ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi।com  ਸ਼ਬਦ ਭਾਲ

ਮਹਿਰਮ ਸਾਹਿਤ ਸਭਾ ਨਵਾਂ ਸ਼ਾਲ੍ਹਾ (ਗੁਰਦਾਸਪੁਰ) ਦੀ ਚੋਣ
ਮਲਕੀਅਤ ਸਿੰਘ “ਸੁਹਲ”, ਪੰਜਾਬ

ਮਹਿਰਮ ਸਾਹਿਤ ਸਭਾ

ਦੋ ਸਾਲਾਂ ਵਾਸਤੇ 15-3-2014 ਨੂੰ ਸਰਬਸਮਤੀ ਨਾਲ ਮਹਿਰਮ ਸਾਹਿਤ ਸਭਾ ਦੀ ਚੋਣ ਕੀਤੀ ਗਈ।

ਇਸ ਸਭਾ ਦਾ ਗਠਨ ਸਾਲ 1993 ਵਿਚ ਕੁਝ ਮੰਨੇ-ਪ੍ਰਮੰਨੇ ਲੇਖ਼ਕਾਂ ਦੁਆਰਾ ਨਿਰੋਲ ਸਾਹਿਤ ਨੂੰ ਪ੍ਰਫ਼ੁਲਤ ਕਰਨ ਲਈ ਪਿਛੜੇ ਵਰਗ ਦੇ ਪੁਰਾਣੇ ਤੇ ਨਵੇਂ ਲੇਖ਼ਕਾਂ ਦਾ ਇਕ ਮੰਚ ਤਿਆਰ ਕਰਨ ਦੀ ਇਕ ਵਿਉਂਤਬੰਦੀ ਕਾਇਮ ਕੀਤੀ ਗਈ। ਇਸ ਦੀ ਪਹਿਲੀ ਇਕੱਤਰਤਾ 13-3-1993 ਨੂੰ ਲਵਲੀ ਮਾਡਲ ਸਕੂਲ ਪੁਰਾਣਾ ਸ਼ਾਲ੍ਹਾ (ਗੁਰਦਾਸਪੁਰ) ਵਿਖੇ ਹੋਈ। ਜਿਸ ਵਿਚ ਸਰਬ ਸੰਮਤੀ ਨਾਲ ਬੇਟ ਇਲਾਕੇ ਦੇ ਪ੍ਰੋੜ ਸਾਹਿਤਕਾਰ ਸ੍ਰੀ ਸੁਰਿੰਦਰਪਾਲ ਸਿੰਘ ਕਾਹਲੋਂ ਨੂੰ ਸਭਾ ਦਾ ਪਰਧਾਨ ਥਾਪਿਆ ਗਿਆ ਅਤੇ ਸਾਹਿਤ ਸੰਗਠਨ ਦਾ ਨਾਂ ਸਾਹਿਤਕ ਸਾਂਝ ਮੰਚ ਪੁਰਾਣਾ ਸ਼ਾਲ੍ਹਾ (ਗੁਰਦਾਸਪੁਰ) ਰਖਿਆ ਗਿਆ। ਮੰਚ ਦੇ ਸਲਾਹਕਾਰ, ਵਿਅੰਗ ਲੇਖ਼ਕ ਸ੍ਰੀ ਤਾਰਾ ਸਿੰਘ ਖੋਜੇਪੁਰੀ ਨੂੰ ਨਿਯੁਕਤ ਕੀਤਾ ਗਿਆ। ਇਹ ਸਾਹਿਤਕ ਮੰਚ ਬੜੀ ਸਫਲਤਾ ਨਾਲ ਆਪਸੀ ਧੜੇਬੰਦੀ ਤੋਂ ਉਪਰ ਉਠ ਕੇ ਆਪਣੀਆਂ ਸਾਹਿਤਕ ਪੁਲਾਂਘਾਂ ਪੁਟਦਾ ਰਿਹਾ। ਇਲਾਕੇ ਦੇ ਸਾਰੇ ਲੇਖ਼ਕਾਂ ਗੀਤਕਾਰਾਂ ਤੇ ਕਲਾਕਾਰਾਂ ਨੂੰ ਨਾਲ ਜੋੜ ਕੇ ਨਵਾਂ ਸਾਹਿਤ ਰਚਨ ਦੇ ਉਪਰਾਲੇ ਕੀਤੇ ਗਏ। ਲੋਕਲ ਸਾਹਿਤ ਸਭਾਵਾਂ ਨਾਲ ਤਾਲ- ਮੇਲ ਰਖਣ ਦੇ ਉਪਰਾਲੇ ਹੁੰਦੇ ਰਹੇ। ਖ਼ਾਸ ਕਰਕੇ ਕੇਂਦਰੀ ਪੰਜਾਬੀ ਲੇਖ਼ਕ ਸਭਾ ਦੇ ਦੋ ਮੈਂਬਰਾਂ ਨੂੰ ਜੀਵਨ ਮੈਂਬਰ ਬਣਨ ਦਾ ਮਾਣ ਪ੍ਰਾਪਤ ਹੈ, ਜਿਨ੍ਹਾਂ ਵਿਚ ਸ੍ਰੀ ਰਵੇਲ ਸਿੰਘ ਅਤੇ ਮਲਕੀਅਤ ਸਿੰਘ “ਸੁਹਲ” ਵਰਨਣਯੋਗ ਹਨ।

