WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
ਕੀ ਹੋ ਸਕਦਾ ਹੈ? ਆਉਣ ਵਾਲੇ ਦਿਨਾਂ ਵਿਚ ਪੰਜਾਬ ਦੀ ਧਰਤੀ ਤੇ!
ਬਲਜਿੰਦਰ ਸੰਘਾ, ਕਨੇਡਾ


  

ਪੰਜਾਬ ਵਿਚ ਅੱਗੇ ਜਾਂ ਆਉਣ ਵਾਲੇ ਦਿਨਾਂ ਵਿਚ ਕੀ ਹੋ ਸਕਦਾ ਹੈ? ਇਸਨੂੰ ਦੋ ਭਾਗਾਂ ਥੋੜੇ ਸਮੇਂ ਵਿਚ ਅਤੇ ਲੰਬੇ ਸਮੇਂ ਵਿਚ ਵੰਡਕੇ ਦੇਖੀਏ ਤਾਂ ਕਈ ਤਰ੍ਹਾਂ ਦੇ ਸਵਾਲ ਨਿਕਲਦੇ ਹਨ, ਥੋੜੇ ਸਮੇਂ ਵਿਚ ਇਹ ਸਾਰੇ ਗੁਰੂ ਗ੍ਰੰਥ ਸਾਹਿਬ ਅਤੇ ਗੁਰਬਾਣੀ ਦੀ ਬੇਅਦਬੀ ਕਰਨ ਦੇ ਕੇਸ ਹੱਲ ਕਰ ਲਏ ਜਾਣਗੇ, ਬਰਗਾੜੀ ਪਿੰਡ ਵਾਲੇ ਕੇਸ ਨੂੰ ਜਾਂ ਕਿਸੇ ਹੋਰ ਇਕ ਕੇਸ ਨੂੰ ਦੂਸਿਆਂ ਨਾਲੋਂ ਵੱਖ ਹੱਲ ਕੀਤਾ ਜਾਵੇਗਾ ਪਰ ਦੋਸ਼ੀ ਬੇਦੋਸ਼ੀ ਖਾਨਾ-ਪੂਰਤੀ ਲਈ ਫੜ੍ਹੇ ਜਾਣਗੇ। ਸਭ ਥਾਵਾਂ ਤੇ ਫੜ੍ਹੇ ਦੋਸ਼ੀਆਂ ਨੂੰ ਘੱਟ ਸੁਰੱਖਿਆ ਨਾਲ ਅਦਾਲਤਾਂ ਵਿਚ ਪੇਸ਼ ਕੀਤਾ ਜਾਵੇਗਾ ਤਾਂ ਕਿ ਉਹ ਜ਼ਜਬਾਤੀ ਸਿੱਖਾਂ ਦੀ ਪਹੁੰਚ ਵਿਚ ਰਹਿਣ ਤੇ ਅਸਿੱਧੇ ਢੰਗ ਨਾਲ ਕੋਸ਼ਿਸ਼ ਹੋਵੇਗੀ ਕਿ ਉਹਨਾਂ ਨੂੰ ਅਦਾਲਤਾਂ, ਥਾਣਿਆਂ ਵਿਚ ਹੀ ਰਾਹੇ-ਬਗਾਹੇ ਜ਼ਜ਼ਬਾਤੀਆਂ ਵੱਲੋਂ ਸੋਧ ਦਿੱਤਾ ਜਾਵੇਗਾ ਅਤੇ ਇਸਦੀਆਂ ਵੀਡੀਓ ਅਤੇ ਖ਼ੂਬ ਖ਼ਬਰਾਂ ਬਣਨ। ਇਸ ਨਾਲ ਦੋ ਮਸਲੇ ਹੱਲ ਹੋਣਗੇ ਇਕ ਤਾਂ ਸਿੱਖਾਂ ਦਾ ਗੁੱਸਾ ਠੰਡਾ ਹੋਵੇਗਾ ਕਿ ਗੁਰਬਾਣੀ ਦੀ ਬੇਅਦਬੀ ਕਰਨ ਵਾਲਿਆਂ ਤੋਂ ਬਦਲਾਂ ਲੈ ਲਿਆ ਗਿਆ ਹੈ ਤੇ ਦੂਸਰਾ ਬਾਂਸ ਨਾ ਰਹਿਣ ਕਾਰਨ ਬੰਸਰੀ ਵੱਜਣੀ ਭਾਵ ਕਾਨੂੰਨੀ ਕਾਰਵਾਈ ਦੀ ਲੋੜ ਨਹੀਂ ਪਵੇਗੀ। ਇਹਨਾਂ ਵਿਚ ਇਕ-ਅੱਧੇ ਨੂੰ ਲੋੜ ਤੋਂ ਵੱਧ ਮਹੱਤਵ ਦੇ ਕੇ ਪੂਰੀ ਸੁਰੱਖਿਆ ਨਾਲ ਮੀਡੀਆ ਅਤੇ ਲੋਕਾਂ ਦੀ ਪਹੁੰਚ ਤੋਂ ਬਾਹਰ ਕਰਕੇ ਇਸ ਨਾਲ ਪੰਜਾਬ ਤੋਂ ਬਾਹਰ ਰਹਿੰਦੇ ਸਿੱਖਾਂ ਨਾਲ ਨਜਿੱਠਣ ਲਈ ਕਈ ਘਾੜਤਾਂ-ਘੜੀਆਂ ਜਾਣਗੀਆਂ। ਲੋਕ ਸ਼ਾਤ ਹੋਣ ਲੱਗਣਗੇ ਤੇ ਫਿਰ ਪੰਜਾਬ ਵਿਚ ਹੱਥੋਂ ਗਈ ਸਿੱਖ ਵੋਟ ਦੀ ਆਉਣ ਵਾਲੀਆਂ ਚੋਣਾਂ ਵਿਚ ਪੂਰਤੀ ਲਈ ਸਿਰਸੇ ਵਾਲੇ ਸਾਧ ਬਾਰੇ ਇਹ ਪ੍ਰਚਾਰ ਕੀਤਾ ਜਾਵੇਗਾ ਕਿ ਉਹ ਖ਼ੁਦ ਚੱਲਕੇ ਅੰਮ੍ਰਿਤਸਰ ਮੁਆਫ਼ੀ ਮੰਗਣ ਆ ਰਿਹਾ ਹੈ। ਇਸ ਨਾਲ ਸਿੱਖ ਫਿਰ ਅੱਗੇ ਦੋ ਭਾਗਾਂ ਵਿਚ ਵੰਡੇ ਜਾਣਗੇ ਇੱਕ ਜਿਹੜੇ ਘਰ ਚੱਲਕੇ ਆਏ ਨੂੰ ਮੁਆਫ਼ੀ ਦੇ ਹੱਕ ਵਿਚ ਹੋਣਗੇ ਅਤੇ ਦੂਸਰੇ ਮੁਆਫ਼ੀ ਨਾ ਦੇਣ ਲਈ ਪ੍ਰਦਰਸ਼ਨ ਕਰਨਗੇ। ਪਰ ਮੁਆਫ਼ੀ ਦਿੱਤੀ ਜਾਵੇਗੀ ਤੇ ਪੰਜਾਬ ਵਿਚ ਉਸਦੇ ਪੈਰੋਕਾਰਾਂ ਅਤੇ ਅੱਧੇ ਸਿੱਖ ਫਿਰ ਮੌਜੂਦਾ ਸਰਕਾਰ ਦੇ ਹੱਕ ਵਿਚ ਹੋ ਜਾਣਗੇ। ਵੋਟ ਬੈਕ ਪਿਛਲੇ ਸਮੇਂ ਨਾਲੋਂ ਹੋਰ ਮਜ਼ਬੂਤ ਹੋਣ ਦੇ ਅਸਾਰ ਬਣ ਜਾਣਗੇ, ਕਿਉਂਕਿ ਇਹ ਪ੍ਰਚਾਰ ਜੋਰ ਫੜ੍ਹੇਗਾ ਕਿ ਬੇਅਦਬੀ ਸਬੰਧੀ ਰੋਸ ਵਿਚ ਦੂਸਰੀਆਂ ਪਾਰਟੀਆਂ ਦੇ ਨੁਮਾਇੰਦੇ ਪੂਰੇ ਸਹਿਯੋਗੀ ਨਹੀਂ ਰਹੇ। ਇਸ ਤੋਂ ਬਿਨਾਂ ਹੋਰ ਵੀ ਕਈ ਰਾਜਨੀਤਕ ਮਸਲੇ ਮੌਜ਼ੂਦਾ ਪੰਜਾਬ ਸਰਕਾਰ ਹੱਲ ਕਰਨ ਦਾ ਸਿਹਰਾ ਲਵੇਗੀ। ਕਿਸਾਨਾਂ ਦੇ ਅੰਦੋਲਨ ਦਾ ਮਸਲਾ ਇਸ ਬੇਅਦਬੀ ਮਸਲੇ ਨਾਲ ਬੜਾ ਸੋਹਣਾ ਅਤੇ ਸਮੇਂ ਸਿਰ ਸਰਕਾਰ ਨਜਿੱਠ ਚੁੱਕੀ ਹੈ। ਇਹ ਤਾਂ ਸਨ ਥੋੜੇ ਸਮੇਂ ਦੇ ਪ੍ਰਭਾਵ ਜੋ ਪੰਜਾਬ ਦੇ ਅੰਦਰੂਨੀ ਹਨ।

