ਗਿਆਨ-ਵਿਗਿਆਨ (8)
ਮੇਘ ਰਾਜ ਮਿੱਤਰ, ਬਰਨਾਲਾ

 

ਦਰੱਖਤਾਂ ਦੀ ਉਮਰ ਕਿਵੇਂ ਪਤਾ ਕੀਤੀ ਜਾਂਦੀ ਹੈ?
ਵਿਦਿਆਰਥੀਉ ਜੇ ਤੁਹਾਨੂੰ ਇਹ ਪੁੱਛਿਆ ਜਾਵੇ ਕਿ ਤੁਹਾਡੇ ਮਕਾਨ ਨੂੰ ਬਣਾਉਣ ਸਮੇਂ ਸਭ ਤੋਂ ਪਹਿਲਾਂ ਕਿਹੜੀ ਇੱਟ ਲਾਈ ਗਈ ਤਾਂ ਤੁਹਾਡਾ ਜਵਾਬ ਹੋਵੇਗਾ ਕਿ ਸਭ ਤੋਂ ਹੇਠਲੀ। ਠੀਕ ਇਸੇ ਤਰ੍ਹਾਂ ਹੀ ਦਰੱਖਤਾਂ ਦੀ ਉਮਰ ਪਤਾ ਕਰਨ ਦਾ ਵੀ ਇੱਕ ਆਸਾਨ ਢੰਗ ਹੈ। ਤੁਸੀ ਜਾਣਦੇ ਹੋ ਕਿ ਹਰ ਸਾਲ ਪਤਝੜ ਦੀ ਰੁੱਤ ਵਿੱਚ ਦਰਖਤ ਆਪਣੇ ਪੱਤੇ ਝਾੜ ਦਿੰਦੇ ਹਨ ਤੇ ਉਹਨਾਂ ਦੇ ਤਣੇ ਦਾ ਉਪਰਲਾ ਛਿਲਕਾ ਵੀ ਲਹਿ ਜਾਂਦਾ ਹੈ। ਅਤੇ ਬਰਸਾਤ ਦੇ ਮੌਸਮ ਵਿੱਚ ਉਹ ਆਪਣੇ ਆਪਣੇ ਨਵੇਂ ਪੱਤੇ ਅਤੇ ਚਮੜੀ ਵੀ ਪ੍ਰਾਪਤ ਕਰ ਲੈਂਦੇ ਹਨ। ਇਸ ਤਰ੍ਹਾਂ ਉਹਨਾਂ ਦੇ ਤਣਿਆਂ ਦਾ ਕੱਟਿਆ ਹੋਇਆ ਤਣਾ ਵੇਖ ਲਵੋ ਅਤੇ ਉਸ ਵਿੱਚ ਗੋਲਾਈਆਂ ਦੀ ਗਿਣਤੀ ਕਰ ਲਵੋ। ਗੋਲਾਈਆਂ ਦੀ ਜਿੰਨੀ ਗਿਣਤੀ ਹੋਵੇਗੀ ਦਰੱਖਤ ਦੀ ਉਮਰ ਵੀ ਉਨੀ ਹੀ ਹੋਵੇਗੀ। ਇੱਥੇ ਹੀ ਬੱਸ ਨਹੀਂ ਜਿਸ ਸਥਾਨ ਤੇ ਗੋਲਾਈ ਦੀ ਚੌੜਾਈ ਵਧੇਰੇ ਹੋਵੇਗੀ ਉਸ ਸਾਲ ਬਰਸਾਤ ਵੀ ਵੱਧ ਹੋਈ ਹੋਵੇਗੀ। ਇਸ ਤਰ੍ਹਾਂ ਦਰੱਖਤ ਬੀਤੇ ਸਮੇਂ ਦੇ ਮੌਸਮਾਂ ਦਾ ਸੂਚਕ ਵੀ ਹੁੰਦੇ ਹਨ।