ਇਸ ਸਭਾ ਨੂੰ ਪ੍ਰਸਿਧ ਕਹਾਣੀਕਾਰ ਸਵ: ਪ੍ਰਿੰਸੀਪਲ ਸੁਜਾਨ ਸਿੰਘ, ਸਵ: ਪ੍ਰੀਤਮ ਸਿੰਘ ਦਰਦੀ , ਸਵ: ਪ੍ਰਿੰਸੀਪਲ ਸੁਰੈਣ ਸਿੰਘ ਵਿਲਖੂ, ਗਜ਼ਲਗੋ ਸੁਲੱਖਣ ਸਰਹਦੀ ਸਾਹਿਤਕਾਰ ਮਖਣ ਕੁਹਾੜ, ਸਾਹਿਤਕਾਰ ਤੇ ਸੰਪਾਦਕ ਧਿਆਨ ਸਿੰਘ ਸ਼ਾਹਸਿਕੰਦਰ, ਸ਼ਾਇਰ ਤੇ ਸਟੇਜ ਦੇ ਧਨੀ ਸ਼੍ਰੀ ਮੰਗਤ ਚੰਚਲ, ਪ੍ਰਿੰਸੀਪਲ ਕਿਰਪਾਲ ਸਿੰਘ ਯੋਗੀ, ਹਾਸ ਵਿਅੰਗ ਕਵੀ ਸ੍ਰੀ ਚਮਨ ਹਰਗੋਬਿੰਦਪੁਰੀ , ਵਿਅੰਗ ਸ਼ਾਇਰ ਸ਼੍ਰੀ ਤਾਰਾ ਸਿੰਘ ਖ਼ੋਜੇਪੁਰੀ, ਸੰਪਾਦਕ ਰਾਹ ਦਸੇਰਾ ਸ਼੍ਰੀ ਕੁਲਦੀਪ ਅਰਸ਼ੀ, ਗੀਤਕਾਰ ਹਰਵਿੰਦਰ ਉਹੜਪੁਰੀ, ਬਲਵਿੰਦਰ ਬਾਲਮ ਤੇ ਸਾਹਿਤਕਾਰ ਸੁਰਿੰਦਰ  ਕਾਹਲੋਂ ਜੀ ਦਾ ਵਖਰੇ ਵਖਰੇ ਪਰੋਗਰਾਮਾਂ ਵਿਚ ਸ਼ਿਰਕਤ ਕਰਨ ਦਾ ਮਾਣ ਪ੍ਰਾਪਤ ਹੈ।

