ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi।com  ਸ਼ਬਦ ਭਾਲ

ਮੁਲਾਕਾਤ :
ਜਸਵੰਤ ਦੀਦ
ਸੁਖਿੰਦਰ, ਕਨੇਡਾ

ਜਸਵੰਤ ਦੀਦ

(ਜਸਵੰਤ ਦੀਦ ਪੰਜਾਬੀ ਦਾ ਨਾਮਵਰ ਸ਼ਾਇਰ ਹੈ। ਪੰਜਾਬੀ ਸ਼ਾਇਰੀ ਦੇ ਖੇਤਰ ਵਿੱਚ ਉਸ ਨੇ 1986 ਵਿੱਚ ਆਪਣੀ ਕਾਵਿ-ਕਿਤਾਬ ‘ਬੱਚੇ ਤੋਂ ਡਰਦੀ ਕਵਿਤਾ’ ਨਾਲ ਪ੍ਰਵੇਸ਼ ਕੀਤਾ। ਉਹ ਹੁਣ ਤੱਕ ‘ਅਚਨਚੇਤ’ (1990), ‘ਆਵਾਜ਼ ਆਏਗੀ ਅਜੇ’ (1996), ‘ਘੁੰਡੀ’ (2000), ‘ਕਮੰਡਲ’ (2004) ਅਤੇ ‘ਆਵਾਗਵਣੁ’ (2012) ਕਾਵਿ-ਸੰਗ੍ਰਹਿ ਪੰਜਾਬੀ ਪਾਠਕਾਂ ਲਈ ਪੇਸ਼ ਕਰ ਚੁੱਕਾ ਹੈ। ਉਸ ਨੂੰ ‘ਕਮੰਡਲ’ ਕਾਵਿ-ਸੰਗ੍ਰਹਿ ਲਈ ‘ਭਾਰਤੀ ਸਾਹਿਤ ਅਕਾਦਮੀ ਦਾ ਪੁਰਸਕਾਰ’ ਮਿਲ ਚੁੱਕਾ ਹੈ)

ਜਸਵੰਤ ਦੀਦ, ਅਜੋਕੇ ਸਮਿਆਂ ਵਿੱਚ ਕਿਹੋ ਜਿਹੀ ਪੰਜਾਬੀ ਸ਼ਾਇਰੀ ਲਿਖੀ ਜਾ ਰਹੀ ਹੈ?

ਮੈਂ ਪਹਿਲਾਂ ਹੀ ਕਹਿ ਦਿਆਂ ਕਿ ਇੰਟਰਵਿਊਜ਼ ਲੈਣ / ਦੇਣ ਦਾ ਮੇਰਾ ਬਹੁਤਾ ਸੁਭਾਅ ਨਹੀਂ ਹੈ। ਇਥੇ ਅੰਮ੍ਰਿਤਾ ਪ੍ਰੀਤਮ ਦੀ ਮੈਨੂੰ ਇੱਕ ਗੱਲ ਯਾਦ ਆ ਰਹੀ ਹੈ ਉਸਦਾ ਕਹਿਣਾ ਸੀ ਕਿ ਮੈਂ ਇਸ ਤਰ੍ਹਾਂ ਬੋਲ ਕੇ ਕਦੀ ਇੰਟਰਵਿਊ ਨਹੀਂ ਦਿੰਦੀ। ਲਿਖਕੇ ਜਵਾਬ ਦਿੰਦੀ ਹਾਂ। ਉਸ ਦਾ ਕਾਰਨ ਇਹ ਸੀ ਕਿ ਬੋਲਣ ਵੇਲੇ ਤੁਹਾਡੀਆਂ ਬਹੁਤ ਸਾਰੀਆਂ ਗੱਲਾਂ ਏਧਰ-ਉਧਰ ਹੋ ਜਾਂਦੀਆਂ ਹਨ। ਮੈਂ ਵੀ ਇਸ ਗੱਲੋਂ ਚੇਤੰਨ ਹਾਂ ਕਿ ਇਸ ਤਰ੍ਹਾਂ ਜਿਹੜੀ ਇੰਟਰਵਿਊ ਹੁੰਦੀ ਹੈ ਉਹ ਤਾਂ ਬਸ ਜਾਂਦੇ ਜਾਂਦੇ ਗੱਲ ਕਰਨ ਵਾਲੀ ਹੀ ਹੁੰਦੀ ਹੈ। ਪਰ ਆਪਾਂ ਕੁਝ ਗੱਲਾਂ ਜਰੂਰ ਕਰਦੇ ਹਾਂ ਕਿਉਂਕਿ ਇਕ ਤਰਾਂ ਨਾਲ ਇਹ ਮੇਰੀ ਯਾਤਰਾ-ਮੁਲਾਕਾਤ ਹੀ ਸਮਝੋ। ਅਕਸਰ ਕੀ ਹੁੰਦਾ ਹੈ ਕਿ ਇੰਟਰਵਿਊ ਲੈਣ ਵਾਲਾ ਵਿਅਕਤੀ ਆਪ ਲੇਖਕ/ਚਿੰਤਕ ਨਹੀਂ ਹੁੰਦਾ। ਇਸ ਲਈ ਉਹ ਹੋਰ ਈ ਸੁਆਲ ਪੁੱਛੀ ਜਾਵੇਗਾ। ਇੰਟਰਵਿਊ ਲੈਣ ਵਾਲੇ ਨੂੰ ਵੀ ਪਤਾ ਹੋਣਾ ਚਾਹੀਦਾ ਕਿ ਸ਼ਾਇਰੀ ਕੀ ਹੁੰਦੀ ਹੈ? ਮੇਰੇ ਵਿਚਾਰ ਅਨੁਸਾਰ ਸਾਡੀ ਸ਼ਾਇਰੀ ਦੀਆਂ ਜਿਹੜੀਆਂ ਸਟੇਜਾਂ ਹਨ- ਸ਼ੁਰੂ ਤੋਂ ਲੈ ਕੇ ਹੁਣ ਤੱਕ ਜਿਸ ਨੂੰ ਅਸੀਂ ਮਾਡਰਨ ਕਹਿੰਦੇ ਹਾਂ ਉਸ ਤਕ ਪਹੁੰਚਦਿਆਂ ਇਹ ਗੱਲ ਕਹੀ ਜਾ ਸਕਦੀ ਹੈ ਕਿ ਸਾਰੇ ਲੇਖਕ ਜਾਂ ਵਿਅਕਤੀ ਇਕੋ ਵਕਤ ‘ਚ ਇਕੋ ਜੇਹੀ ਗੱਲ ਨਹੀਂ ਕਰ ਰਹੇ ਹੁੰਦੇ। ਕੋਈ ਮਾਡਰਨ ਯੁਗ 'ਚ ਰਹਿੰਦਾ ਹੋਇਆ ਵੀ ਪੁਰਾਤਨ ਸੋਚ ਵਾਲਾ ਹੋ ਸਕਦਾ। ਮਤਲਬ ਇਹ ਕਿ ਜੇਕਰ ਮਾਡਰਨ ਕਵਿਤਾ ਲਿਖਣ ਵਾਲੇ ਆ ਗਏ ਤਾਂ ਕਹੋ ਬਈ ਸਾਰੇ ਹੀ ਉਸ ਤਰ੍ਹਾਂ ਦੀ ਸ਼ਾਇਰੀ ਕਰ ਰਹੇ ਹਨ, ਨਹੀਂ। ਜੇ ਖਿਆਲ ਬਦਲਦੇ ਹਨ ਤਾਂ ਸਾਰੇ ਲੋਕਾਂ ਦੇ ਨਹੀਂ ਬਦਲਦੇ। ਥੋੜੇ ਜਿਹੇ ਉਹੀ ਪੁਰਾਣੀਆਂ ਗੱਲਾਂ ਕਰੀ ਜਾਂਦੇ ਹਨ, ਥੋੜੇ ਜਿਹੇ ਵਿਚਕਾਰਲਾ ਰਾਹ ਚੁਣਦੇ ਹਨ, ਥੋੜੇ ਜਿਹੇ ਆਪਣੇ ਵੀ ਸਮੇਂ ਤੋਂ ਅੱਗੇ ਦੀ ਗੱਲ ਕਰ ਰਹੇ ਹੁੰਦੇ ਹਨ। ਅਜੋਕੀ ਸ਼ਾਇਰੀ ਵਿੱਚ ਵੀ ਇਸ ਤਰ੍ਹਾਂ ਹੀ ਹੋ ਰਿਹਾ ਹੈ। ਮਾਡਰਨ ਹੋਣ ਦੇ ਨਾਲ ਨਾਲ ਟਰੈਡੀਸ਼ਨਲ ਸ਼ਾਇਰੀ ਵੀ ਲਿਖੀ ਜਾ ਰਹੀ ਹੈ। ਅਸੀਂ ਸਮਝਦੇ ਹਾਂ ਕਿ ਟਰੈਡੀਸ਼ਨਲ ਸ਼ਾਇਰੀ ਤੋਂ ਅਸੀਂ ਛੁਟਕਾਰਾ ਪਾ ਲਿਆ ਹੈ। ਉਹ ਨਹੀਂ ਪਾਇਆ। ਉਹ ਵੀ ਨਾਲ ਹੀ ਲਿਖੀ ਜਾ ਰਹੀ ਹੈ। ਲੇਕਿਨ ਹੁਣ ਵੀ ਮੈਂ ਸਮਝਦਾ ਹਾਂ ਕਿ ਜਿਹੜੀਆਂ ਬਰੀਕ ਤਹਿਆਂ ਹਨ ਮਨੁੱਖੀ ਮਨ ਦੀਆਂ ਉਹ ਅੱਜ ਦੀ ਸ਼ਾਇਰੀ ਨੇ ਖੋਹਲਣੀਆਂ ਸੂਰੂ ਕੀਤੀਆਂ ਹਨ। ਅਜੇ ਬਹੁਤ ਸਾਰੀਆਂ ਤਹਿਆਂ ਬਾਕੀ ਹਨ ਪਰ ਫਿਰ ਵੀ ਬਹੁਤ ਸਾਰੀ ਸ਼ਾਇਰੀ ਇਹੋ ਜਿਹੀਆਂ ਗੱਲਾਂ ਕਰ ਰਹੀ ਹੈ ਅਤੇ ਉਸ ਦੀ ਲੋੜ ਹੈ। ਸ਼ਾਇਰੀ ਦਾ ਭਵਿੱਖ ਇਹ ਹੈ। ਪਾਪੂਲੈਰਿਟੀ ਵਾਲੀਆਂ ਗੱਲਾਂ ਸ਼ਾਇਦ ਆਪੇ ਹੀ ਕਿਸੇ ਵੇਲੇ ਜਾ ਕੇ ਖਤਮ ਹੋ ਜਾਣ। ਇਹ ਹਰ ਵੇਲੇ ਵਾਪਰਦਾ ਰਹਿੰਦਾ ਹੈ। ਸਦੀਆਂ ਤੋਂ ਵਾਪਰ ਰਿਹਾ ਹੈ। ਹੁਣ ਵਿਸ਼ਵ ਪੱਧਰ ਉੱਤੇ ਦੇਖੋ ਕਿ ਸ਼ਾਇਰੀ ਕਿੱਥੇ ਪਹੁੰਚ ਚੁੱਕੀ ਹੈ। ਪਰ ਅਸੀਂ ਅਜੇ ਵੀ ਉਹੀ ਪੁਰਾਣੀਆਂ ਗੱਲਾਂ ਹੀ ਕਰੀ ਜਾ ਰਹੇ ਹਾਂ। ਸਾਨੂੰ ਤਾਂ ਅਜੇ ਤਕ ਬੰਦ ਤੇ ਖੁੱ਼ਲ੍ਹੀ ਕਵਿਤਾ ਦਾ ਈ ਚੱਕਰ ਪਿਆ ਹੋਇਆ, ਹੋਰ ਅਸੀਂ ਕੀ ਕਰਨਾ ? ਪਰ ਕੁਝ ਸ਼ਾਇਰੀ ਹੈ ਜੋ ਨਵੀਂ ਗੱਲ ਕਰ ਰਹੀ ਹੈ।

