀ ਜਾਨੈਂ..?" ਠੇਕੇਦਾਰ ਨੇ ਅਗਲਾ ਪਿਛਲਾ ਸਾਰਾ ਗੁੱਸਾ ਜੀਤ 'ਤੇ ਹੀ ਕੱਢ ਮਾਰਿਆ
-"ਉਹ ਤਾਂ ਹੱਥ ਨ੍ਹੀ ਸੀ ਲਾਉਣ ਦਿੰਦੀ, ਇਉਂ ਮੈਂ ਕਿਮੇ..?" ਉਸ ਨੂੰ ਦਾਰੂ ਵਿਚ ਬੇਰੰਗ ਹੋਏ ਨੂੰ ਕੋਈ ਟਿਕਾਣੇ ਦੀ ਗੱਲ ਨਾ ਔੜੀ
-"ਹੁਣ ਖੜ੍ਹਾ ਡਰਾਕਲ਼ ਕੁੱਤੇ ਮਾਂਗੂੰ ਚਊਂ ਚਊਂ ਕਰੀ ਜਾਨੈਂ..? ਮੇਰਿਆ ਸਾਲ਼ਿਆ ਅੰਦਰ ਨ੍ਹੀ ਘੈਂਟਪੁਣਾਂ ਦਿਖਾਇਆ..? ਕੁੜੀ ਯਾਵੇ ਦਿਆ ਗੋਹਲ਼ ਵਰਗੀ ਰੰਨ ਨ੍ਹੀ ਮਧੋਲ਼ੀ ਗਈ..? ਅਸੀਂ ਹੁਣ ਤੱਕ ਗੇੜਾ ਨ੍ਹੀ ਪੈਣ ਦਿੰਦੇ, ਨਾਲ਼ੇ ਸੱਠਾਂ ਸਾਲਾਂ ਨੂੰ ਪਹੁੰਚਣ ਆਲ਼ੇ ਐਂ..!" ਠੇਕੇਦਾਰ ਨੇ ਜੀਤ ਦਾ ਮਾਵਾ ਜਿਹਾ ਲਾਹ ਧਰਿਆ

ਹਰਦੀਪ ਅਜੇ ਅੰਦਰ ਪ੍ਰੀਤ ਕੋਲ਼ ਹੀ ਸੀ
ਠੇਕੇਦਾਰ ਬੋਚ ਕੇ ਅੰਦਰ ਚਲਾ ਗਿਆ

-"ਕੀ ਗੱਲ ..?" ਠੇਕੇਦਾਰ ਨੇ ਪੈਂਦੀ ਸੱਟੇ ਬੇਥ੍ਹਵਾ ਸੁਆਲ ਸੁੱਟਿਆ
-"ਨੱਥਿਆ..! ਮੈਂ ਪ੍ਰੀਤ ਨੂੰ ਸਮਝੌਤੀਆਂ ਦਿੰਨੀ ਐਂ, ਬਈ ਕਿਹੜਾ ਕਿਸੇ ਨੂੰ ਕੋਈ ਬਹੁਤਾ ਪਤੈ..? ਬਈ ਕੀਹਦੇ ਨਾਲ਼ ਵਿਆਹੀ , ਕੀਹਦੇ ਨਾਲ਼ ਨਹੀਂ..? ਕਿਉਂ ਨ੍ਹੀ ਕੌੜਾ ਘੁੱਟ ਭਰਕੇ ਸਬਰ ਕਰ ਲੈਂਦੀ..? ਮੈਂ ਤਾਂ ਅੱਧੀ ਜੈਦਾਤ ਦਾ ਵੀ ਵੇਰਵਾ ਦੇਤਾ, ਬਈ ਤੇਰੇ ਨਾਂ ਕੱਲ੍ਹ ਨੂੰ ਕਰਵਾ ਦਿਆਂਗੇ..!"
ਇਕ ਪਲ ਤਾਂ ਠੇਕੇਦਾਰ ਨਿਰੁੱਤਰ ਖੜ੍ਹਾ ਰਿਹਾ
ਦਾਰੂ ਪੀਤੀ ਹੋਣ ਦੇ ਬਾਵਜੂਦ ਵੀ ਉਸ ਦੀ ਪ੍ਰੀਤ ਨਾਲ਼ ਅੱਖ ਨਹੀਂ ਮਿਲ਼ ਰਹੀ ਸੀ ਅੰਦਰੋਂ ਚੋਰ ਜਿਉਂ ਸੀ!
-"ਹਰਦੀਪ ਕੁਰੇ..! ਤੂੰ ਬਾਹਰ ਜਾਹ..!" ਠੇਕੇਦਾਰ ਦੇ ਹੁਕਮ ਨਾਲ਼ ਹੀ ਹਰਦੀਪ ਬਾਹਰ ਚਲੀ ਗਈ
ਇਕ ਭਿਆਨਕ ਰਾਤ ਪ੍ਰੀਤ ਦੇ ਸਿਰ 'ਤੇ ਸੀ ਅੱਗੇ ਪਤਾ ਨਹੀਂ ਕੀ-ਕੀ ਹੋਣ ਵਾਲ਼ਾ ਸੀ?
-"ਬੈਠ ਪ੍ਰੀਤ..! ਬੈਠ ਪੁੱਤ..!"
-"ਅੰਕਲ ਤੁਹਾਨੂੰ ਵੀ ਸਾਰਾ ਗਿਆਨ ਸੀ..? ਇਹ ਸਾਰਾ ਕੁਛ ਥੋਡੀ ਸਹਿਮਤੀ ਤੇ ਜਾਣਕਾਰੀ ਵਿਚ ਹੋਇਐ..?" ਪ੍ਰੀਤ ਦਾ ਦਿਲ ਕਰਦਾ ਸੀ ਕਿ ਠੇਕੇਦਾਰ ਦੇ ਢਿੱਡ ' ਟੱਕਰ ਮਾਰੇ!
-"ਮੈਨੂੰ ਜਿੱਡੀ ਮਰਜੀ ਸਹੁੰ ਖੁਆ ਲੈ ਪ੍ਰੀਤ..! ਇਹਦੇ ਬਾਰੇ ਮੈਨੂੰ ਕੱਖ ਨ੍ਹੀ ਪਤਾ ਸੀ..! ਮੈਂ ਤੇਰੇ ਪਿਉ ਨੂੰ, ਤੇਰੀ ਮਾਂ ਨੂੰ ਕਿੰਨੇ ਚਿਰ ਦਾ ਜਾਣਦੈਂ..? ਮੈਂ ਉਹਨਾਂ ਨਾਲ਼ ਦਗਾ ਥੋੜ੍ਹੋ ਕਰਨਾ ਸੀ?" ਉਸ ਨੇ ਦੱਲਿਆਂ ਵਾਲ਼ਾ ਦਾਅ ਖੇਡਿਆ ਬੇਮੋਖੀ ਦਾਰੂ ਪੀਣ ਦੇ ਬਾਵਜੂਦ ਵੀ ਉਹ ਪੂਰਾ ਸੰਭਲ਼ ਕੇ ਗੱਲ ਕਰ ਰਿਹਾ ਸੀ

ਪ੍ਰੀਤ ਨੂੰ ਠੇਕੇਦਾਰ ਤੋਂ ਇਤਬਾਰ ਉਠ ਗਿਆ ਸੀ
ਉਹ ਸਾਰਿਆਂ 'ਤੇ ਹੀ ਸ਼ੱਕੀ ਹੋ ਗਈ ਸੀ
ਜਦੋਂ ਠੇਕੇਦਾਰ ਨੂੰ ਕੋਈ ਉਤਰ ਨਾ ਮਿਲਿਆ ਤਾਂ ਉਹ ਫਿਰ ਬੋਲਿਆ

-"ਪ੍ਰੀਤ..! ਪਤਾ ਮੈਨੂੰ ਵੀ ਨ੍ਹੀ ਸੀ..! ਦੇਖ ਪੁੱਤ, ਕਿੰਨੀਆਂ ਔਖਿਆਈਆਂ ਨਾਲ਼ ਆਹ ਰਿਸ਼ਤਾ ਲੱਭਿਐ? ਅਮਰੀਕਾ ਵੱਸਦਾ ਪ੍ਰੀਵਾਰ , ਸਾਰੀ ਜ਼ਮੀਨ ਜਾਇਦਾਦ ਤੇਰੀ ..! ਇਹਨਾਂ ਨੇ ਕਿਹੜਾ ਐਥੇ ਕੇ ਪੈਲ਼ੀ ਵਾਹੁੰਣੀ ਐਂ..? ਚੁੱਪ ਚਾਪ ਗੱਲ 'ਤੇ ਮਿੱਟੀ ਪਾ ਤੇ ਐਸ਼ਾਂ ਨਾਲ਼ ਵਸ਼..! ਜਿੰਦਗੀ ਵਿਚ ਕਈ ਹਾਦਸੇ ਐਹੋ ਜਿਹੇ ਹੋ ਜਾਂਦੇ , ਬੰਦਾ ਸੋਚ ਵੀ ਨਹੀਂ ਸਕਦਾ..! ਹੁਣ ਤਾਂ ਪੁੱਤਰਾ ਇਹਨਾਂ ਦੀ ਤੇ ਤੇਰੇ ਮਾਂ ਪਿਉ ਦੀ ਇੱਜਤ ਤੇਰੇ ਹੱਥ , ਚਾਹੇਂ ਰੱਖ ਲੈ, ਚਾਹੇਂ ਬਰਬਾਦ ਕਰਦੇ..! ਜਿਹੜਾ ਕੰਮ ਹੋ ਗਿਆ, ਉਹਨੂੰ ਭੁੱਲ ਭੁਲਾ ਕੇ ਜਿੰਦਗੀ ਅਰਾਮ ਨਾਲ਼ ਬਸਰ ਕਰ-!"
-"ਇਹਦਾ ਮਤਲਬ ਇਹ ਅੰਕਲ, ਬਈ ਇਸ ਕਾਂਡ ਦੇ ਵਿਚ ਥੋਡਾ ਵੀ ਪੂਰਾ ਪੂਰਾ ਹੱਥ ਸੀ..? ਚਾਹੇ ਅਸਿੱਧੇ ਤੌਰ 'ਤੇ ਹੋਵੇ..?" ਜਦੋਂ ਕੁੜੀ ਠੇਕੇਦਾਰ ਨੂੰ ਸਿੱਧੀ ਹੋਈ ਤਾਂ ਠੇਕੇਦਾਰ ਦੇ ਮਨ ਨੂੰ ਕਰੋਧ ਚੜ੍ਹ ਗਿਆ
-"ਜਿਹੜਾ ਤੈਨੂੰ ਐਹੋ ਜਿਆ ਘਰ ਲੱਭ ਕੇ ਦਿੱਤੈ, ਆਹ ਗੁਣ ਪਾਉਨੀਂ ਐਂ ਹੁਣ ਤੂੰ ਮੇਰਾ..? ਤੂੰ ਸ਼ੁਕਰ ਕਰ ਬਈ ਤੈਨੂੰ ਐਹੋ ਜਿਆ ਅਮੀਰ ਘਰ ਲੱਭ ਕੇ ਦਿੱਤੈ..? ਖਾਂਦੀ ਪੀਂਦੀ ਨੇ ਬੁਸ਼ਕਾਟਾਂ ਮਾਰਨੀਐਂ, ਤੇਰੀ ਮਰਜੀ ..!"
-"ਅੰਕਲ਼..! ਜੇ ਐਹੋ ਜਿਆ ਕੁਛ ਥੋਡੀ ਆਪਣੀ ਧੀ ਨਾਲ਼ ਬੀਤਿਆ ਹੁੰਦਾ, ਤੁਸੀਂ ਉਹਨੂੰ ਵੀ ਆਹੀ ਮੱਤ ਦਿੰਦੇ..?" ਉਸ ਨੇ ਸੱਚੀ ਗੱਲ ਕਪਾਲ਼ ' ਦੇ ਮਾਰੀ ਕੁੜੀ ਦੀ ਲਹੂ ਲੁਹਾਣ ਹੋਈ ਰੂਹ ਨੁੱਚੜੀ ਜਾ ਰਹੀ ਸੀ ਸੋਹਲ ਆਤਮਾਂ ਰੋਹੀ ਵਿਚ ਖੜ੍ਹੇ ਰੁੱਖ ਦੀ ਤਰ੍ਹਾਂ ਝੰਬੀ ਗਈ ਸੀ

ਗੁੱਸੇ ਨਾਲ਼ ਸੜਿਆ ਠੇਕੇਦਾਰ ਬਾਹਰ ਨਿਕਲ਼ ਗਿਆ
ਹਰਦੀਪ ਥੱਲੇ ਜਾ ਚੁੱਕੀ ਸੀ ਜੀਤ ਧਰਮਸਾਲਾ ਦੇ ਕੁੱਤੇ ਵਾਂਗ ਉਥੇ ਕੰਨ ਸੁੱਟੀ ਖੜ੍ਹਾ ਸੀ

