ਗਿਆਨ-ਵਿਗਿਆਨ (3)
ਮੇਘ ਰਾਜ ਮਿੱਤਰ, ਬਰਨਾਲਾ

 

ਰੋਣ ਜਾਂ ਹੱਸਣ ਸਮੇਂ ਅੱਖਾਂ ਵਿੱਚ ਪਾਣੀ ਕਿਵੇਂ ਆ ਜਾਂਦਾ ਹੈ?

ਅਸੀਂ ਜਾਣਦੇ ਹਾਂ ਕਿ ਸਾਡੀਆਂ ਅੱਖਾਂ ਨੂੰ ਗਿੱਲਾ ਰੱਖਣਾ ਸਾਡੇ ਸ਼ਰੀਰ ਲਈ ਇੱਕ ਵੱਡੀ ਲੋੜ ਹੈ। ਜੇ ਸਾਡੀਆਂ ਅੱਖਾਂ ਵਿੱਚ ਪਾਣੀ ਨਹੀਂ ਹੋਵੇਗਾ ਤਾਂ ਅਸੀਂ ਘੁੰਮਾ ਕੇ ਅਗਲੀਆ ਪਿਛਲੀਆ ਵਸਤੂਆਂ ਨਹੀਂ ਵੇਖ ਸਕਾਂਗੇ। ਸਾਡੀ ਉਪਰਲੀ ਪਲਕ ਵਿੱਚ ਇਹ ਖੂਬੀ ਹੁੰਦੀ ਹੈ ਕਿ ਹਰ ਛੇ ਸੈਕਿੰਡ ਬਾਅਦ ਆਪਣੇ ਆਪ ਬੰਦ ਹੁੰਦੀ ਹੈ। ਹਰੇਕ ਅੱਖ ਦੇ ਬਾਹਰੀ ਕੋਨੇ ਦੇ ਅੰਦਰ ਹੰਝੂਆਂ ਦੀ ਇੱਕ ਗ੍ਰੰਥੀ ਹੁੰਦੀ ਹੈ। ਇਸ ਗ੍ਰੰਥੀ ਵਿੱਚੋਂ ਪਤਲੀਆਂ ਨਾਲੀਆਂ ਹੰਝੂਆਂ ਨੂੰ ਉਪੱਰ ਲੈ ਜਾਂਦੀਆਂ ਹਨ। ਉਪਰਲੀ ਪਲਕ ਦੇ ਬੰਦ ਹੋਣ ਸਮੇਂ ਇਹ ਪਾਣੀ ਬਾਹਰ ਆ ਜਾਂਦਾ ਹੈ ਜੋ ਸਾਡੀਆਂ ਅੱਖਾ ਨੂੰ ਨਮ ਰੱਖਦਾ ਹੈ। ਜਦੋਂ ਅਸੀਂ ਰੋਂਦੇ ਹਾਂ ਜਾਂ ਹੱਸਦੇ ਹਾਂ ਤਾਂ ਸਾਡੀ ਉਪਰਲੀ ਪਲਕ ਇਹਨਾਂ ਗ੍ਰੰਥੀਆਂ ਉੱਪਰ ਦਬਾਉ ਪਾ ਕੇ ਵੱਧ ਹੰਝੂ ਬਾਹਰ ਕੱਢਦੀ ਹੈ।

