WWW 5abi.com  ਪੰਨਿਆ ਵਿੱਚ ਸ਼ਬਦ ਭਾਲ

5_cccccc1.gif (41 bytes)

       ਪੰਜਾਬੀ ਕਵਿਤਾ

ਹੋਰ ਪੰਜਾਬੀ ਕਵੀ >>

>> 1 2 3 4 5 6 7             hore-arrow1gif.gif (1195 bytes)

ਜੋਗਿੰਦਰ ਸਿੰਘ ਥਿੰਦ
ਅੰਮ੍ਰਿਤਸਰ-ਸਿਡਨੀ

ਗ਼ਜ਼ਲ
ਇੰਜ: ਜੋਗਿੰਦਰ ਸਿੰਘ "ਥਿੰਦ", ਸਿਡਨੀ
    
ਅੱਗਲਾ ਜਨਮ ਵੀ ਨਾਂ ਜਾਣਦੇ ਜਿਹੜੇ
ਕਹਿੰਦੇ ਸੱਤ ਜਨਮ ਰਹਾਂਗੇ ਨਾਲ ਤੇਰੇ
ਅੰਧੇਰੇ 'ਚ ਤੀਰ ਚਲਾ ਮਾਹਿਰ ਬਣਦੇ
ਉਹ ਜਿਤਨਗੇ ਕਿਵੇਂ ਚਲਕੇ ਨਾਲ ਮੇਰੇ
ਹਰ ਜਨਮ ਨਾਲ ਰਹਿਣ ਦੀ ਸੌਂਹ ਖਾਂਦੇ
ਨਹੀਂ ਜਾਣਦੇ ਕਿ ਹੁਣ ਵਿਚ ਕਿਸ ਗੇੜੇ
ਹਰ ਰੁਤ ਪਿਛੋਂ ਭਾਵੇਂ ਨਵੇਂ ਆਓਣ ਪਤੇ
ਕੀ ਪਤਾ ਚਿਰਾਂ ਨੂੰ ਝੜਣ ਜਾਂ ਹੁਣੇ ਨੇੜੇ
ਉਮੀਦ ਤੇ ਦੁਣੀਆਂ ਸੱਦਾ ਕਾਇਮ ਹੈਗੀ
ਕਈ ਢੇਰੀ ਢਾਹਿ ਆਪ ਡਿਬੋ ਲੈਣ ਬੇੜੇ
ਨੀਤਾਂ ਹੋਣ ਜੇ ਸੱਚੀਆਂ ਰੱਬ ਨਾਲ ਹੁੰਦਾ
'ਥਿੰਦ' ਨੇਕੀ ਕਰ ਵੇਖ ਖਤਮ ਹੋਣਗੇ ਗੇੜੇ
25/06/2021


ਗਜ਼ਲ

ਇੰਜ: ਜੋਗਿੰਦਰ ਸਿੰਘ "ਥਿੰਦ", ਸਿਡਨੀ

ਜਦੋਂ ਯਾਦਾਂ ਦਾ ਛਿਕੂ ਭਰ ਜਾਂਦਾ ਮੈਂ ਹੱਥ ਕਲਮ ਨੂੰ ਪਾ ਲੈੰਦਾ
ਜਿਓਂ ਜਿਓਂ ਹੀ ਫੁਰਨੇ ਫੁਰਦੇ ਨੇ ਗਜ਼ਲਾਂ ਤੇ ਗੀਤ ਬਣਾਂ ਲੈੰਦਾ
 
ਘੋਰ ਕਾਲੀਆਂ ਬੋਲੀਆਂ ਰਾਤਾਂ ਨੂੰ ਫੜ ਜੁਗਨੂੰ ਦੀਆਂ ਲਾਟਾਂ ਨੂੰ                                    
ਸੋਚਾਂ ਦੇ ਬੁਝਦੇ ਹੰਨੇਰੇ ‘ਚ ਲੰਗੇ ਬੱਚਪਨ ਦੇ ਦੀਪ ਜਗਾ ਲੈੰਦਾ
 
ਉਚਾਈ ਤੋਂ ਡਿਗਦੇ ਝਰਨੇ ਦਾ ਸੰਗੀਤ ਪਰੋ ਕੇ ਅਰਮਾਂਨਾ ਵਿਚ
ਡੁਲ ਡੁਲ ਪੈਂਦੇ ਮੱਚਲੇ ਦਿਲ ਨੂੰ ਮੁਠੀਆਂ ਭਰ ਭਰ ਉਠਾ ਲੈਂਦਾ
 
ਤਿਖੜ ਦੁਪਹਿਰ ਭਖਦਾ ਸੂਰਜ ਅਪਣੇ ਪਿੰਡੇ ਤੇ ਝੱਲ ਝੱਲ ਕੇ
ਅਪਣੇ ਮਹਿਬੂਬ ਦੇ ਵਿਹੜੇ ਪੁਜ ਕੇ ਕੁਝ ਪੱਲ ਠੰਡ ਹੰਡਾ ਲੈੰਦਾ
 
ਲੋਹੜੇ ਦੀ ਪੈਂਦੀ ਠੰਡ ਵੇਲੇ ਜੱਦ ਖੂਨ ਵੀ ਜੱਮਦਾ ਜੰਮਦਾ ਲੱਗੇ
ਮੱਦ ਮੱਸਤ ਹੋਕੇ ਸੋਚਾਂ ਵਿਚ ਗਜ਼ਲਾਂ ਤੇ ਗੀਤ ਗੁਣਗੁਨਾਂ ਲੈੰਦਾ
 
ਜਦੋਂ ਮਹਿਬੂਬ ਵੀ ਭੁਲ ਜਾਵੇ ਤੇ ਹੋਰ ਕਿਸੇ ਗੈਰ ਤੇ ਡੁਲ ਜਾਵੇ
“ਥਿੰਦ” ਸਿਆਹੀ ਮੁਕ ਜਾਵੇ ਤਾਂ ਅਪਣੇ ਖੂਨ ’ਚ ਟੋਬਾ ਲਾ ਲੈੰਦਾ
02/08/2020


 ਗਜ਼ਲ
ਇੰਜ: ਜੋਗਿੰਦਰ ਸਿੰਘ "ਥਿੰਦ", ਸਿਡਨੀ
  
ਹਾਸੇ ਉਹਦੇ ਅੱਜ ਵੀ ਗੂੰਜਨ ਮੇਰੇ ਉਜੜੇ ਬਾਗਾਂ ਵਿਚ
ਮੈਂਨੂੰ ਜਾਪੇ ਉਹਿ ਹੀ ਬੋਲੇ ਦੁਣੀਆਂ ਭਰਦੇ ਸਾਜ਼ਾਂ ਵਿਚ

ਫੁਲ ਤੋੜਕੇ ਦਿਤਾ ਜੋ ਸੀ ਅੱਜ ਵੀ ਮੇਰੇ ਕੋਲ ਨਿਸ਼ਾਨੀ
ਮੂਰਤ ਤੇਰੀ ਅੱਜ ਵੀ ਉਕਰੀ ਮੇਰੇ ਸੀਨੇ ਦਾਗਾਂ ਵਿਚ

ਤੇਰੇ ਸ਼ਹਿਰੋਂ ਮੈਂ ਤਾਂ ਐਵੇਂ ਲੰਗ ਰਿਹਾ ਸੀ ਜਾਂਦਾ ਜਾਂਦਾ
ਡਾਹਿਡਾ ਫਸਿਆ ਆਕੇ ਏਥੇ ਤੇਰੇ ਕੁੰਡਲੇ ਨਾਗਾਂ ਵਿਚ

ਜਿਨੇ ਵੀ ਨੇ ਝੱਗੜੇ ਰੱਗੜੇ ਤੇਰੇ ਹੁਸਨ ਦੀ ਕਿਰਪਾ ਏ
ਇਸ਼ਕ ਤੋਂ ਅਸਾਂ ਤੋਬਾ ਕੀਤੀ ਫਸੇ ਕੌਣ ਫਸਾਦਾਂ ਵਿਚ

ਤੂੰ ਉਸ ਪਾਰ ਮੈਂ ਇਸ ਪਾਰ ਰਿਸ਼ਤਾ ਕੇਵਲ ਯਾਦਾਂ ਦਾ
ਤੜਪ ਤੜਪ ਕੇ ਜੀਣਾ ਲਿਖਿਆ ਤੇਰੇ ਮੇਰੇ ਭਾਗਾਂ ਵਿਚ

 ਬੀਤ ਗਈ ਸੋ ਬੀਤ ਗਈ ਐਵੇਂ ਦਿਲ ਤਰਸਾਓਂਣਾ ਕਿਓਂ
"ਥਿੰਦ"ਕੁਝ ਨਹੀ ਬਾਕੀ ਹੁਣ ਭੁਲੀ ਵਿਸਰੀ ਯਾਦਾਂ ਵਿਚ
 22/09/2019

ਗਜ਼ਲ

ਇੰਜ: ਜੋਗਿੰਦਰ ਸਿੰਘ "ਥਿੰਦ", ਸਿਡਨੀ

ਮਿਲਿਆ ਏ ਕੀ ਤੈਨੂੰ ਦਸ ਫੁਲਾਂ ਨੂੰ ਮਧੋਲ ਕੇ
ਚਾਂਵਾਂ ਨਾਲ ਪੇਸ਼ ਕੀਤੇ ਤੂੰ ਰੱਖ ਦਿਤੇ ਰੋਲ ਕੇ।

ਤਾਰਿਆਂ ਦੀ ਛਾਂਵੇਂ ਚਲ ਮੰਜਲ ਤੇ ਪਹੁੰਚ ਗਏ
ਸਜਨਾਂ ਨੇ ਦਿਤਾ ਜ਼ਹਿਰ ਤਾਂ ਪੀ ਗੲੈ ਘੋਲ ਕੇ।

ਉੰਗਲਾਂ ਦੇ ਪੋਟਿਆਂ ਨੂੰ ਲਹੂ ਲੁਹਾਂਣ ਕਰ ਲਿਆ
ਭਲੇਖੇ ਹੀਰਿਆਂ ਦੇ ਕਈ ਢੇਰ ਕੱਚ ਦੇ ਫਰੋਲ ਕੇ।

ਸਾਰੀ ਸਾਰੀ ਰਾਤ ਅਸਾਂ ਦੀਵਾ ਬਾਲ ਰੱਖਿਆ
ਬੌੜਿਓਂ ਨਾਂ ਤੂੰ ਸੱਜਨਾਂ ਰੱਖੇ ਵੀ ਕਵਾੜ ਖੋਲ੍ਹ ਕੇ।

ਮੁਲ ਵੀ ਜੇ ਮਿਲਦੀਆਂ ਮਹੱਬਤਾਂ ਬਜ਼ਾਂਰਾਂ ਵਿਚ
ਝੱਟ ਹੀ ਲੈ ਲੈੰਦੇ ਅਸ਼ੀਂ ਦਿਲ ਕੱਢ ਸਾਂਵੇਂ ਤੋਲ ਕੇ।

ਜਾਨ ਤਲੀ ਤੇ ਰੱਖ ਹਰ ਹਾਲ ਪਹੁੰਚਾਂ ਗੇ ਜ਼ਰੂਰ
"ਥਿੰਦ" ਵੇਖ ਤਾਂ ਸਹੀ ਇਕ ਵਾਰੀ ਮੂੰਹੋਂ ਬੋਲ ਕੇ।
 22/07/2019
 
ਵਸੀਅਤ 

ਇੰਜ: ਜੋਗਿੰਦਰ ਸਿੰਘ "ਥਿੰਦ", ਸਿਡਨੀ

ਮੇਰੇ ਚੱਮ ਦੀਆਂ ਜੁਤੀਆਂ ਬਣਾਕੇ,ਕਿਸੇ ਗਰੀਬ ਦੇ ਪੈਰੀਂ ਪੁਵਾ ਦੇਣਾ
ਮੇਰੇ ਦੋਵੇਂ ਲਾਟੂਆਂ ਨੂੰ ਕੱਢ ਕੇ ਤੇ, ਕਿਸੇ ਹਨੇਰੇ ਘਰ ਦੀਪ ਜਗਾ ਦੇਣਾ 

ਮੇਰੇ ਸਰੀਰ ਚੋਂ ਨਾੜ ਨਾੜ ਲੈਕੇ, ਚਰਬੀ ਵਿਚ ਖੂਬ ਗੁੜੁੱਚ ਕਰਕੇ
 ਦਰਦਮੰਦਾਂ ਦੇ ਵਗ੍ਦੇਹ ਜ਼ਖਮਾਂ ਨੂੰ, ਨਾਲ ਪ੍ਰੇਮ ਦੇ ਆਪ ਸਿਲਾ ਦੇਣਾ

ਅੰਗ ਅੰਗ ਮੇਰਾ ਕੱਟਕੇ ਸਾਂਭ ਲੈਣਾ, ਲੋੜ ਪੈਣ ਤੇ ਕਿਸੇ ਨੂੰ ਦੇ ਦੇਣਾ
 ਪਰ ਪਹਿਲਾਂ ਮਿੱਟੀ ਮੇਰੇ ਵਤਨ ਦੀ, ਮੇਰੇ ਸੀਨੇ ਤੇ ਤੁਸੀਂ ਲਾ ਦੇਣਾਂ

ਇਕ ਦਿਲ ਹੀ ਤਾਂ ਹੈ ਜਿਨ੍ਹੇ ਸਾਰੀ, ਉਮਰ ਮੇਰੇ ਨਾਲ ਨਾਲ ਕੱਟੀ
 ਹੁਣ ਵੀ ਇਹਨੇ ਮੇਰੇ ਨਾਲ ਰਹਿਣਾ,ਮੇਰੇ ਦਿਲ ਨੂੰ ਤੁਸੀ ਬਚਾ ਦੇਣਾ

"ਥਿੰਦ" ਬੱਖਛਾ ਲੈ, ਕੋਈ ਕਰ ਹੀਲਾ, ਸਾਰੀ ਉਮਰ ਜੋ ਪਾਪ ਕੀਤੇ
 ਸਾਰੇ ਪੁਨਾ ਬਦਲੇ ਯਾ ਰੱਬ ਮੈਨੂੰ,ਅਗ਼ਲੀ ਜੂਨ ਚੰਗੀ ਕੁੱਖ ਪਾ ਦੇਣਾ
 26/05/2018
 ਗੀਤ

ਇੰਜ: ਜੋਗਿੰਦਰ ਸਿੰਘ "ਥਿੰਦ", ਸਿਡਨੀ

ਤੇਰੇ ਗੀਤ ਕਿਸੇ ਨਹੀ ਗਾਓਂਣੇ
ਤੇਰੇ ਦਰਦ ਨਾ, ਕਿਸੇ ਵਿਡਾਓਂਣੇ
ਉਡ ਜਾਣੇ ਕਾਂ ਬਿਨੇਰੇ ਉਤੋਂ
ਕਦੀ ਨਹੀ ਸਦਾ ਏਥੇ ਆਓਂਣੇ
ਤੇਰੇ ਗੀਤ ਕਿਸੇ ਨਹੀਂ ਗਾਓਂਣੇ-----

ਬੁਕਲ ਵਿਚ ਕਈ ਲਡੂ ਭਣੇ
ਕਈ ਭਾਰ ਤੂੰ ਐਵੇਂ  ਪੱਲੇ ਬਣੇ
ਲੁਕ ਲੁਕ ਪੀਤੇ ਭਰ ਭਰ ਛਣੇ
ਤੇਰੇ ਕੀਤੇ ਤੇਰੇ ਹੀ ਅੱਗੇ ਆਓਂਣੇ
 ਤੇਰੇ ਗੀਤ ਕਿਸੇ ਨਹੀ ਗਾਓਂਣੇ -----

ਅੱਜੇ ਵੀ ਵੇਲਾ ਕੋਲ ਹੈ ਤੇਰੇ 
ਤੜਕੇ ਉਠ, ਸੰਭਲ ਜਾ ਸਵੇਰੇ
ਵੇਖੀਂ ਰਹਿਮੱਤ, ਲਾਉਂਦੀ ਡੇਰੇ
ਸੱਦਾ ਦਰਦਮੰਦਾਂ ਦੇ ਦਰਦ ਵਡਾੳਂਣੇ
ਤੇਰੇ ਗੀਤ ਕਿਸੇ ਨਹੀ ਗਾਓਂਣੇ
ਤੇਰੇ ਦਰਦ ਨਾ, ਕਿਸੇ  ਵਿਡਾਓਂਣੇ
25/04/2018ਦੀਵਾਲੀ

ਇੰਜ: ਜੋਗਿੰਦਰ ਸਿੰਘ "ਥਿੰਦ", ਸਿਡਨੀ

ਦੀਵਾਲ਼ੀ ਦੀਪਾਂਵਾਲ਼ੀ
ਸਦੀਆਂ ਤੋਂ ਚੱਲਦੀ ਆਈ
ਕਿਸੇ ਦੀਪ ਜਿਲਾਏ
ਕਿਸੇ ਸੋਗ ਮਿਨਾਏ
ਕਿਸੇ ਚੌਸਰ ਲਾਏ
ਪੱਤਾ ਨਾ ਰਾਤ ਬਿਤਾਈ ਦਾ
ਇਹ ਵੀ ਰੰਗ ਦੀਵਾਲੀ ਦਾ------

ਪਿਠ ਤੇ ਬੱਚਾ
ਇਟਾਂ ਸਿਰ ਤੇ
ਪਹੁੰਚੀ ਤੀਜੀ ਮੰਜ਼ਲ ਜਾ
ਹੋਈ ਸਾਹੋ ਸਾਹਿ
ਇਹ ਹਾਲ ਮਿਹਨਤ ਵਾਲੀ ਦਾ
ਇਹ ਵੀ ਰੰਗ ਦਿਵਾਲੀ ਦਾ------

ਰੋੜ੍ਹੀ ਕੁਟੇ, ਪੋਟੇ ਫੁਟੇ
ਉਂਗਲਾਂ ਲਹੂ ਲੁਹਾਣ
ਬਚੇ ਪੈਏ ਕੁਰਲਾਣ
ਪੱਕੇ ਨਾ ਪੱਕਵਾਨ
ਅੱਠ ਜੀਅ, ਰੋਟੀਆਂ ਚਾਰ
ਅੱਦੀ ਅੱਦੀ ਖਾ
ਡੰਗ ਟਿਪਾ ਲੈਈ ਦਾ
ਇਹ ਵੀ ਰੰਗ ਦੀਵਾਲੀ ਦਾ-------

ਦੂਜੇ ਪਾਸੇ, ਖੁਰਨ ਪਤਾਸੇ
ਕਾਰ ਭਰੀ, ਤੁਹਫਿਆਂ ਨਾਲ
ਰੰਗ ਚੜਿਆ ਪੈਸੇ ਦੀ ਲਾਲੀ ਦਾ
ਇਹ ਵੀ ਰੰਗ ਦੀਵਾਲੀ ਦਾ -----

ਗੋਲੀਆਂ ਵਜਣ ਸਰੇ ਬਾਜ਼ਾਰ
ਪਿਠ ਪਿਛੇ ਖੜੀ ਸਰਕਾਰ
ਲੋਕੀਂ ਰੋਵਣ ਜ਼ਾਰੋ ਜ਼ਾਰ
ਬੋਲੀਆਂ ਕੰਧਾਂ, ਗੂੰਗੀ ਛੱਤ
ਕੋਈ ਨਾ ਫੜਦਾ ਹੱਥ
ਉਜੜੇ ਬਾਗ, ਪਤਾ ਨਾ ਮਾਲੀ ਦਾ
ਇਹ ਵੀ ਰੰਗ ਦੀਵਾਲੀ ਦਾ------

