WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
ਮਿੱਡੀਆਂ ਨਾਸਾਂ ‘ਤੇ ਲੌਂਗ ਚਾਬੜਾਂ ਪਾਵੇ
ਸੰਜੀਵ ਝਾਂਜੀ, ਜਗਰਾਉਂ


  

ਆਪਣੇ ਆਪ ਨੂੰ ਸ਼ਿੰਗਾਰਣ ਦਾ ਰਿਵਾਜ਼ ਸ਼ਾਇਦ ਉਦੋਂ ਤੋਂ ਹੀ ਆਇਆ ਹੋਵੇਗਾ ਜਦੋਂ ਤੋਂ ਮਨੁੱਖ ਨੂੰ ਸੋਝੀ ਆਈ ਹੋਵੇਗੀ। ਸ਼ਰੀਰ ਨੂੰ ਸਜਾਉਣ ਲਈ ਵਰਤੀ ਜਾਂਦੀ ਹਰ ਸ਼ੈ ਅਸਲ ‘ਚ ਗਹਿਣਾ ਹੀ ਹੈ। ਪਰ ਸਮੇਂ ਦੇ ਨਾਲ ਨਾਲ ਇਹ ਸ਼ੈ ਬਦਲਦੀ-ਬਦਲਦੀ ਸੋਨੇ–ਚਾਂਦੀ ਤੋਂ ਹੁੰਦੀ ਹੋਈ ਹੁਣ ਪਲਾਟਿਨਮ ਡਾਇਮੰਡ ਤੱਕ ਆ ਅਪੜੀ ਹੈ ਪਰ ਜੋ ਖਿੱਚ ਸੋਨੇ ਜਾਂ ਚਾਂਦੀ ਦੀ ਰਹੀ ਹੈ ਉਹ ਸਦੀਵੀ ਹੈ। ਇਸ ਸੋਹਣੇ ਲੱਗਣ ਦੀ ਚਾਅ ਦੀ ਤ੍ਰਿਪਤੀ ਕਾਰਨ ਪੰਜਾਬੀ ਵਿਰਸੇ ਨਾਲ ਜੁੜੇ ਅਨੇਕਾਂ ਗਹਿਣੇ ਸਮੇਂ-ਸਮੇਂ ‘ਤੇ ਪੰਜਾਬੀ ਗੱਭਰੂ ਤੇ ਮੁਟਿਆਰਾਂ ਦੀ ਖਿੱਚ ਦਾ ਕੇਂਦਰ ਬਣੇ ਰਹੇ ਹਨ।

ਬੇਸ਼ੁਮਾਰ ਗਹਿਣਿਆਂ ਦੇ ਖਜ਼ਾਨੇ ‘ਚੋਂ ਜੇਕਰ ਇਕੱਲੇ ਨੱਕ ‘ਚ ਪਾਏ ਜਾਣ ਵਾਲੇ ਗਹਿਣਿਆਂ ਦੀ ਗੱਲ ਕਰੀਏ ਤਾਂ ਤੀਲੀ, ਲੌਂਗ ਕੋਕਾ, ਰੇਖ, ਮੇਖ, ਨੱਥ, ਮੱਛਲੀ ਅਤੇ ਨੁਕਰਾ ਆਦਿ ਨੱਕ ਦੇ ਪ੍ਰਸਿੱਧ ਗਹਿਣੇ ਰਹੇ ਹਨ। ਹੋ ਸਕਦਾ ਹੈ ਹੋਰ ਵੀ ਹੋਣ। ਪੰਜਾਬੀ ਗਹਿਣਿਆਂ ਨਾਲ ਸਬੰਧਤ ਇਕ ਮਹਾਂ–ਬੋਲੀ, ਜਿਸ ‘ਚ ਵਡੇਰੀ ਗਿਣਤੀ ‘ਚ ਗਹਿਣਿਆਂ ਦਾ ਜ਼ਿਕਰ ਆਉਂਦਾ ਹੈ, ਉਸ ‘ਚ ਇਕ ਤੁਕ ਹੈ :

ਨੱਥ, ਮੱਛਲੀ, ਮੇਖ ਤੇ ਕੋਕਾ, ਇਹ ਨੇ ਸਾਰੇ ਛੋਟੇ ਮਹਿਕਮੇ।
ਤੇਰਾ ਲੌਂਗ ਕਰੇ ਸਰਦਾਰੀ, ਥਾਨੇਦਾਰੀ ਨੁਕਰਾ ਕਰੇ।

