WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
ਧਾਰਮਿਕ ਕੱਟੜਤਾ ਅਤੇ ਮਨੁੱਖ
ਡਾ. ਹਰਸ਼ਿੰਦਰ ਕੌਰ, ਪਟਿਆਲਾ


  

ਦੁਨੀਆਂ ਵਿਚ ਜਿੱਥੇ ਕਿਤੇ ਮਨੁੱਖ ਦਾ ਵਾਸ ਹੈ, ਉੱਥੇ ਉਸ ਨੇ ਧਰਮ ਅਤੇ ਰਬ ਦੀ ਸਿਰਜਨਾ ਕਰ ਲਈ ਹੈ ਕਿਉਂਕਿ ਮੌਤ ਦਾ ਡਰ ਅਤੇ ਭਵਿੱਖ ਦੀ ਚਿੰਤਾ ਉਸ ਨੂੰ ਅਜਿਹਾ ਕਰਨ ਉੱਤੇ ਮਜਬੂਰ ਕਰ ਦਿੰਦੇ ਹਨ। ਧਰਮ ਦਾ ਨਸ਼ਾ ਅਫੀਮ ਵਾਂਗ ਦਿਮਾਗ਼ ਨੂੰ ਸੁੰਨ ਕਰ ਕੇ, ਸੋਚਣ ਸਮਝਣ ਦੀ ਤਾਕਤ ਖੋਹ ਕੇ, ਅਣਹੋਣੀਆਂ ਗੱਲਾਂ ਨੂੰ ਅੱਖਾਂ ਬੰਦ ਕਰ ਕੇ ਮੰਨਣ ਲਈ ਮਜਬੂਰ ਕਰ ਦਿੰਦਾ ਹੈ।

ਕੁੱਝ ਉਹ ਗੱਲਾਂ ਜੋ ਮਨੁੱਖ ਲੋਚਦਾ ਹੈ ਪਰ ਕਰ ਨਹੀਂ ਸਕਦਾ ਅਤੇ ਕੁੱਝ ਅਣਕਿਆਸੇ ਡਰਾਂ ਸਦਕਾ ਮਨੁੱਖ ਨੇ ਗ਼ੈਬੀ ਤਾਕਤਾਂ ਉਸਾਰ ਕੇ ਉਸ ਅੱਗੇ ਗੋਡੇ ਟੇਕ ਕੇ, ਮਨ ਨੂੰ ਡਰ ਮੁਕਤ ਕਰਨ ਅਤੇ ਆਪਣੀਆਂ ਇਛਾਵਾਂ ਨੂੰ ਬੂਰ ਪਾਉਣ ਦਾ ਜ਼ਰੀਆ ਬਣਾ ਲਿਆ ਹੈ।

ਜਾਨਵਰ, ਪੰਛੀ, ਕੀੜੇ ਮਕੌੜੇ, ਮੱਛੀਆਂ ਆਦਿ ਸਭ ਜਨਮ ਮਰਨ ਦਾ ਚੱਕਰ ਪੂਰਾ ਕਰਦੇ ਰਹਿੰਦੇ ਹਨ ਪਰ ਅੱਜ ਤਾਈਂ ਕਿਸੇ ਨੇ ਧਰਮ ਦਾ ਨਾਂ ਵਰਤ ਕੇ ਇਕ ਦੂਜੇ ਉੱਤੇ ਵਾਰ ਨਹੀਂ ਕੀਤੇ।

ਮਨੁੱਖ ਨੇ ਸਦਾ ਹੀ ਧਰਮ ਦਾ ਨਾਂ ਵਰਤ ਕੇ ਇਕ ਦੂਜੇ ਉੱਤੇ ਅਤਿ ਦੇ ਜ਼ੁਲਮ ਤੇ ਤਸ਼ੱਦਦ ਢਾਹੇ ਹਨ। ਜਦੋਂ ਹਿੰਦੂ, ਮੁਸਲਿਮ, ਸਿੱਖ, ਈਸਾਈ ਆਦਿ ਦੇ ਵੱਖੋ-ਵੱਖ ਧਾਰਮਿਕ ਦੰਗੇ ਨਾ ਹੋ ਸਕਦੇ ਹੋਣ ਤਾਂ ਉੱਥੇ ਇੱਕੋ ਧਰਮ ਦੇ ਦੋ ਪਾੜ ਕਰਕੇ ਮਨ ਦਾ ਗੁੱਸਾ ਠੰਡਾ ਕਰਨ ਲਈ ਦੰਗੇ ਸ਼ੁਰੂ ਹੋ ਜਾਂਦੇ ਹਨ।

ਮਨੁੱਖ ਦਾ ਮੰਨ ਅੰਦਰਲਾ ਸ਼ੈਤਾਨ, ਹਿੰਸਾ ਨਾਲ ਕੁੱਝ ਸਮੇਂ ਲਈ ਸ਼ਾਂਤ ਹੋ ਜਾਂਦਾ ਹੈ। ਵੱਖੋ-ਵੱਖ ਕਾਰਣਾ ਕਰ ਕੇ ਜਮਾਂ ਹੋਇਆ ਗੁੱਸਾ ਅਤੇ ਅਣਕਿਆਸੇ ਡਰਾਂ ਦੀ ਭੜਾਸ ਨਿਕਲ ਜਾਣ ਦਾ ਜ਼ਰੀਆ ਜ਼ਿਆਦਾਤਰ ਦੂਜੇ ਮਨੁੱਖ ਨੂੰ ਵੱਧ ਤੋਂ ਵੱਧ ਭਿਆਨਕ ਤਰੀਕੇ ਕੁੱਟਮਾਰ ਜਾਂ ਕਤਲ ਕਰ ਕੇ ਨਿਕਲਦਾ ਹੈ। ਜਦੋਂ ਵੱਡੇ ਪੱਧਰ ਉੱਤੇ ਅਜਿਹਾ ਕਰਨਾ ਹੋਵੇ ਤਾਂ ਧਰਮ ਦੇ ਓਹਲੇ ਹੇਠ ਕਰਨਾ ਸੌਖਾ ਹੋ ਜਾਂਦਾ ਹੈ।

ਏਸੇ ਲਈ ਧਾਰਮਿਕ ਦੰਗੇ ਦੁਨੀਆਂ ਦੇ ਹਰ ਕੋਨੇ ਵਿਚ ਥੋੜੇ ਬਹੁਤ ਹੁੰਦੇ ਰਹਿੰਦੇ ਹਨ। ਪੁਰਾਣੇ ਸਮਿਆਂ ਵਿਚ ਭੁੱਖਮਰੀ ਤੋਂ ਜਾਂ ਰਾਜਿਆਂ ਦੇ ਜ਼ੁਲਮਾਂ ਤੋਂ ਧਿਆਨ ਵੰਡਾਉਣ ਲਈ ਲੋਕਾਂ ਦੇ ਮਨਾਂ ਵਿਚ ਭਰੇ ਗੁੱਸੇ ਨੂੰ ਖਿੰਡਾਉਣ ਲਈ ਧਰਮ ਦੇ ਓਹਲੇ ਬਥੇਰੀ ਵਾਰ ਕਤਲੋ-ਗਾਰਤ ਹੋ ਚੁੱਕੀ ਹੈ ਤੇ ਹਾਲੇ ਵੀ ਚੱਲ ਰਹੀ ਹੈ।

