ਬ੍ਰਹਮਕੁਮਾਰੀ ਵਿਚਾਰਧਾਰਾ ਇੱਕ ਵਿਸ਼ਲੇਸਣ
ਮੇਘ ਰਾਜ ਮਿੱਤਰ, ਬਰਨਾਲਾ    (28/03/2018)

 

brahm

 

14 ਨਵੰਬਰ 2014 ਤੋਂ 18 ਨਵੰਬਰ 2014 ਤੱਕ ਮੈਨੂੰ ਈਸ਼ਵਰੀਆਂ ਵਿਸ਼ਵਵਿਦਿਆਲਾ ਮਾਊਂਟ ਆਬੂ ਵਿੱਚ ਰਹਿਣ ਦਾ ਮੌਕਾ ਮਿਲਿਆ। ਮੇਰੇ ਨਾਲ ਸੰਗਰੂਰ ਤੋਂ ਕੁੱਝ ਰਿਟਾਇਰਡ ਅਧਿਆਪਕ ਵੀ ਸਨ। ਬਲਕਿ ਇਨ੍ਹਾਂ ਸਾਥੀਆਂ ਦੇ ਸਹਿਯੋਗ ਨਾਲ ਮੈਨੂੰ ਬ੍ਰਹਮਕੁਮਾਰੀਆਂ ਦੇ ਜੀਵਨ ਤੇ ਵਿਚਾਰਧਾਰਾ ਨੂੰ ਨੇੜਿਓਂ ਸਮਝਣ ਦਾ ਮੌਕਾ ਮਿਲਿਆ। ਬ੍ਰਹਮਕੁਮਾਰੀ ਆਸ਼ਰਮ ਵਿੱਚ ਸਫ਼ਾਈ, ਖਾਣ–ਪੀਣ ਅਤੇ ਰਿਹਾਇਸ਼ ਦੇ ਪ੍ਰਬੰਧ ਬਹੁਤ ਹੀ ਪ੍ਰਸ਼ੰਸ਼ਾਯੋਗ ਹਨ। ਇਨ੍ਹਾਂ ਦਾ ਆਪਣੇ ਸਰੀਰਾਂ ਦੀ ਸਫ਼ਾਈ ਵੱਲ ਧਿਆਨ, ਕਿਸੇ ਨੂੰ ਟੋਕਾ–ਟਾਕੀ ਨਾ ਕਰਨ ਦਾ ਰੁਝਾਨ ਵੀ ਵਧੀਆ ਹੈ। ਇਸ ਮਿਸ਼ਨ ਦੇ ਵਲੰਟੀਅਰ ਵੀ ਨਿਸ਼ਕਾਮ ਸੇਵਾ ਵਿੱਚ ਯਕੀਨ ਰੱਖਦੇ ਹਨ, ਪੈਸੇ ਪੱਖੋਂ ਵੀ ਇਹ ਆਪਣੇ ਮੈਂਬਰਾਂ ’ਤੇ ਹੀ ਨਿਰਭਰ ਹਨ। ਨਿਰਸੰਦੇਹ ਮਾਊਂਟ ਆਬੂ ਦਾ ਇਹਨਾਂ ਦਾ ਸੈਂਟਰ ਵੇਖਣਯੋਗ, ਰਹਿਣਯੋਗ ਤੇ ਮਾਨਣਯੋਗ ਹੈ।

ਪਰ ਇਹ ਗੱਲਾਂ ਮੇਰੇ ਲਈ ਬਹੁਤੀਆਂ ਮਹੱਤਵਪੂਰਨ ਨਹੀਂ ਹਨ। ਮੇਰੇ ਲਈ ਤਾਂ ਇਨ੍ਹਾਂ ਦੇ ਵਿਚਾਰ ਅਤੇ ਵਿਚਾਰਧਾਰਾ ਵੱਧ ਜ਼ਰੂਰੀ ਸੀ। ਵਿਚਾਰਧਾਰਾ ਦੇ ਪੱਖ ਤੋਂ ਇਨ੍ਹਾਂ ਦਾ ਪੱਧਰ ਅੱਜ ਦੇ ਵਿਗਿਆਨਕ ਯੁੱਗ ਦੇ ਮੇਚ ਦਾ ਨਹੀਂ ਹੈ। ਕੁੱਝ ਨੁਕਤੇ ਜੋ ਮੈਂ ਨੋਟ ਕੀਤੇ ਹਨ, ਉਹ ਨਿਮਨਲਿਖਤ ਹਨ :

 1. ਵਿਅਕਤੀਗਤ ਅਨੁਭਵ ਤੇ ਆਧਾਰਿਤ ਹੈ : ਬ੍ਰਹਮਕੁਮਾਰੀ ਆਸ਼ਰਮ ਵਾਲਿਆਂ ਦੀ ਸਾਰੀ ਵਿਚਾਰਧਾਰਾ ਸਾਡੇ ਰਿਸ਼ੀਆਂ–ਮੁਨੀਆਂ ਦੁਆਰਾ ਪਿਛਲੀਆਂ ਸਦੀਆਂ ਵਿੱਚ ਮਹਿਸੂਸ ਕੀਤੇ ਗਏ ਅਨੁਭਵਾਂ ਤੇ ਆਧਾਰਤ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਰਿਸ਼ੀ–ਮੁਨੀ ਆਪਣੀ ਜ਼ਿੰਦਗੀ ਦਾ ਲੰਬਾ ਸਮਾਂ ਭਗਤੀ ਵਿੱਚ ਬਤੀਤ ਕਰਦੇ ਸਨ। ਭਗਤੀ ਜਾਂ ਸਮਾਧੀ ਵਿੱਚ ਜਦੋਂ ਕੋਈ ਬੰਦਾ ਲੰਬਾ ਸਮਾਂ ਬੈਠ ਜਾਂਦਾ ਹੈ ਤਾਂ ਉਨ੍ਹਾਂ ਵਿੱਚੋਂ ਕਈਆਂ ਨੂੰ ‘ਪ੍ਰਮਾਤਮਾ’ ਜਾਂ ‘ਆਤਮਾ’ ਦੇ ਦਰਸ਼ਨ ਹੋ ਜਾਣੇ ਸੁਭਾਵਿਕ ਹੀ ਹੁੰਦੇ ਹਨ। ਵਿਗਿਆਨ ਇਹ ਗੱਲ ਮੰਨ ਕੇ ਤੁਰਦੀ ਹੈ ਕਿ ਜੇ ਕਿਸੇ ਚੀਜ਼ ਦੀ ਹੋਂਦ ਹੈ ਤਾਂ ਉਹ ਉਨ੍ਹਾਂ ਨੂੰ ਇੱਕੋ ਰੂਪ ਵਿੱਚ ਨਜ਼ਰ ਆਵੇਗੀ। ਮਸਲਨ ਜੇ ਸਮਾਧੀ ਲਾਉਣ ਵਾਲਾ ਵਿਅਕਤੀ ਸਿੱਖ ਧਰਮ ਦਾ ਸ਼ਰਧਾਲੂ ਹੈ ਤਾਂ ਉਸਨੂੰ ਪ੍ਰਮਾਤਮਾ ਸ੍ਰੀ ਗੁਰੂ ਨਾਨਕ ਦੇਵ ਜੀ ਜਾਂ ਗੁਰੂ ਗੋਬਿੰਦ ਸਿੰਘ ਜੀ ਦੇ ਰੂਪ ਵਿੱਚ ਨਜ਼ਰ ਆਵੇਗਾ, ਜੇ ਸ਼ਰਧਾਲੂ ਇਸਾਈ ਹੈ ਤਾਂ ਉਸਨੂੰ ਦਰਸ਼ਨ ਦੇਣ ਵਾਲਾ ਯਿਸੂ ਮਸੀਹ ਦੇ ਰੂਪ ਵਿੱਚ ਨਜ਼ਰ ਆਵੇਗਾ। ਜੇ ਸਮਾਧੀ ਵਿੱਚ ਮਗਨ ਵਿਅਕਤੀ ਮੁਸਲਿਮ ਧਰਮ ਦਾ ਪੈਰੋਕਾਰ ਹੈ ਤਾਂ ਉਸਨੂੰ ਸ੍ਰੀ ਹਜ਼ਰਤ ਮੁਹੰਮਦ ਜਾਂ ਅੱਲ੍ਹਾ ਵਿਖਾਈ ਦੇਵੇਗਾ, ਜੇ ਉਹ ਕਿਸੇ ਬਹੁ– ਭੁਜਾਵੀ ਦੇਵੀ ਦਾ ਸ਼ਰਧਾਲੂ ਹੈ ਤਾਂ ਦਰਸ਼ਨ ਦੇਣ ਵਾਲੀ ਦੇਵੀ ਚਾਰ ਜਾਂ ਅੱਠ ਭੁਜਾਵਾਂ ਦੀ ਵੀ ਹੋ ਸਕਦੀ ਹੈ। ‘ਦਰਸ਼ਨ ਦੇਣ ਵਾਲੇ’ ਸਮਾਧੀ ਲਾਉਣ ਵਾਲੇ ਵਿਅਕਤੀ ਦੀ ਧਾਰਮਿਕ ਸੋਚ ’ਤੇ ਨਿਰਭਰ ਹੁੰਦੇ ਹਨ। ਇਸ ਲਈ ਇਹ ਬਦਲਦੇ ਰਹਿੰਦੇ ਹਨ। ਤੇ ਇਹ ਗੱਲ ਵਿਗਿਆਨਕ ਵਰਤਾਰਾ ਕਸਵੱਟੀ ’ਤੇ ਪੂਰੀ ਨਹੀਂ ਉਤਰਦੀ ਕਿਉਂਕਿ ਇਹ ਬਦਲਦੇ ਹਨ। ਜੇ ਵਰਤਾਰਾ ਬਦਲਦਾ ਹੈ ਤਾਂ ਉਹ ਵਿਗਿਆਨਕ ਹੋ ਹੀ ਨਹੀਂ ਸਕਦਾ।