ਅੱਜ ਤੋਂ ਤਕਰੀਬਨ 3 ਕੁ ਦਹਾਕੇ ਪਹਿਲਾਂ ਤੱਕ ਪੰਜਾਬੀ ਵਿੱਚ ਬਹੁਤ ਹੀ ਵਧੀਆ ਤਰੱਕੀ-ਪਸੰਦ ਕਦਰਾਂ-ਕੀਮਤਾਂ ਵਾਲੀ ਪੰਜਾਬੀ ਸ਼ਾਇਰੀ ਦਾ ਹਰ ਪਾਸੇ ਬੋਲ-ਬਾਲਾ ਸੀ। ਪਰ ਪੰਜਾਬ ਵਿੱਚ ਸਿੱਖ ਧਾਰਮਿਕ ਕੱਟੜਵਾਦ ਦੀ ਲਹਿਰ ਦਾ ਬੋਲਬਾਲਾ ਹੋ ਜਾਣ ਕਰਕੇ ਪੰਜਾਬੀ ਸ਼ਾਇਰੀ ਦੇ ਰੁਝਾਨ ਵੀ ਬਹੁਤ ਬਦਲ ਗਏ। ਭਾਵੇਂ ਕਿ ਪੰਜਾਬੀ ਸ਼ਾਇਰੀ ਨੇ ਧਾਰਮਿਕ ਕੱਟੜਵਾਦ ਦਾ ਪੂਰੀ ਤਰ੍ਹਾਂ ਸਮਰਥਨ ਨਹੀਂ ਕੀਤਾ। ਪਰ ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਪੰਜਾਬੀ ਸ਼ਾਇਰੀ ਵਿੱਚ ਵੀ ਆਪਾ-ਧਾਪੀ ਵਾਪਰਨ ਲੱਗ ਪਈ? ਹਰਿੰਦਰ ਮਹਿਬੂਬ ਵਰਗੇ ਮਾਓ ਦੇ ਸਮਰਥਕ ਸ਼ਾਇਰ ਵੀ ਖਾਲਿਸਤਾਨੀ ਵਿਚਾਰਧਾਰਾ ਦੀ ਪੇਸ਼ਕਾਰੀ ਕਰਨ ਲੱਗੇ? ਡਾ. ਹਰਭਜਨ ਸਿੰਘ ਅਤੇ ਹੋਰ ਵੀ ਕਈ ਪੰਜਾਬੀ ਸ਼ਾਇਰ ਧਾਰਮਿਕ ਕੱਟੜਵਾਦ ਦਾ ਪ੍ਰਭਾਵ ਕਬੂਲਣ ਲੱਗੇ?