ਸੱਭੇ ਰੱਲ ਕੇ ਕਰੋ ਵਿਚਾਰ
ਹੋਵਣ ਸਾਰੇ ਇਕ- ਸਾਰ
ਕੋਈ ਨਾਂ ਦਿਸੇ ਲਾਚਾਰ
ਹਰ ਕੋਈ ਦੀਪ ਜਗਾ ਕੇ
ਖੁਸ਼ੀ ਨਾਲ ਖੁਸ਼ੀ ਵੰਡਾਕੇ
ਮਾਣੇ ਦੌਰ ਖੁਸ਼ਹਾਲੀ ਦਾ
"ਥਿੰਦ" ਵੇਖੋ ਰੰਗ ਦੀਵਾਲੀ ਦਾ
22/10/17

 

ਗਜ਼ਲ
ਇੰਜ: ਜੋਗਿੰਦਰ ਸਿੰਘ "ਥਿੰਦ", ਸਿਡਨੀ

ਮਹਿਕ ਫੁਲਾਂ ਦੀ ਮੁਕੀ ਤੇ ਝੁਲਸ ਗਈਆਂ ਨੇ ਛਾਵਾਂ
ਪਤੇ ਖੜਕਣ ਥਾਂ ਥਾਂ ਤੇ ਕਲੀਆਂ ਭਰਦੀਆਂ ਆਹਾਂ

ਕਿਥੇ ਗਈਆਂ ਰੌੰਣਕਾਂ ,ਗੱਪਾਂ ਤੇ ਠੱਠੇ ਮਾਰਦੇ ਯਾਰ
ਭੱਖਦੇ ਪੈ ਨੇ ਆਲ੍ਹਣੇ, ਬੋਟ ਅਪਨੇ ਪਾਲਣ ਕਿਵੇਂ ਮਾਵਾਂ

ਧਰਤੀ ਤਪੇ ਤੰਦੂਰ ਜਿਓਂ, ਹਵਾ 'ਚ ਘੁਲ ਗਈ ਅੱਗ
ਅੰਦਰੀਂ ਡੱਕਿਆ ਕਿਸੇ ਦਿਓ ਨੇ,ਲਭਣ ਠੰਠੀਆਂ ਥਾਵਾਂ

ਹਰਾ ਨਹੀਂ ਕਿਤੇ ਦਿਸਦਾ, ਥਾਂ ਥਾਂ ਖੇਤੀਂ ਲਗੀ ਅੱਗ
ਬਿਨ ਹਰੇ ਗਤਾਵੇ ਖਾ ਖਾ ਦੁਧੀਂ ਸੁਕੀਆਂ ਮਝਾਂ ਗਾਂਵਾਂ

ਜੀਵ ਜੰਤ ਸੱਭ ਹੌੰਕਦੇ, ਸਹਿਕਦੇ ਕਰਦੇ ਪਾਣੀ ਪਾਣੀ
ਸੁਕੀਆਂ ਢਾਬਾਂ ਸੁਕੇ ਛੱਪੜ ,ਪਾਣੀ ਮੁਕਿਆ ਦਰਆਵਾਂ

ਭਾਣਾ ਐਸਾ ਵਰਤਿਆ, ਮੱਚੀ ਹਰ ਥਾਂ ਹਾਹਾ ਕਾਰ
"ਥਿੰਦ" ਨਾ ਕੋਸੀਂ ਰੱਬ ਨੂੰ, ਉਹ ਦੇਂਦਾ ਬਹੁਤ ਸਜ਼ਾਵਾਂ
24/09/17

 

ਗਜ਼ਲ
ਇੰਜ: ਜੋਗਿੰਦਰ ਸਿੰਘ "ਥਿੰਦ", ਸਿਡਨੀ

ਦੋ ਘੜੀ ਮਿਲਕੇ ਰੋਗ, ਉਮਰਾਂ ਦਾ ਲਾ ਗੈ ਨੇ
ਚੰਗਾ ਹੁੰਦਾ ਨਾਂ ਮਿਲਦੇ,ਐਵੇਂ ਪਵਾੜਾ ਪਾ ਗੈ ਨੇ

ਚੜਦੇ ਸੂਰਜ ਦੀ ਲਾਲੀ ਏ ਉਹਿਦੇ ਮੂਹੰ ਉਤੇ
ਮੋਤੀ ਕਿਰਦੇ ਬੁਲਾਂ ਤੋਂ ਅੱਖੋ ਗੀਤ ਸੁਣਾ ਗੈ ਨੇ

ਇਕ ਨਜਾਰਾ ਝਰਨੇ ਦਾ ਤੇ ਦਿਲ ਹਰਨੇ ਦਾ
ਬੁਝਦੇ ਬੁਝਦੇ ਦਿਲ ਨੂੰ,ਤੀਲੀ ਹੋਰ ਲਗਾ ਗੈ ਨੇ

ਬਹੁਤ ਸੇਕਨੀ ਏ ਅੱਗ ਹਰ ੳਮਰ ਹਿਜਰਾਂ ਦੀ
ਜਨਮਾਂ ਜਨਮਾ ਤੱਕ ਦੀ ਹੀ ਉਹ ਸੌਂਹ ਪਾ ਗੈ ਨੇ

ਇਕ ਨਵਾਂ ਹੀ ਕਿਸਾ ਛਿੜ ਗਿਆ ਮੁਹਬਤਾਂ ਦਾ
ਰਾਤ ਰਾਣੀ ਬਣ ਰੱਸ ਭਰੀ ਖੁਸ਼ਬੂ ਫੈਲਾ ਗੈ ਨੇ

“ਥਿੰਦ” ਲੈ ਬੈਠਾ ਏਂ ਵਰਨਣਨ ਧੁਖਦੀ ਭੁਭਲ ਦਾ
ਇਹ ਤਾਂ ਨਿਹਮਤ ਹੈ ਜੋ ਸਜਣ ਪਲੇ ਪਾ ਗੈ ਨੇ
03/07/17

 

ਗਜ਼ਲ
ਇੰਜ: ਜੋਗਿੰਦਰ ਸਿੰਘ "ਥਿੰਦ", ਸਿਡਨੀ

ਚਲਾ ਚਲ ਪੜਾਂਵਾਂ ਅਜੇ ਹੋਰ ਵੀ ਨੇ
ਠਹਿਰਨ ਨੂੰ, ਥਾਂਵਾਂ ਅਜੇ ਹੋਰ ਵੀ ਨੇ

ਜੰਡਾਂ ਕਰੀਰਾਂ 'ਚ ਫਸਕੇ ਨਾ ਰਹਿ ਜਾ
ਇਸ ਤੋਂ ਵਧ, ਛਾਂਵਾਂ ਅਜੇ ਹੋਰ ਵੀ ਨੇ

ਸੀਖਾਂ ਤੋਂ ਡਰਕੇ ਗੁਲਾਮੀ ਨਾ ਮੰਨ ਲਈਂ
ਇਸ ਤੋਂ ਵੱਧ, ਸਜ਼ਾਵਾਂ ਅਜੇ ਹੋਰ ਵੀ ਨੇ

ਝੱਖੜਾਂ ਤੋਂ ਡਰਕੇ ਢੇਰੀ ਨਾਂ ਢਾਹ ਬਹੀਂ
ਇਸ ਤੋਂ ਵੱਧ, ਬਲਾਵਾਂ ਅੱਜੇ ਹੋਰ ਵੀ ਨੇ

ਹੁਸਨਾਂ 'ਚ ਫਸਕੇ ਮੰਜ਼ਲ ਨਾਂ ਭੁਲ ਜਾਈਂ
ਇਸ ਤੋਂ ਵੱਧ, ਅਦਾਵਾਂ ਅੱਜੇ ਹੋਰ ਵੀ ਨੇ

ਟੋਆਂ ਟਿਬਆਂ 'ਚ ਰੁਲਕੇ ਨਾ ਰਹਿ ਜਾਈਂ
ਇਸ ਤੋਂ ਕਠਨ,ਰਾਹਵਾਂ ਅੱਜੇ ਹੋਰ ਵੀ ਨੇ

ਠਹਿਰ ਜਾ ਮੌਤੇ, ਕਾਹਲੀ ਨਾਂ ਕਰ ਤੂੰ
"ਥਿਦ" ਮਨ,ਸਲਾਵਾਂ ਅੱਜੇ ਹੋਰ ਵੀ ਨੇ
14/03/17

 

ਗਜ਼ਲ
ਇੰਜ: ਜੋਗਿੰਦਰ ਸਿੰਘ "ਥਿੰਦ", ਸਿਡਨੀ

ਸ਼ੁਕਰਾਨਾ ਰੱਬ ਦਾ ਸਦਾ ਕਰਦਾ ,ਵੇਹਿਲੇ ਬਹਿ ਤੈਨੂੰ ਬਣਾਇਆ ਏ
ਚੰਦ ਚਾਨਣੀ ਤੋਂ ਚੱਮਕ ਲੈਕੇ, ਸੱਜਰੀ ਸਵੇਰ ਨੂੰ ਮੁਖ ਤੇ ਲਾਇਆ ਏ

ਬੁਲਬੁਲੇ ਫੜ ਬਣਾ ਝਾਂਝਰ ਡਿਗਦੇ ਝਰਨਿਆਂ ਦਾ ਸੰਗੀਤ ਭਰਿਆ
ਝਾਂਝਰ ਸ਼ੌਕ ਸ਼ੰਗਾਰ ਦੀ ਪਾ ਪੈਰੀਂ, ਦਿਲ ਦਰਯਾ ਹਯਾ ਦਾ ਪਾਇਆ ਏ

ਸੱਤ ਸਮੁੰਦਰਾਂ ਨੂੰ ਰਿੜਕ ਰਿੜਕ ਕੇ, ਅੱਜਬ ਤਰਾਂ ਦੇ ਅੱਰਕ ਕੱਢੇ
ਤੇਜ ਸੂਰਜ ਦਾ ਪਾ ਗੁਣ੍ਹ ਮਿਟੀ, ਕਿਸ ਜੁਗਤ ਦੇ ਨਾਲ ਲਿਪਾਇਆ ਏ

ਰੱਘ ਰੱਘ ਵਿਚ ਵੱਗੇ ਸ਼ਰਬੱਤ, ਨੈਨਾਂ ਵਿਚ ਅਜ਼ੀਬ ਏ ਚਮੱਕ ਦਿਸਦੀ
ਬੱਦੋ ਬੱਦੀ ਦੰਦਾ ਚੋਂ ਕਿਰਨ ਹਾਸੇ, ਕੱਦੀ ਕੁੰਡਲਾਂ ਮੁਖ ਛਪਾਇਆ ਏ

ਮੱਸਤੀਆਂ ਨਾਲ ਘਾੜਾ ਘੜ ਕੇ, ਵੇਖੇ ਆਪ ਹੀ ਅੱਪਣੀ ਕਿਰਤ ਤਾਈਂ
"ਥਿੰਦ" ਕਿਓਂ ਨਾਂ ਕੁਰਬਾਨ ਜਾਵੇ, ਜਿਨੂੰ ਰੱਬ ਵੀ ਵੇਖ ਸ਼ਰਮਾਇਆ ਏ
22/10/2016

 

ਗੀਤ
ਇੰਜ: ਜੋਗਿੰਦਰ ਸਿੰਘ "ਥਿੰਦ", ਸਿਡਨੀ

ਆ ਬੈਠ ਮੇਰੇ ਕੋਲ ਕੁਝ ਬਚਪਨ ਦੀਆਂ, ਗੱਲਾਂ ਕਰ ਲੈਹੀਏ
ਜਿਸ ਗਲੀ 'ਚ ਖੇਡੇ ਸੀ,ਉਹਦੀ ਮਿਟੀ ਮੁੱਠੀ , ਭਰ ਲੈਹੀਏ

ਸਾਡੇ ਕਿਨੇ ਜੇਰੇ ਸੀ, ਅਸੀ ਹੰਝੂੰ ਕੱਠੇ ਕੇਰੇ ਸੀ
ਭੁਲੇ ਨਹੀ ਕਰਾਰਾਂ ਨੂੰ, ਵੱਸ ਤੇਰੇ ਨਾਂ ਮੇਰੇ ਸੀ
ਕੁਝ ਲਿਖਿਆ ਸੀ ,ਬਚਪਨ ਦੀਆਂ ਕੰਧਾਂ ਤੇ
ਆਪੇ ਹੀ ਤਾਂ ਹੱਸ ਪੇਂਦੇ ਸੀ ਅਪਣੀਆਂ ਮੰਗਾਂ ਤੇ
ਯਾਦਾਂ ਦੀ ਇਸ ਛਪੜੀ ਵਿਚ ਆ ਫਿਰ ਦੋ ਪਲ ਤਰ ਲੈਈਏ
ਆ ਬੈਠ ਮੇਰੇ ਕੋਲ----------------

ਢਾਰੇ ਹੇਠਾਂ ਬੈਠ ਮਿਠੀਆਂ ਮਿਠੀਆਂ ਗੱਲਾਂ ਕਰਦੇ ਸੀ
ਖੋਹਲ ਕਤਾਬਾਂ ਅੱਗੇ ਰੱਖ, ਲੋਕਾਂ ਭਾਣੇ ਤਾਂ ਪੜ੍ਹਦੇ ਸੀ
ਉਹ ਵੀ ਦਿਨ ਸੁਹਾਣੇ ਸੀ ਜਾਂ ਫਿਰ ਖਸਮ ਨੂੰ ਖਾਣੇ ਸੀ
ਯਾਦਾਂ ਦਾ ਦੱਸ ਕੀ ਕਰੀਏ, ਜਾਂ ਤੜਪ ਤੜਪ ਕੇ ਮਰੀਏ
ਮਿਲ ਜਾ ਕਿਤੇ ਸੁਪਨੇ ਅੰਦਰ, ਗੈਰਾਂ ਵਾਂਗ ਨਾ ਕਰੀਏ
ਮਹਿਕ ਪਈ ਏ ਫੁਲਵਾੜੀ ਤੇਰੀ, ਦਿਲਾਂ 'ਚ ਮਹਿਕਾਂ ਭਰ ਲੈਈਏ
ਆ ਬੈਠ ਮੇਰੇ ਕੋਲ ਕੁਝ-----------------------

ਮਿਲਆ ਨਹੀ ਹੁਣ ਜਾਣਾ, ਅਗ਼ਲੇ ਜਨਮ ਦੀਆਂ ਗੱਲਾਂ
ਸਾਂਭਿਆਂ ਸਾਂਭ ਨਾ ਹੋਵਣ ਜੋ ਨੇ ਦਿਲ 'ਚ ਉਠੀਆਂ ਛੱਲਾਂ
ਨਾ ਵੱਸ ਤੇਰੇ ਨਾ ਵੱਸ ਮੇਰੇ,ਇਹ ਤਾਂ ਕਿਸਮੱਤ ਦੇ ਨੇ ਗੇੜੇ
ਯੇ ਵੱਲ ਹੋਵੇ ਰੱਬ ਤੇਰਾ ਮੇਰਾ, ਤਾਂ ਏਸੇ ਜੁੱਗ ਹੋਣ ਨਿਬੇੜੇ
ਭੁਲ ਭਲਾ ਕੇ ਸੱਭ ਕੁਛ, ਬੱਸ ਦਿਲ ਤੇ ਪੱਥਰ ਧੱਰ ਲੈਈਏ
ਆ ਬੈਠ ਮੇਰੇ ਕੋਲ ਕੁਝ ਬੱਚਪਣ ਦੀਆਂ ਗੱਲਾਂ, ਕਰ ਲੈਈਏ
ਜਿਸ ਗੱਲੀ 'ਚ ਖੇਡੇ ਸੀ, ਉਹਦੀ ਮਿਟੀ ਮੁਠੀ, ਭਰ ਲੈਈਏ
20/07/16

 

ਅੱਲੜ ਪੁਕਾਰ
ਇੰਜ: ਜੋਗਿੰਦਰ ਸਿੰਘ "ਥਿੰਦ", ਸਿਡਨੀ

ਸੁਣ ਮਾਏ ਮੇਰੀਏ ਵੇਖ ਮੇਰੀ ਹਾਨਣਾ ਦਾ ਲੰਘ ਗਿਆ ਪੂਰ ਨੀ
ਜਿਵੇਂ ਢਿੱਡ ਰੋਟੀ ਮੰਗਦਾ,ਇਵੇਂ ਮਾਂਗ ਮੇਰੀ ਮੰਗਦੀ ਸੰਧੂਰ ਨੀ
ਅੱਗੇ ਸ਼ੀਸ਼ੇ ਦੇ ਖਲੋ ਕੇ, ਜਦੋਂ ਪਾਨੀ ਆਂ ਮੈਂ ਕਜਲੇ ਦੀ ਧਾਰ ।
ਕਦੀ ਕਰਦੀ ਹਾਂ ਗੁੱਤ, ਕਦੀ ਜੂੜਾ ਢਾਹਿ ਕਰਾਂ ਵਾਰ ਵਾਰ ।
ਬੁੱਤ ਜਿਹਾ ਬਣ ਜਾਂਦੀ,ਵੇਖ ਵੇਖ ਮੈਨੂੰ ਅੱਤ ਚੜਦਾ ਸਰੂਰ ਨੀ
ਸੁਣ ਮਾਏ ਮੇਰੀਏ ਨੀ...............

ਕਦੀ ਅੱਗ ਲੱਗ- ਲੱਗ ਜਾਏ, ਕਦੀ ਉਠ ਬੈਠਾਂ ਅੱਬੜ ਵਾਹੇ
ਲੱਗਦਾ ਏ ਬਾਰ ਬਾਰ ਮੈਨੂੰ, ਜਿਵੇਂ ਕੋਈ ਘੋੜੀ ਚੜੀ ਆਵੇ ।
ਦਿਲ ਵੱਜੇ ਮੇਰਾ ਧੱਕ ਧੱਕ, ਮੈਨੂੰ ਦੱਸ ਮੇਰਾ ਕੀ ਹੈ ਕਸੂਰ ਨੀ
ਸੁਣ ਮਾਏ ਮੇਰੀਏ ਨੀ............