 2. ਮੈਂ ਆਪਣੇ ਸਕੂਲੀ ਸਮੇਂ ਵਿੱਚ ਸੁੱਖੇ ਦੇ ਪਕੌੜੇ ਖਾ ਲਏ ਸਨ। ਕੁੱਝ ਸਮੇਂ ਬਾਅਦ ਹੀ ਮੈਨੂੰ ਅਨੁਭਵ ਹੋਣ ਲੱਗ ਪਿਆ ਕਿ ਮੈਂ ਹਵਾ ਵਿੱਚ ਮੰਜੇ ਸਮੇਤ ਉੱਡ ਰਿਹਾ ਹਾਂ। ਬਾਅਦ ਵਿੱਚ ਮੈਂ ਆਪਣੇ ਭੈਣ–ਭਰਾਵਾਂ ਤੋਂ ਪਤਾ ਕੀਤਾ ਤਾਂ ਉਹ ਕਹਿਣ ਲੱਗੇ ਕਿ ਹਵਾ ਵਿੱਚ ਉੱਡਣਾ ਤਾਂ ਤੇਰਾ ਭਰਮ ਸੀ। ਸੋ ਕਿਸੇ ਰਿਸ਼ੀ–ਮੁਨੀ ਨੂੰ ਸਮਾਧੀ ਦੌਰਾਨ ਅਜਿਹੇ ਅਨੁਭਵ ਹੋ ਹੀ ਸਕਦੇ ਹਨ, ਪਰ ਉਹ ਹਕੀਕਤ ਨਹੀਂ ਹੁੰਦੇ।
  ਮੈਂ ਆਪਣੇ ਜ਼ਿੰਦਗੀ ਦੇ ਪਿਛਲੇ ਚੌਂਤੀ ਵਰ੍ਹਿਆਂ ਵਿੱਚ ਹਜ਼ਾਰਾਂ ਹੀ ਵਿਅਕਤੀਆਂ ਵਿੱਚੋਂ ‘ਭੂਤ–ਪ੍ਰੇਤ’ ਕੱਢੇ ਹਨ। ਕੀ ਉਹ ਵਿਅਕਤੀ ਝੂਠ ਬੋਲ ਰਹੇ ਸਨ ਕਿ ਸਾਡੇ ਵਿੱਚ ਸਾਡੀ ਮਰੀ ਹੋਈ ‘ਤਾਈ’ ‘ਚਾਚੀ’ ਦੀ ਭੂਤ ਦਾਖਲ ਹੋ ਗਈ ਹੈ ਜਾਂ ਮੈਂ ਉਨ੍ਹਾਂ ਵਿੱਚੋਂ ਸੱਚੀਂ–ਮੁੱਚੀਂ ‘‘ਭੂਤ’’ ਹੀ ਕੱਢੇ ਸਨ। ਅਸਲ ਵਿੱਚ ਭੂਤਾਂ–ਪ੍ਰੇਤਾਂ ਤੋਂ ਸਤਾਏ ਵਿਅਕਤੀ ਝੂਠ ਨਹੀਂ ਬੋਲਦੇ ਸਨ। ਸਾਡੇ ਆਲੇ–ਦੁਆਲੇ ’ਤੇ ਸਮੱਸਿਆਵਾਂ ਨੇ ਉਨ੍ਹਾਂ ਵਿੱਚ ਭੂਤਾਂ–ਪ੍ਰੇਤਾਂ ਦਾ ਝੂਠਾ ਵਿਸ਼ਵਾਸ਼ ਭਰ ਦਿੱਤਾ ਸੀ। ਅਸੀਂ ਆਪਣੇ ਯਤਨਾਂ ਨਾਲ ਜਾਂ ਦਲੀਲਾਂ ਨਾਲ ਉਹਨਾ ਵਿੱਚੋਂ ਇਹ ਵਿਸ਼ਵਾਸ਼ ਖ਼ਤਮ ਕਰ ਦਿੱਤੇ ਤੇ ਉਹ ਠੀਕ ਹੋ ਗਏ। ਸੋ ਅਜਿਹੇ ਵਿਅਕਤੀਆਂ ਦੇ ਅਨੁਭਵ ਜ਼ਰੂਰ ਸਾਡੇ ਸਾਹਮਣੇ ਹਨ ਜੋ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਵਿਅਕਤੀਗਤ ਅਨੁਭਵ ਬਹੁਤੀਆਂ ਹਾਲਤਾਂ ਵਿੱਚ ਝੂਠੇ ਹੀ ਹੁੰਦੇ ਹਨ। ਸਾਡੀ ਸੰਸਥਾ ਕੋਲ ਤਿੰਨ ਸੌ ਤੋਂ ਵੱਧ ਵਿਅਕਤੀ ਅਜਿਹੇ ਵੀ ਆਏ ਹਨ ਜਿਹਨਾਂ ਨੂੰ ਵਿਖਾਈ ਦੇਣ ਵਾਲੇ ‘‘ਭੂਤ–ਪ੍ਰੇਤ’’ ਜੀਵਤ ਵਿਅਕਤੀਆਂ ਦੇ ਸਨ।
  ਮੈਂ ਆਪਣੀ ਜ਼ਿੰਦਗੀ ਦੌਰਾਨ ਅਖ਼ਬਾਰਾਂ ਵਿੱਚ ਛਪੀਆਂ ‘‘ਪੁਨਰਜਨਮ’’ ਦੀਆਂ 30 ਕੁ ਘਟਨਾਵਾਂ ਦੀ ਜਾਂਚ ਪੜਤਾਲ ਕੀਤੀ ਹੈ। ਪੁਨਰਜਨਮ ਹੋਣ ਦਾ ਦਾਅਵਾ ਕਰਨ ਵਾਲੇ ਬਹੁਤੇ ਛੋਟੀ ਉਮਰ ਦੇ ਬਾਲਕ ਹੁੰਦੇ ਹਨ। ਇਹ ਵੀ ਹਕੀਕਤ ਹੈ ਕਿ ਬਾਲਕ ਛੋਟੀ ਉਮਰ ਵਿੱਚ ਝੂਠ ਬੋਲਣ ਦੇ ਘੱਟ ਹੀ ਆਦੀ ਹੰਦੇ ਹਨ। ਇਸ ਲਈ ਉਨ੍ਹਾਂ ਨੂੰ ਇਹ ਭਰਮ ਜ਼ਰੂਰ ਪੈਦਾ ਹੋ ਜਾਂਦੇ ਸਨ ਕਿ ਉਹ ਪਿਛਲੇ ਜਨਮ ਵਿੱਚ ‘ਮਰੇ ਹੋਏ ਵਿਅਕਤੀ’ ਸਨ। ਪਰ ਸਾਡੀ ਜਾਂਚ ਦੇ ਨਤੀਜੇ ਇਹ ਦਰਸਾਉਂਦੇ ਸਨ ਕਿ ਉਹਨਾਂ ਦੇ ਪੁਨਰਜਨਮ ਦੇ ਭਰਮ ਜ਼ਰੂਰ ਖੜ੍ਹੇ ਹੁੰਦੇ ਸਨ ਪਰ ਇਹ ਹਕੀਕੀ ਨਹੀਂ ਸਨ।
  ਮੇਰੇ ਕੋਲ ਇੱਕ ਅਜਿਹੇ ਲੜਕੇ ਨੂੰ ਵੀ ਲਿਆਂਦਾ ਗਿਆ ਜੋ ਵਾਰ–ਵਾਰ ਆਪਣੇ ਮੂੰਹ ’ਤੇ ਹੱਥ ਰੱਖਦਾ ਸੀ। ਜਦੋਂ ਮੈਂ ਉਸਨੂੰ ਪੁੱਛਿਆ ਕਿ ਉਹ ਅਜਿਹਾ ਕਿਉਂ ਕਰਦਾ ਹੈ ਤਾਂ ਉਸਦਾ ਜੁਆਬ ਸੀ ਕਿ ਮੈਥੋਂ ਸਾਡੀ ‘ਧਾਰਮਿਕ ਪੁਸਤਕ’ ਨੂੰ ਗਾਲ ਨਿਕਲਦੀ ਹੈ। ਉਸਨੂੰ ਰੋਕਣ ਲਈ ਮੈਂ ਆਪਣੇ ਮੂੰਹ ’ਤੇ ਹੱਥ ਰੱਖਦਾ ਹਾਂ। ਇਸ ਤਰ੍ਹਾਂ ਹੀ ਇੱਕ ਪੇਂਡੂ ਲੜਕੀ ਨੂੰ ਪਿੰਡ ਦੇ ਮੁੰਡੇ ਦਾ ਹੀ ਭਰਮ ਖੜ੍ਹਾ ਹੁੰਦਾ ਸੀ ਕਿ ਉਹ ਆਪਣਾ ਅੰਗੂਠਾ ਉਸਦੇ ਗੁਪਤ ਅੰਗ ਵਿੱਚ ਪਾਉਂਦਾ ਹੈ। ਇਨ੍ਹਾਂ ਦੋਹਾਂ ਕੇਸਾਂ ਵਿੱਚ ਮਾਨਸਿਕ ਰੋਗਾਂ ਦੇ ਮਾਹਰਾਂ ਕੋਲੋਂ ਦਿੱਤੀ ਗਈ ਦਵਾਈ ਨੇ ਉਨ੍ਹਾਂ ਦੇ ਇਹ ਭਰਮ ਸਦਾ ਲਈ ਖ਼ਤਮ ਕਰ ਦਿੱਤੇ।
  ਬ੍ਰਹਮਕੁਮਾਰੀਆਂ ਪੁਨਰਜਨਮ ਤੇ ਮੌਤ ਬਾਅਦ ਜ਼ਿੰਦਗੀ ਵਿੱਚ ਵੀ ਵਿਸ਼ਵਾਸ਼ ਰੱਖਦੀਆਂ ਹਨ। ਅਸੀਂ ਸੰਮੋਹਣ ਕਿਰਿਆ ਰਾਹੀਂ ਅਜਿਹੇ ਅਨੁਭਵ ਪੈਦਾ ਕਰਕੇ ਤੇ ਖ਼ਤਮ ਕਰਕੇ ਵੀ ਵੇਖੇ ਹਨ।
