WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 
     
 
ਲੋਕ ਸਭਾ ਦੇ ਪਹਿਲੇ ਸੈਸ਼ਨ ਦੌਰਾਨ ਹੋਵੇਗਾ ਸੱਤਾਧਾਰੀ ਤੇ ਵਿਰੋਧੀ ਧਿਰ ਦੀ ਸਮਰੱਥਾ ਦਾ ਪ੍ਰਗਟਾਵਾ  
ਹਰਜਿੰਦਰ ਸਿੰਘ ਲਾਲ                         (15/06/2024)

lall

23ਸ਼ੋਹਰਤ ਕੀ ਬੁਲੰਦੀ ਭੀ ਪਲ ਭਰ ਕਾ ਤਮਾਸ਼ਾ ਹੈ,
ਜਿਸ ਡਾਲ ਪੇ ਬੈਠੇ ਹੋ ਵੋ ਟੂਟ ਭੀ ਸਕਤੀ ਹੈ।
    (ਬਸ਼ੀਰ ਬਦਰ)

ਕੇਂਦਰ ਵਿਚ ਐਨ.ਡੀ.ਏ. (ਕੌਮੀ ਜਮਹੂਰੀ ਗੱਠਜੋੜ) ਦੀ ਸਰਕਾਰ ਬਣ ਚੁੱਕੀ ਹੈ। ਇਸ 18ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ 24 ਜੂਨ ਤੋਂ 3 ਜੁਲਾਈ ਤੱਕ ਹੋ ਰਿਹਾ ਹੈ। ਇਸ ਅਜਲਾਸ ਵਿਚ ਨਵੇਂ ਚੁਣੇ ਲੋਕ ਸਭਾ ਮੈਂਬਰਾਂ ਨੂੰ ਸਹੁੰ ਚੁਕਾਈ ਜਾਵੇਗੀ। ਇਸ ਵਾਰ ਆਮ ਰਵਾਇਤ ਦੇ ਉਲਟ ਕਿਸੇ ਇਕ ਪਾਰਟੀ ਕੋਲ ਸਪੱਸ਼ਟ ਬਹੁਮਤ ਨਾ ਹੋਣ ਦੇ ਬਾਵਜੂਦ ਕੌਮੀ ਜਮਹੂਰੀ ਗੱਠਜੋੜ ਦੀ ਸਰਕਾਰ ਹੋਣ ਦੇ ਬਾਵਜੂਦ ਵੀ ਰਾਸ਼ਟਰਪਤੀ 'ਦਰੋਪਦੀ ਮੁਰਮੂ' ਵਲੋਂ ਵਿਸ਼ਵਾਸ ਮੱਤ ਲੈਣ ਦੀ ਕੋਈ ਹਦਾਇਤ ਨਹੀਂ ਦਿੱਤੀ ਗਈ। ਸ਼ਾਇਦ ਇਸ ਦਾ ਇਕ ਅਹਿਮ ਕਾਰਨ ਇਹ ਰਿਹਾ ਹੈ ਕਿ ਐਨ.ਡੀ.ਏ. ਗੱਠਜੋੜ ਚੋਣਾਂ ਤੋਂ ਪਹਿਲਾਂ ਬਣਿਆ ਹੋਇਆ ਸੀ ਤੇ ਉਸ ਦੀਆਂ ਭਾਈਵਾਲ ਪਾਰਟੀਆਂ ਵਲੋਂ ਮਿਲ ਕੇ ਚੋਣਾਂ ਲੜੀਆਂ ਗਈਆਂ ਸਨ ਤੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਦੇ ਹੱਕ ਵਿਚ ਬਾਕਾਇਦਾ ਰਾਸ਼ਟਰਪਤੀ ਨੂੰ ਸਮਰਥਨ ਦੇਣ ਦਾ ਪੱਤਰ ਵੀ ਦਿੱਤਾ ਸੀ। ਦੂਜੇ ਪਾਸੇ 'ਇੰਡੀਆ' ਗੱਠਜੋੜ ਵਲੋਂ ਬਹੁਮਤ ਹੋਣ ਜਾਂ ਸਰਕਾਰ ਬਣਾਉਣ ਦਾ ਦਾਅਵਾ ਵੀ ਪੇਸ਼ ਨਹੀਂ ਸੀ ਕੀਤਾ ਗਿਆ।