ਜ਼ਿਆਦਾਤਰ ਅਜਿਹੇ ਦੰਗੇ ਨਿਹੱਥੇ ਬੰਦਿਆਂ ਉੱਤੇ ਕੀਤੇ ਜਾਂਦੇ ਹਨ ਤਾਂ ਜੋ ਬਚਾਓ ਪੱਖ ਕਮਜ਼ੋਰ ਰਹੇ ਅਤੇ ਮਨ ਦੀ ਭੜਾਸ ਵੱਧ ਤੋਂ ਵੱਧ ਤਸ਼ੱਦਦ ਕਰ ਕੇ ਠੰਡੀ ਕੀਤੀ ਜਾ ਸਕੇ।

ਏਸੇ ਲਈ ਅਜਿਹੇ ਦੰਗਿਆਂ ਵਿਚ ਸਿਰਫ਼ ਨਿਹੱਥੇ ਬੰਦੇ ਹੀ ਨਹੀਂ ਬਲਕਿ ਔਰਤਾਂ ਤੇ ਬੱਚੇ ਵੀ ਜ਼ਰੂਰ ਸ਼ਿਕਾਰ ਬਣਾਏ ਜਾਂਦੇ ਹਨ ਕਿਉਂਕਿ ਉਹ ਕਮਜ਼ੋਰ ਮੰਨੇ ਜਾਂਦੇ ਹਨ ਅਤੇ ਵਿਰੋਧ ਕਰਨ ਦੀ ਤਾਕਤ ਨਾ ਬਰਾਬਰ ਹੋਣ ਕਾਰਣ ਵਧ ਤਸੀਹੇ ਝੱਲਦੇ ਹਨ।

ਇਕ ਇਹ ਪੱਖ ਵੀ ਹੈ ਕਿ ਔਰਤ ਨਾਲ ‘ਇੱਜ਼ਤ’ ਜੋੜ ਕੇ ਦੂਜੇ ਧਰਮ ਦੇ ਬੰਦੇ ਨੂੰ ਵੱਧ ਜ਼ਲੀਲ ਕਰਨ ਅਤੇ ਮਾਨਸਿਕ ਤੌਰ ਉੱਤੇ ਖ਼ਤਮ ਕਰਨ ਲਈ ਵੀ ਔਰਤਾਂ ਨਾਲ ‘ਧਾਰਮਿਕ ਸ਼ੁੱਧੀ’ ਜੋੜ ਕੇ ਨਾ  ਸਿਰਫ਼ ਤਸੀਹੇ ਦਿੱਤੇ ਜਾਂਦੇ ਹਨ, ਬਲਕਿ ਬਲਾਤਕਾਰ ਕਰ ਕੇ ਜਾਂ ਧਰਮ ਤਬਦੀਲ ਕਰ ਕੇ ਰਬ ਕੋਲ ਆਪਣੇ ਨੰਬਰ ਜਮਾਂ ਕਰ ਕੇ ਸੁਰਗਾਂ ਅੰਦਰਲੀ ਹੂਰ ਪ੍ਰਾਪਤ ਕਰਨ ਦਾ ਜ਼ਰੀਆ ਮੰਨ ਲਿਆ ਗਿਆ ਹੈ।

ਇਤਿਹਾਸ ਵਿਚ ਹਮੇਸ਼ਾ ਤਾਕਤਵਰ ਨੇ ਹੀ ਘਟ ਗਿਣਤੀ ਨੂੰ ਸ਼ਿਕਾਰ ਬਣਾਇਆ ਹੈ ਅਤੇ ਉਹ ਵੀ ਧਰਮ ਦੇ ਆਧਾਰ ਉੱਤੇ।

ਭਾਵੇਂ ਭਾਰਤ ਵਿਚ ਹਿੰਦੂ-ਮੁਸਲਮਾਨ ਜਾਂ ਹਿੰਦੂ-ਸਿੱਖ ਦੰਗੇ ਹੋਏ ਹੋਣ ਤੇ ਭਾਵੇਂ ਪਾਕਿਸਤਾਨ ਵਿਚ ਸ਼ੀਆ-ਸੁੰਨੀ ਜਾਂ ਦਲਿਤ ਹਿੰਦੂ ਨਾਬਾਲਗ ਲੜਕੀਆਂ ਦਾ ਸਮੂਹਕ ਜਬਰਜ਼ਨਾਹ ਕਰਨ ਬਾਅਦ ਜ਼ਬਰਦਸਤੀ ਇਸਲਾਮ ਧਰਮ ਵਿਚ ਪਰਿਵਰਤਨ ਕਰ ਕੇ ਕਤਲ ਕੀਤਾ ਜਾ ਰਿਹਾ ਹੋਵੇ, ਦੰਗਾਈਆਂ ਨੂੰ ਹਮੇਸ਼ਾ ਧਰਮ ਦਾ ਵਾਸਤਾ ਦੇ ਕੇ ਜੰਨਤ ਵਿਚ ਇਸ ਪੁੰਨ ਨੂੰ ਭੁਨਾ ਕੇ ਐਸ਼ ਤੇ ਮੌਜ-ਮਸਤੀ ਕਰਨ ਬਾਰੇ ਪੱਕਾ ਕਰ ਦਿੱਤਾ ਜਾਂਦਾ ਹੈ ਤਾਂ ਜੋ ਦੰਗਿਆਂ ਤੋਂ ਬਾਅਦ ਵੀ ਕਦੇ ਉਨਾਂ ਦੀ ਆਤਮਾ ਉਨਾਂ ਨੂੰ ਕਚੋਟੇ ਨਾ। ਇੰਜ ਦੰਗਾਈ ਕਦੇ ਆਪਣੇ ‘ਮੌਲਾ’ ਬਾਰੇ ਸੱਚ ਨਹੀਂ ਉਗਲਦੇ ਅਤੇ ਅਜਿਹੀ ਕਾਰਵਾਈ ਨੂੰ ਸਹੀ ਮੰਨ ਕੇ ਆਪਣੀ ਜ਼ਮੀਰ ਦੀ ਆਵਾਜ਼ ਹਮੇਸ਼ਾਂ ਲਈ ਦੱਬ ਦਿੰਦੇ ਹਨ।

ਕਿਸੇ ਵੀ ਧਰਮ ਨਾਲ ਪੱਕੀ ਤਰਾਂ ਜੋੜਨ ਲਈ ਉਸ ਨਾਲ ਜੁੜੇ ਵੱਖੋ-ਵੱਖਰੇ ਪਹਿਲੂਆਂ ਨੂੰ ਮਨਾਉਣ ਲਈ ਵੱਖੋ-ਵੱਖ ਦਿਨ ਮੁਕਰਰ ਕਰ ਕੇ ਸਾਰਿਆਂ ਨੂੰ ਮੁੜ-ਮੁੜ ਇਕੱਠਾ ਕਰ ਕੇ ਧਰਮ ਪ੍ਰਤੀ ਪਕਿਆਈ ਕੀਤੀ ਜਾਂਦੀ ਹੈ। ਧਰਮ ਵਿਚ ਕੱਟੜਤਾ ਲਿਆਉਣ ਲਈ ਕਿਸੇ ਪਿਛਲੇ ਤਸ਼ੱਦਦ ਦਾ ਵਾਸਤਾ ਦੇ ਕੇ, ਉਸ ਦਾ ਬਦਲਾ ਲੈਣ ਲਈ ਟੀਚਾ ਮਿੱਥ ਕੇ, ਦ੍ਰਿੜ ਕਰਨ ਲਈ, ਉਸੇ ਤਸ਼ੱਦਦ ਨੂੰ ਵਾਰ-ਵਾਰ ਦੁਹਰਾ ਕੇ ਪਾਠ ਯਾਦ ਕਰਾਇਆ ਜਾਂਦਾ ਹੈ। ਜਿੰਨੀ ਵੱਧ ਵਾਰ ਪਾਠ ਦੁਹਰਾਇਆ ਗਿਆ ਹੋਵੇ, ਖ਼ਾਸ ਕਰ ਛੋਟੀ ਉਮਰੇ, ਓਨੀ ਵੱਧ ਕੱਟੜਤਾ ਤੇ ਓਨੀ ਹੀ ਵੱਧ ਦੂਜੇ ਧਰਮ ਪ੍ਰਤੀ ਕੁੜੱਤਣ। ਇੰਜ ਦੂਜੇ ਧਰਮ ਵਾਲਿਆਂ ਵੱਲੋਂ ਮਾਰੀ ਨਿੱਛ ਵੀ ਕਤਲੇਆਮ ਦਾ ਕਾਰਣ ਬਣ ਜਾਂਦੀ ਹੈ ਕਿਉਂਕਿ ਮਨ ਅੰਦਰ ਭਰਿਆ ਅਤਿ ਦਾ ਗੁੱਸਾ ਸਾਹਮਣੇ ਖੜੇ ਬੰਦੇ ਨੂੰ ਸਿਵਾਏ ਦੁਸ਼ਮਨ ਦੇ ਹੋਰ ਕੁੱਝ ਸਮਝਣ ਹੀ ਨਹੀਂ ਦਿੰਦਾ।

ਇਹ ਉਦਾਹਰਣ ਕਿਤੇ ਨਹੀਂ ਮਿਲਦੀ ਕਿ ਕਿਸੇ ਕਬੂਤਰ, ਚੂਹੇ ਜਾਂ ਕਾਂ ਨੂੰ ਵੱਢ ਘੱਤਿਆ ਹੋਵੇ, ਜਦੋਂ ਉਹ ਮਸੀਤ ਵਿੱਚੋਂ ਬਹਿ ਕੇ ਮੰਦਰ ਦੀ ਹੱਦ ਵਿਚ ਪਹੁੰਚ ਗਿਆ ਹੋਵੇ। ਕੋਈ ਕੁੱਤਾ ਜਾਂ ਵੱਛਾ ਕਿਸੇ ਮੁਸਲਮਾਨ ਜਾਂ ਹਿੰਦੂ ਦੀ ਬਣਾਈ ਰੋਟੀ ਖਾਣ ਕਰਕੇ ਕਦੇ ਕਤਲ ਨਹੀਂ ਕੀਤਾ ਗਿਆ।

ਜੇ ਜਾਨਵਰ, ਪੰਛੀ, ਮੱਛੀਆਂ ਕਿਸੇ ਵੀ ਧਰਮ ਦੇ ਬੰਦੇ ਵੱਲੋਂ ਪਾਲਤੂ ਰੱਖਣ ਨਾਲ ਉਹ ਉਸੇ ਧਰਮ ਦੇ ਨਹੀਂ ਗਿਣੇ ਜਾਂਦੇ ਅਤੇ ਧਾਰਮਿਕ ਕੱਟੜਤਾ ਤਹਿਤ ਵੱਢੇ ਟੁੱਕੇ ਵੀ ਨਹੀਂ ਜਾਂਦੇ, ਤਾਂ ਭਲਾ ਕਿਉਂ ਉਹ ਮਾਸ ਦਾ ਲੋਥੜਾ ਜੋ ਕਿਸੇ ਕੁੱਖ ਵਿਚ ਦੋ ਸੈੱਲਾਂ ਤੋਂ ਬਣਿਆ ਅਜੇ ਮਾਂ ਦਾ ਦੁੱਧ ਵੀ ਨਹੀਂ ਚੁੰਘਿਆ ਹੁੰਦਾ, ਮਨੁੱਖ ਦੇ ਬਣਾਏ ਧਾਰਮਿਕ ਸੰਗਲਾਂ ਤਹਿਤ ਨੇਜ਼ੇ ਨਾਲ ਫੁੰਡ ਕੇ ਮਾਂ ਦੇ ਗਲੇ ਦੁਆਲੇ ਟੋਟੇ ਕਰ ਕੇ ਬੰਨ ਦਿੱਤਾ ਜਾਂਦਾ ਹੈ?

ਹਿੰਦੂ ਧਰਮ ਦੇ ਕਿਸੇ ਗ੍ਰੰਥ ਵਿਚ ਇਹ ਨਹੀਂ ਲਿਖਿਆ ਕਿ ਮੁਸਲਮਾਨਾਂ ਨੂੰ ਗੱਡੀਆਂ ਵਿਚ ਭਰ ਕੇ ਫੂਕ ਦਿਓ। ਕੁਰਾਨ ਵਿਚ ਵੀ ਨਹੀਂ ਲਿਖਿਆ ਕਿ ਨਾਬਾਲਗ ਹਿੰਦੂ ਬੱਚੀਆਂ ਦਾ ਸਮੂਹਕ ਬਲਾਤਕਾਰ ਕਰ ਕੇ ਉਨਾਂ ਦਾ ਜਬਰੀ ਧਰਮ ਤਬਦੀਲ ਕਰ ਕੇ ਕਤਲ ਕਰੋ। ਗੀਤਾ ਜਾਂ ਮਹਾਂਭਾਰਤ ਦੇ ਸਾਰ ਵਿਚ ਕਿਤੇ ਇਹ ਨਹੀਂ ਲਿਖਿਆ ਮਿਲਦਾ ਕਿ ਸਿੱਖ ਦਿਸਦੇ ਸਾਰ ਗਲੇ ਦੁਆਲੇ ਟਾਇਰ ਪਾ ਕੇ ਸਾੜ ਦਿਓ। ਬਾਈਬਲ ਵੀ ਕਿਤੇ ਨਹੀਂ ਮੰਨਦੀ ਕਿ ਕੋਈ ਦਾੜੀ ਵਾਲਾ ਦਿਸੇ ਤਾਂ ਉਸ ਨਾਲ ਨਸਲੀ ਵਿਤਕਰਾ ਕਰਦੇ ਹੋਏ ਉਸ ਨੂੰ ਭੰਨ ਦਿਓ। ਗੁਰੂ ਗ੍ਰੰਥ ਸਾਹਿਬ ਵਿਚ ਤਾਂ ਸਪਸ਼ਟ ਕਰ ਦਿੱਤਾ ਹੈ ਕਿ ਹਰ ਬੰਦਾ ਉਸ ਇੱਕੋ ਰਬ ਦਾ ਘੜਿਆ ਹੋਇਆ ਹੈ। ਵੈਰ ਭਾਵ ਦੀ ਕੋਈ ਥਾਂ ਨਹੀਂ।