ਇਹ ਸਭਾ ਸਮੇਂ ਸਮੇਂ ਪੰਜਾਬੀ ਸਪਤਾਹ ਮਨਾਉਣ ਵਿਚ ਵੀ ਆਪਣਾ ਯੋਗਦਾਨ ਪਉਣ ਵਿਚ ਪਿੱਛੇ ਨਹੀਂ ਰਹੀ। ਮਿਤੀ 8-1-1991 ਨੂੰ ਉਗੋਕੇ ਪਬਲਿਕ ਹਾਈ ਸਕੂਲ ਨਵਾਂ ਸ਼ਾਲ੍ਹਾ
ਵਿਖੇ ਸਕੂਲ ਦੇ ਵਿਦਿਆਰਥੀਆਂ ਅਤੇ ਬਾਹਰੋਂ ਆਏ ਲੇਖਕਾਂ ਨਾਲ, ਜਿਨ੍ਹਾਂ ਵਿਚ ਜ਼ਿਲਾ ਭਾਸਾ ਅਫ਼ਸਰ ਸ੍ਰ ਦਲਬੀਰ ਸਿੰਘ ਵੀ ਉਚੇਚੇ ਤੌਰ ਤੇ ਸਾਮਿਲ ਹੋਏ। ਸਵ: ਗਿਆਨੀ ਧਿਆਨ ਸਿੰਘ ਜੋ ਇਸ ਸਭਾ ਦੇ ਹਰਮਨ ਪਿਆਰੇ ਲੇਖਕ ਅਤੇ ਸਕੂਲ ਦੇ ਸਫਲ ਅਧਿਆਪਕ ਧਿਆਨ ਸਿੰਘ ਬੋਪਾਰਾਏ ਦਾ ਇਸ ਸਭਾ ਨੂੰ ਵਿਸੇਸ਼ ਯੋਗਦਾਨ ਰਿਹਾ ਅਤੇ ਸਾਹਿਤਕ ਪ੍ਰੋਗਰਾਮਾਂ ਦੀ ਜ਼ੁਮੇਂਵਾਰੀ  ਨੂੰ ਤਹਿ ਦਿਲੋਂ ਤਨਦੇਹੀ ਨਾਲ ਨਿਭਾਉਨਦੇ ਰਹੇ। ਸਭਾ ਦਾ ਨਾਮਕਰਨ ਕਰਕੇ ਇਸ ਦਾ ਨਾਂ ਸਾਹਿਤਕ ਸਾਂਝ ਮੰਚ ਪੁਰਾਣਾਂ ਸ਼ਾਲ੍ਹਾ ਦੀ ਬਜਾਏ ਸਾਹਿਤਕ ਸਾਂਝ ਮੰਚ ਨਵਾਂ ਸ਼ਾਲ੍ਹਾ ਸਰਬਸੰਮਤੀ  ਰਖਿਆ ਗਿਆ ਅਤੇ ਸਭਾ ਦਾ ਪਰਧਾਨ ਸ੍ਰ ਰਵੇਲ ਸਿੰਘ ਨੂੰ ਥਾਪਿਆ ਗਿਆ।

ਮਿਤੀ 27-1-1996 ਨੂੰ ਸਵ: ਕਵੀ ਦੀਵਾਨ ਸਿੰਘ ‘ਮਹਿਰਮ’ ਦੀ ਯਾਦ ਵਿਚ ਇਕ ਭਰਵਾਂ ‘ਤੇ ਪਹਿਲਾ ਕਵੀ ਦਰਬਾਰ ਕਰਵਾਇਆ ਗਿਆ। ਇਸ ਕਵੀ ਦਰਬਾਰ ਵਿਚ ਡਾ: ਮਲਕੀਅਤ ਸਿੰਘ “ਸੁਹਲ” ਦੀ ਪੁਸਤਕ ‘ਮਘਦੇ ਅੱਖਰ’ ਰੀਲੀਜ਼ ਕੀਤੀ ਗਈ । ਇਸ ਪਲੇਠੇ ‘ਮਹਿਰਮ ਕਵੀ ਦਰਬਾਰ’ ਵਿਚ ਪ੍ਰਸਿਧ ਲੇਖ਼ਕਾਂ, ਸਾਹਿਤਕਾਰਾਂ ਤੇ ਕਵੀਆਂ ਨੇ ਇਸ
ਪਲੇਠੇ ਕਵੀ ਦਰਬਾਰ ਨੂੰ ਚਾਰ ਚੰਨ ਲਾਏ। ਮਿਤੀ 4 ਮਾਰਚ 2004 ਨੂੰ ਮਲਕੀਅਤ ਸਿੰਘ “ਸੁਹਲ” ਦੀ ਪੁਸਤਕ “ਸੱਜਣਾਂ ਬਾਝ ਹਨੇਰਾ” ਦੀ ਘੁੰਡ ਚੁਕਾਈ ਦਸਮੇਸ਼ ਪਬਲਿਕ ਸਕੂਲ ਪੁਲ ਤਿੱਬੜੀ ਵਿਖੇ ਸਾਹਿਤਕਾਰਾਂ ਦੇ ਭਰਵੇਂ ਸਮਾਗਮ ਵਿਚ ਹੋਈ ਅਤੇ ਦੂਸਰਾ ‘ਮਹਿਰਮ ਕਵੀ ਦਰਬਾਰ‘ ਹਾਸ ਵਿਅੰਗ ਕਵੀ ਚਮਨ ਹਰਗੋਬਿੰਦਪੁਰੀ ਦੀ ਪ੍ਰਧਾਨਗੀ ਵਿਚ ਹੋਇਆ। ਇਸੇ ਤਰਾਂ ਹੀ ਸਭਾ ਆਪਣਾ ਸਾਹਿਤਕ ਸਫਰ ਨਿਰੰਤਰ ਕਰਦੀ ਆ ਰਹੀ ਹੈ।