ਲੰਬੇ ਸਮੇਂ ਦੇ ਪ੍ਰਭਾਵ ਜੋ ਸਿੱਖਾਂ ਦੇ ਅਕਸ ਨੂੰ ਪੂਰੀ ਦੁਨੀਆਂ ਅਤੇ ਭਾਰਤ ਸਰਕਾਰ ਦੀਆਂ ਨਜ਼ਰਾਂ ਵਿਚ ਖ਼ਰਾਬ ਕਰਨਗੇ ਉਹ ਹਨ ਪੰਜਾਬ ਪੁਲਿਸ ਜਾਂ ਭਾਰਤੀ ਸਿੱਖ ਫੋਜ਼ੀਆਂ ਦੇ ਜ਼ਜ਼ਬਾਤੀ ਰੋਂਅ ਵਿਚ ਆਕੇ ਜਾਂ ਨਕਲੀ ਢੰਗ ਨਾਲ ਬਣਾਕੇ ਸ਼ੋਸ਼ਲ ਮੀਡੀਏ ਵਿਚ ਘੁੰਮਦੀਆਂ ਵੀਡੀਓ ਕਿ ਅਸੀਂ ਭਾਰਤ ਸਰਕਾਰ ਨੂੰ ਚਿਤਵਾਨੀ ਦਿੰਦੇ ਹਾਂ ਅਤੇ ਹੋਰ ਭੱਦੀ ਸ਼ਬਦਾਵਲੀ। ਇਹਨਾਂ ਨੂੰ ਅਧਾਰ ਬਣਕੇ ਲੰਬੇ ਸਮੇਂ ਵਿਚ ਸਿੱਖਾਂ ਦੇ ਪੁਲਿਸ ਅਤੇ ਫੌਜ਼ ਕੋਟੇ ਹੋਰ ਹੇਠਾ ਸਰਕ ਜਾਣਗੇ। ਸੰਵੇਦਨਸ਼ੀਲ ਅਤੇ ਉੱਚੇ ਔਹੁਦੇ ਦੀਆਂ ਨੌਕਰੀਆਂ ਹੱਥੋ ਨਿਕਲ ਜਾਣਗੀਆਂ ਅਤੇ ਨਿਕਲ ਰਹੀਆਂ ਹਨ। ਲੱਗ ਰਹੇ ਰੋਸ ਧਰਨਿਆਂ ਦਾ ਪ੍ਰਭਾਵ ਪਹਿਲਾਂ ਹੀ ਆਰਥਿਕ ਤੰਗੀ ਵਿਚੋਂ ਲੰਘ ਰਹੇ ਪੰਜਾਬ ਦੇ ਆਮ ਆਦਮੀ ਚਾਹੇ ਉਹ ਸਿੱਖ ਹੈ, ਹਿੰਦੂ ਹੈ ਜਾਂ ਕੋਈ ਹੋਰ ਪੈ ਰਿਹਾ ਹੈ ਜੋ ਲੰਬਾ ਪ੍ਰਭਾਵ ਛੱਡੇਗਾ। ਨਵੇਂ ਬਿਜ਼ਨਸ ਖੋਲਣ੍ਹ ਵਾਲੇ ਸੌ ਵਾਰ ਸੋਚਣਗੇ ਕਿ ਇਹ ਪੰਜਾਬ ਵਿਚ ਹੋਣ ਜਾਂ ਪੰਜਾਬ ਤੋਂ ਬਾਹਰ। ਹੋਰ ਬਹੁਤ ਸਾਰੇ ਕਾਰਨ ਅਤੇ ਪ੍ਰਭਾਵ ਨਵੇਂ ਪੈਦਾ ਹੋਣਗੇ, ਪਰ ਅਜੇ ਏਨਾ ਹੀ। ਹੁਣ ਉਪਰੋਤਕ ਦਾ ਸਿੱਧੇ ਢੰਗ ਨਾਲ ਅਰਥ ਇਹ ਕੱਢਿਆ ਜਾ ਸਕਦਾ ਹੈ ਕਿ ਮੈਂ ਸਿੱਖਾਂ ਦੇ ਅੰਦੋਲਨ ਨੂੰ ਗਲਤ ਕਹਿ ਰਿਹਾ ਹਾਂ, ਅਜਿਹਾ ਬਿਲਕੁਲ ਨਹੀਂ ਹੈ। ਇਹ ਸਭ ਜੋ ਹੋਇਆ ਇਸਦਾ ਦੁੱਖ ਹਰ ਉਸ ਮਨੁੱਖ ਨੂੰ ਹੈ ਜੋ ਚਾਹੇ ਸਿੱਖ ਹੈ ਚਾਹੇ ਹਿੰਦੂ ਜਾਂ ਮੁਸਲਮਾਨ ਪਰ ਉਹ ਆਪਣੇ ਅਤੇ ਦੂਸਰਿਆਂ ਦੇ ਧਰਮ ਦਾ ਸਤਿਕਾਰ ਕਰਦਾ ਹੈ। ਸਭ ਤੋਂ ਵੱਡੀ ਗੱਲ ਇਸ ਰੋਸ ਅੰਦੋਲਣ ਦੀ ਇਹ ਹੈ ਇਸ ਵਿਚ ਰਾਜਨੀਤਕ ਚੌਧਰ ਚਮਮਾਉਣ ਵਾਲਿਆਂ ਦੀ ਥਾਂ ਪ੍ਰਚਾਰਕ ਅਤੇ ਆਮ ਸਿੱਖਾਂ ਨੇ ਅਗਵਾਈ ਕੀਤੀ।

