WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
ਸਾਡੇ ਪੰਜਾਬ ਵਿੱਚ ਵਧ ਰਹੇ ਅਪਰਾਧਾ ਲਈ ਜਿੰਮੇਵਾਰ ਕੌਣ?
ਜਸਵਿੰਦਰ ਪੂਹਲੀ, ਬਠਿੰਡਾ

  
 

ਕਦੇ ਉਹ ਵੀ ਸਮਾਂ ਸੀ ਜਦ ਸਾਰਾ ਪੰਜਾਬ ਇੱਕੋ ਹੀ ਪਰਿਵਾਰ ਦੀ ਤਰਾਂ ਵਿਚਰਦਾ ਸੀ। ਇਨਸਾਨੀਅਤ ਜਿਉਦਾ ਸੀ। ਜੇਕਰ ਕਿਸੇ ਤੇ ਕੋਈ ਦੁੱਖ ਤਖਲੀਫ ਆ ਜਾਂਦੀ ਤਾਂ ਉਸ ਪਰਿਵਾਰ ਨਾਲ ਦਿਲੋ ਹਮਦਰਦੀ ਕਰਦੇ ਹੋਏ ਉਸ ਦੇ ਦੁੱਖ ਨੂੰ ਘਟਾਉਣ ਦੇ ਯਤਨ ਕੀਤੇ ਜਾਂਦੇ ਸਨ। ਪਰ ਅੱਜ ਜੋ ਸਾਡੇ ਪੰਜਾਬ ਵਿੱਚ ਬਹੁਤ ਹੀ ਘਿਣਾਂਉਣੇ ਅਪਰਾਧ ਵਧਦੇ ਜਾ ਰਹੇ ਹਨ, ਉਹਨਾਂ ਲਈ ਜਿੰਮੇਵਾਰ ਕੌਣ ਹੈ ਅਸੀ ਤੁਸੀ ਜਾਂ ਸਰਕਾਰ ਇਸ ਗੱਲ ਨੂੰ ਦਿਲੋ ਸੋਚਣਾ ਹਰ ਇੱਕ ਪੰਜਾਬੀ ਲਈ ਸਮੇ ਦੀ ਮੁੱਖ ਲੋੜ ਹੈ। ਇਹਨਾਂ ਹੋ ਰਹੇ ਜੁਲਮਾਂ ਦੇ ਵਿਰੁੱਧ ਅਵਾਜ਼ ਉਠਾਉਣ ਦੀ ਬਜਾਏ ਅਸੀ ਇੱਕ ਤਮਾਸ਼ਬੀਨ ਬਣਕੇ ਸਿਰਫ ਤੇ ਸਿਰਫ ਇੱਕ ਤਮਾਸ਼ਾ ਹੀ ਵੇਖ ਰਹੇ ਹਾਂ। ਅੱਜ ਸਾਡੇ ਵਿੱਚ ਉਹ ਪੁਰਾਣੀ ਅਣਖ ਤੇ ਹਿੰਮਤ ਖਤਮ ਹੋ ਚੁੱਕੀ ਹੈ ਉਹਨਾਂ ਮਜਲੂਮਾਂ ਨਾਲ ਦੁੱਖ ਦਰਦ ਵਡਾਉਣ ਤੇ ਉਹਨਾਂ ਨੂੰ ਇਨਸਾਫ ਦਿਵਾਉਣ ਦੀ। ਸਿਰਫ ਹੁਣ ਤਾਂ ਉਹ ਚੰਦ ਕੁ ਰਾਜਨੀਤਿਕ ਬੰਦੇ ਹੀ ਸੱਚੇ ਝੂਠੇ ਬਿਆਨ ਦੇ ਕਿ ਉਹਨਾਂ ਦੁਖੀ ਪਰਿਵਾਰਾਂ ਨਾਲ ਝੂਠੀ ਹਮਦਰਦੀ ਜਿਤਾ ਤੇ ਆਪਣੀਆਂ ਸਿਆਸੀ ਰੋਟੀਆਂ ਹੀ ਸੇਕਣੀਆਂ ਚਾਹੁੰਦੇ ਹਨ, ਜਿਸ ਤੋ ਬਿਨਾ ਹੋਰ ਕੁਝ ਵੀ ਨਹੀ ਹੁੰਦਾ। ਅੱਜ ਮੈ ਇਸ ਲੇਖ ਰਾਹੀ ਪੰਜਾਬ ਵਿੱਚ ਹੋਏ ਕਈ ਅਪਰਾਧਾ ਦੀਆਂ ਉਦਾਰਨਾ ਦੇ ਕੇ ਹਰ ਇੱਕ ਪੰਜਾਬ ਵਾਸੀ ਨੂੰ ਇਹ ਅਹਿਸਾਸ ਕਰਾਉਣ ਦੀ ਤੁਸ਼ ਜਿਹੀ ਕੋਸ਼ਿਸ ਕਰ ਰਿਹਾ ਹਾਂ ਕਿ ਕੀ ਅਸੀ ਉਹੀ ਪੰਜਾਬੀ ਅਣਖੀ ਤੇ ਤਾਕਤਵਰ ਸੂਰਮੇ ਹਾਂ ਜਿੰਨਾ ਦੀ ਕਦੇ ਪੂਰੀ ਦੁਨੀਆਂ ਵਿੱਚ ਮਿਸਾਲ ਦਿੱਤੀ ਜਾਂਦੀ ਸੀ। ਮੰਨ ਲਵੋ ਕਿ ਜਦ ਕਦੇ ਕਿਸੇ ਪਿੰਡ ਦੇ ਇੱਕ ਘਰ ਨੂੰ ਅੱਗ ਲੱਗ ਜਾਂਦੀ ਹੈ ਤਾਂ ਅਸੀ ਸਾਰੇ ਇਕੱਠੇ ਹੋ ਕਿ ਉਸ ਅੱਗ ਤੇ ਕਾਬੂ ਪਾਉਦਾ ਚਾਹੁੰਦੇ ਹਾਂ ਕਿ ਕਿਤੇ ਇਹ ਅੱਗ ਆਸੇ ਪਾਸੇ ਦੇ ਘਰਾਂ ਜਾਂ ਸਾਰੇ ਪਿੰਡ ਨੂੰ ਹੀ ਆਪਣੀ ਲਪੇਟ ਵਿੱਚ ਨਾ ਲੈ ਲਵੇ। ਪਰ ਹੁਣ ਇਸੇ ਗੱਲ ਤੇ ਤੁਸੀ ਆਪਣੇ ਦਿਲ ਤੇ ਹੱਥ ਧਰਕੇ ਇਹ ਸੋਚਿਆ ਜੇ ਕਿ ਕੀ ਅਸੀ ਪੰਜਾਬ ਵਿੱਚ ਲੱਗੀ ਹੋਈ ਅੱਗ ਨੂੰ ਬੁਝਾਉਣ ਦੀ ਕਦੇ ਕੋਈ ਕੋਸ਼ਿਸ ਕੀਤੀ ਹੈ। ਜਾਂ ਫਿਰ ਅਸੀ ਇਸ ਨੂੰ ਉਦੋ ਬੁਝਾਉਣ ਲੱਗਾਗੇ ਜਦ ਇਹ ਪੰਜਾਬ ਦੇ ਪੂਰੇ ਸ਼ਹਿਰਾਂ, ਕਸਬਿਆਂ, ਪਿੰਡਾਂ ਤੇ ਹਰ ਇੱਕ ਗਲੀ ਮੁਹੱਲੇ ਵਿੱਚੋ ਹੁੰਦੀ ਹੋਈ ਸਾਡੇ ਘਰ ਤੱਕ ਪਹੁੰਚ ਜਾਵੇਗੀ। ਤੁਸੀ ਹੀ ਦੱਸੋ ਕਿ ਫਿਰ ਕੀ ਫਾਈਦਾ ਹੋਵੇਗਾ ਜਦ ਸਭ ਕੁਝ ਸੜਕੇ ਸੁਆਹ ਹੋਣ ਤੱਕ ਪਹੁੰਚ ਗਿਆ। ਸੋ ਪੰਜਾਬੀਓ ਉੱਠੋ ਜਾਗੋ ਤੇ ਅਣਖੀਲੇ ਸੂਰਮੇ ਬਣਕੇ ਪੰਜਾਬ ਅੰਦਰ ਫੈਲ ਰਹੀ ਇਸ ਅਪਰਾਧਿਕ ਅੱਗ ਨੂੰ ਬੁਝਾਉਣ ਲਈ ਇੱਕ ਜੁੱਟ ਹੋ ਜਾਵੋ। ਇੱਥੇ ਇੱਕ ਵਾਰ ਇਹ ਵੀ ਸੋਚੋ ਕਿ ਇਸ ਲਈ ਜਿੰਮੇਦਾਰ ਕੌਣ ਹੈ ਅਸੀਂ ਜਾਂ ਫਿਰ ਰਾਜ ਨਹੀ ਸੇਵਾ ਅਖਵਾਉਣ ਵਾਲੀ ਸਾਡੀ ਪੰਥਕ ਸਰਕਾਰ? ਪਰ ਲੱਗਦਾ ਇਹ ਹੈ ਕਿ ਸਰਕਾਰ ਨਾਲੋ ਜਿਆਦਾ ਅਸੀ ਹੀ ਕਸੂਰਵਾਰ ਹਾਂ ਕਿਉਕਿ ਇਹ ਤਾਂ ਗੁਰੂ ਸਹਿਬਾਨਾਂ ਦੇ ਵੀ ਫੁਰਮਾਨ ਹਨ ਕਿ ਜੁਲਮ ਕਰਨ ਨਾਲੋ ਜੁਲਮ ਸਹਿਣਾ ਵੀ ਪਾਪ ਹੈ।

ਕਈ ਦਿਨਾਂ ਦੀ ਇੱਕ ਖਬਰ ਬੜੀ ਹੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਕਿ ਪੰਜਾਬ ਦੇ ਕਿਸੇ ਵੱਡੇ ਘਰਾਣੇ ਦੀ ਬੱਸ ਵਿੱਚ ਸੌ ਦੋ ਸੌ ਰੁਪਏ ਡੇਲੀ ਲੈਣ ਵਾਲੇ ਬੱਸ ਦੇ ਡਰਾਇਵਰ ਕਡੰਕਟਰ ਤੇ ਨਾਲ ਦੇ ਹੈਲਪਰਾਂ ਨੇ ਇੱਕ ਲੰਡਕੇ ਪਿੰਡ ਦੀ ਔਰਤ ਤੇ ਉਸ ਦੀ ਬੇਟੀ ਨਾਲ ਜਦ ਬਦਸਲੂਕੀ ਕਰਨੀ ਚਾਹੀ ਤਾਂ ਉਹਨਾਂ ਚਲਦੀ ਬੱਸ ਵਿੱਚੋ ਛਾਲ ਮਾਰ ਦਿੱਤੀ ਜਿਸ ਕਾਰਨ ਉਹ ਬੇਟੀ ਤਾਂ ਡਿੱਗਣ ਸਾਰ ਹੀ ਆਪਣਾ ਦਮ ਤੋੜ ਗਈ ਤੇ ਮਾਂ ਹਾਲੇ ਜੇਰੇ ਇਲਾਜ ਹੈ। ਕੀ ਇਹ ਨਵੀਂ ਖਬਰ ਹੈ ਜਿੰਨਾਂ ਨੂੰ ਇਹ ਗੱਲ ਨਵੀ ਲਗਦੀ ਹੈ ਉਹਨਾਂ ਨੂੰ ਸਾਇਦ ਇਹ ਨਹੀ ਪਤਾ ਹੋਣਾ ਕਿ ਕਾਫੀ ਸਮਾਂ ਪਹਿਲਾਂ ਇਸੇ ਕੰਪਨੀ ਦੀ ਬੱਸ ਵਿੱਚ ਇੱਕ ਸਾਡਾ ਪ੍ਰੱਤਰਕਾਰ ਵੀਰ ਸਫਰ ਕਰ ਰਿਹਾ ਸੀ। ਬੱਸ ਦਾ ਡਰਾਇਵਰ 120 ਦੀ ਸਪੀਡ ਤੇ ਬੱਸ ਡਰਾਈਵ ਕਰਦਾ ਹੋਇਆ ਕਿਸੇ ਨਾਲ ਮੋਬਾਈਲ ਫੋਨ ਤੇ ਗੱਲ ਕਰ ਰਿਹਾ ਸੀ। ਜਦ ਅਜਿਹੇ ਨਜਾਰੇ ਨੂੰ ਉਸ ਨਿੱਡਰ ਪੱਤਰਕਾਰ ਨੇ ਫੋਟੋਆਂ ਖਿੱਚ ਕਿ ਆਪਣੇ ਕੈਮਰੇ ਵਿੱਚ ਕੈਦ ਕਰ ਲਿਆ ਤਾਂ ਬੱਸ ਵਾਲੇ ਮੁਲਾਜਮਾਂ ਵੱਲੋ ਕੈਮਰਾ ਖੋਹਣ ਲਈ ਹੱਥੋ ਪਾਈ ਕੀਤੀ ਗਈ ਜਦ ਉਸ ਵੀਰ ਨੇ ਕੈਮਰਾਂ ਨਾ ਦੇਣਾ ਚਾਹਿਆ ਤਾਂ ਉਸ ਨੂੰ ਤਪਾ ਮੰਡੀ ਦੇ ਨਜਦੀਕ ਬੱਸ ਵਿੱਚੋ ਧੱਕਾ ਮਾਰ ਕੇ ਬੱਸ ਤੋ ਥੱਲੇ ਸੁੱਟ ਗਏ ਸਨ। ਉਸ ਪ੍ਰੱਤਰਕਾਰ ਨੇ ਵੀ ਬੜੀ ਮੁਸ਼ਕਲ ਨਾਲ ਜਾਨ ਬਚਾਈ ਸੀ। ਇਸੇ ਤਰਾਂ ਹੀ ਬਰਨਾਲਾ ਤੋ ਬਠਿੰਡਾ ਆ ਰਹੀ ਬੱਸ ਵਿੱਚ ਇੱਕ ਦੋ ਸਕੇ ਭੈਣ ਭਰਾ ਸਫਰ ਕਰਦੇ ਆ ਰਹੇ ਸਨ। ਉਸ ਬੱਸ ਦੇ ਡਰਾਇਵਰ ਨੇ ਅਸ਼ਲੀਲ ਗੀਤ ਚਲਾ ਰੱਖੇ ਹੋਏ ਸਨ। ਜਦ ਉਸ ਭਰਾ ਨੇ ਉਸ ਨੂੰ ਕਿਹਾ ਕਿ ਵੀਰੇ ਕੁਝ ਤਾਂ ਸ਼ਰਮ ਕਰੋ ਯਾਰ ਬੱਸ ਵਿੱਚ ਕੋਈ ਪਿਉ ਧੀ, ਕੋਈ ਮਾਂ ਪੁੱਤ ਤੇ ਕੋਈ ਭੈਣ ਭਰਾ ਸਫਰ ਕਰ ਰਹੇ ਹਨ ਵੀਰੇ ਇਸ ਤਰਾਂ ਸ਼ਰਮ ਮਹਿਸੂਸ ਹੁੰਦੀ ਹੈ। ਪਰ ਉਹਨਾਂ ਵੱਲੋ ਗੰਦੇ ਗੀਤ ਬੰਦ ਕਰਨ ਦੀ ਬਜਾਏ ਉਸ ਭਰਾ ਨਾਲ ਹੱਥੋ ਪਾਈ ਕੀਤੀ ਆਖਿਰ ਉਹਨਾਂ ਦੋਨੋ ਭੈਣ ਭਰਾਵਾਂ ਨੂੰ ਭੁੱਚੋ ਕੈਚੀਆਂ ਤੇ ਧੱਕਾ ਮਾਰਕੇ ਬੱਸ ਤੋ ਧੱਲੇ ਸੁੱਟ ਗਏ ਤੇ ਉਸ ਭਰਾ ਦੀ ਤਾਂ ਬਾਂਹ ਵੀ ਪ੍ਰੈਸਰ ਵਾਲੀ ਵਾਰੀ ਵਿੱਚ ਦੇ ਕੇ ਉਸ ਨੂੰ ਕਾਫੀ ਦੂਰ ਤੱਕ ਘੜੀਸਦੇ ਗਏ ਜੋ ਕਾਫੀ ਜਖਮੀ ਹੋ ਗਿਆ ਸੀ।

