WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)

ਜਸੂਸ ਦਲਬੀਰ ਸਿੰਘ

ਭਾਗ 5

          

5

ਖੁਸ਼ਬਾਗ ਖਾਨ ਜੀਪ ਤੋਂ ਉਤਰ ਕੇ ਪਾਕਿਸਤਾਨ ਦੀ ਕੇ. ਟਾਪ ਚੌਂਕੀ ਉਤੇ ਪਹੁੰਚ ਗਿਆਉਸਦੇ ਆਉਣ ਬਾਰੇ ਚੌਂਕੀ ਉਤੇ ਵਾਇਰਲੈਸ ਰਾਹੀਂ ਸੂਚਨਾ ਪਹੁੰਚ ਚੁੱਕੀ ਸੀਪਰ ਇਹ ਕਿਸੇ ਨੂੰ ਨਹੀਂ ਸੀ ਪਤਾ ਕਿ ਉਹ ਕਿਸ ਕੰਮ ਲਈ ਆ ਰਿਹਾ ਹੈ

ਉਹ ਹਾਲੇ ਚੌਂਕੀ ਵਿਚ ਦਾਖਲ ਹੋਇਆ ਹੀ ਸੀ ਕਿ ਹੇਠਾਂ ਸੁਰੰਗ ਦੇ ਮੂੰਹ ਉਤੇ ਇਕ ਬਾਰੂਦੀ ਸੁਰੰਗ ਫਟ ਗਈਨਾਲ ਹੀ ਕੇ. ਟਾਪ ਸਮੇਤ ਐਲ. ਟਾਪ ਚੌਂਕੀ ਦੀਆਂ ਸਰਚ ਲਾਈਟਾਂ ਜਗ ਪਈਆਂ ਅਤੇ ਇਨਾਂ ਦੀ ਰੌਸ਼ਨੀ ਵਿਚ ਉਸ ਨੇ ਇਕ ਇਸਤਰੀ ਨੂੰ ਉਠਦੇ ਅਤੇ ਗੌਲੀਆਂ ਨਾਲ ਵਿੰਨੇ ਜਾਂਦੇ ਦੇਖਿਆ

ਉਸ ਨੇ ਚੌਂਕੀ ਦੇ ਜਵਾਨ ਪਾਸੋਂ ਦੂਰਬੀਨ ਲੈ ਕੇ ਦੇਖਣ ਦੀ ਕੋਸ਼ਿਸ਼ ਕੀਤੀ ਕਿ ਉਥੇ ਪਈ ਲਾਸ਼ ਕਿਸਦੀ ਹੈ ਪਰ ਏਨੀ ਦੂਰੀ ਕਾਰਨ ਉਹ ਪਛਾਣ ਨਹੀਂ ਸੀ ਸਕਿਆਉਹ ਪਤਾ ਕਰਨਾ ਚਾਹੁੰਦਾ ਸੀ ਕਿ ਮਰਨ ਵਾਲਾ ਖਤਰਾ ਹੈ ਜਾਂ ਕੋਈ ਹੋਰਉਸਨੂੰ ਪਤਾ ਸੀ ਕਿ ਦੋ ਮਰਦ ਅਤੇ ਦੋ ਔਰਤਾਂ ਉਸ ਸੁਰੰਗ ਵਿਚ ਸਨਉਨਾਂ ਵਿਚੋਂ ਇਕ ਮਰਦ ਅਤੇ ਇਕ ਔਰਤ ਮਾਰੇ ਗਏ ਹਨਕੀ ਮਰਨ ਵਾਲਾ ਮਰਦ ਖਤਰਾ ਸੀ?

‘‘ਮੈਂ ਦੇਖਣਾ ਚਾਹੁੰਦਾ ਹਾਂ ਕਿ ਅਹੁ ਲਾਸ਼ ਕਿਸਦੀ ਹੈ?’’ ਉਸ ਨੇ ਚੌਂਕੀ ਦੇ ਇਨਚਾਰਜ ਨੌਜਵਾਨ ਲੈਫਟੀਨੈਂਟ ਨੂੰ ਆਰਡਰ ਦਿੱਤਾ

‘‘ਪਰ ਸਰ, ਇਸ ਵੇਲੇ ਇਹ ਸੰਭਵ ਨਹੀਂ ਹੈ’’ ਅਫਸਰ ਨੇ ਉਤਰ ਦਿੱਤਾ

‘‘ਮੇਰੇ ਲਈ ਇਹ ਪਤਾ ਕਰਨਾ ਬਹੁਤ ਜ਼ਰੂਰੀ ਹੈ’’ ਖੁਸ਼ਬਾਗ ਖਾਨ ਨੇ ਹੁਕਮ ਦੇ ਲਹਿਜੇ ਵਿਚ ਕਿਹਾ

‘‘ਸਰ ਜੇ ਹੁਣੇ ਹੀ ਬਾਰੂਦੀ ਸੁਰੰਗਾਂ ਸਾਫ ਕਰਨ ਲੱਗ ਪਈਏ ਤਾਂ ਵੀ ਸਵੇਰ ਤੱਕ ਰਸਤਾ ਬਣ ਸਕੇਗਾ’’

‘‘ਸਵੇਰ ਤੱਕ ਤਾਂ ਬਹੁਤ ਦੇਰ ਹੋ ਜਾਏਗੀ’’

‘‘ਹੋਰ ਕੋਈ ਰਸਤਾ ਵੀ ਨਹੀਂ ਹੈ ਸਰਮੈਂ ਆਪਣੇ ਜਵਾਨਾਂ ਨੂੰ ਹੁਣੇ ਤੋਂ ਹੀ ਸੁਰੰਗਾਂ ਸਾਫ ਕਰਨ ਦਾ ਹੁਕਮ ਦੇ ਦਿੰਦਾ ਹਾਂਤਿੰਨ ਚਾਰ ਘੰਟੇ ਤੱਕ ਉਹ ਲਾਂਘਾ ਬਣਾ ਦੇਣਗੇ’’ ਅਫਸਰ ਨੇ ਕਿਹਾ

‘‘ਨਹੀਂ ਏਨੀ ਦੇਰੀ ਨਹੀਂ ਕਰ ਸਕਦਾ’’ ਖੁਸ਼ਬਾਗ ਖਾਨ ਨੇ ਕਿਹਾ ਅਤੇ ਹਾਲਾਤ ਦਾ ਜਾਇਜ਼ਾ ਲੈਣ ਲੱਗਾਇਹ ਚੋਕ ਕਾਫ਼ੀ ਉਚੀ ਥਾਂ ਉੱਤੇ ਸੀਇਸ ਦੇ ਪਰਲੇ ਪਾਸੇ ਕਰੀਬ ਪੰਜਾਹ ਮੀਟਰ ਦੀ ਦੂਰੀ ਉਤੇ ਵੀ ਏਨੀ ਕੁ ਉਚੀ ਇਕ ਪਹਾੜੀ ਸੀ ਜੇ ਇਨਾਂ ਦੋਹਾਂ ਵਿਚਾਲੇ ਇਕ ਰੱਸਾ ਬੰਨਿਆ ਜਾ ਸਕੇ ਤਾਂ ਉਹ ਇਸ ਨਾਲ ਲਮਕ ਕੇ ਲਾਸ਼ ਦਾ ਚਿਹਰਾ ਦੇਖ ਸਕੇਗਾ

ਉਸ ਨੇ ਆਪਦੀ ਇਹ ਸਕੀਮ ਲਤੀਫ ਗਿੱਲ ਨੂੰ ਦਸੀਲਤੀਫ ਜਾਣਦਾ ਸੀ ਕਿ ਇਹ ਸਕੀਮ ਬਹੁਤ ਖ਼ਤਰਨਾਕ ਹੈ ਪਰ ਖੁਸ਼ਬਾਗ ਖਾਨ ਲਈ ਖ਼ਤਰੇ ਦਾ ਬਚ ਨਿਕਲਣਾ ਵਧੇਰੇ ਖ਼ਤਰਨਾਕ ਹੋ ਸਕਦਾ ਸੀਫਿਰ ਵੀ ਇਹ ਸਕੀਮ ਤਾਂ ਅਹਿਮਮਕਾਨਾ ਲਗਦੀ ਸੀ

‘‘ਪਰ ਖੁਸ਼ਬਾਗ ਖਾਨ, ਇਹ ਕਿਵੇਂ ਸੰਭਵ ਹੋ ਸਕਦਾ ਹੈ?’’ ਉਸ ਕਿਹਾ

‘‘ਖੁਸ਼ਬਾਗ ਲਈ ਕੁਝ ਵੀ ਅਸੰਭਵ ਨਹੀਂ ਹੈਖਾਸ ਕਰਕੇ ਉਸ ਸੂਰਤ ਵਿੱਚ ਜਦੋਂ ਉਸਦਾ ਵਾਸਤਾ ਖਤਰਾ ਵਰਗੇ ਬੰਦੇ ਨਾਲ ਪਿਆ ਹੋਵੇਇਸ ਲਈ ਮੇਰੇ ਲਈ ਹੁਣੇ ਹੀ ਪਤਾ ਕਰਨਾ ਜ਼ਰੂਰੀ ਹੇ ਕਿ ਉਹ ਮਰ ਗਿਆ ਹੈ ਜਾਂ ਜਿਊਂਦਾ ਹੈ’’

‘‘ਪਰ ਜੇ ਜਿਊਂਦਾ ਹੋਇਆ ਤਾਂ ਵੀ ਉਹ ਇਸ ਰਸਤੇ ਹੀ ਬਾਹਰ ਨਿਕਲ ਸਕਦਾ ਹੈਦੂਸਰੀ ਸੁਰੰਗ ਬਾਰੇ ਤਾਂ ਦੱਸਿਆ ਹੀ ਗਿਆ ਹੈ ਕਿ ਉਹ ਵਿੱਚ ਪਾਣੀ ਭਰ ਗਿਆ ਹੈ’’

 ‘‘ਜੇ ਖਤਰਾ ਬਚ ਗਿਆ ਹੈ ਤਾਂ ਉਹ ਲਾਜ਼ਮੀ ਤੌਰ ਉਤੇ ਦੂਸਰੀ ਸੁਰੰਗ ਰਾਹੀਂ ਨਿਕਲਣ੍ਯ ਦੀ ਕੋਸ਼ਿਸ਼ ਕਰੇਗਾਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਹਾਂ‘‘ ਖੁਸ਼ਬਾਗ ਖਾਨ ਨੇ ਕਿਹਾ

‘‘ਤੇਰਾ ਦਾਅਵਾ ਦਰਸੁਤ ਹੈਮੈ ਤੇਰੀ ਉਸ ਇਸ ਗੱਲ ਨਾਲ ਸਹਿਮਤ ਹਾਂ ਕਿ ਖਤਰਾ ਹਰ ਖਤਰਾ ਲੈ ਕੇ ਵੀ ਸਾਡੇ ਚੁੰਗਲ ਵਿਚੋਂ ਨਿਕਲਣ ਦਾ ਯਤਨ ਕਰੇਗਾ’’ ਲਤੀਫ਼ ਗਿਲ ਨੇ ਸਹਿਜਤਾ ਨਾਲ ਆਪਣੇ ਸੀਨੀਅਰ ਦੇ ਕਥਨ ਦੀ ਪੁਸ਼ਟੀ ਕੀਤੀ

‘‘ਇਸੇ ਲਈ ਮੇਰੇ ਲਈ ਇਸ ਗੱਲ ਦੀ ਬਹੁਤ ਅਹਿਮਿੀਅਤ ਹੈ ਕਿ ਮੈਂ ਮਰਨ ਵਾਲੇ ਦੀ ਸਹੀ ਸ਼ਨਾਖਤ ਕਰ ਸਕਾਂ’’ ਖੁਸ਼ਬਾਗ ਖਾਨ ਨੇ ਕਿਹਾ

ਜਦੋਂ ਲਤੀਫ ਗਿਲ ਉਸ ਨਾਲ ਸਹਿਮਤ ਹੋ ਗਿਆ ਤਾਂ ਖੁਸ਼ਬਾਗ ਨੇ ਉਸ ਨੂੰ ਆਪਦੀ ਸਾਹਮਣੇ ਵਾਲੀ ਪਹਾੜੀ ਤਕ ਰੱਸਾ ਬੰਨ ਕੇ ਉਸ ਨਾਲ ਲਮਕ ਕੇ ਲਾਸ਼ ਤੱਕ ਪਹੁੰਚਣ ਦੀ ਸਕੀਮ ਦੱਸੀ

ਇਹ ਸਕੀਮ ਸੁਣ ਕੇ ਲਤੀਫ ਗਿਲ ਸਮੇਤ ਉਥੇ ਹਾਜ਼ਰ ਸਾਰੇ ਲੋਕ ਹੈਰਾਨ ਹੀ ਨਹੀਂ ਸਗੋਂ ਪਰੇਸ਼ਾਨ ਵੀ ਹੋ ਗਏਪਰ ਖੁਸ਼ਬਾਗ ਖਾਨ ਨੂੰ ਇਸ ਦੇ ਇਲਾਵਾ ਹੋਰ ਕੋਈ ਰੱਸਾ ਨਹੀਂ ਲੱਭ ਰਿਹਾ

ਇਸ ਲਈ ਪੋਲੀਅਸਟਰ ਦਾ ਇਕ ਮਜ਼ਬੂਤ ਕਰੀਬ ਸੋ ਮੀਟਰ ਰੱਸਾ ਮੰਗਵਾਇਆ ਗਿਆਇਸ ਦੇ ਇੱਕ ਸਿਰ ਉਤੇ ਸਮੁੰਦਰੀ ਜਹਾਜਾਂ ਦੇ ਸਾਗਰ ਵਰਗਾ ਵੱਡਾ ਕੁੰਡਾ ਬੰਨਿਆ ਗਿਆ ਅਤੇ ਇਸ ਸਿਰੇ ਦਾ ਕੋਨ ਇਕ ਮਾਰਟਰ ਲਾਂਚਰ ਪਾਏ ਗਏ ਗੋਲੇ ਦੇ ਉਡਣ ਵਾਲੇ ਹਿੱਸੇ ਨਾਲ ਬੰਨਿਆ ਗਿਆ

