WWW 5abi.com  ਸ਼ਬਦ ਭਾਲ

ਰੂਪ ਢਿੱਲੋਂ

   

         

ਕਾਂਡ


 ਫਿਕਰ ਨਾਲ਼ ਕਾਲੀ ਗੱਡੀ'ਚ ਚੁੱਪ ਚਾਪ ਓਂਕਾਰ ਅਤੇ ਸੀਮਾ ਪੰਜਾਬ ਵੱਲ ਜਾ ਰਹੇ ਸਨ। ਸੀਮਾ ਨੂੰ ਡਰ ਸੀ ਕਿ ਕਿਤੇ ਸ਼ਿਕਾਰ ਕਰਨ ਵਾਲਿਆਂ ਨੂੰ ਜਾਂ ਪੁਲਸ ਨੂੰ ਪਤਾ ਨਾ ਲੱਗ ਜਾਵੇ ਕਿ ਵੈਨ ਛੱਡ ਕੇ ਗੋਰਾਇਆ ਵੱਲ ਕਾਲੀ ਗੱਡੀ'ਚ ਚੱਲੇ ਗਏ ਸਨ। ਓਂਕਾਰ ਦੀ ਰੱਤ ਸੁੱਕਦੀ ਸੀ ਕਿਉਂਕਿ ਉਹ ਚਿੰਤਾ ਕਰਦਾ ਸੀ ਸ਼ੇਰ ਰੂਪ'ਚ ਪੈ ਕੇ ਜਿੱਦਾਂ ਪਹਿਲੀਆਂ ਜਨਾਨੀਆਂ ਨੂੰ ਮਾਰਿਆ, ਜਾਂ ਡਰਾਇਆ, ਇੰਝ ਸੀਮਾ ਨਾਲ਼ ਹੋ ਜਾਵੇ।

ਉਹ ਰਾਤ ਨੂੰ ਹੀ ਪੈਂਡਾ ਮਾਰਦੇ ਸੀ। ਦਿਨੇ ਕਿਤੇ ਨਾ ਕਿਤੇ ਠਹਿਰਨਾ ਪੈਂਦਾ ਸੀ। ਜਦ ਗੜ੍ਹਸ਼ੰਕਰ ਪਹੁੰਚੇ, ਰਾਤ ਹੋ ਚੁੱਕੀ ਸੀ। ਓਂਕਾਰ ਨੇ ਗੱਡੀ ਇੱਕ ਆਦਮੀ ਨਾਲ਼ ਵੱਟ ਲਈ ਸੀ। ਉਸ ਬੰਦੇ ਦੀ ਗੱਡੀ ਬਹੁਤ ਪੁਰਾਣੀ ਸੀ। ਇਸ ਕਰਕੇ ਓਂਕਾਰ ਬਹੁਤ ਖ਼ੁਸ਼ ਸੀ। ਸੀਮਾ ਪਰ੍ਹਾਂ ਰਹੀ। ਉਸ ਬੰਦੇ ਨੂੰ ਸੀਮਾ ਬਾਰੇ ਪਤਾ ਨਹੀਂ ਲੱਗਿਆ।

" ਪੁਰਾਣੀ", ਨਵੀਂ ਗੱਡੀ ਸੋਸਨੀ ਸੀ। ਛੱਤ ਧਾਨੀ ਰੰਗ ਦੀ ਸੀ। ਕਾਲ਼ੀ ਕਾਰ ਵਰਗੀ ਨਹੀਂ ਸੀ। ਓਂਕਾਰ ਖ਼ੁਸ਼ ਸੀ। ਗੜ੍ਹਸ਼ੰਕਰ ਤੋਂ ਬਾਹਰ ਆ ਕੇ ਬਣ ਦੇ ਕੋਲ਼ ਰਿਹਾਇਸ਼ਗਾਹ ਸੀ। ਉੱਥੇ ਕਮਰਾ ਬੁੱਕ ਕਰ ਲਿਆ। ਫਿਰ ਸੀਮਾ ਨਾਲ਼ ਸੈਰ ਕਰਨ ਚਲਿਆ ਗਿਆ। ਇੱਕ ਥਾਂ ਸੜਕ ਦੇ ਪਿੱਛੇ ਜੰਗਲ਼'ਚ ਵੜਣ ਲਈ ਸੰਨ੍ਹ ਸੀ। ਇਸ ਦੇ ਕੋਲ਼ ਫੱਟਾ ਸੀ, ਜਿਸ ਤੇ ਇਸ਼ਤਿਹਾਰ ਚੰਬੇੜਿਆ ਹੋਇਆ ਸੀ। ਗੁਰਦਾਸ ਮਾਨ ਦਾ ਮੁੱਖ ਇਸ ਤੋਂ ਦੋਨਾਂ ਵੱਲ ਹੱਸ ਹੱਸਕੇ ਝਾਕਦਾ ਸੀ।

