5_cccccc1.gif (41 bytes)

ਕੋਈ ਤਾਂ ਸੁਣਾਓ ਬਾਪੂ ਸਰਬਨ ਸਿਉਂ ਵਾਲੀ ਕਹਾਣੀ
ਗੁਰਪ੍ਰੀਤ ਸਿੰਘ ਫੂਲੇਵਾਲਾ, ਮੋਗਾ


" ਇੱਕ ਸੀ ਬਿੱਲੀ ਉਹਦੇ ਦੋ ਬਲੂੰਗੜੇ ਹੋਏ ਉੱਤੋਂ ਠੰਡ ਬੜੀ ਬਿੱਲੀ ਤੇ ਉਹਦੇ ਬਲੂੰਗੜਿਆਂ ਵਿਚਾਰਿਆਂ ਰਹਿਣ ਨੂੰ ਘਰ ਕੋਈ ਨਾਂ"

"ਫੇਰ ਬਾਪੂ ਜੀ ! "

ਫੇਰ ਕੀ! ਇੱਕ ਦਿਨ ਉਹ ਰਾਹ ਦੇ ਵਿਚਾਲੇ ਜਾ ਬੈਠੀ ਇੱਕ ਗੁੜ ਦਾ ਲੱਦਿਆ ਗੱਡਾ ਆਉਂਦਾ ਸੀ ਗੱਡੇ ਵਾਲਾ ਭਾਈ ਕਹਿੰਦਾ, " ਬਿੱਲੀਏ ਬਿੱਲੀਏ! ਪਾਸੇ ਹੱਟ ਜਾ, ਮਰ ਜਾਏਂਗੀ, ਤੂੰ ਤਾਂ ਮਰੇਂਗੀ! ਨਾਲ ਐਵੇਂ ਮੈਨੂੰ ਪਾਪ ਚੜਾਏਂਗੀ"

ਅੱਗੋ ਬਿੱਲੀ ਕਹਿੰਦੀ, ਪਹਿਲਾਂ ਤੂੰ ਇੱਕ ਗੱਟਾ ਗੁੜ ਦਾ ਇੱਥੇ ਲਾਹ! ਫੇਰ ਮੈਂ ਪਾਸੇ ਹੱਟ ਜਾਊਂਗੀ! ਗੱਡੇ ਵਾਲੇ ਨੂੰ ਮਜਬੂਰੀ ਵੱਸ ਇੱਕ ਗੱਟਾ ਗੁੜ ਦਾ ਲਾਉਣਾ ਪਿਆ ਅਤੇ ਬਿੱਲੀ ਨੇ ਰਸਤਾ ਛੱਡ ਦਿੱਤਾ! ਗੱਡੇ ਵਾਲਾ ਚਲਦਾ ਬਣਿਆਂ

ਥੋੜੇ ਚਿਰ ਪਿੱਛੋਂ ਇੱਕ ਚੌਲਾਂ ਵਾਲਾ ਗੱਡਾ ਆਉਂਦਾ ਸੀ, ਬਿੱਲੀ ਫੇਰ ਰਾਹ ਵਿੱਚ ਬੈਠ ਗਈ ਗੱਡੇ ਵਾਲਾ ਭਾਈ ਕਹਿੰਦਾ, " ਬਿੱਲੀਏ ਬਿੱਲੀਏ, ਰਾਹ ਛੱਡਦੇ ਗੱਡੇ ਥੱਲੇ ਆਕੇ ਮਰਜੇਂਗੀ" ਬਿੱਲੀ ਕਹਿੰਦੀ, ਪਹਿਲਾਂ ਇੱਕ ਬੋਰੀ ਚੌਲਾਂ ਦੀ ਇੱਥੇ ਰੱਖ, ਫਿਰ ਮੈਂ ਤੈਨੂੰ ਰਾਹ ਛੱਡ ਦੇਊਂਗੀ ਗੱਡੇ ਵਾਲੇ ਭਾਈ ਨੇ ਚੌਲਾਂ ਦੀ ਇੱਕ ਬੋਰੀ ਬਿੱਲੀ ਕੋਲੇ ਲਾਹ ਦਿੱਤੀ ਹੁਣ, ਬਿੱਲੀ ਨੇ ਗੁੜ ਦੀਆਂ ਬਣਾਈਆਂ ਇੱਟਾਂ ਤੇ ਚੌਲਾਂ ਦਾ ਬਣਾਇਆ ਗਾਰਾ! ਸੋਹਣਾ ਜਿਆ ਵਧੀਆ ਜਿਆ ਘਰ ਪਾ ਲਿਆ!

