WWW 5abi.com  ਪੰਨਿਆ ਵਿੱਚ ਸ਼ਬਦ ਭਾਲ

5_cccccc1.gif (41 bytes)

       ਪੰਜਾਬੀ ਕਵਿਤਾ

ਹੋਰ ਪੰਜਾਬੀ ਕਵੀ >>

>> 1 2 3 4 5 6 7             hore-arrow1gif.gif (1195 bytes)

ਰਾਜੇਸ਼ ਕੁਮਾਰ ਭਗਤ
ਪੰਜਾਬ

ਰਾਜੇਸ਼

ਪ੍ਰਦੂਸ਼ਣ
ਰਾਜੇਸ਼ ਕੁਮਾਰ ਭਗਤ

ਕਿੰਨਾ ਸੋਹਣਾ ਵਾਤਾਵਰਣ,
ਹੁੰਦਾ ਸੀ ਪੰਜਾਬ ਦਾ।
ਠੰਢਾ ਮਿੱਠਾ ਪਾਣੀ ਓਦੋਂ,
ਰਾਵੀ ਤੇ ਚਨਾਬ੍ਹ ਦਾ।
ਪੰਜਾ ਪਾਣੀਆਂ ਚ,
ਕਿਸੇ ਜ਼ਹਿਰ ਦਿੱਤਾ ਘੋਲ ਵੇ।
ਪ੍ਰਦੂਸ਼ਣਾਂ ਦੀ ਅੱਤ ਵਾਲਾ,
ਰਾਹ ਦਿੱਤਾ ਖੋਲ ਵੇ।
ਹਵਾ ਪਾਣੀ ਦੂਸ਼ਿਤ ਹੋਏ,
ਲੱਗੀਆਂ ਬਿਮਾਰੀਆਂ।
ਫੁੱਲ ਭੁੱਲੇ ਖਿੜਣਾ ਏਥੇ,
ਖੂੰਝੀਆਂ ਕਿਆਰੀਆਂ।
ਪਹਿਲਾਂ ਵਾਲਾ ਪੰਛੀਆਂ ਦਾ,
ਸੁਣੇ ਹੁਣ ਸ਼ੋਰ ਨਾ।
ਬਾਗਾਂ ਵਿੱਚ ਪੈਹਲਾਂ ਪਾਉਂਦਾ,
ਦਿਸੇ ਹੁਣ ਮੋਰ ਨਾ।
ਰੁੱਖ ਜਾਂਦੇ ਕੱਟੀ ਲੋਕੀ,
ਅੰਨੇ - ਅੰਨੇ ਵਾਹੀ ਜੀ।
ਇਸ ਤੋਂ ਵੱਧ ਦੱਸੋ ਕਿਹੜੀ,
ਹੋਣੀ ਐ ਤਬਾਹੀ ਜੀ।
ਥੋੜਾ ਜਿਹਾ ਰਾਜੇਸ਼ ਦੀ ਵੀ,
ਗੱਲ ਨੂੰ ਵਿਚਾਰ ਲੋ।
ਰੁੱਖਾਂ ਨੂੰ ਨਈ ਕੱਟਣਾ,
ਇਹ ਮਨ ਵਿੱਚ ਧਾਰ ਲੋ।
ਹਵਾ ਪਾਣੀ ਸ਼ੁੱਧ,
ਅਸੀ ਕਰਕੇ ਦਿਖਾਵਾਂਗੇ।
ਪ੍ਰਦੂਸ਼ਣ ਰਹਿਤ ਯਾਰੋ,
ਇਹ ਪੰਜਾਬ ਬਣਾਵਾਂਗੇ।
ਇਹ ਪੰਜਾਬ ਬਣਾਵਾਂਗੇ
 17/11/2020