ਇਨਸਾਨ ਦੀ ਧਰਮ ਦੇ ਨਾਂ ਉੱਤੇ ਚਲਾਈ ਦੋਗਲੇਪਨ ਦੀ ਨੀਤੀ ਦੀ ਹਦ ਵੇਖੋ। ਜਦੋਂ ਕਿਸੇ ਕੱਟੜ ਧਾਰਮਿਕ ਬੰਦੇ ਨੇ ਆਪਣੀ ਜਾਨ ਬਚਾਉਣੀ ਹੋਵੇ ਤਾਂ ਨਜ਼ਾਰਾ ਕੁੱਝ ਵੱਖ ਹੋ ਜਾਂਦਾ ਹੈ। ਭਾਵੇਂ ਕਿਸੇ ਵੀ ਧਰਮ ਦਾ ਬੰਦਾ ਫੱਟੜ ਹੋ ਕੇ ਹਸਪਤਾਲ ਪਹੁੰਚਿਆ ਹੋਵੇ, ਅੱਜ ਤਾਈਂ ਕਿਸੇ ਨੇ ਲਹੂ ਚੜਵਾਉਣ ਵੇਲੇ ਇਹ ਨਹੀਂ ਪੁੱਛਿਆ ਕਿ ਉਸ ਨੂੰ ਹਿੰਦੂ, ਮੁਸਲਿਮ, ਸਿੱਖ ਜਾਂ ਈਸਾਈ ਧਰਮ ਦੇ ਬੰਦਿਆਂ ਵਿੱਚੋਂ ਕਿਸ ਦਾ ਦਾਨ ਦਿੱਤਾ ਲਹੂ ਚੜਾਇਆ ਜਾ ਰਿਹਾ ਹੈ? ਡੇਂਗੂ ਦੇ ਡੰਗ ਦੇ ਮਾਰੇ ਲੋਕ ਵੀ ਪਲੇਟਲੈਟ ਸੈੱਲ ਚੜਾਉਣ ਵੇਲੇ ਉੱਕਾ ਨਹੀਂ ਕੁਸਕਦੇ ਕਿ ਕਿਹੜੇ ਜਾਤ-ਪਾਤ ਜਾਂ ਧਰਮ ਦੇ ਬੰਦੇ ਦਾ ਲਹੂ ਵਰਤਿਆ ਜਾ ਰਿਹਾ ਹੈ! ਸਭ ਜਾਣਦੇ ਹਨ ਕਿ ਧਰਮ ਦੇ ਅਨੁਸਾਰ ਕੁਦਰਤ ਨੇ ਲਹੂ ਦੀ ਬਣਤਰ ਵੱਖ ਨਹੀਂ ਕੀਤੀ। ਸਭ ਮਨੁੱਖ ਇੱਕੋ ਜਿਹੇ ਘੜੇ ਹਨ। ਇਹ ਸਾਬਤ ਹੋ ਜਾਂਦਾ ਹੈ ਕਿ ਮਨ ਅੰਦਰਲੀਆਂ ਵੰਡੀਆਂ ਮਨੁੱਖ ਦੀ ਹੀ ਦੇਣ ਹਨ ਜੋ ਨਫ਼ੇ ਨੁਕਸਾਨ ਅਨੁਸਾਰ ਆਪੋ ਆਪਣੇ ਨਵੇਂ ਰੂਲ ਘੜ ਲੈਂਦੇ ਹਨ ਤੇ ਧਰਮ ਨੂੰ ਹੋਰ ਕੱਟੜ ਬਣਾ ਦਿੰਦੇ ਹਨ।

ਹੁਣ ਅੰਗ ਦਾਨ ਦੀ ਗੱਲ ਨੂੰ ਹੀ ਲਵੋ। ਇਕ ਸਿੱਖ ਡਾਕਟਰ ਬੱਚੀ ਦੀ ਅਚਾਨਕ ਮੌਤ ਕਾਰਨ ਉਸ ਦੇ 13 ਅੰਗ ਮਾਪਿਆਂ ਵੱਲੋਂ ਦਾਨ ਦਿੱਤੇ ਗਏ ਜਿਨਾਂ ਵਿਚ ਅੱਖਾਂ, ਜਿਗਰ, ਗੁਰਦੇ, ਚਮੜੀ ਆਦਿ ਸਭ ਸ਼ਾਮਲ ਸਨ। ਦਾਨ ਕੀਤੇ ਅੰਗਾਂ ਨੂੰ ਲੈਣ ਵਾਲਿਆਂ ਵਿਚ ਹਿੰਦੂ, ਮੁਸਲਮਾਨ ਤੇ ਈਸਾਈ ਮਰੀਜ਼ ਸ਼ਾਮਲ ਸਨ। ਕਿਸੇ ਇਕ ਨੇ ਇਹ ਨਹੀਂ ਕਿਹਾ ਕਿ ਕਿਸੇ ਹੋਰ ਧਰਮ ਦੇ ਨਾਲ ਸੰਬੰਧਤ ਬੰਦੇ ਦੇ ਅੰਗ ਅਸੀਂ ਆਪਣੇ ਸਰੀਰ ਅੰਦਰ ਨਹੀਂ ਪੁਆਉਣੇ। ਸੈਂਕੜੇ ਲੋਕ ਆਪਣੀਆਂ ਅੱਖਾਂ ਦੀ ਰੌਸ਼ਨੀ ਲਈ ਮਰ ਚੁੱਕੇ ਬੰਦਿਆਂ ਦੀਆਂ ਅੱਖਾਂ ਲੁਆ ਰਹੇ ਹਨ। ਅੱਜ ਤਕ ਕੋਈ ਧਰਮ ਦੇ ਨਾਂ ’ਤੇ ਅੰਨਾ ਰਹਿਣ ਨੂੰ ਤਿਆਰ ਨਹੀਂ ਹੋਇਆ। ਉਦੋਂ ਧਰਮ ਕਿਤੇ ਪਾਸੇ ਵੱਲ ਧੱਕ ਦਿੱਤਾ ਜਾਂਦਾ ਹੈ! ਜਦੋਂ ਧਰਮ ਦਾ ਇਨਸਾਨੀਅਤ ਉੱਤੇ ਮਾੜਾ ਅਸਰ ਪੈਂਦਾ ਵੇਖ ਕੋਈ ਕਲਮ ਵਿਰੋਧ ਕਰਦੀ ਹੋਈ ਲੋਕ ਹਿਤ ਬਿਆਨ ਕਰਨ ਦੀ ਕੋਸ਼ਿਸ਼ ਕਰੇ ਤਾਂ ਝਟ ਗੋਲੀ ਮਾਰ ਉਸ ਨੂੰ ਠੰਡਾ ਕਰ ਦਿੱਤਾ ਜਾਂਦਾ ਹੈ! ਆਖ਼ਰ ਧਰਮ ਦੇ ਨਾਂ ਉੱਤੇ ਕੌਣ ਰੋਟੀਆਂ ਸੇਕ ਰਿਹੈ। ਕੀ ਏਨੀ ਕੁ ਗੱਲ ਆਮ ਆਦਮੀ ਦੇ ਸਮਝ ਨਹੀਂ ਆਉਂਦੀ ਕਿ ਕੌਣ ਧਰਮ ਵਿੱਚੋਂ ਫਾਇਦਾ ਲੈਣ ਲਈ ਅਤੇ ਲੋਕਾਂ ਦਾ ਧਿਆਨ ਵੰਡਾਉਣ ਲਈ ਇਸ ਦੀ ਗ਼ਲਤ ਵਰਤੋਂ ਕਰਦੈ ਤੇ ਉਕਸਾਹਟ ਵਿਚ ਹਮੇਸ਼ਾ ਬੇਕਸੂਰ ਲੋਕ ਹੀ ਕਿਉਂ ਮਾਰੇ ਜਾਂਦੇ ਹਨ?

