WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
ਪੰਜਾਬ ਸਰਕਾਰ ਦੀ ਆਰਥਿਕ ਅਤੇ ਅਮਨ ਕਾਨੂੰਨ ਦੀ ਮੰਦਹਾਲੀ ਦਾ ਇੱਕ ਸਾਲ
ਉਜਾਗਰ ਸਿੰਘ, ਪਟਿਆਲਾ


 

ਸਾਲ 2016 ਪੰਜਾਬ ਦੀ ਆਰਥਿਕ ਅਤੇ ਅਮਨ ਕਾਨੂੰਨ ਦੀ ਮੰਦਹਾਲੀ ਦੇ ਵਰੇ ਦੇ ਤੌਰ ਤੇ ਜਾਣਿਆਂ ਜਾਵੇਗਾ। ਸਾਰਾ ਸਾਲ ਪੰਜਾਬ ਦੀ ਆਰਥਿਕ ਸਥਿਤੀ ਡਾਵਾਂ ਡੋਲ ਰਹੀ। ਰੋਜ਼ ਮਰਾ ਦੇ ਖ਼ਰਚੇ ਪੂਰੇ ਕਰਨ ਲਈ ਸਰਕਾਰੀ ਜ਼ਮੀਨਾ ਅਤੇ ਜਾਇਦਾਦਾਂ ਵੇਚਣੀਆਂ ਅਤੇ ਗਹਿਣੇ ਧਰਨੀਆਂ ਪਈਆਂ। ਪੰਜਾਬ ਦੇ ਲਗਪਗ ਸਾਰੇ ਸਰਕਾਰੀ ਦਫ਼ਤਰਾਂ ਦੀਆਂ ਇਮਾਰਤਾਂ ਬੈਂਕਾਂ ਕੋਲ ਗਹਿਣੇ ਰੱਖੀਆਂ ਹੋਈਆਂ ਹਨ। ਓਵਰਡਰਾਫਟ  ਲੈ ਕੇ ਕੰਮ ਚਲਾਇਆ ਜਾ ਰਿਹਾ ਹੈ। ਇਸ ਸਮੇਂ ਪੰਜਾਬ ਸਿਰ 1800 ਕਰੋੜ ਰੁਪਏ ਦਾ ਓਵਰ ਡਰਾਫਟ ਹੈ। 1 ਲੱਖ ਕਰੋੜ ਰੁਪਏ ਤੋਂ ਉਪਰ ਕਰਜ਼ਾ ਹੈ। 1200 ਕਰੋੜ ਰੁਪਏ ਦੀ ਰਿਜ਼ਰਬ ਬੈਂਕ ਤੋਂ ਕਰਜ਼ਾ ਲੈਣ ਦੀ ਮਨਜ਼ੂਰੀ ਲਈ ਹੈ। ਅਸ਼ਟਾਮ ਡਿਊਟੀ ਤੋਂ ਆਮਦਨ 50 ਫ਼ੀ ਸਦੀ ਘਟ ਗਈ ਹੈ। ਬਿਜਲੀ ਬੋਰਡ 25500 ਕਰੋੜ ਰੁਪਏ ਦਾ ਕਰਜ਼ਈ ਹੈ। 35 ਕਰੋੜ ਰੁਪਏ ਦਾ ਬਕਾਇਆ ਸਰਕਾਰ ਸਿਰ ਖੜਾ ਹੈ। ਹੈਰਾਨੀ ਦੀ ਗੱਲ ਹੈ ਅਜਿਹੇ ਆਰਥਿਕ ਮੰਦਹਾਲੀ ਦੇ ਸਮੇਂ ਵਿਚ ਪੰਜਾਬ ਸਰਕਾਰ ਲੋਕ ਭਲਾਊ ਸਕੀਮਾ ਚਲਾ ਕੇ ਗ਼ਰੀਬ ਲੋਕਾਂ ਨੂੰ ਮੁਫ਼ਤਖ਼ੋਰੇ ਅਤੇ ਵਿਹਲੜ ਬਣਾਕੇ ਬੇਰੋਜ਼ਗਾਰਾਂ ਦੀ ਗਿਣਤੀ ਵਿਚ ਵਾਧਾ ਕਰ ਰਹੀ ਹੈ। ਗ਼ਰੀਬ ਲੋਕਾਂ ਨੂੰ ਸਹੂਲਤਾਂ ਦੇਣਾ ਕੋਈ ਗ਼ਲਤ ਗੱਲ ਨਹੀਂ ਪ੍ਰੰਤੂ ਸਹੂਲਤਾਂ ਅਜਿਹੀਆਂ ਦਿੱਤੀਆਂ ਜਾਣ ਜਿਨਾਂ ਨਾਲ ਉਹ ਆਪਣਾ ਕੰਮ ਸ਼ੁਰੂ ਕਰਕੇ ਰੋਜ਼ਗਾਰ ਦੇ ਮੌਕੇ ਪੈਦਾ ਕਰਕੇ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕਰ ਸਕਣ ਨਾ ਕਿ ਉਨਾਂ ਨੂੰ ਕੰਮ ਕਰਨ ਤੋਂ ਹਟਾ ਕੇ ਵਿਹਲਾ ਕਰ ਦਿੱਤਾ ਜਾਵੇ।

ਕਿਸੇ ਸਮੇਂ ਪੰਜਾਬ ਦੀ ਖ਼ੁਸ਼ਹਾਲੀ ਦੀ ਸਮੁੱਚੇ ਦੇਸ਼ ਵਿਚ ਤੂਤੀ ਬੋਲਦੀ ਸੀ। ਪੰਜਾਬੀ ਕਹਾਉਣਾ ਮਾਣ, ਸਤਿਕਾਰ ਅਤੇ ਇੱਜ਼ਤ ਦਾ ਪ੍ਰਤੀਕ ਗਿਣਿਆਂ ਜਾਂਦਾ ਸੀ ਪ੍ਰੰਤੂ ਦੁੱਖ ਦੀ ਗੱਲ ਹੈ ਕਿ ਸਿਆਸਤਦਾਨਾ ਦੀਆਂ ਸਿਆਸੀ ਚਾਲਾਂ, ਲੋਕ ਲੁਭਾਊ ਤਰਕੀਬਾਂ ਅਤੇ ਮਾਪਿਆਂ ਦੇ ਅਵੇਸਲੇਪਣ ਨੇ ਪੰਜਾਬ ਦੀ ਤਰੱਕੀ ਨੂੰ ਢਾਹ ਲਾ ਕੇ ਨੁਕਸਾਨ ਪਹੁੰਚਾਇਆ ਹੈ। ਪੰਜਾਬੀਆਂ ਨੂੰ ਵਿਹਲੜ ਬਣਾਕੇ ਨਸ਼ਿਆਂ ਵਿਚ ਧਕੇਲ ਦਿੱਤਾ ਹੈ। ਪੰਜਾਬ ਜਿਸਨੂੰ ਗੁਰੂਆਂ ਪੀਰਾਂ ਅਤੇ ਮਹਾਂ ਪੁਰਸ਼ਾਂ ਦੀ ਧਰਤੀ ਕਿਹਾ ਜਾਂਦਾ ਹੈ, ਉਸਦੇ ਵਸਨੀਕ ਗੁਰੂਆਂ ਅਤੇ ਮਹਾਂ ਪੁਰਸ਼ਾਂ ਦੀਆਂ ਨਸੀਹਤਾਂ ਅਤੇ ਪ੍ਰਵਚਨਾ ਤੋਂ ਹੀ ਕਿਨਾਰਾ ਕਰ ਗਏ। ਉਹ ਮਿਹਨਤ ਮੁਸ਼ੱਕਤ ਦਾ ਰਾਹ ਹੀ ਤਿਆਗ ਗਏ। ਕ੍ਰਿਤ ਕਰਨਾ ਤੇ ਵੰਡ ਛਕਣਾ ਗੁਰੂਆਂ ਦੀ ਵਿਚਾਰਧਾਰਾ ਦਾ ਮੂਲ ਸਿਧਾਂਤ ਹੈ ਪ੍ਰੰਤੂ ਪੰਜਾਬੀ ਨੌਜਵਾਨ ਸਰਕਾਰੀ ਨੌਕਰੀਆਂ ਦੇ ਪਿੱਛੇ ਭੱਜ ਰਹੇ ਹਨ। ਵਰਕ ਕਲਚਰ  ਖ਼ਤਮ ਹੋ ਗਿਆ ਹੈ। ਮਿਹਨਤ ਕਰਨੀ ਨਹੀਂ ਚਾਹੁੰਦੇ। ਬਾਕੀ ਰਹਿੰਦੀ ਕਸਰ ਸਰਕਾਰ ਦੀਆਂ ਗ਼ਲਤ ਨੀਤੀਆਂ ਨੇ ਕੱਢ ਦਿੱਤੀ ਹੈ। ਸਿਆਸੀ ਲੋਕ ਸਿਰਫ ਰਾਜ ਭਾਗ ਤੇ ਕਬਜ਼ਾ ਕਰਨ ਤੋਂ ਇਲਾਵਾ ਪੰਜਾਬ ਦੀ ਬਿਹਤਰੀ ਬਾਰੇ ਸੋਚ ਹੀ ਨਹੀਂ ਰਹੇ। ਨੀਤੀਆਂ ਅਜਿਹੀਆਂ ਬਣਾਉਂਦੇ ਹਨ, ਜਿਨਾਂ ਨਾਲ ਉਨਾਂ ਨੂੰ ਵੋਟਾਂ ਮਿਲ ਸਕਣ। ਸਿਆਸਤ ਸਿਰਫ ਵੋਟਾਂ ਦੀ ਰਹਿ ਗਈ ਹੈ। ਵਰਤਮਾਨ ਸਰਕਾਰ ਦੀ ਪੰਜ ਸਾਲਾਂ ਦੀ ਕਾਰਗੁਜ਼ਾਰੀ ਦਾ ਇਹ ਆਖ਼ਰੀ ਸਾਲ ਹੋਣ ਕਰਕੇ ਇਸ ਸਾਲ ਆਰਥਿਕ, ਅਮਨ ਕਾਨੂੰਨ ਅਤੇ ਰਾਜਨੀਤਕ ਅਸਥਿਰਤਾ ਦਾ ਮਾਹੌਲ ਰਿਹਾ। ਬਹੁਤ ਸਾਰੇ ਸਰਕਾਰੀ ਵਿਭਾਗਾਂ ਦੇ ਕਰਮਚਾਰੀ ਆਪਣੀਆਂ ਤਨਖ਼ਾਹਾਂ ਅਤੇ ਭੱਤਿਆਂ ਸੰਬੰਧੀ ਅੰਦੋਲਨਾ ਅਤੇ ਧਰਨਿਆਂ ਤੇ ਰਾਹਾਂ ਤੇ ਚਲਦੇ ਰਹੇ। ਨਸ਼ਿਆਂ, ਖ਼ੁਦਕਸ਼ੀਆਂ, ਬੇਰੋਜ਼ਗਾਰੀ ਅਤੇ ਹਿੰਸਕ ਘਟਨਾਵਾਂ ਵਿਚ ਲਗਾਤਾਰ ਵਾਧਾ ਹੁੰਦਾ ਰਿਹਾ। ਗੈਂਗਸਟਰਾਂ  ਨੇ ਵੀ ਆਪਣੀਆਂ ਸਰਗਰਮੀਆਂ ਤੇਜ਼ ਰੱਖੀਆਂ, ਜਿਸ ਕਰਕੇ ਲੋਕਾਂ ਵਿਚ ਸਰਕਾਰ ਪ੍ਰਤੀ ਗੁੱਸਾ ਵੱਧਦਾ ਗਿਆ। ਸਰਕਾਰ ਦੀ ਸ਼ਹਿ ਹੋਣ ਕਰਕੇ ਅਕਾਲੀ ਦਲ ਦੇ ਅਹੁਦੇਦਾਰਾਂ ਨੇ ਪੁਲਿਸ ਕਰਮਚਾਰੀਆਂ ਅਤੇ ਆਮ ਲੋਕਾਂ ਨਾਲ ਹਿੰਸਕ ਕਾਰਵਾਈਆਂ ਜਾਰੀ ਰੱਖੀਆਂ। ਕਈ ਪੁਲਿਸ ਕਰਮਚਾਰੀਆਂ ਦੀ ਦਿਨ ਦਿਹਾੜੇ ਮਾਰ ਕੁਟਾਈ ਤੋਂ ਇਲਾਵਾ ਉਨਾਂ ਦੀਆਂ ਵਰਦੀਆਂ ਵੀ ਫਾੜ ਦਿੱਤੀਆਂ ਗਈਆਂ। ਅਮਨ ਕਾਨੂੰਨ ਕਾਇਮ ਕਰਨ ਵਾਲੇ ਹੀ ਜੇਕਰ ਮਹਿਫ਼ੂਜ ਨਹੀਂ ਤਾਂ ਆਮ ਲੋਕਾਂ ਦਾ ਕੀ ਬਣੇਗਾ? ਪੁਲਿਸ ਦਾ ਮਨੋਬਲ ਗਿਰ ਗਿਆ। ਪੁਲਿਸ ਸਰਕਾਰ ਦੀ ਹੱਥਠੋਕੀ ਬਣਕੇ ਰਹਿ ਗਈ। ਪੁਲਿਸ ਅਤੇ ਲੋਕਾਂ ਵਿਚ ਡਰ ਪੈਦਾ ਹੋਣਾ ਕੁਦਰਤੀ ਹੈ।

