ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi।com  ਸ਼ਬਦ ਭਾਲ

ਕਲਾ ਕੇਂਦਰ ਟੋਰਾਂਟੋ ਵਲੋਂ ਨਾਵਲ ਸਮੁੰਦਰ ਮੰਥਨ ਅਤੇ ਕਿੱਟੀ ਮਾਰਸ਼ਲ ਤੇ ਸਫਲ ਗੋਸ਼ਟੀ
ਮੇਜਰ ਮਾਂਗਟ, ਟੋਰਾਂਟੋ

 

ਮਿਸੀਸਾਗਾ :- ਏਥੋਂ ਦੀ ਨਾਮਵਰ ਸੰਸਥਾ ਕਲਾ ਕੇਂਦਰ ਟੋਰਾਂਟੋ ਵਲੋਂ, ਦੋ ਚਰਚਿਤ ਨਾਵਲਾਂ ਤੇ ਸੰਵਾਦ ਰਚਾਇਆ ਗਿਆ, ਇਹ ਨਾਵਲ ਸਨ ਮੇਜਰ ਮਾਂਗਟ ਦਾ ‘ਸਮੁੰਦਰ ਮੰਥਨ’ ਅਤੇ ਕੁਲਜੀਤ ਮਾਨ ਦਾ ‘ਕਿੱਟੀ ਮਾਰਸ਼ਲ’। ਜੋ ਇਸੇ ਵਰੇ ਪ੍ਰਕਾਸ਼ਤ ਹੋਏ ਹਨ। ਇਹ ਸਮਾਗਮ ਮਿਸੀਸਾਗਾ ਦੇ ਸੰਤ ਸਿੰਘ ਸੇਖੋਂ ਹਾਲ ਵਿੱਚ 25 ਅਗਸਤ ਦਿਨ ਐਤਵਾਰ ਨੂੰ ਕਰਵਾਇਆ ਗਿਆ। ਪ੍ਰੋਗਰਾਮ ਦਾ ਆਰੰਭ ਬਲਵੀਰ ਸੰਘੇੜਾ ਜੀ ਦੇ ਸੁਆਗਤੀ ਬੋਲਾਂ ਨਾਲ ਹੋਇਆ। ਮਹਿਮਾਨਾਂ ਨੂੰ ਜੀ ਆਇਆਂ ਕਹਿਣ ਦੇ ਨਾਲ ਨਾਲ ਉਨ੍ਹਾਂ ਸੰਸਥਾਂ ਦਾ ਪਿਛਲੇ ਗਿਆਰਾਂ ਸਾਲਾਂ ਦਾ ਇਤਿਹਾਸ ਦੱਸਦਿਆਂ, ਇਹ ਵੀ ਦਸਿਆ ਕਿ ਸੰਸਥਾਂ ਹੁਣ ਤੱਕ ਦਰਜਣ ਤੋਂ ਉੱਪਰ ਅਜਿਹੇ ਸਮਾਗਮ ਕਰਵਾ ਚੁੱਕੀ ਹੈ। ਇਸ ਉਪਰੰਤ ਉਨ੍ਹਾਂ ਸਮਾਗਮ ਦੀ ਅਗਲੀ ਕਾਰਵਾਈ ਚਲਾਉਣ ਲਈ ਮੰਚ, ਸਭਾ ਦੇ ਸੰਚਾਲਕ ਮੇਜਰ ਸਿੰਘ ਨਾਗਰਾ ਨੂੰ ਸੌਂਪ ਦਿੱਤਾ। ਇਸ ਸਮਾਗਮ ਦੀ ਪ੍ਰਧਾਨਗੀ ਕਰਨ ਲਈ ਪਾਕਿਸਤਾਨੀ ਪੰਜਾਬ ਦੇ ਨਾਮਵਰ ਅਦੀਬ ਪ੍ਰੋ: ਆਸ਼ਿਕ ਰਹੀਲ, ਸੁਖਮਿੰਦਰ ਰਾਮਪੁਰੀ ਅਤੇ ਬਲਵੀਰ ਸੰਘੇੜਾ ਜੀ ਨੂੰ ਸੱਦਾ ਦਿੱਤਾ ਗਿਆ।