ਹੁਣ ਗੱਲ ਆਉਂਦੀ ਹੈ ਕਿ ਇਸ ਮਸਲੇ ਨੂੰ ਇੱਥੋਂ ਤੱਕ ਲਿਜਾਕੇ ਪੰਜਾਬ ਦਾ ਹਰ ਪੱਖ ਤੋਂ ਨੁਕਸਾਨ ਕਰਨ ਲਈ ਜ਼ਿੰਮੇਵਾਰ ਕੌਣ ਹੈ ਤਾਂ ਸਪੱਸ਼ਟ ਹੈ ਕਿ ਜ਼ਿੰਮੇਵਾਰੀ ਉਸ ਰਾਜ ਜਾਂ ਖਿੱਤੇ ਦੀ ਸਰਕਾਰ ਦੀ ਸਿੱਧੇ ਰੂਪ ਵਿਚ ਬਣਦੀ ਹੈ। ਲੋਕ ਸੜਕਾਂ ਤੇ ਕਿਉਂ ਨਿਕਲਦੇ ਹਨ, ਪ੍ਰਦਰਸ਼ਨ ਕਿਉਂ ਕਰਦੇ ਹਨ ? ਕਾਰਨ ਸਪੱਸ਼ਟ ਹੈ ਜਦੋਂ ਲੋਕਾਂ ਦਾ ਸਰਕਾਰ ਦੇ ਨਿਆਂ ਪ੍ਰਬੰਧ ਵਿਚੋਂ ਵਿਸ਼ਵਾਸ਼ ਉੱਠ ਜਾਵੇ ਜਾਂ ਫਿਰ ਵਾੜ ਹੀ ਖੇਤ ਨੂੰ ਖਾਣ ਵਾਲੀ ਹੋਵੇ। ਮੇਰੇ ਇਹ ਵਿਚਾਰ ਕੋਈ ਸੱਚੀ ਭਵਿੱਖਬਾਣੀ ਨਹੀਂ ਬਲਕਿ ਜੋ ਹਮੇਸ਼ਾਂ ਹੁੰਦਾ ਆਇਆ ਤੇ ਹੁਣ ਹੋ ਰਿਹਾ ਹੈ ਉਸ ਤੇ ਅਧਾਰਿਤ ਹਨ। ਇਹ ਸਭ ਕੁਝ ਲਿਖਣ ਪਿੱਛੇ ਮੇਰੀ ਕੋਸ਼ਿਸ਼ ਇਹੀ ਹੈ ਸਾਨੂੰ ਇਹ ਸਭ ਚਾਲਾਂ ਸਮੇਂ ਸਿਰ ਸਮਝਣੀਆਂ ਚਾਹੀਦੀਆਂ ਹਨ ਅਤੇ ਬੜੀ ਸੋਚ, ਸਮਝ ਅਤੇ ਆਪਸੀ ਭਾਈਚਾਰਕ ਸਾਂਝ ਦਾ ਖ਼ਿਆਲ ਰੱਖਦੇ ਹੋਏ ਬਿਨਾਂ ਆਪਣਾ ਅਕਸ ਵਿਗਾੜੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰਨ ਦੇ ਸਾਰਥਿਕ ਯਤਨ ਕਰਨੇ ਚਾਹੀਦੇ ਹਨ। ਕਈ ਸਵਾਲਾਂ ਦਾ ਜਵਾਬ ਅਜੇ ਕਿਸੇ ਕੋਲ ਨਹੀਂ ਕਿ ਕਦੋਂ ਤੱਕ ਪੰਜਾਬ ਵਿਚ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਰਹਿਣਗੀਆਂ ਜਿਹਨਾਂ ਦਾ ਹੱਲ ਹੀ ਕੋਈ ਨਹੀਂ ਲੱਭ ਰਿਹਾ। ਸ਼ਾਤ ਮਈ ਰੋਸ ਹੁੰਦੇ ਹਨ ਪਰ ਅਸ਼ਾਤ ਕਰਨ ਦੀ ਤਾਂ ਕੋਸ਼ਿਸ਼ ਸਰਕਾਰ ਵੀ ਕਰਦੀ ਹੈ ਪਰ ਸਥਾਈ ਹੱਲ ਕੱਢਣ ਦੀ ਗੱਲ ਹਮੇਸ਼ਾ ਹਵਾ ਵਿਚ ਲਟਕ ਜਾਂਦੀ ਹੈ ਅਤੇ ਇੱਕ ਮੁੱਦੇ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਦੂਸਰਾ ਸਾਹਮਣੇ ਲਿਆਂਦਾ ਜਾਂਦਾ ਹੈ। ਹੁਣ ਚੱਲ ਰਹੇ ਅੰਦੋਲਨ ਨੇ ਇਹ ਗੱਲ ਤਾਂ ਸਪੱਸ਼ਟ ਕਰ ਦਿੱਤੀ ਹੈ ਕਿ ਤਖ਼ਤ ਸਹਿਬਾਨਾਂ ਦੇ ਜੱਥੇਦਾਰ ਜਿਹਨਾਂ ਨੇ ਇਹੋ ਜਿਹੇ ਸਮੇਂ ਵਿਚ ਅਗਵਾਈ ਕਰਨੀ ਹੁੰਦੀ ਹੈ ਉਹ ਸਿੱਖ ਭਾਈਚਾਰੇ ਵਿਚ ਆਪਣਾ ਵਿਸ਼ਵਾਸ਼ ਗਵਾ ਚੁੱਕੇ ਹਨ, ਜਦੋਂ ਤੱਕ ਉਹ ਆਪਣਾ ਵਿਸ਼ਵਾਸ਼ ਬਹਾਲ ਨਹੀਂ ਕਰਦੇ, ਜੋ ਰਾਜਨੀਤਕ ਦਬਾਅ ਤੋਂ ਬਾਹਰ ਆਏ ਬਿਨਾਂ ਅਸੰਭਵ ਹੈ ਉਨ੍ਹਾਂ ਚਿਰ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿਣਗੀਆਂ ਅਤੇ ਪੰਜਾਬ ਲਹੂ-ਲੁਹਾਨ ਹੁੰਦਾ ਰਹੇਗਾ। ਜਿਹਨਾਂ ਸਰਕਾਰਾਂ ਨੂੰ ਰਾਜ ਭਾਗ ਦੀ ਭੁੱਖ ਲੋੜ ਤੋਂ ਵੱਧ ਲੱਗ ਜਾਵੇ ਉਹ ਹਮੇਸ਼ਾ ਚਾਹੁੰਦੀਆਂ ਹਨ ਕਿ ਲੋਕਾਂ ਵਿਚ ਧਰਮ, ਜਾਤ ਅਤੇ ਹੋਰ ਢੰਗਾਂ ਨਾਲ ਹਮੇਸ਼ਾ ਟਕਰਾ ਬਣਿਆ ਰਹੇ। ਲੋੜ ਹੈ ਜਾਗਣ ਦੀ, ਸੁਚੇਤ ਹੋਣ ਦੀ।

ਬਲਜਿੰਦਰ ਸੰਘਾ, ਫੋਨ 1403-680-3212

23/10/2015

ਕੀ ਹੋ ਸਕਦਾ ਹੈ? ਆਉਣ ਵਾਲੇ ਦਿਨਾਂ ਵਿਚ ਪੰਜਾਬ ਦੀ ਧਰਤੀ ਤੇ!
ਬਲਜਿੰਦਰ ਸੰਘਾ, ਕਨੇਡਾ
ਲੱਗੀ ਨਜ਼ਰ ਪੰਜਾਬ ਨੂੰ ਕੋਈ ਮਿਰਚਾਂ ਵਾਰੋ
ਉਜਾਗਰ ਸਿੰਘ, ਪਟਿਆਲਾ
ਸਿਸਕਦਾ ਸੱਭਿਆਚਾਰ : ਗਹਿਣਿਆਂ ’ਚੋਂ ਲੋਪ ਹੋਈ ਮਛਲੀ
ਮਛਲੀ ਗੋਤਾ ਮਾਰ ਗਈ, ਗਹਿਣਿਆਂ ਦਿਆਂ ਸਮੁੰਦਰਾਂ ’ਚੋ
ਸੰਜੀਵ ਝਾਂਜੀ, ਜਗਰਾਉਂ
ਸ਼੍ਰੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ ਵਲੋਂ ਆਯੋਜਿਤ ਭਾਸ਼ਾ ਸੰਮੇਲਨ ਦੇ ਸੰਦਰਭ ਵਿੱਚ ਵਿਚਾਰ