ਹੁਣ 24 ਜੂਨ ਨੂੰ ਲੋਕ ਸਭਾ ਦਾ ਪਹਿਲਾ ਸੈਸ਼ਨ ਸ਼ੁਰੂ ਹੋਵੇਗਾ। ਪਹਿਲਾਂ ਨਵੇਂ ਮੈਂਬਰ ਸਹੁੰ ਚੁੱਕਣਗੇ, ਫਿਰ ਨਵੇਂ ਸਪੀਕਰ ਦੀ ਚੋਣ ਹੋਵੇਗੀ ਤੇ 27 ਜੂਨ ਨੂੰ ਲੋਕ ਸਭਾ ਤੇ ਰਾਜ ਸਭਾ ਦੇ ਦੋਵਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਰਾਸ਼ਟਰਪਤੀ ਸੰਬੋਧਨ ਕਰਨਗੇ ਅਤੇ ਨਵੀਂ ਸਰਕਾਰ ਦੇ ਅਗਲੇ 5 ਸਾਲਾਂ ਦੇ ਸੰਭਾਵਿਤ ਕੰਮਕਾਰ ਦੀ ਰੂਪ-ਰੇਖਾ ਪੇਸ਼ ਕਰਨਗੇ, ਜਿਸ 'ਤੇ ਪਾਰਲੀਮੈਂਟ ਮੈਂਬਰ ਬਹਿਸ ਕਰਨਗੇ। ਇਸ ਮੌਕੇ ਰਾਸ਼ਟਰਪਤੀ ਦੇ ਭਾਸ਼ਨ ਅਤੇ ਧੰਨਵਾਦ ਪ੍ਰਸਤਾਵ 'ਤੇ ਹੋਣ ਵਾਲੀ ਬਹਿਸ ਤੋਂ ਸੱਤਾ ਪੱਖ ਅਤੇ ਵਿਰੋਧੀ ਧਿਰ ਦੇ ਤੇਵਰਾਂ ਅਤੇ ਸਮਰੱਥਾ ਦਾ ਵੀ ਪਤਾ ਲੱਗੇਗਾ ਅਤੇ ਇਸ ਦਰਮਿਆਨ 'ਇੰਡੀਆ' ਗੱਠਜੋੜ ਸਰਕਾਰ ਨੂੰ ਵੱਖ ਮੁੱਦਿਆਂ 'ਤੇ ਸਵਾਲਾਂ ਦੇ ਕਟਹਿਰੇ ਵਿਚ ਖੜ੍ਹਾ ਕਰਨ ਦੇ ਯਤਨ ਵੀ ਕਰੇਗਾ, ਕਿਉਂਕਿ ਇਸ ਵਾਰ ਗਿਣਤੀ ਦੇ ਹਿਸਾਬ ਨਾਲ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਬੋਲਣ ਲਈ ਸਮਾਂ ਵੀ ਪਹਿਲਾਂ ਨਾਲੋਂ ਜ਼ਿਆਦਾ ਮਿਲੇਗਾ। ਬੇਸ਼ੱਕ ਅਜੇ ਅਜਿਹੀ ਕੋਈ ਆਸ ਨਹੀਂ ਜਾਪਦੀ ਕਿ ਰਾਸ਼ਟਰਪਤੀ ਦੇ ਧੰਨਵਾਦ ਦੇ ਪ੍ਰਸਤਾਵ 'ਤੇ ਜੇਕਰ ਵੋਟ-ਵੰਡ ਹੋਈ ਤਾਂ ਸੱਤਾ ਧਿਰ ਹਾਰ ਜਾਵੇਗੀ ਪਰ ਇਸ ਵਿਚ 3 ਗੱਲਾਂ ਜ਼ਰੂਰ ਸਪੱਸ਼ਟ ਹੋ ਜਾਣਗੀਆਂ।

ਪਹਿਲੀ ਤਾਂ ਇਹ ਕਿ ਸੱਤਾ ਪੱਖ ਵਿਚ ਭਾਜਪਾ ਦਾ ਸਾਥ ਦੇ ਰਹੀਆਂ ਪਾਰਟੀਆਂ ਕਿਸ ਤੇਵਰ ਨਾਲ ਭਾਜਪਾ ਦਾ ਬਚਾਅ ਕਰਦੀਆਂ ਹਨ, ਦੂਸਰੀ ਗੱਲ ਕਿ 'ਇੰਡੀਆ' ਗੱਠਜੋੜ ਵਿਚ ਸ਼ਾਮਿਲ ਪਾਰਟੀਆਂ ਦੇ ਆਪਸੀ ਤਾਲਮੇਲ ਤੇ ਏਕਤਾ ਦੀ ਵੀ ਪਰਖ ਹੋ ਜਾਵੇਗੀ ਜਦੋਂ ਕਿ ਇਸ ਬਹਿਸ ਵਿਚ ਇਹ ਵੀ ਸਾਫ਼ ਹੋ ਜਾਵੇਗਾ ਕਿ ਗ਼ੈਰ-ਐਨ.ਡੀ.ਏ. ਅਤੇ ਗ਼ੈਰ-'ਇੰਡੀਆ' ਗੱਠਜੋੜ ਦੀਆਂ ਪਾਰਟੀਆਂ ਦਾ ਰਵੱਈਆ ਕੀ ਹੈ, ਕਿਹੜੀ ਪਾਰਟੀ ਜਾਂ ਕਿਹੜਾ ਆਜ਼ਾਦ ਉਮੀਦਵਾਰ ਕਿਸ ਪੱਖ ਵੱਲ ਉਲਾਰ ਹੁੰਦਾ ਹੈ ਜਾਂ ਪੂਰਨ ਤੌਰ 'ਤੇ ਨਿਰਪੱਖ ਰੋਲ ਅਦਾ ਕਰਦਾ ਹੈ। ਉਂਜ ਇਥੇ ਅਕਾਲੀ ਦਲ ਦੇ ਇਕੋ ਇਕ ਲੋਕ ਸਭਾ ਮੈਂਬਰ ਬੀਬਾ ਹਰਸਿਮਰਤ ਕੌਰ ਦੇ ਝੁਕਾਅ ਵੱਲ ਵੀ ਪੰਜਾਬੀਆਂ ਤੇ ਸਿੱਖਾਂ ਦੀ ਤਿੱਖੀ ਨਜ਼ਰ ਰਹੇਗੀ।

ਇਹ ਸੈਸ਼ਨ ਇਸ ਗੱਲ ਦਾ ਅੰਦਾਜ਼ਾ ਦੇਣ ਵਿਚ ਸਹਾਈ ਹੋਵੇਗਾ ਕਿ ਮਜ਼ਬੂਤ ਵਿਰੋਧੀ ਧਿਰ ਸੱਤਾ ਪੱਖ ਨੂੰ ਆਪਣੀ ਮਨਮਰਜ਼ੀ ਕਰਨ ਤੋਂ ਰੋਕਣ ਦੇ ਸਮਰੱਥ ਰਹੇਗੀ ਜਾਂ ਨਹੀਂ? ਇਹ ਵੀ ਇਕ ਅਹਿਮ ਮੁੱਦਾ ਹੈ ਕਿ ਸਪੀਕਰ ਭਾਜਪਾ ਦਾ ਆਪਣਾ ਬਣਦਾ ਹੈ ਜਾਂ ਐਨ.ਡੀ.ਏ. ਦੀ ਕਿਸੇ ਹੋਰ ਪਾਰਟੀ ਦਾ? ਗੌਰਤਲਬ ਹੈ ਕਿ 'ਇੰਡੀਆ' ਗੱਠਜੋੜ ਭਾਜਪਾ ਤੋਂ ਬਿਨਾਂ ਕਿਸੇ ਵੀ ਹੋਰ ਪਾਰਟੀ ਦੇ ਸਪੀਕਰ ਲਈ ਸਰਬਸੰਮਤੀ ਕਰਨ 'ਤੇ ਸਹਿਮਤ ਹੋ ਸਕਦਾ ਹੈ। ਇਥੇ ਇਹ ਵੀ ਦੇਖਣਯੋਗ ਹੋਵੇਗਾ ਕਿ ਭਾਜਪਾ ਵਲੋਂ ਜਿੱਤਣ ਦੇ ਬਾਵਜੂਦ ਜਿਹੜੇ ਪਹਿਲਾਂ ਰਹੇ ਮੰਤਰੀ ਇਸ ਵਾਰ ਮੰਤਰੀ ਨਹੀਂ ਬਣਾਏ ਗਏ, ਉਨ੍ਹਾਂ ਦਾ ਕੀ ਰਵੱਈਆ ਹੈ? ਅਸੀਂ ਸਮਝਦੇ ਹਾਂ ਕਿ ਲੋਕ ਸਭਾ ਦਾ ਪਹਿਲਾ ਸੈਸ਼ਨ ਰਿਆਜ਼ ਖ਼ੈਰਾਬਾਦੀ ਦੇ ਇਸ ਸ਼ਿਅਰ ਦੀ ਤਰਜਮਾਨੀ ਕਰਦਾ ਦਿਖਾਈ ਦੇਵੇਗਾ:

