| ਭੂਮਿਕਾ: ਰਾਗੁ ਬਿਹਾਗੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਰਮ ਅਨੁਸਾਰ
ਸੱਤਵਾਂ ਰਾਗ ਹੈ। ਰਚਨਾਵਾਂ: ਇਸ ਰਾਗ ਦੇ ਸਿਰਲੇਖ ਹੇਠ ਗੁਰੂ ਨਾਨਕ ਦੇਵ ਜੀ
(3), ਗੁਰੂ ਅਮਰ ਦਾਸ ਜੀ (49), ਗੁਰੂ ਰਾਮ ਦਾਸ ਜੀ (9), ਗੁਰੂ ਅਰਜੁਨ ਦੇਵ ਜੀ (13),
ਗੁਰੂ ਤੇਗ ਬਹਾਦੁਰ ਜੀ (1), ਭਗਤ ਕਬੀਰ ਜੀ (1) ਅਤੇ ਮਰਦਾਨਾ ਜੀ (3) ਸਮੇਤ 7
ਮਹਾਂਪੁਰਸ਼ਾ ਦੀਆਂ ਕੁੱਲ 79 ਰਚਨਾਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 537 ਤੋਂ
ਪੰਨਾ 556 ਤੱਕ, ਰਾਗੁ ਬਿਹਾਗੜਾ ਵਿੱਚ ਦਰਜ ਹਨ ।
ਵਿਆਖਿਆ: ਇਸ ਰਾਗ ਸਬੰਧੀ ਜਾਣਕਾਰੀ ਹੇਠਾਂ ਦਿੱਤੀ ਗਈ ਹੈ।
| ਥਾਟ |
ਬਿਲਾਵਲ |
| ਜਾਤਿ |
ਔਡਵ ਸੰਪੂਰਣ (ਆਰੋਹ ਵਿੱਚ ਪੰਜ ਅਤੇ ਅਵਰੋਹ ਵਿੱਚ ਸੱਤ ਸੁਰ) |
| ਪ੍ਰਾਕਰਿਤੀ |
ਸ਼ਾਤ ਅਤੇ ਤਾਜ਼ਗੀ |
| ਸਵਰ |
ਅਵਰੋਹ ਵਿੱਚ ਨੀ ਕੋਮਲ ਅਤੇ ਮਾ ਤੀਵਰ ਬਾਕੀ ਸਾਰੇ ਸ਼ੁੱਧ ਸੁਰ |
| ਵਾਦੀ |
ਗਾ |
| ਸਮਵਾਦੀ |
ਨੀ |
| ਸਮਾ |
ਰਾਤ ਦੂਸਰਾ ਪਹਿਰ 9 ਵਜੇ ਤੋਂ 12 ਵਜੇ ਤੱਕ |
| ਵਰਜਿਤ |
ਰੇ ਅਤੇ ਧਾ ਆਰੋਹੀ ਵਿੱਚ ਵਰਜਿਤ ਹੁੰਦੇ ਹਨ |
| ਆਰੋਹੀ |
ਨੀ ਸਾ ਗਾ ਮਾ ਪਾ ਨੀ ਸਾ |
| ਅਵਰੋਹੀ |
ਸਾਂ ਨੀ ਧਾ ਪਾ, ਨੀ ਧਾ ਮਾ* ਗਾ ਮਾ ਗਾ, ਰੇ ਸਾ |
| ਪਕੜ |
ਗਾ ਮਾ ਪਾ ਨੀ ਧਾ ਪਾ, ਗਾ ਮਾ ਗਾ, ਰੇ, ਸਾ |
|