" ਫੇਰ ਬਾਪੂ! "

ਫੇਰ ਕੀ! ਹੁਣ ਆਰਾਮ ਨਾਲ ਆਵਦੇ ਘਰੇ ਰਹਿੰਦੇ ! ਰੋਟੀ ਪਾਣੀ ਖਾਂਦੇ , ਟੈਮ ਨਾਲ! " ਤੇ ਬਾਪੂ ਨੇ ਕਹਾਣੀ ਖਤਮ ਕਰ ਦੇਣੀ

ਮੇਰੇ ਛੋਟੇ ਦਾਦਾ ਜੀ ਦਾ ਨਾਂ ਸਰਬਨ ਸਿੰਘ ਸੀ ਉਹ ਪਿੰਡ ਦੇ ਨੰਬਰਦਾਰ ਵੀ ਰਹੇ ਉਹਨਾਂ ਦੀ ਇਹ ਬਿੱਲੀ ਵਾਲੀ ਕਹਾਣੀ ਮੈਂ ਸੌ ਨਹੀਂ ਸਗੋਂ ਹਜਾਰਾਂ ਵਾਰ ਸੁਣੀ ਪਰ ਜਦੋਂ ਵੀ ਬਾਪੂ ਜੀ ਅੱਗੇ ਕਹਾਣੀ ਸੁਣਨ ਦੀ ਜਿਦ ਕਰਨੀ, ਉਹਨਾਂ ਨੇ ਇਹ ਕਹਾਣੀ ਮੈਨੂੰ ਸੁਣਾ ਦੇਣੀ ਭਾਵੇਂ ਇਹ ਬਾਪੂ ਨੂੰ ਨੇ ਮੈਨੂੰ ਕਿੰਨੇ ਵਾਰ ਵੀ ਸੁਣਾਈ ਹੋਵੇ ਪਰ ਜਦੋਂ ਵੀ ਬਾਪੂ ਨੇ ਸੁਣਾਉਣ ਲੱਗਣਾ ਮੈਂ ਚੁੱਪ ਚਾਪ ਸੁਣਨ ਬੈਠ ਜਾਣਾ ਬੜਾ ਚਾਅ ਚੜਨਾ, ਇੰਨਾ ਕਿ ਬਦਾਂ ਵਿੱਚ ਬਿਆਨ ਕਰਨਾ ਮੁਸਕਿਲ ਹੈ ਅੱਜ ਬਾਪੂ ਸਰਬਨ ਸਿਉਂ ਨੂੰ ਗੁਜਰੇ ਭਾਵੇਂ ਗਿਆਰਾਂ ਸਾਲ ਹੋ ਚੁੱਕੇ ਹਨ ਪਰ ਅੱਜ ਵੀ ਜਦ ਮੈਂ ਘਰ ਛੁੱਟੀ ਜਾਂਦਾ ਹਾਂ ਤਾਂ ਬਾਪੂ ਬਹੁਤ ਚੇਤੇ ਆਉਂਦੈ ਬਹੁਤ ਜੀਅ ਕਰਦਾ ਕੋਈ ਬਾਤਾਂ ਪਾਵੇ, ਕਹਾਣੀਆਂ ਸੁਣਾਵੇ, ਬੀਤੇ ਵੇਲੇ ਦੀਆਂ ਗੱਲਾਂ ਮੇਰੇ ਨਾਲ ਸਾਂਝੀਆਂ ਕਰੇ ਬਾਪੂ ਸਰਬਨ ਸਿਉਂ ਸਾਡਾ ਸਾਰਾ ਪਿੰਡ ਯਾਦ ਕਰਦੈ ਥੜਿਆਂ ਦੀ ਰੌਣਕ ਸੀ ਉਹ

