ਲਹਿੰਬਰ ਲੰਬੜ
ਰਵੇਲ ਸਿੰਘ, ਇਟਲੀ        
 (03/06/2021)

 


093ਦੇਸ਼ ਦੀ ਵੰਡ ਤੋਂ ਪਹਿਲਾਂ ਦੇ ਸਾਡੇ  ਪਿੰਡ ਦਾ ਲੰਬੜਦਾਰ ਲਹਿੰਬਰ ਸਿੰਘ ਹੁੰਦਾ ਸੀ ਜੋ ਪਿੰਡ ਵਿੱਚ ਲਹਿੰਬੜ ਲੰਬੜ ਕਰਕੇ ਜਾਣਿਆ ਜਾਂਦਾ ਸੀ। ਉਹ ਮਸਾਂ ਉਰਦੂ ਵਿੱਚ ਦਸਤਖਤ ਕਰਨ ਜੋਗੀਆਂ ਦੋ ਕੁ ਜਮਾਤਾਂ ਪਾਸ ਕਰ ਕੇ  ਹੀ ਸਕੂਲ ਨੂੰ ਆਖਰੀ ਫਤਹਿ ਬੁਲਾ ਆਇਆ ਸੀ। ਉਰਦੂ ਜ਼ੁਬਾਨ ਵਿੱਚ ਉਸ ਦੇ ਕੀਤੇ ਹੋਏ ਦਸਤਖਤ ਵੀ ਲਿਖੇ ਮੂਸਾ ਪੜ੍ਹੇ ਖੁਦਾ ਵਾਲੀ ਗੱਲ ਹੀ ਹੁੰਦੀ। ਕਈ ਵਾਰ ਤਾਂ ਉਸਦੇ ਕੀਤੇ ਦਸਤਖਤ ਲਹਿੰਬਰ ਸਿੰਘ ਦੀ ਥਾਂ  ਦੀ ਲੂੰਬੜ ਸਿੰਘ ਵੀ ਪੜ੍ਹੇ ਜਾ ਸਕਦੇ ਸਨ। ਫਿਰ ਵੀ ਉਸ ਵਰਗੇ ਹਸਤਾਖਰ ਕਰਨੇ ਕੋਈ ਸੌਖਾ ਕੰਮ ਨਹੀਂ ਸੀ।
 
ਉਸ ਦੀ ਹਵੇਲੀ ਦੇ ਇੱਕ ਕਮਰੇ ਵਿੱਚ ਪਟਵਾਰੀ ਦਾ ਦਫਤਰ ਹੁੰਦਾ ਸੀ ਜਿਸ ਦੇ ਬਾਹਰ ਸੰਘਣੇ ਛਾਂ ਦਾਰ ਟਾਹਲੀ ਦੇ ਰੁੱਖ ਹੇਠਾ ਇੱਕ ਦੋ ਮੰਜੇ ਡੱਠੇ ਹੀ ਰਹਿੰਦੇ ਸਨ, ਜਿੱਥੇ ਕੋਈ ਨਾ ਕੋਈ ਆਇਆ ਗਿਆ ਰਹਿੰਦਾ ਸੀ। ਪਟਵਾਰੀ ਵੱਲੋਂ ਮਾਮਲਾ ਉਗ੍ਰਾਹਉਣ ਵਾਲੀ ਢਾਲ ਬਾਛ ਮਿਲਣ ਤੇ ਉਹ ਪਟਵਾਰੀ ਕੋਲੋਂ ਸਾਰੇ ਮਾਲਕਾਂ ਦੀਆਂ ਰਸੀਦਾਂ ਉਹ ਇੱਕੋ ਵਾਰ ਹੀ ਲਿਖਵਾ ਲੈਂਦਾ ਸੀ ਤੇ ਸਾਰੇ ਪਿੰਡ ਦਾ ਮੁਆਮਲਾ ਵੀ ਉਹ ਉਗ੍ਰਾਹੁਣ ਤੋਂ ਪਹਿਲਾਂ ਹੀ ਮਿਥੇ ਹੋਏ ਸਮੇਂ ਸਿਰ ਆਪਣੇ ਕੋਲੋਂ ਤਾਰ ਦਿਆ ਕਰਦਾ ਸੀ। ਪਟਵਾਰੀ ਨੇ ਉਸ ਕੋਲ ਆਉਣ ਲਈ ਕੁਝ ਦਿਨ ਨੀਯਤ ਕੀਤੇ ਹੋਏ ਸਨ। ਜਦੋਂ ਲੋਕੀਂ ਪਟਵਾਰੀ ਕੋਲ ਜਦੋਂ ਕਿਸੇ ਜ਼ਮੀਨ ਦੇ ਕੰਮ ਕਰਾਉਣ ਲਈ ਆਉਂਦੇ ਤਾਂ ਮੁਆਮਲਾ ਵੀ ਨਾਲ ਹੀ ਦੇ ਜਾਂਦੇ। ਉਹ ਔਖਾ ਸੌਖਾ ਹੋ ਕੇ ਰਸੀਦਾਂ ਤੇ ਨਾਂ ਪੜ੍ਹ ਕੇ ਆਪਣੇ ਵਿੰਗ ਤੜਿੰਗੇ ਮਰੇ ਹੋਏ ਕਾਢੇ ਵਰਗੇ ਦਸਤਖਤ ਕਰ ਕੇ ਦੇ ਆਪਣੀਆਂ ਅਸਾਮੀਆਂ ਨੂੰ ਫੜਾ ਛਡਦਾ।

