ਗਿਆਨ-ਵਿਗਿਆਨ (10)
ਮੇਘ ਰਾਜ ਮਿੱਤਰ, ਬਰਨਾਲਾ

 

ਸੂਰਜ ਦੀ ਰੋਸ਼ਨੀ ਤੋਂ ਬਿਜਲੀ ਕਿਵੇਂ ਬਣਦੀ ਹੈ?
ਜਿਵੇਂ ਗਰਮੀ ਕਿਸੇ ਪਦਾਰਥ ਤੋਂ ਹੀ ਪੈਦਾ ਹੁੰਦੀ ਹੈ ਇਸ ਤਰ੍ਹਾਂ ਪ੍ਰਕਾਸ਼ ਜਾਂ ਰੌਸ਼ਨੀ ਵੀ ਕਿਸੇ ਪਦਾਰਥ ਤੋਂ ਹੀ ਪੈਦਾ ਕੀਤੀ ਜਾਂਦੀ ਹੈ। ਸੂਰਜ ਦੇ ਪਦਾਰਥਾਂ ਤੋਂ ਪੈਦਾ ਹੋਇਆ ਪ੍ਰਕਾਸ਼ ਧਰਤੀ ਦੇ ਪੌਦਿਆਂ ਦੀ ਖੁਰਾਕ ਦਾ ਹਿੱਸਾ ਬਣਕੇ ਮੁੜ ਪਦਾਰਥ ਵਿੱਚ ਹੀ ਬਦਲ ਜਾਦਾ ਹੈ। ਅੱਜ ਸਾਡੇ ਦੇਸ਼ ਵਿੱਚ ਅਨੇਕਾਂ ਸਥਾਨਾਂ ਤੇ ਸੂਰਜ ਦੀ ਰੌਸ਼ਨੀ ਤੋਂ ਹੀ ਬਿਜਲੀ ਪੈਦਾ ਕੀਤੀ ਜਾਂਦੀ ਹੈ। ਹੱਥਾਂ ਤੇ ਬੰਨੀਆਂ ਜਾਂਣ ਵਾਲੀਆਂ ਘੜੀਆਂ, ਗਣਨਾ ਕਰਨ ਲਈ ਵਰਤੇ ਜਾਣ ਵਾਲੇ ਕੈਲਕੁਲੇਟਰ ਸੂਰਜ ਦੀ ਰੌਸ਼ਨੀ ਨਾਲ ਹੀ ਚਲਦੇ ਹਨ। ਅਜਿਹੀਆਂ ਕਾਰਾਂ ਵੀ ਵੱਡੀ ਮਾਤਰਾ ਵਿੱਚ ਉਪਲਬਧ ਹਨ ਜਿਹੜੀਆਂ ਸੂਰਜੀ ਪ੍ਰਕਾਸ਼ ਨਾਲ ਸੈਂਕੜੇ ਕਿਲੋਮੀਟਰ ਦੀ ਦੂਰੀ ਤੈਅ ਕਰ ਸਕਦੀਆਂ ਹਨ।

ਪਹਾੜੀ ਇਲਾਕਿਆਂ ਵਿੱਚ ਸੂਰਜੀ ਊਰਜਾ ਨਾਲ ਹੀ ਰੌਸ਼ਨੀ ਕੀਤੀ ਜਾਂਦੀ ਹੈ। ਦਿਨੇ ਚਾਰਜ ਹੋ ਕੇ ਸੋਲਰ ਸੈੱਲ ਰਾਤ ਨੂੰ ਟਿਊਬਾਂ ਜਗਾ ਦਿੰਦੇ ਹਨ। ਆਉ ਦੇਖੀਏ ਕਿ ਸੂਰਜ ਤੋਂ ਬਿਜਲੀ ਕਿਵੇਂ ਪੈਦਾ ਕੀਤੀ ਜਾਂਦੀ ਹੈ।

ਸਿਲੀਕਾਨ, ਬ੍ਰਹਿਮੰਡ ਵਿੱਚ ਮਿਲਣ ਵਾਲੇ 105 ਤੱਤਾਂ ਵਿੱਚੋਂ ਇੱਕ ਹੈ। ਇਸ ਵਿੱਚ ਇੱਕ ਵਿਸ਼ੇਸ ਗੁਣ ਹੈ ਕਿ ਜਦੋਂ ਇਸ ਤੇ ਪ੍ਰਕਾਸ਼ ਪੈਂਦਾ ਹੈ ਤਾਂ ਇਸ ਵਿੱਚੋਂ ਇਲੈਕਟ੍ਰਾਨ ਨਿਕਲਣੇ ਸ਼ੁਰੂ ਹੋ ਜਾਂਦੇ ਹਨ। ਇਲੈਕਟ੍ਰਾਨ ਦੇ ਨਿਕਲਣ ਨੂੰ ਹੀ ਬਿਜਲੀ ਆਖਦੇ ਹਨ। ਇਸ ਤਰ੍ਹਾਂ ਸਿਲੀਕਾਨ ਧਾਤ ਦੇ ਟੁਕੜੇ ਵਿੱਚ ਸੂਰਜ ਰੌਸ਼ਨੀ ਨੇ ਬਿਜਲੀ ਵਿੱਚ ਬਦਲਣ ਦਾ ਗੁਣ ਹੈ। ਆਮ ਤੌਰ ਤੇ ਲਿਸੀਕਾਨ ਦੇ 4 ਸਮ × 2ਸਮ × 0.14 ਸਮ ਆਕਾਰ ਦੇ ਟੁਕੜੇ ਨੂੰ ਇੱਕ ਸੋਲਰ ਸੈੱਲ ਕਿਹਾ ਜਾਂਦਾ ਹੈ। ਜੇ ਅਸੀਂ ਅਜਿਹੇ 20,000 ਸੈੱਲਾਂ ਨੂੰ ਲੜੀਬੱਧ ਜੋੜ ਲਈਏ ਤਾਂ 500 ਵੋਲਟ ਦੀ ਬਿਜਲੀ ਪ੍ਰਾਪਤ ਕੀਤੀ ਜਾ ਸਕਦੀ ਹੈ। ਅੱਜ ਕੱਲ ਪਲਾੜ ਰਾਕਟਾਂ ਵਿੱਚ ਇਸ ਬਿਜਲੀ ਦੀ ਹੀ ਵਰਤੋਂ ਹੋ ਰਹੀ ਹੈ ਕਿਉਂਕਿ ਖੰਭਿਆਂ ਰਾਹੀ ਤਾਰਾਂ ਲੈ ਜਾਣਾ ਅਸੰਭਵ ਹੈ।

ਟਿਊਬ ਲਾਈਟ ਕਿਵੇਂ ਕੰਮ ਕਰਦੀ ਹੈ?
1878 ਈ. ਵਿੱਚ ਐਡੀਸਨ ਨਾ ਦੇ ਵਿਗਿਆਨੀ ਨੇ ਬਿਜਲੀ ਦੇ ਬੱਲਬ ਦੀ ਖੋਜ ਕਰਕੇ ਲੈਂਪਾਂ, ਲਾਲਟੈਲਾਂ ਅਤੇ ਮੋਮਬੱਤੀਆਂ ਦੇ ਯੁੱਗ ਦੀ ਸਮਾਪਤੀ ਦਾ ਐਲਾਨ ਕਰ ਦਿੱਤਾ ਸੀ। ਇਸ ਤੋਂ ਬਾਅਦ ਬਹੁਤ ਸਾਰੇ ਵਿਗਿਆਨੀਆਂ ਦੇ ਤਰਕਸ਼ੀਲ ਵਿਚਾਰਾਂ ਨੇ ਇਸ ਬੱਲਬ ਦੀ ਤਕਨੀਕ ਨੂੰ ਵਰਤਦੇ ਹੋਏ ਇਸ ਬੱਲਬ ਦੀ ਤਕਨੀਕ ਨੂੰ ਵਰਤਦੇ ਹੋਏ ਇਸ ਵਿੱਚ ਸੈਂਕੜੇ ਕਿਸਮ ਦੇ ਸੁਧਾਰ ਕਰ ਦਿੱਤੇ ਹਨ। ਟਿਊਬ ਵੀ ਬੱਲਬ ਦਾ ਹੀ ਇੱਕ ਸੁਧਰਿਆ ਹੋਇਆ ਰੂਪ ਹੈ। ਆਉ ਇਸ ਬਾਰੇ ਕੁਝ ਹੋਰ ਜਾਣਕਾਰੀ ਹਾਸਲ ਕਰੀਏ।

