ਅੰਬ ਦਾ ਬੂਟਾ ਰਹਿੰਦਾ ਮਸਤ ਸਦਾ ਵਿਚ ਕੇਲਿਆਂ ਦੇ - ਇਕ ਵਿਗਿਆਨੀ ਤੱਥ
ਅਮਨਦੀਪ ਸਿੰਘ ਸਿੱਧੂ, ਆਸਟ੍ਰੇਲੀਆ

 

ਕੁਲਦੀਪ ਮਾਣਕ ਦਾ ਗਾਇਆ ਅਤੇ ਗੁਰਮੁਖ ਸਿੰਘ ਗਿੱਲ (ਜਬੋ ਮਾਜਰੇ ਵਾਲਾ) ਦੇ ਕਲਮਬੱਧ ਕੀਤੇ ਹੋਏ ਇਸ ਗੀਤ ਦਾ ਮੁਖੜਾ ਕਿਰਸਾਨੀ ਲੋਕ ਤੱਤ ਜਾਂ ਕਿਰਸਾਨੀ ਗਿਆਨ ਦਾ ਪ੍ਰਤੀਕ ਹੈ। ਅਜਿਹਾ ਗਿਆਨ ਸਦੀਆਂ ਤੋਂ ਧਰਤੀ ਅਤੇ ਹਰਿਆਵਲ ਦੇ ਆਪਸੀ ਸੰਬੰਧਾਂ ਨੂੰ ਨੇੜੇ ਤੋਂ ਵਾਚਣ ਤੋਂ ਬਾਅਦ ਹੀ ਪੈਦਾ ਹੁੰਦਾ ਹੈ। ਅੰਬ ਦਾ ਬੂਟਾ ਕਿਉਂ ਮਸਤ ਹੈ ਕੇਲਿਆਂ ਦੇ ਬੂਟਿਆਂ ਕੋਲ? ਇਸ ਤੱਥ ਦੀ ਸਮਝ ਮੈਨੂੰ ਆਸਟ੍ਰੇਲੀਆ ਵਿਚ ਆ ਕੇ ਕਈ ਸਾਲਾਂ ਬਾਅਦ ਆਈ।