 ਕਈ ਵਾਰ ਕਈਆਂ ਦੀ ਰਸੀਦਾਂ ਇਧਰ ਉਧਰ ਵਿੱਚ ਵੱਟ ਜਾਂਦੀਆਂ,ਜਿਨ੍ਹਾਂ ਨੂੰ ਲੋਕ ਆਪ ਹੀ ਇਧਰੋਂ ਉਧਰੋਂ ਕੋਲੋਂ ਪੁੱਛ ਪੁਛਾ ਕੇ ਵਟਾ ਲੈਂਦੇ। ਨਿਤ ਪਟਵਾਰੀ ਨਾਲ ਵਾਹ ਪੈਣ ਕਰਕੇ ਗਿਰਦਾਵਰੀ ਵੇਲੇ ਪਟਵਾਰੀ ਦੇ ਨਾਲ ਬਾਹਰ ਖੇਤਾਂ ਵਿੱਚ ਜਾਣ ਕਰਕੇ ਉਸ ਨੂੰ ਖੇਤਾਂ ਦੇ ਬਹੁਤ ਸਾਰੇ ਨੰਬਰ ਖਸਰਾ ਜ਼ਬਾਨੀ ਯਾਦ ਹੋ ਗਏ ਸਨ।

 ਏਨਾ ਕੁਝ ਹੋਣ ਦੇ ਬਾਵਜੂਦ ਉਸਦੀ ਯਾਦ ਸ਼ਕਤੀ ਕਮਾਲ ਦੀ ਸੀ। ਖੇਤਾਂ ਦੀ ਗਿਦਾਵਰੀ ਕਰਨ ਵੇਲੇ ਪਟਵਾਰੀ ਦੀ ਉਸ ਨੂੰ ਖਾਸ ਲੋੜ ਪਿਆ ਕਰਦੀ ਸੀ।  ਮੌਕੇ ਤੇ ਕੀਤੀ ਹੋਈ ਗਿਰਦਾਵਰੀ ਗਲਤ ਹੋ ਸਕਦੀ ਸੀ, ਪਰ ਹਵੇਲੀ ਵਿੱਚ ਬੈਠ ਕੇ ਸ਼ਜਰੇ ਤੇ ਉੰਗਲਾਂ ਰੱਖ ਰੱਖ ਕੇ ਕੀਤੀ ਗਈ ਉਸ ਦੀ ਲਿਖਾਈ ਗਿਰਦਾਵਰੀ ਕਦੇ ਗਲਤ ਨਹੀਂ ਹੁੰਦੀ ਸੀ।ਅੱਧ ਪਚੱਧੀ ਗਿਰਦਾਵਰੀ ਤਾਂ ਉਹ ਪਟਵਾਰੀ ਨੂੰ ਹਵੇਲੀ ਬੈਠਿਆਂ ਹੀ ਕਰਵਾ ਛਡਦਾ ਸੀ।