-"ਮਾਸੜ ਜੀ, ਹੁਣ ਮੈਂ ਕੀ ਕਰਾਂ..?" ਉਸ ਦਾ ਮੂੰਹ ਭੱਬੂ ਵਰਗਾ ਬਣਿਆਂ ਪਿਆ ਸੀ ਉਸ ਦੇ ਧੋਤੇ ਮੂੰਹ ਚੁਪੇੜ ਜਿਉਂ ਵੱਜੀ ਸੀ?
-"ਮਾਂ ਦਾ ਯਹਾ ਤੂੰ ਸੰਖ਼..! ਥੱਲੇ ..!" ਉਹ ਲਾਟਾਂ ਛੱਡਦਾ ਥੱਲੇ ਉਤਰ ਗਿਆ ਉਸ ਦੇ ਮਗਰ ਹੀ ਜੀਤ ਧੂੜਾਂ ਪੱਟਦਾ ਜਾ ਰਿਹਾ ਸੀ
-"ਕਿਉਂ..? ਕੀ ਬੋਲਦੀ ..? ਮੰਨਦੀ ਕਿ ਨਹੀਂ..?" ਹਰਦੀਪ ਬੈੱਡ 'ਤੇ ਮੱਖੀ ਵਾਂਗ ਬੈਠੀ ਸੀ
-"ਉਰ੍ਹੇ ਉਏ ਮੇਰੇ ਸਾਲ਼ੇ ਦਿਆ ਚੱਪਣਾਂ ਜਿਆ..!" ਉਸ ਨੇ ਜੀਤ ਨੂੰ ਕਿਹਾ
ਜੀਤ ਹੁਕਮ ਦਾ ਬੱਝਿਆ ਗਿਆ
-"ਬੈਠ ਐਥੇ..! ਹਰਦੀਪ ਕੁਰੇ ਗੱਲ ਇਕ ..! ਕੰਮ ਜਿਹੜਾ ਆਪਾਂ ਕਰਨਾ ਸੀ, ਸੋ ਕਰ ਲਿਆ! ਹੁਣ ਗੱਲ ਇਕ ..!" ਠੇਕੇਦਾਰ ਨੇ ਕਿਹਾ
-"ਉਹ ਕੀ..?" ਹਰਦੀਪ ਕੌਰ ਨੇ ਗੁਟਾਹਰ ਵਰਗੀ ਅਵਾਜ਼ ਕੱਢੀ
-"ਇਹ ਭੈਣ ਚੋਦ ਗੁੰਡੀ ਮਾਂ ਦੀ ਧੀ ..! ਇਹਨੇ ਐਨੇ ਪੋਲੇ ਪੈਰੀਂ ਨ੍ਹੀ ਮੰਨਣਾਂ..!"
-"ਫੇਰ ਕੋਈ ਹੱਲ਼..?"
-"ਇਹਨੂੰ ਧੱਕੇ ਨਾਲ਼ ਕਾਣੀ ਕਰ ਲਓ..! ਹੌਲ਼ੀ ਹੌਲ਼ੀ ਆਪੇ ਪੰਜਾਲ਼ੀ ਹੇਠ ਆਜੂਗੀ..! ਅਲ਼ਕ ਵਹਿੜਕਾ ਵੀ ਚਾਰ ਕੁ ਦਿਨ ਅਲ਼ਕਤ ਮੰਨਦੈ, ਪਿੱਛੋਂ ਐਹੋ ਜਿਆ ਹਾਲ਼ੀ ਨਿਕਲ਼ਦੈ, ਪਟੜੀਫ਼ੇਰ ਧੁੰਮਾਂ ਪਾ ਦਿੰਦੈ..!"
-"ਤੇਰਾ ਮਤਲਬ ਬਈ...!"
-"ਤੂੰ ਮੇਰੇ ਕੋਲ਼ੇ ਬੈਠ ਉਏ ਸਾਲ਼ਿਆ ਧੱਤੂਆ ਜਿਆ..!" ਉਸ ਖਿਝੇ ਹੋਏ ਨੇ ਜੀਤ ਨੂੰ ਧੂਹ ਕੇ ਕੋਲ਼ ਬਿਠਾ ਲਿਆ
-"ਮੈਂ ਕੀ ਕਰਾਂ..? ਉਹ ਤਾਂ...!" ਜੀਤ ਦੀ ਕੋਈ ਪੇਸ਼ ਨਹੀਂ ਜਾ ਰਹੀ ਸੀ ਉਹ ਪਹਾੜੀ ਕਾਂ ਵਾਂਗ ਵਾਰ-ਵਾਰ ਬੋਲਣ ਦਾ ਝੱਸ ਜਿਹਾ ਪੂਰਾ ਕਰਦਾ ਸੀ

-"ਮੇਰੀ ਗੱਲ ਤਾਂ ਸੁਣ ਸਾਲ਼ਿਆ ਮੇਰਿਆ..! ਤੈਨੂੰ ਜੰਮ ਕੇ ਵੀ ਇਹ ਤਰਗੀ ਹੋਊ..?" ਠੇਕੇਦਾਰ ਪ੍ਰੀਤ 'ਤੇ ਘੱਟ ਅਤੇ ਜੀਤ 'ਤੇ ਵੱਧ ਖਿਝਿਆ ਹੋਇਆ ਸੀ ਜਿਸ ਨੇ ਪੂਰੀ ਨਹੀਂ ਪਾਈ ਸੀ
-"ਮੇਰੀ ਤਾਂ ਉਹੋ ਗੱਲ਼..!"
-"ਤੂੰ ਭੈਣ ਦਿਆ ਯਾਰਾ ਚਗਲ਼ਾ, ਮੇਰੀ ਵੀ ਸੁਣ ਲੈ..! ਆਬਦੀ ਜੁਗਨੀ ਦੱਬੀ ਤੁਰਿਆ ਆਉਨੈਂ..!"
-"ਸੁਣੀਂ ਤਾਂ ਜਾਨੈਂ ਮਾਸੜਾ..! ਤੂੰ ਮੈਨੂੰ ਗਾਲ਼ਾਂ ਕਿਉਂ ਕੱਢੀ ਜਾਨੈਂ..?" ਜੀਤ ਨੇ ਗ਼ਿਲਾ ਕੀਤਾ ਰੋਸ ਦਿਖਾਇਆ
-"ਗਾਲ਼ਾਂ ਨਾ ਕੱਢਾਂ ਤੇ ਹੋਰ ਸਾਲ਼ਿਆ ਤੈਨੂੰ ਗੋਲਡ ਮੈਡਲ਼ ਦੇਵਾਂ..? ਨਾਲ਼ ਪਈ ਤੀਮੀ ਨਾ ਵੱਸ ' ਆਵੇ..? ਇਕ ਕੰਮ ਤਾਂ ਤੂੰ ਸਿਰੇ ਨ੍ਹੀ ਲਾ ਸਕਿਆ..? ਹੋਰ ਤੂੰ ਮਾਂ ਆਬਦੀ ਦੀ .... ਕਰੇਂਗਾ?"
-"ਦੱਸ ਤਾਂ ਸਈ..!" ਉਸ ਨੇ ਸਿਰ ਖੁਰਕਿਆ
-"ਲੈ ਸੁਣ ਧਿਆਨ ਨਾਲ਼..! ਜੇ ਤਾਂ ਓਸ ਕੁੱਤੀ ਨੂੰ ਕਰਨੈਂ ਬੱਸ਼...! ਤਾਂ-ਤਾਂ ਠੀਕ ! ਤੇ ਜੇ ਸਾਲ਼ਿਆ ਟਿੱਡੀਆਂ ਬੁਸ਼ਕਰੀ ਜਾਣੀਐਂ, ਤੇਰੀ ਮਰਜੀ..!"
-"ਮੈਥੋਂ ਕੀ ਗਲਤੀ ਹੋਗੀ..? ਮੈਂ ਤਾਂ ਫੜਲੀ ਸੀ..! ਸਾਲ਼ੀ ਉਹ ਤਾਂ ਸੂਈ ਕੁੱਤੀ ਮਾਂਗੂੰ ਬੱਢਣ ਆਉਂਦੀ ਸੀ..!" ਜੀਤ ਨੇ ਆਪਣਾ ਦੁੱਖ ਰੋਇਆ
-"ਹੁਣ ਸੁਣ ਧਿਆਨ ਨਾਲ਼..! ਉਹਨੂੰ ਜਾ ਕੇ ਚੁੰਬੜਜਾ, ਤੇ ਕਾਣੀਂ ਕਰ ਛੱਡ..! ਆਪੇ ਸ਼ਰਮ ਹਜਾ ਦੀ ਮਾਰੀ ਤੇਰੇ ਵਸੂ..! ਜੇ ਹਲ਼ਟ ਦੇ ਕੁੱਤੇ ਮਾਂਗੂੰ ਉਤਲੇ ਗੇੜ ' ਫਿਰੀ ਜਾਵੇਂਗਾ? ਫੇਰ ਤਾਂ ਨਾਲ਼ੇ ਰੰਨ ਗਈ ਤੇ ਨਾਲ਼ੇ ਕੰਨ ਪਾਟੇ, ਰਾਂਝੇ ਦੱਸ ਪਿਆਰ 'ਚੋਂ ਖੱਟਿਆ ਕੀ ਆਲ਼ੀ ਗੱਲ ਹੋਊ..!" ਉਸ ਨੇ ਰੇਤ ਕੇ ਕਮਲ਼ੇ ਜੀਤ ਨੂੰ ਧਾਰ ਦੇ ਦਿੱਤੀ
-"ਕਿਤੇ ਪੁਲ਼ਸ ਨਾ ਧੂਹੀ ਫਿਰੇ ਕੱਲ੍ਹ ਨੂੰ..?" ਹਰਦੀਪ ਅੰਦਰ ਹੋਰ ਡਰ ਕੰਬਿਆ
-"ਮੈਨੀ ਕਰਦਾ ਕੁਛ..! ਮੈਨੂੰ ਤਾਂ ਪੁਲ਼ਸ ਕੁੱਟੂ..! ਤੂੰ ਤਾਂ ਛੁਡਾਉਣਾਂ ਵੀ ਹੈਨ੍ਹੀ...!" ਜੀਤ ਪੁਲ਼ਸ ਦੇ ਨਾਂ ਨੂੰ ਧੰਦਕ ਗਿਆ
-"ਉਏ ਮੇਰਿਆ ਸਾਲ਼ਿਆ ਨਾਸਲ਼ਾ..! ਅਸੀਂ ਕਾਹਦੇ ਆਸਤੇ ਬੈਠੇ ਐਂ ਫੇਰ..? ਪੁਲ਼ਸ ਤੋਂ ਨਾ ਡਰ..! ਬੜ੍ਹਕ ਮਾਰ, ਬੜ੍ਹਕ..! ਪੂਛ ਚੱਕ ਚੱਕ ਸਾਰਾ ਟੱਬਰ ਮੋਕ ਨਾ ਮਾਰੀ ਜਾਓ..! ਜਾਹ ਹੁਣ, ਤੇ ਕਰ ਉਹਨੂੰ ਬੱਤ..! ਡਰੀਂ ਨਾ..! ਇਕ ਵਾਰੀ ਕੰਮ ਕਰ ਕੇ ਪਰ੍ਹਾਂ ਮਾਰੀਂ..! ਬਾਕੀ ਜਿੰਮੇਵਾਰੀ ਮੇਰੀ..! ਪ੍ਰਵਾਹ ਨਾ ਮੰਨ..!"
-"ਜਾਵਾਂ ਫਿਰ..?" ਛੜਾ ਜੀਤ ਤਾਂ ਅੱਗੇ ਹੀ ਹਲ਼ਕਿਆ ਪਿਆ ਸੀ ਉਸ ਨੂੰ ਤਾਂ ਬੱਸ ਸਿਰਫ਼ ਹੱਲਾਸ਼ੇਰੀ ਦੀ ਹੀ ਲੋੜ ਸੀ
-"ਤੇ ਹੋਰ ਹੁਣ ਖੰਡ ਪਾਠ ਖੁੱਲ੍ਹਾਈਏ..?" ਸੜਿਆ ਬਲ਼ਿਆ ਠੇਕੇਦਾਰ ਹੀਂਜਰ ਕੇ ਪਿਆ ਤਾਂ ਜੀਤ ਬਾਹਰ ਨਿਕਲ਼ ਗਿਆ

ਪ੍ਰੀਤ ਗੋਡਿਆਂ ਵਿਚ ਸਿਰ ਦੇਈ ਬੈੱਡ 'ਤੇ ਹੀ ਬੈਠੀ ਸੀ ਜੱਗ ਨਾਲ਼ ਬੀਤਦੀਆਂ ਤਾਂ ਉਹ ਸੁਣਦੀ ਆਈ ਸੀ ਪਰ ਇਹ ਗੱਲ ਉਸ ਨਾਲ਼ ਆਪਣੇ ਨਾਲ਼ ਹੀ ਬੀਤ ਜਾਣੀ ਸੀ..? ਇਸ ਬਾਰੇ ਉਸ ਨੇ ਕਦੇ ਮਨ ਵਿਚ ਵੀ ਕਿਆਸਿਆ ਨਹੀਂ ਸੀ ਉਸ ਦੇ ਹੰਝੂ ਮੱਲੋਮੱਲੀ ਕਿਰੀ ਜਾ ਰਹੇ ਸਨ ਅੱਜ ਉਸ ਨੂੰ ਆਪਣੀ ਮਾਂ ਅਤੇ ਚੁੱਪ ਚਾਪ ਜਿਹਾ ਬਾਪ ਹੱਦੋਂ ਵੱਧ ਯਾਦ ਰਹੇ ਸਨ ਜਿਸ ਕਾਰਨ ਉਸ ਦਾ ਮਨ ਭਰ ਭਰ ਉਛਲ਼ੀ ਜਾ ਰਿਹਾ ਸੀ ਮਾਂ ਅਤੇ ਬਾਪ ਨੇ ਕਦੇ ਉਸ ਦਾ ਮੂੰਹ ਨਹੀਂ ਫ਼ਿਟਕਾਰਿਆ ਸੀ 'ਫ਼ਿੱਟ੍ਹੇ ਮੂੰਹ' ਨਹੀਂ ਆਖਿਆ ਸੀ, ਅਤੇ ਅੱਜ ਉਸ ਨਾਲ਼ ਜੱਗੋਂ ਤੇਹਰ੍ਹਵੀਂ ਵਾਪਰ ਗਈ ਸੀ

ਅੰਦਰ ਜਾਣ ਸਾਰ ਸਿੱਧਰੇ ਜੀਤ ਨੇ ਬੈਠੀ ਪ੍ਰੀਤ ਨੂੰ ਡੱਡ ਵਾਂਗ ਚੁੱਕ, ਮੁਰਗੀ ਵਾਂਗ ਮਰੋੜ ਲਿਆ

ਉਸ ਨੇ ਪਹਿਲਾਂ ਤਾਂ ਕੁਝ ਦੇਰ ਮੁਕਾਬਲਾ ਕੀਤਾ ਪਰ ਜੀਤ ਵਰਗੇ ਸ਼ਰਾਬੀ ਅਤੇ ਬੂਝੜ ਬੰਦੇ ਨਾਲ਼ ਮਾਲੂਕ ਪ੍ਰੀਤ ਦਾ ਕੀ ਮੁਕਾਬਲਾ ਸੀ..? ਸ਼ੇਰ ਅਤੇ ਬੱਕਰੀ ਵਾਲ਼ਾ..? ਜਦੋਂ ਮੁਕਾਬਲੇ ਵਿਚ ਕਾਮਯਾਬ ਨਾ ਹੋਈ ਤਾਂ ਪ੍ਰੀਤ ਨੇ ਮਿੰਨਤਾਂ ਤਰਲੇ ਸ਼ੁਰੂ ਕਰ ਦਿੱਤੇ ਪਰ ਜੀਤ ਬੋਲ਼ਾ ਹੋ ਚੁੱਕਿਆ ਸੀ ਉਸ ਨੂੰ ਦਿਸਣਾ ਬੰਦ ਹੋ ਗਿਆ ਸੀ ਉਸ ਨੂੰ ਇਹ ਵੀ ਨਹੀ ਸੁਰਤ ਸੀ ਕਿ ਚੁਬਾਰੇ ਦਾ ਦਰਵਾਜਾ ਖੁੱਲ੍ਹਾ ਸੀ ਅਤੇ ਬੱਤੀ ਜਗ ਰਹੀ ਸੀ ਪ੍ਰੀਤ ਦਰਦ ਵਿਚ ਚੀਕ ਅਤੇ ਕਰਾਹ ਰਹੀ ਸੀ ਪਰ ਜੀਤ ਬੇਸੁੱਧ ਸੀ ਆਪਣੇ ਕੰਮ ਵਿਚ ਮਘਨ ਸੀ ਹੁਕਮ ਦਾ ਬੱਝਿਆ ਉਹ ਬੇਧਿਆਨਾ ਸੀ ਉਸ ਨੂੰ ਪ੍ਰੀਤ ਦਾ ਕੋਈ ਤਰਲਾ, ਦੁਹਾਈ ਜਾਂ ਕੁਰਲਾਹਟ ਨਹੀਂ ਸੁਣੀਂ ਸੀ ਉਸ ਦੇ ਕੰਨ ਅਤੇ ਅੱਖਾਂ ਇਕ ਤਰ੍ਹਾਂ ਨਾਲ਼ ਬੰਦ ਸਨ ਅਤੇ ਦਿਮਾਗ ਸੁੰਨ ਸੀ ਬਾਹਰ ਹਨ੍ਹੇਰੇ ਵਿਚ ਖੜ੍ਹਾ ਠੇਕੇਦਾਰ ਇਹ ਸਾਰਾ ਕੁਝ ਆਪਣੀਆਂ ਅੱਖਾਂ ਨਾਲ਼ ਦੇਖ ਰਿਹਾ ਸੀ...!