1994 ਵਿਚ ਸਾਡੇ ਪਰਿਵਾਰ ਨੇ ਵੂਲਗੁਲਗਾ ਖੇਤਰ ਵਿਚ ਖੇਤੀ ਕਰਨ ਦਾ ਫ਼ੈਸਲਾ ਕੀਤਾ ਅਤੇ ਕੇਲਿਆਂ ਦਾ ਫਾਰਮ ਲਿਆ। ਕੁੱਝ ਸਾਲਾਂ ਬਾਅਦ ਸਾਨੂੰ ਮਹਿਸੂਸ ਹੋਇਆ ਕਿ ਹੋਰ ਫ਼ਸਲਾਂ ਵੀ ਲਾਉਣ ਦੀ ਲੋੜ ਹੈ। ਇਸ ਇਲਾਕੇ ਵਿਚ ਐਵੋਕਾਡੋ (Avocado) ਵੀ ਕਾਫੀ ਹੁੰਦਾ ਸੀ, ਸੋ ਅਸੀ ਇੱਕ ਫਾਰਮ ਨੂੰ ਇਸ ਖੇਤੀ ਵਿਚ ਬਦਲਣ ਦਾ ਫ਼ੈਸਲਾ ਕੀਤਾ ਅਤੇ ਕੇਲਿਆਂ ਵਿਚ ਹੀ ਬੂਟੇ ਲਗਾ ਦਿੱਤੇ। ਬਹੁਤ ਸੁਹਣਾ ਉਗੰਰੇ ਅਤੇ ਦੋ ਸਾਲਾਂ ਵਿਚ ਹੀ ਬਹੁਤ ਫਲਾਰ ਹੋ ਗਿਆ। ਕੇਲੇ ਘਟਾਉਂਦੇ ਗਏ ਅਤੇ ਹੌਲ਼ੀ-ਹੌਲ਼ੀ ਬਹੁਤ ਥੋੜੇ ਰਹਿ ਗਏ। ਫ਼ਸਲ ਬਹੁਤ ਸੁਹਣੀ ਹੋ ਜਾਂਦੀ। ਸੋਕੇ ਦੇ ਹਾਲਤਾਂ ਵਿਚ ਵੀ ਪਾਣੀ ਦੀ ਲੋੜ ਨਾ ਪਈ, ਜੜਾਂ ਦੀ ਬਿਮਾਰੀ ਵੀ ਨਾ ਪਈ। ਫਿਰ ਅਸੀ ਸਾਰੇ ਕੇਲੇ ਖ਼ਤਮ ਕਰਨ ਦੀ ਸੋਚੀ। ਬੱਸ ਡੇਢ ਕੁ ਸਾਲ ਬਾਅਦ, ਪਾਣੀ ਦੀ ਲੋੜ ਮਹਿਸੂਸ ਹੋਈ, ਜੜਾਂ ਦੀ ਬਿਮਾਰੀ (Phytophthora) ਪੈਣ ਲਗੀ ਅਤੇ ਉਹ ਆਬ ਨਾ ਰਹੀ ਜੋ ਪਹਿਲਾਂ ਸੀ। ਖੇਤੀ ਦੇ ਮਾਹਿਰਾਂ ਨੂੰ ਪੁੱਛਿਆ ਅਤੇ ਸਭ ਨੇ ਕਈ ਦਵਾਈਆਂ ਅਤੇ ਸਪਰੇਅ ਦੱਸੇ, ਕੀਤੇ ਵੀ ਪਰ ਗੱਲ ਨਾ ਬਣਦੀ ਦਿਸੀ। ਇਕ ਦਿਨ ਇਸ ਇਲਾਕੇ ਦੇ ਬਹੁਤ ਹੀ ਪੁਰਾਣੇ ਗੋਰੇ ਕਿਸਾਨ ਨੂੰ ਮਿਲਣ ਦਾ ਮੌਕਾ ਮਿਲਿਆ। ਉਸਨੂੰ ਆਪਣੀ ਸਮੱਸਿਆ ਦੱਸੀ ਤਾਂ ਉਸ ਨੇ ਸਹਿਜ ਸੁਭਾ ਹੀ ਕਿਹਾ ਕਿ "ਯੰਗ ਫੈਲੋ! ਦੇ ਆਰ ਲਾਇਕ ਮੈਂਗੋ। ਬੋਥ ਗੋ ਸਾਈਡ ਬਾਈ ਸਾਈਡ। ਰੀ ਪਲਾਂਟ ਸਮ ਬਨਾਨਾਜ਼" (ਜੁਆਨਾਂ! ਇਹ ਅੰਬਾਂ ਵਾਂਗ ਹੀ ਹਨ ਅਤੇ ਨਾਲ-ਨਾਲ ਹੀ ਰਹਿਣਾ ਪਸੰਦ ਕਰਦੇ ਹਨ, ਕੇਲੇ ਲਾ ਇਹਨਾਂ ਵਿਚ)। ਮੈਂ ਬੜਾ ਹੈਰਾਨ ਕਿ ਕਿਤੇ ਇਹ ਵੀ ਕੁਲਦੀਪ ਮਾਣਕ ਦਾ ਫੈਨ ਤਾਂ ਨੀ। ਫਿਰ ਆ ਕੇ ਤਹਿ ਤਕ ਸੋਚਿਆ ਅਤੇ ਘੋਖਿਆ ਅਤੇ ਇਸ ਪਿੱਛੇ ਚੱਲਦੀਆਂ ਕੁਦਰਤੀ ਗਰਾਰੀਆਂ ਆਪ ਜੀ ਨਾਲ ਸਾਂਝੀਆਂ ਕਰ ਰਿਹਾ ਹਾਂ।