ਇਕ ਵਾਰ ਪਿੰਡ ਵਿੱਚ ਸ਼ਰਾਬ ਦਾ ਛਾਪਾ ਪਿਆ ਜਿਸ ਦੀ ਭੱਠੀ ਫੜੀ ਗਈ, ਲੰਬੜ ਦਾ ਮੂੰਹ ਮੁਲਾਹਜ਼ੇ ਵਾਲਾ ਬੰਦਾ ਸੀ ਜੋ ਕਦੇ ਕਦੇ ਲੰਬੜ ਦੀ ਹਵੇਲੀ ਜਦੋਂ ਪਟਵਾਰੀ ਜਾਂ ਪੁਲਿਸ ਵਾਲੇ ਆਉਂਦੇ ਤਾਂ ਘਰ ਦੀ ਮੁਰਗੀ ਦਾਲ ਬਰੋਬਰ ਸਮਝ ਕੇ ਉਸ ਦੇ ਇਸ਼ਾਰੇ ਤੇ ਹੀ ਦੇਸੀ ਦਾਰੂ ਦੀਆਂ ਦੋ ਕੰਗਣੀ ਦਾਰ ਬੋਤਲਾਂ ਤੇ ਦੇਸੀ ਕੁੱਕੜ ਚੁੱਪ ਚੁਪੀਤੇ ਕਿਤੋਂ ਨਾ ਕਿਤੋਂ ਪਹੁੰਚ ਜਾਂਦੇ।

ਇੱਕ ਵੇਰਾਂ ਕੀ ਹੋਇਆ ਕਿ ਮੌਕੇ ਤੇ ਫੜੀ ਗਈ ਚਲਦੀ ਭੱਠੀ ਬਾਰੇ ਨੰਬਰਦਾਰ ਅਤੇ ਇਕ ਹੋਰ ਮੁਅਤਬਰ ਦੇ ਦਸਤਖਤ ਗਵਾਹਾਂ ਵਜੋਂ ਪੁਲਸ ਨੇ ਕਰਵਾ ਲਏ,ਇਕ ਗੁਆਹ ਤਾਂ ਅੰਗੂਠਾ ਟੇਕ ਸੀ ,ਦੂਜਾ ਲਹਿੰਬਰ ਲੰਬੜ ਸੀ ਉਹ ਕਹਿਣ ਲੱਗਾ ਇਹ ਦਸਤਖਤ ਤਾਂ ਮੇਰੇ ਹੈ ਈ ਨਹੀਂ ਹਨ, ਜੱਜ ਨੇ ਸਾਮ੍ਹਣੇ ਉਸ ਦੇ ਚਾਰ ਵਾਰ ਦਸਤਖਤ ਕਰਵਾਏ ਜੋ ਚਾਰੇ ਹੀ ਰਲ਼ਦੇ ਨਹੀਂ ਸਨ।

 ਆਖਰ ਛੋਟੀ ਮੋਟੀ ਬਹਿਸ  ਤੇ ਤਾਰੀਖਾਂ ਪੈਣ ਤੋਂ ਬਾਅਦ ਸ਼ਰਾਬ ਦੀ ਭੱਠੀ  ਵਾਲਾ ਬੰਦਾ ਬਰੀ ਹੋ ਗਿਆ। ਪਿੱਛੋਂ  ਇੱਕ ਦਿਨ ਉਹ ਬੰਦਾ ਮਿਲਿਆ ਲਹਿੰਬਰ ਲੰਬੜ ਉਸ ਨੂੰ ਕਹਿਣ ਲੱਗਾ, ਓਏ ਬਚ ਬਚਾ ਕੇ ਇਹ ਕੰਮ ਕਰਿਆ ਕਰੋ ਨਾਲੇ ਭੱਠੀ ਫੜਾਉਣ ਵਾਲਿਆਂ ਨੂੰ  ਕਦੇ ਕਦੇ ਕਾਣਾ ਵੀ ਕਰ ਛੱਡਿਆ ਕਰੋ। ਠਾਣੇ ਵਾਲੇ ਬੰਦਿਆਂ ਦਾ ਆਪਣੇ ਨਾਲ ਰੋਜ਼ ਵਾਹ ਪੈਣ ਕਰਕੇ ਉਹ ਉਨ੍ਹਾਂ ਨੂੰ ਆਪਣੇ ਬੰਦੇ ਹੀ ਸਮਝਿਆ ਕਰਦਾ ਸੀ।