ਇਹ ਇਕ ਬਹੁਤ ਖ਼ਤਰਨਾਕ ਤਰੀਕਾ ਸੀਪਰ ਖੁਸ਼ਬਾਗ ਖਾਨ ਪਹਿਲੀ ਵਾਰੀ ਇਸ ਤਰਾਂ ਦੇ ਖਤਰੇ ਵਿੱਚ ਨਹੀਂ ਸੀ ਪੈ ਰਿਹਾਉਸ ਨੇ ਆਈ. ਐਸ. ਆਈ. ਲਈ ਕੰਮ ਕਰਦੇ ਹੋਏ ਇਸ ਤਰਾਂ ਦੇ ਬਹੁਤ ਸਟੰਟ ਕੀਤੇ ਸਨਮਾਰਟਰ ਲਾਂਚਰ ਦੀ ਵਰਤੋਂ ਕਰਨ ਦੀ ਤਰਤੀਬ ਵੀ ਉਸੇ ਨੇ ਸੁਣਾਈ ਸੀਹੋਰ ਕਿਸੇ ਨੂੰ ਵੀ ਇਸ ਤਰਤੀਬ ਦੇ ਸਫਲ ਹੋ ਸਕਣ ਦੀ ਗਾਰੰਟੀ ਨਹੀਂ ਸੀ ਪਰ ਖੁਸ਼ਬਾਗ ਖਾਨ ਦਾ ਹਿਸਾਬ ਸੀ ਕਿ ਇਹ ਕਰ ਸਕਦਾ ਸੰਭਵ ਹੋ ਸਕਦਾ ਹੈ

ਰੱਸੇ ਨੂੰ ਗੋਲਾਡੀਆਂ ਵਿੱਚ ਲਪੇਟ ਕੇ ਇਸ ਦੇ ਬਾਹਰਲੇ ਸਿਰੇ ਨੂੰ ਬੱਲਾ ਕੁੰਡਾ ਮਾਰਟਰ ਰਾਹੀਂ ਇਸ ਦਿਸ਼ਾ ਵਿੱਚ ਟੰਗਿਆ ਗਿਆ ਕਿ ਉਹ ਸੁਰੰਗ ਦੇ ਮੂੰਹ ਦੇ ਉਪਰਲੇ ਪੱਥਰਾਂ ਵਿੱਚ ਜਾਂ ਦਰਖੱਤਾਂ ਦੇ ਕਿਸੇ ਟਾਹਣੇ ਜਾਂ ਤਣੇ ਨਾਲ ਫਸ ਜਾਵੇ

ਸਾਰੇ ਜਣੇ ਸਾਹ ਰੋਕੀ ਖੜੇ ਸਨ ਜਦੋਂ ਮਾਰਟਰ ਲਾਂਚਰ ਟੰਗਿਆ ਗਿਆਕੁੰਡੇ ਮਾਰਟਰ ਦੇ ਗੋਲੇ ਦੇ ਨਾਲ ਅੱਖ ਦੇ ਫੋਰ ਵਿੱਚ ਉੜ ਕੇ ਸੁਰੰਗ ਦੇ ਮੂੰਹ ਦੇ ਉਪਰ ਕਰੀਬ ਤੀਹ ਫੁੱਟ ਦੀ ਉਚਾਈ ਉਤੇ ਜਾ ਡਿੱਗਾ

ਪਹਿਲਾ ਕੰਮ ਸਫਲਤਾ ਨਾਲ ਹੋ ਗਿਆ ਸੀਹੁਣ ਇਸ ਤੋਂ ਅਗਲਾ ਕੰਮ ਕਰਨਾ ਸੀ

ਰੱਸੇ ਦੇ ਉਧਰਲੇ ਪਾਸੇ ਦੇ ਸਿਰੇ ਨੂੰ ਚਾਰ ਜਵਾਨਾਂ ਦੇ ਫੜ ਕੇ ਖਿੱਚਿਆਜਦੋਂ ਇਹ ਅੰਤ ਤਕ ਗਿਆ ਤਾਂ ਪਰਲੇ ਪਾਸੇ ਭੇਜਿਆ ਗਿਆ ਕੂੰਡਾ ਜਦੋਂ ਖਿਸਕਣਾ ਸ਼ੁਰੂ ਹੋ ਗਿਆਆਖਰਕਾਰ ਇਹ ਕਿਸ ਚੀਜ ਵਿਚ ਫਸ ਹੀ ਗਿਆਹਨੇਰਾ ਹੋਣ ਕਾਰਨ ਇਹ ਪਤਾ ਨਹੀਂ ਸੀ ਲਗਦਾ ਕਿ ਇਹ ਚੀਜ਼ ਕੀ ਹੈਪਰ ਏਨਾ ਜ਼ਰੂਰ ਕਾਫ਼ੀ ਜ਼ੋਰ ਲਾ ਕੇ ਖਿੱਚਣ ਉੱਤੇ ਵੀ ਇਹ ਹਿਲ ਨਹੀਂ ਸੀ ਰਿਹਾ

ਉਧਰਲੇ ਸਿਰੇ ਦੇ ਰੱਸੇ ਨੂੰ ਇਕ ਦਰਖਤ ਦੁਆਲੇ ਲਪੇਟਾ ਦੇ ਕੇ ਪੰਜ ਸੈਨਿਕਾਂ ਨੂੰ ਇਸ ਨੂੰ ਫੜਣ ਦਾ ਕੰਮ ਸੌਪਿਆ ਗਿਆਇਸ ਰੱਸੇ ਰਾਹੀਂ ਮਕੋ ਕਰਾਆਲ ਕਰਕੇ ਜਦੋਂ ਖੁਸ਼ਬਾਗ ਖਾਨ ਨੇ ਐਨ ਲਾਸ਼ ਦੇ ਉਪਰ ਪਹੁੰਚਣਾ ਸੀ ਤਾਂ ਸੈਨਿਕਾਂ ਨੇ ਹੌਲੀ ਹੌਲੀ ਰੱਸਾ ਢਿੱਲਾ ਕਰਨਾ ਸੀ ਤਾਂ ਕਿ ਉਹ ਲਾਸ਼ ਨੂੰ ਚੰਗੀ ਤਰਾਂ ਦੇਖ ਸਕੇ

ਇੰਤਜ਼ਾਮ ਹੋਣ ਉਤੇ ਅਤੇ ਸੈਨਿਕਾਂ ਨੂੰ ਹਦਾਇਤਾਂ ਦੇਣ ਮਗਰੋਂ ਖੁਸ਼ਬਾਗ ਬਾਂਦਰ ਵਾਂਗ ਟਪੂਸੀ ਮਾਰਕੇ ਰੱਸੇ ਉ¤ਤੇ ਲਮਕ ਗਿਆ ਦੋਣਾਂ ਹੱਥਾਂ ਨਾਲ ਰੱਸੇ ਨੂੰ ਫੜਣ ਮਗਰੋਂ ਉਸ ਨੇ ਦੋਵੇਂ ਲੱਤਾਂ ਵੀ ਇਸ ਦੁਆਲੇ ਵਨ ਲਈਆਂਇਕ ਦੋ ਵਾਰੀ ਆਪਣੇ ਸਰੀਰ ਨੂੰ ਉਪਰ ਹੇਠਾਂ ਝਟਕਾ ਦੇ ਕੇ ਰੱਸੇ ਦੀ ਪਕਿਆਈ ਪਰਖੀ ਅਤੇ ਫੇਰ ਫੁਰਤੀ ਨਾਲ ਰਸੇ ਉਤੇ ਫਿਸਲਦਾ ਹੋਇਆ ਉਸ ਥਾਂ ਪਹੁੰਚ ਗਿਆ ਜਿਥੇ ਜ਼ਮੀਨਦੋੜ ਸੁਰੰਗਾਂ ਦੇ ਵਿੱਚ ਦੋ ਲਾਸ਼ਾਂ ਪਈਆਂ ਸਨ

ਐਨ ਉਪਰ ਪੁਹੰਚ ਕੇ ਖੁਸ਼ਬਾਗ ਖ਼ਾਨ ਨੇ ਹੱਥ ਨਾਲ ਇਸ਼ਾਰਾ ਕੀਤਾਧਰਚ ਲਾਈਟਾਂ ਉਸ ਉਤੇ ਸੇਧਤ ਸਨ ਇਸ਼ਾਰਾ ਕਰਨ ਅਤੇ ਸੈਨਿਕਾਂ ਨੇ ਰੱਸਾ ਢਿੱਲਾਂ ਕਰਨਾ ਸ਼ੁਰੂ ਕੀਤਾਖੁਸ਼ਬਾਗ ਖਾਨ ਹੇਠਾਂ ਕੁਦ ਗਿਆ ਫੇਰ ਇਹ ਬਿਲਕੁਲ ਹੀ ਧਰਤੀ ਦੇ ਨੇੜੇ ਪਹੁੰਚ ਗਿਆਏਨਾ ਨੇੜੇ ਕਿ ਉਹ ਲਾਸ਼ ਨੂੰ ਚੰਗੀ ਤਰਾਂ ਦੇਖ ਸਕਦਾ ਸੀਲਤੀਫ ਗਿੱਲ ਨੇ ਸੈਨਿਕਾਂ ਨੂੰ ਰੱਸਾ ਹੋਰ ਢਿੱਲਾ ਕਰਨ ਤੋਂ ਰੋਕ ਦਿੱਤਾਰਤਾ ਕੁ ਵੀ ਗਲਤੀ ਹੋਣ ਨਾਲ ਖੁਸ਼ਬਾਗ ਖਾਨ ਦੇ ਸਰੀਰ ਦਾ ਕੋਈ ਅੰਗ ਹੇਠਾਂ ਕਿਸੇ ਬਾਰੂਦੀ ਸੁਰੰਗ ਨੂੰ ਲੱਗ ਸਕਦਾ ਸੀ

ਪਰ ਖੁਸ਼ਬਾਗ ਖਾਨ ਪੂਰੀ ਤਸੱਲੀ ਕਰਨਾ ਚਾਹੁੰਦਾ ਸੀਲਾਸ਼ ਮੂਧੇ ਮੂੰਹ ਪਈ ਸੀ ਅਤੇ ਪਤਾ ਨਹੀਂ ਸੀ ਲੱਗ ਰਿਹਾ ਕਿ ਇਹ ਕਿਸਦੀ ਹੈਇਸ ਲਈ ਉਸ ਨੇ ਰੱਸਾ ਹੋਰ ਨੀਵਾਂ ਕਰਨ ਦਾ ਇਸ਼ਾਰਾ ਕੀਤਾਇਹ ਬਹੁਤ ਹੀ ਖ਼ਤਰੇ ਵਾਲਾ ਕੰਮ ਸੀ

ਜਦੋਂ ਉਸ ਦੀ ਪਿੱਠ ਧਰਤੀ ਤੇ ਕੁਝ ਕੁ ਇੰਚ ਹੀ ਦੂਰ ਰਹਿ ਗਈ ਤਾਂ ਖੁਸ਼ਬਾਗ ਖਾਨ ਨੇ ਸੱਜੀ ਬਾਂਹ ਹੇਠ ਲਮਕਾ ਕੇ ਲਸ਼ ਨੂੰ ਸਿਰ ਦੇ ਵਾਲਾਂ ਤੋਂ ਫੜ ਕੇ ਹਿਲਾ ਦਿੱਤਾ ਲਾਸ਼ ਦਾ ਮੂੰਹ ਸਹੀ ਸਲਾਮਤ ਸੀਇਹ ਖ਼ਤਰਾ ਦੀ ਲਾਸ਼ ਨਹੀਂ ਸੀ

ਖਤਰਾ ਬੱਚ ਕੇ ਲਿਕਲ ਗਿਆ ਸੀਪਰ ਉਹ ਹਾਲੇ ਤਕ ਵੀ ਸੁਰੰਗ ਵਿੱਚ ਹੀ ਸੀ

ਖੁਸ਼ਬਾਗ ਖਾਨ ਨੇ ਇਸ਼ਾਰਾ ਕੀਤਾ ਤਾਂ ਰੱਸਾ ਉਪਰ ਖਿੱਚ ਲਿਆ ਗਿਆਉਹ ਉਸੇ ਤਰਾਂ ਹੀ ਲੱਤਾਂ ਅਤੇ ਬਾਹਾਂ ਦੇ ਆਸਰੇ ਵਾਪਸ ਚੁੱਕੀ ਪਹੁੰਚ ਗਿਆਉਸ ਵੇਲੇ ਰਾਤ ਦੇ ਸਵਾ ਦੋ ਵੱਜ ਚੁੱਕੇ ਸਨ

‘‘ਉਹ ਖ਼ਤਰਾ ਨਹੀਂ ਹੈਉਸ ਨੇ ਆਉਂਦੇ ਸਾਰ ਲਤੀਫ ਗਿੱਲ ਨੂੰ ਦੱਸਿਆ

‘‘ਫੇਰ?’’

‘‘ਫੇਰ? ਫੇਰ ਮੈਂ ਇਹ ਕਰਨਾ ਚਾਹੁੰਦਾ ਹਾਂ ਕਿ ਦੂਸਰੀ ਸੁਰੰਗ ਦੇ ਮੂੰਹ ਉਤੇ ਖਤਰਾ ਦੀ ਉਡੀਕ ਕਰਾਂ’’ ਖੁਸ਼ਬਾਗ ਖਾਨ ਨੇ ਕਿਹਾ

‘‘ਪਰ ਉਹ ਤਾਂ ਭਾਰਤੀ ਇਲਾਕੇ ਵਿੱਚ ਹੈ’’

‘‘ਬੇਸ਼ਕ ਭਾਰਤੀ ਇਲਾਕੇ ਵਿੱਚ ਹੈ ਪਰ ਭਾਰਤੀ ਚੋਕੀ ਤੋਂ ਕਾਫ਼ੀ ਤੋਂ ਕਾਫ਼ੀ ਦੁਰ ਹੈਇਸ ਲਈ ਮੈਂ ਖਤਰੇ ਦਾ ਸਵਾਗਤ ਕਰਨ ਲਈ ਜ਼ਰੂਰ ਪਹੁੰਚਿਆ’’

‘‘ਜਿਵੇਂ ਤੇਰੀ ਮਰਜ਼ੀ’’ ਲਤੀਫ ਗਿੱਲ ਨੇ ਸਿਰਫ ਏਨਾ ਹੀ ਕਿਹਾ

ਜਿਉਂ ਹੀ ਪਾਸ਼ਾ ਅਤੇ ਸਵੀਹਾ ਗੋਲੀ ਨਾਲ ਮਾਰੇ ਗਏ ਖਤਰੇ ਨੇ ਇਕ ਮਿੰਟ ਵੀ ਦੇਰੀ ਕੀਤੇ ਬਿਨਾਂ ਆਪਣੇ ਆਪ ਨੂੰ ਉਸ ਢਲਾਣ ਤੋਂ ਦੋਹਾਂ ਖਿੱਚ ਲਿਆ ਜਿਸ ਦੀ ਆੜ ਵਿੱਚ ਉਹ ਲੇਟੇ ਹੋਏ ਸਨ ਉਸ ਨੇ ਸਵੀਹਾਂ ਨੂੰ ਵੀ ਪਿਛੇ ਖਿੱਚ ਲਿਆ ਉਸ ਨੂੰ ਪਤਾ ਸੀ ਕਿ ਪਾ... ਦੀ ਸੈਨਿਕ ਵੱਲ ਚਲਾਈ ਗਈ ਕੋਈ ਗੋਲੀ ਉਨਾਂ ਦੇ ਲੱਗ ਸਕਦੀ ਹੈ ਅਤੇ ਸੈਨਿਕਾਂ ਨੂੰ ਸੁਰੰਗ ਦੇ ਮੂੰਹ ਉਤੇ ਗੋਲੀਆਂ ਚਲਾਉਂਦੀਆਂ ਹੀ ਸਨ