ਤਰੱਕੀ-ਪਸੰਦ ਲਹਿਰ ਦੀ ਇਹ ਬਹੁਤ ਵੱਡੀ ਦੇਣ ਹੈ ਕਿ ਇਸ ਲਹਿਰ ਨੇ ਬਹੁਤ ਸਾਰੇ ਪਾਠਕ ਪੈਦਾ ਕੀਤੇ। ਉਸ ਵਕਤ ਕਰੀਬ ਹਰ ਵਿਦਿਆਰਥੀ ਦੇ ਹੱਥ ਵਿਚ ਕੋਈ ਕਿਤਾਬ ਜਾਂ ਰਸਾਲਾ ਹੁੰਦਾ ਸੀ, ਹੁਣ ਇਹ ਥਾਂ ਮੋਬਾਇਲਾਂ ਨੇ ਮੱਲ ਲਈ ਹੈ। ਉਸ ਲਹਿਰ ਨੇ ਬਹੁਤ ਸਾਰੇ ਲੇਖਕ ਵੀ ਪੈਦਾ ਕੀਤੇ। ਪਰ ਉਸ ਲਹਿਰ ਦਾ ਮਾੜਾ ਅਸਰ ਇਹ ਹੋਇਆ ਕਿ ਅਸੀਂ ਇਕੋ ਕਿਸਮ ਦ ਸਾਹਿਤ ਨੂੰ ਹੀ ਉਤਮ ਮੰਨਣ ਲਗ ਪਏ। ਇਹ ਅਸਰ ਅਜੇ ਤਕ ਵੀ ਸਾਡੇ ਤੇ ਭਾਰੂ ਹੈ। ਇਹ ਗੱਲ ਸਾਡੇ ਸਾਰਿਆਂ ਵਿੱਚ ਹੀ ਹੈ ਕਿ ਅਸੀਂ ਸਾਹਿਤ ਜਾਂ ਸ਼ਾਇਰੀ ਵਿੱਚ ਵਿਸ਼ੇ ਮਗਰ ਪੈ ਜਾਂਦੇ ਹਾਂ। ਬਈ ਇਸ ਤਰ੍ਹਾਂ ਦਾ ਵਿਸ਼ਾ ਅੱਛਾ ਸਾਹਿਤ ਹੈ। ਮੈਂ ਨਹੀਂ ਇਸ ਗੱਲ ਦੇ ਬਹੁਤਾ ਹੱਕ ਵਿੱਚ। ਮੈਂ ਕਹਿੰਦਾ ਹਾਂ ਕਿ ਪਹਿਲਾਂ ਇਹ ਦੇਖਿਆ ਜਾਵੇ ਕਿ ਕੋਈ ਰਚਨਾ ਸਾਹਿਤ ਜਾਂ ਸ਼ਾਇਰੀ ਬਣੀ ਹੈ ਜਾਂ ਕਿ ਨਹੀਂ। ਵਿਸੇ਼ ਵਾਲੀ ਗੱਲ ਤਾਂ ਸਟੇਜ ਉੱਤੇ ਵਧੀਆ ਰਾਜਨੀਤੀਵਾਨ ਵੀ ਕਰ ਸਕਦਾ ਹੈ। ਜਿਹੜਾ ਬੁਲਾਰਾ ਹੈ ਉਹ ਵਧੀਆ ਕੰਮ ਕਰ ਸਕਦਾ। ਕਵੀ ਦਾ ਕੰਮ ਭਾਸ਼ਨ ਦੇਣਾ ਨਹੀਂ। ਕੋਈ ਰਚਨਾ ਸ਼ਾਇਰੀ ਬਣਦੀ ਹੈ ਜਾਂ ਨਹੀਂ ਉਸ ਬਾਰੇ ਸੋਚਣਾ ਵਧੇਰੇ ਜ਼ਰੂਰੀ ਹੈ। ਤੁਸੀਂ ਕਹਿ ਰਹੇ ਹੋ ਕਿ ਅੱਜ ਤੋਂ 30-35 ਸਾਲ ਪਹਿਲਾਂ ਬਹੁਤ ਤਰੱਕੀ ਪਸੰਦ ਸ਼ਾਇਰੀ ਲਿਖੀ ਜਾ ਰਹੀ ਸੀ। ਉਹ ਠੀਕ ਹੈ। ਜਦੋਂ ਅਸੀਂ ਚੰਗਾ ਸਾਹਿਤ ਕਹਿੰਦੇ ਹਾਂ ਉਸਦਾ ਮਤਲਬ ਹੀ ਚੰਗੀਆਂ ਕਦਰਾਂ-ਕੀਮਤਾਂ ਵਾਲਾ ਸਾਹਿਤ ਹੈ। ਜੇਕਰ ਉਹ ਚੰਗੀਆਂ ਕਦਰਾਂ-ਕੀਮਤਾਂ ਦੀ ਪੇਸ਼ਕਾਰੀ ਨਹੀਂ ਕਰਦਾ ਤਾਂ ਉਹ ਸਾਹਿਤ ਹੋ ਹੀ ਨਹੀਂ ਸਕਦਾ। ਲੇਕਿਨ ਅਸੀਂ ਮੋਟੀ ਠੁੱਲ੍ਹੀ ਗੱਲ ਨੂੰ ਹੀ ਚੰਗੀਆਂ ਕਦਰਾਂ ਕੀਮਤਾਂ ਵਾਲਾ ਸਾਹਿਤ ਕਹਿ ਦਿੰਦੇ ਹਾਂ। ਜੇਕਰ ਇਹ ਸਾਹਿਤ ਸਮਾਜ ਵਿੱਚ ਕਾਣੀ ਵੰਡ ਦੀ ਗੱਲ ਕਰੇ, ਉਹੀ ਵੱਡਾ ਸਾਹਿਤ ਹੈ। ਇਹ ਕੁੱਤਾ ਸਾਡੇ ਅਜੇ ਵੀ ਫਸਿਆ ਹੋਇਆ ਹੈ। ਮੈਂ ਇਸ ਗੱਲ ਦੇ ਬਹੁਤ ਹੱਕ ਵਿੱਚ ਨਹੀਂ ਹੁੰਦਾ। ਕਿਉਂਕਿ ਸਾਹਿਤ ਤਾਂ ਮਨੁੱਖੀ ਮਨ ਦੀ ਤਹਿਆਂ ਦਾ ਸਾਹਿਤ ਹੈ ਨ ਕਿ ਖਾਸ ਕਿਸਮ ਦੇ ਮਸਲੇ ਨੂੰ ਲੈ ਕੇ। ਵਿਸ਼ਵ ਸਾਹਿਤ ਵਿਚ ਜਿਹੜੇ ਵੱਡੇ ਲੇਖਕ ਹਨ - ਜਿਹੜੇ ਨੋਬਲ ਪਰਾਈਜ਼ ਤੱਕ ਪਹੁੰਚਣ ਵਾਲੇ ਲੇਖਕ ਹਨ- ਉਹ ਸਾਹਿਤ ਵਿਸ਼ੇ ਕਰਕੇ ਨਹੀਂ, ਸਾਹਿਤ ਦੀ ਅਸਲੀ ਪਹੁੰਚ, ਸਾਹਿਤ ਦੀ ਅਸਲੀ ਸਮਝ, ਸਾਹਿਤ ਦੇ ਅਸਲੀ ਰੂਪ ਨਾਲ ਵੱਡਾ ਬਣਦਾ ਹੈ। ਇਸ ਲਈ ਸਾਨੂੰ ਇਸ ਗੱਲ ਨੂੰ ਸਮਝਣ ਦੀ ਬਹੁਤ ਲੋੜ ਹੈ। ਹੋਰ ਨਹੀਂ ਤਾਂ ਅਸੀਂ ਆਪਣਾ ਵਿਰਸਾ ਈ ਦੇਖੀਏ। ਸੂਫੀ ਸਾਹਿਤ, ਕਿੱਸਾ ਕਾਵਿ , ਗੁਰਬਾਣੀ, ਸਾਡਾ ਮਿਥਿਹਾਸ, ਮਹਾਭਾਰਤ, ਪੌਰਾਣ, ਇਹ ਸਭ ਸਾਡਾ ਧਿਆਨ ਮੰਗਦੇ ਨੇ, ਪਰ ਅਸੀਂ ਛੋਟੀਆਂ ਗੱਲਾਂ ਮਗਰ ਪਏ ਹੋਏ ਹਾਂ…ਤੁਸੀਂ ਜਰਾ ਪੰਜਾਬੀ ਦੇ ਅਜੋਕੇ ਸਾਹਿਤਕ ਮਹੌਲ ਵਲ ਨਜ਼ਰ ਮਾਰ ਕੇ ਦੇਖੋ ! ਆਪੋ ਧਾਪੀ ਦਾ ਦੌਰ ਹੈ। ਲਿਖਤ ਦੀ ਗੱਲ ਨਹੀਂ ਹੋ ਰਹੀ, ਹੋਰ ਮਸਲੇ ਪਰਮੁੱਖ ਨੇ। ਇਹ ਧੁੰਦ ਛਟਣੀ ਚਾਹੀਦੀ ਹੈ। …ਦੂਜੀ ਗੱਲ ਬਈ ਬਹੁਤ ਸਾਰੇ ਲੇਖਕ ਬਈ ਜਿਵੇਂ ਖਾਲਿਸਤਾਨ ਦੀ ਲਹਿਰ ਜਾਂ ਹੋਰ ਲਹਿਰਾਂ ਨਾਲ ਤੁਰ ਪਏ। ਇਹ ਗੱਲਾਂ ਵਕਤੀ ਹੁੰਦੀਆਂ ਹਨ। ਹੋਰ ਵੀ ਬਹੁਤ ਸਾਰੀਆਂ ਲਹਿਰਾਂ ਹਨ। ਸਾਹਿਤ ਲਹਿਰਾਂ ਤੋਂ ਕਿਤੇ ਵੱਡਾ ਹੁੰਦਾ ਹੈ। ਜਿਹੜਾ ਸਾਹਿਤ ਕਿਸੇ ਲਹਿਰ ਦੇ ਆਸਰੇ ‘ਤੇ ਬਹਿਕੇ ਲਿਖਿਆ ਸਾਹਿਤ ਹੈ ਉਹ ਫੌੜੀਆਂ ਤਾਂ ਜਲਦੀ ਡਿੱਗ ਪੈਂਦੀਆਂ ਹਨ। ਸਾਹਿਤ ਇਨ੍ਹਾਂ ਗੱਲਾਂ ਤੋਂ ਪਾਰ ਜਾਂਦਾ ਹੈ। ਅੱਛਾ ਸਾਹਿਤ ਹੈ ਜਿਹੜਾ ਲਹਿਰਾਂ ਨਾਲ ਨਹੀਂ ਚਲਦਾ। ਹੁਣ ਮਨੁੱਖੀ ਮਨ ਦੀਆਂ ਤਹਿਆਂ ਫਰੋਲਣ ਦੀ ਘੜੀ ਹੈ। ਹਰ ਵੇਲੇ ਕੁਝ ਚੰਗਾ ਲਿਖਿਆ ਜਾ ਰਿਹਾ ਹੈ ਕੁਝ ਮਾੜਾ। ਕੁਝ ਸਾਧਾਰਨ, ਕੁਝ ਉੱਤਮ। ਨਾ 30 ਵਰ੍ਹੇ ਪਹਿਲਾਂ ਵਾਲਾ ਲਿਖਿਆ ਸਭ ਅੱਛਾ ਹੈ ਨਾ ਹੁਣ ਲਿਖਿਆ ਸਭ ਉੱਤਮ। ਇਹ ਫੈਸਲਾ ਵਕਤ ਨੇ ਕਰਨਾ ਹੈ। ਮਸ਼ਾਹੂਰੀ ਹੋਰ ਚੀਜ਼ ਹੈ, ਰਚਨਾ ਹੋਰ। ਕਦੀ ਇੰਦਰਜੀਤ ਤੁਲਸੀ ਬਿਨਾ ਪੰਜਾਬੀ ਦਾ ਕੋਈ ਮੁਸ਼ਾਇਰਾ ਕਾਮਯਾਬ ਨਹੀਂ ਸੀ ਹੁੰਦਾ, ਹੁਣ ਕੋਈ ਉਹਦਾ ਨਾਂ ਜਾਣਦਾ ਹੈ? ਮੇਰੀ ਸੋਚ ਤਾਂ ਇਹੀ ਹੈ। ਬਾਕੀ ਜੇਕਰ ਉਨ੍ਹਾਂ ਵੇਲਿਆਂ ਦੀ ਗੱਲ ਕਰੀਏ ਜਿਸਨੂੰ ਅਸੀਂ ਅੱਤਵਾਦ ਦਾ ਦੌਰ ਕਹਿੰਦੇ ਹਾਂ, ਤਾਂ ਉਦੋਂ ਤਾਂ ਸਾਰੇ ਹੀ ਜਿਵੇਂ ਸੇਖੋਂ, ਹਰਿਭਜਨ ਸਿੰਘ, ਮਹਿਬੂਬ, ਕੰਵਲ, ਇਹ ਵਹਾ ‘ਚ ਬਹਿ ਗਏ ਸਨ। ਹੋਰ ਵੀ ਬਹੁਤ ਸਾਰੇ। ਇਸੇ ਲਈ ਉਸ ਵੇਲੇ ਦੀ ਰਚਨਾ ਵੀ ਉਲਾਰੂ ਹੈ। ਪੰਜਾਬੀ ਸਾਹਿਤਕਾਰੀ ਦੇ ਇਤਿਹਾਸ ਵਿਚ ਦੋ ਅਹਿਮ ਪੜਾ ਮਿਲਦੇ ਨੇ। 1947 ਤੇ 1984। ਮਤਲਬ ਦੇਸ-ਵੰਡ ਤੇ ਆਤੰਕਵਾਦੀ ਦੌਰ। ਦੋਹਾਂ ਵੇਲਿਆਂ ‘ਚ ਰਚਿਆ ਪੰਜਾਬੀ ਸਾਹਿਤ ਵਿਚਾਰਨ ਦੀ ਲੋੜ ਹੈ। ਦੇਸ-ਵੰਡ ਵੇਲੇ ਦੀ ਰਚਨਾ ਵਿਚੋਂ ਹਿੰਦੂ-ਮੁਸਲਮਾਨ ਬੋਲਦਾ ਹੈ, ਅਤੰਕਵਾਦੀ ਦੌਰ ਦੀ ਰਚਨਾ ਵਿਚੋਂ ਹਿੰਦੂ-ਸਿੱਖ ਬੋਲਦਾ ਹੈ। ਬਹੁਤ ਬੁਲੰਦ ਰਚਨਾਕਾਰ ਹੀ ਇਹਨਾਂ ਗੱਲਾਂ ਤੋਂ ਬਚਿਆ ਰਹਿ ਸਕਦਾ। ਖਾਲਿਸਤਾਨ ਦੀ ਲਹਿਰ ਵੇਲੇ ਦਾ ਕੋਈ ਅੱਛਾ ਸਾਹਿਤ ਸਾਡੇ ਕੋਲ ਨਹੀਂ ਹੈ। ਇਸਦੇ ਬਹੁਤ ਸਾਰੇ ਕਾਰਨ ਨੇ। ਦੇਸ-ਵੰਡ ਦੇ ਸਾਹਿਤ ਵਿਚ ਵੀ ਇੱਕਾ ਦੁੱਕਾ ਸ੍ਰੇਸ਼ਟ ਰਚਨਾ ਹੀ ਪੰਜਾਬੀ ਵਿਚ ਉਪਲਬਧ ਹੈ ਪਰ ਜਿਵੇਂ ਮੰਟੋ ਮਨੁੱਖੀ ਸੋਚ ਦਾ ਵਡਾ ਪੱਖ ਪੇਸ਼ ਕਰਦਾ ਹੈ, ਉਸਦੀ ਰਚਨਾ ਹਿੰਦੂ ਜਾਂ ਮੁਸਲਮਾਨ ਦੀ ਨਹੀੰਂ, ਮਾਨਵ-ਦੁਖਾਂਤ ਦੀ ਗੱਲ ਕਰਦੀ ਹੈ, ਏਸੇ ਲਈ ਮੰਟੋ ਵੱਡਾ ਹੈ। ਹਰ ਕੋਈ ਮੰਟੋ ਹੋ ਨਹੀ ਸਕਦਾ, ਪਰ ਬਚਦਾ ਆਖਰ ਮੰਟੋ ਈ ਹੈ, ਜਾਂ ਟੋਭਾ ਟੇਕ ਸਿੰਘ।