ਚੰਦ ਤੇ ਮਨੁੱਖ ਕਿਉਂ ਨਹੀ ਰਹਿ ਸਕਦਾ?
ਧਰਤੀ ਤੇ ਰਹਿਣ ਵਾਲਾ ਕੋਈ ਜੀਵ ਜੰਤੂ ਆਕਸੀਜਨ (O2) ਤੋਂ ਬਿਨਾਂ ਨਹੀਂ ਰਹਿ ਸਕਦਾ। ਚੰਦ ਤੇ ਆਕਸੀਜਨ ਦੀ ਹੋਂਦ ਹੀ ਨਹੀਂ ਹੈ। ਇਸ ਲਈ ਕੋਈ ਜੀਵ ਜੰਤੂ ਚੰਦ ਤੇ ਜੀਵਤ ਨਹੀਂ ਰਹਿ ਸਕਦਾ ਹੈ। ਵਿਗਿਆਨੀ ਇਸ ਗੱਲ ਦਾ ਯਤਨ ਕਰ ਰਹੇ ਹਨ ਕਿ ਚੰਦਰਮਾ ਤੇ ਕਿਸੇ ਨਾ ਕਿਸੇ ਢੰਗ ਨਾਲ ਆਕਸੀਜਨ ਪੈਦਾ ਕੀਤੀ ਜਾ ਸਕੇ। ਚੰਦਰਮਾ ਦਾ ਵਾਯੂ- ਮੰਡਲ ਨਾ ਹੋਣ ਕਰਕੇ ਉੱਥੇ ਉਲਕਾਵਾਂ ਦੀ ਬਰਸਾਤ ਹੁੰਦੀ ਰਹਿੰਦੀ ਹੈ ਕਿਉਂਕਿ ਧਰਤੀ ਦਾ ਵਾਯੂਮੰਡਲ ਤਾਂ ਪੁਲਾੜ ਵਿੱਚ ਆ ਰਹੇ ਪੱਥਰ ਦੇ ਟੁਕੜਿਆਂ ਨੂੰ ਰਸਤੇ ਵਿੱਚ ਹੀ ਰਾਖ ਬਣਾ ਦਿੰਦਾ ਹੈ। ਪਰ ਚੰਦਰਮਾ ਤੇ ਵਾਯੂਮੰਡਲ ਹੀ ਨਹੀਂ। ਇਸ ਲਈ ਇਹ ਸਿੱਧੇ ਹੀ ਚੰਦਰਮਾ ਤੇ ਆ ਟਕਰਾਉਂਦੇ ਹਨ । ਇਸ ਤਰ੍ਹਾਂ ਹੀ ਚੰਦਰਮਾ ਤੇ ਪਾਣੀ ਦੀ ਹੋਂਦ ਨਹੀਂ ਹੈ। ਕਿਉਂਕਿ ਜੀਵਨ ਲਈ ਲੋੜੀਂਦੀਆਂ ਜਰੂਰਤਾਂ ਚੰਦਰਮਾ ਤੇ ਉਪਲਬਧ ਨਹੀਂ ਹਨ ਸੋ ਮਨੁੱਖ ਜਾਂ ਕਿਸੇ ਹੋਰ ਜੀਵ ਦਾ ਚੰਦਰਮਾ ਤੇ ਰਹਿਣਾ ਅਸੰਭਵ ਹੇ।

ਮੁਰਦਾ ਸਰੀਰ ਪਾਣੀ ਤੇ ਕਿਉਂ ਤੈਰਦਾ ਹੈ?
ਮਨੁੱਖ ਦੇ ਸਰੀਰ ਦੀ ਘਣਤਾ ਪਾਣੀ ਦੀ ਘਣਤਾ ਨਾਲੋਂ ਘੱਟ ਹੁੰਦੀ ਹੈ। ਇਸ ਲਈ ਪਾਣੀ ਵਿੱਚ ਵੜਣ ਦੇ ਕੁਝ ਸਮੇਂ ਤੱਕ ਮਨੁੱਖ ਪਾਣੀ ਵਿੱਚ ਤੈਰਦਾ ਰਹਿੰਦਾ ਹੈ। ਪਰ ਕੁਝ ਸਮੇਂ ਤੋਂ ਬਾਅਦ ਉਸਦੇ ਸਰੀਰ ਵਿੱਚ ਪਾਣੀ ਦਾਖਲ ਹੋ ਜਾਂਦਾ ਹੈ ਤੇ ਸਰੀਰ ਅੰਦਰਲੀਆਂ ਗੈਸਾਂ ਬਾਹਰ ਨਿਕਲ ਜਾਂਦੀਆਂ ਹਨ। ਇਸ ਲਈ ਸਰੀਰ ਦੀ ਘਣਤਾ ਪਾਣੀ ਦੀ ਘਣਤਾ ਨਾਲੋਂ ਵਧ ਜਾਂਦੀ ਹੈ ਤਾਂ ਆਦਮੀ ਡੁੱਬ ਜਾਂਦਾ ਹੈ। ਪਾਣੀ ਵਿੱਚ ਪਈ ਰਹਿਣ ਦੇ 48 ਘੰਟੇ ਤੱਕ ਲਾਸ਼ ਪਾਣੀ ਵਿੱਚ ਡੁੱਬੀ ਰਹਿੰਦੀ ਹੈ ਤੇ ਇਸਤੋਂ ਬਾਅਦ ਸਰੀਰ ਦੇ ਸੜਨ ਦੀ ਪ੍ਰਤੀ ਕ੍ਰਿਆ ਸ਼ੁਰੂ ਹੋ ਜਾਂਦੀ ਹੈ। ਹਰ ਸੈੱਲ ਵਿੱਚ ਗੈਸਾਂ ਦੀ ਪੈਦਾਇਸ਼ ਸੁਰੂ ਹੋ ਜਾਂਦੀ ਹੈ। ਇਸ ਤਰ੍ਹਾਂ ਸਰੀਰ ਦੀ ਘਣਤਾ ਪਾਣੀ ਦੀ ਘਣਤਾ ਨਾਲੋਂ ਘਟ ਜਾਂਦੀ ਹੈ। ਇਸ ਕਰਕੇ ਲਾਸ਼ ਕੁਝ ਘੰਟਿਆਂ ਬਾਅਦ ਪਾਣੀ ਦੇ ਉਪੱਰ ਤੈਰਨ ਲੱਗ ਜਾਂਦੀ ਹੈ।