ਅੰਬ ਅਤੇ ਕੇਲਾ ਦੋਨੋ ਹੀ ਸਦਾ ਬਹਾਰ ਬਨਸਪਤੀ 'ਚੋਂ ਹਨ। ਅੰਬ ਦੀ ਮੁੱਖ ਜੜ੍ਹ ਕਾਫੀ ਡੂੰਘੀ ਜਾਂਦੀ ਹੈ ਅਤੇ ਜੇ ਜ਼ਮੀਨ ਨੰਗੀ ਹੈ ਤਾਂ ਵਾਲ਼ਾਂ ਵਰਗੀਆਂ ਉਪਰੀਆ ਜੜਾਂ ਘੱਟ ਹੁੰਦੀਆਂ ਹਨ। ਪਾਣੀ ਦੀ ਘਾਟ ਕਾਰਨ ਕਈ ਵਾਰੀ ਬੂਟਾ ਕਮਜ਼ੋਰ ਹੋ ਜਾਂਦਾ ਹੈ। ਧਰਤੀ ਸਖ਼ਤ ਹੋ ਜਾਂਦੀ ਹੈ। ਇਸ ਨਾਲ ਜੜਾਂ ਦੀ ਬਿਮਾਰੀ (Phytophthora) ਪੈਣ ਦੇ ਆਸਾਰ ਬਹੁਤ ਵੱਧ ਜਾਂਦੇ ਹਨ। ਜੋ ਜੜ੍ਹ ਵਿਚ ਰਹਿ ਕੇ ਤੱਤ ਖਾ ਜਾਂਦੇ ਹਨ ਅਤੇ ਬੂਟੇ ਦੀ ਸਪਲਾਈ ਪ੍ਰਭਾਵਿਤ ਹੁੰਦੀ ਹੈ। ਇਸ ਬਿਮਾਰੀ ਨੂੰ ਰੋਕਣ ਵਾਸਤੇ ਮਿਟੀ ਵਿਚ ਦਵਾਈਆਂ ਦਾ ਛਿੱਟਾ ਦੇਣਾ ਜਾਂ ਸਪਰੇਅ ਕਰਨਾ ਪੈਂਦਾ ਹੈ। ਕਈ ਵਾਰੀ ਜ਼ਿਆਦਾ ਮੀਂਹ ਜਾਂ ਸਲ੍ਹਾਬ ਰਹਿਣ ਕਰਕੇ ਵੀ ਬਿਮਾਰੀ ਪੈਂਦੀ ਹੈ। ਇਸ ਸਮੱਸਿਆ ਨੂੰ ਕੇਲੇ ਦਾ ਬੂਟਾ ਹੱਲ ਕਰਦਾ ਹੈ। ਜ਼ਿਆਦਾ ਪਾਣੀ ਨੂੰ ਕੇਲਾ ਬੜੀ ਛੇਤੀ ਸੋਕ ਲੈਂਦਾ ਹੈ। ਕੇਲੇ ਦੇ ਸੁੱਕੇ ਹੋਏ ਪੱਤ-ਪਰਾਲ਼ ਧਰਤੀ ਨੂੰ ਢਕਦੇ ਹਨ ਤੇ ਧਰਤੀ ਨੂੰ ਪੋਲਾ ਰੱਖਦੇ ਹਨ, ਬੇਲੋੜਾ ਸੁੱਕਣ ਤੋਂ ਬਚਾਉਂਦਾ ਹਨ। ਜਿਸ ਕਰਕੇ ਉਪਰੀ ਜੜਾਂ ਦਾ ਵਿਕਾਸ ਬਹੁਤ ਤੇਜ਼ੀ ਨਾਲ ਹੁੰਦਾ ਹੈ। ਗਲ਼ ਰਹੇ ਪੱਤੇ ਅਤੇ ਕੇਲੇ ਦੇ ਮੁੱਢ, ਤੱਤ ਅਤੇ ਪਾਣੀ ਮੁਹੱਈਆ ਕਰਵਾਉਂਦੇ ਹਨ। ਕੇਲਾ ਪੁੱਠੀ ਛਤਰੀ ਵਾਂਗ ਹੁੰਦਾ ਹੈ ਜੋ ਪਾਣੀ ਨੂੰ ਇਕਠਾ ਕਰਕੇ ਆਪਣੇ-ਆਪ ਨੂੰ ਤਰੌਤ ਕਰਦਾ ਹੈ। ਕਈ ਵਾਰੀ ਅੰਬ ਦੀ ਉੱਪਰਲੀਆਂ ਜੜ੍ਹਾਂ ਕੇਲੇ ਦੇ ਮੁੱਢ ਵਿਚ ਵੀ ਜਾਂ ਵੜਦੀਆਂ ਹਨ। ਇਸ ਕਰਕੇ ਇਹ ਦੋਵੇਂ ਇਕ ਦੂਜੇ ਦੇ ਪੂਰਕ ਬਣ ਜਾਂਦੇ ਹਨ।