ਚਮੇਲੀ ਦੇ ਫੁੱਲ ਵਿੱਚੋਂ ਖੁਸ਼ਬੂ ਕਿਉਂ ਆਉਂਦੀ ਹੈ?
ਇਸ ਸਵਾਲ ਦੀ ਜਾਣਕਾਰੀ ਪ੍ਰਾਪਤ ਕਰਨ ਤੋਂ ਪਹਿਲਾਂ ਸਾਨੂੰ ਇਸ ਗੱਲ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਖੁਸ਼ਬੋ ਤੇ ਬਦਬੋ ਕੀ ਹਨ? ਅਸੀ ਜਾਣਦੇ ਹਾਂ ਕਿ ਹਰੇਕ ਪਦਾਰਥ ਦੇ ਅਜਿਹੇ ਸਭ ਤੋਂ ਛੋਟੇ ਕਣਾਂ ਨੂੰ ਜਿਹਨਾਂ ਉਪੱਰ ਉਸ ਪਦਾਰਥ ਦੇ ਗੁਣ ਹੁੰਦੇ। ਕੁਝ ਪਦਾਰਥਾਂ ਦੇ ਅਣੂ ਹਵਾ ਵਿੱਚ ਖਿਲੱਰ ਜਾਂਦੇ ਹਨ ਅਜਿਹੇ ਪਦਾਰਥ ਹੀ ਖੁਸ਼ਬੋ ਜਾਂ ਬਦਬੋ ਦਿੰਦੇ ਹਨ। ਨੱਕ ਵਿੱਚ ਵੀ ਕੁਝ ਸੈੱਲ ਅਜਿਹੇ ਹੁੰਦੇ ਹਨ ਜਿਹੜੇ ਇਸੇ ਲਈ ਚਮੇਲੀ ਦੇ ਫੁੱਲ ਵਿੱਚੋਂ ਹਵਾ ਵਿੱਚ ਖਿਲਰੇ ਅਣੂ ਸਾਡੇ ਦਿਮਾਗ ਨੂੰ ਸੁਖਦਾਇਕ ਅਨੁਭਵ ਦਿੰਦੇ ਹਨ। ਇਸ ਤਰ੍ਹਾਂ ਚਮੇਲੀ ਦੇ ਫੁੱਲ ਦੀ ਖੁਸ਼ਬੋ ਸਾਨੂੰ ਚੰਗੀ ਲੱਗਦੀ ਹੈ। ਚਮੇਲੀ ਦਾ ਫੁੱਲ ਆਪਣੀ ਪਰ ਪਰਾਗਣ (ਜਿਸਨੂੰ ਸੌਖੀ ਭਾਸ਼ਾ ਵਿੱਚ ਬੀਜਾਂ ਨੂੰ ਉਪਜਾਊ ਬਣਾਉਣਾ ਤੇ ਇੱਕ ਥਾਂ ਤੋਂ ਦੂਜੀ ਥਾਂ ਤੇ ਪਹੁੰਚਾਉਣ) ਦੀ ਇੱਛਾ ਕਰਕੇ ਹੀ ਇਹ ਖੁਸ਼ਬੋ ਛੱਡਦਾ ਹੈ।

ਦਰਖੱਤਾਂ ਦੀ ਟੀਸੀ ਤੇ ਪਾਣੀ ਕਿਵੇਂ ਪਹੁੰਚਦਾ ਹੈ?
ਜੇ ਤੁਸੀਂ ਕੰਚ ਦੀ ਇੱਕ ਸੁਰਾਖ ਵਾਲੀ ਨਲੀ ਦੇ ਕੁਝ ਹਿੱਸੇ ਨੂੰ ਪਾਣੀ ਦੀ ਭਰੀ ਕੌਲੀ ਵਿੱਚ ਡਬੋ ਦੇਵੋਗਾ ਤਾਂ ਤੁਸੀਂ ਵੇਖੋਗੇ ਕਿ ਨਲੀ ਦੇ ਸੁਰਾਖ ਵਿੱਚ ਪਾਣੀ ਦਾ ਲੈਬਲ ਨਾਲੋਂ ਉੱਚਾ ਹੋਵੇਗਾ। ਨਲੀ ਦਾ ਸੁਰਾਖ ਜਿੰਨਾਂ ਤੰਗ ਹੋਵੇਗਾ ਨਲੀ ਵਿੱਚ ਪਾਣੀ ਦਾ ਲੈਬਲ ਉਨਾਂ ਹੀ ਵੱਧ ਉੱਚਾ ਹੋਵੇਗਾ। ਵਿਗਿਆਨਕ ਭਾਸ਼ਾ ਵਿੱਚ ਇਸ ਨਿਯਮ ਨੂੰ ਤਲੀ ਤਣਾਉ ਦਾ ਨਿਯਮ ਕਹਿੰਦੇ ਹਨ। ਵਿਗਿਆਨ ਦੇ ਇਸ ਨਿਯਮ ਕਰਕੇ ਹੀ ਦਰੱਖਤਾਂ ਦੀਆਂ ਟੀਸੀਆਂ ਤੇ ਪਾਣੀ ਪੁੱਜ ਜਾਦਾ ਹੈ। ਕੁਦਰਤ ਨੇ ਦਰੱਖਤਾਂ ਵਿੱਚ ਬਰੀਕ ਬਰੀਕ ਨਲੀਆਂ ਦਿੱਤੀਆਂ ਹੁੰਦੀਆਂ ਹਨ ਜੋ 80-80 ਮੀਟਰ ਉੱਚੇ ਦਰੱਖਤਾਂ ਦੀਆਂ ਟੀਸੀਆਂ ਤੇ ਗੁਰੂਤਾ ਆਕਰਸ਼ਣ ਦੇ ਨਿਯਮ ਦੀ ਪ੍ਰਵਾਹ ਨਾ ਕਰਦੀਆਂ ਹੋਈਆਂ ਪਾਣੀ ਪਹੁੰਚਾਉਂਦੀਆਂ ਹਨ।

