| ਭੂਮਿਕਾ: ਰਾਗੁ ਜੈਤਸਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਰਮ ਅਨੁਸਾਰ
ਗਿਆਰਵਾਂ ਰਾਗ ਹੈ। ਰਚਨਾਵਾਂ: ਇਸ ਰਾਗ ਦੇ ਸਿਰਲੇਖ ਹੇਠ ਗੁਰੂ ਰਾਮ ਦਾਸ ਜੀ
(11), ਗੁਰੂ ਅਰਜੁਨ ਦੇਵ ਜੀ (64), ਗੁਰੂ ਤੇਗ ਬਹਾਦੁਰ ਜੀ (3) ਅਤੇ ਭਗਤ ਰਵੀਦਾਸ ਜੀ
(1) ਸਮੇਤ 4 ਮਹਾਂਪੁਰਸ਼ਾ ਦੀਆਂ ਕੁੱਲ 79 ਰਚਨਾਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ
ਪੰਨਾ 696 ਤੋਂ ਪੰਨਾ 710 ਤੱਕ, ਰਾਗੁ ਜੈਤਸਰੀ ਵਿੱਚ ਦਰਜ ਹਨ।
ਵਿਆਖਿਆ: ਇਸ ਰਾਗ ਸਬੰਧੀ ਜਾਣਕਾਰੀ ਹੇਠਾਂ ਦਿੱਤੀ ਗਈ ਹੈ।
| ਥਾਟ |
ਪੂਰਬੀ |
| ਜਾਤਿ |
ਔਡਵ ਸੰਪੂਰਣ (ਆਰੋਹ ਵਿੱਚ ਪੰਜ ਅਤੇ ਅਵਰੋਹ ਵਿੱਚ ਸੱਤ ਸੁਰ) |
| ਪ੍ਰਾਕਰਿਤੀ |
ਗੰਭੀਰ, ਉਦਾਸ |
| ਸਵਰ |
ਰੇ ਧਾ ਕੋਮਲ ਮਾ ਤੀਵਰ ਬਾਕੀ ਸਾਰੇ ਸ਼ੁੱਧ ਸੁਰ ਲੱਗਦੇ ਹਨ |
| ਵਾਦੀ |
ਗਾ |
| ਸਮਵਾਦੀ |
ਨੀ |
| ਸਮਾ |
ਸ਼ਾਮ ਪਹਿਲਾ ਪਹਿਰ (6 ਵਜੇ ਤੋਂ 9 ਵਜੇ ਤੱਕ) |
| ਵਰਜਿਤ |
ਰੇ ਅਤੇ ਧਾ ਆਰੋਹੀ ਵਿੱਚ ਵਰਜਿਤ ਹੁੰਦੇ ਹਨ |
| ਆਰੋਹੀ |
ਸਾ ਗਾ, ਮਾ* ਪਾ, ਨੀ ਸਾਂ |
| ਅਵਰੋਹੀ |
ਸਾਂ ਰੇਂ ਨੀ ਧੁ ਪਾ ਮਾ* ਗਾ ਪਾ ਗਾ ਰੇ ਸਾ |
| ਪਕੜ |
ਸਾ ਗਾ ਮਾ* ਪਾ,ਧਾ ਮਾ* ਪਾ,ਪਾ, ਮਾ* ਗਾ, ਮਾ*ਗਾ, ਰੇ ਸਾ |
|