ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi।com  ਸ਼ਬਦ ਭਾਲ

31 ਅਕਤੂਬਰ ਬਰਸੀ ਤੇ
ਅੰਮ੍ਰਿਤ ਕੌਰ ਤੋਂ ਅੰਮ੍ਰਿਤਾ ਪ੍ਰੀਤਮ ਅਤੇ ਅੰਮ੍ਰਿਤਾ ਇਮਰੋਜ ਤੱਕ
ਰਣਜੀਤ ਸਿੰਘ ਪ੍ਰੀਤ, ਬਠਿੰਡਾ

 

ਦੁਨੀਆਂ ਵਿੱਚ ਮਰਦ ਵਾਂਗ ਵਿਚਰਦੀਆਂ ਕਈ ਕਲਮਕਾਰ ਔਰਤਾਂ ਨੇ ਕਲਮ ਨੂੰ ਤਲਵਾਰ ਬਣਾਇਆ ਹੈ । ਜਿਹਨਾਂ ਵਿੱਚੋਂ ਹੀ ਵੀਹਵੀਂ ਸਦੀ ਦੌਰਾਂਨ ਨਾਵਲ, ਕਹਾਣੀ, ਲੇਖ ਅਤੇ ਆਟੋਬਾਇਓਗਰਾਫ਼ੀ (ਰਸੀਦੀ ਟਿਕਟ) ਰਾਹੀਂ ਸਰਗਰਮ ਰਹਿਣ ਵਾਲੀ ਅੰਮ੍ਰਿਤ ਕੌਰ-ਅੰਮ੍ਰਿਤਾ ਪ੍ਰੀਤਮ-ਅੰਮ੍ਰਿਤਾ ਇਮਰੋਜ਼ ਸੀ ।

ਇਸ ਸਰਬਾਂਗੀ ਸ਼ਖਸ਼ੀਅਤ ਨੇ ਜ਼ਿੰਦਗੀ ਵਿੱਚ ਬਹੁਤ ਕੁੱਝ ਵੇਖਿਆ ਅਤੇ ਹੰਢਾਇਆ । ਨਾਗਮਣੀ ਮੈਗ਼ਜ਼ੀਨ ਰਾਹੀਂ ਸਰਗਰਮ ਰਹਿਣ ਵਾਲੀ ਅੰਮ੍ਰਿਤ ਕੌਰ ਦਾ ਜਨਮ 31 ਅਗਸਤ 1919 ਨੂੰ ਪੰਚਖੰਡ ਭਸੌੜ ਦੇ ਸਕੂਲ ਵਿੱਚ ਅਧਿਆਪਕ, ਕਵੀ, ਬਰਿਜ ਭਾਸ਼ਾਈ ਸਕਾਲਰ, ਸਿੱਖ ਧਰਮ ਦੇ ਪ੍ਰਚਾਰਕ ਕਰਤਾਰ ਸਿੰਘ ਹਿਤਕਾਰੀ ਅਤੇ ਉਹਨਾਂ ਦੇ ਨਾਲ ਹੀ ਉਸੇ ਹੀ ਸਕੂਲ ਵਿੱਚ ਪੜਾ ਰਹੀ ਅਧਿਆਪਕਾ ਦੇ ਘਰ ਗੁਜਰਾਂਵਾਲਾ ਵਿੱਚ ਹੋਇਆ । ਉਹ ਬਹੁਤਾ ਸਮਾਂ ਰੂੜੀਵਾਦੀ ਵਿਚਾਰਾਂ ਵਾਲੀ ਆਪਣੀ ਨਾਨੀ ਕੋਲ ਰਹਿੰਦੀ ਰਹੀ। ਫਿਰ ਉਸ ਨੇ ਇਹਨਾ ਵਿਚਾਰਾਂ ਨੂੰ ਤੋੜਿਆ । ਅੰਮ੍ਰਿਤ ਅਜੇ 11 ਸਾਲ ਦੀ ਸੀ ਜਦ ਮਾਤਾ ਦਾ ਦਿਹਾਂਤ ਹੋ ਗਿਆ । ਫਿਰ ਪਿਓ-ਧੀ ਲਾਹੌਰ ਆ ਵਸੇ । ਇੱਥੇ ਹੀ 1936 ਵਿੱਚ ਅੰਮ੍ਰਿਤ ਲਹਿਰਾਂ ਦੀ ਪ੍ਰਕਾਸ਼ਨਾ ਹੋਈ ਅਤੇ 16 ਸਾਲ ਦੀ ਉਮਰ ਵਿੱਚ ਹੀ 1935 ਨੂੰ ਜਾਣ-ਪਛਾਣ ਵਾਲੇ ਸੰਪਾਦਕ ਪ੍ਰੀਤਮ ਸਿੰਘ ਨਾਲ ਸ਼ਾਦੀ ਕਰਵਾ ਲਈ । ਆਪਣਾ ਨਾਅ ਵੀ ਅੰਮ੍ਰਿਤ ਕੌਰ ਤੋਂ ਅੰਮ੍ਰਿਤਾ ਪ੍ਰੀਤਮ ਰੱਖ ਲਿਆ । ਉਹਨੇ ਅੱਧੀ ਦਰਜਨ ਪ੍ਰਕਾਸ਼ਨਾਵਾਂ 1936 ਤੋਂ 1943 ਤੱਕ ਨੇਪਰੇ ਚਾੜੀਆਂ ।