ਪਿਆਜ ਕੱਟਣ ਨਾਲ ਅੱਖਾਂ ਵਿੱਚ ਪਾਣੀ ਕਿਉਂ ਆ ਜਾਂਦਾ ਹੈ?
ਪਿਆਜਾਂ ਵਿੱਚ ਇੱਕ ਏਲਾਈਲ  ਨਾਂ ਦਾ ਤੇਲ ਹੁੰਦਾ ਹੈ। ਜਦੋਂ ਅਸੀਂ ਪਿਆਜਾਂ ਨੂੰ ਕੱਟਦੇ ਹਾਂ ਤਾਂ ਇਹ ਏਲਾਈਲ ਤੇਲ ਦੇ ਅਣੂ ਹਵਾ ਵਿੱਚ ਖਿੱਲਰ ਜਾਂਦੇ ਹਨ। ਇਹਨਾਂ ਵਿੱਚੋਂ ਕੁਝ ਅਣੂ ਸਾਡੀਆਂ ਅੱਖਾਂ ਤੇ ਨੱਕ ਵਿੱਚ ਚਲੇ ਜਾਂਦੇ ਹਨ। ਇਸ ਤੇਲ ਦੇ ਅਣੂ ਸਾਡੀਆਂ ਅੱਖਾਂ ਤੇ ਨੱਕ ਵਿੱਚ ਖੁਜਲੀ ਕਰਦੇ ਹਨ ਇਸ ਲਈ ਸਾਡਾ ਦਿਮਾਗ ਇਹਨਾਂ ਨੂੰ ਅੱਖ ਤੇ ਨੱਕ ਵਿੱਚੋਂ ਬਾਹਰ ਕੱਢਣ ਦਾ ਹੁਕਮ ਦਿੰਦਾ ਹੈ। ਇਸ ਲਈ ਸਾਡਾ ਦਿਮਾਗ ਇਸ ਤੇਲ ਨੂੰ ਬਾਹਰ ਕੱਢਣ ਲਈ ਪਾਣੀ ਛੱਡਣ ਦਾ ਹੁਕਮ ਦਿੰਦਾ ਹੈ। ਇਸ ਕਰਕੇ ਹੀ ਪਿਆਜ ਕੱਟਣ ਤੇ ਸਾਡੀਆਂ ਅੱਖਾਂ ਵਿੱਚੋਂ ਪਾਣੀ ਨਿਕਲਦਾ ਹੈ।