ਪੰਜਾਬੀ ਭਾਸ਼ਾ - ਦੁਰਦਸ਼ਾ ਦੀ ਦਾਸਤਾਨ

ਏਕਮ.ਦੀਪ, ਯੂ ਕੇ 
ਕਨੇਡਾ ਦੀਆਂ ਫੈਡਰਲ ਚੋਣਾਂ ਅਤੇ ਪੰਜਾਬੀ ਬੋਲੀ
ਸਾਧੂ ਬਿਨਿੰਗ, ਕਨੇਡਾ
ਪੰਜਾਬੀ ਦੀਆਂ ਦੁਸ਼ਵਾਰੀਆਂ ਤੇ ਆਸ ਦੀ ਕਿਰਨ
ਏਕਮ.ਦੀਪ, ਯੂ ਕੇ
ਯੂਰਪ ਦੀ ਸਾਂਝੀ ਮੰਡੀ ਦੇ ਟੁੱਟਣ ਦੇ ਅਸਾਰ
ਡਾ. ਸਾਥੀ ਲੁਧਿਆਣਵੀ, ਲੰਡਨ
ਜਿਹੀ ਤੇਰੀ ਗੁੱਤ ਦੇਖ ਲਈ, ਜਿਹਾ ਦੇਖ ਲਿਆ ਰੌਸ਼ਨੀ ਦਾ ਮੇਲਾ
ਸੰਜੀਵ ਝਾਂਜੀ, ਜਗਰਾਉਂ
ਬਰਤਾਨੀਆਂ ਦੀ ਲੇਬਰ ਪਾਰਟੀ ਦੇ ਭਵਿੱਖ ਉਤੇ ਪ੍ਰਸ਼ਨ ਚਿੰਨ੍ਹ
ਡਾ.ਸਾਥੀ ਲੁਧਿਆਣਵੀ, ਲੰਡਨ
ਕੈਂਚੀ ਸਾਈਕਲ ਚਲਾਉਣ ਦਾ ਵੱਖਰਾ ਈ ਨਜ਼ਾਰਾ ਸੀ
ਸੰਜੀਵ ਝਾਂਜੀ ਜਗਰਾਉਂ
ਸਿਸਕਦਾ ਸੱਭਿਆਚਾਰ : ਗਹਿਣਿਆਂ ’ਚੋਂ ਲੋਪ ਹੋਈ ‘ਬਘਿਆੜੀ’
ਸੰਜੀਵ ਝਾਂਜੀ ਜਗਰਾਉਂ
ਯੂਰਪ ਵਿਚ ਆ ਰਹੇ ਸ਼ਰਨਾਰਥੀ ਅਤੇ ਇਕਨੌਮਿਕ ਇੱਲੀਗਲ ਇਮੀਗਰਾਂਟਸ
ਡਾ. ਸਾਥੀ ਲੁਧਿਆਣਵੀ, ਲੰਡਨ
ਵਿਆਪਮ ਵਰਗੇ ਘੁਟਾਲੇ ਪੰਜਾਬ ਵਿਚ ਹੁੰਦੇ ਰਹੇ ਹਨ
ਉਜਾਗਰ ਸਿੰਘ, ਪਟਿਆਲਾ
ਛਿੰਗ ਤਵੀਤ: ਅੱਜ ਦੇ ਗਹਿਣਿਆਂ ’ਚੋਂ ਹੋਇਆ ਅਲੋਪ
ਸੰਜੀਵ ਝਾਂਜੀ ਜਗਰਾਉਂ
ਆਧੁਨਿਕਤਾ ਤੇ ਸ਼ੋਸ਼ੇਬਾਜ਼ੀ ’ਚ ਰੁਲ ਕੇ ਰਹਿ ਗਿਆ ਪ੍ਰਾਇਮਰੀ ਬਚਪਨ
ਸੰਜੀਵ ਝਾਂਜੀ ਜਗਰਾਉਂ
ਰੱਖੜੀਆਂ ਬਣਾਉਣ ਵਾਲੇ ਗੁੱਟ ਚੜ ਰਹੇ ਨੇ ਨਸ਼ੇ ਦੀ ਭੇਟ
ਜਸਵਿੰਦਰ ਪੂਹਲੀ, ਬਠਿੰਡਾ
ਕਿਥੇ ਹੈ ਅਜ਼ਾਦੀ ’ਤੇ ਲੋਕਤੰਤਰ : ਜਿਨ੍ਹਾਂ ਪੁਰ ਦੇਸ਼ ਨੂੰ ਮਾਣ ਹੈ?
ਜਸਵੰਤ ਸਿੰਘ ‘ਅਜੀਤ’, ਦਿੱਲੀ
ਜਸ਼ਨ-ਏ-ਆਜ਼ਾਦੀ
ਡਾ. ਹਰਸ਼ਿੰਦਰ ਕੌਰ, ਐਮ. ਡੀ. , ਪਟਿਆਲਾ
ਆਰਕੋ ਬਾਲੀਨੋ
ਰਵੇਲ ਸਿੰਘ ਇਟਲੀ
ਫੇਸਬੁੱਕ ਕਿ ਫਸੇਬੁੱਕ?