ਧਰਮ ਨਾ ਕੱਟੜਤਾ ਸਿਖਾਉਂਦਾ ਹੈ ਨਾ ਵੈਰ ਭਾਵ। ਕੁਦਰਤ ਨੇ ਬੜੇ ਪਿਆਰੇ ਤਰੀਕੇ ਇਹ ਸਮਝਾਇਆ ਹੈ ਕਿ ਜੇ ਗੁਲਾਬ ਮੁਸਲਮਾਨ ਦੇ ਘਰ ਖਿੜੇ ਤਾਂ ਵੀ ਗੁਲਾਬ ਹੀ ਕਹਾਇਆ ਜਾਏਗਾ! ਹਿੰਦੂ, ਈਸਾਈ ਜਾਂ ਸਿੱਖ ਦੇ ਘਰ ਵੀ ਉਸੇ ਤਰਾਂ ਦੀ ਖੁਸ਼ਬੂ ਖਿਲਾਰੇਗਾ ਤੇ ਨਾਂ ਵੀ ਗੁਲਾਬ ਹੀ ਰਹੇਗਾ। ਮਧੁਰ ਗੀਤ, ਸੰਗੀਤ ਦੀਆਂ ਧੁਨਾਂ ਉੱਤੇ ਹਰ ਧਰਮ ਦਾ ਬੰਦਾ ਇੱਕੋ ਤਰਾਂ ਝੂਮ ਉੱਠੇਗਾ ਅਤੇ ਕਿਸੇ ਵੀ ਬੱਚੇ ਦੀ ਚੀਕ ਪਿੱਠ ਪਿੱਛੇ ਸੁਣਨ ਉੱਤੇ ਹਰ ਧਰਮ ਦਾ ਮਾਂ ਜਾਂ ਪਿਓ ਝੱਟ ਪਿਛਾਂਹ ਮੁੜ ਕੇ ਝਾਕੇਗਾ। ਇਸਤੋਂ ਅਗਾਂਹ ਕਿਉਂ ਕੁੱਝ ਵੱਖ ਹੋ ਜਾਂਦਾ ਹੈ? ਮਨ ਅੰਦਰ ਪਏ ਧਰਮ ਦੇ ਸੰਗਲ ਕਿਸੇ ਹੋਰ ਧਰਮ ਦੇ ਬੱਚੇ ਜਾਂ ਔਰਤ ਉ¤ਤੇ ਹੋ ਰਹੇ ਤਸ਼ੱਦਦ ਨੂੰ ਵੇਖ ਕੇ ਮਦਦ ਕਰਨ ਤੋਂ ਕਿਉਂ ਇਨਕਾਰੀ ਹੋ ਜਾਂਦੇ ਹਨ?

ਇਹ ਸੋਚ ਦਰਅਸਲ ਥੁੜ ਚਿਰੀ ਨਹੀਂ ਹੁੰਦੀ। ਇਸ ਦਾ ਅਸਰ ਅਗਲੀ ਨਸਲ ਉੱਤੇ ਹੋਰ ਵੀ ਡੂੰਘਾ ਹੁੰਦਾ ਜਾਂਦਾ ਹੈ। ਉਨਾਂ ਦਾ ਬਣਦਾ ਸਾਫ਼ ਸਲੇਟ ਵਰਗਾ ਦਿਮਾਗ਼ ਇਹ ਗੱਲ ਪੱਕੀ ਛਾਪ ਵਾਂਗ ਸਾਂਭ ਲੈਂਦਾ ਹੈ ਕਿ ਦੂਜੇ ਧਰਮ ਦੇ ਲੋਕ ਇਸ ਧਰਤੀ ਉੱਤੇ ਜੇ ਵਿਚਰ ਰਹੇ ਹਨ ਤਾਂ ਭਾਰੀ ਗੁਨਾਹ ਹੈ ਤੇ ਇਸ ਗੁਨਾਹ ਨੂੰ ਬਖਸ਼ਵਾਉਣ ਤਾ ਤਰੀਕਾ ਇੱਕੋ ਹੈ- ਜਦੋਂ ਮੌਕਾ ਮਿਲੇ ਢਾਅ ਲਵੋ, ਮਾਰ ਘੱਤੋ। ਇਸ ਮਾਰੂ ਸੋਚ ਤਹਿਤ ਔਰਤਾਂ ਤੇ ਬੱਚੇ ਵੱਧ ਸ਼ਿਕਾਰ ਬਣਦੇ ਹਨ।

ਜਦੋਂ ਵੀ ਦੁਨੀਆ ਦੇ ਕਿਸੇ ਕੋਨੇ ਵਿੱਚੋਂ ਪਾਖੰਡ ਦੇ ਵਿਰੋਧ ਵਿਚ ਕਿਸੇ ਨੇ ਧਰਮ ਦੀ ਗ਼ਲਤ ਵਰਤੋਂ ਕੀਤੇ ਜਾਣ ਬਾਰੇ ਲੋਕਾਂ ਨੂੰ ਜਗਾਉਣ ਕੀ ਕੋਸ਼ਿਸ਼ ਕੀਤੀ ਹੈ, ਉਦੋਂ ਹੀ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਕੇ, ਭੜਕਾਊ ਮਾਹੌਲ ਪੈਦਾ ਕਰਕੇ, ਅਜਿਹੇ ਬੰਦੇ ਨੂੰ ਪਾਰ ਬੁਲਾ ਦਿੱਤਾ ਜਾਂਦਾ ਹੈ ਤਾਂ ਜੋ ਲੋਕ ਅੱਖਾਂ ਤੇ ਦਿਮਾਗ਼ ਬੰਦ ਕਰ ਕੇ ਧਾਰਮਿਕ ਆਗੂਆਂ ਅਨੁਸਾਰ ਗੋਡੇ ਟੇਕਦੇ ਰਹਿਣ ਅਤੇ ਆਪਣੇ ਹੱਕਾਂ ਬਾਰੇ ਜਾਗਰੂਕ ਨਾ ਹੋਣ।

ਮਨੁੱਖ ਜਾਤੀ ਦੇ ਉੱਤੇ ਧਾਰਮਿਕ ਕੱਟੜਤਾ ਮਾਰੂ ਅਸਰ ਪਾਉਣ ਵਾਲੀ ਹੈ ਕਿਉਂਕਿ ਹੁਣ ਹਿੰਸਾ ਸਿਰਫ਼ ਕਿਰਪਾਨਾਂ, ਬੰਦੂਕਾਂ ਤਕ ਸੀਮਤ ਨਹੀਂ ਰਹੀ ਬਲਕਿ ਨਿਊਕਲੀਅਰ ਔਜ਼ਾਰ ਹੋਂਦ ਵਿਚ ਆ ਚੁੱਕੇ ਹਨ। ਇਸੇ ਲਈ ਵੇਲੇ ਸਿਰ ਸੰਭਲਣ ਦੀ ਲੋੜ ਹੈ। ਪਿਆਰ ਅਤੇ ਮਿਲਵਰਤਣ ਨਾਲ ਸਦੀਆਂ ਤੋਂ ਤੁਰੀ ਆਉਂਦੀ ਮਨ ਅੰਦਰਲੀ ਕੌੜ ਘਟਾਈ ਜਾ ਸਕਦੀ ਹੈ। ਹਰ ਧਰਮ ਦੇ ਵੱਖੋ-ਵੱਖਰੇ ਤਿਉਹਾਰਾਂ ਨੂੰ ਇਕੱਠੇ ਰਲ ਕੇ ਮਨਾਉਣ ਨਾਲ ਖ਼ੁਸ਼ੀ ਦੁਗਣੀ ਹੋ ਸਕਦੀ ਹੈ।