ਆਉਣ ਵਾਲੇ ਸਮੇਂ ਵਿਚ ਆਪਣੇ ਖੇਤੀ ਦੇ ਤਜਰਬੇ ਵਿਚੋਂ ਹੋਰ ਵੀ ਸਾਂਝ ਪਾਵਾਂਗਾ ਜਿਵੇਂ "ਰੰਬੇ ਦੀ ਚਾਂਡ", "ਅੰਬ ਨੂੰ ਟੱਕ", "ਜੱਟ ਦੀਆਂ ਫ਼ਸਲ ਨਾਲ ਗੱਲਾਂ", "ਚਾਨਣ 'ਚ ਪੇਂਦ", "ਗਊ ਦੇ ਜਾਏ ਕਾਮਧੇਨੁ", "ਕਣਕ 'ਚ ਸਰ੍ਹੋਂ ਦਾ ਸਿਆੜ", ਆਦਿ। -

ਅਮਨਦੀਪ ਸਿੰਘ ਸਿੱਧੂ
Director Harman Radio Australia
Email: harmanradio@gmail.com
(ਲੇਖਕ ਆਸਟ੍ਰੇਲੀਆ ਵਿਚ ਇਕ ਸਫਲ ਕਿਸਾਨ ਅਤੇ ਮੀਡੀਆ ਸੰਚਾਲਕ ਹੈ)