ਗਿਆਨੀ ਸੰਤੋਖ ਸਿੰਘ, ਆਸਟ੍ਰੇਲੀਆ
ਪੰਜਾਬੀਓ ਜ਼ੋਸ਼ ਨਾਲੋਂ ਹੋਸ਼ ਟਿਕਾਣੇ ਰੱਖੋ
ਉਜਾਗਰ ਸਿੰਘ, ਪਟਿਆਲਾ
ਅਕਾਲੀਓ ਪੰਜਾਬ ਵਿਚ ਅਕਸ ਸੁਧਾਰ ਲਵੋ ਪ੍ਰਵਾਸ ਵਿਚ ਆਪੇ ਸੁਧਰ ਜਾਵੇਗਾ
ਉਜਾਗਰ ਸਿੰਘ, ਪਟਿਆਲਾ
2050 ਵਿੱਚ ਭਾਰਤ ਚੀਨ ਨੂੰ ਪਿਛਾੜਦੇ ਹੋਏ ਅਬਾਦੀ ਦੇ ਮਾਮਲੇ ਵਿੱਚ ਦੁਨੀਆਂ ਵਿੱਚ ਪਹਿਲੇ ਨੰਬਰ ਤੇ ਆ ਜਾਵੇਗਾ - ਅਕੇਸ਼ ਕੁਮਾਰ, ਬਰਨਾਲਾ ਇਸ ਵਾਰੀ ਵਾਲ਼ੀ ਪੰਜਾਬ ਦੀ ਫੇਰੀ (12 ਜਨਵਰੀ ਤੋਂ 14 ਅਪ੍ਰੈਲ 2015)
ਗਿਆਨੀ ਸੰਤੋਖ ਸਿੰਘ, ਆਸਟ੍ਰੇਲੀਆ
ਯੂਨਾਨ - ਜਿਹੜੀ ਗੱਲ ਮੀਡੀਆ ਤੁਹਾਨੂੰ ਦੱਸ ਨਹੀਂ ਰਿਹਾ
ਕ੍ਰਿਸ ਕੰਥਨ (ਅਨੁ: ਸਾਧੂ ਬਿਨਿੰਗ)
ਪ੍ਰਵਾਸੀ ਲੜਕੀ ਨਾਲ ਛੇੜ ਛਾੜ ਦੀ ਘਟਨਾ ਸਿੱਖੀ ਵਕਾਰ ਤੇ ਧੱਬਾ
ਉਜਾਗਰ ਸਿੰਘ, ਪਟਿਆਲਾ
ਕਾਮਰੇਡ ਜਗਜੀਤ ਸਿੰਘ ਆਨੰਦ ਅਤੇ ਗੁਰਬਚਨ ਸਿੰਘ ਦੀ ਮੌਤ ਉਤੇ ਪੰਜਾਬੀ ਸਾਹਿਤ ਕਲਾ ਕੇਂਦਰ ਵਲ੍ਹੋਂ ਸ਼ੋਕ ਦਾ ਮਤਾ
ਸਾਥੀ ਲੁਧਿਆਣਵੀ, ਲੰਡਨ
ਮੋਦੀ ਸਰਕਾਰ ਦੇ 365 ਦਿਨ
ਕੌਂਸਲਰ ਮੋਤਾ ਸਿੰਘ, ਇੰਗਲੈਂਡ
ਸਮਾਰਟ ਸਿਟੀ ਯੋਜਨਾ:ਮੁੰਗੇਰੀ ਲਾਲ ਦਾ ਸਪਨਾ
ਉਜਾਗਰ ਸਿੰਘ, ਪਟਿਆਲਾ
ਸਿੱਖ ਮਾਨਸਿਕਤਾ ਦਾ ਸੰਤਾਪ ਬਲਿਊ ਸਟਾਰ ਅਪ੍ਰੇਸ਼ਨ
ਉਜਾਗਰ ਸਿੰਘ, ਪਟਿਆਲਾ
ਚੋਰ ਉਚੱਕੇ ਚੌਧਰੀ ਗੁੰਡੀ ਰਨ ਪ੍ਰਧਾਨ
ਡਾ. ਹਰਸ਼ਿੰਦਰ ਕੌਰ, ਪਟਿਆਲਾ
ਸਾਡੇ ਪੰਜਾਬ ਵਿੱਚ ਵਧ ਰਹੇ ਅਪਰਾਧਾ ਲਈ ਜਿੰਮੇਵਾਰ ਕੌਣ?