ਇੰਜ ਹੀ ਉਨਾਂ ਨੇ ਰੀਤ ਵੀਉਸ ਨੇ ਹਾਲੇ ਸਹੀਨਾ ਨੂੰ ਪਿਛਾਂਹ ਖਿੱਚਿਆ ਹੀ ਸੀ ਕਿ ਗੋਲੀਆਂ ਦੀ ਵਾਛੜ ਸੁਰੰਗ ਦੀ ਛੱਤ ਵਿੱਚ ਹੋਈਇਕ ਸਕਿੰਟ ਵੀ ਦੇਰੀ ਹੋ ਜਾਂਦੀ ਤਾਂ ਉਹ ਦੋਵੇਂ ਭੁਨੇ ਜਾਂਦੇਪਰ ਹੁਣ ਇਹ ਦੋਵੇਂ ਸੁੱਰਖਿਅਤ ਸਨ

ਜਦੋਂ ਉਹ ਪੇਟਭਾਰ ਪਿਛਲਥੁਰੀ ਕਿਸੜਦੇ ਗੋਲੀਆਂ ਦੀ ਸਿੱਧੀ ਮਾਰ ਤੋਂ ਦੂਰ ਚਲੇ ਗਏ ਤਾਂ ਖਤਰਾ ਉਠ ਕੇ ਖੜਾ ਹੋ ਗਿਆਸਰੀਹਾ ਹਾਲੇ ਤਕ ਵੀ ਸਦਮੇ ਵਿਚ ਸੀ ਅਤੇ ਫਰਸ਼ ਉਤੇ ਲੰਮੀ ਪਈ ਹੋਈ ਸੀ

‘‘ਮਿਸ ਸਰੀਨਾ ਹੁਣ ਰੋਣਾ ਬੰਦਾ ਕਰ ਤੇ ਇੱਥੋ ਉਠ ਚੱਲ‘‘ਉਸ ਨੇ ਸਰੀਹਾ ਨੂੰ ਕਿਹਾ

‘‘ਪਾਸ਼ਾ ਅਤੇ ਸਰੀਨਾ...ਉਸ ਨੇ ਬਹੁਤ ਹੀ ਕਮਜ਼ੋਰ ਅਤੇ ਲਰਜ਼ਦੀ ਹੋਈ ਆਵਾਜ਼ ਵਿੱਚ ਕਿਹਾ

‘‘ਇਹ ਦੋਵੇਂ ਨਹੀਂ ਰਹੇਮਾਰੇ ਗਏ ਹਨਪਰ ਅਸੀਂ ਦੋਵੇਂ ਹਾਲੇ ਜਿਉਂਦੇ ਹਾਂਅਸਾਂ ਦੋਵਾਂ ਨੇ ਜਿਉਂਦੇ ਵੀ ਰਹਿਣਾ ਹੈ’’ ਖਤਰਾ ਨੇ ਉਸ ਦਾ ਹੌਸਲਾ ਵਧਾਇਆ

ਸਰੀਨਾਂ ਨੇ ਹੈਰਾਨੀ ਨਾਲ ਉਸ ਵੱਲ ਦੇਖਿਆਉਹ ਮੌਤ ਦੇ ਏਨਾਂ ਨਜ਼ਦੀਕ ਹੋ ਕੇ ਵੀ ਏਨਾਂ ਆਸਵੰਦ ਸੀ

‘‘ਨਹੀਂ ਨਹੀਂ ਅਸੀਂ ਹੁਣ ਜਿਉਂਦੇ ਨਹੀਂ ਰਹਾਂਗੇਮੈਂ ਹੁਣ ਕਦੇ ਵੀ ਜਿਉਂਦੀ ਨਹੀਂ ਬਚ ਸਕਾਂਗੀ

‘‘ਤੂੰ ਜ਼ਰੂਰ ਬਚੇਂਗੀਇਹ ਮੇਰਾ ਤੇਰੇ ਨਾਲ ਵਾਅਦਾ ਰਿਹਾਤੇ ਹਾਂ, ਪੰਦਰਾਂ ਦਿਨਾਂ ਮਗਰੋਂ ਮੈਂ ਤੈਨੂੰ ਲੰਦਨ ਦੇ ਇਕ ਵਿਸਤਰੀਕ ਹੋਟਲ ਵਿੱਚ ਵਧੀਆਂ ਖਾਣਾ ਖਿਲਾਵਾਂਗਾਇਟ ਇਜ ਏ ਪਰਾਮਿਸ

‘‘ਪਤਾ ਨਹੀ ਪੰਦਰਾ ਦਿਨ ਕਿਸ ਨੇ ਦੇਖੇ ਹਨਹਾਲੇ ਤਾਂ ਪਲ ਦੀ ਉਮੀਦਾ ਨਹੀਂ’’

‘‘ਪਰ ਹਰ ਪਲ ਸਾਡੇ ਲਈ ਕੀਮਤੀ ਹੈਇਸ ਲਈ ਸਾਨੂੰ ਹੁਣ ਤੁਰਨਾ ਪਏਗਾ’’ ਖਤਰਾ ਨੇ ਕਿਹਾ ਅਤੇ ਉਸ ਨੇ ਬਾਹੋਂ ਫੜ ਕੇ ਸਰੀਨਾ ਨੂੰ ਖੜੀ ਕਰ ਲਿਆਫਿਰ ਉਸ ਨੂੰ ਧੱਕਾ ਲਾਕੇ ਤੋਰਦੇ ਹੋਏ ਕਹਿਣ ਲੱਗਾ,‘‘ਸ਼ੇਰਨੀ ਬਣ ਮਿਸ ਸਰੀਨਾ ਸ਼ੇਰਨੀਵਧ ਦੋ ਤਿੰਨ ਘੰਟਿਆ ਦੀ ਗੱਲ ਹੈ ਕਿ ਅਸੀਂ ਬਾਰਡਰ ਦੇ ਉਸ ਪਾਰ ਹੋਵਾਂਗੇਪੰਦਰਾ ਦਿਨਾਂ ਮਗਰੋਂ ਲੰਦਨ ਵਿਚ...’’

ਥਕਾਵਟ ਅਤੇ ਸਦਮੇ ਦੇ ਬਾਵਜੂਦ ਸਰੀਨਾ ਮੁਸਕਾਰ ਪਈ

ਕਰੀਬ ਡੇਢ ਘੰਟੇ ਮਗਰੋਂ ਉਹ ਉਸੇ ਥਾਂ ਪਹੁੰਚ ਗਏ ਸਨ ਜਿਥੋਂ ਦੋ ਸੁਰੰਗਾਂ ਫਟਦੀਆਂ ਸਨਜਿਥੇ ਸੱਜੇ ਪਾਸੇ ਵਾਲੀ ਸੁਰੰਗ ਉਪਰ ਵੱਲ ਨੂੰ ਸੀ ਉਥੇ ਖੱਬੇ ਪਾਸੇ ਵਾਲੀ ਨੀਵੀਂ ਸੀਇਸ ਦੇ ਸੁਰੂ .......

ਇਥੇ ਪਹੁੰਚ ਕੇ ਸਰੀਨਾ ਇਕ ਦਮ ਹੀ ਫਰਸ਼ ਉੱਤੋ ਹੱਠ ਗਈਮਈ ਦਾ ਮਹੀਨਾ ਹੋਣ ਕਰਕੇ ਗਰਮੀ ਕਾਰਨ ਬੁਰਾ ਹਾਲ ਸੀਉਸ ਦਾ ਗਲਾ ਸੁੱਕ ਰਿਹਾ ਸੀ ਪਰ ..... ਉਸ ਦੇ ਸਰੀਰ ਉਤੇ ਗਰਮੀ ਕਾਰਨ ਛਾਲੇ ਪੈ ਗਏ ਲਗਦੇ ਸਸਨਉਹ ਕੱਪੜੇ ਤਾਰ ਤਾਰ ਕਰ ਦੇਣਾਂ ਚਾਹੁੰਦੀ ਸੀਪਰ ਉਹ ਕਰ ਨਹੀਂ ਸੀ ਸਕਦੀ

ਖਤਰਾ ਵੀ ਉਸ ਦੇ ਕੋਲ ਹੀ ਬੈਠ ਗਿਆ ਸੀਸਰੀਨਾ ਨੇ ਉਸ ਦੀ ਡੂਹੀ ਉਤੇ ਸਿਰ ਰੱਖ ਦਿੱਤਾਇਸ ਤਰਾਂ ਨਾਲ ਉਸ ਨੂੰ ਬਹੁਤ ਸਕੂਨ ਮਿਲ ਰਿਹਾ ਸੀਕਈ ਮਿੰਟਾਂ ਤਕ ਇਸੇ ਤਰਾਂ ਬੈਠੇ ਰਹਿਣ ਮਗਰੋਂ ਸਰੀਨਾਂ ਨੇ ਖੁਦ ਦਾ ਹੀ ਮੂੰਹ ਉਪਰ ਕੀਤਾ, ਖਤਰਾ ਦੇ ਚਿਹਰੇ ਉਤੇ ਹੱਥ ਫੇਰਿਆ ਅਤੇ ਆਪਣੇ ਫੜਕ ਰਹੇ ਬੁਲ ਉਸ ਦੇ ਬੁਲਾਂ ਉਤੇ ਰੱਖ ਦਿੱਤੇ ਉਸ ਦੀ ਜਿੰਦਗੀ ਦਾ ਪਹਿਲਾ ਚੁੰਮਣ ਸੀ ਅਤੇ ਇਸ ਵਿੱਚ ਪਹਿਲਕਦਮੀ ਉਸੇ ਨੇ ਕੀਤੀ ਸੀ

ਥਕਾਵਟ ਦੇ ਬਾਵਜੂਦ ਹਨੇਰੇ ਦੇ ਬਾਵਜੂਦ ਬਦਲੂ ਦੇ ... ਅਤੇ ਬਾਹਰ ..ਰਹੀ ਸਭ ਦੇ ਬਾਵਜੂਦ ਗੁਫਾ ਵਿੱਚ ਇਲਾਹੀ ....ਵੱਲ ਵੱਧ ਰਹੇ ਸਨ

ਅਸੀਮ ਪਲਾਂ ਤਕ ਇਸੇ ਤਰਾਂ ਪਏ ਰਹਿਣ ਮਗਰੋਂ ਖਤਰਾ ਨੂੰ ਸੂੱਤੀ ਪਈ ਸਰੀਨਾਂ ਦੇ ਮੱਥੇ ਉੱਤੇ ਚੁੰਮਿਆ ਅਤੇ ਉਠ ਗਿਆਉਥੇ ਪਏ ਥੈਨੇ ਜਿਸ ਨੂੰ ਉਹ ਛੱਡ ਗਏ ਸਨਵਿੱਚ ਇਕ ਮੋਮਬੱਤੀ ਕੱਢ ਕੇ ਬਾਲੀ ਅਤੇ ਹਨੇਰੇ ਕੋਨੇ ਵਿੱਚ ਪਏ ਸਮਾਨ ਟੋਲਣ ਲੱਗ ਪਿਆ

ਇੱਕ ਕੋਨੇ ਵਿੱਚ ਕੁਝ ਡਰੰਮ ਪਏ ਸਨਲਗਦਾ ਸੀ ਜਿਵੇਂ ਕਿਸੇ ਸਮੇਂ ਵਿੱਚ ਸੁਰੰਗ ਦੀ ਵਰਤੋਂ ਸਮਾਨ ਦੀ ਚੁਪਣ ਚੁਪਾਈ ਲਈ ਕੀਤੀ ਜਾਂਦੀ ਸੀਜਾਂ ਫਿਰ ਕਿਸੇ ਵੇਲੇ ਸਮਗਲਰ ਹੀ ਇਸ ਰਸਤੇ ਨੂੰ ਵਰਤਦੇ ਹੋਣਗੇਪਰ ਇਨਾਂ ਡਰੰਮਾਂ ਦੀ ਵਰਤੋਂ ਕੀਤੀ ਜਾ ਸਕਦੀ ਸੀ

ਉਸ ਨੇ ਚਾਰ ਡਰੰਮੇ ਬਾਹਰ ਕੱਢ ਲਏਕਿਸੇ ਕੋਟੇ ਵਿੱਚ ਹੀ ਇਕ ਰੱਯਾ ਵੀ ਉਸ ਨੂੰ ਮਿਲ ਗਿਆਖਿੱਚ ਕੇ ਦੇਖਿਆ ਤਾਂ ਇਹ ਬਹੁਤਾ ਖ਼ਰਾਬ ਨਹੀਂ ਸੀਉਸ ਨੇ ਚਾਰ ਡਰੰਮਾਂ ਨੂੰ ਇਕ ਰੱਸੇ ਨਾਲ ਬੰਨਿਆ ਅਤੇ ਇਸ ਤਰਾਂ ਇਹ ਇਕ ਤਰਾਂ ਨਾਲ ਉਨਾਂ ਦੀ ਕਿਸ਼ਤੀਬਣ ਗਈ

ਇਥੇ ਕਿਸ਼ਤੀ ਨੂੰ ਖਤਰਾ ਨੇ ਰੇੜ ਕੇ ਪਾਣੀ ਵਿੱਚ ਲਿਆਂਦਾ ਅਤੇ ਇਹ ਤੈਰਨ ਲੱਗ ਪਈਉਸ ਨੇ ਮਸ਼ੀਨਗਣ ਚੁੱਕ ਕੇ ਇਨਾਂ ਡਰੰਮਾਂ ਉੱਤੇ ਰੱਖੀ ਅਤੇ ਸਰੀਨਾਂ ਨੂੰ ਉਠਾ ਕੇ ਇਸ ਉਤੇ ਚੜਨ ਲਈ ਕਿਹਾ

‘‘ਦੇਖੀਂ ਰਤਾ ਸੰਭਲ ਕੇ, ਇਨਾਂ ਡਰੰਮਾਂ ਦੇ ਅੱਧ ਵਿਚਕਾਰ ਪੇਟ ਭਾਰ ਲੰਮੀ ਪੈ ਜਾਈ ਨਹੀਂ ਤਾਂ ਇਹ ਡਰੰਮ ਉਲਟ ਸਕਦੇ ਹਨ’’ ਉਸ ਨੇ ਕਿਹਾ