ਮਿਤੀ 20-1-2011 ਨੂੰ ਸਵ: ਸ਼ਾਇਰ ਦੀਵਾਨ ਸਿੰਘ ‘ਮਹਿਰਮ’ ਦੀ ਯਾਦ ਨੂੰ ਮੁੱਖ ਰਖਦਿਆਂ ਇਸ  ਸਾਹਿਤਕ ਮੰਚ ਦਾ ਨਾਂ “ਮਹਿਰਮ ਸਾਹਿਤ ਸਭਾ ਨਵਾਂ ਸ਼ਾਲ੍ਹਾ (ਗੁਰਦਾਸਪੁਰ) ਸਰਬ ਸੰਮਤੀ ਨਾਲ ਰਖ ਕੇ ਮਾਣ ਪ੍ਰਾਪਤ ਕੀਤਾ। ਮਹਿਰਮ ਸਾਹਿਤ ਸਭਾ ਨਵਾਂ ਸ਼ਾਲ੍ਹਾ ਨੇ ਬੜੀਆਂ ਵਢੀਆਂ ਪੁਲਾਂਘਾਂ ਪੁਟਦੇ ਹੋਏ ਪੰਜਾਬੀ ਮਾਂ ਬੋਲੀ ਦੀ ਸੇਵਾ ਵਿਚ ਆਪਣਾ ਨਿਗੂਣਾ ਜਿਹਾ ਯੋਗਦਾਨ ਪਉਣ ਅਤੇ ਨਵੇਂ ਪੁੰਗਰਦੇ ਲੇਖਕਾਂ ਨੂੰ ਨਾਲ ਜੋੜਨ ਵਿਚ ਸਭਾ ਦਾ ਸਫ਼ਰ ਜਾਰੀ ਹੈ। ਮਹਿਰਮ ਸਾਹਿਤ ਸਭਾ ਵਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੈਂਬਰ ਤੇ ਜੀਵਨ ਮੈਂਬਰਾਂ ਦਾ ਵਾਧਾ ਕਰਨ ਦਾ ਵੀ ਮਾਣ ਪ੍ਰਾਪਤ ਹੈ।

ਮਿਤੀ 15-3-2014 ਨੂੰ ਚੁਣੇ ਗਏ ਅਹੁਦੇਦਾਰਾਂ ਦਾ ਵੇਰਵਾ ਇਸ ਪ੍ਰਕਾਰ ਹੈ:
 