ਸ਼ੁਰੂ ਵਿੱਚ ਪ੍ਰਸਿੱਧ ਗਾਇਕ ਇਕਬਾਲ ਬਰਾੜ ਜੀ ਨੇ ਮੇਜਰ ਮਾਂਗਟ ਦੀ ਲਿਖੀ ਰਚਨਾ ‘ਮੌਸਮਾਂ ਦੀ ਗੱਲ ਨਹੀਂ ਤੇਰੇ ਬਗੈਰ’ ਬਾ-ਤਰੱਨੁਮ ਪੇਸ਼ ਕਰਕੇ ਮਹੌਲ ਨੂੰ ਕੀਲ ਲਿਆ। ਇਸ ਦੇ ਨਾਲ ਹੀ ਗਾਇਕੀ ਦਾ ਚਮਕਦਾ ਸਿਤਾਰਾ ਸ਼ਿਵਰਾਜ ਸੱਨੀ ਵੀ ਸੰਗੀਤਕ ਮਹਿਫਲ ਨੂੰ ਆਪਣੀ ਮਧੁਰ ਆਵਾਜ ਨਾਲ ਬੁਲੰਦੀ ਤੇ ਲੈ ਗਿਆ।

ਫੇਰ ਹੋਈ ਗੋਸ਼ਟੀ ਦੀ ਸ਼ੁਰੂਆਤ। ਵਿਦਵਾਨ ਅਲੋਚਕ ਬਲਰਾਜ ਚੀਮਾ ਜੀ ਨੇ ਕੁਲਜੀਤ ਮਾਨ ਦੇ ਨਾਵਲ ਕਿੱਟੀ ਮਾਰਸ਼ਲ ਤੇ ਪੇਪਰ ਪੜ੍ਹਦਿਆਂ ਇਸ ਨੂੰ ਪਰਵਾਸ ਭੋਗ ਰਹੇ ਲੋਕਾਂ ਦੀ ਮਾਨਸਿਕਤਾ ਦੇ ਮਨੋਵਿਗਿਆਨ ਦਾ ਗੰਭੀਰ ਚਿਤਰਣ ਦੱਸਦਿਆਂ, ਇੱਕ ਪੜ੍ਹਨਯੋਗ ਰਚਨਾ ਕਰਾਰ ਦਿੱਤਾ। ਦੂਸਰਾ ਪਰਚਾ ਜਸਵੀਰ ਕਾਲਰਵੀ ਜੀ ਦਾ ਮੇਜਰ ਮਾਂਗਟ ਦੇ ਨਾਵਲ ਸਮੁੰਦਰ ਮੰਥਨ ਤੇ ਸੀ। ਜਿਸ ਵਿੱਚ ਉਨ੍ਹਾਂ ਇਸ ਨਾਵਲ ਨੂੰ ਸੱਭਿਆਚਾਰਕ, ਸਮਾਜਿਕ ਅਤੇ ਆਰਥਿਕ ਤਬਦੀਲੀ ਦੇ ਇਤਿਹਾਸ ਦਾ ਇੱਕ ਸਾਂਭਣਯੋਗ ਡਾਕੂਮੈਂਟ ਦੱਸਿਆ। ਦੋਨੋ ਪਰਚੇ ਬੜੇ ਵਿਲੱਖਣ ਅੰਦਾਜ ਵਿੱਚ ਪੇਸ਼ ਕੀਤੇ ਗਏ। ਜਿਸ ਨੂੰ ਸਾਰਿਆਂ ਨੇ ਬੜੇ ਧਿਆਨ ਨਾਲ ਸੁਣਿਆਂ ਅਤੇ ਕਿਹਾ ਕਿ ਦੋਹਾਂ ਵਿਦਵਾਨ ਅਲੋਚਕਾਂ ਨੇ ਕੁੱਜੇ ਵਿੱਚ ਸਮੁੰਦਰ ਬੰਦ ਕਰ ਦਿਖਾਇਆ ਹੈ।