ਤੀਲੀ, ਲੌਗ, ਮੁਰਕੀ (ਤਾਰ–ਨੁਮਾ), ਨੱਥ, ਨੱਥਲੀ ਨੱਕ ‘ਚ ਇਕੋਂ ਜਗ੍ਹਾ ਪਾਏ ਜਾਣ ਵਾਲੇ ਗਹਿਣੇ ਹਨ ਪਰ ਸਾਰਿਆਂ ਦੀ ਟੌਰ ਤੇ ਫੱਬਤ ਵੱਖਰੀ ਵੱਖਰੀ ਹੈ। ਹਰ ਕਿਸੇ ਨੂੰ ਪਾ ਕੇ ਮਟਕਣ ਲਈ ਮੁਟਿਆਰ ਦਾ ਦਿਲ ਮਚਲਦਾ ਹੈ ਪਰ ਲੱਕ ਤੇ ਹੁਲਾਰਿਆਂ ਦੀ ਦਰ ਵੱਖੋ ਵੱਖਰੀ ਹੈ। ਤੀਲੀ ਅਤੇ ਲੌਂਗ ਵਿਚ ਇਹ ਫੈਸਲਾ ਕਰਨਾ ਹਮੇਸ਼ਾ ਹੀ ਮੁਸ਼ਕਿਲ ਰਿਹਾ ਹੈ ਕਿ ਕਿਹੜਾ ਗਹਿਣਾ ਵਧੇਰੇ ਖ਼ੂਬਸੂਰਤੀ ਦਿੰਦਾ ਹੈ:

ਤੀਲੀ ਲੌਂਗ ਦਾ ਮੁੱਕਦਮਾ ਭਾਰੀ, ਵੇ ਥਾਣੇਦਾਰਾ ਸੋਚ ਕੇ ਕਰੀਂ।

ਪਰ ਲੌਂਗ ਨੂੰ ਸਭ ਤੋਂ ਵੱਧ ਮਸ਼ਹੂਰ ਕੀਤਾ ਲੋਕ ਕਾਵਿ ਦੀ ਇਕ ਤੁਕੀ ਬੋਲੀ ‘ਤੇਰੇ ਲੌਂਗ ਦਾ ਪਿਆ ਲਿਸ਼ਕਾਰਾ, ਹਾਲੀਆਂ ਨੇ ਹਲ ਡੱਕ ਲਏ‘ ਨੇ।

ਗਰਮ ਮਸਾਲੇ ‘ਚ ਵਰਤੇ ਜਾਣ ਵਾਲੇ ਲੌਂਗ (ਜੋ ਕਿ ਇਕ ਰੁੱਖ ਦਾ ਫ਼ਲ ਹੈ) ਵਰਗਾ ਹੋਣ ਕਰਕੇ ਇਸਨੂੰ ਵੀ ਲੌਂਗ ਹੀ ਕਿਹਾ ਜਾਂਦਾ ਹੈ। ਇਹ ਮੁਟਿਆਰਾਂ ਦੇ ਨੱਕ ‘ਚ ਪਾਇਆ ਜਾਣ ਵਾਲਾ ਇਕ ਨਿੱਕਾ ਜਿਹਾ ਗਹਿਣਾ ਹੈ। ਨਿੱਕੇ ਹੋਣ ਕਰਕੇ ਹੀ ਇਸਨੂੰ ਛੋਟਾ ਮਹਿਕਮਾ ਕਿਹਾ ਗਿਆ ਹੈ। ਪਰ ਕਹਿੰਦੇ ਹਨ ਕਿ ‘ਜਿੰਨਾ ਨਿੱਕਾ ਓਨਾ ਤਿੱਖਾ‘। ਚਾਹੇ ਇਹ ਛੋਟਾ ਜਿਹਾ ਹੈ ਪਰ ਖਿੱਚ ਅਤੇ ਖੂਬਸੂਰਤੀ ਦੇ ਮਾਮਲੇ ‘ਚ ਨੰਬਰ ਇਕ ਹੈ।

ਧਾਵੇ ਧਾਵੇ ਧਾਵੇ ….
ਮਿੱਡੀਆ ਨਾਸਾਂ ‘ਤੇ ਲੌਂਗ ਚਾਬੜਾਂ ਪਾਵੇ…….