ਬਾਪੂ ਨੇ 1947 ਵਾਲੀ ਵੰਡ ਵਿੱਚ ਇੱਕ ਗਰੀਬ ਮੁਸਲਮਾਨ ਨੂੰ ਵੀ ਮਾਰਨ ਤੋਂ ਬਚਾਇਆ, ਉਹ ਮੁਸਲਮਾਨ ਅੱਜ ਵੀ ਸਾਡੇ ਪਿੰਡ ਵਿੱਚ ਹੈ, ਜੀਅਦਾ ਨਾਂ ਬੱਗਾ ਖਾਨ ਹੈ, ਜਿਹੜਾ ਸਾਡੇ ਪਰਿਵਾਰ ਦਾ ਧੰਨਵਾਦ ਕਰਦਾ ਨੀ ਥੱਕਦਾ ਕਈ ਵਾਰ ਬਾਪੂ ਨੇ ਦੱਸਣਾ ਕਿ ਕਿਵੇਂ ਉਹ ਸਵੇਰੇ ਢਾਈ ਤਿੰਨ ਵਜੇ ਹਲ ਜੋੜ ਲੈਂਦੇ ਸੀ ਸਾਰਾ ਦਿਨ ਬਲਦਾਂ ਪਿੱਛੇ ਤੁਰੇ ਫਿਰਨਾ ਬਲਦਾਂ ਦਾ ਆਵਦੇ ਪੁੱਤਾਂ ਤੋਂ ਵੀ ਵੱਧ ਖਿਆਲ ਰੱਖਣਾ ਹੋਰ ਵੀ ਬੜੀਆਂ ਗੱਲਾਂ ਬਾਪੂ ਦੀਆਂ, ਜਿਹੜੀਆਂ ਸਮੇਂ ਦੇ ਤਾਨੇ ਬਾਨੇ ਵਿੱਚ ਉਲਝ ਗਈਆਂ ਜਿਨਾਂ ਨੂੰ ਯਾਦ ਕਰ ਕਰ ਕੇ ਦਿਲ ਰੋ ਪੈਂਦਾ

ਗੁਰਪ੍ਰੀਤ ਸਿੰਘ ਫੂਲੇਵਾਲਾ , ਮੋਗਾ
9914081524

ਅੱਜ ਹੋਰ ਤੇ ਕੱਲ ਨੂੰ ਹੋਰ ਜਿੰਦਗੀ ਦੇ ਰੰਗ ਸੱਜਣਾ
ਗੁਰਪ੍ਰੀਤ ਸਿੰਘ ਫੂਲੇਵਾਲਾ , ਮੋਗਾ

" ਮਹਿਲਾਂ ਨੇ ਰਹਿ ਜਾਣਾ ਇੱਥੇ ,
ਮਾਰ ਜਾਣੀ ਏ ਜਿੰਦੇ ਉਡਾਰੀ।
ਇੱਕ ਪੈਸੇ ਦੀ ਖਾਤਰ ਐਵੇਂ ਹੀ ਬੰਦਾ ,
ਅੱਜ ਬਣਿਆਂ ਬੰਦੇ ਦਾ ਵੈਰੀ ।"

ਅੱਜਕੱਲ ਦੇ ਮਾਹੌਲ ਮੁਤਾਬਿਕ , ਇਹ ਲਾਇਨਾਂ ਬਿਲਕੁਲ ਸਹੀ ਢੁਕਦੀਆਂ ਨੇ । ਹਰ ਕੋਈ ਟੈਨਸਨ ਭਰੀ ਜਿੰਦਗੀ ਤੋਂ ਨਿਜ਼ਾਤ ਚਾਹੁੰਦਾ ਹੈ । ਇਹ ਪਿਆਰੀ ਜਿਹੀ ਜਿੰਦਗੀ , ਦੁੱਖਾਂ ਭਰਿਆ ਦਰੱਖਤ ਬਣਦੀ ਜਾ ਰਹੀ ਹੈ , ਕਿਉਂਕਿ ਅਸੀਂ ਆਪਣੇ ਕੰਮਾਂ ਕਾਜਾਂ ਨੂੰ ਇਸ ਤਰੀਕੇ ਨਾਲ ਸੈਟ ਕੀਤਾ ਹੈ । ਅਸੀਂ ਖੁਦ ਹੀ ਪਹਿਲਾਂ ਵੱਡੀਆਂ ਵੱਡੀਆਂ ਗਲਤੀਆਂ ਕਰਦੇ ਹਾਂ ਅਤੇ ਫਿਰ ਪਛਤਾਉਂਦੇ ਰਹਿੰਦੇ ਹਾਂ । ਦੁਖੀ ਹੁੰਦੇ ਹਾਂ ਅਤੇ ਨਾਲ ਦੂਜਿਆਂ ਨੂੰ ਵੀ ਦੁਖੀ ਕਰਦੇ ਹਾਂ ।

ਪਰੰਤੂ ਅਸੀਂ ਕਿੰਨੇ ਵੀ ਦੁਖ ਵਿੱਚ ਹੋਈਏ , ਅਸੀਂ ਜਿੰਦਗੀ ਨੂੰ ਸਦੀਆਂ ਤੱਕ ਜਿਉਣ ਦੀ ਤਮੰਨਾਂ ਰੱਖਦੇ ਹਾਂ ।

