ਲੱਛੂ ਭੂਤ
ਰਵੇਲ ਸਿੰਘ ਇਟਲੀ


ਪਤਾ ਨਹੀਂ ਕਿਉਂ ਉੱਸ ਨੂੰ ਹਨੇਰੇ ਕਬਰਾਂ ਮੜ੍ਹੀਆਂ ਮਸਾਣਾਂ ਤੇ ਉਜਾੜ ਬੀਆ ਬਾਨ ਥਾਂਵਾਂ ਤੋਂ ਡਰ ਨਹੀਂ ਲਗਦਾ ਸੀ । ਘਰ ਦਾ ਮਾੜਾ ਮੋਟਾ ਕੰਮ ਕਰਕੇ ਰਾਤ ਨੂੰ ਕੋਈ ਨਾ ਕੋਈ ਨਵਾਂ ਕੰਮ ਕਰਕੇ ਉਹ ਲੋਕਾਂ ਦੀ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ । ਰਾਤ ਤਾਂ ਉੱਸ ਲਈ ਦਿਨ ਵਾਂਗ ਹੁੰਦੀ । ਪਿੰਡ ਦੇ ਲੋਕ ਹੈਰਾਨ ਹੁੰਦੇ ਕਿ ਇਹ ਲੱਛੂ ਸੌਂਦਾ ਕਦੋਂ ਹੈ । ਸਾਡੇ ਚੱਕ ਨਾਲ ਵੱਡਾ ਕਬਰਸਤਾਨ ਹੈ ਮੈਨੂੰ ਅਕਸਰ ਖੇਤ ਜਾਣ ਲਈ ਓਥੋਂ ਦੀ ਹੋ ਕੇ ਜਾਣਾ ਪੈਂਦਾ । ਇੱਕ ਵੇਰਾਂ ਸਵੇਰੇ ਤੜਕ ਸਾਰ ਜਦ ਮੈਂ ਓਥੋਂ ਲੰਘ ਰਿਹਾ ਸਾਂ ਤਾਂ ਕਬਰਾਂ ਵਿੱਚ ਕੋਈ ਚਾਦਰ ਲੈ ਕੇ ਲੰਮਾ ਪਿਆ ਹੋਇਆ ਸੀ ਇੱਕ ਵਾਰ ਤਾਂ ਮੈਂ ਵੀ ਡਰ ਗਿਆ , ਪਰ ਹੌਸਲਾ ਕਰਕੇ ਜਦ ਮੈਂ ਉੱਸ ਨੂੰ ਪੁੱਛਿਆ ਕਿ ਕੌਣ ਹੈ ਤੂੰ ਉਏ ਤਾਂ ਇਥੇ ਇੱਸ ਵੇਲੇ ਤਾਂ ਉਹ ਚਾਦਰ ਵਿਚੋਂ ਮੂੰਹ ਬਾਹਰ ਕੱਢ ਕੇ ਬੋਲਿਆ ਰੱਬ ਦਾ ਬੰਦਾ ਹਾਂ ਹੋਰ ਕੌਣ ਆਂ , ਇਹ ਕਹਿੰਦਾ ਹੋਇਆ ਉਹ ਝੱਟ ਪਟ ਉੱਠ ਕੇ ਚਾਦਰ ਲਪੇਟ ਕੇ ਮੋਢੇ ਤੇ ਧਰ ਕੇ ਜਾਂਦਾ ਹੋਇਆ ਇਹ ਕਹਿੰਦਾ ਹੋਇਆ ਅਡੋਲ ਪਰ੍ਹਾਂ ਨੂੰ ਚਲਾ ਗਿਆ ਕਿ ਯਾਰ ਕਮਾਲ ਹੋ ਗਈ ਅੱਜ ਤਾਂ ਪਤਾ ਹੀ ਨਹੀਂ ਲੱਗਾ ਰਾਤ ਕਬਰਾਂ ਵਿੱਚ ਹੀ ਲੰਘ ਗਈ, ਮੈਂ ਆਵਾਜ਼ ਪਛਾਣ ਲਈ ਕਿ ਉਹ ਤਾਂ ਲੱਛੂ ਭੂਤ ਹੀ ਸੀ ਹੋਰ ਕੋਈ ਹੋਰ ਨਹੀਂ ਹੋ ਸਕਦਾ ।