ਐਸੀ ਲੇ ਦੇ ਹੁਈ ਆ ਕਰ ਕਿ ਇਲਾਹੀ ਤੌਬਾ,
ਹਮ ਸਮਝਤੇ ਥੇ ਕਿ ਮਹਸ਼ਰ ਮੇਂ ਤਮਾਸ਼ਾ ਹੋਗਾ।


ਬਹੁਮਤ ਪੂਰਾ ਕਰਨ ਦੀ ਤਿਆਰੀ?

ਇਸ ਕਦਰ ਹਮ ਸੇ ਝਿਝਕਨੇ ਕੀ ਜ਼ਰੂਰਤ ਕਯਾ ਹੈ,
ਜ਼ਿੰਦਗੀ ਭਰ ਕਾ ਹੈ ਅਬ ਸਾਥ ਕਰੀਬ ਆ ਜਾਓ।
ਪਤਝੜ ਔਰ ਬਹਾਰੋਂ ਮੇਂ ਜਬ ਸੀਧੀ ਸੀਧੀ ਟੱਕਰ ਹੋ,
ਫਿਰ ਬੇਚਾਰੇ ਤੀਸਰੇ ਮੌਸਮ ਕੀ ਹੈ ਕੁਛ ਔਕਾਤ ਕਹਾਂ।
   (ਸਾਹਿਰ ਲੁਧਿਆਣਵੀ)

ਹਵਾ ਵਿਚ ਸਰਗੋਸ਼ੀਆਂ ਹਨ ਕਿ ਭਾਜਪਾ 6 ਮਹੀਨੇ ਦੇ ਵਿਚ-ਵਿਚ ਸਪੱਸ਼ਟ ਬਹੁਮਤ ਪ੍ਰਾਪਤ ਕਰਨ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹੈ। ਇਹ ਵੀ ਸਪੱਸ਼ਟ ਹੈ ਕਿ ਐਨ.ਡੀ.ਏ. ਦੀ ਸਰਕਾਰ ਦੇ ਬਾਵਜੂਦ ਭਾਜਪਾ ਆਪਣਾ ਏਜੰਡਾ ਹੀ ਚਲਾਏਗੀ। ਉਸ ਨੇ ਸਾਥੀਆਂ ਦੀ ਪ੍ਰਵਾਹ ਕੀਤੇ ਬਿਨਾਂ ਸਰਬਉੱਚ ਤਾਕਤ ਵਾਲੀ ਕੈਬਨਿਟ ਦੀ ਸੁਰੱਖਿਆ ਕਮੇਟੀ ਵਿਚ ਸ਼ਾਮਿਲ ਹੋਣ ਵਾਲੇ ਮੰਤਰੀਆਂ ਵਾਲੇ ਸਾਰੇ ਮੰਤਰਾਲੇ ਆਪਣੇ ਕੋਲ ਹੀ ਰੱਖੇ ਹਨ। ਇਸ ਵੇਲੇ ਦੋਵੇਂ ਧਿਰਾਂ ਆਪੋ-ਆਪਣੀ ਤਾਕਤ ਵਧਾਉਣ ਲਈ ਇਕ-ਦੂਜੇ ਦੇ ਸਾਂਸਦਾਂ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਵਿਚ ਵੀ ਲੱਗ ਗਈਆਂ ਹਨ। ਕਾਂਗਰਸ, ਦੋ ਆਜ਼ਾਦ ਲੋਕ ਸਭਾ ਮੈਂਬਰਾਂ ਨੂੰ ਕਿਸੇ ਵੇਲੇ ਵੀ ਕਾਂਗਰਸ ਵਿਚ ਸ਼ਾਮਿਲ ਕਰ ਸਕਦੀ ਹੈ ਪਰ ਇਸ ਮਾਮਲੇ 'ਤੇ ਪਹਿਲਾ ਬਿਆਨ ਤ੍ਰਿਣਮੂਲ ਕਾਂਗਰਸ ਦੇ ਨੇਤਾ 'ਸਾਕੇਤ ਗੋਖਲੇ' ਦਾ ਆਇਆ ਹੈ। ਉਹ ਇਹ ਦਾਅਵਾ ਕਰ ਰਹੇ ਹਨ ਕਿ ਭਾਜਪਾ ਦੇ 3 ਲੋਕ ਸਭਾ ਮੈਂਬਰ ਤ੍ਰਿਣਮੂਲ ਕਾਂਗਰਸ ਪਾਰਟੀ ਦੇ ਸੰਪਰਕ ਵਿਚ ਹਨ। ਪਰ ਨੋਟ ਕਰਨ ਵਾਲੀ ਗੱਲ ਇਹ ਹੈ ਕਿ ਦਲਬਦਲੀ ਕਾਨੂੰਨ ਅਧੀਨ ਜੇਕਰ ਕਿਸੇ ਪਾਰਟੀ ਦਾ 2 ਤਿਹਾਈ ਨਹੀਂ ਟੁੱਟਦਾ ਤਾਂ ਦਲਬਦਲੀ ਕਰਨ ਵਾਲੇ ਨੂੰ ਅਸਤੀਫ਼ਾ ਦੇ ਕੇ ਦੁਬਾਰਾ ਚੋਣ ਲੜਨੀ ਪੈਂਦੀ ਹੈ। ਇਸ ਲਈ ਇਸ ਦੀ ਸੰਭਾਵਨਾ ਬਹੁਤ ਘੱਟ ਹੈ ਕਿ ਕੋਈ ਨਵਾਂ-ਨਵਾਂ ਚੁਣਿਆ ਲੋਕ ਸਭਾ ਮੈਂਬਰ ਸੀਟ ਛੱਡ ਕੇ ਦੁਬਾਰਾ ਚੋਣ ਲੜਨ ਦੀ ਜੁਰਅਤ ਕਰੇ। ਇਸ ਲਈ ਚਰਚਾ ਹੈ ਕਿ ਭਾਜਪਾ ਆਪਣੇ 'ਆਪ੍ਰੇਸ਼ਨ ਬਹੁਮਤ' ਦੀ ਸ਼ੁਰੂਆਤ ਛੋਟੀਆਂ ਪਾਰਟੀਆਂ ਦੀ ਭੰਨ-ਤੋੜ ਜਾਂ ਆਜ਼ਾਦ ਉਮੀਦਵਾਰਾਂ ਨੂੰ ਆਪਣੇ ਵਿਚ ਰਲਾਉਣ ਤੋਂ ਕਰੇਗੀ।