ਇਹ ਕੱਚ ਦੀ ਇੱਕ ਲੰਬੀ ਨਾਲੀ ਹੁੰਦੀ ਹੈ। ਇਸਦੇ ਦੋਵੇਂ ਸਿਰਿਆਂ ਉੱਪਰ ਟੰਗਸਟਨ ਧਾਤੂ ਤੇ ਦੋ ਇਲੈਕਟਰਾਡ ਲੱਗੇ ਹੁੰਦੇ ਹਨ। ਨਾਲੀ ਦੀਆਂ ਕੰਧਾਂ ਤੇ ਅਜਿਹੇ ਪਦਾਰਥ ਦਾ ਲੇਪ ਕੀਤਾ ਹੁੰਦਾ ਹੈ ਜਿਹੜਾ ਅੱਖਾਂ ਨੂੰ ਨਾ ਦਿਸਣ ਵਾਲੀਆਂ 'ਪਰਾ ਬੈਂਗਣੀ' ਕਿਰਨਾਂ ਨੂੰ ਪ੍ਰਕਾਸ਼ ਵਿੱਚ ਬਦਲ ਦਿੰਦਾ ਹੈ। ਨਾਲੀ ਵਿੱਚੋਂ ਹਵਾ ਕੱਢ ਕੇ ਇਸ ਵਿੱਚ ਪਾਰੇ ਦੇ ਕੁਝ ਪਾ ਦਿੱਤੇ ਜਾਂਦੇ ਹਨ। ਇੱਕ ਆਰਗਨ ਨਾਂ ਦੀ ਅਜਿਹੀ ਗੈਸ ਵੀ ਭਰੀ ਜਾਂਦੀ ਹੈ ਜਿਹੜੀ ਕਿਸੇ ਕਿਸਮ ਦੀ ਕੋਈ ਕਿਰਿਆ ਨਹੀ ਕਰਦੀ ਜਦੋਂ ਦੋਵੇਂ ਇਲੈਕਟ੍ਰਾਡਾਂ ਵਿੱਚੋਂ ਇਲੈਕਟ੍ਰਾਨ ਨਿਕਲਣੇ ਸ਼ੁਰੂ ਹੋ ਜਾਂਦੇ ਹਨ। ਇਹ ਇਲੈਕਟ੍ਰਾਨ ਪਾਰੇ ਦੇ ਪਰਮਾਣੂਆਂ ਨੂੰ ਟਕਰਾਉਂਦੇ ਹਨ ਅਤੇ ਇਸ ਤਰ੍ਹਾਂ ਪਰਾ ਬੈਂਗਣੀ ਕਿਰਨਾਂ ਕੱਚ ਦੀ ਟਿਊਬ ਵਿੱਚ ਲੱਗੇ ਪਦਾਰਥ ਨਾਲ ਟਕਰਾਉਂਦੀਆਂ ਹਨ ਤਾਂ ਚਿੱਟਾ ਪ੍ਰਕਾਸ਼ ਪੈਦਾ ਹੁੰਦਾ ਹੈ।

ਨੀਲਾ ਰੰਗ ਪੈਦਾ ਕਰਨ ਲਈ ਟਿਊਬ ਦੀ ਨਾਲੀ ਵਿੱਚ ਕੈਲਸ਼ੀਅਮ ਟੰਗਸਟੇਟ ਤੇ ਹਰੀ ਰੋਸ਼ਨੀ ਲਈ ਜਿੰਕ ਸਿਲੀਕੇਟ ਨਾਂ ਦੇ ਰਸਾਇਣਿਕ ਪਦਾਰਥ ਦੀ ਵਰਤੋਂ ਕੀਤੀ ਜਾਂਦੀ ਹੈ। ਟਿਊਬ ਆਮ ਤੌਰ ਤੇ 40 ਵਾਟ ਦੀ ਹੁੰਦੀ ਹੈ। ਇਸ ਲਈ 25 ਘੰਟੇ ਲਗਾਤਾਰ ਚੱਲ ਕੇ ਵੀ ਇਹ ਸਿਰਫ ਇੱਕ ਯੂਨਿਟ ਬਿਜਲੀ ਦੀ ਖਪਤ ਕਰਦੀ ਹੈ।

ਰੋਬਟ ਕਿਵੇਂ ਕੰਮ ਕਰਦਾ ਹੈ?
ਰੋਬਟ ਇੱਕ ਅਜਿਹੀ ਸਵੈਚਾਲਿਤ ਮਸ਼ੀਨ ਹੁੰਦੀ ਹੈ ਜਿਹੜੀ ਬਹੁਤ ਸਾਰੇ ਮਨੁੱਖੀ ਕੰਮ ਕਰਦੀ ਹੈ। ਇਹ ਮਨੁੱਖੀ ਹੁਕਮਾਂ ਦਾ ਪਾਲਣ ਕਰਦੀ ਹੈ। ਇਹ ਬਹੁਤ ਸਾਰੇ ਅਜਿਹੇ ਕੰਮ ਵੀ ਕਰ ਸਕਦੀ ਹੈ ਜਿਹੜੇ ਮਨੁੱਖ ਦੁਆਰਾ ਨਹੀਂ ਕੀਤੇ ਜਾ ਸਕਦੇ ਹਨ। ਉਦਾਹਰਨ ਦੇ ਤੌਰ ਤੇ ਰੋਬਟ ਗਰਮ ਲੋਹੇ ਨੂੰ ਚੁੱਕ ਸਕਦੇ ਹਨ। ਜ਼ਹਿਰੀਲੇ ਵਾਤਾਵਰਣ ਵਿੱਚ ਕੰਮ ਕਰ ਸਕਦੇ ਹਨ। ਇਹ ਪ੍ਰਮਾਣੂ ਭੱਠੀਆਂ ਵਿੱਚ ਜਿੱਥੇ ਮਨੁੱਖਾਂ ਤੇ ਖਤਰਨਾਕ ਕਿਰਨਾਂ ਦਾ ਅਸਰ ਹੋ ਸਕਦਾ ਹੇੈ ਉੱਥੇ ਵੀ ਕੰਮ ਕਰਨ ਦੇ ਯੋਗ ਹੁੰਦੇ ਹਨ। ਬਹੁਤੇ ਰੋਬਟ ਕੰਪਿਉਟਰਾਂ ਰਾਹੀਂ ਚਲਾਏ ਜਾਂਦੇ ਹਨ। ਇਹ ਆਮ ਤੌਰ ਤੇ ਉੱਪਰ ਹੇਠਾਂ ਹੋ ਸਕਦੇ ਹਨ, ਚੀਜ਼ਾਂ ਫੜ ਸਕਦੇ ਹਨ। ਰੋਬਟ ਵਿੱਚ ਕੰਪਿਉਟਰ, ਬਿਜਲੀ ਦੀ ਮੋਟਰ, ਸਵਿੱਚ ਆਦਿ ਲੱਗੇ ਹੁੰਦੇ ਹਨ। ਅਮਰੀਕਾ ਅਤੇ ਜਪਾਨ ਵੱਲੋਂ ਰੋਬਟਾਂ ਦੇ ਬੇਸ਼ੁਮਾਰ ਕੰਮ ਕਰਵਾਏ ਜਾਂਦੇ ਹਨ। ਘਰੇਲੂ ਰੋਬਟਾਂ ਤੋਂ ਬਜਾਰੀ ਸਮਾਨ ਮੰਗਵਾਇਆ ਜਾਂਦਾ ਹੈ। ਬਹੁਤ ਸਾਰੇ ਜਹਾਜ਼ ਵੀ ਰੋਬਟਾਂ ਦੁਆਰਾ ਚਲਾਏ ਜਾਂਦੇ ਹਨ। ਉਹ ਦਿਨ ਦੂਰ ਨਹੀਂ ਜਦੋਂ ਇਹਨਾਂ ਰੋਬਟਾਂ ਨੇ ਮਨੁੱਖੀ ਹੱਥਾਂ ਨੂੰ ਬਿਲਕੁਲ ਵਿਹਲੇ ਕਰ ਦੇਣਾ ਹੈ।