 3.  ਪਹਿਲਾਂ ਸਤਯੁੱਗ ਹੁੰਦਾ ਸੀ ਹੁਣ ਕਲਯੁੱਗ ਹੈ : ਬ੍ਰਹਮ ਕੁਮਾਰੀਆਂ ਇਸ ਗੱਲ ਵਿੱਚ ਵੀ ਯਕੀਨ ਕਰਦੀਆਂ ਹਨ ਕਿ ਪਿਛਲਾ ਯੁੱਗ ਚੰਗਾ ਸੀ। ਹੁਣ ਦਾ ਯੁੱਗ ਮਾੜਾ ਹੈ। ਉਹ ਇਸ ਸਬੰਧੀ ਅਸਲੀਅਤ ਨੂੰ ਭੁੱਲ ਜਾਂਦੀਆਂ ਹਨ। ਅਸਲ ਵਿੱਚ ਸਤਯੁੱਗ ਜਾਂ ਕਲਯੁੱਗ ਸਮੇਂ–ਸਮੇਂ ਦੀਆਂ ਸਰਕਾਰਾਂ ’ਤੇ ਨਿਰਭਰ ਕਰਦੇ ਹਨ। ਜੇ ਕਿਸੇ ਦੇਸ਼ ਦੀ ਸਰਕਾਰ ਚੰਗੀ ਹੈ ਤਾਂ ਉੱਥੇ ਅੱਜ ਵੀ ਸਤਯੁੱਗ ਹੈ। ਜਿੱਥੇ ਲੜਾਈਆਂ ਚੱਲ ਰਹੀਆਂ ਹਨ ਉੱਥੇ ਅੱਜ ਵੀ ਕਲਯੁੱਗ ਹੈ। ਜੇ ਭਾਰਤ ਦੀ ਹੀ ਗੱਲ ਕਰੀਏ ਤੇ ਪਿਛਲੇ ਇਤਿਹਾਸ ਦੇ ਪੰਨੇ ਫਰੋਲੀਏ ਤਾਂ ਪਤਾ ਚਲਦਾ ਹੈ ਕਿ ਵੱਡੇ–ਵੱਡੇ ਅਕਾਲ ਧਰਤੀ ’ਤੇ ਪੈਂਦੇ ਸਨ, ਜਿਸ ਨਾਲ ਕਰੋੜਾਂ ਲੋਕ ਅਨਾਜ ਦੇ ਦਾਣੇ ਨੂੰ ਤਰਸਦੇ ਭੁੱਖ ਨਾਲ ਮਰ ਜਾਂਦੇ ਸਨ ਅਤੇ ਲੋਕ ਆਪਣੇ ਬੱਚਿਆਂ ਨੂੰ ਭੁੱਪ ਨਾਲ ਤੜਪਦੇ ਅਤੇ ਆਪਣੀਆਂ ਅੱਖਾਂ ਮੂਹਰੇ ਉਨ੍ਹਾਂ ਦੀ ਜਾਨ ਨਿਕਲਦੀ ਵੇਖਦੇ। ਇਸ ਦੇ ਨਾਲ ਹੀ ਕਰੋੜਾਂ ਲੋਕ ਪਲੇਗ, ਕਾਲੇ ਬੁਖਾਰ ਵਰਗੀਆਂ ਮਾਰੂ ਬਿਮਾਰੀਆਂ ਨਾਲ ਮਰ ਜਾਂਦੇ ਸਨ। ਪਿੰਡਾਂ ਦੇ ਪਿੰਡ ਖਾਲੀ ਹੋ ਜਾਂਦੇ। ਇੱਕ ਦੀ ਲਾਸ਼ ਸਸਕਾਰ ਲਈ ਲੈ ਕੇ ਜਾਂਦੇ ਤਾਂ ਘਰ ਆਉਂਦਿਆਂ ਨੂੰ ਦੂਜੇ ਦੀ ਮੌਤ ਹੋ ਚੁੱਕੀ ਹੁੰਦੀ। ਹਰ ਪਿੰਡ ਹਰ ਘਰ ਵਿੱਚ ਸੱਥਰ ਵਿਛਿਆ ਹੁੰਦਾ। ਕੀ ਅਜਿਹੇ ਯੁੱਗਾਂ ਨੂੰ ਸਤਯੁੱਗ ਕਹਾਂਗੇ।
  ਜੇ ਅਗਾਂਹ ਦੀ ਗੱਲ ਕਰੀਏ ਤਾਂ ਆਮ ਲੋਕਾਂ ਕੋਲ ਤਾਂ ਰਹਿਣ ਲਈ ਕੁੱਲੀਆਂ ਜਾਂ ਢਾਰੇ ਹੀ ਹੁੰਦੇ ਸਨ। ਉਨ੍ਹਾਂ ਕੋਲ ਹੁੰਦਾ ਹੀ ਕੁੱਝ ਨਹੀਂ ਸੀ, ਇਸ ਲਈ ਡਾਕੇ ਵੀ ਕਾਹਦੇ ਪੈਣ ਹੁੰਦੇ। ਪਰ ਜੋ ਉਸ ਸਮੇਂ ਦੇ ਅਮੀਰ ਹੁੰਦੇ ਸਨ, ਉਨ੍ਹਾਂ ਦੀ ਜ਼ਿੰਦਗੀ ਵੀ ਸੁਖਾਲੀ ਨਹੀਂ ਸੀ ਹੁੰਦੀ। ਉਹ ਹਵੇਲੀਆਂ ਤਾਂ ਬਣਾਉਂਦੇ ਸਨ ਪਰ ਕਿਸੇ ਪਾਸੇ ਵੀ ਕੋਈ ਖਿੜਕੀ ਜਾਂ ਰੋਸ਼ਨਦਾਨ ਇਸ ਲਈ ਨਾ ਰੱਖਦੇ ਕਿ ਘਰ ਵਿੱਚ ਰਾਤੇ ਬਰਾਤੇ ਡਾਕੂ ਨਾ ਆ ਸਕਣ। ਫਿਰ ਵੀ ਰਾਤਾਂ ਡਰ–ਡਰ ਕੇ ਗੁਜ਼ਾਰਦੇ, ਉਨ੍ਹਾਂ ਦੀਆਂ ਅੱਖਾਂ ਦਿਨ ਦਾ ਚਾਨਣ ਵੇਖਣ ਨੂੰ ਤਰਸ ਜਾਂਦੀਆਂ। ਜਿਨ੍ਹਾਂ ਲੋਕਾਂ ਨੇ ਰਜਵਾੜਿਆਂ ਦੇ ਰਾਜ ਤੇ ਜਿਮੀਂਦਾਰਾਂ ਦੀਆਂ ਵਧੀਕੀਆਂ ਬਰਦਾਸ਼ਤ ਕੀਤੀਆਂ ਹਨ, ਉਹ ਹੀ ਦੱਸ ਸਕਦੇ ਹਨ ਕਿ ਕਿਵੇਂ ਦਿਨ–ਦਿਹਾੜੇ ਉਨ੍ਹਾਂ ਦੀਆਂ ਇਸਤਰੀਆਂ ਨੂੰ ਹਵੇਲੀਆਂ ਵਿੱਚ ਉਨ੍ਹਾਂ ਦੇ ਲੱਠਮਾਰ ਖਿੱਚ ਕੇ ਲੈ ਜਾਂਦੇ ਸਨ ਤੇ ਮਰਦਾਂ ਦੇ ਵਿਦਰੋਹ ਕਰਨ ’ਤੇ ਉਨ੍ਹਾਂ ਨੂੰ ਕੁੱਟ–ਕੁੱਟ ਕੇ ਮਾਰ ਦਿੱਤਾ ਜਾਂਦਾ ਸੀ। ਅਜਿਹੇ ਯੁੱਗਾਂ ਨੂੰ ਤਾਂ ਸਤਯੁੱਗ ਨਹੀਂ ਕਿਹਾ ਜਾ ਸਕਦਾ। ਇਤਿਹਾਸ ਦੇ ਵਰਕੇ ਫਰੋਲਣ ਤੇ ਪਤਾ ਚਲਦਾ ਹੈ ਕਿ ਜਿਉਂ–ਜਿਉਂ ਅਸੀਂ ਇਤਿਹਾਸ ਦੀਆਂ ਪਰਤਾਂ ਵੱਲ ਅੱਗੇ ਵੱਧਦੇ ਹਾਂ ਤਾਂ ਬੀਮਾਰੀਆਂ, ਜ਼ਿਆਦਤੀਆਂ, ਆਫ਼ਤਾਂ ਦੀ ਮਾਤਰਾ ਵੀ ਵੱਧ ਹੁੰਦੀ ਸੀ।
  ਭਾਰਤ ਦੀ ਧਰਤੀ ’ਤੇ ਪ੍ਰਾਚੀਨ ਸੱਭਿਅਤਾ ਦੇ ਚਿੰਨ੍ਹ ਜੋ ਮਿਲੇ ਹਨ, ਉਹ ਅੱਠ ਕੁ ਹਜ਼ਾਰ ਵਰ੍ਹੇ ਪਹਿਲਾਂ ਕੋਇਟੇ ਦੇ ਕੋਲੋਂ ਪਾਕਿਸਤਾਨ ਦੇ ਮੇਹਰਗੜ੍ਹ ਤੋਂ ਪ੍ਰਾਪਤ ਹੋਏ ਸਨ। ਸਿੰਧ ਘਾਟੀ ਦੀ ਸਭਿਅਤਾ ਇਸ ਤੋਂ ਹਜ਼ਾਰ ਕੁ ਵਰ੍ਹੇ ਪਿੱਛੋਂ ਦੀ ਹੈ। ਫਿਰ ਸਤਯੁੱਗ ਕਿਹੜੇ ਸਮੇਂ ਵਿੱਚ ਹੋਵੇਗਾ। ਹੋ ਸਕਦਾ ਹੈ ਕਿਸੇ ਰਿਆਸਤ ਦਾ ਰਾਜਾ ਚੰਗਾ ਹੋਵੇ, ਉੱਥੋਂ ਦੀ ਪਰਜਾ ਸੁਖੀ ਹੁੰਦੀ ਹੋਵੇ, ਉਨ੍ਹਾਂ ਦੀਆਂ ਕਦਰਾਂ–ਕੀਮਤਾਂ ਅੱਜ ਦੇ ਮਨੁੱਖਾਂ ਨਾਲੋਂ ਸ਼ਾਇਦ ਚੰਗੀਆਂ ਹੋਣ ਪਰ ਕੁੱਲ ਮਿਲਾ ਕੇ ਜ਼ਿਆਦਾ ਲੋਕਾਈ ਧਰਤੀ ’ਤੇ ਅੱਜ ਨਾਲੋਂ ਵੱਧ ਦੁਖੀ ਰਹੀ ਹੈ। ਉਸ ਸਮੇਂ ਦੇ ਰਾਜੇ–ਮਹਾਰਾਜੇ ਕਿਹੜਾ ਅੱਜ ਜਿੰਨੇ ਸੁਖੀ ਹੋਣਗੇ। ਸ਼ਿਕਾਰ ਕਰਨ ਸਮੇਂ ਆਪਣੇ ਰਾਜ ਵਿੱਚ ਇੱਕ ਖੂੰਜੇ ਤੋਂ ਦੂਜੇ ਤੱਕ ਪਹੁੰਚਣਾ ਉਨ੍ਹਾਂ ਲਈ ਅੱਜ ਨਾਲੋਂ ਸੁਖਾਲਾ ਕਦੇ ਵੀ ਨਹੀਂ ਹੋਇਆ ਹੋਣਾ।