ਚਲੋ ਅਜਿਹੀਆਂ ਘਟਨਾਂਵਾਂ ਤਾਂ ਸਭ ਘਰੋ ਬਾਹਰ ਹੀ ਹੋਈਆਂ ਹਨ। ਇੱਕ ਪੰਜਾਬ ਵਿੱਚ ਇਹ ਵੀ ਮੰਦਭਾਗੀ ਘਟਨਾ ਵਾਪਰੀ ਸੀ ਕਿ ਆਪਣੇ ਹੀ ਘਰ ਵਿੱਚ ਆਪਣੀ ਧੀ ਦੀ ਇੱਜਤ ਬਚਾਉਣ ਲਈ ਇੱਕ ਥਾਣੇਦਾਰ ਨੂੰ ਆਪਣੀ ਜਾਨ ਗੁਵਾਉਣੀ ਪਈ ਸੀ। ਪਰ ਸਭ ਤੋ ਜਿਆਦਾ ਸੁਰੱਖਿਅਤ ਆਪਾ ਆਪਣੇ ਘਰ ਵਿੱਚ ਹੀ ਮਹਿਸੂਸ ਕਰਦੇ ਹਾਂ ਪਰ ਜਦ ਘਰ ਵਿੱਚ ਹੀ ਰਾਤ ਨੂੰ ਸੁੱਤਿਆਂ ਹੋਏ ਪਰਿਵਾਰ ਤੇ ਆ ਕੇ ਕੋਈ ਪੈਟਰੋਲ ਪਾ ਕਿ ਅੱਗ ਲਗਾ ਜਾਂਦਾ ਹੈ ਤਾਂ ਫਿਰ ਦੱਸੋ ਕਿ ਹੋਰ ਅਜਿਹੀ ਕਿਹੜੀ ਥਾਂ ਬਚਦੀ ਹੈ ਜਿਸ ਨੂੰ ਅਸੀ ਸੁਰੱਖਅਤ ਮਹਿਸੂਸ ਕਰ ਸਕੀਏ। ਸੋ ਪੰਜਾਬ ਵਾਸੀਓ ਇਹ ਦੁਰਘਟਨਾਂਵਾਂ ਉਹਨਾ ਚਿਰ ਨਹੀ ਰੁਕਣੀਆਂ ਜਿੰਨਾ ਚਿਰ ਪੂਰੇ ਪੰਜਾਬ ਦਾ ਬੱਚਾ ਬੱਚਾ ਇਸ ਗੁੰਡਾਗਰਦੀ ਨੂੰ ਰੋਕਣ ਲਈ ਨਹੀ ਤਿਆਰ ਹੁੰਦਾ ਇਹ ਨਾ ਸੋਚੋ ਕਿ ਇਹ ਘਟਨਾ ਤਾਂ ਸਾਡੇ ਪਿੰਡ ਸਹਿਰ ਜਾਂ ਸਾਡੇ ਜਿਲੇ ਵਿੱਚ ਨਹੀ ਹੋਈ ਜੇਕਰ ਇਹੋ ਸੋਚਦੇ ਰਹੇ ਤਾਂ ਉਹ ਦਿਨ ਵੀ ਜਿਆਦਾ ਦੂਰ ਨਹੀ ਜਦ ਅਜਿਹਾ ਤੁਹਾਡੇ ਜਿਲੇ ਸਹਿਰ ਪਿੰਡ ਜਾਂ ਤੁਹਾਡੇ ਘਰ ਵਿੱਚ ਵੀ ਇਸ ਨੇ ਆਪਣਾ ਨੰਗਾਂ ਨਾਚ ਵਿਖਉਣਾ ਸੁਰੂ ਕਰ ਦੇਣਾ ਹੈ। ਜਦ ਤੱਕ ਆਪਣੀਆਂ ਪੂਰੇ ਪੰਜਾਬ ਦੀਆਂ ਅੱਖਾਂ ਖੁਲਣੀਆਂ ਨੇ ਤਾਂ ਕਿਤੇ ਉ੍ਯਦੋ ਤੱਕ ਜਿਆਦਾ ਦੇਰ ਵੀ ਨਾ ਹੋ ਚੁੱਕੀ ਹੋਵੇ ਤੇ ਫਿਰ ਇਹ ਆਖ ਕੇ ਸਬਰ ਕਰਨਾਂ ਪਵੇ ਕਿ ‘ਅਬ ਪਛਤਾਏ ਕਿਆ ਹੋਤ ਜਬ ਚਿੜੀਆਂ ਚੁੱਕ ਗਈ ਖੇਤ ।

ਚਰਚਾ ਜਸਵਿੰਦਰ ਪੂਹਲੀ
ਮੋ: 9888930135

05/05/2015

  ਸਾਡੇ ਪੰਜਾਬ ਵਿੱਚ ਵਧ ਰਹੇ ਅਪਰਾਧਾ ਲਈ ਜਿੰਮੇਵਾਰ ਕੌਣ?
ਜਸਵਿੰਦਰ ਪੂਹਲੀ, ਬਠਿੰਡਾ
ਮਈ-ਦਿਵਸ
ਕੌਂਸਲਰ ਮੋਤਾ ਸਿੰਘ, ਇੰਗਲੈਂਡ
ਪ੍ਰਿਥਵੀ ਦਿਵਸ - 22 ਅਪ੍ਰੈਲ
ਅਮਨਦੀਪ ਸਿੰਘ, ਅਮਰੀਕਾ
ਪਿਸਤੌਲ ਵਾਲਾ ਭਗਤ ਸਿੰਘ ਬਨਾਮ ਕਿਤਾਬਾਂ ਹਿੱਕ ਨੂੰ ਲਾਈ ਖੜ੍ਹਾ “ਦ ਰੀਅਲ ਭਗਤ ਸਿੰਘ”
ਮਨਦੀਪ ਖੁਰਮੀ ਹਿੰਮਤਪੁਰਾ, ਯੂ ਕੇ
ਵਿਦੇਸ਼ਾਂ ਵਿਚ ਪ੍ਰਧਾਨ ਮੰਤਰੀ ਦੀਆਂ ਰੈਲੀਆਂ ਇੱਕ ਪੜਚੋਲ
ਉਜਾਗਰ ਸਿੰਘ, ਪਟਿਆਲਾ
ਭੁੱਲਗੀਆਂ ਖੇਡਾਂ ਰੁਲ ਗਿਆ ਬਚਪਨ, ਸਾਡੀ ਬਾਲ ਲੋਕ–ਖੇਡ : ਗੁੱਲੀ ਡੰਡਾ
ਸੰਜੀਵ ਝਾਂਜੀ, ਜਗਰਾਉਂ 
ਫ਼ਿੰਨਲੈਂਡ ਵਿੱਚ ਵਿਸਾਖੀ ਮੇਲਾ 18 ਅਪ੍ਰੈਲ ਨੂੰ ਮਨਾਇਆ ਜਾਵੇਗਾ
ਵਿੱਕੀ ਮੋਗਾ, ਫ਼ਿੰਨਲੈਂਡ
ਯੂ ਕੇ ਦੀਆਂ ਪਾਰਲੀਮੈਂਟ ਚੋਣਾਂ
ਕੌਂਸਲਰ ਮੋਤਾ ਸਿੰਘ, ਯੂ ਕੇ
ਅੱਜ ਦੀ ਰਾਜਨੀਤੀ
ਸੁਖਵਿੰਦਰ ਕੌਰ 'ਹਰਿਆਓ', ਸੰਗਰੂਰ
ਪਰਵਾਸੀ ਸੰਮੇਲਨ ’ਤੇ ਐਨ.ਆਰ.ਆਈ. ਸਭਾ ਅਸਫਲ -ਨਵਾਂ ਰਾਹ ਲੱਭਣ ਦੀ ਲੋੜ
ਉਜਾਗਰ ਸਿੰਘ, ਪਟਿਆਲਾ