ਓਂਕਾਰ ਨੇ ਸੀਮਾ ਨੂੰ ਕਿਹਾ ਕਿ ਇਸ ਫੱਟੇ ਦੇ ਪਿੱਛੇ ਕੱਪੜਿਆਂ ਦੀ ਪੋਟਲ਼ੀ ਰੱਖ ਦੇ। ਫਿਰ ਓਂਕਾਰ ਜੰਗਲ਼ ਵਿੱਚ ਚਲਿਆ ਪਿਆ। ਸੀਮਾ ਚੁੱਪ ਚਾਪ ਹੋਟਲ'ਚ ਵਾਪਸ ਗਈ। ਜਿਸ ਤਰ੍ਹਾਂ ਅੰਦਰ ਵੜੀ ਕਿਸੇ ਨੂੰ ਪਤਾ ਨਹੀਂ ਲੱਗਿਆ ਕਿ ਉਹ ਓਂਕਾਰ ਤੋਂ ਬਿਨਾ ਆਈ ਸੀ। ਜਦ ਦਿਨ ਚੜ੍ਹ ਗਿਆ ਸੀ, ਗੱਡੀ'ਚ ਦੇਨੋਵਾਲ ਕਾਲਾਂ ਪਿੰਡ ਜਾ ਕੇ ਕੱਪੜਿਆਂ ਦੀ ਦੁਕਾਨ'ਚੋਂ ਕਈ ਸੂਟ ਜਾਮੇ-ਜੋੜੇ ਖਰੀਦੇ। ਇਹ ਗੱਡੀ ਵਿੱਚ ਰੱਖੇ। ਓਂਕਾਰ ਕਹਿੰਦਾ ਸੀ ਦੋ ਦਿਨਾਂ'ਚ ਗੋਰਾਏ ਪਹੁੰਚ ਜਾਣਾ ਏ। ਹੌਲੀ ਹੌਲੀ ਰਾਤ ਨੂੰ ਹੀ ਜਾਣਾ ਹੈ। ਕੁੱਝ ਲੋਕਾਂ ਨੂੰ ਅੱਗੇ ਫੋਨ ਕਰ ਦਿੱਤਾ ਸੀ। ਇਸ ਕਰਕੇ ਸੀਮਾ ਨੇ ਤਿੰਨ ਦਿਨ ਜੋਗੇ ਕੱਪੜੇ ਖਰੀਦੇ ਸੀ। ਜਦ ਰਾਤ ਵਾਪਸ ਆਈ, ਫੱਟੇ ਪਿੱਛੇ ਓਂਕਾਰ ਨੂੰ ਕੱਪੜਿਆਂ ਦੀ ਧੜੀ ਮਿਲ ਗਈ।

ਸੀਮਾ ਨੇ ਓਂਕਾਰ ਵੱਲ ਝਾਕਿਆ ਜਦ ਗੱਡੀ'ਚ ਉਹ ਉੱਥੋਂ ਕੱਪੜੇ ਚਕੱਣ ਗਏ। ਹੁਣ ਓਂਕਾਰ ਸੀਮਾ ਜਿੰਨਾ ਜੁਆਨ ਹੋ ਗਿਆ ਸੀ। ਇੱਕ ਦਮ ਕਾਨ੍ਹ ਸੀ। ਹਾਂ, ਸੀਮਾ ਨੂੰ ਹੌਲੀ ਹੌਲੀ ਉਸ ਨਾਲ਼ ਪਿਆਰ ਹੁੰਦਾ ਜਾਂਦਾ ਸੀ। ਪਰ ਜੇ ਇੰਨਾ ਜੁਆਨ ਲਗਦਾ, ਦਿਨੇ ਮਾਸ ਕਿਸ ਚੀਜ਼ ਦਾ ਖਾਂਦਾ ਸੀ? ਜਾਂ... ਇਨਸਾਨ ਨੂੰ? ਇਹ ਸੋਚ'ਤੇ ਹੈਰਤ ਆ ਗਈ। ਅਪਣਾ ਧਿਆਨ ਹੋਰ ਪਾਸੇ ਲਾ ਲਿਆ।

ਪੰਜਾਬ'ਚ ਆਦਮੀ ਨੂੰ ਤੀਵੀਂ ਗੱਡੀ ਚਲਾਂਦੀ ਚੰਗੀ ਨਹੀਂ ਲੱਗਦੀ। ਓਂਕਾਰ ਨੂੰ ਇਸ ਬਾਰੇ ਕੋਈ ਫਰਕ ਨਹੀਂ ਸੀ। ਸੀਮਾ ਨੂੰ ਵੀ ਨਹੀਂ। ਪਰ ਲੋਕਾਂ ਦਾ ਧਿਆਨ ਆਪ ਵੱਲ ਕਿਉਂ ਖਿੱਚਦਾ ਹੈ? ਇਸ ਕਰਕੇ ਓਂਕਾਰ ਗੱਡੀ ਇੱਥੋਂ ਚੱਲਾ ਕੇ ਗੜ੍ਹਸ਼ੰਕਰ ਦੇ ਇਲਾਕੇ ਤੋਂ ਨਿਕਲ ਗਿਆ॥

... ਚਲਦਾ

ਧਨੰਵਾਦ ਜਸਵਿੰਦਰ ਸੰਧੂ ਨੂੰ

05/08/2012

         

hore-arrow1gif.gif (1195 bytes)


Terms and Conditions
Privacy Policy
© 1999-2012, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2012, 5abi.com