  ਸੋ ਸਤਯੁੱਗ ਤੇ ਕਲਯੁੱਗ ਸਰਕਾਰਾਂ ਤੇ ਨਿਰਭਰ ਹੈ। ਬ੍ਰਹਮਕੁਮਾਰੀਆਂ ਦਾ ਧਿਆਨ ਮੌਜੂਦਾ ਰਾਜਸੀ ਪ੍ਰਬੰਧ ਨੂੰ ਮਜ਼ਬੂਤ ਕਰਨ ਵੱਲ ਹੀ ਹੈ। ਉਹ ਲੋਕਾਂ ਦੀਆਂ ਮੁਸ਼ਕਿਲਾਂ ਤੇ ਸਮੱਸਿਆਵਾਂ ਵੱਲ ਧਿਆਨ ਬਦਲ ਕੇ ਆਤਮਾ, ਪ੍ਰਮਾਤਮਾ ਵੱਲ ਨੂੰ ਲਾ ਰਹੇ ਹਨ, ਜਿੰਨ੍ਹਾਂ ਦੀ ਹੋਂਦ ਨਾ ਕਦੇ ਸੀ ਅਤੇ ਨਾ ਹੀ ਹੋਵੇਗੀ।
 4. ਵਿਗਿਆਨ ਦੀ ਕਸੌਟੀ ’ਤੇ ਆਤਮਾ, ਪ੍ਰਮਾਤਮਾ : ਬ੍ਰਹਮਕੁਮਾਰੀਆਂ ਦੀ ਵਿਚਾਰਧਾਰਾ ਨੂੰ ਸਮਝਣ ਲਈ ਉਨ੍ਹਾਂ ਦੀਆਂ ਕੈਸਟਾਂ ਤੇ ਕਿਤਾਬਾਂ ਨੂੰ ਪੜ੍ਹਨਾ ਬਹੁਤ ਜ਼ਰੂਰੀ ਹੈ। ਉਹ ਆਤਮਾ ਨੂੰ ਸੂਖਮ ਬਿੰਦੂ ਆਕਾਰ ਹੀ ਸਮਝਦੇ ਹਨ ਤੇ ਕਹਿੰਦੇ ਹਨ ਕਿ ਤਾਰਿਆਂ ਤੋਂ ਪਰ੍ਹੇ ਉਨ੍ਹਾਂ ਦਾ ਨਿਵਾਸ ਅਸਥਾਨ ਹੈ। ਕੁੱਲ ਮਿਲਾ ਕੇ ਉਨ੍ਹਾਂ ਦੀ ਸਮਝ ਇਹ ਹੈ ਕਿ ਪ੍ਰਮਾਤਮਾ ਤੇ ਆਤਮਾ ਅਨੁਭਵ ਕਰਨ ਦੀਆਂ ਚੀਜ਼ਾਂ ਹਨ। ਇਸ ਨੂੰ ਉਹ ਹੀ ਵਿਅਕਤੀ ਸਮਝ ਸਕਦਾ ਹੈ ਜਿਸ ਕੋਲ ਇਨ੍ਹਾਂ ਨੂੰ ਸਮਝਣ ਦੀ ਬੁੱਧੀ ਹੋਵੇ। ਨਾਸਤਿਕ ਅਤੇ ਹੋਰ ਕਿਸਮ ਦੇ ਧਰਮਾਂ ਵਾਲੇ ਇਹ ਨਹੀਂ ਸਮਝ ਸਕਦੇ।
  ਅਸਲ ਵਿੱਚ ਇਸ ਵਰਤਾਰੇ ਨੂੰ ਸਮਝਣ ਲਈ ਸਾਨੂੰ ਵਿਗਿਆਨ ਵੱਲ ਪਰਤਣਾ ਪਵੇਗਾ। ਵਿਗਿਆਨ ਅਨੁਸਾਰ ਪਦਾਰਥ ਦੀ ਪ੍ਰੀਭਾਸ਼ਾ ਹੁੰਦੀ ਹੈ ਉਹ ਵਸਤੂ ਥਾਂ ਘੇਰਦੀ ਹੈ, ਜਿਸ ਦਾ ਆਕਾਰ ਅਤੇ ਭਾਰ ਹੁੰਦਾ ਹੈ। ਸੋ ਹਰੇਕ ਕਿਸਮ ਦੀ ਚੇਤਨਾ ਵੀ ਪਦਾਰਥ ਵਿੱਚ ਹੀ ਰਹਿ ਸਕਦੀ ਹੈ। ਅਸਲ ਵਿੱਚ ਚੇਤਨਾ ਪਦਾਰਥ ਦੇ ਕੁੱਝ ਗੁੱਣਾਂ ਦਾ ਸੁਮੇਲ ਹੀ ਹੈ। ਮਨੁੱਖੀ ਦਿਮਾਗ ਦੇ ਮਾਹਿਰ ਦੱਸਦੇ ਹਨ ਕਿ ਦਿਮਾਗ ਵਿੱਚ ਰਸਾਇਣਿਕ ਕ੍ਰਿਆਵਾਂ ਤੇ ਬਿਜਲੀ ਕ੍ਰਿਆਵਾਂ ਰਾਹੀਂ ਹੀ ਗਿਆਨ ਦਾ ਭੰਡਾਰ ਹੁੰਦਾ ਹੈ ਤੇ ਸਰੀਰ ਦੀਆਂ ਭੌਤਿਕ ਕ੍ਰਿਆਵਾਂ ਦਾ ਨਿਰਅੰਤਰਣ ਹੁੰਦਾ ਹੈ। ਮਨੁੱਖੀ ਸਰੀਰ ਵੱਖ–ਵੱਖ ਸੈੱਲਾਂ ਦਾ ਸਮੂਹ ਹੈ। ਸੈੱਲਾਂ ਦੇ ਇਕੱਠ ਮਿਲ ਕੇ ਅੰਗ ਬਣਾਉਂਦੇ ਹਨ। ਅੰਗ ਪ੍ਰਣਾਲੀਆਂ, ਅੰਗਾਂ ਦੇ ਸਮੂਹ ਤੋਂ ਬਣਦੀਆਂ ਹਨ। ਲਹੂ ਗੇੜ ਪ੍ਰਣਾਲੀ, ਸਾਹ ਪ੍ਰਣਾਲੀ, ਦਿਮਾਗੀ ਪ੍ਰਬੰਧ ਸਭ ਅੰਗ ਪ੍ਰਣਾਲੀਆਂ ਹਨ। ਜਦੋਂ ਕੋਈ ਮਹੱਤਵਪੂਰਨ ਅੰਗ ਪ੍ਰਣਾਲੀ ਆਪਣਾ ਕੰਮ ਬੰਦ ਕਰ ਦਿੰਦੀ ਹੈ ਤਾਂ ਸਰੀਰ ਦਾ ਕਾਰਜ ਵੀ ਘੱਟ ਹੋ ਜਾਂਦਾ ਹੈ ਜਾਂ ਰੁਕ ਜਾਂਦਾ ਹੈ।
  ਮਨੁੱਖੀ ਸਰੀਰ ਰੇਡੀਓ ਜਾਂ ਟੈਲੀਵਿਜ਼ਨ ਜਾਂ ਕੰਪਿਊਟਰ ਦੀ ਤਰ੍ਹਾਂ ਕੰਮ ਕਰਦਾ ਹੈ। ਜਦੋਂ ਰੇਡੀਓ ਕੰਮ ਕਰਨਾ ਬੰਦਾ ਕਰ ਦਿੰਦਾ ਹੈ ਤਾਂ ਅਸੀਂ ਇਹ ਨਹੀਂ ਕਹਿੰਦੇ ਕਿ ਇਸ ਵਿੱਚੋਂ ਆਤਮਾ ਨਿਕਲ ਗਈ ਹੈ ਸਗੋਂ ਚੁੱਕ ਕੇ ਮਕੈਨਿਕ ਕੋਲ ਲੈ ਜਾਂਦੇ ਹਾਂ। ਮਕੈਨਿਕ ਉਸ ਵਿੱਚ ਆਤਮਾ ਨਹੀਂ ਸਗੋਂ ਉਸਦੀ ਪ੍ਰਣਾਲੀ ਵਿੱਚ ਨੁਕਸ਼ ਲੱਭ ਕੇ ਉਸਨੂੰ ਦਰੁਸਤ ਕਰਦਾ ਹੈ ਤੇ ਉਹ ਠੀਕ ਹੋ ਜਾਂਦਾ ਹੈ। ਮਨੁੱਖੀ ਸਰੀਰ ਵਿੱਚ ਪਏ ਨੁਕਸ਼ ਦੂਰ ਕਰਨ ਲਈ ਡਾਕਟਰਾਂ ਕੋਲ ਲੈ ਕੇ ਜਾਣਾ ਪੈਂਦਾ ਹੈ ਤੇ ਬਹੁਤੀਆਂ ਹਾਲਤਾਂ ਵਿੱਚ ਉਹ ਨੁਕਸ਼ ਦੂਰ ਕਰ ਦਿੰਦੇ ਹਨ। ਇਸ ਖੇਤਰ ਵਿੱਚ ਦਿਨੋਂ–ਦਿਨ ਨਵੀਆਂ ਉਪਲਬਧੀਆਂ ਤੇ ਖੋਜ਼ਾਂ ਹੋ ਰਹੀਆਂ ਹਨ। ਉਹ ਦਿਨ ਦੂਰ ਨਹੀਂ ਜਦੋਂ ਸਰੀਰ ਵਿੱਚੋਂ ਫੇਲ੍ਹ ਹੋ ਚੁੱਕਿਆ ਅੰਗ ਪ੍ਰਣਾਲੀਆਂ ਦਾ ਤਾਲਮੇਲ ਮੁੜ ਸਰੀਰ ਵਿੱਚ ਬਹਾਲ ਹੋ ਜਾਇਆ ਕਰੇਗਾ।
  ਬ੍ਰਹਮ ਕੁਮਾਰੀ ਆਸ਼ਰਮ ਬਾਰੇ ਬਹੁਤ ਸਾਰੇ ਲੋਕ ਇਹ ਸਮਝਦੇ ਹਨ ਕਿ ਆਤਮਾ ਜਾਂ ਪ੍ਰਮਾਤਮਾ, ਊਰਜਾ ਦੇ ਹੀ ਇੱਕ ਰੂਪ ਹਨ। ਜਦੋਂ ਕਿ ਵਿਗਿਆਨ ਅਨੁਸਾਰ ਊਰਜਾ ਪਦਾਰਥ ਹੀ ਹੈ। ਇਸ ਲਈ ਆਤਮਾ ਪ੍ਰਮਾਤਮਾ ਬਾਰੇ ਉਨ੍ਹਾਂ ਦਾ ਇਹ ਕਹਿਣਾ ਕਿ ਅਨੁਭਵ ਹੈ, ਉਨ੍ਹਾਂ ਵਿਅਕਤੀਆਂ ਲਈ ਠੀਕ ਹੈ ਜਿਹੜੇ ਇਹ ਸਮਝਦੇ ਹਨ ਕਿ ਉਨ੍ਹਾਂ ਨੂੰ ਆਪਣੇ ਵਿਚਾਰਾਂ ਵਿੱਚ ਮਗਨ ਹੋ ਕੇ ਪ੍ਰ੍ਰਮਾਤਮਾ ਨੂੰ ਆਪਣੇ ਦਿਲ ਵਿੱਚ ਵਸਾਉਣਾ ਚਾਹੀਦਾ ਹੈ। ਹਰ ਸਮੱਸਿਆ ਸਮੇਂ ਉਸਨੂੰ ਯਾਦ ਕਰਦੇ ਹੋਏ ਮੁਸਕਰਾਉਣਾ ਚਾਹੀਦਾ ਹੈ। ਪਰ ਇਹ ਮਨੁੱਖੀ ਤਰੱਕੀ ਤੇ ਮਨੁੱਖੀ ਸਮੱਸਿਆਵਾਂ ਦਾ ਕੋਈ ਹੱਲ ਨਹੀਂ ਹੈ।
 5. ਨਿੱਜੀ ਉਦਾਹਰਣਾਂ ਨਾਲੋਂ ਗਰੁੱਪਾਂ ਦੀਆਂ ਉਦਾਹਰਣਾਂ ਵੱਧ ਜ਼ਰੂਰੀ ਹੁੰਦੀਆਂ ਹਨ : ਬ੍ਰਹਮਕੁਮਾਰੀ ਆਸ਼ਰਮ ਦੇ ਬੁਲਾਰੇ ਤੇ ਕਿਤਾਬਾਂ ਨਿੱਜੀ ਉਦਾਹਰਣਾਂ ਨਾਲ ਭਰੀਆਂ ਹੋਈਆਂ ਹਨ। ਪਰ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹਾਂ ਕਿ ਨਿੱਜੀ ਉਦਾਹਰਣਾਂ ਵਿਅਕਤੀਆਂ ਦੇ ਸਮੂਹ ਨੂੰ ਕੋਈ ਅਗਵਾਈ ਦੇ ਸਕਦੀਆਂ ਹਨ। ਇਸ ਦੀ ਉਦਾਹਰਣ ਤੁਹਾਨੂੰ ਅੰਗਰੇਜ਼ੀ ਦਵਾਈ ਦੀ ਖੋਜ ਦੇ ਪਰਖ ਦੇ ਢੰਗੋਂ ਵਿੱਚੋਂ ਮਿਲ ਸਕਦੀ ਹੈ। ਕਿਸੇ ਦੀ ਦਵਾਈ ਦੀ ਪਰਖ ਲਈ ਉਸਨੂੰ ਪਹਿਲਾਂ ਰਸਇਣਿਕ ਢੰਗ ਨਾਲ ਸਮਝਿਆ ਜਾਂਦਾ ਹੈ। ਜਿਵੇਂ ਕਿਸੇ ਬੀਮਾਰੀ ਲਈ ਜਿੰਮੇਵਾਰ ਰੋਗਾਣੂ ਦੀ ਪਹਿਚਾਣ ਕਰਕੇ ਉਸਦੀ ਬਣਤਰ ਨੂੰ ਸਮਝਿਆ ਜਾਂਦਾ ਹੈ। ਫਿਰ ਉਸ ਰੋਗਾਣੂ ਨੂੰ ਮਾਰਨ ਵਾਲੇ ਰਸਾਇਣਿਕ ਪਦਾਰਥਾਂ ਦੀ ਪਹਿਚਾਣ ਕੀਤੀ ਜਾਂਦੀ ਹੈ, ਫਿਰ ਉਨ੍ਹਾਂ ਰਸਾਇਣਿਕ ਪਦਾਰਥਾਂ ਨੂੰ ਰੋਗਾਣੂ ਨਾਲ ਗ੍ਰਸਤ ਹੋਏ ਜੀਵਾਂ ’ਤੇ ਪਰਖਿਆ ਜਾਂਦਾ ਹੈ ਕਿਉਂਕਿ ਮਨੁੱਖੀ ਵਿਕਾਸ ਵਣਮਾਨਸ ਤੋਂ ਹੋਇਆ ਸੀ ਤੇ ਵਣਮਾਨਸ ਕੁੱਝ ਦੂਰੀ ਤੋਂ ਚੂਹਿਆਂ ਦੇ ਰਿਸ਼ਤੇਦਾਰ ਹਨ। ਇਸ ਲਈ ਪਹਿਲੀ ਪਰਖ ਚੂਹਿਆਂ ’ਤੇ ਫਿਰ ਬਾਂਦਰਾਂ ’ਤੇ ਉਸ ਤੋਂ ਅੱਗੇ ਵਣਮਾਨਸਾਂ ਅਤੇ ਮਨੁੱਖਾਂ ਤੇ ਕੀਤੀ ਜਾਂਦੀ ਹੈ। ਇਹ ਅਧਿਐਨ ਕਿਸੇ ਇੱਕ ਮਨੁੱਖ ’ਤੇ ਨਹੀਂ ਸਗੋਂ ਮਨੁੱਖਾਂ ਦੇ ਗਰੁੱਪਾਂ ’ਤੇ ਕੀਤਾ ਜਾਂਦਾ ਹੈ। ਫਿਰ ਉਸ ਦਵਾਈ ਨੂੰ ਬਜ਼ਾਰ ਵਿੱਚ ਭੇਜਿਆ ਜਾਂਦਾ ਹੈ। ਬ੍ਰਹਮ ਕੁਮਾਰੀ ਆਸ਼ਰਮ ਵਾਲੇ ਮੌਤ ਤੋਂ ਬਚ ਕੇ ਮੁੜ ਜਿਉਂਦੇ ਹੋਏ ਵਿਅਕਤੀ ਦੇ ਤਜ਼ਰਬਿਆਂ ਦੀਆਂ ਉਦਾਹਰਣਾਂ ਦਿੰਦੇ ਹਨ। ਕਹਿੰਦੇ ਹਨ ਕਿ ਅਮਰੀਕਾ ਦੇ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ। ਉਸਨੇ ਆਪਣੇ ਵਿੱਚੋਂ ਆਤਮਾ ਨੂੰ ਨਿਕਲ ਕੇ ਜਾਂਦੇ ਹੋਏ ਵੇਖਿਆ। ਅਸਲ ਵਿੱਚ ਅਜਿਹਾ ਨਹੀਂ। ਦੁਨੀਆਂ ਦੇ ਬਹੁਤ ਸਾਰੇ ਵਿਅਕਤੀਆਂ ਨੇ ਮੌਤ ਸਮੇਂ ਆਪਣੇ ਤਜ਼ਰਬਿਆਂ ਨੂੰ ਕਿਤਾਬਾਂ ਵਿੱਚ ਸਮੇਟਿਆ ਹੈ। ਹਰੇਕ ਵਿਅਕਤੀ ਨੇ ਮੌਤ ਬਾਅਦ ਆਪਣੇ ਦਿਮਾਗ ਵਿੱਚ ਚੱਲ ਰਹੇ ਵਿਚਾਰਾਂ ਨੂੰ ਪ੍ਰਗਟ ਕੀਤਾ ਹੈ। ਕਿਸੇ ਨੇ ਕਿਹਾ ਹੈ ਕਿ ਮੈਂ ਹਨੇਰਾ ਵੇਖਿਆ ਜੋ ਹਰ ਸਮੇਂ ਧੁੰਦਲਾ ਹੁੰਦਾ ਗਿਆ। ਕਿਸੇ ਨੇ ਕਿਹਾ ਹੈ ਕਿ ਮੈਨੂੰ ਕੁੱਝ ਪਤਾ ਹੀ ਨਹੀਂ ਲੱਗਿਆ, ਕੋਈ ਆਤਮਾ ਦੇ ਨਿਕਲ ਜਾਣ ਦੀ ਗੱਲ ਕਰਦਾ ਹੈ। ਇਸ ਸਬੰਧੀ ਕੋਈ ਇੱਕ ਜਾਂ ਸਪੱਸ਼ਟ ਵਿਚਾਰ ਨਹੀਂ।