ਅੱਧੇ ਕੁ ਘੰਟੇ ਬਾਅਦ ਜਦ ਜੀਤ ਨੇ ਪ੍ਰੀਤ ਨੂੰ ਢਿੱਲਾ ਛੱਡਿਆ ਤਾਂ ਉਹ ਬੇਸੁਰਤ ਸੀ
ਉਸ ਹੇਠ ਖ਼ੂਨ ਦਾ ਛੱਪੜ ਲੱਗ ਗਿਆ ਸੀ ਪ੍ਰੀਤ ਮਿੱਟੀ ਦੀ ਬੋਰੀ ਵਾਂਗ ਖਿੱਲਰੀ ਪਈ ਸੀ
ਕਮਲ਼ੇ ਜੀਤ ਨੇ ਉਸ ਦੇ ਥਾਂ-ਥਾਂ 'ਤੇ ਨੀਲ ਪਾ ਧਰੇ ਸਨ ਨਾਜ਼ੁਕ ਸਰੀਰ ਥਾਂ ਥਾਂ ਤੋਂ ਖੁਰਚ ਸੁੱਟਿਆ ਸੀ!
ਠੇਕੇਦਾਰ ਚੁੱਪ ਚਾਪ ਕਮਰੇ ਅੰਦਰ ਆਇਆ ਅਤੇ ਜੀਤ ਨੂੰ ਫੜ ਕੇ ਬਾਹਰ ਲੈ ਗਿਆ

-"ਇਹਦੇ ਮੂੰਹ 'ਤੇ ਪਾਣੀ ਦੇ ਛਿੱਟੇ ਮਾਰ, ਇਹਨੂੰ ਸੁਰਤ ਆਜੂ..!"
-"ਫੇਰ..?" ਉਸ ਨੇ ਸਿਰ ਦੀਆਂ ਸਪੋਲ਼ੀਆਂ ਵਰਗੀਆਂ ਜਟੂਰੀਆਂ ਖੁਰਕੀਆਂ
-"ਫੇਰ ਇਕ ਦੋ ਵਾਰੀ ਉਹੀ ਕੰਮ ਫੇਰ ਕਰ..!"
-"ਊਂ ਤਾਂ ਮੈਂ ਠੀਕ ਕੀਤਾ ਨਾ ਮਾਸੜਾ..?"
-"ਮੈਂ ਕਹਿੰਨੈ ਤਹਿ ਲਾ ਦਿੱਤੀ, ਸ਼ਾਬਾਸ਼..! ਦੱਬੀ ਚੱਲ ਕਿੱਲੀ..!"
-"ਤੂੰ ਤਾਂ ਮੈਨੂੰ ਊਂਈਂ ਗਾਲ਼ਾਂ ਕੱਢੀ ਜਾਂਦਾ ਸੀ..!" ਉਸ ਨੇ ਗ਼ਿਲਾ ਕੀਤਾ
-"ਹੁਣ ਨ੍ਹੀ ਕੱਢਦਾ..! ਬੱਸ ਇਕ ਦੋ ਆਰੀ ਆਹੀ ਕੰਮ ਫੇਰ ਕਰਨੈਂ..! ਜੇ ਇਹੇ ਚੁੱਪ ਜੀ ਕਰਜੇ, ਪਾਣੀ ਦੇ ਛਿੱਟੇ ਮੂੰਹ 'ਤੇ ਮਾਰ ਦਿਆ ਕਰ, ਆਪੇ ਬੋਲਣ ਲੱਗਜੂਗੀ..! ਸਾਲੀ ਮੂਰਖ਼ ਬਣਾਉਣ ਵਾਸਤੇ ਖੇਖਣ ਕਰਦੀ ..!" ਆਖ ਕੇ ਠੇਕੇਦਾਰ ਥੱਲੇ ਉੱਤਰ ਗਿਆ
-"ਖੇਖਣ ਤਾਂ ਮਾਸੜਾ ਮੈਂ ਚੱਕਦੂੰ..! ਪਰ ਉਸ ਤੋਂ ਬਾਅਦ ਮੈਂ ਕਿੱਥੇ ਪਊਂ..?" ਉਸ ਨੇ ਜਿਵੇਂ ਜਾਂਦੇ ਮਾਸੜ ਦੀ ਪੂਛ ਫੜਕੇ ਪੁੱਛਿਆ ਸੀ
-"ਤੈਨੂੰ ਮਹਾਰਾਜੇ ਆਲ਼ੇ ਪਲੰਘ 'ਤੇ ਪਾਈਏ..? ਉਤੇ ਪਿਆ ਰਹੀਂ..! ਹੋਰ ਤੂੰ ਥੱਲੇ ਕੇ ਭੈਣ ਯ੍ਹਾਉਣੀਂ ਐਂ..? ਉਹਦੇ ਨਾਲ਼ ਪਿਆ ਰਹੀਂ..! ਉਹ ਹੁਣ ਤੇਰੀ ਤੀਮੀ ਐਂ ਮੇਰਿਆ ਸਾਲ਼ਿਆ ਨਾਸਲ਼ਾ..!"
-"ਚੰਗਾ..! ਗਾਲ਼ਾਂ ਤਾਂ ਨਾ ਕੱਢ..!"
-"ਮੈਂ ਸਾਲ਼ੇ ਦੇ ਮੂੰਹ 'ਤੇ ਮਾਰੂੰ ਲਫ਼ੇੜਾ..! ਲਹੂ ਪੀ ਲਿਆ ਕੁੜੀ ਯਾਵ੍ਹੇ ਦੇ ਕਮਲ਼ੇ ਨੇ..!" ਠੇਕੇਦਾਰ ਥੱਲੇ ਉਤਰ ਗਿਆ

ਜੀਤ ਸਾਰੀ ਰਾਤ ਪ੍ਰੀਤ ਨੂੰ ਜ਼ਿਬਾਹ ਕਰਦਾ ਰਿਹਾ ਜਦੋਂ ਉਹ ਬੇਹੋਸ਼ ਹੋ ਜਾਂਦੀ ਮਾਸੜ ਦੇ ਦੱਸਣ ਅਨੁਸਾਰ ਪਾਣੀ ਦੇ ਛਿੱਟੇ ਮਾਰ ਕੇ ਉਹ ਪ੍ਰੀਤ ਨੂੰ ਹੋਸ਼ ਸਿਰ ਲੈ ਆਉਂਦਾ

ਸਵੇਰ ਤੱਕ ਪ੍ਰੀਤ ਵਿਚ ਜੀਤ ਨੇ ਫ਼ੱਕਾ ਨਹੀਂ ਛੱਡਿਆ ਸੀ ਪੀੜਾਂ ਵਿੰਨ੍ਹੀਂ ਉਹ ਇਕ ਪੀਚ੍ਹੀ ਗੰਢ ਵਾਂਗ ਬੈੱਡ 'ਤੇ ਲਾਮਾ-ਲੇਟ ਪਈ ਸੀ ਨਿਰਬਲ ਅਤੇ ਬਿਲਕੁਲ ਨਿਰਵਸਤਰ..!

ਜੀਤ ਕਦੋਂ ਦਾ ਥੱਲੇ ਜਾ ਚੁੱਕਾ ਸੀ ਜੀਤ ਦੇ ਕੀ ਵੱਸ ਸੀ..? ਉਸ ਨੇ ਤਾਂ ਠੇਕੇਦਾਰ ਮਾਸੜ ਦਾ ਹੁਕਮ ਵਜਾਇਆ ਸੀ ਉਹ ਤਾਂ ਸਰਕਸ ਦੇ ਬਾਂਦਰ ਵਾਂਗ ਮਾਸੜ ਦੀ ਸੀਟੀ 'ਤੇ ਹੀ ਨੱਚਿਆ ਸੀ

ਸਵੇਰੇ ਸੱਤ ਕੁ ਵਜੇ ਸੱਸ ਪ੍ਰੀਤ ਲਈ ਦੁੱਧ ਦਾ ਗਿਲਾਸ ਲੈ ਕੇ ਉੱਪਰ ਆਈ ਤਾਂ ਪ੍ਰੀਤ ਦੀ ਖ਼ਸਤਾ ਹਾਲਤ ਦੇਖ ਕੇ ਉਸ ਦੇ ਪੈਰਾਂ ਹੇਠੋਂ ਮਿੱਟੀ ਨਿਕਲ਼ ਗਈ ਪ੍ਰੀਤ ਖ਼ੂਨ ਵਿਚ ਲੱਥ-ਪੱਥ ਮੂਧੇ ਮੂੰਹ ਪਈ ਬੇਹੋਸ਼ ਸੀ ਉਸ ਨੇ ਕੰਬਲ਼ ਨਾਲ਼ ਪ੍ਰੀਤ ਦਾ ਸਰੀਰ ਢਕ ਕੇ ਹਾਲ ਦੁਹਾਈ ਪਾਈ, ਤਾਂ ਠੇਕੇਦਾਰ ਹੋਰੀਂ ਲੱਦ ਕੇ ਉਸ ਨੂੰ ਹਸਪਤਾਲ਼ ਲੈ ਤੁਰੇ ਪ੍ਰੀਤ ਮਿੱਟੀ ਹੋਈ ਗੱਡੀ ਵਿਚ ਪਈ ਸੀ ਹਰਦੀਪ ਉਸ ਦੇ ਨਾਲ਼ ਕਾਲ਼ਜਾ ਫੜੀ ਬੈਠੀ ਸੀ

ਸ਼ਹਿਰ ਦੇ ਸਰਕਾਰੀ ਹਸਪਤਾਲ਼ ਉਸ ਨੂੰ ਦਾਖ਼ਲ ਕਰਵਾ ਦਿੱਤਾ ਪੱਚੀ ਹਜ਼ਾਰ ਰੁਪਈਆ ਪਹਿਲਾਂ ਜਮ੍ਹਾਂ ਕਰਵਾਇਆ ਗਿਆ

-"ਸਾਰੀ ਗੱਲ ਸਾਂਭਣੀਂ ਤੇਰਾ ਕੰਮ ਐਂ ਨੱਥਿਆ..! ਮੈਂ ਤਾਂ ਪਹਿਲਾਂ ਕੰਨ ਕਰਤੇ ਸੀ, ਬਈ ਕਿਤੇ ਪੁਲ਼ਸ ਨਾਂ ਧੂਹੀ ਫਿਰੇ..?" ਹਰਦੀਪ ਨੇ ਕਿਹਾ ਉਹ ਜ਼ਾਹਿਰਾ ਤੌਰ 'ਤੇ ਡਰੀ ਹੋਈ ਸੀ

-"ਤੂੰ ਚਿੰਤਾ ਕਾਹਦੀ ਕਰਦੀ ਐਂ? ਮੈਂ ਦੇਖਗਾਂ ਬੈਠਾ..!" ਉਸ ਨੇ ਆਖ ਕੇ ਹਰਦੀਪ ਦਾ ਫ਼ਿਕਰ ਨਵਿਰਤ ਕਰ ਦਿੱਤਾ

ਡਾਕਟਰਾਂ ਨੇ ਪ੍ਰੀਤ ਨੂੰ ਸਾਂਭ ਲਿਆ ਸੀ ਕਾਰਨ ਪੁੱਛਣ 'ਤੇ ਠੇਕੇਦਾਰ ਨੇ ਨਵੇਂ ਵਿਆਹ ਦਾ ਵੇਰਵਾ ਦੇ ਦਿੱਤਾ ਸੀ ਪ੍ਰੀਤ ਦੇ ਹੱਥਾਂ 'ਤੇ ਲੱਗੀ ਤਾਜ਼ੀ ਮਹਿੰਦੀ ਇਸ ਦੀ ਸ਼ਾਹਦੀ ਭਰ ਰਹੀ ਸੀ ਪ੍ਰੀਤ ਦੇ ਗੁਲੂਕੋਜ਼ ਤੋਂ ਲੈ ਕੇ ਖ਼ੂਨ ਤੱਕ ਚਾੜ੍ਹਿਆ ਗਿਆ ਸੀ ਤਾਕਤ ਦੇ ਟੀਕੇ ਲਾਏ ਗਏ ਸਨ ਜ਼ਖ਼ਮਾਂ 'ਤੇ ਦੁਆਈ ਲਾ ਦਿੱਤੀ ਗਈ ਸੀ ਅਜੇ ਉਸ ਨੂੰ ਪੂਰੀ ਸੁਰਤ ਤਾਂ ਨਹੀਂ ਸੀ ਪਰ ਜਾਨ ਖ਼ਤਰਾ ਕੋਈ ਨਹੀਂ ਸੀ ਬੱਸ, ਮਾਲੂਕ ਕੁੜੀ ਅੰਦਰੂਨੀ ਤਕਲੀਫ਼ ਨਾ ਝੱਲਦੀ ਹੋਈ ਬੇਹੋਸ਼ ਹੋ ਗਈ ਸੀ ਡਾਕਟਰ ਦੇ ਦੱਸਣ ਅਨੁਸਾਰ ਇਹ ਇਕ ਆਮ ਕੇਸ ਸੀ ਡਾਕਟਰ ਦੀ ਗੱਲ ਸੁਣ ਕੇ ਹਰਦੀਪ ਸੰਤੁਸ਼ਟ ਹੋ ਗਈ ਡਰ ਚੁੱਕਿਆ ਗਿਆ ਸੀ

ਤੀਜੇ ਦਿਨ ਖ਼ਬਰ ਪਹੁੰਚਣ 'ਤੇ ਗੁਰਮੇਲ ਕੌਰ ਅਤੇ ਜੰਗੀਰ ਸਿੰਘ ਹਸਪਤਾਲ਼ ਆਏ ਉਹ ਘਬਰਾਏ ਹੋਏ ਸਨ

ਠੇਕੇਦਾਰ ਉਹਨਾਂ ਨੂੰ ਹਸਪਤਾਲ਼ ਦੇ ਇਕ ਪਾਸੇ ਲੈ ਗਿਆ

-"ਗੱਲ ਸੁਣ ਮੇਰੀ ਗੁਰਮੇਲ ਕੁਰੇ..!" ਠੇਕੇਦਾਰ ਨੇ ਕਿਹਾ
-"ਮੁੰਡਾ ਸੀਗਾ ਜਰਵਾਣਾ..! ਫੇਰ ਵੀ ਅਮਰੀਕਾ ਦੀਆਂ ਖੁਰਾਕਾਂ ਖਾਧੀਐਂ, ਕੋਈ ਨਾ ਕੋਈ ਉਨੀ ਇੱਕੀ ਤਾਂ ਹੋ ਜਾਂਦੀ ..!"
-"ਹੁਣ ਹਾਲ ਕੀ ਪ੍ਰੀਤ ਦਾ-?" ਉਸ ਨੇ ਪੁੱਛਿਆ
-"ਬਿਲਕੁਲ ਠੀਕ ..! ਕੋਈ ਬਹੁਤੀ ਫ਼ਿਕਰ ਆਲ਼ੀ ਗੱਲ ਨ੍ਹੀ..! ਖ਼ੂਨ ਖ਼ਾਨ ਚਾੜ੍ਹਿਆ ਸੀ, ਬੋਤਲਾਂ ਲਾਈਐਂ, ਹੁਣ ਬਿਲਕੁਲ ਚੜ੍ਹਦੀ ਕਲਾ ' ..! ਫ਼ਿਕਰ ਫ਼ਾਕੇ ਆਲ਼ੀ ਕੋਈ ਗੱਲ ਨ੍ਹੀ! ਜੁਆਨ ਸਰੀਰ , ਐਹੋ ਜੀਆਂ ਸੱਟਾਂ ਫ਼ੇਟਾਂ ਨੂੰ ਕੀ ਗੋਲ਼ਦੈ..? ਚਾਰ ਦਿਨਾਂ ਦੀ ਤਾਂ ਗੱਲ , ਬੰਦਾ ਆਪਣੇ ਆਪ ਠੀਕ ਹੋ ਜਾਂਦੈ..!"
-"ਚੱਲੋ ਸਾਨੂੰ ਮਿਲ਼ਾ ਤਾਂ ਦਿਓ..!" ਜੰਗੀਰ ਨੇ ਆਖਿਆ
-"ਮੈਂ ਡਾਕਟਰ ਨਾਲ਼ ਗੱਲ ਕਰਕੇ ਆਉਨੈਂ..!" ਠੇਕੇਦਾਰ ਚਲਾ ਗਿਆ

ਥੋੜੀ ਦੇਰ ਬਾਅਦ ਠੇਕੇਦਾਰ ਨਾਲ਼ ਡਾਕਟਰ ਗਿਆ
ਦੇਖਣ ਪਰਖਣ ਤੋਂ ਪਤਾ ਲੱਗਦਾ ਸੀ ਕਿ ਠੇਕੇਦਾਰ ਡਾਕਟਰ ਨਾਲ਼ ਕਾਫ਼ੀ ਨੇੜਤਾ ਰੱਖਦਾ ਸੀ, ਜਾਂ ਨੇੜਤਾ ਕਰ ਲਈ ਗਈ ਸੀ!
ਸਾਰਿਆਂ ਨੇ ਹੱਥ ਜੋੜ ਕੇ ਡਾਕਟਰ ਨੂੰ 'ਸਤਿ ਸ੍ਰੀ ਅਕਾਲ' ਬੁਲਾਈ

-"ਗੱਲ ਐਨੀਂ ਐਂ..!" ਉਸ ਨੇ ਸੁੱਕਾ ਜਿਹਾ ਥੁੱਕ ਥੁੱਕਦਿਆਂ ਗੱਲ ਸੁਰੂ ਕੀਤੀ ਗਲ਼ੋਂ ਸਟੈਥੋਸਕੋਪ ਲਾਹ ਕੇ ਹੱਥ ਵਿਚ ਫੜ ਲਿਆ
-"ਘਬਰਾਉਣ ਦੀ ਗੱਲ ਕੋਈ ਨ੍ਹੀ..! ਐਹੋ ਜਿਹੇ ਕੇਸ ਆਮ ਹੀ ਹੋ ਜਾਂਦੇ ਨੇ..! ਬਾਹਰਲੇ ਮੁੰਡਿਆਂ ਨੂੰ ਗ੍ਰਹਿਸਤ ਪੱਖੋਂ ਕਾਫ਼ੀ ਤਜ਼ਰਬਾ ਹੁੰਦੈ, ਤੇ ਆਪਣੀਆਂ ਪੇਂਡੂ ਕੁੜੀਆਂ ਹੁੰਦੀਐਂ ਬਿਲਕੁਲ ਕੋਰੀਆਂ..! ਸੋ ਅਜਿਹੇ ਮਾਮਲਿਆਂ ਵਿਚ ਅਜਿਹੇ ਕੇਸ ਹੋ ਜਾਣਾ ਇਕ ਮਾਮੂਲੀ ਗੱਲ ..! ਫ਼ਿਕਰ ਨਾ ਕਰੋ..!"
-"ਅਸੀਂ ਕੁੜੀ ਨੂੰ ਮਿਲ਼ ਸਕਦੇ ਐਂ ਜੀ?"
-"ਦੇਖ ਸਕਦੇ ਹੋ, ਬੋਲ ਕੇ ਡਿਸਟਰਬ ਨਾ ਕਰਿਓ..!"
-"ਚਲੋ, ਦੇਖ ਲਓ..! ਗੱਲ ਫੇਰ ਕਦੇ ਇਕ ਅੱਧੇ ਦਿਨ ' ਕਰ ਲਇਓ..! ਬਹਤਾ ਬੁਲਾਉਣਾ ਵੀ ਠੀਕ ਨਹੀਂ..!" ਠੇਕੇਦਾਰ ਨੇ ਡਾਕਟਰ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਕਿਹਾ

ਉਹ ਅੱਗੜ ਪਿੱਛੜ ਪ੍ਰੀਤ ਦੇ ਕਮਰੇ ਨੂੰ ਤੁਰ ਪਏ

ਸ਼ੀਸ਼ੇ ਵਿਚੋਂ ਦੀ ਡਾਕਟਰ ਨੇ ਇਸ਼ਾਰਾ ਕਰ ਦਿੱਤਾ ਦੂਰ ਕਮਰੇ ਵਿਚ ਪ੍ਰੀਤ ਪਈ ਸੀ ਉਸ ਦਾ ਚਿਹਰਾ ਬੱਗਾ ਹੱਡ ਵਰਗਾ ਹੋ ਗਿਆ ਸੀ ਸੁੱਤੇ ਚਿਹਰੇ ਉਪਰ ਵੀ ਪੀੜ ਦੇ ਨਿਸ਼ਾਨ ਹਾਜ਼ਰ ਸਨ ਇਕ ਪਾਸੇ ਬੋਤਲਾਂ ਲਟਕ ਰਹੀਆਂ ਸਨ ਉਸ ਦਾ ਸਰੀਰ ਪੀਲ਼ਾ ਜ਼ਰਦ ਲੱਗਦਾ ਸੀ ਦੇਖ ਕੇ ਗੁਰਮੇਲ ਕੌਰ ਦਾ ਦਿਲ ਦੋਫ਼ਾੜ ਹੋ ਗਿਆ ਉਸ ਦਾ ਦਿਲ ਕੀਤਾ ਕਿ ਬੇਸੁਰਤ ਪਈ ਧੀ ਨੂੰ ਘੁੱਟ ਕੇ ਬੁੱਕਲ਼ ਵਿਚ ਲੈ ਲਵੇ ਅਤੇ ਉਸ ਦੇ ਜਿਸਮ ਦੀ ਸਾਰੀ ਪੀੜ ਚੂਸ ਸੁੱਟੇ..! ਉਸ ਕੋਲ਼ ਜੰਗੀਰ ਚੁੱਪ ਚਾਪ, ਦੁਖੀ ਜਿਹਾ ਹੀ ਖੜ੍ਹਾ ਸੀ ਇਸ ਭਾਵੀ ਬਾਰੇ ਤਾਂ ਕਿਸੇ ਨੇ ਕਦੇ ਸੋਚਿਆ ਹੀ ਨਹੀਂ ਸੀ..? ਉਹ ਤਾਂ ਸਦਾ ਧੀ ਦੀ ਸੁੱਖ ਹੀ ਮੰਗਦੇ ਰਹੇ ਸਨ

-"ਇਹ ਕਦੋਂ ਕੁ ਸੁਰਤ ' ਆਊ ਡਾਕਟਰ ਸਾਹਿਬ..?"
-"ਹੈ ਤਾਂ ਸੁਰਤ ' ..! ਪਰ ਦੁਆਈ ਦੀ ਘੂਕੀ ਕਰਕੇ ਸੁੱਤੀ , ਕੱਲ੍ਹ ਪਰਸੋਂ ਨੂੰ ਬਿਲਕੁਲ ਠੀਕ ਹੋਜੂਗੀ, ਚਿੰਤਾ ਵਾਲ਼ੀ ਗੱਲ ਕੋਈ ਨ੍ਹੀ.." ਤੇ ਡਾਕਟਰ ਤੁਰ ਗਿਆ

ਗੁਰਮੇਲ ਕੌਰ ਮੁੱਠੀਆਂ ਮੀਟ ਕੇ ਰਹਿ ਗਈ ਸਬਰ ਤੋਂ ਬਿਨਾਂ ਕਰ ਵੀ ਕੀ ਸਕਦੀ ਸੀ?

-"ਤੁਸੀਂ ਇਉਂ ਕਰੋ..! ਘਰੇ ਜਾਓ..! ਜਦੋਂ ਕੁੜੀ ਨੂੰ ਸੁਰਤ ਗਈ, ਮੈਂ ਆਪੇ ਬੰਦਾ ਭੇਜ ਕੇ ਥੋਨੂੰ ਮੰਗਵਾ ਲਊਂ..! ਤੁਸੀਂ ਮੇਰੇ ਹੁੰਦੇ ਕੋਈ ਫ਼ਿਕਰ ਨਾ ਕਰੋ, ਮੈਂ ਤਾਂ ਓਦਣ ਦਾ ਕੁੜੀ ਦੇ ਕੋਲੋਂ ਨ੍ਹੀ ਉਠ ਕੇ ਗਿਆ..! ਚਾਹੇ ਡਾਕਟਰ ਸਾਹਿਬ ਨੂੰ ਪੁੱਛ ਲਓ..!" ਠੇਕੇਦਾਰ ਨੇ ਉਹਨਾਂ ਦੀ ਤਹਿ ਲਾ ਦਿੱਤੀ

ਗੁਰਮੇਲ ਕੌਰ ਅਤੇ ਜੰਗੀਰ ਤੁਰ ਗਏ ਉਹਨਾਂ ਨੂੰ ਠੇਕੇਦਾਰ 'ਤੇ ਵਿਸ਼ਵਾਸ ਜਿਉਂ ਸੀ! ਗੁਰਮੇਲ ਕੌਰ ਨੂੰ ਤਾਂ ਕੁਝ ਜ਼ਿਆਦਾ ਹੀ ਇਤਬਾਰ ਸੀ!