ਸਰੀਨਾ ਬਹੁਤ ਡਰਦੇ ਡਰਦੇ ਗੰਧਲੇ ਪਾਣੀ ਵਿੱਚ ਪੈਰ ਧਰਦੇ ਹੋਏ ਇਨਾਂ ਡਰਮਾਂ ਦੀ ਕਿਸ਼ਤੀ ਉਤੇ ਜਾ ਚੜੀਉਸ ਦੇ ਚੜਣ ਨਾਲ ਇਹ ਡਰੰਮ ਇਕ ਵਾਰੀ ਡਗਮਗਾਏ ਪਰ ਫੇਰ ਸਥਿਰ ਹੋ ਗਏਅਗਲੇ ਸਕਿੰਟ ਹੀ ਖਤਰਾ ਵੀ ਉਸ ਦੇ ਬਰਾਬਰ ਆ ਕੇ ਲੇਟ ਗਿਆਡਰੰਮ ਇਕ ਵਾਰੀ ਫੇਰ ਹਿੱਲੇ ਪਰ ਫਿਰ ਸ਼ਾਂਤ ਹੋ ਗਏ

‘‘ਕੀ ਤਹਾਨੂੰ ਲਗਦਾ ਹੇ ਕਿ ਇਸ ਨਾਲ ਅਸੀਂ ਪਾਰ ਹੋ ਸਕਾਂਗੇ? ‘‘ਸਰੀਨਾ ਨੇ ਸ਼ੰਕਾ ਪ੍ਰਗਟ ਕੀਤਾ

‘‘ਸਾਡੇ ਕੋਲ ਇਸ ਤੋਂ ਬਿਨਾਂ ਹੋਰ ਕੋਈ ਵਸੀਲਾ ਵੀ ਤਾਂ ਨਹੀਂਇਸ ਲਈ ਅਸੀ ਇਸੇ ਦੀ ਹੀ ਵਰਤੋਂ ਕਰਾਂਗੇਇਹ ਸਾਡੀ ਸਭ ਤੋਂ ਸਹੀ ਸਵਾਰੀ ਹੇ’’ ਖਤਰਾ ਨੇ ਕਿਹਾ ਅਤੇ ਉ¤ਚੀ ਆਵਾਜ਼ ਵਿੱਚ ਹੱਸ ਪਿਆ

‘‘ਪਰ ਇਸ ਨੂੰ ਅਸੀਂ ਚਲਾਵਾਂਗੇ ਕਿਵੇਂ?’’

‘‘ਹੱਥਾ ਨਾਲ ਦੇਖ ਇਸ ਤਰਾਂ’’ ਖਤਰਾ ਨੇ ਕਿਹਾ ਅਤੇ ਹੱਥਾਂ ਨਾਲ ਪਾਣੀ ਨੂੰ ਹਿਲਾਉਣ ਲੱਗਾਚੱਪੂ ਵਾਂਗ ਉਸ ਨੇ ਹੱਥਾਂ ਦੀ ਵਰਤੋਂ ਕੀਤੀ ਤਾਂ ਡਰੰਮਾਂ ਦਾ ਥੜਾ ਜਿਹਾ ਹਿਲ ਪਿਆ ਅਤੇ ਅਗੇ ਵੱਲ ਨੂੰ ਵਧਣ ਲੱਗਾ

ਉਹ ਦੋ ਮਿੰਟ ਤੱਕ ਇਕਲਾ ਹੀ ਇਹ ਕੰਮ ਕਰਦਾ ਰਿਹਾਫੇਰ ਸਰੀਨਾਂ ਨੇ ਵੀ ਹਿੰਮਤ ਕਰਕੇ ਗੰਧਲ, ਬਦਬੂ ਮਾਰਦੇ ਪਾਣੀ ਵਿੱਚ ਹੱਥ ਪਾ ਦਿਤੇ ਅਤੇ ਉਹ ਵੀ ਚੱਪੂ ਵਾਂਗ ਇਨਾਂ ਨੂੰ ਚਲਾਉਣ ਲੱਗੀ

ਕਰੀਬ ਪੰਦਰਾਂ ਮਿੰਟ ਇਸ ਤਰਾਂ ਕਰਨ ਮਗਰੋਂ ਸਰੀਨਾਂ ਨੇ ਇਕ ਦਮ ਚੀਕ ਮਾਰਕੇ ਹੱਥ ਬਾਹਰ ਕੱਢ ਲਏ ਉਸ ਨੂੰ ਇੰਝ ਲੱਗਾ ਜਿਵੇਂ ਕਿਸੇ ਜਾਨਵਰ ਨੇ ਉਸ ਦੇ ਹੱਥ ਉਤੇ ਦੰਦੀ ਵੱਢੀ ਹੋਵੇ

ਇਹ ਚੂਹਾ ਸੀ ਸਰੀਨਾ ਦੀ ਚੀਕ ਸੁਣ ਕੇ ਖਤਰਾ ਨੇ ਵੀ ਹੱਥ ਬਾਹਰ ਕੱਢ ਲਏਇਕ ਬਹੁਤਾ ਇਲਤੀ ਚੂਹਾ ਡਰੰਮਾਂ ਉ¤ਤੇ ਵੀ ਛਾਲਮਾਰ ਕੇ ਦੋੜਿਆ ਅਤੇ ....ਗਿਆ

ਖਤਰਾ ਨੇ ਡਰੰਮਾਂ ਉ¤ਤੇ ਪਈ ਮਸ਼ੀਨਗੰਨ ਚੁਕ ਲਈ ਅਤੇ ਇਸ ਦੇ ਬੱਟ ਨੂੰ ਚੱਪੂ ਵਾਂਗ ਵਰਤਣ ਲੱਗਾਉਹ ਕੰਮ ਬਹੁਤ ਸਖਤ ਸੀ ਕਿਉਂਕਿ ਮਸ਼ੀਗ੍ਯਣ ਬਹੁਤ ਭਾਰੀ ਸੀਪਰ ਇਸ ਤੋਂ ਬਿਨਾਂ ਹੋਰ ਕੋਈ ਚਾਰਾ ਵੀ ਨਹੀਂ ਸੀ

ਇਹ ਗੋਠਿਆਂ ਭਾਰ ...ਸੀ ਅਤੇ ਮਸ਼ੀਨਗੰਨ ਦੇ ਬੱਟ ਨੂੰ ਚੱਪੂ ਵਾਂਗ ਵਰਤ ਰਿਹਾ ਸੀਇਸ ਨਾਲ ਇਸ ਦੇ ਪਹਿਲਾ ਹੀ ਹੰਭੇ ਹੋਏ ਅੰਗ ਹੋਰ ਹੰਭ ਰਹੇ ਸਨ

ਕਰੀਬ ਦਸ ਮਿੰਟ ਤਕ ਇਸ ਤਰਾਂ ਕਰਦੇ ਰਹਿਣ ਮਗਰੋਂ ਖਤਰਾ ਨੇ ਕੁਝ ਆਰਾਮ ਕਰਨ ਲਈ ਮਸ਼ੀਨਗੰਨ ਪਾਣੀ ਤੋਂ ਬਾਹਰ ਕੱਢ ਲਈਉਸ ਨੇ ਧਿਆਨ ਨਾਲ ਦੇਖਿਆ ਤਾਂ ਦੋ ਵਰੀਕ ਵਰੀਕ ਅੱਖਾਂ ਪਾਣੀ ਵਿੱਚ ਦਿਖਾਈ ਦਿੱਤੀਆਂ

ਫਿਰ ਦਿਨਾਂ ਅੱਖਾਂ ਦੀ ਗਿਣਤੀ ਵਧ ਗਈਦੇਖਦੇ ਦੇਖਦੇ ਹੀ ਇਹ ਸੈਂਕੜਿਆਂ ਤਕ ਪਹੁੰਚ ਗਈਹਨੇਰੇ ਵਿਚ ਚਮਕ ਰਹੀਆਂ ਅੱਖਾਂ ਉਸ ਚੁਹਿਆਂ ਦੀਆਂ ਸਨ ਜਿਹੜੇ ਸੁਰੰਗ ਦੇ ਗੰਧਲੇ ਪਾਣੀ ਵਿੱਚ ਇਹ ਤਾਜ਼ਾ ਮਾਸ ਦੀ ਮਹਿਕ ਆ ਜਾਣ ਕਾਰਨ ਇਕੱਤਰ ਹੋ ਗਏ ਸਨ

ਖਤਰਾ ਸੋਚ ਰਿਹਾ ਸੀ ਕਿ ਕੀ ਕੀਤਾ ਜਾਵੇਸਰੀਨਾ ਬਹੁਤ ਘਬਰਾ ਗਈ ਸੀ ਇਕ ਦੋ ਤਿੰਨ... ਪਲ ਜਿਵੇਂ ਤਿੰਨ ਸਾਲਾਂ ਵਾਂਗ ਬੀਤੇ ਹੋਣਚੂਹਿਆਂ ਦੀ ਗਿਣਤੀ ਹੁਣ ਹੋਰ ਵੱਧ ਗਈ ਸੀਮਾਮਲਾ ਇਥੇ ਵੀ ਪਹਿਲ ਕਰਨ ਦਾ ਸੀ ਇਸ ਤੋਂ ਪਹਿਲਾਂ ਕਿ ਇਹ ਸੈਂਕੜੇ ਚੂਹੇ ਹਮਲਾ ਕਰਦੇ ਅਤੇ ਦੋਹਾਂ ਦਾ ਮਾਸ ਆਪਣੇ ਤਿੱਖੇ ਦੰਦਾਂ ਨਾਲ ਨੋਚ ਲੈਂਦੇ, ਖਤਰਾ ਨੇ ਮਸ਼ੀਨਗਨ ਦੀ ਨੋਕ ਪਾਣੀ ਵੱਲ ਸੇਧੀ ਅਤੇ ਗੋਲੀ ਚਲਾ ਦਿੱਤੀ

ਲੰਬੀ ਬੰਦ ਸੁਰੰਗ ਵਿੱਚ ਗੋਲੀ ਦੀ ਆਵਾਜ਼ ਸੈਕੜੇਂ ਬੰਬਾਂ ਦੀ ਆਵਾਜ਼ ਵਾਂਗ ਗੂੰਜੀ ਪਰ ਇਸ ਇਸ ਦਾ ਅਸਰ ਇਹ ਹੋਇਆ ਕਿ ਇਹ ਚੂਹੇ ਇਕ ਦਮ ਦੂਰ ਨੱਸ ਗਏ ਖਤਰਾ ਨੇ ਆਪਣਾ ਵਿਲਟਰ ਸਰੀਨ ਦੇ ਹੱਥ ਫੜਾਇਆ ਅਤੇ ਉਸ ਨੂੰ ਕਿਹਾ ਕਿ ਜੇ ਉਸ ਫੇਰ ਵੀ ਚੂਹਾ ਨਜ਼ਰ ਆਵੇ ਤਾਂ ਉਸ ਵੱਲ ਸੇਧ ਕੇ ਗੋਲੀ ਚਲਾ ਦੇਵੇਸਰੀਨਾ ਨੇ ਪਹਿਲਾਂ ਕਦੇ ਵੀ ਕੋਈ ਹਥਿਆਰ ਨਹੀਂ ਸੀ ਫੜਿਆਪਰ ਅਜ ਉਸ ਨੂੰ ਇਵੇਂ ਮਹਿਸੂਸ ਹੋ ਰਿਹਾ ਸੀ ਜਿਵੇਂ ਉਸ ਦਾ ਇਹ ਰੋਜ਼ ਦਾ ਕੰਮ ਹੋਵੇਗੰਨ ਸਾਹਮਣ ਦੇਖਕੇ ਕਮਜ਼ੋਰ ਤੋਂ ਕਮਜ਼ੋਰ ਬੰਦਾ ਵੀ ਬਹਾਦਰ ਹੋ ਜਾਂਦਾ ਹੈਚੂਹਿਆਂ ਵੱਲੋਂ ਖਾਧੇ ਜਾਣ ਵੱਲੋਂ ਮਾੜੀ ਹੋਰ ਕਿਹੜੀ ਮੌਤ ਹੋ ਸਕਦੀ ਹੈ?

ਚੂਹਿਆਂ ਨੇ ਕਰੀਬ ਪੰਦਰਾਂ ਮਿੰਟਾਂ ਮਗਰੋਂ ਇਕ ਵਾਰੀ ਫੇਰ ਇੱਕਠੇ ਹੋ ਕੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਸਰੀਨਾਂ ਵੱਲੋਂ ਦਿਲਾਵਰ ਦਾ ਘੋੜਾ ਨੱਪ ਦੇਣ ਕਾਰਨ ਉਹ ਨੱਸ ਗਏ ਸਨ ਫਿਰ ਊਨਾਂ ਨੇ ਕੋਈ ਮੁਸ਼ਕਲ ਪੈਦਾ ਨਹੀਂ ਕੀਤੀਉਹ ਖਬਰੇ ਸਮਝ ਗਏ ਸਨ ਕਿ ਅੱਜ ਉਨਾਂ ਦਾ ਵਾਹ ਸਖ਼ਤ ਬੰਦੇ ਨਾਲ ਪਿਆ ਹੈ

ਖਤਰਾ ਪਾਗਲਾਂ ਵਰਗੀ ਫੁਰਤੀ ਨਾਲ ਬਾਂਹ ਦੀ ਚੱਪੂ ਵਾਂਗ ਤਰਫੋਂ ਕਹਿ ਰਿਹਾ ਸੀਉਸ ਦੀਆਂ ਬਾਹਾਂ ਅਤੇ ਪੈਰਾਂ ਦੇ ਇਕ ਇਕ ਪੱਠੇ ਵਿੱਚ ਦਰਦ ਹੋ ਰਿਹਾ ਸੀਪਰ ਉਹ ਵਾਰੋ ਵਾਰੀ ਬਾਹਾਂ ਮਾਰੀ ਜਾ ਰਿਹਾ ਸੀਉਸ ਦਾ ਸਰੀਰ ਪਸੀਨੇ ਨਾਲ ਤਰ ਸੀ ਉਸ ਦਾ ਪੈਰ ਪੇਰ ਗੰਦਾ ਸੀਪਰ ਉਹ ਜੰਮੂਰੀਆਂ ਵਾਂਗ ਹੱਥ ਮਾਰ ਰਿਹਾ ਸੀਉਸ ਨੇ ਇਨਾਂ ਯਤਨਾਂ ਨੂੰ ਦੇਖਦੇ ਹੋਏ ਸਰੀਨਾਂ ਵੀ ਹੱਥ ਮਾਰਨ ਲੱਗ ਪਈ ਸੀ