ਪੁਲਾੜ ਯਾਤਰੀ ਪੁਲਾੜ ਵਿੱਚ ਕੰਮ ਕਿਵੇਂ ਕਰਦਾ ਹੈ?
ਪੁਲਾੜ ਵਿੱਚ ਪੁਲਾੜ ਯਾਤਰੀ ਨੂੰ ਵੱਡੀਆਂ ਸਮੱਸਿਆਂਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪੁਲਾੜ ਵਿੱਚ ਕੋਈ ਹਵਾ ਨਹੀਂ ਹੁੰਦੀ ਇਸ ਲਈ ਉਸਨੂੰ ਸਾਹ ਲੈਣ ਲਈ ਆਕਸੀਜਨ ਦੇ ਸਿੰਲਡਰ ਆਪਣੇ ਨਾਲ ਲੈ ਕੇ ਜਾਣੇ ਪੈਂਦੇ ਹਨ। ਹਵਾ ਨਾ ਹੋਣ ਕਰਕੇ ਵਾਯੂ ਮੰਡਲ ਦਾ ਦਬਾਉ ਬਣਾਇਆ ਹੁੰਦਾ ਹੈ। ਪੁਲਾੜ ਵਿੱਚ ਕੋਈ ਗੁਰੂਤਾ ਖਿੱਚ ਨਹੀਂ ਹੁੰਦੀ। ਇਸ ਲਈ ਉਸਨੂੰ ਚੀਜ਼ ਨੂੰ ਫੜਨ ਭੋਜਨ ਚਿਥਣ ਵਰਗੀਆਂ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਕਰਕੇ ਪੁਲਾੜ ਯਾਤਰੀ ਟਿਊਬਾਂ ਵਿੱਚ ਭਰਿਆਂ ਤਰਲ ਭੋਜਨ ਹੀ ਪੀਂਦੇ ਹਨ। ਉਹਨਾਂ ਨੂੰ ਆਪਣੇ ਸਰੀਰ ਦੇ ਮਲ ਤਿਆਗ ਨੂੰ ਨਸ਼ਟ ਕਰਨ ਵਿੱਚ ਵੀ ਸਮੱਸਿਆਵਾਂ ਹੁੰਦੀਆਂ ਹਨ। ਤਰਲ ਮਲ ਤਿਆਗ ਨੂੰ ਉਹ ਪੰਪ ਰਾਹੀਂ ਰੌਕੇਟ ਤੋਂ ਬਾਹਰ ਸੁੱਟ ਦਿੰਦੇ ਹਨ ਜਿੱਥੇ ਉਹ ਗੈਸ ਵਿੱਚ ਬਦਲ ਜਾਂਦੇ ਹਨ। ਠੋਸ ਮਲ ਤਿਆਗ ਵਿੱਚ ਰਸਾਇਣਿਕ ਦਵਾਈਆਂ ਪਾ ਕੇ ਉਹਨਾਂ ਨੂੰ ਪਲਾਸਟਿਕ ਦੇ ਥੈਲਿਆਂ ਵਿੱਚ ਧਰਤੀ ਤੇ ਆਉਣ ਸਮੇਂ ਸੁੱਟ ਦਿੱਤਾ ਜਾਂਦਾ ਹੈ। ਹਵਾ ਨਾ ਹੋਣ ਕਾਰਨ ਉਹਨਾਂ ਨੂੰ ਪੁਲਾੜ ਵਿੱਚ ਗੱਲਬਾਤ ਕਰਨ ਦੀ ਔਖ ਹੁੰਦੀ ਹੈ। ਇਸ ਲਈ ਉਹ ਵਾਇਰਲੈਸ ਦਾ ਇਸਤੇਮਾਲ ਕਰਦੇ ਹਨ। ਰਾਕੇਟ ਵਿੱਚ ਅਜਿਹੇ ਕੈਬਨ ਵੀ ਹੁੰਦੇ ਹਨ ਜਿੱਥੇ ਧਰਤੀ ਦ। ਵਾਯੂਮੰਡਲ ਦੇ ਬਰਾਬਰ ਦਬਾਉ ਤਾਪਮਾਨ ਅਤੇ ਹਵਾ ਦੀ ਮਾਤਰਾ ਦਾ ਪ੍ਰਬੰਧ ਹੁੰਦਾ ਹੈ।

ਐਕਸਰੇ ਕੀ ਹੁੰਦੇ ਹੈ?
ਐਕਸਰੇ ਬਾਰੇ ਜਾਣਕਾਰੀ ਲੈਣ ਤੋਂ ਪਹਿਲਾਂ ਸਾਨੂੰ ਕੈਥੋਡ ਕਿਰਨਾਂ ਬਾਰੇ ਕੁਝ ਜਾਣਕਾਰੀ ਹੋਣੀ ਚਾਹੀਦੀ ਹੈ। ਜੇ ਕਿਸੇ ਕੱਚ ਦੀ ਟਿਊਬ ਵਿੱਚੋਂ ਹਵਾ ਕੱਢ ਕੇ ਇਸ ਦਾ ਦਬਾਉ ਬਹੁਤ ਘੱਟ ਕੀਤਾ ਜਾਵੇ ਅਤੇ ਦੋ ਇਲੈਕਟਾਡ ਲਾ ਕੇ ਇਸ ਵਿੱਚ ਉੱਚ ਵੋਲਟੇਜ ਦੀ ਬਿਜਲੀ ਲੰਘਾਈ ਜਾਵੇ ਤਾਂ ਇਸ ਤੋ ਅਜਿਹੀਆਂ ਕਿਰਨਾਂ ਨਿਕਲਣ ਲੱਗ ਪੈਂਦੀਆਂ ਹਨ ਜਿਹੜੀਆਂ ਕੱਚ ਦੀ ਟਿਊਬ ਵਿੱਚੋਂ ਹਵਾ ਕੱਢ ਕੇ ਇਸ ਦਾ ਦਬਾਉ ਬਹੁਤ ਘੱਟ ਕੀਤਾ ਜਾਵੇ ਅਤੇ ਦੋ ਇਲੈਕਟ੍ਰਾਡ ਲਾ ਕੇ ਇਸ ਵਿੱਚ ਉੱਚ ਵੋਲਟੇਜ ਦੀ ਬਿਜਲੀ ਲੰਘਾਈ ਜਾਵੇ ਤਾਂ ਇਸ ਤੋ ਅਜਿਹੀਆਂ ਕਿਰਨਾਂ ਨਿਕਲਣ ਲੱਗ ਪੈਂਦੀਆਂ ਹਨ ਜਿਹੜੀਆਂ ਕੱਚ ਦੀ ਟਿਊਬ ਦੀਆਂ ਦੀਵਾਰਾਂ ਨੂੰ ਚਮਕਣ ਲਾ ਦਿੰਦੀਆਂ ਹਨ। ਇਹਨਾਂ ਕਿਰਨਾਂ ਨੂੰ ਕੈਥੋਡ ਕਿਰਨਾਂ ਕਿਹਾ ਜਾਂਦਾ ਹੈ। ਹੁਣ ਜੇ ਇਹ ਕਿਰਨਾਂ ਟੰਗਸਟਨ ਦੀ ਧਾਤ ਤੇ ਟਕਰਾਈਆਂ ਜਾਣ ਤਾਂ ਇਸ ਵਿੱਚੋ ਇੱਕ ਹੋਰ ਕਿਸਮ ਦੀਆਂ ਕਿਰਨਾਂ ਪੈਦਾ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਹਨਾਂ ਨੂੰ ਐਕਸ ਕਿਰਨਾਂ ਕਹਿੰਦੇ ਹਾਂ। ਇਹ ਕਿਰਨਾਂ ਮਨੁੱਖੀ ਮਾ ਵਿੱਚੋਂ ਤਾਂ ਲੰਘ ਸਕਦੀਆਂ ਹਨ ਪਰ ਹੱਡੀਆਂ ਵਿੱਚੋਂ ਨਹੀਂ ਲੰਘ ਸਕਦੀਆਂ। ਇਸ ਕਰਕੇ ਇਹ ਮਨੁੱਖੀ ਸਰੀਰਾਂ ਵਿੱਚ ਟੁੱਟੀਆਂ ਹੱਡੀਆਂ ਦਾ ਪਤਾ ਲਾਉਣ ਲਈ ਵਰਤੀਆਂ ਜਾਂਦੀਆਂ ਹਨ। ਇਸ ਦੀ ਵਰਤੋਂ ਨਾਲ ਬੰਦ ਅਟੇਚੀਆਂ ਵਿੱਚੋਂ ਸੋਨੇ ਆਦਿ ਦਾ ਪਤਾ ਲਾਇਆ ਜਾਂਦਾ ਹੈ। ਧਰਤੀ ਵਿੱਚ ਲਕੋਏ ਕਾਲੇ ਧਨ ਨੂੰ ਲੱਭਣ ਲਈ ਵੀ ਇਹ ਕਿਰਨਾਂ ਸਹਾਈ ਹੁੰਦੀਆਂ ਹਨ।