ਗੁਡੀਆਂ ਪਟੋਲੇ ਮੈਨੂੰ ਉਕੇ, ਹੁਣ ਚੰਗੇ ਨਹੀਓਂ ਲੱਗਦੇ
ਭਾਬੀਆਂ ਦੇ ਸਭੇ ਗਹਿਣੇ , ਮੈਨੂੰ ਬਹੁਤ ਸੁਹਣੇ ਲਗਦੇ
ਪਾ ਕੇ ਪੰਜੇਬਾਂ ਮੈਨੂੰ ਵੇਖ , ਡਾਹਿ਼ਡਾ ਚੜ੍ਹਦਾ ਫਤੂਰ ਨੀ
ਸੁਣ ਮਾਏ ਮੇਰੀਏ,ਵੇਖ ਮੇਰੀ ਹਾਨਣਾਂ ਦਾ ਲੰਗ ਗਿਆ ਪੂਰ ਨੀ
ਜਿਵੇਂ ਢਿਡ ਰੋਟੀ ਮੰਗਦਾ,ਇਵੇ ਮਾਂਗ ਮੇਰੀ ਮੰਗਦੀ ਸੰਧੂਰ ਨੀ
17/07/16
 

ਗਜ਼ਲ
ਇੰਜ: ਜੋਗਿੰਦਰ ਸਿੰਘ "ਥਿੰਦ", ਸਿਡਨੀ

ਨਾਂ ਤੂੰ ਜਾਣੇ ਨਾਂ ਮੈਂ ਜਾਣਾਂ, ਫਿਰ ਵੀ ਸਾਂਝ ਪੁਰਾਣੀ ਲੱਗਦੀ ਏ
ਆਏ ਵੀ ਨਾਂ ਖਾਬਾਂ ਵਿਚ, ਪਰ ਸ਼ਕਲ ਪਹਿਚਾਣੀ ਲੱਗਦੀ ਏ

ਮਿਟੀ ਤੇਰੀ ਮੇਰੀ ਇਕੋ ਜਿਹੀ,ਖਿਚ ਵੀ ਦਿਸੇ ਬਰਾਬਰ ਹੈ
ਮੁੱਦਤਾਂ ਹੋਈਆਂ ਭੁਲੀ ਨਾਂ ਇਹ, ਓਹੀ ਕਹਾਣੀ ਲੱਗਦੀ ਏ

ਪਾਗਲਪਣ ਹੈ ਜਾਂ ਕੋਈ ਕਰਿਸ਼ਮਾਂ,ਜਾਂ ਅੱਸਰ ਮਸਾਨਾਂ ਦਾ
ਉਠਦੇ ਬੁਹਿੰਦੇ ਦਿਸਣ ਚੁਫੇਰੇ, ਅਨੋਖੀ ਹੀ ਤਾਣੀ ਲੱਗਦੀ ਏ

ਜਿਥੇ ਨਿੱਘ ਨਹੀ ਮਿਲਦਾ, ਸਾਨੂੰ ਅਪਣੀਆਂ ਬੁਕਲਾਂ ਦਾ
ਤਾਂ ਓਥੇ ਰੂਹਿ ਤ੍ਰਿਹਾਈ ਨੂੰ, ਹਰ ਚੀਜ਼ ਬੇਗਾਨੀ ਲਗਦੀ ਏ

ਸਮਝ ਨਹੀ ਆਉਂਦੀ ਮੈਨੂੰ ਕਿ, ਮੈਥੋਂ ਕਿਸੇ ਨੇ ਕੀ ਏ ਲੈਣਾ
ਕਿਹੜੀ ਰੂਹਿ ਹੈ ਮੇਰੇ ਪਿਛੇ ਜੋ, ਮੇਰੀ ਦੀਵਾਨੀ ਲੱਗਦੀ ਏ

ਗੈਰਾਂ ਹੱਥੋਂ ਮਰ ਕੇ ਵੀ ਤਾਂ, ਉਕਾ ਚੈਣ ਨਹੀ ਮਿਲਨਾਂ ਸਾਨੂੰ
ਅਪਣਿਆਂ ਹੱਥੋਂ ਮੋਤ ਵੀ ਸਾਨੂੰ, ਬਹੁਤ ਸੁਹਾਣੀ ਲੱਗਦੀ ਏ

"ਥਿੰਦ"ਹੁਣ ਜੱਦ ਉਹ ਭੁਲ ਭਲਾ ਕੇ ਆ ਗਐ ਤੇਰੇ ਦਰ ਤੇ
ਨਾ ਬੱਖਸ਼ੇਂ ਤਾਂ ਦੁਣਿਆਂ ਨੂੰ, ਇਹ ਤੇਰੀ ਨਾਦਾਨੀ ਲੱਗਦੀ ਏ
10/07/16

ਤੇਰੇ ਬਗੈਰ
ਇੰਜ: ਜੋਗਿੰਦਰ ਸਿੰਘ "ਥਿੰਦ", ਸਿਡਨੀ

ਮੈਂ ਤਾਂ ਇਕ ਬਟਾ ਚਾਰ, ਤੇਰੇ ਬਗੈਰ
ਮੈਨੂੰ ਖਾਣ ਪਵੇ ਗੁਲਜ਼ਾਰ ਤੇਰੇ ਬਗੈਰ

ਝੂਠੇ ਹਾਸੇ ਤਾਂ ਮੂੰਹ ਤੇ, ਲੱਖ ਲਿਆਂਦੇ
ਇਹ ਜੀਵਨ ਦਿਸੇ ਬੇਕਾਰ, ਤੇਰੇ ਬਗੈਰ

ਰਿਸ ਰਿਸ ਮਸਾਂ ਸਾਨੂੰ, ਸ਼ਾਮਾਂ ਆਈਆਂ
ਮੈਨੂੰ ਰਾਤਾਂ ਬਣਨ ਪਹਾੜ, ਤੇਰੇ ਬਗੈਰ

ਗੈਰਾਂ ਤੁਹਮਤ ਲਾਕੇ, ਫਰਜ਼ ਨਿਭਾਇਆ
ਮੇਰਾ ਕੌਣ ਕਰੇ ਇਤਬਾਰ, ਤੇਰੇ ਬਗੈਰ

ਲੋਕਾਂ ਭਾਣੇ ਮੈਨੂੰ ਕੋਈ, ਛਾਇਆ ਹੋਈ
ਇਕ ਸੌ ਇਕ ਚੜੇ ਬਖਾਰ, ਤੇਰੇ ਬਗੈਰ

ਉਂਜ ਤਾਂ ਅਸੀਂ ਨਾਡੂ ਖਾਂ, ਅਖ਼ਵਾਓਂਦੇ
ਮੈਨੂੰ ਰਾਈ ਦਿਸੇ ਪਹਾੜ, ਤੇਰੇ ਬਗੈਰ

ਅਪਣਾ ਹੁੰਦਾ ਤਾਂ ਫਿਰ ਏਦਾਂ, ਕੌਣ ਕਰੇਂਦਾ
"ਥਿੰਦ" ਵਿਕਿਆ ਸਰੇ ਬਾਜ਼ਾਰ, ਤੇਰੇ ਬਗੈਰ
23/03/16

 

ਗਜ਼ਲ
ਇੰਜ: ਜੋਗਿੰਦਰ ਸਿੰਘ "ਥਿੰਦ", ਸਿਡਨੀ

ਜਦੋਂ ਰੂਹਿ ਤਿਰਹਾਈ ਹੁੰਦੀ ਹੈ, ਮੈ ਹੱਥ ਕਲਮ ਨੂੰ ਪਾ ਲੈੰਦਾ
ਜਿਓਂ ਜਿਓਂ ਫੁਰਨੇ ਫੁਰਦੇ ਨੇ, ਗਜ਼ਲਾਂ ਤੇ ਗੀਤ ਬਣਾ ਲੈੰਦਾ

ਡੁਬਦੇ ਸੂਰਜ ਦੀ ਲਾਲੀ ਨੂੰ, ਅਪਣੀ ਉਂਗਲਾਂ ਤੇ ਲੈ ਲੈ ਕੇ ਯਾਦਾਂ ਦੀ
ਅੱਲ੍ਹੜ ਕਹਾਣੀ ਦੇ, ਫੱਰਕਦੇ ਬੁਲਾਂ ਤੇ ਲਾ ਲੈੰਦਾ

ਮੱਸਿਆ ਦੀਆਂ ਨ੍ਹੇਰੀ ਰਾਤਾਂ ਨੇ, ਜੁੱਗਨੂੰ ਦੀਆਂ ਲਾਟਾਂ ਨੇ
ਭੁਲ ਬੈਠੇ ਸੱਜਨਾਂ ਦੀ ਖਾਤਰ, ਯਾਦਾਂ ਦੇ ਦੀਪ ਜਗਾ ਲੈਂਦਾ

ਜੱਦ ਕਦੀ ਉਹ ਸੁਪਨੇ ਵਿ'ਚ, ਮਿਲ ਜਾਂਦੇ ਨੇ ਮੋੜਾਂ ਤੇ
ਫੱੜ ਉਹਦੀ ਨਰਮ ਕਲਾਈ ਨੂੰ,ਅਪਣੇ ਕੋਲ ਬਠਾ ਲੈਂਦਾ

ਸੁਪਨੇ ਆਖਰ ਸੁਪਨੇ ਨੇ, ਕੱਦ ਝੋਲੀ ਕਿਸੇ ਦੇ ਪੈੰਦੇ ਨੇ
"ਥਿੰਦ"ਤਾਂ ਉਹਿਦੇ ਗੁਲਾਬਾਂ ਦੇ, ਕੰਡੇ ਵੀ ਸੀਨੇ ਲਾ ਲੈਂਦਾ
12/03/16

 

ਗ਼ਜ਼ਲ
ਇੰਜ: ਜੋਗਿੰਦਰ ਸਿੰਘ "ਥਿੰਦ", ਸਿਡਨੀ

ਯੇ ਦਰਦੇ ਦਿਲ ਤੋ ਰਹੇਗਾ,ਅੱਬ ਫਿਨਾਹਿ ਹੋਣੇ ਤੱਕ ਸੱਬ ਕੁੱਛ ਠੀਖ ਹੀ ਤੋ ਥਾ,ਤੁਮ ਸੇ ਜੁਦਾ ਹੋਣੇ ਤੱਕ

ਲੱਗਤਾ ਹੈ ਸਤਾਰੋਂ ਸੇ ਕੋਈ,ਆਇਆ ਹੈ ਜਮੀਂ ਪਰ
ਅੱਫ਼ਸੋਸ ਕਿ ਮੇਰੇ ਪਾਸ ਥਾ,ਸਿਰਫ ਸੁਬਾ ਹੋਣੇ ਤੱਕ

ਬੜਾ ਪੁਰਾਣਾ ਰਿਸ਼ਤਾ ਹੈ,ਤੇਰਾ ਤੇ ਮੇਰਾ ਓ ਸਾਕੀਆ ਤੇਰੀ ਮਹਿਫਲ ਮੇਂ ਰਹੇਂਗੇ,ਆਜ ਤੋ ਨਸ਼ਾ ਹੋਣੇ ਤੱਕ

ਕਈ ਬਾਰ ਤੋਬਾ ਕੀ ਔਰ,ਫਿਰ ਤੋੜ ਦੀ ਦਿਲੇ ਨਾਦਾਂ
ਉਮਰੇ ਦਰਾਜ਼ ਗੁਜ਼ਰੀ ਹੈ, ਦਿਲ ਕੋ ਪਾਰਸਾ ਹੋਣੇ ਤੱਕ

ਕਿਸੀ ਕੋ ਯੂੰ ਹੀ ਨਹੀ ਮਿਲਤਾ,ਯੇ ਰੁਤਬਾ ਏ ਖੁਦਾਈ ਉਮਰ ਗੁਜ਼ਰ ਜਾਤੀ ਹੈ, ਪੱਥਰ ਸੇ ਖੁਦਾ ਹੋਣੇ ਤੱਕ

ਮਿਲਨੇ ਕੀ ਆਗ ਹੋ ਦਿਲ ਮੇਂ ਤੋ ਮੁਸ਼ਕਲ ਕਿਆ ਹੈ
ਕਿਤਨਾ ਸੱਫਰ ਕੀਆ, ਕੱਤਰਾ ਏ ਦਰਆ ਹੋਣੇ ਤੱਕ

"ਥਿੰਦ" ਤੇਰੀ ਦਾਸਤਾਂ ਅੱਬ ਤੋ,ਬੱਸ ਖੱਤਮ ਹੋਣੇ ਕੋ ਹੈ ਧੂਆਂ ਹੋ ਮਿਲੋ ਗੇ ਹਵਾਓਂ ਮੇਂ , ੳੈੁਨਹੇਂ ਪੱਤਾ ਹੋਣੇ ਤੱਕ
17/01/2016

 

ਗ਼ਜ਼ਲ
ਇੰਜ: ਜੋਗਿੰਦਰ ਸਿੰਘ "ਥਿੰਦ", ਸਿਡਨੀ

ਬਦਲ ਜਾਂਦੇ ਨੇ ਮੌਸਮ, ਹਵਾਵਾਂ ਦੇ ਨਾਲ
ਜਿਵੇ ਬਦਲੇ ਕਿਸਮਤ , ਦੁਆਵਾਂ ਦੇ ਨਾਲ

ਤੇਰੀ ਦਾਸਤਾਂ ਕਹਿਣਗੇ, ਚਿਰਾਂ ਤੱਕ ਲੋਕੀ
ਲੋਕ ਸੇਵਾ ਜੋ ਕੀਤੀ ਹੈ , ਤੂੰ ਚਾਵਾਂ ਦੇ ਨਾਲ

ਕਿਸਮਤ 'ਚ ਹੋਵੇ ਤਾਂ, ਬੜਾ ਨਿੱਘ ਆਵੇ
ਮਾਂਵਾਂ ਦੀਆਂ ਦਿਤੀਆਂ, ਸਜ਼ਾਵਾਂ ਦੇ ਨਾਲ

ਝੁਕ ਝੂਕ ਸਲਾਮਾਂ ਤੁਨੂੰ, ਕਰੇਗੀ ਦੁਣੀਆਂ
ਚਲੇਂਗਾ ਜੇਕਰ ਸਦਾ ਤੂੰ ਭਰਾਂਵਾਂ ਦੇ ਨਾਲ

ਬਾਹਾਂ 'ਚ ਬੱਲ੍ਹ ਤੇਰੇ, ਸਦਾ ਨਹੀਂਓਂ ਰਹਿਣਾ
ਬੜੇ ਬੜੇ ਢੱਲ੍ਹ ਜਾਂਦੇ ਵੇਖੇ , ਛਾਂਵਾਂ ਦੇ ਨਾਲ

ਦੱਗ੍ਹਾ ਕਰਨ ਤੋਂ ਪਹਿਲਾਂ, ਜਾਣ ਕੱਢ ਲੈਂਦਾ
ਜੀਂਦੇ ਸੀ ਹਮੇਸ਼ਾਂ ਅਸੀਂ ਤੇਰੇ ਸਾਂਹਾਂ ਦੇ ਨਾਲ

'ਥਿੰਦ' ਤੋਬਾ ਨਾ ਕੀਤੀ, ਤਾਂ ਪੱਛਤਾਵੇਂਗਾ ਤੂੰ
ਪੰਡ ਤੇਰੀ ਜਦੋਂ ਭਰ ਗਈ, ਗੁਨਾਹਾਂ ਦੇ ਨਾਲ

03/01/2016

 

ਗਜ਼ਲ
ਇੰਜ: ਜੋਗਿੰਦਰ ਸਿੰਘ "ਥਿੰਦ", ਸਿਡਨੀ

ਨਾ ਰੱਖਿਆ ਯਾਦ ਇਕਰਾਰਾਂ ਨੂੰ
ਕੀ ਆਖਾਂ ਕੱਚੇ ਪਿਲੇ ਯਾਰਾਂ ਨੂੰ

ਤੂੰ ਕਦੀ ਵੀ ਭੌਂਕੇ ਸਾਨੂੰ ਵੇਖੀਂ ਨਾ
ਅਸੀਂ ਛੱਡ ਬੈਠੇ ਹਾਂ ਪਿਆਰਾਂ ਨੂੰ

ਭੁਲ ਕੇ ਕਾਂਸ਼ੀ ਕਾਹਿਬੇ ਜਾ ਆਏ
ਅੱਗ ਲੱਗੀ ਮਜ਼੍ਹਬ ਦੇ ਟੇਕੇਦਾਰਾਂ ਨੁੰ

ਮੈਨੂੰ ਕਾਫਰ ਕਾਫਰ ਕਹਿੰਦੇ ਨੇ
ਵੇਖਿਆ ਨਾਂ ਕਿਸੇ ਕਿਰਦਾਰਾਂ ਨੂੰ

ਨੂਰ ਨਾਂ ਕਿਤਓਂ ਲੱਭ ਸਕਿਆ
ਮੱਥੇ ਰੱਗੜੇ ਨਿਤ ਹਜ਼ਾਰਾਂ ਨੂੰ

ਕਹਿੰਦੇ ਮੱਸਤ ਮਲੰਗ ਮੌਲਾ ਏ
ਮੈਂ ਜਾਣਾ ਸੱਭ ਦੀਆਂ ਨਾੜਾਂ ਨੂੰ

ਦਿਲ ਤੱੜਪੂ ਤਾਂ ਚੇਤਾ ਆਵੇਗਾ
ਹਰ ਵੇਲੇ ਜੋੜਕੇ ਰਖੀਂ ਤਾਰਾਂ ਨੂੰ

ਮੇਰੇ ਹੀ ਭੇਤੀ ਮੈਨੂੰ ਡਸਦੇ ਰਹੇ
ਥਿੰਦ ਝਲਿਆ ਇਹਨਾ ਮਾਰਾਂ ਨੂੰ
04/12/15

ਗਜ਼ਲ
ਇੰਜ: ਜੋਗਿੰਦਰ ਸਿੰਘ "ਥਿੰਦ", ਸਿਡਨੀ

ਉਹਦੇ ਦਰ ਤੇ ਆਕੇ ਸਾਰੇ, ਝੋਲੀਆਂ ਭਰ ਭਰ ਜਾਂਦੇ ਨੇ
ਨਿੱਸਚਾ ਕਰਕੇ ਵੇਖੀਂ, ਤੇਰੀ ਝੋਲੀ ਕੀ ਕੀ ਪਾਂਦੇ ਨੇ

ਮਨ 'ਚ ਖੋਟਾਂ ਰੱਖਕੇ, ਇਸ ਦਰ ਤੇ ਕਦੀ ਨਾ ਆਵੀਂ
ਖਰੇ ਦਿਲਾਂ ਦੀ ਚਾਂਦੀ, ਖੋਟਾਂ ਵਾਲੇ ਮੂੰਹ ਦੀ ਖਾਂਦੇ ਨੇ

ਸੱਚਾ ਇਸ਼ਕ ਲਗਾ ਕੇ ਵੇਖੀਂ, ਕਿਵੇਂ ਖੁਮਾਰੀ ਚੜਦੀ ਏ
ਇਸ ਮਹਿਬੂਬ ਨਿਆਰੇ ਨੂੰ, ਸਲਾਮਾਂ ਕਰ ਕਰ ਜਾਂਦੇ ਨੇ

ਨਾਂ ਉਹ ਤੇਰਾ ਨਾਂ ਏ ਮੇਰਾ, ਉਹ ਤਾਂ ਸੱਭ ਦਾ ਸਾਂਝਾਂ ਏ
ਇਹ ਸਚਾਈ ਜੋ ਨਹੀਂ ਮਨਦੇ, ਪਿਛੋਂ ਉਹ ਪੱਛਤਾਂਦੇ ਨੇ

"ਥਿੰਦ" ਨਾਂ ਖੱਪ ਥਾਂ ਥਾਂ ਜਾਕੇ,ਬਿਨ ਭਾਗਾਂ ਨਹੀਂ ਲੱਭਦਾ
ਹਰ ਇਕ ਅੰਦਰ ਵੱਸੇ ਉਹ ਤਾਂ, ਕਰਮਾਂ ਵਾਲੇ ਪਾਂਦੇ ਨੇ
03/11/15

 

ਜਾਪਾਨੀ ਸ਼ੈਲੀ "ਸੋਦੋਕਾ" ਵਿਚ ਦੋ ਕਵਿਤਾਵਾਂ
ਨੀਂਦਰਾਂ (ਸੇਦੋਕਾ)
ਇੰਜ: ਜੋਗਿੰਦਰ ਸਿੰਘ "ਥਿੰਦ", ਸਿਡਨੀ

ਬੋਟ ਆਪਣਾ
ਜੀ ਭਿਆਣੀ ਲੱਭਦੀ
ਆਲ੍ਹਣੇ 'ਚੋਂ ਡਿੱਗਿਆ
ਗਿਆ ਨਾ ਮੁੜੇ
ਰੱਖੋ ਭਾਵੇਂ ਮੁੜ ਕੇ
ਖੇਲ ਰੱਬੋਂ ਵਰਤੇ।