 6. ਟੈਲੀਪੈਥੀ : ਬ੍ਰਹਮਕੁਮਾਰੀ ਆਸ਼ਰਮ ਨਾਲ ਦੁਨੀਆਂ ਦੇ ਦਸ ਲੱਖ ਲੋਕ ਜੁੜ ਹੋਏ ਹਨ। ਇਹ ਸਾਰੇ ਟੈਲੀਪੈਥੀ ਵਿੱਚ ਯਕੀਨ ਕਰਦੇ ਹਨ। ਟੈਲੀਪੈਥੀ ਅਜਿਹੀ ਝੂਠੀ ਵਿੱਦਿਆ ਹੈ ਜਿਸ ਦੇ ਵਿਸ਼ਵਾਸ਼ੀ ਇਸ ਗੱਲ ਵਿੱਚ ਯਕੀਨ ਕਰਦੇ ਹਨ ਕਿ ਕਿਸੇ ਦੇ ਮਨ ਅੰਦਰ ਚੱਲ ਰਹੇ ਵਿਚਾਰਾਂ ਨੂੰ ਕਿਸੇ ਦੂਰ ਬੈਠੇ ਵਿਅਕਤੀ ਦੁਆਰਾ ਪੜ੍ਹਿਆ ਜਾ ਸਕਦਾ ਹੈ। ਇੱਥੇ ਵੀ ਇਨ੍ਹਾਂ ਦੇ ਵਿਚਾਰ ਵਿਗਿਆਨ ਵਿਰੋਧੀ ਹਨ। ਜੋ ਇਹ ਕਹਿੰਦੀ ਹੈ ਕਿ ਕਿਸੇ ਕਿਸਮ ਦੀ ਚੇਤਨਾ, ਗਿਆਨ ਜਾਂ ਜਾਣਕਾਰੀ ਕਿਸੇ ਪਦਾਰਥ ਵਿੱਚ ਹੀ ਵਜੂਦ ਰੱਖ ਸਕਦੀ ਹੈ। ਇਨ੍ਹਾਂ ਵਿਚਾਰਾਂ ਦੀ ਗਤੀ ਲਈ ਜਾਂ ਇੱਕ ਥਾਂ ਤੋਂ ਦੂਜੇ ’ਤੇ ਜਾਣ ਲਈ ਮਾਧਿਅਮ ਦੀ ਲੋੜ ਹੁੰਦੀ ਹੈ। ਬ੍ਰਹਮਕੁਮਾਰੀ ਕਦੇ ਵੀ ਇਹ ਦੱਸਣ ਦਾ ਯਤਨ ਨਹੀਂ ਕਰਦੇ ਕਿ ਕਿਸੇ ਵਿਅਕਤੀ ਦੇ ਵਿਚਾਰ ਕਿਸੇ ਦੂਸਰੇ ਵਿਅਕਤੀ ਤੱਕ ਕਿਵੇਂ ਪਹੁੰਚ ਜਾਂਦੇ ਹਨ। ਅਸਲ ਵਿੱਚ ਟੈਲੀਪੈਥੀ ਦੇ ਵਿਚਾਰ ਦੀ ਪੈਦਾਵਾਰ ਮਨੁੱਖੀ ਮਨ ਵਿੱਚ ਹਰ ਰੋਜ਼ ਪੈਦਾ ਹੋਣ ਵਾਲੀਆਂ ਸੈਂਕੜੇ ਕਲਪਨਾਵਾਂ ਵਿੱਚੋਂ ਹੁੰਦੀ ਹੈ। ਮਨੁੱਖੀ ਮਨ, ਮਨੁੱਖ ਦਾ ਕਦੇ ਵੀ ਨਾ ਸੌਣ ਵਾਲਾ ਅੰਸ਼ ਹੈ। ਇਸ ਵਿੱਚ ਹਰ ਵੇਲੇ ਰਸਾਇਣਿਕ ਤੇ ਇਲੈਕਟਰਾਨਿਕ ਕ੍ਰਿਆਵਾਂ ਰਾਹੀਂ ਵਿਚਾਰ ਪੈਦਾ ਹੁੰਦੇ ਰਹਿੰਦੇ ਹਨ। ਸੌਣ ਸਮੇਂ ਪੈਦਾ ਹੋਏ ਵਿਚਾਰ ਸਾਡੇ ਯਾਦ ਨਹੀਂ ਰਹਿੰਦੇ ਪਰ ਅਰਧ ਕੱਚੀ ਨੀਂਦ ਵਿੱਚ ਪੈਦਾ ਹੋਏ ਵਿਚਾਰ ਸਾਡੇ ਲਈ ਸੁਪਨੇ ਬਣ ਜਾਂਦੇ ਹਨ। ਜਾਗਣ ਸਮੇਂ ਹੋਈਆਂ ਕਲਪਨਾਵਾਂ ਵਿੱਚੋਂ ਬਹੁਤੀਆਂ ਅਸੀਂ ਭੁੱਲ ਜਾਂਦੇ ਹਾਂ। ਕੁੱਝ ਸਾਡੇ ਯਾਦ ਰਹਿ ਜਾਂਦੀਆਂ ਹਨ। ਗਲਤ ਨਿਕਲੀਆਂ ਕਲਪਨਾਵਾਂ ਦਾ ਜ਼ਿਕਰ ਕੋਈ ਵਿਅਕਤੀ ਕਰਦਾ ਨਹੀਂ ਪਰ ਜੇ ਕੋਈ ਇੱਕ ਅੱਧੀ ਸੱਚ ਨਿਕਲ ਜਾਂਦੀ ਹੈ ਤਾਂ ਉਸਦਾ ਪ੍ਰਚਾਰ ਅਸੀਂ ਜ਼ੋਰ–ਸ਼ੋਰ ਨਾਲ ਕਰਦੇ ਹਾਂ।
  ਸੰਸਾਰ ਵਿੱਚ ਅੱਜ ਤੱਕ ਇੱਕ ਵੀ ਵਿਅਕਤੀ ਅਜਿਹਾ ਨਹੀਂ ਹੋਇਆ ਜਾਂ ਹੈ ਜਿਹੜਾ ਕਿਸੇ ਵਿਅਕਤੀ ਨਾਲ ਵਾਪਰਨ ਵਾਲੀ ਘਟਨਾ ਦੀ ਪਹਿਲਾਂ ਪੇਸ਼ੀਨਗੋਈ ਕਰ ਸਕਦਾ ਹੋਵੇ। ਅਜਿਹੇ ਦਾਅਵਾ ਕਰਨ ਵਾਲੇ ਵਿਅਕਤੀ ਦੁਨੀਆਂ ਵਿੱਚ ਬਹੁਤ ਹਨ ਪਰ ਪ੍ਰਯੋਗਿਕ ਪਰਖ ਸਮੇਂ ਇੱਕ ਵੀ ਵਿਅਕਤੀ ਅਜਿਹਾ ਨਹੀਂ ਹੈ ਜੋ ਸਫ਼ਲ ਹੋਇਆ ਹੋਵੇ। ਜੇ ਇੱਕ ਵੀ ਵਿਅਕਤੀ ਅਜਿਹਾ ਹੁੰਦਾ ਤਾਂ ਜਪਾਨ ਵਿੱਚ ਆਈ ਸੁਨਾਮੀ ਸਮੇਂ ਲੋਕਾਂ ਨੂੰ ਬਚਾਇਆ ਜਾ ਸਕਦਾ। ਅੱਜ ਭਾਵੇਂ ਵਿਗਿਆਨਕ ਢੰਗਾਂ ਰਾਹੀਂ ਸੁਨਾਮੀ ਦੀ ਸਹੀ ਭਵਿੱਖਬਾਣੀ ਕੀਤੀ ਜਾ ਰਹੀ ਹੈ। ਪਰ ਟੈਲੀਪੈਥੀ ਰਾਹੀਂ ਅਜਿਹਾ ਸੰਭਵ ਨਹੀਂ ਹੈ। ਇੰਦਰਾ ਗਾਂਧੀ ਦੇ ਅਧੀਨ ਹਜ਼ਾਰਾਂ ਅਫ਼ਸਰਾਂ ਵਿੱਚੋਂ ਇੱਕ ਵੀ ਇਸ ਝੂਠੀ ਪੈਥੀ ਦਾ ਮਾਹਰ ਹੁੰਦਾ ਤਾਂ ਇੰਦਰਾ ਗਾਂਧੀ ਨੂੰ ਆਪਣੇ ਗਾਰਡਾਂ ਹੱਥੋਂ ਗੋਲੀ ਨਾਲ ਨਾ ਮਰਨਾ ਪੈਂਦਾ।
 7. ਦੁਨੀਆਂ ਦੇ ਖ਼ਾਤਮੇ ਦਾ ਵਿਚਾਰ : ਬ੍ਰਹਮਕੁਮਾਰੀਆਂ ਦੀਆਂ ਕਿਤਾਬਾਂ ਵਿੱਚ ਕਈ ਥਾਵਾਂ ’ਤੇ ਇਹ ਦਰਜ ਕੀਤਾ ਹੁੰਦਾ ਹੈ ਕਿ ਦੁਨੀਆਂ ਛੇਤੀ ਖ਼ਤਮ ਹੋ ਜਾਵੇਗੀ। ਉਨ੍ਹਾਂ ਅਨੁਸਾਰ ਇਹ ਕਲਯੁੱਗ ਦਾ ਸਮਾਂ ਹੈ ਤੇ ਛੇਤੀ ਹੀ ਇਹ ਖ਼ਤਮ ਹੋ ਕੇ ਸਤਯੁੱਗ ਆਉਣਾ ਸ਼ੁਰੂ ਹੋ ਜਾਵੇਗਾ। ਅਸਲ ਵਿੱਚ ਇਹ ਗੱਲ ਵੀ ਕਾਲਪਨਿਕ ਹੈ। ਅਜਿਹਾ ਨਹੀਂ ਹੋਵੇਗਾ ਕਿਉਂਕਿ ਅੱਜ ਦੁਨੀਆਂ ਵਿੱਚ ਅਮੀਰਾਂ ਤੇ ਗਰੀਬਾਂ ਵਿੱਚ ਆਰਥਿਕ ਰੂਪ ਵਿੱਚ ਵੱਡੇ ਪਾੜੇ ਹਨ। ਜਿੰਨਾ ਚਿਰ ਇਹ ਅੰਤਰ ਘੱਟ ਨਹੀਂ ਹੁੰਦੇ ਉਨ੍ਹਾਂ ਚਿਰ ਦੁਨੀਆਂ ਵਿੱਚ ਸੁੱਖ–ਸ਼ਾਂਤੀ ਨਹੀਂ ਹੋ ਸਕਦੀ। ਇਸ ਅੰਤਰ ਨੂੰ ਘਟਾਉਣ ਵਿੱਚ ਬ੍ਰਹਮ ਕੁਮਾਰੀ ਆਸ਼ਰਮ ਵਾਲੇ ਕਿਸੇ ਕਿਸਮ ਦਾ ਕੋਈ ਰੋਲ ਅਦਾ ਨਹੀਂ ਕਰ ਰਹੇ ਹਨ।