ਪਰਚਿਆਂ ਉੱਪਰ ਬਹਿਸ ਦਾ ਆਰੰਭ ਡਾ: ਗੁਰਬਖਸ਼ ਭੰਡਾਲ ਨੇ ਕੀਤਾ। ਉਨ੍ਹਾਂ ਨਾਵਲ ਸਮੁੰਦਰ ਮੰਥਨ ਤੇ ਵਿਸਥਾਰ ਨਾਲ ਗੱਲ ਕਰਦਿਆਂ ਇਸ ਨੂੰ ਕਮਾਲ ਦੀ ਰਚਨਾ ਦੱਸਿਆ। ਤੇ ਕਿਹਾ ਕੇ ਇਹ ਸਾਡੇ ਸਮਿਆਂ ਦਾ ਉਹ ਸੱਚ ਹੈ, ਜੋ ਅਸੀਂ ਸਾਰਿਆਂ ਨੇ ਆਪਣੇ ਪਿੰਡਿਆਂ ਤੇ ਹੰਢਾਇਆ ਹੈ। ਕਿੱਟੀ ਮਾਰਸ਼ਲ ਨੂੰ ਵੀ ਉਨ੍ਹਾਂ ਪੰਜਾਬੀ ਸਾਹਿਤ ਦੀ ਇੱਕ ਵਿਲੱਖਣ ਪ੍ਰਾਪਤੀ ਕਿਹਾ ਅਤੇ ਦੋਹਾਂ ਲੇਖਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਇਹ ਵੀ ਕਿਹਾ ਕਿ ਦੋਨੋ ਪਰਚੇ ਬਹੁਤ ਮਿਹਨਤ ਨਾਲ ਲਿਖੇ ਗਏ ਸਨ।
ਇਸ ਮੌਕੇ ਰਚਾਏ ਸੰਵਾਦ ਵਿੱਚ ਜੈਕਾਰ ਲਾਲ ਦੁੱਗਲ, ਮਿਨੀ ਗਰੇਵਾਲ, ਜਸਪਾਲ ਢਿੱਲੋਂ, ਤਲਵਿੰਦਰ ਮੰਡ, ਬਲਦੇਵ ਦੂਹੜੇ, ਰਸ਼ਪਾਲ ਕੌਰ ਗਿੱਲ, ਬਰਜਿੰਦਰ ਗੁਲਾਟੀ, ਆਰਟਿਸਟ ਪ੍ਰਤੀਕ, ਸੁਰਜੀਤ ਕੌਰ ਅਤੇ ਮਨਦੀਪ ਔਜਲਾ ਨੇ ਹਿੱਸਾ ਲਿਆ। ਇਨ੍ਹਾਂ ਸਹਿਤਕਾਰਾਂ ਨੇ ਜਿੱਥੇ ਪਰਚਿਆਂ ‘ਚ ਪੇਸ਼ ਨੁਕਤਿਆਂ ਤੇ ਪ੍ਰਸ਼ਨ ਉਠਾਏ ੳੱਥੇ ਨਾਵਲ ਲੇਖਕਾਂ ਲਈ ਵੀ ਕਈ ਸੁਆਲ ਖੜ੍ਹੇ ਕੀਤੇ। ਜਿਨ੍ਹਾਂ ਦੇ ਜਵਾਬ ਕਰਮਵਾਰ ਕੁਲਜੀਤ ਮਾਨ ਅਤੇ ਮੇਜਰ ਮਾਂਗਟ ਨੇ ਦਿੱਤੇ। ਦੋਹਾਂ ਲੇਖਕਾਂ ਨੇ ਆਪਣੀ ਰਚਣ ਪ੍ਰਕਿਰਿਆ, ਸਰੋਤ, ਸਮੱਸਿਆਵਾਂ ਤੇ ਸਹਿਯੋਗ ਤੇ ਵੀ ਗੱਲਬਾਤ ਕੀਤੀ।