ਆਮ ਆਦਮੀ ਪਾਰਟੀ ਦੇ ਕਾਟੇ ਕਲੇਸ਼ ਕਰਕੇ ਪਾਰਟੀ ਦਾ ਭਵਿਖ ਖ਼ਤਰੇ ਵਿਚ
ਉਜਾਗਰ ਸਿੰਘ, ਪਟਿਆਲਾ
ਪੰਜਾਬ ਦੀ ਅਰਥਿਕਤਾ ਤਬਾਹੀ ਦੇ ਕੰਢੇ ਤੇ
ਉਜਾਗਰ ਸਿੰਘ, ਪਟਿਆਲਾ
ਪੰਜਾਬ ਕਾਂਗਰਸ ਦੀ ਲੜਾਈ ਵਿਚ ਕੈਪਟਨ ਅਮਰਿੰਦਰ ਸਿੰਘ ਦਾ ਵਿਅਕਤੀਤਿਵ ਹੋਰ ਉਭਰਿਆ
ਉਜਾਗਰ ਸਿੰਘ, ਪਟਿਆਲਾ

ਯੂਨੇਸਕੋ ਦੇ ਪ੍ਰਧਾਨ ਦਾ
ਮਾਤ ਭਾਸ਼ਾ ਦਿਹਾੜੇ ਤੇ ਸੰਦੇਸ਼

ਮਾਂ-ਬੋਲੀ ਅਧਾਰਤ ਬਹੁਭਾਸ਼ਾਈ ਸਿੱਖਿਆ
- ਯੁਨੈਸਕੋ ਦਸਤਾਵੇਜ਼
 

21 ਫਰਵਰੀ ਲਈ ਵਿਸ਼ੇਸ਼
ਅੰਤਰ-ਰਾਸ਼ਟਰੀ ਮਾਂ-ਬੋਲੀ ਦਿਵਸ ਦਾ ਪਿਛੋਕੜ
ਹਰਬੀਰ ਸਿੰਘ ਭੰਵਰ, ਲੁਧਿਆਣਾ
ਇਹ ਕਲਮ ਦੀ ਤਾਕਤ ਹੈ ਜਾਂ ਇੰਟਰਨੈੱਟ ਦਾ ਕਮਾਲ
ਬੀ ਐਸ ਢਿੱਲੋਂ ਐਡਵੋਕੇਟ, ਚੰਡੀਗੜ੍ਹ
ਨਿਊਰਨਬਰਗ
ਡਾ: ਹਰਸ਼ਿੰਦਰ ਕੌਰ, ਪਟਿਆਲਾ
ਦੇਸ਼ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਅਸੰਜਮ ਵਿਚ
ਉਜਾਗਰ ਸਿੰਘ, ਪਟਿਆਲਾ
ਵਲੈਤ ਵਾਲੀ ਭੂਆ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”, ਇਟਲੀ
ਸਾਲ 2014 ਦੌਰਾਨ ਧਾਰਮਿਕ ਸਰਗਰਮੀਆਂ
ਹਰਬੀਰ ਸਿੰਘ ਭੰਵਰ, ਲੁਧਿਆਣਾ

hore-arrow1gif.gif (1195 bytes)


Terms and Conditions
Privacy Policy
© 1999-2015, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2015, 5abi.com