ਇਹ ਵਿੰਨ੍ਹੇ ਹੋਏ ਨੱਕ ਦੇ ਛੇਕ ‘ਚ ਪਾਇਆ ਜਾਂਦਾ ਹੈ। ਇਹ ਗਰਮ ਮਸਾਲੇ ‘ਚ ਵਰਤੇ ਜਾਣ ਵਾਲੇ ਲੌਂਗ ਨਾਲ ਹੂ–ਬ–ਹੂ ਮਿਲਦਾ ਹੈ। ਫੁੱਲ ਵੀ ਤੇ ਡੰਡੀ ਵੀ। ਡੰਡੀ ਦੇ ਪਿਛਲੇ ਪਾਸੇ ਚੂੜੀ ਪਾਈ ਹੁੰਦੀ ਹੈ ਅਤੇ ਇਸ ਤੇ ਇਕ ਕੋਅਲੀ ਚੜਾਈ ਹੁੰਦੀ ਹੈ। ਫੁੱਲ ਤਾਂ ਨੱਕ ਦੇ ਬਾਹਰ ਹੀ ਦਿਖਾਈ ਦਿੰਦਾ ਹੁੰਦਾ ਹੈ ਅਤੇ ਡੰਡੀ ਨੂੰ ਨੱਕ ਦੀ ਪੇਪੜੀ (ਆਮ ਤੌਰ ਤੇ ਖੱਬੀ) ਤੇ ਕਰਵਾਏ ਛੇਕ/ਮ੍ਹੋਰੀ ‘ਚੋਂ ਲੰਘਾ ਕੇ ਕੋਅਲੀ ਨੂੰ ਨੱਕ ਦੇ ਅੰਦਰਲੇ ਪਾਸੇ ਚੂੜੀ ਉੱਤੇ ਚੜਾ ਦਿੱਤਾ ਜਾਂਦਾ ਹੈ, ਬਿਲਕੁਲ ਨੱਟ–ਕਾਬਲੇ ਵਾਂਗ। ਸ਼ੌਕ ਨਾਲ ਇਸ ‘ਚ ਨਗ ਮੋਤੀ ਵੀ ਜੜਾ ਲਏ ਜਾਂਦੇ ਹਨ। ਸੁਨਿਆਰੇ ਆਪਣੇ ਜਾਂ ਗ੍ਰਾਹਕ ਦੇ ਅਨੁਸਾਰ ਇਸਦੇ ਫੁੱਲ ਨੂੰ ਵੱਡਾ-ਛੋਟਾ ਵੀ ਕਰ ਦਿੰਦੇ ਹਨ ਅਤੇ ਕਈ ਵਾਰ ਇਸਦੀ ਸ਼ਕਲ ਵੀ ਬਦਲ ਦਿੰਦੇ ਹਨ (ਪਤਾ ਹੀ ਨਹੀਂ ਲਗਦਾ ਕਿ ਇਹ ਲੋਂਗ ਹੈ, ਕੋਕਾ ਹੈ ਜਾਂ ਕੁਝ ਹੋਰ )।

ਪੰਜਾਬ ਦੀਆਂ ਪ੍ਰੀਤ ਗਾਥਾਵਾਂ ਐਵੇਂ ਹੀ ਮਸ਼ਹੂਰ ਨਹੀਂ ਹੋਈਆਂ। ਇਹ ਸੱਚਾ ਪਿਆਰ, ਪ੍ਰੀਤ ਤਾਂ ਪੰਜਾਬੀਆਂ ਦੇ ਲਹੂ ‘ਚ ਮਿਲਿਆ ‘ਤੇ ਹੱਢਾਂ ‘ਚ ਰਚਿਆ ਹੋਇਆ ਹੈ। ਇਸੇ ਪ੍ਰੀਤ ‘ਚ ਬੱਝੀ ਪੰਜਾਬਣ ਲੌਂਗ ਦੀ ਚਮਕ ਦਮਕ ਕਾਰਨ ਆਪਣੇ ਪ੍ਰੇਮੀ/ਮਾਹੀ ਤੋਂ ਇਸਦੀ ਮੰਗ ਕਰਦੀ ਰਹੀ ਹੋਵੇਗੀ ਤਾਹੀਓਂ ਤਾਂ ਇਹ ਕੰਠ–ਕੰਠ ਹੋ ਇਹ ਬੋਲੀ ਸੱਭਿਆਚਾਰ ਦਾ ਹਿੱਸਾ ਬਣੀ ਹੋਵੇਗੀ:

‘ਨੱਕ ਲਈ ਲੌਂਗ ਕਰਾ ਮਿੱਤਰਾ, ਮਛਲੀ ਪਾਉਣਗੇ ਮਾਪੇ।’

ਜਾਂ

”ਛਾਪੇ ਛਾਪੇ ਛਾਪੇ ,
ਲੌਂਗ ਕਰਾ ਮਿੱਤਰਾ, ਮੱਛਲੀ ਪਾਉਣਗੇ ਮਾਪੇ ”

ਮੁਟਿਆਰ ਨੂੰ ਮਨਾਉਣ ਦੀ ਰੀਝ ਵੀ ਬੀਤੇ ਵੇਲਿਆਂ ‘ਚ ਇਹ ਲੌਂਗ ਪੂਰੀ ਕਰਦਾ ਰਿਹਾ ਹੈ, ਖੁਦ ਤਰੀਫ ਦਾ ਜ਼ਰੀਆ ਬਣ ਕੇ। ਸ਼ਾਇਦ ਅੱਜ ਵੀ ਕਰ ਰਿਹਾ ਹੈ। ਸਿਰਫ ਹਲਾਤਾਂ ‘ਚ ਫਰਕ ਪੈ ਗਿਆ ਹੈ। ਪਹਿਲਾਂ ਖੇਤ, ਹਲ਼ ਤੇ ਹਾਲ਼ੀ ਸਨ ਤੇ ਹੁਣ ਕਾਲਜ, ਬੁਲਟ ਤੇ ਜੀਨ:

”ਨੱਕ ਤੇਰੇ ‘ਚ ਲੌਂਗ ਤੇ ਮਛਲੀ,
ਮੱਥੇ ਚਮਕੇ ਟਿੱਕਾ,
ਨੀ ਤੇਰੇ ਮੂਹਰੇ ਚੰਨ ਅੰਬਰਾਂ ਦਾ,
ਲੱਗਦਾ ਫਿੱਕਾ-ਫਿੱਕਾ।

ਲੌਂਗ ਪਾ ਕੇ ਮਸਤੀ ‘ਚ ਆਈ ਪੰਜਾਬਣ ਦੀ ਤੋਰ ਬਦਲਣ ਦਾ ਕਾਰਨ ਵੀ ਇਹ ਨੱਕ ਦਾ ਲੌਂਗ ਬਣਦਾ ਰਿਹਾ ਹੈ। ਅਜਿਹੇ ਵੇਲੇ ਮੁਟਿਆਰ ‘ਤੇ ਨਖਰੇ ਦਾ ਭਾਰੂ ਹੋਣਾ ਸੁਭਾਵਿਕ ਹੈ। ਇਹ ਲੌਂਗ ਅਤੇ ਨਖਰਾ ਜਦੋਂ ਆਪਸ ‘ਚ ਮਿਲ ਜਾਂਦੇ ਹਨ ਤਾਂ ਮੁਟਿਆਰ ਦਾ ਹੋਰਾਂ ਨੂੰ ਵੇਖ ਕੇ ਨੱਕ ਵੱਟ ਕੇ ਕੋਲ ਦੀ ਲੰਘਣਾ ਕੋਈ ਅਨੋਖੀ ਗੱਲ ਨਹੀਂ ਹੁੰਦੀ ਹੈ।

ਲੌਂਗ ਵਾਲੀ ਟੁੱਟ ਪੈਣੀ ਨੇ,
ਸਾਰੇ ਪਿੰਡ ‘ਚ ਫਤੂਰ ਮਚਾਇਆ।”
ਹਾਲ਼ੀਆਂ ਦੇ ਹਲ ਛੁੱਟ ਗਏ,
ਓਹਦਾ ਨਖਰਾ ਮੇਚ ਨਾ ਆਇਆ।

ਪੰਜਾਬਣਾਂ ਨੇ ਭਾਵੇਂ ਸਾਰੇ ਗਹਿਣਿਆਂ ਨੂੰ ਪਿਆਰ ਕੀਤਾ ਤੇ ਹੰਢਾਇਆ ਪਰ ‘ਨੱਕ’ ‘ਚ ਪੈਣ ਵਾਲੇ ਨਿੱਕੇ ਜਿਹੇ ਲੌਂਗ ਨੇ ਆਪਣੀ ਸਰਦਾਰੀ ਹਮੇਸ਼ਾ ਕਾਇਮ ਰੱਖੀ ਹੈ। ਇਸੇ ਸਰਦਾਰੀ ਦੇ ਸਿਰ ਤੇ ਨੱਖਰੋ ਦੀ ਖੂਬਸੂਰਤੀ ਦੀ ਤਾਂਘ ‘ਚ ਗੱਭਰੂ ਗੁਆਚੇ ਲੌਂਗ ਨੂੰ ਪੈਲੀਆਂ ‘ਚੋਂ ਵੀ ਟੋਲਦਾ ਫਿਰਦਾ ਰਿਹਾ ਹੈ:

ਨੱਖਰੋ ਨੇਂ ਲੋਂਗ ਗਵਾ ਲਿਆ,
ਮੁੰਡਾ ਨਰਮੇ ‘ਚੋਂ ਭਾਲਦਾ ਫਿਰੇ… !

ਇਹ ਜਿੱਥੇ ਮੁਟਿਆਰਾਂ ਦੇ ਨੱਕ ਦਾ ਸ਼ਿੰਗਾਰ ਬਣਿਆ, ਉਥੇ ਇਹ ਪੰਜਾਬੀ ਲੋਕ ਗੀਤਾਂ ਦੇ ਸੁਰਾਂ ‘ਚੋਂ ਵੀ ਨਿਕਲਿਆ ਹੋ:

”ਪਿੱਛੇ-ਪਿੱਛੇ ਆਉਂਦਾ ਮੇਰੀ ਚਾਲ ਵੇਂਹਦਾ ਆਈ
ਚੀਰੇ ਵਾਲਿਆ ਵੇਖਦਾ ਆਈ ਵੇ ਮੇਰਾ ਲੌਂਗ ਗੁਆਚਾ..”

