WWW 5abi.com  ਸ਼ਬਦ ਭਾਲ

ਰੂਪ ਢਿੱਲੋਂ

   

         

ਕਾਂਡ


ਟੱਬੇ ਮਾਰਕੇ ਆਖਰੀ ਕਿੱਲਾ ਧਰਤੀ ਵਿਚ ਠੋਕ ਦਿੱਤਾ। ਹੁਣ ਕੜਿੱਕੀ ਤਿਆਰ ਸੀ। ਵਦਾਨ ਪਾਸੇ ਰੱਖ ਕੇ, ਹੱਥ ਦੇ ਪਿੱਛਲੇ ਪਾਸੇ ਨਾ ਢਾਸੀ ਨੇ ਮੱਥਾ ਪੂੰਝਿਆ। ਹੁਣ ਟਿਚਨ ਸੀ। ਵਗਲ ਵਾਕੇ ਸਾਰਾ ਟੋਲਾ ਬਨਸਪਤੀਂ’ਚ ਲੁੱਕ ਗਿਆ। ਫੰਧ’ਚ ਐਤਕੀਂ ਹਰਨ ਨਹੀਂ ਟੰਗਿਆ ਸੀ। ਹਾਨ ਦੀ ਨਵੀਂ ਚਾਲ ਸੀ। ਹਰਨ ਦੀ ਮਹਿਕ ਆਸ ਪਾਸ ਖਿੰਡਾ ਦਿੱਤੀ। ਰੱਘੇ ਨੇ ਮੋਹ ਨਾ ਹਰਨ ਨੂੰ ਥਾਪੀਆਂ ਦਿੱਤੀਆਂ। ਹਰਨ ਦੇ ਗਿੱਟੇ’ਤੇ ਹਲਕਾ ਸਾਣਾ ਬੰਨ੍ਹਿਆ ਸੀ। ਫਿਰ ਹੌਲੀ ਹੌਲੀ ਪਿੱਛੇ ਹੋਕੇ ਰੱਘਾ ਜੰਗਲ ਦੇ ਪੇਟ’ਚ ਹਜ਼ਮ ਹੋ ਗਿਆ। ਹਰਨ ਅਰਾਮ ਨਾ ਟਿਕ ਗਿਆ। ਖਾਣ ਲੱਗ ਪਿਆ। ਆਲੇ ਦੁਆਲੇ ਜੰਗਲ ਆਵਦੀ ਕਵਾਲੀ ਗਾਈ ਗਿਆ।

ਹਾਨ ਦੇ ਹੱਥ’ਚ ਰਫ਼ਲ ਪਕੜੀ ਸੀ। ਚੈਂਗ ਉਸਦੇ ਕੋਲ ਪਿਆ ਸੀ, ਹੱਥਾਂ’ਚ ਬੰਦੂਕ, ਮਿਆਲ’ਚ ਬਾਂਕ, ਮੌਜੂਦ ਸ਼ੈਤਾਨ ਨੂੰ ਮਾਰਨ। ਉਲਟੇ ਪਾਸੇ ਢਾਸੀ ਅਤੇ ਅਜੋਹੇ ਛਹਿ ਲਾ ਕੇ ਬਹਿ ਸਨ। ਥੜ੍ਹਾ ਬੰਨ੍ਹ ਕੇ ਸਾਰੇ ਤਤਪਰ ਸਨ। ਹਰਨ ਦੇ ਨੇੜਲੇ ਬੋਹੜ ਦੀ ਦਾੜ੍ਹੀ ਉਹਲੇ ਰਫ਼ਲ ਨਾ ਰੱਘਾ ਵੀ ਤਿਆਰ ਹੋਇਆ ਖੜ੍ਹਾ ਸੀ। ਜੱਟ ਨੇ ਮੇਜਰ ਦੇ ਮੈਖਾਨੇ ਦੀ ਯਾਦ ਆਵਦੇ ਮੰਨ ਦੇ ਕੋਈ ਹਨੇਰੇ ਕੁੰਜ’ਚ ਪਾਕੇ ਰੱਖਣ ਦੀ ਕੋਸ਼ਿਸ਼ ਕੀਤੀ, ਪਰ ਖੋਰੂ ਪੈਂਦਾ ਸੀ। ਤੈਸ਼ ਨੂੰ ਹਾਨ ਨੇ ਠੰਢ ਕਰਨ, ਮੈਖਾਨੇ ਵਾਪਸ ਨਹੀਂ ਜਾਣ ਦਿੱਤਾ। ਹਾਨ ਦੀਆਂ ਅੱਖਾਂ’ਚ ਰੱਘੇ ਨੂੰ ਪਾਲਾ ਹੋਣਾ ਚਾਹੀਦਾ ਸੀ।

