ਉਡੀਕ ਅਜੇ ਬਾਕੀ ਹੈ...
ਪਰਮਿੰਦਰ ਕੌਰ, ਅੰਬਾਲਾ  (08/02/2018)

parminder


ਅੱਜ ਉਹ ਮੈਨੂੰ ਮਿਲਣ ਲਈ ਆ ਰਿਹਾ ਸੀ ਪੂਰੇ ਪੱਚੀ ਸਾਲਾਂ ਬਾਅਦ। ਮੈਂ ਬਹੁਤ ਖੁਸ਼ ਸੀ ਕਿ ਮੇਰਾ ਪਹਿਲਾ ਪਿਆਰ, ਜਿਸ ਨੂੰ ਮੈਂ ਇੰਨੇ ਸਾਲਾਂ ਤੋਂ ਆਪਣੇ ਦਿਲ ਵਿਚ ਸਾਂਭੀ ਬੈਠੀ ਸਾਂ, ਮੈਨੂੰ ਮਿਲਣ ਲਈ ਆ ਰਿਹਾ ਸੀ। ਉਸਨੇ ਜਦੋਂ ਮੈਨੂੰ ਫ਼ੋਨ ਤੇ ਪੁੱਛਿਆ।
‘ਮੈਂ, ਤੈਨੂੰ ਮਿਲਣ ਲਈ ਆ ਸਕਦਾ ਹਾਂ?’
‘ਹਾਂ, ਕਿਉਂ ਨਹੀਂ।’
‘ਅੱਜ ਮਿਲਦੇ ਹਾਂ, ਆਪਾਂ।’ ਉਹ ਵੀ ਮੈਨੂੰ ਮਿਲਣ ਲਈ ਬੇਤਾਬ ਲੱਗਦਾ ਸੀ।
‘ਹਾਂ ਆ ਜਾਣਾ।’ ਮੈਂ ਵੀਂ ਹਾਮੀ ਪ੍ਰਗਟਾਉਂਦਿਆਂ ਕਿਹਾ।
‘ਕਿੱਥੇ?’
‘ਮੇਰੇ ਦਫ਼ਤਰ ਆ ਜਾਣਾ।’
‘ਠੀਕ ਹੈ।’ ਇੰਨਾ ਆਖ ਕੇ ਅਸੀਂ ਦੋਹਾਂ ਨੇ ਫ਼ੋਨ ਰੱਖ ਦਿੱਤੇ।

ਫੇਰ ਮੈਨੂੰ ਯਾਦ ਆਇਆ ਕਿ ਅੱਜ ਤਾਂ ਛੁੱਟੀ ਹੈ। ਪਰ ਮੈਂ ਆਪਣੇ ਪਿਆਰ ਨੂੰ ਦੇਖਣ ਲਈ ਬੇਤਾਬ ਸੀ। ਸੋਚਿਆ ਕਿ ਚਾਹੇ ਦਫ਼ਤਰ ਦੇ ਚੌਂਕੀਦਾਰ ਕੋਲ ਕੋਈ ਵੀ ਬਹਾਨਾ ਕਿਉਂ ਨਾ ਲਾਉਣਾ ਪਵੇ ਪਰ ਅੱਜ ਉਸ ਨੂੰ ਮਿਲਣਾ ਹੀ ਹੈ। ਇਹ ਸੋਚਦਿਆਂ ਮੈਂ ਛੇਤੀ- ਛੇਤੀ ਤਿਆਰ ਹੋਣ ਲੱਗੀ। ਇਹ ਵੀ ਪਤਾ ਨਹੀਂ ਲੱਗ ਰਿਹਾ ਸੀ ਕਿ ਕਿਹੜਾ ਸੂਟ ਪਾਵਾਂ। ਫਿਰ ਮੈਂ ਆਪਣੀ ਪਸੰਦ ਦਾ ਇੱਕ ਸੂਟ ਕੱਢਿਆ ਇਹ ਸੋਚ ਕੇ ਕਿ ਜੇਕਰ ਇਹ ਸੂਟ ਮੈਨੂੰ ਪਸੰਦ ਹੈ ਤਾਂ ਉਸਨੂੰ ਵੀ ਸੋਹਣਾ ਲੱਗੂਗਾ। ਤਿਆਰ ਹੋ ਕੇ ਇਹ ਸੋਚਦੀ ਹੋਈ ਕਿ ਪਤਾ ਨਹੀਂ ਅੱਜ ਪੱਚੀ ਸਾਲਾਂ ਬਾਅਦ ਉਹ ਕਿਹੋ ਜਿਹਾ ਲਗੇਗਾ, ਮੈਂ ਉਸ ਨੂੰ ਜੀ ਭਰ ਕੇ ਦੇਖ ਵੀ ਸਕਾਂਗੀ ਕਿ ਨਹੀਂ। ਇਹਨਾਂ ਖਿਆਲਾਂ ਵਿਚ ਗੁਆਚੀ ਹੋਈ ਕਾਹਲੇ- ਕਾਹਲੇ ਕਦਮ ਪੁੱਟਦੀ ਦਫ਼ਤਰ ਵੱਲ ਨੂੰ ਤੁਰ ਪਈ।