2 ਜਨਵਰੀ 2016 ਨੂੰ ਪਠਾਨਕੋਟ ਏਅਰ ਬੇਸ  ਤੇ ਅਤਵਾਦੀਆਂ ਦੇ ਹਮਲੇ ਨੇ ਬਲਦੀ ਤੇ ਤੇਲ ਪਾਉਣ ਦਾ ਕੰਮ ਕੀਤਾ ਜਿਸ ਘਟਨਾ ਵਿਚ 3 ਪੁਲਿਸ ਕਰਮਚਾਰੀ ਸ਼ਹੀਦ ਹੋ ਗਏ। ਪੁਲਿਸ ਦੇ ਇੱਕ ਸੁਪਰਇਨਟੈਂਡੈਂਟ ਸਲਵਿੰਦਰ ਸਿੰਘ ਨੂੰ ਅਗਵਾ ਕਰ ਲਿਆ। ਰਾਤ ਨੂੰ ਇਸ ਅਧਿਕਾਰੀ ਦਾ ਬਿਨਾ ਵਰਦੀ ਸਰਹੱਦ ਵਲ ਜਾਣਾ ਵੀ ਸ਼ੱਕੀ ਗਿਣਿਆਂ ਗਿਆ ਕਿਉਂਕਿ ਰਾਤ ਨੂੰ ਹੀ ਸਰਹੱਦ ਤੇ ਤਸਕਰੀ ਕਰਨ ਵਾਲੇ ਅਤੇ ਸਰਹੱਦ ਪਾਰੋਂ ਦਹਿਸ਼ਤਗਰਦ ਆਉਂਦੇ ਹਨ। ਸਰਕਾਰ ਉਸ ਪੁਲਿਸ ਅਧਿਕਾਰੀ ਨੂੰ ਬਚਾਉਂਦੀ ਰਹੀ। ਨਾਮਧਾਰੀ ਮੁੱਖੀ ਸਵਰਗਵਾਸੀ ਬਾਬਾ ਜਗਜੀਤ ਸਿੰਘ ਦੀ ਪਤਨੀ 80 ਸਾਲਾ ਬਜ਼ੁਰਗ ਔਰਤ ਮਾਤਾ ਚੰਦ ਕੌਰ ਨੂੰ ਦਿਨ ਦਿਹਾੜੇ ਉਨਾਂ ਦੇ ਇਲਾਕੇ ਵਿਚ ਹੀ ਕਤਲ ਕਰ ਦਿੱਤਾ ਗਿਆ, ਜਿਸਦੇ ਕਾਤਲ ਅੱਜ ਤੱਕ ਪਕੜੇ ਨਹੀਂ ਗਏ। ਇੱਕ ਪ੍ਰਾਈਵੇਟ  ਕੰਪਨੀ ਦੀਆਂ ਬੱਸਾਂ ਵੱਲੋਂ ਐਕਸੀਡੈਂਟਾਂ ਨਾਲ ਲਗਪਗ 10 ਵਿਅਕਤੀ ਮਾਰੇ ਗਏ। ਸਰਕਾਰ ਦੀ ਧੌਂਸ ਵਿਚ ਪੁਲਿਸ ਨੇ ਮਰਨ ਵਾਲਿਆਂ ਦੇ ਵਾਰਸਾਂ ਤੇ ਦਬਾਓ ਪਾ ਕੇ ਵੱਡੀਆਂ ਰਕਮਾ ਸਰਕਾਰੀ ਖ਼ਜਾਨੇ ਵਿਚੋਂ ਦੇ ਕੇ ਸਮਝੌਤੇ ਕਰਵਾ ਦਿੱਤੇ ਗਏ। ਫ਼ਾਜਿਲਕਾ ਵਿਖੇ ਇੱਕ ਅਕਾਲੀ ਨੇਤਾ ਨੇ ਇੱਕ ਅਨੁਸੂਚਿਤ ਜਾਤੀ ਦੇ ਵਿਅਕਤੀ ਦੀਆਂ ਲੱਤਾਂ ਬਾਹਾਂ ਵੱਡ ਕੇ ਕਤਲ ਕਰ ਦਿੱਤਾ। ਪੁਲਿਸ ਨੇ ਜਦੋਂ ਦੋਸ਼ੀਆਂ ਦੇ ਵਿਰੁਧ ਕੋਈ ਕਾਰਵਾਈ ਨਾ ਕੀਤੀ ਤਾਂ ਸਥਾਨਕ ਲੋਕਾਂ ਨੂੰ ਧਰਨੇ ਤੇ ਮੁਜ਼ਾਹਰੇ ਕਰਕੇ ਕੇਸ ਦਰਜ ਕਰਵਾਉਣਾ ਪਿਆ। ਸਰਕਾਰ ਦੀ ਪ੍ਰਬੰਧ ਉਪਰ ਪਕੜ ਢਿੱਲੀ ਪੈਂਦੀ ਰਹੀ ਪ੍ਰੰਤੂ ਅਖ਼ਬਾਰਾਂ ਵਿਚ ਖ਼ਬਰਾਂ ਅਤੇ ਇਸ਼ਤਿਹਾਰਾਂ ਰਾਹੀਂ ਵਿਕਾਸ ਦਾ ਬੋਲਬਾਲਾ ਰਿਹਾ। ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਸਾਂਝੀ ਵਰਤਮਾਨ ਪੰਜਾਬ ਸਰਕਾਰ ਨੇ ਸਾਲ 2016 ਵਿਚ ਆਪਣੀ ਕਾਰਗੁਜ਼ਾਰੀ ਦੇ ਜਿਹੜੇ ਤੀਰ ਚਲਾਏ ਹਨ, ਉਸ ਨਾਲ ਪੰਜਾਬ ਦੇ ਲੋਕਾਂ ਨੂੰ ਨਿਰਾਸਤਾ ਹੀ ਪੱਲੇ ਪਈ ਹੈ। ਪੰਥਕ ਸਰਕਾਰ ਅਖਵਾਉਣ ਵਾਲੀ ਸਰਕਾਰ ਨੇ ਪੰਜਾਬ ਦੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਵਰਗਲਾ ਕੇ ਵੋਟਾਂ ਵਟੋਰਨ ਲਈ ਆਪਣੇ ਅਖ਼ੀਰੀ ਸਾਲ ਵਿਚ ਧਾਰਮਿਕ ਸਥਾਨਾ ਦੀ ਸਰਕਾਰੀ ਖ਼ਰਚੇ ਉਪਰ ਯਾਤਰਾ ਕਰਵਾਕੇ ਲੋਕਾਂ ਨੂੰ ਪੰਥਕ ਏਜੰਡਾ ਦੇਣ ਦੀ ਚਾਲ ਚਲੀ।

ਪੰਜਾਬ ਦੇ ਵਿਕਾਸ ਲਈ ਆਰਥਿਕ ਮੰਦਹਾਲੀ ਹੋਣ ਦੇ ਬਾਵਜੂਦ ਰੇਲ ਗੱਡੀਆਂ ਰਾਹੀਂ ਪੰਜਾਬੀਆਂ ਨੂੰ ਧਾਰਮਿਕ ਸਥਾਨਾ ਦੇ ਦਰਸ਼ਨ ਕਰਵਾਏ ਗਏ। ਸਰਕਾਰ ਇਨਾਂ ਯਾਤਰਾਵਾਂ ਨੂੰ ਆਪਣਾ ਸਭ ਤੋਂ ਵੱਡਾ ਸਿਆਸੀ ਤੀਰ ਸਮਝਦੀ ਹੈ ਕਿਉਂਕਿ ਪੰਜਾਬ ਦੇ ਲੋਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਤੋਂ ਬੜੇ ਦੁੱਖੀ ਸਨ। ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਦੇ ਲਗਪਗ ਸਾਰੇ ਪਿੰਡਾਂ ਅਤੇ ਸ਼ਹਿਰਾਂ ਵਿਚੋਂ ਸਰਕਾਰ ਪੱਖੀ ਚੋਣਵੇਂ ਲੋਕਾਂ ਨੂੰ ਲਿਜਾਕੇ ਧਾਰਮਿਕ ਸਥਾਨਾ ਦੇ ਦਰਸ਼ਨ ਕਰਵਾਏ ਗਏ। ਸ੍ਰ.ਪਰਕਾਸ਼ ਸਿੰਘ ਬਾਦਲ ਹਮੇਸ਼ਾ ਆਪਣੀ ਸਰਕਾਰ ਦੇ ਅਖ਼ੀਰੀ ਸਾਲ ਵਿਚ ਪੰਥ ਨੂੰ ਖ਼ਤਰਾ ਜਾਂ ਹੋਰ ਕੋਈ ਧਾਰਮਿਕ ਏਜੰਡਾ ਵਰਤਕੇ ਵੋਟਰਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਖਿਲਵਾੜ ਕਰਦੇ ਹਨ। ਪਿਛਲੇ ਸਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ ਦੀਆਂ ਘਟਨਾਵਾਂ ਦੇ ਵਿਰੋਧ ਵਿਚ ਹੋਏ ਅੰਦੋਲਨ ਵਿਚ ਆਮ ਲੋਕਾਂ ਨਾਲ ਰਾਗੀਆਂ, ਢਾਡੀਆਂ, ਗ੍ਰੰਥੀਆਂ ਅਤੇ ਕਥਾਕਾਰਾਂ ਨੇ ਵੀ ਧਰਨੇ ਵਿਚ ਵੱਡੇ ਪੱਧਰ ਤੇ ਸ਼ਮੂਲੀਅਤ ਕੀਤੀ ਸੀ, ਜਿਸ ਨਾਲ ਸਰਕਾਰ ਦੀ ਨੀਂਦ ਉਡ ਗਈ ਸੀ। ਸਰਕਾਰ ਗ੍ਰੰਥੀਆਂ ਅਤੇ ਕਥਾਕਾਰਾਂ ਤੋਂ ਬੜੀ ਦੁੱਖੀ ਸੀ, ਇਨਾਂ ਘਟਨਾਵਾਂ ਤੋਂ ਬਾਅਦ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਾ ਦੇ ਕਾਫ਼ਲੇ ਤੇ ਯੋਜਨਬੱਧ ਢੰਗ ਨਾਲ ਲੁਧਿਆਣਾ ਨੇੜੇ 17 ਮਈ 2016 ਨੂੰ ਬੁੜੇਵਾਲ ਸੜਕ ਤੇ ਛਬੀਲ ਲਗਾਕੇ ਹਥਿਆਰਬੰਦ ਵਿਅਕਤੀਆਂ ਵੱਲੋਂ ਕਾਤਲਾਨਾ ਹਮਲਾ ਕੀਤਾ ਗਿਆ, ਜਦੋਂ ਉਹ ਈਸੇਵਾਲ ਪਿੰਡ ਨੂੰ ਆਪਣੇ ਧਾਰਮਿਕ ਸਮਾਗਮ ਵਿਚ ਸ਼ਾਮਲ ਹੋਣ ਲਈ ਆਪਣੇ ਜੱਥੇ ਨਾਲ ਜਾ ਰਹੇ ਸਨ। ਇਸ ਗੋਲੀਬਾਰੀ ਵਿਚ ਉਨਾਂ ਦਾ ਸਹਿਯੋਗੀ ਬਾਬਾ ਭੁਪਿੰਦਰ ਸਿੰਘ ਢੱਕੀ ਵਾਲੇ ਸ਼ਹੀਦ ਹੋ ਗਏ। ਬਾਬਾ ਰਣਜੀਤ ਸਿੰਘ ਢੱਡਰੀਆਂਵਾਲੇ ਨੇ ਖੇਤਾਂ ਵਿਚ ਲੁਕ ਕੇ ਆਪਣੀ ਜਾਨ ਬਚਾਈ। ਇਸ ਘਟਨਾ ਦਾ ਦੋਸ਼ ਸਰਕਾਰ ਦੀ ਸ਼ਹਿ ਉਪਰ ਦਮਦਮੀ ਟਕਸਾਲ ਦੇ ਵਿਅਕਤੀਆਂ ਉਤੇ ਲੱਗਿਆ। ਦਮਦਮੀ ਟਕਸਾਲ ਦੇ ਮੁੱਖੀ ਬਾਬਾ ਹਰਨਾਮ ਸਿੰਘ ਧੁੰਮਾ ਨੇ ਸ਼ਰੇਆਮ ਲੁਧਿਆਣਾ ਵਿਖੇ ਪ੍ਰੈਸ ਕਾਨਫ਼ਰੰਸ ਵਿਚ ਬਿਆਨ ਦਿੱਤਾ ਕਿ ਜੇਕਰ ਉਨਾਂ ਦੇ ਬੰਦੇ ਨਾ ਛੱਡੇ ਗਏ ਤਾਂ ਇਸ ਦਾ ਇਵਜਾਨਾ ਭੁਗਤਣਾ ਪਵੇਗਾ। ਅਸਿੱਧੇ ਤੌਰ ਤੇ ਉਨਾਂ ਇਸ ਹਮਲੇ ਦੀ ਜ਼ਿੰਮੇਵਾਰੀ ਲੈ ਲਈ।