ਅਚਾਨਕ ਉਸ ਨੇ ਮਹਿਸੂਸ ਕੀਤਾ ਕਿ ਹਵਾ ਵਿੱਚ ਗੰਧਲਾਪਣ ਅਤੇ ਮਸ਼ੁਕ ਵਧ ਗਿਆ ਹੈਸਰੀਨਾਂ ਨੇ ਤਾਂ ਸਿਰ ਚਕਰਾਉਣ ਦੀ ਸ਼ਿਕਾਇਤ ਵੀ ਕੀਤੀਖਤਰਾ ਨੂੰ ਵੀ ਸਿਰ ਭਾਰੀ ਹੁੰਦਾ ਮਹਿਸੂਸ ਹੋ ਰਿਹਾ ਸੀ

ਉਹ ਬਹੁਤ ਸੰਭਲ ਕੇ ਪਹਿਲਾਂ ਟੇਢਾ ਅਤੇ ਫੇਰ ਪਿੱਠ ਪਰਨੇ ਹੋਇਆ ਤਾਂ ਉਸ ਦੇਖਿਆ ਕਿ ਸੁਰੰਗ ਦੀ ਛੱਤ ਉਸ ਦੇ ਕਾਫੀ ਨੇੜੇ ਆ ਗਈ ਹੈਉਹ ਖੜਾ ਹੋਇਆ ਤਾਂ ਉਸ ਦੇ ਹੱਥ ਸੁਰਗ ਦੀ ਛੱਤ ਤੇ ਪਹੁੰਚ ਗਏਤਦ ਉਸ ਨੇ ਛੱਤ ਨੂੰ ਹੱਥ ਲਾਕੇ ਪੈਰਾਂ ਨਾਲ ਤਰੰਗਾਂ ਨੂੰ ਧੱਕਣਾ ਸ਼ੁਰੂ ਕਰ ਦਿੱਤਾ

ਕਰੀਬ ਦਸਾਂ ਮਿੰਟਾਂ ਮਗਰੋਂ ਛੱਤ ਨੀਵੀਂ ਹੋਣੀ ਸ਼ੁਰੂ ਹੋ ਗਈਉਹ ਖੜਾ ਨਾ ਰਹਿ ਸਕਿਆ ਤਾਂ ਉਸ ਨੇ ਗੋਡਿਆਂ ਭਾਰ ਬੈਠ ਕੇ ਛੱਤ ਨੂੰ ਹੱਥ ਪਾਕੇ ਧੱਕਣਾ ਸ਼ੁਰੂ ਕਰ ਦਿੱਤਾਹੌਲੀ ਹੌਲੀ ਉਸ ਕੋਲ ਬੈਠਣ ਜਿੰਨੀ ਵੀ ਥਾਂ ਨਾ ਰਹੀਉਹ ਫਿਰ ਪਿੱਠ ਭਾਰ ਲੰਮਾ ਪੈ ਗਿਆਅਤੇ ਲੰਮਾ ਪੈ ਕੇ ਹੱਥਾਂ ਨਾਲ ਹੀ ਧੱਕਣ ਲੱਗਾ

ਸਰੀਨਾਂ ਨੂੰ ਸ਼ਾਹ ਬਹੁਤ ਔਖਾ ਆ ਰਿਹਾ ਸੀਖਤਰਾ ਦਾ ਵੀ ਹਾਲ ਮਾੜਾ ਸੀ ਪਰ ਊਸ ਨੈ ਸਰੀਨਾ ਦਾ ਹੌਂਸਲਾ ਵਧਾਇਆ: ‘‘ਹੁਣ ਦਿਲ ਨਹੀਂ ਸੀ ਹਾਰਦਾ ਸਰੀਨਾ ਰਾਣੀ ਦਲੇਰ ਬਣਹੁਣ ਅਸੀਂ ਜਿੰਦਗੀ ਦੇ ਬਹੁਤ ਨੇੜੇ ਆਉਣ ਵਾਲੇ ਹਾਂ’’

ਸਰੀਨਾਂ ਵੀ ਛੱਤ ਨੂੰ ਹੱਥ ਲਾ ਕੇ ਜਦੋਂ ਧੱਕਣ ਲੱਗੀਇਕ ਸਮਾਂ ਐਸਾ ਆ ਗਿਆ ਕਿ ਉਨਾਂ ਨੂੰ ਹੱਥਾਂ ਦੀ ਥਾਂ ਕੁਨੀਆਂ ਦੀ ਵਰਤੋਂ ਕਰਨੀ ਪਈਖਤਰਾ ਦੀ ਦਲੇਰੀ ਭਰੇ ਸ਼ਬਦਾਂ ਤੇ ਹੱਲਾ ਸ਼ੇਰੀ ਕਾਰਨ ਸਰੀਨਾਂ ਨੇ ਜੋਰ ਲਾਉਣਾ ਜਾਰੀ ਰੱਖਿਆਉਸ ਨੇ ਕੋਸ਼ਿਸ਼ ਕਰਕੇ ਆਪਣੇ ਆਪ ਨੂੰ ਬੇਹੋਸ਼ ਹੋਣੇਂ ਰੋਕੀ ਰੱਖਿਆ

ਕੁਝ ਮਿੰਟਾਂ ਮਗਰੋਂ ਉਸ ਦੇ ਹੱਥ ਫਿਰ ਥੱਕਣੇ ਸ਼ੁਰੂ ਹੋ ਗਏਕੁਝ ਸਨਾਂ ਵਿੱਚ ਹੀ ਖਤਰਾ ਫਿਰ ਬੈਠਣ ਦੋਰਾਨ ਹੋ ਗਿਆਹਵਾ ਵੀ ਕੁਝ ਕੁ ਠੀਕ ਹੋ ਗਈ ਪਹਿਲਾਂ ਵਰਗੀ ਸਾਹ ਘੁਟਣੀ ਹਵਾ ਨਹੀਂ ਸੀ ਰਹੀਇਸ ਵਿੱਚ ਤਾਜ਼ਗੀ ਆ ਗਈ ਸੀ

‘‘ਸਰੀਨਾ ਰਾਣੀ ਹੁਣ ਬਹੁਤੀ ਦੂਰ ਨਹੀਂ ਹਾਬਸ ਕੁਝ ਮਿੰਟ ਹੋਰ ਅਸੀਂ ਧਰਤੀ ਉਤੇ ਪਹੁੰਚ ਜਾਵਾਂਗੇਭਾਰਤ ਦੀ ਧਰਤੀ ਉੱਤੇਖੁਸ਼ਬਾਗ ਖਾਨ ਅਤੇ ਉਸ ਦੇ ਸੈਨਿਕਾਂ ਤੋਂ ਕਿਤੇ ਦੂਰਫੇਰ ਤੂੰ ਆਜ਼ਾਦ ਹੋਵੇਗੀ

ਪਰ ਕੀ ਉਹ ਸੱਚਮੁਚ ਹੀ ਆਜ਼ਾਦ ਹੋਏਗੀ? ਸਰੀਨਾ ਨੇ ਪਏ ਪਏ ਹੀ ਸੋਚਿਆਕੀ ਭਾਰਤ ਸਰਕਾਰ ਉਸ ਨੂੰ ਵਿਦੇਸ਼ੀ ਸਮਝ ਕੇ ਗ੍ਰਿਫਤਾਰ ਨਹੀਂ ਕਰ ਲਏਗੀ? ਕੀ ਉਸ ਉਤੇ ਨਜਾਇਜ਼ ਤੌਰ ਉ¤ਤੇ ਭਾਰਤ ਵਿੱਚ ਦਖਲ ਹੋਣ ਦਾ ਦੋਸ਼ ਨਹੀਂ ਲਗੇਗਾ?

ਪਰ ਇਹ ਸਵਾਲ ਸੋਚਣ ਦਾ ਸਮਾਂ ਨਹੀਂ ਸੀਇਹ ਤਾਂ ਹੱਥ ਪੈਰ ਮਾਰਨ ਦਾ ਸਮਾਂ ਸੀ

ਖਤਰਾ ਨੇ ਘੜੀ ਦੇਖੀ ਤਾਂ ਉਸ ਦਾ ਰੇਡੀਅਲ ਡਾਇਲ ਸਾਢੇ ਚਾਰ ਦਸ ਰਿਹਾ ਸੀਉਹ ਕਰੀਬ ਡੇਢ ਮਿੰਟ ਇਸ ਮੋਤ ਦੀ ਸੁਰੰਗ ਵਿੱਚ ਰਹੇ ਸਨਹੁਣ ਦੁਰੋਂ ਹਲਕੀ ਹਲਕੀ ਰੋਸ਼ਨੀ ਵੀ ਦਿਖਾਈ ਦੇ ਰਹੀ ਸੀ ਅਤੇ ਤਾਜ਼ਾ ਹਵਾ ਵੀ ਆ ਰਹੀ ਸੀ

ਇਸ ਤੋਂ ਪਹਿਲਾਂ ਕਿ ਉਹ ਕੋਈ ਗਲ ਕਰ ਸਕੇ, ਉਨਾਂ ਦੀ ਕਿਸ਼ਤੀਕਿਨਾਰੇ ਲੱਗ ਗਈ ਸੀ

ਖੁਸ਼ਬਾਗ ਖਾਨ ਕਿਨਾਰੇ ਨਹੀਂ ਸੀ ਲੱਗਾਉਹ ਸਰਹੱਦੀ ਚੋਕੀ ਦੇ ਟਾਪ ਤੋਂ ਪੈਦਲ ਹੀ ਨੱਸ ਗਿਆ ਸੀਇਸ ਦਾ ਕਾਰਨ ਇਹ ਸੀ ਕਿ ਇਸ ਪਾਸੇ ਉਹ ਦੀ ਲਾਟ ਨਾਲ ਉਹ ਉਸ ਪਾਕਿਸਤਾਨੀ ਚੋਕੀ ਉਤੇ ਛੇਤੀ ਪਹੁੰਚ ਸਕਦਾ ਸੀ ਜਿਸ ਦੇ ਪਾਰ ਦੂਸਰੀ ਸਰੰਗ ਖੁਲਦੀ ਸੀਜੇ ਉਹ ਸੁਰੰਗ ਰਾਹੀਂ ਜਾਂਦਾ ਤਾਂ ਉਸ ਨੂੰ ਪਹਿਲਾਂ ਪਿਛਾਂਹ ਜਾਂਦਾ ਪੈਂਦਾ ਸੀ ਅਤੇ ਫੇਰ ਕਰੀਬ ਵੀਹ ਕਿਲੋਮੀਟਰ ਦਾ ਸਫ਼ਰ ਕਰਕ ਸੰਬੰਧਤ ਚੋਂਕੀ ਉਤੇ ਪਹੁੰਚਣਾ ਸੀਇਸ ਵਿੱਚ ਬਹੁਤ ਸਮਾਂ ਲੱਗ ਜਾਣਾ ਸੀ

ਖੁਸ਼ਬਾਗ ਖਾਨ ਕੋਲ ਸਮਾਂ ਹੀ ਨਹੀਂ ਸੀ

ਭਾਰੀ ਭਰਕਮ ਸਰੀਰ ਵਾਲਾ ਖੁਸ਼ਬਾਗ ਖਾਨ ਇਕ ਵਹਿਸ਼ੀ ਤੇ ਖੁੰਖਾਰ ਦਿਓ ਵਾਂਗ ਉਬੜ ਖਾਬੜ ਰਸਤੇ ਉੱਤੇ ਤੁਰ ਰਿਹਾ ਸੀਉਹ ਬਹੁਤ ਉਚਾ ਨੀਵਾਂ ਸੀ ਅਤੇ ਜਿਸ ਵਿੱਚ ਝਾੜੀਆਂ ਤੇ ਦਰਖਤ ਸਨਇਸ ਵਿੱਚ ਦੀ ਇੱਕ ਪੈਦਲ ਡੰਡੀ ਬਣੀ ਹੋਈ ਸੀ ਜਿਹੜੀ ਪਾਕਿਸਤਾਨੀ ਸੈਨਿਕਾਂ ਵੱਲੋਂ ਇਕ ਚੋਂਕੀ ਤੋਂ ਦੂਸਰੀ ਚੌਂਕੀ ਤੱਕ ਆਉਂਦੇ ਜਾਂਦੇ ਰਹਿਣ ਕਾਰਨ ਬਣੀ ਹੋਈ ਸੀ

ਉਸ ਦੇ ਮਗਰੇ ਮਗਜਰ ਲਤੀਫ਼ ਗਿਲ ਅਤੇ ਦੇ ਸੈਨਿਕ ਆ ਰਹੇ ਸਨ

ਸਵੇਰੇ ਦੇ ਚਾਰ ਵੱਜ ਚੁੱਕੇ ਸਨ ਅਤੇ ਹਾਲੇ ਤੱਕ ਅਸਮਾਨ ਵਿੱਚ ਲੋਅ ਲੱਗਣੀ ਸ਼ੁਰੂ ਨਹੀਂ ਸੀ ਹੋਈ ਜਦੋਂ ਉਹ ਤਿੰਨ ਕਿਲੋਮੀਟਰ ਦਾ ਪੈਂਡਾ ਤੈਅ ਕਰਕੇ ਪਾਕਿਸਤਾਨੀ ਸੈਨਿਕਾਂ ਦੀ ਰਹਿਮਤਚੰਗੀ ਚੋਂਕੀ ਉਤੇ ਪਹੁੰਚੇ

ਵਾਇਰਲੈਸ ਰਾਹੀਂ ਉਸ ਦੇ ਆਉਣ ਦਾ ਸੁਨੇਹਾ ਪਹਿਲਾਂ ਹੀ ਦੇ ਦਿੱਤਾ ਗਿਆ ਸੀਇਸ ਲਈ ਚੌਂਕੀ ਦਾ ਇੰਚਾਰਜ ਲੈਫਟੀਨੈਂਟ ਅਤੇ ਬਾਕੀ ਦੇ ਸੈਨਿਕ ਉਸ ਦੀ ਉਡੀਕ ਕਰ ਰਹੇ ਸਨ