ਮੈਨੂੰ ਅੱਜ ਵੀ ਲੱਗ ਰਿਹਾ ਸੀ ਕਿ ਜਿਵੇਂ ਇਹ ਗੱਲ ਕੱਲ੍ਹ ਦੀ ਹੀ ਹੋਵੇ। ਚੰਗੀ ਤਰ੍ਹਾਂ ਯਾਦ ਹੈ ਕਿ ਕਿਵੇਂ ਪਹਿਲੇ ਦਿਨ ਅਸੀਂ ਇੱਕ ਪ੍ਰੋਗਰਾਮ ਤੇ ਮਿਲੇ ਸੀ। ਪਹਿਲੀ ਨਜ਼ਰ ਹੀ ਮੈਨੂੰ ਉਹ ਬਹੁਤ ਚੰਗਾ ਲੱਗਾ ਸੀ ਅਤੇ ਸ਼ਾਇਦ ਮੈਂ ਵੀ ਉਸ ਨੂੰ।

ਸਾਡੀ ਨੇੜਤਾ ਵੱਧ ਗਈ ਅਤੇ ਅਸੀਂ ਇੱਕ- ਦੂਜੇ ਨੂੰ ਦਿਲੋਂ ਚਾਹੁਣ ਲੱਗੇ। ਪਤਾ ਹੀ ਨਹੀਂ ਲੱਗਾ ਕਿ ਕਦੋਂ ਪਿਆਰ ਹੋ ਗਿਆ। ਅਸੀਂ ਇੱਕ- ਦੂਜੇ ਦੇ ਅੱਗੇ ਆਪਣੇ ਰੂਹਾਨੀ ਪਿਆਰ ਦਾ ਇਜ਼ਹਾਰ ਨਾ ਕੀਤਾ। ਬੱਸ ਸਾਡਾ ਪਿਆਰ ਦੋ ਰੂਹਾਂ ਦਾ ਪਿਆਰ ਸੀ। ਯੂਨੀਵਰਸਿਟੀ ਦਾ ਉਹ ਪ੍ਰੋਗਰਾਮ ਤਿੰਨ ਦਿਨ ਚੱਲਿਆ ਤੇ ਉਸ ਤੋਂ ਬਾਅਦ ਉਹ ਆਪਣੇ ਘਰ ਤੇ ਮੈਂ ਆਪਣੇ ਘਰ। ਉਸ ਸਮੇਂ ਫੋ਼ਨ ਦਾ ਕੋਈ ਖ਼ਾਸ ਚਲਨ ਨਹੀਂ ਸੀ। ਪਰ ਮੈਂ ਹਰ ਵਕਤ ਉਸਦੇ ਬਾਰੇ ਹੀ ਸੋਚਦੀ ਰਹਿੰਦੀ। ਬਹੁਤ ਦਿਲ ਕਰਦਾ ਕਿ ਉਸ ਨੂੰ ਦੇਖਾਂ, ਪਰ ਕੋਈ ਸਬੱਬ ਨਾ ਬਣਦਾ। ਮੈਨੂੰ ਹਰ ਥਾਂ ਤੇ ਬੱਸ ਉਹੀ ਨਜ਼ਰ ਆਉਂਦਾ। ਕਾਲਜ ਜਾਂਦੀ ਤਾਂ ਵੀਂ ਮੈਨੂੰ ਹਰ ਥਾਂ ਤੇ ਖੜ੍ਹਾ ਦਿੱਸਦਾ। ਮੈਂ ਪਰੇਸ਼ਾਨ ਹੋ ਗਈ। ਮਿਲਣ ਦੀ ਤਾਂਘ ਹੋਰ ਵੀ ਵੱਧ ਗਈ।
ਮੇਰੀ ਐੱਮ. ਏ. ਦੀ ਪੜ੍ਹਾਈ ਪੂਰੀ ਹੋ ਚੁੱਕੀ ਸੀ। ਕਾਲਜ ਵਿਚ ਮੇਰਾ ਅਖ਼ੀਰਲਾ ਦਿਨ ਸੀ। ਮੈਂ ਸੋਚ ਰਹੀ ਸੀ ਕਿ ਕਿਵੇਂ ਉਸ ਨੂੰ ਮਿਲਾਂ? ਇਹ ਸੋਚਦੀ- ਸੋਚਦੀ ਮੈਂ ਆਪਣੇ ਘਰ ਆ ਗਈ। ਪਰ ਉਸ ਨੂੰ ਮਿਲਣ ਦੀ ਤਾਂਘ ਦਿਨੋਂ- ਦਿਨ ਵੱਧਣ ਲੱਗੀ। ਆਖ਼ਰ ਮੇਰੀ ਐੱਮ. ਏ. ਕਲਾਸ ਦਾ ਨਤੀਜਾ ਆ ਗਿਆ।

ਅੱਜ ਮੈਂ ਯੂਨੀਵਰਸਿਟੀ ਵਿਚ ਇੱਕ ਹੋਰ ਐੱਮ. ਏ. ਵਿਚ ਦਾਖ਼ਲਾ ਲੈਣ ਜਾ ਰਹੀ ਸੀ, ਸਿਰਫ਼ ਉਸਦੇ ਕਰਕੇ। ਕਿਉਂਕਿ ਉਹ ਵੀ ਯੂਨੀਵਰਸਿਟੀ ਵਿਚ ਪੜ੍ਹਦਾ ਸੀ। ਮੈਂ ਉਸ ਨੂੰ ਹਰ ਰੋਜ਼ ਦੇਖਣਾ ਚਾਹੁੰਦੀ ਸੀ। ਪਹਿਲੇ ਹੀ ਦਿਨ ਮੇਰੀ ਮੁਲਾਕਾਤ ਉਸਦੇ ਨਾਲ ਹੋ ਗਈ। ਅਸੀਂ ਕੈਫ਼ੇ ਹਾਊਸ ਦੇ ਅੱਗੇ ਇੱਕ ਬੈਂਚ ਤੇ ਬੈਠ ਕੇ ਕੌਫ਼ੀ ਪੀਤੀ ਅਤੇ ਗੱਲਾਂਬਾਤਾਂ ਵਿਚ ਰੁਝ ਗਏ।