ਕੁਝ ਲੋਕ ਖੱਬੇ ਹੱਥ ਨਾਲ ਕੰਮ ਕਿਉਂ ਕਰਦੇ ਹਨ?
ਸਾਡੇ ਦਿਮਾਗ ਦੇ ਦੋ ਭਾਗ ਹੁੰਦੇ ਹਨ, ਜਿਸਨੂੰ ਅਸੀਂ ਖੱਬਾ ਦਿਮਾਗ ਅਤੇ ਸੱਜਾ ਦਿਮਾਗ ਆਖ ਸਕਦੇ ਹਾਂ। ਖੱਬੇ ਦਿਮਾਗ ਤੋਂ ਸਰੀਰ ਨੂੰ ਜਾਣ ਵਾਲੀਆਂ ਨਾੜੀਆਂ ਗਰਦਨ ਵਿੱਚ ਆ ਕੇ ਵਲੇਟਾ ਖਾ ਜਾਂਦੀਆਂ ਹਨ ਤੇ ਇਸ ਲਈ ਇਹ ਸੱਜੇ ਪਾਸੇ ਦੇ ਅੰਗਾਂ ਤੇ ਕੰਟਰੋਲ ਰਖਦੀਆਂ ਹਨ ਤੇ ਸੱਜੇ ਪਾਸੇ ਦਾ ਦਿਮਾਗ ਖੱਬੇ ਪਾਸੇ ਦੇ ਅੰਗਾਂ ਤੇ ਕੰਟਰੋਲ ਕਰਦਾ ਹੇ। ਆਮ ਲੋਕਾਂ ਵਿੱਚ ਖੱਬਾ ਦਿਮਾਗ ਵੱਧ ਕਾਰਜਸ਼ੀਲ ਹੁੰਦਾ ਹੈ। ਇਸ ਲਈ ਸੰਸਾਰ ਵਿੱਚ ਬਹੁਤ ਲੋਕ ਸੱਜੇ ਅੰਗਾਂ ਨਾਲ ਵੱਧ ਕੰਮ ਕਰਦੇ ਹਨ ਪਰ ਕੁਝ ਲੋਕਾਂ ਵਿੱਚ ਸੱਜਾ ਦਿਮਾਗ ਵੀ ਵੱਧ ਕਾਰਜਸ਼ੀਲ ਹੁੰਦਾ ਹੈ। ਇਸ ਲਈ ਅਜਿਹੇ ਲੋਕ ਖੱਬੇ ਹੱਥ ਨਾਲ ਕੰਮ ਕਰਦੇ ਹਨ। ਪਰ ਸੰਸਾਰ ਦੇ ਕਾਰਖਾਨੇ ਤੇ ਮਕੈਨਿਕ ਕਾਰਾਂ ਦੇ ਕਰਵਾਜੇ ਤੇ ਹੋਰ ਸਮਾਨ ਸੱਜੇ ਹੱਥ ਵਾਲਿਆਂ ਦੀ ਗਿਣਤੀ ਸਹੂਲਤਾਂ ਨੂੰ ਮੁੱਖ ਰੱਖਕੇ ਬਣਾਉਂਦੇ ਹਨ। ਇਸ ਨਾਲ ਖੱਬੇ ਹੱਥ ਵਾਲਿਆਂ ਨੂੰ ਕਾਫੀ ਮੁਕਸ਼ਲਾਂ ਪੇਸ਼ ਆਉਂਦੀਆਂ ਹਨ।