ਇਸ ਦਰਮਿਆਨ ਪੰਜਾਬ ਸੰਬੰਧੀ ਇਕ ਨਵੀਂ ਚਰਚਾ ਸੁਣਾਈ ਦੇ ਰਹੀ ਹੈ ਕਿ ਨਵੇਂ ਬਣੇ ਕੇਂਦਰੀ ਰਾਜ ਮੰਤਰੀ 'ਰਵਨੀਤ ਸਿੰਘ ਬਿੱਟੂ' ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ ਕਿ ਉਹ ਪੰਜਾਬ ਤੋਂ ਜਿੱਤੇ 'ਆਮ ਆਦਮੀ ਪਾਰਟੀ' ਦੇ 3 ਲੋਕ ਸਭਾ ਮੈਂਬਰਾਂ ਵਿਚੋਂ 2 ਜਾਂ ਤਿੰਨਾਂ ਨੂੰ ਹੀ ਭਾਜਪਾ ਵਿਚ ਸ਼ਾਮਿਲ ਕਰਵਾਉਣ। ਪਰ ਗੌਰਤਲਬ ਹੈ ਕਿ ਬਿੱਟੂ ਜਿਥੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਜ਼ਦੀਕੀ ਹਨ, ਉਥੇ ਉਨ੍ਹਾਂ ਦੀ ਦੋਸਤੀ 'ਆਪ' ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਵੀ ਕਾਫ਼ੀ ਗੂੜ੍ਹੀ ਦੱਸੀ ਜਾਂਦੀ ਹੈ। ਚਰਚਾ ਤਾਂ ਇਹ ਵੀ ਰਹੀ ਹੈ ਕਿ ਭਾਵੇਂ ਮਾਨ ਲੋਕ ਸਭਾ ਮੈਂਬਰ ਰਹਿੰਦਿਆਂ ਨਿੱਜੀ ਤੌਰ 'ਤੇ ਵੀ ਅਮਿਤ ਸ਼ਾਹ ਨੂੰ ਜਾਣਦੇ ਸਨ, ਪਰ ਅਮਿਤ ਸ਼ਾਹ ਤੇ ਮਾਨ ਵਿਚਲਾ ਤਾਲਮੇਲ ਵੀ ਸ੍ਰੀ ਬਿੱਟੂ ਨੇ ਹੀ ਬਿਠਾਇਆ ਸੀ। ਖ਼ੈਰ ਰਾਜਨੀਤੀ ਵਿਚ ਦੋਸਤੀ ਤੇ ਦੁਸ਼ਮਣੀ ਕਦੇ ਪੱਕੀ ਨਹੀਂ ਹੁੰਦੀ। ਉਂਝ 'ਆਪ' ਦੇ 3 ਲੋਕ ਸਭਾ ਮੈਂਬਰਾਂ ਵਿਚੋਂ ਇਕ ਤਾਂ ਭਾਜਪਾ ਵਿਚੋਂ ਹੀ ਆਇਆ ਹੈ ਤੇ ਇਕ ਕਾਂਗਰਸ ਵਿਚੋਂ। ਇਹ ਤਾਂ ਹੁਣ ਵਕਤ ਹੀ ਦੱਸੇਗਾ ਕਿ ਇਹ ਚਰਚਾ ਸਿਰਫ਼ ਫੋਕੀ ਚਰਚਾ ਹੀ ਹੈ ਜਾਂ ਇਸ ਵਿਚ ਕੁਝ ਸਚਾਈ ਵੀ ਹੈ ਪਰ ਇਹ ਸਾਫ਼ ਹੈ ਕਿ ਟੀ.ਐਮ.ਸੀ. ਨੇਤਾ ਦੇ ਦਾਅਵੇ ਅਨੁਸਾਰ ਭਾਜਪਾ ਛੱਡਣ ਵਾਲੇ ਲੋਕ ਸਭਾ ਮੈਂਬਰਾਂ ਲਈ ਇਹ ਔਖਾ ਹੋਵੇਗਾ ਕਿ ਉਹ ਆਪਣੀ ਜਿੱਤੀ ਹੋਈ ਸੀਟ ਛੱਡਣ, ਜਦੋਂ ਕਿ ਜੇਕਰ 'ਆਪ' ਦੇ 2 ਜਾਂ ਤਿੰਨ ਲੋਕ ਸਭਾ ਮੈਂਬਰ ਪਾਰਟੀ ਛੱਡਦੇ ਹਨ ਤਾਂ ਉਨ੍ਹਾਂ ਦੀ ਲੋਕ ਸਭਾ ਮੈਂਬਰੀ ਲਈ ਕੋਈ ਖ਼ਤਰਾ ਦਿਖਾਈ ਨਹੀਂ ਦਿੰਦਾ।