# ਨਾਮ ਅਹੁਦਾ ਪਤਾ
1 ਰਵੇਲ ਸਿੰਘ ਸਰਪ੍ਰਸਤ ਪਿੰਡ ਬਹਾਦਰ, ਡਾ ਤਿੱਬੜੀ
ਗੁਰਦਾਸਪੁਰ-143530
ਮੋਬਾ- ---
2 ਮਲਕੀਅਤ ਸਿੰਘ “ਸੁਹਲ” ਪਰਧਾਨ ਪਿੰਡ-ਨੋਸ਼ਹਿਰਾ ਬਹਾਦਰ
ਡਾ-ਤਿੱਬੜੀ (ਗੁਰਦਾਸਪੁਰ)
ਮੋ- 98728-48610
3 ਬਲਵੀਰ “ਬਾਬਾ ਬ੍ਹੀਰਾ” ਮੀਤ ਪਰਧਾਨ ਗਾਂਧੀਆਂ, ਡਾ- ਪਨਿਆੜ
ਘੁਰਦਾਸਪੁਰ
ਮੋਬਾ-98883-28567
4 ਦਰਬਾਰਾ ਸਿੰਘ ਭੱਟੀ ਮੁੱਖ ਪਰਬੰਧਕ ਰਸੂਲ ਪੁਰ (ਬੇਟ)
ਡਾ- ਪੁਰਾਣਾ ਸ਼ਾਲ੍ਹਾ(ਗੁਰਦਾਸਪੁਰ)
ਮੋ-87278-49711
5 ਮਹੇਸ਼ੀ ਚੰਦਰਭਾਨੀ ਜਨਰਲ ਸਕੱਤਰ ਚੰਦਰਭਾਨ ਡਾ- ਪਰਾਣਾ ਸ਼ਾਲ੍ਹਾ
ਗੁਰਦਾਸਪੁਰ
ਮੋਬਾ-9915461330
6 ਵਿਜੇ ਤਾਲਿਬ ਸਕੱਤਰ ਤਾਲਿਬਪੁਰ ਪੰਡੋਰੀ
ਡਾ: ਪੰਡੋਰੀ ਮਹੰਤਾ
(ਗੁਰਦਾਸਪੁਰ) ਮੋ-94177-36610
7 ਕਸ਼ਮੀਰ ਛੰਦਰਭਾਨੀ ਖ਼ਜ਼ਾਨਚੀ ਚੰਦਰਭਾਨ ਡਾ-ਪੁਰਾਣਾ ਸ਼ਾਲ੍ਹਾ
ਗੁਰਦਾਸਪੁਰ ਮੋਬਾ-98787-27810
8 ਲਖਣ ਮੇਘੀਆਂ ਪ੍ਰੈਸ ਸਕਤਰ ਮੇਘੀਆਂ ਡਾ- ਪੁਰਾਣਾ ਸ਼ਾਲ੍ਹਾ
ਗੁਰਦਾਸਪੁਰ
ਮੋਬਾ-78377-51034
9 ਸੁੱਚਾ ਸਿੰਘ ਮੁਲਤਾਨੀ (ਐਡਵੋਕੇਟ) ਲੀਗਲ ਅਡਵਾਈਜ਼ਰ ਨਵਾਂ ਸ਼ਾਲ੍ਹਾ
ਡਾ ਪੁਲ ਤਿੱਬੜੀ (ਗੁਰਦਾਸਪੁਰ))
ਮੋਬਾ-9815158621
10 ਤਰਲੋਕ ਸਿੰਘ ( ਸਾਬਕਾ ਸਟੇਸ਼ਨ ਮਾਸਟਰ) ਮੁੱਖ ਸਲਾਹਕਾਰ  ਮੇਘੀਆਂ
ਡਾਕ-ਪੁਰਾਣਾ ਸ਼ਾਲ੍ਹਾ
ਗੁਰਦਾਸਪੁਰ
ਮੋਬਾ-92177-61785
11 ਜਿਤੰਦਰ ਸਿੰਘ ‘ਟਿੱਕਾ’( ਰੀਟਾ:ਬੈਂਕ ਮੈਨੇ:) ਸਲਾਹਕਾਰ 19/130 ਸ਼੍ਰੀ ਰਾਮ ਕਲੋਨੀ
ਨੇੜੇ ਵਾਟਰ ਸਪਲਾਈ ਟੀਊਬਵੈਲ
