ਕੁਮਾਰ ਸਵਾਮੀ ਦੇ ਦਾਅਵਿਆਂ ਦੀ ਅਸਲੀਅਤ
ਮੇਘ ਰਾਜ ਮਿੱਤਰ, ਬਰਨਾਲਾ

 

ਚੁਹਾਨਕੇ ਕਲਾਂ ਜ਼ਿਲਾ ਬਰਨਾਲਾ ਦਾ ਇੱਕ ਛੋਟਾ ਜਿਹਾ ਪਿੰਡ ਹੈ। ਉਥੋਂ ਦਾ ਵਸਨੀਕ ਚਰਨਜੀਤ ਮੇਰੇ ਕੋਲ ਆਇਆ ਤੇ ਕਹਿਣ ਲੱਗਿਆ, ‘‘ਮਿੱਤਰ ਸਾਹਿਬ! ਸਾਡੇ ਪਰਵਾਰ ਵਿੱਚ ਇੱਕ ਸਦੀਆਂ ਪੁਰਾਣਾ ਦਿਮਾਗ਼ੀ ਨੁਕਸ ਹੈ। ਇਹ ਬੀਮਾਰੀ ਸਾਡੀ ਪੀੜੀ ਦਰ ਪੀੜੀ ਚਲਦੀ ਰਹਿੰਦੀ ਹੈ। ਜਦੋਂ ਸਾਡਾ ਕੋਈ ਬੱਚਾ 7-8 ਸਾਲ ਦਾ ਹੋਣ ਲੱਗਦਾ ਹੈ ਤਾਂ ਉਸਦੇ ਪੈਰ ਲੜ-ਖੜਾਉਣੇ ਸ਼ੁਰੂ ਕਰ ਦਿੰਦੇ ਹਨ। ਜਿਉਂ-ਜਿਉਂ ਉਹ ਵੱਡਾ ਹੁੰਦਾ ਜਾਂਦਾ ਹੈ, ਉਸਦਾ ਰੋਗ ਵੀ ਵਧਦਾ ਜਾਂਦਾ ਹੈ। ਹੌਲੀ-ਹੌਲੀ ਉਸਨੂੰ ਲੱਤਾਂ ਤੇ ਪੈਰਾਂ ਦਾ ਅਧਰੰਗ ਹੋ ਜਾਂਦਾ ਹੈ। ਅੱਜ ਵੀ ਸਾਡੇ ਪਰਵਾਰ ਵਿੱਚ ਅਸੀਂ ਇਸ ਬੀਮਾਰੀ ਦੇ ਤਿੰਨ ਮਰੀਜ਼ ਹਾਂ। ਦਿੱਲੀ ਦੇ ਵੱਡੇ ਤੋਂ ਵੱਡੇ ਹਸਪਤਾਲਾਂ ਤੋਂ ਅਸੀਂ ਇਲਾਜ ਕਰਵਾ ਚੁੱਕੇ ਹਾਂ। ਪਰ ਸਾਡੀ ਇਹ ਅਨੁਵੰਸ਼ਿਕ ਬੀਮਾਰੀ ਅੱਜ ਤੱਕ ਕਿਸੇ ਤੋਂ ਵੀ ਠੀਕ ਨਹੀਂ ਹੋਈ। ਮੈਂ ਸੁਣਿਆ ਹੈ ਕਿ ਤਰਕਸ਼ੀਲ ਸੁਸਾਇਟੀ ਨੇ ਕੁਮਾਰ ਸਵਾਮੀ ਦੇ ਲਾ-ਇਲਾਜ ਰੋਗਾਂ ਦੇ ਠੀਕ ਕਰਨ ਦੇ ਦਾਅਵੇ ਲਈ ਦਸ ਮਰੀਜ਼ ਅਧਰੰਗ ਦੇ ਪੇਸ਼ ਕਰਨੇ ਹਨ। ਜੇ ਅਜਿਹਾ ਹੋਵੇ ਤਾਂ ਸਾਡੇ ਪਰਵਾਰ ਦੇ ਤਿੰਨੇ ਮਰੀਜ਼ਾਂ ਨੂੰ ਉਸ ਲਿਸਟ ਵਿੱਚ ਜ਼ਰੂਰ ਪਾ ਦੇਣਾ।’’ ਮੈਂ ਚਰਨਜੀਤ ਨੂੰ ਕਿਹਾ ਕਿ ‘‘ਚਰਨਜੀਤ, ਕੁਮਾਰ ਸਵਾਮੀ ਦੇ ਖ਼ੁਦ ਐਨਕਾਂ ਲੱਗੀਆਂ ਹੋਈਆਂ ਹਨ। ਉਸ ਦੁਆਰਾ ਸਟੇਜ ’ਤੇ ਬਿਠਾਏ ਗਏ ਬਰਨਾਲੇ ਦੇ ਤਿੰਨੇ ਡਾਕਟਰਾਂ ਦੀ ਵੀ ਨਿਗਾ ਕਮਜ਼ੋਰ ਹੈ। ਜੇ ਕੁਮਾਰ ਸਵਾਮੀ ਆਪਣੀਆਂ ਤੇ ਆਪਣੇ ਵਿਸ਼ੇਸ਼ ਮਹਿਮਾਨਾਂ ਦੀਆਂ ਬੀਜ ਮੰਤਰਾਂ ਰਾਹੀਂ ਐਨਕਾਂ ਨਹੀਂ ਉਤਰਵਾ ਸਕਦਾ ਤਾਂ ਇਹ ਤੁਹਾਡੇ ਪਰਵਾਰ ਨੂੰ ਕਿਵੇਂ ਠੀਕ ਕਰ ਸਕਦਾ ਹੈ?” ਮੇਰੇ ਇਸ ਜੁਆਬ ਤੇ ਚਰਨਜੀਤ ਤਾਂ ਚਲਿਆ ਗਿਆ ਪਰ ਮੇਰੇ ਮਨ ਵਿਚ ਕੁਝ ਸ਼ੰਕੇ ਜ਼ਰੂਰ ਖੜੇ ਕਰ ਗਿਆ।’’