“ ਉੱਤੇ ਜਾ ਕੇ ਰਾਮ ਰੌਲਾ ਕਰਕੇ ਸਰਕਾਰ ਦਾ ਧਿਆਨ ਐਵਂੇ ਸਾਡੇ ਵੱਲ ਲਿਆਉਣਾ?”। ਪਰ ਇਸ ਜਵਾਬ ਸੁਣ ਕੇ ਜੱਟ ਦੀ ਅਣਖ ਹੋਰ ਜਲ ਦੀ ਸੀ। ਅਜੋਹੇ ਨੇ ਟਕੋਰਵੀਂ ਟਿੱਪਣੀ ਨਾਲ ਰੱਘੇ ਨੂੰ ਚਿੜਾਇਆ, “ ਬਦਲਾ ਚਾਹੁੰਦਾ? ਕਿਉਂ, ਨਾਨੀ ਯਾਦ ਆਉਂਦੀ ਵਾਰੀ ਦੇ ਵੱਟੇ ਤੋਂ ਬਿਨਾ?”। ਰੱਘਾ ਹੱਥ ਚੱਕਣ ਲੱਗਾ ਸੀ, ਜਦ ਹਾਨ ਨੇ ਨੀਝ ਅੱਖ ਨਾਲ ਕਿਹਾ, “ਨਹੀਂ। ਸਾਡਾ ਧਿਆਨ ਸਿਰਫ਼ ਸ਼ੈਤਾਨ ਵੱਲ ਰਹੇਗਾ। ਹੋਰ ਕਿਤੇ ਨਹੀਂ। ਜੋ ਹੋਇਆ ਤੇਰੀ ਗਲਤੀ ਹੈ। ਕੁੱਝ ਬੋਲਿਆ,’ਤੇ ਮੈਂ ਤੈਨੂੰ ਫੁਕ ਦਿਆਂਗਾ। ਕਪੀਸ਼?”। ਆਖਰੀ ਸ਼ਬਦ ਦਾ ਮਤਲਬ ਸੀ, ‘ ਹੱਥ ਪੱਲੇ ਪੈਣਾ’। ਖਿੱਝ ਵਿਚ ਜੇ ਹਾਨ ਇਹ ਇਟਾਲਵੀਂ ਤਕੀਆ ਕਲਾਮ ਵਰਤੇ, ਸਮਝੋਂ, ‘ ਬੱਸ, ਬਹੁਤ ਹੋ ਗਿਆ, ਮੈਂ ਕਹਿ ਦਿੱਤਾ’। ਹਾਨ ਕਥਨੀ ਦਾ ਪੂਰਾ ਹੈ। ਚੈਂਗ ਦੀਆਂ ਗੱਲਾਂ ਰੱਘੇ ਨੂੰ ਯਾਦ ਆ ਗਈਆਂ। ਚੁੱਪ ਹੋ ਗਿਆ ਸੀ।

“ ਮੈਂ ਅੱਜ ਸ਼ੈਤਾਨ ਨੂੰ ਫੜਣਾ। ਇਹ ਨਾ ਹੋਏ ਮੇਰੇ ਹੱਥਾਂ’ਚੋਂ ਨਿਕਲ ਜਾਵੇਂ, ਜਿਵੇਂ ਰੇਤ ਉਂਗਲੀਆਂ’ਚੋਂ ਡੁੱਲ੍ਹ ਜਾਂਦਾ”। ਸੋ ਰੱਘੇ ਨੇ ਔਖੀ ਤਰ੍ਹਾ ਗੁੱਸਾ ਮੰਨ ਵਿਚ ਲੁੱਕੋ ਦਿੱਤਾ।