 8. ਮੋਹ ਦੇ ਰਿਸ਼ਤਿਆਂ ਨੂੰ ਘਟਾਉਣਾ : ਬ੍ਰਹਮ ਕੁਮਾਰੀ ਵਿਚਾਰਧਾਰਾ ਮੋਹ ਦੀਆਂ ਤੰਦਾਂ ਨੂੰ ਤੋੜ ਕੇ ਜਾਂ ਘੱਟ ਕਰਕੇ ਆਪਣਾ ਧਿਆਨ ਆਪਣੇ ਵੱਲ ਕੇਂਦਰਤ ਕਰਨ ’ਤੇ ਹੀ ਜ਼ੋਰ ਦਿੰਦੀ ਹੈ। ਉਹ ਮਨੁੱਖ ਦੀਆਂ ਕਾਮੁਕ ਲੋੜਾਂ ਨੂੰ ਨਜ਼ਰਅੰਦਾਜ਼ ਕਰਦੇ ਹਨ। ਮਨੁੱਖੀ ਰਿਸ਼ਤਿਆਂ ਦੇ ਆਪਸੀ ਮੋਹ ਬਾਰੇ ਉਨ੍ਹਾਂ ਦੀ ਇਹ ਸੋਚ ਸੁਆਰਥੀ ਜਾਪਦੀ ਹੈ। ਲਗਭਗ ਉਨ੍ਹਾਂ ਦੇ ਪੰਜਾਹ ਹਜ਼ਾਰ ਮੈਂਬਰ ਸਿਰਫ਼ ਤੇ ਸਿਰਫ਼ ਭਗਤੀ ਵਿੱਚ ਹੀ ਰੁੱਝੇ ਹੋਏ ਹਨ। ਸਮਾਜ ਨਾਲ ਉਨ੍ਹਾਂ ਦਾ ਲੈਣ–ਦੇਣ ਆਪਣੀ ਵਿਚਾਰਧਾਰਾ ਨੂੰ ਫੈਲਾਉਣ ਵਾਸਤੇ ਹੀ ਹੈ। ਉਹ ਇਹ ਸੋਚਦੇ ਹਨ ਕਿ ਖ਼ੁਦ ਨੂੰ ਪ੍ਰਮਾਤਮਾ ਤੇ ਆਤਮਾ ਦੇ ਲੜ ਲਾ ਕੇ ਦੁਨੀਆਂ ਵਿੱਚ ਮਹਾਂਪ੍ਰੀਵਰਤਨ ਹੋ ਜਾਵੇਗਾ। ਉਹ ਦੁਨਿਆਵੀ ਦੁੱਖਾਂ ਜਾਂ ਸੁੱਖਾਂ ਨਾਲ ਬਹੁਤਾ ਵਾਸਤਾ ਨਹੀਂ ਰੱਖਦੇ ਪਰ ਆਪਣੇ ਅੰਦਰ ਆਤਮਾ ਦੀ ਮੌਜੂਦਗੀ ਉਨ੍ਹਾਂ ਦੀ ਮੁਸਕਰਾਹਟ ਕਾਇਮ ਰੱਖਦੀ ਹੈ। ਇਸੇ ਲਈ ਉਹ ਦੁਨੀਆਂ ਵਿੱਚ ਵਾਪਰਨ ਵਾਲੇ ਦੁੱਖਾਂ–ਸੁੱਖਾਂ ਤੋਂ ਆਪਣੇ ਆਪ ਨੂੰ ਨਿਰਲੇਪ ਰੱਖਦੇ ਹਨ। ਆਪਣੇ ਆਸ਼ਰਮ ਵਿੱਚ ਨਾ ਉਹ ਅਖ਼ਬਾਰ ਰੱਖਦੇ ਹਨ ਤੇ ਨਾ ਹੀ ਵਧੀਆ ਸਾਹਿਤ ਨਾਲ ਉਨ੍ਹਾਂ ਦਾ ਕੋਈ ਵਾਸਤਾ ਹੁੰਦਾ ਹੈ। ਉਹ ਕਹਿੰਦੇ ਹਨ ਕਿ ਅਖ਼ਬਾਰਾਂ ਤੇ ਟੈਲੀਵਿਜ਼ਨ ਪ੍ਰੋਗਰਾਮਾਂ ਵਿੱਚ ਸਿਰਫ਼ ਤੇ ਸਿਰਫ਼ ਕਤਲਾਂ, ਦੁਰਘਟਨਾਵਾਂ ਤੇ ਲੁੱਟਾਂ–ਖੋਹਾਂ ਦੀਆਂ ਖ਼ਬਰਾਂ ਹੁੰਦੀਆਂ ਹਨ, ਜਿਨ੍ਹਾਂ ਨੂੰ ਪੜ੍ਹ ਕੇ ਮਨ ਉਦਾਸ ਹੁੰਦਾ ਹੈ। ਇਸ ਤਰ੍ਹਾਂ ਉਹ ਮਨੁੱਖੀ ਮਨ ਨੂੰ ਕੰਟਰੋਲ ਕਰਨ ਲਈ ਉਸਨੂੰ ਆਪਣੇ ਹੀ ਸਾਹਿਤ ਦੁਆਲੇ ਕੇਂਦਰਤ ਕਰਦੇ ਹਨ। ਅੰਤ ਵਿੱਚ ਮੇਰੀ ਸਮਝ ਅਨੁਸਾਰ ਬੇਰੁਜ਼ਗਾਰੀ, ਗਰੀਬੀ ਤੇ ਭੁੱਖ ਮਰੀ ਸਬੰਧੀ ਸਮੱਸਿਆਵਾਂ ਕਾਰਨ ਲੋਕ ਰੋਹ ਪੈਦਾ ਹੋ ਰਿਹਾ ਹੈ। ਇਹ ਵਿਚਾਰਧਾਰਾ ਮੌਜੂਦਾ ਤਾਣੇ–ਬਾਣੇ ਨੂੰ ਉਸ ਲੋਕ ਰੋਹ ਤੋਂ ਬਚਾਉਣ ਦਾ ਇੱਕ ਸਾਧਨ ਮਾਤਰ ਹੀ ਹੈ। (28/03/2018)

ਤਰਕਸ਼ੀਲ ਨਿਵਾਸ,
ਕੱਚਾ ਕਲਾਜ ਰੋਡ, ਗਲੀ ਨੰ 8
ਬਰਨਾਲਾ।
ਫੋਨ ਨੰ: 9888787440

 

        ਗਿਆਨ-ਵਿਗਿਆਨ 2003

brahmਬ੍ਰਹਮਕੁਮਾਰੀ ਵਿਚਾਰਧਾਰਾ ਇੱਕ ਵਿਸ਼ਲੇਸਣ
ਮੇਘ ਰਾਜ ਮਿੱਤਰ, ਬਰਨਾਲਾ
darwwinਡਾਰਵਿਨ ਦਾ ਸਿਧਾਂਤ ਗਲਤ ਨਹੀਂ ਸੀ
ਮੇਘ ਰਾਜ ਮਿੱਤਰ, ਬਰਨਾਲਾ
ਸ਼ਰਾਧ
ਮੇਘ ਰਾਜ ਮਿੱਤਰ, ਬਰਨਾਲਾ
ਜਦੋਂ ‘ਤਰਕਬਾਣੀ’ ਨੇ ਪੰਗਾ ਪਾਇਆ
ਮੇਘ ਰਾਜ ਮਿੱਤਰ, ਬਰਨਾਲਾ
ਕੁਮਾਰ ਸਵਾਮੀ ਦੇ ਦਾਅਵਿਆਂ ਦੀ ਅਸਲੀਅਤ
ਮੇਘ ਰਾਜ ਮਿੱਤਰ, ਬਰਨਾਲਾ
ਪੁਨਰ-ਜਨਮ ਜਾਂ ਮਾਨਸਿਕ ਰੋਗ
ਮੇਘ ਰਾਜ ਮਿੱਤਰ, ਬਰਨਾਲਾ
ਚਿਣਗ ਚਾਨਣ-ਮੁਨਾਰਾ ਕਿਵੇਂ ਬਣੀ?
ਮੇਘ ਰਾਜ ਮਿੱਤਰ, ਬਰਨਾਲਾ
ਗਾਥਾ ਇਕ ਮ੍ਰਿਤਕ ਸਰੀਰ ਦੀ
ਮੇਘ ਰਾਜ ਮਿੱਤਰ, ਬਰਨਾਲਾ
ਲੋਕਾਂ ਦੇ ਨਾਂਅ
ਮੇਘ ਰਾਜ ਮਿੱਤਰ, ਬਰਨਾਲਾ
ਅੰਬ ਦਾ ਬੂਟਾ ਰਹਿੰਦਾ ਮਸਤ ਸਦਾ ਵਿਚ ਕੇਲਿਆਂ ਦੇ - ਇਕ ਵਿਗਿਆਨੀ ਤੱਥ
ਅਮਨਦੀਪ ਸਿੰਘ ਸਿੱਧੂ, ਆਸਟ੍ਰੇਲੀਆ
ਦੁਨੀਆਂ ਸਹੀ ਸਲਾਮਤ ਰਹੇਗੀ
ਮੇਘ ਰਾਜ ਮਿੱਤਰ, ਬਰਨਾਲਾ
ਅੰਧਵਿਸ਼ਵਾਸੀਆਂ ਦੇ ਕਿੱਸੇ
ਮੇਘ ਰਾਜ ਮਿੱਤਰ, ਬਰਨਾਲਾ
ਜੋਤਿਸ਼ ਵਿੱਦਿਆ ਗੈਰ-ਵਿਗਿਆਨਕ ਕਿਵੇਂ?
