ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi।com  ਸ਼ਬਦ ਭਾਲ

ਪੰਜਾਬੀ ਸਾਹਿਤ, ਪੰਜਾਬੀ ਆਲੋਚਨਾ ਅਤੇ ਪੰਜਾਬੀ ਮੀਡੀਆ ਮੁਲਾਕਾਤ :
ਪੰਜਾਬੀ ਦੇ ਨਾਮਵਰ ਆਲੋਚਕ ਡਾ. ਭੀਮ ਇੰਦਰ ਸਿੰਘ
ਸੁਖਿੰਦਰ, ਸੰਪਾਦਕ : ‘ਸੰਵਾਦ’ , ਕੈਨੇਡਾ


 

ਡਾ. ਭੀਮ ਇੰਦਰ ਸਿੰਘ ਜੀ, ਤੁਸੀਂ ਕਿੱਥੇ ਪੈਦਾ ਹੋਏ ਸੀ?
ਸਭ ਤੋਂ ਪਹਿਲਾਂ ਸੁਖਿੰਦਰ ਜੀ, ਤੁਹਾਡਾ ਬਹੁਤ ਸ਼ੁਕਰੀਆ. ਮੇਰਾ ਜਨਮ ਸੰਗਰੂਰ ਜਿ਼ਲ੍ਹੇ ਦੇ ਪਿੰਡ ਲੌਂਗੋਵਾਲ ਵਿੱਚ ਹੋਇਆ. ਮੈਂ ਅਜੇ ਦੋ ਢਾਈ ਸਾਲ ਦਾ ਹੀ ਸੀ ਮੇਰਾ ਮਾਤਾ ਜੀ ਗੁਜ਼ਰ ਗਏ. ਮੇਰੀਆਂ ਦੋ ਛੋਟੀਆਂ ਭੈਣਾਂ ਸਨ. ਉਨ੍ਹਾਂ ਨੇ ਵੀ ਇੱਕ ਕਿਸਮ ਦੀ ਆਤਮ-ਹੱਤਿਆ ਕੀਤੀ. ਇਸ ਦਾ ਕਾਰਨ ਇਹ ਸੀ ਕਿ ਜਦੋਂ ਹਰਾ ਇਨਕਲਾਬ ਆਇਆ ਤਾਂ ਉਸ ਨੇ ਪੰਜਾਬ ਦੀ ਛੋਟੀ ਕਿਸਾਨੀ ਨੂੰ ਬਹੁਤ ਸ਼ਿੱਦਤ ਨਾਲ ਝੰਜੋੜਿਆ. ਉਹਦੇ ਕਾਰਨ ਕਰਕੇ ਸਾਡੇ ਪ੍ਰਵਾਰ ਵਿੱਚ ਦੋ ਆਤਮ-ਹੱਤਿਆਵਾਂ ਹੋਈਆਂ. ਮੇਰੇ ਚਾਚਾ ਜੀ, ਜੋ ਖੇਤੀਬਾੜੀ ਕਰਦੇ ਸੀ ਉਨ੍ਹਾਂ ਨੇ ਵੀ ਆਤਮ-ਹੱਤਿਆ ਕੀਤੀ ਉਸ ਦੌਰ ਵਿੱਚ. ਉਸ ਤੋਂ ਬਾਹਦ ਸਾਡੇ ਪ੍ਰਵਾਰ ਵਿੱਚੋਂ ਮੇਰੇ ਮਾਤਾ ਜੀ ਨੇ ਆਤਮ-ਹੱਤਿਆ ਕੀਤੀ -ਘੋਰ ਆਰਥਿਕ ਤੰਗੀ ਕਰਕੇ. ਉਸਤੋਂ ਬਾਹਦ ਕੀ ਹੋਇਆ ਕਿ ਮੇਰੇ ਪਿਤਾ ਜੀ ਨੇ ਦੂਸਰੀ ਸ਼ਾਦੀ ਕੀਤੀ. ਮੈਂ ਇਕੱਲਾ ਹੀ ਰਹਿ ਗਿਆ. ਮੇਰੇ ਪਿਤਾ ਜੀ ਦਾ ਮੋਹ ਦੂਜੇ ਪ੍ਰਵਾਰ ਨਾਲ ਹੋ ਗਿਆ- ਮੇਰੇ ਜਿਹੜੇ ਸਟੈੱਪ ਮਦਰ ਸਨ ਅਤੇ ਉਨ੍ਹਾਂ ਦੇ ਜੋ ਬੱਚੇ ਸਨ ਉਨ੍ਹਾਂ ਨਾਲ. ਮੈਨੂੰ ਘਰ ਵਿੱਚੋਂ ਕੱਢ ਦਿੱਤਾ ਗਿਆ. ਜਿਸ ਕਰਕੇ ਮੈਂ ਕਦੀ ਨਾਨੀ ਜੀ ਕੋਲ, ਕਦੀ ਦਾਦੀ ਜੀ ਕੋਲ, ਕਦੀ ਮਾਮਾ ਜੀ ਕੋਲ, ਅਲੱਗ ਅਲੱਗ ਰਿਸ਼ਤੇਦਾਰਾਂ ਕੋਲ, ਬਹੁਤ ਹੀ ਛੋਟੀ ਉਮਰ ਵਿੱਚ, ਰਹਿੰਦਾ ਰਿਹਾ. ਉਸ ਤੋਂ ਬਾਹਦ ਮੈਨੂੰ ਬਹੁਤ ਕਿਸਮ ਦੀਆਂ ਨੌਕਰੀਆਂ ਕਰਨੀਆਂ ਪਈਆਂ, ਬਹੁਤ ਸਾਰੇ ਕੰਮ ਕਰਨੇ ਪਏ, ਰੋਜ਼ੀ ਰੋਟੀ ਲਈ, ਪੜ੍ਹਾਈ ਲਈ. ਇਸ ਤਰ੍ਹਾਂ, ਹੌਲੀ, ਹੌਲੀ, ਜਦੋਂ ਮੈਂ ਦੱਸਵੀਂ ਪਾਸ ਕੀਤੀ ਤਾਂ ਮੈਨੂੰ ਖੇਡਾਂ ਦਾ ਸ਼ੋਕ ਹੋ ਗਿਆ.

ਤੁਹਾਡੀ ਮੁੱਢਲੀ ਵਿੱਦਿਆ ਕਿੱਥੇ ਹੋਈ?
ਕਿਉਂਕਿ ਮੇਰੇ ਹਾਲਾਤ ਕੋਈ ਚੰਗੇ ਨਹੀਂ ਸਨ. ਇਸ ਲਈ ਮੈਂ ਚਾਰ-ਪੰਜ ਸਕੂਲਾਂ ਵਿੱਚ ਪੜ੍ਹਿਆ. ਮੈਂ ਪਹਿਲਾਂ ਪਿੰਡ ਦੇ ਸਰਕਾਰੀ ਸਕੂਲ ਵਿੱਚ ਪੜ੍ਹਿਆ. ਉੱਥੋਂ ਹੀ ਪ੍ਰਾਇਮਰੀ ਕੀਤੀ. ਫਿਰ ਮੇਰੇ ਪਿਤਾ ਮੈਨੂੰ ਉਸ ਸਕੂਲ ਤੋਂ ਹਟਾ ਕੇ ਆਪਣੇ ਨਾਲ ਸੰਗਰੂਰ ਲੈ ਗਏ. ਮੈਂ ਕਿਉਂ ਕਿ ਤੀਸਰੀ ਵਿਚੋਂ ਫੇਲ੍ਹ ਹੋ ਗਿਆ ਮੈਨੂੰ ਉਸ ਸਕੂਲ ਵਿੱਚੋਂ ਕੱਢ ਦਿੱਤਾ ਗਿਆ. ਫਿਰ ਮੈਂ ਆਪਣੀ ਦਾਦੀ ਜੀ ਕੋਲ ਆ ਗਿਆ. ਮੈਨੂੰ ਕਿਸੀ ਹੋਰ ਸਕੂਲ ਵਿੱਚ ਦਾਖਲਾ ਮਿਲ ਗਿਆ. ਫਿਰ ਦਾਦੀ ਜੀ ਦੀ ਮੌਤ ਹੋ ਜਾਣ ਤੋਂ ਬਾਹਦ ਮੈਂ ਸੰਗਰੂਰ ਵਿੱਚ ਹੀ ਕਿਸੀ ਹੋਰ ਸਕੂਲ ਵਿੱਚ ਦਾਖਲਾ ਲੈ ਲਿਆ. ਇਸ ਤਰ੍ਹਾਂ, ਮੈਂ 7-8 ਸਾਲਾਂ ਵਿੱਚ 5-6 ਸਕੂਲ ਬਦਲੇ. ਜਿਸ ਤਰ੍ਹਾਂ ਦੇ ਹਾਲਾਤ ਬਦਲਦੇ ਗਏ ਉਸ ਤਰ੍ਹਾਂ ਦੇ ਹੀ ਮੈਨੂੰ ਸਕੂਲ ਮਿਲਦੇ ਗਏ. ਉਸਦਾ ਮੈਨੂੰ ਲਾਭ ਇਹ ਹੋਇਆ ਕਿ ਮੈਂ ਬਹੁਤ ਸਾਰੇ ਅਧਿਆਪਕਾਂ ਨੂੰ ਮਿਲਿਆ, ਬਹੁਤ ਸਾਰੇ ਅਧਿਆਪਕਾਂ ਨਾਲ ਮੇਰਾ ਵਾਹ ਪਿਆ. ਬਹੁਤ ਸਾਰੀਆਂ ਗੱਲਾਂ ਮੈਂ ਉਨ੍ਹਾਂ ਤੋਂ ਸਿੱਖਦਾ ਰਿਹਾ.

ਡਾ. ਭੀਮ ਇੰਦਰ ਜੀ, ਮੂਲ ਤੌਰ ਉੱਤੇ ਤੁਹਾਡਾ ਕੀ ਕਿੱਤਾ ਹੈ?
ਮੈਂ ਅਧਿਆਪਨ ਦਾ ਕਿੱਤਾ ਕਰ ਰਿਹਾ ਹਾਂ. ਮੇਰਾ ਮੁੱਖ ਕੰਮ ਖੋਜ ਦਾ ਹੈ. ਮੈਂ ਕਹਿ ਸਕਦਾ ਹਾਂ ਕਿ ਮੈਂ ਖੋਜ ਅਤੇ ਅਧਿਆਪਨ ਦਾ ਕਿੱਤਾ ਕਰ ਰਿਹਾ ਹਾਂ.