ਹਰਨ ਅਰਾਮ ਨਾਲ ਖਲੋਤਾ; ਜਿਸ ਥਾਂ ਖੜ੍ਹਾ ਗੰਨਾਂ ਤਣੀਆਂ ਹੋਈਆਂ ਸਨ। ਆਲੇ ਦੁਆਲੇ ਹਿਲਜੁਲ ਨਹੀਂ ਸੀ ਹੋ ਰਹੀ। ਇਕ ਢੱਕ ਦੇ ਹੇਠੋਂ ਉੁਪਰ ਕਾਟੋ ਚੜ੍ਹੀ, ਆਕਰਸ਼ਨ ਸ਼ਕਤੀ ਨੂੰ ਅਵੱਗਿਆ ਕਰਕੇ। ਇਧਰ ਉਧਰ ਬਾਂਦਰ ਸੰਘ ਪਾੜਦੇ ਸੀ। ਇਕ ਰੰਗ ਬਰੰਗੀ ਤੋਤੇ ਨੇ ਉਡਾਰੀ ਮਾਰ ਕੇ ਹਾਨ ਦੇ ਅੱਗੇ ਡਿੱਗੇ ਹੋਏ ਸਾਲ’ਤੇ ਟਿੱਕ ਗਿਆ। ਹਵਾ ਵੱਗੀ। ਇਕ ਦਮ ਜਾਨਵਰ ਚੁੱਪ ਚਾਪ ਹੋ ਗਏ। ਹਰਨ ਦੇ ਕੰਨ ਖੜ੍ਹ ਗਏ।

ਸ਼ੇਰ ਦਾ ਚੁੱਕਿਆ ਹੋਇਆ ਕਦਮ ਨੇ ਨੇੜੇ ਤੇੜੇ ਉਸਨੂੰ ਲਿਆ ਦਿੱਤਾ। ਹਾਨ ਦੇ ਰੌਗਟੇ ਖੜ੍ਹੇ ਹੋ ਗਏ। ਜੋਰ ਦੇਣੀ ਰਫ਼ਲ ਫੜੀ, ਸਾਹ ਫੁੱਲਦੇ ਸਨ। ਹਰਨ ਨੇ ਢੰਗ ਤੋੜਕੇ ਸਬਜ਼’ਚ ਟਪ ਗਿਆ। ਉਸ ਹੀਂ ਪੱਲ ਸ਼ੈਤਾਨ ਨੇ ਛਾਲ ਮਾਰੀ। ਫੰਧ ਤੋਂ ਦੂਰ ਸੀ। ਹਾਨ ਨੇ ਅੱਖਾਂ ਆਵਦੇ ਸ਼ਿਕਾਰ ਉੱਤੇ ਵਿਛੀਆਂ। ਜੇ ਹੁਣ ਨਹੀਂ ਅਸੀਂ ਗੋਲੀ ਮਾਰੀ, ਇਨ੍ਹੇਂ ਫਿਰ ਫੰਧ ਤੋਂ ਬਚ ਜਾਣਾ! ਘੋੜਾ ਦੱਬਿਆ। ਗੋਲੀ ਬੀਨ’ਚੋਂ ਨਿਕਲ ਗਈ। ਜੰਗਲ ਦੀ ਹਵਾ’ਚ ਝੁਮਣ ਤੋਂ ਬਗੈਰ, ਤੀਰ ਵਾਂਗ ਸਿਧੀ ਸ਼ੇਰ ਦੇ ਪੱਟ ਵਿਚ ਛੇਕ ਕੱਢ ਗਈ। ਸਾਰੇ ਬੰਦੂਕ ਚਲਾਉਣ ਲੱਗ ਪਏ। ਸ਼ੇਰ ਡਿੱਗ ਗਿਆ। ਹੈਰਾਨ ਸੀ। ਉਸੇ ਖਿਣ ਵਿਚ ਹਾਨ ਨੇ ਸੋਚੀ ਹੋਈ ਸਬੀਲ ਛੱਡ ਦਿੱਤੀ। ਤੋਤਾ ਪਹਿਲੀਂ ਗੋਲੀ ਸੁਣ ਕੇ ਉੱਡ ਗਿਆ ਸੀ। ਹੁਣ ਸ਼ੇਰ ਉੱਡਣ ਲੱਗਾ ਸੀ।

