ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi।com  ਸ਼ਬਦ ਭਾਲ

ਪ੍ਰਵਾਸੀ ਪੰਜਾਬੀ ਸ਼ਾਇਰੀ ਦਾ ਮਾਣ : ਸੁਖਿੰਦਰ
ਕੰਵਲਦੀਪ ਸੈਣੀ, ਕੂਰੂਕਸ਼ੇਤਰ, ਹਰਿਆਣਾ

ਸੁਖਿੰਦਰ

 ਮੁਲਾਕਾਤ, ਸੋਨੀਆ, ਖੋਜਾਰਥਣ, MDRC
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ

ਸੁਖਿੰਦਰ ਨੂੰ ਸ਼ਾਇਦ ਕਨੇਡਾ ਵਿਚ ਐਨੇ ਲੋਕ ਨਾ ਜਾਣਦੇ ਹੋਣ ਜਿੰਨੇ ਕੇ ਪੰਜਾਬ ਵਿੱਚ ਜਾਣਦੇ ਹਨ। ਭੌਤਿਕ ਵਿਗਿਆਨ ਦੇ ਵਿਸ਼ੇ ਤੋਂ ਆਪਣੀ ਲਿਖਤ ਦੀ ਸ਼ੁਰੂਆਤ ਕਰਨ ਵਾਲਾ ਸੁਖਿੰਦਰ ਅੱਜ ਪ੍ਰਵਾਸੀ ਪੰਜਾਬੀ ਸਾਹਿਤ ਵਿਚ ਨਾਮਵਰ, ਚਰਚਿਤ ਲੇਖਕ ਅਤੇ ਆਲੋਚਕ ਹੈ। ਘਰ ਵਿਚ ਸਾਹਿਤਕ ਮਾਹੌਲ ਹੋਣ ਸਦਕਾ ਉਸਦੀ ਰੁਚੀ ਇੱਕ ਭੌਤਿਕ ਵਿਗਿਆਨੀ ਲੇਖਕ ਹੋਣ ਤੋਂ ਪੰਜਾਬੀ ਲੇਖਕ ਬਨਣ ਵੱਲ ਆ ਗਈ। ਸੁਖਿੰਦਰ ਦੇ ਆਪਣੇ ਸ਼ਬਦਾਂ ਅਨੁਸਾਰ ਤੁਹਾਡੇ ਅੰਦਰ ਕੁਝ ਵੀ ਕਰਨ ਦੀ ਚਾਹ ਚਾਹੀਦੀ ਹੈ। ਫੇਰ ਰਸਤੇ ਆਪਣੇ ਆਪ ਬਣ ਜਾਂਦੇ ਹਨ। ਸੁਖਿੰਦਰ ਇੱਕ ਬਹੁ-ਪਾਸਾਰੀ ਲੇਖਕ ਹੈ, ਜਿਸਨੇ ਵੱਖ-ਵੱਖ ਵਿਧਾਵਾਂ ਤੇ ਲਿਖਕੇ ਆਪਣੀ ਕਾਰਗੁਜ਼ਾਰੀ ਦਾ ਕਾਰਵਾਂ ਪੇਸ਼ ਕੀਤਾ ਹੈ। ਪ੍ਰਵਾਸ ਦੀ ਧਰਤੀ ਤੇ ਰਹਿੰਦਿਆਂ ਵੀ ਸੁਖਿੰਦਰ ਨੇ ਪੰਜਾਬੀ ਮਾਂ ਬੋਲੀ ਦੀ ਤਨ, ਮਨ, ਧਨ ਨਾਲ ਸੇਵਾ ਕੀਤੀ। ਸੁਖਿੰਦਰ ਦੀ ਸ਼ਾਇਰੀ ਵਿਚ ਵਿਦਰੋਹੀ ਸੁਰ ਦੀ ਪ੍ਰਧਾਨਤਾ ਹੈ। ਉਹ ਜੋ ਵੀ ਲਿਖਦਾ ਬੇਖੌਫ਼ ਹੋ ਕੇ ਲਿਖਦਾ ਹੈ। ਉਸਦੀ ਸ਼ਾਇਰੀ ਸਮੇਂ ਦੇ ਉਸ ਯਥਾਰਥ ਦੀ ਪੇਸ਼ਕਾਰੀ ਕਰਦੀ ਹੈ। ਜਿਸ ਵਿਚ ਆਮ ਮਨੁੱਖ ਦਾ ਵਜੂਦ ਖਤਮ ਹੋ ਚੁੱਕਾ ਹੈ। ਸ਼ਾਇਰ ਸਿਰਫ ਸਮੇਂ ਦਾ ਹਾਣੀ ਹੋਕੇ ਇਹਨਾਂ ਦਾ ਦਰਦ ਹੀ ਨਹੀਂ ਬਿਆਨਦਾ, ਸਗੋਂ ਲੋਕਾਂ ਵਿਚ ਇਨਕਲਾਬੀ ਸੁਰ ਭਰਦੈ ਅਤੇ ਇਨ੍ਹਾਂ ਦੱਬੇ ਲਤਾੜੇ ਮਨੁੱਖਾਂ ਦੇ ਨਾਲ ਖਲੋਤਾ ਨਜ਼ਰੀ ਪੈਂਦਾ ਹੈ। ਪਿਛਲੇ ਦਿਨੀਂ ਕਨੇਡਾ ਤੋਂ ਭਾਰਤ ਆਏ ਸ਼ਾਇਰ ਸੁਖਿੰਦਰ ਨੂੰ ਮਿਲਣ ਦਾ ਮੌਕਾ ਮਿਲਿਆ। ਉਸਦੀ ਜ਼ਿੰਦਗੀ ਦੇ ਪੰਨਿਆਂ ਨੂੰ ਫਰੋਲਣ ਅਤੇ ਉਸਦੀ ਸ਼ਾਇਰੀ ਦੀ ਸਿਰਜਣਾ ਬਾਰੇ ਗਲਬਾਤ ਕਰਨ ਦਾ ਮੌਕਾ ਮਿਲਿਆ। ਗੱਲਬਾਤ ਦੇ ਕੁਝ ਅੰਸ਼ ਹਾਜਿ਼ਰ ਹਨ:

? ਕੀ ਸਾਹਿਤ ਜਗਤ ਵਿਚ ਲੋਕ ਤੁਹਾਨੂੰ ਸੁਖਿੰਦਰ ਵਜੋਂ ਹੀ ਜਾਣਦੇ ਹਨ?
ਮੈਂ ਸਾਹਿਤ ਜਗਤ ਵਿਚ ਪਿਛਲੇ 40 ਕੁ ਵਰ੍ਹਿਆਂ ਤੋਂ ਜੁੜਿਆ ਹੋਇਆ ਹਾਂ। ਮੈਨੂੰ ਮੇਰੇ ਪਾਠਕ, ਸਰੋਤੇ, ਆਲੋਚਕ, ਵਿਦਵਾਨ, ਸਾਹਿਤਕਾਰ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਤੇ ਸੁਖਿੰਦਰ ਵਜੋਂ ਹੀ ਜਾਣਦੇ ਹਨ।

? ਸੁਖਿੰਦਰ ਜੀ, ਆਪਣੇ ਜਨਮ ਅਤੇ ਪਰਿਵਾਰਕ ਪਿਛੋਕੜ ਬਾਰੇ ਦੱਸੋ?
ਮੇਰਾ ਜਨਮ 1947 ਵਿਚ ਅੰਮ੍ਰਿਤਸਰ ਸ਼ਹਿਰ ਵਿਚ ਹੋਇਆ। ਮੇਰੇ ਜਨਮ ਤੋਂ ਬਾਅਦ 1947 ਵਿਚ ਮੇਰੇ ਮਾਤਾ-ਪਿਤਾ ਜੀ ਤੇ ਭਰਾ ਹੋਰੀਂ ਅੰਬਾਲਾ ਵਿਖੇ ਆਕੇ ਰਹਿਣ ਲਗ ਪਏ। ਮੇਰੇ ਪਰਿਵਾਰ ਦਾ ਮਾਹੌਲ ਬੜਾ ਸਾਹਿਤਕ ਸੀ। ਪੰਜਾਬੀ ਸਾਹਿਤ ਜਗਤ ਦੀਆਂ ਮੰਨੀਆਂ-ਪ੍ਰਮੰਨੀਆਂ ਹਸਤੀਆਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਸੀ। ਮੇਰੇ ਪਿਤਾ ਜੀ ਕਵੀ ਤੇ ਕਹਾਣੀਕਾਰ ਸਨ। ਮੇਰੇ ਮਾਤਾ ਜੀ ਲਾਹੌਰ (ਪਾਕਿਸਤਾਨ) ਦੇ ਇੱਕ ਸਕੂਲ ਵਿੱਚ ਸੰਸਕ੍ਰਿਤ ਪੜ੍ਹਾਂਦੇ ਰਹੇ ਸਨ ਤੇ ਮੇਰੇ ਦੋ ਭਰਾ ਸਤਿੰਦਰ ਸਿੰਘ ਨੂਰ ਅਤੇ ਗੁਰਭਗਤ ਸਿੰਘ ਆਲੋਚਕ ਅਤੇ ਲੇਖਕ ਵਜੋਂ ਪੰਜਾਬੀ ਸਾਹਿਤ ਜਗਤ ਵਿਚ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਤੇ ਜਾਣੇ ਪਹਿਚਾਣੇ ਜਾਂਦੇ ਹਨ।