ਪੰਜਾਬ ਦੀ ਸਭ ਤੋਂ ਸੁਰੱਖਿਅਤ ਨਾਭਾ ਜੇਲ ਵਿਚੋਂ ਹਮਲਾ ਕਰਕੇ ਪੰਜ ਕੈਦੀ ਛੁਡਵਾਉਣ ਵੀ ਵੱਡੀ ਘਟਨਾ ਨੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਸਰਕਾਰ ਉਪਰ ਵਿਰੋਧੀਆਂ ਨੇ ਇਲਜ਼ਾਮ ਲਾਇਆ ਕਿ ਇਹ ਹਮਲਾ ਵੀ ਸਰਕਾਰੀ ਤੰਤਰ ਦੀ ਸ਼ਹਿ ਉਪਰ ਹੋਇਆ ਹੈ ਕਿਉਂਕਿ ਇਸ ਜੇਲ ਵਿਚ ਜਾਣ ਅਤੇ ਬਾਹਰ ਆਉਣ ਲਈ ਤਿੰਨ ਸੁਰੱਖਿਆ ਦਰਵਾਜਿਆਂ ਰਾਹੀਂ ਲੰਘਣਾ ਪੈਂਦਾ ਹੈ। ਮਿਲੀ ਭੁਗਤ ਤੋਂ ਬਿਨਾ ਅਜਿਹੀ ਘਟਨਾ ਸੰਭਵ ਹੀ ਨਹੀਂ ਸੀ। ਧਾਰਮਿਕ ਸਥਾਨਾ ਅਤੇ ਪਵਿਤਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀਆਂ ਘਟਨਾਵਾਂ ਬੇਰੋਕ ਟੋਕ ਜ਼ਾਰੀ ਰਹੀਆਂ ਜਿਨਾਂ ਦੇ ਦੋਸ਼ੀਆਂ ਨੂੰ ਅਜੇ ਤੱਕ ਪਕੜਿਆ ਨਹੀਂ ਗਿਆ। ਮਾਨਸਾ ਨੇੜੇ ਇੱਕ ਅਕਾਲੀ ਪੱਖੀ ਸਰਪੰਚ ਦੇ ਸਹਿਯੋਗੀ ਨੇ ਰੋਜੀ ਰੋਟੀ ਲਈ ਵਿਆਹ ਸਮਾਗਮ ਵਿਚ ਗੀਤ ਗਾ ਕੇ ਆਪਣਾ ਪਰਿਵਾਰ ਪਾਲਣ ਵਾਲੀ ਕੁਲਵਿੰਦਰ ਕੌਰ ਗਾਇਕਾ ਦਾ ਗੋਲੀ ਮਾਰ ਕੇ ਕਤਲ ਕੀਤਾ ਹੀ ਨਹੀਂ ਗਿਆ ਸਗੋਂ ਉਸਦੀ ਲਾਸ਼ ਨੂੰ ਬੇਰਹਿਮੀ ਨਾਲ ਘੜੀਸਆ ਗਿਆ। ਇੱਕ ਹੋਰ ਘਟਨਾ ਵਿਚ ਇੱਕ ਗਾਇਕਾ ਪੁਲਿਸ ਦੀ ਗੋਲੀ ਨਾਲ ਮਾਰੀ ਗਈ। ਅਕਾਲੀ ਦਲ ਦੇ ਗ਼ੈਰ ਸੰਵਿਧਾਨਕ ਹਲਕਾ ਇਨਚਾਰਜਾਂ ਵੱਲੋਂ ਆਪੋ ਆਪਣੇ ਇਲਾਕਿਆਂ ਵਿਚ ਆਮ ਲੋਕਾਂ ਨਾਲ ਕੀਤੀ ਜਾਂਦੀ ਬੇਇਨਸਾਫ਼ੀ ਦੀਆਂ ਘਟਨਾਵਾਂ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੀਆਂ ਹਨ। ਹਲਕਾ ਇਨਚਾਰਜ ਪ੍ਰਣਾਲੀ ਨੇ ਇਨਸਾਫ ਨੂੰ ਤਾਲੇ ਲਾ ਦਿੱਤੇ। ਕਿਸਾਨਾ ਦੀ ਹਮਾਇਤੀ ਕਹਾਉਣ ਵਾਲੀ ਸਰਕਾਰ ਦੇ ਮੌਕੇ ਕਰਜ਼ੇ ਹੇਠ ਦੱਬੇ ਕਿਸਾਨ ਖ਼ੁਦਕਸ਼ੀਆਂ ਦੇ ਰਾਹ ਪੈ ਗਏ। ਇਤਿਹਾਸ ਵਿਚ ਆਮ ਲੋਕਾਂ ਨੂੰ ਵਿਲਹੜ ਬਣਾਉਣ ਕਰਕੇ ਇਸ ਸਰਕਾਰ ਦਾ ਨਾਮ ਸੁਨਹਿਰੀ ਅੱਖ਼ਰਾਂ ਵਿਚ ਲਿਖਿਆ ਜਾਵੇਗਾ। ਨੀਲੇ ਕਾਰਡ ਦੇ ਕੇ ਲੋਕਾਂ ਨੂੰ ਵੋਟਾਂ ਵਟੋਰਨ ਲਈ ਮੁਫ਼ਤਖ਼ੋਰ ਬਣਾ ਦਿੱਤਾ। ਜਦੋਂ ਲੋਕਾਂ ਨੂੰ ਹਰ ਚੀਜ਼ ਮੁਫ਼ਤ ਮਿਲੇਗੀ ਫਿਰ ਉਹ ਕੰਮ ਕਿਉਂ ਕਰਨਗੇ? ਇਸ ਸਮੇਂ ਪੰਜਾਬ ਦੀ ਅੱਧੀ ਵਸੋਂ ਨੀਲੇ ਕਾਰਡਾਂ ਉਪਰ ਮੁੱਫ਼ਤ ਸਹੂਲਤਾਂ ਲੈ ਰਹੀ ਹੈ।

ਲੋਕਾਂ ਦੇ ਹੱਕਾਂ ਤੇ ਸਰਕਾਰ ਡਾਕਾ ਮਾਰ ਰਹੀ ਹੈ। ਆਟਾ ਦਾਲ ਸਕੀਮ 8 ਮਹੀਨੇ ਤੋਂ ਬੰਦ ਪਈ ਹੈ, ਜਦੋਂ ਵੋਟਾਂ ਨੇੜੇ ਆ ਗਈਆਂ ਤਾਂ ਦੁਬਾਰਾ ਸ਼ੁਰੂ ਕਰ ਦਿੱਤੀ ਤਾਂ ਜੋ ਵੋਟਾਂ ਮਿਲ ਸਕਣ। ਸਰਕਾਰ ਨੇ ਕੁਝ ਚੰਗੇ ਕੰਮ ਵੀ ਕੀਤੇ ਹਨ। ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਵਿਧਾਨਕਾਰਾਂ ਦੇ ਹਲਕਿਆਂ ਵਿਚ ਸੰਗਤ ਦਰਸ਼ਨ ਰਾਹੀਂ ਗ੍ਰਾਂਟਾਂ ਦਿੱਤੀਆਂ ਗਈਆਂ ਹਨ। ਇਨਾਂ ਗ੍ਰਾਂਟਾਂ ਨਾਲ ਸਰਪੰਚ ਖ਼ੁਸ਼ਹਾਲ ਕਰ ਦਿੱਤੇ ਹਨ। ਇਸ ਤੋਂ ਇਲਾਵਾ ਸਵੈ ਸੇਵੀ ਸੰਸਥਾਵਾਂ ਨੂੰ ਗ੍ਰਾਂਟਾਂ ਦੇ ਗੱਫ਼ੇ ਦੇ ਕੇ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਿਫ਼ਾਰਸ਼ ਨਾਲ ਐਡਹਾਕ ਤੇ ਅਤੇ ਕੰਟਰੈਕਟ ਤੇ ਭਰਤੀ ਕੀਤੇ ਪਿਛਲੇ 9 ਸਾਲਾਂ ਵਿਚ ਭਰਤੀ ਕੀਤੇ 30 ਹਜ਼ਾਰ ਕਰਮਚਾਰੀਆਂ ਨੂੰ ਪੱਕਾ ਕਰ ਦਿੱਤਾ ਗਿਆ ਹੈ। ਧੜਾਧੜ ਨੀਂਹ ਪੱਥਰ ਰੱਖੇ ਜਾ ਰਹੇ ਹਨ। ਇਸ ਸਾਲ ਨੂੰ ਬਿਆਨਬਾਜ਼ੀ ਅਤੇ ਦੂਸ਼ਣਬਾਜ਼ੀ ਦਾ ਸਾਲ ਵੀ ਕਿਹਾ ਜਾ ਸਕਦਾ ਹੈ।

ਸਾਬਕਾ ਜਿਲਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072

29/12/2016

  ਪੰਜਾਬ ਸਰਕਾਰ ਦੀ ਆਰਥਿਕ ਅਤੇ ਅਮਨ ਕਾਨੂੰਨ ਦੀ ਮੰਦਹਾਲੀ ਦਾ ਇੱਕ ਸਾਲ
ਉਜਾਗਰ ਸਿੰਘ, ਪਟਿਆਲਾ
ਬਰਮਿੰਘਮ ਵਿਚ ਹਾਜ਼ਰੀਨੇ ਮੁਸ਼ਾਇਰਾ
ਸਾਥੀ ਲੁਧਿਆਣਵੀ, ਲੰਡਨ
ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀਆਂ ਅਸਲ ਤਾਰੀਖ਼ਾਂ
ਸਰਵਜੀਤ ਸਿੰਘ ਸੈਕਰਾਮੈਂਟੋ
ਨੋਟ ਬੰਦੀ ਦੇ ਰੋਲ ਘਚੋਲੇ ਨੇ ਆਮ ਲੋਕਾਂ ਦਾ ਕਚੂਮਰ ਕੱਢ ਦਿੱਤਾ
ਉਜਾਗਰ ਸਿੰਘ, ਪਟਿਆਲਾ
ਇੱਕ ਡਾਂਸਰ ਦੀ ਮੌਤ
ਡਾ. ਹਰਸ਼ਿੰਦਰ ਕੌਰ, ਪਟਿਆਲਾ
ਬ੍ਰਤਾਨੀਆ ਵਿੱਚ ਪੰਜਾਬੀ ਭਾਸ਼ਾ ਲਈ ਸੰਘਰਸ਼
ਸ਼ਿੰਦਰ ਮਾਹਲ, ਯੂ ਕੇ
ਕੌਮੀ ਤਰਾਨਾ ਬਨਾਮ ਦੇਹ ਸ਼ਿਵਾ ਵਰ ਮੋਹਿ ਇਹੈ
ਸਰਵਜੀਤ ਸਿੰਘ ਸੈਕਰਾਮੈਂਟੋ
ਸਾਲ 2016 ਦੌਰਾਨ ਮਹੱਤਵਪੂਰਨ ਰਹੀਆਂ ਸਿੱਖ ਸਰਗਰਮੀਆਂ
ਹਰਬੀਰ ਸਿੰਘ ਭੰਵਰ, ਲੁਧਿਆਣਾ
ਅਮਰੀਕਾ ਵਿਚ ਡੋਨਲਡ ਟਰੰਪ ਦੀ ਜਿੱਤ ਅਤੇ ਇਸ ਦੇ ਸਿੱਟੇ
ਡਾ. ਸਾਥੀ ਲੁਧਿਆਣਵੀ, ਲੰਡਨ
ਰਾਜ ਕਰੇਗਾ ਖਾਲਸਾ
ਸਰਵਜੀਤ ਸਿੰਘ ਸੈਕਰਾਮੈਂਟੋ
ਵੱਖ-ਵੱਖ ਕੈਲੰਡਰਾਂ ਦੀ ਸਮੱਸਿਆ
ਸਰਵਜੀਤ ਸਿੰਘ ਸੈਕਰਾਮੈਂਟੋ
'ਘੁੱਤੀ ਪਾ'
ਮਿੰਟੂ ਬਰਾੜ, ਆਸਟ੍ਰੇਲੀਆ
ਪੰਜਾਬ ਤੇ ਹਰਿਆਣਾ ਦੇ ਭਾਈਚਾਰਕ ਸੰਬੰਧਾਂ ਦੀ ਡੋਰ ਕੇਂਦਰ ਸਰਕਾਰ ਦੇ ਹੱਥ
ਉਜਾਗਰ ਸਿੰਘ, ਪਟਿਆਲਾ
ਨੇਤਾਵਾਂ ਵੱਲੋਂ ਇੱਕ ਦੂਜੇ ਨੂੰ ਜਨਤਕ ਬਹਿਸ ਦੀਆਂ ਵੰਗਾਰਾਂ ਬਨਾਮ ਕਹਿਣੀ-ਕਰਨੀ ਇੱਕ ਕਰਨ ਦੀ ਲੋੜ
ਮਨਦੀਪ ਖੁਰਮੀ ਹਿੰਮਤਪੁਰਾ, ਇੰਗਲੈਂਡ
ਜੰਗ ਤੇ ਭੁੱਖ ਮਰੀ
ਮੇਘ ਰਾਜ ਮਿੱਤਰ, ਬਰਨਾਲਾ
ਅਮਰੀਕਾ ਦੀਆਂ ਪ੍ਰਧਾਨਗੀ ਚੋਣਾਂ
ਸਾਰਾ ਦੇਸ ਬੁਰੀ ਤਰ੍ਹਾਂ ਦੋ ਹਿੱਸਿਆਂ ਵਿਚ ਵੰਡਿਆ ਗਿਆ

ਡਾ. ਸਾਥੀ ਲੁਧਿਆਣਵੀ-ਲੰਡਨ
ਹੁਣ ਤੱਕ ਦੇ ਆਰਬਿਟ ਬੱਸਾਂ ਦੇ ਕਾਰਿਆਂ ਤੋਂ ਕੀ ਸਬਕ ਸਿੱਖਿਆ ‘ਸਰਕਾਰ‘ ਨੇ?