ਦੇਸ਼ ਦੀ ਵੰਡ ਹੋ ਗਈ ਕੋਈ ਕਿਤੇ ਲੋਈ ਜਿੱਥੇ ਜਿਥੇ ਸਿੰਗ ਸਮਾੲ ਲੋਕ ਚਲੇ ਗਏ । ਇਹ ਸਭ ਗੱਲਾਂ ਯਾਦਾਂ ਦੀ ਭੜੋਲੀ ਵਿੱਚ ਪੈ ਕੇ ਜਿਵੇਂ ਗੁਆਚ ਗਈਆਂ। ਪਰ ਵਿਦੇਸ਼ ਰਹਿੰਦਿਆਂ ਇਕ ਦਿਨ ਮੈਨੂੰ ਉਹ ਪਾਰਕ ਵਿੱਚ ਬੈਠਾ ਮਿਲਿਆ ਇਕ ਦਿਨ ਉਹ ਮੈਨੂੰ  ਮਿਲਿਆ। ਪਹਿਲਾਂ ਵਾਲਾ ਲਹਿੰਬੜ ਲੰਬੜ ਉਸ ਵਿੱਚੋਂ ਉਡਾਰੀ ਮਾਰ ਚੁਕਾ ਸੀ। ਰੰਗ ਵਿਦੇਸ਼ ਵਿੱਚ ਲੰਮਾ ਸਮਾਂ ਰਹਿਣ ਕਰਕੇ ਹੁਣ ਬੱਗਾ  ਚਿੱਟਾ  ਹੋ  ਚੁਕਾ ਸੀ। ਆਵਾਜ਼ ਵਿੱਚ ਕੁਝ ਕੰਬਣੀ ਜਿਹੀ ਸੀ ਫਿਰ ਬੋਲਾਂ ਵਿੱਚ ਕੁਝ ਪਛਾਣ ਅਜੇ ਬਾਕੀ ਸੀ। ਘਰ ਵਿਚ ਹੀ ਰਹਿਣ ਕਰਕੇ ਢੀਚਕ ਮਾਰ ਕੇ ਚਲਦਾ ਸੀ । ਰਹਿੰਦੀ ਖੁਹੰਦੀ ਕਸਰ ਸ਼ੂਗਰ ਦੇ ਰੋਗ ਨੇ ਪੂਰੀ ਕਰ ਛੱਡੀ ਸੀ।ਮੈਂ ਉਸ ਨੂੰ ਪਾਰਕ ਵਿੱਚ ਬੈਠੇ ਹੋਏ ਨੂੰਪਛਾਣ ਲਿਆ ਤਾਂ ਉਹ ਬੜੀ ਖੜਕਵੀ  ਆਵਾਜ਼ ਵਿੱਚ ਬੋਲਿਆ ਓਏ ਤੂੰ ਝੰਡਾ ਪਟਵਾਰੀ ਤਾਂ ਨਹੀਂ  ਮੈਂ ਆਹੋ ਕਹਕਿ ਉਸ ਨਾਲ ਹੱਥ ਮਿਲਾਇਆ ਤੇ ਉਹ ਕਹਿਣ ਲੱਗਾ ਸ਼ੁਕਰ ਹੈ ਯਾਰ ਇੱਥੇ ਕੋਈ ਆਪਣਾ ਤਾਂ ਮਿਲਿਆ।

ਇਸ ਦੇ ਬਾਅਦ ਪਾਰਕ ਵਿੱਚ ਆ ਕੇ ਉਹ ਉਹੀ ਪਰਾਣੀਆਂ ਗੱਲਾਂ ਦਾ ਛਿੱਕੂ ਖਲਾਰ ਬਹਿੰਦਾ। ਜਾਂ ਆਪਣੀ ਘਰ ਵਾਲੀ ਜੋ ਇੱਥੋਂ ਪੰਜਾਬ ਪਰਤਣ ਤੇ ਰੱਬ ਨੂੰ ਪਿਆਰੀ ਹੋ ਗਈ ਦੀਆਂ ਗੱਲਾਂ ਛੇੜ ਕੇ  ਅਥਰੂ ਵਹਾਉਂਦਾ ਮਨ ਨੂੰ ਧਰਵਾਸ ਦੇਣ ਦੀ ਕੋਸ਼ਸ਼ ਕਰਦਾ।ਤੇ  ਇਸ ਤਰਾਂ ਇਕ ਦੂਜੇ ਨੂੰ ਦਿਲਾਸੇ ਦੇਂਦਿਆਂ ਫਿਰ ਮਿਲਣ ਲਈ ਆਪੋ ਆਪਣੇ ਟਿਕਾਣਿਆਂ ਤੇ ਚਲੇ ਜਾਂਦੇ।

ਉਸ ਨੂੰ ਵੇਖ ਕੁ ਹੁ ਇਵੇਂ ਲਗਦਾ  ਸੀ ਜਿਵੇ ਉਹ ਪਹਿਲਾ ਲਹਿੰਬੜ ਲੰਬੜ ਨਹੀਂ ਸਗੋਂ ਕੋਈ ਦੇਸ਼ੋਂ ਵਿਦੇਸ਼ੀ ਹੋਇਆ ਪਰ ਕੱਟਿਆ ਪੰਛੀ ਹੋਵੇ।

 ਰਵੇਲ ਸਿੰਘ ਇਟਲੀ

 

ਨੱਨ੍ਹੀ ਕਹਾਣੀ >>          ਹੋਰ ਕਹਾਣੀਆਂ  >>    


 
  093ਲਹਿੰਬਰ ਲੰਬੜ
ਰਵੇਲ ਸਿੰਘ, ਇਟਲੀ   
ਸੀਬੋ
ਅਜੀਤ ਸਤਨਾਮ ਕੌਰ, ਲੰਡਨ
91"ਮੈਂ ਵੀ ਰੱਖਣਾ ਕਰਵਾ ਚੌਥ ਦਾ ਵਰਤ!"
ਅਜੀਤ ਸਤਨਾਮ ਕੌਰ, ਲੰਡਨ  
090ਮਰੇ ਸੁਪਨਿਆਂ ਦੀ ਮਿੱਟੀ
ਅਜੀਤ ਸਤਨਾਮ ਕੌਰ, ਲੰਡਨ
chunniਚੁੰਨੀ ਲੜ ਬੱਧੇ ਸੁਪਨੇ
ਅਜੀਤ ਸਤਨਾਮ ਕੌਰ, ਲੰਡਨ  
88ਲਾਈਲੱਗ
ਸ਼ਿਵਚਰਨ ਜੱਗੀ ਕੁੱਸਾ, ਲੰਡਨ  
ਤਾਲਾਬੰਦੀਤਾਲਾ-ਬੰਦੀ
ਡਾ. ਦੇਵਿੰਦਰ ਪਾਲ ਸਿੰਘ, ਕੈਨੇਡਾ  
086ਲੇਡੀ ਪੋਸਟ
ਅਜੀਤ ਸਤਨਾਮ ਕੌਰ, ਲੰਡਨ  
085ਕਸ਼ਮੀਰ ਘਾਟੀ
ਸ਼ਿਵਚਰਨ ਜੱਗੀ ਕੁੱਸਾ, ਲੰਡਨ
084ਕਿਧਰੇ ਦੇਰ ਨਾ ਹੋ ਜਾਏ
ਡਾ: ਦੇਵਿੰਦਰ ਪਾਲ ਸਿੰਘ, ਕੈਨੇਡਾ
corona2ਕਰੋਨਾ.......ਕਰੋਨਾ......ਗੋ ਅਵੇ​"
ਡਾ: ਦੇਵਿੰਦਰ ਪਾਲ ਸਿੰਘ, ਕੈਨੇਡਾ
parjati"ਪੁੱਤ, ਕਦੇ ਇੱਕ ਮਾਨੁੱਖ ਪ੍ਰਜਾਤੀ ਹੁੰਦੀ ਸੀ...!"
ਸ਼ਿਵਚਰਨ ਜੱਗੀ ਕੁੱਸਾ, ਲੰਡਨ 
ਬੁਰਕੇ ਹੇਠਲਾ ਸੱਚ
ਅਜੀਤ ਸਤਨਾਮ ਕੌਰ, ਲੰਡਨ 
ਸ਼ਹੀਦ
ਡਾ. ਨਿਸ਼ਾਨ ਸਿੰਘ ਰਾਠੌਰ 
ਰਾਈ ਦਾ ਪਹਾੜ
ਗੁਰਪ੍ਰੀਤ ਕੌਰ ਗੈਦੂ, ਯੂਨਾਨ   
078ਬਿਖ਼ਰੇ ਤਾਰਿਆਂ ਦੀ ਦਾਸਤਾਨ
ਅਜੀਤ ਸਤਨਾਮ ਕੌਰ, ਲੰਡਨ 
ਈਰਖਾ ਤੇ ਗੁੱਸਾ
ਗੁਰਪ੍ਰੀਤ ਕੌਰ ਗੈਦੂ, ਯੂਨਾਨ
ਤੀਸਰਾ ਨੇਤਰ
ਅਜੀਤ ਸਤਨਾਮ ਕੌਰ, ਲੰਡਨ 
ਉਧਾਰੀ ਮਮਤਾ ਦਾ ਨਿੱਘ
ਅਜੀਤ ਸਤਨਾਮ ਕੌਰ, ਲੰਡਨ 
