|
ਫਿਲਮ ਵਿਚ ਟਪੋਰੀ ਦੀ ਭੂਮਿਕਾ ਵਿਚ ਪ੍ਰਵੇਸ਼ ਕਰਨ ਤੇ
ਆਪਣੀ ਇਕ ਛਾਪ ਛੱਡਣ ਵਾਲੇ ਇਮਰਾਨ ਹਾਸ਼ਮੀ ਨੇ ਸ਼ਾਇਦ ਅਲ੍ਹਾ ਤੋਂ ਇਸ ਤੋਂ ਜ਼ਿਆਦਾ ਕੁਝ ਨਹੀਂ
ਮੰਗਿਆ ਸੀ। ਮਹੇਸ਼ ਭੱਟ ਦੇ ਇਸ ਭਤੀਜੇ ਨੂੰ ਬਹੁਤਾ ਸੰਘਰਸ਼ ਨਹੀਂ ਕਰਨਾ ਪਿਆ, ਜਿੰਨਾ ਕਿ
ਹੋਰਨਾਂ ਨੂੰ ਕਰਨਾ ਪਿਆ ਹੈ। ਉਸ ਨੂੰ ਮਿਲੀ ਅਗਲੀ ਫਿਲਮ ਨੇ ਹੀ ਉਸ ਨੂੰ ਆਸਮਾਨ ਦੀ
ਬੁਲੰਦੀਆਂ ਤਕ ਪਹੁੰਚਾ ਦਿਤਾ। ਜੀ ਹਾਂ, ਇਹ ਸੀ ਅਨੁਰਾਸ ਬਸੂ ਦੁਆਰਾ ਨਿਰਦੇਸ਼ਤ ਗਰਮਾ ਗਰਮ
ਫਿਲਮ ‘ਮਰਡਰ’ ਜਿਸ ਵਿਚ ਉਸ ਨੇ ਇਕ ਲਵਰ ਬੁਆਏ ਦੀ ਨੈਗੇਟਿਵ ਭੂਮਿਕਾ ਨਿਭਾਈ ਹੈ। |