ਤੁਸੀਂ ਪੰਜਾਬੀ ਆਲੋਚਨਾ ਦੇ ਖੇਤਰ ਨਾਲ ਜੁੜੇ ਹੋਏ ਹੋ? ਤੁਸੀਂ ਹੁਣ ਤੱਕ ਆਲੋਚਨਾ ਦੀਆਂ ਕਿੰਨ੍ਹੀਆਂ ਕੁ ਪੁਸਤਕਾਂ ਪ੍ਰਕਾਸਿ਼ਤ ਕਰ ਚੁੱਕੇ ਹੋ? ਕੀ ਤੁਸੀਂ ਉਨ੍ਹਾਂ ਪੁਸਤਕਾਂ ਦੇ ਨਾਮ ਦੱਸਣੇ ਚਾਹੋਗੇ?
ਮੇਰੀਆਂ ਹੁਣ ਤੱਕ 18 ਕੁ ਪੁਸਤਕਾਂ ਛਪ ਚੁੱਕੀਆਂ ਹਨ. ਮੇਰੀਆਂ ਪੁਸਤਕਾਂ ਨੂੰ ਮੇਰੇ ਪਾਠਕਾਂ ਨੇ ਬਹੁਤ ਹੁੰਗਾਰਾ ਦਿੱਤਾ ਹੈ. ਕਈ ਪੁਸਤਕਾਂ ਦੀਆਂ 3-3, 4-4, ਐਡੀਸ਼ਨਾਂ ਛਪ ਚੁੱਕੀਆਂ ਹਨ. ਸਭ ਤੋਂ ਪਹਿਲੀ ਮੇਰੀ ਪੁਸਤਕ ‘ਸਮਾਜ, ਸਿਆਸਤ ਅਤੇ ਸਾਹਿਤ’ਛਪੀ ਸੀ. ਜਿਹੜੀ ਕਿ 2,000 ਵਿੱਚ ਛਪੀ ਸੀ. ਉਸ ਤੋਂ ਬਾਹਦ ‘ਸਮਕਾਲੀ ਮਾਰਕਸੀ ਚਿੰਤਨ’, ‘ਮਾਰਕਸੀ ਵਿਸ਼ਵ ਚਿੰਤਨ’ ਅਤੇ ‘ਮਾਰਕਸਵਾਦ, ਉੱਤਰ-ਮਾਰਕਸਵਾਦ ਅਤੇ ਉੱਤਰਆਧੁਨਿਕਵਾਦ’ ਆਦਿ ਮੇਰੀਆਂ ਆਲੋਚਨਾ ਦੀਆਂ ਪੁਸਤਕਾਂ ਛਪੀਆਂ. ਫਿਰ ‘ਸਮਕਾਲੀ ਸਰੋਕਾਰ ਅਤੇ ਸਾਹਿਤ’ ਅਤੇ ਹੁਣ ‘ਮਾਰਕਸਵਾਦੀ ਮੁੱਦੇ ਅਤੇ ਮੁੱਲਾਂਕਨ’ ਮੇਰੀ ਨਵੀਂ ਪੁਸਤਕ ਛਪ ਕੇ ਆਈ ਹੈ.

ਤੁਸੀਂ ਮੂਲ ਤੌਰ ਉੱਤੇ ਕਿਹੋ ਜਿਹੇ ਸਰੋਕਾਰਾਂ ਨੂੰ ਆਪਣੀ ਆਲੋਚਨਾ ਦਾ ਆਧਾਰ ਬਣਾਂਦੇ ਹੋ?
ਸਮਾਜ ਦੀਆਂ ਗਹਿਰਾਈਆਂ ਨੂੰ ਸਮਝ ਕੇ, ਇਸ ਦੀਆਂ ਬਾਰੀਕੀਆਂ ਨੁੰ ਸਮਝ ਕੇ, ਮੈਂ ਸਮਝਦਾ ਹਾਂ ਕਿ ਉਸ ਤਰ੍ਹਾਂ ਦੀ ਆਲੋਚਨਾ ਹੋਣੀ ਚਾਹੀਦੀ ਹੈ. ਕਿਉਂਕਿ ਭਾਰਤੀ ਸਮਾਜ ਇਸ ਵੇਲੇ ਪੂੰਜੀਵਾਦੀ ਸਮਾਜ ਹੈ, ਸਰਮਾਇਦਾਰੀ ਮੰਡੀ ਦਾ ਇਸ ਉੱਤੇ ਕਬਜ਼ਾ ਹੈ, ਵਿਸ਼ਵੀਕਰਨ ਤੋਂ ਬਾਹਦ ਕਾਰਪੋਰੇਟਸ ਦਾ ਇਸ ਉੱਤੇ ਕਬਜ਼ਾ ਹੈ. ਇਸ ਕਾਰਪੋਰੇਟਸ ਦੀਆਂ ਨੀਤੀਆਂ ਨੂੰ ਸਮਝ ਕੇ ਸਾਨੂੰ ਭਾਰਤੀ ਸਮਾਜ ਰਾਹੀਂ ਸਾਹਿਤ ਨੂੰ ਸਮਝਣ ਦੀ ਲੋੜ ਹੈ. ਮੇਰੀ ਕੋਸਿ਼ਸ਼ ਇਹ ਹੁੰਦੀ ਹੈ ਕਿ ਮੈਂ ਸਾਰੇ ਸਿਸਟਮ ਨੂੰ, ਉਸ ਦੀਆਂ ਬਾਰੀਕੀਆਂ ਨੂੰ, ਇਤਿਹਾਸ ਨੂੰ, ਸਮਝਕੇ, ਮੈਂ ਆਪਣੀ ਆਲੋਚਨਾ ਨੂੰ ਅੱਗੇ ਲੈ ਕੇ ਜਾਵਾਂ.

ਅਜੋਕੀ ਪੰਜਾਬੀ ਸਾਹਿਤਕ ਆਲੋਚਨਾ ਬਾਰੇ ਤੁਸੀਂ ਕਿਵੇਂ ਸੋਚਦੇ ਹੋ? ਕੀ ਅਜੋਕੀ ਪੰਜਾਬੀ ਆਲੋਚਨਾ ਪੰਜਾਬੀ ਸਾਹਿਤ ਦੀ ਸਹੀ ਆਲੋਚਨਾ ਕਰ ਰਹੀ ਹੈ?
ਮੈਂ ਇਹਦੇ ਬਾਰੇ ਕਾਫੀ ਲਿਖਿਆ ਹੈ. ਆਲੋਚਨਾ ਦੀ ਪਰੰਪਰਾ ਅਤੇ ਇਤਿਹਾਸ ਕਿਹੋ ਜਿਹਾ ਰਿਹਾ? ਪ੍ਰੀਵਰਤਨ ਕਿਹੋ ਜਿਹੇ ਆਏ ਹਨ? ਮੈਨੂੰ ਲੱਗਦਾ ਹੈ ਕਿ ਇਸ ਵੇਲੇ ਪੰਜਾਬੀ ਆਲੋਚਨਾ ਕਾਫੀ ਸੰਕਟ ਵਿੱਚ ਹੈ. ਖਾਸ ਕਰਕੇ ਵਿਸ਼ਵੀਕਰਨ ਦੀਆਂ ਨੀਤੀਆਂ ਤੋਂ ਬਾਹਦ, 1991 ਤੋਂ ਬਾਹਦ, ਪੰਜਾਬੀ ਆਲੋਚਨਾ ਦੇ ਸਾਹਮਣੇ ਵੱਡੀਆਂ ਚੁਣੌਤੀਆਂ ਹਨ. ਉਸ ਦਾ ਕਾਰਨ ਇਹ ਹੈ ਕਿ ਪੰਜਾਬੀ ਦਾ ਜਿਹੜਾ ਆਲੋਚਕ ਹੈ ਉਸ ਦੇ ਸਾਹਮਣੇ ਮੰਡੀ ਦਾ ਜੋ ਹੜ੍ਹ ਵਗ ਰਿਹਾ ਹੈ - ਉਸ ਵਿੱਚ ਉਸ ਨੂੰ ਪਤਾ ਨਹੀਂ ਲੱਗ ਰਿਹਾ ਕਿ ਉਸਨੇ ਕੀ ਕਰਨਾ ਹੈ, ਕਸ ਤਰ੍ਹਾਂ ਦੀ ਆਲੋਚਨਾ ਕਰਨੀ ਹੈ? ਸਮਾਜ ਨੂੰ ਕਿਸ ਤਰ੍ਹਾਂ ਦੀ ਸੇਧ ਦੇਣੀ ਹੈ? ਸੋ ਮੈਨੂੰ ਲੱਗਦਾ ਹੈ ਕਿ ਕਈ ਵੇਰੀ ਮੈਂ ਸੋਚਦਾ ਹਾਂ ਕਿ ਪੰਜਾਬੀ ਆਲੋਚਨਾ ਆਪਣੇ ਆਖਿਰੀ ਦੌਰ ਵਿੱਚੋਂ ਗੁਜ਼ਰ ਰਹੀ ਹੈ. ਆਖਿਰੀ ਦੌਰ ਤੋਂ ਮੇਰਾ ਮਤਲਬ ਇਹ ਹੈ ਕਿ ਜੋ ਪੰਜਾਬੀ ਆਲੋਚਕ ਹਨ, ਉਨ੍ਹਾਂ ਦੇ ਸਾਹਮਣੇ ਜੋ ਮੁੱਦੇ ਹਨ, ਉਨ੍ਹਾਂ ਮੁੱਦਿਆਂ ਦਾ ਮੁੱਲਾਂਕਨ ਲੱਗਪੱਗ ਖਤਮ ਹੋ ਚੁੱਕਾ ਹੈ. ਮੇਰੇ ਵਿਚਾਰ ਅਨੁਸਾਰ ਉਹ ਖਪਤਵਾਦੀ ਸਮਾਜ ਵਿੱਚ ਨਿੱਘਰ ਗਏ ਹਨ. ਉਸ ਵਿੱਚੋਂ ਉਨ੍ਹਾਂ ਲਈ ਬਾਹਰ ਆਉਣਾ ਕਾਫੀ ਮੁਸ਼ਕਿਲ ਲੱਗ ਰਿਹਾ ਹੈ.

ਜਦੋਂ ਅਸੀਂ ਕਾਲਿਜਾਂ / ਯੂਨੀਵਰਸਿਟੀਆਂ ਦੇ ਪੰਜਾਬੀ ਸਾਹਿਤਕ ਵਿਭਾਗਾਂ ਬਾਰੇ ਵੀ ਸੋਚੀਦਾ ਹੈ ਤਾਂ ਇੰਜ ਜਾਪਦਾ ਹੈ ਜਿਵੇਂ ਉੱਥੇ ਵੀ ਕੋਈ ਨਵੀਂ ਗੱਲ ਨਹੀਂ ਹੋ ਰਹੀ. ਤੁਸੀਂ ਇਸ ਵਿਸ਼ੇ ਬਾਰੇ ਕਿਵੇਂ ਸੋਚਦੇ ਹੋ?
ਤੁਹਾਡੀ ਗੱਲ ਬਿਲਕੁਲ ਠੀਕ ਹੈ. ਜਿਵੇਂ ਮੈਂ ਪਹਿਲਾਂ ਕਿਹਾ ਹੈ ਕਿ ਨਵੀਂ ਗੱਲ ਤਾਂ ਹੀ ਹੋਵੇਗੀ ਜੇਕਰ ਮਨੁੱਖ ਸਮਾਜ ਪ੍ਰਤੀ ਸੰਵੇਦਨਸ਼ੀਲ ਹੋਵੇਗਾ. ਕਿਉਂਕਿ ਇਸ ਵੇਲੇ ਮੰਡੀ ਦਾ ਯੁੱਗ ਹੈ, ਮਾਰਕਿਟ ਦਾ ਯੁੱਗ ਹੈ, ਵਿਸ਼ਵੀਕਰਨ ਦਾ ਯੁੱਗ ਹੈ, ਗਲੋਬਲੀਕਰਨ ਦਾ ਯੁੱਗ ਹੈ-ਇਸ ਨੇ ਪਹਿਲਾਂ ਤਾਂ ਸਭ ਤੋਂ ਵੱਡੀ ਗੱਲ ਸਾਡੇ ‘ਤੇ ਮਾਰ ਇਹ ਕੀਤੀ ਹੈ ਕਿ ਸਾਨੂੰ ਗ਼ੈਰਮਨੁੱਖੀ ਬਣਾਇਆ ਹੈ, ਸੰਵੇਦਨਹੀਨ ਬਣਾ ਦਿੱਤਾ. ਇਸ ਕਰਕੇ ਸਾਡਾ ਜਿਹੜਾ ਆਲੋਚਕ ਹੈ, ਮਨੁੱਖੀ ਸੰਵੇਦਨਾਵਾਂ ਤੋਂ ਉਹ ਵੀ ਦੂਰ ਹੁੰਦਾ ਜਾ ਰਿਹਾ ਹੈ. ਇਸ ਕਰਕੇ ਕੀ ਹੋ ਰਿਹਾ ਹੈ ਕਿ ਸਾਡਾ ਜਿਹੜਾ ਆਲੋਚਕ ਹੈ ਉਹ ਵੀ ਮਨੁੱਖੀ ਸੰਵੇਦਨਾਵਾਂ ਤੋਂ ਦੂਰ ਹੁੰਦਾ ਜਾ ਰਿਹਾ ਹੈ. ਸਾਡਾ ਪੰਜਾਬੀ ਆਲੋਚਕ ਸ਼ਿੱਦਤ ਨਾਲ ਸਮਾਜਿਕ ਜਾਂ ਸਮਾਜ ਦੇ ਆਮ ਲੋਕਾਂ ਦੀਆਂ ਦਿੱਕਤਾਂ ਨੂੰ ਸਮਝ ਨਹੀਂ ਰਿਹਾ ਅਤੇ ਉਸ ਕਰਕੇ ਜਿਹੜੀ ਨਵੀਂ ਗੱਲ ਹੋਣੀ ਚਾਹੀਦੀ ਸੀ ਉਹ ਹੋ ਨਹੀਂ ਹੋ ਰਹੀ - ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ.