ਸੁਖਿੰਦਰ ਅਤੇ ਜਸਵੰਤ ਦੀਦ

ਸੁਰਜੀਤ ਪਾਤਰ ਦੀ ਸ਼ਾਇਰੀ 1970 ਦੇ ਆਸ-ਪਾਸ ਆਪਣੇ ਸਿਖਰ ਵੱਲ ਵੱਧ ਰਹੀ ਸੀ। ਪਰ ਫਿਰ ਹੋਲੀ ਹੋਲੀ ਨੀਵਾਣ ਵੱਲ ਵਧਣ ਲੱਗੀ। ਪਾਤਰ ਦੀ ਸ਼ਾਇਰੀ ਫਿਰ ਮਹਿਜ਼ ਪੇਸ਼ਕਾਰੀ ਨੂੰ ਹੀ ਵਧੇਰੇ ਮਹੱਤਵ ਦੇਣ ਲੱਗੀ। ਉਸ ਦੀ ਸ਼ਾਇਰੀ ਵਿੱਚੋਂ ਵਿਚਾਰਾਂ ਅਤੇ ਲੋਕ-ਮਸਲਿਆਂ ਦੀ ਉਹ ਤੀਖਣਤਾ ਗਾਇਬ ਹੋਣੀ ਸ਼ੁਰੂ ਹੋ ਗਈ। ਜਿਹੋ ਜਿਹੀ ਤੀਖਣਤਾ ਸਾਨੂੰ ਕਰਾਂਤੀਕਾਰੀ ਸ਼ਾਇਰ ਪਾਸ਼ ਦੀ ਸ਼ਾਇਰੀ ਵਿੱਚ ਮਿਲਦੀ ਹੈ? ਕੀ ਪਾਸ਼ ਦੇ ਖਾਲਿਸਤਾਨੀ ਦਹਿਸ਼ਤਗਰਦਾਂ ਹੱਥੋਂ ਕਤਲ ਹੋ ਜਾਣ ਤੋਂ ਬਾਹਦ ਪਾਤਰ ਦੀ ਸ਼ਾਇਰੀ ਦੇ ਵੱਧ ਰਹੇ ਪ੍ਰਭਾਵ ਨੇ ਸਮੁੱਚੀ ਪੰਜਾਬੀ ਸ਼ਾਇਰੀ ਦੀ ਤੀਖਣਤਾ ਨੂੰ ਨੁਕਸਾਨ ਨਹੀਂ ਪਹੁੰਚਾਇਆ?

ਇਹ ਬੜਾ ਗੰਭੀਰ ਸੁਆਲ ਹੈ ਤੁਹਾਡਾ। ਜਦੋਂ ਕਰਾਂਤੀਕਾਰੀ ਕਵਿਤਾ ਦੀ ਗੱਲ ਕਰਦੇ ਹਾਂ ਤਾਂ ਉਸ ਵਿੱਚ ਵੀ ਤਾਂ ਬਹੁਤ ਮੋਟੀਆਂ / ਠੁੱਲੀਆਂ ਗੱਲਾਂ ਦੀ ਗੱਲ ਕੀਤੀ ਗਈ ਹੈ। ਕਰਾਂਤੀਕਾਰੀ ਕਵਿਤਾ ਨੇ ਵੀ ਕਵਿਤਾ ਦਾ ਨੁਕਸਾਨ ਕੀਤਾ। ਮੈਂ ਤਾਂ ਇਹ ਵੀ ਕਹਾਂਗਾ ਕਿਉਂਕਿ ਉਨ੍ਹਾਂ ਨੇ ਇੱਕ ਖਾਸ ਕਿਸਮ ਦੇ ਸਾਹਿਤ ਦਾ ਪ੍ਰਚਾਰ ਕੀਤਾ। ਕਿਉਂਕਿ ਉਹ ਵਿਸ਼ੇ ਦੇ ਮਗਰ ਪਏ ਹੋਏ ਸਨ। ਉਸ ਵੇਲੇ ਕਿੰਨੇ ਸ਼ਾਇਰ ਪੈਦਾ ਹੋ ਗਏ ਸਨ ਪਰ ਬਚੇ ਕਿੰਨੇ ? ਲਹਿਰਾਂ ਵਾਲੇ ਸਾਹਿਤ ਬਹਾ ਚ ਬਹਿ ਕੇ ਲਿਖੇ ਜਾਂਦੇ ਨੇ। ਬਹਾ ਅੱਗਾ ਪਿੱਛਾ ਨਹੀੰ ਦੇਖਦਾ। ਉਸ ਵੇਲੇ ਵੀ ਇਕੋ ਕਿਸਮ ਦੇ ਸਾਹਿਤ ਨੂੰ ਹਵਾ ਦਿੱਤੀ ਗਈ। ਜਿਸ ਤਰ੍ਹਾਂ ਉਸ ਵੇਲੇ ਸ਼ਿਵ ਕੁਮਾਰ ਬਟਾਲਵੀ ਦੀ ਸ਼ਾਇਰੀ ਨੂੰ ਦਬਾਇਆ ਗਿਆ। ਉਸ ਵੇਲੇ ਅਸੀਂ ਬਹੁਤ ਵੱਡੀ ਗਲਤੀ ਕੀਤੀ। ਹੁਣ ਵੀ ਕਰ ਰਹੇ ਹਾਂ ਕਿ ਅਸੀਂ ਕਰਾਂਤੀਕਾਰੀ ਸ਼ਾਇਰੀ ਨੂੰ ਮੁਹੱਬਤ ਦੀ ਸ਼ਾਇਰੀ ਦੇ ਵਿਰੋਧ ਵਿੱਚ ਖੜ੍ਹਾ ਕਰ ਰਹੇ ਹਾਂ। ਇਸ ਗੱਲ ਤੋਂ ਬਚਣ ਦੀ ਲੋੜ ਹੈ। ਇਹ ਇੱਕ ਦੂਜੇ ਦੇ ਵਿਰੋਧੀ ਨਹੀਂ ਇੱਕ ਦੂਜੇ ਦੇ ਪੂਰਕ ਹਨ। ਕਿਉਂਕਿ ਅਸੀਂ ਇੱਕ ਖਾਸ ਕਿਸਮ ਦੇ ਟੋਲੇ ਨਾਲ ਬੱਝ ਜਾਂਦੇ ਹਾਂ। ਪਾਸ਼ ਆਪਣੀ ਵਾਰਤਕ ਵਿੱਚ ਬਹੁਤ ਬਰੀਕ ਗੱਲਾਂ ਕਰਦਾ ਹੈ। ਉਸ ਦੀ ਵਾਰਤਕ ਪੜ੍ਹੋ। ਉਹ ਆਪਣੇ ਆਪ ਆਪਣੀ ਕਵਿਤਾ ਦੇ ਖਿਲਾਫ਼ ਆਪਣੇ ਖਿਲਾਫ਼ ਗੱਲਾਂ ਕਰਦਾ ਹੈ। ਪਾਸ਼ ਦੀ ਸੈਲਫ ਅਨੈਲਿਸਜ਼ ਵਾਲੀ ਸ਼ਾਇਰੀ ਵਧ ਗੰਭੀਰ ਹੈ। ਸਾਨੂੰ ਪਾਸ਼ ਦੀ ਵਾਰਤਕ ਦਾ ਅਧਿਐੱਨ ਕਰਨਾ ਚਾਹੀਦਾ। ਉਸ ਵੇਲੇ ਲਾਲ ਸਿੰਘ ਦਿਲ ਪਾਸ਼ ਤੋਂ ਵੱਧ ਬਰੀਕ ਸ਼ਾਇਰੀ ਕਰ ਰਿਹਾ ਸੀ। ਪਰ ਲਾਈਮ ਲਾਈਟ ਚ ਪਾਸ਼ ਰਿਹਾ। ਸਮਾਂ ਪਾ ਕੇ ਸਾਹਿਤ ਦਾ ਮੁਲ ਸਾਹਮਣੇ ਆਉਂਦਾ ਹੈ। ਬਾਕੀ ਪਾਪੂਲਰ ਸ਼ਾਇਰੀ ਬਾਰੇ ਤਾਂ ਮੇਰਾ ਤਾਂ ਇੱਕੋ ਹੀ ਵਿਚਾਰ ਹੈ ਕਿ ਹਰ ਸਮੇਂ ਵਿੱਚ ਇੱਕ ਪਾਪੂਲਰ ਸ਼ਾਇਰ ਦੀ ਲੋੜ ਹੁੰਦੀ ਹੈ ਲੋਕਾਂ ਨੂੰ। ਉਹ ਕਿਸੇ ਵੇਲੇ ਕੋਈ ਬਣ ਜਾਂਦਾ, ਕਿਸੇ ਵੇਲੇ ਕੋਈ। ਇਸ ਤਰ੍ਹਾਂ ਦੀ ਗਾਇਕੀ ਵਾਲੀ ਸ਼ਾਇਰੀ ਦੀ ਲੋਕਾਂ ਨੂੰ ਲੋੜ ਹੁੰਦੀ ਹੈ। ਉਸ ਤਰ੍ਹਾਂ ਦਾ ਸਾਹਿਤ ਵੀ ਨਾਲੋ ਨਾਲ ਚਲਦਾ ਰਹਿੰਦਾ। ਸਮੇਂ ਨੇ ਆਪਣੇ ਆਪ ਛਾਨਣਾ ਲਾ ਕੇ ਸਹੀ ਥਾਂ ਉੱਤੇ ਸਭ ਕੁਛ ਥਾਂ ਸਿਰ ਰੱਖ ਦੇਣਾ ਹੁੰਦਾ ਹੈ। ਸ਼ਾਇਰੀ ਦੀ ਤੀਖਣਤਾ ਨਾ ਲਹਿਰਾਂ ਨਾਲ ਤਿੱਖੀ ਹੁੰਦੀ ਹੈ, ਨਾ ਖੁੰਢੀ। ਲਿਖਤ ਤਾਂ ਕਰੀਏਟਿਵਟੀ ਦੀ ਸਾਣ ਤੇ ਚੰਗਿਆੜੇ ਛੱਡਦੀ ਹੈ।

ਇਸ ਦੌਰ ਵਿੱਚ ਤੁਸੀਂ ਆਪਣੀ ਸ਼ਾਇਰੀ ਨੂੰ ਕਿੱਥੇ ਕੁ ਜਿਹੇ ਰੱਖਦੇ ਹੋ? ਕੀ ਤੁਹਾਡੀ ਸ਼ਾਇਰੀ ਉੱਤੇ ਵੀ ‘ਮੰਡੀ ਸਭਿਆਚਾਰ’ ਦਾ ਪ੍ਰਭਾਵ ਪਿਆ ਹੈ?