ਦੋਹਾਂ ਮੁਲਕਾਂ ਭਾਰਤ-ਪਾਕਿਸਤਾਨ ਵਿੱਚ ਬਰਾਬਰ ਦੀ ਸਤਿਕਾਰਤ ਮਹਾਂਨ ਕਵਿੱਤਰੀ ਅਤੇ ਬਟਵਾਰੇ ਮਗਰੋਂ ਅੱਜ ਆਖਾਂ ਵਾਰਸ ਸ਼ਾਹ ਨੂੰ ਨਾਲ ਸਰੋਤਿਆਂ ਦੇ ਦਿਲਾਂ ਦੀ ਸ਼ਹਿਜ਼ਾਦੀ ਬਣੀ ਅੰਮ੍ਰਿਤਾ ਪ੍ਰੀਤਮ ਨੇ 100 ਤੋਂ ਵੱਧ ਪ੍ਰਕਾਸ਼ਨਾਵਾਂ ਨਾਲ ਪੰਜਾਬੀ ਸਾਹਿਤ ਦੀ ਝੋਲੀ ਭਰੀ । ਬਟਵਾਰੇ ਤੋਂ ਪਹਿਲਾਂ ਉਹ ਲਾਹੌਰ ਰੇਡੀਓ ਸਟੇਸ਼ਨ ਨਾਲ ਵੀ ਜੁੜੀ ਰਹੀ । ਸ਼ਾਦੀ ਪਿੱਛੋਂ ਕਾਫੀ ਰੁਮਾਂਟਿਕ ਸੋਚ ਅਪਨਾਉਣ ਵਾਲੀ ਅੰਮ੍ਰਿਤਾ ਨੇ ਪ੍ਰਗਤੀਵਾਦੀ ਲੇਖਕ ਮੂਵਮੈਂਟ ਦੇ ਪ੍ਰਭਾਵ ਸਦਕਾ ਵਿਸ਼ਵ ਯੁੱਧ ਅਤੇ ਬੰਗਾਲ ਦੇ ਅਕਾਲ ਤੋਂ ਪ੍ਰਭਾਵਿਤ ਹੁੰਦਿਆਂ ਲੋਕ ਪੀੜਾ (1944) ਵਿੱਚ ਪੇਸ਼ ਕੀਤੀ । ਫਿਰ ਉਹ ਲੋਕ ਭਲਾਈ ਕੰਮਾਂ ਵਿੱਚ ਵੀ ਜੁਟੀ ਰਹੀ ਅਤੇ , ਪੱਥਰ ਗੀਟੇ (1946) ਵਿੱਚ ਛਪੀ । ਵੰਡ ਸਮੇ 28 ਸਾਲਾਂ ਦੀ ਅੰਮ੍ਰਿਤਾ ਮਾਂ ਬਣਨ ਵਾਲੀ ਸੀ ਅਤੇ ਉਸ ਨੂੰ ਲਾਹੌਰ ਛੱਡਣ ਮਗਰੋਂ ਡੇਹਰਾਦੂਨ ਤੋਂ ਦਿੱਲੀ ਆਉਣਾ ਪਿਆ । ਦਿੱਲੀ ਵਿਖੇ ਉਸ ਨੇ ਗੁਰੂ ਰਾਧਾ ਕਿਸ਼ਨ ਨਾਅ ਦੀ ਲਾਇਬਰੇਰੀ ਸਥਾਪਤ ਕੀਤੀ ਤਾਂ ਬਲਰਾਜ ਸਾਹਨੀ ਅਤੇ ਅਰੁਣ ਆਸਿਫ਼ ਅਲੀ ਨੇ ਪੂਰਾ ਸਾਥ ਦਿੱਤਾ । ਪਿੰਜਰ ਨਾਵਲ (1950) ਨੇ ਲੋਕਾਂ ਨੂੰ ਬਹੁਤ ਪ੍ਰਭਾਵਿਤ ਕਰਿਆ ਅਤੇ 2003 ਵਿੱਚ ਇਸ ‘ਤੇ ਫ਼ਿਲਮ ਵੀ ਬਣੀ ।