ਜਿਥੇ ਲੌਂਗ ਦੀ ਉਸਤਤ ‘ਚ ਲੋਕ ਗੀਤ ਜਾਂ ਪੰਜਾਬੀ ਗੀਤ ਰਚੇ ਗਏ ਹਨ, ਉਥੇ ਦਿਖਾਵੇ ਲਈ ਬਿਗਾਨਾ ਗਹਿਣਾ ਪਾਉਣ ਨੂੰ ਨਿੰਦਿਆ ਵੀ ਗਿਆ ਹੈ:

ਆਨਾ ਆਨਾ ਆਨਾ
ਨੱਕ ਦੀ ਜੜ੍ਹ ਪੱਟ ਲਈ, ਪਾਕੇ ਲੌਂਗ ਬਿਗਾਨਾ……

ਅੱਜ ਚਾਹੇ ਪੱਛਮੀ ਸੱਭਿਆਚਾਰ ਭਾਰੂ ਹੋ ਚੁੱਕਾ ਹੈ ਅਤੇ ਇਸ ਨੂੰ ਪਾਉਣ ਵਾਲੀਆਂ ਮੁਟਿਆਰਾਂ ਦੀ ਗਿਣਤੀ ਕਾਫੀ ਘਟ ਗਈ ਹੈ ਪਰ ਅੱਜ ਵੀ ਜਦ ਇਹ ਪੈਂਦਾ ਤੇ ਚਮਕਦਾ ਹੈ ਤਾਂ ਆਪਣੀ ਖਿੱਚ, ਆਪਣੀ ਹਾਜ਼ਰੀ ਲਵਾ ਹੀ ਦਿੰਦਾ ਹੈ :

ਲੌਂਗ ਵਾਲੀ ਟੁੱਟ ਪੈਣੀ ਨੇ,
ਸਾਰੀ ਜਮਾਤ ‘ਚ ਫਤੂਰ ਮਚਾਇਆ।”
ਮੁੰਡਿਆਂ ਦੇ ਪੈੱਨ ਛੁੱਟ ਗਏ,
ਜਦ ਆ ‘ਮੇ ਆਈ ਕਮ ਇਨ’ ਬੁਲਾਇਆ।

ਸੰਜੀਵ ਝਾਂਜੀ, ਜਗਰਾਉਂ।
ਸੰਪਰਕ : 80049 10000

SANJEEV JHANJI
M.Sc.B.Ed
Master of Mass Communication
Post grad.Dip. in Journalism & Mass Communication
PGDHRD MOB: +91 80049 10000
sanjeevjhanji@journalist.com

28/10/2015

ਮਿੱਡੀਆਂ ਨਾਸਾਂ ‘ਤੇ ਲੌਂਗ ਚਾਬੜਾਂ ਪਾਵੇ
ਸੰਜੀਵ ਝਾਂਜੀ, ਜਗਰਾਉਂ
ਸਿੱਖਾਂ ਦੇ ਹਿਰਦੇ ਵਲੂੰਧਰੇ ਗਏ
ਸੰਤੋਖ ਸਿੰਘ, ਆਸਟ੍ਰੇਲੀਆ
ਕੀ ਹੋ ਸਕਦਾ ਹੈ? ਆਉਣ ਵਾਲੇ ਦਿਨਾਂ ਵਿਚ ਪੰਜਾਬ ਦੀ ਧਰਤੀ ਤੇ!
ਬਲਜਿੰਦਰ ਸੰਘਾ, ਕਨੇਡਾ
ਲੱਗੀ ਨਜ਼ਰ ਪੰਜਾਬ ਨੂੰ ਕੋਈ ਮਿਰਚਾਂ ਵਾਰੋ
ਉਜਾਗਰ ਸਿੰਘ, ਪਟਿਆਲਾ
ਸਿਸਕਦਾ ਸੱਭਿਆਚਾਰ : ਗਹਿਣਿਆਂ ’ਚੋਂ ਲੋਪ ਹੋਈ ਮਛਲੀ
ਮਛਲੀ ਗੋਤਾ ਮਾਰ ਗਈ, ਗਹਿਣਿਆਂ ਦਿਆਂ ਸਮੁੰਦਰਾਂ ’ਚੋ
ਸੰਜੀਵ ਝਾਂਜੀ, ਜਗਰਾਉਂ
ਸ਼੍ਰੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ ਵਲੋਂ ਆਯੋਜਿਤ ਭਾਸ਼ਾ ਸੰਮੇਲਨ ਦੇ ਸੰਦਰਭ ਵਿੱਚ ਵਿਚਾਰ
ਪੰਜਾਬੀ ਭਾਸ਼ਾ - ਦੁਰਦਸ਼ਾ ਦੀ ਦਾਸਤਾਨ