‘ਸਿਮਰਨ, ਤੂੰ ਤਾਂ ਆਪਣੀ ਪੜ੍ਹਾਈ ਪੂਰੀ ਕਰ ਲਈ ਸੀ, ਹੁਣ ਯੂਨੀਵਰਸਿਟੀ ’ਚ ਕਿਵੇਂ?’ ਉਸਨੇ ਮੈਨੂੰ ਸਵਾਲ ਪੁੱਛਿਆ।
‘ਦੂਜੀ ਐੱਮ. ਏ. ਕਰਨ ਲਈ!’ ਮੈਂ ਅਸਲ ਗੱਲ ਦੱਸਣਾ ਨਹੀਂ ਸੀ ਚਾਹੁੰਦੀ।
‘ਨਹੀਂ, ਮੈਨੂੰ ਪਤਾ ਹੈ...’ ਉਸਨੇ ਹੱਸਦਿਆਂ ਕਿਹਾ।
‘ਕੀ ਪਤਾ ਹੈ, ਤੈਨੂੰ?’ ਮੈਂ ਕਾਹਲੀ ਨਾਲ ਪੁੱਛਿਆ, ਜਿਵੇਂ ਮੇਰੀ ਚੋਰੀ ਫੜੀ ਗਈ ਹੋਵੇ।
‘ਇਹੀ ਕਿ ਤੂੰ ਮੈਨੂੰ ਪਸੰਦ ਕਰਦੀ ਏਂ, ਇਸ ਲਈ ਦੂਜੀ ਐੱਮ. ਏ. ਦਾ ਬਹਾਨਾ...!’ ਉਸਨੇ ਮੇਰੇ ਦਿਲ ਦੀ ਗੱਲ ਜਾਣ ਲਈ ਸੀ।
‘ਹਾਂ, ਮੈਂ ਤੈਨੂੰ ਪਸੰਦ ਕਰਦੀ ਹਾਂ... ਤੇ ਤੂੰ!’ ਮੈਂ ਉਸਦੇ ਦਿਲ ਦੀ ਗੱਲ ਜਾਨਣਾ ਚਾਹੁੰਦੀ ਸੀ।
‘ਹਾਂ, ਮੈਂ ਵੀ ਤੈਨੂੰ ਪਿਆਰ ਕਰਦਾ ਹਾਂ।’ ਉਸਨੇ ਆਪਣੇ ਹੱਥਾਂ ਨਾਲ ਮੇਰਾ ਹੱਥ ਘੁੱਟ ਲਿਆ।

ਯੂਨੀਵਰਸਿਟੀ ਦੇ ਦੋ ਨੰਬਰ ਹੋਸਟਲ ਵਿਚ ਮੈਨੂੰ ਕਮਰਾ ਮਿਲ ਗਿਆ। ਮੇਰੀ ਰੂਮਮੇਟ ਵੀ ਮੇਰੇ ਹੀ ਪਿੰਡ ਦੀ ਕੁੜੀ ਸੀ ਜੋ ਕਿ ਪਹਿਲਾਂ ਹੀ ਯੂਨੀਵਰਸਿਟੀ ਵਿਚ ਐੱਮ. ਏ. ਕਰ ਰਹੀ ਸੀ ਅਤੇ ਉਸਦੀ ਜਮਾਤੀ ਵੀ ਸੀ, ਜਿਸ ਨੂੰ ਮੈਂ ਪਿਆਰ ਕਰਦੀ ਸਾਂ। ਦਿਨ ਲੰਘਦੇ ਗਏ। ਅਸੀਂ ਇਕ- ਦੂਜੇ ਨੂੰ ਮਿਲਦੇ ਤੇ ਹਮੇਸ਼ਾ ਇਕੱਠੇ ਰਹਿਣ ਦਾ ਵਾਅਦਾ ਕਰਦੇ। ਸਾਡਾ ਪਿਆਰ ਬਿਲਕੁਲ ਪਵਿੱਤਰ ਸੀ। ਮੈਂ ਹਮੇਸ਼ਾ ਉਸਦੀ ਜੀਵਨ- ਸਾਥਣ ਬਨਣ ਦੇ ਸੁਪਨੇ ਦੇਖਦੀ। ਸੋਚਦੀ ਕਿ ਜਿਸ ਦਿਨ ਮੇਰਾ ਇਸਦੇ ਨਾਲ ਵਿਆਹ ਹੋਵੇਗਾ ਮੈਂ ਦੁਨੀਆਂ ਦੀ ਸਭ ਤੋਂ ਖੁਸ਼ਕਿਸਮਤ ਕੁੜੀ ਹੋਵਾਂਗੀ। ਦਿਨ ਤੀਆਂ ਵਰਗੇ ਲੰਘਣ ਲੱਗੇ। ਮੈਨੂੰ ਹਰ ਸ਼ਾਮ ਨੂੰ ਉਸਦਾ ਇੰਤਜ਼ਾਰ ਰਹਿੰਦਾ ਕਿ ਉਹ ਮੈਨੂੰ ਮਿਲਣ ਆਵੇਗਾ। ਮੈਂ ਬਹੁਤ ਖੁਸ਼ ਸੀ। ਹਰ ਰੋਜ਼ ਸ਼ਾਮ ਨੂੰ ਹੋਸਟਲ ਵਿਚ ਮੇਰਾ ਕਮਰਾ ਨੰਬਰ ਬੋਲ ਕੇ ਮੇਰੇ ਨਾਮ ਦੀ ਆਵਾਜ਼ ਪੈਂਦੀ ਤੇ ਮੈਂ ਭੱਜੀ- ਭੱਜੀ ਜਾਂਦੀ। ਉਸ ਨੂੰ ਦੇਖ ਕੇ ਮੇਰੇ ਕਾਲਜੇ ਠੰਡ ਪੈ ਜਾਂਦੀ।