ਲੜਾਈ ਦੇ ਮੈਦਾਨ ਵਿੱਚ ਕਿਹੜੇ-ਕਿਹੜੇ ਬੰਬ ਵਰਤੇ ਜਾਂਦੇ ਹਨ?
ਲੜਾਈ ਦੇ ਮੈਦਾਨ ਵਿੱਚ ਬੰਬਾਂ ਦੀਆਂ ਕਈ ਕਿਸਮਾਂ ਦੀ ਵਰਤੋਂ ਹੁੰਦੀਆਂ ਹੈ। ਇਹਨਾਂ ਦਾ ਮੰਤਵ ਵੱਖ- ਵੱਖ ਹੁੰਦਾ ਹੈ। ਨਾਪਾਮ ਬੰਬਾਂ ਵਿੱਚ ਪੈਟਰੋਲੀਅਮ, ਜੈਲੀ ਅਤੇ ਟੋਲੂਨ ਆਦਿ ਰਸਾਇਣਿਕ ਪਦਾਰਥ ਭਰੇ ਹੁੰਦੇ ਹਨ। ਇਹਨਾਂ ਦਾ ਮੰਤਵ ਅੱਗ ਲਾਉਣ ਹੁੰਦਾ ਹੈ ਅਤੇ ਇਹਨਾਂ ਦੁਆਰਾ ਲਗਾਈ ਅੱਗ ਬੁਝਾਉਣੀ ਔਖੀ ਹੁੰਦੀ ਹੈ। ਨਿਉਟ੍ਰਾਨ ਬੰਬ ਦੀ ਇੱਕ ਕਿਸਮ ਹੈ ਜਿਹੜੀ ਸਿਰਫ ਨਿਉਟ੍ਰਾਨ ਅਤੇ ਗਾਮਾ ਕਿਰਨਾਂ ਹੀ ਛੱਡਦੀ ਹੈ। ਇਹ ਮਨੁੱਖਾਂ ਅਤੇ ਜਾਨਵਰਾਂ ਨੂੰ ਖਤਮ ਕਰਕੇ ਹੋਰ ਕਿਸੇ ਕਿਸਮ ਦਾ ਨੁਕਸਾਨ ਨਹੀਂ ਕਰਦੀ ਹੈ। ਹੀਰੋਸ਼ੀਮਾ ਅਤੇ ਨਾਗਾਸਾਕੀ ਉੱਪਰ ਸੁੱਟੇ ਗਏ ਬੰਬ ਐਟਮ ਬੰਬ ਸਨ। ਇਹਨਾਂ ਵਿੱਚ ਯੂਰੇਨੀਅਮ 235 ਦੇ ਨਿਉਟ੍ਰਾਨ ਮੁਕਤ ਹੋ ਜਾਂਦੇ ਹਨ ਜਿਹੜੇ ਅੱਗੇ ਹੋਰ ਨਿਉਕਲੀਅਸਾਂ ਨੂੰ ਤੋੜਦੇ ਅਤੇ ਹੋਰ ਊਰਜਾ ਮੁਕਤ ਹੋ ਜਾਂਦੇ ਹਨ ਜਿਹੜੇ ਅੱਗੇ ਹੋਰ ਨਿਉਕਲੀਅਸਾਂ ਨੂੰ ਤੋੜਦੇ ਅਤੇ ਹੋਰ ਊਰਾਜਾ ਮੁਕਤ ਕਰਦੇ ਰਹਿੰਦੇ ਹਨ ਇਸ ਤਰ੍ਹਾਂ ਬੰਬ ਦੇ ਫਟਣ ਨਾਲ ਵੱਡੀ ਮਾਤਰਾ ਵਿਚ ਗਰਮੀ ਪੈਦਾ ਹੁੰਦੀ ਹੈ।

ਬੰਬਾਂ ਦੀ ਸਭ ਤੋਂ ਭਿਆਨਕ ਕਿਸਮ ਹਾਈਡ੍ਰੋਜਨ ਬੰਬ ਹਨ ਇਹਨਾਂ ਦੇ ਵਿਸਫੋਟ ਲਈ ਐਟਮ ਬੰਬਾ ਦੀ ਲੋੜ ਹੁੰਦੀ ਹੈ। ਇਹ ਨਿਉਕਲੀ ਸੰਯੋਜਨ ਕ੍ਰਿਆ ਹੈ। ਇਸ ਵਿੱਚ ਹਾਈਡ੍ਰੋਜਨ ਦੇ ਪ੍ਰਮਾਣੂ ਦੇ ਚਾਰ ਨਿਉਕਲਅਸ ਜੁੜ ਕੇ ਹੀਲੀਅਮ ਨਾਂ ਦੀ ਗੈਸ ਦਾ ਇੱਕ ਨਿਉਕਲੀਅਸ ਬਣਾਉਂਦੇ ਹਨ। ਇਹ ਬੰਬ ਭਿਆਨਕ ਤਬਾਹੀ ਮਚਾ ਪਰ ਜਿਸ ਦਿਨ ਇਹਨਾਂ ਬੰਬਾਂ ਦੀ ਵਰਤੋਂ ਹੋ ਗਈ ਧਰਤੀ ਤੋਂ ਮਨੁੱਖ ਜਾਤੀ ਦਾ ਨਾਂ-ਨਿਸ਼ਾਨ ਸਦਾ ਲਈ ਮਿਟ ਜਾਵੇਗਾ।

ਪਲਾਸਟਿਕ ਸਰਜਰੀ ਕੀ ਹੈ ?
ਇਹ ਸੁਨਣ ਵਿੱਚ ਆਇਆ ਹੈ ਕਿ ਇੱਕ ਵਾਰ ਭਾਰਤ ਦੀ ਵਿਛੜ ਚੁੱਕੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਬਿਹਾਰ ਵਿੱਚ ਚੋਣ ਦੌਰ ਤੇ ਗਈ ਸੀ ਤਾਂ ਭੀੜ ਵਿੱਚੋਂ ਕੁਝ ਵਿਅਕਤੀਆਂ ਨੇ ਸ਼੍ਰੀਮਤੀ ਇੰਦਰਾ ਗਾਂਧੀ ਉੱਤੇ ਰੋੜਿਆਂ ਦੀ ਵਰਖਾ ਕਰ ਦਿੱਤੀ ਸੀ। ਇਸ ਤਰ੍ਹਾਂ ਸ਼੍ਰੀਮਤੀ ਇੰਦਰਾ ਗਾਂਧੀ ਦੇ ਚਿਹਰੇ ਤੇ ਨਿਸ਼ਾਨ ਪੈ ਗਏ ਸਨ। ਇਹਨਾਂ ਨਿਸ਼ਾਨ ਨੂੰ ਦੂਰ ਕਰਨ ਲਈ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਪਲਾਸਟਿਕ ਸਰਜਰੀ ਕਰਵਾਉਣੀ ਪਈ।