ਠੇਕੇਦਾਰ ਸੋਚੀਂ ਪੈ ਗਿਆ

ਜਦੋਂ ਪ੍ਰੀਤ ਨੂੰ ਸੁਰਤ ਗਈ ਤਾਂ ਗੁਰਮੇਲ ਕੌਰ ਨੇ ਤਾਂ ਇਕ ਨਾ ਇਕ ਦਿਨ ਉਹਨੂੰ ਮਿਲਣਾ ਹੀ ਮਿਲਣਾ ਹੈ..! ਕੋਈ ਸ਼ੱਕ ਨਹੀਂ..! ਪ੍ਰੀਤ ਵੀ ਕੋਈ ਸੁਪੱਤੀ ਨਹੀਂ.. ਉਹ ਵੀ ਆਬਦੀ ਮਾਂ ਨੂੰ ਸਾਰਾ ਕੁਝ ਦੱਸੂ ਹੀ ਦੱਸੂ..! ਜੇ ਭੇਦ ਖੁੱਲ੍ਹ ਗਿਆ, ਤਾਂ ਧੂਤਕੜਾ ਵੀ ਜ਼ਰੂਰ ਪਊ..! ਜੱਗ ਬਦਨਾਮੀ ਹੋਊ..! ਹੋ ਸਕਦੈ ਪੁਲੀਸ ਕੇਸ ਵੀ ਬਣਨ..? ਜੇ ਕੇਸ ਮਹਿਲਾ ਮੰਡਲ਼ ਜਾਂ ਮਾਨੁੱਖੀ ਅਧਿਕਾਰਾਂ ਵਾਲ਼ਿਆਂ ਦੇ ਹੱਥ ਗਿਆ, ਉਹ ਕੰਜਰ ਓਦੂੰ ਵਾਲ਼ ਦੀ ਖੱਲ ਲਾਹੁੰਣਗੇ..! ਜੇਲ਼ਾਂ ਅਦਾਲਤਾਂ ਖਿੱਚ-ਧੂਹ ਵੱਖਰੀ..! ਵਿਆਹ ਕਰਵਾਉਣ ਦਾ ਮੋਹਰੀ ਠੇਕੇਦਾਰਾ ਤੂੰ..! ਦੋਨਾਂ ਧਿਰਾਂ ਨੇ ਨੱਕ ਦੀ ਸੇਧ ਤੇਰੇ ਵੱਲੀਂ ਉਂਗਲ਼ ਕਰ ਦੇਣੀਂ ਐਂ, ਤੇ ਤੈਨੂੰ ਭੱਜੇ ਨੂੰ ਰਾਹ ਨਹੀਂ ਲੱਭਣਾ..! ਇਹ ਤਾਂ ਮੇਰੇ ਸਾਲ਼ੇ ਜਹਾਜ ਚੜ੍ਹਕੇ ਅਮਰੀਕਾ ਜਾ ਬਿਰਾਜਣਗੇ, ਤੇ ਤੂੰ..? ਭੁਗਤੀ ਜਾਈਂ ਪੇਸ਼ੀਆਂ ਤੇ ਭਰੀ ਜਾਈਂ ਪੁਲ਼ਸ ਵਾਲ਼ਿਆਂ ਦੇ ਮੂੰਹ..! ਉਹਨਾਂ ਕੰਜਰਾਂ ਦੇ ਤਾਂ ਮੂੰਹ ਵੀ ਤੰਦੂਰ ਜਿੱਡੇ ਜਿੱਡੇ ਹੁੰਦੇ ..! ਇਹ ਕੁੜੀ ਤਾਂ ਠੇਕੇਦਾਰਾ ਹਸਪਤਾਲ਼ ਦੇ ਬੈੱਡ ਤੇ ਤੇਰੇ ਲਈ ਨਿਰੀ ਬਲਾਅ ਪਈ ..! ਡਾਕਟਰ ਨਾਲ਼ ਕੋਈ ਬੰਨ੍ਹ-ਸੁੱਬ ਕਰ ਕੇ ਇਹਦਾ ਕੋਈ ਹੱਲ ਲੱਭ..! ਤੇ ਨਹੀਂ ਖ਼ੂਹ ਡਿੱਗੀ ਇੱਟ ਮਿੱਤਰਾ ਸੁੱਕੀ ਨਹੀਂ ਨਿਕਲਣੀਂ..! ਸਿਆਪਾ ਆਖਰ ਤੇਰੀ ਜਾਨ ਨੂੰ ਪੈਣੈਂ..! ਕਰ ਲਈਂ ਘਿਉ ਨੂੰ ਭਾਂਡਾ..! ਆਹ ਭੈਣ ਦਾ ਛੁਣਛਣਾ ਯਹਾਵੀ ਅਮਰੀਕਾ ਆਲ਼ੀ ਸਾਲ਼ੀ ਤਾਂ ਐਡੀ ਡਰੂ , ਆਪ ਬਚਣ ਦੀ ਮਾਰੀ ਸਿੱਧੀ ਉਂਗਲ਼ ਤੇਰੇ ਵੱਲੀਂ ਕਰਦੂ..! ਫੜ ਲਈਂ ਬੈਂਗਣ..! ਤੀਮੀਆਂ ਦੀ ਮੱਤ ਸਾਲ਼ੀ ਗਿੱਚੀ ਪਿੱਛੇ ਹੁੰਦੀ ..! ਤੇ ਉਹ ਦੂਜਾ ਮਾਂ ਦਾ ਖ਼ਸਮ ਚੰਦ, ਜੀਤ ਸਿਉਂ..? ਉਹਨੂੰ ਤਾਂ ਜੇ ਪੁਲ਼ਸ ਨੇ ਇਕ ਡੰਡਾ ਦਿਖਾ ਦਿੱਤਾ, ਸਾਲ਼ਾ ਛੱਤਣੀਂ ਚੜ੍ਹਜੂ..! ਕਿਸੇ ਨੇ ਤੇਰਾ ਸਾਥ ਨਹੀਂ ਦੇਣਾਂ..! ਕੀਤੀਆਂ ਦੁੱਲਿਆ ਤੇਰੀਆਂ ਪੇਸ਼ ਲੱਧੀ ਦੇ ਆਈਆਂ..! ਸਿਰ ਖੜ੍ਹੇ ਦਾ ਖ਼ਾਲਸਾ ਹੁੰਦੈ ਮਿੱਤਰਾ ਦੂਰ ਦਿਆ..! ਦਿਨ ਗਿਆ ਟਿਕਾਣੇਂ ਤੇ ਬਾਬੇ ਦਾ ਟੰਬਾ ਜਾਣੇਂ..! ਤੂੰ ਕੋਈ ਤਰਕੀਬ ਸੋਚ..! ਸਿੱਧੀ ਉਂਗਲ਼ ਨਾਲ਼ ਘਿਉ ਨਿਕਲਣਾ ਮੁਸ਼ਕਿਲ ..! ਪਹਿਲਾਂ ਤਾਂ ਆਹ ਜਿਹੜੀ ਬੋਦੀਆਂ ਜੀਆਂ ਬੁੜ੍ਹਕਾਉਂਦੀ ਫ਼ਿਰਦੀ , ਇਹਤੋਂ ਖਿੱਚ ਜਿਹੜਾ ਕੁਛ ਖਿੱਚ ਸਕਦੈਂ..! ਬਥੇਰਾ ਪੈਸਾ ਕੁੱਟਿਐ ਇਹਨੇ ਅਮਰੀਕਾ ਚੋ..! ਸਾਰੀ ਅਮਰੀਕਾ ਸਾਲ਼ੀ ਮੇਰੀ ਨੇ ਲੁੱਟ ਕੇ ਖਾ ਲਈ, ਹੁਣ ਦੇਖ ਕਿਵੇਂ ਚਿੱਤੜ ਉਚੇ ਕਰ ਕਰ ਤੁਰਦੀ ..! ਰੱਬ ਯਾਦ ਨ੍ਹੀ ਸਾਲ਼ੀ ਦੇ..! ਅਖੇ ਮੁੰਡਾ ਵਿਆਹੁੰਣੈਂ..! ਪੁੱਛਣਾ ਹੋਵੇ ਬਈ ਭੈਣ ਦੀਏ ਲੱਕੜੇ, ਕਣ ਕੰਡਾ ਉਹਦੇ ਹੈਨ੍ਹੀ..! ਸੱਤੂ ਉਹਦੇ ਮੁੱਕੇ ਫ਼ਿਰਦੇ , ਮੁੰਡਾ ਵਿਆਹ ਕੇ ਕਰਨਾ ਕੀ ..? ਵਿਆਹ ਤਾਂ ਤੂੰ ਕਰਦੇਂਗੀ, ਪਿੱਛੋਂ ਉਹਦੀ ਨੱਢੀ ਨੂੰ ਲੋਕ ਸਾਂਭਣਗੇ..? ਤੀਮੀ ਨੂੰ ਕੁੱਲੀ, ਗੁੱਲੀ, ਜੁੱਲੀ ਤੋਂ ਬਿਨਾਂ ਹੋਰ ਵੀ ਕੁਛ ਚਾਹੀਦੈ..! ਠੇਕੇਦਾਰਾ, ਸੋਚ ਕਰ..! ਪਿੱਛੋਂ ਮੇਲੇ ਚੱਕੀਰਾਹੇ ਨੂੰ ਕਿਸੇ ਨੇ ਨਹੀਂ ਪੁੱਛਣਾ..! ਸਕੀਮ ਨਾਲ਼ ਚੱਲ਼..! ਸੌਖਾ ਰਹੇਂਗਾ..! ਅਮਰੀਕਾ ਆਲ਼ੀ ਤੋਂ ਦੋ-ਚਾਰ ਲੱਖ ਹੋਰ ਖਿੱਚ..! ਕੁੜੀ ਨੂੰ ਬੁਲਾ ਪਾਰ..! ਪੰਦਰਾਂ ਲੱਖ ਜਿਹੜਾ ਗੁਰਮੇਲ ਕੌਰ ਨੇ ਦਿੱਤਾ ਸੀ, ਉਹਦੀ ਮੋੜ ਮੁੜਾਈ ਚੋਂ ਵੀ ਕੁਛ ਨਾ ਕੁਛ ਖਿੱਚ ਲਵਾਂਗੇ..! ਪੈਸਾ ਬਣਾਉਣ ਦਾ ਵੀ ਕੋਈ ਸਮਾਂ ਹੁੰਦੈ..! ਪਰ ਇਹ ਤਾਂ ਪਾਪ ..! ਕੀ ਪਾਪ ਤੇ ਕੀ ਪੁੰਨ ਠੇਕੇਦਾਰਾ..? ਕੀ ਸੁਰਗ ਤੇ ਕੀ ਨਰਕ..? ਇਹ ਤਾਂ ਸਾਧਾਂ ਦੇ ਨਿਰੇ ਢਕਵੰਜ , ਸਿਰਫ਼ ਖਾਣ ਦੇ ਸ਼ੋਸ਼ੇ..! ਪੈਸੇ ਆਲਾ ਸਵਰਗੀ ਤੇ ਨੰਗ ਨਰਕੀ..! ਪੈਸੇ ਬਿਨਾਂ ਤਾਂ ਅੱਜ ਕੱਲ੍ਹ ਕੋਈ ਰੱਬ ਨੂੰ ਮੱਥਾ ਨ੍ਹੀ ਟੇਕਦਾ..? ਤੂੰ ਕਿਹੜੇ ਵਹਿਣਾਂ ਰੁੜ੍ਹ ਚੱਲਿਐਂ..? ਮਾਰ ਭੁਲੱਥਾ..! ਤੇਰੇ ਦਿਮਾਗ ਵੀਹ ਸਟੇਸ਼ਨ ਐਂ..! ਖੋਲ੍ਹ ਇਕ ਅੱਧਾ ਲਾਹੌਰ ਸਟੇਸ਼ਣ, ਤੇ ਕਰ ਅਮਰੀਕਾ ਆਲ਼ੀ ਸਾਲ਼ੀ ਨੂੰ ਚਿੱਤ..! ਬਾਹਲ਼ਾ ਗਿਆ ਸਾਲ਼ੀ ਨੂੰ ਪੁਲ਼ਸ ਦਾ ਡਰ ਪਾ ਦਿਆਂਗੇ..! ਜੇ ਨਾ ਡਰੇ ਭੂਤ ਮਾਂਗੂੰ ਸਿਰ ਤੇ ਪੈਰ ਰੱਖ ਕੇ ਭੱਜੀ ਤਾਂ ਸਾਨੂੰ ਘੈਂਟ ਠੇਕੇਦਾਰ ਕੌਣ ਕਹੂ..? ਤੇਰੀ ਛਤਰੀ ਤੇ ਤਾਂ ਗੁਰਮੇਲ ਕੌਰ ਵਰਗੀਆਂ ਗੁੱਟਕ ਕੇ ਬਾਜੀਆਂ ਪਾ ਗਈਆਂ..! ਇਹ ਕਿਹੜੇ ਬਾਗ ਦੀ ਮੂਲ਼ੀ ..? ਉਏ ਤੂੰ ਤਾਂ ਗੁਰਮੇਲ ਕੁਰ ਅਰਗੀਆਂ ਵਾਰੀ ਹੱਟ ਕੁੱਤੀਏ ਨ੍ਹੀ ਕਹਿਣ ਦਿੱਤਾ ਸੀ..? ਤੇ ਇਹ ਅਮਰੀਕੀ ਗੱਦਿਆਂ ਤੇ ਚਿੱਤੜ ਘਸਾਉਣ ਆਲ਼ੀ ਤਾਂ ਨਾ ਤਿੰਨਾਂ , ਤੇ ਨਾ ਤੇਰ੍ਹਾਂ ..? ਮਾਰ ਕੋਈ ਧੋਬੀ ਪਟੜਾ ਤੇ ਪਹਿਲਾਂ ਤਾਂ ਅਮਰੀਕਾ ਆਲ਼ੀ ਨੂੰ ਮੁੰਨ..! ਇਹਨੂੰ ਬਣਾਂ ਰੇਲ਼..! ਡਾਕਟਰ ਤਾਂ ਭੈਣ ਚੋਦ ਪੰਜ ਹਜ਼ਾਰ ਨਾਲ਼ ਪੈੜ ਪੈਰ ਧਰਨ ਲੱਗ ਪਿਆ..? ਉਹਨੂੰ ਪੰਜ-ਦਸ ਹਜ਼ਾਰ ਦੀ ਹੋਰ ਚਾਟ ਸੁੱਟ ਦਿਆਂਗੇ..! ਉਹ ਤਾਂ ਆਪਣੀ ਉਂਗਲ਼ ਤੇ ਉਡੂ..! ਤੂੰ ਪਹਿਲਾਂ ਅਮਰੀਕਾ ਆਲ਼ੀ ਕੁੱਤੀ ਨੂੰ ਕਰ ਬੱਤ..! ਇਹ ਤਾਂ ਤੇਰੇ ਹੱਥ ਰਿਜ਼ਰਵ ਬੈਂਕ ਦਾ ਚੈੱਕ ਆਇਐ ਠੇਕੇਦਾਰਾ..! ਇਹਨੂੰ ਜਲਦੀ ਕੈਸ਼ ਕਰਵਾ..! ਹੋਰ ਨਾ ਸਾਲ਼ੇ ਦੀ ਡੇਟ ਲੰਘਜੇ..?

ਕਿਸੇ ਦੀ ਤਿੱਖੀ ਜਿਹੀ ਅਵਾਜ਼ ਨਾਲ਼ ਠੇਕੇਦਾਰ ਦੀ ਸੁਰਤ ਮੁੜੀ!