ਇੱਕ ਦਿਨ ਮੇਰੀ ਰੂਮਮੇਟ ਨੇ ਦੱਸਿਆ ਕਿ ਸਾਡੇ ਵਿਭਾਗ ਦਾ ਟੂਰ ਜਾ ਰਿਹਾ ਹੈ, ਜਿਸ ਵਿਚ ‘ਤੇਰੇ ਵਾਲਾ’ ਵੀ ਜਾ ਰਿਹਾ ਹੈ। ਪਰ ਮੈਂ ਹੈਰਾਨ ਸੀ ਕਿ ਉਸਨੇ ਮੈਨੂੰ ਕਿਉਂ ਨਹੀਂ ਦੱਸਿਆ? ਫਿਰ ਸੋਚਿਆ ਕਿ ਭੁੱਲ ਗਿਆ ਹੋਵੇਗਾ। ਟੂਰ ਜਾ ਕੇ, ਵਾਪਸ ਵੀ ਆ ਚੁੱਕਿਆ ਸੀ ਪਰ ਉਹ ਮੈਨੂੰ ਮਿਲਣ ਨਹੀਂ ਆਇਆ। ਮੇਰੀ ਸਹੇਲੀ ਨੇ ਮੈਨੂੰ ਦੱਸਿਆ ਕਿ ਟੂਰ ਦੇ ਦੌਰਾਨ ਉਹ ਜਿਆਦਾਤਰ ਸਾਡੀ ਇੱਕ ਜੂਨੀਅਰ ਕੁੜੀ ਨਾਲ ਹੀ ਰਿਹਾ। ਪਰ ਮੈਂ ਇਸ ਨੂੰ ਕੋਈ ਜਿਆਦਾ ਗੰਭੀਰਤਾ ਨਾਲ ਨਹੀਂ ਲਿਆ। ਮੈਂ ਹਰ ਸ਼ਾਮ ਨੂੰ ਉਸਦੀ ਉਡੀਕ ਕਰਦੀ ਪਰ ਅਚਾਨਕ ਅੱਜ ਮੇਰੇ ਕਮਰੇ ਦੇ ਨਾਲ ਵਾਲੇ ਕਮਰੇ ਵਿਚੋਂ ਉਸੇ ਕੁੜੀ ਦਾ ਨਾਮ ਲੈ ਕੇ ਆਵਾਜ਼ ਪਈ। ਮੇਰੀ ਰੂਮਮੇਟ ਨੇ ਦੱਸਿਆ ਕਿ ਜਿਸ ਨੂੰ ਤੂੰ ਪਿਆਰ ਕਰਦੀ ਹੈਂ ਉਹ ਅੱਜ ਉਸੇ ਕੁੜੀ ਨੂੰ ਮਿਲਣ ਆਇਆ ਹੈ। ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਪਰ ਜਦੋਂ ਮੈਂ ਜਾ ਕੇ ਦੇਖਿਆ ਤਾਂ ਉਹ ਸਾਡੇ ਹੋਸਟਲ ਦੇ ਸਾਹਮਣੇ ਵਾਲੇ ਪਾਰਕ ਵਿਚ ਉਸੇ ਕੁੜੀ ਨਾਲ ਬੈਠਾ ਸੀ। ਦੇਖ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਮੈਨੂੰ ਸਮਝ ਨਹੀਂ ਲੱਗ ਰਿਹਾ ਸੀ ਕਿ ਮੈਂ ਕੀ ਕਰਾਂ? ਮੈਂ ਉਸਦੇ ਕੋਲ ਗਈ ਅਤੇ ਬਿਨਾਂ ਕੁਝ ਸੋਚਿਆਂ ਉਹਦੇ ਨਾਲ ਉਲਝ ਗਈ ਅਤੇ ਨਾਲ ਹੀ ਇਹ ਵੀ ਕਹਿ ਦਿੱਤਾ ਕਿ ਤੂੰ ਮੈਨੂੰ ਧੋਖਾ ਦਿੱਤਾ ਹੈ ਰੱਬ ਕਰੇ ਤੈਨੂੰ ਕਿਤੇ ਵੀ ਢੋਈ ਨਾ ਮਿਲੇ।

ਮੈਂ ਬਹੁਤ ਪਰੇਸ਼ਾਨ ਰਹਿਣ ਲੱਗੀ। ਹੁਣ ਮੇਰਾ ਕਿਤੇ ਵੀ ਦਿਲ ਨਾ ਲੱਗਦਾ। ਜੀ ਕਰਦਾ ਕਿ ਕਿਤੇ ਚਲੀ ਜਾਵਾਂ। ਸਭ ਬੇਗਾਨਾ- ਬੇਗਾਨਾ ਜਿਹਾ ਲੱਗਦਾ। ਮੈਨੂੰ ਲੱਗਦਾ ਕਿ ਯੂਨੀਵਰਸਿਟੀ ਦੀ ਹਰ ਇਕ ਚੀਜ਼ ਮੈਨੂੰ ਚਿੜ੍ਹਾ ਰਹੀ ਹੋਵੇ। ਇੱਕ ਦਿਨ ਮੈਂ ਆਪਣੀ ਐੱਮ. ਏ. ਦੀ ਪੜ੍ਹਾਈ ਵਿੱਚੇ ਛੱਡ ਕੇ ਆਪਣੇ ਘਰ ਆ ਗਈ।