ਰੁੱਕ ਨਾ ਬੰਦਿਆ
ਰਾਜੇਸ਼ ਕੁਮਾਰ ਭਗਤ

ਰੁੱਕ ਨਾ ਬੰਦਿਆ,
ਤੇਰੇ ਚ ਜਾਨ, ਹਜੇ ਬਾਕੀ ਆਂ।
ਮੰਜ਼ਿਲ ਭਾਵੇਂ ਦੂਰ ਹੈ ਤੇਰੀ,
ਦਿਲ ਵਿੱਚ ਕੋਈ।
ਅਰਮਾਨ ਹਜੇ ਬਾਕੀ ਆਂ,
ਰੁੱਕ ਨਾ ਬੰਦਿਆ।
ਤੇਰੇ ਚ ਜਾਨ ਹਜੇ ਬਾਕੀ ਆ                 
 
ਜ਼ਿੰਦਗੀ ਦੀ ਜੰਗ ਵਿੱਚ,
ਜਿੱਤ ਕਦੇ ਹਾਰ ਹੈ।
ਖੁਸ਼ੀਆਂ ਨੇ ਘੱਟ ਇੱਥੇ,
ਗ਼ਮ ਬੇਸ਼ੁਮਾਰ ਹੈ।
ਥੋੜ੍ਹੀ ਜਿਹੀ ਚਿਹਰੇ ਤੇ,
ਮੁਸਕਾਨ ਹਜੇ ਬਾਕੀ ਆ।
ਰੁੱਕ ਨਾ ਬੰਦਿਆ, 
ਤੇਰੇ ਚ ਜਾਨ, ਹਜੇ ਬਾਕੀ ਆ।
 
ਜਿਹੜੇ ਲੋਕ ਹਿੰਮਤਾਂ ਦਾ,
ਪੱਲਾ ਫੜਦੇ। 
ਉਹੀ ਲੋਕ ਉੱਨਤੀ ਦੀ,
ਪੌੜੀ ਚੜ੍ਹਦੇ। 
ਉਨ੍ਹਾਂ ਜਿਹਾ ਬਣਨਾ,
ਮਹਾਨ ਹਜੇ ਬਾਕੀ ਆ।
ਰੁੱਕ ਨਾ ਬੰਦਿਆ,
ਤੇਰੇ ਚ ਜਾਨ, ਹਜੇ ਬਾਕੀ ਆ।                      
 
ਕਿਹੜੀ ਗੱਲ ਦੱਸ,
ਤੈਨੂੰ ਕੀਤਾ ਮਜਬੂਰ ਏ।
ਮਿਹਨਤਾਂ ਦਾ ਮੁੱਲ ਇੱਥੇ,
ਪੈਂਦਾ ਹੈ ਜਰੂਰ ਵੇ।
ਜੱਗ ਤੇ ਬਣਾਉਣੀ,
ਪਹਿਚਾਣ ਹਜੇ ਬਾਕੀ ਆਂ।
ਰੁੱਕ ਨਾ ਬੰਦਿਆ,
ਤੇਰੇ ਚ ਜਾਨ, ਹਜੇ ਬਾਕੀ ਆ।
17/11/2020


ਵਿਅੰਗ
ਇਹ ਕੀ ਹੁਕਮ ਸੁਣਾਇਆ ਹੈ
ਰਾਜੇਸ਼ ਕੁਮਾਰ ਭਗਤ

ਆਈਂ ਥਾਈਂ ਸਰਕਾਰ ਨੇ ਲੋਕੋ,
ਇਹ ਕੀ ਹੁਕਮ ਸੁਣਾਇਆ ਹੈ।
ਖੇਤਾਂ ਚੋਂ ਕੱਢ, ਅੱਜ ਅੰਨਦਾਤੇ ਨੂੰ,
ਕਿਉਂ ਸੜਕਾਂ ਤਾਈਂ ਬਿਠਾਇਆ ਹੈ।
ਆਈਂ ਥਾਈਂ ਸਰਕਾਰ ਨੇ ਲੋਕੋ,
ਇਹ ਕੀ ਹੁਕਮ ਸੁਣਾਇਆ ਹੈ।
 