ਹਾਨ ਪਧਰੇ ਥਾਂ ਆ ਗਿਆ। ਸ਼ੇਰ ਨੇ ਉਸਨੂੰ ਤਾੜਿਆ। ਮਗਰ ਚੈਂਗ ਆ ਗਿਆ। ਦੋਨੋਂ ਸ਼ੈਤਾਨ ਵੱਲ ਦੌੜਦੇ ਦੌੜਦੇ ਹੋਰ ਗੋਲੀਆਂ ਛੱਡਦੇ ਸੀ। ਦੂਜੇ ਸਾਰੇ ਸ਼ੇਰ ਤੋਂ ਡਰਦੇ ਹਨੇਰੇ’ਚ ਰਹੇ। ਜਦ ਵੇਖਿਆ, ਸ਼ੇਰ ਵੀ ਟੱਪ ਕੇ ਨੱਠ ਰਿਹਾ ਸੀ, ਸਭ ਬਾਹਰ ਆ ਗਏ। ਪੰਜੀਂ ਬੰਦੇ ਹੁਣ ਡਰ ਦੱਬ ਕੇ ਸ਼ੇਰ ਮਗਰ ਭੱਜੇ। ਪਰ ਸ਼ੇਰ ਤੇਜ਼ ਸੀ। ਹਾਲੇ ਵੀ ਹਾਨ ਨਹੀਂ ਹਟਿਆ । ਠੱਲ੍ਹਣ ਵਾਲਾ ਆਦਮੀ ਨਹੀਂ ਸੀ। ਸ਼ੇਰ ਦੀ ਆਵਾਜ਼ ਸੁਣ ਗਈ। ਸਾਰੇ ਉਸ ਆਵਾਜ਼ ਮਗਰ ਗਏ।

ਸਭ ਤੋਂ ਪਹਿਲਾਂ ਬੰਦਾ ਸ਼ੈਤਾਨ ਵੱਲ ਪਹੁੰਚਣ ਵਾਲਾ ਰੱਘਾ ਸੀ। ਜਦ ਰੁੱਖਾਂ ਦੇ ਕੋਲ ਡਰਦਾ ਸ਼ੇਰ ਵੇਖਿਆ, ਬਾਂਹ ਡੋਲਣ ਲੱਗ ਗਈ। ਆਵਾਜ਼ ਮਸਾ ਮੂੰਹ’ਚੋਂ ਨਿਕਲੀ।

“ ਏਥੇ ਹੈ! ਆਓ! ਏਥੇ ਹੈ!”। ਸ਼ੇਰ ਨੇ ਅੱਖਾਂ ਰੱਘੇ ਦੇ ਜਾਨ’ਚ ਗੱਡੀਆਂ। ਜਾਨਵਰ ਬਹੁਤ ਵੱਡਾ ਸੀ! ਇੱਡਾ ਵੱਡਾ ਸ਼ੇਰ ਰੱਘੇ ਨੇ ਕਦੀ ਨਹੀਂ ਵੇਖਿਆ। ਕਲਾਈ ਕੰਬੀ ਸੀ। ਨਿਸ਼ਾਨਾ ਮਾਰਿਆ, ਪਰ ਮਿੱਸ ਕਰ ਗਿਆ। ਸ਼ੇਰ ਨੇ ਗੱਜ ਕੇ ਰੱਘੇ ਵੱਲ ਛਾਲ ਮਾਰਨ ਦੀ ਕੋਸ਼ਿਸ਼ ਕੀਤੀ। ਪਰ ਲੰਙ ਕਰਕੇ ਰੱਘੇ ਤੱਕ ਪਹੁੰਚਿਆ ਨਹੀਂ। ਸਾਰਿਆਂ ਨੂੰ ਚੰਘਾੜ ਸੁਣ ਗਈ ਸੀ। ਜਦ ਹਾਨ, ਚੈਂਗ, ਢਾਸੀ ਅਤੇ ਅਜੋਹੇ ਪਹੁੰਚੇ, ਕੇਹਰ ਅਲੋਪ ਹੋ ਗਿਆ ਸੀ। ਧਰਤੀ ਉੱਤੇ ਡਰਦਾ ਰੱਘਾ ਪਿਆ ਸੀ।