ਸਿਵਲ ਲਾਈਨ ਗੁਰਦਾਸਪੁਰ
ਮੋਬਾ-9888083524
12 ਗਿਆਨੀ ਨਰਿੰਜਣ ਸਿੰਘ ਸਲਾਹਕਾਰ ਨਵਾਂ ਪਿੰਡ (ਬਹਾਦਰ)
ਡਾ-ਤਿੱਬੜੀ (ਗੁਰਦਾਸਪੁਰ)
ਮੋਬਾ-95019-50098
ਐਗਜ਼ੈਕਟਿਵ ਮੈਂਬਰ
1 ਦਰਸ਼ਨ ਬਿੱਲਾ - ਡਾ: ਦਰਸ਼ਨ ਬਿੱਲਾ
ਦਲੇਲ ਪੁਰ ਖ਼ੇੜਾ ,ਡਾਕ-ਪੁਰਾਣਾ ਸ਼ਾਲ੍ਹਾ
(ਗੁਰਦਾਸਪੁਰ)ਮੋਬਾ-9988259066
2 ਭਾਰਤ ਭੂਸ਼ਨ - ਪੁਰਾਣਾ ਸ਼ਾਲ੍ਹਾ
ਮੋਬਾ-94645-70905
3 ਦਰਸ਼ਨ ਲੱਧੜ - ਭੁੱਲੇ ਚੱਕ, ਡਾ-ਤਿੱਬੜੀ
ਗੁਰਦਾਸਪੁਰ, ਮੋਬਾ-99888-60215
4 ਸੁਲਖਣ ਸੈਣੀ - ਨੋਸ਼ਹਿਰਾ ਬਹਾਦਰ
ਡਾ- ਤਿੱਬੜੀ (ਗੁਰਦਾਸਪੁਰ)
ਮੋਬਾ- 98786-62832
5 ਡਾ. ਬਿਮਲਾ ਸ਼ਰਮਾ (ਪ੍ਰਬੰਧਕ ਇਸਤਰੀ ਵਿੰਗ) - ਨਵਾਂ ਸ਼ਾਲ੍ਹਾ (ਸਹਮਣੇ ਛਉਣੀ ਗੇਟ ਨੰ:2)
ਡਾ-ਤਿੱਬੜੀ (ਗੁਰਦਾਸਪੁਰ )
ਮੋਬਾ- 8427367266
6 ਬਲਵਿੰਦਰ ਬਿੰਦਰ ( ਸਪੁਤਰ ਭਜਨ ਸਿੰਘ) - ਨੋਸ਼ਹਿਰਾ ਬਹਾਦਰ
ਡਾ-ਤਿੱਬੜੀ (ਗੁਰਦਾਸਪੁਰ)
ਮੋਬਾ- 78379-14849
7 ਦੇਵ ‘ਪੱਥਰ ਦਿਲ’ - ਗਾਂਧੀਆਂ, ਡਾ- ਪਨਿਆੜ
(ਗੁਰਦਾਸਪੁਰ) ਮੋ-98144-14749
8 ਜੋਗਿੰਦਰ ਸਿੰਘ ਸਾਹਿਲ (ਹੰਦੀ-ਪੰਜਾਬੀ ਲੇਖਕ) - ਜੀਵਨ ਵਾਲ ਡਾ- ਬੱਬਰੀ
ਗੁਰਦਾਸਪੁਰ, ਮੋਬਾ-9592067747
9 ਗੋਲਡੀ ‘ ਭੱਟੀਆਂ ਵਾਲਾ’ - ਭੱਟੀਆਂ, ਡਾ-ਗੋਹਤ ਪੋਖਰ
ਗੁਰਦਾਸਪੁਰ, ਮੋਬਾ-98767-84837
10 ਮਨਪ੍ਰੀਤ ਮੰਨਾ ਮੀਲਮਾਂ, - ਡਾ-ਸੈਦੋਵਾਲ ਕਲਾਂ
ਗੁਰਦਾਸਪੁਰ, ਮੋਬਾ-96461-40920
11 ਸ਼ਿਵ ਪਪੀਹਾ - ਪਨਿਆੜ (ਗੁਰਦਾਸਪੁਰ)
ਮਾਰਫਤ ਮੋਬਾ-9988328567