ਪਰ ਇਹ ਹਰ ਰੋਜ ਰੰਗ ਵਟਾਉਂਦੀ ਰਹਿੰਦੀ ਹੈ । ਇਸ ਗੱਲ ਦਾ ਜਵਾਬ ਤੁਹਾਨੂੰ ਆਪਣੇ ਆਪ ਹੀ ਮਿਲ ਜਾਵੇਗਾ , ਜਦੋਂ ਤੁਸੀਂ ਕਿਸੇ ਸੜਕ ਤੇ ਫਿਰਦੇ ਕਿਸੇ ਭਿਖਾਰੀ ਕੋਲੋਂ ਪੁੱਛੋਗੇ ਕਿ ਉਸਨੂੰ ਜਿੰਦਗੀ ਕਿਹੋ ਜਿਹੀ ਲੱਗਦੀ ਹੈ ਜਾਂ ਫਿਰ ਉਹ ਜਿੰਦਗੀ ਕਿੰਨਾਂ ਚਿਰ ਜੀਣਾ ਚਾਹੁੰਦਾ ਹੈ । ਜਵਾਬ ਹਾਂ ਪੱਖੀ ਹੋਵੇਗਾ ਕਿ ਮੈਨੂੰ ਜਿੱਥੇ ਰੱਬ ਨੇ ਰੱਖਿਆ ਏ ਮੈਂ ਰਾਜੀ ਖੁਸੀ ਹਾਂ । ਮੈਂ ਸਾਰੀ ਉਮਰ ਇਸ ਸੜਕ ਉੱਤੇ ਗੁਜਾਰ ਦਿੱਤੀ ਹੈ , ਇਸ ਗੱਲ ਦਾ ਕੋਈ ਸਿਕਵਾ ਨਹੀਂ । ਪਰ ਮੈਂ ਅਜੇ ਕਈ ਹੋਰ ਸਾਲ ਜਿੰਦਾ ਰਹਿਣਾ ਚਾਹੁੰਦਾ ਹਾਂ । ਕਿਉਂ ? ਕਿਉਂਕਿ ਇਸ ਭਿਖਾਰੀ ਨੇ ਜਿੰਦਗੀ ਜੀਣ ਦਾ , ਹਢਾਉਣ ਦਾ ਢੰਗ ਸਿੱਖ ਲਿਆ ਹੈ । ਇਹ ਵੀ ਹੋ ਸਕਦਾ ਹੈ ਕਿ ਤੁਹਾਡੇ ਦੁਆਰਾ ਪੁੱਛੇ ਗਏ ਇਸ ਸਵਾਲ ਤੇ ਕੋਈ ਬੰਦਾ ਰੋਣ ਹੀ ਲੱਗ ਪਏ । ਕਿਉਂ ? ਕਿਉਂਕਿ ਉਸਨੇ ਇਹ ਵੱਲ਼ ਨਹੀਂ ਸਿੱਖਿਆ ਹੈ , ਉਹ ਇਸ ਭੀੜ ਵਿੱਚ ਥੱਕ ਗਿਆ ਹੈ । ਉਸਨੇ ਭੂਤ ਕਾਲ ਵਿੱਚ ਬੜੇ ਸੁਪਣੇ ਸਿਰਜੇ ਹੋਣਗੇ । ਜਿੰਨਾਂ ਦੀ ਥੋੜ ਨੇ ਉਸਨੂੰ ਦੁਖੀ ਕਰ ਦਿੱਤਾ ਹੈ । ਸਾਰੀ ਗੱਲ ਦਾ ਨਿਚੋੜ ਇਹੀ ਹੈ ਕਿ ਅਸੀਂ ਦੁਖ ਸੁਖ ਵਿੱਚ , ਆਪਣੀਆਂ ਭਾਵਨਾਵਾਂ , ਜਰੂਰਤਾਂ ਤੇ ਕਾਬੂ ਰੱਖਣਾ ਹੈ । ਇਹ ਜਿੰਦਗੀ ਪਰਮਾਤਮਾ ਤੋਂ ਮਿਲਿਆ , ਦੁਰਲੱਭ ਤੋਹਫਾ ਹੈ । ਇਸਨੂੰ ਅਜਾਈਂ ਨਹੀ ਗਵਾਉਣਾ । ਇਸਨੂੰ ਉਦਾਸ ਹੋ ਕੇ ਨਹੀਂ ਸਗੋਂ ਭਾਣਾ ਮੰਨ ਕੇ , ਉਸ ਅਕਾਲ ਪੁਰਖ ਦੀ ਸਿਫਤ ਸਾਲਾਹ ਕਰਦੇ ਕਰਦੇ ਜਿਉਣਾ ਹੈ ।