ਮਸ਼ੀਨੀਮਸ਼ੀਨੀ ਅੱਥਰੂ
ਮਖ਼ਦੂਮ ਟੀਪੂ ਸਲਮਾਨ  
maaਅਣਗੌਲ਼ੀ ਮਾਂ
ਅਜੀਤ ਸਤਨਾਮ ਕੌਰ, ਲੰਡਨ
stationਸਟੇਸ਼ਨ ਦੀ ਸੈਰ
ਅਜੀਤ ਸਿੰਘ ਭੰਮਰਾ, ਫਗਵਾੜਾ
pippalਪਿੱਪਲ ਪੱਤੀ ਝੁਮਕੇ
ਅਜੀਤ ਸਤਨਾਮ ਕੌਰ, ਲੰਡਨ 
ਬਚਪਨ ਦੇ ਬੇਰ
ਅਜੀਤ ਸਿੰਘ ਭੰਮਰਾ
kanjkanਅੱਲਾਹ ਦੀਆਂ ਕੰਜਕਾਂ
ਅਜੀਤ ਸਤਨਾਮ ਕੌਰ, ਲੰਡਨ
"ਮਿਆਊਂ -ਮਿਆਊਂ"
ਗੁਰਪ੍ਰੀਤ ਕੌਰ ਗੈਦੂ, ਯੂਨਾਨ
ਖੋਜ
ਅਨਮੋਲ ਕੌਰ, ਕਨੇਡਾ  
athruਬੋਲਦੇ ਅੱਥਰੂ
ਅਜੀਤ ਸਤਨਾਮ ਕੌਰ  
ਚਸ਼ਮ ਦੀਦ ਗੁਵਾਹ
ਰਵੇਲ ਸਿੰਘ ਇਟਲੀ
ਕੂੰਜਾਂ ਦਾ ਕਾਫ਼ਲਾ
ਅਜੀਤ ਸਤਨਾਮ ਕੌਰ  
lahuਇਹ ਲਹੂ ਮੇਰਾ ਹੈ
ਅਜੀਤ ਸਤਨਾਮ ਕੌਰ  
chachaਚਾਚਾ ਸਾਧੂ ਤੇ ਮਾਣਕ
ਬਲਰਾਜ ਬਰਾੜ, ਕਨੇਡਾ
susਸੱਸ ਬਨਾਮ ਮਾਂ
ਰੁਪਿੰਦਰ ਸੰਧੂ, ਮੋਗਾ 
hoshਹੋਸ਼
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ 
teeyanਤੀਆਂ ਤੀਜ ਦੀਆਂ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
ਚਾਨਣ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
nashaਨਸ਼ੇ ਦੀ ਲੱਤ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
ਘਰ ਦਾ ਰਖਵਾਲਾ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
ਤੀਰ ਜਾਂ ਤੁੱਕਾ
ਸ਼ਿਵਚਰਨ ਜੱਗੀ ਕੁੱਸਾ, ਲੰਡਨ 
pipalਰੌਣਕੀ  ਪਿੱਪਲ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
udeekਉਡੀਕ ਅਜੇ ਬਾਕੀ ਹੈ...
ਪਰਮਿੰਦਰ ਕੌਰ, ਅੰਬਾਲਾ 