ਆਦਮੀ ਕਿੱਥੋਂ ਆਉਂਦਾ ਹੈ ਤੇ ਮਰਨ ਤੋਂ ਬਾਅਦ ਕਿੱਥੋ ਜਾਂਦਾ ਹੈ।
ਸੰਸਾਰ ਵਿੱਚ ਸਵਰਗ - ਨਰਕ ਸਭ ਕਾਲਪਨਿਕ ਗੱਲਾਂ ਹਨ। ਬੱਚਿਆਂ ਦੇ ਜਨਮ ਸਮੇਂ ਉਹਨਾਂ ਦੇ ਵੱਡੇ ਭੈਣਾਂ ਤੇ ਵੀਰਾਂ ਨੂੰ ਬੱਚਿਆਂ ਦੇ ਹਸਪਤਾਲ ਵਿੱਚੋਂ ਲਿਆਉਣ ਬਾਰੇ ਵੀ ਦੱਸਿਆ ਜਾਂਦਾ ਹੈ ਇਸ ਨਾਲ ਬੱਚਿਆਂ ਦੇ ਮਨ ਵਿੱਚ ਹੋਰ ਉਲਝਣਾਂ ਖੜੀਆਂ ਹੁੰਦੀਆਂ ਹਨ। ਅਸੀਂ ਜਾਣਦੇ ਹਾਂ ਕਿ ਅਸੀਂ ਸਾਰੇ ਆਪਣੇ ਮਾਤਾ-ਪਿਤਾ ਦੇ ਇੱਕ ਸੈੱਲ ਦੇ ਜੁੜਨ ਨਾਲ ਆਪਣੀ ਹੋਂਦ ਸ਼ੁਰੂ ਕਰਦੇ ਹਾਂ। ਇਹਨਾਂ ਸੈੱਲਾਂ ਵਿੱਚ ਕੁਝ ਗੁਣਾਂ ਵਾਲੇ ਮਣਕੇ ਹੁੰਦੇ ਹਨ। ਜਿਹੜੇ ਸਾਡੇ ਭਵਿੱਖ ਦੇ ਗੁਣਾਂ ਵਾਲੇ ਮਣਕੇ ਹੁੰਦੇ ਹਨ। ਇਹ ਸਾਡੇ ਭਵਿੱਖ ਦੇ ਗੁਣਾਂ ਨੂੰ ਨਿਰਧਾਰਿਤ ਕਰਦੇ ਹਨ। ਧਰਤੀ ਵਿੱਚ ਪੈਦਾ ਹੋਏ ਪਦਾਰਥ ਪਹਿਲੇ 280 ਦਿਨ ਸਾਡੀ ਮਾਤਾ ਦੇ ਪੇਟ ਵਿੱਚੋਂ ਦੀ ਹੁੰਦੇ ਹੋਏ ਸਾਡੇ ਸਰੀਰ ਵਿੱਚ ਪਹੁੰਚਦੇ ਹਨ ਜਿਸ ਨਾਲ ਸਾਡੇ ਸਰੀਰ ਵਿਚਲੇ ਸੈੱਲਾ ਦੀ ਗਿਣਤੀ ਵਿੱਚ ਵਾਧਾ ਹੁੰਦਾ ਰਹਿੰਦਾ ਹੈ। ਪੇਟ ਤੋਂ ਬਾਹਰ ਆ ਕੇ ਅਸੀਂ ਧਰਤੀ ਤੋਂ ਪੈਦਾ ਹੋਈਆਂ ਵਸਤੂਆਂ ਤੋਂ ਸਿੱਧੇ ਰੂਪ ਵਿੱਚ ਪਦਾਰਥ ਲੈ ਕੇ ਆਪਣੇ ਸਰੀਰ ਦੇ ਸੈੱਲਾਂ ਦੀ ਗਿਣਤੀ ਵਧਾਉਂਦੇ ਰਹਿੰਦੇ ਹਾਂ। ਲਗਭਗ 40 ਸਾਲ ਦੀ ਉਮਰ ਤੱਕ ਸਾਡੇ ਸਰੀਰ ਵਿੱਚ ਸੈੱਲਾਂ ਦੀ ਗਿਣਤੀ ਵਿੱਚ ਲਗਤਾਰ ਵਾਧਾ ਆਉਂਦਾ ਰਹਿੰਦਾ ਹੈ। 40 ਤੋਂ 50 ਸਾਲ ਤੱਕ ਸਾਡੇ ਸਰੀਰ ਦੇ ਸੈਲਾਂ ਦੀ ਗਿਣਤੀ ਲਗਭਗ ਸਾਵੀਂ ਰਹਿੰਦੀ ਹੈ। ਇਸ ਤੋਂ ਬਾਅਦ ਸਾਡੇ ਸਰੀਰ ਦੇ ਸੈੱਲਾਂ ਦੀ ਗਿਣਤੀ ਘਟਣੀ ਸ਼ੁਰੂ ਹੋ ਜਾਂਦੀ ਹੈ। ਅੰਤ ਸਮੇਂ ਅਸੀ ਧਰਤੀ ਤੋਂ ਪ੍ਰਾਪਤ ਸਾਰੇ ਸੈੱਲਾਂ ਨੂੰ ਧਰਤੀ ਦੇ ਸੁਪਰਦ ਕਰਦੇ ਹੋਏ ਧਰਤੀ ਵਿੱਚ ਸਮਾ ਜਾਂਦੇ ਹਾਂ। ਮੁਸਲਮਾਨਾਂ ਤੇ ਇਸਾਈਆਂ ਵਿੱਚ ਮੁਰਦਿਆਂ ਨੂੰ ਕਬਰਾਂ ਵਿੱਚ ਦਫਨਾ ਦਿੱਤਾ ਜਾਂਦਾ ਹੈ ਜਿੱਥੇ ਬੈਕਟੀਰੀਆ ਸਰੀਰ ਦੇ ਸਾਰੇ ਸੈੱਲਾਂ ਦਾ ਵਿਘਟਨ ਕਰਕੇ ਧਰਤੀ ਤੋਂ ਪ੍ਰਾਪਤ ਸਾਰੇ ਤੱਤ ਧਰਤੀ ਨੂੰ ਦੇ ਦਿੰਦਾ ਹੈ। ਹਿੰਦੂ ਮੁਰਦਿਆਂ ਨੂੰ ਜਲਾ ਦਿੰਦੇ ਹਨ। ਸਿੱਟੇ ਵਜੋਂ ਪੈਦਾ ਹੋਈ ਕਾਰਬਨਡਾਇਆਕਸਾਈਡ (CO2) ਪੌਦਿਆਂ ਦੀ ਖੁਰਾਕ ਬਣ ਜਾਂਦੀ ਹੈ। ਸਾਡੇ ਸਰੀਰ ਦੇ ਸਾਰੇ ਸੈੱਲ ਕਿਸੇ ਨਾ ਕਿਸੇ ਰੂਪ ਵਿੱਚ ਧਰਤੀ ਨੂੰ ਵਾਪਸ ਮੁੜ ਜਾਂਦੇ ਹਨ।