ਇੱਟ ਥੱਲੇ ਘਾਹ ਪੀਲਾ ਕਿਉਂ ਹੁੰਦਾ ਹੈ?
ਤੁਸੀਂ ਅਕਸਰ ਵੇਖਿਆ ਹੋਵੇਗਾ ਕਿ ਘਾਹ ਦੇ ਮੈਦਾਨ ਵਿੱਚ ਪਈ ਕਿਸੇ ਇੱਟ ਜਾਂ ਪੱਥਰ ਥੱਲੇ ਘਾਹ ਆਮ ਤੌਰ ਤੇ ਦੂਸਰੇ ਉੱਗ ਹੋਏ ਘਾਹ ਦੇ ਮੁਕਾਬਲੇ ਪੀਲਾ ਹੁੰਦਾ ਹੈ। ਆਉ ਇਸਦਾ ਕਾਰਣ ਵੀ ਪਤਾ ਕਰੀਏ। ਅਸੀਂ ਜਾਣਦੇ ਹਾਂ ਕਿ ਹਰੇ ਪੱਤੇ ਸੂਰਜ ਦੀ ਰੌਸ਼ਨੀ ਵਿੱਚ ਹਵਾ ਵਿੱਚੋ ਕਾਰਬਨਡਾਈਅਕਾਸਾਈਡ  'ਤੇ ਪਾਣੀ ਲੈ ਕੇ ਆਪਣੀ ਖੁਰਾਕ ਤਿਆਰ ਕਰਦੇ ਹਨ। ਜਦੋਂ ਸੂਰਜ ਦੀ ਰੌਸ਼ਨੀ ਇਹਨਾਂ ਨੂੰ ਨਹੀਂ ਮਿਲਦੀ ਤਾਂ ਇਹ ਆਪਣੀ ਖੁਰਾਕ ਤਿਆਰ ਨਹੀਂ ਕਰ ਪਾਉਂਦੇ। ਇਸ ਕਾਰਣ ਇੱਟ ਜਾਂ ਪੱਥਰ ਦੇ ਥੱਲੇ ਲੁਕਿਆਂ ਘਾਹ ਆਪਣੀ ਹੋਰ ਖੁਰਾਕ ਤਿਆਰ ਕਰਨ ਦੇ ਅਸਮਰਥ ਹੁੰਦਾ ਹੈ। ਉਹ ਆਪਣੇ ਵਿੱਚ ਪਹਿਲਾਂ ਜਮਾਂ ਹੋਈ ਖੁਰਾਕ ਨਾਂ ਮਿਲਣ ਕਰਕੇ ਪੀਲਾ ਹੁੰਦਾ ਹੈ।

ਦੁਪਹਿਰ ਖਿੜੀ ਦੇ ਫੁੱਲ ਦਿਨੇ ਹੀ ਕਿਉਂ ਖਿੜਦੇ ਹਨ?
ਕੁਝ ਫੁੱਲ ਦੀਆਂ ਪੱਤੀਆਂ ਵਿੱਚ ਅਜਿਹਾ ਪ੍ਰਬੰਧ ਹੁੰਦਾ ਹੈ ਕਿ ਜਿਉਂ ਹੀ ਉਹਨਾਂ ਦੀਆਂ ਪੱਤੀਆਂ ਤੇ ਸੂਰਜ ਦੀਆਂ ਕਿਰਨਾਂ ਪੈਂਦੀਆਂ ਹਨ ਤਾਂ ਇਹ ਖੁੱਲ੍ਹ ਜਾਂਦੀਆਂ ਹਨ। ਸੂਰਜ ਦੀਆਂ ਕਿਰਨਾਂ ਪੌਦੇ ਦੇ ਅੰਦਰੋਂ ਪਾਣੀ ਸੋਕਦੀਆਂ ਹਨ। ਇਸ ਲਈ ਅੰਦਰਲੇ ਸੁਰਾਖਾਂ ਦੇ ਖੁੱਲਣ ਕਰਕੇ ਪੱਤੀਆਂ ਖੁੱਲ ਜਾਂਦੀਆਂ ਹਨ। ਜਦੋਂ ਹੀ ਸੂਰਜ ਦੀਆਂ ਕਿਰਨਾਂ ਪਾਣੀ ਸੋਕਣਾ ਬੰਦ ਕਰ ਦਿੰਦੀਆਂ ਹਨ ਤਾਂ ਸੁਰਾਖ ਬੰਦ ਹੋਣ ਦੇ ਨਤੀਜੇ ਵਜੋਂ ਪੱਤੀਆਂ ਵੀ ਬੰਦ ਹੋ ਜਾਂਦੀਆਂ ਹਨ।