ਮਨਦੀਪ ਖੁਰਮੀ ਹਿੰਮਤਪੁਰਾ
ਦੀਵਾਲੀ ਦੇ ਤਿਉਹਾਰ ਤੇ ਪਿਆਰ, ਮਿਲਾਪ, ਆਪਸੀ ਭਾਈਚਾਰਾ ਅਤੇ ਖੁਸ਼ੀਆਂ ਦੇ ਦੀਪ ਹਮੇਸ਼ਾ ਜਗਦੇ ਰਹਿਣ…
ਭਵਨਦੀਪ ਸਿੰਘ ਪੁਰਬਾ
ਮਸਲਾ ਪੰਜਾਬੀ ਯੂਨੀ ਕੋਡ ਵਿੱਚ ਲਿਖਣ ਦਾ
ਰਵੇਲ ਸਿੰਘ, ਇਟਲੀ
ਯਾਦਾਂ ਦੀ ਪਟਾਰੀ ਵਿੱਚੋਂ
ਨਲਕੇ ਵਾਲੀ ਦੁਕਾਨ
ਰਵੇਲ ਸਿੰਘ, ਇਟਲੀ
ਔਖੇ ਕਹੇ ਜਾਣ ਵਾਲੇ ਗਣਿਤ ਦਾ ਇੱਕ ਦਿਲਚਸਪ ਨੁਕਤਾ ਇਹ ਵੀ
ਸੰਜੀਵ ਝਾਂਜੀ, ਜਗਰਾਉਂ
ਸਾਡੀ ਬਾਲ ਲੋਕ–ਖੇਡ : ਕੋਟਲਾ–ਛਪਾਕੀ
ਸੰਜੀਵ ਝਾਂਜੀ, ਜਗਰਾਉਂ
ਬਚਪਨ ਦੀ ਇਕ ਖੇਡ: ਭੰਡਾ ਭੰਡਾਰੀਆ
ਸੰਜੀਵ ਝਾਂਜੀ, ਜਗਰਾਉਂ
ਮਿੰਟੂ ਦੀ ਬੱਲੇ ਬੱਲੇ!!
ਔਕਾਤੋਂ ਬਾਹਰ ਦੇ ਸੁਪਨੇ
ਮਿੰਟੂ ਬਰਾੜ, ਆਸਟ੍ਰੇਲੀਆ
ਪੰਜਾਬੀ ਸਾਹਿਤ ਕਲਾ ਕੇਂਦਰ ਯੂ ਕੇ ਵਲ੍ਹੋਂ ਨਾਵਲਿਸਟ ਗੁਰਦਿਆਲ ਸਿੰਘ ਅਤੇ ਸਤਵਿੰਦਰ ਕੌਰ ਉੱਪਲ ਨੂੰ ਭਾਵ ਭਿੰਨੀਆਂ ਸ਼ਰਧਾਂਜਲੀਆਂ
ਅਜ਼ੀਮ ਸ਼ੇਖ਼ਰ, ਲੰਡਨ
ਮੇਰੇ ਪਿੰਡ ਦਾ ਪਹਿਲਾ ਗੁਰਦੁਆਰਾ
ਰਵੇਲ ਸਿੰਘ, ਇਟਲੀ
ਕੀ ਅਸੀਂ ਬੇਮੁਖ ਹੋ ਚੁੱਕੇ ਹਾਂ ?
ਡਾ. ਹਰਸ਼ਿੰਦਰ ਕੌਰ, ਐਮ. ਡੀ, ਪਟਿਆਲਾ
ਮੇਰੀ ਐਮਸਟਰਡੈਮ ਯਾਤਰਾ - ਜੂਨ 2015
ਅਮਨਦੀਪ ਸਿੰਘ, ਅਮਰੀਕਾ
ਇੰਗਲੈਂਡ ਦੀ ਧਰਤੀ ‘ਤੇ ਵਸਦੇ ਸਰਵਣ ਪੁੱਤ ਪਲਵਿੰਦਰ ਸਿੰਘ ਭੰਮਰਾ ਦੀ ਗੱਲ ਕਰਦਿਆਂ
ਮਨਦੀਪ ਖੁਰਮੀ ਹਿੰਮਤਪੁਰਾ
ਟਕਸਾਲੀ ਅਕਾਲੀ ਪਰਿਵਾਰ ਅਕਾਲੀ ਦਲ ਤੋਂ ਦਰਕਿਨਾਰ
ਉਜਾਗਰ ਸਿੰਘ, ਪਟਿਆਲਾ
ਛੇ ਜੂਨ ਦੇ ਸਾਕੇ ਵਾਲੇ ਦਿਨਾਂ ਦੀਆਂ ਕੁੱਝ ਯਾਦਾਂ
ਰਵੇਲ ਸਿੰਘ, ਇਟਲੀ
ਸੰਘਰਸ਼ੀ ਬਾਪੂ
ਰਵੇਲ ਸਿੰਘ, ਇਟਲੀ
'ਕੁੱਤੀ ਭੇਡ'
ਮਿੰਟੂ ਬਰਾੜ, ਆਸਟ੍ਰੇਲੀਆ
ਸਿੱਖ ਧਰਮ ਦੇ ਵਾਰਸੋ ਅਤਿ ਨਾਜ਼ੁਕ ਮਸਲਿਆਂ ਵਿਚ ਸੰਜੀਦਗੀ ਤੋਂ ਕੰਮ ਲਓ
ਉਜਾਗਰ ਸਿੰਘ, ਪਟਿਆਲਾ
ਅੰਨਦਾਤਾ ਜਾਂ ਬਿਲਕਦਾ ਕਿਸਾਨ ਅਤੇ ਰੁਲਦੀ ਕਿਸਾਨੀ
ਗੋਬਿੰਦਰ ਸਿੰਘ ਢੀਂਡਸਾ, ਸੰਗਰੂਰ
ਕਲਮ ਤੋਂ ਕੰਪਿਊਟਰ ਤੀਕ
ਰਵੇਲ ਸਿੰਘ, ਇਟਲੀ
ਸਹਿਜਧਾਰੀ ਸਿੱਖਾਂ ਤੋਂ ਵੋਟ ਦਾ ਹੱਕ ਖੋਹਣਾ : ਅਕਾਲੀ ਦਲ ਲਈ ਦੋਧਾਰੀ ਤਲਵਾਰ
ਉਜਾਗਰ ਸਿੰਘ, ਪਟਿਆਲਾ
ਮੇਰਾ ਕਸਾਈ ਪਿਓ ਮੈਨੂੰ ਹਲਾਲ ਕਰਦਾ ਰਿਹਾ
ਡਾ. ਹਰਸ਼ਿੰਦਰ ਕੌਰ, ਐਮ. ਡੀ, ਪਟਿਆਲਾ
‘ਪਨਾਮਾ ਲੀਕਸ’ : ਜਿਨ੍ਹਾਂ ਸਾਰੀ ਦੁਨੀਆ ਹਿਲਾ ਕੇ ਰੱਖ ਦਿੱਤੀ
ਜਸਵੰਤ ਸਿੰਘ ਅਜੀਤ, ਦਿੱਲੀ