ਆਈ. ਐਸ. ਦੇ ਐਂਟੀ ਇੰਡੀਆਂ ਵਿੰਗ ਦੇ ਮੁੱਖੀ ਦਾ ਇਸ ਤਰਾਂ ਕਿਸੇ ਬਾਰਡਰ ਦੀ ਚੋਂਕੀ ਉਤੇ ਆਉਣਾ ਕੋਈ ਨਵੀਂ ਗੱਲ ਨਹੀਂ ਸੀਅਕਸਰ ਹੀ ਖੁਸ਼ਬਾਗ ਖਾਨ ਟਰੇਂਡ ਕੀਤੇ ਪੰਜਾਬੀ ਤੇ ਕਸ਼ਮੀਰੀ ..ਵਾਨਾਂ ਨੂੰ ਬਾਰਡਰ ਪਾਰ ਕਰਵਾਉਣ ਲਈ ਵੱਖ ਵੱਖ ਚੌਂਕੀਆਂ ਉ¤ਤੇ ਆਉਂਦਾ ਰਹਿੰਦਾ ਸੀ ਭਾਵੇਂ ਰਹਿਮਤ ਚੌਕੀ ਦੇ ਇਲਾਕੇ ਨੂੰ ਇਸ ਤੋਂ ਪਹਿਲਾਂ ਕਦੇ ਵੀ ਘੁਸਪੇਠ ਕਰਨ ਲਈ ਨਹੀਂ ਸੀ ਵਰਤਿਆ ਗਿਆਇਸ ਦਾ ਕਾਰਨ ਇਹ ਸੀ ਕਿ ਇਸ ਚੌਂਕੀ ਦੇ ਸਾਹਮਣੇ ਭਾਰਤੀ ਚੋਂਕੀਆਂ ਉ¤ਚੀ ਥਾਂ ਬਣੀਆਂ ਹੋਈਆਂ ਸਨ

ਇਸ ਚੌਂਕੀ ਰਾਹੀਂ ਚੋਰੀ ਪਾਰ ਕਰ ਸਕਣ ਦਾ ਮਤਲਬ ਸੀ ਇਸ ਭਾਰਤੀ ਸੈਨਾਂ ਦੀ ਮਾਰ ਹੇਠ ਆਉਂਦਾ

ਚੌਂਕੀ ਉਤੇ ਪਹੁੰਚ ਕੇ ਦਸ ਲਏ ਬਿਨਾਂ ਦੀ ਖੁਸ਼ਬਾਗ ਖਾਨ ਨੇ ਪੁੱਛਿਆ ਕਿ ਇਸ ਖੰਡਰ ਵਿੱਚ ਭਾਰਤੀ ਸੈਨਾ ਨੇ ਸੁਰੰਗਾਂ ਕਿੰਨੀਆਂ ਕੁ ਵਿਛਾਈਆਂ ਹਨ

ਉਸ ਨੂੰ ਦੱਸਿਆ ਗਿਆ ਕਿ ਕਰੀਬ ਇਕ ਕਿਲੋਮੀਟਰ ਚੋੜੀ ਤੇ ਇੱਕ ਕਿਲੋਮੀਟਰਜ ¦ਬੀ ਇਹ ਮੈਦਾਨੀ ਪੱਟੀ ਸੁਰੰਗਾਂ ਤੋਂ ਖਾਲੀ ਹੈਇਯ ਦਾ ਕਾਰਨ ਇਹ ਹੈ ਦੱਸਿਆ ਗਿਆ ਕਿ ਬਾਰਡਰ ਉਤੇ ਭਾਰਤ ਵੱਲੋਂ ਗਈ ਕੰਡਿਆਲੀ ਤਾਰ ਦੇ ਏਧਰਲੇ ਪਾਸੇ ਭਾਰਤੀ ਕਿਸਾਨਾਂ ਦੇ ਖੇਤ ਹਨਸਿਰਫ ਕੰਡਿਆਲੀ ਤਾਰ ਦੇ ਨਜ਼ਦੀਕ ਹੀ ਕੁਝ ਸੁੰਰਗਾਂ ਹੋ ਸਕਦੀਆਂ ਹਨ

ਉਸ ਨੂੰ ਇਹ ਵੀ ਦੱਸਿਆ ਗਿਆ ਕਿ ਭਾਰਤੀ ਸੈਨਿਕ ਰਾਤ ਨੂੰ ਨਾ ਸਿਰਫ ਸਰਚ ਲਾਈਟਾਂ ਵੀ ਉਚੇ ਟਾਵਰਾਂ ਤੋਂ...ਰੱਖਦੇ ਹਨਸਮੇਂ ਉਹ ਤਾਰ ਵਿੱਚ ਬਿਜਲੀ ਦਾ ਕਰੰਟ ਵੀ ਛੱਡ ਦਿੰਦੇ ਹਨ

ਪਰ ਉਸ ਨੇ ਇਸ ਗੱਲ ਦੀ ਚਿੰਤਾ ਨਹੀਂ ਸੀਉਸ ਨੂੰ ਤਾਂ ਬਾਰਡਰ ਦੀ ਰਹਿਮਤ ਚੌਂਕੀ ਦੇ ਪਾਰ, ਭਾਰਤ-ਪਾਕਿਸਤਾਨ ਵੰਡ ਨੂੰ ਦਰਸਾਉਂਦੀ ...ਤੋਂ ਕਰੀਬ ਅੱਧਾ ਕਿਲੋਮੀਟਰ ਪਾਰ, ਭਾਰਤੀ ਇੱਕਲੇ ਵਿੱਚ ਨਿਕਲਦੀ ਸੁਰੰਗ ਦੇ ਮੂੰਹ ਉਤੇ ਪਹੁੰਚਦਾ ਸੀ

ਉਸ ਨੂੰ ਇਸ ਗੱਲ ਦਾ ਪੱਕਾ ਵਿਸ਼ਵਾਸ ਸੀ ਕਿ ਖਤਰਾ ਜ਼ਰੂਰ ਹੀ ਇਸ ਰਸਤ ਰਾਹੀਂ ਨਿਕਲਣ ਵਿਚ ਸਫ਼ਲ ਹੋ ਜਾਏਗਾ

‘‘ਲਤੀਫ, ਹਾਲੇ ਦਿਨ ਨਹੀਂ ਚੜਿਘੰਟੇ ਭਰ  ਨੂੰ ਲੋਅ ਲਗਦੀ ਸ਼ੁਰੂ ਹੋ ਜਾਏਗੀਇਸ ਲਈ ਮੈਂ ਹੁਣੇ ਚਲਿਆ ਹਾਂ ਅੱਠ ਵਜੇ ਤੱਕ ਮੈਂ ਵਾਪਸ ਨਾ ਪਹੁੰਚਿਆ ਤਾਂ ਤੂੰ ਵਾਪਸ ਚਲਾ ਜਾਵੀਂਵੈਸੇ ਮੇਰਾ ਵਿਚਾਰ ਹੈ ਕਿ ਉਹ ਅੱਜ ਹੀ ਆਏਗਾ

‘‘ਪਰ ਇਹ ਹੋ ਸਕਦਾ ਹੈ ਕਿ ਸੁਰੰਗ ਦੇ ਅੰਦਰ ਰੁਕ ਗਿਆ ਹੋਵੇ’’ ਲਤੀਫ ਗਿਲ ਨੇ ਕਿਹਾ

‘‘ਤਾਂ ਇਸ ਦੇ ਟਾਪ ਨੂੰ ਆਰਡਰ ਦਿੱਤਾ ਜਾਵੇ ਕਿ ਜਿਉਂ ਹੀ ਉਸ ਖੇਤਰ ਵਿਚ ਸੁਰੰਗਾਂ ਸਾਫ਼ ਹੋਣ ਕਮਾਂਡੋਆਂ ਦਾ ਇਕ ਦਸਤਾ ਸੁਰੰਗ ਵਿੱਚ ਦਾਖ਼ਲ ਹੋ ਜਾਵੇਉਸ ਨੂੰ ਜਿੰਦਾ ਜਾਂ ਮੁਰਦਾ, ਹਰ ਹਾਲਤ ਵਿੱਚ ਕਾਬੂ ਕੀਤਾ ਜਾਵੇ’’ ਉਸ ਨੇ ਆਰਡਰ ਦਿੱਤਾ ਅਤੇ ਆਪਣਾ ਸਰਵਿਸ ਰਿਵਾਲਵਰ ਹੱਥ ਵਿੱਚ ਫੜ ਕੇ ਛਾਲ ਮਾਰਕੇ ਬੁਰਜੀ ਪਾਰ ਕਰ ਗਿਆ

ਹੁਣ ਉਹ ਭਾਰਤੀ ਇਲਾਕੇ ਵਿੱਚ ਸੀ ਅਤੇ ਦਿਨ ਚੜਣ ਨਾਲ ਉਹ ਭਾਰਤੀ ਸੈਨਿਕਾਂ ਦੀ ਨਜ਼ਰ ਵਿਚ ਆ ਸਕਦਾ ਸੀ ਉਸ ਦਾ ਬਚਾਅ ਇਸੇ ਗੱਲ ਵਿੱਚ ਸੀ ਕਿ ਭਾਰਤੀ ਸੈਨਿਕਾਂ ਦੀ ਨਜ਼ਰ ਵਿੱਚ ਆ ਚੜੇਜਦੋਂ ਕਿਸਾਨ ਆ ਗਏ ਤਾਂ ਉਹ ਰਤਾ ਕੁ ਖੁਲ ਕੇ ਫਿਰ ਸਕੇਗਾ

ਓਧਰ ਲਤੀਫ਼ ਗਿਲ ਨੇ ਆਪਣੇ ਸਿਰ ਉਤੇ ਬਣੀ ਪੱਟੀ ਨੂੰ ਟੋਹਿਆਉਸ ਨੂੰ ਜਖ਼ਮੀ ਕਰਨ ਵਾਲਾ ਭਾਰਤੀ ਜਸੂਸ ਵਾਸ਼ਿੰਗਟਨ ਮਰ ਚੁੱਕਾ ਸੀਪਰ ਉਸ ਕੰਬਖਤ ਨੇ ਏਨੀ ਹਿੰਮਤ ਕਿਵੇਂ ਕਰ ਲਈ ਕਿ ਉਹ ਲਤੀਫ ਗਿਲ ਵਰਗੇ ਭਾਰੀ ਭਰਕਮ ਬੰਦੇ ਨੂੰ ਬੇਹੋਸ਼ ਕਰ ਸਕੇ

ਉਹ ਇਹ ਸੋਚ ਕੇ ਆਪਣੇ ਦਿਲ ਵਿੱਚ ਹੀ ਸ਼ਰਮਾ ਗਿਆ ਕਿ ਇਕ ਕਮਜ਼ੋਰ ਅਤੇ ਬੁਜਦਿਲ ਦਿਖਾਈ ਦਿੰਦੇ ਭਾਰਤੀ ਏਜ਼ਟ ਨੇ ਉਸ ਨੂੰ ਏਨਾ ਜਖ਼ਮੀ ਕਰ ਦਿੱਤਾ ਕਿ ਉਸ ਦੇ ਸਿਰ ਉਤੇ ਟਾਂਕੇ ਲਾਉਣੇ ਪਏ ਸਨਉਸ ਨੇ ਆਪਣੇ ਆਪ ਨੂੰ ਇਸ ਗੱਲ ਲਈ ਵੀ ਮਹਿਸੂਸ ਕੀਤਾ ਕਿ ਉਹ ਮੌਕੇ ਉਤੇ ਚੁਸਤ ਕਿਉਂ ਨਹੀਂ ਸੀ ਹੋ ਗਿਆ

ਉਹ ਆਈ. ਐਸ. ਆਈ. ਦਾ ਵਫਾਦਾਰ ਸਿਪਾਹੀ ਸੀਉਹ ਖੁਸ਼ਬਾਗ ਖਾਨ ਦਾ ਸਹਾਇਕ ਸੀ ਉਸ ਨੇ ਬਹੁਤ ਸਾਰੇ ਮਿਸ਼ਨ ਖੁਸ਼ਬਾਗ ਖਾਨ ਦੇ ਹੁਕਮਾਂ ਉਤੇ, ਇੱਕਲਿਆਂ ਹੀ, ਸਫਲਤਾ ਨਾਲ ਸਿਰੇ ਚੜਾਏ ਸਨਪਰ ਇਸ ਮਿਸ਼ਨ ਵਿੱਚ ਪਹਿਲੇ ਦਿਨ ਤੋਂ ਹੀ ਗੜਬੜ ਹੋ ਗਈ ਸੀ

ਉਸ ਨੇ ਚੇਤੇ ਕੀਤਾ ਕਿ ਕਿਵੇਂ ਹੋਸ਼ ਆਉਣ ਉ¤ਤੇ ਖੁਸ਼ਬਾਗ ਖਾਨ ਨੇ ਉਸ ਨੂੰ ਫਿਰ ਲਾਹਨਤ ਪਾਈ ਸੀ

ਲਤੀਫ ਗਿਲ ਸਦਾ ਚਾਹੁੰਦਾ ਸੀ ਕਿ ਉਹ ਖੁਸ਼ਬਾਗ ਖਾਨ ਦੀ ਥਾਂ ਉਤੇ ਹੋਵੇ ਇਸ ਵਿੱਚ ਰੁਕਾਵਟ ਸਿਰਫ ਖੁਸ਼ਬਾਗ ਖਾਨ ਹੀ ਸੀਲਤੀਫ ਗਿਲ ਨੂੰ ਲਗਦਾ ਸੀ ਕਿ ਉਹ ਖੁਸ਼ਬਾਗ ਖਾਨ ਨਾਲੋਂ ਵਧੇਰੇ ਸਫ਼ਲ ਹੋ ਸਕਦਾ ਹੈ

ਕੀ ਇਸ ਦਾ ਮਤਲਬ ਇਹ ਨਹੀਂ ਕਿ ਉਹ ਲਤੀਫ਼ ਗਿਲ ਉਤੇ ਵਿਸ਼ਵਾਸ ਨਹੀਂ ਸੀ ਕਰਦਾ? ਜੇ ਉਹ ਕਰਦਾ ਹੁੰਦਾ ਤਾਂ ਇਹ ਖ਼ਤਰਨਾਕ ਕੰਮ ਖ਼ੁਦ ਨਾ ਕਰਦਾ, ਲਤੀਫ ਗਿਲ ਨੂੰ ਕਹਿੰਦਾ

ਉਸ ਦੇ ਮਨ ਵਿੱਚ ਹਲਕੀ ਜਿਹੀ ਬਦਦੁਆਂ ਨਿਕਲੀ ਕਿ ਖੁਸ਼ਬਾਗ ਖਾਨ ਇਸ ਮਿਸ਼ਨ ਵਿੱਚ ਸਫਲ ਨਾ ਹੋ ਸਕੇ ਪਰ ਇਹ ਵਿਚਾਰ ਸਿਰਫ ਇਕ ਪਲ ਤੱਕ ਹੀ ਰਿਹਾਫਿਰ ਉਸ ਨੇ ਸਿਰ ਨੂੰ ਛੰਡਿਆ, ਬੁਰੇ ਵਿਚਾਰਾਂ ਨੂੰ ਦਿਮਾਗ ਵਿੱਚੋਂ ਕੱਢਿਆ ਅਤੇ ਵਾਇਰਲੈਂਸ ਅਪਰੇਟਰ ਨੂੰ ਪਾਸੇਂ ਸੈਟ ਦਾ ਮਾੳਥਪੀਸ ਲੈ ਕੇ ਟਾਪ ਚੌਂਕੀ ਨੂੰ ਤੁਰਤ ਹੀ ਕਮਾਂਡੋ ਕਾਰਵਾਈ ਸ਼ੁਰੂ ਕਰਨ ਦੇ ਹੁਕਮ ਦੇਣ ਲੱਗਾਸੁਰੰਗ ਵਿਚ ਝੁੱਕੇ ਹੋਏ ਭਾਰਤੀ ਏਜੰਟ ਖਤਰਾ ਅਤੇ ਉਸਦੀ ਸਾਥਨ ਨੂੰ ਜਿਊਂਦਾਂ ਜਾਂ ਮੁਰਦਾ ਸੁਰੰਗ ਵਿੱਚ......  