ਜੀਵ ਖਾਣੀ ਬੂਟੀ
ਗਰਮੀਆਂ ਦੇ ਮੌਸਮ ਵਿੱਚ ਝੀਲਾਂ ਤੇ ਖਾਈਆਂ ਵਿੱਚ ਇੱਕ ਪੌਦਾ ਉੱਗਦਾ ਹੈ। ਇਸਨੂੰ ਸੁਨਿਹਰੀ ਤੇ ਪੀਲੇ ਰੰਗ ਦੇ ਫੁੱਲਾਂ ਦੇ ਗੁੱਛੇ ਲਗੱਦੇ ਹਨ। ਇਸ ਪੌਦੇ ਦਾ ਨਾਂ ਬਲੈਡਰ ਬੂਟੀ ਹੈ। ਪਾਣੀ ਦੇ ਥੱਲੇ ਇਸ ਨੇ ਇਕ ਨੇ ਇੱਕ ਜਾਲ ਵਿਛਾਇਆ ਹੁੰਦਾ ਹੈ। ਇਸਦੇ ਪੱਤਿਆਂ ਦੇ ਥੱਲੇ ਅਨੇਕਾਂ ਖੁੱਲੇ ਮੂੰਹ ਵਾਲੇ ਬਲੈਡਰ ਹੁੰਦੇ ਹਨ। ਜਿਸ ਵਿੱਚ ਛੋਟੇ-ਛੋਟੇ ਵਾਲ ਆਪਣਾ ਜਾਲ ਵਿਛਾਈ ਰੱਖਦੇ ਹਨ। ਜਦੋਂ ਕੋਈ ਜੀਵ ਇਸ ਬਲੈਡਰ ਵਿੱਚ ਆ ਜਾਂਦਾ ਹੈ ਤਾਂ ਇਸਦਾ ਢੱਕਣ ਬੰਦ ਹੋ ਜਾਂਦਾ ਹੈ। ਲੱਖਾਂ ਹੀ ਬਰੀਕ ਕਿਸਮ ਦੀਆਂ ਨਲੀਆਂ ਦੀ ਸਹਾਇਤਾ ਨਾਲ ਇਹ ਜੀਵ ਨੂੰ ਹਜਮ ਕਰ ਜਾਂਦਾ ਹੈ। ਇਹ ਪੌਦਾ ਸਾਰੇ ਸੰਸਾਰ ਵਿੱਚ ਹੀ ਪਾਇਆ ਜਾਂਦਾ ਹੈ।

ਦਰਖਤਾਂ ਹੇਠਾਂ ਰਾਤ ਨੂੰ ਸੌਣ ਨੁਕਸਾਨਦਾਇਕ ਕਿਉਂ ਹੈ?
ਅਸੀਂ ਜਾਣਦੇ ਹਾਂ ਕਿ ਦਿਨ ਵੇਲੇ ਪੌਦੇ ਸੂਰਜ ਦੀ ਰੌਸ਼ਨੀ ਵਿੱਚ ਹਵਾ ਚੋਂ ਕਾਰਬਨਡਾਈਆਕਸਾਈਡ  'ਤੇ ਪਾਣੀ ਲੈ ਕੇ ਆਪਣੀ ਖੁਰਾਕ ਤਿਆਰ ਕਰਦੇ ਹਨ। ਇਸ ਪ੍ਰਕਾਸ਼ ਸੰਸਲੇਸ਼ਣ ਦੀ ਕ੍ਰਿਆ ਵਿੱਚ ਦਿਨ ਵੇਲੇ ਉਹ ਆਕਸੀਜਨ ਪੇੈਦਾ ਕਰਦੇ ਹਨ ਇਸ ਕਰਕੇ ਦਿਨ ਵੇਲੇ ਪੌਦਿਆਂ ਹੇਠਾਂ ਆਕਸੀਜਨ ਦੀ ਬਹੁਤਾਤ ਹੁੰਦੀ ਹੈ। ਅਸੀਂ ਵੀ ਸਾਹ ਲੈਣ ਲਈ ਆਕਸੀਜਨ ਦੀ ਵਰਤੋਂ ਕਰਦੇ ਹਾਂ। ਇਸ ਲਈ ਦਿਨ ਸਮੇਂ ਪੌਦਿਆਂ ਹੇਠ ਸੌਣਾ ਲਾਭਦਾਇਕ ਹੈ। ਪਰ ਰਾਤ ਸਮੇਂ ਸੂਰਜ ਦੀ ਰੌਸ਼ਨੀ ਦੀ ਅਣਹੋਂਦ ਕਾਰਨ ਇਹ ਪ੍ਰਕਾਸ਼ ਸੰਸਲੇਸ਼ਣ ਨਹੀਂ ਕਰ ਸਕਦੇ। ਇਸ ਕਾਰਨ ਇਹਨਾਂ ਹੇਠਾਂ ਆਕਸੀਜਨ ਦੀ ਕਮੀ ਹੁੰਦੀ ਹੈ। ਇਸ ਕਰਕੇ ਰਾਤ ਵੇਲੇ ਪੌਦਿਆਂ ਹੇਠਾਂ ਸੌਣਾ ਨੁਕਸਾਨਦਾਇਕ ਹੁੰਦਾ ਹੈ।