ਅਕਾਲੀ ਦਲ ਦੀ ਹਾਰ-ਇਕ ਨਜ਼ਰੀਆ ਇਹ ਵੀ

ਪਤਝੜ ਔਰ ਬਹਾਰੋਂ ਮੇਂ ਜਬ ਸੀਧੀ ਸੀਧੀ ਟੱਕਰ ਹੋ,
ਫਿਰ ਬੇਚਾਰੇ ਤੀਸਰੇ ਮੌਸਮ ਕੀ ਹੈ ਕੁਛ ਔਕਾਤ ਕਹਾਂ।
      - ਲਾਲ ਫ਼ਿਰੋਜ਼ਪੁਰੀ

ਬੇਸ਼ੱਕ ਅਕਾਲੀ ਦਲ ਲੋਕ ਸਭਾ ਚੋਣਾਂ ਵਿਚ ਪਿਛਲੀ ਵਾਰ ਜਿੱਤੀਆਂ 2 ਸੀਟਾਂ ਵਿਚੋਂ ਇਕ ਬਚਾਉਣ ਵਿਚ ਸਫਲ ਰਿਹਾ ਹੈ, ਪਰ ਉਸ ਦੀ ਵੋਟ ਫ਼ੀਸਦੀ ਵਿਚ ਵੱਡਾ ਘਾਟਾ ਹੋਇਆ ਹੈ। ਇਸ ਪਿਛੇ ਜਿਥੇ 2 'ਪੰਥਕ' ਉਮੀਦਵਾਰਾਂ ਦਾ ਉਭਾਰ ਅਤੇ ਹੋਰ ਦਰਜਨਾਂ ਕਾਰਨ ਹਨ, ਉਥੇ ਇਕ ਪ੍ਰਮੁੱਖ ਤੇ ਸਪੱਸ਼ਟ ਕਾਰਨ ਦੇਸ਼ ਭਰ ਵਿਚ ਇਸ ਵਾਰ ਨਵਾਂ ਬਣਿਆ ਵੋਟ ਪੈਟਰਨ ਵੀ ਜਾਪਦਾ ਹੈ। ਅਸਲ ਵਿਚ ਭਾਵੇਂ ਚੋਣ ਮੁਹਿੰਮ ਸ਼ੁਰੂ ਹੋਣ ਵੇਲੇ 'ਇੰਡੀਆ' ਗੱਠਜੋੜ ਦਾ ਕੋਈ ਮੂੰਹ-ਮੱਥਾ ਦਿਖਾਈ ਨਹੀਂ ਦੇ ਰਿਹਾ ਸੀ ਪਰ ਜਿਵੇਂ ਹੀ 400 ਪਾਰ ਦੇ ਨਾਅਰੇ ਨੂੰ 'ਇੰਡੀਆ' ਗੱਠਜੋੜ ਨੇ ਭਾਜਪਾ ਦੇ ਕੁਝ ਨੇਤਾਵਾਂ ਦੇ ਬਿਆਨਾਂ ਦੇ ਆਧਾਰ 'ਤੇ ਇਸ ਬਿਰਤਾਂਤ ਵਿਚ ਬਣਾਇਆ ਕਿ ਭਾਜਪਾ ਦੇਸ਼ ਦਾ ਸੰਵਿਧਾਨ ਬਦਲ ਦੇਵੇਗੀ ਅਤੇ ਚੋਣਾਂ ਦੇ ਪਹਿਲੇ ਪੜਾਅ ਵਿਚ ਵੋਟਾਂ ਦੀ ਕਾਫੀ ਘੱਟ ਫ਼ੀਸਦੀ ਭੁਗਤਣ ਨਾਲ ਵੀ ਇਹ ਪ੍ਰਭਾਵ ਬਣਨ ਲੱਗਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹਰਾਇਆ ਵੀ ਜਾ ਸਕਦਾ ਹੈ। ਇਸ 'ਤੇ ਦੇਸ਼ ਦਾ ਵੋਟਰ ਸਪੱਸ਼ਟ ਰੂਪ ਵਿਚ 2 ਹਿੱਸਿਆਂ ਵਿਚ ਵੰਡਿਆ ਗਿਆ, ਮੋਦੀ ਪੱਖੀ ਜਾਂ ਮੋਦੀ ਵਿਰੋਧੀ। ਫਿਰ ਇਹ ਕਿ ਇਹ ਆਖਰੀ ਚੋਣਾਂ ਹੋਣਗੀਆਂ ਨੇ ਭਾਜਪਾ ਦਾ ਨੁਕਸਾਨ ਤਾਂ ਕੀਤਾ ਹੀ ਪਰ ਇਸ ਕਾਰਨ ਗ਼ੈਰ-ਐਨ.ਡੀ.ਏ. ਜਾਂ ਗ਼ੈਰ-'ਇੰਡੀਆ' ਗੱਠਜੋੜ ਦੀਆਂ ਪਾਰਟੀਆਂ ਵੀ ਇਕ ਤਰ੍ਹਾਂ ਨਾਲ ਗ਼ੈਰ-ਪ੍ਰਸੰਗਿਕ ਜਿਹੀਆਂ ਹੋ ਗਈਆਂ। ਇਥੋਂ ਤੱਕ ਕਿ ਇਨ੍ਹਾਂ ਪਾਰਟੀਆਂ ਦਾ ਕੁਝ ਕਾਡਰ ਵੀ ਮੋਦੀ ਦੇ ਹੱਕ ਜਾਂ ਵਿਰੋਧ ਦੀ ਲੜਾਈ ਵਿਚ ਸ਼ਾਮਿਲ ਹੋ ਗਿਆ। ਸਬੂਤ ਸਾਡੇ ਸਾਹਮਣੇ ਹਨ।