ਡਾਕਟਰ ਅੰਧ-ਵਿਸ਼ਵਾਸੀ ਕਿਉਂ ਹੋ ਜਾਂਦੇ ਹਨ?
ਕਈ ਡਾਕਟਰਾਂ ਵੱਲੋਂ ਅੰਧ-ਵਿਸ਼ਵਾਸਾਂ ਦਾ ਪ੍ਰਚਾਰ ਕਰਨਾ ਡਾਕਟਰੀ ਕਿੱਤੇ ਦੀ ਲੋੜ ਹੁੰਦੀ ਹੈ ਕਿਉਂਕਿ ਜਿੱਥੇ ਕਿਤੇ ਉਨਾਂ ਦੀ ਯੋਗਤਾ ਨਾਕਾਮ ਹੋ ਜਾਂਦੀ ਹੈ ਤਾਂ ਉਥੇ ਹੀ ਉਹ ਕਹਿ ਛੱਡਦੇ ਹਨ ਕਿ ‘‘ਕਰਨ ਵਾਲਾ ਤਾਂ ਉਹ ਹੈ, ਮਨੁੱਖ ਦੇ ਹੱਥ ਵੱਸ ਤਾਂ ਕੁਝ ਵੀ ਨਹੀਂ।’’ ਜੇ ਉਹ ਅਜਿਹਾ ਨਾ ਕਹਿਣ ਤਾਂ ਲੋਕਾਂ ਨੇ ਡਾਂਗਾਂ ਕੱਢ ਲੈਣੀਆਂ ਨੇ। ਉਂਝ ਵੀ ਬਹੁਤ ਸਾਰੇ ਵਿਅਕਤੀ ਡਾਕਟਰੀ ਕਿੱਤੇ ਵਿਚ ਅਜਿਹੇ ਆ ਵੜਦੇ ਹਨ, ਜਿਨਾਂ ਨੇ ਆਪਣੀ ਪੜਾਈ ਨੂੰ ਨਿਜੀ ਜ਼ਿੰਦਗੀ ਨਾਲ ਨਹੀਂ ਜੋੜਿਆ ਹੁੰਦਾ। ਅਜਿਹੇ ਵਿਅਕਤੀਆਂ ਦੀ ਸੋਚ ਵਿਗਿਆਨਕ ਨਹੀਂ ਹੁੰਦੀ। ਉਹ ਹਰੇਕ ਘਟਨਾ ਦਾ, ਕਾਰਨ ਨਾਲ ਸਬੰਧ ਜੋੜਨਾ ਨਹੀਂ ਜਾਣਦੇ। ਕਈ ਵਾਰੀ ਅਜਿਹੇ ਵਿਅਕਤੀ ਆਪਣੀ ਸੰਸਥਾ ਦੇ ਵਿਰੋਧ ਵਿਚ ਵੀ ਭੁਗਤ ਜਾਂਦੇ ਹਨ। ਭਾਰਤ ਦੀ ਮੈਡੀਕਲ ਐਸੋਸੀਏਸ਼ਨ ਨੀਮ-ਹਕੀਮਾਂ ਦੁਆਰਾ ਛਾਪੇ ਇਸ਼ਤਿਹਾਰਾਂ ਦਾ ਵਿਰੋਧ ਕਰਦੀ ਹੈ, ਪਰ ਉਹ ਜਾਣੇ ਜਾਂ ਅਣਜਾਣੇ ਇਸ਼ਤਿਹਾਰ ਛਾਪਣ ਵਾਲਿਆਂ ਦੇ ਹੱਕ ਵਿਚ ਹੀ ਜਾ ਖੜਦੇ ਹਨ। ਅਫ਼ਸੋਸ ਉੱਥੇ ਇਸ ਤੋਂ ਵੀ ਵੱਧ ਹੁੰਦਾ ਹੈ, ਜਿੱਥੇ ਸੂਬੇ ਦਾ ਸਾਬਕਾ ਸਿਹਤ ਮੰਤਰੀ ਅਜਿਹੇ ਬਾਬਿਆਂ ਦੇ ਹੱਕ ਵਿਚ ਪ੍ਰਚਾਰ ਕਰਨਾ ਸ਼ੁਰੂ ਕਰ ਦਿੰਦਾ ਹੈ। ਹੁਣ ਤੁਸੀਂ ਹੀ ਸੋਚੋ ਅਜਿਹੇ ਸਿਹਤ ਮੰਤਰੀ ਦੀ ਅਗਵਾਈ ਵਿਚ ਕੰਮ ਕਰਨ ਵਾਲਾ ਸਿਹਤ ਮੰਤਰਾਲਾ ਕਿਵੇਂ ਲੋਕਾਂ ਦੀ ਸਿਹਤ ਦਾ ਖ਼ਿਆਲ ਰੱਖੇਗਾ?

ਕੀ ਬੀਜ ਮੰਤਰਾਂ ਨਾਲ ਇਲਾਜ ਸੰਭਵ ਹੈ?
ਨਿੱਕੇ ਹੁੰਦੇ ਪਿੰਡ ਵਿੱਚ ਰਹਿੰਦਿਆਂ ਵੇਖਿਆ ਕਿ ਜਦੋਂ ਮੇਰੀ ਮਾਂ ਦੀ ਮੱਝ ਨਹੀਂ ਸੀ ਮਿਲਦੀ ਤਾਂ ਉਹ ਗੁੜ ਦੀ ਰੋੜੀ ਦੇ ਕੇ ਕਿਸੇ ਸਿਆਣੇ ਤੋਂ ਉਸ ’ਤੇ ਬੀਜ ਮੰਤਰ ਫੁਕਵਾ ਕੇ ਲਿਆਉਣ ਲਈ ਕਹਿ ਦਿੰਦੀ ਸੀ। ਦੋ-ਚਾਰ ਵਾਰ ਤਾਂ ਮੈਂ ਇਹ ਮੰਤਰ ਫੁਕਵਾ ਕੇ ਲੈ ਆਇਆ ਤੇ ਗੁੜ ਖਾ ਕੇ ਮੱਝ ਮਿਲ ਵੀ ਪੈਂਦੀ ਸੀ। ਇੱਕ ਵਾਰ ਉਹ ਸਿਆਣਾ ਘਰ ਨਾ ਮਿਲਿਆ ਤਾਂ ਮੈਂ ਮਾਂ ਨੂੰ ਝੂਠ ਹੀ ਕਹਿ ਦਿੱਤਾ ‘‘ਗੁੜ ਕਰਵਾ ਲਿਆਇਆ ਹਾਂ’ ਤੇ ਮੱਝ ਫਿਰ ਵੀ ਮਿਲ ਪਈ। ਇਸ ਤਰਾਂ 25 ਕੁ ਵਰੇ ਪਹਿਲਾਂ ਟੈਲੀਵਿਜ਼ਨ ਤੇ ਸੀਰੀਅਲ ‘ਰਮਾਇਣ’ ਦੇ ਪਾਤਰਾਂ ਨੂੰ ਵੇਖਦੇ ਸਾਂ ਕਿ ਕਿਵੇਂ ਉਹ ਤੀਰ ਛੱਡਣ ਤੋਂ ਪਹਿਲਾਂ ਮੂੰਹ ਵਿੱਚ ਮੰਤਰ ਪੜਦੇ ਸਨ। ਸੋ ਅਜਿਹੀਆਂ ਘਟਨਾਵਾਂ ਹਰੇਕ ਵਿਅਕਤੀ ਦੀ ਜ਼ਿੰਦਗੀ ਵਿਚ ਵਾਪਰਦੀਆਂ ਹਨ। ਸਬਕ ਤੇ ਸੁਆਲ ਅਜਿਹੀਆਂ ਘਟਨਾਵਾਂ ਵਿੱਚ ਹੀ ਪਏ ਹੁੰਦੇ ਹਨ। ਤਰਕਸ਼ੀਲ ਲਹਿਰ ਦੇ ਇਕੱਤੀ ਵਰਿਆਂ ਦੌਰਾਨ ਮੈਂ ਬਹੁਤ ਸਾਰੇ ਵਿਅਕਤੀਆਂ ਨੂੰ ਟੂਣਿਆਂ ਰਾਹੀਂ ਬੀਮਾਰ ਅਤੇ ਹਥੌਲਿਆਂ ਜਾਂ ਮੰਤਰਾਂ ਰਾਹੀਂ ਠੀਕ ਹੁੰਦੇ ਵੀ ਤੱਕਿਆ ਹੈ। ਇਸ ਲਈ ਮੈਂ ਇਹ ਨਹੀਂ ਕਹਿ ਸਕਦਾ ਕਿ ਬੀਜ ਮੰਤਰਾਂ ਦਾ ਮਨੁੱਖੀ ਮਨਾਂ ਉੱਪਰ ਬਿਲਕੁਲ ਵੀ ਪ੍ਰਭਾਵ ਨਹੀਂ ਹੁੰਦਾ। ਇਹ ਜਾਣੀ-ਪਹਿਚਾਣੀ ਸਚਾਈ ਹੈ ਕਿ ਮਨੁੱਖੀ ਮਨ ਪ੍ਰਭਾਵ ਕਬੂਲਦਾ ਹੈ। ਇਸ ਵਰਤਾਰੇ ਨੂੰ ਵਿਗਿਆਨਕ ਭਾਸ਼ਾ ਵਿੱਚ (Faith Healing) ਕਿਹਾ ਜਾਂਦਾ ਹੈ।

ਸਰੀਰ ਵਿਚ ਬਹੁਤ ਸਾਰੀਆਂ ਬੀਮਾਰੀਆਂ ਅਜਿਹੀਆਂ ਹੁੰਦੀਆਂ ਹਨ, ਜਿਹੜੀਆਂ ਕਿਸੇ ਬੈਕਟੀਰੀਆ ਜਾਂ ਵਾਇਰਸ ਕਾਰਨ ਪੈਦਾ ਹੁੰਦੀਆਂ ਹਨ। ਉਸ ਬੈਕਟੀਰੀਆ ਜਾਂ ਵਾਇਰਸਾਂ ਨੂੰ ਕੀ ਮੰਤਰਾਂ ਦੇ ਜਾਪ ਰਾਹੀਂ ਬਾਹਰ ਕੱਢਿਆ ਜਾ ਸਕਦਾ ਹੈ? ਇਹ ਅਸੰਭਵ ਹੈ। ਕੁਝ ਬੀਮਾਰੀਆਂ ਮਿਆਦੀ ਹੁੰਦੀਆਂ ਹਨ। ਆਪਣੀ ਮਿਆਦ ਪੁੱਗਣ ’ਤੇ ਉਹਨਾਂ ਬੀਮਾਰੀਆਂ ਨੇ ਖੁਦ-ਬ-ਖੁਦ ਠੀਕ ਹੋ ਹੀ ਜਾਣਾ ਹੁੰਦਾ ਹੈ ਕਿਉਂਕਿ ਇਸ ਸਮੇਂ ਦੌਰਾਨ ਸਰੀਰ ਦਾ ਇਮੂਅਨ ਸਿਸਟਮ  ਮਜ਼ਬੂਤ ਹੋ ਜਾਂਦਾ ਹੈ। ਉਂਝ ਵੀ ਸਰੀਰ ਨੂੰ ਪੈਦਾ ਹੋਣ ਵਾਲੀਆਂ 99 ਫ਼ੀ ਸਦੀ ਬਿਮਾਰੀਆਂ ਵਿਚ ਮੌਤ ਹੋਣੀ ਹੀ ਨਹੀਂ ਹੁੰਦੀ। ਸਿਰਫ਼ ਇੱਕ ਪ੍ਰਤੀਸ਼ਤ ਬੀਮਾਰੀਆਂ ਹੀ ਮੌਤ ਦਾ ਕਾਰਨ ਬਣਦੀਆਂ ਹਨ। ਬਹੁਤ ਸਾਰੇ ਵਿਅਕਤੀ ਕਿਸੇ ਸੰਤ ਕੋਲ ਜਾਣ ਤੋਂ ਪਹਿਲਾਂ ਹੀ ਆਪਣਾ ਡਾਕਟਰੀ ਇਲਾਜ ਵੀ ਕਰਵਾ ਚੁੱਕੇ ਹੁੰਦੇ ਹਨ, ਜਿਸ ਨਾਲ ਉਹਨਾਂ ਦੀ ਬੀਮਾਰੀ ਜੇ ਖ਼ਤਮ ਨਹੀਂ ਹੋਣੀ ਹੁੰਦੀ ਤਾਂ ਘਟ ਜ਼ਰੂਰ ਗਈ ਹੁੰਦੀ ਹੈ ਤੇ ਕੁਝ ਸਮਾਂ ਪਾਕੇ ਉਸਨੇ ਖ਼ਤਮ ਹੋ ਹੀ ਜਾਣਾ ਹੁੰਦਾ ਹੈ। ਸੋ ਕੁਮਾਰ ਸਵਾਮੀ ਜੀ ਨੇ ਲੋਕਾਂ ਦੀ ਉਪਰੋਕਤ ਮਾਨਸਿਕਤਾ ਨੂੰ ਸਮਝਿਆ ਹੈ ਅਤੇ ਆਪਣੇ ਧੰਦੇ ਦੀ ਉਸਾਰੀ ਇਸ ਉੱਪਰ ਕੀਤੀ ਹੈ।

ਇਸ ਤਰਾਂ ਬੁਣਿਆ ਜਾਂਦਾ ਹੈ ਜਾਲ
ਕੁਮਾਰ ਸਵਾਮੀ ਜੀ ਨੇ ਭਾਰਤ ਦੇ ਬਹੁਤ ਵੱਡੇ-ਵੱਡੇ ਸਿਆਸਤਦਾਨਾਂ ਦਾ ਆਸ਼ੀਰਵਾਦ ਹਾਸਲ ਕੀਤਾ ਹੋਇਆ ਹੈ। ਇਹਨਾਂ ਵਿਚ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ, ਮੈਂਬਰ ਪਾਰਲੀਮੈਂਟ ਅਤੇ ਸਾਬਕਾ ਰਾਸ਼ਟਰਪਤੀ ਸਭ ਸ਼ਾਮਿਲ ਹਨ। ਸਵਾਮੀ ਜੀ ਇਹਨਾਂ ਦੀਆਂ ਤਸਵੀਰਾਂ ਤੇ ਵਿਚਾਰ ਆਪਣੇ ਇਸ਼ਤਿਹਾਰਾਂ ਵਿਚ ਛਾਪ ਕੇ ਸਾਧਾਰਣ ਜਨਤਾ ਵਿਚ ਆਪਣੀ ਦਿੱਖ ਵੱਡੀ ਵੀ ਕਰਦੇ ਹਨ ਤੇ ਉਨਾਂ ਦੀ ਚਾਪਲੂਸੀ ਵੀ ਅਤੇ ਨਾਲ ਹੀ ਉਨਾਂ ਉਤੇ ਆਪਣੀ ਪਹੁੰਚ ਵਾਲੇ ਵਿਅਕਤੀਆਂ ਨਾਲ ਬਣਦੀ ਹੋਣ ਦਾ ਰੋਹਬ ਪਾਉਂਦੇ ਹਨ। ਸਮਾਗਮ ਦਾ ਸਮਾਂ ਅਤੇ ਸਥਾਨ ਨਿਸ਼ਚਿਤ ਕਰਕੇ ਕੁੱਝ ਅਖ਼ਬਾਰਾਂ ਵਿੱਚ ਦੋ-ਦੋ ਸਫ਼ਿਆਂ ਦੇ ਇਸ਼ਤਿਹਾਰ ਛਪਵਾਉਂਦੇ ਹਨ। ਸਵਾਮੀ ਜੀ ਨੂੰ ਇਸਦਾ ਦੂਹਰਾ ਫ਼ਾਇਦਾ ਹੁੰਦਾ ਹੈ। ਇੱਕ ਤਾਂ ਉਹਨਾਂ ਦੇ ਗਾਹਕਾਂ ਦੀ ਗਿਣਤੀ ਵਧ ਜਾਂਦੀ ਹੈ। ਦੂਸਰਾ, ਉਹਨਾਂ ਦੀ ਨੁਕਤਾਚੀਨੀ ਕਾਰਨ ਵਾਲਿਆਂ ਦੀਆਂ ਖ਼ਬਰਾਂ ਵੀ ਨਹੀਂ ਛਪਦੀਆਂ। ਇਕੱਠ ਵਾਲੇ ਦਿਨ ਸਵਾਮੀ ਜੀ ਸਟੇਜ ’ਤੇ ਮੁਹਤਬਰ ਵਿਅਕਤੀਆਂ ਨੂੰ ਬਿਠਾ ਲੈਂਦੇ ਹਨ। ਠੀਕ ਹੋਣ ਦਾ ਦਾਅਵਾ ਕਰਨ ਵਾਲੇ ਵਿਅਕਤੀਆਂ ਨੂੰ ਇਸ ਦਿਨ ਵਿਸ਼ੇਸ਼ ਰੂਪ ਵਿੱਚ ਬੁਲਾਇਆ ਜਾਂਦਾ ਹੈ ਤੇ ਉਹਨਾਂ ਨੂੰ ਵਾਰ-ਵਾਰ ਕੈਮਰਿਆਂ ਤੇ ਜਨਤਾ ਸਾਹਮਣੇ ਪੇਸ਼ ਕੀਤਾ ਜਾਂਦਾ ਹੈ। ਜੇ ਕੋਈ ਇਹ ਕਹਿ ਦੇਵੇ ਕਿ ‘‘ਮੇਰੇ ਅਠੱਤੀ ਹਜ਼ਾਰ ਰੁਪਏ ਖ਼ਰਚ ਹੋ ਚੁੱਕੇ ਹਨ, ਮੈਂ ਹੁਣ ਤੱਕ ਠੀਕ ਨਹੀਂ ਹੋਇਆ।’’ ਅਜਿਹੇ ਵਿਅਕਤੀਆਂ ਨੂੰ ਨਜ਼ਰ-ਅੰਦਾਜ਼ ਕਰ ਦਿੱਤਾ ਜਾਂਦਾ ਹੈ। ਸਵਾਮੀ ਜੀ ਦੇ ਅਮਲੇ ਫੈਲੇ ਵਿੱਚ ਸੈਂਕੜੇ ਤਨਖ਼ਾਹਦਾਰ ਵਿਅਕਤੀ ਸ਼ਾਮਿਲ ਹੁੰਦੇ ਹਨ। ਇਨਾਂ ਵਿਚ 20-25 ਉਹਨਾਂ ਦੇ ਸਕਿਊਰਟੀਗਾਰਡ  ਐਨੇ ਹੀ ਸਟਾਲਾਂ ਲਾਉਣ ਵਾਲੇ, ਪਰਚੀਆਂ ਕੱਟਣ ਵਾਲੇ ਤੇ ਹੋਰ ਪ੍ਰਬੰਧਕ ਹੁੰਦੇ ਹਨ। ਸਭ ਆਪਣੀਆਂ-ਆਪਣੀਆਂ ਡਿਉਟੀਆਂ ’ਤੇ ਬਿਰਾਜਮਾਨ ਹੋ ਜਾਂਦੇ ਹਨ।

ਇਸ ਤੋਂ ਬਾਅਦ ਬੀਮਾਰੀਆਂ ਦੇ ਮਰੀਜ਼ਾਂ ਦੀਆਂ ਪਰਚੀਆਂ ਕੱਟਣ ਦਾ ਸਿਲਸਿਲਾ ਸ਼ੁਰੂ ਕੀਤਾ ਜਾਂਦਾ ਹੈ। ਗਿਆਰਾਂ ਸੌ, ਇਕੱਤੀ ਸੌ, ਇਕਵੰਜਾ ਸੌ ਅਤੇ ਗਿਆਰਾਂ ਹਜ਼ਾਰ ਦੀਆਂ ਪਰਚੀਆਂ ਤੁਰੰਤ ਕੱਟ ਦਿੱਤੀਆਂ ਜਾਂਦੀਆਂ ਹਨ। ਪਰਚੀਆਂ ਕੱਟਣ ਦਾ ਸਿਲਸਿਲਾ ਦੋ ਦਿਨ ਚਲਾਇਆ ਜਾਂਦਾ ਹੈ। ਇਸ ਤੋਂ ਬਾਅਦ ਮਰੀਜ਼ਾਂ ਨੂੰ ਅਗਲੇ ਦਿਨ ਕਿਸੇ ਮੈਰਿਜ਼ ਪੈਲੇਸ ਵਿੱਚ ਆਉਣ ਲਈ ਧੂਫ਼, ਆਸਣ, ਮਾਲਾ ਆਦਿ ਸਮੱਗਰੀਆਂ ਬਾਹਰ ਲੱਗੀਆਂ ਆਪਣੀਆਂ ਹੀ ਸਟਾਲਾਂ ਤੋਂ ਖ਼ਰੀਦਣ ਲਈ ਹਦਾਇਤ ਕਰ ਦਿੱਤੀ ਜਾਂਦੀ ਹੈ। ਇੱਕ ਵਿਸ਼ੇਸ਼ ਕਿਸਮ ਦੀ ਲੱਕੜ ‘ਊਧ’ ਵੀ ਇੱਕ ਦੋ ਗ੍ਰਾਮ ਖ਼ਰੀਦਣ ਲਈ ਕਿਹਾ ਜਾਂਦਾ ਹੈ, ਜਿਸ ਦਾ ਮੁੱਲ ਤਿੰਨ ਲੱਖ ਪ੍ਰਤੀ ਕਿਲੋਗ੍ਰਾਮ ਹੁੰਦਾ ਹੈ। ਇਹ ਸਮੱਗਰੀ ਲੈ ਕੇ ਜਦੋਂ ਕੋਈ ਮਰੀਜ਼ ਅਗਲੇ ਦਿਨ ਦੇ ਇਕੱਠ ਵਿੱਚ ਪੁੱਜਦਾ ਹੈ ਤਾਂ ਉਸਨੂੰ ਕੁੱਝ ਮੰਤਰ ਪੜਵਾਏ ਜਾਂਦੇ ਹਨ ਤੇ ਨਾਲ ਹੀ ਦੋ-ਚਾਰ ਹਜ਼ਾਰ ਰੁਪਏ ਦੀ ਦਵਾਈ ਮੜ ਦਿੱਤੀ ਜਾਂਦੀ ਹੈ। ਇਸ ਸਮੇਂ ਇੱਕੀ ਹਜ਼ਾਰ, ਇਕੱਤੀ ਹਜ਼ਾਰ ਜਾਂ ਹੋਰ ਵੱਡੀ ਰਾਸ਼ੀ ਨਾਲ ਪਾਠ ਕਰਨ ਦੇ ਪੈਸੇ ਵੀ ਸਵਾਮੀ ਜੀ ਲੈ ਲੈਂਦੇ ਹਨ। ਅੰਦਾਜ਼ੇ ਮੁਤਾਬਕ, ਜੋ ਵੀ ਵਿਅਕਤੀ ਬਾਬਾ ਜੀ ਦੇ ਪਾਸ ਪੁੱਜ ਜਾਂਦਾ ਹੈ। ਉਹ ਚਾਲੀ-ਪੰਜਾਹ ਹਜ਼ਾਰ ਰੁਪਏ ਖ਼ਰਚ ਕੇ ਬਹੁਤੀਆਂ ਹਾਲਤਾਂ ਵਿਚ ਆਪਣੀ ਬੀਮਾਰੀ ਸਮੇਤ ਹੀ ਵਾਪਸ ਮੁੜ ਆਉਂਦਾ ਹੈ। ਇਸ ਤਰਾਂ ਬਰਨਾਲੇ ਦੇ ਇਕੱਲੇ ਸਮਾਗਮ ਵਿਚ ਹੀ ਹਜ਼ਾਰਾਂ ਅਜਿਹੇ ਵਿਅਕਤੀ ਸ਼ਾਮਿਲ ਸਨ, ਜਿਨਾਂ ਨੇ ਕੁਮਾਰ ਸਵਾਮੀ ਤੋਂ ਦਵਾਈਆਂ ਤੇ ਪਾਠ ਮੁੱਲ ਖ਼ਰੀਦੇ।