ਦਿਨ ਬੀਤਦੇ ਗਏ, ਜਖ਼ਮਾਂ ਤੇ ਖਰਿੰਡ ਆਉਣ ਲੱਗਿਆ। ਪਰ ਜਖ਼ਮ ਅੰਦਰੋਂ- ਅੰਦਰ ਅੱਲਾ ਰਿਹਾ। ਮੇਰੇ ਘਰਦਿਆਂ ਮੇਰਾ ਵਿਆਹ ਕਰ ਦਿੱਤਾ। ਮੇਰਾ ਸਹੁਰਾ ਪਰਿਵਾਰ ਬਹੁਤ ਚੰਗਾ ਸੀ। ਸਾਰੇ ਮੈਨੂੰ ਬਹੁਤ ਪਿਆਰ ਕਰਦੇ ਸਨ। ਮੇਰੀ ਸੱਸ ਮੈਨੂੰ ਘਰੋਂ ਬਾਹਰ ਨਾ ਜਾਣ ਦਿੰਦੀ ਤੇ ਅਕਸਰ ਹੀ ਆਖਦੀ ‘ਪੁੱਤ, ਤੈਨੂੰ ਨਜ਼ਰ ਲੱਗ ਜਾਵੇਗੀ।’ ਸਭ ਕੁਝ ਬਹੁਤ ਵਧੀਆ ਸੀ ਪਰ ਮੈਂ ਚਾਹੁੰਦੀ ਹੋਈ ਵੀ ਉਸ ਨੂੰ ਭੁਲਾ ਨਹੀਂ ਪਾਈ। ਉਹ ਮੇਰੇ ਦਿਲ ਦੇ ਇੱਕ ਕੋਨੇ ਵਿਚ ਹਮੇਸ਼ਾ ਬੈਠਾ ਰਹਿੰਦਾ। ਮੈਂ ਉਸ ਨੂੰ ਭੁਲਾਉਣ ਦੀ ਬਹੁਤ ਕੋਸਿ਼ਸ਼ ਕੀਤੀ ਪਰ ਸਭ ਬੇਅਰਥ। ਜਦੋਂ ਵੀ ਕਿਤੇ ਮੈਨੂੰ ਉਸਦੇ ਸ਼ਹਿਰ ਦਾ ਕੋਈ ਬੰਦਾ ਮਿਲਦਾ ਤਾਂ ਮੈਂ ਉਸਦੇ ਬਾਰੇ ਜ਼ਰੂਰ ਪੁੱਛਦੀ ਪਰ ਕਿਤੋਂ ਵੀ ਉਸਦਾ ਪਤਾ ਨਹੀਂ ਲੱਗਿਆ।

ਇੱਕ ਦਿਨ ਸ਼ੋਸ਼ਲ- ਮੀਡੀਆ ਦੇ ਜ਼ਰੀਏ ਉਹ ਮੈਨੂੰ ਮਿਲ ਗਿਆ। ਮੈਂ ਸਭ ਤੋਂ ਪਹਿਲਾਂ ਉਸਦੀ ਪਤਨੀ ਦੀ ਫੋ਼ਟੋ ਦੇਖਣੀ ਚਾਹੀ। ਮੈਂ ਇਹ ਜਾਨਣਾ ਚਾਹੁੰਦੀ ਸੀ ਕਿ ਉਸਦੀ ਜੀਵਨਸਾਥੀ ਉਹੋ ਹੀ ਕੁੜੀ ਹੈ ਜਾਂ ਕੋਈ ਹੋਰ। ਪਰ ਮੇਰੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ ਜਦੋਂ ਮੈਂ ਦੇਖਿਆ ਕਿ ਉਸਦੀ ਪਤਨੀ ਕੋਈ ਹੋਰ ਹੈ, ਉਹ ਕੁੜੀ ਨਹੀਂ। ਮੇਰੇ ਦਿਲ ਨੂੰ ਬੜਾ ਸਕੂਨ ਮਿਲਿਆ। ਅਸੀਂ ਪੂਰੇ ਪੱਚੀ ਸਾਲਾਂ ਬਾਅਦ ਫਿਰ ਦੋਸਤ ਬਣ ਗਏ। ਫੋ਼ਨ ਦੇ ਰਾਹੀਂ ਗੱਲਾਂਬਾਤਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਇਸ ਦੌਰਾਨ ਉਸਨੇ ਮੈਨੂੰ ਦੱਸਿਆ ਕਿ ਜਿਸ ਕੁੜੀ ਖ਼ਾਤਰ ਤੈਨੂੰ ਮੈਂ ਛੱਡ ਕੇ ਗਿਆ ਸੀ, ਉਸਨੇ ਮੇਰੇ ਨਾਲ ਬਹੁਤ ਵੱਡਾ ਧੋਖ਼ਾ ਕੀਤਾ ਅਤੇ ਕਿਸੇ ਹੋਰ ਨਾਲ ਵਿਆਹ ਕਰਵਾ ਲਿਆ। ਇਹ ਵੀ ਦੱਸਿਆ ਕਿ ਮੈਨੂੰ ਉਸ ਦਿਨ ਤੇਰਾ ਦਿੱਤਾ ਸਰਾਪ ਵੀ ਯਾਦ ਆਇਆ।