 
05/11/2015

        ਗਿਆਨ-ਵਿਗਿਆਨ 2003

  ਅੰਬ ਦਾ ਬੂਟਾ ਰਹਿੰਦਾ ਮਸਤ ਸਦਾ ਵਿਚ ਕੇਲਿਆਂ ਦੇ - ਇਕ ਵਿਗਿਆਨੀ ਤੱਥ
ਅਮਨਦੀਪ ਸਿੰਘ ਸਿੱਧੂ, ਆਸਟ੍ਰੇਲੀਆ
ਦੁਨੀਆਂ ਸਹੀ ਸਲਾਮਤ ਰਹੇਗੀ
ਮੇਘ ਰਾਜ ਮਿੱਤਰ, ਬਰਨਾਲਾ
ਅੰਧਵਿਸ਼ਵਾਸੀਆਂ ਦੇ ਕਿੱਸੇ
ਮੇਘ ਰਾਜ ਮਿੱਤਰ, ਬਰਨਾਲਾ
ਜੋਤਿਸ਼ ਵਿੱਦਿਆ ਗੈਰ-ਵਿਗਿਆਨਕ ਕਿਵੇਂ?
ਮੇਘ ਰਾਜ ਮਿੱਤਰ, ਬਰਨਾਲਾ
ਸ਼ਰਾਧ
ਮੇਘ ਰਾਜ ਮਿੱਤਰ, ਬਰਨਾਲਾ
ਸ਼ਾਕਾਹਾਰ ਜਾਂ ਮਾਸਾਹਾਰ
ਮੇਘ ਰਾਜ ਮਿੱਤਰ, ਬਰਨਾਲਾ
ਸ਼ੰਕਾ-ਨਵਿਰਤੀ (3)
ਮੇਘ ਰਾਜ ਮਿੱਤਰ, ਬਰਨਾਲਾ
ਸ਼ੰਕਾ-ਨਵਿਰਤੀ (2)
ਮੇਘ ਰਾਜ ਮਿੱਤਰ, ਬਰਨਾਲਾ
ਸ਼ੰਕਾ-ਨਵਿਰਤੀ (1)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (10)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (9)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (8)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (7)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (6)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (5)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (4)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (3)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (2)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (1)
ਮੇਘ ਰਾਜ ਮਿੱਤਰ, ਬਰਨਾਲਾ
ਵਿਦਿਆਰਥੀਆਂ ਦੀ ਸੋਚ ਵਿਗਿਆਨਕ ਕਿਵੇਂ ਬਣਾਈ ਜਾਵੇ?
ਮੇਘ ਰਾਜ ਮਿੱਤਰ, ਬਰਨਾਲਾ
ਨਰਿੰਦਰ ਦਭੋਲਕਰ ਨੂੰ ਯਾਦ ਕਰਦਿਆਂ
ਮੇਘ ਰਾਜ ਮਿੱਤਰ, ਬਰਨਾਲਾ
ਜਨਮ ਦਿਨ ‘ਤੇ ਵਿਸ਼ੇਸ਼
ਮਹਾਨ ਵਿਗਿਆਨਕ ਆਈਨਸਟਾਈਨ
ਮੇਘ ਰਾਜ ਮਿੱਤਰ, ਬਰਨਾਲਾ
ਅੱਜ ਦੁਨੀਆਂ ਨਸ਼ਟ ਨਹੀਂ ਹੋਵੇਗੀ
ਮੇਘ ਰਾਜ ਮਿੱਤਰ, ਬਰਨਾਲਾ
ਅੰਧਵਿਸ਼ਵਾਸੀਆਂ ਦੇ ਕਿੱਸੇ
ਮੇਘ ਰਾਜ ਮਿੱਤਰ
ਅਫ਼ਵਾਹਾਂ ਦੇ ਫੈਲਦੇ ਗੁਬਾਰੇ
ਮੇਘ ਰਾਜ ਮਿੱਤਰ
ਤਰਕਸ਼ੀਲ ਲਹਿਰ ਦੀਆਂ ਕੁਝ ਕੌੜੀਆਂ ਸੱਚਾਈਆਂ
ਮੇਘ ਰਾਜ ਮਿੱਤਰ
ਮਹਾਨ ਵਿਗਿਆਨਕ ਸਟੀਫਨ ਹਾਕਿੰਗ ਨਾਲ ਇੱਕ ਮੁਲਾਕਾਤ
ਮੇਘ ਰਾਜ ਮਿੱਤਰ
ਗਾਥਾ ਇੱਕ ਮ੍ਰਿਤਕ ਸਰੀਰ ਦੀ
ਮੇਘ ਰਾਜ ਮਿੱਤਰ