ਏਕਮ.ਦੀਪ, ਯੂ ਕੇ 
ਕਨੇਡਾ ਦੀਆਂ ਫੈਡਰਲ ਚੋਣਾਂ ਅਤੇ ਪੰਜਾਬੀ ਬੋਲੀ
ਸਾਧੂ ਬਿਨਿੰਗ, ਕਨੇਡਾ
ਪੰਜਾਬੀ ਦੀਆਂ ਦੁਸ਼ਵਾਰੀਆਂ ਤੇ ਆਸ ਦੀ ਕਿਰਨ
ਏਕਮ.ਦੀਪ, ਯੂ ਕੇ
ਯੂਰਪ ਦੀ ਸਾਂਝੀ ਮੰਡੀ ਦੇ ਟੁੱਟਣ ਦੇ ਅਸਾਰ
ਡਾ. ਸਾਥੀ ਲੁਧਿਆਣਵੀ, ਲੰਡਨ
ਜਿਹੀ ਤੇਰੀ ਗੁੱਤ ਦੇਖ ਲਈ, ਜਿਹਾ ਦੇਖ ਲਿਆ ਰੌਸ਼ਨੀ ਦਾ ਮੇਲਾ
ਸੰਜੀਵ ਝਾਂਜੀ, ਜਗਰਾਉਂ
ਬਰਤਾਨੀਆਂ ਦੀ ਲੇਬਰ ਪਾਰਟੀ ਦੇ ਭਵਿੱਖ ਉਤੇ ਪ੍ਰਸ਼ਨ ਚਿੰਨ੍ਹ
ਡਾ.ਸਾਥੀ ਲੁਧਿਆਣਵੀ, ਲੰਡਨ
ਕੈਂਚੀ ਸਾਈਕਲ ਚਲਾਉਣ ਦਾ ਵੱਖਰਾ ਈ ਨਜ਼ਾਰਾ ਸੀ
ਸੰਜੀਵ ਝਾਂਜੀ ਜਗਰਾਉਂ
ਸਿਸਕਦਾ ਸੱਭਿਆਚਾਰ : ਗਹਿਣਿਆਂ ’ਚੋਂ ਲੋਪ ਹੋਈ ‘ਬਘਿਆੜੀ’
ਸੰਜੀਵ ਝਾਂਜੀ ਜਗਰਾਉਂ
ਯੂਰਪ ਵਿਚ ਆ ਰਹੇ ਸ਼ਰਨਾਰਥੀ ਅਤੇ ਇਕਨੌਮਿਕ ਇੱਲੀਗਲ ਇਮੀਗਰਾਂਟਸ
ਡਾ. ਸਾਥੀ ਲੁਧਿਆਣਵੀ, ਲੰਡਨ
ਵਿਆਪਮ ਵਰਗੇ ਘੁਟਾਲੇ ਪੰਜਾਬ ਵਿਚ ਹੁੰਦੇ ਰਹੇ ਹਨ
ਉਜਾਗਰ ਸਿੰਘ, ਪਟਿਆਲਾ
ਛਿੰਗ ਤਵੀਤ: ਅੱਜ ਦੇ ਗਹਿਣਿਆਂ ’ਚੋਂ ਹੋਇਆ ਅਲੋਪ
ਸੰਜੀਵ ਝਾਂਜੀ ਜਗਰਾਉਂ
ਆਧੁਨਿਕਤਾ ਤੇ ਸ਼ੋਸ਼ੇਬਾਜ਼ੀ ’ਚ ਰੁਲ ਕੇ ਰਹਿ ਗਿਆ ਪ੍ਰਾਇਮਰੀ ਬਚਪਨ
ਸੰਜੀਵ ਝਾਂਜੀ ਜਗਰਾਉਂ
ਰੱਖੜੀਆਂ ਬਣਾਉਣ ਵਾਲੇ ਗੁੱਟ ਚੜ ਰਹੇ ਨੇ ਨਸ਼ੇ ਦੀ ਭੇਟ
ਜਸਵਿੰਦਰ ਪੂਹਲੀ, ਬਠਿੰਡਾ
ਕਿਥੇ ਹੈ ਅਜ਼ਾਦੀ ’ਤੇ ਲੋਕਤੰਤਰ : ਜਿਨ੍ਹਾਂ ਪੁਰ ਦੇਸ਼ ਨੂੰ ਮਾਣ ਹੈ?
ਜਸਵੰਤ ਸਿੰਘ ‘ਅਜੀਤ’, ਦਿੱਲੀ
ਜਸ਼ਨ-ਏ-ਆਜ਼ਾਦੀ
ਡਾ. ਹਰਸ਼ਿੰਦਰ ਕੌਰ, ਐਮ. ਡੀ. , ਪਟਿਆਲਾ
ਆਰਕੋ ਬਾਲੀਨੋ
ਰਵੇਲ ਸਿੰਘ ਇਟਲੀ
ਫੇਸਬੁੱਕ ਕਿ ਫਸੇਬੁੱਕ?
ਗਿਆਨੀ ਸੰਤੋਖ ਸਿੰਘ, ਆਸਟ੍ਰੇਲੀਆ
ਪੰਜਾਬੀਓ ਜ਼ੋਸ਼ ਨਾਲੋਂ ਹੋਸ਼ ਟਿਕਾਣੇ ਰੱਖੋ
ਉਜਾਗਰ ਸਿੰਘ, ਪਟਿਆਲਾ
ਅਕਾਲੀਓ ਪੰਜਾਬ ਵਿਚ ਅਕਸ ਸੁਧਾਰ ਲਵੋ ਪ੍ਰਵਾਸ ਵਿਚ ਆਪੇ ਸੁਧਰ ਜਾਵੇਗਾ
ਉਜਾਗਰ ਸਿੰਘ, ਪਟਿਆਲਾ
2050 ਵਿੱਚ ਭਾਰਤ ਚੀਨ ਨੂੰ ਪਿਛਾੜਦੇ ਹੋਏ ਅਬਾਦੀ ਦੇ ਮਾਮਲੇ ਵਿੱਚ ਦੁਨੀਆਂ ਵਿੱਚ ਪਹਿਲੇ ਨੰਬਰ ਤੇ ਆ ਜਾਵੇਗਾ - ਅਕੇਸ਼ ਕੁਮਾਰ, ਬਰਨਾਲਾ ਇਸ ਵਾਰੀ ਵਾਲ਼ੀ ਪੰਜਾਬ ਦੀ ਫੇਰੀ (12 ਜਨਵਰੀ ਤੋਂ 14 ਅਪ੍ਰੈਲ 2015)
ਗਿਆਨੀ ਸੰਤੋਖ ਸਿੰਘ, ਆਸਟ੍ਰੇਲੀਆ
ਯੂਨਾਨ - ਜਿਹੜੀ ਗੱਲ ਮੀਡੀਆ ਤੁਹਾਨੂੰ ਦੱਸ ਨਹੀਂ ਰਿਹਾ
ਕ੍ਰਿਸ ਕੰਥਨ (ਅਨੁ: ਸਾਧੂ ਬਿਨਿੰਗ)
ਪ੍ਰਵਾਸੀ ਲੜਕੀ ਨਾਲ ਛੇੜ ਛਾੜ ਦੀ ਘਟਨਾ ਸਿੱਖੀ ਵਕਾਰ ਤੇ ਧੱਬਾ
ਉਜਾਗਰ ਸਿੰਘ, ਪਟਿਆਲਾ
ਕਾਮਰੇਡ ਜਗਜੀਤ ਸਿੰਘ ਆਨੰਦ ਅਤੇ ਗੁਰਬਚਨ ਸਿੰਘ ਦੀ ਮੌਤ ਉਤੇ ਪੰਜਾਬੀ ਸਾਹਿਤ ਕਲਾ ਕੇਂਦਰ ਵਲ੍ਹੋਂ ਸ਼ੋਕ ਦਾ ਮਤਾ
ਸਾਥੀ ਲੁਧਿਆਣਵੀ, ਲੰਡਨ
ਮੋਦੀ ਸਰਕਾਰ ਦੇ 365 ਦਿਨ
ਕੌਂਸਲਰ ਮੋਤਾ ਸਿੰਘ, ਇੰਗਲੈਂਡ
ਸਮਾਰਟ ਸਿਟੀ ਯੋਜਨਾ:ਮੁੰਗੇਰੀ ਲਾਲ ਦਾ ਸਪਨਾ
ਉਜਾਗਰ ਸਿੰਘ, ਪਟਿਆਲਾ
ਸਿੱਖ ਮਾਨਸਿਕਤਾ ਦਾ ਸੰਤਾਪ ਬਲਿਊ ਸਟਾਰ ਅਪ੍ਰੇਸ਼ਨ
ਉਜਾਗਰ ਸਿੰਘ, ਪਟਿਆਲਾ
ਚੋਰ ਉਚੱਕੇ ਚੌਧਰੀ ਗੁੰਡੀ ਰਨ ਪ੍ਰਧਾਨ
ਡਾ. ਹਰਸ਼ਿੰਦਰ ਕੌਰ, ਪਟਿਆਲਾ
ਸਾਡੇ ਪੰਜਾਬ ਵਿੱਚ ਵਧ ਰਹੇ ਅਪਰਾਧਾ ਲਈ ਜਿੰਮੇਵਾਰ ਕੌਣ?
ਜਸਵਿੰਦਰ ਪੂਹਲੀ, ਬਠਿੰਡਾ
ਮਈ-ਦਿਵਸ
ਕੌਂਸਲਰ ਮੋਤਾ ਸਿੰਘ, ਇੰਗਲੈਂਡ
ਪ੍ਰਿਥਵੀ ਦਿਵਸ - 22 ਅਪ੍ਰੈਲ
ਅਮਨਦੀਪ ਸਿੰਘ, ਅਮਰੀਕਾ
ਪਿਸਤੌਲ ਵਾਲਾ ਭਗਤ ਸਿੰਘ ਬਨਾਮ ਕਿਤਾਬਾਂ ਹਿੱਕ ਨੂੰ ਲਾਈ ਖੜ੍ਹਾ “ਦ ਰੀਅਲ ਭਗਤ ਸਿੰਘ”
ਮਨਦੀਪ ਖੁਰਮੀ ਹਿੰਮਤਪੁਰਾ, ਯੂ ਕੇ
ਵਿਦੇਸ਼ਾਂ ਵਿਚ ਪ੍ਰਧਾਨ ਮੰਤਰੀ ਦੀਆਂ ਰੈਲੀਆਂ ਇੱਕ ਪੜਚੋਲ
ਉਜਾਗਰ ਸਿੰਘ, ਪਟਿਆਲਾ
ਭੁੱਲਗੀਆਂ ਖੇਡਾਂ ਰੁਲ ਗਿਆ ਬਚਪਨ, ਸਾਡੀ ਬਾਲ ਲੋਕ–ਖੇਡ : ਗੁੱਲੀ ਡੰਡਾ
ਸੰਜੀਵ ਝਾਂਜੀ, ਜਗਰਾਉਂ 
ਫ਼ਿੰਨਲੈਂਡ ਵਿੱਚ ਵਿਸਾਖੀ ਮੇਲਾ 18 ਅਪ੍ਰੈਲ ਨੂੰ ਮਨਾਇਆ ਜਾਵੇਗਾ
ਵਿੱਕੀ ਮੋਗਾ, ਫ਼ਿੰਨਲੈਂਡ
ਯੂ ਕੇ ਦੀਆਂ ਪਾਰਲੀਮੈਂਟ ਚੋਣਾਂ
ਕੌਂਸਲਰ ਮੋਤਾ ਸਿੰਘ, ਯੂ ਕੇ
ਅੱਜ ਦੀ ਰਾਜਨੀਤੀ
ਸੁਖਵਿੰਦਰ ਕੌਰ 'ਹਰਿਆਓ', ਸੰਗਰੂਰ
ਪਰਵਾਸੀ ਸੰਮੇਲਨ ’ਤੇ ਐਨ.ਆਰ.ਆਈ. ਸਭਾ ਅਸਫਲ -ਨਵਾਂ ਰਾਹ ਲੱਭਣ ਦੀ ਲੋੜ
ਉਜਾਗਰ ਸਿੰਘ, ਪਟਿਆਲਾ
ਆਮ ਆਦਮੀ ਪਾਰਟੀ ਦੇ ਕਾਟੇ ਕਲੇਸ਼ ਕਰਕੇ ਪਾਰਟੀ ਦਾ ਭਵਿਖ ਖ਼ਤਰੇ ਵਿਚ
ਉਜਾਗਰ ਸਿੰਘ, ਪਟਿਆਲਾ
ਪੰਜਾਬ ਦੀ ਅਰਥਿਕਤਾ ਤਬਾਹੀ ਦੇ ਕੰਢੇ ਤੇ
ਉਜਾਗਰ ਸਿੰਘ, ਪਟਿਆਲਾ
ਪੰਜਾਬ ਕਾਂਗਰਸ ਦੀ ਲੜਾਈ ਵਿਚ ਕੈਪਟਨ ਅਮਰਿੰਦਰ ਸਿੰਘ ਦਾ ਵਿਅਕਤੀਤਿਵ ਹੋਰ ਉਭਰਿਆ
ਉਜਾਗਰ ਸਿੰਘ, ਪਟਿਆਲਾ