ਚਿਹਰੇ ਦੇ ਦਾਗਾਂ ਅਤੇ ਹੋਰ ਜਖਮਾਂ ਦੇ ਨਿਸ਼ਾਨਾਂ ਨੂੰ ਠੀਕ ਕਰਨ ਲਈ ਡਾਕਟਰ ਇੱਕ ਢੰਗ ਵਰਤੋਂ ਵਿੱਚ ਲਿਆਉਂਦੇ ਹਨ। ਇਸਨੂੰ ਪਲਾਸਟਿਕ ਸਰਜਰੀ ਕਿਹਾ ਜਾਂਦਾ ਹੈ। ਇਸ ਵਿੱਚ ਸਰੀਰ ਦੇ ਕਿਸੇ ਸਿਹਤਮੰਦ ਭਾਗ ਵਿੱਚੋਂ ਜਖਮ ਜਿੰਨੀ ਚਮੜੀ ਦੀਆਂ ਉਪਰਲੀਆਂ ਦੋ ਪਰਤਾਂ ਕੱਟ ਲਈਆਂ ਜਾਂਦੀਆਂ ਹਨ। ਇਹਨਾਂ ਪਰਤਾਂ ਨੂੰ ਜਖਮਾਂ ਜਾਂ ਨਿਸ਼ਾਨ ਵਾਲੇ ਸਥਾਨ ਤੇ ਜੋੜ ਦਿੱਤਾ ਜਾਂਦਾ ਹੈ। ਕੁਝ ਦਿਨਾਂ ਪਿੱਛੋਂ ਚਮੜੀ ਦੇ ਸੈੱਲ ਆਪਣਾ ਵਾਧਾ ਸ਼ੁਰੂ ਕਰ ਦਿੰਦੇ ਹਨ ਅਤੇ ਜ਼ਖਮ ਭਰ ਜਾਂਦਾ ਹੈ।

ਅੱਜ ਕੱਲ ਚਿਹਰੇ ਸੁੰਦਰ ਬਣਾਉਣ ਲਈ ਅਤੇ ਝੁਰੜੀਆਂ ਮਿਟਾਉਣ ਲਈ ਪਲਾਸਟਿਕ ਸਰਜਰੀ ਦੀ ਵਰਤੋਂ ਆਮ ਹੋ ਗਈ ਹੈ। ਡਾਕਟਰਾਂ ਨੇ ਇਸ ਤਕਨੀਕ ਨੂੰ ਇਸ ਹੱਦ ਤੱਕ ਵਿਕਸਿਤ ਕਰ ਲਿਆ ਹੈ ਕਿ ਉਹ ਮਾਤਾ ਦੇ ਦਾਗਾਂ ਦਾ ਨਾਂ ਨਿਸ਼ਾਨ ਵੀ ਚਿਹਰਿਆਂ ਤੋਂ ਸਦਾ ਲਈ ਮਿਟਾ ਦਿੰਦੇ ਹਨ।

ਸਿਨੇਮੇ ਦੀ ਛੱਤ ਤੇ ਪਲਾਈ ਕਿਉਂ ਲਾਈ ਜਾਂਦੀ ਹੈ?
ਜਦੋਂ ਅਸੀਂ ਹਥੌੜੇ ਨਾਲ ਲੱਕੜਾਂ ਪਾੜਦੇ ਹਾਂ ਤਾਂ ਹਥੌੜੇ ਦੀ ਅਵਾਜ਼ ਦੁਬਾਰਾ ਕਿਉਂ ਸੁਣਾਈ ਦਿੰਦੀ ਹੈ? ਕਿਸੇ ਖੂਹ ਵਿੱਚ ਆਵਾਜ਼ ਮਾਰਦੇ ਹਾਂ ਤਾਂ ਉਹ ਆਵਾਜ਼ ਮੁੜ ਕਿਉਂ ਸੁਣਾਈ ਦਿੰਦੀ ਹੈ? ਕੋਈ ਹਾਲ ਕਮਰਾ ਸਾਡੀ ਅਵਾਜ਼ ਨਾਲ ਕਿਉਂ ਗੁੰਜਦਾ ਹੈ? ਅਜਿਹੇ ਬਹੁਤ ਸਾਰੇ ਸਵਾਲ ਹਨ ਜੋ ਸਾਡੇ ਦਿਮਾਗ ਵਿੱਚ ਜਿਗਿਆਸਾ ਪੈਦਾ ਕਰਦੇ ਰਹਿੰਦੇ ਹਨ। ਅਉ ਇਹਨਾਂ ਦਾ ਕਾਰਨ ਜਾਨਣ ਦਾ ਯਤਨ ਕਰੀਏ।

ਅਸੀਂ ਜਾਣਦੇ ਹਾਂ ਕਿ ਆਵਾਜ਼ ਦੀਆਂ ਤਰੰਗਾਂ 340 ਮੀਟਰ ਦੀ ਦੂਰੀ ਇੱਕ ਸੈਕਿੰਡ ਵਿੱਚ ਤੈਅ ਕਰਦੀਆਂ ਹਨ। ਕਿਸੇ ਆਵਾਜ਼ ਦਾ ਅਸਰ ਸਾਡੇ ਕੰਨਾਂ ਤੇ ਇੱਕ ਸੈਕਿੰਡ ਦੇ ਦਸਵੇਂ ਭਾਗ ਤੋਂ ਪਹਿਲਾਂ ਹੀ ਸਾਡੇ ਕੰਨ ਨਾਲ ਦੁਬਾਰਾ ਆ ਟਕਰਾਉਂਦੀ ਹੈ ਤਾਂ ਉਹ ਸਾਨੂੰ ਸੁਣਾਈ ਨਹੀਂ ਦਿੰਦੀ। ਪਰ ਜੇ ਉਹ ਆਵਾਜ਼ ਇੱਕ ਸੈਕਿੰਡ ਦੇ ਦਸਵੇਂ ਭਾਗ ਨਾਲੋਂ ਵੱਧ ਸਮੇਂ ਪਿੱਛੋਂ ਸਾਡੇ ਕੰਨ ਤੇ ਆ ਟਕਰਾਉਂਦੀ ਹੈ ਤਾਂ ਉਹ ਸਾਨੂੰ ਸੁਣਾਈ ਨਹੀਂ ਦਿੰਦੀ। ਪਰ ਜੇ ਉਹ ਆਵਾਜ਼ ਇੱਕ ਸੈਕਿੰਡ ਦੇ ਦਸਵੇਂ ਭਾਗ ਨਾਲੋਂ ਵੱਧ ਸਮੇਂ ਪਿੱਛੋਂ ਸਾਡੇ ਕੰਨ ਤੇ ਆ ਟਕਰਾਉਂਦੀ ਹੈ ਤਾਂ ਉਹ ਸਾਨੂੰ ਦੁਬਾਰਾ ਸੁਣਾਈ ਦੇਵੇਗੀ। ਹੁਣ ਜੇ ਕਿਸੇ ਕੰਧ ਦੀ ਦੂਰੀ ਆਵਾਜ਼ ਪੈਦਾ ਕਰਨ ਵਾਲੇ ਸਥਾਨ ਤੋਂ 17 ਮੀਟਰ ਤੋਂ ਵੱਧ ਫਾਸਲਾ ਤੈਅ ਕਰਨਾ ਪਵੇਗਾ। ਇਸ ਲਈ ਆਵਾਜ਼ ਦੁਆਰਾ ਇਹ ਦੂਰੀ ਤੈਅ ਕਰਨ ਲਈ ਇੱਕ ਸੈਕਿੰਡ ਦੇ ਦਸਵੇਂ ਭਾਗ ਤੋਂ ਵੱਧ ਸਮਾਂ ਲੱਗੇਗਾ ਤਾਂ ਗੂੰਜ ਸੁਣਾਈ ਦੇਵੇਗੀ। ਇਸ ਲਈ ਗੂੰਜ ਸੁਣਾਈ ਦੇਣ ਲਈ ਰੁਕਾਵਟ ਆਵਾਜ਼ ਵਾਲੇ ਸਥਾਨ ਤੇ ਘੱਟੋ ਘੱਟੋ 17 ਮੀਟਰ ਦੂਰ ਹੋਣੀ ਚਾਹੀਦੀ ਹੈ। ਸਿਨੇਮੇ ਹਾਲ ਤੇ ਕਾਨਫਰੰਸ ਵਾਲੇ ਕਮਰਿਆਂ ਵਿੱਚੋਂ ਗੂੰਜ ਹਟਾਉਣ ਦੇ ਪ੍ਰਬੰਧ ਕੀਤੇ ਜਾਂਦੇ ਹਨ। ਤਾਂ ਜੋ ਬੁਲਾਰਿਆਂ ਦੀ ਆਵਾਜ਼ ਸਪਸ਼ਟ ਸੁਣਾਈ ਦੇ ਸਕੇ। ਇਸ ਲਈ ਸਿਨੇਮੇ ਹਾਲ ਤੇ ਕਾਨਫਰੰਸ ਦੇ ਕਮਰਿਆਂ ਵਿੱਚ ਕੰਧਾਂ ਤੇ ਛੱਤ ਤੇ ਅਵਾਜ਼ ਸੋਖਣ ਲਈ ਖੁਰਦਰੀ ਲੱਕੜੀ ਦੀ ਵਰਤੋਂ ਕੀਤੀ ਜਾਂਦੀ ਹੈ।

ਮੌਸਮ ਸੰਬੰਧੀ ਭਵਿੱਖਬਾਣੀ ਕਿਵੇਂ ਕੀਤੀ ਜਾਂਦੀ ਹੈ?
ਅਖਬਾਰਾਂ, ਰੇਡੀਉ ਅਤੇ ਟੈਲੀਵੀਜ਼ਨਾਂ ਰਾਹੀਂ ਕਿਸਾਨਾਂ ਨੂੰ ਮੌਸਮ ਸਬੰਧੀ ਜਾਣਕਾਰੀ ਆਮ ਤੌਰ ਤੇ ਹਰ ਦੇਸ਼ ਵਿੱਚ ਦਿੱਤੀ ਜਾਂਦੀ ਹੈ। ਜਿੱਥੋ ਤੱਕ ਅੰਕੜਿਆਂ ਦਾ ਸਵਾਲ ਹੈ90% ਤੱਕ ਇਹ ਭਵਿੱਖਬਾਣੀਆਂ ਠੀਕ ਹੀ ਸਿੱਧ ਹੁੰਦੀਆਂ ਹਨ। ਅੱਜ ਕੱਲ ਸੰਚਾਰ ਉਪਗ੍ਰਹਿਆਂ ਨੇ ਤਾਂ ਮੌਸਮ ਦੀਆਂ ਭਵਿੱਖਬਾਣੀਆਂ ਸੰਬੰਧੀ ਢੰਗ ਤਰੀਕਿਆਂ ਵਿੱਚ ਹੋਰ ਵੀ ਵਿਕਾਸ ਕੀਤਾ ਹੈ।

ਦੇਸ਼ ਦੇ ਮੌਸਮ ਸੰਬੰਧੀ ਜਾਣਕਾਰੀ ਪ੍ਰਾਪਤ ਕਰਨ ਵਾਲੇ ਮਹਿਕਮੇ ਨੇ ਦੇਸ਼ ਦੇ ਵੱਖ ਵੱਖ ਭਾਗਾਂ ਵਿੱਚ ਆਪਣੇ ਕੇਂਦਰ ਕਾਇਮ ਕੀਤੇ ਹੋਏ ਹਨ। ਇਹਨਾਂ ਕੇਂਦਰ ਤੇ ਬੈਠੇ ਮਾਹਿਰ ਦਿਨ ਦੇ ਕੁਝ ਨਿਸ਼ਚਿਤ ਅੰਤਰਾਂ ਤੇ ਇਹ ਗੱਲਾਂ ਨੋਟ ਕਰਦੇ ਰਹਿੰਦੇ ਹਨ। ਸਭ ਤੋਂ ਪਹਿਲਾਂ ਥਰਮਾਮੀਟਰ ਦੀ ਸਹਾਇਤਾ ਨਾਲ ਸਾਰੇ ਦਿਨ ਦੇ ਵੱਖ ਵੱਖ ਸਮਿਆਂ ਦਾ ਤਾਪਮਾਨ ਮਾਪਿਆ ਜਾਂਦਾ ਹੈ। ਅਧਿਕਤਮ ਅਤੇ ਨਿਉਨਤਮ ਥਰਮਾਮੀਟਰ ਨਾਲ ਦਿਨ ਦਾ ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ ਤਾਪਮਾਨ ਪਤਾ ਕੀਤਾ ਜਾਂਦਾ ਹੈ। ਇਸ ਤਰ੍ਹਾਂ ਹਵਾ ਦੀ ਰœਫ਼ਤਾਰ ਅਤੇ ਹਵਾ ਦੀ ਦਿਸ਼ਾ ਨੋਟ ਕੀਤੀ ਜਾਂਦੀ ਹੈ। ਬੈਰੋਮੀਟਰ ਦੀ ਸਹਾਇਤਾ ਨਾਲ ਵਾਯੂਮੰਡਲ ਦਾ ਦਬਾਉ ਅਤੇ ਹਾਈਗਰੋਮੀਟਰ ਦੀ ਸਹਾਇਤਾ ਨਾਲ ਹਵਾ ਵਿੱਚ ਨਮੀ ਦੀ ਮਾਤਰਾ ਲੱਭੀ ਜਾਂਦੀ ਹੈ। ਸੰਚਾਰ ਉਪਗ੍ਰਹਿ ਬੱਦਲਾਂ ਦੀ ਸਥਿਤੀ ਦਿਸ਼ਾਂ ਅਤੇ ਸੰਘਣਤਾ ਆਦਿ ਦਰਸਾਉਂਦੇ ਹਨ। ਇਹਨਾਂ ਸਾਰੇ ਅੰਕੜਿਆਂ ਦੇ ਅਧਾਰ ਤੇ ਕਰਦੇ ਹਨ ਜਿਸਦੇ ਠੀਕ ਸਿੱਧ ਹੋਣ ਦੀਆਂ ਸੰਭਾਵਨਾਵਾਂ ਕਾਫ਼ੀ ਵੱਧ ਹੁੰਦੀਆਂ ਹਨ।

ਬੱਦਲਾਂ ਦੀ ਚਮਕ ਪਹਿਲਾਂ ਦਿਖਾਈ ਦਿੰਦੀ ਹੈ, ਗਰਜ ਪਿੱਛੋਂ ਸੁਣਾਈ ਦਿੰਦੀ ਹੈ।
ਜੇ ਤੁਹਾਨੂੰ ਪੁੱਛਿਆਂ ਜਾਵੇ ਕਿ ਦਿੱਲੀ ਤੋਂ ਕਲਕੱਤੇ ਹਵਾਈ ਜਹਾਜ਼ ਜਾਂ ਕਾਰ ਵਿੱਚੋਂ ਕਿਹੜੀ ਚੀਜ਼ ਪਹਿਲਾਂ ਪਹੁੰਚੇਗੀ ਤਾਂ ਹਰੇਕ ਠੀਕ ਦਿਮਾਂਗ ਵਾਲੇ ਵਿਅਕਤੀ ਦਾ ਜਵਾਬ ਹੋਵੇਗਾ ਕਿ ਹਵਾਈ ਜਹਾਜ਼ ਪਹਿਲਾਂ ਪਹੁੰਚੇਗਾ।

ਅਸੀਂ ਜਾਣਦੇ ਹਾਂ ਕਿ ਆਵਾਜ਼ ਇੱਕ ਸੈਕਿੰਡ ਵਿੱਚ 340 ਮੀਟਰ ਦੀ ਦੂਰੀ ਤੈਅ ਕਰਦੀ ਹੈ। ਜਦੋਂ ਕਿ ਪ੍ਰਕਾਸ਼ ਇੱਕ ਸੈਕਿੰਡ ਵਿੱਚ ਤਿੰਨ ਲੱਖ ਕਿਲੋਮੀਟਰ ਦੀ ਦੂਰੀ ਤੈਅ ਕਰਦਾ ਹੈ। ਇਸ ਲਈ ਬੱਦਲਾਂ ਵਿੱਚੋਂ ਚਮਕ ਹੀ ਪਹਿਲਾਂ ਪਹੁੰਚਗੀ ਹੈ। ਆਵਾਜ਼ ਅਤੇ ਚਮਕ ਤੁਹਾਡੇ ਤੱਕ ਪਹੁੰਚਣ ਤੇ ਸਮੇਂ ਦੇ ਅੰਤਰ ਨੂੰ ਮਾਪ ਕੇ ਤੁਸੀਂ ਬੱਦਲਾਂ ਦੀ ਦੂਰੀ ਨੂੰ ਮਾਪ ਸਕਦੇ ਹੋ। ਬੱਦਲਾਂ ਦੀ ਦਿਸ਼ਾਂ ਦੇ ਕੋਣ ਨੂੰ ਮਾਪ ਕੇ ਬੱਦਲਾਂ ਦੀ ਧਰਤੀ ਤੋਂ ਉਚਾਈ ਵੀ ਮਾਪੀ ਜਾ ਸਕਦੀ ਹੈ।