? ਵਿਗਿਆਨੀ ਲੇਖਕ ਹੁੰਦਿਆਂ ਹੋਇਆਂ ਵੀ ਤੁਸੀਂ ਪੰਜਾਬੀ ਲੇਖਕ ਬਣਨ ਦਾ ਰਾਹ ਕਿਵੇਂ ਚੁਣਿਆ?
ਬੇਸ਼ਕ ਮੈਂ ਸ਼ੁਰੂਆਤ ਵਿਗਿਆਨਕ ਰਚਨਾਵਾਂ ਲਿਖਣ ਨਾਲ ਕੀਤੀ ਪਰ ਇਸ ਦਾ ਭਾਵ ਇਹ ਨਹੀਂ ਕੇ ਮੈਂ ਪੰਜਾਬੀ ਸਾਹਿਤ ਨੂੰ ਪੜ੍ਹਿਆ ਹੀ ਨਹੀਂ। ਘਰ ਵਿਚ ਸਾਹਿਤਕ ਮਾਹੌਲ ਹੋਣ ਕਰਕੇ ਮੈਂ ਪੰਜਾਬੀ ਸਾਹਿਤ ਜਗਤ ਨਾਲ ਛੋਟੀ ਉਮਰ ਤੋਂ ਹੀ ਜੁੜ ਗਿਆ ਸੀ। ਮੇਰੇ ਪਿਤਾ ਜੀ ਮੁਸ਼ਾਇਰਿਆਂ, ਕਵੀ ਦਰਬਾਰਾਂ, ਨਾਟਕ ਮੇਲਿਆਂ ਤੇ ਕਵਾਲੀ ਪ੍ਰੋਗ੍ਰਾਮਾਂ ਵਿਚ ਮੈਨੂੰ ਹਮੇਸ਼ਾ ਆਪਣੇ ਨਾਲ ਲੈਕੇ ਜਾਇਆ ਕਰਦੇ ਸਨ। ਘਰ ਦੀ ਲਾਇਬਰੇਰੀ ਵਿਚ ਆਉਣ ਵਾਲੀਆਂ ਪੰਜਾਬੀ ਸਾਹਿਤ ਨਾਲ ਸਬੰਧਤ ਸਾਰੀਆਂ ਪੁਸਤਕਾਂ ਮੈਂ ਬੜੀ ਨੀਝ ਨਾਲ ਪੜ੍ਹਿਆ ਕਰਦਾ ਸੀ। ਦਿਲ ਵਿੱਚ ਪੰਜਾਬੀ ਨਾਲ ਨੇਹ ਨੇ ਮੈਨੂੰ ਇੱਕ ਵਿਗਿਆਨੀ ਲੇਖਕ ਤੋਂ ਸਾਹਿਤਕ ਲੇਖਕ ਬਣਨ ਵਿਚ ਮੱਦਦ ਕੀਤੀ।

? ਮੁਢਲੀ ਤੇ ਉਚੇਰੀ ਵਿਦਿਆ ਕਿਥੋਂ ਪ੍ਰਾਪਤ ਕੀਤੀ?
ਤਕਰੀਬਨ ਮੇਰੀ ਸਾਰੀ ਪੜ੍ਹਾਈ ਅੰਬਾਲਾ ਕੈਂਟ ਦੇ ਸਕੂਲ, ਕਾਲਜ, ਰਿਜਨਲ ਸੈਟਰ ਤੋਂ ਹੋਈ ਹੈ। ਮੈਂ ਫਾਰੂਕਾ ਖਾਲਸਾ ਸਕੂਲ ਤੋਂ ਮੁਢਲੀ ਸਿਖਿਆ ਪ੍ਰਾਪਤ ਕੀਤੀ। ਬੀ. ਐਸ. ਸੀ (ਵਿਗਿਆਨ) ਐਸ. ਡੀ. ਕਾਲਜ ਤੇ ਐਮ.. (ਇੰਗਲਿਸ਼) ਰਿਜਨਲ ਸੈਂਟਰ ਅੰਬਾਲਾ ਕੈਂਟ ਤੋਂ ਕੀਤੀ। ਐਮ.ਐਸਸੀ. (ਫਿਜਿ਼ਕਸ) ਮੇਰਠ ਯੂਨੀਵਰਸਿਟੀ ਤੋਂ ਕੀਤੀ ਹੈ।

? ਉਚੇਰੀ ਵਿਦਿਆ ਪ੍ਰਾਪਤੀ ਤੋਂ ਬਾਅਦ ਅਧਿਆਪਨ ਹੀ ਕੀਤਾ ਜਾਂ ਕੋਈ ਹੋਰ ਕੰਮਕਾਰ ਵੀ ਕੀਤਾ?
ਮੈਂ ਅਧਿਆਪਨ ਨਹੀਂ ਕੀਤਾ। ਬੇਸ਼ੱਕ ਮੇਰੀ ਨਿਯੁਕਤੀ ਬਤੌਰ ਅੰਗਰੇਜ਼ੀ ਪ੍ਰੋਫ਼ੈਸਰ ਵਜੋਂ ਕਮਲਾ ਨਹਿਰੂ ਮੈਮੋਰੀਅਲ ਕਾਲਜ ਕੈਥਲ ਵਿਖੇ ਹੋਈ। ਇਸ ਤੋਂ ਪਹਿਲਾਂ ਹੀ ਮੇਰਾ ਕਨੇਡਾ ਜਾਣ ਦਾ ਪ੍ਰੋਗ੍ਰਾਮ ਬਣ ਚੁੱਕਾ ਸੀ। ਮੈਂ ਉਸ ਸੀਟ ਤੇ ਇਕ-ਦੋ ਮਹੀਨੇ ਲਈ ਨਿਯੁਕਤ ਹੋ ਕੇ ਕਿਸੇ ਹੋਰ ਦੀ ਰੋਜ਼ੀ ਤੇ ਲੱਤ ਨਹੀਂ ਸੀ ਮਾਰਨੀ ਚਾਹੁੰਦਾ। ਇਸ ਲਈ ਮੈਂ ਉਥੇ ਨਿਯੁਕਤ ਨਾ ਹੋ ਕੇ 1975 ਵਿਚ ਕਨੇਡਾ ਚਲਾ ਗਿਆ।

? ਆਮ ਕਿਹਾ ਜਾਂਦਾ ਹੈ ਕੇ ਹਰੇਕ ਸ਼ਖਸੀਅਤ ਦੀ ਉਸਾਰੀ ਵਿਚ ਉਸਦੇ ਮਾਪਿਆਂ ਅਤੇ ਜਾਣ ਪਹਿਚਾਣ ਵਾਲੇ ਲੋਕਾਂ ਦਾ ਹੱਥ ਹੁੰਦਾ ਹੈ। ਤੁਸੀ ਇਸ ਵਿਚਾਰ ਨਾਲ ਕਿਥੋਂ ਤਕ ਸਹਿਮਤ ਹੋ?
ਸਾਹਿਤ ਦੀ ਗੁੜ੍ਹਤੀ ਮੈਨੂੰ ਪਰਿਵਾਰ ਵਿਚੋਂ ਮਿਲੀ ਹੈ। ਮੇਰੀ ਆਪਣੀ ਮਿਹਨਤ ਨਾਲ ਮੈਂ ਆਪਣੇ ਪਰਿਵਾਰ ਦੇ ਨਕਸ਼ੇ ਕਦਮ ਤੇ ਚੱਲਦਿਆਂ ਪੰਜਾਬੀ ਸਾਹਿਤ ਜਗਤ ਵਿਚ ਪਹਿਚਾਣ ਬਣਾਈ ਹੈ। ਪਰ ਮੇਰੇ ਪਰਿਵਾਰ ਦੇ ਸਾਹਿਤਕ ਮਾਹੌਲ ਦਾ ਅਸਰ ਤਾਂ ਮੇਰੇ ਤੇ ਹੋਣਾ ਸੁਭਾਵਿਕ ਹੀ ਸੀ। ਇਸ ਲਈ ਮੇਰੀ ਸ਼ਖਸੀਅਤ ਦੀ ਉਸਾਰੀ ਵਿਚ ਮੇਰਾ ਪਰਿਵਾਰ ਮੇਰਾ ਰੋਲ ਮਾਡਲ ਰਿਹਾ ਹੈ।