ਕੋਠੇ ਪੈ ਗਿਆ
ਉੱਤੋਂ ਹੇਠੋਂ ਲਹਿ ਕੇ
ਪੱਖੀ ਝੱਲੇ ਬਹਿ ਕੇ
ਤੜਕੇ ਜਾਣਾ
ਖੇਤਾਂ ਪਾਣੀ ਲਾਵਣਾ
ਨੀਂਦਰਾਂ ਨਾ ਆਵਣਾ।
28/10/15

 

ਗਜਲ
ਇੰਜ: ਜੋਗਿੰਦਰ ਸਿੰਘ "ਥਿੰਦ", ਸਿਡਨੀ

ਦੁਸ਼ਮਨ ਬਿਣਾਕੇ ਕਿਸੇ ਨੂੰ , ਬੜਾ ਮੁਸ਼ਕਲ ਹੋਇਆ ਜੀਣਾ
ਲੀਰੋ ਲੀਰ ਦਿਲ ਹੋਇਆ , ਕੋਈ ਤਾਂ ਦਸੇ ਕਿਵੈ ਹੈ ਸੀਣਾ

ਜਿਨੂੰ ਲਗਦਾ ਨਹੀ ਛਡਦਾ, ਘੁਣ ਵਾਂਗੂੰ ਏਹਿ ਹੈ ਖਾ ਜਾਂਦਾ
ਨਾਂ ਛਡ ਹੋਵੇ ਨਾਂ ਰਖ ਹੋਵੇ ,ਔਖਾ ਏ ਜ਼ਹਿਰ ਪਿਆਲਾ ਪੀਣਾ

ਆਪਣੇ ਬਲ੍ਹ ਬੋਤੇ ਹੀ ਸਜਣਾ , ਉਚੀ ਤੋਂ ਉਚੀ ਮਾਰ ਉਡਾਰੀ
ਫਿਰ ਉਤਰ ਉਚੇ ਗਗਨਾ ਤੋਂ , ਆਕੇ ਚਲ ਤੂਁ ਤਾਣਕੇ ਸੀਨਾਂ

ਦਰਦਮੰਦਾਂ ਦਾ ਦਰਦੀ ਹੋਕੇ ,ਖ਼ਟ ਲਐ ਕੁਜ ਤਾਂ ਦੁਨੀਆਂ ਤੋਂ
ਪਿਛੋਂ ਸਾਰੇ ਕਹਿਣਗੇ ਤੇਨੂੰ , ਬੰਦਾ ਤਾਂ ਹੈ ਸੀ ਬੜਾ ਨਗੀਨਾ

ਆਸੇ ਪਾਸੇ ਕੋਈ ਨਾ ਜਾਣੇ ,ਆਪੋ ਧਾਪੀ ਇਸ ਦੁਨੀਆਂ ਅੰਦਰ
"ਥਿੰਦ "ਤੇਰੀ ਸੋਹਜੀ ਕਿਹਨੂੰ ,ਸਾਰੇ ਬੰਦੇ ਏਥੇ ਬਣੇ ਮਸ਼ੀਨਾਂ
17/10/15

 

ਗਜ਼ਲ
ਇੰਜ: ਜੋਗਿੰਦਰ ਸਿੰਘ "ਥਿੰਦ", ਸਿਡਨੀ

ਪੁਤਰਾਂ ਦੇ ਵਾਂਗ, ਦਰਦਾਂ ਨੂੰ ਪਾਲਿਆ
ਜ਼ਖਮਾਂ ਦੇ ਨਾਲ, ਰਿਸ਼ਤਾ ਬਣਾ ਲਿਆ

ਸੌਖਾ ਸੀ ਬੜਾ ਭਾਵੇ,ਅੱਖ਼ੋਂ ਪਰੋਖੇ ਹੋਣਾ
ਸੂਲੀ ਤੇ ਚੜਕੇ ਵੀ, ਇਸ਼ਕ ਨਿਭਾ ਲਿਆ

ਹਵਾ 'ਚ ਭਰੀ, ਇਕ ਅਨੋਖੀ ਦਾਸਤਾਂ
ਕਿਨਾਰੇ ਦੇ ਕੋਲ ਆ, ਬੇੜਾ ਡੁਬਾ ਲਿਆ

ਪੁਟੇਗਾ ਕੋਈ ਆ, ਬੁਰਜਾਂ ਦੀ ਨੀਂਹ ਨੂੰ
ਉੱਠੇਗੀ ਦਾਸਤਾਂ, ਕੌਮ ਨੂੰ ਜਗਾ ਲਿਆ

"ਥਿੰਦ" ਕੀ ਲੈਣਾ, ਮਿਟੀ ਫਰੋਲ ਕੇ
ਤੇਰੇ ਤੋਂ ਪਹਿਲਾਂ ,ਕਿਸੇ ਕੀ ਪਾ ਲਿਆ
17/08/15

 

ਗਜ਼ਲ
ਇੰਜ: ਜੋਗਿੰਦਰ ਸਿੰਘ "ਥਿੰਦ", ਸਿਡਨੀ

ਹਰ ਇਕ ਬੰਦਾ ਚਾਹੁੰਦਾ ਏ,ਦੌਲਤ, ਮੁਹੱਬਤ ਅਤੇ ਸ਼ੁਹਿਰਤ ਨੂੰ
ਅਨੰਖੀ ਤਾਂ ਮਰ ਮਿਟ ਜਾਦਾ, ਜੇ ਕੋਈ ਵੰਗਾਰੇ ਐਵੇਂ ਗੈਰੱਤ ਨੂੰ

ਰੰਗ ਲਹੂ ਦਾ ਇਕੋ ਜਿਹਾ ਭਾਵੇਂ,ਸੀਰਤ ਤਾਂ ਵੱਖਰੀ ਵੱਖਰੀ ਏ
ਕੋਈ ਨਾ ਕਿਸੇ ਦੀ ਖਾਤਰ ਭੱਜੇ,ਦੌੜਨ ਆਪੋ ਅਪਨੀ ਜਰੂੱਤ ਨੂੰ

ਢਾਂਚੇ ਉਤੇ ਝੜਾ ਕੇ ਚਮੜੀ,ਰਬ ਨੇ ਬੁਤ ਬਨਾਏ ਵਖਰੇ ਸਾਰੇ
ਸਾਫ ਦਿਲਾਂ ਦੀ ਇਜ਼ਤ ਹੁੰਦੀ,ਕੋਈ ਨਾ ਪੁਛਦਾ ਸੋਹਣੀ ਸੂਰਤ ਨੂੰ

ਸਾਰੀ ਊਮਰ ਪੜ੍ਹਾ ਲਿਖਾ ਕੇ,ਖੜਿਆਂ ਕੀਤਾ ਜਿਨਾਂ ਲੋਕਾਂ ਨੂੰ
ਆਖਰ ਕੰਦਾਂ ਉਤੇ ਲਟਕਾ ਦੇਂਦੇ ਨੇ,ਹਾਰ ਪਵਾ ਕੇ ਮੂਰਤ ਨੂੰ

ਗਰਜ਼ੀ ਬੰਦਾ ਵੇਖੋ ਖੂਹੇ ਜੁਤਾ,ਪੂਂਝ ਪਸੀਨਾਂ ਉਮਰ ਬਤਾਓਂਦਾ
ਤੇਰੇ ਪਿਛੋਂ ਝਟ ਹੀ ਵੇਖੀਂ ਥਿੰਦ,ਪੰਡਤਾਂ ਆਖਣ ਕਢਦੇ ਮੂਰਤ ਨੂੰ
13/09/15

 

ਗਜ਼ਲ
ਇੰਜ: ਜੋਗਿੰਦਰ ਸਿੰਘ "ਥਿੰਦ", ਸਿਡਨੀ

ਤੇਰੀ ਨਿਸ਼ਾਨੀ ਮਿਟਾ ਕਰ ਭੀ ਭੁਲਾਇਆ ਨਾ ਗਿਆ
ਆਖਰ ਕਿਆ ਕਰੇਂ, ਦਿਲ ਕੋ, ਸਮਝਾਇਆ ਨਾਂ ਗਿਆ

ਗਲੀ ਛੋੜੀ ਸ਼ਹਿਰ ਛੋੜਾ, ਆਖ੍ਹਰ ਛੋੜ ਦੀਆ ਆਸ਼ੀਆਂ
ਦਰਦੇ ਦਿਲ ਇਤਨਾਂ ਬੜਾ ਕਿ ਦਬਾਇਆ ਨਾਂ ਗਿਆ

ਚਾਂਦ ਸਤਾਰੋਂ ਸੇ ਆਗੇ ਵੋ ਅਕਸਰ ਦੇਖਤੇ ਰਹਿਤੋ ਹੈਂ
ਕਹਾਂ ਬਣਾਏਂ ਬਸਤੀ ਯੇ ਇਰਾਦਾ ਬਣਾਇਆ ਨਾ ਗਿਆ

ਤੁਮ ਦੋਸਤ ਹੋ,ਕਰੀਬ ਹੋ,ਔਰ ਹਬੀਬ ਭੀ ਹੋ ਮੇਰੇ
ਮੇਰੀ ਆਸਤੀਂਨ ਮੇਂ ਛੁਪਾ ਹੈ ਜੋ, ਹਟਾਇਆ ਨਾ ਗਿਆ

ੳਨ ਕੋ ਪਤਾ ਥਾ ਕਿ ਹਮ ਚਲੇ ਜਾਇਂਗੇ ਏਕ ਦਿਨ
ਬੇਰੁੱਖੀ ਕਾ ਆਲਮ ਕਿ ਘੜੀ ਭਰ ਬਠਾਇਆ ਨਾ ਗਿਆ

'ਥਿੰਦ'ਤੁਮ ਕਿਆ ਜਾਨੋਂ ਕਭੀ ਬਿਛੜ ਜਾਨੇ ਕਾ ਦਰਦ
ਬਾਟੀ ਤੋ ਜਲਤੀ ਜਲ ਗਈ, ਤੇਲ ਪਾਇਆ ਨਾ ਗਿਆ

12/08/15

 

ਗਜ਼ਲ
ਇੰਜ: ਜੋਗਿੰਦਰ ਸਿੰਘ "ਥਿੰਦ", ਸਿਡਨੀ

ਯੇ ਜੋ ਸੂਕਾ ਹੂਆ ਦਰਆ ਹੈ
ਪਾਣੀ ਇਸਕਾ ਕਹਾਂ ਗਿਆ ਹੈ

ਕੋਈ ਆਸ਼ਕ ਯਹਾਂ ਡੂਬਾ ਹੋਗਾ
ਉਸੀਕੀ ਲਗੀ ਬੱਦ-ਦੁਆ ਹੈ

ਲੰਬੇ ਚੌੜੇ ਰੇਤਲੇ ਸਹਿਰਾ ਮੇਂ
ਕੈਸੇ ਫੂਲ ਗੁਲਾਬੀ ਖਿਲਾ ਹੈ

ਕੀਤੇ ਕੌਲ ਕਰਾਰਾਂ ਖਾਤਰ
ਦਰਦੇ ਦਿਲ ਲਗਾ ਲੀਆ ਹੈ

ਨਿਕਲ ਘਰੋਂ ਦੇਖ ਜ਼ਮਾਨਾ ਤੂੰ
ਸਾਰਾ ਅੰਧੇਰਾ ਛੱਟ ਗਿਆ ਹੈ

ਗਲੀ ਆ,ਮੁੜੇ ਪਰੇਸ਼ਾਂ ਹੋਕਰ
ਇੱਧਰ ਤੋ ਮਿਲਤੀ ਸਜ਼ਾ ਹੈ

'ਥਿੰਦ'ਨਾ ਆਓ ਬਾਰ ਬਾਰ
ਯਹਾਂ ਤੋ ਤੇਰੀ ਕੱਤਲਗਾਹਿ ਹੈ

08/08/15

ਗਜ਼ਲ
ਇੰਜ: ਜੋਗਿੰਦਰ ਸਿੰਘ "ਥਿੰਦ", ਸਿਡਨੀ

ਵਕਤ ਹੀ ਨਾ ਮਿਲਾ
ਬੈਠ ਕਰ ਸੋਚਨੇ ਕਾ

ਅਪਣੀ ਧੁਨ ਮੇਂ ਰਹੇ
ਅਛਾ ਹੂਆ ਯਾ ਬੁਰਾ

ਜੋ ਰਹਾ ਹਵਾਓਂ ਪਰ
ਜਮੀਂ ਪਰ ਅਜਨਬੀ ਥਾ

ਕਹਾਂ ਕਹਾਂ ਡੂੰਡੋਗੇ ੳਹਨੇ
ਜਿਸਕਾ ਨਹੀਂ ਕੋਈ ਪਤਾ

ਆਏ ਹੋ ਤੋ ਬਾਤੇਂ ਕਰੋ
ਫਿਰ ਹੋ ਨਾ ਹੋ ਐਸਾ

ਨਈ ਤਹਿਜ਼ਿਬ ਕੇ ਲੋਗੋ
ਭੁਲਾ ਦੀਆ ਜੋ ਬਾ ਅੱਛਾ

ਯੇ ਧੂਪ ਤੋ ਢੱਲ ਜਾਏਗੀ
ਕੋਣ ਹੈ ਆਜ ਤੱਕ ਟਿਕਾ

'ਥਿੰਦ'ਉਲਝਨੋਂ ਮੇਂ ਪੜਕੇ
ਆਜ ਤੱਕ ਤੂ ਕਿਆ ਕੀਆ
08/08/15

 

ਗਜ਼ਲ
ਇੰਜ: ਜੋਗਿੰਦਰ ਸਿੰਘ "ਥਿੰਦ", ਸਿਡਨੀ

ਵਕਤ ਹੀ ਨਾ ਮਿਲਾ
ਬੈਠ ਕਰ ਸੋਚਨੇ ਕਾ

ਅਪਣੀ ਧੁਨ ਮੇਂ ਰਹੇ
ਅਛਾ ਹੂਆ ਯਾ ਬੁਰਾ

ਜੋ ਰਹਾ ਹਵਾਓਂ ਪਰ
ਜਮੀਂ ਪਰ ਅਜਨਬੀ ਥਾ

ਕਹਾਂ ਕਹਾਂ ਡੂੰਡੋਗੇ ੳਹਨੇ
ਜਿਸਕਾ ਨਹੀਂ ਕੋਈ ਪਤਾ

ਆਏ ਹੋ ਤੋ ਬਾਤੇਂ ਕਰੋ
ਫਿਰ ਹੋ ਨਾ ਹੋ ਐਸਾ

ਨਈ ਤਹਿਜ਼ਿਬ ਕੇ ਲੋਗੋ
ਭੁਲਾ ਦੀਆ ਜੋ ਬਾ ਅੱਛਾ

ਯੇ ਧੂਪ ਤੋ ਢੱਲ ਜਾਏਗੀ
ਕੋਣ ਹੈ ਆਜ ਤੱਕ ਟਿਕਾ

'ਥਿੰਦ'ਉਲਝਨੋਂ ਮੇਂ ਪੜਕੇ
ਆਜ ਤੱਕ ਤੂ ਕਿਆ ਕੀਆ
03/08/15

 

ਗਜ਼ਲ
ਇੰਜ: ਜੋਗਿੰਦਰ ਸਿੰਘ "ਥਿੰਦ", ਸਿਡਨੀ

ਰੋਸ਼ਨੀ ਏਨੀ ਵੱਧ ਗਈ ਕਿ, ਕੁਜ ਵੀ ਦਿਖਾਈ ਨਾ ਦੇ
ਰੌਲਾ ਰੱਪਾ ਏਨਾ ਪਿਆਂ ਕਿ, ਕੁਜ ਵੀ ਸੁਨਾਈ ਨਾ ਦੇ

ਹਸਣਾ, ਰੋਨਾ, ਚੁਪ ਹੋ ਜਾਣਾ, ਕੁਜ ਏਦਾਂ ਦਾ ਮਹੌਲ ਸੀ
ਬੇ-ਤਿਹਾਸ਼ਾ ਜ਼ੁਲਮ ਸਹਿ, ਉੱਕਾ ਪੱਥਰ, ਦੁਹਾਈ ਨਾ ਦੇ

ਹੱਥ ਮਾਲਾ, ਦਿਲ ਕਾਲਾ, ਬੁਲਾਂ ਤੇ ਹਾਸੇ ਪਰ ਮਨ ਖੋਟੇ
ਯਾ ਰੱਬ ਕਿਸੇ ਨੂੰ ਵੀ ਤੂੰ, ਇਹੋ ਜਿਹੀ ਖੁਦਾਈ ਨਾ ਦੇ

ਪੀਕੇ ਤਾਂ ਕਈ ਡਿਗਦੇ ਨੇ, ਚੁਰਾਹੇ ਚਿ ਗੱਲੀਆਂ ਚਿ
ਸੂਫੀ ਹੀ ਡਿਗਦਾ ਫਿਰਦਾ, ਰੱਬਾ ਐਸੀ ਰੁਸਵਾਈ ਨਾ ਦੇ

'ਥਿੰਦ' ਔਖ੍ਹਾ ਬੜਾ ਏ ਹੁੰਦਾ, ਸੱਬਰਾਂ ਦੇ ਘੁਟ ਪੀ ਲੈਣੇ
ਦੁਸ਼ਮਨ ਨੂੰ ਵੀ ਯਾ ਖੁਦਾ, ਦਿਲਬਰ ਦੀ ਜੁਦਾਈ ਨਾ ਦੇ
28/07/15

 

ਗਜ਼ਲ
ਇੰਜ: ਜੋਗਿੰਦਰ ਸਿੰਘ "ਥਿੰਦ", ਸਿਡਨੀ

ਯੇਹ ਕਿਆ ਜਲਾ, ਜੋ ਇਤਨਾਂ ਧੂਆਂ ਸਾ ਹੋ ਗਿਆ
ਕੋਈ ਦਿਲ ਹੀ ਹੋਗਾ ਜਿਸ ਕਾ ਯੇ ਤਮਾਸ਼ਾ ਹੋ ਗਿਆ

ਕਿਓਂ ਕੈਸੇ ਆਤਾ ਹੈ ਆਦਮੀ,ਇਸ ਜਹਾਂ ਫਾਨੀ ਮੇ਼
ਬਾਤ ਇਤਨੀ ਹੀ ਹੈ ਕਿ ਬਸ ਏਕ ਹਾਦਸਾ ਹੋ ਗਿਆ

ਜੋ ਕਭੀ ਮਿਲਤਾ ਥਾ, ਹਮੇਸ਼ਾ ਬਗਲਗੀਰ ਹੋ ਕਰ
ਵੋਹ ਗੈਰ ਸੇ ਭੀ ਬੜ ਕਰ,ਆਜ ਨਾਸ਼ਿਨਾਸਾ ਹੋ ਗਿਆ

ਮਿਹਰਬਾਨੋ਼ ਨੇ ਕੀ ਹਮ ਪਰ,ਐਸੀ ਐਸੀ ਮਿਹਰਬਾਨੀਆਂ
ਖੁਦਾ ਭੀ ਦੇਖ ਕਰ ਯਿਹ,ਆਜ ਬਦਹਵਾਸਾ ਹੋ ਗਿਆਂ

ਉਨ ਕੀ ਬੇਰੁਖੀ ਪਰ ਹਮ, ਯਕੀਂ ਕਰੇ ਤੋ ਕਰ਼ੇ ਕੈਸੇ
ਸੁਣਾ ਤੋ ਥਾ ਉਸੇ, ਚਾਹਿਨੇ ਵਾਲਾ ਬਾਦਸ਼ਾਹ ਹੋ ਗਿਆਂ