ਪ੍ਰਧਾਨਗੀ ਮੰਡਲ ਵਲੋਂ ਦੋਹਾਂ ਨਾਵਲਾਂ ਨੂੰ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਤੇ ਦੋਹਾਂ ਲੇਖਕਾਂ ਦੇ ਪਰਿਵਾਰਾਂ ਨੂੰ ਵੀ ਮੰਚ ਤੇ ਬੁਲਾਇਆ ਗਿਆ। ਇਸ ਮੌਕੇ ਜਗਤ ਪ੍ਰਸਿੱਧ ਕਬੱਡੀ ਕੋਚ ਸ੍ਰੀ ਦੇਵੀ ਦਿਆਲ ਜੀ ਵਿਸ਼ੇਸ਼ ਤੌਰ ਤੇ ਪਹੁੰਚੇ। ਸ: ਜਗਮੋਹਣ ਸੇਖੋਂ ਜੀ ਨੇ ਸਮਾਗਮ ਦੀ ਸਫਲਤਾ ਤੇ ਪ੍ਰਬੰਧਕਾਂ ਨੂੰ ਅਤੇ ਲੇਖਕਾਂ ਨੂੰ ਵਧਾਈ ਦਿੱਤੀ। ਪ੍ਰਧਾਨਗੀ ਭਾਸ਼ਨ ਦਿੰਦਿਆਂ ਪ੍ਰਸਿੱਧ ਸ਼ਇਰ ਸੁਖਮਿੰਦਰ ਰਾਮਪੁਰੀ ਨੇ ਦੋਹਾਂ ਨਾਵਲਾਂ ਨੂੰ ਪੰਜਾਬੀ ਸਾਹਿਤ ਵਿੱਚ ਜਿਕਰਯੋਗ ਵਾਧਾ ਦੱਸਿਆ। ਪ੍ਰੋ: ਆਸ਼ਿਕ ਰਹੀਲ ਨੇ ਕਿਹਾ ਕਿ ਪੰਜਾਬ ਚਾਹੇ ਲਹਿੰਦਾ ਹੋਵੇ ਜਾਂ ਚੜ੍ਹਦਾ, ਪੰਜਾਬ ਤਾਂ ਇੱਕ ਹੀ ਹੈ ਅਤੇ ਸਾਡਾ ਸਾਹਿਤ ਵੀ ਇੱਕ ਹੈ। ਰਚਨਾਵਾਂ ਦੋਨੋ ਪਾਸੇ ਪੜ੍ਹੀਆਂ ਜਾਣੀਆਂ ਚਾਹੀਦੀਆਂ ਹਨ। ਉਨ੍ਹਾਂ ਦੋਹਾਂ ਲੇਖਕਾਂ ਤੇ ਪਰਚਾ ਕਾਰਾਂ ਨੂੰ ਸਾਬਾਸ਼ ਦਿੰਦਿਆਂ, ਸੰਸਥਾ ਨੂੰ ਇਸ ਸਫਲ ਸਮਾਗਮ ਤੇ ਵਧਾਈ ਦਿੱਤੀ। ਪੰਜ ਘੰਟੇ ਦਾ ਸਮਾਂ ਜਿਵੇਂ ਖੰਭ ਲਾ ਕੇ ਉੱਡ ਗਿਆ ਹੋਵੇ। ਸਮੇਂ ਦੀ ਕਿੱਲਤ ਕਾਰਨ ਕਵੀ ਦਰਬਾਰ ਨੂੰ ਵੀ ਸੰਕੋਚਣਾ ਪਿਆ। ਜਿਸ ਕਰਕੇ ਬਹੁਤ ਸਾਰੇ ਕਵੀ ਰਚਨਾਵਾਂ ਪੜ੍ਹਨੋਂ ਵਾਂਝੇ ਰਹਿ ਗਏ।