ਅਜੋਕੀ ਪੰਜਾਬੀ ਕਵਿਤਾ ਨਿੱਜਵਾਦ / ਦੇਹਵਾਦ ਵਰਗੇ ਵਿਸਿ਼ਆਂ ਦੁਆਲੇ ਘੁੰਮ ਰਹੀ ਹੈ. ਤੁਸੀਂ ਅਜਿਹੇ ਰੁਝਾਣ ਦੇ ਕੀ ਕਾਰਨ ਸਮਝਦੇ ਹੋ?
ਮੈਂ ਇਹੀ ਸਮਝਦਾ ਹਾਂ ਕਿ ਜਿਹੜੀ ਅਜੋਕੀ ਕਵਿਤਾ ਹੈ - ਸਿਰਫ ਕਵਿਤਾ ਹੀ ਨਹੀਂ - ਬਲਕਿ ਸਾਰਾ ਸਾਹਿਤ ਹੀ, ਉਹੋ ਨਿੱਜਵਾਦੀ, ਬਾਜ਼ਾਰਵਾਦੀ ਅਤੇ ਖਪਤਵਾਦੀ ਰੁਝਾਨਾਂ ‘ਚ ਫਸ ਚੁੱਕਿਆ ਹੈ. ਉਸਦਾ ਕਾਰਨ ਇਹੀ ਹੈ ਕਿ ਜਦੋਂ ਤੋਂ ਪੰਜਾਬ ਦੀ ਜਾਂ ਹਿੰਦੁਸਤਾਨ ਦੀ ਸਮਾਜਿਕ ਚੇਤਨਾ ਉੱਤੇ ਮੰਡੀ ਨੇ ਕਬਜ਼ਾ ਕੀਤਾ ਹੋਇਆ ਹੈ - ਉਸ ਤੋਂ ਬਾਹਦ ਸਾਹਿਤ ਲਗਾਤਾਰ ਨਿਘਾਰ ਵੱਲ ਵੱਧ ਰਿਹਾ ਹੈ. ਸੰਵੇਦਨਸ਼ੀਲਤਾ ਸਾਹਿਤ ਦਾ ਬੁਨਿਆਦੀ ਰੋਲ ਹੈ. ਸਾਹਿਤ ਦਾ ਬੁਨਿਆਦੀ ਕੰਮ ਲੋਕਾਂ ਨੂੰ, ਸਮਾਜ ਨੂੰ, ਸੈਂਸੇਟਾਈਜ਼ ਕਰਨਾ - ਸੰਵੇਦਨਸ਼ੀਲ ਬਨਾਉਣਾ ਹੈ. ਸਾਡਾ ਸਾਹਿਤ ਜਿਹੜਾ ਲਿਖਿਆ ਜਾ ਰਿਹਾ - ਉਹੋ ਲੱਗਦਾ ਹੈ ਕਿ ਮੰਡੀ ਦੇ ਵਹਾ ਵਿੱਚੋਂ ਚੱਲ ਰਿਹਾ ਹੈ. ਮੰਡੀ ਦਾ ਮਕਸਦ ਇਹ ਹੁੰਦਾ ਹੈ - ਕਿ ਮਨੁੱਖ ਵਿੱਚੋਂ ਸੰਵੇਦਨਸ਼ੀਲਤਾ ਖਤਮ ਕੀਤੀ ਜਾਵੇ. ਮਨੁੱਖ ਨੂੰ ਪਸ਼ੂਪੁਣੇ ਵੱਲ ਲਿਜਾਇਆ ਜਾਵੇ ਅਤੇ ਮੰਡੀ ਉਹ ਕਰ ਰਹੀ ਹੈ. ਉਸਦੇ ਅਸਰ ਹੇਠ, ਸਾਡਾ ਜਿਹੜਾ ਕਵੀ ਹੈ, ਉਹ ਅਵਚੇਤਨ ਤੌਰ ਉੱਤੇ ਅਤੇ ਚੇਤਨ ਤੌਰ ਉੱਤੇ, ਉਹ ਉਸਦੀ ਗ੍ਰਿਫਥ ਵਿੱਚ ਆ ਰਿਹਾ ਹੈ. ਉਸ ਕਰਕੇ ਉਹ ਗੂੜ੍ਹੇ ਤ੍ਰੀਕੇ ਨਾਲ ਸਮਾਜ ਨਾਲ ਨਹੀਂ ਜੁੜ ਰਿਹਾ. ਉਸ ਵਿੱਚੋਂ ਇਹ ਚੀਜ਼ਾਂ ਸੰਵੇਦਨਹੀਨਤਾ, ਗੈ਼ਰ-ਕਲਾਤਮਕਤਾ ਸਾਹਮਣੇ ਆ ਰਹੀਆਂ ਹਨ - ਜਿਸ ਕਰਕੇ ਚੰਗੀ ਕਵਿਤਾ ਦੀ ਅਣਹੋਂਦ ਸਾਨੂੰ ਸਭ ਨੂੰ ਮਹਿਸੂਸ ਹੋ ਰਹੀ ਹੈ.

ਜੇਕਰ ਸਮੁੱਚੇ ਪੰਜਾਬੀ ਸਾਹਿਤ ਦੇ ਰੁਝਾਣਾਂ ਵੱਲ ਦੇਖੀਏ ਤਾਂ ਕੀ ਤੁਹਾਨੂੰ ਲੱਗਦਾ ਹੈ ਕਿ ਅਸੀਂ ਤਰੱਕੀ ਵੱਲ ਜਾ ਰਹੇ ਹਾਂ ਜਾਂ ਕਿ ਪਿੱਛੇ ਵੱਲ?
ਹਾਂ, ਮੈਂ ਪਹਿਲਾਂ ਕਿਹਾ ਹੈ ਕਿ ਜਦੋਂ ਅਸੀਂ ਸਮੁੱਚੇ ਸਾਹਿਤ ਵੱਲ ਜਾਂਦੇ ਹਾਂ ਤਾਂ ਸਮੁੱਚਾ ਸਾਹਿਤ ਹੈ ਜਿਹੜਾ ਉਸ ਵਿੱਚ ਮੈਂ ਨਾਵਲ ਦੀ ਗੱਲ ਕਰਾਂਗਾ, ਉਸ ਵਿੱਚ ਨਾਟਕ ਦੀ, ਗ਼ਜ਼ਲ ਦੀ ਗੱਲ ਕਰਾਂਗਾ, ਕਵਿਤਾ ਦੀ, ਨਜ਼ਮ ਦੀ ਗੱਲ ਕਰਾਂਗਾ. ਉਨ੍ਹਾਂ ਵਿੱਚੋਂ ਕੁਝ - ਜਿਵੇਂ ਕਿ ਐਸੀ ਗੱਲ ਨਹੀਂ ਹੈ ਕਿ ਬਿਲਕੁਲ ਹੀ ਹਨ੍ਹੇਰਾ ਹੈ - ਕੁਝ ਸਿਨਫ਼ਾਂ ਵਿੱਚ ਚੰਗਾ ਕੰਮ ਵੀ ਹੋ ਰਿਹਾ ਹੈ - ਖਾਸ ਤੌਰ ‘ਤੇ ਮੈਂ ਤੁਹਾਡੇ ਨਾਲ ਨਾਟਕ ਅਤੇ ਗ਼ਜ਼ਲ ਦੀ ਗੱਲ ਜ਼ਰੂਰ ਸਾਂਝੀ ਕਰਨੀ ਚਾਹਾਂਗਾ. ਨਾਟਕ ਇਸ ਵੇਲੇ ਪੰਜਾਬੀ ਵਿੱਚ ਬਹੁਤ ਵਧੀਆ ਖੇਡਿਆ ਜਾ ਰਿਹਾ ਹੈ. ਚਾਹੇ ਉਹ ਨਾਵਲਾਂ ਦਾ ਰੂਪਾਂਤਰਨ ਹੋਵੇ. ਪਰ ਇਸਦੇ ਬਾਵਜ਼ੂਦ ਪੰਜਾਬੀ ਨਾਟਕ ਲੋਕਾਂ ਨਾਲ ਜੁੜਕੇ ਅੱਗੇ ਵੱਧ ਰਿਹਾ ਹੈ. ਇਸੇ ਤਰ੍ਹਾਂ ਨਜ਼ਮ ਨਾਲੋਂ ਜਾਂ ਕਵਿਤਾ ਨਾਲੋਂ ਪੰਜਾਬੀ ਗ਼ਜ਼ਲ ਤਰੱਕੀ ਕਰ ਰਹੀ ਹੈ. ਜਿਹੜੇ ਗ਼ਜ਼ਲਕਾਰ ਹਨ ਉਹ ਸ਼ਿੱਦਤ ਨਾਲ ਸਮਾਜਿਕ ਸਮੱਸਿਆਵਾਂ ਨੂੰ ਮਹਿਸੂਸ ਕਰ ਰਹੇ ਹਨ ਅਤੇ ਸ਼ਿੱਦਤ ਨਾਲ ਉਨ੍ਹਾਂ ਸਮੱਸਿਆਵਾਂ ਬਾਰੇ ਲਿਖ ਰਹੇ ਹਨ. ਪਰ ਇਸ ਦੇ ਬਾਵਜ਼ੂਦ ਪੰਜਾਬੀ ਕਹਾਣੀ ਇਸ ਵੇਲੇ ਨਿੱਘਰ ਰਹੀ ਹੈ. ਜਿੱਥੋਂ ਤੱਕ ਕਿ ਨਾਵਲ ਦਾ ਸਬੰਧ ਹੈ ਉਹ ਆਪਣੇ ਪੁਰਾਣੇ ਇਤਿਹਾਸ ਵੱਲ ਝਾਕ ਰਿਹਾ ਹੈ. ਮੈਂ ਨਹੀਂ ਕਹਿੰਦਾ ਕਿ ਇਤਿਹਾਸ ਵੱਲ ਵੇਖਣਾ ਕੋਈ ਮਾੜੀ ਗੱਲ ਹੈ - ਪਰ ਮੈਨੂੰ ਲੱਗਦਾ ਹੈ ਕਿ ਇਤਿਹਾਸ ਨੂੰ ਸਮਝਦੇ ਹੋਏ, ਭਵਿੱਖ ਬਾਰੇ ਜਿਹੜੀ ਨਵੀਂ ਗੱਲ ਕਰਨ ਦੀ ਲੋੜ ਹੈ - ਨਾਵਲ ਵਿੱਚ - ਉਹ ਹੋ ਨਹੀਂ ਹੋ ਰਹੀ. ਪੰਜਾਬੀ ਨਾਵਲ ਵੀ ਇਸ ਵੇਲੇ ਸੰਕਟ ਦਾ ਸਿ਼ਕਾਰ ਹੈ.