ਪਰ ਅੱਜ ਜਦੋਂ ਉਹ ਮੈਨੂੰ ਮਿਲਣ ਆ ਰਿਹਾ ਸੀ ਤਾਂ ਮੇਰੇ ਮਨ ਵਿਚ ਉਸ ਪ੍ਰਤੀ ਉਹੀ ਪਿਆਰ ਸੀ ਜੋ ਅੱਜ ਤੋਂ ਪੱਚੀ ਸਾਲ ਪਹਿਲਾਂ ਸੀ। ਸੋਚਦੀ- ਸੋਚਦੀ ਪਤਾ ਹੀ ਨਾ ਲੱਗਾ ਕਿ ਕਦੋਂ ਮੈਂ ਦਫ਼ਤਰ ਪਹੁੰਚ ਗਈ। ਚੌਂਕੀਦਾਰ ਨੂੰ ਕਿਹਾ।
‘ਨਰੇਸ਼, ਜੇ ਕੋਈ ਗੱਡੀ ਆਵੇ ਤਾਂ ਗੇਟ ਖੋਲ ਦੇਣਾ।’
‘ਜੀ ਮੈਡਮ, ਕੀ ਗੱਲ ਕੋਈ ਗੇਸਟ ਆ ਰਹੇ ਨੇ?’
‘ਹਾਂ, ਚੰਡੀਗੜ੍ਹ ਤੋਂ ਸਰਕਾਰੀ ਕੰਮ ਲਈ ਕਿਸੇ ਅਫ਼ਸਰ ਨੇ ਆਉਣਾ ਹੈ।’ ਮੈਂ ਚੌਂਕੀਦਾਰ ਨੂੰ ਝੂਠ ਬੋਲ ਦਿੱਤਾ।
‘ਜੀ ਮੈਡਮ।’ ਆਖ ਕੇ ਉਹ ਮੁੜ ਆਪਣੀ ਕੁਰਸੀ ਤੇ ਬੈਠ ਗਿਆ।

ਮੈਂ ਆਪਣੇ ਕਮਰੇ ਵਿਚ ਆ ਕੇ ਬੈਠ ਗਈ। ਮੇਰੀਆਂ ਨਿਗਾਹਾਂ ਗੇਟ ਵੱਲ ਹੀ ਟਿਕੀਆਂ ਹੋਈਆਂ ਸਨ।
ਅਚਾਨਕ ਇੱਕ ਕਾਰ ਆ ਕੇ ਰੁਕੀ ਤੇ ਚੌਂਕੀਦਾਰ ਦੇ ਗੇਟ ਖੋਲਣ ਤੇ ਅੰਦਰ ਆ ਗਈ। ਮੇਰੀਆਂ ਨਿਗਾਹਾਂ ਕਾਰ ਦੀ ਖਿੜਕੀ ਵੱਲ ਹੀ ਟਿਕੀਆਂ ਹੋਈਆਂ ਸਨ। ਜਿਉਂ ਹੀ ਉਹ ਖਿੜਕੀ ਖੋਲ ਕੇ ਬਾਹਰ ਆਇਆ, ਉਸਦੇ ਹੱਥਾਂ ਵਿਚ ਗੁਲਾਬ ਦੇ ਫੁੱਲਾਂ ਦਾ ਗੁਲਦਸਤਾ ਸੀ। ਮੈਂ ਵੀ ਉੱਠ ਕੇ ਆਪਣੇ ਦਫ਼ਤਰ ਤੋਂ ਬਾਹਰ ਆ ਗਈ ਤਾਂ ਉਸਨੇ ਮੇਰੇ ਹੱਥਾਂ ਵਿਚ ਫੁੱਲਾਂ ਵਾਲਾ ਗੁਲਦਸਤਾ ਫੜਾ ਦਿੱਤਾ।

‘ਮੇਰੇ ਸੱਚੇ ਪਿਆਰ ਨੂੰ ਕਿਉਂ ਠੁਕਰਾਇਆ ਤੂੰ?’ ਮੈਂ ਉਸ ਨੂੰ ਪਹਿਲਾ ਸਵਾਲ ਗੁੱਸੇ ਨਾਲ ਪੁੱਛਿਆ।
‘ਮੈਨੂੰ ਮੁਆਫ਼ ਕਰ ਸਿਮਰਨ, ਮੈਥੋਂ ਬਹੁਤ ਵੱਡੀ ਗਲਤੀ ਹੋ ਗਈ।’ ਉਸਨੇ ਮੈਨੂੰ ਆਪਣੇ ਕਲਾਵੇ ਵਿਚ ਲੈਂਦਿਆਂ ਕਿਹਾ।
‘ਝੂਠਾ।’
‘ਮੁਆਫ਼ ਕਰ ਹੁਣ।’
‘ਪਰ!’
‘ਸਿਮਰਨ, ਉਸ ਉਮਰ ’ਚ ਸੱਚੇ ਪਿਆਰ ਦੀ ਪਛਾਣ ਨਹੀਂ ਸੀ ਮੈਨੂੰ, ਇਸ ਲਈ ਪੱਚੀ ਸਾਲ ਵਿਯੋਗ ਦੀ ਅੱਗ ਵਿਚ ਸੜਿਆ ਹਾਂ, ਹੁਣ ਮੁਆਫ਼ ਕਰ ਮੈਨੂੰ।’
‘ਮੈਂ ਵੀ ਤਾਂ ਸੜੀ ਹਾਂ ਵਿਯੋਗ ਦੀ ਅੱਗ ਵਿਚ।’
‘ਹਾਂ ਮੈਨੂੰ ਅਹਿਸਾਸ ਹੈ।’
‘ਅੱਛਾ।’
‘ਇੱਕ ਗੱਲ ਹੋਰ, ਮੈਨੂੰ ਆਪਣੇ ਸਰਾਪ ਤੋਂ ਮੁਕਤ ਕਰ।’
‘ਕਿਉਂ?’
‘ਸਾਡਾ ਪਿਆਰ ਰੂਹਾਂ ਦਾ ਪਿਆਰ ਹੈ, ਮੈਂ ਤੈਨੂੰ ਹਮੇਸ਼ਾ ਪਿਆਰ ਕੀਤਾ ਹੈ ਅਤੇ ਕਰਦਾ ਰਹਾਂਗਾ।’ ਉਸਦੀਆਂ ਅੱਖਾਂ ਵਿਚ ਪਛਤਾਵੇ ਦੇ ਹੰਝੂ ਸਾਫ਼ ਝਲਕ ਰਹੇ ਸਨ।
ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਮੈਂ ਕਦੋਂ ਉਸਨੂੰ ਘੁੱਟ ਦੇ ਗਲਵਕੜੀ ਵਿਚ ਲੈ ਲਿਆ। ਮੇਰੀਆਂ ਵੀਂ ਅੱਖਾਂ ਵਿਚੋਂ ਹੰਝੂ ਵਹਿ ਤੁਰੇ। ਮੈਨੂੰ ਲੱਗ ਰਿਹਾ ਸੀ ਜਿਵੇਂ ਅੱਜ ਤਾਂ ਉਹ ਮੈਨੂੰ ਮਿਲ ਗਿਆ ਹੈ ਪਰ ਉਸ ਨੂੰ ਸੰਪੂਰਨ ਪਾਉਣ ਦੀ ਮੇਰੀ ਉਡੀਕ ਅਜੇ ਬਾਕੀ ਹੈ...