ਮੇਘ ਰਾਜ ਮਿੱਤਰ, ਬਰਨਾਲਾ
ਸ਼ਰਾਧ
ਮੇਘ ਰਾਜ ਮਿੱਤਰ, ਬਰਨਾਲਾ
ਸ਼ਾਕਾਹਾਰ ਜਾਂ ਮਾਸਾਹਾਰ
ਮੇਘ ਰਾਜ ਮਿੱਤਰ, ਬਰਨਾਲਾ
ਸ਼ੰਕਾ-ਨਵਿਰਤੀ (3)
ਮੇਘ ਰਾਜ ਮਿੱਤਰ, ਬਰਨਾਲਾ
ਸ਼ੰਕਾ-ਨਵਿਰਤੀ (2)
ਮੇਘ ਰਾਜ ਮਿੱਤਰ, ਬਰਨਾਲਾ
ਸ਼ੰਕਾ-ਨਵਿਰਤੀ (1)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (10)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (9)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (8)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (7)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (6)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (5)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (4)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (3)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (2)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (1)
ਮੇਘ ਰਾਜ ਮਿੱਤਰ, ਬਰਨਾਲਾ
ਵਿਦਿਆਰਥੀਆਂ ਦੀ ਸੋਚ ਵਿਗਿਆਨਕ ਕਿਵੇਂ ਬਣਾਈ ਜਾਵੇ?
ਮੇਘ ਰਾਜ ਮਿੱਤਰ, ਬਰਨਾਲਾ
ਨਰਿੰਦਰ ਦਭੋਲਕਰ ਨੂੰ ਯਾਦ ਕਰਦਿਆਂ
ਮੇਘ ਰਾਜ ਮਿੱਤਰ, ਬਰਨਾਲਾ
ਜਨਮ ਦਿਨ ‘ਤੇ ਵਿਸ਼ੇਸ਼
ਮਹਾਨ ਵਿਗਿਆਨਕ ਆਈਨਸਟਾਈਨ
ਮੇਘ ਰਾਜ ਮਿੱਤਰ, ਬਰਨਾਲਾ
ਅੱਜ ਦੁਨੀਆਂ ਨਸ਼ਟ ਨਹੀਂ ਹੋਵੇਗੀ
ਮੇਘ ਰਾਜ ਮਿੱਤਰ, ਬਰਨਾਲਾ
ਅੰਧਵਿਸ਼ਵਾਸੀਆਂ ਦੇ ਕਿੱਸੇ
ਮੇਘ ਰਾਜ ਮਿੱਤਰ
ਅਫ਼ਵਾਹਾਂ ਦੇ ਫੈਲਦੇ ਗੁਬਾਰੇ
ਮੇਘ ਰਾਜ ਮਿੱਤਰ
ਤਰਕਸ਼ੀਲ ਲਹਿਰ ਦੀਆਂ ਕੁਝ ਕੌੜੀਆਂ ਸੱਚਾਈਆਂ
ਮੇਘ ਰਾਜ ਮਿੱਤਰ
ਮਹਾਨ ਵਿਗਿਆਨਕ ਸਟੀਫਨ ਹਾਕਿੰਗ ਨਾਲ ਇੱਕ ਮੁਲਾਕਾਤ
ਮੇਘ ਰਾਜ ਮਿੱਤਰ
ਗਾਥਾ ਇੱਕ ਮ੍ਰਿਤਕ ਸਰੀਰ ਦੀ
ਮੇਘ ਰਾਜ ਮਿੱਤਰ
ਸ਼ੌਕੀ ਸਾਂਢੇਵਾਲਾ
ਮੇਘ ਰਾਜ ਮਿੱਤਰ
ਮੈਂ ਜਿੱਤਿਆ ਕੈਂਸਰ ਹਾਰ ਗਈ; ਨਾਲ਼ੇ ਹਾਰੀ ਸ਼ੂਗਰ ਵੀ!!
ਇਕਬਾਲ ਰਾਮੂਵਾਲੀਆ (ਕੈਨੇਡਾ)
ਪੰਜਾਬੀ ਭਾਸ਼ਾ ਲਈ ਸੰਜੀਵਨੀ ਬੂਟੀ ਪੰਜਾਬੀ ਯੂਨੀਕੋਡ ਪ੍ਰਣਾਲੀ ਕਿਵੇਂ ਲਿਖੀਏ?, ਫਾਇਦੇ, ਧਿਆਨ ਰੱਖਣ ਯੋਗ ਗੱਲਾਂ
ਹਰਦੀਪ ਮਾਨ ਜਮਸ਼ੇਰ, ਅਸਟਰੀਆ
ਸ਼ਬਦਾਂ ਦੀ ਸ਼ਕਤੀ
ਮੇਘ ਰਾਜ ਮਿੱਤਰ ਸਰਪ੍ਰਸਤ ਤਰਕਸ਼ੀਲ ਸੁਸਾਇਟੀ ਭਾਰਤ
ਕੀ ਧਰਮ ਵਿਗਿਆਨ ਤੋਂ ਉੱਪਰ ਹੈ?
ਮੇਘ ਰਾਜ ਮਿੱਤਰ ਸਰਪ੍ਰਸਤ ਤਰਕਸ਼ੀਲ ਸੁਸਾਇਟੀ ਭਾਰਤ
ਗਊ ਦਾ ਪਿਸ਼ਾਬ ਤੇ ਵਿਗਿਆਨਕ ਸੋਚ
ਮੇਘ ਰਾਜ ਮਿੱਤਰ ਸਰਪ੍ਰਸਤ ਤਰਕਸ਼ੀਲ ਸੁਸਾਇਟੀ ਭਾਰਤ
ਅੰਕਗਣਿਤ (5) – ਇਸ ਨੂੰ ਖੇਡ ਬਣਾਓ
ਸੁਰਿੰਦਰ ਭਾਰਤੀ ਤਿਵਾੜੀ ਕਯੁਮੈਥਸ ਸੈਂਟਰ ਆਫ ਲਰਨਿੰਗ, ਲੁਧਿਆਣਾ
ਭਵਿੱਖ ਬਾਣੀਆਂ ਆਕਟੋਪਸ ਪਾਲ ਨੇ ਨਹੀਂ ਕੀਤੀਆਂ
ਮੇਘ ਰਾਜ ਮਿੱਤਰ ਤਰਕਸ਼ੀਲ ਸੁਸਾਇਟੀ ਭਾਰਤ
ਅੰਕਗਣਿਤ (3) – ਇਸ ਨੂੰ ਖੇਡ ਬਣਾਓ
ਸੁਰਿੰਦਰ ਭਾਰਤੀ ਤਿਵਾੜੀ ਕਯੁਮੈਥਸ ਸੈਂਟਰ ਆਫ ਲਰਨਿੰਗ, ਲੁਧਿਆਣਾ
ਅੰਕਗਣਿਤ (2) – ਇਸ ਨੂੰ ਖੇਡ ਬਣਾਓ
ਸੁਰਿੰਦਰ ਭਾਰਤੀ ਤਿਵਾੜੀ ਕਯੁਮੈਥਸ ਸੈਂਟਰ ਆਫ ਲਰਨਿੰਗ, ਲੁਧਿਆਣਾ
ਅੰਕਗਣਿਤ – ਇਸ ਨੂੰ ਖੇਡ ਬਣਾਓ
ਸੁਰਿੰਦਰ ਭਾਰਤੀ ਤਿਵਾੜੀ ਕਯੁਮੈਥਸ ਸੈਂਟਰ ਆਫ ਲਰਨਿੰਗ, ਲੁਧਿਆਣਾ
ਪੁਨਰ ਜਨਮ ਜਾਂ ਮਾਨਸਿਕ ਰੋਗ
ਮੇਘ ਰਾਜ ਮਿੱਤਰ ਤਰਕਸ਼ੀਲ ਸੁਸਾਇਟੀ ਭਾਰਤ
ਦੁਨੀਆਂ ਨਸ਼ਟ ਨਹੀਂ ਹੋਵੇਗੀ
ਮੇਘ ਰਾਜ ਮਿੱਤਰ ਤਰਕਸ਼ੀਲ ਸੁਸਾਇਟੀ ਭਾਰਤ
ਧਰਮ ਅਤੇ ਵਿਗਿਆਨ
ਜਸਦੀਪ ਸਿੰਘ ਗੁਣਹੀਣ
ਪਹਿਲੀ ਕਿਸ਼ਤ ਹੱਥ ਰੇਖਾਵਾਂ ਦੀ ਅਸਲੀਅਤ
ਮੇਘ ਰਾਜ ਮਿੱਤਰ
ਪਹਿਲੀ ਕਿਸ਼ਤ ਜੋਤਿਸ਼ ਵਿਦਿਆ ਗੈਰ ਵਿਗਿਆਨਕ ਕਿਵੇਂ?
ਮੇਘ ਰਾਜ ਮਿੱਤਰ
ਲੱਖ ਰੁਪਏ ਦੀ ਗੱਲ
ਮੇਘ ਰਾਜ ਮਿੱਤਰ
ਸਰਵਾਈਕਲ (ਗਰਦਨ ਦਾ ਦਰਦ)
ਡਾ. ਇੰਦਰਪ੍ਰੀਤ ਕੌਰ
ਵਾਸਤੂ ਸ਼ਾਸਤਰ ਤਰਕ ਦੀ ਕਸੌਟੀ ਤੇ
ਮੇਘ ਰਾਜ ਮਿੱਤਰ
ਸਵਾਈਨ ਫਲੂ
ਡਾ. ਇੰਦਰਪ੍ਰੀਤ ਕੌਰ
ਮਾਨਸਿਕ ਪ੍ਰਭਾਵ ਕਿਵੇਂ ਅਸਰ ਕਰਦੇ ਹਨ?
ਮੇਘ ਰਾਜ ਮਿੱਤਰ
ਵਿਗਿਆਨਕ ਸੋਚ ਕਿਵੇਂ ਅਪਣਾਈਏ?
ਮੇਘ ਰਾਜ ਮਿੱਤਰ

hore-arrow1gif.gif (1195 bytes)


Terms and Conditions
Privacy Policy
© 1999-2018, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2018, 5abi.com