ਅੰਤ ਵਿਚ ਸਿਰਫ਼ ਏਨਾ ਯਾਦ ਕਰਵਾ ਦਿਆਂ ਕਿ ਮਨੁੱਖ ਬਚੇਗਾ ਤਾਂ ਹੀ ਧਰਮ ਬਚੇਗਾ। ਜੇ ਮਨੁੱਖ ਹੀ ਨਾ ਰਿਹਾ ਤਾਂ ਧਰਮ ਨੂੰ ਅਗਾਂਹ ਤੋਰਨ ਵਾਲਾ ਕੌਣ ਹੋਵੇਗਾ? ਸੋ ਧਾਰਮਿਕ ਕੱਟੜਤਾ ਵਿਚ ਢਿੱਲ ਦੇ ਕੇ ਇਨਸਾਨੀਅਤ ਦਾ ਪਸਾਰਾ ਕਰ ਕੇ ਵੇਖੀਏ, ਜੰਨਤ ਇਸੇ ਧਰਤੀ ਉੱਤੇ ਦਿਸਣ ਲੱਗ ਪਵੇਗੀ!

ਡਾ. ਹਰਸ਼ਿੰਦਰ ਕੌਰ, ਐਮ. ਡੀ. ,
ਬੱਚਿਆਂ ਦੀ ਮਾਹਿਰ,
28, ਪ੍ਰੀਤ ਨਗਰ, ਲੋਅਰ ਮਾਲ,
ਪਟਿਆਲਾ।
ਫੋਨ ਨੰ: 0175-2216783

24/11/2015

ਧਾਰਮਿਕ ਕੱਟੜਤਾ ਅਤੇ ਮਨੁੱਖ
ਡਾ. ਹਰਸ਼ਿੰਦਰ ਕੌਰ, ਪਟਿਆਲਾ
ਗੁਰਪੁਰਬ ਤੇ ਵਿਸ਼ੇਸ਼
ਰੋਮ ਰੋਮ ਮੇਰਾ ਨਾਨਕ ਵਸੇ, ਨਾਨਕ ਨਾਨਕ ਆਖਾਂ
ਸੰਜੀਵ ਝਾਂਜੀ, ਜਗਰਾਉਂ
23 ਨਵੰਬਰ ,ਬਰਸ਼ੀ ਮੌਕੇ ਵਿਸ਼ੇਸ਼
ਸਰਦਾਰ ਬਹਾਦੁਰ ਭਾਈ ਕਾਨ ਸਿੰਘ ਨਾਭਾ
ਡਾ. ਰਵਿੰਦਰ ਕੌਰ ਰਵੀ, ਪਟਿਆਲਾ
ਭੈਣ ਤੇ ਭਰਾ ਦਾ ਪ੍ਰਤੀਕ..ਟਿੱਕਾ ਭਾਈ ਦੂਜ
ਸੰਜੀਵ ਝਾਂਜੀ, ਜਗਰਾਉਂ
ਵੱਖ–ਵੱਖ ਧਰਮਾਂ ‘ਚ ਦੀਵਾਲੀ ਦੀ ਮਹੱਤਤਾ
ਸਰਬ–ਸਾਝਾਂ ਤਿਉਹਾਰ ਹੈ ਦੀਵਾਲੀ

ਸੰਜੀਵ ਝਾਂਜੀ, ਜਗਰਾਉਂ
ਨਹੀ ਗੂੰਜਦੀ ਹੁਣ ਲੈਲੋ ਤੱਕਲੇ ਖੁਰਚਨੇ ਵਾਲੀ ਅਵਾਜ ਸਾਡੀਆਂ ਗਲੀਆਂ ਵਿੱਚ
ਜਸਵਿੰਦਰ ਪੂਹਲੀ, ਬਠਿੰਡਾ
ਮਿੱਡੀਆਂ ਨਾਸਾਂ ‘ਤੇ ਲੌਂਗ ਚਾਬੜਾਂ ਪਾਵੇ
ਸੰਜੀਵ ਝਾਂਜੀ, ਜਗਰਾਉਂ
ਸਿੱਖਾਂ ਦੇ ਹਿਰਦੇ ਵਲੂੰਧਰੇ ਗਏ
ਸੰਤੋਖ ਸਿੰਘ, ਆਸਟ੍ਰੇਲੀਆ
ਕੀ ਹੋ ਸਕਦਾ ਹੈ? ਆਉਣ ਵਾਲੇ ਦਿਨਾਂ ਵਿਚ ਪੰਜਾਬ ਦੀ ਧਰਤੀ ਤੇ!
ਬਲਜਿੰਦਰ ਸੰਘਾ, ਕਨੇਡਾ
ਲੱਗੀ ਨਜ਼ਰ ਪੰਜਾਬ ਨੂੰ ਕੋਈ ਮਿਰਚਾਂ ਵਾਰੋ
ਉਜਾਗਰ ਸਿੰਘ, ਪਟਿਆਲਾ
ਸਿਸਕਦਾ ਸੱਭਿਆਚਾਰ : ਗਹਿਣਿਆਂ ’ਚੋਂ ਲੋਪ ਹੋਈ ਮਛਲੀ
ਮਛਲੀ ਗੋਤਾ ਮਾਰ ਗਈ, ਗਹਿਣਿਆਂ ਦਿਆਂ ਸਮੁੰਦਰਾਂ ’ਚੋ
ਸੰਜੀਵ ਝਾਂਜੀ, ਜਗਰਾਉਂ
ਸ਼੍ਰੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ ਵਲੋਂ ਆਯੋਜਿਤ ਭਾਸ਼ਾ ਸੰਮੇਲਨ ਦੇ ਸੰਦਰਭ ਵਿੱਚ ਵਿਚਾਰ
ਪੰਜਾਬੀ ਭਾਸ਼ਾ - ਦੁਰਦਸ਼ਾ ਦੀ ਦਾਸਤਾਨ