? ਕਵਿਤਾ ਤੁਹਾਨੂੰ ਵਿਰਾਸਤ ਵਿਚ ਮਿਲੀ ਹੈ। ਕੀ ਇਹ ਸੱਚ ਹੈ ਕਿ ਕਵਿਤਾ ਕਵੀ ਨੂੰ ਉਤਰਦੀ ਹੈ ਜਾਂ ਕਿ ਹਰ ਕੋਈ ਕਵਿਤਾ ਲਿਖ ਸਕਦਾ ਹੈ?
ਮੈਂ ਇਸ ਗੱਲ ਵਿਚ ਯਕੀਨ ਨਹੀਂ ਰੱਖਦਾ ਕੇ ਕਵਿਤਾ ਕਵੀ ਨੂੰ ਉਤਰਦੀ ਹੈ। ਇਹ ਕੋਈ ਇਲਹਾਮ ਨਹੀਂ ਹੁੰਦਾ। ਰੱਬ ਨੇ ਕਿਹਾ ਤੁਹਾਡੇ ਮਨ ਵਿਚ ਗੱਲ ਆ ਗਈ ਤੇ ਤੁਸੀ ਲਿਖਣਾ ਸ਼ੁਰੂ ਕਰ ਦਿੱਤਾ। ਕਵਿਤਾ ਦੀ ਰਚਨਾ ਉਦੋਂ ਹੁੰਦੀ ਹੈ ਜਦੋਂ ਕੋਈ ਕਵੀ ਪੜ੍ਹਦਿਆਂ, ਲਿਖਦਿਆਂ, ਸਮਾਜ ਵਿਚ ਵਿਚਰਦਿਆਂ, ਬਹੁਤ ਸਾਰੀਆਂ ਗੱਲਾਂ, ਸਮੱਸਿਆਵਾਂ ਦੇ ਰੂ-ਬ-ਰੂ ਹੁੰਦਾ ਹੈ। ਇਹਨਾਂ ਵਿਚੋਂ ਕੋਈ ਵਿਚਾਰ ਜਾਂ ਬਿੰਬ ਕਵੀ ਨੂੰ ਟੁੰਬਦਾ ਜਾ ਹਲੂਣਦਾ ਹੈ। ਫੇਰ ਕਵੀ ਉਸ ਬਿੰਬ ਨੂੰ ਸ਼ਬਦਾਂ ਦੀ ਭਾਸ਼ਾ ਵਿਚ ਪਰੋ ਕੇ ਪੇਸ਼ ਕਰਦਾ ਹੈ। ਇਹ ਕਵਿਤਾ ਕਹਾਉਂਦੀ ਹੈ। ਕਵਿਤਾ ਉਤਰਣ ਵਾਲਾ ਵਿਚਾਰ ਬੇਫਜੂ਼ਲ ਹੈ। ਕਵਿਤਾ ਲਿਖਣਾ ਇਕ ਜ਼ਿੰਮੇਵਾਰੀ ਵਾਲਾ ਕੰਮ ਹੈ। ਜ਼ਿੰਮੇਵਾਰ ਉਹੀ ਵਿਅਕਤੀ ਨਿਭਾ ਸਕਦਾ ਜਿਸਨੂੰ ਪਤਾ ਹੈ ਆਲੇ ਦੁਆਲੇ, ਸਮਾਜ ਵਿਚ, ਰਾਸ਼ਟਰੀ, ਅੰਤਰ-ਰਾਸ਼ਟਰੀ, ਪੱਧਰ ਤੇ ਕੀ ਵਾਪਰ ਰਿਹਾ ਹੈ। ਕਵਿਤਾ ਪਾਠਕ ਨੂੰ ਆਨੰਦ ਤੱਕ ਸੀਮਤ ਨਾ ਰੱਖ ਕੇ ਸਮਾਜ ਵਿਚ ਰਹਿੰਦਿਆਂ ਪ੍ਰਿਤ, ਹੱਕਾਂ ਪ੍ਰਤਿ ਜਾਗਰਿਤ ਵੀ ਕਰਦੀ ਹੈ। ਇਸ ਵਿਚ ਵਿਚਾਰ ਉਤਰਣ ਵਾਲੀ ਕੋਈ ਗੱਲ ਨਹੀਂ ਹੈ।

? ਤੁਹਾਡੀ ਸ਼ਾਇਰੀ ਵਿਚ ਇਨਕਲਾਬੀ ਸੁਰ ਦੀ ਪ੍ਰਧਾਨਤਾ ਹੈ। ਇਹ ਸੁਭਾਵਕ ਹੀ ਹੋਇਆ ਜਾਂ ਕਿ ਸੁਚੇਤ ਪੱਧਰ ਤੇ ਹੋਇਆ ਹੈ? ਸ਼ਾਇਰੀ ਦੀ ਇਸ ਇਨਕਲਾਬੀ ਸੁਰ ਲਈ ਤੁਸੀ ਆਪਣੇ ਆਪ ਨੂੰ ਕਿਨ੍ਹਾਂ ਕਵੀਆਂ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋਇਆ ਮੰਨਦੇ ਹੋ?
ਮੇਰੀ ਕਵਿਤਾ ਜਾਣੀ ਜਾਂਦੀ ਹੀ ਵਿਦਰੋਹੀ ਸੁਰ ਕਰਕੇ ਹੈ। ਇਹ ਸ਼ਾਇਰੀ ਬੇਖੋਫ਼ ਹੈ। ਕਿਉਂਕਿ ਸੱਚ ਹੱਕ ਦੀ ਖਾਤਰ ਲਿਖੀ ਜਾ ਰਹੀ ਹੈ। ਬਾਕੀ ਇਹ ਸਭ ਕੁਝ ਆਪਣੇ ਆਪ ਨਹੀਂ ਹੁੰਦਾ। ਲੇਖਕ ਸਮਾਜ ਦਾ ਹਿੱਸਾ ਹੁੰਦਾ ਹੈ। ਸਮਾਜ ਵਿਚ ਜੋ ਕੁਝ ਵਾਪਰਦਾ ਹੈ ਉਸਦਾ ਪ੍ਰਭਾਵ ਲੇਖਕ ਤੇ ਵੀ ਪੈਂਦਾ ਹੈ। ਜਿਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਕਵੀ ਆਪਣੀ ਸ਼ਾਇਰੀ ਦੀ ਸਿਰਜਣਾ ਲਈ ਸੇਧ ਲੈਂਦਾ ਹੈ। ਮੈਂ ਕ੍ਰਾਂਤੀਕਾਰੀ ਵਿਚਾਰਾਂ ਨਾਲ ਭਰਪੂਰ ਗੁਰੂ ਨਾਨਕ ਦੇਵ ਜੀ ਦੀ ਸ਼ਾਇਰੀ ਤੋਂ ਇਲਾਵਾ ਕਾਰਲ ਮਾਰਕਸ, ਨੈਲਸਨ ਮੰਡੇਲਾ, ਪ੍ਰੋ. ਪੂਰਨ ਸਿੰਘ, ਪਾਸ਼, ਲਾਲ ਸਿੰਘ ਦਿਲ ਆਦਿ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹਾਂ। ਜਿਨ੍ਹਾਂ ਨੇ ਸਮੁੱਚੀ ਲੋਕਾਈ ਦੇ ਹੱਕਾਂ ਦੀ ਖਾਤਰ ਲੋਟੂ ਸ਼ਾਸਕਾਂ ਨਾਲ ਦੋ ਹੱਥ ਕੀਤੇ। ਲੁੱਟੀ ਜਾ ਰਹੀ ਧਿਰ ਦੀ ਬਾਂਹ ਫੜਕੇ ਉਨ੍ਹਾਂ ਦੇ ਇਸ ਸੰਘਰਸ਼ ਵਿਚ ਵਿਅਕਤੀਗਤ ਤੌਰ ਤੇ ਸਾਥ ਦਿੱਤਾ। ਮੇਰੀ ਸ਼ਾਇਰੀ ਗੋਲ ਮੋਲ ਸ਼ਬਦਾਂ ਦੀ ਸ਼ਾਇਰੀ ਨਹੀਂ। ਮੇਰੀ ਸ਼ਾਇਰੀ ਸਿੱਧੀ ਸਪੱਸ਼ਟ ਸ਼ਾਇਰੀ ਹੈ। ਜੋ ਪਾਠਕ ਦੀ ਆਤਮਾ ਨੂੰ ਕੁਝ ਕਰ ਗੁਜ਼ਰਨ ਲਈ ਹਲੂਣ ਸੁੱਟਦੀ ਹੈ।

? ਤੁਹਾਡੀ ਵਿਚਾਰਧਾਰਾ ਨੂੰ ਜੇਕਰ ਤੁਹਾਡੀ ਕਵਿਤਾ ਵਿਚੋਂ ਜਾਨਣਾ ਹੋਵੇ ਤਾਂ ਸੰਖੇਪ ਸ਼ਬਦਾਂ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ?
ਮੇਰੀ ਸ਼ਾਇਰੀ ਕ੍ਰਾਂਤੀਕਾਰੀ ਭਾਵਨਾਵਾਂ ਨਾਲ ਲਬਰੇਜ਼ ਹੈ। ਮੇਰੀ ਸ਼ਾਇਰੀ ਗੋਲਮੋਲ ਸ਼ਬਦਾਂ ਦੀ ਸ਼ਾਇਰੀ ਨਾ ਹੋਕੇ ਉਹ ਸ਼ਾਇਰੀ ਹੈ, ਜੋ ਦੱਬੇ, ਕੁੱਚਲੇ, ਹਾਸ਼ੀਆਗਤ, ਲੋਕਾਂ ਵਿੱਚ ਵਿਦਰੋਹ ਦੀ ਭਾਵਨਾ ਪੈਦਾ ਕਰਕੇ ਆਪਣੇ ਹੱਕਾਂ ਪ੍ਰਤਿ ਜਾਗਰਿਤ ਕਰਨ ਵਲ ਰੁਚਿਤ ਹੁੰਦੀ ਹੈ। ਇਸ ਵਿਚ ਕਿਸੇ ਇਕ ਖਾਸ ਫਿਰਕੇ, ਜ਼ਾਤਪਾਤ, ਨਸਲ ਦੀ ਗੱਲ ਨਾ ਕਰਕੇ ਮੈਂ ਗਲੋਬਲੀ ਯੁੱਗ ਵਿਚ ਲਤਾੜੇ ਜਾ ਰਹੇ ਮਨੁੱਖ ਦੀ ਬਾਤ ਪਾਈ ਹੈ।