ਡਰੰਮਾਂ ਦੀ ਬੰਨੀ ਹੋਈ ਬੇੜੀ ਜਦੋਂ ਕੰਢੇ ਆ ਲੱਗੀ ਉਦੋਂ ਤੱਕ ਖ਼ਤਰਾ ਬੁਰੀ ਤਰਾਂ ਥੱਕ ਚੁਕਾ ਸੀ ਸਰੀਨਾਂ ਦੁੱਰਾਨੀ ਤਾਂ ਲਗਭਗ ਬੇਹੋਸ਼ ਹੀ ਹੋ ਗਈ ਸੀਉਸ ਨੂੰ ਮਹਿਸੂਸ ਹੋ ਰਿਹਾ ਸੀ ਜਿਵੇਂ ਉਸ ਦੇ ਸਰੀਰ ਨੂੰ ਕਿਸੇ ਨੇ ਡਾਂਗਾਂ ਨਾਲ ਬੁਰੀ ਤਰਾਂ ਕੁੱਟਿਆ ਹੋਵੇ ਅਤੇ ਉਸ ਦੀਆਂ ਹੱਡੀਆਂ ਸੈਂਕੜੇ ਥਾਵਾਂ ਤੋਂ ਟੁੱਟ ਗਈਆਂ ਹੋਣ

ਖਤਰਾ ਉਸ ਬੇੜ ਤੋਂ ਉੱਠ ਕੇ ਬਾਹਰ ਰੇਤੀਲੇ ਫਰਸ਼ ਉ¤ਤੇ ਬੈਠ ਗਿਆ ਸੀ ਪਰ ਸਰੀਨਾਂ ਵਿੱਚ ਤਾਂ ਏਨੀ ਵੀ ਹਿੰਮਤ ਨਹੀਂ ਸੀਖਤਰਾ ਨੇ ਪਹਿਲਾਂ ਮਸ਼ੀਨਗੰਨ ਚੁੱਕ ਕੇ ਥੱਲੇ ਰੱਖੀ ਅਤੇ ਫੇਰ ਸਰੀਨਾਂ ਨੂੰ ਲਗਭਗ ਚੁ¤ਕ ਕੇ ਹੀ ਫਰਸ਼ ਉੱਤੇ ਬਿਠਾਇਆ

ਕੀ ਅਸੀਂ ਸੱਚਮੱਚ ਬੱਚ ਗਏ ਹਾਂ? ਪੰਦਰਾਂ ਮਿੰਟ ਤੱਕ ਅਹਿਲ ਪਈ ਰਹਿਣ ਮਗਰੋਂ ਸਰੀਨਾਂ ਨੇ ਸੋਚਿਆਵਾਕਈ ਉਹ ਬਚ ਗਈ ਸੀ

ਪਿਛਲੇ ਛੱਤੀ ਤੋਂ ਵੀ ਵੱਧ ਘੰਟਿਆਂ ਵਿੱਚ ਉਹ ਇਕ ਪਲ ਵੀ ਸੌਂ ਨਹੀਂ ਸੀ ਸਕੀਉਹ ਚੱਜ ਨਾਲ ਖਾਂ ਵੀ ਨਹੀਂ ਸੀ ਸਕੀਉਹ ਨਿਰੰਤਰ ਤੁਰਦੀ ਰਹੀ ਸੀ ਕਦੇ ਪਹਾੜੀ ਰਸਤੇ ਉਤੇ ਚੜੀ, ਕਦੇ ਉਤਰੀਫਿਰ ਪਹਾੜੀ ਇਲਾਕੇ ਵਿੱਚ ਤੁਰਦੀ ਰਹੀਪੈਰਾਂ ਵਿੱਚ ਛਾਲੇ ਹੋ ਗਏ, ਸਰੀਰ ਦਾ ਅੰਗ ਅੰਗ ਫੋੜੇ ਵਾਂਗ ਦੁੱਖਣ ਲੱਗਾਫੇਰ ਸੁਰੰਗ ਵਿੱਚੋਂ ਉਸ ਦੇ ਪਿਤਾ ਦੇ ਮਿੱਤਰ ਦੇ ਪੁੱਤਰ ਅਤੇ ਉਸ ਦੀ ਪਤਨੀ ਨੂੰ ਉਸ ਨੇ ਮਰਦੇ ਦੇਖਿਆਵਲਿੰਗਟਨ ਪਹਿਲਾਂ ਹੀ ਮਰ ਗਿਆ ਸੀ ਮੌਤ ਦੀ ਦੂਸਰੀ ਸੁਰੰਗ, ਜਿਸ ਵਿੱਚ ਚੂਹੇ ਹੀ ਉਸ ਦੇ ਸਰੀਰ ਨੂੰ ਨੋਚ ਨੋਚ ਖਾ ਸਕਦੇ ਸਨ, ਵਿੱਚ ਵੀ ਬਚ ਕੇ ਉਹ ਬਾਹਰ ਨਿਕਲ ਆਈ ਸੀਉਸ ਉੱਤੇ ਅੱਲਾ ਤਾਲਾ ਨੇ ਬਹੁਤ ਮਿਹਰਬਾਨੀ ਕੀਤੀ ਸੀ

ਪਰ ਸਿਰਫ਼ ਅੱਲਾ ਹੀ ਉਸ ਨੂੰ ਬਚਾਉਣ ਵਾਲਾ ਨਹੀਂ ਸੀ

ਉਸ ਨੂੰ ਬਚਾਉਣ ਵਾਲਾ ਉਹ ਭਾਰਤੀ ਨੌਜਵਾਨ ਸੀ ਜਿਸ ਨੂੰ ਉਹ ਸਿਰਫ਼ ਖਤਰਾਕਰਕੇ ਜਾਣਦੀ ਸੀਏਨੇ ਘੰਟਿਆਂ ਵਿੱਚ ਉਹ ਉਸ ਬਾਰੇ ਕੁਝ ਵੀ ਨਹੀਂ ਸੀ ਜਾਣ ਸਕੀ

ਕੀ ਉਹ ਉਸ ਬਾਰੇ ਜਾਣਣਾ ਚਾਹੁੰਦੀ ਸੀ?

ਇਹ ਸਵਾਲ ੳਸ ਦੇ ਦਿਲ ਵਿੱਚ ਉਠਿਆ ਸੀਖ਼ਬਰੇ ਉਹ ਸੱਚਮੁੱਚ ਹੀ ਇਸ ਨੌਜਵਾਨ ਬਾਰੇ ਹੋਰ ਵਧੇਰੇ ਜਾਨਣਾ ਚਾਹੁੰਦੀ ਸੀਉਹ ਸੱਚਮੁੱਚ ਹੀ ਉਸ ਬਾਰੇ ਹੋਰ ਕੁਝ, ਬਹੁਤ ਕੁਝ ਪਤਾ ਕਰਨਾ ਚਾਹੁੰਦੀ ਸੀ

ਪਰ ਉਹ ਨੌਜਵਾਨ ਕਿਥੇ ਸੀ? ਉਹ ਤਾਂ ਉਥੇ ਨਹੀਂ ਸੀ

ਸਰੀਨਾਂ ਨੂੰ ਸੁਰੰਗ ਦੇ ਰੇਤੀਲੇ ਫਰਸ਼ ਉਤੇ ਪਾਉਣ ਤੋਂ ਬਾਦ ਖਤਰਾ ਬਹੁਤੀ ਦੇਰ ਤੱਕ ਬੱਸ ਬੈਠਾ ਨਹੀਂ ਸੀਉਹ ਸੁਰੰਗ ਦੇ ਮੂੰਹ ਵੱਲ ਨੂੰ ਤੁਰ ਪਿਆ ਸੀ ਜਿਹੜਾ ਉਥੋਂ ਕਰੀਬ ਸੋ ਕੁ ਗੱਜ ਉਤੇ ਸੀ ਉਹ ਕਦੇ ਬਾਹਰ ਨਿਕਲਿਆਂ ਤਾਂ ਹਲਕੀ ਲੋਅ ਲਗਣੀ ਸ਼ੁਰੂ ਹੋ ਗਈ ਸੀਸਾਹਮਣੇ ਖੁੱਲੇ ਖੇਤ ਸਨ ਪਰ ਜਿਸ ਥਾਂ ਉ¤ਤੇ ਸੁਰੰਗ ਦਾ ਮੂੰਹ ਖੁਲਦਾ ਸੀ ਉਹ ਥਾਂ ਰਤਾ ਕੁ ਉੱਚੀ ਸੀਸੁਰੰਗ ਦੇ ਸਾਹਮਣੇ ਕਰਕੇ ਕਰੀਬ ਪੰਜਾਹ ਮੀਟਰ ਤੱਕ ਜੰਗਲੀ ਕਾਣੀਆਂ ਉਗੀਆਂ ਹੋਈਆਂ ਸਨ

ਉਸ ਨੇ ਰਤਾ ਕੁ ਸਿਰ ਉ¤ਚਾ ਕਰਕੇ ਕੱਢਿਆਸਾਹਮਣੇ ਦਰਖਤਾਂ ਦੇ ਝੁੰਡ ਵਿੱਚ ਭਾਰਤੀ ਸੈਨਿਕਾਂ ਦੀ ਹਿਲਜੁਲ ਦਿਖਾਈ ਦੇ ਰਹੀ ਸੀਉੱਚੇ ਦਰਖਤਾਂ ਅਤੇ ਹਲਕੇ ਉ¤ਚੇ ਥਾਂ ਉੱਤੇ ਬਣੀਆਂ ਇਨਾਂ ਚੌਕੀਆਂ ਤੋਂ ਕਲ ਰਾਤ ਕਾਫ਼ੀ ਬੰਬਾਰੀ ਕੀਤੀ ਗਈ ਸੀ ਹੁਣ ਭਾਂਵੇ ਬਾਰਡਰ ਪੁਰੀ ਤਰਾਂ ਸ਼ਾਂਤ ਸੀ ਪਰ ਸੈਨਿਕਾਂ ਦੀ ਸਰਗਰਮੀ ਬਰਕਰਾਰ ਸੀ

ਜਦੋਂ ਉਹ ਹਾਲੇ ਜਾਇਜਾਂ ਲੈ ਹੀ ਰਿਹਾ ਸੀ ਕਿ ਉਸ ਨੂੰ ਲੱਗਾ ਉਸ ਦੇ ਸਿਰ ਉਪਰ ਕੋਈ ਹਰਕਤ ਹੋ ਰਹੀ ਹੈ ਉਹ ਇਕ ਦਮ ਪਿਛਾਂਹ ਹਟ ਗਿਆਸਾਹਮਣੇ ਰੇਤੀਲੀ ਧਰਤੀ ਉੱਤੇ ਭਾਰੀ ਬੂਟਾਂ ਦੇ ਨਿਸ਼ਾਨ ਸਨਇਸ ਦੇ ਸੈਨਿਕ ਏਨੇ ਤੜਕੇ ਏਧਰ ਨਹੀਂ ਆਏਗਾਇਹ ਤਾਜ਼ਾ ਨਿਸ਼ਾਨ ਸਿਰਫ ਖੁਸ਼ਬਾਗ ਖਾਨ ਦੇ ਹੀ ਹੋ ਸਕਦੇ ਸਨ

ਖ਼ਤਰਾ ਨੂੰ ਪਤਾ ਸੀ ਕਿ ਖੁਸ਼ਬਾਗ ਉਸਦਾ ਪਿੱਛਾ ਨਹੀਂ ਛੱਡੀਆਂ ਪਰ ਉਸ ਨੇ ਇਹ ਨਹੀਂ ਸੀ ਸੋਚਿਆ ਕਿ ਉਹ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਆਪਣੀ ਭਾਰਤੀ ਸੈਨਿਕਾਂ ਹੱਥ ਗ੍ਰਿਫਤਾਰੀ ਦਾ ਖਤਰਾ ਵੀ ਮੋਲ ਲੈ ਲਏਗਾ

ਪਰ ਉਸ ਨੇ ਇਹ ਖਤਰਾ ਲੈ ਲਿਆ ਸੀ

ਖਤਰਾ ਇਸ ਵੇਲੇ ਬਿਲਕੁਲ ਨਿਹੱਥਾ ਨਹੀਂ ਸੀ ਕਿਉਂਕਿ ਉਸਦਾ ਆਪਣਾ ਰਿਵਾਲਵਰ ਉਸ ਦੀ ਪਤਲੂਨ ਦੀ ਜ਼ੇਬ ਵਿੱਚ ਸੀ ਪਰ ਉਹ ਸੁਰੰਗ ਦੇ ਮੂੰਹ ਉੱਤੇ ਕਿਸੇ ਤਰਾਂ ਦੀ ਹਰਕਤ ਕਰਕੇ ਭਾਰਤੀ ਸੈਨਿਕਾਂ ਦਾ ਧਿਆਨ ਨਹੀਂ ਸੀ ਖਿਚਣਾ ਚਾਹੁੰਦਾਇਸ ਲਈ ਉਹ ਸੁਰੰਗ ਦੇ ਅੰਦਰ ਵੱਲ ਨੂੰ ਖਿਸਕਾ ਗਿਆ ਸੀ

ਉਹ ਉ¤ਥੇ ਪਹੁੰਚਾ ਜਿੱਥੇ ਸਰੀਨਾ ਬੈਠੀ ਸੀਸਰੀਨਾ ਉਸ ਨੂੰ ਕੁਝ ਕਹਿਣ ਲਈ ਬੋਲਣ ਲੱਗੀ ਤਾਂ ਉਸ ਨੇ ਆਪਣੇ ਮੂੰਹ ਉੱਤੇ ਉਂਗਲੀ ਰੱਖ ਕੇ ਉਸ ਨੂੰ ਚੁੱਪ ਰਹਿਣ ਦਾ ਇਸ਼ਾਰਾ ਕੀਤਾਇਹ ਉਸ ਦੇ ਨਜ਼ਦੀਕ ਹੋ ਕੇ ਬੈਠਦੇ ਹੋਏ ਬੋਲਿਆ:

‘‘ਬਾਹਰ ਸਾਡੀ ਸਵਾਗਤੀ ਪਾਰਟੀ ਆਈ ਹੋਈ ਹੈ’’

‘‘ਕੀ ਮਤਲਬ?’’