ਤੁਹਾਡੀ ਪਸੰਦ ਦੇ ਪੰਜ ਸ਼ਾਇਰ ਕਿਹੜੇ ਹਨ?
ਮੈਂ ਆਧੁਨਿਕ ਸ਼ਾਇਰਾਂ ਦੀ ਗੱਲ ਕਰਾਂਗਾ. ਉਨ੍ਹਾਂ ਵਿੱਚੋਂ ਪਾਸ਼ ਨੂੰ ਮੈਂ ਸਭ ਤੋਂ ਉੱਪਰ ਮੰਨਦਾ ਹਾਂ -ਪਾਸ਼ ਦੇ ਨਾਲ ਜਿਵੇਂ ਇਨ੍ਹਾਂ ਦੀ ਤਿੱਕੜੀ ਸੀ ਲਾਲ ਸਿੰਘ ਦਿਲ, ਸੰਤ ਰਾਮ ਉਦਾਸੀ ਹੋਰਾਂ ਦੀ - ਇਨ੍ਹਾਂ ਦੀ ਇੱਕ ਵੱਖਰੀ ਦੇਣ ਹੈ. ਇਸ ਤੋਂ ਬਾਹਦ ਡਾ. ਹਰਿਭਜਨ ਸਿੰਘ ਨੂੰ ਮੈਂ ਇੱਕ ਚੰਗਾ ਸ਼ਾਇਰ ਮੰਨਦਾ ਹਾਂ. ਆਲੋਚਕ ਦੇ ਤੌਰ ਉੱਤੇ ਉਨ੍ਹਾਂ ਦੀਆਂ ਕਾਫੀ ਦਿਕਤਾਂ ਹਨ - ਪਰ ਇੱਕ ਸ਼ਾਇਰ ਦੇ ਤੌਰ ਉੱਤੇ ਮੈਂ ਮੰਨਦਾ ਹਾਂ ਕਿ ਉਹ ਇੱਕ ਵੱਡੇ ਸ਼ਾਇਰ ਹੋਏ ਹਨ. ਇਸੇ ਤਰ੍ਹਾਂ ਸਿ਼ਵ ਕੁਮਾਰ ਬਟਾਲਵੀ ਸਾਡੇ ਵੱਡੇ ਕਵੀ ਹਨ - ਖਾਸ ਤੌਰ ਉੱਤੇ ਜਿਹੜੀ ਪਿਆਰ ਦੀ ਕਵਿਤਾ ਹੈ - ਬ੍ਰਿਹਾ ਦੀ ਕਵਿਤਾ ਹੈ - ਉਸ ਵਿੱਚ ਮੈਂ ਉਨ੍ਹਾਂ ਨੂੰ ਸਿਖਰ ਮੰਨਦਾ ਹਾਂ. ਇਸ ਤੋਂ ਇਲਾਵਾ ਨਵਿਆਂ ਵਿੱਚੋਂ ਜਿਵੇਂ ਮੋਹਨਜੀਤ, ਪ੍ਰਮਿੰਦਰਜੀਤ ਹੋਰਾਂ ਨੇ ਬਹੁਤ ਚੰਗੀ ਸ਼ਾਇਰੀ ਕੀਤੀ ਹੈ - ਨਵੇਂ ਸ਼ਾਇਰਾਂ ਵਿੱਚ ਦਰਸ਼ਨ ਬੁੱਟਰ, ਤੁਸੀਂ - ਸੁਖਿੰਦਰ - ਤੁਹਾਡਾ ਨਾਮ ਆਉਂਦਾ ਹੈ. ਪਰਵਾਸੀ ਸ਼ਾਇਰਾਂ ਵਿੱਚ ਇਕਬਾਲ ਰਾਮੂਵਾਲੀਆ ਚੰਗਾ ਲਿਖ ਰਹੇ ਹਨ. ਸ਼ਾਇਰਾ ਵਿੱਚੋਂ ਅੰਮ੍ਰਿਤਾ ਪ੍ਰੀਤਮ ਤੋਂ ਬਾਹਦ ਮਨਜੀਤ ਟਿਵਾਣਾ ਹੋਰਾਂ ਦਾ ਨਾਮ ਲਿਆ ਜਾ ਸਕਦਾ ਹੈ. ਬਹੁਤ ਸਾਰੇ ਹੋਰ ਜਿਹੜੇ ਨਵੇਂ ਕਵੀ ਆ ਰਹੇ ਹਨ ਉਹ ਵੀ ਆਪਣੇ ਵੱਲੋਂ ਕੋਸਿ਼ਸ਼ ਕਰ ਰਹੇ ਹਨ. ਪਰ ਜੇ ਮੈਂ ਇਹ ਕਹਾਂ ਕਿ ਇਹ ਨਵੇਂ ਕਵੀ ਵੱਡੇ ਨਾਵਾਂ ਵਾਲੇ ਸ਼ਾਇਰਾਂ ਦੇ ਲੈਵਲ ਦਾ ਕੁਝ ਲਿਖ ਰਹੇ ਹਨ - ਉਹ ਗੱਲ ਨਹੀਂ ਹੋ ਰਹੀ. ਪਰ ਅਜੋਕੇ ਸਮਿਆਂ ਵਿੱਚ ਉਹ ਗੰਭੀਰ ਕੋਸਿ਼ਸ਼ ਕਰ ਕਰੇ ਹਨ- ਜਿਸ ਨੂੰ ਮੈਂ ਇੱਕ ਉਸਾਰੂ ਕਦਮ ਵਜੋਂ ਲੈਂਦਾ ਹਾਂ.

ਕੀ ਤੁਸੀਂ ਕੁਝ ਚੰਗੇ ਨਾਵਲਕਾਰਾਂ ਦੇ ਨਾਮ ਵੀ ਲੈਣੇ ਚਾਹੋਗੇ?
ਨਾਵਲਕਾਰਾਂ ਵਿੱਚੋਂ ਜੇਕਰ ਮੈਂ ਗੱਲ ਨਾਨਕ ਸਿੰਘ ਤੋਂ ਸ਼ੁਰੂ ਕਰਾਂ - ਤਾਂ ਮੈਂ ਕਹਾਂਗਾ ਕਿ ਪੰਜਾਬੀ ਨਾਵਲ ਨੂੰ ਉਨ੍ਹਾਂ ਦੀ ਬਹੁਤ ਵੱਡੀ ਦੇਣ ਹੈ. ਉਹ ਪੰਜਾਬੀ ਨਾਵਲ ਦਾ ਥੰਮ ਹਨ. ਉਸ ਤੋਂ ਬਾਹਦ ਪ੍ਰੋ. ਗੁਰਦਿਆਲ ਸਿੰਘ, ਬਲਦੇਵ ਸਿੰਘ ਸੜਕਨਾਮਾ ਹੈਗੇ, ਇੰਦਰ ਸਿੰਘ ਖਾਮੋਸ਼ ਅਤੇ ਮਿੱਤਰਸੈਨ ਮੀਤ ਹੋ ਗਏ. ਇਸੇ ਤਰ੍ਹਾਂ ਨਵੇਂ ਨਾਵਲਕਾਰਾਂ ਦੀ ਗੱਲ ਕਰੀਏ ਤਾਂ ਪਿੱਛੇ ਜਿਹੇ ਜਸਵੀਰ ਮੰਡ ਹੋਰਾਂ ਦਾ ਨਵਾਂ ਨਾਵਲ ਬਹੁਤ ਅੱਛਾ ਆਇਆ ਹੈ. ਨਵੇਂ ਨਾਵਲਕਾਰ ਕੋਸਿ਼ਸ਼ ਕਰ ਰਹੇ ਹਨ ਕੁਝ ਕਰਨ ਦੀ. ਪਰ ਉਨ੍ਹਾਂ ਵਿੱਚ ਮੈਨੂੰ ਅਜੇ ਘੱਟ ਸੰਭਾਵਨਾਵਾਂ ਨਜ਼ਰ ਆਉਂਦੀਆਂ ਹਨ.

ਕੀ ਕੁਝ ਕਹਾਣੀਕਾਰਾਂ ਦਾ ਵੀ ਜਿ਼ਕਰ ਕਰੋਗੇ?
ਅੱਜ ਤੋਂ ਪੰਜ, ਛੇ, ਸਾਲ ਪਹਿਲਾਂ ਤੱਕ ਬਹੁਤ ਅੱਛੀ ਕਹਾਣੀ ਲਿਖੀ ਜਾ ਰਹੀ ਸੀ. ਮੈਨੂੰ ਲੱਗਦਾ ਹੁੰਦਾ ਸੀ ਕਿ ਪੰਜਾਬੀ ਕਹਾਣੀ ਵਿਸ਼ਵ ਪੱਧਰ ਦੀ ਕਹਾਣੀ ਤੱਕ ਪਹੁੰਚ ਗਈ ਹੈ - ਪਰ ਕੁਝ ਸਾਲਾਂ ਤੋਂ ਪੰਜਾਬੀ ਕਹਾਣੀ ਵਿੱਚ ਖੜੋਤ ਆਈ ਹੈ. ਪ੍ਰਿੰਸੀਪਲ ਸੁਜਾਨ ਸਿੰਘ ਤੋਂ ਲੈ ਕੇ ਕੇਸਰਾ ਰਾਮ ਤੱਕ ਸਾਡੇ ਕੋਲ ਬਹੁਤ ਅੱਛੇ ਕਹਾਣੀਕਾਰ ਹਨ - ਜਿਵੇਂ ਪ੍ਰਿੰ. ਸੁਜਾਨ ਸਿੰਘ, ਸੰਤ ਸਿੰਘ ਸੇਖੋਂ, ਕੁਲਵੰਤ ਸਿੰਘ ਵਿਰਕ, ਪ੍ਰੇਮ ਪ੍ਰਕਾਸ਼ ਹੋਰੀਂ ਹਨ. ਸੰਤੋਖ ਸਿੰਘ ਧੀਰ ਹਨ - ਇਨ੍ਹਾਂ ਸਭਨਾਂ ਨੇ ਆਪਣੇ ਆਪਣੇ ਢੰਗ ਨਾਲ ਕਹਾਣੀ ਪ੍ਰਫੁੱਲਤ ਕੀਤੀ ਹੈ - ਜਿਵੇਂ ਕੇਸਰਾ ਰਾਮ ਨੇ ‘ਪੁਲਸੀਆ ਕਿਉਂ ਝੂਠ ਮਾਰਦਾ ਹੈ, ਜਸਬੀਰ ਰਾਣਾ ਦੀ ਕਹਾਣੀ ‘ਸਿਖਰ ਦੁਪਹਿਰਾ’ ਮੈਂ ਪੜ੍ਹੀ. ਬਹੁਤ ਹੀ ਅੱਛੀ ਲੱਗੀ. ਨਵੇਂ ਕਹਾਣੀਕਾਰ ਵੀ ਚੰਗਾ ਲਿਖ ਰਹੇ ਹਨ ਅਤੇ ਕੋਸਿ਼ਸ਼ ਕਰ ਰਹੇ ਹਨ. ਪੰਜਾਬੀ ਕਹਾਣੀ ਦੀ ਜੋ ਵਿਰਾਸਤ ਹੈ ਉਸ ਨਾਲ ਕਦਮ ਮਿਲਾ ਕੇ ਚੱਲਿਆ ਜਾਵੇ - ਮੋਹਨ ਭੰਡਾਰੀ ਹੋਰਾਂ ਬਾਰੇ ਬਹੁਤ ਕੁਝ ਕਿਹਾ ਜਾ ਸਕਦਾ ਹੈ. ਪੰਜਾਬੀ ਕਹਾਣੀ ਕਿਸੇ ਵੇਲੇ ਪੰਜਾਬੀ ਸਾਹਿਤ ਦੀਆਂ ਹੋਰ ਸਭਨਾਂ ਸਿਨਫਾਂ ਵਿੱਚੋਂ ਸਿਰਕੱਢ ਸੀ. ਪਰ ਹੁਣ ਵੀ ਹੋ ਸਕਦੀ ਹੈ - ਜੇਕਰ ਸਾਡੇ ਕਹਾਣੀਕਾਰ ਥੋੜਾ ਹੋਰ ਜ਼ੋਰ ਲਗਾਉਣਗੇ, , ਥੋੜਾ ਹੋਰ ਸਿ਼ੱਦਤ ਨਾਲ ਲਿਖਣਗੇ, ਤਾਂ ਮੈਨੂੰ ਪੂਰੀ ਉਮੀਦ ਹੈ ਕਿ ਪੰਜਾਬੀ ਕਹਾਣੀ ਦੀ ਜਿਹੜੀ ਸੁਨਹਿਰੀ ਵਿਰਾਸਤ ਹੈ - ਉੱਥੇ ਜਾ ਕੇ ਪੰਜਾਬੀ ਕਹਾਣੀ ਫਿਰ ਵਿਕਸਤ ਹੋ ਸਕਦੀ ਹੈ.