ਨੈਤਿਕ ਕਦਰਾਂ ਕੀਮਤਾਂ ਨੂੰ ਵੀ ਸਮਝਣਾਂ ਚਾਹੀਦਾ
ਚੰਦ ਸਿੰਘ, ਸ੍ਰੀ ਮੁਕਤਸਰ ਸਾਹਿਬ
ਜਦੋਂ ਔਖੇ ਵੇਲੇ ਮੇਰੀ ਪੱਗ ਅਤੇ ਦਾੜ੍ਹੀ ਦੀ ਪਛਾਣ ਮੇਰੇ ਕੰਮ ਆਈ
ਰਵੇਲ ਸਿੰਘ, ਇਟਲੀ
ਵੈਸਾਖੀ ਦੀ ਸਾਖੀ ਭਾਈ ਜੀਵਨ ਸਿੰਘ (ਭਾਈ ਜੈਤਾ) ਦੀ ਜ਼ਬਾਨੀ
ਗਿਆਨੀ ਸੰਤੋਖ ਸਿੰਘ, ਆਸਟ੍ਰੇਲੀਆ
ਸਫਰ ਜਾਰੀ ਹੈ
ਰਵੇਲ ਸਿੰਘ,  ਇਟਲੀ
ਕਿਸਾਨ ਵਿਚਾਰਾ ਕੀ ਕਰੇ? ਜ਼ਹਿਰੀਲੀ ਸਲਫਾਸ ਖਾ. .
ਜਸਪ੍ਰੀਤ ਸਿੰਘ, ਬਠਿੰਡਾ
ਜ਼ਬਾਨ ਦੀ ਮਹੱਤਾ ਤੇ ਪਸਾਰ
ਡਾ. ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ
ਅਕਾਲੀ ਦਲ ਨੇ ਆਪਣਾ ਸੰਕਟ ਮੋਚਨ ਨੇਤਾ ਵਿਸਾਰਿਆ
ਉਜਾਗਰ ਸਿੰਘ, ਪਟਿਆਲਾ
ਮੇਰਾ ਪੰਜਾਬੀ ਫੋਂਟਾਂ ਤੋਂ ਯੂਨੀ ਕੋਡ ਤੱਕ ਦਾ ਸਫਰ
ਰਵੇਲ ਸਿੰਘ,  ਇਟਲੀ
ਮੇਰਾ ਕਸੂਰ ਕੀ ਸੀ?
ਡਾ. ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ
ਸੰਸਦ, ਕਾਨੂੰਨ ਘਾੜਨੀ ਸੰਸਥਾ ਜਾਂ ਕੁਸ਼ਤੀਆਂ ਲੜਨ ਦਾ ਅਖਾੜਾ?
ਜਸਵੰਤ ਸਿੰਘ ‘ਅਜੀਤ’, ਦਿੱਲੀ
ਮਾਂ ਦੀ ਇੱਜ਼ਤ
ਡਾ. ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ
ਪੰਜਾਬ ਵਿਚ ਮਨੁੱਖੀ ਹੱਕਾਂ ਦਾ ਘਾਣ
ਡਾ. ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ
ਪੰਜਾਬ ਸਿਆਂ ਹੁਣ ਤੇਰਾ ਅੱਲਾ ਵੀ ਨੀ ਬੇਲੀ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”, ਇਟਲੀ
ਪੰਜਾਬ 'ਚ ਮਹਾਂਗਠਜੋੜ ਦੇ ਸਮੀਕਰਣ
ਜਸਵੀਰ ਸਿੰਘ ਗੜ੍ਹੀਕਾਨੂੰਗੋ, ਪੰਜਾਬ
ਵੇਖੀ ਸੁਣੀ
ਰਵੇਲ ਸਿੰਘ,  ਇਟਲੀ
ਬੰਦਾ ਸਿੰਘ ਬਹਾਦਰ-ਮਨੋਵਿਗਿਆਨਿਕ ਪੱਖ
ਡਾ. ਹਰਸ਼ਿੰਦਰ ਕੌਰ, ਐਮ. ਡੀ, ਪਟਿਆਲਾ
ਜੇਕਰ ਧੀਆਂ ਦੀ ਲੋਹੜੀ ਮਨਾਵਾਂਗੇ ਤਾਹੀਓਂ ਪੁੱਤਾਂ ਦੀ ਘੋੜੀ ਗਾਵਾਂਗੇ
ਸੰਜੀਵ ਝਾਂਜੀ, ਜਗਰਾਉਂ
ਭਾਪਾ ਜੀ ਤੇ ਮਿਸਤਰੀ
ਡਾ. ਹਰਸ਼ਿੰਦਰ ਕੌਰ, ਐਮ. ਡੀ, ਪਟਿਆਲਾ
ਮੋਹਿਣੀ ਮਾਲਣ
ਰਵੇਲ ਸਿੰਘ, ਇਟਲੀ
ਆਓ ਨਵੇਂ ਪੈਂਡੇ ਤਹਿ ਕਰੀਏ
ਐਸ ਸੁਰਿੰਦਰ, ਇਟਲੀ

hore-arrow1gif.gif (1195 bytes)


Terms and Conditions
Privacy Policy
© 1999-2016, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2016, 5abi.com