ਜਸਵਿੰਦਰ ਪੂਹਲੀ, ਬਠਿੰਡਾ
ਮਈ-ਦਿਵਸ
ਕੌਂਸਲਰ ਮੋਤਾ ਸਿੰਘ, ਇੰਗਲੈਂਡ
ਪ੍ਰਿਥਵੀ ਦਿਵਸ - 22 ਅਪ੍ਰੈਲ
ਅਮਨਦੀਪ ਸਿੰਘ, ਅਮਰੀਕਾ
ਪਿਸਤੌਲ ਵਾਲਾ ਭਗਤ ਸਿੰਘ ਬਨਾਮ ਕਿਤਾਬਾਂ ਹਿੱਕ ਨੂੰ ਲਾਈ ਖੜ੍ਹਾ “ਦ ਰੀਅਲ ਭਗਤ ਸਿੰਘ”
ਮਨਦੀਪ ਖੁਰਮੀ ਹਿੰਮਤਪੁਰਾ, ਯੂ ਕੇ
ਵਿਦੇਸ਼ਾਂ ਵਿਚ ਪ੍ਰਧਾਨ ਮੰਤਰੀ ਦੀਆਂ ਰੈਲੀਆਂ ਇੱਕ ਪੜਚੋਲ
ਉਜਾਗਰ ਸਿੰਘ, ਪਟਿਆਲਾ
ਭੁੱਲਗੀਆਂ ਖੇਡਾਂ ਰੁਲ ਗਿਆ ਬਚਪਨ, ਸਾਡੀ ਬਾਲ ਲੋਕ–ਖੇਡ : ਗੁੱਲੀ ਡੰਡਾ
ਸੰਜੀਵ ਝਾਂਜੀ, ਜਗਰਾਉਂ 
ਫ਼ਿੰਨਲੈਂਡ ਵਿੱਚ ਵਿਸਾਖੀ ਮੇਲਾ 18 ਅਪ੍ਰੈਲ ਨੂੰ ਮਨਾਇਆ ਜਾਵੇਗਾ
ਵਿੱਕੀ ਮੋਗਾ, ਫ਼ਿੰਨਲੈਂਡ
ਯੂ ਕੇ ਦੀਆਂ ਪਾਰਲੀਮੈਂਟ ਚੋਣਾਂ
ਕੌਂਸਲਰ ਮੋਤਾ ਸਿੰਘ, ਯੂ ਕੇ
ਅੱਜ ਦੀ ਰਾਜਨੀਤੀ
ਸੁਖਵਿੰਦਰ ਕੌਰ 'ਹਰਿਆਓ', ਸੰਗਰੂਰ
ਪਰਵਾਸੀ ਸੰਮੇਲਨ ’ਤੇ ਐਨ.ਆਰ.ਆਈ. ਸਭਾ ਅਸਫਲ -ਨਵਾਂ ਰਾਹ ਲੱਭਣ ਦੀ ਲੋੜ
ਉਜਾਗਰ ਸਿੰਘ, ਪਟਿਆਲਾ
ਆਮ ਆਦਮੀ ਪਾਰਟੀ ਦੇ ਕਾਟੇ ਕਲੇਸ਼ ਕਰਕੇ ਪਾਰਟੀ ਦਾ ਭਵਿਖ ਖ਼ਤਰੇ ਵਿਚ
ਉਜਾਗਰ ਸਿੰਘ, ਪਟਿਆਲਾ
ਪੰਜਾਬ ਦੀ ਅਰਥਿਕਤਾ ਤਬਾਹੀ ਦੇ ਕੰਢੇ ਤੇ
ਉਜਾਗਰ ਸਿੰਘ, ਪਟਿਆਲਾ
ਪੰਜਾਬ ਕਾਂਗਰਸ ਦੀ ਲੜਾਈ ਵਿਚ ਕੈਪਟਨ ਅਮਰਿੰਦਰ ਸਿੰਘ ਦਾ ਵਿਅਕਤੀਤਿਵ ਹੋਰ ਉਭਰਿਆ
ਉਜਾਗਰ ਸਿੰਘ, ਪਟਿਆਲਾ

ਯੂਨੇਸਕੋ ਦੇ ਪ੍ਰਧਾਨ ਦਾ
ਮਾਤ ਭਾਸ਼ਾ ਦਿਹਾੜੇ ਤੇ ਸੰਦੇਸ਼

ਮਾਂ-ਬੋਲੀ ਅਧਾਰਤ ਬਹੁਭਾਸ਼ਾਈ ਸਿੱਖਿਆ
- ਯੁਨੈਸਕੋ ਦਸਤਾਵੇਜ਼
 

21 ਫਰਵਰੀ ਲਈ ਵਿਸ਼ੇਸ਼
ਅੰਤਰ-ਰਾਸ਼ਟਰੀ ਮਾਂ-ਬੋਲੀ ਦਿਵਸ ਦਾ ਪਿਛੋਕੜ
ਹਰਬੀਰ ਸਿੰਘ ਭੰਵਰ, ਲੁਧਿਆਣਾ
ਇਹ ਕਲਮ ਦੀ ਤਾਕਤ ਹੈ ਜਾਂ ਇੰਟਰਨੈੱਟ ਦਾ ਕਮਾਲ
ਬੀ ਐਸ ਢਿੱਲੋਂ ਐਡਵੋਕੇਟ, ਚੰਡੀਗੜ੍ਹ
ਨਿਊਰਨਬਰਗ
ਡਾ: ਹਰਸ਼ਿੰਦਰ ਕੌਰ, ਪਟਿਆਲਾ
ਦੇਸ਼ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਅਸੰਜਮ ਵਿਚ
ਉਜਾਗਰ ਸਿੰਘ, ਪਟਿਆਲਾ
ਵਲੈਤ ਵਾਲੀ ਭੂਆ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”, ਇਟਲੀ
ਸਾਲ 2014 ਦੌਰਾਨ ਧਾਰਮਿਕ ਸਰਗਰਮੀਆਂ
ਹਰਬੀਰ ਸਿੰਘ ਭੰਵਰ, ਲੁਧਿਆਣਾ

hore-arrow1gif.gif (1195 bytes)


Terms and Conditions
Privacy Policy
© 1999-2015, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2015, 5abi.com