“ ਤੁੰ ਤਾਂ ਨਿਕੰਮਾ ਏ!”, ਖਿੱਝ ਕੇ ਹਾਨ ਨੇ ਕਿਹਾ।
“ ਜੀ...ਜੀ...ਲੰਙ ਮਾਰਦਾ ਹੈ, ਛਾਲ ਨਾਲ਼ ਦੁੱਖ ਲੱਗਿਆ ਹੋਵੇਗਾ..ਮੈਂ ਕੋਸ਼ਿਸ਼ ਕੀਤੀ...”, ਉੱਤਰ ਦੇਣ ਦੀ ਕੋਸ਼ਿਸ਼ ਕਰਦਾ ਸੀ।
“ ਠੀਕ ਹੈ। ਹੁਣ ਸ਼ੇਰ ਦੇ ਸੱਟ ਵੱਜੀ ਏ। ਚੱਲੀਏ! ਹੁਣ ਫੜ੍ਹ ਕੇ ਘਰ ਜਾਣਾ! ਉੱਠ!” ਹਾਨ ਨੇ ਇਸ਼ਾਰਾ ਦਿੱਤਾ ਰੱਘੇ ਨੂੰ। ਫਿਰ ਸਾਰਿਆਂ ਨੂੰ ਆਦੇਸ਼ ਦਿੱਤੇ। “ ਤੂੰ ਉਧਰ ਜਾ, ਤੂੰ ਇਧਰ, ਅਤੇ ਤੂੰ ਮੇਰੇ ਨਾਲ਼ ਆ। ਚੈਂਗ ਤੂੰ ਇਹਨੂੰ ਲੈ ਕੇ ਜਾ”। ਰੱਘੇ ਵੱਲ ਇਸ਼ਾਰਾ ਕੀਤਾ।ਹਾਨ ਖੁਦ ਨਾਲ਼ ਢਾਸੀ ਲੈ ਗਿਆ।ਚੈਂਗ ਨੇ ਰੱਘੇ ਦੇ ਮੋਢਾਂ’ਤੇ ਹੱਥ ਰੱਖਿਆ।
“ ਸੌਖੇ ਸੌਖੇ ਸਾਹ ਲੈ”।
“ ਹੱਛਾ। ਚੈਂਗ, ਬਹੁਤ ਵੱਡਾ ਸ਼ੇਰ ਏ। ਬਹੁਤ ਵੱਡਾ। ਆਮ ਸ਼ੇਰ ਨ੍ਹੀਂ ਏ। ਕੋਈ ਪ੍ਰੇਤ ਹੈ, ਮੈਂ ਸੱਚ ਦਸਦਾ”।
“ ਭਾਵੇਂ। ਪਰ ਹਾਨ ਨੇ ਮਾਰ ਕੇ ਹੀ ਹੱਟਣਾ”।
“ ਸ਼ੇਰ ਨੂੰ ਜਾਂ ਸਾਨੂੰ?”।
* * * * *

ਢਾਸੀ ਨੇ ਆਵਦੇ ਦਾਹ ਨਾਲ਼ ਪਤੇ ਕੱਟ ਕੇ ਰਾਹ ਬਣਾਇਆ। ਜੰਗਲ ਦੇ ਕੇਂਦਰ’ਚ ਹੁਣ ਦੋਨੋਂ ਆਦਮੀ ਸਨ। ਅੱਖਾਂ ਖੋਲ੍ਹ ਕੇ ਲਹੂ ਦੇ ਦਾਗ ਟੋਲਦੇ ਸਨ। ਢਾਸੀ ਦੇ ਪਿੱਠ ਉੱਤੇ ਕੁੱਝ ਉਪਰੋਂ ਡਿੱਗਿਆ। ਥਾਂ ਖੜ੍ਹ ਗਿਆ, ਆਵਦੇ ਹੱਥ ਨਾਲ਼ ਪਿੱਠ ਨੂੰ ਛੁਹਾਉਣ ਲੱਗਾ ਜਦ ਹਾਨ ਨੇ ਬੋਲਿਆ, “ ਹਿਲਨਾ ਨਹੀਂ”। ਹਾਨ ਨੇ ਬਾਂਕ ਨਾਲ਼ ਢਾਸੀ ਦੇ ਢੁਹੀ ਤੋਂ ਵੱਡਾ ਮਕੜਾ ਲਾ ਕੇ ਧਰਤੀ ਉੱਤੇ ਸੁਟ ਦਿੱਤਾ। ਢਾਸੀ ਨੇ ਜੁਲਕਦੇ ਭੱਭੂ ਵੱਲ ਸਹਿਮ ਕੇ ਝਾਕਿਆ।