-"ਰੋਟੀ ਖਾ ਆਉਂਦਾ ਨੱਥਿਆ…!" ਹਰਦੀਪ ਦੀ ਅਵਾਜ਼ ਸੀ
-"
ਰੋਟੀ ਤਾਂ ਸੰਘੋਂ ਹੇਠਾਂ ਨ੍ਹੀ ਹੁੰਦੀ..!" ਠੇਕੇਦਾਰ ਨੇ ਬੜੇ ਦੁਖੀਆਂ ਵਾਂਗ ਕਿਹਾ
-"
ਕੀ ਗੱਲ ਹੋਗੀ..?" ਹਰਦੀਪ ਹੈਰਾਨ ਸੀ
-"ਔਹ ਜਿਹੜੀ ਅੰਦਰ ਪਈ , ਉਹ ਬਣੀ ਤਣੀ ਬਲਾਅ ਆਪਣੇ ਲਈ ਹਰਦੀਪ ਕੁਰੇ..!"
-"ਕਿਉਂ..? ਹੁਣ ਕੀ ਹੋ ਗਿਆ..?" ਹਰਦੀਪ ਦੇ ਪੈਰਾਂ ਹੇਠ ਧਰਤੀ ਥਰਕਣ ਲੱਗ ਪਈ
-"ਇਹਦੇ ਮਾਂ ਪਿਉ ਆਏ ਸੀ..! ਅੱਜ ਤਾਂ ਮੈਂ ਬਚਾ ਕਰ ਲਿਆ, ਪਰ ਬੱਕਰੇ ਦੀ ਮਾਂ ਕਦੋਂ ਕੁ ਤੱਕ ਸੁੱਖ ਮਨਾਊ ਹਰਦੀਪ ਕੁਰੇ..?"
-"ਕੋਈ ਗੱਲ ਵੀ ਦੱਸ਼…?"
-"ਜੇ ਇਹਨੇ ਪੁਲ਼ਸ ਮੂਹਰੇ ਜੁਬਾਨ ਖੋਲ੍ਹਤੀ..? ਘੱਟੋ ਘੱਟ ਬਲਾਤਕਾਰ ਦਾ ਕੇਸ ਤਾਂ ਬਣੂੰ ਬਣੂੰ, ਧੋਖਾ ਧੜ੍ਹੀ ਦੇ ਕੇਸ ਵੀ ਬਲ੍ਹੇਟੇ ਜਾਵਾਂਗੇ..! ਸਾਰੀ ਉਮਰ ਜੇਲ੍ਹ ਦੀਆਂ ਚੱਕੀਆਂ ਪੀਸਦਿਆਂ ਦੀ ਨਿਕਲ਼ਜੂ, ਮੇਰੇ ਤਾਂ ਸਾਹ ਸੰਘ ਅੜਿਆ ਪਿਐ, ਤੂੰ ਗੱਲ ਕਰਦੀ ਐਂ ਫ਼ੁਲਕਿਆਂ ਦੀ..?"
-"ਮੈਂ ਤਾਂ ਆਪ ਪਿੱਟਦੀ ਸੀ…!"
-"ਡੁੱਬੀ ਤਾਂ-ਤਾਂ ਜੇ ਸਾਹ ਨਾ ਆਇਆ..! ਮੈਨੂੰ ਕੀ ਪਤਾ ਸੀ ਬਈ ਉਹ ਬਿੱਜੂ ਇਹਨੂੰ ਊਂਈਂ ਪਾੜ ਕੇ ਖਲਪਾੜ੍ਹਾਂ ਕਰਦੂ..? ਇਹਦੀ ਆਹ ਹਾਲਤ ਕਰਦੂ..? ਮੈਨੂੰ ਤਾਂ ਇਉਂ ਸੀ ਬਈ ਜਿਵੇਂ ਅਸੀਂ ਕਦੀ ਕਦਾਈਂ ਧੱਕਾ ਮੁੱਕੀ ਕਰ ਲੈਂਦੇ ਸੀ, ਉਵੇਂ ਉਹ ਕਰੂ..! ਪਰ ਮੈਨੂੰ ਕੀ ਪਤਾ ਸੀ ਸਾਲ਼ਾ ਬਲਡੋਜਰ ਮਾਂਗੂੰ ਮਿੱਧ ਕੇ ਹਸਪਤਾਲ਼ ਪੁਚਾਦੂ..?" ਆਖ ਕੇ ਠੇਕੇਦਾਰ ਪਾੜੇ ਤੋਂ ਬਾਹਰ ਨਿਕਲ਼ ਗਿਆ
-"ਉਹ ਮੇਰਾ ਸਹੁਰਾ ਝੋਟੀ ਮਾਰਦੇ..! ਇਹ ਤਾਂ ਫੇਰ ਵੀ ਕੁਆਰੀ ਕੁੜੀ ਸੀ..!"

ਹਰਦੀਪ ਦਾ ਦਿਲ ਵੀ ਥਰ-ਥਰ ਕੰਬਣ ਲੱਗ ਪਿਆ

ਉਸ ਨੂੰ ਉਸ ਦੀ ਬਦਨੀਤੀ ਦਾ ਅਹਿਸਾਸ ਹੋਣ ਲੱਗ ਪਿਆ ਕਿ ਠੇਕੇਦਾਰ ਖਹਿੜਾ ਛੁਡਾਊ ਅਤੇ ਭੱਜੂ ਸੀ

-"ਮੈਂ ਤੜਕੇ ਦਾ ਇਹੀ ਸੋਚੀ ਜਾਨੈ ਬਈ ਜੇ ਦੋ ਕੇਸ ਬਣਗੇ, ਤਾਂ ਆਪਾਂ ਸਾਰਿਆਂ ਨੇ ਬੱਝੇ ਨੀ ਛੁੱਟਣਾਂ..! ਚੱਲ ਮੇਰੇ ਭਾਈ, ਪਾਈ ਫਿਰੀਂ ਜੇਲ੍ਹ ਦੀ ਬਰਦੀ, ਤੇ ਥੱਪੀ ਚੱਲੀਂ ਪਰੌਠੇ ਕੈਦੀਆਂ ਦੇ..! ਕਰੀ ਜਾਈਂ ਪੁਲ਼ਸ ਆਲ਼ਿਆਂ ਨੂੰ ਖ਼ੁਸ਼..! ਉਹ ਤਾਂ ਹੁੰਦੇ ਵੀ ਸਾਲ਼ੇ ਪ੍ਰੇਤਾਂ ਅਰਗੇ , ਮੀਂਹ ਪਏ ਤੋਂ ਬਾਖਰੂ ਬੋਲਦੇ ..!"

ਹਰਦੀਪ ਦੇ ਸਿਰ ਵਿਚ ਪੀਪਣੀਆਂ ਵੱਜਣ ਲੱਗ ਪਈਆਂ

-"ਮਾਨੁੱਖੀ ਅਧਿਕਾਰਾਂ ਵਾਲ਼ੇ ਤੇ ਮਹਿਲਾ ਮੰਡਲ਼ ਆਲ਼ੇ ਐਹੋ ਜੇ ਕੇਸਾਂ ਨੂੰ ਇਉਂ ਲੈਂਦੇ , ਜਿਵੇਂ ਕੁਕੜੀ ਘੰਗਾਰ ਨੂੰ ਪੈਂਦੀ ..!"
-"ਹੁਣ ਕੋਈ ਉਪਾਅ..?" ਹਰਦੀਪ ਨੂੰ ਕਿਸੇ ਪਾਸੇ ਨਿਕਲਣ ਨੂੰ ਵਿਰਲ਼ ਨਹੀਂ ਮਿਲ਼ਦੀ ਸੀ
-"ਉਪਾਅ ਤਾਂ ਇਹਦਾ ਕੋਈ ਵੱਡਾ ਸੋਚਣਾਂ ਪਊ..!" ਠੇਕੇਦਾਰ ਨੇ ਉਸ ਦੀ ਰਗ ਨੂੰ ਹੱਥ ਪਾ ਲਿਆ
-"ਸੋਚਣਾਂ ਫਿਰ ਕੀਹਨੇ ਐਂ..? ਤੂੰ ਤਾਂ ਸੋਚਣੈਂ ਨੱਥਿਆ..! ਅੱਗੇ ਵੀ ਤੈਨੂੰ ਅੱਗੇ ਲਾਇਆ ਸੀ-!"
-"ਅੱਗੇ ਲੱਗ ਕੇ ਮੈਂ ਕਿਹੜਾ ਕਿਤੇ ਕੰਮ ਨ੍ਹੀ ਸਿਰੇ ਚਾੜ੍ਹਿਆ..? ਜੇ ਆਬਦਿਆਂ ਕੱਖ ਕੰਡਾ ਨ੍ਹੀ, ਮੈਂ ਕੀ ਕਰਾਂ..? ਪੈਸਾ ਖੋਟਾ ਆਬਦਾ ਬਾਣੀਏਂ ਨੂੰ ਕੀ ਦੋਸ਼..? ਪੈਸਾ ਤਾਂ ਆਬਦਾ ਖੋਟੈ ਹਰਦੀਪ ਕੁਰੇ..! ਇਕ ਸਾਲ਼ਾ ਊਂ ਖਾਲੀ ਕਾਰਤੂਸ ਤੇ ਦੂਜਾ ਤੱਤੇ ਪੈਰਾਂ ਆਲ਼ਾ..! ਚੰਗੀ ਭਲੀ ਕੁੜੀ ਉਲੱਦ ਕੇ ਔਹ ਮਾਰੀ..! ਤੂੰ ਦੱਸ ਬਈ ਬੰਦੇ ਥੱਲੇ ਕਦੇ ਤੀਮੀ ਮਰੀ ..? ਚਾਹੇ ਕਿੱਡਾ ਵੀ ਘੈਂਟ ਹੋਵੇ..? ਗਧਿਆਂ ਹੇਠ ਆਈਆਂ ਅਗਲੀਆਂ ਕੀ ਕਰਨ..? ਦੋਸ਼ ਦੇਈਏ ਤਾਂ ਕੀਹਨੂੰ ਦੇਈਏ..? ਮੈਨੂੰ ਤਾਂ ਡਰ ਲੱਗਦੈ ਕਿਤੇ ਕੋਲਿਆਂ ਦੀ ਦਲਾਲੀ ਮੈਂ ਸਾਧ ਨਾ ਰਗੜਿਆ ਜਾਵਾਂ..? ਨਾ ਕੁਛ ਲੈਣ ਨੂੰ, ਨਾ ਖੱਟਣ ਨੂੰ..! ਸਾਲ਼ੀ ਬਾਧੂ ਦੀ ਮੂੰਹ ਕਾਲ਼ਸ਼..!"

-"ਹੁਣ ਮੰਝਧਾਰ ਦਗਾ ਨਾ ਦੇਹ ਨੱਥਿਆ..!" ਹਰਦੀਪ ਨੂੰ ਚਾਰ ਚੁਫ਼ੇਰੇ ਹਨ੍ਹੇਰ ਗੁਬਾਰ ਦਿਸਣ ਲੱਗ ਪਿਆ ਉਸ ਨੂੰ ਠੇਕੇਦਾਰ ਦੀ ਬੇਈਮਾਨੀ ਦਾ ਵੀ ਪਤਾ ਲੱਗ ਗਿਆ ਸੀ ਪਰ ਹੁਣ ਪਾਣੀ ਦੇ ਮਾਰੇ ਨੂੰ ਪਾਣੀ ਹਰਾ ਕਰਨ ਵਾਂਗ, ਠੇਕੇਦਾਰ ਤੋਂ ਬਿਨਾਂ ਉਹ ਡੱਕੇ ਦੀ ਨਹੀਂ ਸੀ

-"ਦਗਾ ਦੇਣ ਬਾਰੇ ਤੈਨੂੰ ਕੌਣ ਕਹਿੰਦੈ ਹਰਦੀਪ..? ਆਹੀ ਇਨਾਮ ਦੇਣਾ ਸੀ ਤੂੰ ਮੈਨੂੰ..? ਅੱਜ ਕੱਲ੍ਹ ਭਲੇ ਦਾ ਵੀ ਜਮਾਨਾ ਹੈਨ੍ਹੀ..!" ਉਹ ਚੰਗਾ ਭਲਾ ਤਿਲ੍ਹਕਦਾ ਜਾ ਰਿਹਾ ਸੀ
-"ਤੂੰ ਦੱਸ ਤਾਂ ਸਹੀ ਬਈ ਤੇਰੀ ਕਿਹੜੀ ਗੱਲ ਮੋੜੀ ..? ਤੇਰਾ ਹਰ ਬੋਲ ਸੱਤ ਕਰਕੇ ਮੰਨਿਐਂ, ਤੂੰ ਤਾਂ ਬਿਨਾ ਗੱਲੋਂ ਉਲਟੀ ਗੰਗਾ ਵਗਾਈ ਜਾਨੈਂ..?" ਹਰਦੀਪ ਦੁਹੱਥੜ ਮਾਰਨ ਵਾਲ਼ੀ ਹੋਈ ਖੜ੍ਹੀ ਸੀ
-"ਇਹਦੇ ਮਾਂ ਪਿਉ ਨੂੰ ਕੀ ਉੱਤਰ ਦੇਵਾਂਗੇ..? ਤੂੰ ਤਾਂ ਅਮਰੀਕਾ ਜਾ ਵੱਜੇਂਗੀ..? ਵਸਣਾ ਤਾਂ ਸ਼ਰੀਕੇ ਦੇ ਵਿਚ ਅਸੀਂ ਐਂ…!" ਉਹ ਪਲ-ਪਲ ਭਾਰੀ ਪੈਂਦਾ ਜਾ ਰਿਹਾ ਸੀ
-"ਕੋਈ ਰਾਹ ਵੀ ਪਾਵੇਂ..? ਬਾਧੂ ਜੀਆਂ ਬਾਤਾਂ ਦੀ ਮੈਨੂੰ ਸਮਝ ਨ੍ਹੀ ਪੈਂਦੀ..! ਤੂੰ ਤਾਂ ਬਿਨਾਂ ਗੱਲੋਂ ਲੀਹੋਂ ਲਹਿੰਦਾ ਜਾਨੈਂ..?"
-"ਸੌ ਸਿਆਣੇ ਇੱਕੋ ਮੱਤ..! ਗੱਲ ਸੁਣ ਮੇਰੀ ਧਿਆਨ ਨਾਲ਼..! ਨੇੜੇ ਜਾਹ..!"

ਹਰਦੀਪ ਨੇੜੇ ਗਈ ਉਸ ਦਾ ਸਾਰਾ ਸਰੀਰ ਮੁੜ੍ਹਕੇ ਨਾਲ਼ ਭਿੱਜ ਗਿਆ ਸੀ

-"ਜੇ ਗੱਲ ਪੁਲ਼ਸ ਹੱਥ ਗਈ, ਅਗਲਿਆਂ ਨੇ ਭੱਜਿਆਂ ਨੂੰ ਜਾਣ ਨ੍ਹੀ ਦੇਣਾਂ, ਆਬਦਾ ਪੜ੍ਹਿਆ ਵਿਚਾਰ ਲੈ..! ਇਹ ਅਮਰੀਕਾ ਆਲ਼ੀ ਪੁਲ਼ਸ ਤਾਂ ਹੈਨ੍ਹੀ..! ਇਹ ਤਾਂ ਕੀ ਬੰਦਾ, ਕੀ ਬੁੜ੍ਹੀ, ਮੂਧਾ ਪਾਉਣ ਲੱਗੇ ਮਿੰਟ ਨ੍ਹੀ ਲਾਉਂਦੇ..! ਜਿਹੜੀ ਸ਼ਰੀਕੇ ਕਬੀਲੇ ਮਿੱਟੀ ਪੱਟੀ ਜਾਊ, ਉਹ ਵੱਖਰੀ..!"