? ਕਿਸੀ ਸਾਹਿਤਕ ਰਚਨਾ ਦੇ ਦੂਜੀ ਭਾਸ਼ਾ ਵਿਚ ਅਨੁਵਾਦ ਬਾਰੇ ਕੀ ਕਹਿਣਾ ਚਾਹੋਗੇ?
ਆਪਣੇ ਸਾਹਿਤ ਨੂੰ ਦੂਜੀਆਂ ਭਾਸ਼ਾਵਾਂ ਦੇ ਲੋਕਾਂ ਤੱਕ ਪਹੁੰਚਾਣ ਨੂੰ ਅਨੁਵਾਦ ਕਿਹਾ ਜਾਂਦਾ ਹੈ। ਪਰ ਇਹ ਗੱਲ ਵੀ ਸੱਚ ਹੈ ਕੇ ਸਮੁੱਚਾ ਸਾਹਿਤ ਅਨੁਵਾਦ ਕਰਨਾ ਵੀ ਮੁਸ਼ਕਿਲ ਹੈ। ਬੇਸ਼ਕ ਕਹਾਣੀ, ਨਾਵਲ, ਕਵਿਤਾ ਜਾਂ ਹੋਰ ਕਿਸੀ ਵਿਧਾ ਦੀ ਲਿਖਤ ਨੂੰ ਦੂਜੇ ਭਾਸ਼ਾ ਵਿਚ ਉਂਞ ਨਹੀਂ ਪੇਸ਼ ਕੀਤਾ ਜਾ ਸਕਦਾ ਜਿਵੇਂ ਇਹਨਾਂ ਦਾ ਅਸਲ ਰੂਪ ਮੌਲਿਕ ਭਾਸ਼ਾ ਵਿਚ ਹੁੰਦਾ ਹੈ। ਹਾਂ ਕੋਸਿ਼ਸ਼ ਕਰਨ ਵਿਚ ਸਾਰੇ ਕਾਮਯਾਬ ਹੋ ਜਾਂਦੇ ਹਨ ਪਰ ਉਨੀ-ਇੱਕੀ ਦਾ ਫਰਕ ਤਾਂ ਰਹਿ ਜਾਂਦਾ ਹੈ। ਕਿਉਂਕਿ ਹਰ ਭਾਸ਼ਾ ਦੀ ਆਪਣੀ ਸਰੰਚਨਾ ਬਣਤਰ ਬੁਣਤਰ ਸ਼ਬਦਾਵਲੀ ਵਿਆਕਰਨ ਤੇ ਟੋਨ ਹੁੰਦੀ ਹੈ। ਬੇਸ਼ਕ ਕਾਫੀ ਹੱਦ ਤੱਕ ਕਾਮਯਾਬੀ ਮਿਲ ਜਾਂਦੀ ਏ ਪਰ ਮੂਲ ਭਾਸ਼ਾ ਵਿੱਚ ਲਿਖੀ ਸਾਹਿਤਕ ਰਚਨਾ ਵਿੱਚ ਪ੍ਰਗਟਾਏ ਗਏ ਭਾਵਾਂ ਤੱਕ ਪਹੁੰਚਣ ਤੋਂ ਪਾਠਕ ਕਾਫੀ ਉਰ੍ਹਾਂ ਹੀ ਰਹਿ ਜਾਂਦਾ ਹੈ।

? ਕਵਿਤਾ ਤੇ ਕਵੀ ਦਾ ਆਪਸੀ ਰਿਸ਼ਤਾ ਕੀ ਹੈ? ਕਈ ਵਾਰ ਕਵਿਤਾ ਵਿਚਲਾ ਮਨੁੱਖ ਰੋਜ਼ਾਨਾ ਦੇ ਵਰਤਾਰੇ ਤੋਂ ਵੱਖਰਾ ਹੁੰਦਾ ਹੈ। ਕਵੀ ਦੀ ਸ਼ਖਸੀਅਤ ਤੇ ਉਸਦੀ ਰਚਨਾ ਵਿਚਲਾ ਸੁਮੇਲ ਜ਼ਰੂਰੀ ਹੈ ਜਾਂ ਵੱਖਰਾਪਨ ਵੀ ਹੋ ਸਕਦਾ ਹੈ?
ਵੱਧ ਤੋਂ ਵੱਧ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਕਵਿਤਾ ਤੇ ਕਵੀ ਇਕਮਿਕ ਹੋਣੇ ਚਾਹੀਦੇ ਹਨ। ਜੇ ਦੋਵੇਂ ਇੱਕ ਦੂਜੇ ਵਿਚ ਰਲਗੱਡ ਹੋਣਗੇ ਤਾਂ ਹੀ ਅੰਦਰਲਾ ਸੱਚ ਬਾਹਰ ਨਿਕਲ ਕੇ ਪੇਸ਼ ਹੋਵੇਗਾ। ਨਹੀਂ ਤਾਂ ਦੋਗਲੇਪਨ ਦੀ ਪੇਸ਼ਕਾਰੀ ਹੋਵੇਗੀ। ਪਾਠਕ ਸੁਚੇਤ ਪੱਧਰ ਤੇ ਜਾਣ ਲੈਣਗੇ ਕਿ ਇਹ ਇਨਸਾਨ ਕੁਝ ਹੋਰ ਹੈ ਤੇ ਇਸਦੇ ਵਿਚਾਰ ਕੁਝ ਹੋਰ ਹਨ।

? ਤੁਹਾਡੀ ਕਵਿਤਾ ਨੇ ਤੁਹਾਡੀ ਰੋਜ਼ਾਨਾ ਜ਼ਿੰਦਗੀ ਤੇ ਕੀ ਪ੍ਰਭਾਵ ਪਾਇਆ?
ਜਿਸ ਤਰ੍ਹਾਂ ਦੀ ਸ਼ਾਇਰੀ ਮੈਂ ਲਿਖਦਾ ਹਾਂ ਉਹ ਖਤਰਿਆਂ ਤੋਂ ਖਾਲੀ ਨਹੀਂ ਹੈ। ਉਸ ਵਿਚ ਜਾਨ ਤੋਂ ਮਾਰਨ ਦੀਆਂ ਧਮਕੀਆਂ ਨਿੱਤ ਮਿਲਦੀਆਂ ਹਨ। ਪਰ ਮੈਂ ਇਹਨਾਂ ਸਭ ਗੱਲਾਂ ਦੀ ਪ੍ਰਵਾਹ ਕੀਤੇ ਬਿਨ੍ਹਾਂ ਅਡੋਲ ਪੈਰ ਲੈਕੇ ਆਪਣੇ ਸਫਰ ਦੀ ਚਾਲੇ ਚੱਲ ਰਿਹਾ ਹਾਂ। ਮੈਂ ਜੋ ਪਾਠਕਾਂ ਨੂੰ ਸੁਣਾਉਣਾ ਹੁੰਦਾ ਉਹੀ ਸੁਣਾਉਂਦਾ ਹਾਂ, ਮਾਹੌਲ ਨੂੰ ਦੇਖ ਆਪਣਾ ਇਰਾਦਾ ਨਹੀਂ ਬਦਲਦਾ। ਬੇਸ਼ਕ ਉਸ ਮਾਹੌਲ ਵਿਚ ਮੇਰੀ ਜਾਨ ਨੂੰ ਖਤਰਾ ਹੀ ਕਿਉਂ ਨਾ ਹੋਵੇ?

? ਅਜੋਕੇ ਸਮੇਂ ਵਿਚ ਸਾਰੀ ਦੁਨੀਆਂ ਇੱਕ ਪਿੰਡ ਬਣ ਗਈ ਹੈ। ਪਰ ਇਹ ਗੱਲ ਮਨੁੱਖਤਾ ਦੀ ਭਲਾਈ ਵਿੱਚ ਜਾਣ ਦੀ ਥਾਂ ਤੇ ਅੱਜ ਹਰ ਪਾਸੇ ਮਨੁੱਖਤਾ ਦਾ ਘਾਣ ਹੋ ਰਿਹਾ ਹੈ। ਅਜਿਹੇ ਸਮੇਂ ਵਿਚ ਇੱਕ ਸਾਹਿਤਕਾਰ ਜਾਂ ਲੇਖਕ ਦਾ ਕੀ ਰੋਲ ਹੋਣਾ ਚਾਹੀਦਾ ਹੈ?
ਅਜੋਕੇ ਸਮੇਂ ਵਿਚ ਜਿਹੜੀਆਂ ਸ਼ਕਤੀਆਂ ਮਨੁੱਖਤਾ ਦਾ ਘਾਣ ਕਰਨਾ ਚਾਹੁੰਦੀਆਂ ਹਨ ਖੱਬੇ ਪੱਖੀ ਹੋਕੇ ਉਨ੍ਹਾਂ ਦੇ ਵਿਰੁੱਧ ਲਿਖਣਾ ਚਾਹੀਦਾ ਹੈ। ਲੇਖਕ ਨੂੰ ਮਾਨਵਤਾ ਦੇ ਹੱਕ ਵਿਚ ਖੜ੍ਹਾ ਹੋਕੇ ਜ਼ਾਤ-ਪਾਤ, ਆਰਥਿਕ ਕਾਣੀਵੰਡ, ਜਿਹੇ ਵਰਤਾਰਿਆਂ ਦਾ ਵਿਰੋਧ ਕਰਕੇ, ਅਮਨ ਸ਼ਾਂਤੀ ਵਾਲੇ ਯਤਨਾਂ ਦਾ ਸਮਰਥਨ ਕਰਨਾ ਚਾਹੀਦਾ ਹੈ। ਲੇਖਕ ਨੂੰ ਅਜਿਹੀ ਸ਼ਾਇਰੀ ਦੀ ਸਿਰਜਣਾ ਕਰਨੀ ਚਾਹੀਦੀ ਹੈ ਜਿਸ ਵਿਚ ਇਨਾਮਾਂ ਸਨਮਾਨਾਂ ਦੀ ਚਾਹਤ ਨਾ ਹੋਵੇ ਸਗੋਂ ਮਾਨਵ ਹਿੱਤ ਦੀ ਗਲ ਹੋਵੇ। ਮਾਨਵ ਹਿਤੈਸ਼ੀ ਹੋਣਾ ਸਭ ਤੋਂ ਵੱਡਾ ਸਨਮਾਨ ਹੋਵੇਗਾ।