ਯੂਨੇਸਕੋ ਦੇ ਪ੍ਰਧਾਨ ਦਾ
ਮਾਤ ਭਾਸ਼ਾ ਦਿਹਾੜੇ ਤੇ ਸੰਦੇਸ਼

ਮਾਂ-ਬੋਲੀ ਅਧਾਰਤ ਬਹੁਭਾਸ਼ਾਈ ਸਿੱਖਿਆ
- ਯੁਨੈਸਕੋ ਦਸਤਾਵੇਜ਼
 

21 ਫਰਵਰੀ ਲਈ ਵਿਸ਼ੇਸ਼
ਅੰਤਰ-ਰਾਸ਼ਟਰੀ ਮਾਂ-ਬੋਲੀ ਦਿਵਸ ਦਾ ਪਿਛੋਕੜ
ਹਰਬੀਰ ਸਿੰਘ ਭੰਵਰ, ਲੁਧਿਆਣਾ
ਇਹ ਕਲਮ ਦੀ ਤਾਕਤ ਹੈ ਜਾਂ ਇੰਟਰਨੈੱਟ ਦਾ ਕਮਾਲ
ਬੀ ਐਸ ਢਿੱਲੋਂ ਐਡਵੋਕੇਟ, ਚੰਡੀਗੜ੍ਹ
ਨਿਊਰਨਬਰਗ
ਡਾ: ਹਰਸ਼ਿੰਦਰ ਕੌਰ, ਪਟਿਆਲਾ
ਦੇਸ਼ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਅਸੰਜਮ ਵਿਚ
ਉਜਾਗਰ ਸਿੰਘ, ਪਟਿਆਲਾ
ਵਲੈਤ ਵਾਲੀ ਭੂਆ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”, ਇਟਲੀ
ਸਾਲ 2014 ਦੌਰਾਨ ਧਾਰਮਿਕ ਸਰਗਰਮੀਆਂ
ਹਰਬੀਰ ਸਿੰਘ ਭੰਵਰ, ਲੁਧਿਆਣਾ

hore-arrow1gif.gif (1195 bytes)


Terms and Conditions
Privacy Policy
© 1999-2015, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2015, 5abi.com