ਬਹੁਤ ਹੂਈਏ ਗੁਨਾਂਹਿ ਹੀ ਗੁਨਾਂਹਿ, ਤੁਮ ਬਸ ਛੋੜ ਦੋ
"ਥਿੰਦ"ਅਭ ਤੋ ਦੇਖ ਲੋ,ਕਿ ਖਤਮ ਫਾਸਲਾ ਹੋ ਗਿਆਂ
02/07/15

 

ਚੋਕਾ ਸ਼ੈਲੀ
ਚੀਸ ਕਲੇਜੇ
ਇੰਜ: ਜੋਗਿੰਦਰ ਸਿੰਘ "ਥਿੰਦ", ਸਿਡਨੀ

ਇੱਕ ਸੋਚ ਸੀ
ਮੈਨੂੰ ਜੋ ਕਹਿ ਗਈ
ਮੇਰੀ ਮੰਜ਼ਿਲ
ਪਿੱਛੇ ਹੀ ਰਹਿ ਗਈ
ਸੁੱਕਾ ਹੈ ਰੁੱਖ
ਮਾਰੂਥਲ 'ਨ੍ਹੇਰੀਆਂ
ਹੁਣ ਤਾਂ ਜਾਨ
ਲੱਬਾਂ 'ਤੇ ਬਹਿ ਗਈ
ਦੁੱਖ ਦਰਦ
ਵੰਡਾਓਣ ਵਾਲਿਆ
ਓਏ ਕਿੱਥੇ ਤੂੰ
ਇੱਕ ਚੀਸ ਕਲੇਜੇ
ਹਾਂ, ਰਹਿ ਗਈ
ਵੇਖ ਆਸਾਂ ਦੀ ਲਾਟ
ਓ 'ਦਿਲਜਲੀ'
ਗਮ ਖਾਰ ਬਣ ਕੇ
ਧੁਰ ਅੰਦਰ
ਕਿਤੇ ਜੋ ਲਹਿ ਗਈ
ਆਪਣੀ ਅੱਗ
ਹੁਣ ਆਪ ਸੇਕ ਤੂੰ
ਤੇਰੇ ਅੰਦਰ
ਭਾਵੇਂ ਭੁੱਬਲ ਬਾਕੀ
ਦੱਬੀ ਹੀ ਰਹਿ ਗਈ।
10/06/15

ਗ਼ਜ਼ਲ
ਇੰਜ: ਜੋਗਿੰਦਰ ਸਿੰਘ "ਥਿੰਦ", ਸਿਡਨੀ

ਮੈ ਖੁਸ਼ ਹੂਂ ਮੁਝੇ ਅਪਣੀ ਹੀ ਦੁਣੀਆਂ ਮੇਂ ਰਹਿਣੇ ਦੋ
ਆਜ਼ਾਦ ਹੂੰ ਖੁਲ ਕਰ ਦਿਲ ਕੀ ਬਾਤ ਕਹਿਣੇ ਦੋ

ਕਿਓਂ ਦੇਂਦੇ ਹੋ ਲਾਰੇ, ਅਣਦੇਖੇ ਬੈਹਿਸ਼ਤਾਂ ਦੇ
ਦੇਵਤੇ ਬਨਣਾ ਕੀ ਬਸ ਇੰਸਾਨ ਹੀ ਰਹਿਣੇ ਦੋ

ਸਚ ਦਾ ਹੀ ਪਹਿਰਾ ਦੇਣਾ, ਮਾਨਾ ਕਿ ਔਖਾ ਹੈ
ਜ਼ਹਿਰ ਪਿਆਲਾ ਪੀਣ ਦੀ ਕੁਰਬਾਨੀ ਸਹਿਣੇ ਦੋ

ਕਦੋਂ ਤਕ ਰਖੋਗੇ ਦਰਦਾਂ, ਅਖਾਂ ਵਿਚ ਪਰੋ ਕੇ
ਥੋਹਿੜਾ ਥੋਹਿੜਾ ਕਰ ਕੇ, ਕਦੀ ਤਾਂ ਬਹਿਨੇ ਦੋ

'ਥਿੰਦ' ਹਮੇਸ਼ਾਂ ਡਰਦਾ ਮਜ਼ਲੂਮਾਂ ਦੀਆਂ ਆਹਾਂ ਤੋਂ
ਨਾ ਖਾਹਿ ਮਖਾਹਿ, ਨਿਰਦਈ ਪੁਣੇ ਦੇ ਤਾਹਿਨੇ ਦੋ
08/06/2015

 

"ਮਾਂ ਦਿਵਸ"
ਇੰਜ: ਜੋਗਿੰਦਰ ਸਿੰਘ "ਥਿੰਦ", ਸਿਡਨੀ

ਮਾਂ ਉਹ, ਬੜੀ ਪਿਆਰੀ ਮਾਂ
ਅਜ ਯਾਦ ਕਰੇ, ਸਾਰਾ ਜਹਾਂ
ਤੂੰ ਨੇ ਹੀ ਪਹਿਲਾਂ ਗਲੇ ਲਗਾਇਆ
"ਮਾਂ"ਹੀ ਪਹਿਲਾਂ ਜਬਾਂ ਤੇ ਆਇਆ
ਪਿਆਰੀ ਮਾਂ
ਅਜ ਯਾਦ ਕਰੇ ਜਹਾਂ
ਮਾਂ ਜਿਹਾ ਨਾ ਕੋਈ
ਮਮਤਾ ਦੀ ਸਿਰਮੋਹੀ
ਵਾਰ ਵਾਰ ਏ ਵਾਰੀ ਜਾਂਦੀ
ਤਪਦੇ ਹਿਰਦੇ ਠਾਰੀ ਜਾਂਦੀ
ਐਸੀ ਠੰਡੀ ਛਾਂ
ਅਜ ਯਾਦ ਕਰੇ ਜਹਾਂ
ਪ੍ਦੇਸ਼ ਹੋਵੇ, ਜਾਂ ਦੇਸ਼
ਇਹ ਸੁਖਾਂ ਮੰਗੇ ਹਮੇਸ਼
ਨਿਤ ਅਰਦਾਸਾਂ ਕਰਦੀ
ਸਾਡੇ, 'ਨਿਕੇ ਦੁਖੋਂ 'ਡਰਦੀ
ਬੇ-ਗਰਜ਼ੀ ਦਾ ਸੋਮਾਂ
ਅਜ ਯਾਦ ਕਰੇ ਜਹਾਂ
ਮਾਂ ਹੁੰਦੀ ਏ ਮਾਂ
ਇਕੋ ਹੁੰਦੀ ਮਾਂ
ਕੰਡਾ ਝੁਬੇ, ਮੂਹੋ਼ ਨਿਕਲੇ ਮਾਂ
ਹੈ ਮਾਂ,ਹਾਏ ਮਾਂ, ਮਰਗਏ ਮਾਂ
ਤੂੰ ਵੀ ਤੜਫੇ਼ ਮਾਂ
ਅਜ ਯਾਦ ਕਰੇ ਜਹਾਂ

ਮਾਂ ਉਹ, ਬੜੀ ਪਿਆਰੀ ਮਾਂ
ਅਜ ਯਾਦ ਕਰੇ, ਸਾਰਾ ਜਹਾਂ
26/05/15

 

ਜਾਪਾਨੀ ਸ਼ੈਲੀ ਵਿਚ ਇਕ " ਚੋਕਾ" ਕਵਿਤਾ
"ਅੰਨ-ਹੰਡਾਈ ਜਿੰਦ "
ਇੰਜ: ਜੋਗਿੰਦਰ ਸਿੰਘ "ਥਿੰਦ", ਸਿਡਨੀ

ਜਾਣ ਲੱਗਿਆਂ
ਉਸ ਵਾਅਦਾ ਕੀਤਾ
ਮੁੜਾਂਗਾ ਛੇਤੀ
ਚੂੜੇ ਵਾਲੀ ਉਡੀਕੇ
ਬੂਹੇ 'ਤੇ ਅੱਖਾਂ
ਪਰ ੳੁਹ ਅਲੋਪ
ਥੌਹ ਨਾ ਪਤਾ
ਗਿਆ ਸੀ ਨਜ਼ਾਇਜ
ਮੁ੍ੜ ਨਾ ਹੋਵੇ
ਕਰੇ ਕਿਵੇਂ ਸ਼ਿੰਗਾਰ
ਮਾਹੀ ਬਾਹਰ
ਪੱਤਝੜ- ਬਹਾਰਾਂ
ਐਵੇਂ ਲੰਘੀਆਂ
ਬੁੱਲੀੰ ਜੰਮੀ ਸਿੱਕਰੀ
ਬਾਹਾਂ ਸੁੱਕੀਆਂ
ਰਹੀ ਨਾ ਮੁਟਿਆਰ
ਕਹਿਰ ਕਮਾ
ਮੁੜਿਆ ਸਾਲਾਂ ਪਿੱਛੋਂ
ਪੈਸੇ ਲੈ ਕਮਾ
ਜੋਬਨ ਲਿਆ ਗਵਾ
ਦੱਸ ਕੀ ਏ ਖੱਟਿਆ।
18/04/15

 

ਗ਼ਜ਼ਲ
ਇੰਜ: ਜੋਗਿੰਦਰ ਸਿੰਘ "ਥਿੰਦ", ਸਿਡਨੀ

ਜਬ ਕਭੀ ਕੋਈ ਮੇਰੇ ਆਸ ਪਾਸ ਨਹੀ ਹੋਤਾ
ਯਾਦੋਂ ਮੇਂ ਖੋਹ ਜਾਤਾ,ਔਰ ਉਦਾਸ ਨਹੀ ਹੋਤਾ

ਹਰ ਆਦਮੀ ਕਭੀ ਤੋ ਗੁਨਾਂਹ ਕਰਤਾ ਹੀ ਹੈ
ਯਿਹ ਔਰ ਬਾਤ ਹੈ ਕਿ ਵਿਸ਼ਵਾਸ਼ ਨਹੀਂ ਹੋਤਾ

ਗੁਜਰਾ ਵਕਤ ਨਹੀਂ, ਜੋ ਲੌਟ ਕਰ ਨਾਂ ਆਂਓ਼ੂ
ਮਗਰ ਓੁਨਕੋ ਇਸ ਕਾ,ਅਹਿਸਾਸ ਨਹਿ ਹੋਤਾ

ਏਕ ਜ਼ਮਾਨਾ ਥਾ ਕਿ ਦਿਲ ਸੇ ਚਸ਼ਮੇਂ ਫੂਟਤੇ ਥੇ
ਅਬ ਰੇਤ ਕਾ ਮੈਦਾਂ ਹੂੰ,ਤਿਨਕਾ ਗਾਸ ਨਹੀ ਹੋਤਾ

ਸਭ ਜਗਾ ਡੂੰਡਾ ਮਗਰ ਪਾ ਨਾ ਸਕਾ ਕਹੀਂ ਭੀ
ਦੇਖ ਤੇਰੀ ਦੁਆਂਉਂ ਕਾ, ਅਸਰੇ ਖਾਸ ਨਹੀ ਹੋਤਾ

ਵੋਹ ਭੂਲ ਜਾਏਂ ਯੇਹ ਉਨਕੀ ਖਸਲਤ ਹੀ ਸਹੀ
ਯਹੀ ਸੋਚ ਕਰ ਤੋ ਮੈਂ ਕਭੀ ਨਿਰਾਸ਼ ਨਹੀ ਹੋਤਾ

ਆਓ ਕੁਛ ਦੇਰ ਕੇ ਲੀਏ 'ਥਿੰਦ ਜੁਦਾ ਹੋ ਜਾਏਂ
ਫਾਸਲੋਂ ਕੇ ਬਗੈਰ ਪਾਸ ਕਾ ਅਹਿਸਾਸ ਨਹੀਂ ਹੋਤਾ
12/04/15

 

ਗ਼ਜ਼ਲ
ਇੰਜ: ਜੋਗਿੰਦਰ ਸਿੰਘ "ਥਿੰਦ", ਸਿਡਨੀ

ਸਾਰੇ ਸੂਰਜ ਨੇ ਤੇਰੇ ਕੋਲ
ਸਾਰੇ ਹਿਨੇਰੇ ਨੇ ਮੇਰੇ ਕੋਲ

ਜਦ ਦਰਦਾਂ ਸੀ ਵੰਡੀਆਂ
ਸਾਰੀਆਂ ਸਾਡੇ ਵਿਹੜੇ ਕੋਲ

ਬਾਗਾਂ ਚੋਂ ਮਹਿਕਾਂ ਲੁਟੀਆਂ
ਨਾਂ ਕੁਝ ਮੇਰੇ ਨਾਂ ਤੇਰੇ ਕੋਲ

ਸੋਚਾਂ ਮੈਨੂੰ ਕਿਥੇ ਲੈ ਜਾਣ
ਦਿਸਣ ਸਬ ਚੌਫੇਰੇ ਕੋਲ

ਕਾਂਵਾਂ ਝੂਠੀ ਤੇਰੀ ਆਮਦ
ਤੂੰ ਆਵੀਂ ਨਾਂ ਬਿਨੇਰੇ ਕੋਲ

"ਥਿੰਦ" ਗਏ ਨਹੀਂ ਮੁੜਦੇ
ਹੁੰਦੇ ਓਹੀਓ, ਜਿਹੜੇ ਕੋਲ
12/04/15

 

ਜਾਪਾਨੀ ਸ਼ੈਲੀ 'ਚੋਕਾ' ਵਿਚ ਕਵਿਤਾ
ਕਿਰਤੀ ਕਿਸਾਨ
ਕਣਕ ਪੱਕੀ
ਜੋਗਿੰਦਰ ਸਿੰਘ "ਥਿੰਦ"

ਭਿਓਂ -ਭਿਓਂ ਕੇ ਨਾੜ
ਵੱਟੇ ਨੇ ਬੇੜ
ਦਾਤਰੀਆਂ ਚੱਲੀਆਂ
ਚਾਦਰੇ ਲਾਹਿ
ਬੰਨ੍ -ਬੰਨ੍ ਭਰੀਆਂ
ਚੁੱਕ ਧਰੀਆਂ
ਜਾ ਲਾਏ ਖਲਵਾੜ
ਫਲੇ੍ ਪਾ ਗਾਹੀ
ਗੋਲ ਧੱੜਾਂ ਲਾਈਆਂ
ਰਾਖੀ ਵੀ ਕੀਤੀ
ਤੰਗਲੀ ਨਾਲ ਉਡਾ
ਤੂੜੀ ਵੱਖਰੀ
ਸਾਂਭੀ ਲਾ ਕੇ ਮੂਸਲ
ਕੱਢੇ ਨੇ ਦਾਣੇ
ਬੋਰੀਆਂ ਭਰ ਭਰ
ਲੱਦ ਗੱਡਿਆਂ
ਮੰਡੀ ਢੇਰ ਲਗਾਏ
ਵੱਟ ਕੇ ਪੈਸੇ
ਸ਼ਾਹਿ ਦੇ ਪੱਲੇ ਪਾਏ
ਕਦੇ ਹੱਥ ਨਾ ਆਏ।
23/03/15

ਗਜ਼ਲ
ਜੋਗਿੰਦਰ ਸਿੰਘ "ਥਿੰਦ"

ਸਦੀਆਂ ਪਿਛੋਂ, ਸਜਨ ਆਣ ਮਿਲੇ
ਜਿੰਦ ਨਿਮਾਣੀ, ਤਾਈਂ ਪਰਾਣ ਮਿਲੇ

ਸਮਝੇ ਸੀ ਕਿ, ਖਤਮ ਕਹਾਨੀ ਏ
ਸਾਮਨੇ ਆਏ , ਤਾਂ ਹੈਰਾਣ ਮਿਲੇ

ਕਦੀ ਤਾਂ ਮੂਂਹ ਤੋਂ, ਲਾਲ਼ੀ ਚੋਂਦੀ ਸੀ
ਪੀਲੇ ਪੀਲੇ, ਮੁਰਝਾਏ ਇੰਸਾਨ ਮਿਲੇ

ਜਿਥੇ ਕਦੀ, ਮਹਿਫਲ ਜਮਦੀ ਸੀ
ਸਾਰੇ ਮਹਿਲ, ਹੁਣ ਵੀਰਾਨ ਮਿਲੇ

ਮੇਰੀ ਮੇਰੀ, ਕਰਦਾ ਕਟਦਾ ਬੰਦਾ
ਦੋ ਗ਼ਜ਼ ਜਗਾ, ਵਿਚ ਸ਼ਮਸ਼ਾਨ ਮਿਲੇ

ਦੁਰਲਂਬ ਮਾਨਿਸ਼-ਜੰਮ ਏ ਮਿਲਿਆ
ਨੇਕੀ ਕ ਸ਼ਾਇਦ ਭਗਵਾਨ ਮਿਲੇ

"ਥਿੰਦ" ਪਾਪੀ ਤਾਂ,ਆਪੇ ਭੁਗਤੇ ਗਾ
ਇਹੋ ਜਿਹਾ ਨਾ ਕਦੀ ਸ਼ੈਤਾਂਨ ਮਿਲੇ
23/03/15

 

ਗਜ਼ਲ
ਜੋਗਿੰਦਰ ਸਿੰਘ "ਥਿੰਦ"

ਯਹਾਂ ਕਿਸੀ ਘਰ ਕਾ ਦਰ ਨਹੀ ਹੈ
ਯੇ ਬਿਲਕੁਲ ਤੇਰਾ ਸ਼ਹਿਰ ਨਹੀ ਹੈ

ਆਜ ਹਰ ਸੂ ਲਗੇ ਉਦਾਸ ਉਦਾਸ
ਕੋਈ ਤੋ ਹੈ ਜੋ ਅੱਬ ਮੇਰੇ ਘਰ ਨਹੀ ਹੈ

ਯਹਾਂ ਫਜ਼ੂਲ ਹੀ ਲਗੀ ਹੈਂ ਤੁਹਿਮਤੇਂ
ਵੈਸੇ ਤੋ ਬੇਦਾਗ ਕੋਈ ਬਸ਼ਰ ਨਹੀਂ ਹੈ

ਅੱਦਬ ਸੇ ਰਹੋਗੇ ਤੋ ਪਾਓਗੇ ਇਜ਼ਤ
ਵਰਨਾ ਯਹਾਂ ਕੋਈ ਹੱਮਸਫਰ ਨਹੀ ਹੈ

ਖੁਦ ਕੋ ਪਹਿਚਾਨੋਂ, ਫਿਰ ਦੂਸਰੋਂ ਕੋ
ਯੇ ਅਸੂਲ ਤੋ ਅਛਾ ਹੈ, ਮਗਰ ਨਹੀ ਹੈ

ਪਹਿਲੂ ਮੈਂ ਦਰਦ ਕਾ, ਤੂਫਾਂ ਸਾ ਉਠੇ
"ਥਿੰਦ" ਬੱਸ ਆਜ ਤੇਰੀ ਖਬਰ ਨਹੀ ਹੈ॥
17/02/15

 

ਸੌਖਾ ਸਫ਼ਰ (ਸੇਦੋਕਾ)
ਜੋਗਿੰਦਰ ਸਿੰਘ "ਥਿੰਦ"

1.
ਮੈਂ ਸੁਪਨਾ ਹਾਂ
ਟੁੱਟ ਜਾਵਾਂ ਸਵੇਰੇ
ਆਸ ਰੱਖ, ਆਵਾਂਗਾ
ਕਦੀ ਤਾਂ ਮਿਲੂ
ਤੇਰੇ ਦਿਲ ਵਿੱਚ ਥਾਂ
ਰੱਜ ਫਿਰ ਜੀ ਲਵਾਂ।