-"ਹੁਣ ਕੁਛ ਪੱਲੇ ਵੀ ਪਵੇਂਗਾ ਜੱਗੋਂ ਜਾਣਿਆਂ..?" ਉਹ ਬੜੀ ਕਸੂਤੀ ਫ਼ਸੀ ਮਹਿਸੂਸ ਕਰ ਰਹੀ ਸੀ
-"ਜਿੰਨਾਂ ਚਿਰ ਇਹਦਾ ਘੋਗਾ ਚਿੱਤ ਨ੍ਹੀ ਕਰਵਾਉਂਦੇ, ਇਹ ਗੱਲ ਦੱਬੀ ਨ੍ਹੀ ਜਾਣੀਂ..! ਇਹਦੇ ਆਲ਼ੀ ਬੋਤੀ ਬੋਹੜ ਥੱਲੇ ਬੰਨ੍ਹਣੀਂ ਪਊ..!" ਸੱਚੀ ਆਖ ਕੇ ਠੇਕੇਦਾਰ ਨੇ ਉਸ ਦਾ ਚਿਹਰਾ ਨਿਹਾਰਿਆ ਠੇਕੇਦਾਰ ਦਾ ਆਪਣਾ ਚਿਹਰਾ ਵੀ ਪੱਥਰ ਹੋਇਆ ਪਿਆ ਸੀ
-"ਕਤਲ਼..!" ਹਰਦੀਪ ਨੂੰ ਚੱਕਰ ਆਇਆ ਉਸ ਦੇ ਚਿਹਰੇ ਤੇ ਹਵਾਈਆਂ ਉੱਡ ਰਹੀਆਂ ਸਨ

-"ਆਹੋ..! ਕਤਲ ਕਿਹੜਾ ਆਪਾਂ ਕਰਨੈਂ..? ਕਿਸੇ ਨਰਸ ਨੂੰ ਦੇਵਾਂਗੇ ਦੋ ਚਾਰ ਲੱਖ, ਬੇੜਾ ਪਾਰ..! ਨਾ ਆਪਣੀ ਹਿੰਗ ਲੱਗੇ, ਨਾ ਫਟਕੜੀ..! ਕੰਮ ਫ਼ਤਹਿ..!"
ਹਰਦੀਪ ਬੇਹੋਸ਼ ਹੋ ਕੇ ਡਿੱਗ ਪਈ
ਠੇਕੇਦਾਰ ਪਾਣੀ ਦਾ ਗਿਲਾਸ ਭਰ ਕੇ ਲਿਆਇਆ ਸਹਾਰਾ ਦੇ ਕੇ ਹਰਦੀਪ ਦੇ ਮੂੰਹ ਤੇ ਛਿੱਟੇ ਮਾਰੇ ਪਰਨੇ ਨਾਲ਼ ਹਵਾ ਝੱਲੀ ਗਈ ਉਹ ਕੁਝ ਕੁ ਸੁਰਤ ਫੜ ਗਈ
-"ਬੇਸੁਰਤ ਹੋਣ ਨਾਲ਼ ਕੁਛ ਨੀ ਬਣਨਾ..! ਦਿਲ ਕਰੜਾ ਕਰਕੇ ਨਾਲ਼ ਵਗੇਂਗੀ, ਤਾਂ ਖਹਿੜ੍ਹਾ ਛੁੱਟੂ..! ਨਹੀਂ ਤੇਰੇ ਅਰਗੀ ਥੋੜ ਦਿਲੀ ਦੂਜਿਆਂ ਨੂੰ ਵੀ ਨਰੜਾ ਧਰਦੀ ..!"
ਹਰਦੀਪ ਸਿਲ਼ ਪੱਥਰ ਹੋਈ ਬੈਠੀ ਸੀ

ਠੇਕੇਦਾਰ ਉਸ ਨੂੰ ਪਰਨੇਂ ਦੀ ਝੱਲ ਮਾਰੀ ਜਾ ਰਿਹਾ ਸੀ

-"ਜੇ ਤਾਂ ਕਰ ਸਕਦੀ ਐਂ ਖਰਚਾ ਬਰਚਾ..? ਤਾਂ-ਤਾਂ ਆਪਾਂ ਨੂੰ ਕੱਖ ਨ੍ਹੀ ਹੋਣ ਲੱਗਿਆ..! ਤੇ ਜੇ ਇਉਂ ਖੇਖਣ ਕਰ ਕਰ ਦਿਖਾਈ ਜਾਵੇਂਗੀ, ਆਟੇ ਨਾਲ਼ ਘੁਣ ਵੀ ਨ੍ਹੀ ਬਚਣਾਂ..! ਤੇਰੇ ਨਾਲ਼ ਅਸੀਂ ਵੀ ਰਗੜੇ ਜਾਵਾਂਗੇ..!"
-"ਨੱਥਿਆ..! ਤੂੰ ਐਡਾ ਪੱਥਰ ਦਿਲ ਕਿਉਂ ਐਂ?" ਉਸ ਨੇ ਅੱਧ-ਬੇਹੋਸ਼ੀ ਦੀ ਹਾਲਤ ਵਿਚ ਆਖਿਆ
-"ਵਕਤ ਬੰਦੇ ਨੂੰ ਬਣਾਂ ਦਿੰਦੈ..! ਲੋਕ ਸੱਪ ਨੂੰ ਕਿਉਂ ਮਾਰਦੇ ..? ਬਈ ਸਾਲ਼ਾ ਕਿਤੇ ਸਾਨੂੰ ਨਾ ਰਾੜ੍ਹ ਜਾਵੇ..! ਮਾਰਦੇ ਨ੍ਹਾਂ..?"
ਹਰਦੀਪ ਨੇ ਹਾਂ ਵਿਚ ਸਿਰ ਹਿਲਾਇਆ
-"ਤੇ ਹੁਣ ਸਮਝਲਾ ਬਈ ਆਪਣੇ ਮੰਜੇ ਤੇ ਵੀ ਸੱਪ ਚੜ੍ਹ ਆਇਆ, ਦੱਸ ਕੀ ਕਰੇਂਗੀ..? ਮਰਦਾ ਬੰਦਾ ਸੌ ਅੱਕ ਚੱਬਦੈ..! ਗਾਉਣ ਆਲ਼ੇ ਗਾਉਂਦੇ ਹੁੰਦੇ , ਮਰਦੀ ਨੇ ਅੱਕ ਚੱਬਿਆ, ਹਾਰ ਕੇ ਜੇਠ ਨਾਲ਼ ਲਾਈਆਂ..! ਹੋਰ ਅਗਲੀ ਨੂੰ ਬਦਨਾਮੀ ਦਾ ਚਾਅ ਨ੍ਹੀ ਹੁੰਦਾ..!"
ਹਰਦੀਪ ਉਠ ਕੇ ਬੈਠ ਗਈ
-"ਗੱਲਾਂ ਹੁਣ ਤੇਰੇ ਸਾਹਮਣੇਂ ਦੋ ..! ਜਾਂ ਤਾਂ ਟਾਂਡਿਆਂ ਆਲ਼ੀ ਤੇ ਜਾਂ ਭਾਂਡਿਆਂ ਆਲ਼ੀ..!"
-"………..!"
-"ਜਾਂ ਤਾਂ ਇਹ ਨ੍ਹੀ ਤੇ ਜਾਂ ਆਪਾਂ ਨ੍ਹੀ..! ਆਪਾਂ ਨੂੰ ਇਕ ਧਿਰ ਦੀ ਬਲੀ ਚਾੜ੍ਹਨੀ ਪੈਣੀਂ ਐਂ..! ਫ਼ੈਸਲਾ ਹਰਦੀਪ ਕੁਰੇ ਤੇਰੇ ਆਬਦੇ ਹੱਥ ..!"
-"ਤੇਰਾ ਮਨ ਕੀ ਕਹਿੰਦੈ..?" ਹਰਦੀਪ ਜਿਵੇਂ ਭੋਰੇ ਚੋਂ ਬੋਲੀ ਸੀ
-"ਡਾਕਟਰ ਨਾਲ਼ ਮੇਰੀ ਬੁੱਕਲ਼ ਖੁੱਲ੍ਹੀ , ਉਹਨੇ ਮਾਰ ਕੇ ਮੁਸ਼ਕ ਵੀ ਨ੍ਹੀ ਕੱਢਣਾ..! ਰਾਤ ਨੂੰ ਚੱਕ ਕੇ ਪਿੰਡ ਲੈ ਚੱਲਾਂਗੇ, ਤੇ ਰੱਬ ਤੇਰਾ ਭਲਾ ਕਰੇ, ਸਵੇਰ ਤੱਕ ਸਸਕਾਰ ਕਰ ਦਿਆਂਗੇ..! ਕੰਮ ਖ਼ਤਮ..! ਨਾ ਰਹੂਗਾ ਬਾਂਸ ਤੇ ਨਾ ਵੱਜੂਗੀ ਬੰਸਰੀ..! ਤੂੰ ਗੀਤ ਨੂੰ ਲੈ ਕੇ ਅਮਰੀਕਾ ਜਾ ਵੱਜੀਂ..! ਐਸ਼ਾਂ ਕਰੀਂ ਬੁੱਲੇ ਵੱਢੀਂ..!"
-"ਦੇਖ ਲੈ ਜਿਵੇਂ ਤੇਰਾ ਚਿੱਤ ਕਹਿੰਦੈ..! ਪਰ ਮੇਰਾ ਮਨ ਨ੍ਹੀ ਮੰਨਦਾ, ਕਿਸੇ ਨਿਰਦੋਸ਼ ਦੀ ਜਾਨ ਲੈਣੀਂ ਤਾਂ ਪਾਪ ਨੱਥਿਆ..!"
-"ਜੇ ਤੇਰਾ ਸਾਰਾ ਟੱਬਰ ਅੰਦਰ ਦੇਤਾ, ਫੇਰ ਪੁੰਨ ਹੋਜੂ..? ਨਾ ਫੇਰ ਸਰਾਧ ਹੋ ਜਾਣਗੇ..? ਤਾਂ ਹੀ ਤਾਂ ਸਿਆਣੇਂ ਕਹਿੰਦੇ ਬਈ ਥੋਨੂੰ ਮੱਤ ਨ੍ਹੀ ਹੁੰਦੀ..? ਮੇਰੀ ਮੰਨ..! ਕਿਸੇ ਕਾਲ਼ੇ ਚੋਰ ਨੂੰ ਖ਼ਬਰ ਨ੍ਹੀ ਹੋਊਗੀ..! ਇਕ ਤੈਨੂੰ ਤੇ ਇਕ ਮੈਨੂੰ ਪਤੈ, ਲਾਸ਼ ਨੇ ਤਾਂ ਬੋਲਣਾਂ ਕੀ ..? ਡਾਕਟਰ ਤਾਂ ਆਪ ਚੋਰ ਹੋਊ, ਉਹਨੇ ਤਾਂ ਭੇਤ ਕੱਢਣਾਂ ਕੀ ..? ਡਾਕਟਰੀ ਰਿਪੋਟ ਜੋ ਕਹੇਂ ਆਪਾਂ ਲਿਖਵਾ ਲਵਾਂਗੇ! ਇਹ ਮੇਰਾ ਕੰਮ ਐਂ..! ਡਾਕਟਰੀ ਰਿਪੋਟ ਤੋਂ ਉਤੇ ਤਾਂ ਨ੍ਹੀ ਕੋਈ ਚੀਜ਼..? ਬੱਸ ਤੈਨੂੰ ਪੈਸੇ ਧੇਲੇ ਦਾ ਪ੍ਰਬੰਧ ਕਰਨਾ ਪਊ..! ਬਾਕੀ ਮੇਰਾ ਜਿੰਮਾਂ..!"
-"ਕਿੰਨੇ ਕੁ ਨਾਲ਼ ਸਰਜੂ..?"