“ ਚੱਲ ਓਏ!”, ਹਾਨ ਨੇ ਢਾਸੀ ਨੂੰ ਅੱਗੇ ਕਰਕੇ ਕਿਹਾ। ਦੋਨੋਂ ਤੁਰੀ ਗਏ। ਚਾਰ ਚੁਫੇਰੇ ਜੰਗਲ ਚਾਂਗਰ ਮਾਰਦਾ ਸੀ। ਲੇਰ ਢਾਸੀ ਲਈ ਭਾਰੀ ਸੀ। ਧੁੱਪ ਨੂੰ ਉੱਚੀਆਂ ਕਰੂੰਬਲਾਂ ਦੀ ਛਤਰੀ ਬਾਹਰ ਰੱਖਦੀ ਸੀ। ਇਥੇ ਓਥੇ ਸੂਰਜ ਦੀ ਕਿਰਨਾਂ ਉਂਗਲੀਆਂ ਵਾਂਗ ਦੋਨੋਂ ਨੂੰ ਛੋਂਹਦੀਆਂ ਸਨ। ਢਾਸੀ ਪੂਰਵ ਆਭਾਸ ਨਾਲ ਭਰਿਆ ਸੀ। ਜੰਗਲ ਸ਼ੇਰ ਨਾਲ ਸਾਜ਼ਸ਼ ਕਰਦਾ ਸੀ, ਬੰਦਿਆਂ ਦੇ ਖਿਲਾਫ਼। ਇਹ ਸੋਚਾਂ ਢਾਸ਼ੀ ਦੇ ਦਿਮਾਗ’ਚ ਨੱਠ ਦੀਆਂ ਸਨ। ਦਰਖਤਾਂ ਦੇ ਪੱਤੇ ਘੁਸਰ ਮੁਸਰ ਕਰ ਰਹੇ ਸਨ। ਰੁੱਖਾਂ ਦੇ ਰੂਪ ਕੋਈ ਖਤਰਨਾਕ ਜਿੰਨਾਂ ਵਾਂਗ ਜਾਪਦੇ ਸਨ। ਕੇਹਰ ਤੋਂ ਡਰ ਲੱਗਦਾ ਸੀ। ਜਿਸ ਪੱਲ ਵਿਚ ਢਾਸੀ ਨੇ ਵੇਖਿਆ, ਆਮ ਸ਼ੇਰ ਵਰਗਾ ਨਹੀਂ ਸ਼ੈਤਾਨ ਲੱਗਿਆ, ਪਰ ਵੱਡਾ ਰਿੱਛ ਵਰਗਾ। ਸਿਰ ਤੋਂ ਲੈ ਕੇ, ਪੂਛ ਤੱਕ, ਕਾਲੇ ਕਾਲੇ ਵਾਲ ਸੀ, ਸੱਪ ਵਾਂਗ ਢੁਹੀ’ਤੇ ਬੈਠੇ। ਡਰਦੇ ਨੇ ਜੀਭ ਦੰਦਾਂ ਹੇਠ ਲੈ ਲਈ। ਹਾਨ ਨੂੰ ਨਹੀਂ ਦਿਖਾਉਣਾ, ਮੈਂ ਡਰਦਾ ਹਾਂ, ਉਸਨੇ ਸੋਚਿਆ। ਜੰਗਲ ਪਾਰ ਕਰਦੇ ਸੀ। ਸਾਰੇ ਜਾਨਵਰ ਪੇੜਾਂ’ਚੋਂ ਆਦਮੀਆਂ ਵੱਲ ਟਿਕ ਟਿਕੀ ਲਾ ਕੇ ਵੇਖਦੇ ਸਨ। ਕੋਈ ਟਾਹਣੀ ‘ਤੇ ਲਪੇਟਾ ਕੁੰਡਲੀਆ। ਕੋਈ ਰੁੱਖ ਉੱਤੇ ਚੰਬੜਿਆ ਛਿਪਕਲੀ। ਕੋਈ ਚੀਜ਼ ਦੇ ਲੋਚਨ ਅੰਧਕਾਰ’ਚੋਂ ਉਨ੍ਹਾਂ ਵੱਲ ਝਾਕੇ ਸਨ। ਹਿੱਮਤ ਨਾਲ ਢਾਸੀ ਨੇ ਆਪਨੂੰ ਅੱਗੇ ਤੋਰਿਆ। ਸੱਚ ਸੀ ਸ਼ੇਰ ਤੋਂ ਘੱਟ ਡਰਦਾ ਸੀ, ਹਾਨ ਤੋਂ ਵੱਧ ਡਰਦਾ ਸੀ।