ਸੰਚਾਰ ਉਪਗ੍ਰਹਿ ਕੀ ਹੁੰਦੇ ਹਨ?
ਅੱਜ ਅਸੀਂ ਆਪਣੇ ਘਰ ਹੀ ਬੈਠੇ ਹੀ ਦੁਨੀਆਂ ਦੇ ਕਿਸੇ ਦੂਸਰੇ ਕੋਨੇ ਵਿੱਚ ਹੋ ਰਹੀਆਂ ਉਲੰਪਿਕ ਖੇਡਾਂ ਨੂੰ ਆਪਣੇ ਟੈਲੀਵੀਜ਼ਨ ਤੇ ਵੇਖ ਸਕਦੇ ਹਾਂ। ਬੈਠਿਆਂ ਹੀ ਅਸੀਂ ਟੈਲੀਫੋਨ ਤੇ ਵਿਦੇਸ਼ ਵਿੱਚ ਬੈਠੇ ਮਿੱਤਰਾਂ ਅਤੇ ਰਿਸ਼ਤੇਦਾਰਾਂ ਨਾਲ ਗੱਲਬਾਤ ਕਰ ਸਕਦੇ ਹਾਂ। ਇਹ ਸਾਰਾ ਕੁਝ ਸੰਚਾਰ ਉਪਗ੍ਰਹਿ ਰਾਹੀਂ ਹੀ ਸੰਭਵ ਹੋ ਸਕਿਆ ਹੈ। ਆਉ ਦੇਖੀਏ ਕਿ ਇਹ ਸੰਚਾਰ ਉਪਗ੍ਰਹਿ ਕੀ ਹਨ।

ਸੰਚਾਰ ਉਪਗ੍ਰਹਿ ਵਿੱਚ ਸੂਰਜੀ ਨਾਲ ਬਿਜਲੀ ਪੈਦਾ ਕਰਨ ਵਾਲੇ ਹਜ਼ਾਰਾਂ ਹੀ ਨਿੱਕੇ-ਨਿੱਕੇ ਸੈਲ ਲੱਗੇ ਹੁੰਦੇ ਹਨ ਜਿਹੜੇ ਇਸਨੂੰ ਲਗਾਤਾਰ ਊਰਜਾ ਦੀ ਸਪਲਾਈ ਜਾਰੀ ਰੱਖਦੇ ਹਨ। ਧਰਤੀ ਤੇ ਵੱਖ ਵੱਖ ਕੇਂਦਰਾ ਤੋਂ ਸੂਚਨਾਵਾਂ ਪ੍ਰਾਪਤ ਕਰਨ ਲਈ ਰਿਸੀਵਰ ਲੱਗਿਆ ਹੁੰਦਾ ਹੈ। ਧਰਤੀ ਤੋਂ ਆ ਰਹੀ ਤਰੰਗਾਂ ਦੀ ਸ਼ਕਤੀ ਵਧਾਉਣ ਲਈ ਐਂਪਲੀਫਾਇਰ ਵੀ ਹੁੰਦਾ ਹੈ। ਮੁੜ ਧਰਤੀ ਤੇ ਇਹ ਸਿਗਨਲ ਵਾਪਿਸ ਭੇਜਣ ਲਈ ਇਸ ਵਿੱਚ ਟਰਾਂਸਮੀਟਰ ਵੀ ਹੁੰਦੇ ਹਨ।

ਇੱਕ ਬੂਸਟਰ ਰਾਕੇਟ ਇਸ ਸੰਚਾਰ ਉਪਗ੍ਰਹਿ ਨੂੰ ਧਰਤੀ ਤੋਂ ਚੁੱਕ ਕੇ ਪੁਲਾੜ ਵਿੱਚ ਛੱਡ ਦਿੰਦੇ ਹੈ। ਇੱਕ ਅੰਡਾਕਾਰ ਪੱਥ ਤੇ ਇਹ ਨਿਸ਼ਚਿਤ ਸਮੇਂ ਵਿੱਚ ਧਰਤੀ ਦੁਆਲੇ ਚੱਕਰ ਕੱਢਦਾ ਰਹਿੰਦਾ ਹੈ। ਧਰਤੀ ਦੀ ਗੂਰਤਾ ਖਿੱਚ ਅਤੇ ਸੰਚਾਰ ਉਪਗ੍ਰਹਿ ਦਾ ਕੇਂਦਰੀ ਅਪਸਾਰੀ ਬਲ ਇਸਨੂੰ ਆਪਣੇ ਪੰਧ ਤੇ ਰੱਖਦੇ ਹਨ। ਧਰਤੀ ਤੋਂ ਭੇਜੇ ਜਾਣ ਵਾਲੇ ਸੁਨੇਹੇ ਨੂੰ ਉੱਚੀ ਆਵ੍ਰਿਤੀ ਵਾਲੀਆਂ ਸੂਖਮ ਤਰੰਗਾਂ ਵਿੱਚ ਬਦਲ ਕੇ ਧਰਤੀ ਦੇ ਸੰਚਾਰ ਕੇਂਦਰ ਤੋਂ ਉਪ ਗ੍ਰਹਿ ਤੱਕ ਭੇਜਿਆ ਜਾਂਦਾ ਹੈ। ਉਪਗ੍ਰਹਿ ਐਟੀਨਾ ਇਹਨਾਂ ਬਿਜਲੀ ਚੁੰਬਕੀ ਤਰੰਗਾਂ ਨੂੰ ਗ੍ਰਹਿਣ ਕਰ ਲੈਂਦਾ ਹੈ। ਫਿਰ ਇਹਨਾਂ ਸੂਖਮ ਤਰੰਗਾਂ ਦੀ ਤਾਕਤ ਨੂੰ ਵਾਧਾ ਕੇ ਆਵਿਰਤੀ ਨੂੰ ਘਟਾ ਕੇ ਇਸਨੂੰ ਭੇਜੀ ਜਾਂਦਾ ਹੈ। ਇਹ ਧਰਤੀ ਤੇ ਸਥਿਰ ਕੇਂਦਰ ਇਸ ਸੁਨੇਹੇ ਨੂੰ ਠੀਕ ਸਥਾਨ ਤੇ ਪਹੁੰਚ ਦਿੰਦਾ ਹੈ। ਇਸ ਲਈ ਧਰਤੀ ਤੇ ਵਿਛਾਈਆਂ ਜਾਣ ਵਾਲੀਆਂ ਤਰੰਗਾਂ ਦੀ ਕੋਈ ਲੋੜ ਨਹੀਂ ਰਹਿ ਜਾਂਦੀ ਹੈ।

ਅੱਜ ਸੰਸਾਰ ਦੇ ਸੈਂਕੜ ਦੇਸ਼ਾਂ ਕੋਲ ਆਪਣੇ ਉਪਗ੍ਰਹਿ ਹਨ। ਭਾਰਤ ਵੀ ਅਜਿਹੇ ਕਈ ਉਪਗ੍ਰਹਿ ਹੁਣ ਤੱਕ ਪੁਲਾੜ ਵਿੱਚ ਭੇਜ ਚੁੱਕਿਆ ਹੈ।

21/04/2015

ਮੇਘ ਰਾਜ ਮਿੱਤਰ, ਤਰਕਸ਼ੀਲ ਨਿਵਾਸ
ਗਲੀ ਨੰ: 8, ਕੱਚਾ ਕਾਲਜ ਰੋਡ
ਬਰਨਾਲਾ (ਪੰਜਾਬ)
ਮੋ : 98887-87440
ਈਮੇਲ: tarksheel@gmail.com