2.
ਦਰਦ ਮਾਣ
ਰਹਿਮਤਾਂ ਦਾ ਨੂਰ
ਦਾਤਾ ਭਰੇ ਸਰੂਰ
ਪਕੜ ਸਾਜ਼
ਅਜਿਹੀ ਕੱਢ ਸੁਰ
ਹੋਵੇ ਸੌਖਾ ਸਫ਼ਰ।
09/02/15

ਤੇਰੀ ਰਜ਼ਾ (ਸੇਦੋਕਾ)
ਜੋਗਿੰਦਰ ਸਿੰਘ "ਥਿੰਦ"

1.
ਫੁੱਲ ਤਾਂ ਦਿਸਾਂ
ਪਰ ਬਿਨਾਂ ਮਹਿਕਾਂ
ਸੁੰਘਣ ਸੁੱਟ ਦੇਣ
ਮਾਣੀਆਂ ਸੇਜਾਂ
ਟੁੱਟੇ ਨੇ ਕਈ ਚੂੜੇ
ਤੱਕੇ ਨੇ ਕਈ ਹੰਝੂ।

2.
ਮੈਂ ਕਾਫਰ ਹਾਂ
ਮੈਂ ਤੈਥੋਂ ਮੁੰਕਰ ਹਾਂ
ਤੂੰ ਜ਼ੁਲਮ ਨਾ ਰੋਕੇਂ
ਜੋ ਕੁਝ ਹੁੰਦਾ
ਕਹਿੰਦੇ ਤੇਰੀ ਰਜ਼ਾ
ਕਿਓਂ ਹੈ ਵਿਤਕਰਾ।
01/02/15

 

ਗਜ਼ਲ
ਜੋਗਿੰਦਰ ਸਿੰਘ"ਥਿੰਦ"

ਯਤਨ ਬੜੇ ਕੀਤੇ, ਪਰ ਘਟ ਨਾ ਹੋਈਆਂ ਦੂਰੀਆਂ
ਕੁਜ ਓਸ ਦੀਆਂ ਤੇ,ਕੁਜ ਮੇਰੀਆ ਸੀ ਮਜਬੂਰੀਆਂ

ਝਰਨੇਆਂ ਦੇ ਕੋਲ ਬੈਠ,ਜੋ ਅਰੰਬੀ ਸੀ ਦਾਸਤਾਂ
ਓਸ ਦਿਆਂ ਆਖਰੀ ਸਤਰਾਂ ਅਜੇ ਵੀ ਅਧੂਰੀਆਂ

ਸੁਖ ਜਿਨਾਂ ਦਾ ਹਮੇਸਾਂ ਮੇਂ ਮੰਗਿਆ ਏ ਖੁਦਾ ਤੋ਼
ਓਹ ੳਲਟਾ ਵੇਖੋ ਕਿਵੇ ਵਟਦੇ ਰਹੇ ਨੇ ਘੂਰੀਆਂ

ਕਿਕਰਾ਼ ਦੇ ਨਿਮੇ਼ ਜਿਹੇ਼ ਪਰਛਾਂਵੇ਼ਆਂ 'ਚ ਬੈਠ ਬੈਠ
ਭੁਲੀਆ ਨਾਂ.ਖਾਂਦੀਆਂ ਸੀ ਜੋ. ਤੇਰੇ ਹਥੋਂ ਚੂਰੀਆਂ

ਦਿਲਾਂ 'ਚ ਰਹਿਣ ਖੋਟਾਂ. ਬੁਲਾਂ ਤੇ ਨੇ ਖਚਰੇ ਹਾਸੇ
ਓਹਨਾਂ ਦਿਲਾਂ ਦੀਆਂ ਆਸਾਂ ਨਾਂ ਹੋਂਣ ਕਦੇ ਪੂਰੀਆਂ

"ਥਿੰਦ" ਹਰ ਘਰ ਬਣੇਗਾ.ੳਦੋਂ ਸੁਰਗ ਦਾ ਨਿਮੂਨਾ
ਜਦੋਂ ਪਿਆਰ ਨਾਲ ਘਟਣ ਦਿਲਾਂ ਦੀਆ ਦੂਰੀਆ
08/12/2014

 

ਪੰਜਾਬੀ ਗਜ਼ਲ
ਜੋਗਿੰਦਰ ਸਿੰਘ"ਥਿੰਦ"

ਮੁਠੀ 'ਚ ਮਿਟੀ ਵਤਨ ਦੀ ਲੈ, ਤੂੰ ਕਸਮਾਂ ਸੀ ਖਾਦੀਆਂ
ਅਜ ਤਕ ਤੇਨੂੰ ਓਡੀਕਦੇ, ਕਦੋਂ ਮੋੜੇਂਗਾ ਆਕੇ ਭਾਜੀਆ

ਆ਼ੰਗਣ 'ਚ ਲਗਾ ਅੰਬ ਵੀ, ਓਡੀਕਦਾ ਆਖਰ ਸੁਕਿਆਿ
ਰੁਤਾਂ ਨੇ ਫਿਰ ਬਦਲੀਆ਼ , ਲੌਟ ਆਈਆਂ ਮਰਗਾਬੀਆਂ

ਅਖਾਂ ਚ ਰੜਕਾਂ ਪੈ ਗਈਆਂ,ਝਲ ਝਲ ਧੂੜ ਰਾਹਾਂ ਦੀ
ਚਨ ਤਾਰੇ ਗਵਾਹੀ ਦੇਣਗੇ,ਹਰ ਰੁਤੇ ਪੁਛਦੇ ਹਾਜੀਆਂ

ਖਾਲੀ ਏ ਚਿੜੀਆਂ ਦੇ ਆਹਿਣੇ, ੳਡਗੈ ਨੇ ਬੋਟ ਸਾਰੇ
ਹੁਣ ਤਾਂ ਹਬੀਬਾ ਪਹੁੰਚ ਜਾ, ਦਰਦਾਂ ਨੇ ਬੇਹਸਾਬੀਆਂ

ਬੁਲਾਂ ਤੇ ਅਟਕੇ ਸਾਹਿ ਵੇਖ ,"ਥਿੰਦ" ਨੂੰ ਪੲੈ ਓਡੀਕਦੇ
ਯਾ ਰਬ ਸਭੇ ਬਖਸ਼ ਦੇਵੀਂ, ਹੋਈਆਂ ਨੇ ਜੋ ਵੀ ਖਰਾਬੀਆਂ

05/10/2014

 

ਜਾਪਾਨੀ "ਸੇਦੋਕਾ ਸ਼ੈਲੀ" ਵਿਚ ਕੁਝ ਕਵਿਤਾਵਾਂ ਭੇਜ ਰਿਹਾ ਹਾਂ।
ਅਥਾਹਿ
ਜੋਗਿੰਦਰ ਸਿੰਘ"ਥਿੰਦ"

(1)
ਅਜੀਬ ਖੇਲ
ਕਰਤੇ ਦਾ ਕੌਤਕ
ਬੰਦਾ ਕਿਥੋਂ ਆਉਂਦਾ
ਕੱਟਕੇ ਪੈਂਢਾ
ਕਿਥੇ ਅਲੋਪ ਹੋਵੇ
ਗੁ੍ੱਥੀ ਕੌਣ ਬਲੋਵੇ*

(2)
ਗਾਥਾ ਨੇ ਕਈ
ਪ੍ਰਮਾਨ ਨਹੀ ਕੇਈ
ਪਰ ਮੰਨਦੇ ਸਾਰੇ
ਡਰਾਵੇ ਦੇਂਦੇ
ਜਾਂ ਸੁਰਗਾਂ ਦੇ ਡ੍ਰਾਮੇ
ਹਨੇਰੇ ਦੀਆਂ ਗਲਾਂ

(3)
ਤਾਰੇ ਲਿਤਾੜੇ
ਸਮੁੰਦਰ ਘੰਘਾਲੇ
ਧਰਤੀ ਮਾਰੇ ਫਾਲੇ*
ਨਵੀਆਂ ਖੋਜਾਂ
ਮੌਤੋ ਤੋਂ ਅੱਗੇ ਕਿਥੇ
ਕਈਆਂ ਮਾਰੇ ਮੱਥੇ
15/09/2014
*ਬਲੋਵੇ =ਸੁਲਝਾਵੇ, *ਮਾਰੇ ਫਾਲੇ = ਡ੍ਰਿਲਿੰਗ ਕੀਤੀ

 

ਗਜ਼ਲ
ਜੋਗਿੰਦਰ ਸਿੰਘ"ਥਿੰਦ"

ਹੱਥ 'ਚ ਕਾਨੀ,ਦਿਮਾਗ ਏ ਖਾਲੀ,ਇਹ ਕੀ ਹੋਈ ਜਾਂਦਾ
ਮੁਕੀ ਸੱਤਆ,ਗ਼ਲ੍ਹਾ ਏ ਸੁਕਿਆ,ਤਨ ਮਨ ਸੋਈ ਜਾਂਦਾ

ਵਿਚ ਦੁਰਾਹੇ ਖਿਲੋ,ਮੂੰਹ 'ਚ ਉੰਗਲਾਂ ਪਾ,ਹੱਕਾ ਬ੍ੱਕਾ ਹੋ
ਵੇਖ ਤਮਾਸ਼ਾ ਦੁਨੀਆਂ ਦਾ,ਵਾਲ ਅੱਪਣੇ ਹੀ ਖੋਹੀ ਜਾਂਦਾ

ਧੱਕੇ,ਵੱਟੇ ਮਾਰਨ, ਕਪੜੇ ਪਾੜਣ,ਫੁਟਪਾਠ ਤੇ ਹੀ ਬੈਠਾ
ਅੱਪਣੇ ਉਚੇ ਘਰ ਵਲ ਵੇਖ ਵੇਖ ਉਚੀ ਉਚੀ ਰੋਈ ਜਾਂਦਾ

ਢੋਈ ਨਾ ਦੇਵੇ ਕੋਈ,ਇਹ ਨਿਮਾਣੀ ਜ਼ਿੰਦਗੀ ਲੱਗੇ ਔਖੀ
'ਥਿੰਦ' ਬਿਨ ਭਾਗਾਂ ਜੀਣਾ ਵੀ ਕਿਨਾ ਮੁਸ਼ਕਲ ਹੋਈ ਜਾਂਦਾ
30/08/2014

 

ਗਜ਼ਲ
ਜੋਗਿੰਦਰ ਸਿੰਘ"ਥਿੰਦ"

ਲੱਖ ਯਤਨ ਕਰ ਲਓ,ਸਚਾਈ ਛਪਾਈ ਨਹੀ ਜਾਂਦੀਂ
ਧੂਆਂ ਨਿਕਲ ਹੀ ਜਾਦਾਂ,ਅੱਗ ਦਬਾਈ ਨਹੀ ਜਾਂਦੀ

ਪੈਰਾਂ ਵਿਚ ਪਐ ਛਾਲੇ ਤੇ ਅੱਖਾਂ ਭਰੀਆ ਨਾਲ ਰੇਤੇ
ਪਿਆ ਮਿਲਣ ਦੀ ਤਿਖੀ,ਤਾਂਘ ਮਿਟਾਈ ਨਹੀਂ ਜਾਂਦੀ

ਰਾਜ਼ ਦਿਲਾਂ ਦੇ ਵੋਖੇ, ਦਿਲਾਂ "ਚ ਰਹਿੰਦੇ ਰਹਿ ਜਾਂਦੇ
ਗਲ ਤਾਂ ਜਾਪੇ ਸੌਖੀ,ਬੁਲਾਂ ਤੇ ਲਿਆਈ ਨਹੀ ਜਾਂਦੀ

ਕੱਲਬੂਤ ਤੇ ਚਿਹਰੇ ਹੀ, ਬਦਲ ਜਾਂਦੇ, ਨਾਲ ਸਮੇਂ ਦੇ
ਪਲ ਪਲ ਗਏ ਦਿਨਾਂ ਦੀ, ਧੂੜ ਹਟਾਈ ਨਹੀਂ ਜਾਂਦੀ

'ਥਿੰਦ'ਭੁਲੀਆਂ ਵਿਸਰੀਆਂ, ਯਾਦਾਂ ਨੂੰ ਰੱਖ ਲਾ ਕਲੇਜੇ
ਇਹ ਹੀ ਤਾਂ ਇਕ ਪੂਂਜੀ ਹੈ, ਜੋ ਲੁਟਾਈ ਨਹੀਂ ਜਾਂਦੀ ।
21/06/2014

 

"ਹਾਬਿਨ ਸ਼ੈਲੀ ਵਿਚ ਹਾਇਕੁ"
ਡਰਾਮਾ (ਹਾਇਬਨ)
ਜੋਗਿੰਦਰ ਸਿੰਘ"ਥਿੰਦ"

ਹੁਣ ਚਾਹੇ ਕਿਹਰ ਸਿੰਘ ਦੀ ਉਮਰ ਢੱਲਣ ਲੱਗੀ ਸੀ ਪਰ ਫਿਰ ਵੀ ਉਹ ਸਿਹਤ ਪੱਖੋਂ ਤੰਦਰੁਸਤ ਨਜ਼ਰ ਆਉਂਦਾ ਸੀ। ਥਕਾਵਟ ਉਹਦੇ ਨੇੜੇ ਨਾ ਫਟਕਦੀ। .......ਪਰ ਜਦੋਂ ਦੀ ਉਹਨੂੰ ਇਹ ਅਣਹੋਣੀ ਸੱਟ ਵੱਜੀ .....ਉਹ ਤਾਂ ਮੂਲੋਂ ਹੀ ਸੂਤਿਆ ਗਿਆ। ਜੁਆਨ ਪੁੱਤ ਦਾ ਜਨਾਜ਼ਾ ਜਿਹੜੇ ਵੀ ਪਿਓ ਨੂੰ ਆਪਣੇ ਮੋਢਿਆਂ 'ਤੇ ਚੁੱਕਣਾ ਪਵੇ ਉਹ ਤਾਂ ਲਤਾੜਿਆ ਹੀ ਜਾਂਦਾ ਹੈ ਨਾ। ਕਈ ਦਿਨਾਂ ਦੀ ਹਾਲ-ਪਰਿਆ ਤੋਂ ਪਿੱਛੋਂ ਉਹ ਥੱਕ ਹਾਰ ਕੇ ਸੜਕ 'ਤੇ ਬਣੇ ਬੱਸ ਸਟਾਪ ਦੇ ਬੈਂਚ 'ਤੇ ਜਾ ਬੈਠਾ। ਬੈਠੇ-ਬੈਠੇ ਉਹਦੀ ਅੱਖ ਲੱਗ ਗਈ.....ਨੀਂਦ 'ਚ ਉਹਨੂੰ ਲੱਗਾ ......ਉਹਦਾ ਪੁੱਤਰ ਉਹਦੇ ਕੋਲ਼ ਆ ਬੈਠਾ ਹੈ........ਉਸ ਨੂੰ ਗੱਲ ਨਾਲ਼ ਲਾ ਕੇ ਪੁੱਛਦਾ ਹੈ ਕਿ ਪੁੱਤ ਤੂੰ ਕਿੱਥੇ ਚਲਾ ਗਿਆ ਸੀ.......ਅਸੀਂ ਤੈਨੂੰ ਲੱਭਦੇ-ਲੱਭਦੇ ਕਮਲ਼ੇ ਹੋਏ ਫਿਰਦੇ ਹਾਂ, ਇਸ ਤਰਾਂ ਛੱਡ ਕੇ ਵੀ ਭਲਾ ਕੋਈ ਜਾਂਦਾ ਏ ? ਘੁੱਟ ਕੇ ਜਫੀ਼ ਪਾ ਪੁੱਤ ਕਹਿੰਦਾ ....ਡੈਡੀ ਮੈਂ ਤਾਂ ਐਵੇਂ ਡਰਾਮਾ ਕੀਤਾ ਸੀ......ਝੱਟ ਅੱਖ ਖੁੱਲ੍ਹ ਜਾਣ 'ਤੇ ਕਿਹਰ ਸਿੰਘ ਦੀਆਂ ਭੁੱਬਾਂ ਨਿਕਲ ਗਈਆਂ।

ਅੱਖਾਂ 'ਚ ਹੰਝੂ
ਪਾਵੇ ਬੂਹੇ 'ਤੇ ਝੌਲਾ
ਨੌਸਰਬਾਜ਼।

18/06/2014

 

ਹਾਇਕੁ ਸ਼ੈਲੀ ਵਿਚ ਕਵਿਤਾਵਾਂ
ਲੋਕ ਤੰਤਰ
ਜੋਗਿੰਦਰ ਸਿੰਘ"ਥਿੰਦ"

ਚੋਣਾਂ ਆਈਆਂ
ਲੀਡਰ ਹੋਏ ਝੱਲੇ
ਹੱਥ ਜੋੜਦੇ।

ਕਿਨੂੰ ਪਾਹੀਏ
ਤੁਸੀਂ ਜਿਨੂੰ ਮਰਜ਼ੀ
ਮੈਂ ਤਾਂ ਆਪ ਨੂੰ

ਕੋਈ ਨਾਂ ਲੱਭੇ
ਜਿੱਤ, ਬੈਠੇ ਬੰਗਲੇ
ਜੰਤਾ ਤੜਪੇ

ਨੱਸ਼ੇ ਹੀ ਨੱਸ਼ੇ
ਨਾਂ ਬਿਜਲੀ ਨਾਂ ਪਾਣੀ
ਜੰਤਾ ਕੱਲਪੇ।
10/06/2014

 

ਮਾਂ ਦਿਵਿਸ ਨੂੰ ਸਮਰਪੱਤ "ਜਿਪਾਨੀ"ਸੇਦੋਕਾ ਸ਼ੈਲੀ ਵਿਚ ਕਵਿਤਾਵਾਂ
ਮਾਂ
ਜੋਗਿੰਦਰ ਸਿੰਘ"ਥਿੰਦ"

(1)
ਮਾਂ ਪਿਆਰੀ ਮਾਂ
ਅੱਜ ਸੁਰਗਾਂ ਚੋਂ ਆ
ਗੋਦੀ ਲੈ ਲੋਰੀਆਂ ਗਾ
ਚਾਰ ਚੁਫੇਰੇ
ਲੱਗੀ ਅੱਗ ਹੀ ਅੱਗ
ਮਾਰ-ਧਾੜਵੀ ਸੱਭ

(2)
ਲੈ ਜਾ ਮੈਨੂੰ ਆ
ਤਾਰੇਆਂ ਤੋਂ ਹੀ ਪਰੇ
ਜਿਥੇ ਲੋਕ ਨੇ ਖਰੇ
ਜਾਂ, ਕਰ ਉਪਾ
ਸੱਚ ਦੀ ਸੋਚ ਚਲਾ
ਮਾਂ,ਅੱਜ ਯਾਦ ਕਰਾਂ।

ਇੰਜ ਜੋਗਿੰਦਰ ਸਿੰਘ ਥਿੰਦ
ਅੰਮ੍ਰਿਤਸਰ---ਸਿਡਨੀ
11/05/14

 

ਗਜ਼ਲ
ਜੋਗਿੰਦਰ ਸਿੰਘ"ਥਿੰਦ"

ਮੇਰੇ ਵਿਹਿੜੇ ਹੁਣ ਵੀ, ਧੁਪ ਝਾਤੀਆਂ ਏ ਮਾਰਦੀ
ਬੁਕਲਾਂ ਦੀ ਯਾਦ ਵੀ, ਏ ਠੰਡ ਨਹੀਓਂ ਉਤਾਰਦੀ

ਮਸਾਂ ਸਾਂਭ ਰੱਖੇ ਨੇ ਏ, ਰਾਜ਼ ਦਿਲ ਦੇ ਦਰੀਚੇ ਵਿਚ
ਖਾਰ ਹੀ ਨੇ ਸਾਡੇ ਯਾਰ, ਸੁਧ ਨਹੀ ਘਰ ਬਾਹਿਰਦੀ