ਸਾਡੇ ਪਿੰਡ ਤੇ ਨਾਲ ਦੇ ਪਿੰਡ ਦੇ ਵਿਚਕਾਰ ਇੱਕ ਬੇਚਰਾਗ ਪਿੰਡ ਹੈ ਜਿੱਥੇ ਕੋਈ ਆਬਾਦੀ ਨਾ ਹੋਣ ਕਰਕੇ ਇਹ ਥਾਂ ਬੜਾ ਹੀ ਸੁਨਸਾਨ ਜਾਪਦਾ ਹੈ ਇੱਸ ਵਿੱਚ ਇੱਕ ਬੜੀ ਪਰਾਣੀ ਕਬਰ ਹੈ ਜਿੱਸ ਨੂੰ ਲੋਕ ਨੌਗਜੀਆ ਪੀਰ ਦੀ ਕਬਰ ਕਹਿੰਦੇ ਹਨ, ਪਰ ਕਿਸੇ ਨੂੰ ਵੀ ਕੋਈ ਪਤਾ ਨਹੀਂ ਇਹ ਨੌਗਜੀਆ ਪੀਰ ਕੌਣ ਸੀ ਕਿੱਥੋਂ ਆਇਆ ਸੀ , ਦਰਖਤਾਂ ਦੀ ਝੰਗੀ ਵਿੱਚ ਉਜਾੜ ਜਿਹਾ ਥਾਂ ਹੋਣ ਕਰਕੇ ਇਹ ਥਾਂ ਬੜੀ ਡਰਾਉਣੀ ਲੱਗਦੀ ਹੈ , ਕਈ ਲੋਕ ਇੱਸ ਕਬਰ ਤੇ ਵੀਰਵਾਰ ਨੂੰ ਦੀਵੇ ਬਾਲਦੇ ਹਨ ,ਇੱਸ ਬਾਰੇ ਲੋਕ ਸੁਣੀਆਂ ਸੁਨਾਈਆਂ ਗੱਲਾਂ ਕਰਦੇ ਹਨ ਕਿ ਇੱਥੇ ਭੂਤ ਹੁੰਦੇ ਹਨ।  ਇੱਕ ਵਾਰ ਪਿੰਡ ਦਾ ਇੱਕ ਬੰਦਾ ਓਥੇ ਲਕੜਾਂ ਵੱਢਣ ਗਿਆ ਗਰਮੀਆਂ ਦੇ ਦਿਨ ਸਨ , ਆਉਂਦੇ ਬੁਖਾਰ ਚੜ੍ਹ ਗਿਆ ਘਰ ਦਿਆਂ ਸਮਝਿਆ ਕਿ ਪੀਰ ਦੀ ਕਬਰ ਤੋਂ ਲਕੜੀ ਵੱਢਣ ਕਰਕੇ ਪੀਰ ਦਾ ਕ੍ਰੋਪ ਹੋਇਆ। ਪੀਰ ਦੀ ਕਬਰ ਤੇ ਗੁਨਹਾ ਬਖਸਾਣ ਗਏ ਘਰ ਵਾਲਿਆਂ ਦੇ ਬਾਵਜੂਦ , ਆਖਿਰ ਉਹ ਵਿਚਾਰਾ ਬੇ ਇਲਾਜਾ ਹੀ ਮਰ ਗਿਆ ਉੱਸ ਦਿਨ ਤੋਂ ਹੀ ਲੋਕ ਇੱਸ ਕਬਰ ਤੋਂ ਡਰਨ ਲੱਗ ਪਏ । ਲੱਛੂ ਕਹਿੰਦਾ ਐਵੇਂ ਸੁਣੀਆਂ ਸੁਨਾਈਆਂ ਗੱਲਾਂ ਤੇ ਯਕੀਨ ਨਹੀਂ ਕਰੀਦਾ ਸੁਦਾਈਓ ,ਪਹਿਲਾਂ ਇਹ ਦੱਸੋ ਕਦੇ ਨੌਂ ਗਜ਼ ਦਾ ਕੋਈ ਬੰਦਾ ਕਦੇ ਕਿਸੇ ਨੇ ਵੇਖਿਆ ਵੀ ਹੁਣ ਤੱਕ , ਤੇ ਅੱਗੇ-2 ਜਰਾ ਵੇਖਿਓ ਤੁਸੀ ਨੌਂ ਗਜ ਦੇ ਬੰਦੇ ਲੱਭਦੇ ਓ ਤੁਹਾਡੀ ਅਗਲੀ ਪਨੀਰੀ ਤਾਂ ਨੌਂ ਨੌਂ ਚੱਪਿਆਂ ਦੀ ਵੀ ਨਹੀਂ ਹੋਣੀ । ਇਹ ਨਕਲੀ ਦੁੱਧ , ਨਕਲੀ ਘਿਓ ਨਕਲੀ ਮਠਿਆਈਆਂ ਦੁਆਈਆਂ ,ਨਕਲੀ ਡਾਕਟਰ ,ਟੀਕੇ ਲੱਗੀਆਂ ਸਬਜੀਆਂ ਨੇ ਤੁਹਾਨੂੰ ਉੱਪਰ ਦੀ ਬਜਾਏ ਹੇਠਾਂ ਨੂੰ ਹੀ ਧੱਕਣਾ ਹੈ । ਤੁਸੀਂ ਭੂਤਾਂ ਦੀ ਗੱਲ ਕਰਦੇ ਓ ਇਨ੍ਹਾਂ ਅਪਨੇ ਆਪ ਨੂੰ ਹੀ ਭੂਤ ਸਮਝ ਕੇਂ ਡਰੀ ਜਾਣਾ ਹੈ ।

ਕਈ ਵਾਰ ਬਲਦੇ ਸਿਵਿਆਂ ਕੋਲ ਉਹ ਰਾਤ ਨੂੰ ਚੌਕੜੀ ਮਾਰ ਕੇ ਬੈਠਾ ਰਹਿੰਦਾ ਤੇ ਬਲਦੀ ਮੜ੍ਹੀ ਵਿਚੋੰ ਅੰਗਿਆਰ ਚੁੱਕਕੇ ਅਸਮਾਨ ਵੱਲ ਸੁੱਟਦਾ ਰਹਿੰਦਾ ਲੋਕ ਸਮਝਦੇ ਹਨ ਕਿ ਮਰੀ ਹੋਈ ਰੂਹ ਨਾਲ ਪੁਰਾਣੀਆਂ ਰੂਹਾਂ ਖੁਸ਼ੀ ਵਿਚ ਨਾਚ ਕਰ ਰਹੀਆਂ ਹਨ । ਜਦੋਂ ਕੋਈ ਮਰੇ ਹੋਏ ਪ੍ਰਾਣੀ ਦੇ ਵਾਰਸ ਬਲਦੀ ਮੜ੍ਹੀ ਵੱਲ ਫੇਰਾ ਮਾਰਨ ਜਾਂਦੇ ਤਾਂ ਉੱਠ ਕੇ ਜਾਂਦਾ ਹੋਇਆ ਕਹਿੰਦਾ ਚਲਾ ਜਾਂਦਾ ,ਜੀਉਂਦੇ ਦੇ ਲਾਗੇ ਤਾਂ ਕੋਈ ਭੜੂਆ ਨਹੀਂ ਆਇਆ ਹੁਣ ਇਹਦੀ ਮੜ੍ਹੀ ਦੇ ਬੜੇ ਫੇਰੇ ਮਾਰਦੇ ਹੋ ਸਾਲਿਓ ਤੇ ਇਵੇ ਕਹਿੰਦਾ-2 ਉਹ ਅਡੋਲ ਹਨੇਰੇ ਵਿੱਚ ਅਲੋਪ ਹੋ ਜਾਂਦਾ । ਲੋਕ ਉੱਸ ਦੀ ਆਵਾਜ਼ ਪਛਾਣ ਕੇ ਕਹਿੰਦੇ ਇਹ ਤਾਂ ਕੰਜਰ ਲੱਛੂ ਭੂਤ ਹੀ ਹੋਣਾ । ਕਮਾਲ ਦਾ ਬੰਦਾ ਸੀ ਲੱਛੂ ਭੂਤ ਬੰਦੇ ਦਾ ਬੰਦਾ ਤੇ ਭੂਤ ਦਾ ਭੂਤ । ਸਵੇਰ ਨੂੰ ਜਦ ਕੋਈ ਉੱਸ ਨੂੰ ਕਦੇ ਪੁੱਛ ਬਹਿੰਦਾ ਕਿ ਉਏ ਲੱਛੂ ਤੂੰ ਸੌਂਦਾ ਕਦੋਂ ਤਾਂ ਉਹ ਤੜਾਕ ਦਿੱਤਾ ਉੱਤਰ ਦਿੰਦਾ ਸੌਣ ਨੂੰ ਤੁਸੀਂ ਜੁ ਓ । ਤੁਸੀਂ ਤਾਂ ਸੌਂ ਕੇ ਥਕਾਵਟ ਲਾਹੁੰਦੇ ਓ ਪਰ ਮੈਂ ਤਾਂ ਤੁਹਾਡੇ ਵਹਿਮ ਭਰਮ ਦੂਰ ਕਰਨ ਲਈ ਰਾਤੀਂ ਜਾਗ ਕੇ ਨੀਂਦ ਪੂਰੀ ਕਰਦਾ ਹਾਂ । ਲੋਕੀਂ ਉੱਸ ਨੂੰ ਕਮਲਾ ਸਮਝ ਕੇ ਹੱਸ ਛੱਡਦੇ ।

ਇੱਕ ਰਾਤ ਉਸ ਨੇ ਇਕ ਅਜੀਬ ਹੀ ਕੰਮ ਕੀਤਾ ਇਕ ਵੱਡੇ ਬੋਹੜ ਦੇ ਹੇਠ ਲਾਗਲੀ ਕਬਰ ਤੋਂ ਬਲਦੇ ਦੀਵੇ ਚੁੱਕ ਕੇ ਅਪਨੇ ਆਲੇ ਦੁਆਲੇ ਰੱਖ ਲਏ ਵਿਚਕਾਰ ਆਪ ਬੈਠਾ ਉਹ ਬੜੀਆਂ ਅਜੀਬ ਤਰ੍ਹਾਂ ਦੀਆਂ ਆਵਾਜ਼ ਕੱਢ ਰਿਹਾ ਸੀ ਪਾਣੀ ਦੀ ਵਾਰੀ ਲਾ ਕੇ ਆਂਦੇ ਜਾਂਦੇ ਕਈ ਲੋਕ ਰਸਤਾ ਛੱਡ ਕੇ ਦੂਰੋਂ ਦੀ ਲੰਘ ਕੇ ਜਾਂਦੇ ਤਾਂ ਦਿਨੇ ਇੱਸ ਖੌਫ ਨਾਕ ਦ੍ਰਿਸ਼ ਦੀਆਂ ਗੱਲਾਂ ਜਦ ਕਰਦੇ ਤਾਂ ਉਹ ਕੋਲ ਬੈਠਾ ਮਲਕੜੇ ਹੀ ਮਸਤ ਜਿਹ ਹੋ ਕੇ ਉਨ੍ਹਾਂ ਦੀਆਂ ਗੱਲਾਂ ਸੁਣ ਕੇ ਵਿਚੇ ਵਿੱਚ ਹੱਸਦਾ ਲੋਕ ਉਸ ਦੀ ਹਾਸੀ ਤੋਂ ਇਹ ਸਮਝ ਜਾਂਦੇ ਕਿ ਇਹ ਸਾਰਾ ਕਾਰਾ ਕਰਨ ਵਾਲਾ ਕੋਈ ਹੋਰ ਭੂਤ ਨਹੀਂ ਸਗੋਂ ਪਿੰਡ ਦਾ ਇਹ ਲੱਛੂ ਭੂਤ ਹੀ ਹੋ ਸਕਦਾ । ਲੱਛੂ ਦਾ ਮਤਲਬ ਸਿਰਫ ਲੋਕਾਂ ਨੂੰ ਡਰਾਉਣ ਦਾ ਹੀ ਨਹੀਂ ਸੀ ਹੁੰਦਾ ਸਗੋਂ ਉਹ ਤਾਂ ਲੋਕਾਂ ਦੇ ਮਨਾਂ ਵਿਚੋਂ ਐਵੇਂ ਭੂਤਾਂ ਦਾ ਡਰ ਦੂਰ ਕਰਨ ਦਾ ਹੀ ਹੁੰਦਾ ਸੀ । ਕਈ ਲੋਕਾਂ ਦਾ ਖਿਆਲ ਸੀ ਕਿ ਇਸ ਤਰ੍ਹਾਂ ਕਰਕੇ ਲੱਛੂ ਭੂਤਾਂ ਨੂੰ ਵੱਸ ਕਰਦਾ ਸੀ ਜਾਂ ਉੱਸ ਨੇ ਭੂਤ ਵੱਸ ਕੀਤੇ ਹੋਏ ਸਨ ਜਿਨ੍ਹਾਂ ਨਾਲ ਕਲੋਲ ਕਰਨ ਲਈ ਉਹ ਰਾਤ ਨੂੰ ਇਨ੍ਹਾਂ ਸਨੁੰਸਾਨ ਥਾਂਵਾਂ ਤੇ ਜਾਂਦਾ ਸੀ । ਜਦ ਕੋਈ ਉਸ ਨੂੰ ਇਸ ਬਾਰੇ ਪੁੱਛਦਾ ਤਾਂ ਉਹ ਕਹਿੰਦਾ ਭੂਤ ਨਾ ਤੁਹਾਡੇ ਪਿਓ ਦਾ ਸਿਰ ,ਇਹ ਭੂਤ ਭਾਤ ਮੈਂ ਤਾਂ ਕਦੇ ਵੇਖੇ ਨਹੀਂ ਸਗੋਂ ਮੈਂ ਇਹੋ ਵੇਖਣ ਲਈ ਹੀ ਜਾਂਦਾ ਹਾਂ ਕਿ ਇਹ ਭੂਤ ਜੇ ਹੁੰਦੇ ਹਨ ਤਾਂ ਇਹ ਸਹੁਰੇ ਮੇਰਾ ਤਾਂ ਹੁਣ ਤੱਕ ਕੁੱਝ ਨਹੀਂ ਵਿਗਾੜ ਸਕੇ ਐਵੇਂ ਲੋਕ ਪਤਾ ਨਹੀਂ ਕਿਉਂ ਇਨ੍ਹਾਂ ਦਾ ਡਰ ਮਨਾਂ ਵਿਚ ਲਈ ਬੈਠੇ ਹਨ ।

ਕੁਝ ਦਿਨਾਂ ਤੋਂ ਪਿੰਡ ਵਿੱਚ ਕੋਈ ਨਵਾਂ ਕਾਰਾ ਲੱਛੂ ਭੂਤ ਨਹੀਂ ਸੀ ਕਰ ਸਕਿਆ ਤੇ ਨਾ ਹੀ ਉਹ ਵਿਹਲੜਾਂ ਲਾਗੇ ਕਿਤੇ ਬੈਠਾ ਨਜ਼ਰ ਆਇਆ ਪਤਾ ਲੱਗਾ ਕਿ ਲੱਛੂ ਕੁੱਝ ਦਿਨਾਂ ਤੋਂ ਠੀਕ ਨਹੀਂ ਸੀ ,ਦਰ ਅਸਲ ਰਾਤ ਨੂੰ ਥਾਂ ਕੁ ਥਾਂ ਫਿਰਨ ਨਾਲ ਮੱਛਰਾਂ ਦੇ ਕੱਟਣ ਕਰਕੇ ਉਸ ਨੂੰ ਮਲੇਰੀਆ ਬੁਖਾਰ ਚੜ੍ਹਨ ਕਰਕੇ ਉੱਸ ਨੂੰ ਕੰਬ-2 ਕੇ ਜਦ ਬੁਖਾਰ ਚੜ੍ਹਦਾ ਤਾਂ ਉੱਸ ਦੇ ਘਰ ਦੇ ਸਮਝਦੇ ਕਿ ਲੱਛੂ ਨੂੰ ਕਿਸੇ ਭੂਤ ਦਾ ਸਾਇਆ ਤੰਗ ਕਰਦਾ ਹੈ । ਪਰ ਉੱਸ ਘਰ ਵਾਲੇ ਡਾਕਟਰਾਂ ਦੀ ਬਜਾਏ ਕਿਸੇ ਧਾਗਾ ਤਵੀਤ ,ਹੱਥ ਹੌਲਾ ਕਰਨ ਵਾਲੇ ਸਿਆਣੇ ਕੋਲ ਹੀ ਜਾ ਕੇ ਚਾਰ ਫੂਕਾਂ ਮਰਵਾ ਕੇ ਤੁੰਦਰਸਤ ਹੋਣ ਦਾ ਭਰਮ ਪਾਲਦੇ ਰਹੇ , ਪਰ ਲੱਛੂ ਨੂੰ ਕੋਈ ਭੂਤ ਬਹੀਂ ਸੀ ਚੰਬੜਿਆ ਤੇ ਨਾ ਹੀ ਉੱਹ ਕਿਸੇ ਭੂਤ ਨੂੰ ਚੰਬੜਿਆ ਸੀ । ਸਗੋਂ ਉਹ ਤਾਂ ਲੋਕਾਂ ਦੇ ਮਨਾਂ ਵਿਚੋਂ ਭੂਤ ਪ੍ਰੇਤਾਂ ਦਾ ਵਹਿਮ ਤੇ ਡਰ ਕੱਢਦਾ ਰਾਤਾਂ ਨੂੰ ਥਾਂਵਾਂ ਕੁਥਾਵਾਂ ਤੇ ਘੁੰਮਦਾ ਫਿਰਦਾ ਹੀ ਰੱਬ ਨੂੰ ਪਿਆਰਾ ਹੋ ਗਿਆ । ਉਹ ਮੰਜੇ ਤੇ ਪਿਆ ਮਲੇਰੀਏ ਦੇ ਬੁਖਾਰ ਨਾਲ ਕੰਬਦਾ ਬਥੇਰਾ ਘਰ ਦਿਆਂ ਨੂੰ ਟਾਹਰਾਂ ਮਾਰਦਾ ਕਹਿੰਦਾ ਓਏ ਕੰਜਰੋ ਮੈਂਨੂੰ ਕੋਈ ਭੂਤ ਭਾਤ ਨਹੀਂ ਚੰਬੜਿਆ , ਤੁਸੀਂ ਕਿਸੇ ਚੰਗੇ ਹਕੀਮ ਕੋਲ ਲਿਜਾ ਕੇ ਮੇਰਾ ਇਲਾਜ ਕਰਵਾਓ , ਤਰਲੇ ਕੱਢਦਾ ਪਰ ਕੋਈ ਉੱਸ ਦੀ ਗੱਲ ਨਾ ਸੁਣਦਾ ਸਗੋਂ ਸਾਰਿਆ ਦਾ ਉਸ ਦੇ ਉੱਚੀ-2 ਰੌਲਾ ਪਾਉਣਾ ਭੂਤਾਂ ਬਾਰੇ ਸ਼ੱਕ ਹੋਰ ਪੱਕਾ ਹੁੰਦਾ , ਬੇਸ਼ੱਕ ਉੱਸ ਨੂੰ ਕੋਈ ਭੂਤ ਤਾਂ ਸੀ ਨਹੀਂ ਚਬੰੜਿਆ ਪਰ ਉੱਸ ਨੂੰ ਚੰਬੜਿਆ ਮਲੇਰੀਆ ਭੁਤ ਇਲਾਜ ਖੁਣੋਂ ਜ਼ਰੂਰ ਆਪਣੇ ਨਾਲ ਲੈ ਗਿਆ ।

ਰਵੇਲ ਸਿੰਘ ਇਟਲੀ

 

19/09/2015

ਹੋਰ ਕਹਾਣੀਆਂ  >>    


 
  ਲੱਛੂ ਭੂਤ
ਰਵੇਲ ਸਿੰਘ ਇਟਲੀ
ਦਾਦਾ ਜੀ ਚਲੇ ਗਏ
ਰਵੇਲ ਸਿੰਘ ਇਟਲੀ
ਬ੍ਰੇਕ ਫਾਸਟ
ਰਵੇਲ ਸਿੰਘ ਇਟਲੀ
ਵਲੈਤੀ ਲਹੂ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”, ਇਟਲੀ
ਜੀਵਨ ਦੀ ਬੁਨਿਆਦ
ਅਮਨਦੀਪ ਸਿੰਘ, ਅਮਰੀਕਾ
ਬਿੱਲੀਆਂ
ਲਾਲ ਸਿੰਘ ਦਸੂਹਾ
ਸਭ ਅੱਛਾ ਹੈ
ਅਨਮੋਲ ਕੌਰ, ਕਨੇਡਾ
ਬੋਹੜ ਦੀ ਛਾਂ
ਭਿੰਦਰ ਜਲਾਲਾਬਾਦੀ, ਯੂ ਕੇ
ਚਿੱਟੀ ਬੇਂਈ–ਕਾਲੀ ਬੇਈਂ
ਲਾਲ ਸਿੰਘ ਦਸੂਹਾ
ਤੈਨੂੰ ਦੂਰ ਵਿਆਹੂੰ
ਸਿੰਮੀਪ੍ਰੀਤ ਕੌਰ ਪੁੰਨੀ, ਜਲਾਲਾਬਾਦ
