| ਭੂਮਿਕਾ: ਰਾਗੁ ਵਡਹੰਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਰਮ ਅਨੁਸਾਰ
ਅੱਠਵਾਂ ਰਾਗ ਹੈ । ਰਚਨਾਵਾਂ: ਇਸ ਰਾਗ ਦੇ ਸਿਰਲੇਖ ਹੇਠ ਗੁਰੂ ਨਾਨਕ ਦੇਵ ਜੀ
(15), ਗੁਰੂ ਅਮਰ ਦਾਸ ਜੀ (79), ਗੁਰੂ ਰਾਮ ਦਾਸ ਜੀ (9) ਅਤੇ ਗੁਰੂ ਅਰਜੁਨ ਦੇਵ ਜੀ
(20) ਸਮੇਤ 4 ਮਹਾਂਪੁਰਸ਼ਾ ਦੀਆਂ ਕੁੱਲ 123 ਰਚਨਾਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ
ਪੰਨਾ 557 ਤੋਂ ਪੰਨਾ 594 ਤੱਕ, ਰਾਗੁ ਵਡਹੰਸ ਵਿੱਚ ਦਰਜ ਹਨ।
ਵਿਆਖਿਆ: ਇਸ ਰਾਗ ਸਬੰਧੀ ਜਾਣਕਾਰੀ ਹੇਠਾਂ ਦਿੱਤੀ ਗਈ ਹੈ।
| ਥਾਟ |
ਖੁਮਾਜ |
| ਜਾਤਿ |
ਸਾੜਵ-ਸੰਪੂਰਣ (ਆਰੋਹ ਵਿੱਚ ਛੇ ਅਤੇ ਅਵਰੋਹ ਵਿੱਚ ਸੱਤ ਸੁਰ) |
| ਪ੍ਰਾਕਰਿਤੀ |
ਭਗਤੀ ਭਾਵ |
| ਸਵਰ |
ਨੀ ਕੋਮਲ ਵੀ ਅਤੇ ਸ਼ੁਧ ਵੀ,ਬਾਕੀ ਸਾਰੇ ਸ਼ੁੱਧ ਸੁਰ ਲੱਗਦੇ ਹਨ |
| ਵਾਦੀ |
ਰੇ |
| ਸਮਵਾਦੀ |
ਪਾ |
| ਸਮਾ |
ਦਿਨ ਦਾ ਤੀਜਾ ਪਹਿਰ ਦੁਪਹਿਰ 12 ਵਜੇ ਤੋਂ 3 ਵਜੇ ਤੱਕ |
| ਵਰਜਿਤ |
ਗਾ ਆਰੋਹੀ ਵਿੱਚ ਵਰਜਿਤ ਹੁੰਦਾ ਹੈ |
| ਆਰੋਹੀ |
ਸਾ ਰੇ ਮਾ ਪਾ ਧਾ ਨੀ ਪਾ ਨੀ ਸਾ |
| ਅਵਰੋਹੀ |
ਸਾਂ ਨੀ ਪਾ ਧੁ ਮਾ, ਗਾ ਰੇ ਸਾ, ਨੀ ਸਾ |
| ਪਕੜ |
ਸਾ ਰੇ ਮਾ ਪਾ ਨੀ ਪਾ, ਧਾ ਪਾ, ਮਾ ਗਾ ਰੇ, ਸਾ, ਨੀ, ਪਾ ਨੀ ਸਾ, |
|