'ਬਸਪਾ' ਦੋਵਾਂ ਗੱਠਜੋੜਾਂ ਤੋਂ ਬਾਹਰ ਰਹਿਣ ਵਾਲੀ ਸਭ ਤੋਂ ਵੱਡੀ ਪਾਰਟੀ ਸੀ, ਜਿਸ ਨੇ 2019 ਵਿਚ ਸਿਰਫ਼ 38 ਸੀਟਾਂ 'ਤੇ ਚੋਣ ਲੜ ਕੇ, 10 ਸੀਟਾਂ ਜਿੱਤੀਆਂ ਤੇ 19.4 ਫ਼ੀਸਦੀ ਵੋਟ ਲਏ, ਪਰ ਹੁਣ 2024 ਵਿਚ ਉਹ ਕੋਈ ਸੀਟ ਨਹੀਂ ਜਿੱਤ ਸਕੀ ਅਤੇ ਵੋਟ ਫ਼ੀਸਦੀ 9.39 ਫ਼ੀਸਦੀ ਰਹਿ ਗਈ। ਹਾਲਾਂਕਿ ਉਸ ਨੇ 2024 ਵਿਚ 80 ਸੀਟਾਂ 'ਤੇ ਚੋਣ ਲੜੀ ਹੈ। ਆਂਧਰਾ ਦੀ ਵਾਈ.ਐਸ.ਆਰ. ਕਾਂਗਰਸ ਨੇ 2019 ਵਿਚ 22 ਸੀਟਾਂ ਜਿੱਤੀਆਂ ਸਨ ਤੇ 49.9 ਫ਼ੀਸਦੀ ਵੋਟ ਲਈ ਸੀ, ਇਸ ਵਾਰ 4 ਸੀਟਾਂ 'ਤੇ ਸਿਮਟ ਗਈ ਤੇ ਵੋਟ ਫ਼ੀਸਦੀ 39.61 'ਤੇ ਆ ਗਿਆ। ਓਡੀਸ਼ਾ ਵਿਚ ਬੀਜੂ ਜਨਤਾ ਦਲ 2019 ਵਿਚ 43.3 ਫ਼ੀਸਦੀ ਵੋਟਾਂ ਨਾਲ 12 ਸੀਟਾਂ ਜਿੱਤਿਆ ਸੀ ਪਰ 2024 ਵਿਚ ਇਕ ਵੀ ਸੀਟ ਨਹੀਂ ਜਿੱਤ ਸਕਿਆ ਤੇ ਵੋਟ ਫ਼ੀਸਦੀ 37.53 ਫ਼ੀਸਦੀ ਰਹਿ ਗਈ। ਇਸ ਦੇ ਉਲਟ ਉਹ ਇਨ੍ਹਾਂ ਚੋਣਾਂ ਦੇ ਨਾਲ ਹੀ ਹੋਈਆਂ ਓਡੀਸ਼ਾ ਵਿਧਾਨ ਸਭਾ ਦੀਆਂ ਚੋਣਾਂ ਵਿਚ 51 ਸੀਟਾਂ ਵੀ ਜਿੱਤਿਆ ਤੇ 40.22 ਫ਼ੀਸਦੀ ਵੋਟਾਂ ਵੀ ਲੈ ਗਿਆ, ਜਦੋਂ ਕਿ 78 ਵਿਧਾਨ ਸਭਾ ਸੀਟਾਂ ਜਿੱਤਣ ਵਾਲੀ ਭਾਜਪਾ ਦੀ ਵੋਟ ਫ਼ੀਸਦੀ 40.07 ਰਹੀ। ਤੇਲੰਗਾਨਾ ਦੀ ਬੀ.ਆਰ.ਐਸ. ਪਾਰਟੀ 2019 ਵਿਚ 9 ਲੋਕ ਸਭਾ ਸੀਟਾਂ ਜਿੱਤੀ ਸੀ ਤੇ ਉਸ ਨੇ 41.7 ਵੋਟਾਂ ਲਈਆਂ ਸਨ ਪਰ 2024 ਵਿਚ ਇਕ ਵੀ ਸੀਟ ਨਹੀਂ ਮਿਲੀ ਤੇ ਵੋਟ ਫ਼ੀਸਦੀ 16.68 ਹੀ ਰਹਿ ਗਈ। ਇਹੀ ਹਾਲ ਪੰਜਾਬ ਵਿਚ ਅਕਾਲੀ ਦਲ ਦਾ ਹੋਇਆ। 2019 ਵਿਚ 10 ਸੀਟਾਂ 'ਤੇ ਚੋਣ ਲੜ ਕੇ 27.8 ਫ਼ੀਸਦੀ ਵੋਟ ਲਈ ਸੀ ਤੇ 2 ਸੀਟਾਂ ਜਿੱਤੀਆਂ ਸਨ ਪਰ 2024 ਵਿਚ ਇਕ ਸੀਟ ਜਿੱਤੀ ਤੇ ਵੋਟ ਫ਼ੀਸਦੀ 13.42 ਹੀ ਰਹਿ ਗਈ। ਅਜਿਹਾ ਹਾਲ ਹੀ ਹਰਿਆਣਾ ਵਿਚ ਆਈ.ਐਨ.ਐਲ.ਡੀ. ਤੇ ਜੇ.ਜੀ.ਪੀ. ਦਾ, ਅਸਾਮ ਵਿਚ ਏ.ਆਈ.ਯੂ.ਡੀ.ਐਫ., ਮੇਘਾਲਿਆ ਵਿਚ ਯੂ.ਡੀ.ਪੀ., ਮਿਜ਼ੋਰਮ ਵਿਚ ਮਿਜ਼ੋਰਮ ਨੈਸ਼ਨਲ ਫਰੰਟ ਅਤੇ ਸਿੱਕਮ ਵਿਚ ਐਸ.ਡੀ.ਐਫ. ਪਾਰਟੀ ਦਾ ਵੀ ਹੋਇਆ। ਬਾਕੀ ਗ਼ੈਰ-ਐਨ.ਡੀ.ਏ., ਗ਼ੈਰ-'ਇੰਡੀਆ' ਗੱਠਜੋੜ ਦੀਆਂ ਬਹੁਤੀਆਂ ਪਾਰਟੀਆਂ ਦਾ ਵੀ ਇਹੀ ਹਾਲ ਰਿਹਾ। ਟੀ.ਐਮ.ਸੀ. ਨੇ ਭਾਵੇਂ 'ਇੰਡੀਆ' ਗੁੱਟ ਨੂੰ ਸੀਟਾਂ ਨਹੀਂ ਛੱਡੀਆਂ ਪਰ ਉਹ ਆਪਣੇ-ਆਪ ਨੂੰ ਲਗਾਤਾਰ 'ਇੰਡੀਆ' ਗੁੱਟ ਦੇ ਨਾਲ ਹੀ ਦੱਸਦੀ ਰਹੀ ਇਸੇ ਲਈ ਉਹ ਗ਼ੈਰ-ਪ੍ਰਸੰਗਿਕ ਨਹੀਂ ਹੋਈ।