ਉੱਲੂਆਂ ਨੂੰ ਦਿਨ ਵਾਲੇ ਦਿਖਾਈ ਕਿਉਂ ਨਹੀਂ ਦਿੰਦਾ?
ਜਦੋਂ ਤੁਸੀਂ ਸਿਨਮਾ ਘਰ ਵਿੱਚੋ ਫਿਲਮ ਵੇਖਕੇ ਬਾਹਰ ਨਿਕਲਦੇ ਹੋ ਤਾਂ ਕੁਝ ਸਮੇਂ ਲਈ ਤੁਹਾਨੂੰ ਘੱਟ ਵਿਖਾਈ ਦੇਣ ਲੱਗ ਜਾਂਦਾ ਹੈ। ਪੰਜ ਸੱਤ ਮਿੰਟ ਦੇ ਸਮੇਂ ਦੌਰਾਨ ਹੀ ਤੁਹਾਡੀਆ ਅੱਖਾਂ ਦੀ ਰੌਸ਼ਨੀ ਮੁੜ ਪਹਿਲੀ ਹਾਲਤ ਵਿੱਚ ਆ ਜਾਂਦੀ ਹੈ। ਉੱਲੂਆਂ ਦੇ ਵੱਡੇ ਵਡੇਰੇ ਲੱਖਾਂ ਸਾਲਾਂ ਤੋਂ ਗੁਫਾਵਾਂ ਵਿੱਚ ਰਹਿੰਦੇ ਰਹੇ। ਇਸ ਲਈ ਇਹ ਹਨੇਰੇ ਵਿੱਚ ਵੇਖਣ ਦੇ ਆਦੀ ਹੋ ਗਏ ਹਨ। ਤੇਜ ਰੌਸ਼ਨੀ ਵਿੱਚ ਇਹਨਾਂ ਦੀਆਂ ਅੱਖਾਂ ਚੁੰਧਿਆ ਜਾਂਦੀਆ ਹਨ। ਜਿਸ ਕਾਰਨ ਉਹਨਾਂ ਨੂੰ ਦਿਨ ਵੇਲੇ ਦਿਖਾਈ ਨਹੀਂ ਦਿੰਦਾ ਹੈ।

ਚਾਮ ਚੜਿੱਕਾਂ ਆਪਣਾ ਰਸਤਾ ਕਿਵੇਂ ਪਤਾ ਕਰਦੀਆਂ ਹਨ?
ਵਿਗਿਆਨੀਆਂ ਨੇ ਜਾਨਵਰਾਂ ਤੋਂ ਬਹੁਤ ਕੁਝ ਸਿੱਖਿਆ ਹੈ। ਦੁਸ਼ਮਨ ਦੇ ਹਵਾਈ ਜਹਾਜ਼ਾਂ ਦਾ ਪਤਾ ਲਗਾਉਣ ਲਈ ਵਰਤੀ ਜਾਣ ਵਾਲੀਂ ਰਾਡਾਰ ਪ੍ਰਣਾਲੀ ਵੀ ਚਾਮ ਗਿੱਦੜਾਂ ਵਲੋਂ ਵਰਤੋਂ ਵਿੱਚ ਲਿਆਂਦੀ ਜਾਣ ਵਾਲੀ ਪ੍ਰਣਾਲੀ ਵਾਂਗ ਹੀ ਹੈ। ਚਾਮ ਗਿੱਦੜ ਆਪਣੇ ਗਲੇ ਵਿੱਚੋਂ ਆਵਾਜ਼ ਨਾਲੋਂ ਵੱਧ ਤਰੰਗ ਲੰਬਾਈ ਦੀਆਂ ਲਹਿਰਾਂ ਛੱਡਦੇ ਹਨ। ਜਿਹੜੀਆਂ ਕੰਧਾ ਵਰਗੀਆਂ ਰੁਕਾਵਟ ਦੀ ਜਾਣਕਾਰੀ ਹੋ ਜਾਂਦੀ ਹੈ।