ਡਰਾਓ ਤੇ ਲੁੱਟੋ
ਕੁਮਾਰ ਸਵਾਮੀ ਜੀ ਆਪਣੇ ਧੰਦੇ ਵਿਚੋਂ ਵੱਧ ਤੋਂ ਵੱਧ ਪੈਸਾ ਕਮਾਉਣ ਲਈ ਮਰੀਜ਼ਾਂ ਨੂੰ ਬੀਮਾਰੀਆਂ ਦੀ ਭਿਆਨਕਤਾ ਦਾ ਡਰ ਵੀ ਉਹਨਾਂ ਦੇ ਮਨਾਂ ਵਿਚ ਬਿਠਾਉਂਦੇ ਹਨ। ਕਿਉਂਕਿ ਉਹ ਇਸ ਗੱਲ ਤੋਂ ਭਲੀ-ਭਾਂਤ ਜਾਣੂ ਹਨ ਕਿ ਜਿਨਾਂ ਵੱਧ ਕਿਸੇ ਮਰੀਜ਼ ਨੂੰ ਡਰਾਇਆ ਜਾਵੇਗਾ, ਓਨੇ ਜ਼ਿਆਦਾ ਹੀ ਪੈਸੇ ਚੜਨਗੇ। ਮੈਂ ਸਮਝਦਾ ਹਾਂ ਕਿ ਪੰਜਾਬ ਵਿੱਚ ਹੀ ਉਸਨੇ ਬਹੁਤ ਸਾਰੀਆਂ ਥਾਵਾਂ ’ਤੇ ਸਮਾਗਮ ਕੀਤੇ ਹਨ। ਇਸ ਤਰਾਂ ਇਹਨਾਂ ਸਮਾਗਮਾਂ ਰਾਹੀਂ ਉਸਨੇ ਲੋਕਾਂ ਤੋਂ ਕਰੋੜਾਂ ਰੁਪਏ ਠੱਗ ਲਏ ਹਨ। ਉਹਨਾਂ ਦੇ ਮੰਤਰ ਪੜਨ ਜਾਂ ਦੱਸਣ ਜਾਂ ਪਾਠ ਕਰਨ ਕਰਕੇ ਐਨਾ ਪੈਸਾ ਮਰੀਜ਼ਾਂ ਤੋਂ ਵਸੂਲਣਾ ਕੀ ਜਾਇਜ਼ ਹੈ? ਜੋ ਠੀਕ ਨਹੀਂ ਹੋਏ, ਉਹਨਾਂ ਦੇ ਪੈਸੇ ਰੱਖਣੇ ਤਾਂ ਕਿਸੇ ਪੱਖੋਂ ਵੀ ਠੀਕ ਨਹੀਂ।