ਅਗਲੀ ਚੋਣ ਦੋ ਸਾਲ ਬਾਅਦ ਮਾਰਚ 2016 ਨੂੰ ਹੋਵੇਗੀ।

ਪਰਧਾਨ ਜਨਰਲ ਸਕੱਤਰ
ਮਲਕੀਅਤ ਸਿੰਘ “ਸੁਹਲ” ਮਹੇਸ਼ ਕੁਮਾਰ ਚੰਦਰਭਾਨੀ

੨੭/੦੪/੨੦੧੪

 

  ਮਹਿਰਮ ਸਾਹਿਤ ਸਭਾ ਨਵਾਂ ਸ਼ਾਲ੍ਹਾ (ਗੁਰਦਾਸਪੁਰ) ਦੀ ਚੋਣ
ਮਲਕੀਅਤ ਸਿੰਘ “ਸੁਹਲ”, ਪੰਜਾਬ
ਯੂ. ਬੀ. ਸੀ. ਵਲੋਂ ਸੁਰਜੀਤ ਕਲਸੀ ਨੂੰ ਸਮੁੱਚੀ ਸਾਹਿਤਕ ਰਚਨਾ ਲਈ ਇਨਾਮ
ਸੁਖਵੰਤ ਹੁੰਦਲ, ਕਨੇਡਾ
ਡਾਕਟਰ ਰਣਧੀਰ ਸਿੰਘ ਚੰਦ ਨਾਲ ਸਾਥੀ ਲੁਧਿਆਣਵੀ ਦੀ ਮੁਲਾਕਾਤ
ਸਾਥੀ ਲੁਧਆਣਵੀ, ਲੰਡਨ
ਮਸ਼ਹੂਰ ਫਿਲਮਸਾਜ਼ ਤੇ ਪਤਰਕਾਰ ਖਵਾਜ ਅਹਿਮਦ ਅਬਾਸ ਨਾਲ ਚਲਦਿਆਂ
ਐਸ ਬਲਵੰਤ, ਬਰਤਾਨੀਆ
ਪੰਜਾਬੀ ਫਿਲਮ ਐਵਾਰਡ 2014 ਲਈ ਨਾਮਜ਼ਦ ਹੋਏ
ਜੱਗੀ ਕੁੱਸਾ ਨੂੰ ‘ਉੱਤਮ ਸੰਵਾਦ ਲੇਖਕ’ ਦਾ ਸਨਮਾਨ ਦਿਵਾਉਣ ‘ਚ ਸਾਥ ਦੇਈਏ
ਮਨਦੀਪ ਖੁਰਮੀ ਹਿੰਮਤਪੁਰਾ
ਬਹੁ-ਭਾਸ਼ਾਵੀ ਪ੍ਰਸਿੱਧ ਲੇਖਕ: ਕਰਤਾਰ ਸਿੰਘ ਦੁੱਗਲ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਅੰਮ੍ਰਿਤ ਕੌਰ ਤੋਂ ਅੰਮ੍ਰਿਤਾ ਪ੍ਰੀਤਮ ਅਤੇ ਅੰਮ੍ਰਿਤਾ ਇਮਰੋਜ ਤੱਕ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਸ਼ਬਦਾਂ ਦਾ ਸ਼ਾਹ ਸਿਕੰਦਰ ਸੀ: ਸਾਹਿਰ ਲੁਧਿਆਣਵੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਪੰਜਾਬੀ ਸਾਹਿਤ ਕਲਾ ਕੇਂਦਰ ਯੂ ਕੇ ਵਲ੍ਹੋਂ ਸਰਦਾਰ ਪੰਛੀ ਦਾ ਸੁਆਗ਼ਤ
ਸਾਥੀ ਲੁਧਿਆਣਵੀ, ਲੰਡਨ
ਕਲਾ ਕੇਂਦਰ ਟੋਰਾਂਟੋ ਵਲੋਂ ਨਾਵਲ ਸਮੁੰਦਰ ਮੰਥਨ ਅਤੇ ਕਿੱਟੀ ਮਾਰਸ਼ਲ ਤੇ ਸਫਲ ਗੋਸ਼ਟੀ
ਮੇਜਰ ਮਾਂਗਟ, ਟੋਰਾਂਟੋ
ਸਮਾਜਕ ਰਿਸ਼ਤਿਆਂ ਦੀ ਉਥਲ ਪੁਥਲ ਦੀ ਕਵਿਤਰੀ - ਬਲਵੀਰ ਕੌਰ ਢਿਲੋਂ
ਉਜਾਗਰ ਸਿੰਘ, ਪੰਜਾਬ
‘ਹੱਕ ਲਈ ਲੜਿਆ ਸੱਚ’ ਨਾਵਲ ਲਈ ਅਨਮੋਲ ਕੌਰ ਦਾ ਸਨਮਾਨ
ਲੋਕ ਲਿਖਾਰੀ ਉੱਤਰੀ ਸਭਾ ਕੈਨੇਡਾ
  ਬੀਬੀ ਰਾਜਿੰਦਰ ਕੌਰ ਦਾ ਵਿਛੋੜਾ
  ਅਜ਼ੀਮ ਸ਼ੇਖ਼ਰ, ਲੰਡਨ

dasuhaਸਾਹਿਤ ਸਭਾ ਦਸੂਹਾ ਗੜ੍ਹਦੀਵਾਲਾ (ਰਜ਼ਿ) ਵੱਲੋਂ ਸਨਮਾਨ ਸਮਾਰੋਹ ਆਯੋਜਿਤ
ਏ.ਐਸ.ਮਠਾਰੂ, ਦਸੂਹਾ