ਜਦੋਂ ਵੀ ਇਹ ਵਰਦਾ, ਵਰ੍ਹ ਵਰ੍ਹ ਕੱਚੀ ਕੰਧ ਖੋਰਦਾ
ਤਿੱਖੜ੍ਹ ਦੁਪੈਹਿਰ ਕਦੀ, ਵੇਖੋ ਛਿਲਤਾਂ ਈ ਉਤਾਰਦੀ

ਮਹਿਕਿਆ ਚੁਫੇਰਾ ਏ, ਉਠ ਲੂੰ ਲੂੰ ਕਰਦਾ ਸਲਾਮ
ਪੈੜ ਸੁਣ ਗਈ ਏ ਸਾਨੂੰ, ਸੁਹਿਣੇ ਸੱਜਨ ਗੱਮਖਾਰ ਦੀ

ਕਿਨੀਆਂ ਬਹਾਰਾਂ ਗਈਆਂ, ਤੇ ਕਈ ਵਾਰ ਝੱੜੇ ਪਤੇ
ਕਾਲੀ-ਬੋਲੀ ਹਰ ਰਾਤ, ਲੰਘੇ ਆਸਾਂ ਨੂੰ ਮਤਾੜਦੀ

ਮਿਲਦਾ ਏ ਉਹੀ "ਥਿੰਦ", ਜੋ ਲਿਖਿਆ ਏ ਲੇਖਾਂ ਵਿਚ
ਲੇਖ ਵੀ ਨੇ ਬਦਲ ਜਾਦੇ, ਜੇ ਮੇਹਿਰ ਹੋਵੇ ਕਰਤਾਰ ਦੀ

ਇੰਜ:ਜੋਗਿੰਦਰ ਸਿੰਘ "ਥਿੰਦ"
ਅੰਮ੍ਰਿਤਸਰ-- ਸਿਡਨੀ
19/04/2014

ਜਪਾਨੀ ਕਾਵਿ ਵਿਧਾ "ਚੋਕਾ ਸ਼ੈਲੀ" ਵਿਚ ਇਕ
ਕਵਿਤਾ
ਜੋਗਿੰਦਰ ਸਿੰਘ"ਥਿੰਦ"

ਫੁਲ
ਬਾਗ ਬਗੀਚੇ
ਖਿੜੀਆਂ ਨੇ ਕਲੀਆਂ
ਮਹਿਕੇ ਫੁਲ
ਨਾ ਐਵੇਂ ਤੇੜੇ ਕੋਈ
ਸੁੰਘ ਕੇ ਸਾਨੂੰ
ਜੂਠਾ ਕਰ ਸੁਟਣਾ
ਆਏ ਤਾਂ ਕੋਈ
ਗੱਲ ਕਰੇ ਦਿਲ ਤੋਂ
ਮਹੱਬਤਾਂ ਦੀ
ਪੀਲ੍ਹੇ ਸੂਹੇ ਰੰਗਾ ਦੀ
ਵਾਰੀ ਸਜਨਾਂ
ਨਿਤ ਉਡੀਕਾਂ ਤੈਨੂੰ
ਮੇਰੇ ਮਗਰੋਂ
ਮੇਰੇ ਪੁਤ ਪੋਤਰੇ
ਯਾਦਾਂ ਦੇ ਸਾਏ
ਥੱਲੇ ਬੈਠ ਜੀਣਗੇ
ਮਸੀਹਾ ਬਣ
ਕਦਰਾਂ ਨੂੰ ਪਾਲ੍ਹਿਆ
ਉਡੀਕਾਂ ਤੈਨੂੰ
ਤਾਜ਼ਗੀ ਆਕੇ ਮਾਣ
ਮੇਰੇ ਸੱਜਨਾ
ਤੁੰ ਪ੍ਰਦੇਸ ਨਾ ਜਾਈਂ
ਤੇਰੇ ਬਿਨਾਂ ਤਾਂ
ਅਸੀਂ ਮਰ ਹੀ ਜਾਣਾ
ਕੱਦਰਦਾਨਾ
ਮਹਿਕਾਂ ਹੀ ਵੰਡੀਏ
ਨਾਂ ਦਵੈਤ ਨਾ ਵੈਰ

ਇੰਜ: ਜੋਗਿੰਦਰ ਸਿੰਘ ਥਿੰਦ
(ਅੰਮ੍ਰਿਤਸਰ--ਸਿਡਨੀ)
19/04/2014

ਸੇਦੋਕਾ ਸ਼ੈਲੀ ਵਿਚ ਕਵਿਤਾਵਾਂ
ਅੱਜ ਦੇ ਲੀਡਰ
ਜੋਗਿੰਦਰ ਸਿੰਘ"ਥਿੰਦ"

(1)
ਲੋਕ ਤੰਤਰ
ਵੋਟ ਦਾ ਅੱਧਕਾਰ
ਬਣਦੀ ਸਰਕਾਰ
ਭ੍ਰਸ਼ਟਾਚਾਰ
ਰੱਗ ਰੱਗ ਰਚਿਆ
ਦੁਖੀ ਜੰਤਾ ਲਾਚਾਰ

(2)
ਹੱਥ ਜੋੜਨ
ਕਰਦੇ ਨੇ ਵਾਹਿਦੇ
ਕਦੀ ਨਾ ਹੁੰਦੇ ਪੂਰੇ
ਲੀਡਰ ਝੂਠੇ
ਚੜ੍ਹ ਬੈਠ ਕੁਰਸੀ
ਹੱਥ ਫੜਾਣ ਠੂਠੇ

ਇੰਜ: ਜੋਗਿੰਦਰ ਸਿੰਘ"ਥਿੰਦ"
( ਅੰਮ੍ਰਿਤਸਰ--ਸਿਡਨੀ)
16/04/2014

 

ਸੇਦੋਕਾ ਸ਼ੈਲੀ ਵਿਚ
ਦੋ ਕਵਿਤਾਵਾਂ

(1)
ਧਰਮ ਕੀ ਹੈ
ਕੀ ਰੰਗ, ਕੀ ਰੂਪ ਹੈ
ਮਾਲਕ ਕੌਣ, ਕਿਥੇ
ਇਹ ਪਹੇਲੀ
ਅਜੇ ਨਹੀ ਸੁਲਝੀ
ਮੂਲੋਂ ਇਕ ਯਕੀਂਨ

(2)
ਜੀਨਾ ਮਰਨਾ
ਮੁਡ ਤੋਂ ਇਕ ਗੁੱਥੀ
ਇਕ ਬੜਾ ਸਵਾਲ
ਨਾ ਦਸਿਆ ਆ
ਮੁਰਸ਼ਦ ਫਰੀਰ
ਕਰਦੇ ਅੱਲਹਾਮ

ਇੰਜ:ਜੋਗਿੰਦਰ ਸਿੰਘ "ਥਿੰਦ"
(ਅੰਮ੍ਰਿਤਸਰ.....ਸਿਡਨੀ)
13/04/2014

 

ਸੇਦੋਕਾ ਸ਼ੈਲੀ ਵਿਚ ਕਵਿਤਾ
ਇੰਸਾਨ
ਜੋਗਿੰਦਰ ਸਿੰਘ "ਥਿੰਦ"

(1)
ਉੜਦੇ ਪੰਛੀ
ਪੈਲਾਂ ਪਾਉਂਦੇ ਮੋਰ
ਝਰਨੇ ਪਾਂਦੇ ਸ਼ੋਰ
ਬੱਧੇ ਨੀਯਮ
ਜੀਵਨ ਤਾਂ ਹੀ ਚਲੇ
ਮਾਲਕ ਹੱਥ ਡੋਰ।

(2)
ਪਾਣੀ ਸਿਰਜ
ਮਿਟੀ ਗੋ ਬੁਤ ਬਣਾ
ਪ੍ਰੇਮ ਲੇਪ ਕਰਵਾ
ਰੂਹ ਰੂਹਾਨੀ
ਇਕ ਚੀਜ਼ ਅਨੋਖੀ
ਦਿਤਾ ਇੰਸਾਨ ਬਣਾ

ਇੰਜ:ਜੋਗਿੰਦਰ ਸਿੰਘ ਥਿੰਦ
(ਅੰਮ੍ਰਿਤਸਰ ---ਸਿਡਨੀ)
13/04/14

 

ਗਜ਼ਲ
ਜੋਗਿੰਦਰ ਸਿੰਘ "ਥਿੰਦ"

ਹੁਣ ਤਾਂ ਲਫਜ਼ਾਂ ਦੀ ਵੀ ਤਰਤੀਬ ਨਹੀਂ
ਖੌਰੇ ਵਤਨ ਦੀ ਮਿਟੀ ਵੀ ਨਸੀਬ ਨਹੀਂ

ਜਿਹਦੀ ਖਾਤਰ ਜਾਨ ਲਬਾਂ ਤੇ ਰੱਖੀ ਏ
ਉਸ ਨੇ ਵੀ ਤਾਂ ਟੱਪੀ ਅੱਜ ਦਲੀਜ਼ ਨਹੀਂ

ਠਹਿਰ ਜਾ ਮੌਤੇ ਕਾਹਿਲੀ ਨਾ ਕਰ ਤੂੰ
ਮੇਰਾ ਅੱਪਣਾ ਕੋਈ ਅਜੇ ਕਰੀਬ ਨਹੀਂ

ਜਿਨੂੰ ਕਲਮ ਦਾ ਚਸਕਾ ਲੱਗਾ ਨਹੀਂ
ਉਹਦੇ ਵਰਗਾ ਵੀ ਕੋਈ ਗਰੀਬ ਨਹੀਂ

ਇਹ ਜਿੰਦਗੀ ਕਿਨੀ ਫਿਕੀ ਲਗਦੀ ਏ
ਜਿਨਾ ਚਿਰ ਅਪਨਾ ਕੋਈ ਰਕੀਬ ਨਹੀਂ

'ਥਿੰਦ' ਨਾ ਕਰ ਅੈਵੇਂ ਝੂਠੇ ਦਾਹਿਵੇ ਤੂੰ
ਇਸ ਬਿਮਾਰੀ ਦਾ ਕੋਈ ਹਬੀਬ ਨਹੀ

ਇੰਜ:ਜੋਗਿੰਦਰ ਸਿੰਘ "ਥਿੰਦ"
(ਅੰਮ੍ਰਿਤਸਰ---ਸਿਡਨੀ)
13/04/14

 

ਗਜ਼ਲ
ਜੋਗਿੰਦਰ ਸਿੰਘ "ਥਿੰਦ"

ਮਿਲਦੀ ਨਹੀਂ ਏ ਥਾਂ, ਆਹਾਂ ਛਿਪਾਨ ਨੂੰ ।
ਫਿਰ ਯਾਦ ਆ ਗਈ , ਦਿਲ ਤੜਪਾਨ ਨੂੰ ।

ਬੁਲਾਂ ਤੇ ਹੀ ਕਦੋਂ ਤੱਕ, ਰੋਕ ਰੋਕ ਰਖਾਂਗੇ,
ਹੌਕਿਆਂ ਦੇ ਬੇਮੁਹਾਰੇ , ਆਏ ਤੂਫਾਨ ਨੂੰ ।

ਝੌਲਾ ਜਿਹਾ ਪਿਆ ਏ, ਹੁਣੇ ਹੁਣੇ ਮੋੜ ਤੇ,
ਖੌਰੇ ਆ ਗਿਆ ਓਹੀ, ਪੀੜਾਂ ਵੰਡਾਣ ਨੂੰ ।

ਦਿਲੋਂ ਕਰੋ ਦੁਆ ਤਾਂ,ਫਿਰ ਹੁੰਦੀ ਕਬੂਲ ਏ,
ਉਠਾਏ ਨੇ ਹੱਥ ਅੱਜ, ਇਹ ਅੱਜ਼ਮਾਣ ਨੂੰ ।

ਮੁੱਕੀ ਨਹੀਂ ਏ ਦਾਸਤਾਂ, ਹੁੰਗਾਰਾ ਦੇਂਦੇ ਰਹੋ,
ਸੋਂ ਗਏ ਜੇ ਹੁਣ ਤੁਸੀਂ , ਰਹੋਗੇ ਪੱਛਤਾਨ ਨੂੰ।

ਲੌਟੀਆਂ ਨੇ ਰੌਂਣਕਾ, ਸਜਨਾਂ ਦੇ ਆਣ ਤੇ
ਕਾਹਲੇ ਕਿਓਂ ਪੈ ਗਏ, ਹੁਣੇ ਹੀ ਜਾਣ ਨੂੰ ।

ਆਟੇ 'ਚ ਗੁਨ੍ਹ ਪਸੀਨਾ, ਲਾਹੀਆਂ ਨੇ ਰੋਟੀਆਂ,
'ਥਿੰਦ' ਤਾਂ ਕਰਦਾ ਸਲਾਮ, ਇਸ ਪਕਵਾਨ ਨੂੰ ।

ਇੰਜ: ਜੋਗਿੰਦਰ ਸਿੰਘ "ਥਿੰਦ"
(ਸਿਡਨੀ)
27/03/14

 

ਚੋਕਾ ਸ਼ੈਲੀ ਵਿਚ ਇਕ ਕਵਿਤਾ
ਯਕੀਨ
ਜੋਗਿੰਦਰ ਸਿੰਘ ਥਿੰਦ

ਨਾ ਹੀ ਆਕਾਰ
ਇਧਰ ਨਾ ਉਧਰ
ਰੰਗ ਨਾ ਰੂਪ
ਨਾ ਚੂਕ ਨਾ ਗਰੂਰ
ਵੈਰ ਨਾ ਗੈਰ
ਬੇ-ਪਰਵਾਹਿ ਯਾਰ
ਆਰ ਨਾ ਪਾਰ
ਵਹਿਮ ਜਾਂ ਜ਼ਾਹਿਰ
ਯਕੀਂਨ ਦੇ ਬਾਹਿਰ।

ਇੰਜ:ਜੋਗਿੰਦਰ ਸਿੰਘ ਥਿੰਦ
( ਅੰਮ੍ਰਿਤਸਰ--ਸਿਡਨੀ)
26/03/14

 

ਸੇਦੋਕਾ ਸ਼ੈਲੀ ਵਿਚ ਕਵਿਤਾਵਾਂ
ਸਾਡਾ ਸਮਾਜ

(1)
ਭਾਂਡੇ ਵੀ ਮਾਂਝੇ
ਝਾੜੂ ਤੇ ਪੋਚਾ ਦੇਵੇ
ਕਪੜੇ ਧੋ ਸਿਕਾਵੇ
ਟੱਬਰ ਪਾਲੇ
ਨਖੱਟੂ ਘਰ ਵਾਲਾ
ਫਿਰ ਵੀ ਕਰੇ ਨਿਭ੍ਹਾ।

(2)
ਫੌਜੀ ਦੀ ਨਾਰ
ਫੌਜਨ ਰਹੇ ਪਿੰਡ
ਗਾਂ ਪਾਲ, ਦੁਧ ਵੇਚੇ
ਕਰਦੀ ਨਿਭ੍ਹਾ
ਫੌਜੀ ਦਾ ਬਿਸਤਰਾ
ਵੇਖ ਡਿਗੀ ਗੱਸ਼ ਖਾ

(3)
ਇਕ ਕਿਰਤੀ
ਨਿੱਤ ਖਲੋਵੇ ਚੌਕ
ਔਖੀ ਮਿਲੇ ਦਿਹਾੜੀ
ਝਿੜਕਾਂ ਖਾਵੇ
ਪੈਸੇ ਮਸਾਂ ਕਮਾਵੇ
ਬੱਚੇ ਖਾਵਣ ਰੋਟੀ।

ਇੰਜ:ਜੋਗਿੰਦਰ ਸਿੰਘ ਥਿੰਦ
(ਅੰਮ੍ਰਿਤਸਰ--ਸਿਡਨੀ)
24/03/14

ਜਾਪਾਨੀ ਹਾਇਕੁ ਸ਼ੈਲੀ ਵਿਚ ਇਕ ਕਵਿਤਾ
ਕਿਰਤੀ-ਕਿਸਾਨ
ਜੋਗਿੰਦਰ ਸਿੰਘ ਥਿੰਦ, ਅਮ੍ਰਿਤਸਰ-ਸਿਡਨੀ

ਕਣਕ ਪੱਕੀ
ਨਾੜ ਭੇਂ, ਵੱਟੇ ਬੇੜ
ਚਾਦਰੇ ਲਾਹਿ
ਦਾਤਰੀਆਂ ਚਲੀਆਂ
ਬੰਨ੍ਹ ਭਰੀਆਂ
ਚੁਕ, ਲਾਏ ਖਲਵਾੜ
ਫਲ੍ਹੇ ਪਾ, ਗਾਹੀ
ਗੋਲ ਧੱੜਾਂ ਲਾਈਆਂ
ਰਾਖੀ ਵੀ ਕੀਤੀ
ਤੰਗਲੀ ਨਾਲ ਉਡਾ
ਕੱਢੇ ਨੇ ਦਾਣੇ
ਬੋਰੀਆਂ ਭਰ ਭਰ
ਲੱਦ ਗਡਿਆਂ
ਮੰਡੀ ਢੇਰ ਲਗਾਏ
ਵੱਟਕੇ ਪੈਸੇ
ਸ਼ਾਹਿ ਦੇ ਪਲੇ ਪਾਏ
ਹੱਥ ਨਾ ਆਏ
ਤੂੜੀ ਕੀਤੀ ਵੱਖਰੀ
ਨਾੜ, ਬੇੜ, ਲੈ
ਤੂੜੀ ਦੇ ਮੂਸਲ ਲਾ
ਕੀਤਾ ਪ੍ਰਬੰਦ ਪੂਰਾ।

ਇੰਜੀ ਜਗੀੰਦਰ ਸਿੰਘ ਥਿੰਦ
(ਅੰਮ੍ਰਿਤਸਰ--ਸਿਡਨੀ)
14/03/2014

ਗਜ਼ਲ
ਜੋਗਿੰਦਰ ਸਿੰਘ "ਥਿੰਦ"