ਅਮਰਵੇਲ ਦਾ ਰੰਗ ਪੀਲਾ ਕਿਉਂ ਹੁੰਦਾ ਹੈ?
ਤੁਸੀਂ ਪੰਜਾਬ ਦੀ ਧਰਤੀ ਉੱਪਰ ਥਾਂ ਥਾਂ ਤੇ ਅਜਿਹੇ ਦਰਖਤ ਵੇਖੇ ਹੋਣਗੇ ਜਿਹਨਾ ਉੱਪਰ ਇੱਕ ਪੀਲੇ ਰੰਗ ਦੀ ਤਾਰ ਦੀ ਸ਼ਕਲ ਵਰਗੀ ਇੱਕ ਵੇਲ ਫੈਲੀ ਹੁੰਦੀ ਹੈ। ਇਸ ਵੇਲ ਨੂੰ ਅਮਰ ਵੇਲ ਕਹਿੰਦੇ ਹਨ। ਇਸ ਵਿੱਚ ਹਰੇ ਰੰਗ ਦਾ ਪਦਾਰਥ ਕਲੋਰੋਫਿਲ ਨਹੀਂ ਹੁੰਦਾ ਹੈ। ਇਸ ਲਈ ਇਹ ਆਪਣੀ ਖੁਰਾਕ ਆਪ ਤਿਆਰ ਨਹੀਂ ਕਰ ਸਕਦੀ। ਇਸ ਕਰਕੇ ਜਿਸ ਦਰੱਖਤ ਉੱਪਰ ਇਹ ਚੜ੍ਹ ਜਾਂਦੀ ਹੈ ਉਸ ਦਰਖਤ ਦੀ ਖੁਰਾਕ ਵਿੱਚੋਂ ਖੁਰਾਕ ਖਾਣਾ ਸ਼ੁਰੂ ਕਰ ਦਿੰਦੀ ਹੈ ਤੇ ਵਧਦੀ ਰਹਿੰਦੀ ਹੈ। ਕਈ ਵਾਰ ਤਾਂ ਇਹ ਦਰੱਖਤ ਦੀ ਸਾਰੀ ਖੁਰਾਕ ਹੀ ਹਜ਼ਮ ਕਰ ਜਾਂਦੀ ਹੈ। ਸਿੱਟੇ ਵਜੋਂ ਦਰੱਖਤ ਸੁੱਕ ਜਾਂਦਾ ਹੈ। ਇਸ ਲਈ ਇਸ ਵੇਲ ਨੂੰ ਤੇ ਇਸ ਕਿਸਮ ਦੇ ਹੋਰ ਪੌਦਿਆਂ ਨੂੰ ਪਰਜੀਵੀ ਕਿਹਾ ਜਾਂਦਾ ਹੈ।

 

05/03/2015

ਮੇਘ ਰਾਜ ਮਿੱਤਰ, ਤਰਕਸ਼ੀਲ ਨਿਵਾਸ
ਗਲੀ ਨੰ: 8, ਕੱਚਾ ਕਾਲਜ ਰੋਡ
ਬਰਨਾਲਾ (ਪੰਜਾਬ)
ਮੋ : 98887-87440
ਈਮੇਲ: tarksheel@gmail.com