ਏਕਮ.ਦੀਪ, ਯੂ ਕੇ 
ਕਨੇਡਾ ਦੀਆਂ ਫੈਡਰਲ ਚੋਣਾਂ ਅਤੇ ਪੰਜਾਬੀ ਬੋਲੀ
ਸਾਧੂ ਬਿਨਿੰਗ, ਕਨੇਡਾ
ਪੰਜਾਬੀ ਦੀਆਂ ਦੁਸ਼ਵਾਰੀਆਂ ਤੇ ਆਸ ਦੀ ਕਿਰਨ
ਏਕਮ.ਦੀਪ, ਯੂ ਕੇ
ਯੂਰਪ ਦੀ ਸਾਂਝੀ ਮੰਡੀ ਦੇ ਟੁੱਟਣ ਦੇ ਅਸਾਰ
ਡਾ. ਸਾਥੀ ਲੁਧਿਆਣਵੀ, ਲੰਡਨ
ਜਿਹੀ ਤੇਰੀ ਗੁੱਤ ਦੇਖ ਲਈ, ਜਿਹਾ ਦੇਖ ਲਿਆ ਰੌਸ਼ਨੀ ਦਾ ਮੇਲਾ
ਸੰਜੀਵ ਝਾਂਜੀ, ਜਗਰਾਉਂ
ਬਰਤਾਨੀਆਂ ਦੀ ਲੇਬਰ ਪਾਰਟੀ ਦੇ ਭਵਿੱਖ ਉਤੇ ਪ੍ਰਸ਼ਨ ਚਿੰਨ੍ਹ
ਡਾ.ਸਾਥੀ ਲੁਧਿਆਣਵੀ, ਲੰਡਨ
ਕੈਂਚੀ ਸਾਈਕਲ ਚਲਾਉਣ ਦਾ ਵੱਖਰਾ ਈ ਨਜ਼ਾਰਾ ਸੀ
ਸੰਜੀਵ ਝਾਂਜੀ ਜਗਰਾਉਂ
ਸਿਸਕਦਾ ਸੱਭਿਆਚਾਰ : ਗਹਿਣਿਆਂ ’ਚੋਂ ਲੋਪ ਹੋਈ ‘ਬਘਿਆੜੀ’
ਸੰਜੀਵ ਝਾਂਜੀ ਜਗਰਾਉਂ
ਯੂਰਪ ਵਿਚ ਆ ਰਹੇ ਸ਼ਰਨਾਰਥੀ ਅਤੇ ਇਕਨੌਮਿਕ ਇੱਲੀਗਲ ਇਮੀਗਰਾਂਟਸ
ਡਾ. ਸਾਥੀ ਲੁਧਿਆਣਵੀ, ਲੰਡਨ
ਵਿਆਪਮ ਵਰਗੇ ਘੁਟਾਲੇ ਪੰਜਾਬ ਵਿਚ ਹੁੰਦੇ ਰਹੇ ਹਨ
ਉਜਾਗਰ ਸਿੰਘ, ਪਟਿਆਲਾ
ਛਿੰਗ ਤਵੀਤ: ਅੱਜ ਦੇ ਗਹਿਣਿਆਂ ’ਚੋਂ ਹੋਇਆ ਅਲੋਪ
ਸੰਜੀਵ ਝਾਂਜੀ ਜਗਰਾਉਂ
ਆਧੁਨਿਕਤਾ ਤੇ ਸ਼ੋਸ਼ੇਬਾਜ਼ੀ ’ਚ ਰੁਲ ਕੇ ਰਹਿ ਗਿਆ ਪ੍ਰਾਇਮਰੀ ਬਚਪਨ
ਸੰਜੀਵ ਝਾਂਜੀ ਜਗਰਾਉਂ
ਰੱਖੜੀਆਂ ਬਣਾਉਣ ਵਾਲੇ ਗੁੱਟ ਚੜ ਰਹੇ ਨੇ ਨਸ਼ੇ ਦੀ ਭੇਟ
ਜਸਵਿੰਦਰ ਪੂਹਲੀ, ਬਠਿੰਡਾ
ਕਿਥੇ ਹੈ ਅਜ਼ਾਦੀ ’ਤੇ ਲੋਕਤੰਤਰ : ਜਿਨ੍ਹਾਂ ਪੁਰ ਦੇਸ਼ ਨੂੰ ਮਾਣ ਹੈ?
ਜਸਵੰਤ ਸਿੰਘ ‘ਅਜੀਤ’, ਦਿੱਲੀ
ਜਸ਼ਨ-ਏ-ਆਜ਼ਾਦੀ
ਡਾ. ਹਰਸ਼ਿੰਦਰ ਕੌਰ, ਐਮ. ਡੀ. , ਪਟਿਆਲਾ
ਆਰਕੋ ਬਾਲੀਨੋ
ਰਵੇਲ ਸਿੰਘ ਇਟਲੀ
ਫੇਸਬੁੱਕ ਕਿ ਫਸੇਬੁੱਕ?
ਗਿਆਨੀ ਸੰਤੋਖ ਸਿੰਘ, ਆਸਟ੍ਰੇਲੀਆ
ਪੰਜਾਬੀਓ ਜ਼ੋਸ਼ ਨਾਲੋਂ ਹੋਸ਼ ਟਿਕਾਣੇ ਰੱਖੋ
ਉਜਾਗਰ ਸਿੰਘ, ਪਟਿਆਲਾ
ਅਕਾਲੀਓ ਪੰਜਾਬ ਵਿਚ ਅਕਸ ਸੁਧਾਰ ਲਵੋ ਪ੍ਰਵਾਸ ਵਿਚ ਆਪੇ ਸੁਧਰ ਜਾਵੇਗਾ
ਉਜਾਗਰ ਸਿੰਘ, ਪਟਿਆਲਾ
2050 ਵਿੱਚ ਭਾਰਤ ਚੀਨ ਨੂੰ ਪਿਛਾੜਦੇ ਹੋਏ ਅਬਾਦੀ ਦੇ ਮਾਮਲੇ ਵਿੱਚ ਦੁਨੀਆਂ ਵਿੱਚ ਪਹਿਲੇ ਨੰਬਰ ਤੇ ਆ ਜਾਵੇਗਾ - ਅਕੇਸ਼ ਕੁਮਾਰ, ਬਰਨਾਲਾ ਇਸ ਵਾਰੀ ਵਾਲ਼ੀ ਪੰਜਾਬ ਦੀ ਫੇਰੀ (12 ਜਨਵਰੀ ਤੋਂ 14 ਅਪ੍ਰੈਲ 2015)
ਗਿਆਨੀ ਸੰਤੋਖ ਸਿੰਘ, ਆਸਟ੍ਰੇਲੀਆ
ਯੂਨਾਨ - ਜਿਹੜੀ ਗੱਲ ਮੀਡੀਆ ਤੁਹਾਨੂੰ ਦੱਸ ਨਹੀਂ ਰਿਹਾ
ਕ੍ਰਿਸ ਕੰਥਨ (ਅਨੁ: ਸਾਧੂ ਬਿਨਿੰਗ)
ਪ੍ਰਵਾਸੀ ਲੜਕੀ ਨਾਲ ਛੇੜ ਛਾੜ ਦੀ ਘਟਨਾ ਸਿੱਖੀ ਵਕਾਰ ਤੇ ਧੱਬਾ
ਉਜਾਗਰ ਸਿੰਘ, ਪਟਿਆਲਾ
ਕਾਮਰੇਡ ਜਗਜੀਤ ਸਿੰਘ ਆਨੰਦ ਅਤੇ ਗੁਰਬਚਨ ਸਿੰਘ ਦੀ ਮੌਤ ਉਤੇ ਪੰਜਾਬੀ ਸਾਹਿਤ ਕਲਾ ਕੇਂਦਰ ਵਲ੍ਹੋਂ ਸ਼ੋਕ ਦਾ ਮਤਾ
ਸਾਥੀ ਲੁਧਿਆਣਵੀ, ਲੰਡਨ
ਮੋਦੀ ਸਰਕਾਰ ਦੇ 365 ਦਿਨ
ਕੌਂਸਲਰ ਮੋਤਾ ਸਿੰਘ, ਇੰਗਲੈਂਡ
ਸਮਾਰਟ ਸਿਟੀ ਯੋਜਨਾ:ਮੁੰਗੇਰੀ ਲਾਲ ਦਾ ਸਪਨਾ
ਉਜਾਗਰ ਸਿੰਘ, ਪਟਿਆਲਾ
ਸਿੱਖ ਮਾਨਸਿਕਤਾ ਦਾ ਸੰਤਾਪ ਬਲਿਊ ਸਟਾਰ ਅਪ੍ਰੇਸ਼ਨ
ਉਜਾਗਰ ਸਿੰਘ, ਪਟਿਆਲਾ
ਚੋਰ ਉਚੱਕੇ ਚੌਧਰੀ ਗੁੰਡੀ ਰਨ ਪ੍ਰਧਾਨ
ਡਾ. ਹਰਸ਼ਿੰਦਰ ਕੌਰ, ਪਟਿਆਲਾ
ਸਾਡੇ ਪੰਜਾਬ ਵਿੱਚ ਵਧ ਰਹੇ ਅਪਰਾਧਾ ਲਈ ਜਿੰਮੇਵਾਰ ਕੌਣ?
ਜਸਵਿੰਦਰ ਪੂਹਲੀ, ਬਠਿੰਡਾ
ਮਈ-ਦਿਵਸ
ਕੌਂਸਲਰ ਮੋਤਾ ਸਿੰਘ, ਇੰਗਲੈਂਡ
ਪ੍ਰਿਥਵੀ ਦਿਵਸ - 22 ਅਪ੍ਰੈਲ
ਅਮਨਦੀਪ ਸਿੰਘ, ਅਮਰੀਕਾ
ਪਿਸਤੌਲ ਵਾਲਾ ਭਗਤ ਸਿੰਘ ਬਨਾਮ ਕਿਤਾਬਾਂ ਹਿੱਕ ਨੂੰ ਲਾਈ ਖੜ੍ਹਾ “ਦ ਰੀਅਲ ਭਗਤ ਸਿੰਘ”
ਮਨਦੀਪ ਖੁਰਮੀ ਹਿੰਮਤਪੁਰਾ, ਯੂ ਕੇ
ਵਿਦੇਸ਼ਾਂ ਵਿਚ ਪ੍ਰਧਾਨ ਮੰਤਰੀ ਦੀਆਂ ਰੈਲੀਆਂ ਇੱਕ ਪੜਚੋਲ
ਉਜਾਗਰ ਸਿੰਘ, ਪਟਿਆਲਾ
ਭੁੱਲਗੀਆਂ ਖੇਡਾਂ ਰੁਲ ਗਿਆ ਬਚਪਨ, ਸਾਡੀ ਬਾਲ ਲੋਕ–ਖੇਡ : ਗੁੱਲੀ ਡੰਡਾ
ਸੰਜੀਵ ਝਾਂਜੀ, ਜਗਰਾਉਂ 
ਫ਼ਿੰਨਲੈਂਡ ਵਿੱਚ ਵਿਸਾਖੀ ਮੇਲਾ 18 ਅਪ੍ਰੈਲ ਨੂੰ ਮਨਾਇਆ ਜਾਵੇਗਾ
ਵਿੱਕੀ ਮੋਗਾ, ਫ਼ਿੰਨਲੈਂਡ
ਯੂ ਕੇ ਦੀਆਂ ਪਾਰਲੀਮੈਂਟ ਚੋਣਾਂ
ਕੌਂਸਲਰ ਮੋਤਾ ਸਿੰਘ, ਯੂ ਕੇ
ਅੱਜ ਦੀ ਰਾਜਨੀਤੀ
ਸੁਖਵਿੰਦਰ ਕੌਰ 'ਹਰਿਆਓ', ਸੰਗਰੂਰ
ਪਰਵਾਸੀ ਸੰਮੇਲਨ ’ਤੇ ਐਨ.ਆਰ.ਆਈ. ਸਭਾ ਅਸਫਲ -ਨਵਾਂ ਰਾਹ ਲੱਭਣ ਦੀ ਲੋੜ
ਉਜਾਗਰ ਸਿੰਘ, ਪਟਿਆਲਾ
ਆਮ ਆਦਮੀ ਪਾਰਟੀ ਦੇ ਕਾਟੇ ਕਲੇਸ਼ ਕਰਕੇ ਪਾਰਟੀ ਦਾ ਭਵਿਖ ਖ਼ਤਰੇ ਵਿਚ
ਉਜਾਗਰ ਸਿੰਘ, ਪਟਿਆਲਾ
ਪੰਜਾਬ ਦੀ ਅਰਥਿਕਤਾ ਤਬਾਹੀ ਦੇ ਕੰਢੇ ਤੇ
ਉਜਾਗਰ ਸਿੰਘ, ਪਟਿਆਲਾ
ਪੰਜਾਬ ਕਾਂਗਰਸ ਦੀ ਲੜਾਈ ਵਿਚ ਕੈਪਟਨ ਅਮਰਿੰਦਰ ਸਿੰਘ ਦਾ ਵਿਅਕਤੀਤਿਵ ਹੋਰ ਉਭਰਿਆ
ਉਜਾਗਰ ਸਿੰਘ, ਪਟਿਆਲਾ