-"ਪੰਜ ਸੱਤ ਤਾਂ ਲੱਗ ਜਾਊ..! ਜੇ ਕੇਸ ਬਣ ਗਿਆ, ਪੰਜ ਸੱਤ ਤਾਂ ਫੇਰ ਵੀ ਲੱਗੂ..? ਪੈਂਦ ਪੈਜਾ ਚਾਹੇ ਸਿਰ੍ਹਾਣੇਂ ਪੈਜਾ, ਚਿੱਤੜ ਬਰਾਬਰ ਆਉਣਗੇ..! ਖਰਚਾ ਓਡੋ ਕੈਡ ਤੇ ਕੈਦ ਬਾਧੂ ਦੀ..!" ਦਲੀਲਾਂ ਦੇ-ਦੇ ਕੇ ਠੇਕੇਦਾਰ ਨੇ ਹਰਦੀਪ ਨੂੰ ਇਕ ਤਰ੍ਹਾਂ ਨਾਲ਼ ਪ੍ਰੈੱਸ ਕਰ ਦਿੱਤਾ ਉਸ ਦੇ ਸਾਰੇ ਵਲ਼-ਛਲ਼ ਕੱਢ ਮਾਰੇ ਉਹ ਉਸ ਨੂੰ ਦਲੀਲਾਂ ਦਾ ਨਿਆਣਾਂ ਮਾਰ ਕੇ ਥਾਂ ਤੇ ਹੀ ਸੁੱਟੀ ਬੈਠਾ ਸੀ

ਹਰਦੀਪ ਨੂੰ ਮਹਿਸੂਸ ਹੋਇਆ ਕਿ ਠੇਕੇਦਾਰ ਬੁਰੀ ਤਰ੍ਹਾਂ ਮੇਰੇ ਪੈਸੇ ਨੂੰ ਚਿੰਬੜਿਆ ਹੋਇਆ ਹੈ ਅਤੇ ਢੰਗ ਨਾਲ਼ ਭੋਰ ਭੋਰ ਛਕ ਵੀ ਰਿਹਾ ਹੈ ਸ਼ੁਰੂ ਤੋਂ ਹੀ ਇਹ ਕੋਈ ਨਾ ਕੋਈ ਸਕੀਮ ਸਿਰਫ਼ ਅਤੇ ਸਿਰਫ਼ ਪੈਸਾ ਦਬੋਚਣ ਲਈ ਹੀ ਘੜ੍ਹ ਰਿਹਾ ਸੀ ਘਰ ਦਾ ਭੇਤੀ ਬਣ ਕੇ ਉਹ ਲੰਕਾ ਢਾਹ ਰਿਹਾ ਸੀ ਪਰ ਹੁਣ ਉਹ ਖ਼ਤਰਨਾਕ ਸਥਿਤੀ ਵਿਚ ਸੀ ਜੇ ਆਕੀ ਹੋ ਕੇ ਕੁਝ ਬੋਲਦੀ ਸੀ, ਤਾਂ ਠੇਕੇਦਾਰ ਨੇ ਝੱਗਾ ਚੁੱਕ ਕੇ ਤਿੱਤਰ ਹੋ ਜਾਣਾ ਸੀ ਹੋ ਸਕਦਾ ਹੈ ਕਮੀਨਾ ਵਾਅਦਾ ਮੁਆਫ਼ ਗਵਾਹ ਬਣ ਕੇ ਸਾਨੂੰ ਜਿੰਦਗੀ ਭਰ ਲਈ ਨਰੜਾ ਹੀ ਦੇਵੇ ਤੇ ਕੋਠੀ ਜ਼ਮੀਨ ਤੇ ਵੀ ਕਬਜਾ ਜਮਾ ਲਵੇ? ਜੀਤ ਤਾਂ ਇਹਤੋਂ ਇਉਂ ਚੱਲਦੈ, ਜਿਵੇਂ ਤੀਰੋਂ ਕਾਂ..? ਇਹ ਤਾਂ ਤੇਰੀ ਸਾਰੀ ਜਾਇਦਾਦ ਨੂੰ ਜੱਫ਼ਾ ਮਾਰੂ ਹਰਦੀਪ..! ਤੂੰ ਗਿੱਦੜਮਾਰ ਬੰਦੇ ਦੀਆਂ ਸਿਆਸਤਾਂ ਵਿਚ ਬੁਰੀ ਤਰ੍ਹਾਂ ਫ਼ਸ ਗਈ ਐਂ, ਆਬਦਾ ਬਚਾ ਕਰ..! ਇਹਦਾ ਬੇਈਮਾਨ ਬੰਦੇ ਦਾ ਕੋਈ ਵਿਸ਼ਵਾਸ ਨਹੀਂ..! ਹਰਦੀਪ ਕੌਰੇ, ਆਹ ਖੁੱਭੀ ਕੱਢ ਤੇ ਮੁੜ ਕੇ ਇਹਨੂੰ ਟੇਕ ਮੱਥਾ..! ਜਾਨ ਬਚੀ ਲਾਖੋਂ ਪਾਏ..! ਜਿਵੇਂ ਕਹਿੰਦਾ ਹੈ ਕਰ ਲੈ..! ਇਹਦੇ ਨਾਲ਼ ਵਿਗੜ ਕੇ ਘਾਟਾ ਹੀ ਘਾਟਾ..! ਜੇ ਇਹਤੋਂ ਬਾਗੀ ਹੋਵੇਂਗੀ, ਤੇਰੇ ਪ੍ਰੀਵਾਰ ਦੀ ਤਬਾਹੀ ਅਵੱਸ਼ ਹੈ..! ਠੇਕੇਦਾਰ ਕੋਈ ਮਗਰਮੱਛ , ਜਿਸ ਨੇ ਸਾਰਾ ਟੱਬਰ ਸੜ੍ਹਾਕ ਕੇ ਵੀ ਡਕਾਰ੍ਹ ਨਹੀਂ ਮਾਰਨਾ.. ਐਹੋ ਜਿਹੇ ਬੇਈਮਾਨ ਅਤੇ ਅਕ੍ਰਿਤਘਣ ਬੰਦਿਆਂ ਤੋਂ ਤਾਂ ਰੱਬ ਬਚਾਵੇ..! ਜੇ ਤੇਰੇ ਦੋਵੇਂ ਪੁੱਤ ਅੰਦਰ ਹੋ ਗਏ, ਕੀ ਖੱਟਿਆ ਤੂੰ ਆਪਣੀ ਜ਼ਿੰਦਗੀ ..? ਪਤੀ ਪ੍ਰਮੇਸ਼ਰ ਵਿਚਾਰਾ ਅਧਰੰਗ ਦਾ ਮਾਰਿਆ ਮੰਜੇ ਤੇ ਬੈਠੈ..! ਕੀ ਹੱਥ-ਪੜੱਥੀ ਕਰ ਲਊ ਉਹ..? ਬਥੇਰੀ ਕਮਾਈ ਕੀਤੀ ਜਿਉਣ ਜੋਕਰੇ ਨੇ..! ਬਥੇਰੀਆਂ ਰਾਤਾਂ ਝਾਕੀਆਂ..! ਪਰ ਤੂੰ ਕੀ ਕੀਤਾ..? ਤੂੰ ਐਹਨਾਂ ਬੇਈਮਾਨਾਂ ਲਈ ਕਮਾਉਂਦੀ ਜਾਂ ਜੋੜਦੀ ਰਹੀ..? ਉਸ ਨੂੰ ਦਿਲ ਦਾ ਦੌਰਾ ਪੈਣ ਵਾਲ਼ਾ ਹੋਇਆ ਪਿਆ ਸੀ

-"ਕੀ ਸੋਚਣ ਲੱਗ ਪਈ..? ਸਿਆਣੇ ਆਖਦੇ , ਸੋਚੀਂ ਪਿਆ ਤੇ ਬੰਦਾ ਗਿਆ..! ਸੋਚਣ ਦਾ ਸਮਾਂ ਨ੍ਹੀ ਹਰਦੀਪ ਕੁਰੇ..! ਕੁਛ ਕਰਨ ਦਾ ..! ਜੇ ਚੱਲਾਂਗੇ, ਤਾਂ ਹੀ ਪਹੁੰਚਾਂਗੇ!"
-"ਅੱਗੇ ਵੀ ਤੈਨੂੰ ਕਿਹਾ ਸੀ ਨੱਥਿਆ..! ਬਈ ਤੇਰਾ ਅੱਗਾ ਤੇ ਮੇਰਾ ਪਿੱਛਾ..! ਜੋ ਮਰਜੀ ਕਰ..!" ਉਸ ਨੇ ਅੰਦਰੋਂ ਕਿਰੀ ਨੇ ਹਥਿਆਰ ਸੁੱਟ ਦਿੱਤੇ
-"ਕਰ ਤਾਂ ਮੈਂ ਕੱਲਾ ਬਥੇਰਾ ਕੁਛ ਲਵਾਂ..! ਪਰ ਮੈਂ ਮਾਰ ਨਾਅਵੇਂ ਵੱਲੋਂ ਖਾਨੈਂ..!"
-"ਕਿੰਨੇ ਕੁ ਚਾਹੀਦੇ ..?" ਉਸ ਨੇ ਇਕ ਜਵਾਬ ਹੀ ਲੈਣਾਂ ਚਾਹਿਆ ਠੇਕੇਦਾਰ ਦੀਆਂ ਲਿੱਚ-ਗੜਿੱਚੀਆਂ ਨੇ ਉਸ ਨੂੰ ਪਾਗਲ ਕੀਤਾ ਹੋਇਆ ਸੀ
-"ਪੰਜ ਕੁ ਤਾਂ ਫੜਾ..! ਤਰਦਾ ਤਰਦਾ ਖਰਚਾ ਤਾਂ ਸਾਂਭੀਏ..!"
-"ਤੂੰ ਸਾਰਾ ਬੰਨ੍ਹ ਸੁੱਬ ਕਰ..! ਮੈਂ ਘੰਟੇ ਕੁ ਤੱਕ ਪੈਸੇ ਲੈ ਕੇ ਆਈ..!" ਉਹ ਉਠ ਕੇ ਖੜ੍ਹੀ ਹੋ ਗਈ
-"ਇਕ ਗੱਲ ਹੋਰ ਵੀ ਸੁਣਲੈ..! ਭੱਜੀ ਕਾਹਤੋਂ ਜਾਨੀ ਐਂ..?"
-"ਦੱਸ਼..?" ਫ਼ਸੀ ਅੱਜ ਉਹ ਕੋਈ ਵੀ ਮਾਰ ਖਾ ਸਕਦੀ ਸੀ
-"ਕਿੰਨੀ ਉਮਰ ਹੋ ਗਈ ਤੇਰੀ..?" ਉਸ ਨੇ ਆਸਾ ਪਾਸਾ ਨਿਰਖ ਕੇ ਪੁੱਛਿਆ
-"ਸੱਠਾਂ ਦੀ ਐਂ, ਕਿਉਂ…?"

-"ਅੱਜ ਰਾਤ ਨੂੰ ਆਪਾਂ ਆਹ ਕੰਮ ਤਾਂ ਕਰਵਾ ਦੇਣੈਂ…! ਜੁਆਨੀ ਵੇਲ਼ੇ ਤਾਂ ਤੂੰ ਅਮਰੀਕਾ ਦੀ ਧੌਂਸ ਕਦੇ ਨੇੜੇ ਨ੍ਹੀ ਸੀ ਖੰਘਣ ਦਿੱਤਾ, ਅੱਜ ਵਰਤ ਤੋੜ ਲਈਏ..? ਕਿੰਨੇ ਦਿਨ ਹੋਗੇ ਤੇਰੀ ਸੇਵਾ ਹਾਜ਼ਰ ਹੋਏ ਨੂੰ..! ਤੂੰ ਕਦੇ ਬਾਤ ਨ੍ਹੀ ਪੁੱਛੀ..! ਜੇ ਸੱਠਾਂ ਦੀ ਹੋ ਗਈ, ਫੇਰ ਕੀ ਲੋਹੜ੍ਹਾ ਗਿਆ? ਅਮਰੀਕਾ ਜਾ ਕੇ ਤੇਰਾ ਕੁਛ ਨ੍ਹੀ ਵਿਗੜਿਆ..! ਬੜੀ ਸੋਹਣੀ ਪਈ ਐਂ!" ਠੇਕੇਦਾਰ ਆਪਣੀ ਜੱਦੀ ਕਰਤੂਤ ਤੇ ਖੜ੍ਹਾ ਸੀ ਜ਼ਿੰਦਗੀ ਵਿਚ ਤੀਵੀਂ ਉਸ ਦੀ ਕਮਜ਼ੋਰੀ ਰਹੀ ਸੀ ਜੁਆਨੀ ਵੇਲੇ ਉਸ ਨੇ ਹਰਦੀਪ ਦੁਆਲ਼ੇ ਬੜੇ ਕੱਟੇ ਵੱਛੇ ਬੰਨ੍ਹੇ ਪਰ ਹਰਦੀਪ ਨੇ ਉਸ ਨੂੰ ਨੇੜੇ ਨਾ ਖੜ੍ਹਨ ਦਿੱਤਾ ਅੱਜ ਠੇਕੇਦਾਰ ਜਾੜ੍ਹ ਹੇਠ ਆਈ ਰਿਊੜੀ ਨੂੰਕੜਾਕਾਪਾਉਣਾਂ ਚਾਹੁੰਦਾ ਸੀ ਉਸ ਦੀ ਆਕੜ ਭੰਨਣੀਂ ਚਾਹੁੰਦਾ ਸੀ

-"ਨੱਥਿਆ..! ਫ਼ਸੀ ਨੂੰ ਫ਼ਟਕਣ ਕਾਹਦਾ..? ਤੇਰੇ ਹੱਥ ਮੇਰੀ ਰਗ ਆਈ ਹੋਈ , ਲਾਹ ਲੈ ਚਾਅ..!" ਉਹ ਦਿਲੋਂ ਅਥਾਹ ਦੁਖੀ ਬੈਂਕ ਨੂੰ ਤੁਰ ਗਈ
-"ਇਕ ਤੇਰੀ ਅੜ ਭੰਨਣੀ ਲੱਸੀ ਪੀਣ ਦਾ ਸ਼ੌਕ ਨਾ ਕੋਈ..! ਤੇਰੇ ਅਰਗੀਆਂ ਤਾਂ ਅਸੀਂ ਪੈਰ ਦੇ ਪੱਬ ਨਾਲ਼ ਪੀਹ ਦੇਈਏ ਹਰਦੀਪ ਕੁਰੇ..! ਤੂੰ ਅਜੇ ਠੇਕੇਦਾਰ ਦਾ ਦੇਖਿਆ ਕੀ ? ਸਾਡਾ ਕੋਈ ਕੰਜਰ ਮੂਤ ਨੀ ਉਲੰਘਦਾ..!" ਠੇਕੇਦਾਰ ਨੇ ਜਾੜ੍ਹ ਘੁੱਟ ਕੇ ਮੂੰਹ ਵਿਚ ਹੀ ਆਖਿਆ

ਉਹ ਡਾਕਟਰ ਕੋਲ਼ ਚਲਾ ਗਿਆ
ਡਾਕਟਰ ਜਿਵੇਂ ਉਸ ਦੀ ਹੀ ਉਡੀਕ ਕਰ ਰਿਹਾ ਸੀ
ਗੱਲ ਤਾਂ ਸ਼ਾਇਦ ਉਹਨਾਂ ਦੀ ਪਹਿਲਾਂ ਹੀ ਹੋ ਚੁੱਕੀ ਸੀ
ਬੱਸ ਹੁਣ ਆਖਰੀ ਅੰਜ਼ਾਮ ਦੇਣ ਦੀ ਹੀ ਜ਼ਰੂਰਤ ਸੀ

ਕਾਂਡ 1 ਕਾਂਡ 2 ਕਾਂਡ 3 ਕਾਂਡ 4 ਕਾਂਡ 5 ਕਾਂਡ 6 ਕਾਂਡ 7 ਕਾਂਡ 8
ਕਾਂਡ 9 ਕਾਂਡ 10 ਕਾਂਡ 11 ਕਾਂਡ 12 ਕਾਂਡ 13 ਕਾਂਡ 14 ਕਾਂਡ 15 ਕਾਂਡ 16
ਕਾਂਡ 17 ਕਾਂਡ 18 ਕਾਂਡ 19 ਕਾਂਡ 20        

hore-arrow1gif.gif (1195 bytes)


Terms and Conditions
Privacy Policy
© 1999-2011, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2011, 5abi.com