ਮੈਂ ਇਹ ਨਹੀਂ ਕਹਿੰਦਾ ਕਿ ਨਵੀਂ ਪੰਜਾਬੀ ਕਵਿਤਾ ਨੇ ਕੋਈ ਬਹੁਤ ਵੱਡਾ ਕੰਮ ਕਰ ਲਿਆ ਹੈ ਪਰ ਏਨਾ ਜਰੂਰ ਕਹਾਂਗਾ ਕਿ ਇਸ ਕਵਿਤਾ ਨਾਲ ਪੰਜਾਬੀ ਕਵਿਤਾ ਵਿਸ਼ਵ-ਕਵਿਤਾ ਨਾਲ ਸੰਵਾਦ ‘ਚ ਜੁੜਦੀ ਹੈ। ਘੱਟੋ ਘੱਟ ਨਵੇਂ ਕਵੀ ਨੂੰ ਏਨਾ ਪਤਾ ਜਰੂਰ ਲੱਗ ਰਿਹਾ ਕਿ ਕਵਿਤਾ ਦਾ ਅਸਲ ਟਿਕਾਣਾ ਕੀ ਹੈ। ਇਹ ਕੰਮ ਭਾਂਵੇਂ ਪਹਿਲੀ ਵਾਰ ਨਹੀਂ ਹੋ ਰਿਹਾ ਪਰ ਹੁਣ ਇਹ ਵਧਤੀਖਣਤਾ ਨਾਲ ਹੋ ਰਿਹਾ। ਆਪਣੀ ਸ਼ਾਇਰੀ ਬਾਰੇ ਮੈਂ ਆਪ ਹੀ ਗੱਲ ਕਰਦਾ ਤਾਂ ਚੰਗਾ ਨਹੀਂ ਲੱਗਦਾ। ਜਿਸ ਸਮੇਂ ਮੈਂ ਸਾਹਿਤਕ ਖੇਤਰ ਵਿੱਚ ਪ੍ਰਵੇਸ਼ ਕੀਤਾ ‘ਬੱਚੇ ਤੋਂ ਡਰਦੀ ਕਵਿਤਾ’ ਨਾਲ ਤਾਂ ਉਸ ਸਮੇਂ ਦੀ ਜੋ ਸ਼ਾਇਰੀ ਸੀ ਉਹ ਇੱਕ ਖਾਸ ਕਿਸਮ ਦੇ ਢਾਂਚੇ ਵਿੱਚ ਬੱਝੀ ਹੋਈ ਸੀ। ਨਾਹਰੇਬਾਜ਼ੀ। ਮੁੱਦਾ- ਸਮਾਜ ਨੂੰ ਬੰਦੂਕ ਦੀ ਨਾਲੀ ਨਾਲ ਬਦਲਨਾ। ਮੈਂ ਸੋਚਦਾ ਸਾਂ ਸਮਾਜ ਇਸ ਤਰਾਂ ਦਾ ਕਿਉਂ ਹੈ ? ਇਸੇ ਲਈ ਉਸ ਵੇਲੇ ਮੈਂ ਤਿੰਨ ਪੀੜੀਆਂ ਦੀ ਸੋਚ ਨਾਲ ਕਵਿਤਾ ਦੀ ਗੱਲ ਕੀਤੀ। ਮੈਂ ਪੰਜਾਬੀ ਕਵਿਤਾ ਨੂੰ ਚਲ ਰਹੇ ਨਾਅਰੇਬਾਜੀ ਦੇ ਰੁਝਾਨ ਚੋਂ ਬਾਹਰ ਕੱਢਣ ਦੀ ਕੋਸਿ਼ਸ਼ ਕੀਤੀ। ਮੈਂ ਸਮਝਦਾ ਹਾਂ ਬੱਚੇ ਤੋਂ ਡਰਦੀ ਕਵਿਤਾ ਨਾਲ ਨਵੀਂ ਪੰਜਾਬੀ ਕਵਿਤਾ ਦਾ ਇਕ ਨਵਾਂ ਆਰੰਭ ਹੁੰਦਾ ਹੈ। ਉਸ ਵੇਲੇ ਅਮ੍ਰਿਤਾ-ਹਰਿਭਜਨ ਸਿੰਘ, ਮੀਸ਼ਾ-ਤਾਰਾ ਸਿੰਘ, ਪਾਸ਼-ਪਾਤਰ ਕਾਵਿ ਦਾ ਜੋਰ ਸੀ। ਬੱਚੇ ਤੋਂ ਡਰਦੀ ਕਵਿਤਾ ਨੇ ਇਹਨਾਂ ਸਭ ਕਵੀਆਂ ਦਾ ਧਿਆਨ ਖਿੱਚਿਆ। ਇਹ ਇਕ ਤਰਾਂ ਨਾਲ ਮੇਰਾ ਪੰਜਾਬੀ ਕਵਿਤਾ ਵਿਚ ਨਵੇਂ ਸੁਰ ਨਾਲ ਦਾਖਲਾ ਸੀ। ਮੈਨੂੰ ਯਾਦ ਹੈ ਮੇਰੇ ਸਕੂਟਰ ਪਿੱਛੇ ਬੈਠੇ ਡਾ. ਹਰਿਭਜਨ ਸਿੰਘ ਨੇ ਮੈਨੂੰ ਪੁੱਛਿਆ ਸੀ- ਬਈ ਕੀ ਨਾਂ ਐ ਤੇਰੇ ਕਾਵਿ-ਸੰਗ੍ਰਿਹ ਦਾ ? ਮੈਂ ਕਿਹਾ- ‘ਬੱਚੇ ਤੋਂ ਡਰਦੀ ਕਵਿਤਾ’, ਤਾਂ ਡਾ. ਹਰਿਭਜਨ ਸਿੰਘ ਨੇ ਚਲਦੇ ਸਕੂਟਰ ਤੇ ਮੇਰੇ ਮੋਢੇ ਇਉਂ ਘੁੱਟ ਕੇ ਫੜ ਲਏ ਜਿਵੇਂ ਸਕੂਟਰ ਇਸ ਸਿਰਲੇਖ ਨਾਲ ਈ ਡੋਲ ਗਿਆ ਹੋਵੇ। ਅੰਮ੍ਰਿਤਾ ਪ੍ਰੀਤਮ ਨੇ ਨਾਗਮਣੀ ‘ਚ ਇਸ ਕਵਿਤਾ ਨੂੰ ਖੁਸ਼ਆਮਦੀਦ ਕਿਹਾ। ਮੀਸ਼ਾ ਮੇਰੀ ਕਿਤਾਬ ਦੇ ਰੀਵੀਊ ਵਾਲੀ ‘ਪ੍ਰੀਤ ਲੜੀ’ ਲੈ ਕੇ ਪਹਿਲੀ ਵਾਰ ਮੇਰੇ ਘਰ ਦਾਰੂ ਪੀਣ ਆਇਆ। ਬੱਚੇ ਤੋਂ ਡਰਦੀ ਕਵਿਤਾ ਨਾਲ ਮੇਰੀ ਕਵਿਤਾ ਨੂੰ ਹੁਲਾਰਾ ਮਿਲਿਆ। ਉਸ ਤੋਂ ਬਾਹਦ ਮੈਂ ‘ਅਚਨਚੇਤ’ ਵਿੱਚ ਪਿਆਰ ਕਵਿਤਾ ਵੱਲ ਆਇਆ ਤਾਂ ਡਾ. ਨੂਰ ਨੇ ਅਜੀਤ ਕੌਰ ਦੇ ਘਰ ਹੋਈ ਗੋਸ਼ਟੀ ਵਿਚ ਕਿਹਾ- ਅਚਨਚੇਤ ਪੰਜਾਬੀ ਕਵਿਤਾ ਵਿਚ ਔਰਤ–ਮਰਦ ਸੰਬੰਧਾਂ ਦਾ ਪਹਿਲਾ ਕਾਵਿ-ਸੰਗ੍ਰਿਹ ਹੈ। ਇਸ ਨਾਲ ਨਵੀਂ ਪੰਜਾਬੀ ਪਿਆਰ-ਕਵਿਤਾ ਦਾ ਆਰੰਭ ਹੁੰਦਾ ਹੈ। ਡਾ. ਅਤਰ ਸਿੰਘ ਨੇ ਮੇਰੀ ਇਸ ਕਿਤਾਬ ਦਾ ਬਹੁਤ ਅੱਛਾ ਨੋਟਿਸ ਲਿਆ। ਮੇਰੀ ਤੀਸਰੀ ਕਵਿਤਾ ਦੀ ਕਿਤਾਬ ਹੈ ‘ਆਵਾਜ਼ ਆਏਗੀ ਅਜੇ’। ਇਸ ਨਾਲ ਮੇਰੀ ਕਵਿਤਾ ਦੀਆਂ ਨਵੀਆਂ ਪਰਤਾਂ ਖੁੱਲ੍ਹੀਆਂ। ਫਿਰ ਮੈਂ ਆਪਣੇ ਚੌਥੇ ਕਾਵਿ ਸੰਗ੍ਰਹਿ ‘ਘੁੰਡੀ’ ਵਿਚ ਮਾਨਸਿਕ-ਗੁੰਝਲਾਂ ਦੀ ਸ਼ਾਇਰੀ ਕੀਤੀ। ਪੰਜਵੇਂ ਕਾਵਿ-ਸੰਗ੍ਰਿਹ ‘ਕਮੰਡਲ’ ‘ਚ ਮੈਂ ਰਹੱਸਆਤਮਕ ਮੰਡਲਾਂ ਨਾਲ ਗੱਲਾਂ ਕੀਤੀਆਂ। ਹੁਣ ਮੇਰੀ ਸ਼ਾਇਰੀ ਦੀ ਕਿਤਾਬ ‘ਆਵਾਗਵਣੁ’ ਆਈ ਹੈ। ਮੇਰੀ ਇਸ ਨਵੀਂ ਕਿਤਾਬ ਵਿੱਚ ਇਹ ਸਾਰੇ ਰੁਝਾਣਾਂ ਦਾ ਮਿਸ਼ਰਨ ਹੈ। ਆਪਣੀ ਸ਼ਾਇਰੀ ਦਾ ਜੇ ਮੈਂ ਆਪਣਾ ਨਿਰੀਖਣ ਕਰਦਾ ਹਾਂ ਤਾਂ ਮੈਂ ਕਹਿ ਸਕਦਾ ਹਾਂ ਕਿ ਨਵੇਂ ਮਨੁੱਖ ਦੀ ਜਿਹੜੀ ਤੜਪ ਹੈ ਉਸ ਦੀਆਂ ਤਹਿਆਂ ਫਰੋਲਣ ‘ਚ ਹੈ... ਮੈਂ ਅੱਜ ਤੱਕ ਨ ਤਾਂ ਕਦੀ ਕਿਸੀ ਸਾਹਿਤ ਸਭਾ ਦਾ ਮੈਂਬਰ ਬਣਿਆ ਹਾਂ। ਨ ਹੀ ਮੈ ਕਦੇ ਕਿਸੇ ਕਿਤਾਬ ਦੀ ਭੂਮਿਕਾ ਕਿਸੇ ਕੋਲੋ ਲਿਖਵਾਈ ਹੈ, ਨਾ ਅੱਜ ਤਕ ਕਿਸੇ ਕਿਤਾਬ ਦੀ ਭੂਮਿਕਾ ਲਿਖਣ ਦੀ ਆਪ ਗੁਸਤਾਖੀ ਕੀਤੀ ਹੈ, ਨਾ ਮੈਂ ਕਦੇ ਆਪਣੀ ਕੋਈ ਕਿਤਾਬ ਰੀਲੀਜ਼ ਕਰਵਾਈ ਹੈ, ਇਕ ਤਰੀਕੇ ਨਾਲ ਮੈਂ ਆਪਣਾ ਦੁਸ਼ਮਣ ਆਪ ਹਾਂ। ਪਰ ਮੈਨੂੰ ਇਹ ਵੀ ਪਤਾ ਹੈ ਕਿ ਮੇਰੀ ਕਵਿਤਾ ਦਾ ਪਾਠਕ ਅਵੱਸ਼ ਮੈਨੂੰ ਪਿਆਰ ਕਰਦਾ ਹੈ। ਠੋਸ ਪਾਠਕ। ਜੇ ਕਹਾਂ ਤਾਂ ਮੇਰੀ ਕਵਿਤਾ ਦੀ ਉਡੀਕ ਵਾਲਾ ਪਾਠਕ। ਮੈਨੂੰ ਏਨੇ ਕੁ ਪਾਠਕ ਜਰੂਰ ਮਿਲੇ ਹਨ ਜਿੰਨੇ ਕੁ ਕਿਸੇ ਲੇਖਕ ਦਾ ਦਿਮਾਗ ਠੀਕ ਰੱਖਣ ਲਈ ਜਰੁਰੀ ਹੁੰਦੇ ਨੇ। ਮੈਨੂੰ ਸਟੇਜੀ ਕਵਿਤਾ ਵਾਲਾ ਤਾੜੀਆਂ ਮਾਰਦਾ 5,000 ਬੰਦਾ ਨਹੀਂ ਚਾਹੀਦਾ। ਮੇਰੀ ਕਵਿਤਾ ਨੂੰ ਚੁਨੀਂਦਾ ਬੰਦੇ ਪਸੰਦ ਕਰਦੇ ਨੇ-ਮੇਰੇ ਲਈ ਉਹੀ ਕਾਫੀ ਹੈ। ਮੇਰੀ ਕਵਿਤਾ ਨੂੰ ਸੁਰਜੀਤ ਹਾਂਸ ਤੇ ਗੁਰਬਚਨ ਵਰਗੇ ਜ਼ਹੀਨ ਅਲੋਚਕ ਮਿਲੇ, ਕੀ ਇਹ ਕਿਸੇ ਕਵੀ ਲਈ ਕਾਫੀ ਨਹੀਂ ?