ਕੰਨਿਆ- ਪੂਜਨ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ
ਆਈਸੋਲੇਟਿਡ ਵਾਰਡ
ਰਿੰਪੀ ਖਿਲਨ, ਦਿੱਲੀ
ਬਹੁਤੀ ਬੀਤੀ ਥੋੜ੍ਹੀ ਰਹਿ ਗਈ
ਸੰਦੀਪ ਕੁਮਾਰ ਨਰ, ਬਲਾਚੌਰ
"ਮੈਂ ਹੈ ਤਾਂ ਹੈਗੀ...!"
ਸ਼ਿਵਚਰਨ ਜੱਗੀ ਕੁੱਸਾ, ਲੰਡਨ
ਗੱਲਾਂ ਦੀ ਮੌਤ
ਅਨਮੋਲ ਕੌਰ, ਕਨੇਡਾ
ਰਾਜੇ ਸ਼ੀਂਹ ਮੁਕੱਦਮ ਕੁੱਤੇ
ਸ਼ਿਵਚਰਨ ਜੱਗੀ ਕੁੱਸਾ, ਲੰਡਨ
ਖੌਫ਼ਨਾਕ ਇਰਾਦਾ
ਵਰਿੰਦਰ ਕੌਰ ਰੰਧਾਵਾ, ਬਟਾਲਾ
ਬੁਝਦੇ ਦੀਵੇ ਦੀ ਲੋਅ
ਵਰਿੰਦਰ ਕੌਰ ਰੰਧਾਵਾ, ਬਟਾਲਾ
ਆਥਣ ਦਾ ਹੌਂਕਾ
ਵਰਿੰਦਰ ਕੌਰ ਰੰਧਾਵਾ, ਬਟਾਲਾ
ਦੋ ਮੂੰਹਾਂ
ਵਰਿੰਦਰ ਕੌਰ ਰੰਧਾਵਾ, ਬਟਾਲਾ
ਮਜਬੂਰ
ਸੱਤੀ ਅਟਾਲਾਂ ਵਾਲਾ
ਇਸ਼ਕ
ਵਰਿੰਦਰ ਕੌਰ ਰੰਧਾਵਾ, ਬਟਾਲਾ
ਲਾਚਾਰ
ਸੰਦੀਪ ਕੁਮਾਰ
ਸੂਰਜ ਮੰਡਲ ਤੋਂ ਵਿਸ਼ਾਲ
ਅਮਨਦੀਪ ਸਿੰਘ, ਅਮਰੀਕਾ
ਝੁਰੜੀਆਂ ਵਿੱਚੋਂ ਝਲਕਦੀ ਮਮਤਾ
ਅਜੀਤ ਸਤਨਾਮ ਕੌਰ
ਮੀਨਾ ਬੂਟੀਕ
ਅਜੀਤ ਸਿੰਘ ਭੰਮਰਾ ਫਗਵਾੜਾ
ਸੁੱਕੇ ਖੂਹ ਦੀ ਮੌਣ
ਸ਼ਿਵਚਰਨ ਜੱਗੀ ਕੁੱਸਾ
ਸਮੇਂ ਦੇ ਹਾਣੀ
ਅਵਤਾਰ ਸਿੰਘ ਬਸਰਾ ਮੈਲਬੌਰਨ
ਬੁੱਢੀ ਦਾਦੀ
ਸਰੁੱਚੀ ਕੰਬੋਜ, ਫਾਜਿਲਕਾ
 ਨੱਥ ਪਾਉਣੀ
ਅਨਮੋਲ ਕੌਰ, ਕਨੇਡਾ
ਸੰਸਾਰ
ਲਾਲ ਸਿੰਘ ਦਸੂਹਾ, ਹੁਸ਼ਿਆਰਪੁਰ
ਲੱਛੂ ਭੂਤ
ਰਵੇਲ ਸਿੰਘ ਇਟਲੀ
ਦਾਦਾ ਜੀ ਚਲੇ ਗਏ
ਰਵੇਲ ਸਿੰਘ ਇਟਲੀ
ਬ੍ਰੇਕ ਫਾਸਟ
ਰਵੇਲ ਸਿੰਘ ਇਟਲੀ
ਵਲੈਤੀ ਲਹੂ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”, ਇਟਲੀ
ਜੀਵਨ ਦੀ ਬੁਨਿਆਦ
ਅਮਨਦੀਪ ਸਿੰਘ, ਅਮਰੀਕਾ
ਬਿੱਲੀਆਂ
ਲਾਲ ਸਿੰਘ ਦਸੂਹਾ
ਸਭ ਅੱਛਾ ਹੈ
ਅਨਮੋਲ ਕੌਰ, ਕਨੇਡਾ