ਕਾਗਜ਼ ਅਤੇ ਕੈਨਵਸ (1981) (ਗਿਆਂਨਪੀਠ ਐਵਾਰਡ), ਫਿਰ ਚੁਣੀ ਹੋਈ ਕਵਿਤਾਏਂ ਅਤੇ ਏਕ ਬਾਤ ਵੀ ਛਪੀਆਂ । ਉਹ 1961 ਵਿੱਚ ਦਿੱਲੀ ਦੇ ਰੇਡੀਓ ਸਟੇਸ਼ਨ ਤੋਂ ਪੰਜਾਬੀ ਪ੍ਰੋਗਰਾਮ ਕਰਿਆ ਕਰਦੀ ਸੀ, 1960 ਵਿੱਚ ਅੰਮ੍ਰਿਤਾ ਦਾ ਝੁਕਾਅ ਸਾਹਿਰ ਲੁਧਿਆਣਵੀ ਵੱਲ ਹੋ ਗਿਆ ਅਤੇ ਪ੍ਰੀਤਮ ਤੋਂ ਤਲਾਕ ਲੈ ਲਿਆ । ਪਰ ਸਾਹਿਰ ਦੀ ਜ਼ਿੰਦਗੀ ਵਿੱਚ ਗਾਇਕਾ ਸੁਧਾ ਮਲਹੋਤਰਾ ਆ ਗਈ ਤਾਂ ਇਨਾਮ ਜੇਤੂ ਕਿਤਾਬ ਸੁਨੇਹੜੇ ਦਾ ਜਨਮ ਹੋਇਆ । ਲੇਖਕ ,ਆਰਟਿਸਟ ਇਮਰੋਜ਼ ਜੋ ਕਿਤਾਬਾਂ ਦੇ ਟਾਈਟਲ ਬਣਾਇਆ ਕਰਦਾ ਸੀ ਨਾਲ ਅੰਮ੍ਰਿਤਾ ਨੇ 40 ਸਾਲ ਬਿਤਾਏ ਅਤੇ ਉਹ ਅੰਮ੍ਰਿਤਾ ਇਮਰੋਜ਼ ਅਖਵਾਈ ਅਤੇ ਉਸ ਨੇ ਦੋਹਾਂ ਦੀ ਪਿਆਰ ਕਹਾਣੀ ਵੀ ਬਿਆਂਨ ਕੀਤੀ ।

ਅੰਮ੍ਰਿਤਾ ਨੂੰ ਪਦਮਸ਼੍ਰੀ, ਪਦਮ ਵਿਭੂਸ਼ਣ, ਪੰਜਾਬ ਰਤਨ ਐਵਾਰਡ, ਸਾਹਿਤਯ ਅਕੈਡਮੀ ਐਵਾਰਡ, ਸਾਹਿਤਯ ਅਕੈਡਮੀ ਫੇਲੋਸ਼ਿੱਪ, ਡੀ-ਲਿਟ, ਵਿਦੇਸ਼ਾਂ ਵਿੱਚ ਵਤਸਰੋਵ (ਬੁਲਗਾਰੀਆ), ਔਰਡਰੀ ਦੇਸ਼ ਆਰਟਸ ਇਟ ਦੇਸ਼ ਲੈਟਰਜ਼ (ਫਰਾਂਸ), ਵਾਰਿਸ ਸ਼ਾਹ, ਬੁਲੇ ਸ਼ਾਹ, ਸੁਲਤਾਨ ਬਾਹੂ ਵਰਗੇ ਸਨਮਾਨ ਪਾਕਿਸਤਾਨ ਵੱਲੋਂ ਵੀ ਮਿਲੇ । ਜ਼ਿੰਦਗੀ ਨੂੰ ਮਰਦਾਂ ਵਾਂਗ ਬਿਤਾਉਣ ਵਾਲੀ 28 ਨਾਵਲ, 18 ਵਾਰਤਕ ਕਿਤਾਬਾਂ, 5 ਕਹਾਣੀ ਕਿਤਾਬਾਂ ਅਤੇ 16 ਹੋਰ ਕਿਤਾਬਾਂ ਦੀ ਸਿਰਜਕ ਅੰਮ੍ਰਿਤਾ ਲੰਬੀ ਬਿਮਾਰੀ ਮਗਰੋਂ 31 ਅਕਤੂਬਰ 2005 ਨੂੰ ਨਵੀ ਦਿੱਲੀ ਵਿਖੇ 86 ਸਾਲ ਦੀ ਉਮਰ ਵਿੱਚ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਈ । ਇਸ ਮੌਕੇ ਉਹਦੇ ਕੋਲ ਇਮਰੋਜ਼ ਤੋਂ ਇਲਾਵਾ ਬੇਟੀ ਕਾਂਦਲਾ, ਬੇਟਾ ਨਵਰਾਜ, ਨੂੰਹ ਅਲਕਾ ਅਤੇ ਬੱਚੇ ਵਰਿਸ਼ਭ, ਨੂਰ, ਸ਼ਿਲਪੀ, ਗਗਨਦੀਪ, ਅਮਨ, ਹਰਦੀਪ ਹਾਜ਼ਰ ਸਨ ।