ਕੁੱਤਿਆ ਨੂੰ ਭੂਚਾਲ ਦਾ ਪਤਾ ਕਿਵੇਂ ਲੱਗ ਜਾਂਦਾ ਹੈ?
ਮਨੁੱਖ ਨੂੰ ਆਪਣੇ ਕੰਨਾਂ ਦੀ ਸਹਾਇਤਾ ਨਾਲ 20 ਹਰਟਜ, Hz ਤੋਂ 20,000 ਹਰਟਜ, Hz  (ਗੇੜ ਪ੍ਰਤੀ ਸੈਕਿੰਡ) ਤੱਕ ਦੀ ਆਵ੍ਰਿਤੀ ਦੀਆਂ ਤਰੰਗਾ ਸੁਣ ਸਕਦਾ ਹੈ। 20 ਹਰਟਜ ਤੋਂ ਘੱਟ ਆਵ੍ਰਿਤੀ ਦੀਆਂ ਤਰੰਗਾਂ ਸੁਣਨਾ ਮਨੁੱਖ ਦੇ ਕੰਨਾਂ ਦੀ ਸਮਰੱਥਾਂ ਤੋ ਬਾਹਰ ਦੀ ਗੱਲ ਹੈ। ਪਰ ਕੁੱਤੇ ਦੇ ਕੰਨ 10 ਹਰਟਜ ਤੱਕ ਵੀ ਤਰੰਗਾਂ ਨੂੰ ਸੁਣ ਸਕਦੇ ਹਨ। ਭੁਚਾਲਾਂ ਦੀਆਂ ਤਰੰਗਾਂ 15 ਹਰਟਜ ਦੇ ਨਜ਼ਦੀਕ ਆਵ੍ਰਿਤੀ ਦੀਆਂ ਹੁੰਦੀਆਂ ਹਨ। ਇਸ ਲਈ ਇਹ ਕੁੱਤਿਆਂ ਨੂੰ ਸੁਣਾਈ ਦੇ ਜਾਂਦੀਆਂ ਹਨ।

ਜੁਗਨੂੰ ਕਿਵੇਂ ਤੇ ਕਿਉਂ ਜਗਦੇ ਹਨ?
ਧਰਤੀ ਤੇ ਰਹਿ ਰਹੀਆਂ ਜਾਨਵਰਾਂ ਦੀਆਂ ਲੱਖਾਂ ਕਿਸਮਾਂ ਵਿੱਚੋਂ ਸਿਰਫ ਜੁਗਨੂੰ ਹੀ ਅਜਿਹੇ ਨਹੀਂ ਹਨ ਜਿਹੜੇ ਰੌਸ਼ਨੀ ਪੈਦਾ ਕਰਦੇ ਹਨ। ਮੱਛੀਆਂ ਤੇ ਹੋਰ ਜਾਨਵਰਾਂ ਦੀਆਂ ਅਜਿਹੀਆਂ ਸੈਂਕੜੇ ਕਿਸਮਾਂ ਹਨ ਜਿਹੜੀਆਂ ਰੌਸ਼ਨੀ ਪੈਦਾ ਕਰਦੀਆਂ ਹਨ। ਜੁਗਨੂੰ ਅਜਿਹੀਆਂ ਸੈਂਕੜੇ ਕਿਸਮਾਂ ਹਨ ਜਿਹੜੀਆਂ ਰੌਸ਼ਨੀ ਪੈਦਾ ਕਰਦੀਆਂ ਹਨ। ਜੁਗਨੂੰ ਅਜਿਹਾ, ਆਪਣੇ ਸਾਥੀਆਂ ਨੂੰ ਆਪਣੇ ਨੇੜੇ ਸੱਦਣ ਲਈ ਕਰਦਾ ਹੈ। ਲੁਸੀਫਰੀਨ ਤੇ ਲੁਸੀਫਰੇਜ ਨਾਂ ਦੇ ਦੋ ਰਸਾਇਣਕ ਕ੍ਰਿਆ ਪੈਦਾ ਹੁੰਦੀ ਹੈ। ਜਿਸ ਕਾਰਣ ਰੌਸ਼ਨੀ ਹੁੰਦੀ ਹੈ। ਜੁਗਨੂੰ ਵਿੱਚ ਵੀ ਇਹ ਦੋਵੇਂ ਰਸਾਇਣਕ ਪਦਾਰਥ ਹੁੰਦੇ ਹਨ ਜਿੰਨ੍ਹਾਂ ਦੀ ਰਸਾਇਣਕ ਕ੍ਰਿਆ ਕਰਕੇ ਹੀ ਰੌਸ਼ਨੀ ਪੈਦਾ ਹੁੰਦੀ ਹੈ। ਵਿਦਿਆਰਥੀਉ ਉਹ ਦਿਨ ਦੂਰ ਨਹੀਂ ਜਦੋਂ ਜੁਗਨੂੰ ਤੋਂ ਜਾਣਕਾਰੀ ਪ੍ਰਾਪਤ ਕਰਕੇ ਤੁਸੀਂ ਆਪਣੇ ਘਰਾਂ ਦੇ ਗਮਲਿਆਂ ਵਿੱਚ ਇਹ ਦੋਵੇਂ ਰਸਾਇਣਕ ਪਦਾਰਥ ਮਿਲਾਕੇ ਪੌਦਿਆਂ ਨੂੰ ਜਗਣ ਬੁਝਣ ਲਾ ਦਿਆ ਕਰੋਗੇ।