ਕੀ ਆਲੋਚਨਾ ਦੇ ਖੇਤਰ ਵਿੱਚ ਵੀ ਕੁਝ ਨਾਮ ਲੈਣੇ ਚਾਹੋਗੇ? ਜਿਹੜੇ ਆਲੋਚਕ ਤੁਸੀਂ ਸਮਝਦੇ ਹੋ ਕਿ ਚੰਗੀ ਆਲੋਚਨਾ ਕਰ ਰਹੇ ਹਨ?
ਮੈਂ ਸਮਝਦਾ ਹਾਂ ਕਿ ਪੰਜਾਬੀ ਵਿੱਚ ਬੜੀ ਚੰਗੀ ਆਲੋਚਨਾ ਰਹੀ ਹੈ. ਸੰਤ ਸਿੰਘ ਸੇਖੋਂ ਤੋਂ ਬਾਹਦ ਖਾਸ ਤੌਰ ਉੱਤੇ ਜਿਹੜੇ ਮਾਰਕਸਵਾਦੀ ਬੁੱਧੀਜੀਵੀ ਹਨ ਉਨ੍ਹਾਂ ਨੇ ਕੁਝ ਨਵੀਆਂ ਗੱਲਾਂ ਕਰਨ ਦੀ ਕੋਸਿ਼ਸ਼ ਕੀਤੀ ਹੈ. ਜਿਨ੍ਹਾਂ ਵਿੱਚ ਟੀ.ਆਰ.ਵਿਨੋਦ, ਡਾ. ਕੇਸਰ ਸਿੰਘ ਕੇਸਰ, ਡਾ. ਜੁਗਿੰਦਰ ਸਿੰਘ ਰਾਹੀ, ਡਾ. ਭੱਟੀ ਅਤੇ ਡਾ. ਹਰਿਭਜਨ ਸਿੰਘ ਭਾਟੀਆ ਹਨ - ਇਨ੍ਹਾਂ ਤੋਂ ਬਿਨ੍ਹਾਂ ਡਾ. ਜਸਵਿੰਦਰ ਸਿੰਘ, ਡਾ. ਸੁਖਦੇਵ ਸਿੰਘ ਸਿਰਸਾ, ਡਾ. ਸਰਬਜੀਤ ਸਿੰਘ - ਇਸੀ ਤਰ੍ਹਾਂ ਡਾ. ਰਵਿੰਦਰ ਰਵੀ - ਇਹ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਪ੍ਰੋਡਕਟ ਸਨ - ਇਨ੍ਹਾਂ ਨੇ ਆਲੋਚਨਾ ਦਾ ਮਾਣ ਇਸ ਲਈ ਵਧਾਇਆ ਕਿ ਉਨ੍ਹਾਂ ਨੇ ਆਪਣੇ ਵਿਚਾਰਾਂ ਲਈ ਕੁਰਬਾਨੀ ਦਿੱਤੀ ਹੈ - ਸ਼ਹੀਦੀ ਦਿੱਤੀ ਹੈ - ਆਪਣੇ ਵਿਚਾਰਾਂ ਤੋਂ ਥਿੜਕੇ ਨਹੀਂ ਅਖੀਰ ਤੱਕ. ਉਨ੍ਹਾਂ ਦੀ ਦੇਣ ਪੰਜਾਬੀ ਆਲੋਚਨਾ ਨੂੰ ਬਹੁਤ ਵੱਡੀ ਹੈ. ਇਸੇ ਤਰ੍ਹਾਂ ਨਵੇਂ ਆਲੋਚਕ ਹਨ - ਜੋ ਆਪਣੀ ਤਰ੍ਹਾਂ ਨਾਲ ਕੰਮ ਕਰ ਰਹੇ ਹਨ. ਪੰਜਾਬੀ ਆਲੋਚਨਾ ਦੀਆਂ ਨੀਹਾਂ ਬਹੁਤ ਮਜ਼ਬੂਤ ਹਨ.

ਜਿੱਥੋਂ ਤੱਕ ਪੰਜਾਬੀ ਮੀਡੀਆ ਦਾ ਸੁਆਲ ਹੈ ਕੀ ਤੁਸੀਂ ਸਮਝਦੇ ਹੋ ਕਿ ਅਜੋਕੇ ਸਮਿਆਂ ਦਾ ਪੰਜਾਬੀ ਮੀਡੀਆ - ਪੰਜਾਬੀ ਸਾਹਿਤ, ਪੰਜਾਬੀ ਸਭਿਆਚਾਰ ਦੀ ਸਹੀ ਪੇਸ਼ਕਾਰੀ ਕਰ ਰਿਹਾ ਹੈ?
ਪੰਜਾਬੀ ਮੀਡੀਆ ਬਾਰੇ ਮੈਂ ਕਾਫੀ ਆਰਟੀਕਲ ਲਿਖ ਚੁੱਕਾ ਹਾਂ. ਇਸ ਦੀ ਇੱਕ ਦਿੱਕਤ ਤਾਂ ਇਹ ਹੈ ਕਿ ਪੰਜਾਬੀ ਮੀਡੀਆ, ਖਾਸ ਤੌਰ ਉੱਤੇ ਇਲੈੱਕਟਰੋਨਿਕ ਮੀਡੀਆ, ਬਹੁਤੀ ਤਰੱਕੀ ਨਹੀਂ ਕਰ ਸਕਿਆ. ਜਿਹੜਾ ਦੂਜਾ ਮੀਡੀਆ ਹੈ - ਉਸ ਵਿੱਚ ਕਾਫੀ ਸੰਭਾਵਨਾਵਾਂ ਸਨ. ਉਦਾਹਰਣ ਦੇ ਤੌਰ ਉੱਤੇ ਸਾਡੇ ਕੋਲ ਅਖਬਾਰ ਸਨ, ਕੁਝ ਬਹੁਤ ਅੱਛੇ ਮੈਗਜ਼ੀਨ ਨਿਕਲਦੇ ਸਨ. ਪਰ ਵਿਸ਼ਵੀਕਰਨ ਦੀ ਹਨ੍ਹੇਰੀ ਨੇ ਇਨ੍ਹਾਂ ਨੂੰ ਐਸਾ ਖੂੰਝੇ ਲਗਾਇਆ ਕਿ ਉਹ ਅੱਜ ਤੱਕ ਨਹੀਂ ਉੱਠ ਸਕੇ. ਜਿਹੜਾ ਪ੍ਰਿੰਟ ਮੀਡੀਆ ਹੈ - ਉਸ ਵਿੱਚ ਬਹੁਤ ਸਾਰੀਆਂ ਸੰਭਾਵਨਾਵਾਂ ਸਨ. ਮੈਂ ‘ਫਿਲਹਾਲ’ ਦੀ ਗੱਲ ਕਰਾਂਗਾ, ‘ਹੁਣ’ ਦੀ ਗੱਲ ਕਰਾਂਗਾ - ਇਹ ਮੈਗਜ਼ੀਨ ਬਹੁਤ ਅੱਛੇ ਨਿਕਲੇ ਸਨ. ਕਿਉਂਕਿ ਪੰਜਾਬੀ ਵਿੱਚ ਲਿਖਣ ਵਾਲਾ ਉਸ ਤਰ੍ਹਾਂ ਦਾ ਡਿਵੈਲਪ ਨਹੀਂ ਹੋ ਰਿਹਾ - ਪਾਠਕ ਦੀ ਜਿਹੜੀ ਚੇਤਨਾ ਹੈ - ਉਹ ਇੱਕ ਹੱਦ ਤੱਕ ਆ ਕੇ ਰੁਕ ਗਈ ਹੈ - ਇਸ ਕਰਕੇ ਪੰਜਾਬੀ ਪ੍ਰਿੰਟ ਮੀਡੀਆ ਵਿੱਚ ਅਜੇ ਬਹੁਤ ਸਾਰੀਆਂ ਸੰਭਾਵਨਾਵਾਂ ਵੀ ਪਈਆਂ ਹਨ. ‘ਫਿਲਹਾਲ’, ‘ਨਾਗਮਣੀ’, ‘ਆਰਸੀ’, ‘ਅਕਸ’ ਵਰਗੇ ਸਾਡੇ ਮੈਗਜ਼ੀਨ ਜੋ ਕਿਸੇ ਵੇਲੇ ਅੰਤਰ-ਰਾਸ਼ਟਰੀ ਪੱਧਰ ਦੇ ਸਨ - ਉਹ ਬੰਦ ਹੋ ਗਏ ਹਨ. ਬਹੁਤ ਅਫਸੋਸ ਦੀ ਗੱਲ ਹੈ. ਸਾਡੇ ਕੋਲ ਇਸ ਵੇਲੇ ਸਿਰਫ ਇੱਕ ਹੀ ਪਰਚਾ ‘ਹੁਣ’ ਬਚਿਆ ਹੋਇਆ ਹੈ - ਉਹ ਹੁਣ ਦੇਖਦੇ ਹਾਂ ਕਿ ਕਿੰਨੀ ਕੁ ਦੇਰ ਬਚਦਾ ਹੈ - ਉਸ ਦਾ ਵੀ ਮਿਆਰ ਹੁਣ ਡਿੱਗਣਾ ਸ਼ੁਰੂ ਹੋ ਗਿਆ ਹੈ. ਕਾਰਨ - ਇਸਦਾ ਮੈਂ ਸਮਝਦਾ ਹਾਂ ਕਿ ਸੰਪਾਦਨਾ ਦੀ ਕੋਈ ਦਿੱਕਤ ਨਹੀਂ ਹੈ. ਪੰਜਾਬੀ ਦਾ ਜਿਹੜਾ ਲਿਖਣ ਵਾਲਾ ਹੈ - ਜਿਹੜਾ ਪੰਜਾਬੀ ਲੇਖਕ ਹੈ - ਉਸ ਦੀਆਂ ਬਹੁਤ ਸਾਰੀਆਂ ਦਿਕਤਾਂ ਹਨ . ਉਸ ਵਿੱਚੋਂ ਹੀ ਪੰਜਾਬੀ ਮੀਡੀਆ ਡਿਵੈਲਪ ਹੋਣਾ ਹੈ - ਜੇਕਰ - ਪੰਜਾਬੀ ਲੇਖਕ ਹੀ ਡਿਵੈਲਪ ਨਹੀਂ ਹੋਵੇਗਾ. ਪੰਜਾਬੀ ਲੇਖਕ ਤਾਂ ਡਿਵੈਲਪ ਹੋਵੇਗਾ ਜੇਕਰ ਪੰਜਾਬੀ ਭਾਸ਼ਾ ਡਿਵੈਲਪ ਹੋਵੇਗੀ - ਪੰਜਾਬੀ ਭਾਸ਼ਾ ਤਾਂ ਡਿਵੈਲਪ ਹੋਵੇਗੀ ਜੇਕਰ ਪੰਜਾਬੀ ਭਾਸ਼ਾ ਨਾਲ ਰੁਜ਼ਗਾਰ ਜੁੜੇਗਾ. ਰੁਜ਼ਗਾਰ ਤਾਂ ਜੁੜੇਗਾ ਜੇਕਰ ਮੰਡੀ ਨੂੰ ਉਸਦੀ ਲੋੜ ਹੈ. ਮੰਡੀ ਨੂੰ ਕਿਉਂਕਿ ਭਾਸ਼ਾ ਦੀ ਲੋੜ ਨਹੀਂ ਹੈ. ਮੰਡੀ ਅੰਗਰੇਜ਼ੀ ਰਾਹੀਂ ਰਾਜ ਕਰਨਾ ਚਾਹੁੰਦੀ ਹੈ. ਇਸ ਕਰਕੇ ਪੂਰੇ ਦਾ ਪੂਰਾ ਇੱਕ ਸਰਕਲ ਹੈ. ਇਸ ਸਰਕਲ ਨੂੰ ਸਮਝ ਕੇ ਹੀ ਚੀਜ਼ਾਂ ਨੂੰ ਦੇਖਣ ਦੀ ਲੋੜ ਹੈ.