ਰਣਜੀਤ ਸਿੰਘ ਪ੍ਰੀਤ
ਭਗਤਾ(ਬਠਿੰਡਾ)-151206
ਮੁਬਾਇਲ ਸੰਪਰਕ;98157-07232

੨੭/੧੦/੨੦੧੩

 

  ਅੰਮ੍ਰਿਤ ਕੌਰ ਤੋਂ ਅੰਮ੍ਰਿਤਾ ਪ੍ਰੀਤਮ ਅਤੇ ਅੰਮ੍ਰਿਤਾ ਇਮਰੋਜ ਤੱਕ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਸ਼ਬਦਾਂ ਦਾ ਸ਼ਾਹ ਸਿਕੰਦਰ ਸੀ: ਸਾਹਿਰ ਲੁਧਿਆਣਵੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਪੰਜਾਬੀ ਸਾਹਿਤ ਕਲਾ ਕੇਂਦਰ ਯੂ ਕੇ ਵਲ੍ਹੋਂ ਸਰਦਾਰ ਪੰਛੀ ਦਾ ਸੁਆਗ਼ਤ
ਸਾਥੀ ਲੁਧਿਆਣਵੀ, ਲੰਡਨ
ਕਲਾ ਕੇਂਦਰ ਟੋਰਾਂਟੋ ਵਲੋਂ ਨਾਵਲ ਸਮੁੰਦਰ ਮੰਥਨ ਅਤੇ ਕਿੱਟੀ ਮਾਰਸ਼ਲ ਤੇ ਸਫਲ ਗੋਸ਼ਟੀ
ਮੇਜਰ ਮਾਂਗਟ, ਟੋਰਾਂਟੋ
ਸਮਾਜਕ ਰਿਸ਼ਤਿਆਂ ਦੀ ਉਥਲ ਪੁਥਲ ਦੀ ਕਵਿਤਰੀ - ਬਲਵੀਰ ਕੌਰ ਢਿਲੋਂ
ਉਜਾਗਰ ਸਿੰਘ, ਪੰਜਾਬ
‘ਹੱਕ ਲਈ ਲੜਿਆ ਸੱਚ’ ਨਾਵਲ ਲਈ ਅਨਮੋਲ ਕੌਰ ਦਾ ਸਨਮਾਨ
ਲੋਕ ਲਿਖਾਰੀ ਉੱਤਰੀ ਸਭਾ ਕੈਨੇਡਾ
  ਬੀਬੀ ਰਾਜਿੰਦਰ ਕੌਰ ਦਾ ਵਿਛੋੜਾ
  ਅਜ਼ੀਮ ਸ਼ੇਖ਼ਰ, ਲੰਡਨ

dasuhaਸਾਹਿਤ ਸਭਾ ਦਸੂਹਾ ਗੜ੍ਹਦੀਵਾਲਾ (ਰਜ਼ਿ) ਵੱਲੋਂ ਸਨਮਾਨ ਸਮਾਰੋਹ ਆਯੋਜਿਤ
ਏ.ਐਸ.ਮਠਾਰੂ, ਦਸੂਹਾ