ਪੰਜਾਬ ਸਰਕਾਰ ਨੂੰ ਇਸ ਗੱਲ ਦੀ ਪੜਤਾਲ ਕਰਵਾਉਣੀ ਚਾਹੀਦੀ ਹੈ। ਕਿਉਂਕਿ ਸਵਾਮੀ ਜੀ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਦੇ ਨਾਂ ’ਤੇ ਤਸਵੀਰ ਦੀ ਵਰਤੋਂ ਬੀਮਾਰ ਲੋਕਾਂ ਨੂੰ ਠੱਗਣ ਲਈ ਕੀਤੀ ਹੈ। ਇਸ ਗੱਲੋਂ ਮੈਨੂੰ ਆਪਣੇ ਲੋਕਾਂ ਦੀ ਸੋਚ ’ਤੇ ਵੀ ਅਫ਼ਸੋਸ ਹੁੰਦਾ ਹੈ ਕਿ ਉਹ ਅਜਿਹੇ ਸਿਆਸਤਦਾਨਾਂ ਨੂੰ ਆਪਣੇ ਦੇਸ਼ ਦੀ ਵਾਂਗਡੋਰ ਸੰਭਾਲ ਦਿੰਦੇ ਹਨ, ਜਿਹੜੇ ਅਣਜਾਣਪੁਣੇ ਵਿਚ ਜਾਂ ਜਾਣਬੁੱਝ ਕੇ ਖਾਲੀ ਹੈ, ਦੀ ਦੁਹਾਈ ਪਾਏ ਜਾਣ ਵਾਲੇ ਖ਼ਜ਼ਾਨੇ ਦਾ ਮੂੰਹ ਅਜਿਹੇ ਜਨਤਕ ਠੱਗਾਂ ਲਈ ਖੋਲ ਦਿੰਦੇ ਹਨ, ਜਿਹੜੇ ਸ਼ਹਿਰ-ਸ਼ਹਿਰ ਜਾ ਕੇ ਲੋਕਾਂ ਨੂੰ ਆਪਣੀ ਚਲਾਕੀ ਨਾਲ ਠੱਗਣਾ ਸ਼ੁਰੂ ਕਰ ਦਿੰਦੇ ਹਨ। ਨਵਜੋਤ ਸਿੱਧੂ ਜੀ ਅੰਮ੍ਰਿਤਸਰ ਤੋਂ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਮੈਂਬਰ ਪਾਰਲੀਮੈਂਟ ਹਨ। ਉਨਾਂ ਨੇ ਆਪਣੀ ਪਾਰਲੀਮੈਂਟਰੀ ਕੋਟੇ ਵਿਚੋਂ ਸਵਾਮੀ ਜੀ ਨੂੰ ਪੰਜਾਹ ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਹੋਇਆ ਸੀ। ਬਾਦਲ ਸਾਹਿਬ ਨੇ ਵੀ ਕੁਮਾਰ ਸਵਾਮੀ ਨੂੰ ਸਰਕਾਰੀ ਜ਼ਮੀਨ ਦੇਣ ਦੇ ਨਾਲ-ਨਾਲ ਹਰ ਕਿਸਮ ਦੀ ਸਹਾਇਤਾ ਦੇਣ ਦੀ ਬਚਨਬੱਧਤਾ ਦੁਹਰਾਈ ਹੈ। ਜੇ ਉਨਾਂ ਨੂੰ ਸਵਾਮੀ ਜੀ ’ਤੇ ਇੰਨਾ ਹੀ ਵਿਸ਼ਵਾਸ ਹੈ ਤਾਂ ਫਿਰ ਉਹ ਆਪਣਾ ਇਲਾਜ ਅਮਰੀਕਾ ਵਿਚ ਕਰਵਾਉਣ ਲਈ ਕਿਉਂ ਜਾਂਦੇ ਹਨ? ਇਨਾਂ ਸਾਰੀਆਂ ਗੱਲਾਂ ਦਾ ਜ਼ਿਕਰ ਸਵਾਮੀ ਜੀ ਦੇ ਇਸ਼ਤਿਹਾਰਾਂ ਵਿਚ ਦਰਜ ਹੈ। ਕੀ ਅਜਿਹੇ ਧੰਦੇਬਾਜ਼ਾਂ ਨੂੰ ਸਰਕਾਰੀ ਫ਼ੰਡਾਂ ਦੇ ਵੱਡੇ ਗੱਫ਼ੇ ਦੇਣਾ ਜਨਤਕ ਫ਼ੰਡਾਂ ਦਾ ਦੁਰਉਪਯੋਗ ਨਹੀਂ? ਇੱਕ ਪਾਸੇ ਸਰਕਾਰ ਵੱਲੋਂ ਅਣ-ਰਜਿ. ਮੈਡੀਕਲ ਪ੍ਰੈਕਟੀਸ਼ਨਰਾਂ ਦੇ ਕਲੀਨਿਕਾਂ ’ਤੇ ਲਗਾਤਾਰ ਪੰਜ-ਸੱਤ ਵਰਿਆਂ ਤੋਂ ਛਾਪੇ ਮਾਰੇ ਜਾ ਰਹੇ ਹਨ ਅਤੇ ਅਜਿਹੇ ਨੀਮ-ਹਕੀਮਾਂ ਦੁਆਰਾ ਕੀਤੀ ਜਾਂਦੀ ਇਸ਼ਤਿਹਾਰਬਾਜ਼ੀ ’ਤੇ ਵੀ ਪੂਰਨ ਪਾਬੰਦੀ ਹੈ। ਪਰ ਦੂਸਰੇ ਪਾਸੇ, ਸਰਕਾਰੀ ਛੱਤਰ ਛਾਇਆ ਹੇਠ ਨੀਮ-ਹਕੀਮੀ ਦਾ ਇਹ ਧੰਦਾ ਵੱਡੀ ਇਸ਼ਤਿਹਾਰਬਾਜ਼ੀ ਰਾਹੀਂ ਚਲਾਇਆ ਜਾ ਰਿਹਾ ਹੈ। ਕੀ ਪੰਜਾਬ ਸਰਕਾਰ ਦਾ ਇਹ ਦੂਹਰਾ ਮਿਆਰ ਨਹੀਂ?

ਬਾਬਾ ਜੀ ਦੇ ਦਾਅਵੇ
ਬਾਬਾ ਜੀ ਦਾਅਵੇ ਵੀ ਬਹੁਤ ਵੱਡੇ-ਵੱਡੇ ਕਰ ਰਹੇ ਹਨ। ਆਪਣੇ ਇਸ਼ਤਿਹਾਰਾਂ ਵਿਚ ਉਹ ਲਿਖਦੇ ਹਨ ਕਿ ਉਹ ਅਮਰੀਕਾ ਅਤੇ ਭਾਰਤ ਦੇ ਰਾਸ਼ਟਰਪਤੀਆਂ ਦੇ ਡਾਕਟਰ ਰਹੇ ਹਨ ਅਤੇ ਮਨਮੋਹਨ ਸਿੰਘ ਵੀ ਉਸ ਦੇ ਬੀਜ ਮੰਤਰਾਂ ਨਾਲ ਭਾਰਤ ਦਾ ਦੂਜੀ ਵਾਰ ਪ੍ਰਧਾਨ ਮੰਤਰੀ ਬਣਿਆ ਸੀ। ਤਰਕਸ਼ੀਲ ਸੁਸਾਇਟੀ ਉਸ ਦੇ ਇਸ ਦਾਅਵੇ ਦਾ ਵੀ ਪੜਤਾਲ ਕਰ ਰਹੀ ਹੈ।

ਸਾਡੀ ਚੁਣੌਤੀ
ਸਵਾਮੀ ਜੀ ਦੀ ਕਰਾਮਾਤ ’ਤੇ ਜੇ ਕਿਸੇ ਨੂੰ ਜ਼ਿਆਦਾ ਵਿਸ਼ਵਾਸ ਹੋਵੇ ਤਾਂ ਉਹਨਾਂ ਨੂੰ ਗੂੰਗਿਆਂ, ਬੋਲਿਆਂ, ਅੰਨਿਆਂ ਦੇ ਸਕੂਲਾਂ ਵਿੱਚ ਜਾਂ ਅੰਮ੍ਰਿਤਸਰ ਦੇ ਪਾਗਲਖ਼ਾਨੇ ਵਿਚ ਲਿਜਾ ਕੇ ਪਰਖ ਕੀਤੀ ਜਾ ਸਕਦੀ ਹੈ। ਮੈਨੂੰ ਸੌ ਫ਼ੀ ਸਦੀ ਯਕੀਨ ਹੈ ਕਿ ਕੁਮਾਰ ਸਵਾਮੀ ਦੇ ਦਾਅਵੇ ਦਸ ਪ੍ਰਤੀਸ਼ਤ ਵੀ ਸਹੀ ਨਹੀਂ ਹੋਣਗੇ।