ਪੰਜਾਬੀ ਅਧਿਆਪਕਾ,
ਸ.ਸ.ਸ.ਸਕੂਲ ਬਲਦੇਵ ਨਗਰ, ਅੰਬਾਲਾ ਸ਼ਹਿਰ।
ਮੋਬਾ. 094163- 07483

 

ਨੱਨ੍ਹੀ ਕਹਾਣੀ >>          ਹੋਰ ਕਹਾਣੀਆਂ  >>    


 
  udeekਉਡੀਕ ਅਜੇ ਬਾਕੀ ਹੈ...
ਪਰਮਿੰਦਰ ਕੌਰ, ਅੰਬਾਲਾ 
ਕੰਨਿਆ- ਪੂਜਨ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ
ਆਈਸੋਲੇਟਿਡ ਵਾਰਡ
ਰਿੰਪੀ ਖਿਲਨ, ਦਿੱਲੀ
ਬਹੁਤੀ ਬੀਤੀ ਥੋੜ੍ਹੀ ਰਹਿ ਗਈ
ਸੰਦੀਪ ਕੁਮਾਰ ਨਰ, ਬਲਾਚੌਰ
"ਮੈਂ ਹੈ ਤਾਂ ਹੈਗੀ...!"
ਸ਼ਿਵਚਰਨ ਜੱਗੀ ਕੁੱਸਾ, ਲੰਡਨ
ਗੱਲਾਂ ਦੀ ਮੌਤ
ਅਨਮੋਲ ਕੌਰ, ਕਨੇਡਾ
ਰਾਜੇ ਸ਼ੀਂਹ ਮੁਕੱਦਮ ਕੁੱਤੇ
ਸ਼ਿਵਚਰਨ ਜੱਗੀ ਕੁੱਸਾ, ਲੰਡਨ
ਖੌਫ਼ਨਾਕ ਇਰਾਦਾ
ਵਰਿੰਦਰ ਕੌਰ ਰੰਧਾਵਾ, ਬਟਾਲਾ
ਬੁਝਦੇ ਦੀਵੇ ਦੀ ਲੋਅ
ਵਰਿੰਦਰ ਕੌਰ ਰੰਧਾਵਾ, ਬਟਾਲਾ
ਆਥਣ ਦਾ ਹੌਂਕਾ
ਵਰਿੰਦਰ ਕੌਰ ਰੰਧਾਵਾ, ਬਟਾਲਾ
ਦੋ ਮੂੰਹਾਂ
ਵਰਿੰਦਰ ਕੌਰ ਰੰਧਾਵਾ, ਬਟਾਲਾ
ਮਜਬੂਰ
ਸੱਤੀ ਅਟਾਲਾਂ ਵਾਲਾ
ਇਸ਼ਕ
ਵਰਿੰਦਰ ਕੌਰ ਰੰਧਾਵਾ, ਬਟਾਲਾ
ਲਾਚਾਰ
ਸੰਦੀਪ ਕੁਮਾਰ
ਸੂਰਜ ਮੰਡਲ ਤੋਂ ਵਿਸ਼ਾਲ
ਅਮਨਦੀਪ ਸਿੰਘ, ਅਮਰੀਕਾ
ਝੁਰੜੀਆਂ ਵਿੱਚੋਂ ਝਲਕਦੀ ਮਮਤਾ
ਅਜੀਤ ਸਤਨਾਮ ਕੌਰ
ਮੀਨਾ ਬੂਟੀਕ
ਅਜੀਤ ਸਿੰਘ ਭੰਮਰਾ ਫਗਵਾੜਾ
ਸੁੱਕੇ ਖੂਹ ਦੀ ਮੌਣ
ਸ਼ਿਵਚਰਨ ਜੱਗੀ ਕੁੱਸਾ
ਸਮੇਂ ਦੇ ਹਾਣੀ
ਅਵਤਾਰ ਸਿੰਘ ਬਸਰਾ ਮੈਲਬੌਰਨ
ਬੁੱਢੀ ਦਾਦੀ
ਸਰੁੱਚੀ ਕੰਬੋਜ, ਫਾਜਿਲਕਾ
 ਨੱਥ ਪਾਉਣੀ
ਅਨਮੋਲ ਕੌਰ, ਕਨੇਡਾ
ਸੰਸਾਰ
ਲਾਲ ਸਿੰਘ ਦਸੂਹਾ, ਹੁਸ਼ਿਆਰਪੁਰ
ਲੱਛੂ ਭੂਤ
ਰਵੇਲ ਸਿੰਘ ਇਟਲੀ
ਦਾਦਾ ਜੀ ਚਲੇ ਗਏ
ਰਵੇਲ ਸਿੰਘ ਇਟਲੀ
ਬ੍ਰੇਕ ਫਾਸਟ
ਰਵੇਲ ਸਿੰਘ ਇਟਲੀ
ਵਲੈਤੀ ਲਹੂ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”, ਇਟਲੀ