ਇਸ ਦਰਮਿਆਨ ਅਕਾਲੀ ਦਲ ਦਾ ਇਕ ਨੁਕਸਾਨ ਇਹ ਵੀ ਹੋਇਆ ਕਿ 'ਇੰਡੀਆ' ਗੱਠਜੋੜ ਦੇ ਨੇਤਾ ਵਾਰ-ਵਾਰ ਪ੍ਰਚਾਰ ਕਰਦੇ ਰਹੇ ਕਿ ਅਕਾਲੀ ਦਲ ਚੋਣਾਂ ਤੋਂ ਬਾਅਦ ਭਾਜਪਾ ਨਾਲ ਹੀ ਜਾਵੇਗਾ, ਜਿਸ ਦਾ ਸਿੱਟਾ ਇਹ ਹੋਇਆ ਕਿ ਭਾਜਪਾ ਦੀਆਂ ਵੋਟਾਂ ਤਾਂ ਧਰੁਵੀਕਰਨ ਹੋਣ ਕਾਰਨ ਭਾਜਪਾ ਨੂੰ ਪੈ ਗਈਆਂ, ਪਰ ਅਕਾਲੀ ਦਲ ਸਮਰੱਥਕ ਹਿੰਦੂ ਰਾਸ਼ਟਰ ਵਿਰੋਧੀ ਤੇ ਅਕਾਲੀ ਦਲ ਪੱਖੀ ਰਵਾਇਤੀ ਦਲਿਤ ਵੋਟ ਵੀ ਅਕਾਲੀ ਦਲ ਦੀ ਥਾਂ ਕਾਂਗਰਸ ਵੱਲ ਝੁਕ ਗਈ। ਇਥੇ 'ਆਪ' ਦੀ ਹਕੂਮਤ ਹੋਣ ਦਾ ਅਸਰ ਵੀ ਅਕਾਲੀ ਦਲ 'ਤੇ ਪਿਆ ਤੇ ਆਜ਼ਾਦ ਉਮੀਦਵਾਰਾਂ ਦੇ ਪੰਥਕ ਉਭਾਰ ਨੇ ਵੀ ਅਕਾਲੀ ਦਲ ਨੂੰ ਸੱਟ ਮਾਰੀ। ਆਮ ਆਦਮੀ ਪਾਰਟੀ ਦੇ ਹੇਠਾਂ ਜਾਣ ਦਾ ਵੀ ਇਕ ਕਾਰਨ ਇਹ ਮੰਨਿਆ ਜਾ ਰਿਹਾ ਹੈ ਕਿ ਕੁਝ ਲੋਕ ਸਮਝਦੇ ਹਨ ਕਿ 'ਆਪ' ਵੀ ਅਧਿਨਾਇਕ-ਵਾਦ ਦੇ ਪੱਖ ਵਿਚ ਤੇ ਕਿਸੇ ਹੱਦ ਤੱਕ ਹਿੰਦੂ ਰਾਸ਼ਟਰ ਦੇ ਪੱਖ ਦੀ ਪਾਰਟੀ ਹੈ।

1044, ਗੁਰੂ ਨਾਨਕ ਸਟਰੀਟ,
ਸਮਰਾਲਾ ਰੋਡ, ਖੰਨਾ
ਮੋਬਾਈਲ : 92168-60000
hslall@ymail.com
 

 
 