ਮਿੱਟੀ ਦੇ ਨਾਲ ਮਿੱਟੀ ਹੋਇਆ,
ਕਿਸਾਨ, ਖੂਬ ਮਿਹਨਤਾਂ ਕਰਦਾ ਹੈ।
ਖਾਲੀ ਢਿੱਡ ਭਾਵੇਂ ਖੁਦ ਸੋ ਜਾਵੇ,
ਪਰ ਦੂਜਿਆਂ ਦਾ ਢਿੱਡ ਭਰਦਾ ਹੈ।
ਅੰਨਦਾਤੇ ਨੂੰ ਰੋਲ, ਕਿਉਂ ਇਨ੍ਹਾਂ ਨੂੰ,
ਰੱਤਾ ਤਰਸ ਨਾ ਆਇਆ ਹੈ।
ਆਈਂ ਥਾਈਂ ਸਰਕਾਰ ਨੇ ਲੋਕੋ,
ਇਹ ਕੀ ਹੁਕਮ ਸੁਣਾਇਆ ਹੈ।
ਖੇਤਾਂ ਚੋਂ ਕੱਢ ਅੱਜ, ਅੰਨਦਾਤੇ ਨੂੰ,
ਕਿਉਂ ਸੜਕਾਂ ਤਾਈਂ ਬਿਠਾਇਆ ਹੈ।
ਆਈਂ ਥਾਈਂ ਸਰਕਾਰ ਨੇ ਲੋਕੋ,
ਇਹ ਕੀ ਹੁਕਮ ਸੁਣਾਇਆ ਹੈ।
 
ਕੁਦਰਤ ਦੀ ਮਾਰ ਸੀ, ਝਲਣੀ ਔਖੀ,
ਕੁੱਝ ਸਰਕਾਰ ਦੀਆਂ, ਮਾਰੂ ਨੀਤੀਆਂ ਨੇ।
ਕਾਗਜ਼ਾਂ ਤੇ ਲਿਖੇ,ਸਭ ਵਾਅਦੇ ਰਹਿ ਗਏ,
ਗੱਲਾਂ ਕਿਹੜੀਆਂ ਪੂਰੀਆਂ ਕੀਤੀਆਂ ਨੇ।
ਕਹੇ ਰਾਜੇਸ਼ ਪੈਂਦਾ, ਹੱਕਾਂ ਦੇ ਲਈ ਲੜਣਾ,
ਇਤਿਹਾਸ ਨੇ ਇਹੀ ਸਿਖਾਇਆ ਹੈ।
ਆਈਂ ਥਾਈਂ ਸਰਕਾਰ ਨੇ ਲੋਕੋ,
ਇਹ ਕੀ ਹੁਕਮ ਸੁਣਾਇਆ ਹੈ।
ਖੇਤਾਂ ਚੋਂ ਕੱਢ ਅੱਜ, ਅੰਨਦਾਤੇ ਨੂੰ,
ਕਿਉਂ ਸੜਕਾਂ ਤਾਈਂ ਬਿਠਾਇਆ ਹੈ।
ਆਈਂ ਥਾਈਂ ਸਰਕਾਰ ਨੇ ਲੋਕੋ,
ਇਹ ਕੀ ਹੁਕਮ ਸੁਣਾਇਆ ਹੈ।
 17/11/2020


ਰਾਜੇਸ਼ ਕੁਮਾਰ ਭਗਤ
ਪੰਜਾਬ
ਮੋਬ:  9872120435
rk8285173@gmail.com 
 

5_cccccc1.gif (41 bytes)

>> 1 2 3 4 5 6 7             hore-arrow1gif.gif (1195 bytes)

Terms and Conditions
Privacy Policy
© 1999-2020, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2020, 5abi.com