29/01/2015

ਮੇਘ ਰਾਜ ਮਿੱਤਰ, ਤਰਕਸ਼ੀਲ ਨਿਵਾਸ
ਗਲੀ ਨੰ: 8, ਕੱਚਾ ਕਾਲਜ ਰੋਡ
ਬਰਨਾਲਾ (ਪੰਜਾਬ)
ਮੋ : 98887-87440
ਈਮੇਲ: tarksheel@gmail.com

        ਗਿਆਨ-ਵਿਗਿਆਨ 2003

  ਗਿਆਨ-ਵਿਗਿਆਨ (3)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (2)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (1)
ਮੇਘ ਰਾਜ ਮਿੱਤਰ, ਬਰਨਾਲਾ
ਵਿਦਿਆਰਥੀਆਂ ਦੀ ਸੋਚ ਵਿਗਿਆਨਕ ਕਿਵੇਂ ਬਣਾਈ ਜਾਵੇ?
ਮੇਘ ਰਾਜ ਮਿੱਤਰ, ਬਰਨਾਲਾ
ਨਰਿੰਦਰ ਦਭੋਲਕਰ ਨੂੰ ਯਾਦ ਕਰਦਿਆਂ
ਮੇਘ ਰਾਜ ਮਿੱਤਰ, ਬਰਨਾਲਾ
ਜਨਮ ਦਿਨ ‘ਤੇ ਵਿਸ਼ੇਸ਼
ਮਹਾਨ ਵਿਗਿਆਨਕ ਆਈਨਸਟਾਈਨ
ਮੇਘ ਰਾਜ ਮਿੱਤਰ, ਬਰਨਾਲਾ
ਅੱਜ ਦੁਨੀਆਂ ਨਸ਼ਟ ਨਹੀਂ ਹੋਵੇਗੀ
ਮੇਘ ਰਾਜ ਮਿੱਤਰ, ਬਰਨਾਲਾ
ਅੰਧਵਿਸ਼ਵਾਸੀਆਂ ਦੇ ਕਿੱਸੇ
ਮੇਘ ਰਾਜ ਮਿੱਤਰ
ਅਫ਼ਵਾਹਾਂ ਦੇ ਫੈਲਦੇ ਗੁਬਾਰੇ
ਮੇਘ ਰਾਜ ਮਿੱਤਰ
ਤਰਕਸ਼ੀਲ ਲਹਿਰ ਦੀਆਂ ਕੁਝ ਕੌੜੀਆਂ ਸੱਚਾਈਆਂ
ਮੇਘ ਰਾਜ ਮਿੱਤਰ
ਮਹਾਨ ਵਿਗਿਆਨਕ ਸਟੀਫਨ ਹਾਕਿੰਗ ਨਾਲ ਇੱਕ ਮੁਲਾਕਾਤ
ਮੇਘ ਰਾਜ ਮਿੱਤਰ
ਗਾਥਾ ਇੱਕ ਮ੍ਰਿਤਕ ਸਰੀਰ ਦੀ
ਮੇਘ ਰਾਜ ਮਿੱਤਰ
ਸ਼ੌਕੀ ਸਾਂਢੇਵਾਲਾ
ਮੇਘ ਰਾਜ ਮਿੱਤਰ
ਮੈਂ ਜਿੱਤਿਆ ਕੈਂਸਰ ਹਾਰ ਗਈ; ਨਾਲ਼ੇ ਹਾਰੀ ਸ਼ੂਗਰ ਵੀ!!
ਇਕਬਾਲ ਰਾਮੂਵਾਲੀਆ (ਕੈਨੇਡਾ)
ਪੰਜਾਬੀ ਭਾਸ਼ਾ ਲਈ ਸੰਜੀਵਨੀ ਬੂਟੀ ਪੰਜਾਬੀ ਯੂਨੀਕੋਡ ਪ੍ਰਣਾਲੀ ਕਿਵੇਂ ਲਿਖੀਏ?, ਫਾਇਦੇ, ਧਿਆਨ ਰੱਖਣ ਯੋਗ ਗੱਲਾਂ
ਹਰਦੀਪ ਮਾਨ ਜਮਸ਼ੇਰ, ਅਸਟਰੀਆ
ਸ਼ਬਦਾਂ ਦੀ ਸ਼ਕਤੀ
ਮੇਘ ਰਾਜ ਮਿੱਤਰ ਸਰਪ੍ਰਸਤ ਤਰਕਸ਼ੀਲ ਸੁਸਾਇਟੀ ਭਾਰਤ
ਕੀ ਧਰਮ ਵਿਗਿਆਨ ਤੋਂ ਉੱਪਰ ਹੈ?
ਮੇਘ ਰਾਜ ਮਿੱਤਰ ਸਰਪ੍ਰਸਤ ਤਰਕਸ਼ੀਲ ਸੁਸਾਇਟੀ ਭਾਰਤ