ਬੋਹੜ ਦੀ ਛਾਂ
ਭਿੰਦਰ ਜਲਾਲਾਬਾਦੀ, ਯੂ ਕੇ
ਚਿੱਟੀ ਬੇਂਈ–ਕਾਲੀ ਬੇਈਂ
ਲਾਲ ਸਿੰਘ ਦਸੂਹਾ
ਤੈਨੂੰ ਦੂਰ ਵਿਆਹੂੰ
ਸਿੰਮੀਪ੍ਰੀਤ ਕੌਰ ਪੁੰਨੀ, ਜਲਾਲਾਬਾਦ
ਓਦੋਂ ਤੇ ਅੱਜ
ਭਿੰਦਰ ਜਲਾਲਾਬਾਦੀ, ਯੂ ਕੇ
ਜ਼ਿੰਦਗੀ ਦੀ ਜੂਹ
ਭਿੰਦਰ ਜਲਾਲਾਬਾਦੀ, ਯੂ ਕੇ
ਫੇਸਬੁੱਕ
ਅਨਮੋਲ ਕੌਰ, ਕਨੇਡਾ
ਸਬਕ
ਸਤਪ੍ਰੀਤ ਸਿੰਘ, ਸ. ਅ. ਸਿੰਘ ਨਗਰ
ਕਿਹਨੂੰ, ਕਿਹਨੂੰ ਭੁੱਲਾਂ?
ਅਨਮੋਲ ਕੌਰ, ਕਨੇਡਾ
ਝਾੜੂ
ਗੁਰਮੇਲ ਬੀਰੋਕੇ, ਕਨੇਡਾ
ਧੰਦਾ ਬਣਾ ਗਿਆ ਬੰਦਾ
ਅਨਮੋਲ ਕੌਰ, ਕਨੇਡਾ
ਅੰਮ੍ਰਿਤ ਦੇ ਸੋਮੇ
ਸੁਰਜੀਤ ਸਿੰਘ ਭੁੱਲਰ, ਅਮਰੀਕਾ
ਖੂਹ ਦੇ ਡੱਡੂ
ਰਵੀ ਸੱਚਦੇਵਾ, ਆਸਟੇ੍ਲੀਆ
ਘਰ ਵਾਪਸੀ
ਸੁਰਜੀਤ ਸਿੰਘ ਭੁੱਲਰ, ਅਮਰੀਕਾ
ਸੋਗ
ਰੂਪ ਢਿੱਲੋਂ, ਲੰਡਨ
ਉਹ ਮੂਵ ਹੋ ਗਈ
ਅਨਮੋਲ ਕੌਰ, ਕਨੇਡਾ
ਗੋਲਡੀਲੌਕਸ ਤੇ ਤਿੰਨ ਰਿੱਛ
ਅਮਨਦੀਪ ਸਿੰਘ, ਅਮਰੀਕਾ
ਸਾਰੋ-ਛੈ
ਲਾਲ ਸਿੰਘ ਦਸੂਹਾ, ਹੁਸ਼ਿਆਰਪੁਰ
ਵਿਗਿਆਨ ਗਲਪ ਕਹਾਣੀ
ਨੀਲੀ ਰੌਸ਼ਨੀ 2
ਅਮਨਦੀਪ ਸਿੰਘ , ਬੌਸਟਨ, ਅਮਰੀਕਾ
ਵਿਗਿਆਨ ਗਲਪ ਕਹਾਣੀ
ਨੀਲੀ ਰੌਸ਼ਨੀ (1)
ਅਮਨਦੀਪ ਸਿੰਘ , ਬੌਸਟਨ, ਅਮਰੀਕਾ
baybus1ਬੇਵੱਸ ਪ੍ਰਦੇਸੀ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’, ਇਟਲੀ
ਵੇ ਲੋਕੋ
ਅਨਮੋਲ ਕੌਰ, ਕਨੇਡਾ
ਸਸਤੇ ਬੰਦੇ
ਡਾ. ਸਾਥੀ ਲੁਧਿਆਣਵੀ, ਲੰਡਨ
 

hore-arrow1gif.gif (1195 bytes)


Terms and Conditions
Privacy Policy
© 1999-2019,  5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2019,  5abi.com