ਇਸ ਮੌਕੇ ਪੁੱਜੇ ਪਤਵੰਤੇ ਸ਼ਾਇਰ ਲੇਖਕ ਅਤੇ ਪਾਠਕ ਅੰਤ ਤੱਕ ਸਮਾਗਮ ਦੀ ਸ਼ਾਨ ਬਣੇ ਰਹੇ ਜਿਨ੍ਹਾਂ ਵਿੱਚ ਸਰਵ ਸ੍ਰੀ ਗੁਰਦਾਸ ਮਿਨਹਾਸ, ਅਮਰ ਢੀਂਡਸਾ, ਹਰਮੇਸ਼, ਬਲਜਿੰਦਰ ਸੇਖਾ, ਸੁੰਦਰਪਾਲ ਕੌਰ ਰਾਜਾਸਾਂਸੀ, ਕਰਨ ਅਜਾਇਬ ਸਿੰਘ ਸੰਧੂ, ਮਲੂਕ ਸਿੰਘ ਕਾਹਲੋਂ, ਹਰਜੀਤ ਬਾਜਵਾ, ਪਰਮਜੀਤ ਸਿੰਘ ਢਿੱਲੋਂ, ਗੁਰਮੀਤ ਪਨਾਗ, ਜਤਿੰਦਰ ਰੰਧਾਵਾ, ਮਕਸੂਦ ਚੌਧਰੀ, ਜਸਜੀਤ ਮਾਨ, ਲਵੀਨ ਕੌਰ ਗਿੱਲ, ਕਮਲਜੀਤ ਨੱਤ, ਜਪਜੋਤ ਮਾਨ, ਸੁਰਿੰਦਰ ਪਾਮਾਂ, ਮਨਮੋਹਨ ਗੁਲਾਟੀ, ਲਾਲ ਸਿੰਘ ਸੰਘੇੜਾ, ਸਰਬਜੀਤ ਮਾਨ, ਰਸ਼ਪਿੰਦਰ ਮਾਂਗਟ, ਹਰਜਸ਼ਨ ਮਾਨ, ਹਰਜੀਤ ਬਾਜਵਾ,ਸ਼ਮਨਿੰਦਰ ਕੌਰ, ਤਰਿਮਨ, ਕਰਮਨ, ਬਿਸਮਨ, ਕਿਰਨ, ਰਜਿੰਦਰ ਮਾਂਗਟ, ਰਾਜਵੀਰ ਮਾਂਗਟ, ਜੰਗ ਪਨਾਗ, ਗੁਰਪਿੰਦਰ ਬੰਟੂ, ਹਰਤੇਜ ਧਾਲੀਵਾਲ, ਐਨਿਕਾ ਧਾਲੀਵਾਲ, ਰਾਜਪਾਲ ਸਿੰਘ ਅਤੇ ਮਲਕੀਤ ਸਿੰਘ ਵਰਗੇ ਜਿਕਰਯੋਗ ਨਾਂ ਹਨ। ਇਸ ਮੌਕੇ ਤੇ ਝਾਂਜਰ ਟੀ ਵੀ ਨੈੱਟ ਵਰਕ ਨੇ ਦੁਨੀਆਂ ਭਰ ਦੇ ਦਰਸ਼ਕਾਂ ਲਈ ਸਾਰੇ ਪ੍ਰੋਗਰਾਮ ਦੀ ਰਿਕਾਰਿੰਗ ਕੀਤੀ ਜੋ ਜਲਦੀ ਹੀ ਟੈਲੀਕਾਸਟ ਕੀਤੀ ਜਾਵੇਗੀ। ਇਸ ਤੋਂ ਇਲਾਵਾ ਅਜੀਤ ਜਲੰਧਰ ਲਈ ਹਰਜੀਤ ਬਾਜਵਾ, ਪੰਜਾਬੀ ਟ੍ਰਿਬਿਊਨ ਲਈ ਪ੍ਰਤੀਕ ਅਤੇ ਪਰਵਾਸੀ ਲਈ ਤਲਵਿੰਦਰ ਮੰਡ ਨੇ ਪ੍ਰਗਰਾਮ ਨੂੰ ਕਵਰ ਕੀਤਾ।