ਜੀਵਨ ਦੀ ਬੁਨਿਆਦ
ਅਮਨਦੀਪ ਸਿੰਘ, ਅਮਰੀਕਾ
ਬਿੱਲੀਆਂ
ਲਾਲ ਸਿੰਘ ਦਸੂਹਾ
ਸਭ ਅੱਛਾ ਹੈ
ਅਨਮੋਲ ਕੌਰ, ਕਨੇਡਾ
ਬੋਹੜ ਦੀ ਛਾਂ
ਭਿੰਦਰ ਜਲਾਲਾਬਾਦੀ, ਯੂ ਕੇ
ਚਿੱਟੀ ਬੇਂਈ–ਕਾਲੀ ਬੇਈਂ
ਲਾਲ ਸਿੰਘ ਦਸੂਹਾ
ਤੈਨੂੰ ਦੂਰ ਵਿਆਹੂੰ
ਸਿੰਮੀਪ੍ਰੀਤ ਕੌਰ ਪੁੰਨੀ, ਜਲਾਲਾਬਾਦ
ਓਦੋਂ ਤੇ ਅੱਜ
ਭਿੰਦਰ ਜਲਾਲਾਬਾਦੀ, ਯੂ ਕੇ
ਜ਼ਿੰਦਗੀ ਦੀ ਜੂਹ
ਭਿੰਦਰ ਜਲਾਲਾਬਾਦੀ, ਯੂ ਕੇ
ਫੇਸਬੁੱਕ
ਅਨਮੋਲ ਕੌਰ, ਕਨੇਡਾ
ਸਬਕ
ਸਤਪ੍ਰੀਤ ਸਿੰਘ, ਸ. ਅ. ਸਿੰਘ ਨਗਰ
ਕਿਹਨੂੰ, ਕਿਹਨੂੰ ਭੁੱਲਾਂ?
ਅਨਮੋਲ ਕੌਰ, ਕਨੇਡਾ
ਝਾੜੂ
ਗੁਰਮੇਲ ਬੀਰੋਕੇ, ਕਨੇਡਾ
ਧੰਦਾ ਬਣਾ ਗਿਆ ਬੰਦਾ
ਅਨਮੋਲ ਕੌਰ, ਕਨੇਡਾ
ਅੰਮ੍ਰਿਤ ਦੇ ਸੋਮੇ
ਸੁਰਜੀਤ ਸਿੰਘ ਭੁੱਲਰ, ਅਮਰੀਕਾ
ਖੂਹ ਦੇ ਡੱਡੂ
ਰਵੀ ਸੱਚਦੇਵਾ, ਆਸਟੇ੍ਲੀਆ
ਘਰ ਵਾਪਸੀ
ਸੁਰਜੀਤ ਸਿੰਘ ਭੁੱਲਰ, ਅਮਰੀਕਾ
ਸੋਗ
ਰੂਪ ਢਿੱਲੋਂ, ਲੰਡਨ
ਉਹ ਮੂਵ ਹੋ ਗਈ
ਅਨਮੋਲ ਕੌਰ, ਕਨੇਡਾ
ਗੋਲਡੀਲੌਕਸ ਤੇ ਤਿੰਨ ਰਿੱਛ
ਅਮਨਦੀਪ ਸਿੰਘ, ਅਮਰੀਕਾ
ਸਾਰੋ-ਛੈ
ਲਾਲ ਸਿੰਘ ਦਸੂਹਾ, ਹੁਸ਼ਿਆਰਪੁਰ
ਵਿਗਿਆਨ ਗਲਪ ਕਹਾਣੀ
ਨੀਲੀ ਰੌਸ਼ਨੀ 2
ਅਮਨਦੀਪ ਸਿੰਘ , ਬੌਸਟਨ, ਅਮਰੀਕਾ
ਵਿਗਿਆਨ ਗਲਪ ਕਹਾਣੀ
ਨੀਲੀ ਰੌਸ਼ਨੀ (1)
ਅਮਨਦੀਪ ਸਿੰਘ , ਬੌਸਟਨ, ਅਮਰੀਕਾ
baybus1ਬੇਵੱਸ ਪ੍ਰਦੇਸੀ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’, ਇਟਲੀ
ਵੇ ਲੋਕੋ
ਅਨਮੋਲ ਕੌਰ, ਕਨੇਡਾ
ਸਸਤੇ ਬੰਦੇ
ਡਾ. ਸਾਥੀ ਲੁਧਿਆਣਵੀ, ਲੰਡਨ
 

hore-arrow1gif.gif (1195 bytes)


Terms and Conditions
Privacy Policy
© 1999-2018,  5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2018,  5abi.com