? ਪੰਜਾਬੀ ਬੋਲੀ ਦੇ ਵਿਕਾਸ ਲਈ ਜੋ ਕਾਨਫਰੰਸਾਂ ਸਮਾਗਮ ਰਾਸ਼ਟਰੀ, ਅੰਤਰ-ਰਾਸ਼ਟਰੀ, ਪੱਧਰ ਤੇ ਹੋ ਰਹੇ ਹਨ ਉਨ੍ਹਾਂ ਨਾਲ ਬੋਲੀ ਦਾ ਵਿਕਾਸ ਹੋ ਰਿਹਾ ਹੈ ਜਾਂ ਕਿ ਇਹ ਸਾਰੇ ਸ਼ੁਗਲ ਮੇਲਿਆਂ ਦਾ ਸਾਧਨ ਹੀ ਹਨ?
ਬੋਲੀ ਦੇ ਵਿਕਾਸ ਦੇ ਨਾਲ-ਨਾਲ ਇਹ ਸ਼ੁਗਲ ਮੇਲਿਆਂ ਦਾ ਸਾਧਨ ਵੀ ਹਨ। ਚਾਹੇ ਕੁਝ ਵੀ ਹੈ ਬੋਲੀ ਦਾ ਵਿਕਾਸ ਤਾਂ ਹੋ ਰਿਹਾ ਹੈ। ਬੇਸ਼ੱਕ ਥੋੜਾ ਹੀ ਸਹੀ ਲੋਕ ਬੋਲੀ ਦੇ ਵਿਕਾਸ ਲਈ ਜੁੜਦੇ ਤਾਂ ਹਨ। ਇਹ ਬਹੁਤ ਵੱਡੀ ਪ੍ਰਾਪਤੀ ਕਹੀ ਜਾ ਸਕਦੀ ਹੈ ਬੋਲੀ ਦੇ ਵਿਕਾਸ ਲਈ। ਪਰ ਕੁਝ ਲੋਕ ਇਨ੍ਹਾਂ ਕਾਨਫਰੰਸਾਂ ਨੂੰ, ਮਹਿਜ਼, ਮੇਲ ਜੋਲ ਦਾ ਸਾਧਨ ਹੀ ਸਮਝਦੇ ਹਨ। ਮੈਂ ਕਨੇਡਾ ਵਿਚ ਹੋਈ ਇੱਕ ਵਿਸ਼ਵ ਪੰਜਾਬੀ ਕਾਨਫਰੰਸ ਦੀ ਇਕ ਯਾਦ ਸਾਂਝੀ ਕਰਨੀ ਚਾਹੁੰਦਾ ਹੈ। ਕਾਨਫਰੰਸ ਦੇ ਇੱਕ ਮੁੱਖ ਪ੍ਰਬੰਧਕ ਨੂੰ ਕਿਸੀ ਨੇ ਸੁਆਲ ਕੀਤਾ ਕਿ ਇਸ ਵਿਸ਼ਵ ਪੰਜਾਬੀ ਕਾਨਫਰੰਸ ਵਿੱਚ ਬੋਲੀ ਦੇ ਵਿਕਾਸ ਲਈ ਕੀ-ਕੀ ਮੁੱਦੇ ਉਠਾਏ ਜਾਣਗੇ? ਅੱਗੋਂ ਕਾਨਫਰੰਸ ਦੇ ਇਸ ਪ੍ਰਬੰਧਕ ਦਾ ਜਵਾਬ ਸੀ ਕਿ ਅਸੀਂ ਇਥੇ ਨਾ ਤਾਂ ਕੋਈ ਮੁੱਦੇ ਹੀ ਉਠਾਉਣ ਆਏ ਹਾਂ ਅਤੇ ਨਾ ਹੀ ਮੁੱਦਿਆਂ ਦੇ ਹੱਲ ਲੱਭਣ ਆਏ ਹਾਂ। ਅਸੀਂ ਤਾਂ ਆਪਣੇ ਸਾਥੀਆਂ ਮਿਤਰਾਂ ਨੂੰ ਮਿਲਣਾ ਹੁੰਦਾ ਹੈ। ਉਥੇ ਜਿੰਨ੍ਹੇ ਵੀ ਲੇਖਕ, ਬੁੱਧੀਜੀਵੀ, ਸਾਹਿਤਕਾਰ, ਆਲੋਚਕ ਖੜ੍ਹੇ ਸਨ ਸਾਰੇ ਇਹ ਗੱਲ ਸੁਣਕੇ ਹੈਰਾਨ ਰਹਿ ਗਏ ਕਿ ਕਾਨਫਰੰਸ ਦੇ ਇਸ ਮੁਖ ਪ੍ਰਬੰਧਕ ਦੀ ਪੰਜਾਬੀ ਬੋਲੀ ਦੇ ਵਿਕਾਸ ਲਈ ਇਹ ਧਾਰਨਾ ਹੈ। ਪਰ ਕੁਝ ਵੀ ਹੈ ਸਾਰੇ ਲੋਕ ਮੰਦੇ ਨਹੀਂ ਹੁੰਦੇ। ਕੁਝ ਕੁ ਚੰਗੇ ਵਿਅਕਤੀਆਂ ਦੀ ਮਿਹਨਤ ਸਦਕਾ ਹੀ ਇਹ ਕਾਨਫਰੰਸਾਂ ਨੇਪਰੇ ਵੀ ਚੜਦੀਆਂ ਹਨ ਅਤੇ ਸਾਰਥਕ ਵੀ ਬਣਦੀਆਂ ਹਨ।

? ਪਿਛਲੇ ਸਾਲ ਤੁਸੀਂ ਪਾਕਿਸਤਾਨ ਦਾ ਦੌਰਾ ਕੀਤਾ। ਉਥੋਂ ਦੇ ਲੋਕਾਂ ਨਾਲ ਕਿਵੇਂ ਦਾ ਅਨੁਭਵ ਰਿਹਾ?
ਮੈਂ ਉਥੋਂ ਦੇ ਅਨੁਭਵਾਂ ਨੂੰ ਆਪਣੀ ਹੁਣੇ ਹੀ ਇੰਡੀਆ ਵਿੱਚ ਪ੍ਰਕਾਸਿ਼ਤ ਹੋਈ ਪੁਸਤਕ ‘ਮੇਰਾ ਪਾਕਿਸਤਾਨੀ ਸਫ਼ਰਨਾਮਾ’ ਵਿਚ ਦਰਜ ਕੀਤਾ ਹੈ। ਉਥੋਂ ਦੇ ਲੋਕ ਬਹੁਤ ਖੁਸ਼ਮਿਜ਼ਾਜ਼ ਹਨ। ਉਥੋਂ ਦਾ ਰਹਿਣ-ਸਹਿਣ, ਖਾਣ-ਪਾਣ, ਸਭਿਆਚਾਰ ਬਹੁਤ ਹੀ ਵਧੀਆ ਹੈ। ਲੋਕਾਂ ਵਿਚ ਨੇਹ ਪਿਆਰ ਦੀ ਕੋਈ ਕਮੀ ਨਹੀਂ ਹੈ। ਮਿਲਵਰਤਣ ਦੀ ਭਾਵਨਾ ਨਾਲ ਭਰਪੂਰ ਲੋਕੀ ਦਿਲੋਂ ਜੀ ਆਇਆ ਆਖਦੇ ਹਨ। ਉਨ੍ਹਾਂ ਦੀ ਪੰਜਾਬੀ ਬੋਲੀ ਦਾ ਮਿਜ਼ਾਜ ਵੀ ਵੱਖਰਾ ਹੈ। ਉਹ ਲੋਕ ਭਗਤ ਸਿੰਘ ਦੀ ਕੁਰਬਾਨੀ ਦੇ ਸ਼ੈਦਾਈ ਹਨ। ਭਗਤ ਸਿੰਘ ਦੀ ਕੁਰਬਾਨੀ ਤਨੋ ਮਨੋ ਯਾਦ ਰੱਖਦੇ ਹਨ। ਮੇਰੀ ਇਹ ਯਾਤਰਾ ਮੇਰੇ ਮਾਤਾ ਜੀ ਨੂੰ ਸਮਰਪਿਤ ਹੈ। ਉਨ੍ਹਾਂ ਦੀ ਇੱਛਾ ਸੀ ਕਿ ਮੈਂ ਪਾਕਿਸਤਾਨ ਜਾਵਾਂ ਉਥੋਂ ਦੇ ਆਵਾਮ ਨੂੰ ਮਿਲਾਂ ਅਤੇ ਉਨ੍ਹਾਂ ਨਾਲ ਆਪਣੇ ਵਿਚਾਰ ਸਾਂਝੇ ਕਰਾਂ।

