ਨਵੇ ਸਾਲ ਦੀ
ਪੁਰਾਣੀ ਗੱਲ
-
ਬਲਜੀਤ ਸਿੰਘ ਘੁਮੰਣ-ਟੋਰਾਂਟੋ
ਨਵੇ ਸਾਲ ਦੇ ਸੂਰਜ ਨੇ
ਆਣ ਦਰਵਾਜ਼ਾ ਖੜਕਇਆ
ਕੁਝ ਨਵੇ ਦੀ ਆਸ ਨੇ
ਦਿਲ ਨੂੰ ਵੀ ਧੜਕਇਆ
ਏਧਰ ਉੱਧਰ ਜਦ ਵੇਖਿਆ
ਮਨ ਨੂੰ ਕੁਝ ਨਾ ਫਭਿਆ
ਨਵੇ ਨਕੋਰ ਜਿਹੇ ਦਿਨ ਤੌ
ਮੇਨੂੰ ਕੁਝ ਵੀ ਨਾ ਲੱਭਿਆ
ਘੜੀ ਦੀਆਂ ਬਾਹਾਂ ਵੇਖੀਆਂ
ਉਹੀ ਰਫਤਾਰ ਪੁਰਾਣੀ ਸੀ
ਮਿਤਰਾਂ ਦੇ ਝੂੰਡ ਵਿਚ ਵੇਖਿਆ
ਦੁਖ ਹਜੇ ਵੀ ਮੇਰਾ ਹਾਣੀ ਸੀ
ਕੁਝ ਲੋਕ ਕਹਿ ਗਏ ਮੇਨੂੰ
ਉਮਰ ਮੇਰੀ ਨਿਆਣੀ ਸੀ
ਮੇ ਉਹਨਾਂ ਨੂੰ ਦਸਦਾ ਫਿਰਾ
ਨਵੇ ਸਾਲ ਦੀ ਗੱਲ ਪੁਰਾਣੀ ਸੀ |