ਅੰਤ ਵਿਚ ਮੈਂ ਤਰਕਸ਼ੀਲ ਸੁਸਾਇਟੀ (ਰਜਿ.) ਵੱਲੋਂ ‘ਬਾਬਾ ਜੀ’ ਨੂੰ ਇਹ ਪੇਸ਼ਕਸ਼ ਦੁਹਰਾਉਂਦਾ ਹਾਂ ਕਿ ਉਹ ਸਾਡੇ ਦੁਆਰਾ ਦਿੱਤੇ ਪੋਲੀਓ, ਅਧਰੰਗ ਅਤੇ ਸ਼ੂਗਰ ਦੇ ਦਸ-ਦਸ ਮਰੀਜ਼ ਇੱਕ ਮਹੀਨੇ ਦੇ ਅੰਦਰ-ਅੰਦਰ ਆਪਣੇ ਬੀਜ ਮੰਤਰਾਂ ਦੀ ਸ਼ਕਤੀ ਨਾਲ ਠੀਕ ਕਰ ਦੇਣ, ਤਾਂ ਸੁਸਾਇਟੀ ਬਾਬਾ ਜੀ ਨੂੰ ਇੱਕ ਕਰੋੜ ਰੁਪਏ ਦਾ ਇਨਾਮ ਦੇਣ ਲਈ ਬਚਨਬੱਧ ਹੋਵੇਗੀ। ਇਸ ਵਿਚ 10% ਅਸਫ਼ਲਤਾ ਵੀ ਮੁਆਫ਼ ਹੋਵੇਗੀ, ਪਰ ਇਸ ਸਭ ਲਈ ਦੋਹਾਂ ਧਿਰਾਂ ਵਿਚ ਇੱਕ ਲਿਖਤੀ ਇਕਰਾਰਨਾਮਾ ਕਰਨਾ ਹੋਵੇਗਾ ਅਤੇ ਬਾਬਾ ਜੀ ਇਹ ਦੱਸਣਗੇ ਕਿ ਅਸਫ਼ਲ ਰਹਿਣ ਦੀ ਹਾਲਤ ਵਿਚ ਉਹ ਕੀ ਸਜ਼ਾ ਕਬੂਲਣਗੇ?

ਮੇਘ ਰਾਜ ਮਿੱਤਰ, ਤਰਕਸ਼ੀਲ ਨਿਵਾਸ
ਗਲੀ ਨੰ: 8, ਕੱਚਾ ਕਾਲਜ ਰੋਡ
ਬਰਨਾਲਾ (ਪੰਜਾਬ)
ਮੋ : 98887-87440
ਈਮੇਲ: tarksheel@gmail.com

 
02/04/2016

 