 
  23ਲੋਕ ਸਭਾ ਦੇ ਪਹਿਲੇ ਸੈਸ਼ਨ ਦੌਰਾਨ ਹੋਵੇਗਾ ਸੱਤਾਧਾਰੀ ਤੇ ਵਿਰੋਧੀ ਧਿਰ ਦੀ ਸਮਰੱਥਾ ਦਾ ਪ੍ਰਗਟਾਵਾ  
ਹਰਜਿੰਦਰ ਸਿੰਘ ਲਾਲ
22ਭਾਜਪਾ ਨੇ ਰਵਨੀਤ ਸਿੰਘ ਬਿੱਟੂ ਵਿੱਚ ਆਪਣਾ ਭਵਿਖ ਵੇਖਿਆ  
ਉਜਾਗਰ ਸਿੰਘ
21ਮੋਦੀ-ਸ਼ਾਹ ਦੇ ਸੁਪਨੇ ਚਕਨਾਚੂਰ - ਅਗਲੇ 5 ਸਾਲ ਚੁਣੌਤੀਆਂ ਭਰਪੂਰ  
ਹਰਜਿੰਦਰ ਸਿੰਘ ਲਾਲ
20ਪੰਜਾਬ ਦੇ ਵੋਟਰਾਂ ਨੇ ਮੁਫ਼ਤਖ਼ੋਰੀ ਨੂੰ ਨਕਾਰ ਦਿੱਤਾ
ਉਜਾਗਰ ਸਿੰਘ
19ਬਿਆਨਬਾਜ਼ੀ ਦੀ ਉਲਝਣ ਤੇ ਪਰਖ ਦੀ ਘੜੀ
 ਹਰਜਿੰਦਰ ਸਿੰਘ ਲਾਲ
18ਭਾਰਤੀ ਆਰਥਕ ਪਾੜਾ: ਖਤਰੇ ਦੀ ਘੰਟੀ
 ਹਰਜਿੰਦਰ ਸਿੰਘ ਲਾਲ
17ਸ਼ਲਾਘਾਯੋਗ ਪਹਿਲ ਕਦਮੀ
ਹਰਜਿੰਦਰ ਸਿੰਘ ਲਾਲ
16ਨਾਨਕ ਦੁਨੀਆ ਕੈਸੀ ਹੋਈ
ਸ਼ਿੰਦਰਪਾਲ ਸਿੰਘ
firkuਫ਼ਿਰਕੂ ਧਰੁਵੀਕਰਨ: ਭਾਰਤ ਲਈ ਖਤਰਾ
ਹਰਜਿੰਦਰ ਸਿੰਘ ਲਾਲ 
panthਸਿੱਖ ਪੰਥ ਜੀ ਜਾਗੋ! ਸੁਚੇਤ ਹੋਵੋ!!
ਹਰਜਿੰਦਰ ਸਿੰਘ ਲਾਲ
13ਕੋਈ ਵੀ ਪਾਰਟੀ ਪੰਜਾਬ ਲਈ ਸੁਹਿਰਦ ਨਹੀਂ!
ਹਰਜਿੰਦਰ ਸਿੰਘ ਲਾਲ 
12ਪੱਤਰਕਾਰੀ 'ਚ ਵੱਧ੍ਹ ਰਿਹਾ ਬਲੈਕਮੇਲਿੰਗ ਦਾ ਰੁਝਾਨ! 
ਬੁੱਧ ਸਿੰਘ ਨੀਲੋਂ
11ਭਾਰਤੀ ਸਿੱਖਾਂ ਲਈ ਸੋਚਣ ਦੀ ਘੜੀ
ਹਰਜਿੰਦਰ ਸਿੰਘ ਲਾਲ
10ਪੰਜਾਬ ਵਿੱਚ ਸਾਵਣ ਮਹੀਨੇ ਤੋਂ ਪਹਿਲਾਂ ਦਲ ਬਦਲੀਆਂ ਦੀ ਬਰਸਾਤ
ਉਜਾਗਰ ਸਿੰਘ  
09ਖੇਤੀਬਾੜੀ ਨੂੰ ਸੱਨਅਤ ਦਾ ਦਰਜਾ ਕਿਉਂ ਨਹੀਂ?
ਉਜਾਗਰ ਸਿੰਘ
08ਕਿਸਾਨ ਅੰਦੋਲਨ: ਹਰਿਆਣਾ ਪੁਲਿਸ ਦਾ ਗ਼ੈਰ-ਕਨੂੰਨੀ ਧੱਕਾ
ਹਰਜਿੰਦਰ ਸਿੰਘ ਲਾਲ
07ਕਿਸਾਨ ਅੰਦੋਲਨ ਅਤੇ ਲੋਕ ਸਭਾ ਚੋਣਾਂ
ਹਰਜਿੰਦਰ ਸਿੰਘ ਲਾਲ
06'ਇੰਡੀਆ' ਗੱਠਜੋੜ ਭੰਬਲ਼ਭੂਸਾ ਅਤੇ ਪੰਜਾਬ
ਹਰਜਿੰਦਰ ਸਿੰਘ ਲਾਲ
05ਪੰਜਾਬ ਦੀ ਨਵੀਂ ਪੀੜ੍ਹੀ ਅਤੇ ਪੰਜਾਬ ਸਰਕਾਰ
 ਹਰਜਿੰਦਰ ਸਿੰਘ ਲਾਲ
04ਪੰਜਾਬੀ ਮਾਨਸਿਕਤਾ ਦੀ ਲਖਾਇਕ: ਕਾਂਗਰਸ ਦੀ ਅੰਦਰੂਨੀ ਫੁੱਟ
ਹਰਜਿੰਦਰ ਸਿੰਘ ਲਾਲ  
03ਸਰਬ ਭਾਰਤੀ ਕਾਂਗਰਸ: ਆਪੇ ਫਾਥੜੀਏ ਤੈਨੂੰ ਕੌਣ ਛੁਡਾਵੇ 
ਉਜਾਗਰ ਸਿੰਘ
02'ਝੁਕਤੀ ਹੈ ਦੁਨੀਆ ਝੁਕਾਨੇ ਵਾਲਾ ਚਾਹੀਏ'
ਹਰਜਿੰਦਰ ਸਿੰਘ ਲਾਲ
01ਪੰਜਾਬ ਵਿੱਚ ਸਿੱਖਾਂ ਦੀਆਂ ਵੋਟਾਂ ਵਟੋਰਨ ਲਈ ਭਾਜਪਾ ਦਾ ਰੁੱਖ ਬਦਲਿਆ/a>
ਉਜਾਗਰ ਸਿੰਘ
62ਕਾਂਗਰਸ ਦਾ ਆਪਸੀ ਕਾਟੋ ਕਲੇਸ਼ ਮੰਦਭਾਗਾ
ਹਰਜਿੰਦਰ ਸਿੰਘ ਲਾਲ
61ਬੁੱਧ ਚਿੰਤਨ
ਸ਼ਬਦ ਸਮੁੰਦਰ ਦੀ ਗਹਿਰਾਈ 
ਬੁੱਧ ਸਿੰਘ ਨੀਲੋਂ
60ਹਾਰ ਬਾਅਦ ਹੀ ਸੁਰਤ ਅਤੇ ਅਕਲ ਆਉਂਦੀ ਹੈ
ਹਰਜਿੰਦਰ ਸਿੰਘ ਲਾਲ
592024 ਦੀਆਂ ਲੋਕ ਸਭਾ ਚੋਣਾਂ ਅਜੇ ਵੀ ਭਾਜਪਾ ਲਈ ਵੱਡੀ ਚੁਣੌਤੀ ਹੈ ਕਾਂਗਰਸ
ਹਰਜਿੰਦਰ ਸਿੰਘ ਲਾਲ

hore-arrow1gif.gif (1195 bytes)

   
     
 

Terms and Conditions/a>
Privacy Policy
© 1999-2024, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2024, 5abi.com