ਗਊ ਦਾ ਪਿਸ਼ਾਬ ਤੇ ਵਿਗਿਆਨਕ ਸੋਚ
ਮੇਘ ਰਾਜ ਮਿੱਤਰ ਸਰਪ੍ਰਸਤ ਤਰਕਸ਼ੀਲ ਸੁਸਾਇਟੀ ਭਾਰਤ
ਅੰਕਗਣਿਤ (5) – ਇਸ ਨੂੰ ਖੇਡ ਬਣਾਓ
ਸੁਰਿੰਦਰ ਭਾਰਤੀ ਤਿਵਾੜੀ ਕਯੁਮੈਥਸ ਸੈਂਟਰ ਆਫ ਲਰਨਿੰਗ, ਲੁਧਿਆਣਾ
ਭਵਿੱਖ ਬਾਣੀਆਂ ਆਕਟੋਪਸ ਪਾਲ ਨੇ ਨਹੀਂ ਕੀਤੀਆਂ
ਮੇਘ ਰਾਜ ਮਿੱਤਰ ਤਰਕਸ਼ੀਲ ਸੁਸਾਇਟੀ ਭਾਰਤ
ਅੰਕਗਣਿਤ (3) – ਇਸ ਨੂੰ ਖੇਡ ਬਣਾਓ
ਸੁਰਿੰਦਰ ਭਾਰਤੀ ਤਿਵਾੜੀ ਕਯੁਮੈਥਸ ਸੈਂਟਰ ਆਫ ਲਰਨਿੰਗ, ਲੁਧਿਆਣਾ
ਅੰਕਗਣਿਤ (2) – ਇਸ ਨੂੰ ਖੇਡ ਬਣਾਓ
ਸੁਰਿੰਦਰ ਭਾਰਤੀ ਤਿਵਾੜੀ ਕਯੁਮੈਥਸ ਸੈਂਟਰ ਆਫ ਲਰਨਿੰਗ, ਲੁਧਿਆਣਾ
ਅੰਕਗਣਿਤ – ਇਸ ਨੂੰ ਖੇਡ ਬਣਾਓ
ਸੁਰਿੰਦਰ ਭਾਰਤੀ ਤਿਵਾੜੀ ਕਯੁਮੈਥਸ ਸੈਂਟਰ ਆਫ ਲਰਨਿੰਗ, ਲੁਧਿਆਣਾ
ਪੁਨਰ ਜਨਮ ਜਾਂ ਮਾਨਸਿਕ ਰੋਗ
ਮੇਘ ਰਾਜ ਮਿੱਤਰ ਤਰਕਸ਼ੀਲ ਸੁਸਾਇਟੀ ਭਾਰਤ
ਦੁਨੀਆਂ ਨਸ਼ਟ ਨਹੀਂ ਹੋਵੇਗੀ
ਮੇਘ ਰਾਜ ਮਿੱਤਰ ਤਰਕਸ਼ੀਲ ਸੁਸਾਇਟੀ ਭਾਰਤ
ਧਰਮ ਅਤੇ ਵਿਗਿਆਨ
ਜਸਦੀਪ ਸਿੰਘ ਗੁਣਹੀਣ
ਪਹਿਲੀ ਕਿਸ਼ਤ ਹੱਥ ਰੇਖਾਵਾਂ ਦੀ ਅਸਲੀਅਤ
ਮੇਘ ਰਾਜ ਮਿੱਤਰ
ਪਹਿਲੀ ਕਿਸ਼ਤ ਜੋਤਿਸ਼ ਵਿਦਿਆ ਗੈਰ ਵਿਗਿਆਨਕ ਕਿਵੇਂ?
ਮੇਘ ਰਾਜ ਮਿੱਤਰ
ਲੱਖ ਰੁਪਏ ਦੀ ਗੱਲ
ਮੇਘ ਰਾਜ ਮਿੱਤਰ
ਸਰਵਾਈਕਲ (ਗਰਦਨ ਦਾ ਦਰਦ)
ਡਾ. ਇੰਦਰਪ੍ਰੀਤ ਕੌਰ
ਵਾਸਤੂ ਸ਼ਾਸਤਰ ਤਰਕ ਦੀ ਕਸੌਟੀ ਤੇ
ਮੇਘ ਰਾਜ ਮਿੱਤਰ
ਸਵਾਈਨ ਫਲੂ
ਡਾ. ਇੰਦਰਪ੍ਰੀਤ ਕੌਰ
ਮਾਨਸਿਕ ਪ੍ਰਭਾਵ ਕਿਵੇਂ ਅਸਰ ਕਰਦੇ ਹਨ?
ਮੇਘ ਰਾਜ ਮਿੱਤਰ
ਵਿਗਿਆਨਕ ਸੋਚ ਕਿਵੇਂ ਅਪਣਾਈਏ?
ਮੇਘ ਰਾਜ ਮਿੱਤਰ

hore-arrow1gif.gif (1195 bytes)


Terms and Conditions
Privacy Policy
© 1999-2015, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2015, 5abi.com