ajitਪ੍ਰਸਿੱਧ ਲੇਖ਼ਕਾ ਅਜੀਤ ਕੌਰ ਨਾਲ਼ ਇਕ ਇੰਟਰਵਿਊ/ਗ਼ੁਫ਼ਤਗ਼ੂ
ਡਾ.ਸਾਥੀ ਲੁਧਿਆਣਵੀ-ਲੰਡਨ
IFFI‘ਅੰਨੇ ਘੋੜੇ ਦਾ ਦਾਨ’ ਰਾਹੀਂ ਅੰਤਰਰਾਸ਼ਟਰੀ ਸਰਵੋਤਮ ਫ਼ਿਲਮ ਪੁਰਸਕਾਰ ‘ਗੋਲਡਨ ਪੀਕੌਕ’ ਨੇ ਪੰਜਾਬੀਆਂ ਦੇ ਵਿਹੜੇ ’ਚ ਪੈਲ ਪਾਈ - 43ਵਾਂ ਅੰਤਰਰਾਸ਼ਟਰੀ ਫ਼ਿਲਮ ਫ਼ੈਸਟੀਵਲ (ਇਫ਼ੀ) - ਡਾ. ਪਰਮਿੰਦਰ ਸਿੰਘ ਤੱਗੜ , ਪਟਿਆਲਾ ਕਵਿਤਾ ਦੀ ਇਕ ਆਪਣੀ ਵਿਲੱਖਣ ਭਾਸ਼ਾ ਹੁੰਦੀ ਹੈ
ਜਰਨੈਲ ਸਿੰਘ, ਸਰੀ, ਕਨੇਡਾ
sohanਗਿਆਨੀ ਸੋਹਣ ਸਿੰਘ ਸੀਤਲ
ਪ੍ਰੋ. ਸ਼ਮਸ਼ੇਰ ਸਿੰਘ ਸੰਧੂ
ravinderਰਵਿੰਦਰ ਰਵੀ ਦੇ ਕਾਵਿ-ਨਾਟਕ: “ਚੱਕ੍ਰਵਯੂਹ ਤੇ ਪਿਰਾਮਿਡ” ਦਾ ਭਾਰਤ ਵਿਚ ਮੰਚਨ
ਮਨਜੀਤ ਮੀਤ
kavishri6 ਜੂਨ ਬਰਸੀ’ਤੇ ਵਿਸ਼ੇਸ਼
ਪੰਜਾਬੀ ਕਵੀਸ਼ਰੀ ਦਾ ਸ਼ਾਹ ਸਵਾਰ; ਬਾਬੂ ਰਜਬ ਅਲੀ
ਰਣਜੀਤ ਸਿੰਘ ਪ੍ਰੀਤ
kaviਜਰਮਨੀ ਦੇ ਅੰਤਰਰਾਸ਼ਟਰੀ ਕਵੀ ਦਰਬਾਰ ਵਿੱਚ ਰੰਗਦਾਰ ਸੋਵੀਨਰ ਰਲੀਜ ਕੀਤਾ ਗਿਆ
ਜਸਪਾਲਸਿੰਘ ਸਿੱਧੂ
afzalਨਿਬੰਧ :
ਅਫ਼ਜ਼ਲ ਸਾਹਿਰ ਦੀ ਸ਼ਾਇਰੀ : ਨਵੀਂ ਚੇਤਨਾ ਅਤੇ ਪੁਰਾਤਨ ਕਾਵਿ ਰੂਪਾਂ ਦਾ ਸੁਮੇਲ
ਸੁਖਿੰਦਰ
duggalਪੰਜਾਬੀ ਦੇ ਪ੍ਰਸਿੱਧ ਲੇਖਕ ਕਰਤਾਰ ਸਿੰਘ ਦੁੱਗਲ ਨਹੀਂ ਰਹੇ - ਕੱਲ੍ਹ ਹੋਵੇਗੀ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ
ਰਣਜੀਤ ਸਿੰਘ ਪ੍ਰੀਤ
nachatarਨਿਬੰਧ
ਨਛੱਤਰ ਸਿੰਘ ਗਿੱਲ : ਆਜ਼ਾਦੀ ਲਈ ਤੜਪ ਅਤੇ ਮੁਸੀਬਤਾਂ ਦਾ ਝੱਖੜ
ਸੁਖਿੰਦਰ
tejaਸ਼੍ਰੋਮਣੀ ਸਾਹਿਤਕਾਰ: ਪ੍ਰਿੰਸੀਪਲ ਤੇਜਾ ਸਿੰਘ
ਰਣਜੀਤ ਸਿੰਘ ਪ੍ਰੀਤ
panjabiਪੰਜਾਬੀ ਦੇ ਚਮਤਕਾਰੀ ਲੇਖਕ
ਬਲਰਾਜ ਸਿੱਧੂ, ਯੂ। ਕੇ।
Pattayਝੱੜ ਰਹੇ ਪੱਤੇ
ਨਿਸ਼ਾਨ ਰਾਠੌਰ ‘ਮਲਿਕਪੁਰੀ’

kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2008, 5abi।com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)