        ਗਿਆਨ-ਵਿਗਿਆਨ 2003

ਗਿਆਨ-ਵਿਗਿਆਨ (8)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (7)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (6)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (5)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (4)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (3)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (2)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (1)
ਮੇਘ ਰਾਜ ਮਿੱਤਰ, ਬਰਨਾਲਾ
ਵਿਦਿਆਰਥੀਆਂ ਦੀ ਸੋਚ ਵਿਗਿਆਨਕ ਕਿਵੇਂ ਬਣਾਈ ਜਾਵੇ?
ਮੇਘ ਰਾਜ ਮਿੱਤਰ, ਬਰਨਾਲਾ
ਨਰਿੰਦਰ ਦਭੋਲਕਰ ਨੂੰ ਯਾਦ ਕਰਦਿਆਂ
ਮੇਘ ਰਾਜ ਮਿੱਤਰ, ਬਰਨਾਲਾ
ਜਨਮ ਦਿਨ ‘ਤੇ ਵਿਸ਼ੇਸ਼
ਮਹਾਨ ਵਿਗਿਆਨਕ ਆਈਨਸਟਾਈਨ
ਮੇਘ ਰਾਜ ਮਿੱਤਰ, ਬਰਨਾਲਾ
ਅੱਜ ਦੁਨੀਆਂ ਨਸ਼ਟ ਨਹੀਂ ਹੋਵੇਗੀ
ਮੇਘ ਰਾਜ ਮਿੱਤਰ, ਬਰਨਾਲਾ
ਅੰਧਵਿਸ਼ਵਾਸੀਆਂ ਦੇ ਕਿੱਸੇ
ਮੇਘ ਰਾਜ ਮਿੱਤਰ
ਅਫ਼ਵਾਹਾਂ ਦੇ ਫੈਲਦੇ ਗੁਬਾਰੇ
ਮੇਘ ਰਾਜ ਮਿੱਤਰ
ਤਰਕਸ਼ੀਲ ਲਹਿਰ ਦੀਆਂ ਕੁਝ ਕੌੜੀਆਂ ਸੱਚਾਈਆਂ
ਮੇਘ ਰਾਜ ਮਿੱਤਰ
ਮਹਾਨ ਵਿਗਿਆਨਕ ਸਟੀਫਨ ਹਾਕਿੰਗ ਨਾਲ ਇੱਕ ਮੁਲਾਕਾਤ
ਮੇਘ ਰਾਜ ਮਿੱਤਰ
ਗਾਥਾ ਇੱਕ ਮ੍ਰਿਤਕ ਸਰੀਰ ਦੀ
ਮੇਘ ਰਾਜ ਮਿੱਤਰ
ਸ਼ੌਕੀ ਸਾਂਢੇਵਾਲਾ
ਮੇਘ ਰਾਜ ਮਿੱਤਰ
ਮੈਂ ਜਿੱਤਿਆ ਕੈਂਸਰ ਹਾਰ ਗਈ; ਨਾਲ਼ੇ ਹਾਰੀ ਸ਼ੂਗਰ ਵੀ!!
ਇਕਬਾਲ ਰਾਮੂਵਾਲੀਆ (ਕੈਨੇਡਾ)
ਪੰਜਾਬੀ ਭਾਸ਼ਾ ਲਈ ਸੰਜੀਵਨੀ ਬੂਟੀ ਪੰਜਾਬੀ ਯੂਨੀਕੋਡ ਪ੍ਰਣਾਲੀ ਕਿਵੇਂ ਲਿਖੀਏ?, ਫਾਇਦੇ, ਧਿਆਨ ਰੱਖਣ ਯੋਗ ਗੱਲਾਂ
ਹਰਦੀਪ ਮਾਨ ਜਮਸ਼ੇਰ, ਅਸਟਰੀਆ
ਸ਼ਬਦਾਂ ਦੀ ਸ਼ਕਤੀ
ਮੇਘ ਰਾਜ ਮਿੱਤਰ ਸਰਪ੍ਰਸਤ ਤਰਕਸ਼ੀਲ ਸੁਸਾਇਟੀ ਭਾਰਤ