ਓਦੋਂ ਤੇ ਅੱਜ
ਭਿੰਦਰ ਜਲਾਲਾਬਾਦੀ, ਯੂ ਕੇ
ਜ਼ਿੰਦਗੀ ਦੀ ਜੂਹ
ਭਿੰਦਰ ਜਲਾਲਾਬਾਦੀ, ਯੂ ਕੇ
ਫੇਸਬੁੱਕ
ਅਨਮੋਲ ਕੌਰ, ਕਨੇਡਾ
ਸਬਕ
ਸਤਪ੍ਰੀਤ ਸਿੰਘ, ਸ. ਅ. ਸਿੰਘ ਨਗਰ
ਕਿਹਨੂੰ, ਕਿਹਨੂੰ ਭੁੱਲਾਂ?
ਅਨਮੋਲ ਕੌਰ, ਕਨੇਡਾ
ਝਾੜੂ
ਗੁਰਮੇਲ ਬੀਰੋਕੇ, ਕਨੇਡਾ
ਧੰਦਾ ਬਣਾ ਗਿਆ ਬੰਦਾ
ਅਨਮੋਲ ਕੌਰ, ਕਨੇਡਾ
ਅੰਮ੍ਰਿਤ ਦੇ ਸੋਮੇ
ਸੁਰਜੀਤ ਸਿੰਘ ਭੁੱਲਰ, ਅਮਰੀਕਾ
ਖੂਹ ਦੇ ਡੱਡੂ
ਰਵੀ ਸੱਚਦੇਵਾ, ਆਸਟੇ੍ਲੀਆ
ਘਰ ਵਾਪਸੀ
ਸੁਰਜੀਤ ਸਿੰਘ ਭੁੱਲਰ, ਅਮਰੀਕਾ
ਸੋਗ
ਰੂਪ ਢਿੱਲੋਂ, ਲੰਡਨ
ਉਹ ਮੂਵ ਹੋ ਗਈ
ਅਨਮੋਲ ਕੌਰ, ਕਨੇਡਾ
ਗੋਲਡੀਲੌਕਸ ਤੇ ਤਿੰਨ ਰਿੱਛ
ਅਮਨਦੀਪ ਸਿੰਘ, ਅਮਰੀਕਾ
ਸਾਰੋ-ਛੈ
ਲਾਲ ਸਿੰਘ ਦਸੂਹਾ, ਹੁਸ਼ਿਆਰਪੁਰ
ਵਿਗਿਆਨ ਗਲਪ ਕਹਾਣੀ
ਨੀਲੀ ਰੌਸ਼ਨੀ 2
ਅਮਨਦੀਪ ਸਿੰਘ , ਬੌਸਟਨ, ਅਮਰੀਕਾ
ਵਿਗਿਆਨ ਗਲਪ ਕਹਾਣੀ
ਨੀਲੀ ਰੌਸ਼ਨੀ (1)
ਅਮਨਦੀਪ ਸਿੰਘ , ਬੌਸਟਨ, ਅਮਰੀਕਾ
baybus1ਬੇਵੱਸ ਪ੍ਰਦੇਸੀ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’, ਇਟਲੀ
ਵੇ ਲੋਕੋ
ਅਨਮੋਲ ਕੌਰ, ਕਨੇਡਾ
ਸਸਤੇ ਬੰਦੇ
ਡਾ. ਸਾਥੀ ਲੁਧਿਆਣਵੀ, ਲੰਡਨ
 

hore-arrow1gif.gif (1195 bytes)


Terms and Conditions
Privacy Policy
© 1999-2015,  5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2015,  5abi.com