ਪੈਰਾਂ ਦੀ ਚਾਪ ਲਈ, ਕਨ ਨੂੰ ਲਗਾਈ ਰੱਖਦੇ
ਦਿਲ ਦਿਲਦਾਰ ਨੂੰ,ਵਹਿਮਾਂ 'ਚ ਪਾਈ ਰੱਖਦੇ ।

ਉਡਿਆ ਏ ਕਾਂ ਬਨੇਰੇਓਂ ਆਸਾਂ ਨੇ ਟੁਟੀਆਂ
ਸਿਰ ਸੁਟ ਐਵੇਂ, ਢੇਰੀਆਂ ਨੇ ਢਾਈ ਰੱਖਦੇ।

ਉਂਗੂਠੇ ਤੇ ਠੋਡੀ ਰੱਖ, ਬੂਹੇ ਵਲ ਤੱਕ ਤੱਕ
ਇਕ ਦੋ ਉਂਗਲਾਂ ਦੰਦਾਂ 'ਚ ਦਬਾਈ ਰੱਖਦੇ।

ਤਲੋ ਮੱਛੀ ਹੋਕੇ ਭੱਜ ਭੱਜ ਜਾਣ ਬੂਹੇ ਵੱਲ
ਰੋਟੀ ਪਾਣੀ ਭੁਲ ਜੁਤੀਆਂ ਘਿਸਾਈ ਰੱਖਦੇ।

ਪਤਾ ਏ ਕਿ ਜਾਣ ਵਾਲੇ ਮੁੜ੍ਹਦੇ ਨਹੀ ਕਦੀ
ਦੀਪ ਆਸਾਂ ਦੇ, ਫਿਰ ਵੀ ਜਗਾਈ ਰੱਖਦੇ ।

ਕਦੀ ਫਕੀਰ ਕਦੀ ਸ਼ਹਿੰਸ਼ਾਹ ਮਰੀਦ ਕਦੀ
ਭਾਗ ਬੰਦੇ ਨੂੰ, ਕੀ ਤੋਂ ਕੀ ਏ ਬਣਾਈ ਰੱਖਦੇ ।

ਥਿੰਦ ਉਠ ਵੇਖ ਉਹੀਓ ਲਣਗ ਦੇ ਨੇ ਪਾਰ
ਨਾਲ ਕਾਫਲੇ ਜੋ, ਪੈਰਾਂ ਨੂੰ ਮਿਲਾਈ ਰੱਖਦੇ।

22/02/14

ਹਾਇਕੁ ਸ਼ੈਲੀ ਵਿਚ ਪੰਜਾਬੀ ਕਵਿਤਾਵਾਂ
ਜੋਗਿੰਦਰ ਸਿੰਘ "ਥਿੰਦ"

ਬੇ-ਖਬਰ ਨੇ
ਅਗਲੇ ਪਲ ਕੀ ਏ
ਖੁਸ਼ੀ ਜਾਂ ਗਮ

ਤਿਖੜ ਧੁਪ
ਨੰਗੇ ਪੈਰ ਰੇਤ ਤੇ
ਸਿਖਰੇ ਨਿਓਂ

ਨਹੀਂ ਲੱਭਦੇ
ਆਲੇ 'ਚ ਰਖੇ ਦੀਵੇ
ਬਾਬੇ, ਨਾਂ ਖੂਂਡ

ਵਿਚ ਵਚਾਲੇ
ਸੋਚਾਂ ਦੇ ਤਾਣੇ-ਬਾਣੇ
ਨਵੇ ਜ਼ਮਾਨੇ

22/02/14

ਗਜ਼ਲ
ਜੋਗਿੰਦਰ ਸਿੰਘ "ਥਿੰਦ"

ਇਕ ਪੈਰ ਕਿਤੇ, ਦੂਜਾ ਕਿਤੇ, ਅੱਪਣੇ ਆਪ ਨੂੰ ਲੱਭ ਰਹੇਂ ਹਾਂ ।
ਅੱਖਾਂ ਬੰਦ ਤੇ ਬੁਲ ਫੜਕਨ, ਪੀੜ੍ਹਾਂ ਦਿਲ 'ਚ ਦੱਭ ਰਹੇਂ ਹਾਂ।

ਮਾਣੋਂ ਖੁਸ਼ੀਆਂ ਤੇ ਹੱਸੋ ਖੇਡੋ, ਸਾਡੀ ਦੁਆ ਬਣਕੇ ਦਵਾ ਸੱਗੇ,
ਕਦੀਨਾ ਪੁਛਣਾ ਹਾਲ ਸਾਡਾ, ਅਸੀਂ ਤਾਂ ਪੱਥਰ ਚੱਬ ਰਹੇਂ ਹਾਂ।

ਆਣਾ ਤਾਂ ਅਚਣਚੇਤ ਆਓਣਾ, ਦਰ ਅਪਣਾ ਸਦਾ ਰਹੇ ਖੁਲਾ,
ਝੱਲ ਝੱਲ ਤੀਰ ਤਾਹਿਨਿਆਂ ਦੇ, ਵੇਖਣਾ ਹਸਦੇ ਲੱਗ ਰਹੇਂ ਹਾਂ।

ਚਲ ਚਲ ਹੁਣ ਤਾਂ ਚੂਰ ਹੋਏ, ਲੀਹੋਂ ਲੱਗਦਾ ਗੱਡੀ ਲੱਥ ਹੋਈ,
ਹੋ ਸਕੇ ਤਾਂ ਯਾਰੋ ਮਾਫ ਕਰਨਾ, ਕੀਤੇ ਕੌਲਾਂ ਤੋਂ ਭੱਝ ਰਹੇਂ ਹਾਂ।

ਜੁਗ ਬੀਤੇ, ਕਈ ਸਦੀਆਂ ਬੀਤੀਂ, ਤੇ ਹੁਣ ਵੀ ਆਲਮ ਇਹੋ ਹੈ,
ਸੁਬਾ ਤੋਂ ਸ਼ਾਮ ਤੇ ਰਾਤ ਹੋਈ, ਅਜੇ ਵੀ ਸ਼ਾਮ ਨੂੰ ਲੱਭ ਰਹੇਂ ਹਾਂ।

ਕਿਆ ਸਿਆਣਿਆਂ ਬਲ੍ਹੈ ਅੱਗ, ਧੂਆਂ ਇਸ਼ਕ ਦਾ ਨਾ ਨਿਕਲੇ,
ਓਨ੍ਹਾਂ ਤੋਂ ਪੀੜ੍ਵਾਂ ਛੁਪ ਜਾਵਨ, ਤਾਂ ਹੀ ਤਾਂ ਏਨਾ ਸੱਜ ਰਹੇਂ ਹਾਂ ।

ਹੱਡ ਪੈਰ ਹੋਏ ਵਾਂਗ ਲਕੜਾਂ ਦੇ, ਬੁਲ ਸੁਕੇ ਤੇ ਬੇਜਾਨ ਅੱਖੀਆਂ,
ਥਿੰਦ, ਮੰਗ ਲੈ ਜੋ ਤੂੰ ਮੰਗਣਾਂ ਏ, ਤੇਰੇ ਦਰ ਤੋਂ ਜਾ ਅੱਜ ਰਹੇਂ ਹਾਂ।

ਇੰਜ: ਜੋਗਿੰਦਰ ਸਿੰਘ "ਥਿੰਦ"
(ਅਮ੍ਰਿਤਸਰ--ਸਿਡਨੀ)
15/01/2014

ਕਵਿਤਾ ਸੇਦੋਕਾ ਸ਼ੈਲੀ ਵਿਚ
ਬੇਗਰਜ਼ ਮਹਿਕ

(1)
ਬੇਗਰਜ਼ ਨੇ
ਮਹਿਕਾਂ ਜੋ ਵੰਡਦੇ
ਫੁਲ ਰੰਗ ਬਰੰਗੇ

ਗਰਜ਼ੀ ਬੰਦੇ
ਕੁਝ ਸਿਖੋ ਏਨ੍ਹਾਂ ਤੋਂ
ਲੈ ਕੀ ਜਾਣਾਂ ਜਹਾਂ ਤੋਂ

(2)
ਲਾਲੀ ਉੱਡਕੇ
ਚੱੜ੍ਹੀ ਏ ,ਅੱਸਮਾਨੇ
ਖੂਨ ਹੋਆ ਮੁਲਤਾਨੇ

ਖੂਨੀ ਰੰਗਦਾ
ਬੁਲਾ ਇਕ ਆਇਆ
ਦੋਵੇਂ ਘਰ ਉਜਾੜੇ

(3)
ਢਾਂਬਾਂ ਛੱਪੜ
ਭੌਣੀ, ਲਮੀਆਂ ਲੱਜਾਂ
ਪਿੰਡੋ ਪਿੰਡ ਜਾ ਲੱਭਾਂ

ਮਿੱਟ ਗੈ ਸਾਰੇ
ਥੱਲੇ ਹੀ ਥੱਲੇ ਪਾਣੀ
ਬਨੂੰ ਰੇਤ-ਕਹਾਨੀ

ਇੰਜ:ਜੋਗਿੰਦਰ ਸਿੰਘ ਥਿੰਦ, ਸਿਡਨੀ
17/11/13

ਕਵਿਤਾ ਸੇਦੋਕਾ ਸ਼ੈਲੀ ਵਿਚ
ਸੱਚ ਨਿਤਾਰਾ
ਜੋਗਿੰਦਰ ਸਿੰਘ ਥਿੰਦ, ਸਿ਼ਡਨੀ

ਕੁਰੱਪਟ ਨੂੰ
ਕੁਰੱਪਟ ਹੀ ਖਾਵੇ
ਪੈਸਾ ਰੰਗ ਵਿਖਾਵੇ
ਰੱਤ ਨਿਚੋੜੇ
ਡ੍ਹਾਢਾ ਦੱਬੇ ਤੇ ਘੂਰੇ
ਗਰੀਬ ਪਿਆ ਝੂਰੇ


ਲਹੂ ਸੱਭ ਦਾ
ਹੈ ਲਾਲ ਹੀ ਰੰਗ ਦਾ
ਸੱਭ, ਹੋਰ ਢੰਗ ਦਾ
ਵਖਰੇ ਸਾਰੇ
ਕਰਨ ਪੈ ਪਸਾਰਾ
ਹੋਵੇ ਸੱਚ ਨਿਤਾਰਾ

31.08.2013

ਗਜ਼ਲ

ਅੱਖਾਂ 'ਚ ਉਹ ਲੱਖ ਪਾਣੀ ਭਰਦੇ ਰਹੇ
ਜ਼ਾਲਮ ਫਿਰ ਵੀ ਜ਼ੁਲਮ ਕਰਦੇ ਰਹੇ।

ਕੀ ਮਿਲੂਗਾ ਹੋਰ ਜ਼ਖਮਾਂ ਨੂੰ ਫਰੋਲ ਕੇ
ਦਰਦ ਓਹੋ ਜੋ ਇਹਨਾਂ 'ਚ ਭਰਦੇ ਰਹੇ

ਸਹੋਗੇ ਕਿਨਾਂ ਕਿ ਚਿਰ ਨਾਲ ਮੇਰੇ ਦੋਸਤੋ
ਨਿਸ਼ਤਰ ਤਾਂ ਨਿਤ ਹੀ ਨਵੇਂ ਵਰਦੇ ਰਹੇ

ਪੋ ਫਟਾਲੇ ਬੁਝ ਗਏ ਸ਼ਮਾਂ ਦੇ ਨਾਲ ਉਹ
ਹੱਸ ਹੱਸ ਕੇ ਕਈ ਏਦਾਂ ਵੀ ਮਰਦੇ ਰਹੇ

ਹਵਾ ਨੇ ਅੱਜ ਕਿਉਂ ਮਹਿਕਾਂ ਖਿਲ਼ਾਰੀਆਂ
ਆਸ਼ਕਾਂ ਦੇ ਦਿਲ ਕੀ ਰਾਤ ਜਲਦੇ ਰਹੇ

"ਥਿੰਦ" ਹੁਣ ਬਸ ਤਮਾਸ਼ਾ ਬੰਦ ਕਰਦੇ
ਦਿਲ ਤੇ ਜਿਗਰ ਇਹ ਕਿਵੇਂ ਜਰਦੇ ਰਹੇ

ਜੋਗਿੰਦਰ ਸਿੰਘ ਥਿੰਦ, ਸਿਡਨੀ
24/08/2013

ਤਾਂਕਾ ਸ਼ੈਲੀ ਵਿਚ ਇਕ ਕਵਿਤਾ

ਕਿਹੋ ਜਹੀ ਆਜ਼ਾਦੀ

ਰੋੜੀ ਕੁਟਦੀ
ਲੀਰਾਂ ਬਣੇ ਨੇ ਪੋਟੇ
ਆਜ਼ਾਦੀ ਨਾਲ
ਸੁੱਕੀ ਖਾਵੇ ਰੋਟੀਆਂ
ਭੁੱਖੇ ਢਿੱਡ ਆਜ਼ਾਦ।

ਵੇਖੇ ਨੀਝਾਂ ਲਾ
ਅਖਬਾਰਾਂ 'ਚ ਛਪੇ
ਰੰਗੀਲੇ ਨੋਟ
ਹਸਰਤਾਂ ਦਿਲ 'ਚ
ਇਹ ਹਨ ਆਜ਼ਾਦ।

ਰੁੱਝੇ ਨੇ ਬੱਚੇ
ਕਹਿਣ ਨੂੰ ਆਜ਼ਾਦ
ਹੈ ਨਿਮੋਝੂਣੇ
ਨਿੱਕੇ ਦਿਲ ਮਸੋਸੇ
ਸਹਿਮੇ- ਮੁਰਝਾਏ ।

ਜੋਗਿੰਦਰ ਸਿੰਘ ਥਿੰਦ
(ਸਿਡਨੀ)
17/08/2013

ਸੇਦੋਕਾ ਸ਼ੈਲੀ ਵਿਚ ਕਵੀਤਾ

ਜੰਜ
ਜੋਗਿੰਦਰ ਸਿੰਘ "ਥਿੰਦ"

ਜੰਜ ਉਤਰੀ
ਮੁੰਡੇ ਬੱਚੇ ਕੁੜੀਆਂ
ਵੇਖਣ ਚੜ੍ਹ, ਬਿਨੇਰੇ

ਮਿਲਨੀ ਹੋਈ
ਕੋਰੇ ਰੇਝੇ ਵਿਛਾਏ
ਛੰਦ ਪਾ, ਬੰਨ੍ਹੀ ਜੰਜ

ਸੋਚਣ ਜਾਂਜੀ
ਸੁਹਣਾਂ ਛੰਦ ਹੀ ਪਾ
ਲਈ ਸੌਖੀ ਹੀ ਛੁਡਾ

ਜੋਗਿੰਦਰ ਸਿੰਘ ਥਿੰਦ।
(ਅੰਮ੍ਰਿਤਸਰ--ਹਾਲ ,ਸਿਡਨੀ)
06/08/2013

ਸੇਦੋਕਾ ਸ਼ੈਲੀ ਵਿਚ ਇਕ ਕਵੀਤਾ

ਭੁਲੇ ਤੰਦੂਰ
ਜੋਗਿੰਦਰ ਸਿੰਘ "ਥਿੰਦ"

(1)
ਭਖੇ ਤੰਦੂਰ
ਭਾਬੀ ਲਾਵੇ ਰੋਟੀਆਂ
ਮੁੜਕੋ ਮੁੜਕੀ ਹੋ

ਗੋਲ ਬੇਂਗਣ
ਕੋਲਿਆਂ ਤੇ ਭੁਜਦੇ
ਖਾਈਏ ਮਜ਼ੇ ਲੈ ਲੈ
(2)
ਭੁਲ੍ਹੇ ਤੰਦੂਰ
ਨਾ ਰਹੀਆਂ ਭਾਬੀਆਂ
ਜੋ ਦੇਣ ਚੋਪੜੀਆਂ

ਨਾ ਲਵੇਰੀਆਂ
ਨਾ ਰਹੀਆਂ ਬੂਰੀਆਂ
ਪੈਕਟਾਂ 'ਚ ਪੈ ਗੀਆਂ

(3)
ਪੀਲੇ ਨੇ ਰੰਗ
ਪੀ ਪੀ ਨਸ਼ੇ ਤੇ ਭੰਗ
ਇਹ ਨੇ ਸਾਡੇ ਸੰਗ

ਲੱਭੋ ਸੂਰਮੇ
ਮੁਛ ਵੱਟ ਗਭਰੂ
ਬੀਤੇ ਦੀਆਂ ਨੇ ਗਲਾਂ

ਜੋਗਿੰਦਰ ਸਿੰਘ ਥਿੰਦ (ਸਿਡਨੀ)
01/08/2013

ਪੰਜਾਬੀ ਗਜ਼ਲ
ਜੋਗਿੰਦਰ ਸਿੰਘ "ਥਿੰਦ"

ਪਲਕਾਂ ਤੇ ਟਿਕੇ ਜੋ ਅੱਥਰੂ ਤੂੰ ਅਜੇ ਸਜਾ ਕੇ ਰੱਖ
ਸੱਜਰੇ ਬੜੇ ਨੇ ਜ਼ਖ਼ਮ ਇਹ ਤੂੰ ਅੱਜੇ ਲੁਕਾ ਕੇ ਰੱਖ

ਮੁਠੀ ਚਿ ਨਮੱਕ ਲਈ ਏਥੇ ਫਿਰਦਾ ਏ ਹਰ ਕੇਈ
ਤੂੰ ਅਪਣੇ ਜ਼ਖ਼ਮ ਇੰਜ, ਨਾ ਸੱਭ ਨੂੰ ਵਖਾ ਕੇ ਰੱਖ

ਦੇਂਦੇ ਬੜੇ ਡ੍ਵਾਵੇ ਤੇ ਲਾਲਚ ਨਰਕਾਂ ਤੇ ਸੁਰਗਾਂ ਦੇ
ਕੀ ਲੈਣਾ ਸੁਰਗਾਂ ਤੋਂ,ਪੰਜ ਤੱਤ ਇੰਸਾਨ ਬਣਾ ਕੇ ਰੱਖ

ਬੁਲਾਂ ਤੇ ਸਾਹ ਅੱਟਕਾ ਕੇ ਪੌਹੰਚਾਂ ਗੇ ਹਰ ਹਾਲ ਵਿਚ
ਤੂੰ ਦਿਲ ਵਿਚ ਅਪਣੇ, ਆਸ ਦੇ, ਦੀਵੇ ਜਗਾ ਕੇ ਰੱਖ

ਰੁੱਖ਼ਾਂ ਦੇ ਸਾਰੇ ਆਲ੍ਹਣੇ ਲੈ ਗਈਆਂ ਉਡਾਕੇ ਹਨ੍ਹੇਰੀਆਂ
"ਥਿੰਦ" ਨੇ ਤਾਂ ਕਿਹਾ ਸੀ, ਤੂੰ ਵਿਉਂਤਾਂ ਬਣਾ ਕੇ ਰੱਖ

ਜੋਗਿੰਦਰ ਸਿੰਘ ਥਿੰਦ (ਸਿਡਨੀ)
ਮੋਬਾਈਲ ਨੰ 0468400585
01/08/2013

 

"ਸੇਦੋਕਾ" ਸ਼ੈਲੀ ਵਿਚ ਕਵੀਤਾ
ਮਾਂ-ਪਿਓ
ਜੋਗਿੰਦਰ ਸਿੰਘ "ਥਿੰਦ"

(1)
ਰਿਸ਼ਤੇ ਬੜੇ
ਚਾਚੀਆਂ ਤੇ ਤਾਈਆਂ
ਭਰਾ ਭਰਜਾਈਆਂ
(2)
ਪਿਓ ਜਿਹਾ ਨਾ
ਚਾਚਾ ਨਾ ਹੀ ਤਾਇਆ
ਨਾ ਹੀ ਹਮ-ਸਾਇਆ
(3)
ਮਾਂ ਦੀ ਮੱਮਤਾ
ਸਦਾ ਸਦਾ ਸਦੀਵੀ
ਨਿੱਘ ਅਨੋਖਾ ਭਾਸੇ
(4)
ਮਾਂ ਦੀ ਬੁਕੱਲ
ਖੁੱਸੇ ਤਾਂ ਦਿਲ ਖੁੱਸੇ
ਦੇਵੇ ਕੌਣ ਦਿਲਾਸੇ

ਜੋਗਿੰਦਰ ਸਿੰਘ "ਥਿੰਦ"
ਸਿਡਨੀ, ਆਸਟ੍ਰੇਲੀਆ
23/07/2013

18 Bellenden Close
Glenwood NSW 2768
( ਸਿਡਨੀ )
(M) 0468400585


5_cccccc1.gif (41 bytes)

>> 1 2 3 4 5 6 7             hore-arrow1gif.gif (1195 bytes)

Terms and Conditions
Privacy Policy
© 1999-2014, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2014, 5abi.com