ਆਪਣੇ ਸਮਕਾਲੀ ਸ਼ਾਇਰਾਂ ਪਾਸ਼, ਡਾ। ਜਗਤਾਰ, ਸੁਰਜੀਤ ਪਾਤਰ, ਪ੍ਰਮਿੰਦਰਜੀਤ, ਮੋਹਨਜੀਤ, ਦੇਵ ਦੀ ਸ਼ਾਇਰੀ ਬਾਰੇ ਤੁਸੀਂ ਕਿਵੇਂ ਸੋਚਦੇ ਹੋ?

ਦੇਖੋ, ਸ਼ਾਇਰੀ ਵਿੱਚ ਹਜ਼ਾਰ ਫੁੱਲ ਖਿੜਣ - ਇਹ ਮੇਰਾ ਆਪਣਾ ਵਿਚਾਰ ਹੈ। ਹੁਣ ਮੈਂ ਇਸ ਮੁਕਾਮ ਉੱਤੇ ਪੁੱਜਾ ਹਾਂ ਕਿ ਐਵੇਂ ਗੁੱਸਾ ਕਰੀ ਜਾਂਦੇ ਹਾਂ ਕਿ ਫਲਾਂ ਕੀ ਕਰ ਰਿਹਾ, ਫਲਾਂ ਕਿਉਂ ਕਰ ਰਿਹਾ ? ਸਭ ਆਪਣੇ ਸੁਭਾਅ ਤੇ ਸਮਰੱਥਾ ਮੁਤਾਬਿਕ ਕਰ ਰਹੇ ਨੇ। ਕਰਨ ਦਿਉ। ਕੋਈ ਗਾਉਂਦਾ ਹੈ, ਗਾਈ ਜਾਵੇ। ਕੋਈ ਵਿਕਦਾ ਹੈ ਵਿਕੀ ਜਾਵੇ। ਹਰ ਕੋਈ ਆਪਣਾ ਕੰਮ ਕਰ ਰਿਹਾ ਹੈ। ਕਰਨ ਦਿਉ। ਹਰ ਕਵੀ ਨੇ ਵੀ ਆਪਣਾ ਕੰਮ ਕਰਨਾ, ਪਾਤਰ ਨੇ ਆਪਣਾ, ਮੋਹਨਜੀਤ ਨੇ ਆਪਣਾ, ਮੈਂ ਅਪਣਾ। ਕਿਸੀ ਨੂੰ ਮਨ੍ਹਾ ਕਰਨ ਨਾਲ ਉਸਦੀ ਸ਼ਾਇਰੀ ਬੰਦ ਨਹੀਂ ਕਰ ਸਕਦੇ ਅਸੀਂ। ਇਹ ਅੱਛੀ ਗੱਲ ਹੈ ਲਿਖਣ ਦਿਓ। ਦੇਹ ਬਾਰੇ ਕੋਈ ਲਿਖਦਾ ਹੈ। ਲਿਖਣ ਦਿਓ ਉਸਨੂੰ। ਤੁਸੀਂ ਕਿਉਂ ਰੋਕਦੇ ਹੋ? ਕੋਈ ਸਮਾਜ ਬਾਰੇ ਲਿਖਦਾ ਉਸਨੂੰ ਲਿਖਣ ਦਿਓ, ਸਾਇੰਸ ਬਾਰੇ ਕੋਈ ਲਿਖਦਾ ਹੈ, ਖਾਣਿਆਂ ਬਾਰੇ ਕੋਈ ਲਿਖਦਾ ਹੈ, ਪਾਣੀ ਬਾਰੇ ਕੋਈ ਲਿਖਦਾ ਹੈ, ਕੁਦਰਤ ਬਾਰੇ ਲਿਖਦਾ ਹੈ ਲਿਖਣ ਦਿਓ। ਪੰਜਾਬੀ ਸ਼ਾਇਰੀ ਦੀ ਟਰੈਜਡੀ ਹੀ ਇਹ ਹੈ ਕਿ ਅਸੀਂ ਕੇਵਲ ਦੋ ਗੱਲਾਂ ਬਾਰੇ ਹੀ ਲਿਖ ਰਹੇ ਹਾਂ - ਰੋਟੀ ਬਾਰੇ ਅਤੇ ਲਿੰਗ ਭੁੱਖ ਬਾਰੇ। ਹੋਰ ਕੋਈ ਗੱਲ ਹੀ ਨਹੀਂ ਕਰ ਰਹੇ। ਕਿਉਂਕਿ ਰੋਕਾਂ ਲਾਈਆਂ ਹੋਈਆਂ ਹਨ। ਬਈ ਤੁਸੀਂ ਕੌਣ ਹੁੰਦੇ ਹੋ ਕਹਿਣ ਵਾਲੇ ਕਿ ਇਹ ਠੀਕ ਨਹੀਂ? ਉਹ ਠੀਕ ਨਹੀਂ? ਸਮੇਂ ਨੇ ਆਪਣੇ ਆਪ ਹੀ ਨਿਸ਼ਚਿਤ ਕਰ ਦੇਣਾ ਕਿ ਕੋਈ ਗੱਲ ਠੀਕ ਹੈ ਜਾਂ ਕਿ ਨਹੀਂ? ਮਾੜਾ ਸਾਹਿਤ ਆਪਣੇ ਆਪ ਹੀ ਡਿੱਗ ਪੈਂਦਾ। ਅਸੀਂ ਇਸ ਫਿਕਰ ਵਿੱਚ ਹੀ ਸਾਹਿਤ ਨੂੰ ਪ੍ਰਫੁੱਲਿਤ ਨਹੀਂ ਹੋਣ ਦੇ ਰਹੇ। ਹਾਂ, ਕਵਿਤਾ ਦਾ ਅਨੈਲੇਸਿਜ਼ ਹੋਣਾ ਚਾਹੀਦਾ। ਜਰੂਰ। ਪਰ ਕਵਿਤਾ ਦਾ ਰਚਨਾ ਦਾ ਐਨੇਲੇਸਿਜ਼। ਪੰਜਾਬੀ ਵਿਚ ਬੰਦੇ ਤੇ ਸੰਬੰਧਾਂ ਦੇ ਆਧਾਰ ਤੇ ਰਚਨਾ ਦਾ ਮੁਲਾਂਕਣ ਕਰਨ ਦਾ ਰੁਝਾਨ ਵਧ ਰਿਹਾ ਹੈ ਜੋ ਅੱਛੀ ਰਚਨਾ ਅਤੇ ਕਵੀ ਦੋਹਾਂ ਲਈ ਘਾਤਕ ਹੈ। ਅਸੀਂ ਅਜੇ ਤਕ ਹਿੰਦੋਸਤਾਨ ਪੱਧਰ ਤੇ ਵੀ ਕਵਿਤਾ ਨਹੀਂ ਲਜਾ ਸਕੇ ਵਿਸ਼ਵ ਪੱਧਰ ਤਾਂ ਅਗਲੇਰੀ ਗੱਲ ਹੈ। ਸਾਡੇ ਕੋਲ ਤਾਂ ਕੋਈ ਟੈਗੋਰ ਵੀ ਨਹੀਂ ਹੈ। ਨਾ ਅਗੇਯ। ਤੰਗ ਦਾਇਰਿਆਂ ਚ ਰਚਨਾ ਦਾ ਪਾਸਾਰ ਨਹੀਂ ਹੁੰਦਾ। ਤੁਸੀਂ ਦੇਖੋ ਕਿ ਦੁਨੀਆਂ ਵਿੱਚ ਕਿੰਨੀ ਤਰ੍ਹਾਂ ਦੀ ਸ਼ਾਇਰੀ ਲਿਖੀ ਜਾ ਰਹੀ ਹੈ। ਅਸੀਂ ਰੋਟੀ ਤੇ ਬੋਟੀ , ਸਿਰਫ ਦੋ ਕਿਸਮ ਦੀ ਸ਼ਾਇਰੀ ਲਿਖ ਉਸੇ ਨੂੰ ਹੀ ਰਗੜਾ ਲਗਾਣ ਬੈਠੇ ਹੋਏ ਹਾਂ। ਇਹ ਕਵਿਤਾ ਦੀ ਜੁਗਾਲੀ ਹੈ। ਕਵਿਤਾ ਦੀ ਪ੍ਰਫੁੱਲਤਾ ਲਈ ਲੋੜ ਹੈ ਅਸੀਂ ਨਵੇਂ ਲਿਖਣ ਵਾਲੇ ਹਨ ਜੋ ਉਨ੍ਹਾਂ ਨੂੰ ਖੁੱਲ੍ਹ ਦਈਏ ਕਿ ਤੁਹਾਨੂੰ ਜੋ ਚੰਗਾ ਲੱਗਦਾ ਹੈ ਲਿਖੋ - ਸੈਕਸ, ਖੇਡਾਂ, ਜੰਗ, ਅਤੰਕ - ਕਿਸੇ ਵੀ ਵਿਸ਼ੇ ਬਾਰੇ ਲਿਖੋ। ਪਰ ਬੇਹਤਰ ਲਿਖੋ। ਇਸ ਤਰ੍ਹਾਂ ਸਾਹਿਤ ਦੇ ਨਵੇਂ ਨਵੇਂ ਰੂਪ ਸਾਹਮਣੇ ਆਉਣਗੇ।।ਕੈਨੇਡਾ ਆ ਕੇ ਮੈਂ ਅਨੇਕ ਫਿਲਮਾਂ ਦੇਖੀਆਂ। ਨਵੀਆਂ ਨਵੀਆਂ ਗੱਲਾਂ, ਨਵੇਂ ਨਵੇਂ ਵਿਸ਼ੇ। ਅਸੀਂ ਸੋਚ ਵੀ ਨਹੀਂ ਸਕਦੇ। ਕਨੇਡਾ, ਅਮਰੀਕਾ ਆ ਕੇ ਵੀ ਅਸੀਂ ਬੈਠੇ ਆਪੋ ਆਪਣੇ ਘੁਰਨਿਆਂ ਵਿਚ ਈ ਹਾਂ। ਅਸੀਂ ਪੰਜਾਬੀ ਫਿਲਮਾਂ ਵਿੱਚ ਅਜੇ ਵੀ ਘਸੀਆ ਪਿਟੀਆਂ ਗੱਲਾਂ ਹੀ ਕਰੀ ਜਾ ਰਹੇ ਹਾਂ। ਡਰਾਮੇ ਵਿੱਚ ਵੀ ਉੱਥੇ ਹੀ ਖੜ੍ਹੇ ਹਾਂ। ਸਾਨੂੰ ਸਮਝ ਕਦੋਂ ਆਵੇਗੀ? ਜੇ ਰੋਕਾਂ ਲਗਾਈ ਰੱਖਾਂਗੇ ਤਾਂ ਕਦੀ ਵੀ ਸਮਝ ਨਹੀਂ ਆਉਣੀ !