ਕੋਈ ਤਾਂ ਸੁਣਾਓ ਬਾਪੂ ਸਰਬਨ ਸਿਉਂ ਵਾਲੀ ਕਹਾਣੀ
ਗੁਰਪ੍ਰੀਤ ਸਿੰਘ ਫੂਲੇਵਾਲਾ, ਮੋਗਾ

ਖੰਭਾਂ ਦੀਆਂ ਉਡਾਰਾਂ
ਭਵਨਦੀਪ ਸਿੰਘ ਪੁਰਬਾ

ਕੱਫ਼ਣ ਦੀ ਉਡੀਕ ਵਿਚ
ਭਿੰਦਰ ਜਲਾਲਾਬਾਦੀ

ਝੱਖੜ ਝੰਬੇ ਰੁੱਖ
ਭਿੰਦਰ ਜਲਾਲਾਬਾਦੀ

ਭਰਿੰਡ
ਰੂਪ ਢਿੱਲੋਂ

ਚੋਰੀ ਦਾ ਨਤੀਜਾ
ਰੂਪ ਢਿੱਲੋਂ

ਉੱਮਰੋਂ ਲੰਮੀ ਉਡੀਕ
ਨਿਸ਼ਾਨ ਰਾਠੌਰ ‘ਮਲਿਕਪੁਰੀ’

ਬੇਹੋਸ਼
ਅਨਮੋਲ ਕੌਰ

ਹੀਣਭਾਵਨਾ
ਅਨਮੋਲ ਕੌਰ

ਮਤਲਬੀ
ਅਨਮੋਲ ਕੌਰ

ਧੀ
ਸੰਜੀਵ ਸ਼ਰਮਾ, ਫਿਰੋਜ਼ਪੁਰ (ਪੰਜਾਬ)

 ਉਸੇ ਰਾਹ ਵੱਲ
ਅਨਮੋਲ ਕੌਰ

ਚੋਰ ਉਚਕਾ ਚੌਧਰੀ…
ਅਨਮੋਲ ਕੌਰ

ਦੁਨੀਆਂ ਮਤਲਬ ਦੀ
ਸ਼ਿਵਚਰਨ ਜੱਗੀ ਕੁੱਸਾ

 ਲੈਲਾ
ਮੁਨਸ਼ੀ ਪ੍ਰੇਮ ਚੰਦ
(
ਅਨੁਵਾਦਕ:- ਹਰਦੇਵ ਸਿੰਘ ਗਰੇਵਾਲ
)

 ਲੋਹੇ ਦਾ ਘੋੜਾ
ਯਾਦਵਿੰਦਰ ਸਿੰਘ ਸਤਕੋਹਾ

 ਗਵਾਹ
ਅਨਮੋਲ ਕੌਰ

ਆਪਣੇ ਪਰਾਏ
ਸੁਰਿੰਦਰ ਪਾਲ

ਤੇ ਸਿਵਾ ਬੁਝ ਗਿਆ ਸੀ
ਸ਼ਿਵਚਰਨ ਜੱਗੀ ਕੁੱਸਾ

ਉੱਮਰੋਂ ਲੰਮੀ ਉਡੀਕ
ਨਿਸ਼ਾਨ ਰਾਠੌਰ ‘ਮਲਿਕਪੁਰੀ’

ਕਿਉਂ ਚਲੀ ਗਈ?
ਅਨਮੋਲ ਕੌਰ

ਖਲਨਾਇਕ
ਵਰਿੰਦਰ ਆਜ਼ਾਦ

ਲਾਸ਼
ਰੂਪ ਢਿੱਲੋਂ ਅਤੇ ਤੂਰ ਪਰਿਵਾਰ, ਦੁਗਰੀ

ਮੱਠੀਆਂ
ਰਵਿੰਦਰ ਸਿੰਘ ਕੁੰਦਰਾ, ਕਵੈਂਟਰੀ ਯੂ. ਕੇ.