ਪ੍ਰੋਗਰਾਮ ਦੇ ਅੰਤ ਤੇ ਸੰਸਥਾ ਸੰਚਾਲਕ ਬਲਵੀਰ ਸੰਘੇੜਾ ਜੀ ਨੇ ਜਿੱਥੇ ਆਏ ਮਹਿਮਾਨਾਂ ਦਾ ਧਨਵਾਦ ਕੀਤਾ, ਉੱਥੇ ਪ੍ਰਧਨਗੀ ਮੰਡਲ, ਪਰਚਾ ਲੇਖਕਾਂ ਅਤੇ ਸਮੁੱਚੇ ਪੰਜਾਬੀ ਮੀਡੀਏ ਦਾ ਵੀ ਧਨਵਾਦ ਕੀਤਾ ਜਿਨ੍ਹਾਂ ਮਿਲ ਕੇ ਇਸ ਸਮਾਗਮ ਨੂੰ ਸਫਲ ਬਣਾਇਆ। ਇਸ ਮੌਕੇ ਲਗਾਈ ਪੁਸਤਕ ਪ੍ਰਦਰਸ਼ਨੀ ਅਤੇ ਸਲਾਈਡ ਸ਼ੋਅ ਵਿੱਚ ਮਹਿਮਾਨਾਂ ਨੇ ਭਰਪੂਰ ਦਿਲਚਸਪੀ ਲਈ। ਇਸ ਪ੍ਰਕਾਰ ਨਿਵੇਕਲੀਆਂ ਪੈੜਾਂ ਛੱਡਦਾ ਇਹ ਪ੍ਰੋਗਰਾਮ ਸਫਲਤਾ ਪੂਰਬਕ ਸਮਾਪਤ ਹੋ ਗਿਆ।

੨੬/੦੮/੨੦੧੩

 

ਕਲਾ ਕੇਂਦਰ ਟੋਰਾਂਟੋ ਵਲੋਂ ਨਾਵਲ ਸਮੁੰਦਰ ਮੰਥਨ ਅਤੇ ਕਿੱਟੀ ਮਾਰਸ਼ਲ ਤੇ ਸਫਲ ਗੋਸ਼ਟੀ
ਮੇਜਰ ਮਾਂਗਟ, ਟੋਰਾਂਟੋ
ਸਮਾਜਕ ਰਿਸ਼ਤਿਆਂ ਦੀ ਉਥਲ ਪੁਥਲ ਦੀ ਕਵਿਤਰੀ - ਬਲਵੀਰ ਕੌਰ ਢਿਲੋਂ
ਉਜਾਗਰ ਸਿੰਘ, ਪੰਜਾਬ
‘ਹੱਕ ਲਈ ਲੜਿਆ ਸੱਚ’ ਨਾਵਲ ਲਈ ਅਨਮੋਲ ਕੌਰ ਦਾ ਸਨਮਾਨ
ਲੋਕ ਲਿਖਾਰੀ ਉੱਤਰੀ ਸਭਾ ਕੈਨੇਡਾ
  ਬੀਬੀ ਰਾਜਿੰਦਰ ਕੌਰ ਦਾ ਵਿਛੋੜਾ
  ਅਜ਼ੀਮ ਸ਼ੇਖ਼ਰ, ਲੰਡਨ

dasuhaਸਾਹਿਤ ਸਭਾ ਦਸੂਹਾ ਗੜ੍ਹਦੀਵਾਲਾ (ਰਜ਼ਿ) ਵੱਲੋਂ ਸਨਮਾਨ ਸਮਾਰੋਹ ਆਯੋਜਿਤ
ਏ.ਐਸ.ਮਠਾਰੂ, ਦਸੂਹਾ