ਹਿੰਦੁਸਤਾਨ ਦਾ ਰਾਜਨੀਤਕ / ਸਭਿਆਚਾਰਕ ਮਾਹੌਲ ਇੱਕ ਵਾਰ ਫਿਰ ਧਾਰਮਿਕ ਕੱਟੜਵਾਦੀ ਰੁਝਾਣ ਬਣਦਾ ਜਾ ਰਿਹਾ ਹੈ. ਹਿੰਦੁਸਤਾਨ ਵਿੱਚ ਫਾਸ਼ੀ ਤਾਕਤਾਂ ਇੱਕ ਵਾਰ ਫਿਰ ਉੱਠ ਰਹੀਆਂ ਹਨ. ਹਰ ਪਾਸੇ ਲੇਖਕਾਂ / ਕਲਾਕਾਰਾਂ ਦੇ ਲਿਖਣ / ਬੋਲਣ ਦੀ ਆਜ਼ਾਦੀ ਉੱਤੇ ਹਮਲੇ ਹੋ ਰਹੇ ਹਨ. ਤੁਸੀਂ ਇਸ ਸਬੰਧੀ ਕੀ ਕਹਿਣਾ ਚਾਹੋਗੇ?
ਮੈਂ ਇਸ ਵਿਸ਼ੇ ਬਾਰੇ ਵੀ ਕਾਫੀ ਆਰਟੀਕਲ ਲਿਖੇ ਹਨ. ਇਸ ਤੋਂ ਪਹਿਲਾਂ ਵੀ ਜਦੋਂ ਬੀਜੇਪੀ ਸਰਕਾਰ ਆਈ ਸੀ ਤਾਂ ਵੀ ਮੇਰੇ ਕੁਝ ਆਰਟੀਕਲ ਛਪੇ ਸਨ. ਹੁਣ ਵੀ ਅਸੀਂ ਫਾਸ਼ੀਵਾਦ ਵੱਲ ਵੱਧ ਰਹੇ ਹਾਂ. ਇਸਦਾ ਕਾਰਨ ਇਹ ਹੈ ਕਿ ਵਿਸ਼ਵੀਕਰਨ ਨੇ ਸਭ ਤੋਂ ਵੱਡੀ ਮਾਰ ਰੁਜ਼ਗਾਰ ਉੱਤੇ ਲਗਾਈ ਹੈ. ਇਸ ਵੇਲੇ ਹਿੰਦੁਸਤਾਨ ਦਾ ਵੱਡਾ ਤਬਕਾ ਨੌਜਵਾਨੀ ਦਾ ਜਿਹੜਾ ਪੜ੍ਹਿਆ ਲਿਖਿਆ ਹੈ - ਉਹ ਬੇਰੁਜ਼ਗਾਰ ਹੋ ਗਿਆ ਹੈ. ਸਰਕਾਰ ਕੋਲ ਇਸਦਾ ਕੋਈ ਹੱਲ ਨਹੀਂ ਹੈ. ਕਿਉਂਕਿ ਸਾਰੀ ਦੁਨੀਆਂ ਵਿੱਚ ਮੰਡੀ ਮਾਰਕਿਟ ਹੈ ਜੋ ਬਹੁਤ ਵੱਡੇ ਸੰਕਟ ਵਿੱਚੋਂ ਗੁਜ਼ਰ ਰਹੀ ਹੈ. ਗਰੀਕ ਦੀ ਉਦਾਹਰਨ ਦੇ ਸਕਦੇ ਹਾਂ, ਚੀਨ ਦੀ ਉਦਾਹਰਣ ਦੇ ਸਕਦੇ ਹਾਂ. ਲੋਕਾਂ ਨੂੰ ਬੇਰੁਜ਼ਗਾਰ ਕੀਤਾ ਜਾ ਰਿਹਾ ਹੈ. ਇਸ ਕਾਰਨ ਕਰਕੇ, ਇਸ ਸੰਕਟ ਕਰਕੇ - ਜਿਹੜੇ ਸਾਡੇ ਹਾਕਮ ਹਨ - ਉਹ ਸਾਡੀ ਜਵਾਨੀ ਨੂੰ, ਸਾਡੇ ਆਮ ਲੋਕਾਂ ਨੂੰ, ਧਾਰਮਿਕ ਫਾਸ਼ੀਵਾਦ ਵੱਲ ਵਧਾਉਣਾ ਚਾਹੁੰਦੇ ਹਨ. ਪੰਜਾਬ ਵਿੱਚ ਪਿਛਲੇ ਸਮੇਂ ਦੀਆਂ ਸਾਡੇ ਸਾਹਮਣੇ ਉਦਾਹਰਣਾਂ ਹਨ. ਪੂਰੇ ਹਿੰਦੁਸਤਾਨ ਵਿੱਚ ਉਦਾਹਰਣਾਂ ਹਨ ਇਸ ਕਿਸਮ ਦੀਆਂ. ਹਾਕਮ ਇਹੋ ਜਿਹੇ ਹਾਲਾਤ ਪੈਦਾ ਕਰਨਾ ਚਾਹੁੰਦੇ ਹਨ ਕਿ ਲੋਕ ਰੁਜ਼ਗਾਰ ਨ ਮੰਗਣ, ਨ ਚੰਗੀ ਜਿ਼ੰਦਗੀ ਮੰਗਣ, ਉਹ ਧਾਰਮਿਕ ਫਿਰਕੂਵਾਦ ਵਿੱਚ ਉਲਝ ਕੇ ਰਹਿ ਜਾਣ. ਕਿਸਾਨੀ ਦੀਆਂ ਸਮੱਸਿਆਵਾਂ ਨੂੰ ਉਹ ਹੱਲ ਨਹੀਂ ਕਰਨਾ ਚਾਹੁੰਦੇ. ਸਾਧਾਰਨ ਨੌਜਵਾਨਾਂ ਦੀਆਂ ਸਮੱਸਿਆਵਾਂ ਨੂੰ ਉਹ ਹੱਲ ਨਹੀਂ ਕਰਨਾ ਚਾਹੁੰਦੇ. ਇਸ ਕਰਕੇ ਜਾਣ ਬੁੱਝ ਕੇ ਆਮ ਲੋਕਾਂ ਨੂੰ ਫਾਸ਼ੀਵਾਦ ਵੱਲ ਲਗਾਇਆ ਜਾ ਰਿਹਾ ਹੈ. ਇਸ ਦੇ ਸਾਰੇ ਕਾਰਨ ਸਰਮਾਇਦਾਰੀ ਦੇ ਸੰਕਟ ਵਿੱਚ ਪਏ ਹਨ.