ਹਾਨ ਬੇਡਰ ਤੁਰੀ ਗਿਆ, ਡਾਢੇ ਕੱਟੜ ਗਉਂ ਨਾਲ। ਸ਼ੈਤਾਨ ਦੇ ਪਦ ਚਿੰਨ ਟੋਲਦਾ। ਖੂਨ ਲਭਦਾ। ਕੋਈ ਨਹੀਂ ਚੀਜ਼ ਉਸਨੂੰ ਰੋਕ ਸਕਦੀ ਸੀ। ਹਾਨ ਨੇ ਬਾਂਹ ਵੱਲ ਝਾਕਿਆ, ਜਿਥੇ ਹੱਥ ਹੁੰਦਾ ਸੀ। ਜੇ ਸਾਰਾ ਸੰਸਾਰ ਦਾ ਘੇਰਾ ਕਰਨਾ ਪਵੇ, ਸ਼ੇਰ ਨੂੰ ਮਾਰਨ ਲਈ, ਹਾਨ ਤਿਆਰ ਸੀ। ਹੁਣ ਤੱਕ ਕਹੇਰ ਨੇ ਸਾਨੂੰ ਚੱਕਰ ਵਿਚ ਪਾਇਆ। ਪਰ ਅੱਜ ਮੈਂ ਢੇਕੇ ਨੂੰ ਮਾਰੂਗਾ! ਭਾਵੇਂ ਚੁੱਲ੍ਹੇ ਵਿਚ ਪੈ ਗਿਆ! ਰਸਾਤਲ ਤੱਕ ਤੇਰਾ ਪਿੱਛਾ ਕਰੂੰਗਾ! ਹਾਨ ਪੱਕਾ ਸੀ। ਇਸ ਕਰਕੇ ਉਸਨੂੰ ਜੰਗਲ ਦਾ ਡਰ ਨਹੀਂ ਸੀ।

ਢਾਸੀ ਨੂੰ ਲਹੂ ਦੇ ਦਾਗ਼ ਦਿਸਗੇ। ਹਾਨ ਨੂੰ ਦਿਖਾਏ। ਹਾਨ ਨੇ ਆਵਦੀ ਰਫ਼ਲ ਤਿਆਰ ਕਰਲੀ। ਢਾਸੀ ਨੂੰ ਇਸ਼ਾਰਾ ਕੀਤਾ ਇਕ ਪਾਸੇ ਜਾਣ ਦਾ, ਆਪ ਦੂਜੇ ਪਾਸੇ ਗਿਆ। ਹੌਲੀ ਹੌਲੀ ਅੱਗੇ ਹੋਏ। ਉਪਰ ਘੋਗੜ ਉੱਡਦਾ ਸੀ। ਹੋਰ ਰੱਤ ਆਸ ਪਾਸ ਡੁਲ੍ਹਿਆ ਸੀ। ਸ਼ੈਤਾਨ ਦਾ ਖੂਨ। ਨਿਸ਼ਾਨੇ ਬੰਨ੍ਹਣੇ। ਪਧਰੇ ਥਾਂ ਆ ਖੜ੍ਹੇ। ਇਧਰ ਉਧਰ ਹਾਨ ਨੇ ਸ਼ਿਸਤ ਲਾਈ, ਪਰ ਨਿਸ਼ਾਨਾ ਕਿਤੇ ਨਹੀਂ ਸੀ। ਸਮਾਂ ਧਰਤੀ ਤੇ ਤੜਫਦਾ ਸੂਰ ਸੀ, ਉਸਦੇ ਕੰਠ ‘ਤੇ ਸ਼ੈਤਾਨ ਦੇ ਦੰਦੀ ਵੱਢਣ ਦਾ ਸਬੂਤ, ਉਸਦਾ ਢਿੱਡ ਪਾਟਿਆ। ਮਲੂਕ ਚਿਚਲਾਉਣੇ ਆਉਂਦੇ ਸੀ। ਢਾਸੀ ਨੂੰ ਰਹਿਮ ਆਇਆ। ਮੱਥੇ’ਤੇ ਰਫ਼ਲ ਦਾ ਮੂੰਹ ਲਾਕੇ ਮਾਰ ਦਿੱਤਾ।