ajitਪ੍ਰਸਿੱਧ ਲੇਖ਼ਕਾ ਅਜੀਤ ਕੌਰ ਨਾਲ਼ ਇਕ ਇੰਟਰਵਿਊ/ਗ਼ੁਫ਼ਤਗ਼ੂ
ਡਾ.ਸਾਥੀ ਲੁਧਿਆਣਵੀ-ਲੰਡਨ
IFFI‘ਅੰਨੇ ਘੋੜੇ ਦਾ ਦਾਨ’ ਰਾਹੀਂ ਅੰਤਰਰਾਸ਼ਟਰੀ ਸਰਵੋਤਮ ਫ਼ਿਲਮ ਪੁਰਸਕਾਰ ‘ਗੋਲਡਨ ਪੀਕੌਕ’ ਨੇ ਪੰਜਾਬੀਆਂ ਦੇ ਵਿਹੜੇ ’ਚ ਪੈਲ ਪਾਈ - 43ਵਾਂ ਅੰਤਰਰਾਸ਼ਟਰੀ ਫ਼ਿਲਮ ਫ਼ੈਸਟੀਵਲ (ਇਫ਼ੀ) - ਡਾ. ਪਰਮਿੰਦਰ ਸਿੰਘ ਤੱਗੜ , ਪਟਿਆਲਾ ਕਵਿਤਾ ਦੀ ਇਕ ਆਪਣੀ ਵਿਲੱਖਣ ਭਾਸ਼ਾ ਹੁੰਦੀ ਹੈ
ਜਰਨੈਲ ਸਿੰਘ, ਸਰੀ, ਕਨੇਡਾ
sohanਗਿਆਨੀ ਸੋਹਣ ਸਿੰਘ ਸੀਤਲ
ਪ੍ਰੋ. ਸ਼ਮਸ਼ੇਰ ਸਿੰਘ ਸੰਧੂ
ravinderਰਵਿੰਦਰ ਰਵੀ ਦੇ ਕਾਵਿ-ਨਾਟਕ: “ਚੱਕ੍ਰਵਯੂਹ ਤੇ ਪਿਰਾਮਿਡ” ਦਾ ਭਾਰਤ ਵਿਚ ਮੰਚਨ
ਮਨਜੀਤ ਮੀਤ
kavishri6 ਜੂਨ ਬਰਸੀ’ਤੇ ਵਿਸ਼ੇਸ਼
ਪੰਜਾਬੀ ਕਵੀਸ਼ਰੀ ਦਾ ਸ਼ਾਹ ਸਵਾਰ; ਬਾਬੂ ਰਜਬ ਅਲੀ
ਰਣਜੀਤ ਸਿੰਘ ਪ੍ਰੀਤ
kaviਜਰਮਨੀ ਦੇ ਅੰਤਰਰਾਸ਼ਟਰੀ ਕਵੀ ਦਰਬਾਰ ਵਿੱਚ ਰੰਗਦਾਰ ਸੋਵੀਨਰ ਰਲੀਜ ਕੀਤਾ ਗਿਆ
ਜਸਪਾਲਸਿੰਘ ਸਿੱਧੂ
afzalਨਿਬੰਧ :
ਅਫ਼ਜ਼ਲ ਸਾਹਿਰ ਦੀ ਸ਼ਾਇਰੀ : ਨਵੀਂ ਚੇਤਨਾ ਅਤੇ ਪੁਰਾਤਨ ਕਾਵਿ ਰੂਪਾਂ ਦਾ ਸੁਮੇਲ
ਸੁਖਿੰਦਰ
duggalਪੰਜਾਬੀ ਦੇ ਪ੍ਰਸਿੱਧ ਲੇਖਕ ਕਰਤਾਰ ਸਿੰਘ ਦੁੱਗਲ ਨਹੀਂ ਰਹੇ - ਕੱਲ੍ਹ ਹੋਵੇਗੀ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ
ਰਣਜੀਤ ਸਿੰਘ ਪ੍ਰੀਤ
nachatarਨਿਬੰਧ
ਨਛੱਤਰ ਸਿੰਘ ਗਿੱਲ : ਆਜ਼ਾਦੀ ਲਈ ਤੜਪ ਅਤੇ ਮੁਸੀਬਤਾਂ ਦਾ ਝੱਖੜ
ਸੁਖਿੰਦਰ
tejaਸ਼੍ਰੋਮਣੀ ਸਾਹਿਤਕਾਰ: ਪ੍ਰਿੰਸੀਪਲ ਤੇਜਾ ਸਿੰਘ
ਰਣਜੀਤ ਸਿੰਘ ਪ੍ਰੀਤ
panjabiਪੰਜਾਬੀ ਦੇ ਚਮਤਕਾਰੀ ਲੇਖਕ
ਬਲਰਾਜ ਸਿੱਧੂ, ਯੂ। ਕੇ।
Pattayਝੱੜ ਰਹੇ ਪੱਤੇ
ਨਿਸ਼ਾਨ ਰਾਠੌਰ ‘ਮਲਿਕਪੁਰੀ’

kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2008, 5abi।com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)