ਕਲਦਾਰ
 ਰੂਪ ਢਿੱਲੋਂ

ਸਵਰਗ-ਨਰਕ
ਸੁਰਿੰਦਰਪਾਲ ਨੰਗਲਸ਼ਾਮਾ

ਅਰਥ
(ਨੱਨ੍ਹੀ ਕਹਾਣੀ)
ਭਿੰਦਰ ਜਲਾਲਾਬਾਦੀ

ਖੁਦਗਰਜ਼ ਲੋਕ
ਅਨਮੋਲ ਕੌਰ

ਤਲਾਕ
ਵਰਿੰਦਰ ਆਜ਼ਾਦ

ਘੱਲੂਘਾਰਾ
(6 ਜੂਨ ‘ਤੇ ਵਿਸ਼ੇਸ਼)
ਭਿੰਦਰ ਜਲਾਲਾਬਾਦੀ

ਵਿਕਾਸ
ਰੂਪ ਢਿੱਲੋਂ

ਅਸਿਹ ਸਦਮਾ
ਅਨਮੋਲ ਕੌਰ

ਸੀਰੀ
ਭਿੰਦਰ ਜਲਾਲਾਬਾਦੀ

ਉੱਡਦੇ ਪਰਿੰਦੇ
ਰਵੀ ਸਚਦੇਵਾ, ਸਚਦੇਵਾ ਮੈਡੀਕੋਜ਼, ਮਲੋਟ ਰੋਡ ਚੌਕ, ਮੁਕਤਸਰ, ਪੰਜਾਬ

ਆਖ਼ਰੀ ਦਾਅ
ਭਿੰਦਰ ਜਲਾਲਾਬਾਦੀ

ਬਦਲਦੇ ਦੇ ਰਿਸ਼ਤੇ
ਵਰਿੰਦਰ ਅਜ਼ਾਦ

ਬਿਰਧ ਆਸ਼ਰਮ
ਭਿੰਦਰ ਜਲਾਲਾਬਾਦੀ

ਦਿਲ ਵਿਚ ਬਲਦੇ ਸਿਵੇ ਦਾ ਸੱਚ
ਭਿੰਦਰ ਜਲਾਲਾਬਾਦੀ

ਪ੍ਰਿਥਮ ਭਗੌਤੀ ਸਿਮਰ ਕੈ
ਬਲਰਾਜ ਸਿੰਘ ਸਿਂਧੂ, ਯੂ. ਕੇ.

ਰਿਮ ਝਿਮ ਪਰਬਤ
ਵਰਿਆਮ ਸਿੰਘ ਸੰਧੂ

ਮੁਲਾਕਾਤ, ਢਾਬੇ ਵਾਲੇ ਨਾਲ
ਰੂਪ
ਢਿੱਲੋਂ

ਬਰਾਬਰਤਾ
ਅਨਮੋਲ ਕੌਰ

ਲਕੀਰਾਂ
ਗੁਰਪਰੀਤ ਸਿੰਘ ਫੂਲੇਵਾਲਾ
(ਮੋਗਾ)

ਸਪੀਡ
ਰੂਪ
ਢਿੱਲੋਂ

ਦੇਵ ਪੁਰਸ਼…!
ਨਿਸ਼ਾਨ ਸਿੰਘ ਰਾਠੌਰ

ਜਿਉਂਦੇ ਜੀ ਨਰਕ
ਵਰਿੰਦਰ ਆਜ਼ਾਦ

ਬੁੱਢੇ ਦਰਿਆ ਦੀ ਜੂਹ
ਸ਼ਿਵਚਰਨ ਜੱਗੀ ਕੁੱਸ

ਰਿਸ਼ਤਿਆਂ ਦਾ ਕਤਲ
ਡਾ. ਹਰੀਸ਼ ਮਲਹੋਤਰਾ ਬ੍ਰਮਿੰਘਮ
(ਅੱਖਰ ਅੱਖਰ ਸੱਚ, ਸੱਚੀਆਂ ਕਹਾਣੀਆਂ)

ਬਗ਼ਾਵਤ
ਭਿੰਦਰ ਜਲਾਲਾਬਾਦੀ

ਆਪੇ ਮੇਲਿ ਮਿਲਾਈ
ਅਨਮੋਲ ਕੌਰ

ਜਾਨਵਰ
ਨਿਸ਼ਾਨ ਸਿੰਘ ਰਾਠੌਰ

5_cccccc1.gif (41 bytes)

hore-arrow1gif.gif (1195 bytes)


Terms and Conditions
Privacy Policy
© 1999-2011, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2011, 5abi.com