        ਗਿਆਨ-ਵਿਗਿਆਨ 2003

ਗਿਆਨ-ਵਿਗਿਆਨ (10)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (9)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (8)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (7)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (6)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (5)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (4)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (3)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (2)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (1)
ਮੇਘ ਰਾਜ ਮਿੱਤਰ, ਬਰਨਾਲਾ
ਵਿਦਿਆਰਥੀਆਂ ਦੀ ਸੋਚ ਵਿਗਿਆਨਕ ਕਿਵੇਂ ਬਣਾਈ ਜਾਵੇ?
ਮੇਘ ਰਾਜ ਮਿੱਤਰ, ਬਰਨਾਲਾ
ਨਰਿੰਦਰ ਦਭੋਲਕਰ ਨੂੰ ਯਾਦ ਕਰਦਿਆਂ
ਮੇਘ ਰਾਜ ਮਿੱਤਰ, ਬਰਨਾਲਾ
ਜਨਮ ਦਿਨ ‘ਤੇ ਵਿਸ਼ੇਸ਼
ਮਹਾਨ ਵਿਗਿਆਨਕ ਆਈਨਸਟਾਈਨ
ਮੇਘ ਰਾਜ ਮਿੱਤਰ, ਬਰਨਾਲਾ
ਅੱਜ ਦੁਨੀਆਂ ਨਸ਼ਟ ਨਹੀਂ ਹੋਵੇਗੀ
ਮੇਘ ਰਾਜ ਮਿੱਤਰ, ਬਰਨਾਲਾ
ਅੰਧਵਿਸ਼ਵਾਸੀਆਂ ਦੇ ਕਿੱਸੇ
ਮੇਘ ਰਾਜ ਮਿੱਤਰ
ਅਫ਼ਵਾਹਾਂ ਦੇ ਫੈਲਦੇ ਗੁਬਾਰੇ
ਮੇਘ ਰਾਜ ਮਿੱਤਰ
ਤਰਕਸ਼ੀਲ ਲਹਿਰ ਦੀਆਂ ਕੁਝ ਕੌੜੀਆਂ ਸੱਚਾਈਆਂ
ਮੇਘ ਰਾਜ ਮਿੱਤਰ
ਮਹਾਨ ਵਿਗਿਆਨਕ ਸਟੀਫਨ ਹਾਕਿੰਗ ਨਾਲ ਇੱਕ ਮੁਲਾਕਾਤ
ਮੇਘ ਰਾਜ ਮਿੱਤਰ
ਗਾਥਾ ਇੱਕ ਮ੍ਰਿਤਕ ਸਰੀਰ ਦੀ
ਮੇਘ ਰਾਜ ਮਿੱਤਰ
ਸ਼ੌਕੀ ਸਾਂਢੇਵਾਲਾ
ਮੇਘ ਰਾਜ ਮਿੱਤਰ
ਮੈਂ ਜਿੱਤਿਆ ਕੈਂਸਰ ਹਾਰ ਗਈ; ਨਾਲ਼ੇ ਹਾਰੀ ਸ਼ੂਗਰ ਵੀ!!
ਇਕਬਾਲ ਰਾਮੂਵਾਲੀਆ (ਕੈਨੇਡਾ)
ਪੰਜਾਬੀ ਭਾਸ਼ਾ ਲਈ ਸੰਜੀਵਨੀ ਬੂਟੀ ਪੰਜਾਬੀ ਯੂਨੀਕੋਡ ਪ੍ਰਣਾਲੀ ਕਿਵੇਂ ਲਿਖੀਏ?, ਫਾਇਦੇ, ਧਿਆਨ ਰੱਖਣ ਯੋਗ ਗੱਲਾਂ
ਹਰਦੀਪ ਮਾਨ ਜਮਸ਼ੇਰ, ਅਸਟਰੀਆ
ਸ਼ਬਦਾਂ ਦੀ ਸ਼ਕਤੀ
ਮੇਘ ਰਾਜ ਮਿੱਤਰ ਸਰਪ੍ਰਸਤ ਤਰਕਸ਼ੀਲ ਸੁਸਾਇਟੀ ਭਾਰਤ
ਕੀ ਧਰਮ ਵਿਗਿਆਨ ਤੋਂ ਉੱਪਰ ਹੈ?
ਮੇਘ ਰਾਜ ਮਿੱਤਰ ਸਰਪ੍ਰਸਤ ਤਰਕਸ਼ੀਲ ਸੁਸਾਇਟੀ ਭਾਰਤ
ਗਊ ਦਾ ਪਿਸ਼ਾਬ ਤੇ ਵਿਗਿਆਨਕ ਸੋਚ
ਮੇਘ ਰਾਜ ਮਿੱਤਰ ਸਰਪ੍ਰਸਤ ਤਰਕਸ਼ੀਲ ਸੁਸਾਇਟੀ ਭਾਰਤ
ਅੰਕਗਣਿਤ (5) – ਇਸ ਨੂੰ ਖੇਡ ਬਣਾਓ
ਸੁਰਿੰਦਰ ਭਾਰਤੀ ਤਿਵਾੜੀ ਕਯੁਮੈਥਸ ਸੈਂਟਰ ਆਫ ਲਰਨਿੰਗ, ਲੁਧਿਆਣਾ
ਭਵਿੱਖ ਬਾਣੀਆਂ ਆਕਟੋਪਸ ਪਾਲ ਨੇ ਨਹੀਂ ਕੀਤੀਆਂ
ਮੇਘ ਰਾਜ ਮਿੱਤਰ ਤਰਕਸ਼ੀਲ ਸੁਸਾਇਟੀ ਭਾਰਤ
ਅੰਕਗਣਿਤ (3) – ਇਸ ਨੂੰ ਖੇਡ ਬਣਾਓ
ਸੁਰਿੰਦਰ ਭਾਰਤੀ ਤਿਵਾੜੀ ਕਯੁਮੈਥਸ ਸੈਂਟਰ ਆਫ ਲਰਨਿੰਗ, ਲੁਧਿਆਣਾ
ਅੰਕਗਣਿਤ (2) – ਇਸ ਨੂੰ ਖੇਡ ਬਣਾਓ
ਸੁਰਿੰਦਰ ਭਾਰਤੀ ਤਿਵਾੜੀ ਕਯੁਮੈਥਸ ਸੈਂਟਰ ਆਫ ਲਰਨਿੰਗ, ਲੁਧਿਆਣਾ
ਅੰਕਗਣਿਤ – ਇਸ ਨੂੰ ਖੇਡ ਬਣਾਓ
ਸੁਰਿੰਦਰ ਭਾਰਤੀ ਤਿਵਾੜੀ ਕਯੁਮੈਥਸ ਸੈਂਟਰ ਆਫ ਲਰਨਿੰਗ, ਲੁਧਿਆਣਾ
ਪੁਨਰ ਜਨਮ ਜਾਂ ਮਾਨਸਿਕ ਰੋਗ
ਮੇਘ ਰਾਜ ਮਿੱਤਰ ਤਰਕਸ਼ੀਲ ਸੁਸਾਇਟੀ ਭਾਰਤ
ਦੁਨੀਆਂ ਨਸ਼ਟ ਨਹੀਂ ਹੋਵੇਗੀ
ਮੇਘ ਰਾਜ ਮਿੱਤਰ ਤਰਕਸ਼ੀਲ ਸੁਸਾਇਟੀ ਭਾਰਤ
ਧਰਮ ਅਤੇ ਵਿਗਿਆਨ
ਜਸਦੀਪ ਸਿੰਘ ਗੁਣਹੀਣ
ਪਹਿਲੀ ਕਿਸ਼ਤ ਹੱਥ ਰੇਖਾਵਾਂ ਦੀ ਅਸਲੀਅਤ
ਮੇਘ ਰਾਜ ਮਿੱਤਰ
ਪਹਿਲੀ ਕਿਸ਼ਤ ਜੋਤਿਸ਼ ਵਿਦਿਆ ਗੈਰ ਵਿਗਿਆਨਕ ਕਿਵੇਂ?
ਮੇਘ ਰਾਜ ਮਿੱਤਰ
ਲੱਖ ਰੁਪਏ ਦੀ ਗੱਲ
ਮੇਘ ਰਾਜ ਮਿੱਤਰ
ਸਰਵਾਈਕਲ (ਗਰਦਨ ਦਾ ਦਰਦ)
ਡਾ. ਇੰਦਰਪ੍ਰੀਤ ਕੌਰ
ਵਾਸਤੂ ਸ਼ਾਸਤਰ ਤਰਕ ਦੀ ਕਸੌਟੀ ਤੇ
ਮੇਘ ਰਾਜ ਮਿੱਤਰ
ਸਵਾਈਨ ਫਲੂ
ਡਾ. ਇੰਦਰਪ੍ਰੀਤ ਕੌਰ
ਮਾਨਸਿਕ ਪ੍ਰਭਾਵ ਕਿਵੇਂ ਅਸਰ ਕਰਦੇ ਹਨ?
ਮੇਘ ਰਾਜ ਮਿੱਤਰ
ਵਿਗਿਆਨਕ ਸੋਚ ਕਿਵੇਂ ਅਪਣਾਈਏ?
ਮੇਘ ਰਾਜ ਮਿੱਤਰ

hore-arrow1gif.gif (1195 bytes)


Terms and Conditions
Privacy Policy
© 1999-2015, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2015, 5abi.com