? ਪੰਜਾਬੀ ਸਾਹਿਤ ਜਗਤ ਵਿਚ ਤੁਹਾਡੀਆਂ ਹੁਣ ਤੱਕ ਕਿੰਨੀਆਂ ਕਿਤਾਬਾਂ ਆ ਚੁੱਕੀਆਂ ਹਨ ਅਤੇ ਤੁਹਾਨੂੰ ਆਪਣੀ ਕਿਹੜੀ ਕਿਤਾਬ ਸਭ ਤੋਂ ਵੱਧ ਪਿਆਰੀ ਲੱਗਦੀ ਏ?
ਸੋਨੀਆ ਜੀ, ਇਹ ਸਵਾਲ ਕਾਫ਼ੀ ਔਖਾ ਹੈ। ਜੇਕਰ ਕਿਸੀ ਮਾਂ ਨੂੰ ਪੁੱਛਿਆ ਜਾਵੇ ਤੈਨੂੰ ਕਿਹੜਾ ਬੱਚਾ ਘੱਟ ਪਿਆਰਾ ਤੇ ਕਿਹੜਾ ਜ਼ਿਆਦਾ ਪਿਆਰਾ ਤਾਂ ਉਸ ਲਈ ਉਤਰ ਦੇਣਾ ਮੁਸ਼ਕਿਲ ਹੀ ਨਹੀਂ ਨਾ ਮੁਮਕਿਨ ਹੋ ਜਾਵੇਗਾ। ਮੈਨੂੰ ਆਪਣੀ ਹਰ ਲਿਖਤ ਪਿਆਰੀ ਹੈ। ਜਿਸ ਨੂੰ ਮੈਂ ਆਪਣੀ ਕਲਮ ਰਾਹੀਂ ਲਿਖਿਆ ਹੈ। ਪੰਜਾਬੀ ਸਾਹਿਤ ਜਗਤ ਵਿਚ ਮੈਂ ਹੁਣ ਤੱਕ 25-26 ਕਿਤਾਬਾਂ ਦਾ ਯੋਗਦਾਨ ਦੇ ਚੁੱਕਾਂ ਹਾਂ। ਕਵਿਤਾ ਦੇ 12 ਕਾਵਿ ਸੰਗ੍ਰਹਿ ਹਨ, ਤਿੰਨ ਕਨੇਡੀਅਨ ਪੰਜਾਬੀ ਆਲੋਚਨਾ ਦੀਆਂ ਪੁਸਤਕਾਂ ਅਤੇ ਇਕ ਵਾਰਤਕ ਤੇ ਸਫ਼ਰਨਾਮਾ ਦੀਆਂ ਪੁਸਤਕਾਂ ਹਨ। ਇਸ ਤੋਂ ਇਲਾਵਾ ਭੌਤਿਕ ਵਿਗਿਆਨ ਦੇ ਵਿਸ਼ੇ ਤੇ ਵੀ ਮੇਰੀਆਂ ਤਿੰਨ ਪੁਸਤਕਾਂ ਹਨ। ਇਕ ਬੱਚਿਆਂ ਲਈ ਪੁਸਤਕ ਹੈ। ਇਸਤੋਂ ਇਲਾਵਾ ਇਕ ਅੰਗਰੇਜ਼ੀ ਕਵਿਤਾ ਦੀ ਪੁਸਤਕ ਵੀ ਲਿਖ ਚੁੱਕਾ ਹਾਂ। ਮੇਰੀਆਂ ਸਾਰੀਆਂ ਪੁਸਤਕਾਂ ਮੇਰੇ ਲਈ ਅਨਮੋਲ ਤੇ ਪਿਆਰੀਆਂ ਹਨ।

? ਪ੍ਰਵਾਸ ਵਿਚ ਰਹਿੰਦਿਆਂ ਵੀ ਪੰਜਾਬੀ ਮਾਂ ਬੋਲੀ ਤੇ ਪੰਜਾਬੀ ਧਰਤੀ ਨਾਲ ਗੂੜ੍ਹਾ ਪਿਆਰ ਹੈ? ਇਸ ਦਾ ਰਾਜ ਕੀ ਹੈ?
ਮੇਰੀ ਗੁੜ੍ਹਤੀ ਵਿੱਚ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਦਾ ਪਤਾਸਾ ਘੁਲਿਆ ਹੋਇਆ ਹੈ। ਮੈਂ ਕਨੇਡਾ ਦੀ ਤੇਜ਼ ਤਰਾਰ ਜ਼ਿੰਦਗੀ ਵਿਚ ਗਵਾਚਿਆ ਨਹੀਂ। ਸਗੋਂ ਕੰਮਕਾਰ ਕਰਦਿਆਂ ਵੀ ਸਾਹਿਤ ਨਾਲ ਦਿਲੋਂ ਜੁੜਿਆ ਰਿਹਾ। ਲੇਖਕਾਂ, ਆਲੋਚਕਾਂ ਨਾਲ ਮਿਲਕੇ ਕਾਫੀ ਸਾਰੀਆਂ ਸਾਹਿਤਕ ਸਭਾਵਾਂ ਬਣਾਈਆਂ। ਇੱਧਰ ਪੰਜਾਬੀ ਦੇ ਲੇਖਕਾਂ ਨਾਲ ਮੇਲ ਜੋਲ ਰਿਹਾ। ਇਸ ਕਰਕੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨਾਲ ਨੇਹ ਨਹੀਂ ਟੁੱਟਿਆ ਸਗੋਂ ਪ੍ਰਵਾਸ ਵਿਚ ਰਹਿੰਦਿਆਂ ਦਿਨ-ਬ-ਦਿਨ ਗੂੜ੍ਹਾ ਹੁੰਦਾ ਗਿਆ।

? ਪੰਜਾਬ ਦੀ ਨਿਘਰ ਰਹੀ ਹਾਲਤ ਲਈ ਤੁਸੀਂ ਕਿਨ੍ਹਾਂ ਲੋਕਾਂ ਨੂੰ ਜ਼ਿੰਮੇਵਾਰ ਸਮਝਦੇ ਹੋ?
ਅੱਜ ਪੰਜਾਬ ਓਹ ਪੰਜਾਬ ਨਹੀਂ ਰਿਹਾ ਜਿਥੇ ਸਿੱਖ ਗੁਰੂਆਂ ਦੀ ਵਿਚਾਰਧਾਰਾ ਦਾ ਬੋਲਬਾਲਾ ਸੀ। ਉੱਚੀਆਂ-ਸੁੱਚੀਆਂ ਸਭਿਆਚਾਰਕ ਕਦਰਾਂ-ਕੀਮਤਾਂ ਨੂੰ ਧਿਆਨ ਵਿਚ ਰੱਖਿਆ ਜਾਂਦਾ ਸੀ। ਹੁਣ ਤਾਂ ਪੰਜਾਬ ਦਾ ਹਰ ਇਨਸਾਨ ਦੂਜੇ ਇਨਸਾਨ ਦਾ ਮਿੱਤਰ ਜਾਂ ਭਾਈ ਨਹੀਂ ਬਲਕਿ ਦੁਸ਼ਮਣ ਬਣ ਚੁੱਕਾ ਹੈ। ਅੱਜ ਪੰਜਾਬ ਸੰਸਾਰ ਦਾ ਸਭ ਤੋਂ ਵੱਡਾ ਡਰੱਗ ਮਾਫੀਆ ਦਾ ਕੇਂਦਰ ਬਣ ਚੁੱਕਾ ਹੈ। ਪੰਜਾਬ ਦੀ ਢਿੱਡੋ ਜਾਈ ਖੇਡ ਕਬੱਡੀ ਦੇ ਨਾਇਕ ਖੁਦ ਡਰੱਗ ਪ੍ਰਮੋਟਰ ਬਣ ਚੁੱਕੇ ਹਨ। ਪੰਜਾਬ ਦੀਆਂ ਬੱਸਾਂ ਵਿਚ ਧੀਆਂ ਭੈਣਾਂ ਸੁਰੱਖਿਅਤ ਨਹੀਂ। ਕਿਸਾਨੀ ਸੰਕਟ ਕਾਰਨ ਕਿਸਾਨ ਖੁਦਕੁਸ਼ੀਆਂ ਦੇ ਰਾਹ ਤੇ ਪੈ ਗਏ ਹਨ। ਗਰੀਬ ਹੋਰ ਗਰੀਬ ਹੁੰਦਾ ਜਾ ਰਿਹਾ ਹੈ। ਆਰਥਿਕ ਕਾਣੀ ਵੰਡ ਨੇ ਪੰਜਾਬ ਨੂੰ ਲੱਖਾਂ ਲੋਕਾਂ ਦੀ ਮੌਤ ਦਾ ਕਬਰਗਾਹ ਬਣਾ ਛੱਡਿਆ। ਇਸ ਵਿਚ ਜ਼ਿੰਮੇਵਾਰ ਕੌਣ ਹੈ? ਜ਼ਿੰਮੇਵਾਰ ਦੇਸ਼ ਦੀ ਸਿਆਸਤ ਹੈ ਜੋ ਪੰਜਾਬ ਨੂੰ ਚਲਾ ਰਹੀ ਹੈ। ਰਾਜਨੀਤਿਕ ਦਲ ਤੇ ਪੂੰਜੀਵਾਦੀ ਵਰਗ ਨੇ ਆਪਣੀਆਂ ਮੂੰਹ ਜੋ਼ਰ ਚਾਹਤਾਂ ਦੀ ਖਾਤਰ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ। ਪਰ ਇਹਨਾਂ ਦੇ ਪਾਜ ਉਘੇੜਨ ਵਾਲਾ ਕੋਈ ਨਹੀਂ ਹੈ। ਇੱਥੇ ਸਾਹਿਤਕਾਰਾਂ / ਲੇਖਕਾਂ ਦਾ ਕਰਤੱਵ ਹੈ ਕਿ ਖੱਬੇ ਪੱਖੀ ਬਣਕੇ ਇਹਨਾਂ ਲੋਕਾਂ ਦੀਆਂ ਕਾਲੀਆਂ ਕਰਤੂਤਾਂ ਨੂੰ ਨੰਗਿਆਂ ਕਰਕੇ ਲੋਕਾਂ ਨੂੰ ਜਾਗਰਿਤ ਕਰੇ। ਸੱਚੇ ਕਵੀ ਦਾ ਇਹੀ ਕਰਮ ਹੋਣਾ ਚਾਹੀਦਾ ਹੈ ਕਿ ਉਹ ਲੋਕਾਂ ਵਿਚ ਇਨਕਲਾਬੀ ਚੇਤਨਾ ਵਾਲੀਆਂ ਲਿਖਤਾਂ ਲੈ ਕੇ ਆਵੇ ਤੇ ਉਹਨਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰਿਤ ਕਰੇ।