“ ਸਾਨੂੰ ਸਾਲਾ ਵੇਖਦਾ ਏ ਢਾਸਿਆ। ਭੁੱਖਾ ਏ। ਆਵਦੇ ਸ਼ਿਕਾਰ ਨੂੰ ਖਾਣ ਵਾਪਸ ਆਉਗਾ। ਦੂਜਿਆ ਨੂੰ ਲੈ ਕੇ ਆ। ਇਹ ਰੱਖਾਂ’ਚ ਲੁਕੀਏ”, ਹਾਨ ਨੇ ਕਿਹਾ। ਢਾਸੀ ਹਿਲਿਆ ਨਹੀਂ। “ ਕੀ’ਡੀਕ ਦਾ ਸਾਲਿਆ? ਜਾ!”। ਢਾਸੀ ਚੱਲੇ ਗਿਆ। ਹਾਨ ਨੇ ਸੂਰ ਵੱਲ ਵੇਖਿਆ। ਕਾਹਲੀ’ਚ ਸ਼ੈਤਾਨ ਨੇ ਇਕ ਦੋਂ ਦੰਦੀਆਂ ਵੱਢ ਕੇ ਛੱਡ ਦਿੱਤਾ। ਸਾਨੂੰ ਸੁਣ ਲਿਆ ਹੋਵੇਗਾ। ਨਹੀਂ ਤਾਂ ਮੈਨੂੰ ਵੇਖਦਾ ਹੈ, ਨਹੀਂ ਤਾਂ ਕੋਈ ਹਰਨ ਮਗਰ ਗਿਆ। ਜੇ ਹਰਨ ਨਹੀਂ ਮਿਲਿਆ, ਇਥੇ ਵਾਪਸ ਆਊਗਾ। ਆਲੇ ਦੁਆਲੇ ਵੇਖ ਕੇ ਹਾਨ ਇਕ ਦਰਖਤ’ਚ ਚੜ੍ਹ ਗਿਆ। ਹਾਰ ਕੇ ਦੂਜੇ ਜੋਕਰ ਆ ਗਏ। ਆਸ ਪਾਸ ਹਾਨ ਨੂੰ ਭਾਲਦੇ ਸੀ। “ ਉਪਰ ਏ ਭੇਣਚੌਦ!”। ਇਸ ਤੋਂ ਬਾਅਦ ਸਾਰੇ ਇਧਰ ਉਧਰ ਲੁਕ ਗਏ। ਕੁਵੇਲਾ ਹੋ ਗਿਆ। ਸ਼ੇਰ ਨਹੀਂ ਵਾਪਸ ਆਇਆ। ਗਾਲ੍ਹ ਕੱਢਦਾ ਹਾਨ ਹੇਠਾ ਆ ਗਿਆ। “ ਚੱਲੋਂ!”। ਦੋਂ ਹੋਰ ਘੰਟਿਆਂ ਲਈ ਜੰਗਲ ਵਿਚ ਸ਼ੇਰ ਨੂੰ ਟੋਲਿਆ। ਦਿਨ ਛਿਪ ਗਿਆ। ਜੰਗਲ ਦੇ ਲਾਂਭੇ ਆ ਗਏ। ਸ਼ੇਰ ਦੀ ਆਦਤ ਜਾਣਦੇ ਸੀ।

ਕੁੱਝ ਨਹੀਂ। ਬਿਲਕੁਲ ਕੁੱਝ ਨਹੀਂ। ਇਕ ਟ੍ਰੇੱਲਰ ਸੜਕੇ ਸੜਕ ਲੰਘਿਆ। ਰੱਘੇ ਨੇ ਪਛਾਣ ਲਿਆ। ਪਰ ਹਾਲੇ ਪੂਰੀ ਗੱਲ ਦਾ ਤੱਲਕ ਨਹੀਂ ਸਮਝ’ਚ ਪਾਇਆ। ਸੜਕ ਉੱਤੇ ਤੁਰਦੇ ਜਾਂਦਿਆਂ ਨੂੰ ਲਹੂ ਦੀ ਪੈੜ ਮਿਲ ਗਈ। ਪੱਕੀ ਸੜਕ ਦੇ ਗੱਭੇ ਖੂਨ ਦੇ ਛਿੱਟੇ ਛਾਈ ਮਾਈ ਹੋ ਗਏ। ਖੁਰੇ ਕਿਤੇ ਨਹੀਂ ਸਨ। ਹਾਨ ਨੂੰ ਖਿੱਝ ਆ ਗਈ ਕਿ ਐਵੀਂ ਜੰਗਲ ਦੇ ਰੰਦ’ਚ ਘੇਰੇ ਮਾਰਦੇ ਰਹੇ। ਪਰ ਰੱਘੇ ਨੂੰ ਟ੍ਰੇੱਲਰ ਯਾਦ ਆ ਗਿਆ।

“ ਹਾਨ। ਓਹ ਵੈਨ ਵੈਖੀ?”॥


         

hore-arrow1gif.gif (1195 bytes)


Terms and Conditions
Privacy Policy
© 1999-2012, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2012, 5abi.com