        ਗਿਆਨ-ਵਿਗਿਆਨ 2003

ਕੁਮਾਰ ਸਵਾਮੀ ਦੇ ਦਾਅਵਿਆਂ ਦੀ ਅਸਲੀਅਤ
ਮੇਘ ਰਾਜ ਮਿੱਤਰ, ਬਰਨਾਲਾ
ਪੁਨਰ-ਜਨਮ ਜਾਂ ਮਾਨਸਿਕ ਰੋਗ
ਮੇਘ ਰਾਜ ਮਿੱਤਰ, ਬਰਨਾਲਾ
ਚਿਣਗ ਚਾਨਣ-ਮੁਨਾਰਾ ਕਿਵੇਂ ਬਣੀ?
ਮੇਘ ਰਾਜ ਮਿੱਤਰ, ਬਰਨਾਲਾ
ਗਾਥਾ ਇਕ ਮ੍ਰਿਤਕ ਸਰੀਰ ਦੀ
ਮੇਘ ਰਾਜ ਮਿੱਤਰ, ਬਰਨਾਲਾ
ਲੋਕਾਂ ਦੇ ਨਾਂਅ
ਮੇਘ ਰਾਜ ਮਿੱਤਰ, ਬਰਨਾਲਾ
ਅੰਬ ਦਾ ਬੂਟਾ ਰਹਿੰਦਾ ਮਸਤ ਸਦਾ ਵਿਚ ਕੇਲਿਆਂ ਦੇ - ਇਕ ਵਿਗਿਆਨੀ ਤੱਥ
ਅਮਨਦੀਪ ਸਿੰਘ ਸਿੱਧੂ, ਆਸਟ੍ਰੇਲੀਆ
ਦੁਨੀਆਂ ਸਹੀ ਸਲਾਮਤ ਰਹੇਗੀ
ਮੇਘ ਰਾਜ ਮਿੱਤਰ, ਬਰਨਾਲਾ
ਅੰਧਵਿਸ਼ਵਾਸੀਆਂ ਦੇ ਕਿੱਸੇ
ਮੇਘ ਰਾਜ ਮਿੱਤਰ, ਬਰਨਾਲਾ
ਜੋਤਿਸ਼ ਵਿੱਦਿਆ ਗੈਰ-ਵਿਗਿਆਨਕ ਕਿਵੇਂ?
ਮੇਘ ਰਾਜ ਮਿੱਤਰ, ਬਰਨਾਲਾ
ਸ਼ਰਾਧ
ਮੇਘ ਰਾਜ ਮਿੱਤਰ, ਬਰਨਾਲਾ
ਸ਼ਾਕਾਹਾਰ ਜਾਂ ਮਾਸਾਹਾਰ
ਮੇਘ ਰਾਜ ਮਿੱਤਰ, ਬਰਨਾਲਾ
ਸ਼ੰਕਾ-ਨਵਿਰਤੀ (3)
ਮੇਘ ਰਾਜ ਮਿੱਤਰ, ਬਰਨਾਲਾ
ਸ਼ੰਕਾ-ਨਵਿਰਤੀ (2)
ਮੇਘ ਰਾਜ ਮਿੱਤਰ, ਬਰਨਾਲਾ
ਸ਼ੰਕਾ-ਨਵਿਰਤੀ (1)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (10)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (9)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (8)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (7)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (6)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (5)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (4)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (3)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (2)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (1)
ਮੇਘ ਰਾਜ ਮਿੱਤਰ, ਬਰਨਾਲਾ
ਵਿਦਿਆਰਥੀਆਂ ਦੀ ਸੋਚ ਵਿਗਿਆਨਕ ਕਿਵੇਂ ਬਣਾਈ ਜਾਵੇ?
ਮੇਘ ਰਾਜ ਮਿੱਤਰ, ਬਰਨਾਲਾ
ਨਰਿੰਦਰ ਦਭੋਲਕਰ ਨੂੰ ਯਾਦ ਕਰਦਿਆਂ
ਮੇਘ ਰਾਜ ਮਿੱਤਰ, ਬਰਨਾਲਾ
ਜਨਮ ਦਿਨ ‘ਤੇ ਵਿਸ਼ੇਸ਼
ਮਹਾਨ ਵਿਗਿਆਨਕ ਆਈਨਸਟਾਈਨ
ਮੇਘ ਰਾਜ ਮਿੱਤਰ, ਬਰਨਾਲਾ
ਅੱਜ ਦੁਨੀਆਂ ਨਸ਼ਟ ਨਹੀਂ ਹੋਵੇਗੀ
ਮੇਘ ਰਾਜ ਮਿੱਤਰ, ਬਰਨਾਲਾ
ਅੰਧਵਿਸ਼ਵਾਸੀਆਂ ਦੇ ਕਿੱਸੇ
ਮੇਘ ਰਾਜ ਮਿੱਤਰ
ਅਫ਼ਵਾਹਾਂ ਦੇ ਫੈਲਦੇ ਗੁਬਾਰੇ
ਮੇਘ ਰਾਜ ਮਿੱਤਰ
ਤਰਕਸ਼ੀਲ ਲਹਿਰ ਦੀਆਂ ਕੁਝ ਕੌੜੀਆਂ ਸੱਚਾਈਆਂ
ਮੇਘ ਰਾਜ ਮਿੱਤਰ
ਮਹਾਨ ਵਿਗਿਆਨਕ ਸਟੀਫਨ ਹਾਕਿੰਗ ਨਾਲ ਇੱਕ ਮੁਲਾਕਾਤ
ਮੇਘ ਰਾਜ ਮਿੱਤਰ
ਗਾਥਾ ਇੱਕ ਮ੍ਰਿਤਕ ਸਰੀਰ ਦੀ
ਮੇਘ ਰਾਜ ਮਿੱਤਰ
ਸ਼ੌਕੀ ਸਾਂਢੇਵਾਲਾ
ਮੇਘ ਰਾਜ ਮਿੱਤਰ
ਮੈਂ ਜਿੱਤਿਆ ਕੈਂਸਰ ਹਾਰ ਗਈ; ਨਾਲ਼ੇ ਹਾਰੀ ਸ਼ੂਗਰ ਵੀ!!
ਇਕਬਾਲ ਰਾਮੂਵਾਲੀਆ (ਕੈਨੇਡਾ)
ਪੰਜਾਬੀ ਭਾਸ਼ਾ ਲਈ ਸੰਜੀਵਨੀ ਬੂਟੀ ਪੰਜਾਬੀ ਯੂਨੀਕੋਡ ਪ੍ਰਣਾਲੀ ਕਿਵੇਂ ਲਿਖੀਏ?, ਫਾਇਦੇ, ਧਿਆਨ ਰੱਖਣ ਯੋਗ ਗੱਲਾਂ
ਹਰਦੀਪ ਮਾਨ ਜਮਸ਼ੇਰ, ਅਸਟਰੀਆ
ਸ਼ਬਦਾਂ ਦੀ ਸ਼ਕਤੀ
ਮੇਘ ਰਾਜ ਮਿੱਤਰ ਸਰਪ੍ਰਸਤ ਤਰਕਸ਼ੀਲ ਸੁਸਾਇਟੀ ਭਾਰਤ
ਕੀ ਧਰਮ ਵਿਗਿਆਨ ਤੋਂ ਉੱਪਰ ਹੈ?
ਮੇਘ ਰਾਜ ਮਿੱਤਰ ਸਰਪ੍ਰਸਤ ਤਰਕਸ਼ੀਲ ਸੁਸਾਇਟੀ ਭਾਰਤ
ਗਊ ਦਾ ਪਿਸ਼ਾਬ ਤੇ ਵਿਗਿਆਨਕ ਸੋਚ
ਮੇਘ ਰਾਜ ਮਿੱਤਰ ਸਰਪ੍ਰਸਤ ਤਰਕਸ਼ੀਲ ਸੁਸਾਇਟੀ ਭਾਰਤ
ਅੰਕਗਣਿਤ (5) – ਇਸ ਨੂੰ ਖੇਡ ਬਣਾਓ
ਸੁਰਿੰਦਰ ਭਾਰਤੀ ਤਿਵਾੜੀ ਕਯੁਮੈਥਸ ਸੈਂਟਰ ਆਫ ਲਰਨਿੰਗ, ਲੁਧਿਆਣਾ
ਭਵਿੱਖ ਬਾਣੀਆਂ ਆਕਟੋਪਸ ਪਾਲ ਨੇ ਨਹੀਂ ਕੀਤੀਆਂ
ਮੇਘ ਰਾਜ ਮਿੱਤਰ ਤਰਕਸ਼ੀਲ ਸੁਸਾਇਟੀ ਭਾਰਤ
ਅੰਕਗਣਿਤ (3) – ਇਸ ਨੂੰ ਖੇਡ ਬਣਾਓ
ਸੁਰਿੰਦਰ ਭਾਰਤੀ ਤਿਵਾੜੀ ਕਯੁਮੈਥਸ ਸੈਂਟਰ ਆਫ ਲਰਨਿੰਗ, ਲੁਧਿਆਣਾ
ਅੰਕਗਣਿਤ (2) – ਇਸ ਨੂੰ ਖੇਡ ਬਣਾਓ
ਸੁਰਿੰਦਰ ਭਾਰਤੀ ਤਿਵਾੜੀ ਕਯੁਮੈਥਸ ਸੈਂਟਰ ਆਫ ਲਰਨਿੰਗ, ਲੁਧਿਆਣਾ
ਅੰਕਗਣਿਤ – ਇਸ ਨੂੰ ਖੇਡ ਬਣਾਓ
ਸੁਰਿੰਦਰ ਭਾਰਤੀ ਤਿਵਾੜੀ ਕਯੁਮੈਥਸ ਸੈਂਟਰ ਆਫ ਲਰਨਿੰਗ, ਲੁਧਿਆਣਾ
ਪੁਨਰ ਜਨਮ ਜਾਂ ਮਾਨਸਿਕ ਰੋਗ
ਮੇਘ ਰਾਜ ਮਿੱਤਰ ਤਰਕਸ਼ੀਲ ਸੁਸਾਇਟੀ ਭਾਰਤ
ਦੁਨੀਆਂ ਨਸ਼ਟ ਨਹੀਂ ਹੋਵੇਗੀ
ਮੇਘ ਰਾਜ ਮਿੱਤਰ ਤਰਕਸ਼ੀਲ ਸੁਸਾਇਟੀ ਭਾਰਤ
ਧਰਮ ਅਤੇ ਵਿਗਿਆਨ
ਜਸਦੀਪ ਸਿੰਘ ਗੁਣਹੀਣ
ਪਹਿਲੀ ਕਿਸ਼ਤ ਹੱਥ ਰੇਖਾਵਾਂ ਦੀ ਅਸਲੀਅਤ
ਮੇਘ ਰਾਜ ਮਿੱਤਰ
ਪਹਿਲੀ ਕਿਸ਼ਤ ਜੋਤਿਸ਼ ਵਿਦਿਆ ਗੈਰ ਵਿਗਿਆਨਕ ਕਿਵੇਂ?
ਮੇਘ ਰਾਜ ਮਿੱਤਰ
ਲੱਖ ਰੁਪਏ ਦੀ ਗੱਲ
ਮੇਘ ਰਾਜ ਮਿੱਤਰ
ਸਰਵਾਈਕਲ (ਗਰਦਨ ਦਾ ਦਰਦ)
ਡਾ. ਇੰਦਰਪ੍ਰੀਤ ਕੌਰ
ਵਾਸਤੂ ਸ਼ਾਸਤਰ ਤਰਕ ਦੀ ਕਸੌਟੀ ਤੇ
ਮੇਘ ਰਾਜ ਮਿੱਤਰ
ਸਵਾਈਨ ਫਲੂ
ਡਾ. ਇੰਦਰਪ੍ਰੀਤ ਕੌਰ
ਮਾਨਸਿਕ ਪ੍ਰਭਾਵ ਕਿਵੇਂ ਅਸਰ ਕਰਦੇ ਹਨ?
ਮੇਘ ਰਾਜ ਮਿੱਤਰ
ਵਿਗਿਆਨਕ ਸੋਚ ਕਿਵੇਂ ਅਪਣਾਈਏ?
ਮੇਘ ਰਾਜ ਮਿੱਤਰ

hore-arrow1gif.gif (1195 bytes)


Terms and Conditions
Privacy Policy
© 1999-2015, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2015, 5abi.com