ajitਪ੍ਰਸਿੱਧ ਲੇਖ਼ਕਾ ਅਜੀਤ ਕੌਰ ਨਾਲ਼ ਇਕ ਇੰਟਰਵਿਊ/ਗ਼ੁਫ਼ਤਗ਼ੂ
ਡਾ.ਸਾਥੀ ਲੁਧਿਆਣਵੀ-ਲੰਡਨ
IFFI‘ਅੰਨੇ ਘੋੜੇ ਦਾ ਦਾਨ’ ਰਾਹੀਂ ਅੰਤਰਰਾਸ਼ਟਰੀ ਸਰਵੋਤਮ ਫ਼ਿਲਮ ਪੁਰਸਕਾਰ ‘ਗੋਲਡਨ ਪੀਕੌਕ’ ਨੇ ਪੰਜਾਬੀਆਂ ਦੇ ਵਿਹੜੇ ’ਚ ਪੈਲ ਪਾਈ - 43ਵਾਂ ਅੰਤਰਰਾਸ਼ਟਰੀ ਫ਼ਿਲਮ ਫ਼ੈਸਟੀਵਲ (ਇਫ਼ੀ) - ਡਾ. ਪਰਮਿੰਦਰ ਸਿੰਘ ਤੱਗੜ , ਪਟਿਆਲਾ ਕਵਿਤਾ ਦੀ ਇਕ ਆਪਣੀ ਵਿਲੱਖਣ ਭਾਸ਼ਾ ਹੁੰਦੀ ਹੈ
ਜਰਨੈਲ ਸਿੰਘ, ਸਰੀ, ਕਨੇਡਾ
sohanਗਿਆਨੀ ਸੋਹਣ ਸਿੰਘ ਸੀਤਲ
ਪ੍ਰੋ. ਸ਼ਮਸ਼ੇਰ ਸਿੰਘ ਸੰਧੂ
ravinderਰਵਿੰਦਰ ਰਵੀ ਦੇ ਕਾਵਿ-ਨਾਟਕ: “ਚੱਕ੍ਰਵਯੂਹ ਤੇ ਪਿਰਾਮਿਡ” ਦਾ ਭਾਰਤ ਵਿਚ ਮੰਚਨ
ਮਨਜੀਤ ਮੀਤ
kavishri6 ਜੂਨ ਬਰਸੀ’ਤੇ ਵਿਸ਼ੇਸ਼
ਪੰਜਾਬੀ ਕਵੀਸ਼ਰੀ ਦਾ ਸ਼ਾਹ ਸਵਾਰ; ਬਾਬੂ ਰਜਬ ਅਲੀ
ਰਣਜੀਤ ਸਿੰਘ ਪ੍ਰੀਤ
kaviਜਰਮਨੀ ਦੇ ਅੰਤਰਰਾਸ਼ਟਰੀ ਕਵੀ ਦਰਬਾਰ ਵਿੱਚ ਰੰਗਦਾਰ ਸੋਵੀਨਰ ਰਲੀਜ ਕੀਤਾ ਗਿਆ
ਜਸਪਾਲਸਿੰਘ ਸਿੱਧੂ
afzalਨਿਬੰਧ :
ਅਫ਼ਜ਼ਲ ਸਾਹਿਰ ਦੀ ਸ਼ਾਇਰੀ : ਨਵੀਂ ਚੇਤਨਾ ਅਤੇ ਪੁਰਾਤਨ ਕਾਵਿ ਰੂਪਾਂ ਦਾ ਸੁਮੇਲ
ਸੁਖਿੰਦਰ
duggalਪੰਜਾਬੀ ਦੇ ਪ੍ਰਸਿੱਧ ਲੇਖਕ ਕਰਤਾਰ ਸਿੰਘ ਦੁੱਗਲ ਨਹੀਂ ਰਹੇ - ਕੱਲ੍ਹ ਹੋਵੇਗੀ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ
ਰਣਜੀਤ ਸਿੰਘ ਪ੍ਰੀਤ
nachatarਨਿਬੰਧ
ਨਛੱਤਰ ਸਿੰਘ ਗਿੱਲ : ਆਜ਼ਾਦੀ ਲਈ ਤੜਪ ਅਤੇ ਮੁਸੀਬਤਾਂ ਦਾ ਝੱਖੜ
ਸੁਖਿੰਦਰ
tejaਸ਼੍ਰੋਮਣੀ ਸਾਹਿਤਕਾਰ: ਪ੍ਰਿੰਸੀਪਲ ਤੇਜਾ ਸਿੰਘ
ਰਣਜੀਤ ਸਿੰਘ ਪ੍ਰੀਤ
panjabiਪੰਜਾਬੀ ਦੇ ਚਮਤਕਾਰੀ ਲੇਖਕ
ਬਲਰਾਜ ਸਿੱਧੂ, ਯੂ। ਕੇ।
Pattayਝੱੜ ਰਹੇ ਪੱਤੇ
ਨਿਸ਼ਾਨ ਰਾਠੌਰ ‘ਮਲਿਕਪੁਰੀ’

kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2008, 5abi।com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)