ਸ਼ੌਕੀ ਸਾਂਢੇਵਾਲਾ
ਮੇਘ ਰਾਜ ਮਿੱਤਰ
ਮੈਂ ਜਿੱਤਿਆ ਕੈਂਸਰ ਹਾਰ ਗਈ; ਨਾਲ਼ੇ ਹਾਰੀ ਸ਼ੂਗਰ ਵੀ!!
ਇਕਬਾਲ ਰਾਮੂਵਾਲੀਆ (ਕੈਨੇਡਾ)
ਪੰਜਾਬੀ ਭਾਸ਼ਾ ਲਈ ਸੰਜੀਵਨੀ ਬੂਟੀ ਪੰਜਾਬੀ ਯੂਨੀਕੋਡ ਪ੍ਰਣਾਲੀ ਕਿਵੇਂ ਲਿਖੀਏ?, ਫਾਇਦੇ, ਧਿਆਨ ਰੱਖਣ ਯੋਗ ਗੱਲਾਂ
ਹਰਦੀਪ ਮਾਨ ਜਮਸ਼ੇਰ, ਅਸਟਰੀਆ
ਸ਼ਬਦਾਂ ਦੀ ਸ਼ਕਤੀ
ਮੇਘ ਰਾਜ ਮਿੱਤਰ ਸਰਪ੍ਰਸਤ ਤਰਕਸ਼ੀਲ ਸੁਸਾਇਟੀ ਭਾਰਤ
ਕੀ ਧਰਮ ਵਿਗਿਆਨ ਤੋਂ ਉੱਪਰ ਹੈ?
ਮੇਘ ਰਾਜ ਮਿੱਤਰ ਸਰਪ੍ਰਸਤ ਤਰਕਸ਼ੀਲ ਸੁਸਾਇਟੀ ਭਾਰਤ
ਗਊ ਦਾ ਪਿਸ਼ਾਬ ਤੇ ਵਿਗਿਆਨਕ ਸੋਚ
ਮੇਘ ਰਾਜ ਮਿੱਤਰ ਸਰਪ੍ਰਸਤ ਤਰਕਸ਼ੀਲ ਸੁਸਾਇਟੀ ਭਾਰਤ
ਅੰਕਗਣਿਤ (5) – ਇਸ ਨੂੰ ਖੇਡ ਬਣਾਓ
ਸੁਰਿੰਦਰ ਭਾਰਤੀ ਤਿਵਾੜੀ ਕਯੁਮੈਥਸ ਸੈਂਟਰ ਆਫ ਲਰਨਿੰਗ, ਲੁਧਿਆਣਾ
ਭਵਿੱਖ ਬਾਣੀਆਂ ਆਕਟੋਪਸ ਪਾਲ ਨੇ ਨਹੀਂ ਕੀਤੀਆਂ
ਮੇਘ ਰਾਜ ਮਿੱਤਰ ਤਰਕਸ਼ੀਲ ਸੁਸਾਇਟੀ ਭਾਰਤ
ਅੰਕਗਣਿਤ (3) – ਇਸ ਨੂੰ ਖੇਡ ਬਣਾਓ
ਸੁਰਿੰਦਰ ਭਾਰਤੀ ਤਿਵਾੜੀ ਕਯੁਮੈਥਸ ਸੈਂਟਰ ਆਫ ਲਰਨਿੰਗ, ਲੁਧਿਆਣਾ
ਅੰਕਗਣਿਤ (2) – ਇਸ ਨੂੰ ਖੇਡ ਬਣਾਓ
ਸੁਰਿੰਦਰ ਭਾਰਤੀ ਤਿਵਾੜੀ ਕਯੁਮੈਥਸ ਸੈਂਟਰ ਆਫ ਲਰਨਿੰਗ, ਲੁਧਿਆਣਾ
ਅੰਕਗਣਿਤ – ਇਸ ਨੂੰ ਖੇਡ ਬਣਾਓ
ਸੁਰਿੰਦਰ ਭਾਰਤੀ ਤਿਵਾੜੀ ਕਯੁਮੈਥਸ ਸੈਂਟਰ ਆਫ ਲਰਨਿੰਗ, ਲੁਧਿਆਣਾ
ਪੁਨਰ ਜਨਮ ਜਾਂ ਮਾਨਸਿਕ ਰੋਗ
ਮੇਘ ਰਾਜ ਮਿੱਤਰ ਤਰਕਸ਼ੀਲ ਸੁਸਾਇਟੀ ਭਾਰਤ
ਦੁਨੀਆਂ ਨਸ਼ਟ ਨਹੀਂ ਹੋਵੇਗੀ
ਮੇਘ ਰਾਜ ਮਿੱਤਰ ਤਰਕਸ਼ੀਲ ਸੁਸਾਇਟੀ ਭਾਰਤ
ਧਰਮ ਅਤੇ ਵਿਗਿਆਨ
ਜਸਦੀਪ ਸਿੰਘ ਗੁਣਹੀਣ
ਪਹਿਲੀ ਕਿਸ਼ਤ ਹੱਥ ਰੇਖਾਵਾਂ ਦੀ ਅਸਲੀਅਤ
ਮੇਘ ਰਾਜ ਮਿੱਤਰ
ਪਹਿਲੀ ਕਿਸ਼ਤ ਜੋਤਿਸ਼ ਵਿਦਿਆ ਗੈਰ ਵਿਗਿਆਨਕ ਕਿਵੇਂ?
ਮੇਘ ਰਾਜ ਮਿੱਤਰ
ਲੱਖ ਰੁਪਏ ਦੀ ਗੱਲ
ਮੇਘ ਰਾਜ ਮਿੱਤਰ
ਸਰਵਾਈਕਲ (ਗਰਦਨ ਦਾ ਦਰਦ)
ਡਾ. ਇੰਦਰਪ੍ਰੀਤ ਕੌਰ
ਵਾਸਤੂ ਸ਼ਾਸਤਰ ਤਰਕ ਦੀ ਕਸੌਟੀ ਤੇ
ਮੇਘ ਰਾਜ ਮਿੱਤਰ
ਸਵਾਈਨ ਫਲੂ
ਡਾ. ਇੰਦਰਪ੍ਰੀਤ ਕੌਰ
ਮਾਨਸਿਕ ਪ੍ਰਭਾਵ ਕਿਵੇਂ ਅਸਰ ਕਰਦੇ ਹਨ?
ਮੇਘ ਰਾਜ ਮਿੱਤਰ
ਵਿਗਿਆਨਕ ਸੋਚ ਕਿਵੇਂ ਅਪਣਾਈਏ?
ਮੇਘ ਰਾਜ ਮਿੱਤਰ

hore-arrow1gif.gif (1195 bytes)


Terms and Conditions
Privacy Policy
© 1999-2015, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2015, 5abi.com