ਡਾ. ਭੀਮ ਇੰਦਰ ਜੀ, ਮੁਲਾਕਾਤ ਦੇ ਅੰਤ ਉੱਤੇ ਕੋਈ ਹੋਰ ਗੱਲ ਕਹਿਣੀ ਚਾਹੋ ਤਾਂ ਜ਼ਰੂਰ ਕਹੋ?
ਜਿਵੇਂ ਕਿ ਮੈਂ ਆਪਣੀਆਂ ਗੱਲਾਂ ਵਿੱਚ ਪਹਿਲਾਂ ਹੀ ਕਿਹਾ ਹੈ ਕਿ ਵਿਸ਼ਵੀਕਰਨ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਦਾ ਹਾਕਮਾਂ ਦਾ ਜਿਹੜਾ ਫੈਸਲਾ ਕੀਤਾ ਹੋਇਆ ਹੈ ਉਸ ਨੂੰ ਦੇਖਦਿਆਂ ਹੋਇਆਂ ਹੁਣ ਲੋਕ ਕੀ ਫੈਸਲਾ ਕਰਨ? ਸਾਡਾ ਲੇਖਕ ਕੀ ਫੈਸਲਾ ਕਰੇ? ਪਹਿਲੀ ਗੱਲ ਤਾਂ ਇਹ ਹੈ ਕਿ ਸਾਨੂੰ ਇਸ ਸਬੰਧ ਵਿੱਚ ਇੱਕ ਲੰਬੀ ਲੜਾਈ ਲੜਨੀ ਪਵੇਗੀ. ਵਿਸ਼ਵੀਕਰਨ ਦੇ ਢਾਂਚੇ ‘ਚੋਂ ਬਾਹਰ ਆਉਣਾ ਪਵੇਗਾ. ਮੈਂ ਅਕਸਰ ਗੱਲ ਕਰਦਾ ਹੁੰਦਾ ਹਾਂ ਕਿ ‘ਸੋਸ਼ਲਿਸਟਿਕ ਔਰੀਐਂਟਿਡ ਆਟਾਨੋਮਸ ਇਕਨਾਮਿਕ ਡਿਵੈਲਪਮੈਂਟ’ ਦਾ ਇਹ ਜੋ ਢਾਂਚਾ ਹੈ ਉਸ ਵਿੱਚ ਇਹ ਹੋਵੇਗਾ ਕਿ ਸਾਡੇ ਜੋ ਆਮ ਲੋਕ ਹਨ, ਇਹ ਸਾਡੇ ਕੋਲ ਰੀਸੋਰਸਿਸ ਹਨ. ਇਨ੍ਹਾਂ ਲੋਕਾਂ ਦੀਆਂ ਆਮ ਜ਼ਰੂਰਤਾਂ ਹਨ. ਸਾਨੂੰ ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਸਮਝਣਾ ਪਵੇਗਾ. ਮੈਂ ਗਰੀਡਜ਼ ਦੀ ਗੱਲ ਨਹੀਂ ਕਰ ਰਿਹਾ. ਮੈਂ ਨੀਡਜ਼ ਦੀ ਗੱਲ ਕਰ ਰਿਹਾ ਹਾਂ. ਸਾਡੀ ਸਾਫ਼ ਪਾਣੀ ਦੀ ਲੋੜ, ਸ਼ੁੱਧ ਵਾਤਾਵਰਨ ਦੀ ਲੋੜ, ਰੁਜ਼ਗਾਰ ਦੀ ਲੋੜ, ਸਿਹਤ ਸੇਵਾਵਾਂ ਦੀ ਲੋੜ, ਸਿੱਖਿਆ ਸੁਵਿਧਾਵਾਂ ਦੀ ਲੋੜ, ਇਹ ਸਾਡੀਆਂ ਕੁਝ ਬੁਨਿਆਦੀ ਲੋੜਾਂ ਹਨ. ਉਹੋ ਪੂਰੀਆਂ ਹੋਣ....ਇਹ ਨਹੀਂ ਕਿ ਸਾਡੇ ਕੋਲ ਹਿੰਦੁਸਤਾਨ ਵਿੱਚ ਰੀਸੋਰਸਸ ਨਹੀਂ ਹਨ? ਸਾਡੇ ਕੋਲ ਬਹੁਤ ਰੀਸੋਰਸਸ ਹਨ. ਉਨ੍ਹਾਂ ਰੀਸੋਰਸਸ ਰਾਹੀਂ ਇਹ ਸਾਰੀਆਂ ਜ਼ਰੂਰਤਾਂ ਪੂਰੀਆਂ ਹੋ ਸਕਦੀਆਂ ਹਨ. ਸਹੀ ਸੋਚ ਵਾਲੇ ਪ੍ਰੋਗਰਾਮ ਰਾਹੀਂ ਇੱਕ ਚੰਗਾ ਸਮਾਜ ਬਣਾਇਆ ਜਾ ਸਕਦਾ ਹੈ. ਇਸ ਪ੍ਰੋਗਰਾਮ ਨੂੰ ਲੈ ਕੇ ਸਾਡੀਆਂ ਲੋਕ-ਪੱਖੀ ਪਾਰਟੀਆਂ - ਚਾਹੇ ਉਹ ਕੋਈ ਨਵੀਂਆਂ ਪਾਰਟੀਆਂ ਹੋਣ, ਚਾਹੇ ਉਹ ਸਾਡੀਆਂ ਕਮਿਊਨਿਸਟ ਪਾਰਟੀਆਂ ਹਨ - ਉਹ ਇਸ ਪ੍ਰੋਗਰਾਮ ਨੂੰ ਲੈ ਕੇ ਆਮ ਲੋਕਾਂ ਵਿੱਚ ਜਾਣ - ਉਨ੍ਹਾਂ ਨੂੰ ਸੰਗਠਤ ਕਰਨ - ਲੰਬੀ ਲੜਾਈ ਲੜਨ - ਉਸੇ ਵਿੱਚ ਹੀ ਹਿੰਦੁਸਤਾਨ ਦਾ ਭਵਿੱਖ ਹੈ - ਜੇਕਰ ਇਹ ਨਹੀਂ ਹੁੰਦਾ ਤਾਂ ਜਿਵੇਂ ਮਾਰਕਸ ਨੇ ਕਿਹਾ ਸੀ - ਸੋਸ਼ਲਿਜ਼ਮ ਆਵੇਗਾ ਜਾਂ ਬਰਬਰਤਾ ਆਵੇਗੀ. ਫਾਸਿ਼ਜ਼ਮ ਜਿਸਦਾ ਤੁਸੀਂ ਜਿ਼ਕਰ ਕੀਤਾ ਹੈ ਉਸ ਵੱਲ ਹਿੰਦੁਸਤਾਨ ਵੱਧ ਰਿਹਾ ਹੈ. ਇਹ ਇੱਕ ਬਰਬਰਤਾਵਾਦ ਹੀ ਹੈ. ਜੇਕਰ ਸਾਡੀਆਂ ਖੱਬੀਆਂ ਧਿਰਾਂ ਦੇ ਲੋਕ ਜੇਕਰ ਸਿਰ ਜੋੜਕੇ ਇੱਕ ਮੰਚ ਉੱਤੇ ਇਕੱਠੇ ਹੋ ਕੇ ਨਹੀਂ ਬੈਠਣਗੇ, ਲੋਕਾਂ ਨੂੰ ਆਪਣੇ ਨਾਲ ਲੈ ਕੇ ਨਹੀਂ ਚੱਲਣਗੇ, ਤਾਂ ਇਹ ਬਰਬਰਤਾਵਾਦ ਤਾਂ ਸਾਨੂੰ ਸਿੱਧਾ ਦਿਖਾਈ ਦੇ ਰਿਹਾ ਹੈ. ਇਸ ਵੇਲੇ ਸਭ ਤੋਂ ਵੱਡੀ ਜ਼ਿੰਮੇਵਾਰੀ ਸਾਡੇ ਚਿੰਤਕ ਉੱਤੇ ਹੈ, ਬੁੱਧੀਜੀਵੀਵਰਗ ਉੱਤੇ ਹੈ - ਸਹੀ ਸੋਚ ਵਾਲੇ ਸਾਡੇ ਰਾਜਨੀਤੀਵਾਨਾਂ ਉੱਤੇ ਹੈ - ਉਨ੍ਹਾਂ ਨੇ ਸਿਰਫ ਹਿੰਦੁਸਤਾਨ ਨੂੰ ਹੀ ਨਹੀਂ, ਜੇਕਰ ਉਨ੍ਹਾਂ ਨੇ ਮਨੁੱਖ ਨੂੰ ਬਚਾਣਾ ਹੈ ਅਤੇ ਕੁਦਰਤ ਨੂੰ ਬਚਾਣਾ ਹੈ ਤਾਂ ਸਾਨੂੰ ਇਹ ਪਲੈਨਡ ਡਿਵੈਲਪਮੈਂਟ ਕਰਨੀ ਪਵੇਗੀ. ਨਹੀਂ ਤਾਂ ਮਨੁੱਖ ਵੀ ਖਤਮ ਹੋ ਜਾਵੇਗਾ. ਕੁਦਰਤ ਤਾਂ ਖਤਮ ਹੋ ਹੀ ਰਹੀ ਹੈ - ਸਰਮਾਇਦਾਰੀ ਦੀਆਂ ਮਨੁੱਖ ਵਿਰੋਧੀ ਅਤੇ ਕੁਦਰਤ ਵਿਰੋਧੀ ਨੀਤੀਆਂ ਅਤੇ ਸਰਗਰਮੀਆਂ ਕਰਕੇ.

 (ਪਟਿਆਲਾ, ਪੰਜਾਬ, ਇੰਡੀਆ, ਅਕਤੂਬਰ 29, 2015)
 

Sukhinder
Editor: SANVAD
Box 67089, 2300 Yonge St.
Toronto ON M4P1E0
Canada
Tel. (416) 858-7077
poet_sukhinder@hotmail.com

 