? ਸੁਖਿੰਦਰ ਜੀ, ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਮੁਲਾਕਾਤ ਲਈ ਸਮੇਂ ਦਿੱਤਾ?
ਸੋਨੀਆਂ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਤੁਸੀਂ ਵੀ ਆਪਣਾ ਕੀਮਤੀ ਸਮਾਂ ਕੱਢ ਕੇ ਮੇਰੇ ਕੋਲ ਮੁਲਾਕਾਤ ਕਰਨ ਲਈ ਆਏ। ਮੈਂ ਤੁਹਾਡੇ ਨਾਲ ਜ਼ਿੰਦਗੀ ਬਾਰੇ, ਸਾਹਿਤਕ ਸਫ਼ਰ ਬਾਰੇ ਅਤੇ ਕਨੇਡਾ ਦੇ ਤਜਰਬਿਆਂ ਬਾਰੇ ਗੱਲਾਂ ਸਾਂਝੀਆਂ ਕੀਤੀਆਂ।
 

25/06/15

 

  ਪ੍ਰਵਾਸੀ ਪੰਜਾਬੀ ਸ਼ਾਇਰੀ ਦਾ ਮਾਣ : ਸੁਖਿੰਦਰ
ਕੰਵਲਦੀਪ ਸੈਣੀ, ਕੂਰੂਕਸ਼ੇਤਰ, ਹਰਿਆਣਾ
ਪਰਵਾਸੀ ਪੰਜਾਬੀ ਨਾਵਲ ਵਿਚ ਨਾਰੀ ਸਥਿਤੀ ਪੇਸ਼ਕਾਰੀ ਤੇ ਰਾਜਨੀਤੀ
ਡਾ। ਸੁਖਵਿੰਦਰ ਕੌਰ, ਜਲੰਧਰ
ਸੰਜੀਵਨੀ-ਬੂਟੀ ਵਰਗਾ ਯਾਰ - ਮਿੰਟੂ ਬਰਾੜ
ਸ਼ਿਵਚਰਨ ਜੱਗੀ ਕੁੱਸਾ, ਲੰਡਨ
ਪੰਜਾਬੀ ਸਾਹਿਤ ਦਾ ਸਰਵ-ਪ੍ਰਵਾਨਿਤ ਪੁੱਤਰ - ਜੱਗੀ ਕੁੱਸਾ
ਐੱਸ਼ ਅਸ਼ੋਕ ਭੌਰਾ, ਕੈਲੇਫੋਰਨੀਆ
ਪ੍ਰਸਿੱਧ ਪੰਜਾਬੀ ਨਾਵਲਕਾਰ ਜੱਗੀ ਕੁੱਸਾ ਦੀ ਕਹਾਣੀ ਤੇ ਆਧਾਰਿਤ ਫਿਲਮ ਸੂਲੀ ਚੜਿਆ ਚੰਦਰਮਾ 8 ਦਸਬੰਰ ਨੂੰ ਲੋਕ ਅਰਪਣ
ਰੁਪਿੰਦਰ ਢਿੱਲੋ ਮੋਗਾ, ਨਾਰਵੇ
76ਵੀਂ ਬਰਸੀ 'ਤੇ - 23 ਨਵੰਬਰ 2014
ਵਿਦਵਤਾ ਦੇ ਸਜੀਵ ਤੇ ਸਾਕਾਰ ਸਰੂਪ ਭਾਈ ਕਾਨ ਸਿੰਘ ਨਾਭਾ
ਡਾ।ਰਵਿੰਦਰ ਕੌਰ ਰਵੀ, ਪਟਿਆਲਾ
ਜੱਗੀ ਕੁੱਸਾ ਦੀ ਕਹਾਣੀ 'ਤੇ ਬਣੀ "ਰਹਿਮਤ" ਫ਼ਿਲਮ ਤਿਆਰ
ਰਜਿੰਦਰ ਰਿਖੀ, ਅੰਮ੍ਰਿਤਸਰ
ਮੁਲਾਕਾਤ :
ਜਸਵੰਤ ਦੀਦ
ਸੁਖਿੰਦਰ, ਕਨੇਡਾ
ਜਨਮ ਦਿਵਸ 30 ਅਗਸਤ2014 ਮੌਕੇ ਵਿਸ਼ੇਸ਼
ਪੰਜਾਬੀਅਤ ਦੇ ਚਾਨਣ ਮੁਨਾਰੇ ਭਾਈ ਕਾਨ੍ਹ ਸਿੰਘ ਨਾਭਾ
ਡਾ। ਰਵਿੰਦਰ ਕੌਰ ਰਵੀ, ਪਟਿਆਲਾ
ਭਾਰਤ ਦੀ ਪ੍ਰਾਚੀਨ ਸਾਹਿਤਕ ਪਰੰਪਰਾ: ਟੀਕਾਕਾਰੀ
ਡਾ। ਜਗਮੇਲ ਸਿੰਘ ਭਾਠੂਆਂ, ਨਵੀਂ ਦਿੱਲੀ
ਕਵਿਤਾ ਤੇ ਕਵੀ ਕੈਸਾ ਹੋਵੇ
ਰਵੇਲ ਸਿੰਘ ਇਟਲੀ
ਹਵਾ ਦੇ ਉਲਟ ਰੁਖ ਪ੍ਰਵਾਜ਼ ਭਰਦਾ ਹਿਰਦੇਪਾਲ - - ਮੇਰਾ ਬਿਹਤਰੀਨ ਪਾਤਰ
ਦਰਸ਼ਨ ਸਿੰਘ ਧੀਰ, ਯੂ ਕੇ
ਮਹਿਰਮ ਸਾਹਿਤ ਸਭਾ ਦੀ ਮਾਸਿਕ ਇਕਤਰਤਾ
ਮਲਕੀਅਤ ਸਿੰਘ “ਸੁਹਲ”, ਪੰਜਾਬ
ਸਾਹਿਤ ਦਾ ਮਨੁੱਖ ਤੇ ਸਮਾਜ ਨਾਲ ਸੰਬੰਧ
ਡਾ। ਰਵਿੰਦਰ ਕੌਰ ‘ਰਵੀ’, ਪਟਿਆਲਾ
ਮਹਿਰਮ ਸਾਹਿਤ ਸਭਾ ਨਵਾਂ ਸ਼ਾਲ੍ਹਾ (ਗੁਰਦਾਸਪੁਰ) ਦੀ ਚੋਣ
ਮਲਕੀਅਤ ਸਿੰਘ “ਸੁਹਲ”, ਪੰਜਾਬ
ਯੂ। ਬੀ। ਸੀ। ਵਲੋਂ ਸੁਰਜੀਤ ਕਲਸੀ ਨੂੰ ਸਮੁੱਚੀ ਸਾਹਿਤਕ ਰਚਨਾ ਲਈ ਇਨਾਮ
ਸੁਖਵੰਤ ਹੁੰਦਲ, ਕਨੇਡਾ
ਡਾਕਟਰ ਰਣਧੀਰ ਸਿੰਘ ਚੰਦ ਨਾਲ ਸਾਥੀ ਲੁਧਿਆਣਵੀ ਦੀ ਮੁਲਾਕਾਤ
ਸਾਥੀ ਲੁਧਆਣਵੀ, ਲੰਡਨ
ਮਸ਼ਹੂਰ ਫਿਲਮਸਾਜ਼ ਤੇ ਪਤਰਕਾਰ ਖਵਾਜ ਅਹਿਮਦ ਅਬਾਸ ਨਾਲ ਚਲਦਿਆਂ
ਐਸ ਬਲਵੰਤ, ਬਰਤਾਨੀਆ
ਪੰਜਾਬੀ ਫਿਲਮ ਐਵਾਰਡ 2014 ਲਈ ਨਾਮਜ਼ਦ ਹੋਏ
ਜੱਗੀ ਕੁੱਸਾ ਨੂੰ ‘ਉੱਤਮ ਸੰਵਾਦ ਲੇਖਕ’ ਦਾ ਸਨਮਾਨ ਦਿਵਾਉਣ ‘ਚ ਸਾਥ ਦੇਈਏ
ਮਨਦੀਪ ਖੁਰਮੀ ਹਿੰਮਤਪੁਰਾ
ਬਹੁ-ਭਾਸ਼ਾਵੀ ਪ੍ਰਸਿੱਧ ਲੇਖਕ: ਕਰਤਾਰ ਸਿੰਘ ਦੁੱਗਲ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਅੰਮ੍ਰਿਤ ਕੌਰ ਤੋਂ ਅੰਮ੍ਰਿਤਾ ਪ੍ਰੀਤਮ ਅਤੇ ਅੰਮ੍ਰਿਤਾ ਇਮਰੋਜ ਤੱਕ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਸ਼ਬਦਾਂ ਦਾ ਸ਼ਾਹ ਸਿਕੰਦਰ ਸੀ: ਸਾਹਿਰ ਲੁਧਿਆਣਵੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਪੰਜਾਬੀ ਸਾਹਿਤ ਕਲਾ ਕੇਂਦਰ ਯੂ ਕੇ ਵਲ੍ਹੋਂ ਸਰਦਾਰ ਪੰਛੀ ਦਾ ਸੁਆਗ਼ਤ
ਸਾਥੀ ਲੁਧਿਆਣਵੀ, ਲੰਡਨ
ਕਲਾ ਕੇਂਦਰ ਟੋਰਾਂਟੋ ਵਲੋਂ ਨਾਵਲ ਸਮੁੰਦਰ ਮੰਥਨ ਅਤੇ ਕਿੱਟੀ ਮਾਰਸ਼ਲ ਤੇ ਸਫਲ ਗੋਸ਼ਟੀ
ਮੇਜਰ ਮਾਂਗਟ, ਟੋਰਾਂਟੋ
ਸਮਾਜਕ ਰਿਸ਼ਤਿਆਂ ਦੀ ਉਥਲ ਪੁਥਲ ਦੀ ਕਵਿਤਰੀ - ਬਲਵੀਰ ਕੌਰ ਢਿਲੋਂ
ਉਜਾਗਰ ਸਿੰਘ, ਪੰਜਾਬ
‘ਹੱਕ ਲਈ ਲੜਿਆ ਸੱਚ’ ਨਾਵਲ ਲਈ ਅਨਮੋਲ ਕੌਰ ਦਾ ਸਨਮਾਨ
ਲੋਕ ਲਿਖਾਰੀ ਉੱਤਰੀ ਸਭਾ ਕੈਨੇਡਾ
  ਬੀਬੀ ਰਾਜਿੰਦਰ ਕੌਰ ਦਾ ਵਿਛੋੜਾ
  ਅਜ਼ੀਮ ਸ਼ੇਖ਼ਰ, ਲੰਡਨ