ਅੱਜ ਕੱਲ੍ਹ ਤੁਸੀਂ ਕਦੀ ਕੈਨੇਡਾ ਅਤੇ ਕਦੀ ਇੰਡੀਆ ਵਿੱਚ ਹੁੰਦੇ ਹੋ? ਤੁਹਾਡੇ ਅੱਜ ਕੱਲ੍ਹ ਕਿਹੋ ਜਿਹੇ ਰੁਝੇਵੇਂ ਹਨ?

ਮੈਂ ਸਭ ਤੋਂ ਵੱਡਾ ਸਾਹ ‘ਦੂਰ ਦਰਸ਼ਨ’ ਦੀ ਨੌਕਰੀ ਛੱਡ ਕੇ ਲਿਆ। ਨੌਕਰੀ ਛੱਡਣ ਤੋਂ ਬਾਹਦ ਮੈਨੂੰ ਮਹਿਸੂਸ ਹੋਇਆ ਕਿ ਮੈਂ ਐਵੇਂ ਹੀ ਫਸਿਆ ਰਿਹਾ ਏਨੀ ਦੇਰ। ਮੈਨੂੰ ਪਹਿਲਾਂ ਹੀ ਆਪਣਾ ਕੰਮ ਸ਼ੁਰੂ ਕਰ ਦੇਣਾ ਚਾਹੀਦਾ ਸੀ। ਹਾਂਲਾਂ ਕਿ ਮੇਰਾ ਕੰਮ ਮੇਰੇ ਸੁਭਾਅ ਮੂਜਬ ਸੀ। ਪਰ ਦਫਤਰੀ ਤੰਤਰ ਤੇ 10 ਤੋਂ 5 ਦਾ ਚੱਕਰ ਬਹੁਤ ਭੈੜਾ ਸੀ। ਹੁਣ ਮੈਂ ਆਪਣੀ ਮਨ ਮਰਜ਼ੀ ਨਾਲ ਪੜ੍ਹ ਵੀ ਰਿਹਾ ਹਾਂ, ਲਿਖ ਵੀ ਰਿਹਾ ਹਾਂ, ਫਰੀ ਲਾਂਸਿਗ ਵਿੱਚ ਫਿਲਮਾਂ ਵੀ ਬਣਾ ਰਿਹਾ ਹਾਂ। ਕੁਝ ਕਿਤਾਬਾਂ ਦਾ ਅਨੁਵਾਦ ਵੀ ਕਰ ਰਿਹਾ ਹਾਂ, ਕੁਝ ਯੂਨੀਵਰਸਿਟੀਆਂ ਲਈ ਵੀ ਕੰਮ ਕਰ ਰਿਹਾ ਹਾਂ। ਸ਼ਿਵ ਦੀ ਲਾਈਫ ਬਾਰੇ ਫਿਲਮ ਬਣਾ ਰਿਹਾ ਹਾਂ। ਕਨੇਡਾ ਚ ਮੈਂ ਗਦਰ ਲਹਿਰ ਬਾਰੇ ਦਸਤਾਵੇਜ਼ੀ ਫਿਲਮ ਕੀਤੀ। ਇਕ ਟੈਲੀ ਫਿਲਮ ਕਰ ਰਿਹਾ ਹਾਂ। ਇਕ ਅੱਛੀ ਪੰਜਾਬੀ ਫੀਚਰ ਫਿਲਮ ਬਣਾਉਣ ਦਾ ਖਿਆਲ ਲਗਾਤਾਰ ਤੰਗ ਕਰ ਰਿਹਾ ਹੈ। ਇਕ ਨਾਵਲ ਲਿਖ ਰਿਹਾ ਹਾਂ, ਇਕ ਕਿਤਾਬ ਵਾਰਤਕ ਦੀ ਛਪਣ ਲਈ ਤਿਆਰ ਹੈ। ਇਕ ਕਿਤਾਬ ਨਾਮਵਰ ਪੰਜਾਬੀ ਲੇਖਕਾਂ ਨਾਲ ਮੁਲਾਕਾਤਾਂ ਦੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਛਪ ਰਹੀ ਹੈ। ਸਾਹਿਤ ਅਕਾਡਮੀ ਨੇ ਹੁਣੇ ਪਾਬਲੋ ਨੈਰੂਦਾ ਦੀਆਂ ਕਵਿਤਾਂਵਾਂ ਦਾ ਮੇਰਾ ਅਨੁਵਾਦ ਛਾਪਿਆ ਹੈ। ਕਵਿਤਾ ਤਾਂ ਹਮੇਸ਼ਾ ਨਾਲ ਹੈ। ਸੋ ਕਨੇਡਾ ਔਰ ਨੋ ਕਨੇਡਾ, ਕੰਮ ਜਾਰੀ ਹੈ। ਰਾਹੇ ਫੈਜ਼ ਹੈ ਦਰ ਬਦਰ ਮੰਜਿ਼ਲ…

ਜਸਵੰਤ ਦੀਦ, ਮੁਲਾਕਾਤ ਦੇ ਅੰਤ ਉੱਤੇ ਕੋਈ ਹੋਰ ਗੱਲ ਕਹਿਣੀ ਚਾਹੋ ਤਾਂ ਜ਼ਰੂਰ ਕਹੋ?

ਰਚਨਾ ਨਾਲ ਹੀ ਖੇੜਾ ਹੈ। ਖਿੜੇ ਪਏ ਹਾਂ। ਪਰ ਉਦਾਸੀ ਪਿੱਛਾ ਨਹੀਂ ਛੱਡਦੀ। ਜਦ ਉਦਾਸੀ ਖ਼ਤਮ ਹੋ ਗਈ ਸਮਝੋ ਰਚਨਾ ਖ਼ਤਮ।
 

Sukhinder
Editor : SANVAD
Box 67089, 2300 Yonge St।
Toronto ON M4P 1E0 Canada
Tel। (416) 858-7077
poet_sukhinder@hotmail।com

੦੭/੧੧/੨੦੧੪

 