ਯੂਨੇਸਕੋ ਦੇ ਪ੍ਰਧਾਨ ਦਾ
ਮਾਤ ਭਾਸ਼ਾ ਦਿਹਾੜੇ ਤੇ ਸੰਦੇਸ਼

ਮਾਂ-ਬੋਲੀ ਅਧਾਰਤ ਬਹੁਭਾਸ਼ਾਈ ਸਿੱਖਿਆ
- ਯੁਨੈਸਕੋ ਦਸਤਾਵੇਜ਼
 

21 ਫਰਵਰੀ ਲਈ ਵਿਸ਼ੇਸ਼
ਅੰਤਰ-ਰਾਸ਼ਟਰੀ ਮਾਂ-ਬੋਲੀ ਦਿਵਸ ਦਾ ਪਿਛੋਕੜ
ਹਰਬੀਰ ਸਿੰਘ ਭੰਵਰ, ਲੁਧਿਆਣਾ
ਇਹ ਕਲਮ ਦੀ ਤਾਕਤ ਹੈ ਜਾਂ ਇੰਟਰਨੈੱਟ ਦਾ ਕਮਾਲ
ਬੀ ਐਸ ਢਿੱਲੋਂ ਐਡਵੋਕੇਟ, ਚੰਡੀਗੜ੍ਹ
ਨਿਊਰਨਬਰਗ
ਡਾ: ਹਰਸ਼ਿੰਦਰ ਕੌਰ, ਪਟਿਆਲਾ
ਦੇਸ਼ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਅਸੰਜਮ ਵਿਚ
ਉਜਾਗਰ ਸਿੰਘ, ਪਟਿਆਲਾ
ਵਲੈਤ ਵਾਲੀ ਭੂਆ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”, ਇਟਲੀ
ਸਾਲ 2014 ਦੌਰਾਨ ਧਾਰਮਿਕ ਸਰਗਰਮੀਆਂ
ਹਰਬੀਰ ਸਿੰਘ ਭੰਵਰ, ਲੁਧਿਆਣਾ

hore-arrow1gif.gif (1195 bytes)


Terms and Conditions
Privacy Policy
© 1999-2015, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2015, 5abi.com