‘‘ਖੁਸ਼ਬਾਗ ਖਾਨ ਦਾ ਤੇਰੇ ਬਿਨਾਂ ਚਿੱਤ ਨਹੀਂ ਲੱਗਾ,’’ ਉਸ ਨੇ ਹਲਕੀ ਜਿਹੀ ਟਿੱਚਰ ਕੀਤੀ‘‘ਇਸ ਲਈ ਉਹ ਬਾਹਰ ਮੁਲਾਕਾਤ ਲਈ ਖੜਾ ਹੈ’’

‘‘ਪਰ ਇਹ ਭਾਰਤੀ ਇਲਾਕਾ ਨਹੀਂ ਹੈ?’’ ਸਰੀਨਾ ਨੇ ਪੁੱਛਿਆਉੁਸ ਲਈ ਭਾਰਤੀ ਇਲਾਕਾ ਹੁਣ ਮੁਕਤੀ ਦੀ ਧਰਤੀ ਪ੍ਰਤੀਤ ਹੋ ਰਿਹਾ ਸੀ ਹਾਲਾਂਕਿ ਉਹ ਪਾਕਿਸਤਾਨ ਵਿੱਚ ਹੀ ਜੰਮੀ ਪਲੀ ਸੀ

‘‘ਹੈ ਤਾਂ ਭਾਰਤੀ ਹੀ ਪਰ.....’’

ਸਰੀਨਾ ਕੁਝ ਪਲਾਂ ਤੱਕ ਉਸ ਵੱਲ ਇਕ ਟੱਕ ਦੇਖਦੀ ਰਹੀਪਸੀਨੇ ਅਤੇ ਮਿੱਟੀ ਘੱਟੇ ਦੇ ਬਾਵਜੂਦ ਖਤਰਾ ਦਾ ਚਿਹਰਾ ਕਿੰਨਾ ਆਕਰਸ਼ਕ ਲੱਗ ਰਿਹਾ ਸੀਫਿਰ ਉਤੇ ਹਾਲੇ ਤੱਕ ਵੀ ਮੰਡਰਾ ਰਹੇ ਖਤਰੇ ਦੇ ਬਾਵਜੂਦ ਉਹ ਕਿੰਨਾ ਸ਼ਾਂਤ ਚਿਤ ਸੀ

‘‘ਮੈਂ ਕਦੇ ਵੀ ਇਸ ਤਰਾਂ ਨਾ ਕਰ ਸਕਦੀਮੇਰੀ ਜਾਨ ਬਚਾਉਣ ਲਈ ਸੁਕਰੀਆ’’ ਸਰੀਨਾ ਨੇ ਕਿਹਾ

‘‘ਸ਼ੁਕਰੀਆ ਅਦਾ ਕਰਨ ਦੇ ਹਾਲੇ ਹੋਰ ਬਹੁਤ ਮੌਕੇ ਆਉਣਗੇਮੇਰਾ ਵਾਅਦਾ ਚੇਤੇ ਹੈ ਨਾ ਕਿ ਮੈਂ ਅਸੀਂ ਦੋਵੇਂ ¦ਦਨ ਦੇ ਵਧੀਆ ਗੋਲ ..ਖਾਵਾਂਗੇ

‘‘ਹਾਂ ਚੇਤੇ ਹੈ ਤੂੰ ਸੱਚਮੁੱਚ ਬਹੁਤ ਦਲੇਰ ਆਦਮੀ ਹੈ’’ ਉਹ ਬੋਲੀ

‘‘ਇਕ ਵਾਰੀ ਮੇਰੇ ਵੱਲੋਂ ਵੀ ਸ਼ੁਕਰੀਆਂ ਹੁਣ ਆਪਾਂ .. ਅਤੇ ਸਵਾਗਤੀ ਕਮੇਟੀ ਦਾ ਸਾਹਮਣਾ ਕਰੀਏ’’ ਉਸ ਨੇ ਹਲਕੇ ਮਜ਼ਕਿਆ ਤਰੀਕੇ ਨਾਲ ਕਿਹਾ

ਸੁਰੰਗ ਫਿਰ ਜਿੱਥੇ ਬੈਠੇ ਸਨ, ਉਥੇ ਹੁਣ ਹਲਕੀ ਹਲਕੀ ਰੋਸ਼ਨੀ ਆਉਣ ਲੱਗ ਪਈ ਸੀਇਥੇ ਰੋਸ਼ਨੀ ਦੇ ਬਾਵਜੂਦ ਉਹ ਦੇਖ ਨਹੀਂ ਸਨ ਸਕੇ ਕਿ ਕੋਈ ਉਨਾਂ ਤੋਂ ਕਰੀਬ ਦਸ ਗਜ਼ ਦੀ ਦੁਰੀ ਉਤੇ ਆ ਕੇ ਖੜਾ ਹੋ ਗਿਆ ਸੀ

‘‘ਡੌਂਟ ਮੂਵ’’ ਉਸ .. ਨੇ ਹੁਕਮ ਦਿੱਤਾ‘‘ਹਿਲੋ ਨਹੀਂ ਅਤੇ ਹੱਥ ਉਪਰ ਚੁਕੋ’’ ਉਸ ਦਾ ਰਿਵਾਲਵਰ ਉਨਾਂ ਵੱਲ ਤੱਕਿਆ ਹੋਇਆ ਸੀ

ਖਤਰਾ ਨੇ ਹੱਥ ਉਪਰ ਚੁੱਕ ਦਿੱਤੇ ਸਰੀਨਾਂ ਜ਼ਮੀਨ ਉੱਤੇ ਬੈਠੀ ਸੀਉਸ ਨੇ ਵੀ ਹੱਥ ਉਪਰ ਚੁੱਕ ਦਿੱਤੇ

ਖਤਰਾ ਉਸੇ ਤਰਾਂ ਹੱਥ ਚੁੱਕੀ ਹੌਲੀ ਹੌਲੀ ਘੁੰਮਿਆਪਿਛੇ ਆ ਰਹੀ ਰੋਸ਼ਨੀ ਵਿੱਚ ਖੁਸ਼ਬਾਗ ਖਾਨ ਦਾ ਆਕਾਰ ਸਪਸ਼ਟ ਦਿਖਾਈ ਦੇ ਰਿਹਾ ਸੀ

‘‘ਵੈਲਕਮ ਖੁਸ਼ਬਾਗ ਖਾਨਮੈਨੂੰ ਪਤਾ ਸੀ ਕਿ ਆਖਰਕਾਰ ਸਾਡੀ ਮੁਲਾਕਾਤ ਹੋ ਕੇ ਹੀ ਰਹੇਗੀਪਰ ਇਹ ਆਸ ਨਹੀਂ ਸੀ ਕਿ ਤੂੰ ਇਸ ਮੁਲਾਕਾਤ ਲਈ ਇੰਨੀ ਕੋਸ਼ਿਸ਼ ਕਰੇਗਾ’’ ਖਤਰਾ ਨੇ ਕਿਹਾ ਤੇ ਨਾਲ ਹੀ ਆਪਣੇ ਹੱਥ ਹੇਠਾਂ ਕਰ ਲਏ

‘‘ਹੱਥ ਹੇਠਾਂ ਕੀਤੇ ਤਾਂ ਗੋਲੀ ਮਾਰ ਦੇਵਾਂਗਾ’’ ਖੁਸ਼ਬਾਗ ਖਾਨ ਨੇ ਧਮਕੀ ਭਰੇ ਲਹਿਜ਼ੇ ਵਿੱਚ ਕਿਹਾ

‘‘ਜ਼ਰੂਰ ਖਾਨ ਮੈਂ ਚਾਹਾਂਗਾ ਕਿ ਤੂੰ ਮੇਰੇ ਉਤੇ ਗੋਲੀ ਚਲਾਵੇਂਪਰ ਮੈਨੂੰ ਪਤਾ ਹੈ ਕਿ ਤੂੰ ਇਸ ਤਰਾਂ ਨਹੀਂ ਕਰ ਸਕੇਂਗਾਤੂੰ ਇਸ ਵੇਲੇ ਭਾਰਤੀ ਇਲਾਕੇ ਵਿੱਚ ਹੈਇਕ ਗੋਲੀ ਚਲਣ ਨਾਲ ਸਾਹਮਣੇ ਭਾਰਤੀ ਚੋਕੀਆਂ ਤੋਂ ਅੰਧਾ ਧੁੰਧ ਗੋਲੀ ਚਲਣ ਲਗੇਗੀਫਿਰ ਤੇਰੀ ਵਾਪਸੀ ਕਿਵੇਂ ਸੰਭਵ ਹੋਏਗੀ?’’ ਖਤਰਾ ਇਹ ਕਹਿੰਦੇ ਕਹਿੰਦੇ ਉਸ ਵੱਲ ਵੱਧਣ ਲੱਗਾਜਦੋਂ ਤੱਕ ਉਸ ਨੇ ਫ਼ਿਕਰਾ ਮੁਕੰਮਲ ਕੀਤਾ ਉਹ ਖੁਸ਼ਬਾਗ ਖਾਨ ਦੇ ਐਨ ਸਾਹਮਣੇ ਧਿਰਾ ਦੇ ਤਿੰਨ ਫੁੱਟ ਦੀ ਦੂਰੀ ਤੱਕ ਜਾ ਪਹੁੰਚਾ ਸੀ

ਖੁਸ਼ਬਾਗ ਖਾਨ ਨੂੰ ਵੀ ਪਤਾ ਸੀ ਕਿ ਉਹ ਗੋਲੀ ਨਹੀਂ ਚਲਾ ਸਕਦਾਪਰ ਉਸਨੇ ਇੱਕ ਚਾਲ ਚਲੀ ਸੀ ਕੋਈ ਕਮਜ਼ੋਰ ਖਿਡਾਰੀ ਹੁੰਦਾ ਤਾਂ ਖਬਰੇ ਉਸ ਦੀ ਚਾਲ ਸਫਲ ਹੋ ਜਾਂਦੀ ਪਰ ਖਤਰਾ ਇਸ ਤਰਾਂ ਦਾ ਕਮਚੋਰ ਖਿਡਾਰੀ ਨਹੀਂ ਸੀ

ਇਹ ਚਾਲ ਅਸਫਲ ਹੁੰਦੀ ਦੇਖ ਕੇ ਖੁਸ਼ਬਾਗ ਖਾਨ ਨੇ ਉਹ ਕੀਤਾ ਜਿਸ ਦੀ ਖਤਰਾ ਨੂੰ ਆਸ ਨਹੀਂ ਸੀ ਉਸ ਨੇ ਸੱਜੇ ਹੱਥ ਵਿੱਚ ਫੜੇ ਸਰਵਿਸ ਰਿਵਾਲਵਰ ਨੂੰ ਮੱਥੇ ਦੇ ...ਵਿੱਚ ਖਤਰਾ ਦੇ ਮੂੰਹ ਦੇ ਖੱਬੇ ਪਾਸੇ ਦੇ ਮਾਰਿਆ ਜਿਸ ਨਾਲ ਖਤਰਾ ..ਕੇ ਹੇਠਾਂ ਜਾ ਡਿਗਾ

ਉਸ ਦੇ ਡਿਗਦੇ ਸਾਰ ਹੀ ਖੁਸ਼ਬਾਗ ਖਾਨ ਆਪਣੀ ਭਾਰੀ ਦੋੜਨਾਲ ਉਸ ਉ¤²ਤੇ ਪਹੁੰਚ ਗਿਆ ਅਤੇ ਆਪਣੇ ਭਾਰੀ ਭਰਕਮ ਬੁਟ ਵਾਲੀ ਸੱਜੀ ਲੱਤ ਉਸ ਥਾਂ ਮਾਰਨ ਲਈ ਚੁੱਕ ਲਈ ਜਿਥੇ ਖਤਰਾ ਦਾ ਸਿਰ ਸੀਇੱਕ ਪਲ ਅਤੇ ਖਤਰਾ ਦਾ ਸਿਰ ਕੱਦੂ ਵਾਂਗ ਫਿਸ ਗਿਆ ਹੁੰਦਾ

ਪਰ ਖਤਰਾ ਇਸ ਨਾਲੋਂ ਵੱਧ ਫੁਰਤੀਲਾ ਨਿਕਲਿਆ ਉ¤ਥੇ ਇਕ ਦਮ ਸਿਰ ਨੂੰ ਇਕ ਪਾਸੇ ਕੀਤਾ ਕਿ ਖੁਸ਼ਬਾਗ ਖਾਨ ਦਾ ਪੈਰ ਹੇਠਾਂ ਧਰਤੀ ਉ¤ਤੇ ਜਾ ਪਿਆ ਇਸ ਕਾਰਨ ਤਵਾਜਨ ਵਿਗੜ ਗਿਆਉਸ ਦਾ ਏਹ ਸਮਾਂ ਹੀ ਖਤਰਾ ਲਈ ਸੰਭਲਣ ਲਈ ਕਾਫ਼ੀ ਸੀ

ਉਸ ਨੇ ਪੁਰੀ ਉਲਟਬਾਜ਼ੀ ਇਸ ਤਰਾਂ ਖਾਧੀ ਕਿ ਉਹ ਸਾਰੇ ਦਾ ਸਾਰਾ ਖੁਸ਼ਬਾਗ ਖਾਨ ਦੇ ਪਿੱਛੇ ਪਹੁੰਚ ਗਿਆ ਅਤੇ ਉਸ ਦੀਆਂ ਲੱਤਾਂ ਖੁਸ਼ਬਾਗ ਖਾਨ ਦੀਆਂ ਲੱਤਾਂ ਦੇ ਵਿਚਕਾਰ ਪਹੁੰਚ ਗਈਆਂ ਉਸ ਨੇ ਆਪਦੀਆਂ ਲੱਤਾਂ ਇਸ ਤਰਾਂ ਬਿਜਲੀ ਦੀ ਤੇਜ਼ੀ ਨਾਲ ਘੁਮਾਈਆਂ ਕਿ ਖੁਸ਼ਬਾਗ ਖਾਨ ਮੂੰਹ ਪਰਨੇ ਜਾ ਡਿੱਗਾਡਿੱਗਦੇ ਡਿੱ