ਮੁਲਾਕਾਤ :
ਜਸਵੰਤ ਦੀਦ
ਸੁਖਿੰਦਰ, ਕਨੇਡਾ
ਜਨਮ ਦਿਵਸ 30 ਅਗਸਤ2014 ਮੌਕੇ ਵਿਸ਼ੇਸ਼
ਪੰਜਾਬੀਅਤ ਦੇ ਚਾਨਣ ਮੁਨਾਰੇ ਭਾਈ ਕਾਨ੍ਹ ਸਿੰਘ ਨਾਭਾ
ਡਾ. ਰਵਿੰਦਰ ਕੌਰ ਰਵੀ, ਪਟਿਆਲਾ
ਭਾਰਤ ਦੀ ਪ੍ਰਾਚੀਨ ਸਾਹਿਤਕ ਪਰੰਪਰਾ: ਟੀਕਾਕਾਰੀ
ਡਾ. ਜਗਮੇਲ ਸਿੰਘ ਭਾਠੂਆਂ, ਨਵੀਂ ਦਿੱਲੀ
ਕਵਿਤਾ ਤੇ ਕਵੀ ਕੈਸਾ ਹੋਵੇ
ਰਵੇਲ ਸਿੰਘ ਇਟਲੀ
ਹਵਾ ਦੇ ਉਲਟ ਰੁਖ ਪ੍ਰਵਾਜ਼ ਭਰਦਾ ਹਿਰਦੇਪਾਲ - - ਮੇਰਾ ਬਿਹਤਰੀਨ ਪਾਤਰ
ਦਰਸ਼ਨ ਸਿੰਘ ਧੀਰ, ਯੂ ਕੇ
ਮਹਿਰਮ ਸਾਹਿਤ ਸਭਾ ਦੀ ਮਾਸਿਕ ਇਕਤਰਤਾ
ਮਲਕੀਅਤ ਸਿੰਘ “ਸੁਹਲ”, ਪੰਜਾਬ
ਸਾਹਿਤ ਦਾ ਮਨੁੱਖ ਤੇ ਸਮਾਜ ਨਾਲ ਸੰਬੰਧ
ਡਾ. ਰਵਿੰਦਰ ਕੌਰ ‘ਰਵੀ’, ਪਟਿਆਲਾ
ਮਹਿਰਮ ਸਾਹਿਤ ਸਭਾ ਨਵਾਂ ਸ਼ਾਲ੍ਹਾ (ਗੁਰਦਾਸਪੁਰ) ਦੀ ਚੋਣ
ਮਲਕੀਅਤ ਸਿੰਘ “ਸੁਹਲ”, ਪੰਜਾਬ
ਯੂ. ਬੀ. ਸੀ. ਵਲੋਂ ਸੁਰਜੀਤ ਕਲਸੀ ਨੂੰ ਸਮੁੱਚੀ ਸਾਹਿਤਕ ਰਚਨਾ ਲਈ ਇਨਾਮ
ਸੁਖਵੰਤ ਹੁੰਦਲ, ਕਨੇਡਾ
ਡਾਕਟਰ ਰਣਧੀਰ ਸਿੰਘ ਚੰਦ ਨਾਲ ਸਾਥੀ ਲੁਧਿਆਣਵੀ ਦੀ ਮੁਲਾਕਾਤ
ਸਾਥੀ ਲੁਧਆਣਵੀ, ਲੰਡਨ
ਮਸ਼ਹੂਰ ਫਿਲਮਸਾਜ਼ ਤੇ ਪਤਰਕਾਰ ਖਵਾਜ ਅਹਿਮਦ ਅਬਾਸ ਨਾਲ ਚਲਦਿਆਂ
ਐਸ ਬਲਵੰਤ, ਬਰਤਾਨੀਆ
ਪੰਜਾਬੀ ਫਿਲਮ ਐਵਾਰਡ 2014 ਲਈ ਨਾਮਜ਼ਦ ਹੋਏ
ਜੱਗੀ ਕੁੱਸਾ ਨੂੰ ‘ਉੱਤਮ ਸੰਵਾਦ ਲੇਖਕ’ ਦਾ ਸਨਮਾਨ ਦਿਵਾਉਣ ‘ਚ ਸਾਥ ਦੇਈਏ
ਮਨਦੀਪ ਖੁਰਮੀ ਹਿੰਮਤਪੁਰਾ
ਬਹੁ-ਭਾਸ਼ਾਵੀ ਪ੍ਰਸਿੱਧ ਲੇਖਕ: ਕਰਤਾਰ ਸਿੰਘ ਦੁੱਗਲ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਅੰਮ੍ਰਿਤ ਕੌਰ ਤੋਂ ਅੰਮ੍ਰਿਤਾ ਪ੍ਰੀਤਮ ਅਤੇ ਅੰਮ੍ਰਿਤਾ ਇਮਰੋਜ ਤੱਕ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਸ਼ਬਦਾਂ ਦਾ ਸ਼ਾਹ ਸਿਕੰਦਰ ਸੀ: ਸਾਹਿਰ ਲੁਧਿਆਣਵੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਪੰਜਾਬੀ ਸਾਹਿਤ ਕਲਾ ਕੇਂਦਰ ਯੂ ਕੇ ਵਲ੍ਹੋਂ ਸਰਦਾਰ ਪੰਛੀ ਦਾ ਸੁਆਗ਼ਤ
ਸਾਥੀ ਲੁਧਿਆਣਵੀ, ਲੰਡਨ
ਕਲਾ ਕੇਂਦਰ ਟੋਰਾਂਟੋ ਵਲੋਂ ਨਾਵਲ ਸਮੁੰਦਰ ਮੰਥਨ ਅਤੇ ਕਿੱਟੀ ਮਾਰਸ਼ਲ ਤੇ ਸਫਲ ਗੋਸ਼ਟੀ
ਮੇਜਰ ਮਾਂਗਟ, ਟੋਰਾਂਟੋ
ਸਮਾਜਕ ਰਿਸ਼ਤਿਆਂ ਦੀ ਉਥਲ ਪੁਥਲ ਦੀ ਕਵਿਤਰੀ - ਬਲਵੀਰ ਕੌਰ ਢਿਲੋਂ
ਉਜਾਗਰ ਸਿੰਘ, ਪੰਜਾਬ
‘ਹੱਕ ਲਈ ਲੜਿਆ ਸੱਚ’ ਨਾਵਲ ਲਈ ਅਨਮੋਲ ਕੌਰ ਦਾ ਸਨਮਾਨ
ਲੋਕ ਲਿਖਾਰੀ ਉੱਤਰੀ ਸਭਾ ਕੈਨੇਡਾ
  ਬੀਬੀ ਰਾਜਿੰਦਰ ਕੌਰ ਦਾ ਵਿਛੋੜਾ
  ਅਜ਼ੀਮ ਸ਼ੇਖ਼ਰ, ਲੰਡਨ

dasuhaਸਾਹਿਤ ਸਭਾ ਦਸੂਹਾ ਗੜ੍ਹਦੀਵਾਲਾ (ਰਜ਼ਿ) ਵੱਲੋਂ ਸਨਮਾਨ ਸਮਾਰੋਹ ਆਯੋਜਿਤ
ਏ।ਐਸ।ਮਠਾਰੂ, ਦਸੂਹਾ

ajitਪ੍ਰਸਿੱਧ ਲੇਖ਼ਕਾ ਅਜੀਤ ਕੌਰ ਨਾਲ਼ ਇਕ ਇੰਟਰਵਿਊ/ਗ਼ੁਫ਼ਤਗ਼ੂ
ਡਾ।ਸਾਥੀ ਲੁਧਿਆਣਵੀ-ਲੰਡਨ
IFFI‘ਅੰਨੇ ਘੋੜੇ ਦਾ ਦਾਨ’ ਰਾਹੀਂ ਅੰਤਰਰਾਸ਼ਟਰੀ ਸਰਵੋਤਮ ਫ਼ਿਲਮ ਪੁਰਸਕਾਰ ‘ਗੋਲਡਨ ਪੀਕੌਕ’ ਨੇ ਪੰਜਾਬੀਆਂ ਦੇ ਵਿਹੜੇ ’ਚ ਪੈਲ ਪਾਈ - 43ਵਾਂ ਅੰਤਰਰਾਸ਼ਟਰੀ ਫ਼ਿਲਮ ਫ਼ੈਸਟੀਵਲ (ਇਫ਼ੀ) - ਡਾ. ਪਰਮਿੰਦਰ ਸਿੰਘ ਤੱਗੜ , ਪਟਿਆਲਾ ਕਵਿਤਾ ਦੀ ਇਕ ਆਪਣੀ ਵਿਲੱਖਣ ਭਾਸ਼ਾ ਹੁੰਦੀ ਹੈ
ਜਰਨੈਲ ਸਿੰਘ, ਸਰੀ, ਕਨੇਡਾ
sohanਗਿਆਨੀ ਸੋਹਣ ਸਿੰਘ ਸੀਤਲ
ਪ੍ਰੋ. ਸ਼ਮਸ਼ੇਰ ਸਿੰਘ ਸੰਧੂ
ravinderਰਵਿੰਦਰ ਰਵੀ ਦੇ ਕਾਵਿ-ਨਾਟਕ: “ਚੱਕ੍ਰਵਯੂਹ ਤੇ ਪਿਰਾਮਿਡ” ਦਾ ਭਾਰਤ ਵਿਚ ਮੰਚਨ
ਮਨਜੀਤ ਮੀਤ
kavishri6 ਜੂਨ ਬਰਸੀ’ਤੇ ਵਿਸ਼ੇਸ਼
ਪੰਜਾਬੀ ਕਵੀਸ਼ਰੀ ਦਾ ਸ਼ਾਹ ਸਵਾਰ; ਬਾਬੂ ਰਜਬ ਅਲੀ
ਰਣਜੀਤ ਸਿੰਘ ਪ੍ਰੀਤ
kaviਜਰਮਨੀ ਦੇ ਅੰਤਰਰਾਸ਼ਟਰੀ ਕਵੀ ਦਰਬਾਰ ਵਿੱਚ ਰੰਗਦਾਰ ਸੋਵੀਨਰ ਰਲੀਜ ਕੀਤਾ ਗਿਆ
ਜਸਪਾਲਸਿੰਘ ਸਿੱਧੂ
afzalਨਿਬੰਧ :
ਅਫ਼ਜ਼ਲ ਸਾਹਿਰ ਦੀ ਸ਼ਾਇਰੀ : ਨਵੀਂ ਚੇਤਨਾ ਅਤੇ ਪੁਰਾਤਨ ਕਾਵਿ ਰੂਪਾਂ ਦਾ ਸੁਮੇਲ
ਸੁਖਿੰਦਰ
duggalਪੰਜਾਬੀ ਦੇ ਪ੍ਰਸਿੱਧ ਲੇਖਕ ਕਰਤਾਰ ਸਿੰਘ ਦੁੱਗਲ ਨਹੀਂ ਰਹੇ - ਕੱਲ੍ਹ ਹੋਵੇਗੀ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ
ਰਣਜੀਤ ਸਿੰਘ ਪ੍ਰੀਤ
nachatarਨਿਬੰਧ
ਨਛੱਤਰ ਸਿੰਘ ਗਿੱਲ : ਆਜ਼ਾਦੀ ਲਈ ਤੜਪ ਅਤੇ ਮੁਸੀਬਤਾਂ ਦਾ ਝੱਖੜ
ਸੁਖਿੰਦਰ
tejaਸ਼੍ਰੋਮਣੀ ਸਾਹਿਤਕਾਰ: ਪ੍ਰਿੰਸੀਪਲ ਤੇਜਾ ਸਿੰਘ
ਰਣਜੀਤ ਸਿੰਘ ਪ੍ਰੀਤ
panjabiਪੰਜਾਬੀ ਦੇ ਚਮਤਕਾਰੀ ਲੇਖਕ
ਬਲਰਾਜ ਸਿੱਧੂ, ਯੂ. ਕੇ
Pattayਝੱੜ ਰਹੇ ਪੱਤੇ
ਨਿਸ਼ਾਨ ਰਾਠੌਰ ‘ਮਲਿਕਪੁਰੀ’

kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2008, 5abi।com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)