ਕੀ ਧਰਮ ਵਿਗਿਆਨ ਤੋਂ ਉੱਪਰ ਹੈ?
ਮੇਘ ਰਾਜ ਮਿੱਤਰ ਸਰਪ੍ਰਸਤ ਤਰਕਸ਼ੀਲ ਸੁਸਾਇਟੀ ਭਾਰਤ
ਗਊ ਦਾ ਪਿਸ਼ਾਬ ਤੇ ਵਿਗਿਆਨਕ ਸੋਚ
ਮੇਘ ਰਾਜ ਮਿੱਤਰ ਸਰਪ੍ਰਸਤ ਤਰਕਸ਼ੀਲ ਸੁਸਾਇਟੀ ਭਾਰਤ
ਅੰਕਗਣਿਤ (5) – ਇਸ ਨੂੰ ਖੇਡ ਬਣਾਓ
ਸੁਰਿੰਦਰ ਭਾਰਤੀ ਤਿਵਾੜੀ ਕਯੁਮੈਥਸ ਸੈਂਟਰ ਆਫ ਲਰਨਿੰਗ, ਲੁਧਿਆਣਾ
ਭਵਿੱਖ ਬਾਣੀਆਂ ਆਕਟੋਪਸ ਪਾਲ ਨੇ ਨਹੀਂ ਕੀਤੀਆਂ
ਮੇਘ ਰਾਜ ਮਿੱਤਰ ਤਰਕਸ਼ੀਲ ਸੁਸਾਇਟੀ ਭਾਰਤ
ਅੰਕਗਣਿਤ (3) – ਇਸ ਨੂੰ ਖੇਡ ਬਣਾਓ
ਸੁਰਿੰਦਰ ਭਾਰਤੀ ਤਿਵਾੜੀ ਕਯੁਮੈਥਸ ਸੈਂਟਰ ਆਫ ਲਰਨਿੰਗ, ਲੁਧਿਆਣਾ
ਅੰਕਗਣਿਤ (2) – ਇਸ ਨੂੰ ਖੇਡ ਬਣਾਓ
ਸੁਰਿੰਦਰ ਭਾਰਤੀ ਤਿਵਾੜੀ ਕਯੁਮੈਥਸ ਸੈਂਟਰ ਆਫ ਲਰਨਿੰਗ, ਲੁਧਿਆਣਾ
ਅੰਕਗਣਿਤ – ਇਸ ਨੂੰ ਖੇਡ ਬਣਾਓ
ਸੁਰਿੰਦਰ ਭਾਰਤੀ ਤਿਵਾੜੀ ਕਯੁਮੈਥਸ ਸੈਂਟਰ ਆਫ ਲਰਨਿੰਗ, ਲੁਧਿਆਣਾ
ਪੁਨਰ ਜਨਮ ਜਾਂ ਮਾਨਸਿਕ ਰੋਗ
ਮੇਘ ਰਾਜ ਮਿੱਤਰ ਤਰਕਸ਼ੀਲ ਸੁਸਾਇਟੀ ਭਾਰਤ
ਦੁਨੀਆਂ ਨਸ਼ਟ ਨਹੀਂ ਹੋਵੇਗੀ
ਮੇਘ ਰਾਜ ਮਿੱਤਰ ਤਰਕਸ਼ੀਲ ਸੁਸਾਇਟੀ ਭਾਰਤ
ਧਰਮ ਅਤੇ ਵਿਗਿਆਨ
ਜਸਦੀਪ ਸਿੰਘ ਗੁਣਹੀਣ
ਪਹਿਲੀ ਕਿਸ਼ਤ ਹੱਥ ਰੇਖਾਵਾਂ ਦੀ ਅਸਲੀਅਤ
ਮੇਘ ਰਾਜ ਮਿੱਤਰ
ਪਹਿਲੀ ਕਿਸ਼ਤ ਜੋਤਿਸ਼ ਵਿਦਿਆ ਗੈਰ ਵਿਗਿਆਨਕ ਕਿਵੇਂ?
ਮੇਘ ਰਾਜ ਮਿੱਤਰ
ਲੱਖ ਰੁਪਏ ਦੀ ਗੱਲ
ਮੇਘ ਰਾਜ ਮਿੱਤਰ
ਸਰਵਾਈਕਲ (ਗਰਦਨ ਦਾ ਦਰਦ)
ਡਾ. ਇੰਦਰਪ੍ਰੀਤ ਕੌਰ
ਵਾਸਤੂ ਸ਼ਾਸਤਰ ਤਰਕ ਦੀ ਕਸੌਟੀ ਤੇ
ਮੇਘ ਰਾਜ ਮਿੱਤਰ
ਸਵਾਈਨ ਫਲੂ
ਡਾ. ਇੰਦਰਪ੍ਰੀਤ ਕੌਰ
ਮਾਨਸਿਕ ਪ੍ਰਭਾਵ ਕਿਵੇਂ ਅਸਰ ਕਰਦੇ ਹਨ?
ਮੇਘ ਰਾਜ ਮਿੱਤਰ
ਵਿਗਿਆਨਕ ਸੋਚ ਕਿਵੇਂ ਅਪਣਾਈਏ?
ਮੇਘ ਰਾਜ ਮਿੱਤਰ

hore-arrow1gif.gif (1195 bytes)


Terms and Conditions
Privacy Policy
© 1999-2015, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2015, 5abi.com