24/11/15


ਪੰਜਾਬੀ ਦੇ ਨਾਮਵਰ ਆਲੋਚਕ ਡਾ. ਭੀਮ ਇੰਦਰ ਸਿੰਘ
ਸੁਖਿੰਦਰ,  ਕੈਨੇਡਾ
ਲਾਹੌਰ ਸ਼ਾਜਸ਼ ਕੇਸ ਦੇ ਸ਼ਤਾਬਦੀ ਪ੍ਰੋਗਰਾਮਾਂ ਦੀ ਸ਼ੁਰੂਆਤ
ਉਜਾਗਰ ਸਿੰਘ, ਪਟਿਆਲਾ
ਡਾ. ਰਤਨ ਸਿੰਘ ਢਿੱਲੋਂ; ਕਵੀ ਅਤੇ ਆਲੋਚਕ
ਸੁਖਿੰਦਰ, ਟਰਾਂਟੋ
"ਜਿਨਮੇਂ ਬਸਤੇ ਭਾਈ ਵੀਰ ਸਿੰਘ"
ਜਸਪ੍ਰੀਤ ਸਿੰਘ, ਲੁਧਿਆਣਾ
ਸਮਾਜਿਕ ਸਰੋਕਾਰਾਂ ਦੀ ਕਵਿਤਰੀ ਭੁਪਿੰਦਰ ਨੱਤ
ਉਜਾਗਰ ਸਿੰਘ, ਪਟਿਆਲਾ
ਮੁਲਾਕਾਤ :
ਰਵਿੰਦਰ ਰਵੀ - ਕਵੀ, ਨਾਟਕਕਾਰ
ਸੁਖਿੰਦਰ, ਟਰਾਂਟੋ
ਪੰਜਾਬੀ ਸੱਭਿਆਚਾਰ ਵਿੱਚ ਬਹੁ ਚਰਚਿਤ ਪੰਛੀ ਕਾਂ
ਰਵੇਲ ਸਿੰਘ ਇਟਲੀ
ਰੁਮਾਂਟਿਕ ਕਵਿਤਾਵਾਂ ਲਿਖਣ ਵਾਲੀ ਕਵਿਤਰੀ- ਰਮਨ ਵਿਰਕ
ਉਜਾਗਰ ਸਿੰਘ, ਪਟਿਆਲਾ
ਬਾਵਾ ਬਲਵੰਤ-ਕਾਵਿ: ਭਾਰਤੀ ਅਵਚੇਤਨ ਤੇ ਪ੍ਰਗਤੀਵਾਦ
ਡਾ: ਸੁਖਦੇਵ ਸਿੰਘ, ਚੰਡੀਗੜ੍ਹ 
ਪ੍ਰਵਾਸੀ ਪੰਜਾਬੀ ਸ਼ਾਇਰੀ ਦਾ ਮਾਣ : ਸੁਖਿੰਦਰ
ਕੰਵਲਦੀਪ ਸੈਣੀ, ਕੂਰੂਕਸ਼ੇਤਰ, ਹਰਿਆਣਾ
ਪਰਵਾਸੀ ਪੰਜਾਬੀ ਨਾਵਲ ਵਿਚ ਨਾਰੀ ਸਥਿਤੀ ਪੇਸ਼ਕਾਰੀ ਤੇ ਰਾਜਨੀਤੀ
ਡਾ। ਸੁਖਵਿੰਦਰ ਕੌਰ, ਜਲੰਧਰ
ਸੰਜੀਵਨੀ-ਬੂਟੀ ਵਰਗਾ ਯਾਰ - ਮਿੰਟੂ ਬਰਾੜ
ਸ਼ਿਵਚਰਨ ਜੱਗੀ ਕੁੱਸਾ, ਲੰਡਨ
ਪੰਜਾਬੀ ਸਾਹਿਤ ਦਾ ਸਰਵ-ਪ੍ਰਵਾਨਿਤ ਪੁੱਤਰ - ਜੱਗੀ ਕੁੱਸਾ
ਐੱਸ਼ ਅਸ਼ੋਕ ਭੌਰਾ, ਕੈਲੇਫੋਰਨੀਆ
ਪ੍ਰਸਿੱਧ ਪੰਜਾਬੀ ਨਾਵਲਕਾਰ ਜੱਗੀ ਕੁੱਸਾ ਦੀ ਕਹਾਣੀ ਤੇ ਆਧਾਰਿਤ ਫਿਲਮ ਸੂਲੀ ਚੜਿਆ ਚੰਦਰਮਾ 8 ਦਸਬੰਰ ਨੂੰ ਲੋਕ ਅਰਪਣ
ਰੁਪਿੰਦਰ ਢਿੱਲੋ ਮੋਗਾ, ਨਾਰਵੇ
76ਵੀਂ ਬਰਸੀ 'ਤੇ - 23 ਨਵੰਬਰ 2014
ਵਿਦਵਤਾ ਦੇ ਸਜੀਵ ਤੇ ਸਾਕਾਰ ਸਰੂਪ ਭਾਈ ਕਾਨ ਸਿੰਘ ਨਾਭਾ
ਡਾ।ਰਵਿੰਦਰ ਕੌਰ ਰਵੀ, ਪਟਿਆਲਾ
ਜੱਗੀ ਕੁੱਸਾ ਦੀ ਕਹਾਣੀ 'ਤੇ ਬਣੀ "ਰਹਿਮਤ" ਫ਼ਿਲਮ ਤਿਆਰ
ਰਜਿੰਦਰ ਰਿਖੀ, ਅੰਮ੍ਰਿਤਸਰ
ਮੁਲਾਕਾਤ :
ਜਸਵੰਤ ਦੀਦ
ਸੁਖਿੰਦਰ, ਕਨੇਡਾ
ਜਨਮ ਦਿਵਸ 30 ਅਗਸਤ2014 ਮੌਕੇ ਵਿਸ਼ੇਸ਼
ਪੰਜਾਬੀਅਤ ਦੇ ਚਾਨਣ ਮੁਨਾਰੇ ਭਾਈ ਕਾਨ੍ਹ ਸਿੰਘ ਨਾਭਾ
ਡਾ। ਰਵਿੰਦਰ ਕੌਰ ਰਵੀ, ਪਟਿਆਲਾ
ਭਾਰਤ ਦੀ ਪ੍ਰਾਚੀਨ ਸਾਹਿਤਕ ਪਰੰਪਰਾ: ਟੀਕਾਕਾਰੀ
ਡਾ। ਜਗਮੇਲ ਸਿੰਘ ਭਾਠੂਆਂ, ਨਵੀਂ ਦਿੱਲੀ
ਕਵਿਤਾ ਤੇ ਕਵੀ ਕੈਸਾ ਹੋਵੇ
ਰਵੇਲ ਸਿੰਘ ਇਟਲੀ
ਹਵਾ ਦੇ ਉਲਟ ਰੁਖ ਪ੍ਰਵਾਜ਼ ਭਰਦਾ ਹਿਰਦੇਪਾਲ - - ਮੇਰਾ ਬਿਹਤਰੀਨ ਪਾਤਰ
ਦਰਸ਼ਨ ਸਿੰਘ ਧੀਰ, ਯੂ ਕੇ
ਮਹਿਰਮ ਸਾਹਿਤ ਸਭਾ ਦੀ ਮਾਸਿਕ ਇਕਤਰਤਾ
ਮਲਕੀਅਤ ਸਿੰਘ “ਸੁਹਲ”, ਪੰਜਾਬ
ਸਾਹਿਤ ਦਾ ਮਨੁੱਖ ਤੇ ਸਮਾਜ ਨਾਲ ਸੰਬੰਧ
ਡਾ। ਰਵਿੰਦਰ ਕੌਰ ‘ਰਵੀ’, ਪਟਿਆਲਾ
ਮਹਿਰਮ ਸਾਹਿਤ ਸਭਾ ਨਵਾਂ ਸ਼ਾਲ੍ਹਾ (ਗੁਰਦਾਸਪੁਰ) ਦੀ ਚੋਣ
ਮਲਕੀਅਤ ਸਿੰਘ “ਸੁਹਲ”, ਪੰਜਾਬ
ਯੂ। ਬੀ। ਸੀ। ਵਲੋਂ ਸੁਰਜੀਤ ਕਲਸੀ ਨੂੰ ਸਮੁੱਚੀ ਸਾਹਿਤਕ ਰਚਨਾ ਲਈ ਇਨਾਮ
ਸੁਖਵੰਤ ਹੁੰਦਲ, ਕਨੇਡਾ
ਡਾਕਟਰ ਰਣਧੀਰ ਸਿੰਘ ਚੰਦ ਨਾਲ ਸਾਥੀ ਲੁਧਿਆਣਵੀ ਦੀ ਮੁਲਾਕਾਤ
ਸਾਥੀ ਲੁਧਆਣਵੀ, ਲੰਡਨ
ਮਸ਼ਹੂਰ ਫਿਲਮਸਾਜ਼ ਤੇ ਪਤਰਕਾਰ ਖਵਾਜ ਅਹਿਮਦ ਅਬਾਸ ਨਾਲ ਚਲਦਿਆਂ
ਐਸ ਬਲਵੰਤ, ਬਰਤਾਨੀਆ
ਪੰਜਾਬੀ ਫਿਲਮ ਐਵਾਰਡ 2014 ਲਈ ਨਾਮਜ਼ਦ ਹੋਏ
ਜੱਗੀ ਕੁੱਸਾ ਨੂੰ ‘ਉੱਤਮ ਸੰਵਾਦ ਲੇਖਕ’ ਦਾ ਸਨਮਾਨ ਦਿਵਾਉਣ ‘ਚ ਸਾਥ ਦੇਈਏ
ਮਨਦੀਪ ਖੁਰਮੀ ਹਿੰਮਤਪੁਰਾ
ਬਹੁ-ਭਾਸ਼ਾਵੀ ਪ੍ਰਸਿੱਧ ਲੇਖਕ: ਕਰਤਾਰ ਸਿੰਘ ਦੁੱਗਲ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਅੰਮ੍ਰਿਤ ਕੌਰ ਤੋਂ ਅੰਮ੍ਰਿਤਾ ਪ੍ਰੀਤਮ ਅਤੇ ਅੰਮ੍ਰਿਤਾ ਇਮਰੋਜ ਤੱਕ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਸ਼ਬਦਾਂ ਦਾ ਸ਼ਾਹ ਸਿਕੰਦਰ ਸੀ: ਸਾਹਿਰ ਲੁਧਿਆਣਵੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਪੰਜਾਬੀ ਸਾਹਿਤ ਕਲਾ ਕੇਂਦਰ ਯੂ ਕੇ ਵਲ੍ਹੋਂ ਸਰਦਾਰ ਪੰਛੀ ਦਾ ਸੁਆਗ਼ਤ
ਸਾਥੀ ਲੁਧਿਆਣਵੀ, ਲੰਡਨ
ਕਲਾ ਕੇਂਦਰ ਟੋਰਾਂਟੋ ਵਲੋਂ ਨਾਵਲ ਸਮੁੰਦਰ ਮੰਥਨ ਅਤੇ ਕਿੱਟੀ ਮਾਰਸ਼ਲ ਤੇ ਸਫਲ ਗੋਸ਼ਟੀ
ਮੇਜਰ ਮਾਂਗਟ, ਟੋਰਾਂਟੋ
ਸਮਾਜਕ ਰਿਸ਼ਤਿਆਂ ਦੀ ਉਥਲ ਪੁਥਲ ਦੀ ਕਵਿਤਰੀ - ਬਲਵੀਰ ਕੌਰ ਢਿਲੋਂ
ਉਜਾਗਰ ਸਿੰਘ, ਪੰਜਾਬ
‘ਹੱਕ ਲਈ ਲੜਿਆ ਸੱਚ’ ਨਾਵਲ ਲਈ ਅਨਮੋਲ ਕੌਰ ਦਾ ਸਨਮਾਨ
ਲੋਕ ਲਿਖਾਰੀ ਉੱਤਰੀ ਸਭਾ ਕੈਨੇਡਾ
  ਬੀਬੀ ਰਾਜਿੰਦਰ ਕੌਰ ਦਾ ਵਿਛੋੜਾ
  ਅਜ਼ੀਮ ਸ਼ੇਖ਼ਰ, ਲੰਡਨ

dasuhaਸਾਹਿਤ ਸਭਾ ਦਸੂਹਾ ਗੜ੍ਹਦੀਵਾਲਾ (ਰਜ਼ਿ) ਵੱਲੋਂ ਸਨਮਾਨ ਸਮਾਰੋਹ ਆਯੋਜਿਤ
ਏ।ਐਸ।ਮਠਾਰੂ, ਦਸੂਹਾ

ajitਪ੍ਰਸਿੱਧ ਲੇਖ਼ਕਾ ਅਜੀਤ ਕੌਰ ਨਾਲ਼ ਇਕ ਇੰਟਰਵਿਊ/ਗ਼ੁਫ਼ਤਗ਼ੂ
ਡਾ।ਸਾਥੀ ਲੁਧਿਆਣਵੀ-ਲੰਡਨ
IFFI‘ਅੰਨੇ ਘੋੜੇ ਦਾ ਦਾਨ’ ਰਾਹੀਂ ਅੰਤਰਰਾਸ਼ਟਰੀ ਸਰਵੋਤਮ ਫ਼ਿਲਮ ਪੁਰਸਕਾਰ ‘ਗੋਲਡਨ ਪੀਕੌਕ’ ਨੇ ਪੰਜਾਬੀਆਂ ਦੇ ਵਿਹੜੇ ’ਚ ਪੈਲ ਪਾਈ - 43ਵਾਂ ਅੰਤਰਰਾਸ਼ਟਰੀ ਫ਼ਿਲਮ ਫ਼ੈਸਟੀਵਲ (ਇਫ਼ੀ) - ਡਾ। ਪਰਮਿੰਦਰ ਸਿੰਘ ਤੱਗੜ , ਪਟਿਆਲਾ ਕਵਿਤਾ ਦੀ ਇਕ ਆਪਣੀ ਵਿਲੱਖਣ ਭਾਸ਼ਾ ਹੁੰਦੀ ਹੈ
ਜਰਨੈਲ ਸਿੰਘ, ਸਰੀ, ਕਨੇਡਾ
sohanਗਿਆਨੀ ਸੋਹਣ ਸਿੰਘ ਸੀਤਲ
ਪ੍ਰੋ। ਸ਼ਮਸ਼ੇਰ ਸਿੰਘ ਸੰਧੂ
ravinderਰਵਿੰਦਰ ਰਵੀ ਦੇ ਕਾਵਿ-ਨਾਟਕ: “ਚੱਕ੍ਰਵਯੂਹ ਤੇ ਪਿਰਾਮਿਡ” ਦਾ ਭਾਰਤ ਵਿਚ ਮੰਚਨ
ਮਨਜੀਤ ਮੀਤ
kavishri6 ਜੂਨ ਬਰਸੀ’ਤੇ ਵਿਸ਼ੇਸ਼
ਪੰਜਾਬੀ ਕਵੀਸ਼ਰੀ ਦਾ ਸ਼ਾਹ ਸਵਾਰ; ਬਾਬੂ ਰਜਬ ਅਲੀ
ਰਣਜੀਤ ਸਿੰਘ ਪ੍ਰੀਤ
kaviਜਰਮਨੀ ਦੇ ਅੰਤਰਰਾਸ਼ਟਰੀ ਕਵੀ ਦਰਬਾਰ ਵਿੱਚ ਰੰਗਦਾਰ ਸੋਵੀਨਰ ਰਲੀਜ ਕੀਤਾ ਗਿਆ
ਜਸਪਾਲਸਿੰਘ ਸਿੱਧੂ
afzalਨਿਬੰਧ :
ਅਫ਼ਜ਼ਲ ਸਾਹਿਰ ਦੀ ਸ਼ਾਇਰੀ : ਨਵੀਂ ਚੇਤਨਾ ਅਤੇ ਪੁਰਾਤਨ ਕਾਵਿ ਰੂਪਾਂ ਦਾ ਸੁਮੇਲ
ਸੁਖਿੰਦਰ
duggalਪੰਜਾਬੀ ਦੇ ਪ੍ਰਸਿੱਧ ਲੇਖਕ ਕਰਤਾਰ ਸਿੰਘ ਦੁੱਗਲ ਨਹੀਂ ਰਹੇ - ਕੱਲ੍ਹ ਹੋਵੇਗੀ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ
ਰਣਜੀਤ ਸਿੰਘ ਪ੍ਰੀਤ
nachatarਨਿਬੰਧ
ਨਛੱਤਰ ਸਿੰਘ ਗਿੱਲ : ਆਜ਼ਾਦੀ ਲਈ ਤੜਪ ਅਤੇ ਮੁਸੀਬਤਾਂ ਦਾ ਝੱਖੜ
ਸੁਖਿੰਦਰ
tejaਸ਼੍ਰੋਮਣੀ ਸਾਹਿਤਕਾਰ: ਪ੍ਰਿੰਸੀਪਲ ਤੇਜਾ ਸਿੰਘ
ਰਣਜੀਤ ਸਿੰਘ ਪ੍ਰੀਤ
panjabiਪੰਜਾਬੀ ਦੇ ਚਮਤਕਾਰੀ ਲੇਖਕ
ਬਲਰਾਜ ਸਿੱਧੂ, ਯੂ. ਕੇ
Pattayਝੱੜ ਰਹੇ ਪੱਤੇ
ਨਿਸ਼ਾਨ ਰਾਠੌਰ ‘ਮਲਿਕਪੁਰੀ’

kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2015, 5abi।com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)