| ਭੂਮਿਕਾ: ਰਾਗੁ ਤੋਡੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਰਮ ਅਨੁਸਾਰ
ਬਾਰਵਾਂ ਰਾਗ ਹੈ। ਰਚਨਾਵਾਂ: ਇਸ ਰਾਗ ਦੇ
ਸਿਰਲੇਖ ਹੇਠ ਗੁਰੂ ਰਾਮ ਦਾਸ ਜੀ (1), ਗੁਰੂ ਅਰਜੁਨ ਦੇਵ ਜੀ (30), ਗੁਰੂ ਤੇਗ ਬਹਾਦੁਰ
ਜੀ (1), ਅਤੇ ਭਗਤ ਨਾਮਦੇਵ ਜੀ (3) ਸਮੇਤ 4 ਮਹਾਂਪੁਰਸ਼ਾ ਦੀਆਂ ਕੁੱਲ 35 ਰਚਨਾਵਾਂ ਸ੍ਰੀ
ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 711 ਤੋਂ ਪੰਨਾ 718 ਤੱਕ, ਰਾਗੁ ਤੋਡੀ ਵਿੱਚ ਦਰਜ ਹਨ।
ਵਿਆਖਿਆ: ਇਸ ਰਾਗ ਸਬੰਧੀ ਜਾਣਕਾਰੀ ਹੇਠਾਂ ਦਿੱਤੀ ਗਈ ਹੈ।
| ਥਾਟ |
ਤੋਡੀ |
| ਜਾਤਿ |
ਸੰਪੂਰਣ-ਸੰਪੂਰਣ (ਆਰੋਹ ਅਤੇ ਅਵਰੋਹ ਵਿੱਚ ਸੱਤ ਸੱਤ ਸੁਰ) |
| ਪ੍ਰਾਕਰਿਤੀ |
ਗੰਭੀਰ |
| ਸਵਰ |
ਰੇ ਗਾ ਧਾ ਕੋਮਲ ਮਾ* ਤੀਵਰ ਬਾਕੀ ਸਾਰੇ ਸ਼ੁੱਧ ਸੁਰ ਲੱਗਦੇ ਹਨ |
| ਵਾਦੀ |
ਧਾ |
| ਸਮਵਾਦੀ |
ਗਾ |
| ਸਮਾ |
ਦਿਨ ਦਾ ਦੂਸਰਾ ਪਹਿਰ (ਸਵੇਰ 9 ਵਜੇ ਤੋਂ ਦੁਪਹਿਰ 12 ਵਜੇ ਤੱਕ) |
| ਵਰਜਿਤ |
ਕੋਈ ਨਹੀ |
| ਆਰੋਹੀ |
ਸਾ ਰੇ ਗਾ ਮਾ* ਪਾ ਧਾ ਨੀ ਸਾਂ |
| ਅਵਰੋਹੀ |
ਸਾਂ ਨੀ ਧਾ ਮਾ*, ਪਾ ਮਾ* ਧਾ ਮਾ* ਗਾ ਰੇ ਗਾ ਰੇ ਸਾ |
| ਪਕੜ |
ਧਾ, ਨੀ ਸਾ, ਰੇ ਗਾ, ਰੇ ਸਾ, ਗਾ ਰੇ ਗਾ ਰੇ ਸਾ |
|