dasuhaਸਾਹਿਤ ਸਭਾ ਦਸੂਹਾ ਗੜ੍ਹਦੀਵਾਲਾ (ਰਜ਼ਿ) ਵੱਲੋਂ ਸਨਮਾਨ ਸਮਾਰੋਹ ਆਯੋਜਿਤ
ਏ।ਐਸ।ਮਠਾਰੂ, ਦਸੂਹਾ

ajitਪ੍ਰਸਿੱਧ ਲੇਖ਼ਕਾ ਅਜੀਤ ਕੌਰ ਨਾਲ਼ ਇਕ ਇੰਟਰਵਿਊ/ਗ਼ੁਫ਼ਤਗ਼ੂ
ਡਾ।ਸਾਥੀ ਲੁਧਿਆਣਵੀ-ਲੰਡਨ
IFFI‘ਅੰਨੇ ਘੋੜੇ ਦਾ ਦਾਨ’ ਰਾਹੀਂ ਅੰਤਰਰਾਸ਼ਟਰੀ ਸਰਵੋਤਮ ਫ਼ਿਲਮ ਪੁਰਸਕਾਰ ‘ਗੋਲਡਨ ਪੀਕੌਕ’ ਨੇ ਪੰਜਾਬੀਆਂ ਦੇ ਵਿਹੜੇ ’ਚ ਪੈਲ ਪਾਈ - 43ਵਾਂ ਅੰਤਰਰਾਸ਼ਟਰੀ ਫ਼ਿਲਮ ਫ਼ੈਸਟੀਵਲ (ਇਫ਼ੀ) - ਡਾ। ਪਰਮਿੰਦਰ ਸਿੰਘ ਤੱਗੜ , ਪਟਿਆਲਾ ਕਵਿਤਾ ਦੀ ਇਕ ਆਪਣੀ ਵਿਲੱਖਣ ਭਾਸ਼ਾ ਹੁੰਦੀ ਹੈ
ਜਰਨੈਲ ਸਿੰਘ, ਸਰੀ, ਕਨੇਡਾ
sohanਗਿਆਨੀ ਸੋਹਣ ਸਿੰਘ ਸੀਤਲ
ਪ੍ਰੋ। ਸ਼ਮਸ਼ੇਰ ਸਿੰਘ ਸੰਧੂ
ravinderਰਵਿੰਦਰ ਰਵੀ ਦੇ ਕਾਵਿ-ਨਾਟਕ: “ਚੱਕ੍ਰਵਯੂਹ ਤੇ ਪਿਰਾਮਿਡ” ਦਾ ਭਾਰਤ ਵਿਚ ਮੰਚਨ
ਮਨਜੀਤ ਮੀਤ
kavishri6 ਜੂਨ ਬਰਸੀ’ਤੇ ਵਿਸ਼ੇਸ਼
ਪੰਜਾਬੀ ਕਵੀਸ਼ਰੀ ਦਾ ਸ਼ਾਹ ਸਵਾਰ; ਬਾਬੂ ਰਜਬ ਅਲੀ
ਰਣਜੀਤ ਸਿੰਘ ਪ੍ਰੀਤ
kaviਜਰਮਨੀ ਦੇ ਅੰਤਰਰਾਸ਼ਟਰੀ ਕਵੀ ਦਰਬਾਰ ਵਿੱਚ ਰੰਗਦਾਰ ਸੋਵੀਨਰ ਰਲੀਜ ਕੀਤਾ ਗਿਆ
ਜਸਪਾਲਸਿੰਘ ਸਿੱਧੂ
afzalਨਿਬੰਧ :
ਅਫ਼ਜ਼ਲ ਸਾਹਿਰ ਦੀ ਸ਼ਾਇਰੀ : ਨਵੀਂ ਚੇਤਨਾ ਅਤੇ ਪੁਰਾਤਨ ਕਾਵਿ ਰੂਪਾਂ ਦਾ ਸੁਮੇਲ
ਸੁਖਿੰਦਰ
duggalਪੰਜਾਬੀ ਦੇ ਪ੍ਰਸਿੱਧ ਲੇਖਕ ਕਰਤਾਰ ਸਿੰਘ ਦੁੱਗਲ ਨਹੀਂ ਰਹੇ - ਕੱਲ੍ਹ ਹੋਵੇਗੀ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ
ਰਣਜੀਤ ਸਿੰਘ ਪ੍ਰੀਤ
nachatarਨਿਬੰਧ
ਨਛੱਤਰ ਸਿੰਘ ਗਿੱਲ : ਆਜ਼ਾਦੀ ਲਈ ਤੜਪ ਅਤੇ ਮੁਸੀਬਤਾਂ ਦਾ ਝੱਖੜ
ਸੁਖਿੰਦਰ
tejaਸ਼੍ਰੋਮਣੀ ਸਾਹਿਤਕਾਰ: ਪ੍ਰਿੰਸੀਪਲ ਤੇਜਾ ਸਿੰਘ
ਰਣਜੀਤ ਸਿੰਘ ਪ੍ਰੀਤ
panjabiਪੰਜਾਬੀ ਦੇ ਚਮਤਕਾਰੀ ਲੇਖਕ
ਬਲਰਾਜ ਸਿੱਧੂ, ਯੂ. ਕੇ
Pattayਝੱੜ ਰਹੇ ਪੱਤੇ
ਨਿਸ਼ਾਨ ਰਾਠੌਰ ‘ਮਲਿਕਪੁਰੀ’

kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2008, 5abi।com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)